Jump to content

Gurbani Sad Meethee..


puneetkaur
 Share

Recommended Posts

Guru Arjan Dev Ji, in Raag Basant:

ਬਸੰਤੁ ਮਹਲਾ ੫ ॥ ਤਿਸੁ ਬਸੰਤੁ ਜਿਸੁ ਪ੍ਰਭੁ ਕ੍ਰਿਪਾਲੁ ॥ ਤਿਸੁ ਬਸੰਤੁ ਜਿਸੁ ਗੁਰੁ ਦਇਆਲੁ ॥ ਮੰਗਲੁ ਤਿਸ ਕੈ ਜਿਸੁ ਏਕੁ ਕਾਮੁ ॥ ਤਿਸੁ ਸਦ ਬਸੰਤੁ ਜਿਸੁ ਰਿਦੈ ਨਾਮੁ ॥੧॥

Basanṯ mėhlā 5. Ŧis basanṯ jis parabẖ kirpāl. Ŧis basanṯ jis gur ḏa▫i▫āl. Mangal ṯis kai jis ek kām. Ŧis saḏ basanṯ jis riḏai nām. ||1||

Basant, Fifth Mehl: He alone experiences this springtime of the soul, unto whom God grants His Grace. He alone experiences this springtime of the soul, unto whom the Guru is merciful. He alone is joyful, who works for the One Lord. He alone experiences this eternal springtime of the soul, within whose heart the Naam, the Name of the Lord, abides. ||1||

ਬਸੰਤੁ = ਖਿੜਾਉ। ਮੰਗਲੁ = ਆਨੰਦ, ਖ਼ੁਸ਼ੀ। ਤਿਸ ਕੈ = ਉਸ (ਮਨੁੱਖ) ਦੇ ਹਿਰਦੇ ਵਿਚ {ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਕਾਮੁ = ਕੰਮ। ਸਦ = ਸਦਾ। ਰਿਦੈ = ਹਿਰਦੇ ਵਿਚ।੧।

ਹੇ ਭਾਈ! ਆਤਮਕ ਖਿੜਾਉ ਉਸ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ, ਜਿਸ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ, ਜਿਸ ਉਤੇ ਗੁਰੂ ਦਇਆਵਾਨ ਹੁੰਦਾ ਹੈ। ਹੇ ਭਾਈ! ਉਸ ਮਨੁੱਖ ਦੇ ਹਿਰਦੇ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ, ਜਿਸ ਨੂੰ ਇਕ ਹਰਿ-ਨਾਮ ਸਿਮਰਨ ਦਾ ਸਦਾ ਆਹਰ ਰਹਿੰਦਾ ਹੈ। ਉਸ ਮਨੁੱਖ ਨੂੰ ਖਿੜਾਉ ਸਦਾ ਹੀ ਮਿਲਿਆ ਰਹਿੰਦਾ ਹੈ ਜਿਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ।੧।

ਗ੍ਰਿਹਿ ਤਾ ਕੇ ਬਸੰਤੁ ਗਨੀ ॥ ਜਾ ਕੈ ਕੀਰਤਨੁ ਹਰਿ ਧੁਨੀ ॥੧॥ ਰਹਾਉ ॥

Garihi ṯā ke basanṯ ganī. Jā kai kīrṯan har ḏẖunī. ||1|| rahā▫o.

This spring comes only to those homes, in which the melody of the Kirtan of the Lord's Praises resounds. ||1||Pause||

ਗ੍ਰਿਹਿ ਤਾ ਕੇ = ਉਸ ਮਨੁੱਖ ਦੇ ਹਿਰਦੇ ਵਿਚ। ਗਨੀ = ਗਨੀਂ, ਮੈਂ ਗਿਣਦਾ ਹਾਂ, ਮੈਂ ਸਮਝਦਾ ਹਾਂ। ਜਾ ਕੈ = ਜਿਸ ਦੇ ਹਿਰਦੇ ਵਿਚ। ਕੀਰਤਨੁ = ਸਿਫ਼ਤਿ-ਸਾਲਾਹ। ਧੁਨੀ = ਧੁਨਿ, ਲਗਨ, ਪਿਆਰ।੧।ਰਹਾਉ।

ਹੇ ਭਾਈ! ਮੈਂ ਤਾਂ ਉਸ ਮਨੁੱਖ ਦੇ ਹਿਰਦੇ ਵਿਚ ਖਿੜਾਉ (ਪੈਦਾ ਹੋਇਆ) ਸਮਝਦਾ ਹਾਂ, ਜਿਸ ਦੇ ਹਿਰਦੇ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਟਿਕੀ ਹੋਈ ਹੈ, ਜਿਸ ਦੇ ਹਿਰਦੇ ਵਿਚ ਪਰਮਾਤਮਾ (ਦੇ ਨਾਮ) ਦੀ ਲਗਨ ਹੈ।੧।ਰਹਾਉ।

ਪ੍ਰੀਤਿ ਪਾਰਬ੍ਰਹਮ ਮਉਲਿ ਮਨਾ ॥ ਗਿਆਨੁ ਕਮਾਈਐ ਪੂਛਿ ਜਨਾਂ ॥ ਸੋ ਤਪਸੀ ਜਿਸੁ ਸਾਧਸੰਗੁ ॥ ਸਦ ਧਿਆਨੀ ਜਿਸੁ ਗੁਰਹਿ ਰੰਗੁ ॥੨॥

Parīṯ pārbarahm ma▫ul manā. Gi▫ān kamā▫ī▫ai pūcẖẖ janāʼn. So ṯapsī jis sāḏẖsang. Saḏ ḏẖi▫ānī jis gurėh rang. ||2||

O mortal, let your love for the Supreme Lord God blossom forth. Practice spiritual wisdom, and consult the humble servants of the Lord. He alone is an ascetic, who joins the Saadh Sangat, the Company of the Holy. He alone dwells in deep, continual meditation, who loves his Guru. ||2||

ਮਉਲਿ = ਖਿੜਿਆ ਰਹੁ। ਮਨਾ = ਹੇ ਮਨ! ਗਿਆਨੁ = ਆਤਮਕ ਜੀਵਨ ਦੀ ਸੂਝ। ਪੂਛਿ ਜਨਾਂ = ਸੰਤ ਜਨਾਂ ਤੋਂ ਪੁੱਛ ਕੇ। ਸਾਧ ਸੰਗੁ = ਗੁਰੂ ਦਾ ਸੰਗ। ਧਿਆਨੀ = ਜੁੜੇ ਮਨ ਵਾਲਾ। ਗੁਰਹਿ ਰੰਗੁ = ਗੁਰੂ ਦਾ ਪਿਆਰ।੨।

ਹੇ ਮੇਰੇ ਮਨ! ਪਰਮਾਤਮਾ (ਦੇ ਚਰਨਾਂ) ਨਾਲ ਪ੍ਰੀਤ ਪਾ ਕੇ ਸਦਾ ਖਿੜਿਆ ਰਹੁ। ਹੇ ਮਨ! ਸੰਤ ਜਨਾਂ ਨੂੰ ਪੁੱਛ ਕੇ ਆਤਮਕ ਜੀਵਨ ਦੀ ਸੂਝ ਹਾਸਲ ਕਰੀਦੀ ਹੈ। ਹੇ ਭਾਈ! (ਅਸਲ) ਤਪਸ੍ਵੀ ਉਹ ਮਨੁੱਖ ਹੈ ਜਿਸ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ, ਉਹ ਮਨੁੱਖ ਸਦਾ ਜੁੜੀ ਸੁਰਤਿ ਵਾਲਾ ਜਾਣੋ, ਜਿਸ ਦੇ ਅੰਦਰ ਗੁਰ (-ਚਰਨਾਂ) ਦਾ ਪਿਆਰ ਹੈ।੨।

ਸੇ ਨਿਰਭਉ ਜਿਨ੍ਹ੍ਹ ਭਉ ਪਇਆ ॥ ਸੋ ਸੁਖੀਆ ਜਿਸੁ ਭ੍ਰਮੁ ਗਇਆ ॥ ਸੋ ਇਕਾਂਤੀ ਜਿਸੁ ਰਿਦਾ ਥਾਇ ॥ ਸੋਈ ਨਿਹਚਲੁ ਸਾਚ ਠਾਇ ॥੩॥

Se nirbẖa▫o jinĥ bẖa▫o pa▫i▫ā. So sukẖī▫ā jis bẖaram ga▫i▫ā. So ikāʼnṯī jis riḏā thā▫e. So▫ī nihcẖal sācẖ ṯẖā▫e. ||3||

He alone is fearless, who has the Fear of God. He alone is peaceful, whose doubts are dispelled. He alone is a hermit, who heart is steady and stable. He alone is steady and unmoving, who has found the true place. ||3||

ਸੇ = ਉਹ ਮਨੁੱਖ {ਬਹੁ-ਵਚਨ}। ਭਉ = (ਪਰਮਾਤਮਾ ਦਾ) ਡਰ। ਸੋ = ਉਹ ਮਨੁੱਖ {ਇਕ-ਵਚਨ}। ਭ੍ਰਮੁ = ਭਟਕਣਾ। ਇਕਾਂਤੀ = ਇਕਾਂਤ ਥਾਂ ਵਿਚ ਰਹਿਣ ਵਾਲਾ। ਰਿਦਾ = ਹਿਰਦਾ। ਥਾਇ = ਇਕ ਥਾਂ ਤੇ, ਸ਼ਾਂਤ। ਨਿਹਚਲੁ = ਅਡੋਲ-ਚਿੱਤ। ਸਾਚ ਠਾਇ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਚਰਨਾਂ ਵਿਚ। ਠਾਇ = ਥਾਂ ਵਿਚ।੩।

ਹੇ ਭਾਈ! ਉਹ ਬੰਦੇ (ਦੁਨੀਆ ਦੇ) ਡਰਾਂ ਤੋਂ ਉਤਾਂਹ ਹਨ ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਡਰ ਵੱਸਦਾ ਹੈ। ਉਹ ਮਨੁੱਖ ਸੁਖੀ ਜੀਵਨ ਵਾਲਾ ਹੈ ਜਿਸ (ਦੇ ਮਨ) ਦੀ ਭਟਕਣਾ ਦੂਰ ਹੋ ਗਈ। ਸਿਰਫ਼ ਉਹ ਮਨੁੱਖ ਇਕਾਂਤ ਥਾਂ ਵਿਚ ਰਹਿੰਦਾ ਹੈ ਜਿਸ ਦਾ ਹਿਰਦਾ ਸ਼ਾਂਤ ਹੈ (ਇਕ ਥਾਂ ਟਿਕਿਆ ਹੋਇਆ ਹੈ)। ਉਹੀ ਮਨੁੱਖ ਅਡੋਲ ਚਿੱਤ ਵਾਲਾ ਹੈ, ਜਿਹੜਾ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ ੩।

ਏਕਾ ਖੋਜੈ ਏਕ ਪ੍ਰੀਤਿ ॥ ਦਰਸਨ ਪਰਸਨ ਹੀਤ ਚੀਤਿ ॥ ਹਰਿ ਰੰਗ ਰੰਗਾ ਸਹਜਿ ਮਾਣੁ ॥ ਨਾਨਕ ਦਾਸ ਤਿਸੁ ਜਨ ਕੁਰਬਾਣੁ ॥੪॥੩॥

Ėkā kẖojai ek parīṯ. Ḏarsan parsan hīṯ cẖīṯ. Har rang rangā sahj māṇ. Nānak ḏās ṯis jan kurbāṇ. ||4||3||

He seeks the One Lord, and loves the One Lord. He loves to gaze upon the Blessed Vision of the Lord's Darshan. He intuitively enjoys the Love of the Lord. Slave Nanak is a sacrifice to that humble being. ||4||3||

ਖੋਜੈ = ਭਾਲਦਾ ਹੈ। ਪਰਸਨ = ਛੁਹ। ਹੀਤ = ਹਿਤ, ਤਾਂਘ, ਪਿਆਰ। ਚੀਤਿ = ਚਿੱਤ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਕੁਰਬਾਣੁ = ਸਦਕੇ।੪।

ਹੇ ਦਾਸ ਨਾਨਕ! (ਆਖ-ਹੇ ਭਾਈ!) ਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ, ਜਿਹੜਾ (ਹਰ ਥਾਂ) ਇਕ ਪਰਮਾਤਮਾ ਨੂੰ ਹੀ ਭਾਲਦਾ ਹੈ, ਜਿਸ ਦੇ ਮਨ ਵਿਚ ਇਕ ਪਰਮਾਤਮਾ ਦਾ ਹੀ ਪਿਆਰ ਹੈ, ਜਿਸ ਦੇ ਚਿੱਤ ਵਿਚ ਇਕ ਪ੍ਰਭੂ ਦੇ ਦਰਸਨ ਦੀ ਛੁਹ ਦੀ ਤਾਂਘ ਹੈ, ਜਿਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਸਭ ਰਸਾਂ ਤੋਂ ਸ੍ਰੇਸ਼ਟ ਹਰਿ-ਨਾਮ-ਰਸ ਮਾਣਦਾ ਹੈ।੪।੩।

Ang Sahib. 1180

Link to comment
Share on other sites

  • 2 weeks later...

Guru Arjan Dev Ji in Raag Vadhans Ghar Pehlaa.

ਵਡਹੰਸੁ ਮਹਲਾ ੫ ਘਰੁ ੧

vad▫hans mėhlā 5 gẖar 1

Wadhans 5th Guru.

ਰਾਗ ਵਡਹੰਸ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

Ik▫oaʼnkār saṯgur parsāḏ.

There is but One God. By True Guru's grace, He is obtained.

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਅਤਿ ਊਚਾ ਤਾ ਕਾ ਦਰਬਾਰਾ ॥ ਅੰਤੁ ਨਾਹੀ ਕਿਛੁ ਪਾਰਾਵਾਰਾ ॥ ਕੋਟਿ ਕੋਟਿ ਕੋਟਿ ਲਖ ਧਾਵੈ ॥ ਇਕੁ ਤਿਲੁ ਤਾ ਕਾ ਮਹਲੁ ਨ ਪਾਵੈ ॥੧॥

Aṯ ūcẖā ṯā kā ḏarbārā. Anṯ nāhī kicẖẖ pārāvārā. Kot kot kot lakẖ ḏẖāvai. Ik ṯil ṯā kā mahal na pāvai. ||1||

Loftiest of the lofty is His court. It has no end or any limits. Myriads, myriads, myriads, and laces are keen, but none can find even a particle of His mansion.

ਤਾ ਕਾ = ਉਸ (ਪਰਮਾਤਮਾ) ਦਾ। ਪਾਰਾਵਾਰਾ = ਪਾਰ ਅਵਾਰ, ਪਾਰਲਾ ਉਰਲਾ ਬੰਨਾ। ਕੋਟਿ = ਕ੍ਰੋੜਾਂ ਵਾਰੀ। ਲਖ = ਲੱਖ ਵਾਰੀ। ਥਾਵੈ = ਦੌੜਦਾ ਫਿਰੇ, ਜਤਨ ਕਰਦਾ ਫਿਰੇ। ਇਕੁ ਤਿਲੁ = ਰਤਾ ਭਰ ਭੀ।੧।

ਹੇ ਭਾਈ! ਪਰਮਾਤਮਾ ਦਾ ਦਰਬਾਰ ਬਹੁਤ ਹੀ ਉੱਚਾ ਹੈ, ਉਸ ਦੇ ਪਾਰਲੇ ਉਰਲੇ ਬੰਨੇ ਦਾ ਕੁਝ ਅੰਤ ਨਹੀਂ ਪੈ ਸਕਦਾ। ਮਨੁੱਖ ਲੱਖਾਂ ਵਾਰੀ ਜਤਨ ਕਰੇ ਕ੍ਰੋੜਾਂ ਵਾਰੀ ਜਤਨ ਕਰੇ, (ਪਰ ਆਪਣੇ ਜਤਨਾਂ ਨਾਲ) ਪਰਮਾਤਮਾ ਦੀ ਹਜ਼ੂਰੀ ਰਤਾ ਭਰ ਭੀ ਹਾਸਲ ਨਹੀਂ ਕਰ ਸਕਦਾ।੧।

ਸੁਹਾਵੀ ਕਉਣੁ ਸੁ ਵੇਲਾ ਜਿਤੁ ਪ੍ਰਭ ਮੇਲਾ ॥੧॥ ਰਹਾਉ ॥

Suhāvī ka▫uṇ so velā jiṯ parabẖ melā. ||1|| rahā▫o.

What is that auspicious moment when the Lord is met? Pause.

ਸੁਹਾਵੀ = ਸੋਹਣੀ (ਘੜੀ)। ਜਿਤੁ = ਜਿਸ (ਵੇਲੇ) ਵਿਚ।੧।ਰਹਾਉ।

ਹੇ ਭਾਈ! ਉਹ ਕੈਸਾ ਸੋਹਣਾ ਸਮਾ ਹੁੰਦਾ ਹੈ! ਉਹ ਕੈਸੀ ਸੋਹਣੀ ਘੜੀ ਹੁੰਦੀ ਹੈ, ਜਦੋਂ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ।੧।ਰਹਾਉ।

ਲਾਖ ਭਗਤ ਜਾ ਕਉ ਆਰਾਧਹਿ ॥ ਲਾਖ ਤਪੀਸਰ ਤਪੁ ਹੀ ਸਾਧਹਿ ॥ ਲਾਖ ਜੋਗੀਸਰ ਕਰਤੇ ਜੋਗਾ ॥ ਲਾਖ ਭੋਗੀਸਰ ਭੋਗਹਿ ਭੋਗਾ ॥੨॥

Lākẖ bẖagaṯ jā ka▫o ārāḏẖėh. Lākẖ ṯapīsar ṯap hī sāḏẖėh. Lākẖ jogīsar karṯe jogā. Lākẖ bẖogīsar bẖogėh bẖogā. ||2||

Whom lacs of saints meditate upon. Lakhs of penitents do penance unto Him. Hundreds of thousands of Yogis practise Yoga. Lacs of persons given to enjoyment, enjoy His dainties.

ਕਉ = ਨੂੰ। ਤਪੀਸਰ = {ਤਪੀ-ਈਸਰ} ਵੱਡੇ ਵੱਡੇ। ਸਾਧਹਿ = ਸਾਧਦੇ ਹਨ।੨।

ਹੇ ਭਾਈ! ਲੱਖਾਂ ਹੀ ਭਗਤ ਜਿਸ ਪਰਮਾਤਮਾ ਦਾ ਆਰਾਧਨ ਕਰਦੇ ਰਹਿੰਦੇ ਹਨ, (ਜਿਸ ਦੇ ਮਿਲਾਪ ਦੀ ਖ਼ਾਤਰ) ਲੱਖਾਂ ਹੀ ਵੱਡੇ ਵੱਡੇ ਤਪੀ ਤਪ ਕਰਦੇ ਰਹਿੰਦੇ ਹਨ, ਲੱਖਾਂ ਹੀ ਵੱਡੇ ਵੱਡੇ ਜੋਗੀ ਜੋਗ-ਸਾਧਨ ਕਰਦੇ ਰਹਿੰਦੇ ਹਨ, ਲੱਖਾਂ ਹੀ ਵੱਡੇ ਵੱਡੇ ਭੋਗੀ (ਜਿਸ ਦੇ ਦਿੱਤੇ) ਪਦਾਰਥ ਭੋਗਦੇ ਰਹਿੰਦੇ ਹਨ (ਉਸ ਦਾ ਅੰਤ ਕੋਈ ਨਹੀਂ ਪਾ ਸਕਿਆ)।੨।

ਘਟਿ ਘਟਿ ਵਸਹਿ ਜਾਣਹਿ ਥੋਰਾ ॥ ਹੈ ਕੋਈ ਸਾਜਣੁ ਪਰਦਾ ਤੋਰਾ ॥ ਕਰਉ ਜਤਨ ਜੇ ਹੋਇ ਮਿਹਰਵਾਨਾ ॥ ਤਾ ਕਉ ਦੇਈ ਜੀਉ ਕੁਰਬਾਨਾ ॥੩॥

Gẖat gẖat vasėh jāṇėh thorā. Hai ko▫ī sājaṇ parḏā ṯorā. Kara▫o jaṯan je ho▫e miharvānā. Ŧā ka▫o ḏe▫ī jī▫o kurbānā. ||3||

He abideth in every heart, yet only a few know it. Is there any friend who can rend the screen of separation? If the Lord be kind to me, then alone I can make an effort to meet Him. Unto Him I sacrifice my body and soul.

ਘਟਿ ਘਟਿ = ਹਰੇਕ ਘਟ ਵਿਚ। ਘਟ = ਸਰੀਰ। ਵਸਹਿ = ਤੂੰ ਵੱਸਦਾ ਹੈਂ। ਥੋਰਾ = ਥੋੜੇ ਬੰਦੇ। ਜਾਣਹਿ = ਜਾਣਦੇ ਹਨ। ਕੋਈ = ਕੋਈ ਵਿਰਲਾ। ਤੋਰਾ = ਤੋੜਿਆ। ਕਰਉ = ਕਰਉਂ, ਮੈਂ ਕਰਦਾ ਹਾਂ। ਦੇਈ = ਦੇਈਂ, ਮੈਂ ਦੇਂਦਾ ਹਾਂ।੩।

ਹੇ ਪ੍ਰਭੂ! ਤੂੰ ਹਰੇਕ ਸਰੀਰ ਵਿਚ ਵੱਸਦਾ ਹੈਂ, ਪਰ ਬਹੁਤ ਥੋੜੇ ਮਨੁੱਖ (ਇਸ ਭੇਤ ਨੂੰ) ਜਾਣਦੇ ਹਨ (ਕਿਉਂਕਿ ਜੀਵਾਂ ਦੇ ਅੰਦਰ ਤੇਰੇ ਨਾਲੋਂ ਵਿੱਥ ਬਣੀ ਰਹਿੰਦੀ ਹੈ) ਕੋਈ ਵਿਰਲਾ ਹੀ ਗੁਰਮੁਖਿ ਹੁੰਦਾ ਹੈ ਜੇਹੜਾ (ਉਸ) ਵਿੱਥ ਨੂੰ ਦੂਰ ਕਰਦਾ ਹੈ। ਮੈਂ ਉਸ ਗੁਰਮੁਖ ਦੇ ਅੱਗੇ ਆਪਣੀ ਜਿੰਦ ਭੇਟਾ ਕਰਨ ਨੂੰ ਤਿਆਰ ਹਾਂ, ਮੈਂ ਜਤਨ ਕਰਦਾ ਹਾਂ ਕਿ ਉਹ ਗੁਰਮੁਖ ਮੇਰੇ ਉਤੇ ਦਇਆਵਾਨ ਹੋਵੇ।੩।

ਫਿਰਤ ਫਿਰਤ ਸੰਤਨ ਪਹਿ ਆਇਆ ॥ ਦੂਖ ਭ੍ਰਮੁ ਹਮਾਰਾ ਸਗਲ ਮਿਟਾਇਆ ॥ ਮਹਲਿ ਬੁਲਾਇਆ ਪ੍ਰਭ ਅੰਮ੍ਰਿਤੁ ਭੂੰਚਾ ॥ ਕਹੁ ਨਾਨਕ ਪ੍ਰਭੁ ਮੇਰਾ ਊਚਾ ॥੪॥੧॥

Firaṯ firaṯ sanṯan pėh ā▫i▫ā. Ḏūkẖ bẖaram hamārā sagal mitā▫i▫ā. Mahal bulā▫i▫ā parabẖ amriṯ bẖūncẖā. Kaho Nānak parabẖ merā ūcẖā. ||4||1||

After fruitless, wanderings, I have come to the saints, and all my troubles and doubts are dispelled. The Lord has called me to His presence to be blessed with Name Nectar. Says Nanak, my Master is the highest of the high.

ਸੰਤਨ ਪਹਿ = ਸੰਤਾਂ ਪਾਸ, ਗੁਰੂ ਪਾਸ। ਹਮਾਰਾ = ਮੇਰਾ। ਸਗਲ = ਸਾਰਾ। ਮਹਲਿ = ਮਹਲ ਵਿਚ, ਹਜ਼ੂਰੀ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਭੂੰਚਾ = ਛਕਿਆ, ਪੀਤਾ। ਨਾਨਕ = ਹੇ ਨਾਨਕ!।੪।

ਹੇ ਭਾਈ! ਭਾਲ ਕਰਦਾ ਕਰਦਾ ਮੈਂ ਗੁਰੂ ਦੇ ਪਾਸ ਪਹੁੰਚਿਆ, (ਗੁਰੂ ਨੇ) ਮੇਰਾ ਸਾਰਾ ਦੁੱਖ ਤੇ ਭਰਮ ਦੂਰ ਕਰ ਦਿੱਤਾ। (ਗੁਰੂ ਦੀ ਕਿਰਪਾ ਨਾਲ ਪ੍ਰਭੂ ਨੇ ਮੈਨੂੰ) ਆਪਣੀ ਹਜ਼ੂਰੀ ਵਿਚ ਸੱਦ ਲਿਆ (ਮੈਨੂੰ ਆਪਣੇ ਚਰਨਾਂ ਵਿਚ ਜੋੜ ਲਿਆ, ਤੇ,) ਮੈਂ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਤਾ। ਹੇ ਨਾਨਕ! ਆਖ-ਮੇਰਾ ਪ੍ਰਭੂ ਸਭ ਤੋਂ ਉੱਚਾ ਹੈ।੪।੧।

Ang Sahib. 562

Link to comment
Share on other sites

  • 4 weeks later...

ਸੂਹੀ ਮਹਲਾ ਭਾਗਠੜੇ ਹਰਿ ਸੰਤ ਤੁਮ੍ਹ੍ਹਾਰੇ ਜਿਨ੍ਹ੍ਹ ਘਰਿ ਧਨੁ ਹਰਿ ਨਾਮਾ ਪਰਵਾਣੁ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕਾਮਾ ॥੧॥

Sūhī mėhlā 5. Bẖāgṯẖaṛe har sanṯ ṯumĥāre jinĥ gẖar ḏẖan har nāmā. Parvāṇ gaṇī se▫ī ih ā▫e safal ṯinā ke kāmā. ||1||

Soohee, Fifth Mehl: Your Saints are very fortunate; their homes are filled with the wealth of the Lord's Name. Their birth is approved, and their actions are fruitful. ||1||

ਭਾਗਠੜੇ = ਭਾਗਾਂ ਵਾਲੇ। ਹਰਿ = ਹੇ ਹਰੀ! ਘਰਿ = ਹਿਰਦੇ-ਘਰ ਵਿਚ। ਗਣੀ = ਗਣੀਂ, ਮੈਂ ਗਿਣਦਾ ਹਾਂ।੧।

ਹੇ ਹਰੀ! ਤੇਰੇ ਸੰਤ ਜਨ ਬੜੇ ਭਾਗਾਂ ਵਾਲੇ ਹਨ ਕਿਉਂਕਿ ਉਹਨਾਂ ਦੇ ਹਿਰਦੇ-ਘਰ ਵਿਚ ਤੇਰਾ ਨਾਮ-ਧਨ ਵੱਸਦਾ ਹੈ। ਮੈਂ ਸਮਝਦਾ ਹਾਂ ਕਿ ਉਹਨਾਂ ਦਾ ਹੀ ਜਗਤ ਵਿਚ ਆਉਣਾ ਤੇਰੀਆਂ ਨਜ਼ਰਾਂ ਵਿਚ ਕਬੂਲ ਹੈ, ਉਹਨਾਂ ਸੰਤ ਜਨਾਂ ਦਾ ਸਾਰੇ (ਸੰਸਾਰਕ) ਕੰਮ (ਭੀ) ਸਿਰੇ ਚੜ੍ਹ ਜਾਂਦੇ ਹਨ।੧।

ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ ॥੧॥ ਰਹਾਉ

Mere rām har jan kai ha▫o bal jā▫ī. Kesā kā kar cẖavar dẖulāvā cẖaraṇ ḏẖūṛ mukẖ lā▫ī. ||1|| rahā▫o.

O my Lord, I am a sacrifice to the humble servants of the Lord. I make my hair into a fan, and wave it over them; I apply the dust of their feet to my face. ||1||Pause||

ਕੈ = ਤੋਂ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ। ਕਰਿ = ਬਣਾ ਕੇ। ਢੁਲਾਵਾ = ਢੁਲਾਵਾਂ, ਮੈਂ ਝੁਲਾਵਾਂ। ਮੁਖਿ = ਮੂੰਹ ਉਤੇ। ਲਾਈ = ਲਾਈਂ, ਮੈਂ ਲਾਵਾਂ।੧।ਰਹਾਉ।

ਹੇ ਮੇਰੇ ਰਾਮ! (ਜੇ ਤੇਰੀ ਮੇਹਰ ਹੋਵੇ, ਤਾਂ) ਮੈਂ ਤੇਰੇ ਸੇਵਕਾਂ ਤੋਂ ਸਦਕੇ ਜਾਵਾਂ (ਆਪਣਾ ਸਭ ਕੁਝ ਵਾਰ ਦਿਆਂ), ਮੈਂ ਆਪਣੇ ਕੇਸਾਂ ਦਾ ਚੌਰ ਬਣਾ ਕੇ ਉਹਨਾਂ ਉਤੇ ਝੁਲਾਵਾਂ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਲੈ ਕੇ ਆਪਣੇ ਮੱਥੇ ਉਤੇ ਲਾਵਾਂ।੧।ਰਹਾਉ।

ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥੨॥

Janam maraṇ ḏuhhū mėh nāhī jan par▫upkārī ā▫e. Jī▫a ḏān ḏe bẖagṯī lā▫in har si▫o lain milā▫e. ||2||

Those generous, humble beings are above both birth and death. They give the gift of the soul, and practice devotional worship; they inspire others to meet the Lord. ||2||

ਮਹਿ = ਵਿਚ। ਪਰਉਪਕਾਰੀ = ਦੂਜਿਆਂ ਦਾ ਭਲਾ ਕਰਨ ਵਾਲੇ। ਜੀਅ ਦਾਨੁ = ਆਤਮਕ ਜੀਵਨ ਦੀ ਦਾਤਿ। ਦੇ = ਦੇ ਕੇ। ਲਾਇਨਿ = ਲਾਂਦੇ ਹਨ। ਲੈਨਿ ਮਿਲਾਏ = ਮਿਲਾਇ ਲੈਨਿ, ਮਿਲਾ ਲੈਂਦੇ ਹਨ।੨।

ਹੇ ਭਾਈ! ਸੰਤ ਜਨ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੇ, ਉਹ ਤਾਂ ਜਗਤ ਵਿਚ ਦੂਜਿਆਂ ਦੀ ਭਲਾਈ ਕਰਨ ਵਾਸਤੇ ਆਉਂਦੇ ਹਨ। ਸੰਤ ਜਨ (ਹੋਰਨਾਂ ਨੂੰ) ਆਤਮਕ ਜੀਵਨ ਦੀ ਦਾਤਿ ਦੇ ਕੇ ਪਰਮਾਤਮਾ ਦੀ ਭਗਤੀ ਵਿਚ ਜੋੜਦੇ ਹਨ, ਅਤੇ ਉਹਨਾਂ ਨੂੰ ਪਰਮਾਤਮਾ ਨਾਲ ਮਿਲਾ ਦੇਂਦੇ ਹਨ।੨।

ਸਚਾ ਅਮਰੁ ਸਚੀ ਪਾਤਿਸਾਹੀ ਸਚੇ ਸੇਤੀ ਰਾਤੇ ਸਚਾ ਸੁਖੁ ਸਚੀ ਵਡਿਆਈ ਜਿਸ ਕੇ ਸੇ ਤਿਨਿ ਜਾਤੇ ॥੩॥

Sacẖā amar sacẖī pāṯisāhī sacẖe seṯī rāṯe. Sacẖā sukẖ sacẖī vadi▫ā▫ī jis ke se ṯin jāṯe. ||3||

True are their commands, and true are their empires; they are attuned to the Truth. True is their happiness, and true is their greatness. They know the Lord, to whom they belong. ||3||

ਸਚਾ = ਸਦਾ ਕਾਇਮ ਰਹਿਣ ਵਾਲਾ। ਅਮਰੁ = ਹੁਕਮ। ਸਚੇ ਸੇਤੀ = ਸਦਾ-ਥਿਰ ਪ੍ਰਭੂ ਨਾਲ। ਰਾਤੇ = ਰੰਗੇ ਰਹਿੰਦੇ ਹਨ। ਜਿਸ ਕੇ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕੇ' ਦੇ ਕਾਰਨ ਉੱਡ ਗਿਆ ਹੈ} ਜਿਸ (ਪਰਮਾਤਮਾ) ਦੇ। ਸੇ = (ਬਣੇ ਹੋਏ) ਸਨ। ਤਿਨਿ = ਉਸ (ਪਰਮਾਤਮਾ) ਨੇ। ਜਾਤੇ = ਪਛਾਣੇ, ਡੂੰਘੀ ਸਾਂਝ ਪਾਈ।੩।

ਹੇ ਭਾਈ! ਸੰਤ ਜਨ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਹੁਕਮ ਸਦਾ ਕਾਇਮ ਰਹਿੰਦਾ ਹੈ, ਉਹਨਾਂ ਦੀ ਪਾਤਿਸ਼ਾਹੀ ਭੀ ਅਟੱਲ ਰਹਿੰਦੀ ਹੈ। ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲਾ ਆਨੰਦ ਪ੍ਰਾਪਤ ਰਹਿੰਦਾ ਹੈ, ਉਹਨਾਂ ਦੀ ਸੋਭਾ ਸਦਾ ਲਈ ਟਿਕੀ ਰਹਿੰਦੀ ਹੈ। ਜਿਸ ਪਰਮਾਤਮਾ ਦੇ ਉਹ ਸੇਵਕ ਬਣੇ ਰਹਿੰਦੇ ਹਨ, ਉਹ ਪਰਮਾਤਮਾ ਹੀ ਉਹਨਾਂ ਦੀ ਕਦਰ ਜਾਣਦਾ ਹੈ।੩।

ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਵਾ ਨਾਨਕ ਕੀ ਪ੍ਰਭ ਪਾਸਿ ਬੇਨੰਤੀ ਤੇਰੇ ਜਨ ਦੇਖਣੁ ਪਾਵਾ ॥੪॥੭॥੫੪॥

Pakẖā ferī pāṇī dẖovā har jan kai pīsaṇ pīs kamāvā. Nānak kī parabẖ pās benanṯī ṯere jan ḏekẖaṇ pāvā. ||4||7||54||

I wave the fan over them, carry water for them, and grind corn for the humble servants of the Lord. Nanak offers this prayer to God - please, grant me the sight of Your humble servants. ||4||7||54||

ਫੇਰੀ = ਫੇਰੀਂ, ਮੈਂ ਫੇਰਾਂ। ਢੋਵਾ = ਢੋਵਾਂ, ਮੈਂ ਢੋਵਾਂ। ਜਨ ਕੈ = ਜਨਾਂ ਦੇ ਘਰ ਵਿਚ। ਪੀਸਣੁ = ਚੱਕੀ। ਪੀਸਿ = ਪੀਹ ਕੇ। ਕਮਾਵਾ = ਕਮਾਵਾਂ, ਮੈਂ ਸੇਵਾ ਕਰਾਂ। ਦੇਖਣੁ ਪਾਵਾ = ਦੇਖਣ ਪਾਵਾਂ, ਦੇਖ ਸਕਾਂ।੪।

ਹੇ ਭਾਈ! ਨਾਨਕ ਦੀ ਪਰਮਾਤਮਾ ਅੱਗੇ ਸਦਾ ਇਹੀ ਬੇਨਤੀ ਹੈ ਕਿ-ਹੇ ਪ੍ਰਭੂ! ਮੈਂ ਤੇਰੇ ਸੰਤ ਜਨਾਂ ਦਾ ਦਰਸਨ ਕਰਦਾ ਰਹਾਂ, ਮੈਂ ਉਹਨਾਂ ਨੂੰ ਪੱਖਾ ਝੱਲਦਾ ਰਹਾਂ, ਉਹਨਾਂ ਵਾਸਤੇ ਪਾਣੀ ਢੋਂਦਾ ਰਹਾਂ ਤੇ ਉਹਨਾਂ ਦੇ ਦਰ ਤੇ ਚੱਕੀ ਪੀਹ ਕੇ ਸੇਵਾ ਕਰਦਾ ਰਹਾਂ।੪।੭।੫੪।

Ang. Sahib 748- 749

http://youtu.be/-3ERSf1l99s

Link to comment
Share on other sites

Sri Ang 1286:

ਮਃ ੧ ॥

First Mehl:

ਸਉ ਮਣੁ, ਹਸਤੀ ਘਿਉ ਗੁੜੁ ਖਾਵੈ; ਪੰਜਿ ਸੈ, ਦਾਣਾ ਖਾਇ ॥

The elephant eats a hundred pounds of ghee and molasses, and five hundred pounds of corn.

ਡਕੈ ਫੂਕੈ ਖੇਹ ਉਡਾਵੈ; ਸਾਹਿ ਗਇਐ ਪਛੁਤਾਇ ॥

He belches and grunts and scatters dust, and when the breath leaves his body, he regrets it.

ਅੰਧੀ, ਫੂਕਿ ਮੁਈ ਦੇਵਾਨੀ ॥

The blind and arrogant die insane.

ਖਸਮਿ ਮਿਟੀ, ਫਿਰਿ ਭਾਨੀ ॥

Submitting to the Lord, one become pleasing to Him.

ਅਧੁ ਗੁਲ੍ਹਾ ਚਿੜੀ ਕਾ ਚੁਗਣੁ; ਗੈਣਿ ਚੜੀ ਬਿਲਲਾਇ ॥

The sparrow eats only half a grain, then it flies through the sky and chirps.

ਖਸਮੈ ਭਾਵੈ ਓਹਾ ਚੰਗੀ; ਜਿ ਕਰੇ ਖੁਦਾਇ ਖੁਦਾਇ ॥

The good sparrow is pleasing to her Lord and Master, if she chirps the Name of the Lord.

ਸਕਤਾ ਸੀਹੁ, ਮਾਰੇ ਸੈ ਮਿਰਿਆ; ਸਭ ਪਿਛੈ ਪੈ, ਖਾਇ ॥

The powerful tiger kills hundreds of deer, and all sorts of other animals eat what it leaves.

ਹੋਇ ਸਤਾਣਾ, ਘੁਰੈ ਨ ਮਾਵੈ; ਸਾਹਿ ਗਇਐ ਪਛੁਤਾਇ ॥

It becomes very strong, and cannot be contained in its den, but when it must go, it regrets.

ਅੰਧਾ, ਕਿਸ ਨੋ ਬੁਕਿ ਸੁਣਾਵੈ? ॥

So who is impressed by the roar of the blind beast?

ਖਸਮੈ, ਮੂਲਿ ਨ ਭਾਵੈ ॥

He is not pleasing at all to his Lord and Master.

ਅਕ ਸਿਉ ਪ੍ਰੀਤਿ ਕਰੇ, ਅਕ ਤਿਡਾ; ਅਕ ਡਾਲੀ, ਬਹਿ ਖਾਇ ॥

The insect loves the milkweed plant; perched on its branch, it eats it.

ਖਸਮੈ ਭਾਵੈ ਓਹੋ ਚੰਗਾ; ਜਿ ਕਰੇ ਖੁਦਾਇ ਖੁਦਾਇ ॥

It becomes good and pleasing to its Lord and Master, if it chirps the Name of the Lord.

ਨਾਨਕ, ਦੁਨੀਆ ਚਾਰਿ ਦਿਹਾੜੇ; ਸੁਖਿ ਕੀਤੈ ਦੁਖੁ ਹੋਈ ॥

O Nanak, the world lasts for only a few days; indulging in pleasures, pain is produced.

ਗਲਾ ਵਾਲੇ ਹੈਨਿ ਘਣੇਰੇ; ਛਡਿ ਨ ਸਕੈ ਕੋਈ ॥

There are many who boast and brag, but none of them can remain detached from the world.

ਮਖਂ​‍ੀ ਮਿਠੈ ਮਰਣਾ ॥

The fly dies for the sake of sweets.

ਜਿਨ ਤੂ ਰਖਹਿ ਤਿਨ ਨੇੜਿ ਨ ਆਵੈ; ਤਿਨ ਭਉ ਸਾਗਰੁ ਤਰਣਾ ॥੨॥

O Lord, death does not even approach those whom You protect. You carry them across the terrifying world-ocean. ||2||

Link to comment
Share on other sites

ਮਾਝ ਮਹਲਾ ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ ਸੋ ਗਿਆਨੁ ਧਿਆਨੁ ਜੋ ਤੁਧੁ ਭਾਈ ਸੋਈ ਜਪੁ ਜੋ ਪ੍ਰਭ ਜੀਉ ਭਾਵੈ ਭਾਣੈ ਪੂਰ ਗਿਆਨਾ ਜੀਉ ॥੧॥

Mājẖ mėhlā 5. Sifaṯ sālāhaṇ ṯerā hukam rajā▫ī. So gi▫ān ḏẖi▫ān jo ṯuḏẖ bẖā▫ī. So▫ī jap jo parabẖ jī▫o bẖāvai bẖāṇai pūr gi▫ānā jī▫o. ||1||

Maajh, Fifth Mehl: To praise You is to follow Your Command and Your Will. That which pleases You is spiritual wisdom and meditation. That which pleases God is chanting and meditation; to be in harmony with His Will is perfect spiritual wisdom. ||1||

ਰਜਾਈ = ਹੇ ਰਜ਼ਾ ਦੇ ਮਾਲਕ! ਜੋ ਤੁਧੁ ਭਾਈ = ਜੋ ਤੈਨੂੰ ਚੰਗਾ ਲੱਗਦਾ ਹੈ। ਸੋਈ = ਉਹੀ। ਭਾਣੈ = ਰਜ਼ਾ ਵਿਚ ਰਾਜ਼ੀ ਰਹਿਣਾ। ਪੂਰ = ਪੂਰਨ, ਠੀਕ।੧।

ਹੇ ਰਜ਼ਾ ਦੇ ਮਾਲਕ-ਪ੍ਰਭੂ! ਤੇਰਾ ਹੁਕਮ (ਸਿਰ-ਮੱਥੇ ਉੱਤੇ ਮੰਨਣਾ) ਤੇਰੀ ਸਿਫ਼ਤਿ-ਸਾਲਾਹ ਹੀ ਹੈ। ਜੋ ਤੈਨੂੰ ਚੰਗਾ ਲੱਗਦਾ ਹੈ (ਉਸ ਨੂੰ ਭਲਾਈ ਜਾਨਣਾ) ਇਹੀ ਅਸਲ ਗਿਆਨ ਹੈ ਇਹੀ ਅਸਲ ਸਮਾਧੀ ਹੈ। (ਹੇ ਭਾਈ!) ਜੋ ਕੁਝ ਪ੍ਰਭੂ ਜੀ ਨੂੰ ਭਾਉਂਦਾ ਹੈ (ਉਸ ਨੂੰ ਪਰਵਾਨ ਕਰਨਾ ਹੀ) ਅਸਲ ਜਪ ਹੈ, ਪਰਮਾਤਮਾ ਦੇ ਭਾਣੇ ਵਿਚ ਤੁਰਨਾ ਹੀ ਪੂਰਨ ਗਿਆਨ ਹੈ।੧।

ਅੰਮ੍ਰਿਤੁ ਨਾਮੁ ਤੇਰਾ ਸੋਈ ਗਾਵੈ ਜੋ ਸਾਹਿਬ ਤੇਰੈ ਮਨਿ ਭਾਵੈ ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨੁ ਮਾਨਾ ਜੀਉ ॥੨॥

Amriṯ nām ṯerā so▫ī gāvai. Jo sāhib ṯerai man bẖāvai. Ŧūʼn sanṯan kā sanṯ ṯumāre sanṯ sāhib man mānā jī▫o. ||2||

He alone sings Your Ambrosial Naam, who is pleasing to Your Mind, O my Lord and Master. You belong to the Saints, and the Saints belong to You. The minds of the Saints are attuned to You, O my Lord and Master. ||2||

ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਸਾਹਿਬ = ਹੇ ਸਾਹਿਬ! ਮਨਿ = ਮਨ ਵਿਚ। ਭਾਵੈ = ਪਿਆਰਾ ਲੱਗਦਾ ਹੈ। ਮਾਨਾ = ਪਤੀਜਦਾ ਹੈ।੨।

ਹੇ ਮਾਲਕ-ਪ੍ਰਭੂ! ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਉਹੀ ਮਨੁੱਖ ਗਾ ਸਕਦਾ ਹੈ, ਜੇਹੜਾ ਤੇਰੇ ਮਨ ਵਿਚ (ਤੈਨੂੰ) ਪਿਆਰਾ ਲੱਗਦਾ ਹੈ। ਹੇ ਸਾਹਿਬ! ਤੂੰ ਹੀ ਸੰਤਾਂ ਦਾ (ਸਹਾਰਾ) ਹੈਂ, ਸੰਤ ਤੇਰੇ ਆਸਰੇ ਜੀਊਂਦੇ ਹਨ, ਤੇਰੇ ਸੰਤਾਂ ਦਾ ਮਨ ਸਦਾ ਤੇਰੇ (ਚਰਨਾਂ ਵਿਚ) ਜੁੜਿਆ ਰਹਿੰਦਾ ਹੈ।੨।

ਤੂੰ ਸੰਤਨ ਕੀ ਕਰਹਿ ਪ੍ਰਤਿਪਾਲਾ ਸੰਤ ਖੇਲਹਿ ਤੁਮ ਸੰਗਿ ਗੋਪਾਲਾ ਅਪੁਨੇ ਸੰਤ ਤੁਧੁ ਖਰੇ ਪਿਆਰੇ ਤੂ ਸੰਤਨ ਕੇ ਪ੍ਰਾਨਾ ਜੀਉ ॥੩॥

Ŧūʼn sanṯan kī karahi parṯipālā. Sanṯ kẖelėh ṯum sang gopālā. Apune sanṯ ṯuḏẖ kẖare pi▫āre ṯū sanṯan ke parānā jī▫o. ||3||

You cherish and nurture the Saints. The Saints play with You, O Sustainer of the World. Your Saints are very dear to You. You are the breath of life of the Saints. ||3||

ਪ੍ਰਤਿਪਾਲਾ = ਪਾਲਣਾ। ਖੇਲਹਿ = ਆਤਮਕ ਆਨੰਦ ਮਾਣਦੇ ਹਨ। ਤੁਮ ਸੰਗਿ = ਤੇਰੀ ਸੰਗਤਿ ਵਿਚ ਰਹਿ ਕੇ। ਖਰੇ = ਬਹੁਤ। ਪ੍ਰਾਨਾ = ਜਿੰਦ-ਜਾਨ, ਅਸਲ ਸਹਾਰਾ।੩।

ਹੇ ਗੋਪਾਲ-ਪ੍ਰਭੂ! ਹੇ ਸ੍ਰਿਸ਼ਟੀ ਦੇ ਪਾਲਣਹਾਰ! ਤੂੰ ਆਪਣੇ ਸੰਤਾਂ ਦੀ ਸਦਾ ਰੱਖਿਆ ਕਰਦਾ ਹੈਂ, ਤੇਰੇ ਚਰਨਾਂ ਵਿਚ ਜੁੜੇ ਰਹਿ ਕੇ ਸੰਤ ਆਤਮਕ ਆਨੰਦ ਮਾਣਦੇ ਹਨ। ਤੈਨੂੰ ਆਪਣੇ ਸੰਤ ਬਹੁਤ ਪਿਆਰੇ ਲੱਗਦੇ ਹਨ, ਤੂੰ ਸੰਤਾਂ ਦੀ ਜਿੰਦ-ਜਾਨ ਹੈਂ।੩।

ਉਨ ਸੰਤਨ ਕੈ ਮੇਰਾ ਮਨੁ ਕੁਰਬਾਨੇ ਜਿਨ ਤੂੰ ਜਾਤਾ ਜੋ ਤੁਧੁ ਮਨਿ ਭਾਨੇ ਤਿਨ ਕੈ ਸੰਗਿ ਸਦਾ ਸੁਖੁ ਪਾਇਆ ਹਰਿ ਰਸ ਨਾਨਕ ਤ੍ਰਿਪਤਿ ਅਘਾਨਾ ਜੀਉ ॥੪॥੧੩॥੨੦॥

Un sanṯan kai merā man kurbāne. Jin ṯūʼn jāṯā jo ṯuḏẖ man bẖāne. Ŧin kai sang saḏā sukẖ pā▫i▫ā har ras Nānak ṯaripaṯ agẖānā jī▫o. ||4||13||20||

My mind is a sacrifice to those Saints who know You, and are pleasing to Your Mind. In their company I have found a lasting peace. Nanak is satisfied and fulfilled with the Sublime Essence of the Lord. ||4||13||20||

ਕੈ = ਤੋਂ। ਤੂੰ = ਤੈਨੂੰ। ਜਾਤਾ = ਪਛਾਣਿਆ ਹੈ। ਤੁਧੁ ਮਨਿ = ਤੇਰੇ ਮਨ ਵਿਚ। ਤ੍ਰਿਪਤਿ ਅਘਾਨਾ = (ਮਾਇਆ ਦੀ ਤ੍ਰਿਸ਼ਨਾ ਵਲੋਂ) ਬਿਲਕੁਲ ਰੱਜ ਗਏ।੪।

ਹੇ ਨਾਨਕ! (ਆਖ-ਹੇ ਪ੍ਰਭੂ!) ਮੇਰਾ ਮਨ ਤੇਰੇ ਉਹਨਾਂ ਸੰਤਾਂ ਤੋਂ ਸਦਾ ਸਦਕੇ ਹੈ, ਜਿਨ੍ਹਾਂ ਨੇ ਤੈਨੂੰ ਪਛਾਣਿਆ ਹੈ (ਤੇਰੇ ਨਾਲ ਡੂੰਘੀ ਸਾਂਝ ਪਾਈ ਹੈ) ਜੇਹੜੇ ਤੈਨੂੰ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ। (ਜੇਹੜੇ ਵਡਭਾਗੀ) ਉਹਨਾਂ ਦੀ ਸੰਗਤਿ ਵਿਚ ਰਹਿੰਦੇ ਹਨ, ਉਹ ਸਦਾ ਆਤਮਕ ਆਨੰਦ ਮਾਣਦੇ ਹਨ, ਉਹ ਪਰਮਾਤਮਾ ਦਾ ਨਾਮ ਰਸ ਪੀ ਕੇ (ਮਾਇਆ ਦੀ ਤ੍ਰਿਸ਼ਨਾ ਵਲੋਂ) ਸਦਾ ਰੱਜੇ ਰਹਿੰਦੇ ਹਨ।੪।੧੩।੨੦।

Ang. Sahib 100

Link to comment
Share on other sites

  • 3 weeks later...

ਮਾਝ ਮਹਲਾ

Mājẖ mėhlā 5.

Maajh, Fifth Mehl:

ਦੁਖੁ ਤਦੇ ਜਾ ਵਿਸਰਿ ਜਾਵੈ

Ḏukẖ ṯaḏe jā visar jāvai.

They forget the Lord, and they suffer in pain.

ਤਦੇ = ਤਦਿ ਹੀ, ਤਦੋਂ ਹੀ।

(ਜੀਵ ਨੂੰ) ਦੁੱਖ ਤਦੋਂ ਹੀ ਵਾਪਰਦਾ ਹੈ ਜਦੋਂ ਉਸ ਨੂੰ (ਪਰਮਾਤਮਾ ਦਾ ਨਾਮ) ਭੁੱਲ ਜਾਂਦਾ ਹੈ।

ਭੁਖ ਵਿਆਪੈ ਬਹੁ ਬਿਧਿ ਧਾਵੈ

Bẖukẖ vi▫āpai baho biḏẖ ḏẖāvai.

Afflicted with hunger, they run around in all directions.

ਭੁਖ = ਮਾਇਆ ਦੀ ਤ੍ਰਿਸ਼ਨਾ। ਵਿਆਪੈ = ਜ਼ੋਰ ਪਾ ਲੈਂਦੀ ਹੈ। ਬਹੁ ਬਿਧਿ = ਕਈ ਤਰੀਕਿਆਂ ਨਾਲ।

(ਨਾਮ ਤੋਂ ਖੁੰਝੇ ਹੋਏ ਜੀਵ ਉਤੇ) ਮਾਇਆ ਦੀ ਤ੍ਰਿਸ਼ਨਾ ਜ਼ੋਰ ਪਾ ਲੈਂਦੀ ਹੈ, ਤੇ ਜੀਵ ਕਈ ਢੰਗਾਂ ਨਾਲ (ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ।

ਸਿਮਰਤ ਨਾਮੁ ਸਦਾ ਸੁਹੇਲਾ ਜਿਸੁ ਦੇਵੈ ਦੀਨ ਦਇਆਲਾ ਜੀਉ ॥੧॥

Simraṯ nām saḏā suhelā jis ḏevai ḏīn ḏa▫i▫ālā jī▫o. ||1||

Meditating in remembrance on the Naam, they are happy forever. The Lord, Merciful to the meek, bestows it upon them. ||1||

ਸੁਹੇਲਾ = ਸੁਖੀ ॥੧॥

ਦੀਨਾਂ ਉਤੇ ਦਇਆ ਕਰਨ ਵਾਲਾ ਪਰਮਾਤਮਾ ਜਿਸ ਮਨੱਖ ਨੂੰ (ਨਾਮ ਦੀ ਦਾਤਿ) ਦੇਂਦਾ ਹੈ ਉਹ ਸਿਮਰ ਸਿਮਰ ਕੇ ਸਦਾ ਸੌਖਾ ਰਹਿੰਦਾ ਹੈ ॥੧॥

ਸਤਿਗੁਰੁ ਮੇਰਾ ਵਡ ਸਮਰਥਾ

Saṯgur merā vad samrathā.

My True Guru is absolutely All-powerful.

ਸਮਰਥਾ = ਤਾਕਤ ਵਾਲਾ।

(ਪਰ ਇਹ ਨਾਮ ਦੀ ਦਾਤ ਗੁਰੂ ਦੀ ਰਾਹੀਂ ਮਿਲਦੀ ਹੈ) ਮੇਰਾ ਸਤਿਗੁਰੂ ਬੜੀ ਤਾਕਤ ਵਾਲਾ ਹੈ,

ਜੀਇ ਸਮਾਲੀ ਤਾ ਸਭੁ ਦੁਖੁ ਲਥਾ

Jī▫e samālī ṯā sabẖ ḏukẖ lathā.

When I dwell upon Him in my soul, all my sorrows depart.

ਜੀਇ = ਜੀਉ ਵਿਚ {ਲਫ਼ਜ਼ 'ਜੀਉ' ਤੋਂ ਅਧਿਕਰਣ ਕਾਰਕ ਇਕ-ਵਚਨ 'ਜੀਇ' ਹੈ} ਸਮਾਲੀ = ਸਮਾਲੀਂ, ਮੈਂ ਸੰਭਾਲਦਾ ਹਾਂ।

(ਉਸ ਦੀ ਮਿਹਰ ਨਾਲ) ਜਦੋਂ ਮੈਂ (ਪਰਮਾਤਮਾ ਦਾ ਨਾਮ ਆਪਣੇ) ਹਿਰਦੇ ਵਿਚ ਵਸਾਂਦਾ ਹਾਂ ਤਾਂ ਮੇਰਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ।

ਚਿੰਤਾ ਰੋਗੁ ਗਈ ਹਉ ਪੀੜਾ ਆਪਿ ਕਰੇ ਪ੍ਰਤਿਪਾਲਾ ਜੀਉ ॥੨॥

Cẖinṯā rog ga▫ī ha▫o pīṛā āp kare parṯipālā jī▫o. ||2||

The sickness of anxiety and the disease of ego are cured; He Himself cherishes me. ||2||

ਹਉ ਪੀੜਾ = ਹਉਮੈ ਦਾ ਦੁੱਖ ॥੨॥

(ਮੇਰੇ ਅੰਦਰੋਂ) ਚਿੰਤਾ ਦਾ ਰੋਗ ਦੂਰ ਹੋ ਜਾਂਦਾ ਹੈ, ਮੇਰਾ ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ (ਚਿੰਤਾ ਹਉਮੈ ਆਦਿਕ ਤੋਂ) ਪਰਮਾਤਮਾ ਆਪ ਮੇਰੀ ਰਾਖੀ ਕਰਦਾ ਹੈ ॥੨॥

ਬਾਰਿਕ ਵਾਂਗੀ ਹਉ ਸਭ ਕਿਛੁ ਮੰਗਾ

Bārik vāʼngī ha▫o sabẖ kicẖẖ mangā.

Like a child, I ask for everything.

ਹਉ = ਮੈਂ। ਮੰਗਾ = ਮੰਗਾਂ।

(ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦੇ ਦਰ ਤੋਂ) ਮੈਂ ਅੰਞਾਣੇ ਬਾਲ ਵਾਂਗ ਹਰੇਕ ਚੀਜ਼ ਮੰਗਦਾ ਹਾਂ।

ਦੇਦੇ ਤੋਟਿ ਨਾਹੀ ਪ੍ਰਭ ਰੰਗਾ

Ḏeḏe ṯot nāhī parabẖ rangā.

God is Bountiful and Beautiful; He never comes up empty.

ਤੋਟਿ = ਘਾਟਾ। ਪ੍ਰਭ ਰੰਗਾ = ਪ੍ਰਭੂ ਦੇ ਪਦਾਰਥਾਂ (ਵਿਚ)।

ਉਹ ਸਦਾ ਮੈਨੂੰ (ਮੇਰੀਆਂ ਮੂੰਹ ਮੰਗੀਆਂ ਚੀਜ਼ਾਂ) ਦੇਂਦਾ ਰਹਿੰਦਾ ਹੈ, ਤੇ ਪ੍ਰਭੂ ਦੀਆਂ ਦਿੱਤੀਆਂ ਚੀਜ਼ਾਂ ਵਲੋਂ ਮੈਨੂੰ ਕਦੇ ਟੋਟ ਨਹੀਂ ਆਉਂਦੀ।

ਪੈਰੀ ਪੈ ਪੈ ਬਹੁਤੁ ਮਨਾਈ ਦੀਨ ਦਇਆਲ ਗੋਪਾਲਾ ਜੀਉ ॥੩॥

Pairī pai pai bahuṯ manā▫ī ḏīn ḏa▫i▫āl gopālā jī▫o. ||3||

Again and again, I fall at His Feet. He is Merciful to the meek, the Sustainer of the World. ||3||

ਪੈ = ਪੈ ਕੇ। ਮਨਾਈ = ਮਨਾਈਂ, ਮੈਂ ਮਨਾਂਦਾ ਹਾਂ ॥੩॥

ਉਹ ਪਰਮਾਤਮਾ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ, ਸ੍ਰਿਸ਼ਟੀ ਦੇ ਜੀਵਾਂ ਦੀ ਪਾਲਨਾ ਕਰਨ ਵਾਲਾ ਹੈ, ਮੈਂ ਉਸ ਦੇ ਚਰਨਾਂ ਤੇ ਢਹਿ ਢਹਿ ਕੇ ਸਦਾ ਉਸ ਨੂੰ ਮਨਾਂਦਾ ਰਹਿੰਦਾ ਹਾਂ ॥੩॥

ਹਉ ਬਲਿਹਾਰੀ ਸਤਿਗੁਰ ਪੂਰੇ

Ha▫o balihārī saṯgur pūre.

I am a sacrifice to the Perfect True Guru,

ਬਲਿਹਾਰੀ = ਕੁਰਬਾਨ।

ਮੈਂ ਪੂਰੇ ਸਤਿਗੁਰੂ ਤੋਂ ਕੁਰਬਾਨ ਜਾਂਦਾ ਹਾਂ।

ਜਿਨਿ ਬੰਧਨ ਕਾਟੇ ਸਗਲੇ ਮੇਰੇ

Jin banḏẖan kāte sagle mere.

who has shattered all my bonds.

ਜਿਨਿ = ਜਿਸ (ਗੁਰੂ) ਨੇ। ਸਗਲੇ = ਸਾਰੇ।

ਉਸ ਨੇ ਮੇਰੇ ਸਾਰੇ ਮਾਇਆ ਦੇ ਬੰਧਨ ਤੋੜ ਦਿੱਤੇ ਹਨ।

ਹਿਰਦੈ ਨਾਮੁ ਦੇ ਨਿਰਮਲ ਕੀਏ ਨਾਨਕ ਰੰਗਿ ਰਸਾਲਾ ਜੀਉ ॥੪॥੮॥੧੫॥

Hirḏai nām ḏe nirmal kī▫e Nānak rang rasālā jī▫o. ||4||8||15||

With the Naam, the Name of the Lord, in my heart, I have been purified. O Nanak, His Love has imbued me with nectar. ||4||8||15||

ਦੇ = ਦੇ ਕੇ। ਰੰਗਿ = (ਆਪਣੇ) ਪ੍ਰੇਮ ਵਿਚ (ਜੋੜ ਕੇ)। ਰਸਾਲਾ = {रस आलय} ਰਸ ਦਾ ਘਰ ॥੪॥

ਹੇ ਨਾਨਕ! ਗੁਰੂ ਨੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਹਿਰਦੇ ਵਿਚ ਦੇ ਕੇ ਪਵਿੱਤ੍ਰ ਜੀਵਨ ਵਾਲਾ ਬਣਾ ਦਿੱਤਾ, ਉਹ ਪ੍ਰਭੂ ਦੇ ਪ੍ਰੇਮ ਵਿਚ ਲੀਨ ਹੋ ਕੇ ਆਤਮਕ ਆਨੰਦ ਦਾ ਘਰ ਬਣ ਜਾਂਦੇ ਹਨ ॥੪॥੮॥੧੫॥

Ang Sahib. 98 - 99

http://sikhroots.com/zina/Keertani_-_International/Dr%20Tejinderpal%20Singh%20Dulla/pairee%20pai%20pai%20buhuth%20munaaee%20dheen%20dhaeiaal%20gopaalaa%20jeeo.mp3

Link to comment
Share on other sites

  • 3 weeks later...

ਪਉੜੀ ॥

Pourree ||

Pauree:

ਆਸਾਵੰਤੀ ਆਸ ਗੁਸਾਈ ਪੂਰੀਐ ॥

Aasaavanthee Aas Gusaaee Pooreeai ||

My hopes rest in You, O Lord of the universe; please, fulfill them.

19 ਜੈਤਸਰੀ ਕੀ ਵਾਰ: (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੧੯

Raag Jaitsiri Guru Arjan Dev

ਮਿਲਿ ਗੋਪਾਲ ਗੋਬਿੰਦ ਨ ਕਬਹੂ ਝੂਰੀਐ ॥

Mil Gopaal Gobindh N Kabehoo Jhooreeai ||

Meeting with the Lord of the world, the Lord of the universe, I shall never grieve.

19 ਜੈਤਸਰੀ ਕੀ ਵਾਰ: (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੧੯

Raag Jaitsiri Guru Arjan Dev

ਦੇਹੁ ਦਰਸੁ ਮਨਿ ਚਾਉ ਲਹਿ ਜਾਹਿ ਵਿਸੂਰੀਐ ॥

Dhaehu Dharas Man Chaao Lehi Jaahi Visooreeai ||

Grant me the Blessed Vision of Your Darshan, the desire of my mind, and my worries shall be over.

19 ਜੈਤਸਰੀ ਕੀ ਵਾਰ: (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੧੯

Raag Jaitsiri Guru Arjan Dev

ਹੋਇ ਪਵਿਤ੍ਰ ਸਰੀਰੁ ਚਰਨਾ ਧੂਰੀਐ ॥

Hoe Pavithr Sareer Charanaa Dhhooreeai ||

By body is sanctified, by the dust of Your feet.

1 ਜੈਤਸਰੀ ਕੀ ਵਾਰ: (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧

Raag Jaitsiri Guru Arjan Dev

ਪਾਰਬ੍ਰਹਮ ਗੁਰਦੇਵ ਸਦਾ ਹਜੂਰੀਐ ॥੧੩॥

Paarabreham Guradhaev Sadhaa Hajooreeai ||13||

O Supreme Lord God, Divine Guru, You are always with me, ever-present. ||13||

1 ਜੈਤਸਰੀ ਕੀ ਵਾਰ: (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧

Raag Jaitsiri Guru Arjan Dev

Ang Sahib. 708 - 709

Source : http://www.searchgur...h_sahib/ang/708

http://youtu.be/fH3rTuB3HDg

Link to comment
Share on other sites

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

15 ਪੰ. ੧੫

ਜਿਸੁ ਨੀਚ ਕਉ ਕੋਈ ਨ ਜਾਨੈ ॥

Jis Neech Ko Koee N Jaanai ||

That wretched being, whom no one knows

15 ਆਸਾ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੫

Raag Asa Guru Arjan Dev

ਨਾਮੁ ਜਪਤ ਉਹੁ ਚਹੁ ਕੁੰਟ ਮਾਨੈ ॥੧॥

Naam Japath Ouhu Chahu Kuntt Maanai ||1||

- chanting the Naam, the Name of the Lord, he is honored in the four directions. ||1||

15 ਆਸਾ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੫

Raag Asa Guru Arjan Dev

ਦਰਸਨੁ ਮਾਗਉ ਦੇਹਿ ਪਿਆਰੇ ॥

Dharasan Maago Dhaehi Piaarae ||

I beg for the Blessed Vision of Your Darshan; please, give it to me, O Beloved!

16 ਆਸਾ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੬

Raag Asa Guru Arjan Dev

ਤੁਮਰੀ ਸੇਵਾ ਕਉਨ ਕਉਨ ਨ ਤਾਰੇ ॥੧॥ ਰਹਾਉ ॥

Thumaree Saevaa Koun Koun N Thaarae ||1|| Rehaao ||

Serving You, who, who has not been saved? ||1||Pause||

16 ਆਸਾ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੬

Raag Asa Guru Arjan Dev

ਜਾ ਕੈ ਨਿਕਟਿ ਨ ਆਵੈ ਕੋਈ ॥

Jaa Kai Nikatt N Aavai Koee ||

That person, whom no one wants to be near

17 ਆਸਾ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੭

Raag Asa Guru Arjan Dev

ਸਗਲ ਸ੍ਰਿਸਟਿ ਉਆ ਕੇ ਚਰਨ ਮਲਿ ਧੋਈ ॥੨॥

Sagal Srisatt Ouaa Kae Charan Mal Dhhoee ||2||

- the whole world comes to wash the dirt of his feet. ||2||

17 ਆਸਾ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੭

Raag Asa Guru Arjan Dev

ਜੋ ਪ੍ਰਾਨੀ ਕਾਹੂ ਨ ਆਵਤ ਕਾਮ ॥

Jo Praanee Kaahoo N Aavath Kaam ||

That mortal, who is of no use to anyone at all

17 ਆਸਾ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੭

Raag Asa Guru Arjan Dev

ਸੰਤ ਪ੍ਰਸਾਦਿ ਤਾ ਕੋ ਜਪੀਐ ਨਾਮ ॥੩॥

Santh Prasaadh Thaa Ko Japeeai Naam ||3||

- by the Grace of the Saints, he meditates on the Naam. ||3||

18 ਆਸਾ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੮

Raag Asa Guru Arjan Dev

ਸਾਧਸੰਗਿ ਮਨ ਸੋਵਤ ਜਾਗੇ ॥

Saadhhasang Man Sovath Jaagae ||

In the Saadh Sangat, the Company of the Holy, the sleeping mind awakens.

18 ਆਸਾ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੮

Raag Asa Guru Arjan Dev

ਤਬ ਪ੍ਰਭ ਨਾਨਕ ਮੀਠੇ ਲਾਗੇ ॥੪॥੧੨॥੬੩॥

Thab Prabh Naanak Meethae Laagae ||4||12||63||

Then, O Nanak, God seems sweet. ||4||12||63||

18 ਆਸਾ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੮

Raag Asa Guru Arjan Dev

Ang Sahib. 386 - 387

Source : http://searchgurbani...h_sahib/ang/386

http://youtu.be/UdXnyQCtWsw

Link to comment
Share on other sites

  • The topic was unpinned

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share


  • advertisement_alt
  • advertisement_alt
  • advertisement_alt


×
×
  • Create New...

Important Information

Terms of Use