Jump to content

Arths: "garab Thannee"


Recommended Posts

Garab Thannee

ਸਲੋਕ ਵਾਂਰਾਂ ਤੇ ਵਧੀਕ॥ ਮਹਲਾ 1॥

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਸਲੋਕ ਵਾਰਾਂ ਤੇ ਵਧੀਕ ॥

ਮਹਲਾ 1 ॥

ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥

ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ ॥

ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ ॥

ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ ਥਣੀ ॥ 1॥

ਪਦ ਅਰਥ : - ਉਤੰਗੀ – ਸੱਭ ਤੋਂ ਉੱਚਾ। ਪੈਓਹਰੀ – ਪੈ – ਝੁਕਣਾ, ਚਰਨੀ ਲੱਗਣਾ। ਓਹਰੀ – ਉਹ ਹਰੀ ਜੋ ਸੱਭ ਤੋਂ ਉੱਚਾ ਹੈ। ਗਹਿਰੀ – ਜੋ ਬਹੁਤ ਗਹਿਰਾ ਹੈ। ਗੰਭੀਰੀ – ਗੰਭੀਰ ਹੈ। ਗਹਿਰੀ ਗੰਭੀਰੀ – ਜੋ ਗਹਿਰ ਹੈ ਗੰਭੀਰ ਹੈ ਭਾਵ ਸਦੀਵੀ ਹੈ। ਸਸੁੜਿ – ਉਹ ਸੜ ਜਾਣਾ ਹੈ ਇਕ ਦਿਨ ਭਾਵ ਖਤਮ ਹੋ ਜਾਣਾ ਹੈ। ਸੁਹੀਆ – ਸੁੰਦਰ।ਕਿਵ ਕਰੀ - ਕੀ ਕਰਨਾ ਹੈ। ਨਿਵਣੁ ਨ ਜਾਇ – ਉਸ ਉੱਚੇ ਗਹਿਰ ਗੰਭੀਰ ਸਦੀਵੀ ਰਹਿਣ ਵਾਲੇ ਪ੍ਰਭੂ ਦੇ ਅੱਗੇ ਝੁਕਣਾ ਨਹੀਂ ਜਾਣਿਆ। ਥਣੀ – ਥਣੀਕ ਦਾ ਸੰਖੇਪ ਹੈ। ਥਣੀਕ ਹੁੰਦਾ – ਉਧਰ ਦੀ ਥਾਂ ਇਧਰ। ਗਚੁ – ਪਲਸਤਰ ਭਾਵ ਚੂਨੇ ਦੇ ਪਲਸਤਰ ਵਾਂਗ ਜੁੜਨ ਦੀ ਕ੍ਰਿਆ, ਪਕਿਆਈ ਨਾਲ ਚੂਨੇ ਵਾਂਗ ਜੁੜ ਜਾਣਾ। ਗਿਲਵੜੀ – ਜੁੜਨਾ। ਸਖੀਏ – ਸਹੇਲੀਏ। ਧਉਲਹਰੀ – ਜੋ ਮਨੁੱਖ ਆਪਣੇ ਆਪ ਨੂੰ ਸ੍ਰਿਸਟੀ ਦਾ ਆਸਰਾ ਦੇਣ ਵਾਲੇ ਅਖਵਾਉਦੇ ਹਨ। ਸੇ ਭੀ ਢਹਦੇ ਡਿਠੁ ਮੈ – ਮੈ ਤਾਂ ਉਹ ਵੀ ਢਹਿਦੇ ਦੇਖੇ ਭਾਵ ਖਤਮ ਹੁੰਦੇ ਦੇਖੇ ਹਨ। ਮੁੰਧ ਨਾ ਗਰਭ ਥਣੀ – ਉਹ ਜੀਵ ਖਤਮ ਤਾਂ ਹੋ ਗਏ ਆਪਣੇ ਹੰਕਾਰ ਦੇ ਅੱਗੇ ਆਪ ਹੀ ਢਹਿ ਗਏ ਪਰ ਹੰਕਾਰ ਨਹੀ ਛੱਡਿਆ, ਆਪਣਾ ਹੰਕਾਰ ਛੱਡਕੇ ਉਧਰੋ ਇਧਰ ਭਾਵ ਆਪਣਾ ਰੱਬ ਹੋਣ ਦਾ ਦਾਅਵਾ ਛੱਡਕੇ ਸਦੀਵੀ ਰਹਿਣ ਵਾਲੇ ਸੱਚੇ ਦੇ ਸੱਚ ਨਾਲ ਨਹੀ ਜੁੜੇ।

ਅਰਥ : - ਹੇ ਭਾਈ ਉਸ ਸੱਭ ਤੋਂ ਉਚੇ ਹਰੀ ਨਾਲ ਹੀ ਜੁੜਨਾ ਚਾਹੀਦਾ ਹੈ ਜੋ ਬਹੁਤ ਹੀ ਗਹਿਰ ਅਤੇ ਗੰਭੀਰ ਹੈ ਭਾਵ ਸਦੀਵੀ ਹੈ।ਜੋ ਕੋਈ ਆਪਣੇ ਆਪ ਨੂੰ ਸੁੰਦਰ ਅਖਵਾਉਦਾ ਸਨ ਜਿਹੜੇ ਹੰਕਾਰ ਨਾਲ ਪਲਸਤਰ ਦੀ ਤਰ੍ਹਾਂ ਜੁੜੇ ਹੋਇ ਸਨ ਅਤੇ ਆਪਣੇ ਆਪ ਨੂੰ ਸ੍ਰਿਸਟੀ ਨੂੰ ਆਸਰਾ ਦੇਣ ਵਾਲੇ ਅਖਵਾਉਦੇ ਸਨ। ਹੇ ਸਖੀਏ ਮੈ ਉਹ ਵੀ ਸੰਸਾਰ ਸਮੁੰਦਰ ਵਿੱਚ ਹੀ ਆਪਣੇ ਹੰਕਾਰ ਦੇ ਅੱਗੇ ਆਪ ਹੀ ਢਹਿਦੇ ਭਾਵ ਖਤਮ ਹੁੰਦੇ ਦੇਖੇ ਹਨ। ਪਰ ਉਹ ਵੀ ਆਪਣੇ ਹੰਕਾਰ ਨੂੰ ਛੱਡਕੇ ਉਧਰੋ ਇਧਰ ਜੋ ਸੱਭ ਤੋਂ ਉੱਚਾ ਹੈ ਸਦੀਵੀ ਸਥਿਰ ਰਹਿਣ ਵਾਲੇ ਨਾਲ ਨਹੀ ਜੁੜੇ। ਅਜਿਹੇ ਲੋਕ ਖਤਮ ਹੋ ਗਏ ਪਰ ਹੰਕਾਰ ਨਹੀ ਛੱਡਿਆ।

* ਗਿਆਨੀ ਬਲਦੇਵ ਸਿੰਘ ਟੋਰਾਂਟੋ ਦਾ ਇਨ੍ਹਾਂ ਅਰਥਾਂ ਲਈ ਬਹੁਤ ਬਹੁਤ ਧੰਨਵਾਦ।

WJKK WJKF Ji

Link to comment
Share on other sites

  • 1 month later...

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਸਲੋਕ ਵਾਰਾਂ ਤੇ ਵਧੀਕ ॥ ਮਹਲਾ ੧ ॥ ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥

ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ ॥ ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ ॥

ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ ਥਣੀ ॥੧॥ (ਪੰਨਾ ੧੪੧੦)

ਪਦ ਅਰਥ: ਉਤੰਗੀ(ੳਤੁਜ਼ਾਲ਼ੋਡਟੇ, ਹਗਿਹ, ਟੳਲਲ) ਲੰਮੀ, ਲੰਮੇ ਕੱਦ ਵਾਲੀ ।

ਪੈਓਹਰੀ(ਪਯਸੱ ਦੁੱਧ! ਪਯਾੇਧਰਥਣ) ਥਣਾਂ ਵਾਲੀ, ਭਰ-ਜੁਆਨੀ ਤੇ ਅੱਪੜੀ ਹੋਈ ।

ਗਹਿਰੀਡੂੰਘੀ, ਮਗਨ । ਗੰਭੀਰੀ ਗੰਭੀਰ ਸੁਭਾਅ ਵਾਲੀ । ਗਹਿਰੀ ਗੰਭੀਰੀਮਾਣ ਵਿਚ ਮੱਤੀ ਹੋਈ, ਮਸਤ ਚਾਲ ਵਾਲੀ ।

ਸਸੁੜੀਸਸੁੜੀ , ਸੱਸ । ਸੁਹੀਆਨਮਸਕਾਰ । ਕਿਵਕਿਵੇਂ? ਕਰੀਕਰੀਂ, ਮੈਂ ਕਰਾਂ ।

ਥਣੀਥਣੀਂ, ਥਣਾਂ ਦੇ ਕਾਰਨ, ਭਰਵੀਂ ਛਾਤੀ ਦੇ ਕਾਰਨ । ਗਚੁਚੂਨੇ ਦਾ ਪਲਸਤਰ ।

ਜਿ ਧਉਲਹਰੀਜਿਨ੍ਹਾਂ ਧੌਲਰਾਂ , ਜਿਨ੍ਹਾਂ ਪੱਕੇ ਮਹਲਾਂ । ਗਿੜਵੜੀ ਧਉਲਹਰੀਪਹਾੜਾਂ ਵਰਗੇ ਪੱਕੇ ਮਹੱਲਾਂ ! ਸਖੀਏਹੇ ਸਖੀ!

ਸੇਉਹ (ਬਹੁ-ਵਚਨ) । ਡਿਠੁਡਿੱਠੇ ਹਨ । ਮੁੰਧਹੇ ਮੁੰਧ! (ਮੁਧਾਅ ੇੋੁਨਗ ਗਰਿਲ ੳਟਟਰੳਚਟਵਿੲ ਬੇ ਹੲਰ

ੇੋੁਟਹਡੁਲ ਸਮਿਪਲਚਿਟਿੇ) ਹੇ ਭੋਲੀ ਜੁਆਨ ਕੁੜੀਏ! ਨ ਗਰਬੁਅਹੰਕਾਰ ਨਾਹ ਕਰ । ਥਣੀਥਣੀਂ, ਥਣਾਂ ਦੇ ਕਾਰਨ, ਜੁਆਨੀ ਦੇ ਕਾਰਨ ।੧।

ਅਰਥ: ਉੱਚੇ ਲੰਮੇ ਕੱਦ ਵਾਲੀ, ਭਰ-ਜੁਆਨੀ ਤੇ ਅੱਪੜੀ ਹੋਈ, ਮਾਣ ਵਿਚ ਮੱਤੀ ਹੋਈ ਮਸਤ ਚਾਲ ਵਾਲੀ

(ਆਪਣੀ ਸਹੇਲੀ ਆਖਦੀ ਹੈਹੇ ਸਹੇਲੀਏ!) ਭਰਵੀਂ ਛਾਤੀ ਦੇ ਕਾਰਨ ਮੈਥੋਂ ਲਿਫ਼ਿਆ ਨਹੀਂ ਜਾਂਦਾ ।

(ਦੱਸ,) ਮੈਂ (ਆਪਣੀ) ਸੱਸ ਨਮਸਕਾਰ ਕਿਵੇਂ ਕਰਾਂ? (ਮੱਥਾ ਕਿਵੇਂ ਟੇਕਾਂ?) । (ਅਗੋਂ ਸਹੇਲੀ ਉੱਤਰ ਦੇਂਦੀ ਹੈ) ਹੇ ਸਹੇਲੀਏ!

(ਇਸ) ਭਰਵੀਂ ਜੁਆਨੀ ਦੇ ਕਾਰਨ ਅਹੰਕਾਰ ਨਾ ਕਰ (ਇਹ ਜੁਆਨੀ ਜਾਂਦਿਆਂ ਚਿਰ ਨਹੀਂ ਲੱਗਣਾ । ਵੇਖ,)

ਜਿਹੜੇ ਪਹਾੜਾਂ ਵਰਗੇ ਪੱਕੇ ਮਹੱਲਾਂ ਚੂਨੇ ਦਾ ਪਲਸਤਰ ਲੱਗਾ ਹੁੰਦਾ ਸੀ, ਉਹ (ਪੱਕੇ ਮਹੱਲ) ਭੀ ਡਿਗਦੇ ਮੈਂ ਵੇਖ ਲਏ ਹਨ

(ਤੇਰੀ ਜੁਆਨੀ ਦੀ ਤਾਂ ਕੋਈ ਪਾਂਇਆਂ ਹੀ ਨਹੀਂ ਹੈ) ।੧।

(Arth done by Bhai Sahib Singh in Guru Granth Darpan)

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use