Jump to content

Search the Community

Showing results for tags 'abohar'.

  • Search By Tags

    Type tags separated by commas.
  • Search By Author

Content Type


Forums

  • GENERAL
    • WHAT'S HAPPENING?
    • GURBANI | SAKHIAN | HISTORY
    • GUPT FORUM
    • POLITICS | LIFESTYLE
  • COMMUNITY
    • CLOSED TOPICS

Find results in...

Find results that contain...


Date Created

  • Start

    End


Last Updated

  • Start

    End


Filter by number of...

Joined

  • Start

    End


Group


Website URL


Location


Interests

Found 2 results

  1. ਤਾਜ਼ਾ ਖ਼ਬਰ: ਅਬੋਹਰ ਨੇੜੇ ਢਾਣੀ ਲਟਕਣ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਪੁਲਿਸ ਹਿਰਾਸਤ 'ਚ ਐੱਸ.ਐੱਸ.ਪੀ. ਨੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ 'ਚ ਕੀਤਾ ਖ਼ੁਲਾਸਾ-ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਆਏ ਦੋਸ਼ੀ ਪੁਲਿਸ ਅੜਿੱਕੇ ਅਬੋਹਰ, 31 ਅਕਤੂਬਰ - ਕੁਝ ਦਿਨ ਪਹਿਲਾ ਇੱਥੋਂ ਨੇੜਲੀ ਢਾਣੀ ਲਟਕਣ ਵਿਖੇ ਕਿਸੇ ਗੁਰੂ ਦੋਖੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਦੇ ਦੋ ਅੰਗ ਪਾੜ ਕੇ ਬੇਅਦਬੀ ਕਰਨ ਦੇ ਮਾਮਲੇ ਨੂੰ ਪੁਲਿਸ ਨੇ ਆਪਣੀ ਸੂਝ-ਬੂਝ ਨਾਲ ਸੁਲਝਾ ਲਿਆ ਹੈ ਜਿਸ ਨਾਲ ਅੱਜ ਤੱਕ ਸਿੱਖ ਜਥੇਬੰਦੀਆਂ ਵੱਲੋਂ ਪੁਲਿਸ ਨੂੰ ਦਿੱਤੇ ਅਲਟੀਮੈਂਟਮ ਸਦਕਾ ਪੈਦਾ ਹੋਣ ਵਾਲੀ ਕੋਈ ਅਣ ਸੁਖਾਵੀਂ ਸਥਿਤੀ ਟੱਲ ਗਈ। ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸ.ਐੱਸ.ਪੀ. ਫ਼ਾਜ਼ਿਲਕਾ ਸਵਪਨ ਸ਼ਰਮਾ ਨੇ ਦੱਸਿਆ ਕਿ ਢਾਣੀ ਲਟਕਣ ਵਿਖੇ ਸ੍ਰੀ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਉਨ੍ਹਾਂ ਦੱਸਿਆ ਕਿ ਢਾਣੀ ਲਟਕਣ ਦੇ ਵਾਸੀ ਵਿਜੇ ਕੁਮਾਰ ਪੁੱਤਰ ਪਿਆਰਾ ਲਾਲ ਨੇ 26 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪੱਤਰੇ ਪਾੜ ਕੇ ਆਪਣੇ ਘਰ ਲੈ ਗਿਆ ਸੀ ਅਤੇ ਪੁਲਿਸ ਨੂੰ ਜਦ ਸ਼ਾਮ ਕਰੀਬ ਸਾਢੇ ਛੇ ਵਜੇ ਇਸ ਘਟਨਾ ਦਾ ਪਤਾ ਲੱਗਾ ਤਾਂ ਪੁਲਿਸ ਨੇ ਦੂਸਰੇ ਦਿਨ ਸਵੇਰੇ ਹੀ ਗੁਰਦੁਆਰਾ ਸਾਹਿਬ ਵਿਖੇ ਗੁਪਤ ਤੌਰ 'ਤੇ ਸੀ.ਸੀ.ਟੀ.ਵੀ. ਕੈਮਰੇ ਲਗਾ ਦਿੱਤੇ ਸਨ। ਉਨ੍ਹਾਂ ਦੱਸਿਆ ਕਿ 28-29 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਵਿਜੇ ਕੁਮਾਰ ਆਪਣੇ ਰਿਸ਼ਤੇਦਾਰ ਸੋਨੂੰ ਦੀ ਮਦਦ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਵੇਂ ਪੱਤਰੇ ਦੁਬਾਰਾ ਗੁਰਦੁਆਰਾ ਸਾਹਿਬ ਅੰਦਰ ਪਏ ਸੰਦੂਕ ਦੀ ਚਾਦਰ ਹੇਠ ਰੱਖ ਗਿਆ ਅਤੇ ਇਹ ਸਾਰੀ ਕਾਰਵਾਈ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਜਿਸ ਦੀ ਮਦਦ ਨਾਲ ਪੁਲਿਸ ਦੋਸ਼ੀਆਂ ਤੱਕ ਪੁੱਜ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਾਮਲੇ ਨੂੰ ਸੁਲਝਾਉਣ ਲਈ ਸੱਤ ਟੀਮਾਂ ਦਾ ਗਠਨ ਕੀਤਾ ਸੀ ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਇਹ ਮਾਮਲਾ ਹੱਲ ਹੋਇਆ। ਉਨ੍ਹਾਂ ਕਿਹਾ ਕਿ ਇਸ ਘਟਨਾ ਪਿੱਛੇ ਕਿਸੇ ਦਾ ਵੀ ਹੱਥ ਨਹੀਂ ਹੈ ਅਤੇ ਬੱਸ ਨੌਜਵਾਨਾਂ ਨੇ ਇਸ ਘਟਨਾ ਸਿਰਫ਼ ਇਕ ਸ਼ਰਾਰਤ ਵਜੋਂ ਅੰਜਾਮ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਐੱਸ.ਪੀ. ਅਬੋਹਰ ਸ: ਹਰਜੀਤ ਸਿੰਘ, ਡੀ.ਐੱਸ.ਪੀ. ਅਬੋਹਰ ਗੁਰਭੇਜ ਸਿੰਘ, ਡੀ.ਐੱਸ.ਪੀ. ਬੱਲੂਆਣਾ ਜਸਬੀਰ ਸਿੰਘ, ਡੀ.ਐੱਸ.ਪੀ. (ਡੀ) ਵੀਰ ਚੰਦ, ਥਾਣਾ ਸਿਟੀ-1 ਦੇ ਮੁਖੀ ਬਲਕਾਰ ਸਿੰਘ, ਐੱਸ.ਡੀ.ਐਮ. ਰਾਜ ਪਾਲ ਸਿੰਘ, ਤਹਿਸੀਲਦਾਰ ਮਨਜੀਤ ਸਿੰਘ ਭੰਡਾਰੀ ਵੀ ਸਨ। ਪੁਲਿਸ ਨੇ ਉਕਤ ਦੋਵਾਂ ਖ਼ਿਲਾਫ਼ ਧਾਰਾ 295ਏ., 380 ਆਈ.ਪੀ.ਸੀ. ਦੇ ਤਹਿਤ ਮਾਮਲਾ ਦਰਜ ਕੀਤਾ ਹੈ। http://beta.ajitjalandhar.com/latestnews/1120480.cms
  2. Breaking News: Beadbi of Sri Guru Granth Sahib Ji at Gurdwara Sahib in village Dhani Ladkan, Abohar, Punjab. Two Angs of Maharaj torn and taken away. ਤਾਜ਼ਾ ਖਬਰ: ਅਬੋਹਰ ਨੇੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਦੋ ਅੰਗ ਪਾੜੇ ਅਬੋਹਰ - ਨੇੜਲੀ ਢਾਣੀ ਲਟਕਣ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਸੇ ਗੁਰੂ ਦੋਖੀ ਵੱਲੋਂ ਬੇਅਦਬੀ ਕੀਤੀ ਗਈ | ਗੁਰੂ ਦੋਖੀ ਪਾਵਨ ਬੀੜ ਦੇ ਦੋ ਅੰਗ ਪਾੜ ਕੇ ਨਾਲ ਲੈ ਗਿਆ | ਇਸ ਗੱਲ ਦਾ ਪਤਾ ਉਦੋਂ ਲੱਗਾ ਜਦ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਮੁਖ਼ਤਿਆਰ ਸਿੰਘ ਕਰੀਬ 6 ਵਜੇ ਗੁਰਦੁਆਰਾ ਸਾਹਿਬ ਵਿਖੇ ਰਹਿਰਾਸ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵਾਕ ਲੈਣ ਲਈ ਪਾਵਨ ਬੀੜ ਦਾ ਪ੍ਰਕਾਸ਼ ਕੀਤਾ | ਘਟਨਾ ਦਾ ਪਤਾ ਲੱਗਦਿਆਂ ਹੀ ਐੱਸ.ਐੱਸ.ਪੀ. ਸਵਪਨ ਸ਼ਰਮਾ, ਐੱਸ.ਪੀ. ਹਰਜੀਤ ਸਿੰਘ, ਡੀ.ਐੱਸ.ਪੀ. ਅਬੋਹਰ ਗੁਰਭੇਜ ਸਿੰਘ, ਡੀ. ਐੱਸ.ਪੀ. ਬੱਲੂਆਣਾ ਜਸਬੀਰ ਸਿੰਘ, ਥਾਣਾ ਸਿਟੀ 1 ਦੇ ਮੁਖੀ ਬਲਕਾਰ ਸਿੰਘ, ਸਦਰ ਦੇ ਮੁਖੀ ਕੁਲਦੀਪ ਸ਼ਰਮਾ, ਸਿਟੀ-2 ਦੇ ਮੁਖੀ ਅਭਿਨਵ ਚੌਹਾਨ, ਤਹਿਸੀਲਦਾਰ ਮਨਜੀਤ ਸਿੰਘ ਭੰਡਾਰੀ, ਨਾਇਬ ਤਹਿਸੀਲਦਾਰ ਬਲਜਿੰਦਰ ਸਿੰਘ ਸਿੱਧੂ ਤੋਂ ਇਲਾਵਾ ਵੱਖ-ਵੱਖ ਧਾਰਮਿਕ ਤੇ ਸਿਆਸੀ ਜਥੇਬੰਦੀਆਂ ਦੇ ਆਗੂ ਪਹੁੰਚੇ | ਗ੍ਰੰਥੀ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਜਦ ਮੈਂ ਕਰੀਬ ਛੇ ਵਜੇ ਰਹਿਰਾਸ ਦਾ ਪਾਠ ਕੀਤਾ ਤੇ ਇਸ ਉਪਰੰਤ ਜਦ ਵਾਕ ਲੈਣ ਲੱਗੇ ਤਾਂ ਪਤਾ ਲੱਗਾ ਕਿ ਪਾਵਨ ਬੀੜ ਦੇ ਦੋ ਪੱਤਰੇ ਪੰਨਾ ਨੰਬਰ 633, 34, 35, 36 ਕੋਈ ਅਣਪਛਾਤਾ ਪਾੜ ਕੇ ਆਪਣੇ ਨਾਲ ਲੈ ਗਿਆ | ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ | ਉਧਰ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਆਸ-ਪਾਸ ਤੋਂ ਸੰਗਤਾਂ ਗੁਰੂ ਘਰ ਪੁੱਜਣੀਆਂ ਸ਼ੁਰੂ ਹੋ ਗਈਆਂ | http://beta.ajitjalandhar.com/news/20151027/2/1115254.cms https://m.facebook.com/story.php?story_fbid=10153096563387791&substory_index=0&id=240716567790
×
×
  • Create New...

Important Information

Terms of Use