Jump to content

Gurdwara Miripiri Sahib Southall Ownership Dispute To Be Settled By Court


singhbj singh
 Share

Recommended Posts

ਸਾਊਥਾਲ ਦੇ ਗੁਰਦੁਆਰਾ ਮੀਰੀ ਪੀਰੀ ਸਾਹਿਬ ਦੀ ਮਾਲਕੀ ਬਾਰੇ ਫੈਸਲਾ ਅਦਾਲਤ ਨੇ ਰਾਖਵਾਂ ਰੱਖਿਆ

Posted On 17 Dec 2014By : Punjab Mail USA

ਲੰਡਨ, 16 ਦਸੰਬਰ (ਪੰਜਾਬ ਮੇਲ)- ਸਾਊਥਾਲ ਦੇ ਗੁਰਦੁਆਰਾ ਮੀਰੀ ਪੀਰੀ ਸਾਹਿਬ ਦੀ ਜਗ੍ਹਾ ਦੀ ਮਾਲਕੀ ਬਾਰੇ ਲੰਡਨ ਦੀ ਅਦਾਲਤ ਵਿੱਚ ਚੱਲਦੇ ਕੇਸ ਦੀਆਂ ਗਵਾਹੀਆਂ ਭੁਗਤ ਚੁੱਕੀਆਂ ਹਨ ਅਤੇ ਵਕੀਲਾਂ ਦੀ ਬਹਿਸ ਵੀ ਸਮਾਪਤ ਹੋ ਗਈ ਹੈ, ਲੇਕਿਨ ਜੱਜ ਨੇ ਇਸ ਕੇਸ ਦਾ ਫੈਸਲਾ ਰਾਖਵਾਂ ਰੱਖ ਲਿਆ ਹੈ। ਜਸਵੰਤ ਸਿੰਘ ਠੇਕੇਦਾਰ ਅਤੇ ਸੋਹਣ ਸਿੰਘ ਢੇਸੀ ਵਿਚਕਾਰ ਚੱਲ ਰਹੇ ਇਸ ਕੇਸ ਵਿੱਚ ਅਦਾਲਤੀ ਕਾਰਵਾਈ ਦੌਰਾਨ ਇਹ ਸਾਬਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿ ਜਸਵੰਤ ਸਿੰਘ ਠੇਕੇਦਾਰ, ਉਨ੍ਹਾਂ ਦੀ ਧਰਮ ਪਤਨੀ ਅਤੇ ਸੋਹਣ ਸਿੰਘ ਢੇਸੀ ਦਾ ਕਿੰਨਾ-ਕਿੰਨਾ ਹਿੱਸਾ ਹੈ। ਇਸ ਮੌਕੇ ਗੁਰੂ ਘਰ ਦੀ ਮਾਇਆ ਦੀ ਕਿਸ ਤਰ੍ਹਾਂ ਵਰਤੋਂ ਹੋਈ, ਇਹ ਗੱਲ ਵੀ ਚਰਚਾ ਦਾ ਵਿਸ਼ਾ ਬਣੀ ਰਹੀ। ਇਥੇ ਜ਼ਿਕਰ ਯੋਗ ਹੈ ਕਿ ਗੁਰਦੁਆਰਾ ਮੀਰੀ ਪੀਰੀ ਸਾਹਿਬ ਦੇ ਪ੍ਰਬੰਧ ਨੂੰ ਲੈ ਕੇ ਬੀਤੇ ਕਈ ਵਰ੍ਹਿਆਂ ਤੋਂ ਕਸ਼ਮਕਸ਼ ਚੱਲ ਰਹੀ ਸੀ ਤੇ ਅਖੀਰ ਇਹ ਕੇਸ ਅਦਾਲਤ ਵਿੱਚ ਪਹੁੰਚ ਗਿਆ ਹੈ। ਇਸ ਕੇਸ ਦਾ ਫੈਸਲਾ ਅਗਲੇ ਕੁਝ ਦਿਨਾ ਵਿੱਚ ਆਵੇਗਾ। ਪਰ ਕ੍ਰਿਸਮਸ ਦੀਆਂ ਛੁੱਟੀਆਂ ਸ਼ੁਰੂ ਹੋਣ ਵਾਲੀਆਂ ਹੋਣ ਕਰਕੇ ਇਸ ਕੇਸ ਦਾ ਫੈਸਲਾ ਜਨਵਰੀ ਦੇ ਪਹਿਲੇ ਹਫਤੇ ਆਉਣ ਦੀ ਜ਼ਿਆਦਾ ਸੰਭਾਵਨਾ ਹੈ।

Source - http://punjabmailusa.com/ਸਾਊਥਾਲ-ਦੇ-ਗੁਰਦੁਆਰਾ-ਮੀਰੀ-ਪ/

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use