Jump to content

Jo Jan Leh Khasam Ka Naao


puneetkaur
 Share

Recommended Posts

Bhagat Kabir Ji in Raag Gauree :

ਗਉੜੀ ਕਬੀਰ ਜੀ ਜੋ ਜਨ ਲੇਹਿ ਖਸਮ ਕਾ ਨਾਉ ਤਿਨ ਕੈ ਸਦ ਬਲਿਹਾਰੈ ਜਾਉ ॥੧॥

Ga▫oṛī Kabīr jī. Jo jan lehi kẖasam kā nā▫o. Ŧin kai saḏ balihārai jā▫o. ||1||

Gauri Kabir Ji. I am ever a sacrifice unto the men, who recite the Master's Name.

ਲੇਹਿ = ਲੈਂਦੇ ਹਨ। ਸਦ = ਸਦਾ। ਬਲਿਹਾਰੈ ਜਾਉ = ਮੈਂ ਸਦਕੇ ਜਾਂਦਾ ਹਾਂ।੧। ਜੋ ਮਨੁੱਖ ਮਾਲਕ ਪ੍ਰਭੂ ਦਾ ਨਾਮ ਜਪਦੇ ਹਨ, ਮੈਂ ਸਦਾ ਉਹਨਾਂ ਤੋਂ ਸਦਕੇ ਜਾਂਦਾ ਹਾਂ।੧।

ਸੋ ਨਿਰਮਲੁ ਨਿਰਮਲ ਹਰਿ ਗੁਨ ਗਾਵੈ ਸੋ ਭਾਈ ਮੇਰੈ ਮਨਿ ਭਾਵੈ ॥੧॥ ਰਹਾਉ

So nirmal nirmal har gun gāvai. So bẖā▫ī merai man bẖāvai. ||1|| rahā▫o.

He is pure, who sings the pure praise of God, he is my brother and dear to my heart. Pause.

ਨਿਰਮਲੁ = ਪਵਿੱਤਰ। ਭਾਈ = ਭਰਾ, ਵੀਰ। ਭਾਵੈ = ਪਿਆਰਾ ਲੱਗਦਾ ਹੈ।੧।ਰਹਾਉ। ਜੋ ਵੀਰ ਪ੍ਰਭੂ ਦੇ ਸੁਹਣੇ (ਨਿਰਮਲ) ਗੁਣ ਗਾਂਦਾ ਹੈ, ਉਹ ਪਵਿੱਤਰ ਹੈ, ਤੇ ਉਹ ਮੇਰੇ ਮਨ ਵਿਚ ਪਿਆਰਾ ਲੱਗਦਾ ਹੈ।੧।ਰਹਾਉ।

ਜਿਹ ਘਟ ਰਾਮੁ ਰਹਿਆ ਭਰਪੂਰਿ ਤਿਨ ਕੀ ਪਗ ਪੰਕਜ ਹਮ ਧੂਰਿ ॥੨॥

Jih gẖat rām rahi▫ā bẖarpūr. Ŧin kī pag pankaj ham ḏẖūr. ||2||

Whose hearts are filled with the Pervading God, I am the dust of the lotus like feet of those.

ਜਿਹ ਘਟ = ਜਿਨ੍ਹਾਂ ਮਨੁੱਖਾਂ ਦੇ ਹਿਰਦਿਆਂ ਵਿਚ। ਰਹਿਆ ਭਰਪੂਰਿ = ਨਕਾ-ਨਕ ਭਰਿਆ ਹੋਇਆ ਹੈ, ਪਰਗਟ ਹੋ ਪਿਆ ਹੈ। ਪਗ = ਪੈਰ। ਪੰਕਜ = {ਪੰਕ = ਚਿੱਕੜ। ਜ = ਜੰਮਿਆ ਹੋਇਆ। ਪੰਕਜ = ਚਿੱਕੜ ਵਿਚੋਂ ਜੰਮਿਆ ਹੋਇਆ} ਕਉਲ ਫੁੱਲ। ਧੂਰਿ = ਧੂੜ।੨। ਜਿਨ੍ਹਾਂ ਮਨੁੱਖਾਂ ਦੇ ਹਿਰਦਿਆਂ ਵਿਚ ਪ੍ਰਭੂ ਪਰਗਟ ਹੋ ਗਿਆ ਹੈ, ਉਹਨਾਂ ਦੇ ਕੌਲ ਫੁੱਲ ਵਰਗੇ (ਸੁਹਣੇ) ਚਰਨਾਂ ਦੀ ਅਸੀਂ ਧੂੜ ਹਾਂ (ਭਾਵ, ਚਰਨਾਂ ਤੋਂ ਸਦਕੇ ਹਾਂ)।੨।

ਜਾਤਿ ਜੁਲਾਹਾ ਮਤਿ ਕਾ ਧੀਰੁ ਸਹਜਿ ਸਹਜਿ ਗੁਣ ਰਮੈ ਕਬੀਰੁ ॥੩॥੨੬॥

Jāṯ julāhā maṯ kā ḏẖīr. Sahj sahj guṇ ramai Kabīr. ||3||26||

I am a weaver by caste and patient by nature. Slowly and steadily Kabir utters the Lord's excellences.

ਧੀਰੁ = ਧੀਰਜ ਵਾਲਾ। ਸਹਜਿ = ਸਹਿਜ ਵਿਚ, ਅਡੋਲ ਅਵਸਥਾ ਵਿਚ ਰਹਿ ਕੇ। ਰਮੈ = ਸਿਮਰਦਾ ਹੈ।੩। ਕਬੀਰ ਭਾਵੇਂ ਜਾਤ ਦਾ ਜੁਲਾਹ ਹੈ, ਪਰ ਮੱਤ ਦਾ ਧੀਰਜ ਵਾਲਾ ਹੈ (ਕਿਉਂਕਿ) ਅਡੋਲਤਾ ਵਿਚ ਰਹਿ ਕੇ (ਪ੍ਰਭੂ ਦੇ) ਗੁਣ ਗਾਂਦਾ ਹੈ।੩।੨੬। ❁ ਸ਼ਬਦ ਦਾ ਭਾਵ: ਕਿਸੇ ਭੀ ਜਾਤ ਦਾ ਹੋਵੇ, ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ।੨੬।

Ang. 328

Kirtan

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use