Search the Community
Showing results for tags 'jarnail'.
-
Wjkk wjkf. I had a question regarding sant jarnail singh. In many of sant jis speeches he does benti to the sangat that every pind in punjab must have revolvers and a motorcycle. I understand the revolver part because sikhs need to keep shastars, but i do not understand why does every pind need a motorcycle. Can anyone in the sangat please explain this to me. Bulha chuka kehma muaf. Wjkk wjkf
-
Very profound information, knowledge and views shared.....
- 2 replies
-
2
-
- gurdarshan
- singh
-
(and 8 more)
Tagged with:
-
Wahegurujikakhalsawahegurujikifateh Recently I have seen a lot of posts talking about Sant Jarnail Singh Ji's Avastha and Jeevani. For those who want to know more about Santji's amazing spiritual jeevani - please watch the following videos Punjabi English Sant ALWAYS comes before sipahi. Wahegurujikakhalsawahegurujikifateh
-
Wahegurujikakhalsawahegurujikifateh Sant Gyani Baba Jarnail Singh Ji Khalsa Bhindranwale whose whole life is dedicated to attaching people to the charankamal of Satguru Sri Guru Granth Sahib Ji Maharaj. Waheguruji ਦਿੱਲੀ 7 ਜਨਵਰੀ 1986 ਨੂੰ ਅਚਾਨਕ ਮੈਨੂੰ ਆਪਣੇ ਇਕ ਨਿੱਜੀ ਦੋਸਤ ਰਾਮ ਪ੍ਰਸਾਦ ਵਰਮਾ ਦੇ ਨਾਲ ਉਸ ਦੇ ਇਕ ਰਿਸ਼ਤੇਦਾਰ ਬਾਰੂ ਮੱਲ, ਜੋ ਕੋਕਾ ਕੋਲਾ ਬਣਾਉਣ ਵਾਲੀ ਫ਼ੈਕਟਰੀ ਦਾ ਮਾਲਕ ਸੀ, ਦੇ ਘਰ ਜਾਣ ਦਾ ਮੌਕਾ ਮਿਲਿਆ। ਮੇਰੇ ਦੋਸਤ ਰਾਮ ਪ੍ਰਸਾਦ ਨੇ ਦੱਸਿਆ ਕਿ ਮੇਰੇ ਫੁੱਫੜ ਜੀ ਬਾਰੂ ਮੱਲ ਭਿੰਡਰਾਂਵਾਲੇ ਦੇ ਬਹੁਤ ਵਿਰੋਧੀ ਰਹੇ। ਜਦੋਂ ਅਸੀਂ ਉਸ ਦੇ ਦਰਵਾਜ਼ੇ ਕੋਲ ਪਹੁੰਚੇ, ਉਸ ਦੇ ਚਾਰ ਮੰਜ਼ਲ ਆਲੀਸ਼ਾਨ ਬੰਗਲੇ ਅੱਗੇ 3 ਸਕਿਉਰਿਟੀ ਗਾਰਡ ਖੜੇ ਸਨ। ਜਦੋਂ ਅਸੀਂ ਬੰਗਲੇ ਦੇ ਡਰਾਇੰਗ ਰੂਮ ਵਿੱਚ ਬੈਠੇ ਤਾਂ ਸਾਹਮਣੇ 8 ਫੁੱਟ ਦੀ ਭਿੰਡਰਾਂਵਾਲੇ ਦੀ ਤਸਵੀਰ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਜਦੋਂ ਬਾਰੂ ਮੱਲ ਦੇ ਨਾਲ ਅਸੀਂ ਤਸਵੀਰ ਬਾਰੇ ਗੱਲ ਕੀਤੀ ਤਾਂ ਉਹ ਉਚੀ-ਉਚੀ ਰੋਣ ਲੱਗ ਪਿਆ। ਮੇਰੇ ਸਾਹਮਣੇ 78 ਸਾਲ ਦੇ ਬਜ਼ੁਰਗ ਦੇ ਰੋਣੇ ਨੇ ਹੋਰ ਵੀ ਹੈਰਾਨੀ ਪਾ ਦਿੱਤੀ, ਉਸ ਨੇ ਜੋ ਕਹਾਣੀ ਸੁਣਾਈ, ਉਹ ਇਸ ਤਰ੍ਹਾਂ ਹੈ ਸ਼ਹਿਰ ਲੁਧਿਆਣੇ ਵਿੱਚ ਖੇਤੀ ਨਾਲ ਸਬੰਧਤ ਲੋਹੇ ਦਾ ਸਮਾਨ ਬਣਾਉਣ ਵਾਲੇ ਵਿਨੋਦ ਕੁਮਾਰ ਨਾਂ ਦੇ ਬੰਦੇ ਦਾ ਕਾਰੋਬਾਰ ਸੀ। ਉਸ ਦੀ ਹਵੇਲੀ ਨਾਲ ਪਿੰਡ-ਪਿੰਡ ਕੱਪੜੇ ਵੇਚਣ ਵਾਲਾ ਇਕ ਗਰੀਬ ਤੇਜਿੰਦਰ ਸਿੰਘ ਰਹਿੰਦਾ ਸੀ, ਜੋ ਨਿੱਕਾ ਹੁੰਦਾ ਭਿੰਡਰਾਂਵਾਲੇ ਦੇ ਨਾਲ ਟਕਸਾਲ ਵਿੱਚ ਰਹਿੰਦਾ ਸੀ। ਭਿੰਡਰਾਂਵਾਲਾ ਦੂਰ-ਦੁਰਾਡੇ ਜਾਣ ਵੇਲੇ 2-2 ਦਿਨ ਇਸ ਕੋਲ ਰਹਿ ਕੇ ਰੱਬ ਦਾ ਨਾਮ ਜਪਦਾ। ਵਿਨੋਦ ਕੁਮਾਰ ਦੀ ਘਰ ਵਾਲੀ ਜਦੋਂ ਰਾਤ ਨੂੰ ਇਨ੍ਹਾਂ ਦ੍ਵੋਨਾਂ ਨੂੰ ਉਚੀ-ਉਚੀ ਆਵਾਜ਼ ਵਿੱਚ ਰੱਬ ਦਾ ਨਾਮ ਜਪਦੇ ਸੁਣਾਈ ਤਾਂ ਬੜਾ ਖੁਸ਼ ਹੁੰਦੀ ਅਤੇ ਇਨ੍ਹਾਂ ਦੋਹਾਂ ਤੇ ਬੜੀ ਸ਼ਰਧਾ ਰੱਖਦੀ, ਜਦੋਂ ਕਿ ਵਿਨੋਦ ਕੁਮਾਰ ਦਾ ਕੰਮ ਵਿੱਚ ਜ਼ਿਆਜਾ ਰੁੱਝਿਆ ਹੋਣ ਕਰਕੇ ਧਾਰਮਿਕ ਪਾਸੇ ਕੋਈ ਬਹੁਤਾ ਖਿਆਲ ਨਹੀਂ ਸੀ। ਵਿਨੋਦ ਕੁਮਾਰ ਦੀ ਘਰ ਵਾਲੀ ਨੈਨਾਂ ਦੇਵੀ ਉਮਰ ਵਿੱਚ ਕਾਫ਼ੀ ਵੱਡੀ ਹੋਣ ਕਰਕੇ ਇਹ ਦੋਵੇਂ ਉਸ ਨੂੰ ਮਾਤਾ ਜੀ ਕਹਿੰਦੇ ਸਨ। ਉਸ ਸਮੇਂ ਭਿੰਡਰਾਂਵਾਲਾ ਅਤਿ ਦੀ ਗਰੀਬੀ ਵਿੱਚ ਸੀ, ਸਾਰੇ ਭੈਣ-ਭਰਾ ਮੂੰਹ ਮੋੜ ਗਏ ਅਤੇ ਉਸ ਨੂੰ ਧਾਰਮਿਕ ਸਥਾਨਾਂ ਤੇ ਪੈਦਲ ਹੀ ਜਾਣਾ ਪੈਂਦਾ ਸੀ। ਇਕ ਦਿਨ ਭਿੰਡਰਾਂਵਾਲੇ ਨੇ ਆਪਣੇ ਦੋਸਤ ਨੂੰ ਇਕ ਅਜਿਹਾ ਸਾਈਕਲ ਲੈਣ ਬਾਰੇ ਪੁੱਛਿਆ ਜਿਸ ਦਾ ਮੁੱਲ ਉਸ ਸਮੇਂ 16 ਰੁਪਏ ਸੀ। ਪਰ ਤੇਜਿੰਦਰ ਸਿੰਘ ਨੇ ਆਪਣੀ ਮਾੜੀ ਮਾਲੀ ਹਾਲਤ ਹੋਣ ਕਰਕੇ 16 ਰੁਪਏ ਤੋਂ ਅਥਮਰੱਥਤਾ ਪ੍ਰਗਟਾਈ। ਤੇਜਿੰਦਰ ਸਿੰਘ ਦੀ ਮਾਂ ਬੋਲ ਬੈਠੀ ਨੈਨਾਂ ਦੇਵੀ ਨੇ ਇਹ ਗੱਲ ਸੁਣ ਲਈ। ਉਹ ਭਿੰਡਰਾਂਵਾਲੇ ਦਾ ਸਾਧ-ਬਾਣਾ ਅਤੇ ਰੱਬ ਦਾ ਨਾਮ ਜਪਦਾ ਰਹਿਣ ਕਰਕਾ ਬਹੁਤ ਸ਼ਰਧਾ ਰੱਖਦੀ ਸੀ। ਉਹ ਨੇ ਬਿਨਾਂ ਦੇਰੀ ਕੀਤੇ ਆਪਣੇ ਘਰੋਂ 16 ਰੁਪਏ ਲਿਆ ਕੇ ਭਿੰਡਰਾਂਵਾਲੇ ਦੇ ਅੱਗੇ ਰੱਖ ਦਿੱਤੇ ਤਾਂ ਭਿੰਡਰਾਂਵਾਲੇ ਨੇ ਬੜੀ ਹਲੀਮੀ ਨਾਲ ਨਾਂਹ ਕਰ ਦਿੱਤੀ। ਪਰ ਨੈਨਾਂ ਦੇਵੀ ਅਤੇ ਤੇਜਿੰਦਰ ਸਿੰਘ ਦੀ ਮਾਤਾ ਨੇ ਜ਼ੋਰ ਦੇ ਕੇ ਉਸ ਦੀ ਜੇਬ ਵਿੱਚ ਪੈਸੇ ਪਾ ਦਿੱਤੇ। ਇਹ ਘਟਨਾ 1964 ਦੀ ਹੈ, ਸਮਾਂ ਬਦਲ ਗਿਆ। ਤੇਜਿੰਦਰ ਸਿੰਘ 1967 ਵਿੱਚ ਲੁਧਿਆਣਾ ਸ਼ਹਿਰ ਛੱਡ ਕੇ ਕਲਕੱਤੇ ਚਲਾ ਗਿਆ ਅਤੇ ਭਿੰਡਰਾਂਵਾਲੇ ਦਾ ਉਸ ਜਗ੍ਹਾ ਆਉਣਾ-ਜਾਣਾ ਖ਼ਤਮ ਹੋ ਗਿਆ। ਉਧਰ ਨੈਨਾਂ ਦੇਵੀ ਦੀ ਲੜਕੀ ਮਈਆਂ ਦਿੱਲੀ ਦੇ ਬਾਰੂ ਮੱਲ ਤੇ ਪੋਤੇ ਅਸ਼ਵਨੀ ਕੁਮਾਰ ਨਾਲ ਵਿਆਹੀ ਗਈ। ਉਸ ਦੇ ਘਰ ਪੁੱਤਰ ਨੇ ਜਨਮ ਲਿਆ। ਉਸ ਦਾ ਨਾਮ ਸੰਦੀਪ ਰੱਖਿਆ ਗਿਆ। ਜਦੋਂ ਸੰਦੀਪ 11 ਸਾਲ ਦੀ ਉਮਰ ਵਿੱਚ ਸੀ ਤਾਂ ਉਸ ਨੂੰ ਦਿਮਾਗ ਦਾ ਕੈਂਸਰ (ਬਰੇਨ ਟਿਊਮਨ) ਹੋ ਗਿਆ, ਜਿਸ ਦਾ ਪਹਿਲਾ ਬੰਬਈ ਅਤੇ ਫਿਰ ਇੰਗਲੈਂਡ ਤੋਂ ਇਲਾਜ ਕਰਵਾਇਆ ਗਿਆ। 2 ਸਾਲ ਇਲਾਜ ਚੱਲਿਆ, ਅਖ਼ੀਰ ਡਾਕਟਰਾਂ ਨੇ ਕਹਿ ਦਿੱਤਾ ਕਿ ਇਹ ਬੱਚਾ ਵੱਧ ਤੋਂ ਵੱਧ ਸਿਰਫ਼ 3 ਸਾਲ ਜਿਊਂਦਾ ਰਹੇਗਾ, ਸ਼ਾਇਦ ਇਸ ਬੱਚੇ ਦਾ ਅੰਤ ਬਹੁਤ ਦਰਦਨਾਕ ਹੋਵੇ। ਉਸ ਤੋਂ ਬਾਅਦ ਘਰ ਵਿੱਚ ਬਹੁਤ ਜਗਰਾਤੇ ਅਤੇ ਬਹੁਤ ਪੁੰਨਦਾਨ ਕਰਾਏ ਗਏ, ਰਿਸ਼ੀਕੇਸ਼ ਜਾ ਕੇ ਬੜੇ ਰਿਸ਼ੀਆਂ ਤੋਂ ਅਸ਼ੀਰਵਾਦ ਲਈ। ਬੜੇ ਸੰਤਾਂ ਦੇ ਘਰ ਵਿੱਚ ਪੈਰ ਪੁਆਏ, ਬੜੀਆਂ ਸੇਵਾਵਾਂ ਕੀਤੀਆਂ। ਦੂਰ-ਦੂਰ, ਜਿਸ ਸੰਤ ਦੀ ਗੱਲ ਹੁੰਦੀ, ਜਾ ਪੈਰ ਫੜੇ। ਪਰ ਬੱਚੇ ਦੀਆਂ ਡਾਕਟਰੀ ਰਿਪੋਰਟਾਂ ਦਿਨੋ ਦਿਨ ਮਾੜੀਆਂ ਹੀ ਆਉਂਦੀਆਂ ਰਹੀਆਂ। ਅਖ਼ੀਰ ਕੈਂਸਰ 82% ਤੱਕ ਆਉਣਾ ਕਬਜ਼ਾ ਕਰ ਗਿਆ। ਜਦੋਂ ਕਦੇ ਬੀਮਾਰੀ ਨਾਲ ਕੁਰਲਾਉਂਦਾ ਤਾਂ ਮਾਂ-ਪਿਉ ਤਾਂ ਕੀ, ਘਰ ਦੀਆਂ ਕੰਧਾਂ ਵੀ ਰੋਣ ਲੱਗ ਜਾਂਦੀਆਂ। ਸਾਨੂੰ ਕਰਨਾਟਕ ਵਿੱਚ ਇਕ ਬਹੁਤ ਉਘੇ ਸੰਤ ਭੈਣੀ ਨਾਥ ਦੀ ਦੱਸ ਪਈ। ਦੱਸਿਆ ਗਿਆ ਕਿ ਜੇ ਭੈਣੀ ਨਾਥ ਖੁਸ਼ ਹੋ ਗਿਆ ਤਾਂ ਸਭੇ ਬੀਮਾਰੀਆਂ ਚੁੱਕੀਆਂ ਜਾਣਗੀਆਂ। ਪਰ ਬਾਰੂ ਮੱਲ 60 ਤੋਂ ਉਪਰ ਸੰਤਾਂ ਨੂੰ ਸਿਰਫ਼ 2 ਸਾਲ ਵਿੱਚ ਮਿਲ ਚੁੱਕਿਆ ਸੀ। ਪਰ ਕੋਈ ਅਸਰ ਨਹੀਂ ਹੋਇਆ ਸੀ। ਪਰ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਦੇ ਅਨੁਸਾਰ ਇਹ ਸਾਰਾ ਪਰਿਵਾਰ ਭੈਣੀ ਨਾਥ ਕੋਲ ਪਹੁੰਚ ਗਿਆ। ਉਥੇ ਹਜ਼ਾਰਾਂ ਦੀ ਭੀੜ ਹੋਣ ਕਰਕੇ ਤੀਸਰੇ ਦਿਨ ਉਸ ਨੂੰ ਮਿਲਣ ਦੀ ਵਾਰੀ ਆਈ। ਉਸ ਨੇ ਬੜੇ ਆਦਰ ਮਾਣ ਨਾਲ ਇਨ੍ਹਾਂ ਦੀ ਕਹਾਣੀ ਸੁਣੀ ਅਤੇ 101 ਗਊਆਂ ਨੂੰ ਪੱਠੇ ਅਤੇ 51 ਪੰਡਿਤਾਂ ਨੂੰ ਖੀਰ ਦਾ ਪ੍ਰਸ਼ਾਦ ਖੁਆਉਣ ਅਤੇ ਗੰਗਾ ਦਾ ਇਸ਼ਨਾਨ ਕਰਨ ਦੀ ਹਦਾਇਤ ਦੇ ਦਿੱਤੀ ਅਤੇ ਪੂਰਾ ਯਕੀਨ ਦਿਵਾਇਆ ਕਿ ਬੱਚਾ 100 ਸਾਲ ਤੱਕ ਜੀਵੇਗਾ। ਪਰਿਵਾਰ ਕੁਝ ਆਸਾਂ ਤੱਕ ਕੇ ਵਾਪਸ ਮੁੜਿਆ। ਸਭ ਕੁਝ ਉਸੇ ਤਰ੍ਹਾਂ ਕੀਤਾ ਗਿਆ ਪਰ ਜਦੋਂ ਡਾਕਟਰੀ ਰਿਪੋਰਟ ਆਈ ਤਾਂ ਅੱਗੇ ਨਾਲੋਂ ਵੀ ਮਾੜੀ ਸੀ। ਕੈਂਸਰ ਹੋਰ ਅੰਗਾਂ ਵਿੱਚ ਵੀ ਵਧ ਗਿਆ ਸੀ। ਅਖ਼ੀਰ ਸਮਾਂ ਬੀਤਿਆਂ, ਡਾਕਟਰਾਂ ਦੇ ਕਹਿਣ ਅਨੁਸਾਰ ਪੂਰੇ ਤਿੰਨ ਸਾਲਾਂ ਵਿੱਚ ਕੈਂਸਰ 93% ਤੇ ਪਹੁੰਚ ਘਿਆ ਅਤੇ ਬੱਚਾ ਨੀਮ-ਬੇਹੋਸੀ ਵਿੱਚ ਚਲਿਆ ਗਿਆ। ਇਹ ਗੱਲ 1983 ਦੀ ਹੈ। ਇਕ ਦਿਨ ਅਚਾਨਕ ਹੀ ਬੱਚੇ ਦੀ ਨਾਨੀ (ਨੈਨਾਂ ਦੇਵੀ) ਨੇ ਬੱਚੇ ਨੂੰ ਅਕਾਲ ਤਖ਼ਤ ਤੇ ਭਿੰਡਰਾਂਵਾਲੇ ਕੋਲ ਲਿਜਾਣ ਦੀ ਜ਼ਿੱਦ ਕੀਤੀ। ਉਨ੍ਹਾਂ ਦਿਨਾਂ ਵਿੱਚ ਭਿੰਡਰਾਂਵਾਲੇ ਦੀ ਪੂਰੀ ਤਰ੍ਹਾਂ ਚੜ੍ਹ ਮੱਚੀ ਹੋਈ ਸੀ। ਜਦੋਂ ਇਹ ਗੱਲ ਬੱਚੇ ਦੇ ਦਾਦੇ ਬਾਰੂ ਮੱਲ ਨੇ ਸੁਣੀ ਤਾਂ ਉਹ ਅੱਗ-ਬਬੂਲਾ ਹੋ ਗਿਆ ਅਤੇ ਭਿੰਡਰਾਂਵਾਲੇ ਨੂੰ ਬਦਮਾਸ਼ ਕਾਤਲ ਕਹਿ ਕੇ ਗਾਲ੍ਹਾਂ ਕੱਢਣ ਲੱਗ ਪਿਆ। ਪਰ ਨੈਨਾਂ ਦੇਵੀ ਤੇ ਕੋਈ ਅਸਰ ਨਾ ਹੋਇਆ। ਉਸ ਦੀ ਆਪਣੀ ਭਿੰਡਰਾਂਵਾਲੇ ਪ੍ਰਤੀ ਸ਼ਰਧਾ ਸੀ। ਅਖ਼ੀਰ 3-4 ਦਿਨਾਂ ਬਾਅਦ ਨੈਨਾਂ ਦੇਵੀ ਦੇ ਜ਼ੋਰ ਦੇਣ ਤੇ ਸਾਰੇ ਮੰਨ ਗਏ, ਪਰ ਬਾਰੂ ਮੱਲ ਨੇ ਇਹ ਸ਼ਰਤ ਰੱਖ ਲਈ ਕਿ ਉਹ ਨਹੀਂ ਜਾਵੇਗਾ। ਬਾਰੂ ਮੱਲ ਦੇ ਤਿੰਨੇ ਮੁੰਡੇ, ਨੂੰਹ ਅਤੇ ਸੰਦੀਪ ਦੇ ਨਾਲ ਨਾਨਾ-ਨਾਨੀ ਅਤੇ ਮਾਮਾ-ਮਾਮੀ ਸਾਰੇ ਜਣੇ ਅਕਾਲ ਤ੍ਰਖ਼ਤ ਤੇ ਆ ਗਏ। ਬੱਚਾ ਨੀਮ ਬੇਹੋਸ਼ ਸੀ। ਭਾਵੇਂ ਨੈਨਾਂ ਦੇਵੀ ਨੂੰ ਭਿੰਡਰਾਂਵਾਲੇ ਨੂੰ ਦੇਖੇ 26 ਸਾਲ ਹੋ ਗਏ ਸਨ, ਪਰ ਉਹ ਅਖ਼ਬਾਰਾਂ ਵਿੱਚ ਫ਼ੋਟੋ ਦੇਖਦੀ ਰਹਿੰਦੀ ਸੀ। ਜਦੋਂ ਨੈਨਾਂ ਦੇਵੀ ਨੇ ਜਾ ਕੇ ਆਪਣੀ ਪਹਿਚਾਣ ਕਰਵਾਈ ਅਤੇ ਸੰਤਾਂ ਦੇ ਦੋਸਤ ਤੇਜਿੰਦਰ ਸਿੰਘ ਬਾਰੇ ਦੱਸਿਆ ਤਾਂ ਭਿੰਡਰਾਂਵਾਲੇ ਨੇ ਨੈਨਾਂ ਦੇਵੀ ਨੂੰ ਪਛਾਨਣ ਵਿੱਚ ਇਕ ਮਿੰਟ ਵੀ ਨਾ ਲਾਇਆ, ਬੜੇ ਆਦਰ-ਸਤਿਕਾਰ ਨਾਲ ਬਿਠਾਇਆ ਗਿਆ ਅਤੇ ਬਦਾਮਾਂ ਨਾਲਾ ਦੁੱਧ ਪੇਸ਼ ਕੀਤਾ ਗਿਆ। ਇਸ ਦੌਰਾਨ ਪਹਿਲਾ ਆਈ ਹੋਰ ਸੰਗਤ ਵੀ ਬੈਠੀ ਸੀ, ਹਰ ਕੋਈ ਆਪਣੇ ਦੁਖੜੇ ਸੁਣਾ ਰਿਹਾ ਸੀ, ਜੋ ਘਰੇਲੂ ਝਗੜੇ ਸਨ। ਉਨ੍ਹਾਂ ਦਾ ਨਿਪਟਾਰਾ ਤਾਂ ਉਹ ਤੁਰੰਤ ਹੀ ਕਰ ਰਿਹਾ ਸੀ ਅਤੇ ਜੋ ਬੀਮਾਰੀ ਨਾਲ ਪੀੜਤ ਸਨ, ਉਨ੍ਹਾਂ ਨੂੰ ਰੱਬ ਦੇ ਭਾਣੇ ਵਿੱਚ ਰਹਿ ਕੇ ਨਾਮ ਜਪਣ ਨੂੰ ਕਹਿ ਰਿਹਾ ਸੀ। ਇਸੇ ਦੌਰਾਨ ਭਿੰਡਰਾਂਵਾਲੇ ਨੇ ਬੈਠੀ ਸੰਗਤ ਦੇ ਦੁੱਖ-ਸੁੱਖ ਨਿਪਟਾ ਕੇ ਨੈਨਾਂ ਦੇਵੀ ਦੇ ਪਰਿਵਾਰ ਨੂੰ ਇਕ ਪਾਸੇ ਕਰ ਲਿਆ। ਕੁਝ ਚਿਰ ਤੇਜਿੰਦਰ ਸਿੰਘ ਬਾਰੇ ਗੱਲਾਂ ਕੀਤੀਆਂ ਅਤੇ ਬਾਅਦ ਵਿੱਚ ਆਉਣ ਦਾ ਕਾਰਨ ਪੁੱਛਿਆ ਤਾਂ ਨੈਨੀ ਦੇਵੀ ਉਚੀ ਉਚੀ ਰੋਣ ਲੱਗ ਪਈ। ਇਸ ਦੇ ਨਾਲ ਬੱਚੇ ਦੇ ਮਾਤਾ-ਪਿਤਾ ਅਤੇ ਸਾਰਾ ਪਰਿਵਾਰ ਰੋਣ ਲੱਗ ਪਿਆ। ਸੰਤ ਕੁਝ ਗੰਭੀਰ ਹੋ ਗਏ ਅਤੇ ਸਭ ਨੂੰ ਦਿਲਾਸਾ ਦਿੱਤਾ। ਸੰਦੀਪ ਦੇ ਚਾਚੇ ਨੇ ਸਾਰ ਵਿਥਿਆ ਭਿੰਡਰਾਂਵਾਲੇ ਦੇ ਅੱਗੇ ਖੋਲ੍ਹ ਸੁਣਾਈ ਅਤੇ ਦੱਸਿਆ ਕਿ ਅਸੀਂ ਸਭ ਸੰਤਾਂ-ਮਹਾਂਪੁਰਸ਼ਾਂ ਦੇ ਬਚਨ ਮੰਨੇ ਅਤੇ ਡਾਕਟਰੀ ਤੌਰ ਤੇ ਇੰਗਲੈਂਡ ਤੱਕ ਗਏ ਹਾਂ ਪਰ ਬੱਚਾ ਅਖ਼ੀਰਲੀ ਸਟੇਜ ਵਿੱਚ ਹੈ। ਸਿਰਫ਼ ਇਕ ਜਾਂ ਦੋ ਮਹੀਨੇਅਤੇ ਨੈਨਾਂ ਦੇਵੀ ਫਿਰ ਰੋਣ ਲੱਗ ਪਈ। ਭਿੰਡਰਾਂਵਾਲਾ ਕੁਝ ਚਿਰ ਚੁੱਪ ਰਿਹਾ ਅਤੇ ਬੱਚੇ ਨੂੰ, ਜੋ ਨੀਮ ਬੇਹੋਸੀ ਵਿੱਚ ਸੀ, ਨੂੰ ਚੁੱਕ ਕੇ ਗੋਦੀ ਵਿੱਚ ਬਿਠਾ ਲਿਆ। ਉਸ ਨੇ ਬੱਚੇ ਦੇ ਮੱਥੇ ਤੇ ਕੁਝ ਚਿਰ ਹੱਥ ਰੱਖਿਆ, ਫਿਰ ਨਿਰਮਲ ਸਿੰਘ ਦੇ ਨਾਂ ਦੇ ਇਕ ਸਿੰਘ ਨੂੰ ਆਵਾਜ਼ ਮਾਰੀ ਅਤੇ ਕਿਹਾ ਇਸ ਨੂੰ ਸਰੋਵਰ ਵਿੱਚ ਲੈ ਜਾਵ ਅਤੇ ਬੁੱਕਾਂ ਨਾਲ ਓਨਾ ਚਿਰ ਇਸ ਦੇ ਸਿਰ ਵਿੱਚ ਪਾਣੀ ਪਾਓ, ਜਿੰਨਾ ਚਿਰ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਪੂਰਾ ਨਹੀਂ ਕਰ ਲੈਂਦੇ। ਜਦੋਂ ਪਾਠ ਦਾ ਭੋਗ ਪਵੇ, ਫੇਰ ਦਰਬਾਰ ਸਾਹਿਬ ਜਾ ਕੇ ਅਰਦਾਸ ਕਰ ਅਤੇ ਪਰਿਵਾਰ ਨੂੰ ਹਦਾਇਤ ਕੀਤੀ ਕਿ ਇਸ ਦੇ ਨਮਿੱਤ ਅੰਮ੍ਰਿਤਸਰ ਵਿੱਚ ਹੀ ਇਕ ਸਿੰਘ ਦੇ ਘਰ ਕਰਨਾ। ਮਲ-ਮੂਤਰ ਜਾਣ ਸਮੇਂ ਪਾਠੀ ਸਿੰਘ ਏਨਾ ਉਚੀ ਪਾਠ ਕਰਨ ਕਿ ਬੱਚੇ ਦੇ ਕੰਨੀਂ ਸੁਣਿਆ ਜਾਵੇ ਅਤੇ ਭਿੰਡਰਾਂਵਾਲੇ ਨੇ ਆਪਣੇ ਸਿੰਘ ਨਿਰਮਲ ਸਿੰਘ ਨੂੰ ਕਿਹਾ ਕਿ ਪਾਠੀ ਉਹ ਲਵੋ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ 25-25 ਵਾਲ ਸੰਥਿਆ ਕੀਤੀ ਹੋਵੇ। ਸਾਰਾ ਕੁਝ ਇਸੇ ਤਰ੍ਹਾਂ ਕੀਤਾ ਗਿਆ। ਤੀਜੇ ਦਿਨ ਭੋਗ ਪੈ ਗਿਆ। ਭੋਗ ਪੈਣ ਤੋਂ ਬਾਅਦ ਸਾਰਾ ਟੱਬਰ ਫੇਰ ਭਿੰਡਰਾਂਵਾਲੇ ਕੋਲ ਆਇਆ ਅਤੇ ਭਿੰਡਰਾਂਵਾਲੇ ਨੇ ਨੈਨਾਂ ਦੇਵੀ ਨੂੰ ਕਿਹਾ ਕਿ ਅੱਜ ਤੋਂ ਬਾਅਦ ਇਸ ਬੱਚੇ ਦੇ ਸਿਰ ਦੇ ਵਾਲ ਨਹੀਂ ਕੱਟਣੇ। ਅਗਰ ਗੁਰੂ ਰਾਮਦਾਸ ਜੀ ਨੇ ਚਾਹਿਆ ਤਾਂ ਇਸ ਦੀ ਬੀਮਾਰੀ ਦੂਰ ਕਰ ਦੇਣਗੇ। ਨੈਨਾਂ ਦੇਵੀ ਤੋਂ ਬਗੈਰ ਬਾਕੀ ਸਾਰਾ ਪਰਿਵਾਰ ਮਾੜਾ-ਮੋਟਾ ਮਨ ਵਿੱਚ ਵਿਸ਼ਵਾਸ ਕਰਕੇ ਵਾਪਸ ਮੁੜਿਆ ਪਰ ਬੱਚੇ ਦੀ ਨਾਨੀ ਨੈਨਾ ਦੇਵੀ ਪੂਰੀ ਖੁਸ਼ ਸੀ, ਜਦੋਂ ਇਸ ਟੱਬਰ ਦੀਆਂ ਦੋਨੇ ਕਾਰਾਂ ਪਾਣੀਪਤ ਲੰਘੀਆਂ ਤਾਂ ਬੱਚਾ ਇਕ ਦਿਨ ਉਠ ਖਲੋਤਾ ਤੇ ਜਿਹੜਾ ਬੱਚੇ ਪਿਛਲੇ 7 ਮਹੀਨਿਆਂ ਤੋਂ ਗੁਲੂਕੋਜ਼ ਤੇ ਜਿਉਂਦਾ ਰਹਿ ਰਿਹਾ ਸੀ, ਉਸ ਨੇ ਖਾਣ ਨੂੰ ਮੰਗਿਆ। ਸਾਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਬੱਸ ਫੇਰ ਕੀ, ਬੱਚੇ ਦੀਆਂ ਹਰਕਤਾਂ ਦਿਨੋ-ਦਿਨ ਬਦਲਦੀਆਂ ਗਈਆਂ ਅਤੇ 23 ਦਿਨੋਂ ਪਿਛੋਂ ਜਦੋਂ ਬੱਚੇ ਦੀ ਰਿਪੋਰਟ ਆਉਣੀ ਸੀ ਤਾਂ ਡਾਕਟਰਾਂ ਦੀ ਟੀਮ ਮੂੰਹ ਵਿੱਚ ਉਂਗਲਾਂ ਦੇ ਰਹੀ ਸੀ, ਜਦੋਂ ਸਾਰੀ ਕਹਾਣੀ ਦੱਸੀ ਗਈ, ਬੱਸ ਫੇਰ ਤਾਂ ਸਾਰੇ ਇਕ ਦੂਜੇ ਵੱਲ ਤੱਕ ਰਹੇ ਸਨ। ਬਾਰੂ ਮੱਲ ਕਹਿ ਰਿਹਾ ਸੀ ਕਿ ਮੈਂ ਹੁਣ ਪਛਤਾ ਰਿਹਾ ਹਾਂ ਕਿ ਉਸ ਸਮੇਂ ਇਹੋ ਜਿਹੇ ਮਹਾਂਪੁਰਸ਼ਾਂ ਦੇ ਮੈਂ ਕਿਉਂ ਨਾ ਦਰਸ਼ਨ ਕਰ ਸਕਿਆ। ਜਿਹੜਾ ਸਾਡਾ ਬੱਚਾ ਕਈ ਸੈਂਕੜੇ ਸੰਤਾਂ, ਦਾਨ-ਪੁੰਨ ਕਰਨ ਦੇ ਬਾਵਜੂਦ, ਭੈਣੀ ਨਾਥ ਦੀ ਸ਼ਰਨ ਗਏ ਤੋਂ ਬਾਅਦ ਅਤੇ ਇੰਗਲੈਂਡ ਤੱਕ ਡਾਕਟਰੀ ਇਲਾਜ ਹੋਣ ਤੋਂ ਬਾਅਦ ਮੌਤ ਦੇ ਮੂੰਹ ਦੇ ਵੱਲ ਵਧ ਰਿਹਾ ਸੀ, ਅੱਜ ਸਾਡਾ ਉਹੀ ਬੱਚਾ ਮੈਡੀਕਲ ਦੀ ਪੜ੍ਹਾਈ ਵਿੱਚ ਫਸਟ ਆ ਰਿਹਾ ਹੈ Wahegurujikakhalsawahegurujikifateh