Jump to content

Our Beloved Member Passes Away

Recommended Posts

  • Replies 48
  • Created
  • Last Reply

Top Posters In This Topic

Waheguru Waheguru Wahegur Waheguru Waheguru Waheguru Waheguru Waheguru Waheguru Waheguru Waheguru

This is really sad, May Waheguru Bless K.SINGH DEEP soul,

Waheguru

Feel Privileged that this amazing Gursikh done his last post on my Topic, Thank You so Much for the Bani Bhai Sahib Jee,

Waheguru Waheguru Wahegur Waheguru Waheguru Waheguru Waheguru Waheguru Waheguru Waheguru Waheguru

Link to comment
Share on other sites

Wahegurooo ji...

Guru Ram Das Ji in Raag Bihaagraa :

ਬਿਹਾਗੜਾ ਮਹਲਾ ਹਉ ਬਲਿਹਾਰੀ ਤਿਨ੍ਹ੍ਹ ਕਉ ਮੇਰੀ ਜਿੰਦੁੜੀਏ ਜਿਨ੍ਹ੍ਹ ਹਰਿ ਹਰਿ ਨਾਮੁ ਅਧਾਰੋ ਰਾਮ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਮੇਰੀ ਜਿੰਦੁੜੀਏ ਬਿਖੁ ਭਉਜਲੁ ਤਾਰਣਹਾਰੋ ਰਾਮ ਜਿਨ ਇਕ ਮਨਿ ਹਰਿ ਧਿਆਇਆ ਮੇਰੀ ਜਿੰਦੁੜੀਏ ਤਿਨ ਸੰਤ ਜਨਾ ਜੈਕਾਰੋ ਰਾਮ ਨਾਨਕ ਹਰਿ ਜਪਿ ਸੁਖੁ ਪਾਇਆ ਮੇਰੀ ਜਿੰਦੁੜੀਏ ਸਭਿ ਦੂਖ ਨਿਵਾਰਣਹਾਰੋ ਰਾਮ ॥੧॥

Bihāgaṛā mėhlā 4. Ha▫o balihārī ṯinĥ ka▫o merī jinḏuṛī▫e jinĥ har har nām aḏẖāro rām. Gur saṯgur nām driṛ▫ā▫i▫ā merī jinḏuṛī▫e bikẖ bẖa▫ojal ṯāraṇhāro rām. Jin ik man har ḏẖi▫ā▫i▫ā merī jinḏuṛī▫e ṯin sanṯ janā jaikāro rām. Nānak har jap sukẖ pā▫i▫ā merī jinḏuṛī▫e sabẖ ḏūkẖ nivāraṇhāro rām. ||1||

Bihagra 4th Guru. O my soul, I am a sacrifice unto those, who have the support of the Name of the Lord Master. The Great Satguru has implanted the Name, within me, O my soul, and it has ferried me across the world's terrible ocean of poison. They, who have single-mindedly remembered God, O my soul, I acclaim the victory of those holy men. O my soul, Nanak has obtained peace by meditating over God, who is the Destroyer of all distress.

ਹਉ = ਮੈਂ, ਹਉਂ। ਬਲਿਹਾਰੀ = ਕੁਰਬਾਨ। ਅਧਾਰੋ = ਆਸਰਾ। ਗੁਰਿ = ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕੀਤਾ। ਬਿਖੁ = ਜ਼ਹਿਰ। ਭਉ ਜਲੁ = ਸੰਸਾਰ-ਸਮੁੰਦਰ। ਤਾਰਣਹਾਰੋ = ਤਾਰਨ ਦੀ ਸਮਰਥਾ ਵਾਲਾ। ਇਕ ਮਨਿ = ਇਕਾਗ੍ਰਤਾ ਨਾਲ, ਇਕ ਮਨ ਨਾਲ। ਜੈਕਾਰੋ = ਸੋਭਾ। ਜਪਿ = ਜਪ ਕੇ। ਸਭਿ = ਸਾਰੇ।੧। ਹੇ ਮੇਰੀ ਸੋਹਣੀ ਜਿੰਦੇ! (ਆਖ-) ਮੈਂ ਉਹਨਾਂ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਪਰਾਮਤਮਾ ਦੇ ਨਾਮ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਲਿਆ ਹੈ। ਹੇ ਮੇਰੀ ਸੋਹਣੀ ਜਿੰਦੇ! ਗੁਰੂ ਨੇ ਸਤਿਗੁਰੂ ਨੇ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕੀ ਤਰ੍ਹਾਂ ਟਿਕਾ ਦਿੱਤਾ ਹੈ। ਗੁਰੂ (ਮਾਇਆ ਦੇ ਮੋਹ ਦੇ) ਜ਼ਹਿਰ (-ਭਰੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਸਮਰੱਥਾ ਰੱਖਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਸੰਤ ਜਨਾਂ ਨੇ ਇਕ-ਮਨ ਹੋ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦੀ (ਹਰ ਥਾਂ) ਸੋਭਾ-ਵਡਿਆਈ ਹੁੰਦੀ ਹੈ। ਹੇ ਨਾਨਕ! (ਆਖ-) ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਜਪ ਕੇ ਸੁਖ ਮਿਲ ਜਾਂਦਾ ਹੈ, ਹਰਿ-ਨਾਮ ਸਾਰੇ ਦੁੱਖ ਦੂਰ ਕਰਨ ਦੀ ਸਮਰੱਥਾ ਵਾਲਾ ਹੈ।੧।

ਸਾ ਰਸਨਾ ਧਨੁ ਧੰਨੁ ਹੈ ਮੇਰੀ ਜਿੰਦੁੜੀਏ ਗੁਣ ਗਾਵੈ ਹਰਿ ਪ੍ਰਭ ਕੇਰੇ ਰਾਮ ਤੇ ਸ੍ਰਵਨ ਭਲੇ ਸੋਭਨੀਕ ਹਹਿ ਮੇਰੀ ਜਿੰਦੁੜੀਏ ਹਰਿ ਕੀਰਤਨੁ ਸੁਣਹਿ ਹਰਿ ਤੇਰੇ ਰਾਮ ਸੋ ਸੀਸੁ ਭਲਾ ਪਵਿਤ੍ਰ ਪਾਵਨੁ ਹੈ ਮੇਰੀ ਜਿੰਦੁੜੀਏ ਜੋ ਜਾਇ ਲਗੈ ਗੁਰ ਪੈਰੇ ਰਾਮ ਗੁਰ ਵਿਟਹੁ ਨਾਨਕੁ ਵਾਰਿਆ ਮੇਰੀ ਜਿੰਦੁੜੀਏ ਜਿਨਿ ਹਰਿ ਹਰਿ ਨਾਮੁ ਚਿਤੇਰੇ ਰਾਮ ॥੨॥

Sā rasnā ḏẖan ḏẖan hai merī jinḏuṛī▫e guṇ gāvai har parabẖ kere rām. Ŧe sarvan bẖale sobẖnīk hėh merī jinḏuṛī▫e har kīrṯan suṇėh har ṯere rām. So sīs bẖalā paviṯar pāvan hai merī jinḏuṛī▫e jo jā▫e lagai gur paire rām. Gur vitahu Nānak vāri▫ā merī jinḏuṛī▫e jin har har nām cẖiṯere rām. ||2||

Blessed! blessed! is the tongue O my soul, which sings the praise of the Lord Master. Sublime and splendid are the ears, O my soul, which hear the singing of the praise of the Lord God. Sublime pure and pious is the head, O my soul, which goes and falls at the Guru's feet. O my soul, Nanak is a sacrifice unto the Guru, who has brought Lord God's Name into his mind.

ਸਾ = {ਇਸਤ੍ਰੀ ਲਿੰਗ} ਉਹ। ਰਸਨਾ = ਜੀਭ। ਕੇਰੇ = ਦੇ। ਤੇ = {ਬਹੁ-ਵਚਨ} ਉਹ। ਸ੍ਰਵਨ = ਕੰਨ। ਹਹਿ = ਹਨ। ਸੁਣਹਿ = ਸੁਣਦੇ ਹਨ। ਸੀਸੁ = ਸਿਰ। ਪਾਵਨੁ = ਪਵਿਤ੍ਰ। ਜਾਇ = ਜਾ ਕੇ। ਵਿਟਹੁ = ਤੋਂ। ਵਾਰਿਆ = ਕੁਰਬਾਨ ਜਾਂਦਾ ਹੈ। ਚਿਤੇਰੇ = ਚੇਤੇ ਕਰਾਇਆ ਹੈ।੨। ਹੇ ਮੇਰੀ ਸੋਹਣੀ ਜਿੰਦੇ! ਉਹ ਜੀਭ ਭਾਗਾਂ ਵਾਲੀ ਹੈ ਮੁਬਾਰਿਕ ਹੈ, ਜੇਹੜੀ (ਸਦਾ) ਪਰਾਮਤਮਾ ਦੇ ਗੁਣ ਗਾਂਦੀ ਰਹਿੰਦੀ ਹੈ। ਹੇ ਮੇਰੀ ਸੋਹਣੀ ਜਿੰਦੇ! (ਆਖ-) ਹੇ ਪ੍ਰਭੂ! ਉਹ ਕੰਨ ਸੋਹਣੇ ਹਨ ਚੰਗੇ ਹਨ ਜੇਹੜੇ ਤੇਰੇ ਕੀਰਤਨ ਸੁਣਦੇ ਰਹਿੰਦੇ ਹਨ। ਹੇ ਮੇਰੀ ਸੋਹਣੀ ਜਿੰਦੇ! ਉਹ ਸਿਰ ਭਾਗਾਂ ਵਾਲਾ ਹੈ ਪਵਿਤ੍ਰ ਹੈ, ਜੇਹੜਾ ਗੁਰੂ ਦੇ ਚਰਨਾਂ ਵਿਚ ਜਾ ਲੱਗਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਨਾਨਕ (ਉਸ) ਗੁਰੂ ਤੋਂ ਕੁਰਬਾਨ ਜਾਂਦਾ ਹੈ ਜਿਸ ਨੇ (ਨਾਨਕ ਨੂੰ) ਪਰਮਾਤਮਾ ਦਾ ਨਾਮ ਚੇਤੇ ਕਰਾਇਆ ਹੈ।੨।

ਤੇ ਨੇਤ੍ਰ ਭਲੇ ਪਰਵਾਣੁ ਹਹਿ ਮੇਰੀ ਜਿੰਦੁੜੀਏ ਜੋ ਸਾਧੂ ਸਤਿਗੁਰੁ ਦੇਖਹਿ ਰਾਮ ਤੇ ਹਸਤ ਪੁਨੀਤ ਪਵਿਤ੍ਰ ਹਹਿ ਮੇਰੀ ਜਿੰਦੁੜੀਏ ਜੋ ਹਰਿ ਜਸੁ ਹਰਿ ਹਰਿ ਲੇਖਹਿ ਰਾਮ ਤਿਸੁ ਜਨ ਕੇ ਪਗ ਨਿਤ ਪੂਜੀਅਹਿ ਮੇਰੀ ਜਿੰਦੁੜੀਏ ਜੋ ਮਾਰਗਿ ਧਰਮ ਚਲੇਸਹਿ ਰਾਮ ਨਾਨਕੁ ਤਿਨ ਵਿਟਹੁ ਵਾਰਿਆ ਮੇਰੀ ਜਿੰਦੁੜੀਏ ਹਰਿ ਸੁਣਿ ਹਰਿ ਨਾਮੁ ਮਨੇਸਹਿ ਰਾਮ ॥੩॥

Ŧe neṯar bẖale parvāṇ hėh merī jinḏuṛī▫e jo sāḏẖū saṯgur ḏekẖėh rām. Ŧe hasaṯ punīṯ paviṯar hėh merī jinḏuṛī▫e jo har jas har har lekẖėh rām. Ŧis jan ke pag niṯ pūjī▫ah merī jinḏuṛī▫e jo mārag ḏẖaram cẖalesėh rām. Nānak ṯin vitahu vāri▫ā merī jinḏuṛī▫e har suṇ har nām manesėh rām. ||3||

Auspicious and approved are the eyes, O my soul, which see the saintly True Guru. O my soul, sacred and sanctified are those hands, which write down the Lord's praise and the Lord's Name. I ever adore the feet of that person, O my soul, who walks on to the way of righteousness. Nanak is a sacrifice unto those, O my soul, who hear of God and believe in God's Name.

ਤੇ ਨੇਤ੍ਰ = ਉਹ ਅੱਖਾਂ। ਪਰਵਾਣੁ = ਕਬੂਲ, ਸਫਲ। ਹਹਿ = ਹਨ {ਬਹੁ-ਵਚਨ}। ਸਾਧੂ = ਗੁਰੂ। ਦੇਖਹਿ = ਵੇਖਦੀਆਂ ਹਨ। ਹਸਤ = {हस्त} ਹੱਥ। ਪੁਨੀਤ = ਪਵਿਤ੍ਰ। ਜਸੁ = ਸਿਫ਼ਤਿ-ਸਾਲਾਹ। ਲੇਖਹਿ = ਲਿਖਦੇ ਹਨ। ਪਗ = ਪੈਰ। ਪੂਜੀਅਹਿ = ਪੂਜੇ ਜਾਂਦੇ ਹਨ। ਮਾਰਗਿ ਧਰਮ = ਧਰਮ ਦੇ ਰਸਤੇ ਉਤੇ। ਚਲੇਸਹਿ = ਚੱਲਣਗੇ, ਚੱਲਦੇ ਹਨ। ਸੁਣਿ = ਸੁਣ ਕੇ। ਮਨੇਸਹਿ = ਮੰਨਦੇ ਹਨ, ਮੰਨਣਗੇ।੩। ਹੇ ਮੇਰੀ ਸੋਹਣੀ ਜਿੰਦੇ! ਉਹ ਅੱਖਾਂ ਭਲੀਆਂ ਹਨ ਸਫਲ ਹਨ ਜੋ ਗੁਰੂ ਦਾ ਦਰਸਨ ਕਰਦੀਆਂ ਰਹਿੰਦੀਆਂ ਹਨ, ਉਹ ਹੱਥ ਪਵਿਤ੍ਰ ਹਨ ਜੇਹੜੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਲਿਖਦੇ ਰਹਿੰਦੇ ਹਨ। ਹੇ ਮੇਰੀ ਸੋਹਣੀ ਜਿੰਦੇ! ਉਸ ਮਨੁੱਖ ਦੇ (ਉਹ) ਪੈਰ ਸਦਾ ਪੂਜੇ ਜਾਂਦੇ ਹਨ ਜੇਹੜੇ (ਪੈਰ) ਧਰਮ ਦੇ ਰਾਹ ਉਤੇ ਤੁਰਦੇ ਰਹਿੰਦੇ ਹਨ। ਹੇ ਮੇਰੀ ਸੋਹਣੀ ਜਿੰਦੇ! ਨਾਨਕ ਉਹਨਾਂ (ਵਡ-ਭਾਗੀ) ਮਨੁੱਖਾਂ ਤੋਂ ਕੁਰਬਾਨ ਜਾਂਦਾ ਹੈ ਜੇਹੜੇ ਪਰਮਾਤਮਾ ਦਾ ਨਾਮ ਸੁਣ ਕੇ ਨਾਮ ਨੂੰ ਮੰਨਦੇ ਹਨ (ਜੀਵਨ-ਅਧਾਰ ਬਣਾ ਲੈਂਦੇ ਹਨ)।੩।

ਧਰਤਿ ਪਾਤਾਲੁ ਆਕਾਸੁ ਹੈ ਮੇਰੀ ਜਿੰਦੁੜੀਏ ਸਭ ਹਰਿ ਹਰਿ ਨਾਮੁ ਧਿਆਵੈ ਰਾਮ ਪਉਣੁ ਪਾਣੀ ਬੈਸੰਤਰੋ ਮੇਰੀ ਜਿੰਦੁੜੀਏ ਨਿਤ ਹਰਿ ਹਰਿ ਹਰਿ ਜਸੁ ਗਾਵੈ ਰਾਮ ਵਣੁ ਤ੍ਰਿਣੁ ਸਭੁ ਆਕਾਰੁ ਹੈ ਮੇਰੀ ਜਿੰਦੁੜੀਏ ਮੁਖਿ ਹਰਿ ਹਰਿ ਨਾਮੁ ਧਿਆਵੈ ਰਾਮ ਨਾਨਕ ਤੇ ਹਰਿ ਦਰਿ ਪੈਨ੍ਹ੍ਹਾਇਆ ਮੇਰੀ ਜਿੰਦੁੜੀਏ ਜੋ ਗੁਰਮੁਖਿ ਭਗਤਿ ਮਨੁ ਲਾਵੈ ਰਾਮ ॥੪॥੪॥

Ḏẖaraṯ pāṯāl ākās hai merī jinḏuṛī▫e sabẖ har har nām ḏẖi▫āvai rām. Pa▫uṇ pāṇī baisanṯaro merī jinḏuṛī▫e niṯ har har har jas gāvai rām. vaṇ ṯariṇ sabẖ ākār hai merī jinḏuṛī▫e mukẖ har har nām ḏẖi▫āvai rām. Nānak ṯe har ḏar painĥā▫i▫ā merī jinḏuṛī▫e jo gurmukẖ bẖagaṯ man lāvai rām. ||4||4||

The earth, nether-world and firmament, O my soul, all meditate on the Lord master's Name. The wind, the water and the fire, O my soul, ever hymn the praise of Lord God, the Master. The woods, the grass blades and the whole world, O my soul, utter with their mouth the Lord Master's Name. Nanak, he who fixes his mind, through the Guru, on Lord's devotional service, O my soul, is robed in the God's court.

ਪਉਣੁ = ਹਵਾ। ਬੈਸੰਤਰੋ = ਬੈਸੰਤਰੁ, ਅੱਗ। ਜਸੁ = ਸਿਫ਼ਤਿ-ਸਾਲਾਹ ਦਾ ਗੀਤ। ਵਣੁ = ਜੰਗਲ। ਤ੍ਰਿਣੁ = ਘਾਹ। ਸਭੁ = ਸਾਰਾ। ਆਕਾਰੁ = ਦਿੱਸਦਾ ਸੰਸਾਰ। ਮੁਖਿ = ਮੂੰਹ ਨਾਲ। ਨਾਨਕ = ਹੇ ਨਾਨਕ! ਤੇ = (ਬਹੁ-ਵਚਨ) ਉਹ ਬੰਦੇ। ਦਰਿ = ਦਰ ਉਤੇ। ਪੈਨ੍ਹ੍ਹਾਇਆ = (ਸਿਰੋਪਾ) ਪਹਿਨਾਏ ਜਾਂਦੇ ਹਨ, ਸਤਕਾਰੇ ਜਾਂਦੇ ਹਨ। ਜੋ = ਜੋ ਜੋ, ਜੇਹੜਾ ਜੇਹੜਾ। ਭਗਤਿ ਮਨੁ ਲਾਵੈ = ਭਗਤੀ ਵਿਚ ਮਨ ਜੋੜਦਾ ਹੈ।੪। ਹੇ ਮੇਰੀ ਸੋਹਣੀ ਜਿੰਦੇ! ਧਰਤੀ, ਪਾਤਾਲ, ਆਕਾਸ਼-ਹਰੇਕ ਹੀ ਪਰਮਾਤਮਾ ਦਾ ਨਾਮ ਸਿਮਰ ਰਿਹਾ ਹੈ। ਹੇ ਮੇਰੀ ਸੋਹਣੀ ਜਿੰਦੇ! ਹਵਾ ਪਾਣੀ, ਅੱਗ-ਹਰੇਕ ਤੱਤ ਭੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾ ਰਿਹਾ ਹੈ। ਹੇ ਮੇਰੀ ਸੋਹਣੀ ਜਿੰਦੇ! ਜੰਗਲ, ਘਾਹ, ਇਹ ਸਾਰਾ ਦਿੱਸਦਾ ਸੰਸਾਰ-ਆਪਣੇ ਮੂੰਹ ਨਾਲ ਹਰੇਕ ਹੀ ਪਰਮਾਤਮਾ ਦਾ ਨਾਮ ਜਪ ਰਿਹਾ ਹੈ। ਹੇ ਨਾਨਕ! (ਆਖ-) ਹੇ ਮੇਰੀ ਸੋਹਣੀ ਜਿੰਦੇ! ਜੇਹੜਾ ਜੇਹੜਾ ਜੀਵ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਵਿਚ ਆਪਣਾ ਮਨ ਜੋੜਦਾ ਹੈ, ਉਹ ਸਾਰੇ ਪਰਾਮਤਮਾ ਦੇ ਦਰ ਤੇ ਸਤਕਾਰੇ ਜਾਂਦੇ ਹਨ।੪।੪।

Ang. 539 - 540

Link to comment
Share on other sites

Wahegurooo ji...

Guru Ram Das Ji in Raag Bihaagraa :

ਬਿਹਾਗੜਾ ਮਹਲਾ ਹਉ ਬਲਿਹਾਰੀ ਤਿਨ੍ਹ੍ਹ ਕਉ ਮੇਰੀ ਜਿੰਦੁੜੀਏ ਜਿਨ੍ਹ੍ਹ ਹਰਿ ਹਰਿ ਨਾਮੁ ਅਧਾਰੋ ਰਾਮ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਮੇਰੀ ਜਿੰਦੁੜੀਏ ਬਿਖੁ ਭਉਜਲੁ ਤਾਰਣਹਾਰੋ ਰਾਮ ਜਿਨ ਇਕ ਮਨਿ ਹਰਿ ਧਿਆਇਆ ਮੇਰੀ ਜਿੰਦੁੜੀਏ ਤਿਨ ਸੰਤ ਜਨਾ ਜੈਕਾਰੋ ਰਾਮ ਨਾਨਕ ਹਰਿ ਜਪਿ ਸੁਖੁ ਪਾਇਆ ਮੇਰੀ ਜਿੰਦੁੜੀਏ ਸਭਿ ਦੂਖ ਨਿਵਾਰਣਹਾਰੋ ਰਾਮ ॥੧॥

Bihāgaṛā mėhlā 4. Ha▫o balihārī ṯinĥ ka▫o merī jinḏuṛī▫e jinĥ har har nām aḏẖāro rām. Gur saṯgur nām driṛ▫ā▫i▫ā merī jinḏuṛī▫e bikẖ bẖa▫ojal ṯāraṇhāro rām. Jin ik man har ḏẖi▫ā▫i▫ā merī jinḏuṛī▫e ṯin sanṯ janā jaikāro rām. Nānak har jap sukẖ pā▫i▫ā merī jinḏuṛī▫e sabẖ ḏūkẖ nivāraṇhāro rām. ||1||

Bihagra 4th Guru. O my soul, I am a sacrifice unto those, who have the support of the Name of the Lord Master. The Great Satguru has implanted the Name, within me, O my soul, and it has ferried me across the world's terrible ocean of poison. They, who have single-mindedly remembered God, O my soul, I acclaim the victory of those holy men. O my soul, Nanak has obtained peace by meditating over God, who is the Destroyer of all distress.

ਹਉ = ਮੈਂ, ਹਉਂ। ਬਲਿਹਾਰੀ = ਕੁਰਬਾਨ। ਅਧਾਰੋ = ਆਸਰਾ। ਗੁਰਿ = ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕੀਤਾ। ਬਿਖੁ = ਜ਼ਹਿਰ। ਭਉ ਜਲੁ = ਸੰਸਾਰ-ਸਮੁੰਦਰ। ਤਾਰਣਹਾਰੋ = ਤਾਰਨ ਦੀ ਸਮਰਥਾ ਵਾਲਾ। ਇਕ ਮਨਿ = ਇਕਾਗ੍ਰਤਾ ਨਾਲ, ਇਕ ਮਨ ਨਾਲ। ਜੈਕਾਰੋ = ਸੋਭਾ। ਜਪਿ = ਜਪ ਕੇ। ਸਭਿ = ਸਾਰੇ।੧।

ਹੇ ਮੇਰੀ ਸੋਹਣੀ ਜਿੰਦੇ! (ਆਖ-) ਮੈਂ ਉਹਨਾਂ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਪਰਾਮਤਮਾ ਦੇ ਨਾਮ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਲਿਆ ਹੈ। ਹੇ ਮੇਰੀ ਸੋਹਣੀ ਜਿੰਦੇ! ਗੁਰੂ ਨੇ ਸਤਿਗੁਰੂ ਨੇ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕੀ ਤਰ੍ਹਾਂ ਟਿਕਾ ਦਿੱਤਾ ਹੈ। ਗੁਰੂ (ਮਾਇਆ ਦੇ ਮੋਹ ਦੇ) ਜ਼ਹਿਰ (-ਭਰੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਸਮਰੱਥਾ ਰੱਖਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਸੰਤ ਜਨਾਂ ਨੇ ਇਕ-ਮਨ ਹੋ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦੀ (ਹਰ ਥਾਂ) ਸੋਭਾ-ਵਡਿਆਈ ਹੁੰਦੀ ਹੈ। ਹੇ ਨਾਨਕ! (ਆਖ-) ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਜਪ ਕੇ ਸੁਖ ਮਿਲ ਜਾਂਦਾ ਹੈ, ਹਰਿ-ਨਾਮ ਸਾਰੇ ਦੁੱਖ ਦੂਰ ਕਰਨ ਦੀ ਸਮਰੱਥਾ ਵਾਲਾ ਹੈ।੧।

ਸਾ ਰਸਨਾ ਧਨੁ ਧੰਨੁ ਹੈ ਮੇਰੀ ਜਿੰਦੁੜੀਏ ਗੁਣ ਗਾਵੈ ਹਰਿ ਪ੍ਰਭ ਕੇਰੇ ਰਾਮ ਤੇ ਸ੍ਰਵਨ ਭਲੇ ਸੋਭਨੀਕ ਹਹਿ ਮੇਰੀ ਜਿੰਦੁੜੀਏ ਹਰਿ ਕੀਰਤਨੁ ਸੁਣਹਿ ਹਰਿ ਤੇਰੇ ਰਾਮ ਸੋ ਸੀਸੁ ਭਲਾ ਪਵਿਤ੍ਰ ਪਾਵਨੁ ਹੈ ਮੇਰੀ ਜਿੰਦੁੜੀਏ ਜੋ ਜਾਇ ਲਗੈ ਗੁਰ ਪੈਰੇ ਰਾਮ ਗੁਰ ਵਿਟਹੁ ਨਾਨਕੁ ਵਾਰਿਆ ਮੇਰੀ ਜਿੰਦੁੜੀਏ ਜਿਨਿ ਹਰਿ ਹਰਿ ਨਾਮੁ ਚਿਤੇਰੇ ਰਾਮ ॥੨॥

Sā rasnā ḏẖan ḏẖan hai merī jinḏuṛī▫e guṇ gāvai har parabẖ kere rām. Ŧe sarvan bẖale sobẖnīk hėh merī jinḏuṛī▫e har kīrṯan suṇėh har ṯere rām. So sīs bẖalā paviṯar pāvan hai merī jinḏuṛī▫e jo jā▫e lagai gur paire rām. Gur vitahu Nānak vāri▫ā merī jinḏuṛī▫e jin har har nām cẖiṯere rām. ||2||

Blessed! blessed! is the tongue O my soul, which sings the praise of the Lord Master. Sublime and splendid are the ears, O my soul, which hear the singing of the praise of the Lord God. Sublime pure and pious is the head, O my soul, which goes and falls at the Guru's feet. O my soul, Nanak is a sacrifice unto the Guru, who has brought Lord God's Name into his mind.

ਸਾ = {ਇਸਤ੍ਰੀ ਲਿੰਗ} ਉਹ। ਰਸਨਾ = ਜੀਭ। ਕੇਰੇ = ਦੇ। ਤੇ = {ਬਹੁ-ਵਚਨ} ਉਹ। ਸ੍ਰਵਨ = ਕੰਨ। ਹਹਿ = ਹਨ। ਸੁਣਹਿ = ਸੁਣਦੇ ਹਨ। ਸੀਸੁ = ਸਿਰ। ਪਾਵਨੁ = ਪਵਿਤ੍ਰ। ਜਾਇ = ਜਾ ਕੇ। ਵਿਟਹੁ = ਤੋਂ। ਵਾਰਿਆ = ਕੁਰਬਾਨ ਜਾਂਦਾ ਹੈ। ਚਿਤੇਰੇ = ਚੇਤੇ ਕਰਾਇਆ ਹੈ।੨। ਹੇ ਮੇਰੀ ਸੋਹਣੀ ਜਿੰਦੇ! ਉਹ ਜੀਭ ਭਾਗਾਂ ਵਾਲੀ ਹੈ ਮੁਬਾਰਿਕ ਹੈ, ਜੇਹੜੀ (ਸਦਾ) ਪਰਾਮਤਮਾ ਦੇ ਗੁਣ ਗਾਂਦੀ ਰਹਿੰਦੀ ਹੈ। ਹੇ ਮੇਰੀ ਸੋਹਣੀ ਜਿੰਦੇ! (ਆਖ-) ਹੇ ਪ੍ਰਭੂ! ਉਹ ਕੰਨ ਸੋਹਣੇ ਹਨ ਚੰਗੇ ਹਨ ਜੇਹੜੇ ਤੇਰੇ ਕੀਰਤਨ ਸੁਣਦੇ ਰਹਿੰਦੇ ਹਨ। ਹੇ ਮੇਰੀ ਸੋਹਣੀ ਜਿੰਦੇ! ਉਹ ਸਿਰ ਭਾਗਾਂ ਵਾਲਾ ਹੈ ਪਵਿਤ੍ਰ ਹੈ, ਜੇਹੜਾ ਗੁਰੂ ਦੇ ਚਰਨਾਂ ਵਿਚ ਜਾ ਲੱਗਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਨਾਨਕ (ਉਸ) ਗੁਰੂ ਤੋਂ ਕੁਰਬਾਨ ਜਾਂਦਾ ਹੈ ਜਿਸ ਨੇ (ਨਾਨਕ ਨੂੰ) ਪਰਮਾਤਮਾ ਦਾ ਨਾਮ ਚੇਤੇ ਕਰਾਇਆ ਹੈ।੨।

ਤੇ ਨੇਤ੍ਰ ਭਲੇ ਪਰਵਾਣੁ ਹਹਿ ਮੇਰੀ ਜਿੰਦੁੜੀਏ ਜੋ ਸਾਧੂ ਸਤਿਗੁਰੁ ਦੇਖਹਿ ਰਾਮ ਤੇ ਹਸਤ ਪੁਨੀਤ ਪਵਿਤ੍ਰ ਹਹਿ ਮੇਰੀ ਜਿੰਦੁੜੀਏ ਜੋ ਹਰਿ ਜਸੁ ਹਰਿ ਹਰਿ ਲੇਖਹਿ ਰਾਮ ਤਿਸੁ ਜਨ ਕੇ ਪਗ ਨਿਤ ਪੂਜੀਅਹਿ ਮੇਰੀ ਜਿੰਦੁੜੀਏ ਜੋ ਮਾਰਗਿ ਧਰਮ ਚਲੇਸਹਿ ਰਾਮ ਨਾਨਕੁ ਤਿਨ ਵਿਟਹੁ ਵਾਰਿਆ ਮੇਰੀ ਜਿੰਦੁੜੀਏ ਹਰਿ ਸੁਣਿ ਹਰਿ ਨਾਮੁ ਮਨੇਸਹਿ ਰਾਮ ॥੩॥

Ŧe neṯar bẖale parvāṇ hėh merī jinḏuṛī▫e jo sāḏẖū saṯgur ḏekẖėh rām. Ŧe hasaṯ punīṯ paviṯar hėh merī jinḏuṛī▫e jo har jas har har lekẖėh rām. Ŧis jan ke pag niṯ pūjī▫ah merī jinḏuṛī▫e jo mārag ḏẖaram cẖalesėh rām. Nānak ṯin vitahu vāri▫ā merī jinḏuṛī▫e har suṇ har nām manesėh rām. ||3||

Auspicious and approved are the eyes, O my soul, which see the saintly True Guru. O my soul, sacred and sanctified are those hands, which write down the Lord's praise and the Lord's Name. I ever adore the feet of that person, O my soul, who walks on to the way of righteousness. Nanak is a sacrifice unto those, O my soul, who hear of God and believe in God's Name.

ਤੇ ਨੇਤ੍ਰ = ਉਹ ਅੱਖਾਂ। ਪਰਵਾਣੁ = ਕਬੂਲ, ਸਫਲ। ਹਹਿ = ਹਨ {ਬਹੁ-ਵਚਨ}। ਸਾਧੂ = ਗੁਰੂ। ਦੇਖਹਿ = ਵੇਖਦੀਆਂ ਹਨ। ਹਸਤ = {हस्त} ਹੱਥ। ਪੁਨੀਤ = ਪਵਿਤ੍ਰ। ਜਸੁ = ਸਿਫ਼ਤਿ-ਸਾਲਾਹ। ਲੇਖਹਿ = ਲਿਖਦੇ ਹਨ। ਪਗ = ਪੈਰ। ਪੂਜੀਅਹਿ = ਪੂਜੇ ਜਾਂਦੇ ਹਨ। ਮਾਰਗਿ ਧਰਮ = ਧਰਮ ਦੇ ਰਸਤੇ ਉਤੇ। ਚਲੇਸਹਿ = ਚੱਲਣਗੇ, ਚੱਲਦੇ ਹਨ। ਸੁਣਿ = ਸੁਣ ਕੇ। ਮਨੇਸਹਿ = ਮੰਨਦੇ ਹਨ, ਮੰਨਣਗੇ।੩।

ਹੇ ਮੇਰੀ ਸੋਹਣੀ ਜਿੰਦੇ! ਉਹ ਅੱਖਾਂ ਭਲੀਆਂ ਹਨ ਸਫਲ ਹਨ ਜੋ ਗੁਰੂ ਦਾ ਦਰਸਨ ਕਰਦੀਆਂ ਰਹਿੰਦੀਆਂ ਹਨ, ਉਹ ਹੱਥ ਪਵਿਤ੍ਰ ਹਨ ਜੇਹੜੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਲਿਖਦੇ ਰਹਿੰਦੇ ਹਨ। ਹੇ ਮੇਰੀ ਸੋਹਣੀ ਜਿੰਦੇ! ਉਸ ਮਨੁੱਖ ਦੇ (ਉਹ) ਪੈਰ ਸਦਾ ਪੂਜੇ ਜਾਂਦੇ ਹਨ ਜੇਹੜੇ (ਪੈਰ) ਧਰਮ ਦੇ ਰਾਹ ਉਤੇ ਤੁਰਦੇ ਰਹਿੰਦੇ ਹਨ। ਹੇ ਮੇਰੀ ਸੋਹਣੀ ਜਿੰਦੇ! ਨਾਨਕ ਉਹਨਾਂ (ਵਡ-ਭਾਗੀ) ਮਨੁੱਖਾਂ ਤੋਂ ਕੁਰਬਾਨ ਜਾਂਦਾ ਹੈ ਜੇਹੜੇ ਪਰਮਾਤਮਾ ਦਾ ਨਾਮ ਸੁਣ ਕੇ ਨਾਮ ਨੂੰ ਮੰਨਦੇ ਹਨ (ਜੀਵਨ-ਅਧਾਰ ਬਣਾ ਲੈਂਦੇ ਹਨ)।੩।

ਧਰਤਿ ਪਾਤਾਲੁ ਆਕਾਸੁ ਹੈ ਮੇਰੀ ਜਿੰਦੁੜੀਏ ਸਭ ਹਰਿ ਹਰਿ ਨਾਮੁ ਧਿਆਵੈ ਰਾਮ ਪਉਣੁ ਪਾਣੀ ਬੈਸੰਤਰੋ ਮੇਰੀ ਜਿੰਦੁੜੀਏ ਨਿਤ ਹਰਿ ਹਰਿ ਹਰਿ ਜਸੁ ਗਾਵੈ ਰਾਮ ਵਣੁ ਤ੍ਰਿਣੁ ਸਭੁ ਆਕਾਰੁ ਹੈ ਮੇਰੀ ਜਿੰਦੁੜੀਏ ਮੁਖਿ ਹਰਿ ਹਰਿ ਨਾਮੁ ਧਿਆਵੈ ਰਾਮ ਨਾਨਕ ਤੇ ਹਰਿ ਦਰਿ ਪੈਨ੍ਹ੍ਹਾਇਆ ਮੇਰੀ ਜਿੰਦੁੜੀਏ ਜੋ ਗੁਰਮੁਖਿ ਭਗਤਿ ਮਨੁ ਲਾਵੈ ਰਾਮ ॥੪॥੪॥

Ḏẖaraṯ pāṯāl ākās hai merī jinḏuṛī▫e sabẖ har har nām ḏẖi▫āvai rām. Pa▫uṇ pāṇī baisanṯaro merī jinḏuṛī▫e niṯ har har har jas gāvai rām. vaṇ ṯariṇ sabẖ ākār hai merī jinḏuṛī▫e mukẖ har har nām ḏẖi▫āvai rām. Nānak ṯe har ḏar painĥā▫i▫ā merī jinḏuṛī▫e jo gurmukẖ bẖagaṯ man lāvai rām. ||4||4||

The earth, nether-world and firmament, O my soul, all meditate on the Lord master's Name. The wind, the water and the fire, O my soul, ever hymn the praise of Lord God, the Master. The woods, the grass blades and the whole world, O my soul, utter with their mouth the Lord Master's Name. Nanak, he who fixes his mind, through the Guru, on Lord's devotional service, O my soul, is robed in the God's court.

ਪਉਣੁ = ਹਵਾ। ਬੈਸੰਤਰੋ = ਬੈਸੰਤਰੁ, ਅੱਗ। ਜਸੁ = ਸਿਫ਼ਤਿ-ਸਾਲਾਹ ਦਾ ਗੀਤ। ਵਣੁ = ਜੰਗਲ। ਤ੍ਰਿਣੁ = ਘਾਹ। ਸਭੁ = ਸਾਰਾ। ਆਕਾਰੁ = ਦਿੱਸਦਾ ਸੰਸਾਰ। ਮੁਖਿ = ਮੂੰਹ ਨਾਲ। ਨਾਨਕ = ਹੇ ਨਾਨਕ! ਤੇ = (ਬਹੁ-ਵਚਨ) ਉਹ ਬੰਦੇ। ਦਰਿ = ਦਰ ਉਤੇ। ਪੈਨ੍ਹ੍ਹਾਇਆ = (ਸਿਰੋਪਾ) ਪਹਿਨਾਏ ਜਾਂਦੇ ਹਨ, ਸਤਕਾਰੇ ਜਾਂਦੇ ਹਨ। ਜੋ = ਜੋ ਜੋ, ਜੇਹੜਾ ਜੇਹੜਾ। ਭਗਤਿ ਮਨੁ ਲਾਵੈ = ਭਗਤੀ ਵਿਚ ਮਨ ਜੋੜਦਾ ਹੈ।੪।

ਹੇ ਮੇਰੀ ਸੋਹਣੀ ਜਿੰਦੇ! ਧਰਤੀ, ਪਾਤਾਲ, ਆਕਾਸ਼-ਹਰੇਕ ਹੀ ਪਰਮਾਤਮਾ ਦਾ ਨਾਮ ਸਿਮਰ ਰਿਹਾ ਹੈ। ਹੇ ਮੇਰੀ ਸੋਹਣੀ ਜਿੰਦੇ! ਹਵਾ ਪਾਣੀ, ਅੱਗ-ਹਰੇਕ ਤੱਤ ਭੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾ ਰਿਹਾ ਹੈ। ਹੇ ਮੇਰੀ ਸੋਹਣੀ ਜਿੰਦੇ! ਜੰਗਲ, ਘਾਹ, ਇਹ ਸਾਰਾ ਦਿੱਸਦਾ ਸੰਸਾਰ-ਆਪਣੇ ਮੂੰਹ ਨਾਲ ਹਰੇਕ ਹੀ ਪਰਮਾਤਮਾ ਦਾ ਨਾਮ ਜਪ ਰਿਹਾ ਹੈ। ਹੇ ਨਾਨਕ! (ਆਖ-) ਹੇ ਮੇਰੀ ਸੋਹਣੀ ਜਿੰਦੇ! ਜੇਹੜਾ ਜੇਹੜਾ ਜੀਵ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਵਿਚ ਆਪਣਾ ਮਨ ਜੋੜਦਾ ਹੈ, ਉਹ ਸਾਰੇ ਪਰਾਮਤਮਾ ਦੇ ਦਰ ਤੇ ਸਤਕਾਰੇ ਜਾਂਦੇ ਹਨ।੪।੪।

Ang. 539 - 540

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt

  • Topics

  • Posts

    • yeh it's true, we shouldn't be lazy and need to learn jhatka shikaar. It doesn't help some of grew up in surrounding areas like Slough and Southall where everyone thought it was super bad for amrit dharis to eat meat, and they were following Sant babas and jathas, and instead the Singhs should have been normalising jhatka just like the recent world war soldiers did. We are trying to rectifiy this and khalsa should learn jhatka.  But I am just writing about bhog for those that are still learning rehit. As I explained, there are all these negative influences in the panth that talk against rehit, but this shouldn't deter us from taking khanda pahul, no matter what level of rehit we are!
    • How is it going to help? The link is of a Sikh hunter. Fine, but what good does that do the lazy Sikh who ate khulla maas in a restaurant? By the way, for the OP, yes, it's against rehit to eat khulla maas.
    • Yeah, Sikhs should do bhog of food they eat. But the point of bhog is to only do bhog of food which is fit to be presented to Maharaj. It's not maryada to do bhog of khulla maas and pretend it's OK to eat. It's not. Come on, bro, you should know better than to bring this Sakhi into it. Is this Sikh in the restaurant accompanied by Guru Gobind Singh ji? Is he fighting a dharam yudh? Or is he merely filling his belly with the nearest restaurant?  Please don't make a mockery of our puratan Singhs' sacrifices by comparing them to lazy Sikhs who eat khulla maas.
    • Seriously?? The Dhadi is trying to be cute. For those who didn't get it, he said: "Some say Maharaj killed bakras (goats). Some say he cut the heads of the Panj Piyaras. The truth is that they weren't goats. It was she-goats (ਬਕਰੀਆਂ). He jhatka'd she-goats. Not he-goats." Wow. This is possibly the stupidest thing I've ever heard in relation to Sikhi.
    • Instead of a 9 inch or larger kirpan, take a smaller kirpan and put it (without gatra) inside your smaller turban and tie the turban tightly. This keeps a kirpan on your person without interfering with the massage or alarming the masseuse. I'm not talking about a trinket but rather an actual small kirpan that fits in a sheath (you'll have to search to find one). As for ahem, "problems", you could get a male masseuse. I don't know where you are, but in most places there are professional masseuses who actually know what they are doing and can really relieve your muscle pains.
×
×
  • Create New...

Important Information

Terms of Use