Jump to content

Search the Community

Showing results for tags 'joh gill'.

  • Search By Tags

    Type tags separated by commas.
  • Search By Author

Content Type


Forums

  • GENERAL
    • WHAT'S HAPPENING?
    • GURBANI | SAKHIAN | HISTORY
    • GUPT FORUM
    • POLITICS | LIFESTYLE
  • COMMUNITY
    • CLOSED TOPICS

Find results in...

Find results that contain...


Date Created

  • Start

    End


Last Updated

  • Start

    End


Filter by number of...

Joined

  • Start

    End


Group


Website URL


Location


Interests

Found 1 result

  1. http://punjabitribuneonline.com/2013/11/%E0%A8%AD%E0%A9%8B%E0%A8%B2%E0%A8%BE-%E0%A8%A1%E0%A8%B0%E0%A9%B1%E0%A8%97-%E0%A8%95%E0%A9%87%E0%A8%B8-%E0%A8%95%E0%A9%88%E0%A8%A8%E0%A9%87%E0%A8%A1%E0%A9%80%E0%A8%85%E0%A8%A8-%E0%A8%AA%E0%A9%B1/ ਭੋਲਾ ਡਰੱਗ ਕੇਸ: ਕੈਨੇਡੀਅਨ ਪੱਤਰਕਾਰ ਤੇ ਛੇ ਪਰਵਾਸੀ ਸਮਗਲਰਾਂ ਦੀ ਸ਼ਨਾਖ਼ਤPosted On November - 28 - 2013 ਅਮਨ ਸੂਦ/ਟ.ਨ.ਸ. ਪਟਿਆਲਾ, 27 ਨਵੰਬਰ ਪੰਜਾਬ ਪੁਲੀਸ ਨੇ ਨਸ਼ਿਆਂ ਦੇ 2500 ਕਰੋੜ ਰੁਪਏ ਦੇ ਕਾਰੋਬਾਰ ਨਾਲ ਜੁੜੇ ਦੋ ਦਰਜਨ ਐਨ.ਆਰ.ਆਈਜ਼ ਲਈ ਸੂਚਨਾ ਇਕੱਤਰ ਕਰਨ ਵਾਲੇ ਟੋਰਾਂਟੋ ਵਸੇ ਪੱਤਰਕਾਰ ਦੀ ਸ਼ਨਾਖ਼ਤ ਕੀਤੀ ਹੈ। ਪੁਲੀਸ ਨੇ ਛੇ ਹੋਰਾਂ ਐਨ.ਆਰ.ਆਈਜ਼ ਦੀ ਸ਼ਨਾਖ਼ਤ ਵੀ ਕੀਤੀ ਹੈ, ਜੋ ਭਾਰਤ ਵਿਚ ਨਸ਼ਿਆਂ ਦਾ ਵਪਾਰ ਚਲਾਉਣ ਦੇ ਨਾਲ-ਨਾਲ ਕੈਨੇਡਾ ਰਾਹੀਂ ਵਿਦੇਸ਼ਾਂ ਵਿਚ ਵੀ ਨਸ਼ਿਆਂ ਦੀ ਸਪਲਾਈ ਕਰਦੇ ਹਨ। ਪੁਲੀਸ ਵੱਲੋਂ ਕੀਤੀ ਪੜਤਾਲ ਵਿਚ ਕੈੇਨੇਡਾ ਵਸੇ ਪੱਤਰਕਾਰ ‘ਐਚ.ਐਸ. ਸਿੱਧੂ’ ਦੇ ਨਾਂ ਦਾ ਖ਼ੁਲਾਸਾ ਹੋਇਆ ਹੈ। ਇਸ ਪੱਤਰਕਾਰ ਨੇ ਕੁਝ ਮਹੀਨੇ ਆਪਣਾ ਅਖ਼ਬਾਰ ਚਲਾਇਆ ਅਤੇ ਇਹ 2003-04 ਵਿਚ ਨਸ਼ਿਆਂ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਇਸ ਮਗਰੋਂ ਇਹ ਬਰਤਰਫ਼ ਕੀਤੇ ਪੁਲੀਸ ਅਫਸਰ ਜਗਦੀਸ਼ ਭੋਲਾ ਅਤੇ ਐਨ.ਆਰ.ਆਈ. ਡਰੱਗ ਤਸਕਰ ਅਨੂਪ ਸਿੰਘ ਕਾਹਲੋਂ ਦੇ ਸੰਪਰਕ ਵਿਚ ਆਇਆ। ਸੂਤਰਾਂ ਅਨੁਸਾਰ ਇਨ੍ਹਾਂ ਨੇ ਕੁਝ ਹੋਰ ਐਨ.ਆਰ.ਆਈਜ਼ ਸਮਗਲਰਾਂ ਜਿਨ੍ਹਾਂ ਦੀ ਪਛਾਣ ਜੌਹਨ ਗਿੱਲ, ਦਾਰਾ ਸਿੰਘ, ਲਹਿੰਬਰ ਸਿੰਘ, ਸੁੱਖਾ, ਜਸਵਿੰਦਰ ਸ਼ੋਕਰ ਅਤੇ ਮੇਜਰ ਨਾਥ ਵਜੋਂ ਹੋਈ ਹੈ, ਦੀ ਮਿਲੀਭੁਗਤ ਨਾਲ ਨਸ਼ਿਆਂ ਦਾ ਕਾਰੋਬਾਰ ਚਲਾਇਆ। ਹੁਣ ਇਹ ਸਾਰੇ ਫਰਾਰ ਹਨ। ਪਟਿਆਲਾ ਦੇ ਐਸਐਸਪੀ ਹਰਦਿਆਲ ਸਿੰਘ ਮਾਨ ਨੇ ਕਿਹਾ ਕਿ ਕਾਰਵਾਈ ਪਹਿਲਾਂ ਹੀ ਉੱਚ ਪੱਧਰ ’ਤੇ ਚੱਲ ਰਹੀ ਹੈ ਅਤੇ ਸ਼ਨਾਖ਼ਤ ਕੀਤੇ ਇਨ੍ਹਾਂ ਐਨ.ਆਰ.ਆਈਜ਼ ਦੀ ਗ੍ਰਿਫਤਾਰੀ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਬਹੁਤ ਸਾਰੇ ਅਹਿਮ ਖੁਲਾਸੇ ਹੋਣਗੇ। ਇਹ ਸਾਰੇ ਕੌਮਾਂਤਰੀ ਪੱਧਰ ’ਤੇ ਨਸ਼ਿਆਂ ਦੀ ਸਮਗਲਿੰਗ ਨਾਲ ਜੁੜੇ ਹੋਏ ਹਨ। ਐਚਐਸ ਸਿੱਧੂ ਦੀ ਗ੍ਰਿਫਤਾਰੀ ਵੀ ਅਹਿਮ ਹੈ ਕਿਉਂਕਿ ਉਹ ਇਸ ਗਰੋਹ ਨੂੰ ਸੂਚਨਾ ਦੇਣ ਵਾਲਾ ਮੁੱਖ ਵਿਅਕਤੀ ਸੀ। ਉਸ ਦੀ ਮੀਡੀਆ ਨਾਲ ਨੇੜਤਾ ਹੋਣ ਕਰਕੇ ਉਹ ਆਪਣੇ ਸੰਪਰਕਾਂ ਰਾਹੀਂ ਪੰਜਾਬ ਅਤੇ ਕੈਨੇਡਾ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਦਾ ਸੀ। ਇਸ ਵੇਲੇ ਉਹ ਨਿਆਗਰਾ ਫਾਲਜ਼ ਨੇੜੇ ਸਟੋਰ ਚਲਾਉਂਦਾ ਹੈ ਪਰ ਪੰਜਾਬ ਵਿਚ ਨਸ਼ਿਆਂ ਬਾਰੇ ਹੋਏ ਖੁਲਾਸਿਆਂ ਮਗਰੋਂ ਉਹ ਗਾਇਬ ਹੈ। ਟੋਰਾਂਟੋ ਤੋਂ ਪ੍ਰਤੀਕ ਸਿੰਘ ਦੀ ਰਿਪੋਰਟ ਅਨੁਸਾਰ ਐਚਐਸ ਸਿੱਧੂ ਨੇ ਰੋਜ਼ਾਨਾ ‘ਪਹਿਰੇਦਾਰ’ ਦੇ ਕਰਤਾ-ਧਰਤਾ ਨਾਲ ਰਲ ਕੇ ਆਪਣਾ ਪਰਚਾ ‘ਦੂਰ-ਦੇਸ਼’ ਸ਼ੁਰੂ ਕੀਤਾ ਸੀ। ਉਹ 2000 ਵਿਚ ਬਣੇ ਪੰਜਾਬੀ ਪ੍ਰੈਸ ਕਲੱਬ, ਕੈਨੇਡਾ ਦਾ ਮੈਂਬਰ ਸੀ। ਉਹ ਬਰੈਂਪਟਨ ਵਿਖੇ ਗਰਾਸਰੀ ਸਟੋਰ ਵੀ ਚਲਾਉਂਦਾ ਰਿਹਾ।
×
×
  • Create New...

Important Information

Terms of Use