Jump to content

Prem Dang Jado Vajjeya


Recommended Posts

This is a mere attempt at trying to pen down the pain of a heart pining for Vaheguru. I am nowhere close to that avastha, but just wishing, and therefore imagining the plight of such a heart. This is written to the rhythm of an old Yamla Jatt song.

prem dang jado vajjeya

jad vajjeya malang fer bhajjeya

pee ishk piyala rajj rajjeya

hoya mast mast barra sajjeya

nah Tu deenda te nah hee Tu sunnda

payr Tere de nishaan mai chunnda

khaan peen da nah sannu hunn jachda

khaada peeta vi nah chajj naal pachda

prem dang jado vajjeya

jad vajjeya malang fer bhajjeya

neend kado di akhaan de vicho nass'gi

Rab jaane hunn jaake kithe fass'gi

saari raat manjay utte paasey badal badal

hanju karde nainaan nu fer katal katal

prem dang jado vajjeya

jad vajjeya malang fer bhajjeya

raahaan Teriyaan nai saukhi mere Maalka

Tenu poojay Shiv naal poojay Kaalka

mere paapaan da eh bandh hunn fatteya

sab karmaan da janjaal Tu katteya

prem dang jado vajjeya

jad vajjeya malang fer bhajjeya

Tere sadh'ke dubbeyaan vi tar jana ve

kinna karaan Tera das shukrana ve

muka shadd es lambe intazaar nu

chakk para birha di talvaar nu

prem dang jado vajjeya

jad vajjeya malang fer bhajjeya

mere delleyaan ton menu vekhi jaaya kar

kadi sannu vi te thoda najar aayaa kar

Tere varga nah chatar chalaak koi

jind meri Tere pichhay halaak hoi

prem dang jado vajjeya

jad vajjeya malang fer bhajjeya

mere kannaan ton sunay Tu menu nith nith

chaytay karda rahaan mai Tenu pitt pitt

jeebh meri ton Tu aape sab bolda

rehenda kithey eh raaz nah Tu kholda

prem dang jado vajjeya

jad vajjeya malang fer bhajjeya

pee ishk piyala rajj rajjeya

hoya mast mast barra sajjeya

Mehtab Singh

Monday, Jan. 31st, 2011

Link to comment
Share on other sites

jeebh meri ton Tu aape sab bolda

rehenda kithey eh raaz nah Tu kholda

:waheguru: :L:

ਪ੍ਰੇਮ ਡੰਗ ਜਦੋਂ ਵੱਜਿਆ

ਜਦ ਵੱਜਿਆ ਮਲੰਗ ਫੇਰ ਭੱਜਿਆ

ਪੀ ਇਸ਼ਕ ਰੱਜ ਰਜਿਆ

ਹੋਇਆ ਮਸਤ ਮਸਤ ਬੜਾ ਸੱਜਿਆ

ਨਾ ਤੂੰ ਦੀਂਦਾ ਤੇ ਨਾ ਹੀ ਤੂੰ ਸੁਣਦਾ

ਪੈਰ ਤੇਰੇ ਦੇ ਨਿਸ਼ਾਨ ਮੈਂ ਚੁਣਦਾ

ਖਾਣ ਪੀਣ ਦਾ ਨਾ ਸਾਨੂੰ ਹੁਣ ਜਚਦਾ

ਖਾਦਾ ਪੀਤਾ ਵੀ ਨਾ ਚੱਜ ਨਾਲ ਪੱਚਦਾ

ਪ੍ਰੇਮ ਡੰਗ ਜਦੋਂ ਵੱਜਿਆ

ਜਦ ਵੱਜਿਆ ਮਲੰਗ ਫੇਰ ਭੱਜਿਆ

ਨੀਂਦ ਕਦੋਂ ਦੀ ਅੱਖਾਂ ਵਿਚੋਂ ਨੱਸ ਗੀ

ਰੱਬ ਜਾਣੇ ਹੁਣ ਜਾ ਕੇ ਕਿੱਥੇ ਫੱਸ ਗੀ

ਸਾਰੀ ਰਾਤ ਮੰਜੇ ਉੱਤੇ ਪਾਸੇ ਬਦਲ ਬਦਲ

ਹੰਝੂ ਕਰਦੇ ਨੈਣਾਂ ਨੂੰ ਫੇਰ ਕਤਲ ਕਤਲ

ਪ੍ਰੇਮ ਡੰਗ ਜਦੋਂ ਵੱਜਿਆ

ਜਦ ਵੱਜਿਆ ਮਲੰਗ ਫੇਰ ਭੱਜਿਆ

ਰਾਹਾਂ ਤੇਰੀਆਂ ਨਹੀਂ ਸੌਖੀਆਂ ਮੇਰੇ ਮਾਲਕਾ

ਤੈਨੂੰ ਪੂਜੇ ਸ਼ਿਵ ਨਾਲ ਪੂਜੇ ਕਾਲਕਾ

ਮੇਰੇ ਪਾਪਾਂ ਦਾ ਇਹ ਬੰਧ ਹੁਣ ਫੱਟਿਆ

ਸਭ ਕਰਮਾਂ ਦਾ ਜੰਜਾਲ ਤੂੰ ਕੱਟਿਆ

ਪ੍ਰੇਮ ਡੰਗ ਜਦੋਂ ਵੱਜਿਆ

ਜਦ ਵੱਜਿਆ ਮਲੰਗ ਫੇਰ ਭੱਜਿਆ

ਤੇਰੇ ਸਦਕੇ ਡੁਬਿਆਂ ਵੀ ਤਰ ਜਾਨਾ ਵੇ

ਕਿਨਾਂ ਕਰਾਂ ਦਾਸ ਤੇਰਾ ਸ਼ੁਕਰਾਨਾ ਵੇ

ਮੁਕਾ ਛੱਡ ਏਸ ਲੰਬੇ ਇੰਤਜ਼ਾਰ ਨੂੰ

ਚੱਕ ਪਰ੍ਹਾਂ ਬਿਰਹਾ ਦੀ ਤਲਵਾਰ ਨੂੰ

ਪ੍ਰੇਮ ਡੰਗ ਜਦੋਂ ਵੱਜਿਆ

ਜਦ ਵੱਜਿਆ ਮਲੰਗ ਫੇਰ ਭੱਜਿਆ

ਮੇਰੇ ਡੇਲਿਆਂ ਤੋਂ ਮੈਨੂੰ ਵੇਖੀ ਜਾਇਆ ਕਰ

ਕਦੀ ਸਾਨੂੰ ਵੀ ਤੇ ਥੋੜਾ ਨਜ਼ਰ ਆਇਆ ਕਰ

ਤੇਰੇ ਵਰਗਾ ਨਾ ਚਤੱਰ ਚਲਾਕ ਕੋਈ

ਜਿੰਦ ਮੇਰੀ ਤੇਰੇ ਪਿੱਛੇ ਹਲਾਕ ਹੋਈ

ਪ੍ਰੇਮ ਡੰਗ ਜਦੋਂ ਵੱਜਿਆ

ਜਦ ਵੱਜਿਆ ਮਲੰਗ ਫੇਰ ਭੱਜਿਆ

ਮੇਰੇ ਕੰਨਾਂ ਤੋਂ ਸੁਣੇਂ ਤੂੰ ਨਿੱਤ ਨਿੱਤ

ਚੇਤੇ ਕਰਦਾ ਰਹਾਂ ਮੈਂ ਤੈਨੂੰ ਪਿੱਟ ਪਿੱਟ

ਜੀਭ ਮੇਰੀ ਤੋਂ ਤੂ ਆਪੇ ਸਭ ਬੋਲਦਾ

ਰਿਂਹਦਾ ਕਿੱਥੇ ਇਹ ਰਾਜ਼ ਨਾ ਤੂੰ ਖੋਲਦਾ

ਪ੍ਰੇਮ ਡੰਗ ਜਦੋਂ ਵੱਜਿਆ

ਜਦ ਵੱਜਿਆ ਮਲੰਗ ਫੇਰ ਭੱਜਿਆ

ਪੀ ਇਸ਼ਕ ਰੱਜ ਰਜਿਆ

ਹੋਇਆ ਮਸਤ ਮਸਤ ਬੜਾ ਸੱਜਿਆ

ਮਹਿਤਾਬ ਸਿੰਘ

ਸੋਮਵਾਰ, ਜਨਵਰੀ ੩੧, ੨੦੧੧

Link to comment
Share on other sites

With Guru Sahib's kirpa, I was blessed to find a Shabad that has a similar rhyming scheme...

ਪੰਚੇ ਸਬਦ ਵਜੇ ਮਤਿ ਗੁਰਮਤਿ ਵਡਭਾਗੀ ਅਨਹਦੁ ਵਜਿਆ ॥

The Panch Shabad, the Five Primal Sounds, vibrate with the Wisdom of the Guru's Teachings; by great good fortune, the Unstruck Melody resonates and resounds.

ਆਨਦ ਮੂਲੁ ਰਾਮੁ ਸਭੁ ਦੇਖਿਆ ਗੁਰ ਸਬਦੀ ਗੋਵਿਦੁ ਗਜਿਆ ॥

I see the Lord, the Source of Bliss, everywhere; through the Word of the Guru's Shabad, the Lord of the Universe is revealed.

ਆਦਿ ਜੁਗਾਦਿ ਵੇਸੁ ਹਰਿ ਏਕੋ ਮਤਿ ਗੁਰਮਤਿ ਹਰਿ ਪ੍ਰਭੁ ਭਜਿਆ ॥

From the primal beginning, and throughout the ages, the Lord has One Form. Through the Wisdom of the Guru's Teachings, I vibrate and meditate on the Lord God.

ਹਰਿ ਦੇਵਹੁ ਦਾਨੁ ਦਇਆਲ ਪ੍ਰਭ ਜਨ ਰਾਖਹੁ ਹਰਿ ਪ੍ਰਭ ਲਜਿਆ ॥

O Merciful Lord God, please bless me with Your Bounty; O Lord God, please preserve and protect the honor of Your humble servant.

ਸਭਿ ਧੰਨੁ ਕਹਹੁ ਗੁਰੁ ਸਤਿਗੁਰੂ ਗੁਰੁ ਸਤਿਗੁਰੂ ਜਿਤੁ ਮਿਲਿ ਹਰਿ ਪੜਦਾ ਕਜਿਆ ॥੭॥

Let everyone proclaim: Blessed is the Guru, the True Guru, the Guru, the True Guru; meeting Him, the Lord covers their faults and deficiencies. ||7||

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use