Jump to content

Dhan Dhan Raam Bayn Baajai


Recommended Posts

Dhan Dhan Raam Bayn Baajai

ਧਨਿ ਧੰਨਿ ਓ ਰਾਮ ਬੇਨੁ ਬਾਜੈ

ੴਸਤਿਗੁਰ ਪ੍ਰਸਾਦਿ ॥

ਧਨਿ ਧੰਨਿ ਓ ਰਾਮ ਬੇਨੁ ਬਾਜੈ ॥

ਮਧੁਰ ਮਧੁਰ ਧੁਨਿ ਅਨਹਤ ਗਾਜੈ ॥1॥ ਰਹਾਉ ॥

ਗੁਰੂ ਗ੍ਰੰਥ ਸਾਹਿਬ, ਪੰਨਾ 988

ਇਸ ਸ਼ਬਦ ਅੰਦਰ ਵੀ ਜੋ ਸਚਿ ਨਾਮਦੇਵ ਜੀ ਨੇ ਬਿਆਨ ਕੀਤਾ ਹੈ, ਉਹ ਇਹ ਹੈ ਕਿ ਉਨ੍ਹਾਂ ਦਾ ਜੋ ਅਗਾਧ ਬੋਧ ਕ੍ਰਿਸ਼ਨ ਹੈ, ਉਹ ਸ੍ਵੈ-ਪ੍ਰਕਾਸ਼ਮਾਨ ਹੈ। ਜਿਸ ਤਰ੍ਹਾਂ ਆਪਾਂ ਪਿੱਛੇ ਵੀ ਜ਼ਿਕਰ ਕੀਤਾ ਹੈ। ਭਗਤ ਜਨਾਂ ਦਾ ਕ੍ਰਿਸ਼ਨ ਹੋਰ ਅਤੇ ਕਰਮਕਾਂਡੀਆਂ ਦਾ ਹੋਰ। ਭਗਤ ਜਨਾਂ ਦਾ ਕ੍ਰਿਸ਼ਨ ਉਹ ਹੈ ਜੋ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ।

ਧੰਨਿ ਸ਼ਬਦ ਉਸ ਲਈ ਵਰਤਿਆ ਜਾਂਦਾ ਹੈ, ਜਿਸ ਦਾ ਕੋਈ ਬਦਲ ਨਾਂਹ ਹੋਵੇ, ਜਿਵੇਂ ਉਸ ਅਕਾਲ ਪੁਰਖੁ ਵਾਹਿਗੁਰੂ ਦਾ ਕੋਈ ਬਦਲ ਨਹੀਂ ਹੈ। ਸ਼ਹੀਦਾਂ ਦੇ ਸਿਰਤਾਜ, ਨਿਮਰਤਾ ਦੇ ਪੁੰਜ, ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸੱਚ ਦੇ ਵਿੱਚ ਝੂਠ ਨਾਂਹ ਰਲਣ ਦੇਣ ਦੀ ਖ਼ਾਤਰ ਆਪਣੇ ਆਪ ਨੂੰ ਤੱਤੀ ਤਵੀ ਤੇ ਬਿਠਾ ਕੇ ਇਕ ਸੁਨਿਹਰੀ ਇਤਿਹਾਸ ਸਿਰਜਿਆ। ਗੁਰੂ ਜੀ ਨੇ ਸਾਰੀ ਬਾਣੀ ਆਪ ਸੰਭਾਲ ਕੇ ਆਪਣੇ ਹੱਥੀਂ ਐਡਿਟ ਕਰਕੇ ਸਾਹਿਬ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਅੰਦਰ ਰਾਗਾਂ ਦੀ ਤਰਤੀਬ ਅਨੁਸਾਰ ਕਲਮਬੰਦ ਕੀਤੀ। ਫਿਰ ਸੰਪੂਰਨਤਾ ਸਮੇਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਗੁਰੂ ਜੀ ਦੀ ਬਾਣੀ ਦਰਜ ਕਰਕੇ ਆਪਣੇ ਹੱਥੀਂ ਸੰਪੂਰਨਤਾ ਕਰਕੇ ਗੁਰਿਆਈ ਬਖ਼ਸ਼ੀ। ਇਸ ਕਰਕੇ ਗੁਰਮਤਿ ਸਿਧਾਂਤ ਆਪਣੇ ਆਪ ਵਿੱਚ ਸਾਫ਼ ਅਤੇ ਸਪਸ਼ਟ ਹੈ।

ੴਸਤਿਗੁਰ ਪ੍ਰਸਾਦਿ ॥ ਜੋ ਇਸ ਸ਼ਬਦ ਦਾ ਸਿਰਲੇਖ ਹੈ, ੴ , ਅਕਾਰ ਤੋਂ ਰਹਿਤ ਹੈ। ਇਹੀ ਸਿਧਾਂਤ ਇਸ ਸਬਦ ਦੇ ਅੰਦਰ ਮੌਜੂਦ ਹੈ। ਪਰ ਅਸੀਂ ਇਥੇ ਭੁਲੇਖਾ ਖਾ ਜਾਂਦੇ ਹਾਂ। ਭਗਤ ਜਨਾਂ ਦਾ ਸਿਧਾਂਤ ਵੀ ਉਹੀ ਹੈ ਜੋ ਗੁਰੂ ਸਾਹਿਬਾਨ ਦਾ ਹੈ।

ਧਨਿ ਧੰਨਿ ਓ ਰਾਮ ਬੇਨੁ ਬਾਜੈ ॥

ਮਧੁਰ ਮਧੁਰ ਧੁਨਿ ਅਨਹਤ ਗਾਜੈ ॥1॥ ਰਹਾਉ ॥

ਧਨਿ ਧਨਿ ਮੇਘਾ ਰੋਮਾਵਲੀ ॥

ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥1॥

ਧਨਿ ਧਨਿ ਤੂ ਮਾਤਾ ਦੇਵਕੀ ॥

ਜਿਹ ਗ੍ਰਿਹ ਰਮਈਆ ਕਵਲਾਪਤੀ ॥2॥

ਧਨਿ ਧਨਿ ਬਨ ਖੰਡ ਬਿੰਦ੍ਰਾਬਨਾ ॥

ਜਹ ਖੇਲੈ ਸ੍ਰੀ ਨਾਰਾਇਨਾ ॥3॥

ਬੇਨੁ ਬਜਾਵੈ ਗੋਧਨੁ ਚਰੈ ॥

ਨਾਮੇ ਕਾ ਸੁਆਮੀ ਆਨਦ ਕਰੈ ॥4॥1॥

ਗੁਰੂ ਗ੍ਰੰਥ ਸਾਹਿਬ, ਪੰਨਾ 988

ਪਦ ਅਰਥ

ਧੰਨਿ – ਸਲਾਹੁਣ ਯੋਗ, ਜਿਸ ਦਾ ਕੋਈ ਬਦਲ ਨਹੀਂ

ਓ ਰਾਮ – ਸ੍ਵੈ-ਪ੍ਰਕਾਸ਼ਮਾਨ ਵਾਹਿਗੁਰੂ

ਬੇਨੁ – ਨਾਦ, ਬੰਸੁਰੀ, ਗੁਰਮਤਿ ਅਨੁਸਾਰ ਆਤਮਿਕ ਮੰਡਲ ਦਾ ਸੰਗੀਤ ਜੋ ਕੰਨਾ ਦੇ ਸੁਣਨ ਦਾ ਵਿਸ਼ਾ ਨਹੀਂ

ਮਧੁਰ – ਮਿੱਠੀ

ਮਧੁਰ ਧੁਨਿ – ਅਨੰਦ ਦਾਇਕ ਧੁਨਿ

ਅਨਹਤ – ਜੋ ਚੋਟ ਲਾਏ ਬਗ਼ੈਰ ਵੱਜੇ, ਭਾਵ ਬਗ਼ੈਰ ਤਰਬਾ ਚੋਟ ਦੇ ਆਤਮਿਕ ਧੁਨਿ

ਅਨਹਤ ਗਾਐ – ਜੋ ਚੋਟ ਲਾਏ ਬਗ਼ੈਰ ਲਗਾਤਾਰ ਇਕਸਾਰ ਵੱਜਣ ਵਾਲੀ ਮਿੱਠੀ ਅਤੇ ਪਿਆਰੀ ਧੁਨਿ

ਮੇਘਾ – ਮੀਂਹ, ਬਰਖਾ * ਉਸ ਕਰਤਾਰ ਦੀ ਬਖਸ਼ਿਸ਼ ਰੂਪ ਬਰਖਾ

ਰੋਮਾਵਲੀ – ਸ੍ਰਿਸ਼ਟੀ ਦਾ ਜ਼ੱਰਾ-ਜ਼ੱਰਾ ਭਾਵ ਰੋਮ ਰੋਮ

ਉਸ ਦੀ ਬਖ਼ਸ਼ਿਸ਼ ਦਾ ਮੇਘ ਭਾਵ ਸਤਿਗੁਰ ਦੇ ਉਪਦੇਸ਼ ਦੀ ਵਰਖਾ

ਬਾਬੀਹੈ ਹੁਕਮੁ ਪਛਾਣਿਆ ਗੁਰ ਕੈ ਸਹਜਿ ਸੁਭਾਇ ॥

ਮੇਘੁ ਵਰਸੈ ਦਇਆ ਕਰਿ ਗੂੜੀ ਛਹਬਰ ਲਾਇ ॥

ਗੁਰੂ ਗ੍ਰੰਥ ਸਾਹਿਬ, ਪੰਨਾ 1284

ਧਨਿ – ਸਲਾਹਣ ਯੋਗ, ਤਾਰੀਫ਼ ਲਾਇਕ

ਤੂ – ਫ਼ਾਰਸੀ ਦਾ ਸ਼ਬਦ ਜਿਸ ਦੇ ਅਰਥ ਹਨ ਤੂੰ ਖ਼ੁਦ ਆਪ; ਅਕਾਲ ਪੁਰਖੁ ਨੂੰ ਸੰਬੋਧਨ ਹੈ

ਤੂ ਮਾਤਾ ਦੇਵਕੀ – ਤੂੰ ਖੁਦ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ * ਤੂੰ ਖ਼ੁਦ ਆਪਣੀ ਦੇਵਕੀ ਹੈ ਭਾਵ ਆਪਣੇ ਆਪ ਨੂੰ ਪ੍ਰਕਾਸ਼ ਕਰਨ ਵਾਲਾ ਹੈ

ਜਿਹ – ਜਿਸ ਦੇ, ਜਿਸ ਨੇ

ਗ੍ਰਿਹ – ਜਗਾ, ਰਹਿਣ ਦੀ ਥਾਂ, ਆਸਣੁ

ਰਮਈਆ – ਰਮਿਆ ਹੋਇਆ

ਕਵਲਾਪਤੀ – ਸ੍ਰਿਸ਼ਟੀ ਦਾ ਮਾਲਕ

ਬਨ – ਸਮੁੰਦਰ

ਸਾਧਸੰਗਮਿ ਗੁਣ ਗਾਵਹ ਹਰਿ ਕੇ ਰਤਨ ਜਨਮੁ ਨਹੀ ਹਾਰਿਓ ॥

ਪ੍ਰਭ ਗੁਨ ਗਾਇ ਬਿਖੈ ਬਨੁ ਤਰਿਆ ਕੁਲਹ ਸਮੂਹ ਉਧਾਰਿਓ ॥1॥

ਗੁਰੂ ਗ੍ਰੰਥ ਸਾਹਿਬ, ਪੰਨਾ 534

ਬਿਖੈ ਬਨੁ – ਵਿਸ਼ੇ ਵਿਕਾਰਾਂ ਦੇ ਜ਼ਹਿਰ ਦਾ ਸਮੁੰਦਰ

ਖੰਡ – ਖੰਡਨ

ਭਵਰੁ ਵਸੈ ਭੈ ਖੰਡਿ ॥

ਗੁਰੂ ਗ੍ਰੰਥ ਸਾਹਿਬ, ਪੰਨਾ 1089

ਜਗਿਆਸੂ ਰੂਪ ਭਰਮ ਭੈ ਮਿਟਾਂਦਾ ਹੈ, ਭਾਵ ਖੰਡਨ ਕਰਕੇ ਵਸਦਾ ਹੈ

ਨੋਟ – ਇਥੇ ਵੀਚਾਰਨ ਵਾਲੀ ਗੱਲ ਹੈ ਕਿ ਜਗਿਆਸੂ ਕੀ ਹੈ? ਉਹ ਹੈ ਸਰੀਰ। ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਗੁਰਬਾਣੀ ਦਾ ਹਵਾਲਾ ਦੇ ਕੇ ਸਾਫ਼ ਅਤੇ ਸਪਸ਼ਟ ਕੀਤਾ ਹੈ ਕਿ ਸਰੀਰ ਬਿੰਦ੍ਰਾਬਨ ਹੈ। ਬਨਾਰਸ ਸ਼ਬਦ ਨੂੰ ਮਹਾਨ ਕੋਸ਼ ਵਿੱਚ ਦੇਖੋ ਤਾਂ ਇਹ ਪੜ੍ਹਨ ਨੂੰ ਮਿਲੇਗਾ: -

ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾਰਸਿ ਗਾਊਂ ਰੇ ॥

ਉਆ ਕਾ ਸਰੂਪੁ ਦੇਖਿ ਮੋਹੀ ਗੁਆਰਨਿ ਮੋ ਕਉ ਛੋਡਿ ਨ ਆਉ ਨ ਜਾਹੂ ਰੇ ॥1॥

ਤੋਹਿ ਚਰਨ ਮਨੁ ਲਾਗੋ ਸਾਰਿੰਗਧਰ ॥

ਸੋ ਮਿਲੈ ਜੋ ਬਡਭਾਗੋ ॥1॥ ਰਹਾਉ ॥

ਬਿੰਦ੍ਰਾਬਨ ਮਨ ਹਰਨ ਮਨੋਹਰ ਕ੍ਰਿਸਨ ਚਰਾਵਤ ਗਾਊ ਰੇ ॥

ਜਾ ਕਾ ਠਾਕੁਰੁ ਤੁਹੀ ਸਾਰਿੰਗਧਰ ਮੋਹਿ ਕਬੀਰਾ ਨਾਊ ਰੇ ॥2॥2॥15॥66॥

ਗੁਰੂ ਗ੍ਰੰਥ ਸਾਹਿਬ, ਪੰਨਾ 338

ਇਸ ਸ਼ਬਦ ਵਿੱਚ ਗੋਪੀ ਜਗਿਆਸੂ ਹੈ, ਕ੍ਰਿਸਨ ਕਰਤਾਰ ਹੈ, ਬਨਾਰਸਿ ਅੰਤਹਕਰਣ ਅਤੇ ਬਿੰਦ੍ਰਾਬਨ ਸਰੀਰ ਹੈ। - ਮਹਾਨ ਕੋਸ਼, ਪੰਨਾ 838

ਜਹ – ਫ਼ਾਰਸੀ ਦੇ ਜਹਾਂ ਤੋਂ ਹੈ ਜਿਸ ਦਾ ਮਤਲਬ ਸੰਸਾਰ ਹੈ

ਗੋ – ਸੂਰਜ

ਧਨੁ – ਗਿਆਨ

ਚਰੈ – ਚੜਨਾ

ਚਕਵੀ ਨੈਨ ਨੀਂਦ ਨਹਿ ਚਾਹੈ ਬਿਨੁ ਪਿਰ ਨੀਂਦ ਨ ਪਾਈ ॥

ਸੂਰੁ ਚਰ੍ਹੈ ਪ੍ਰਿਉ ਦੇਖੈ ਨੈਨੀ ਨਿਵਿ ਨਿਵਿ ਲਾਗੈ ਪਾਂਈ ॥1॥

ਗੁਰੂ ਗ੍ਰੰਥ ਸਾਹਿਬ, ਪੰਨਾ 1273

ਜਦੋਂ ਗਿਆਨ ਦਾ ਸੂਰਜ ਚੜ੍ਹੇ ਤਾਂ ਫਿਰ ਉਹ ਪ੍ਰਿਉ ਨਜ਼ਰ ਆਉਂਦਾ ਹੈ।

ਕਬੀਰ ਭਾਰ ਪਰਾਈ ਸਿਰਿ ਚਰੈ ਚਲਿਓ ਚਾਹੈ ਬਾਟ ॥

ਅਪਨੇ ਭਾਰਹਿ ਨਾ ਡਰੈ ਆਗੈ ਅਉਘਟ ਘਾਟ ॥89॥

ਗੁਰੂ ਗ੍ਰੰਥ ਸਾਹਿਬ, 1369

ਗੋਧਨ ਚਰੈ – ਗਿਆਨ ਦਾ ਸੂਰਜ ਚੜੈ

ਸੋ ਧਨ ਸ਼ਬਦ ਉਸ ਲਈ ਵਰਤਿਆ ਜਾਂਦਾ ਹੈ ਜਿਸ ਦਾ ਕੋਈ ਸਾਨੀ ਨਾਂ ਹੋਵੇ।

ਅਰਥ

ਉਹ ਰਾਮ ਜੋ ਸ੍ਵੈ-ਪ੍ਰਕਾਸ਼ਮਾਨ ਹੈ, ਉਸ ਦਾ ਕੋਈ ਸਾਨੀ ਨਹੀਂ ਹੈ। ਜਿਸ ਦੀ ਮਿਠੀ ਬੇਨ ਜੋ ਆਤਮਿਕ ਮੰਡਲ ਦੀ ਅਨਹਤ ਧੁਨਿ ਹੈ, ਜੋ ਬਗ਼ੈਰ ਚੋਟ ਕਰਨ ਦੇ (ਅਨਹਤ) ਇਕਸਾਰ ਵੱਜ ਰਹੀ ਹੈ, ਸਲਾਹਣ ਯੋਗ ਹੈ ਅਤੇ ਤਾਰੀਫ਼ ਲਾਇਕ ਹੈ। ਜਿਸ ਦਾ ਕੋਈ ਬਦਲ ਨਹੀਂ ਅਤੇ ਜਿਸ ਦਾ ਕੋਈ ਸਾਨੀ ਨਹੀਂ।

ਉਹ ਕ੍ਰਿਸ਼ਨ ਜੋ ਆਪਣੇ ਆਪ ਤੋਂ ਆਪ ਪ੍ਰਕਾਸ਼ਮਾਨ ਹੈ, ਜਿਸ ਦਾ ਕੋਈ ਬਦਲ ਨਹੀਂ, ਜਿਸ ਦੀ ਓਢੈ ਕਾਂਬਲੀ ਸਾਰੇ ਬ੍ਰਹਮੰਡ ਉੱਪਰ ਪਹਿਰੀ ਹੋਈ ਹੈ। ਉਸ ਦੀ ਬਖ਼ਸ਼ਿਸ਼ ਦੇ ਦਇਆ ਰੂਪੀ ਮੇਘ ਦੀ ਜ਼ੱਰੇ-ਜ਼ੱਰੇ ਵਿੱਚ, ਕਣ-ਕਣ ਵਿੱਚ ਬਰਖ਼ਾ ਹੋ ਰਹੀ ਹੈ। ਹੇ ਅਕਾਲ ਪੁਰਖੁ, ਉਹ ਤੂੰ ਹੈਂ ਜੋ ਤੂੰ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈਂ।

“ਤੂ ਮਾਤਾ ਦੇਵਕੀ” ਭਾਵ ਤੂੰ ਆਪਣੇ ਆਪ ਤੋਂ ਆਪ ਪ੍ਰਕਾਸ਼ਮਾਨ ਹੈਂ। ਤੂੰ ਆਪਣੀ ਦੇਵਕੀ, ਆਪਣੇ ਆਪ ਨੂੰ ਆਪ ਪ੍ਰਕਾਸ਼ਮਾਨ ਕਰਨ ਵਾਲਾ ਆਪ ਹੈਂ।

ਸਾਰੀ ਸ੍ਰਿਸਟੀ ਹੀ ਤੇਰਾ ਆਸਣੁ ਹੈ, ਤੂੰ ਕਣ-ਕਣ ਵਿੱਚ ਰਮਿਆ ਹੋਇਆ ਹੈਂ ਅਤੇ ਸ੍ਰਿਸਟੀ ਦਾ ਮਾਲਕ (ਕਮਲਾਪਤੀ) ਵੀ ਤੂੰ ਖ਼ੁਦ ਆਪ ਹੀ ਹੈਂ।

ਉਹ ਜਗਿਆਸੂ ਰੂਪ ਭਾਵ ਸਰੀਰ ਰੂਪੀ ਬਿੰਦ੍ਰਾਬਨ ਵਿੱਚ ਨਹੀਂ ਖੇਡਦਾ ਅਤੇ ਉਹ ਧੰਨ ਹੈ, ਤਾਰੀਫ਼ ਲਾਇਕ ਹੈ। ਉਹ ਬਨਖੰਡ ਵਿਕਾਰਾਂ ਰੂਪੀ ਜੰਗਲ ਖੰਡ ਨੂੰ ਖੰਡਨ ਕਰਨ ਵਾਲਾ ਹੈ। ਸਾਰੇ ਸੰਸਾਰ ਵਿੱਚ ਉਸ ਦਾ ਖੇਲ ਹੈ, ਅਤੇ ਜੋ ਰਮਿਆ ਹੋਇਆ ਹੈ। ਜਿਸ ਦੀ ਮਿੱਠੀ ਆਤਮਿਕ ਗਿਆਨ ਮੰਡਲ ਦੇ ਸੰਗੀਤ ਦੀ ਧੁਨਿ ਰੂਪੀ ਬੇਨ ਨਾਲ ਗਿਆਨ ਪ੍ਰਕਾਸ਼ ਹੁੰਦਾ ਹੈ, ਭਾਵ ਆਤਮਕ ਗਿਆਨ ਰੂਪੀ ਸੂਰਜ ਦਾ ਪ੍ਰਕਾਸ਼ ਹੁੰਦਾ ਹੈ।

ਸੂਰੁ ਚਰ੍ਹੈ ਪ੍ਰਿਉ ਦੇਖੈ ਨੈਨੀ ਨਿਵਿ ਨਿਵਿ ਲਾਗੈ ਪਾਂਈ ॥1॥

ਗੁਰੂ ਗ੍ਰੰਥ ਸਾਹਿਬ, ਪੰਨਾ 1273

ਸੂਰਜ ਚਰ੍ਹੈ ਭਾਵ ਜਿਸ ਨੂੰ ਉਸ ਪ੍ਰਿਉ ਜੋ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਦੇ ਆਤਮਿਕ ਗਿਆਨ ਦੇ ਸੰਗੀਤ ਮੰਡਲ ਦੀ ਬੇਨ ਦੀ ਧੁਨਿ ਸੁਣਾਈ ਦੇਵੇ, ਉਸ ਨੂੰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਉਸ ਨੂੰ ਆਪਣੇ ਆਪ ਤੋਂ ਜੋ ਪ੍ਰਕਾਸ਼ਮਾਨ ਵਾਹਿਗੁਰੂ ਹੈ, ਨਜ਼ਰ ਆਉਂਦਾ ਹੈ।

ਉਹੀ ਨਾਮਦੇਵ ਦਾ ਸਵਾਮੀ ਹੈ, ਉਹ ਜੋ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਜੋ ‘ਅਨੰਦ ਕਰੈ’ ਭਾਵ ਬਖ਼ਸ਼ਿਸ਼ ਕਰਨ ਵਾਲਾ ਹੈ ਅਤੇ ਕਿਸੇ ਜ਼ਾਤ-ਪਾਤ, ਰੰਗ-ਨਸਲ, ਊਚ-ਨੀਚ ਦੇ ਭੇਦ ਭਾਵ ਬਗ਼ੈਰ, ਸਭ ਉਸ ਦੀ ਬਖ਼ਸ਼ਿਸ਼ ਦੇ ਪਾਤਰ ਬਣ ਸਕਦੇ ਹਨ।

Arths are taken from Gyani Baldev Singh's Book: -

Gurmat Gyan Daa Chaanan: Pandit Mullaa Jo Likh Deeaa Shaad Chlay Hum Kashoo Na Leeaa

Published by: Lahore Book Shop (Ludhiana)

WJKK WJKF Ji

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use