ੴ ਸਤਿਗੁਰੁ ਪ੍ਰਸਾਦਿ। ਗੁਰਦੁਆਰਾ ਚੋਣਾਂ ! ਗੁਰੂ ਘਰ ਦੀ ਸੇਵਾ ਜਾਂ ਮਹਾਂ ਪਾਪ? ਖਾਲਸਾ ਜੀ! ਫੈਸਲਾ ਆਪਕੇ ਹਾਥ। ਕਈਆਂ ਨੂੰ ਸ਼ੰਕਾ ਹੋਵੇਗੀ ਕਿ ਗੁਰਦੁਆਰਿਆਂ ਦੀਆਂ ਚੋਣਾਂ ਪਾਪ ਕਿਉਂ ਹਨ? ਉੱਤਰ: ਹਰ ਉਹ ਕੰਮ ਜਿਸ ਨੂੰ ਕਰਨ ਕਰਕੇ ਸਿੱਖ ਪੰਥ ਦਾ ਨੁਕਸਾਨ ਹੋਵੇ, ਉਹ ਪਾਪ ਹੈ। ਜੋ ਕੰਮ ਗੁਰਬਾਣੀ ਵਿੱਰੁਧ ਕੀਤਾ ਜਾਵੇ ਉਹ ਮਹਾਂ ਪਾਪ ਹੈ। ਚੋਣਾਂ; ਸਿੱਖ ਪੰਥ ਨੂੰ ਕੈਂਸਰ ਵਾਂਗੂੰ ਅੰਦਰੋਂ-ਅੰਦਰ ਖਾ ਰਹੀਆਂ ਹਨ, ਧੜੇਬੰਦੀ ਬਣਾ ਕੇ ਪਾਟਕ ਪਾਉਂਦੀਆਂ ਹਨ। ਹੋਰ ਕਿਸੇ ਪੰਥ ਵਿੱਚ ਚੋਣਾਂ ਨਹੀਂ ਕੇਵਲ ਅਸਾਡੇ ਪੰਥ ਵਿੱਚ ਹੀ ਹਨ। ਜਿੱਥੇ ਚੋਣਾਂ ਨਹੀਂ ਹੁੰਦੀਆਂ ਉਹ ਅਸਾਡੇ ਤੋਂ ਸੁਖੀ ਵੱਸਦੇ ਹਨ। ਸੋਚਣ ਦੀ ਲੋੜ ਹੈ: ਜਿਸ ਦਿਨ ਤੋਂ ਅਸਾਡੇ ਵਿੱਚ ਚੋਣ ਪ੍ਰਣਾਲੀ ਆਈ, ਕੀ ਅਸੀਂ ਉਸ ਦਿਨ ਤੋਂ ਲੈਕੇ ਅੱਜ ਤੱਕ ਵਧੇ ਹਾਂ ਜਾਂ ਘਟੇ ਹਾਂ? ਅਸੀਂ ਚੋਣਾਂ