Jump to content

Prof. Sahib Singh On Dasam Granth And Jaap Sahib


Recommended Posts

One of the best and most, enjoyable, useful, accurate, and quality transalations I have every read! :waheguru:

Please please keep the original Gurmukhi text if you post any more translation. The Punjabi was very high level and your English Translation did it justice.

When you translate a book let me know. I will buy it !!!!

Link to comment
Share on other sites

  • 2 months later...

Some further extracts from Sahib Singh's forward to his steek on Jaap Sahib. Here the Professor shares his views on the formation and spread of Jaap Sahib amongst Sikhs and it's position at the time the Khalsa was inaugerated in 1699 AD. Reasons that lead to misunderstandings of dasmesh pita's bani are also discussed. Thanks again to Laal Singh of Sikhawareness.com for looking over an original draft and making invaluable suggestions to improve the translation. May God kindly grace us with truth, contentment, knowledge and patience. Nothing gets done without your support.

250px-Sahibsinghprofesser.jpg

ਜਾਪੁ ਸਾਹਿਬ ਕਦੋਂ ਤੇ ਕਿੱਥੇ ਉਚਾਰਿਆ ਗਿਆ?

When and where was Jaap Sahib [first] uttered?

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਈ: ਵਿਚ ‘ਅੰਮ੍ਰਿਤ’ ਛਕਾ ਕੇ ‘ਖਾਲਸਾ’ ਪੰਥ ਤਿਆਰ ਕੀਤਾ। ‘ਅੰਮ੍ਰਿਤ’ ਤਿਆਰ ਕਰਨ ਵੇਲੇ ਜੋ ਬਾਣੀਆਂ ਪੜ੍ਹੀਆਂ ਜਾਂਦੀਆਂ ਹਨ, ਉਨ੍ਹਾਂ ਵਿਚ ਇਕ ਬਾਣੀ ਜਾਪੁ ਸਹਿਬ ਹੈ। ਜੋ ਪੰਜ ਸਿੰਘ ‘ਅੰਮ੍ਰਿਤ’ ਤਿਆਰ ਕਰਦੇ ਹਨ, ਉਨ੍ਹਾਂ ਵਾਸਤੇ ਇਹ ਭੀ ਜ਼ਰੂਰੀ ਹੇ ਕਿ ਉਹ ਆਪ ਇੰਨ੍ਹਾਂ ਬਾਣੀਆਂ ਦਾ ਪਾਠ ਕਰਨ ਦੇ ਨੇਮੀ ਹੋਣ। ਸੋ, ਜਿਨ੍ਹਾਂ ਸਿੰਘਾਂ ਨੇ ‘ਖਾਲਸਾ’ ਸਜਾਣ ਵਾਲੇ ਦਿਨ ਪਹਿਲਾਂ ‘ਅੰਮ੍ਰਿਤ’ ਤਿਆਰ ਕਰਨ ਵਿਚ ਹਿੱਸਾ ਲਿਆ, ਉਹ ਜ਼ਰੂਰ ਇੰਨ੍ਹਾਂ ‘ਬਾਣੀਆਂ’ ਦੇ ਪਾਠ ਕਰਨ ਦੇ ਨੇਮੀ ਸਨ, ਅਤੇ ਉਨ੍ਹਾਂ ਨੂੰ ‘ਜਾਪੁ’ ਸਾਹਿਬ ਜ਼ੁਬਾਨੀ ਯਾਦ ਸੀ।

In 1699 AD Sri Guru Gobind Singh ji prepared the Khalsa panth by administering Amrit (literally nectar). Jaap Sahib is amongst the holy utterances (ਬਾਣੀਆਂ) that are read at the time of Amrit preparation. It is essential for the five Singhs who prepare Amrit to be personally conversant with reciting these banis through regular practice (ਨੇਮੀ). So those Singhs that played a part in the preparation of the very first Amrit, on the day the Khalsa was inaugurated, would certainly have been regularly practising the recital of these prayers and would have had ‘Jaap’ Sahib committed to memory.

‘ਪੰਜ ਪਿਆਰੇ’ ਚੁਣਨ ਵੇਲੇ ਕੋਈ ਇਹ ਕਸੌਟੀ ਨਹੀਂ ਸੀ ਵਰਤੀ ਗਈ ਕਿ ਉਹੋ ਹੀ ਅੱਗੇ ਆਉਣ ਜਿੰਨ੍ਹਾਂ ਨੂੰ ‘ਜਾਪੁ’ ਸਾਹਿਬ ਜ਼ਬਾਨੀ ਯਾਦ ਹੋਵੇ। ਪਰ ਇੰਨ੍ਹਾਂ ‘ਪੰਜ ਪਿਆਰਿਆਂ’ ਦਾ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਸਤੇ ‘ਅੰਮ੍ਰਿਤ’ ਤਿਆਰ ਕਰਨਾ ਹੀ ਜ਼ਾਹਰ ਕਰਦਾ ਹੈ ਕਿ ਉਨ੍ਹਾਂ ਨੂੰ ‘ਜਾਪੁ’ ਭੀ ਜ਼ਬਾਨੀ ਯਾਦ ਸੀ। ਇਹ ਸਾਬਤ ਕਰਦਾ ਹੈ ਕਿ ਉਸ ਵਕਤ ਤੱਕ ਸਿੱਖ ਕੌਮ ਵਿਚ ‘ਜਾਪੁ’ ਸਾਹਿਬ ਦਾ ਰੋਜ਼ਾਨਾ ਪਾਠ ਆਮ ਪ੍ਰਚੱਲਤ ਸੀ। ਪਹਿਲੇ ਦਿਨ ਪੰਝੀ ਹਜ਼ਾਰ ਸਿੱਖਾਂ ਨੇ ਅੰਮ੍ਰਿਤ ਛਕਿਆ, ਛਕਾਣ ਵਾਲੇ ਕਈ ਜਥੇ ਨਾਲੋ ਨਾਲ ਤਿਅਰ ਹੁੰਦੇ ਗਏ, ਉਹ ਸਾਰੇ ਹੀ ‘ਜਾਪੁ’ ਸਾਹਿਬ ਦਾ ਰੋਜ਼ਾਨਾ ਪਾਠ ਦੇ ਨੇਮੀ ਹੋਣਗੇ, ਤਾਹੀਂਏਂ ਅੰਮ੍ਰਿਤ ਤਿਆਰ ਕਰ ਸਕੇ। ਇਹ ਸਾਰੀ ਵਿਚਾਰ ਅੱਖਾਂ ਅੱਗੇ ਰੱਖਿਆਂ ਇਹੀ ਸਿੱਟਾ ਨਿਕਲਦਾ ਹੈ, ਕਿ ‘ਜਾਪੁ’ ਸਾਹਿਬ ਦੇ ਰੋਜ਼ਾਨਾ ਪਾਠ ਦਾ ਤਦੋਂ ਆਮ ਰਿਵਾਜ਼ ਸੀ।

At the time of selecting the [original] panj piaray (literally five beloved), there was no use of criterion that limited those who could volunteer to people who had committed ‘Jaap’ Sahib to memory (ਜ਼ਬਾਨੀ ਯਾਦ). But the preparation of Amrit by these panj piaray for Guru Gobind Singh ji makes it clear that they too had memorised ‘Jaap’. This proves that at that time, the daily recital (ਰੋਜ਼ਾਨਾ ਪਾਠ ) of ‘Jaap’ Sahib was common practice (ਆਮ ਪ੍ਰਚੱਲਤ) amongst the Sikh people (ਸਿੱਖ ਕੌਮ) . On the first day, twenty-five thousand (ਪੰਝੀ ਹਜ਼ਾਰ) Sikhs took Amrit, [whilst this was happening] many other groups (ਜਥੇ) were simultaneously prepared for [the purpose of further] administering [Amrit]. All of them would have been routinely performing daily recitals of ‘Jaap’ Sahib, which is why they were able to make Amrit. Placing all of these ideas (ਵਿਚਾਰ) before us (literally before our eyes - ਅੱਖਾਂ ਅੱਗੇ) [and evaluating them] leads to the conclusion (ਸਿੱਟਾ) that the daily recitation of ‘Jaap’ Sahib had become a common practice (ਆਮ ਰਿਵਾਜ਼) at that time.

ਇਸ ਬਾਣੀ ਦੀ ‘ਬਣਤਰ’ ਵੇਖਿਆਂ ਪਤਾ ਚਲਦਾ ਹੈ, ਕਿ ਇਸ ਵਿਚ ਸੰਸਕ੍ਰਿਤ ਦੇ ਬਹੁਤ ਲਫਜ਼ ਹਨ ਅਤੇ ਹਨ ਭੀ ਕਾਫੀ ਮੁਸ਼ਕਲ। ਸੋ ਇਸ ਬਾਣੀ ਦੇ ਪ੍ਰਚਲਤ ਹੋਣ ਲਈ ਕਾਫੀ ਸਮੇਂ ਦੀ ਲੋੜ ਸੀ: ਖਾਸ ਤੌਰ ਤੇ ਉਸ ਹਾਲਤ ਵਿਚ ਜਦੋਂ ਕਿ ਆਮ ਲੋਕਾਂ ਨੂੰ, ‘ਬ੍ਰਾਹਮਣ’ ਤੋਂ ਉਰੇ ਉਰੇ ਦੇ ਗਰੀਬ ਲੋਕਾਂ ਨੂੰ, ‘ਸੰਸਕ੍ਰਿਤ’ ਤੋਂ ਖਾਸ ਤੌਰ ਤੇ ਵਾਂਝਿਆ ਰੱਖਿਆ ਜਾ ਰਿਹਾ ਸੀ।

On inspection of this bani’s ‘construction’ (ਬਣਤਰ) we find that it contains many words from Sanskrit and quite difficult ones at that. So [facilitating] the proliferation (ਪ੍ਰਚਲਤ) of this bani [amongst Sikhs] must have taken a significant amount of time: particularly under conditions where common people were kept at a distance from ‘Brahmins’ and with poor folk (ਗਰੀਬ ਲੋਕਾਂ) being especially kept away (ਵਾਂਝਿਆ) from Sanskrit.

ਇਹ ਖਿਆਲ ਭੀ, ਕਿ ਸ਼ਾਇਦ ‘ਖਾਲਸਾ’ ਸਜਾਣ ਵਾਲੇ ਦਿਨ ਸਤਿਗੁਰੂ ਜੀ ਨੇ ‘ਅੰਮ੍ਰਿਤ’ ਤਿਆਰ ਕਰਨ ਵਾਲੇ ਸਿੰਘਾਂ ਪਾਸੋਂ ਗੁਟਕਿਆਂ ਤੋਂ ਹੀ ਪਾਠ ਕਰਾ ਲਿਆ ਹੋਵੇ, ਪਰਖ ਦੀ ਕਸਵੱਟੀ ਉਤੇ ਠੀਕ ਨਹੀਂ ਉਤਰਦਾ। ‘ਜਾਪੁ’ ਸਾਹਿਬ ਦਾ ਪਾਠ ਕਰਕੇ ਵੇਖੋ’ ਨਵਾਂ ਬੰਦਾ ਜੋ ਸੰਸਕ੍ਰਿਤ ਤੇ ਫਾਰਸੀ ਦੋਹਾਂ ਤੋਂ ਅਨਜਾਣ ਭੀ ਹੋਵੇ, ਦੋ ਚਾਰ ਦਸ ਦਿਨਾਂ ਦੀ ਮਿਹਨਤ ਨਾਲ ਭੀ ਸਹੀ ਤਰੀਕੇ ਨਾਲ ਪਾਠ ਨਹੀਂ ਕਰ ਸਕਦਾ। ਤੇ ਪਹਿਲੇ ਦਿਨ ਹੀ ਗੁਟਕਿਆਂ ਤੋਂ ਪਾਠ ਕਰਕੇ ਭੀ ਪਾਠ ਕਰਨ ਵਾਲਿਆਂ ਦੇ ਅੰਦਰ ਇਸ ਬਾਣੀ ਤੋਂ ਪੈਦਾ ਹੋਣ ਵਾਲਾ ਹੁਲਾਰਾ ਤੇ ਉਤਸ਼ਾਹ ਭੀ ਪੈਦਾ ਨਹੀਂ ਸੀ ਹੋ ਸਕਦਾ। ਇਸ ਤਰ੍ਹਾਂ ਭੀ ਉਹ ਸਾਰਾ ‘ਉਦਮ’ ਨਿਸਫਲ ਜਾਂਦਾ ਸੀ। ਸੋ, ਉਪਰ ਦੱਸੀ ਵਿਚਾਰ ਤੋਂ ਇਹੀ ਸਿੱਟਾ ਨਿਕਲਦਾ ਹੈ, ਕਿ ‘ਜਾਪੁ’ ਸਾਹਿਬ ਦੀ ਬਾਣੀ ਸੰਨ 1699 ਤੋਂ ਕਾਫੀ ਸਮਾਂ ਪਹਿਲਾਂ ਦੀ ਉਚਾਰੀ ਹੋਈ ਸੀ ਅਤੇ ਸਿੱਖਾਂ ਵਿਚ ਇਸਦਾ ਪਾਠ ਬਹੁਤ ਪ੍ਰਚਲਤ ਸੀ।

Also, the idea that perhaps Satguru ji {Guru Gobind Singh) had those Singhs, who prepared Amrit on the day of the creation of the Khalsa, read [Jaap Sahib] from gutkay, doesn’t seem plausible (ਠੀਕ ਨਹੀਂ ਉਤਰਦਾ) when we apply the touchstone of scrutiny (ਪਰਖ ਦੀ ਕਸਵੱਟੀ) to it. Try and recite ‘Jaap’ Sahib and see [for yourselves]. A new person who is unfamiliar with both Sanskrit and Farsi , is unable to recite it in the correct manner even after making sustained effort (ਮਿਹਨਤ ) over 2, 4 or 10 days (ਦੋ ਚਾਰ ਦਸ ਦਿਨਾਂ). Plus, on the first day of reading the prayer from a gutka, the reader’s internal being cannot experience the vibration (ਹੁਲਾਰਾ) and zeal (ਉਤਸ਼ਾਹ) that is produced from this bani. In this way the whole ‘endeavour’ (ਸਾਰਾ ‘ਉਦਮ) would become fruitless (ਨਿਸਫਲ). So from the above deliberation (ਵਿਚਾਰ) the conclusion that the bani of ‘Jaap’ Sahib was [originally] uttered (ਉਚਾਰੀ) some time considerably prior to 1699 AD and that the recital of this prayer was very much customary amongst Sikhs [by that date], emerges.

ਇਹ ਗੱਲ ਇਤਿਹਾਸਿਕ ਤੌਰ ਤੇ ਬਹੁਤ ਪ੍ਰਸਿੱਧ ਹੈ, ਕਿ ਗੁਰੂ ਗੋਬਿੰਦ ਸਿੰਘ ਜੀ ਪਾਸ 52 ਵਿਦਵਾਨ ਕਵੀ ਰਹਿੰਦੇ ਸਨ, ਜੋ ਸਤਿਗੁਰੂ ਜੀ ਦੀ ਨਿਗਰਾਨੀ ਹੇਠ ਕਈ ਕਿਸਮ ਦੀ ਉਤਸ਼ਾਹ-ਜਨਕ ਕਵਿਤਾ ਲਿਖਦੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਦਿਆਂ ਹੀ ਵੇਖ ਲਿਆ ਸੀ ਕਿ ਹੁਣ ਖੰਡਾ ਖੜਕਣ ਦਾ ਸਮਾਂ ਫਿਰ ਨੇੜੇ ਆ ਰਿਹਾ ਹੈ, ਤੇ ਇਸ ਵਿਚ ਪੂਰੇ ਉਤਰਨ ਲਈ ਗੁਰੂ ਨਾਨਕ ਦੇਵ ਜੀ ਦੇ ਨਾਮ- ਲੇਵਾ ਸਿੱਖਾਂ ਵਿਚ ਬੀਰ-ਰਸ ਭੀ ਭਰਨ ਦੀ ਲੋੜ ਹੈ। ਹੋਰ ਤਰੀਕੇ ਵਰਤਣ ਦੇ ਨਾਲ ਇਹ ਭੀ ਜ਼ਰੂਰੀ ਹੈ ਕਿ ਜੋਸ਼ ਭਰੀ ਕਵਿਤਾ ਤਿਆਰ ਕੀਤੀ ਜਾਵੇ ਅਤੇ ਇਸ ਦੇ ਸੁਣਨ ਪੜ੍ਹਨ ਦਾ ਵੀ ਆਮ ਸਿੱਖਾਂ ਵਿਚ ਪਰਚਾਰ ਹੋਵੇ। ਅਜਿਹੇ ਪ੍ਰਚਾਰ ਦਾ ਸਭ ਤੋਂ ਸੌਖਾ ਤਰੀਕਾ ‘ਕਵੀ ਦਰਬਾਰ’ ਹੀ ਹੋ ਸਕਦਾ ਹੈ। ਸੋ, ਸ੍ਰੀ ਕਲਗੀਧਰ ਜੀ ਦੀ ਨਿਗਰਾਨੀ ਵਿਚ ਉਤਸ਼ਾਹ-ਜਨਕ ਕਵਿਤਾਵਾਂ ਦੇ ‘ਕਵੀ ਦਰਬਾਰ’ ਭੀ ਹੁੰਦੇ ਸਨ।

In the way of history, it is a well known (ਪ੍ਰਸਿੱਧ) fact that 52 scholarly poets resided with Guru Gobind Singh ji, who, under Satguru ji’s personal supervision, composed various types of inspirational verses. On assuming the responsibility of guruship, Sri Guru Gobind Singh ji had seen that a time for the clash of swords (ਖੰਡਾ ਖੜਕਣ ਦਾ ਸਮਾਂ) was again drawing near and to fully overcome (ਉਤਰਨ) this [situation], there was the need to fill Sikhs with warrior-essence, in addition to the naam of Guru Nanak Dev. Amongst other initiatives, it was essential that spirit rousing poetry was prepared, and that the listening and reading [of such poetry] was propagated (ਪਰਚਾਰ ) amongst everyday Sikhs. The easiest method for this propagation could only have been through [the use of] a ‘poetic symposium’ (ਕਵੀ ਦਰਬਾਰ). So, under the personal observation of the lord of the aigrette (ਸ੍ਰੀ ਕਲਗੀਧਰ ਜੀ), a symposium of inspirational poetry used to take place.

ਇਹ ‘ਕਵੀ ਦਰਬਾਰ’ ਕਦੋਂ ਤੋਂ ਸ਼ੁਰੂ ਕੀਤੇ ਗਏ? ਇਸ ਬਾਰੇ ਇਤਿਹਾਸਕ ਤੌਰ ਤੇ ਸਾਨੂੰ ਇਹ ਖਬਰ ਮਿਲਦੀ ਹੈ ਕਿ ਰਿਆਸਤ ਨਾਹਨ ਵਿਚ ਜੋ ਸ੍ਰੀ ਦਸਮ ਪਾਤਸ਼ਾਹ ਜੀ ਦੇ ਹੱਥਾਂ ਦਾ ਬਣਿਆਂ ਹੋਇਆ ਗੁਰਦਵਾਰਾ ‘ਪਉਂਟਾ ਸਾਹਿਬ’ ਹੈ, ਉਥੇ ਹਜ਼ੂਰ ‘ਕਵੀ ਦਰਬਾਰ’ ਲਾਇਆ ਕਰਦੇ ਸਨ (ਏਸੇ ਅਸਥਾਨ ਦੀ ਇਕ ਕੰਧ ਅਗਸਤ 1942 ਵਿਚ ਜਮੁਨਾ ਦਰਿਆ ਦੇ ਹੜ੍ਹ ਨਾਲ ਢੱਠੀ ਸੀ) ਸੋ ਇਥੋਂ ਦੋ ਗੱਲਾਂ ਦੀ ਖਬਰ ਮਿਲੀ-ਪਹਿਲੀ, ਜਦੋਂ ਸਤਿਗੁਰੂ ਜੀ ਰਿਆਸਤ ਨਾਹਨ ਵਿਚ ਗਏ, ਉਸ ਸਮੇਂ ਤੋਂ ਪਹਿਲਾਂ ਹੀ ਆਪਦੇ ਪਾਸ ਕਈ ਵਿਦਵਾਨ ਕਵੀ ਆ ਚੁੱਕੇ ਸਨ; ਦੂਜੇ, ਇੰਨ੍ਹਾਂ ਕਵੀਆਂ ਦੀ ਉਤਸ਼ਾਹ-ਜਨਕ ਕਵਿਤਾ ‘ਕਵੀ ਦਰਬਾਰਾਂ’ ਵਿਚ ਸਿੱਖਾਂ ਨੂੰ ਸੁਣਾਈ ਜਾਂਦੀ ਸੀ, ਤਾਂ ਕਿ ਸਿੱਖਾਂ ਵਿਚ ‘ਬੀਰ-ਰਸ’ ਵਧੇ।

[so] when were these poetic symposiums started? Regarding this, history informs us that in the territory of Nahan, where a gurdwara [called] ‘Paunta Sahib’ made through dasam patshah’s own hands exists, such symposiums took place in their very presence. (A wall at this location collapsed in August 1942, during flooding of the Jamuna river). So from this, two facts come be known, firstly that prior to their arrival in the territory of Nahan, some knowledgeable poets were already in the company of Satguru ji, and secondly that motivational verses composed by these poets were read to Sikhs in a ‘poetic symposium’ so that bir-ras grew within them.

ਪਰ ਜੋ ਸਤਿਗੁਰੂ ਜੀ ਵਿਦਵਾਨ ਕਵੀਆਂ ਦੀ ਇਤਨੀ ਕਦਰ ਕਰਦੇ ਹੋਣ, ਅਤੇ ਜਿੰਨ੍ਹਾਂ ਦੀ ਆਪਣੀ ਭੀ ਉਚ ਦਰਜ਼ੇ ਦੀ ‘ਬਾਣੀ’ ਸਾਡੇ ਪਾਸ ਮੌਜੂਦ ਹੋਵੇ, ਉਨ੍ਹਾਂ ਬਾਰੇ ਇਹ ਅੰਦਾਜ਼ਾ ਗਲਤ ਨਹੀਂ ਕਿ ਰਿਆਸਤ ਨਾਹਨ ਵਿਚ ਬਣੇ ਗੁਰਦਵਾਰਾ ‘ਪਉਂਟਾ’ ਸਾਹਿਬ ਦੇ ‘ਕਵੀ ਦਰਬਾਰਾਂ’ ਵਿਚ ਹਜ਼ੂਰ ਦੀ ਆਪਣੀ ‘ਬਾਣੀ’ ਭੀ ਸੁਣਾਈ ਜਾਂਦੀ ਸੀ ਅਤੇ ਆਪ ਉਸ ਵਕਤ ਤੱਕ ਮੰਨੇ-ਪ੍ਰਮੰਨੇ ‘ਕਵੀ’ ਬਣ ਚੁੱਕੇ ਸਨ।

But, if Satguru ji placed such a high value on [such] erudite poets, and when we have their very own lofty, personally authored (ਉਚ ਦਰਜ਼ੇ) ‘words’ presently available in our possession, it wouldn’t be a mistake to postulate (ਅੰਦਾਜ਼ਾ) that Hazoor’s [Guru ji’s] own bani too was conveyed (ਸੁਣਾਈ) at the symposiums held at Paunta Sahib and at that time they themselves had become well established (ਮੰਨੇ-ਪ੍ਰਮੰਨੇ ) as a ‘poet’.

ਗੁਰੂ ਗੋਬਿੰਦ ਸਿੰਘ ਜੀ ਰਿਆਸਤ ਨਾਹਨ ਵਿਚ ਸੰਨ 1684 ਈ: ਵਿਚ ਗਏ, ਤੇ ਉਥੇ ਤਿੰਨ ਸਾਲ ਰਹੇ। ਉਨ੍ਹੀ ਦਿਨੀ (1684-87) ਉਸ ਰਿਆਸਤ ਵਿਚ ਜਮੁਨਾ ਨਦੀ ਦੇ ਕੰਢੇ ਦੀ ਇਕਾਂਤ ਵਿਚ ‘ਜਾਪੁ ਸਾਹਿਬ’ ‘ਸਵੈਯੇ’ ਅਤੇ ‘ਅਕਾਲ ਉਸਤਤਿ’ ਆਦਿਕ ਬਾਣੀਆਂ ਉਚਾਰੀਆਂ ਗਈਆਂ। ‘ਜਾਪੁ ਸਾਹਿਬ’ ਅਤੇ ‘ਸਵੈਯੇ’ ਰੋਜ਼ਾਨਾਂ ਪਾਠ ਵਿਚ ਸ਼ਾਮਲ ਹੋਣ ਵਾਲੀਆਂ ਬਾਣੀਆਂ ਹੋਣ ਕਰਕੇ ਬਹੁਤ ਸਿੱਖਾਂ ਨੂੰ ਇਹ ਜ਼ੁਬਾਨੀ ਯਾਦ ਹੋ ਗਈਆਂ, ਅਤੇ ‘ਅੰਮ੍ਰਿਤ’ ਤਿਆਰ ਹੋਣ ਦੇ ਸਮੇਂ ਸਾਧਾਰਨ ਤੌਰ ਤੇ ਹੀ ਬਥੇਰੇ ਐਸੇ ਸਿੱਖ ਮਿਲ ਸਕੇ ਜਿੰਨ੍ਹਾਂ ਨੂੰ ਇਹ ਜ਼ੁਬਾਨੀ ਕੰਠ ਸਨ।

Guru Gobind Singh arrived in the domain of Nahan in 1684 AD; and stayed there for 3 years. It was during these days (1684-87), in this very area, on the secluded (ਇਕਾਂਤ) banks of the River Jamuna, that (amongst others), the verses of ‘Jaap Sahib’, ‘Swaiyyay’ and ‘Akaal Ustat’ were espoused (ਉਚਾਰੀਆਂ ਗਈਆਂ). Due to the inclusion (ਸ਼ਾਮਲ) of ‘Jaap Sahib’ and ‘Swaiyyay’ into the [prescribed] daily prayers, a lot of Sikhs had memorised them and by the time of the preparation of [the first] Amrit, [one could] ordinarily (ਸਾਧਾਰਨ ਤੌਰ) encounter plenty of Sikhs who knew them by heart (ਜ਼ੁਬਾਨੀ ਯਾਦ).

ਜਾਪੁ ਸਾਹਿਬ ਵਿਚ ਅਰਬੀ ਤੇ ਫਾਰਸੀ

Arabic and Persian in Jaap Sahib.

ਸੰਸਕ੍ਰਿਤ ਲਫਜ਼ਾਂ ਤੋਂ ਇਲਾਵਾ ਇਸ ਬਾਣੀ ਵਿਚ ਫਾਰਸੀ ਤੇ ਅਰਬੀ ਲਫਜ਼ ਵੀ ਹਨ। ਇਹਨਾਂ ਲਫਜ਼ਾਂ ਬਾਰੇ ਤਾਂ ਉਹੋ ਜਿਹੀ ਕੋਈ ਗੁੰਝਲ ਨਹੀਂ, ਜੋ ਸੰਸਕ੍ਰਿਤ ਲਫਜ਼ਾਂ ਵਿਚ ਵੇਖ ਆਏ ਹਾਂ; ਪਰ ਏਥੇ ਭੀ ਅਰਬੀ ਬੋਲੀ ਦੇ ਵਿਆਕਰਣ ਦੇ ਸੰਬੰਧ ਵਿਚ ਇਕ ਔਕੜ ਹੈ, ਜੋ ਠੀਕ ਤਰ੍ਹਾਂ ਸਮਝ ਲੈਣੀ ਜ਼ਰੂਰੀ ਹੈ।

Besides Sanskrit, this bani also contains Persian and Arabic words. The complexities (ਗੁੰਝਲ ) that are

seen in the Sanskrit words are not apparent with these words; but here too there is one difficulty relating to Arabic grammar, which is essential to properly comprehend.

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ‘ਬਾਣੀ’ ਵਿਚ ਕਈ ਐਸੀਆਂ ਅਨੋਖੀਆਂ ਗੱਲਾਂ ਆਉਂਦੀਆਂ ਹਨ, ਜਿੰਨ੍ਹਾਂ ਨੂੰ ਸਮਝਣ ਵਾਸਤੇ ਜੇ ਉਨ੍ਹਾਂ ਦੀ ‘ਬਾਣੀ’ ਤੋਂ ਕੋਈ ਬਾਹਰਲੀ ਕਸਵੱਟੀ ਵਰਤੀ ਜਾਏ ਤਾਂ ਗਲਤੀ ਖਾ ਜਾਈਦੀ ਹੈ। ‘ਅਰਦਾਸਿ’ ਵਿਚ ਵਰਤੇ ਹੋਏ ਲਫਜ਼ ‘ਭਗੌਤੀ’ ਬਾਰੇ ਬਹੁਤ ਸੱਜਣ ਟੱਪਲਾ ਖਾ ਜਾਂਦੇ ਹਨ, ਕਈ ਤਾਂ ਇਸ ਨੂੰ ‘ਦੇਵੀ-ਵਾਚਕ’ ਸਮਝ ਕੇ ਇਸ ਨੂੰ ਬਾਣੀ ਵਿਚੋਂ ਕੱਢਣ ਦਾ ਹੀ ਜਤਨ ਕਰਨ ਲੱਗ ਪੈਂਦੇ ਹਨ, ਤੇ ਕਈ ਸੱਜਣ ਇਸ ਨੂੰ ‘ਤਲਵਾਰ’ ਦਾ ਅਰਥ ਦੇ ਕੇ ਇਹ ਕਹਿਣ ਲੱਗ ਪੈਂਦੇ ਹਨ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤ੍ਰ-ਪੂਜਾ ਸ਼ੁਰੂ ਕਰਾ ਦਿੱਤੀ। ਬਚਿੱਤਰ ਨਾਟਕ’ ਵਿਚ ਲਫਜ਼ ‘ਕਾਲਕਾ’ ਵਰਤਿਆ ਮਿਲਦਾ ਹੈ; ਇਸ ਨੂੰ ਪੜ੍ਹ ਕੇ ਕਈ ਸੱਜਣ ਤਾਂ ਇਹ ਮੰਨ ਰਹੇ ਹਨ ਕਿ ਸਤਿਗੁਰੂ ਜੀ ਨੇ ‘ਦੁਰਗਾ’ ਦੀ ਪੂਜਾ ਕੀਤੀ ਹੈ, ਕਈ ਇਹ ਕਹਿ ਰਹੇ ਹਨ ਕਿ ਇਹ ਬਾਣੀ ਸਤਿਗੁਰੂ ਜੀ ਦੀ ਆਪਣੀ ਨਹੀਂ ਹੈ।

...............................

Within GGS ji’s bani there are instances of such unique narratives (ਅਨੋਖੀਆਂ ਗੱਲਾਂ) that they can be misunderstood if external criterion (ਬਾਹਰਲੀ ਕਸਵੱਟੀ) is applied to interpret them. With regards to the use of the word ‘Bhagautee’ in ‘Ardas’, this has led to misapprehensions on the part of many respectable people (ਸੱਜਣ). Some, considering it to signify devi (ਦੇਵੀ-ਵਾਚਕ), commence efforts to remove [the reference] from bani, and some respectable folk, giving the meaning as a ‘sword’, have started to say that Satguru Gobind Singh ji initiated the worship of weaponry (ਸ਼ਸਤ੍ਰ-ਪੂਜਾ). We encounter the use of the word ‘Kalka’ (ਕਾਲਕਾ) in Bachittar Natak; upon the reading of which some respectable people have come to accept that Satguru ji worshipped ‘Durga’. Some are saying that this bani doesn’t belong to Satguru ji.

................................................

ਇੰਨ੍ਹਾਂ ਭੁਲੇਖਿਆਂ ਦਾ ਅਸਲ ਕਾਰਨ ਇਹ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚ ਵਰਤੇ ਹੋਏ ਇਹੋ ਜਿਹੇ ਲਫਜ਼ਾਂ ਨੂੰ ਸਮਝਣ ਵਾਸਤੇ ਅਸੀਂ ਬਾਹਰੋਂ ਕੋਈ ਹੋਰ ਕਸਵੱਟੀ ਵਰਤਦੇ ਹਾਂ। ਪਰ ਅਸਲ ਵਿਚ ਉਨ੍ਹਾਂ ਦੇ ਭਾਵਾਂ ਨੂੰ ਸਮਝਣ ਦਾ ਸਹੀ ਤਰੀਕਾ ਇਹ ਹੈ ਕਿ ਉਨ੍ਹਾਂ ਦੀ ਆਪਣੀ ਹੀ ਬਾਣੀ ਵਿਚ ਹੋਰ ਹੋਰ ਥਾਂ ਵਰਤੇ ਹੋਏ ਇਹਨਾਂ ਲਫਜ਼ਾਂ ਨੂੰ ਪੜ੍ਹੀਏ ਤੇ ਫਿਰ ਵੇਖੀਏ ਕਿ ਉਹ ਆਪ ਇੰਨ੍ਹਾਂ ਲਫਜ਼ਾਂ ਨੂੰ ਕਿਸ ਅਰਥ ਵਿਚ ਵਰਤਦੇ ਹਨ। ਉਚ-ਕੋਟੀ ਦੇ ਕਵੀ ਤੇ ਵਿਦਵਾਨ ਲਿਖਾਰੀ ਸਿਰਫ ਪਹਿਲੀ ਮੌਜੂਦ ‘ਬੋਲੀ’ ਨੂੰ ਹੀ ਸੁੰਦਰ ਤਰੀਕੇ ਨਾਲ ਨਹੀਂ ਵਰਤਦੇ ਸਗੋਂ ‘ਬੋਲੀ’ ਵਿਚ ਹੋਰ ਨਵੇਂ ਲਫਜ਼ ਤੇ ਖਿਆਲ ਲਿਆ ਭਰਦੇ ਹਨ, ਤੇ ਕਈ ਮਰ ਚੁੱਕੇ ਲਫਜ਼ਾਂ ਨੂੰ ਨਵੀਂ ਜਿੰਦ ਪਾ ਕੇ ਨਵੇਂ ਰੂਪ ਤੇ ਨਵੇਂ ਅਰਥ ਵਿਚ ਵਰਤਦੇ ਹਨ।

The real cause of these misapprehensions is that we have used external conventions to interpret the use of such words in Satguru Gobind Singh’s bani. But in reality the correct method to understand their intended meaning is to read other instances of the use of such words - within their own bani - and then to see the interpretation with which they themselves used the words. High calibre (ਉਚ-ਕੋਟੀ) poets and gifted writers don’t simply use an existing language in a beautiful manner, instead they also fill the language with additional new words and concepts (ਖਿਆਲ), putting new life into dead words [by] presenting them in a new form and using them with fresh meanings.

Link to comment
Share on other sites

Another brilliant translation Veerjeo! :) Prof. Sahib Singh Ji's writing style is very lucid and that quality reflects beautifully in your translations! :)

Sincerely hope these translations are used by Parcharaks when debating with Darshan and his followers about Sri Dasam Granth Baanis, and about the 1699 Amrit Sanchaar..

Guru Gobind Singh arrived in the domain of Nahan in 1684 AD; and stayed there for 3 years. It was during these days (1684-87), in this very area, on the secluded (ਇਕਾਂਤ) banks of the River Jamuna, that (amongst others), the verses of ‘Jaap Sahib’, ‘Swaiyyay’ and ‘Akaal Ustat’ were espoused (ਉਚਾਰੀਆਂ ਗਈਆਂ). Due to the inclusion (ਸ਼ਾਮਲ) of ‘Jaap Sahib’ and ‘Swaiyyay’ into the [prescribed] daily prayers, a lot of Sikhs had memorised them and by the time of the preparation of [the first] Amrit, [one could] ordinarily (ਸਾਧਾਰਨ ਤੌਰ) encounter plenty of Sikhs who knew them by heart (ਜ਼ੁਬਾਨੀ ਯਾਦ).

Dhanvaad once again!

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use