Jump to content

Please translate this to english


Nalwa
 Share

Recommended Posts

ਜਿਵੇਂ ਕਿ ਸਾਰੇ ਜਾਣਦੇ ਹਨ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ 2 ਨਵੰਬਰ 1984 ਨੂੰ ਫਿਰਕੂ ਜਨੂੰਨੀਆਂ ਵਲੋਂ ਹੋਦ ਚਿੱਲੜ (ਹਰਿਆਣਾ) ਵਿਖੇ ਦਿਨ ਦੇ ਤਕਰੀਬਨ 11 ਵਜੇ ਪੂਰੇ ਪਿੰਡ ਦੇ 32ਨਿਰਦੋਸ਼ ਵਿਅਕਤੀਆਂ ਨੂੰ ਜਿਉਂਦਿਆਂ ਹੀ ਅੱਗ ਲਗਾ ਕੇ ਫੂਕ ਦਿਤਾ ਦਿਤਾ ਗਿਆ ਸੀ । ਉਹਨਾਂ ਦੀਆ...ਂ ਅੱਧਸੜੀਆਂ ਲਾਸ਼ਾਂ ਨੂੰ ਲਾਗਲੇ ਖੂਹ ਵਿੱਚ ਸੁੱਟ ਦਿਤਾ ਗਿਆ ਸੀ । 6 ਮਾਰਚ 2011 ਨੂੰ ਪੂਰੇ 26 ਸਾਲਾਂ ਬਾਅਦ ਉਸੇ ਉੱਜੜੇ,ਲੁੱਟੇ ਪਿੰਡ ਵਿੱਚ ਅੰਤਿਮ ਕ੍ਰਿਆ-ਕ੍ਰਮ ਦੌਰਾਨ ਉਹਨਾਂ ਸ਼ਹੀਦਾਂ ਦੀ ਸਦੀਵੀ ਯਾਦ ਬਣਾਈ ਰੱਖਣ ਲਈ ਸਿੱਖਾਂ ਦੀ ਸੁਪਰੀਮ ਹਸਤੀ ਜਥੇਦਾਰ ਸ੍ਰੀ ਅਕਾਲ ਤਖਤ ਦੁਆਰਾ ਆਪਣੇ ਕਰ ਕਮਲਾ ਨਾਲ਼ ‘ਸਿੱਖ ਜੈਨੋਸਾਈਡ’ ਦਾ ਪੱਥਰ ਹੋਂਦ ਚਿੱਲੜ ਵਿਖੇ ਲਗਾਇਆ ਗਿਆ ਸੀ । ਅੱਜ ਕੱਲ਼ ਇਸ ਕਤਲੇਆਮ ਦਾ ਕੇਸ ਜਸਟਿਸ ਟੀ.ਪੀ.ਗਰਗ ਦੀ ਅਦਾਲਤ ਵਿੱਚ ਹਿਸਾਰ ਵਿਖੇ ਚੱਲ ਰਿਹਾ ਹੈ । ਪਿਛਲੇ ਦਿਨੀ ਜਦੋਂ ਜਸਟਿਸ ਟੀ.ਪੀ.ਗਰਗ ਨੇ ਇਸ ਹੋਦ ਚਿੱਲੜ ਪਿੰਡ ਦਾ ਦੌਰਾ ਕੀਤਾ ਸੀ ਤਾਂ ਉਹਨਾਂ ਤੁਰੰਤ ਆਰਡਰ ਕਰਕੇ ਇਸ ਪਿੰਡ ਨੂੰ ਸੀਲ ਕੀਤਾ ਸੀ ਅਤੇ ਡੀ.ਸੀ ਨੂੰ ਹਦਾਇਤਾਂ ਕੀਤੀਆਂ ਸਨ ਕਿ ਇਸ ਪਿੰਡ ਨੂੰ ਜਿਉਂ ਦਾ ਤਿਉਂ ਰੱਖਿਆ ਜਾਵੇ ਕੋਈ ਛੇੜ-ਛਾੜ ਨਾਂ ਕੀਤੀ ਜਾਵੇ ।
ਕੱਲ੍ਹ ਅਚਾਨਕ ਜਦੋਂ ਅਸੀਂ ਅਸੀਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜਮਾਂ ਭਾਈ ਜਗਦੇਵ ਸਿੰਘ, ਭਾਈ ਹਰਜਿੰਦਰ ਸਿੰਘ ਅਤੇ ਪੰਜਾਬੀ ਦੇ ਉੱਘੇ ਲੇਖਕ ਮਨਜਿੰਦਰ ਸਿੰਘ ਕਾਲ਼ਾ ਸਰੌਂਦ ਨਾਲ਼ ਹੋਂਦ ਚਿੱਲੜ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਜਥੇਦਾਰ ਦੁਆਰਾ ਲਗਾਇਆ ਨੀਹ ਪੱਥਰ ਸ਼ਰਾਰਤੀਆਂ ਦੁਆਰਾ ਤੋੜਿਆਂ ਹੋਇਆ ਸੀ । ਉਸ ਨੂੰ ਏਧਰ-ਓਧਰ ਬਖੇਰਿਆ ਪਿਆ ਸੀ ਜਿਸ ਤੇ ਤੁਰੰਤ ਐਕਸ਼ਨ ਕਰਦਿਆਂ ਅਸੀਂ ਚਿੱਲੜ ਪਿੰਡ ਦੇ ਸਰਪੰਚ ਨਾਲ਼ ਰਾਬਤਾ ਕੀਤਾ ਉਹਨਾਂ ਇਹ ਕਹਿ ਕੇ ਪੱਲਾ ਝਾੜਿਆ ਕਿ ਉਹ ਕੀ ਕਰ ਸਕਦਾ ਹੈ । ਇਸ ਤੋਂ ਅਸੀਂ ਚਿੱਲੜ ਪਿੰਡ ਦੀ ਚੌਂਕੀ ਗੲ,ਅਫਸੋਸੇ ਉੱਥੇ ਜਿੰਦਰਾ ਲੱਗਾ ਹੋਇਆ ਸੀ । ਉਸ ਤੋਂ ਬਾਅਦ ਤੁਰੰਤ ਹੋਂਦ ਚਿੱਲੜ ਨੂੰ ਪੈਂਦੇ ਠਾਣੇ ‘ਪਲਵਾਵਾਦ’ ਗਏ ਜਿਥੇ ਇੰਸਪੈਕਟਰ ਰਤਨ ਲਾਲ ਨੂੰ ਮਿਲੇ । ਇਮਸਪੈਕਟਰ ਰਤਨ ਲਾਲ ਟਾਲ਼ਮਟੋਲ ਕਰਨ ਲੱਗਾ । ਜਦੋਂ ਸਖਤੀ ਕੀਤੀ ਤਾਂ ਕਹਿਣ ਲੱਗਾ ਕਿ ਉਹ ਤਾਂ ਮੌਕਾ ਦੇਖੇਗਾ ਤਾਂ ਤੁਰੰਤ ਇੰਸਪੈਕਟਰ ਰਤਨ ਲਾਲ ਨੂੰ ਨਾਲ਼ ਲਿਜਾ ਕੇ ਹੋਂਦ ਚਿੱਲੜ ਦਾ ਦੌਰਾ ਕਰਵਾਇਆਂ ਅਤੇ ਟੁੱਟਾ ਪੱਥਰ ਵੀ ਦਿਖਾਇਆ ਅਤੇ ਉਹਨਾਂ ਜੱਜ ਸਾਹਿਬ ਦੁਆਰਾ ਸੁਣਾਏ ਹੁਕਮ ਨੂੰ ਵੀ ਦੱਸਿਆ ਪਰ ਅਫਸੋਸ ਰਤਨ ਲਾਲ ਨੇ ਇਹ ਕਹਿ ਕੇ ਪੱਲਾ ਝਾੜਿਆ ਕਿ ਕਿਸੇ ਪਸੂ ਨੇ ਗਿਰਾਇਆ ਹੋਵੇਗਾ ਅਤੇ ਪਸ਼ੂਆਂ ਵਾਗੂੰ ਐਕਸ਼ਨ ਕਰਕੇ ਵੀ ਦਿਖਾਏ । ਅਸੀਂ ਕਿਹਾ ਕਿ ਪਸੂ ਨੇ ਇਸੇ ਨੂੰ ਕਿਉਂ ਗਿਰਾਉਣਾ ਸੀ ? ਇਸ ਦੇ ਤਾਂ ਜਾਣਬੁੱਝ ਕੇ ਟੁੱਕੜੇ-ਟੁੱਕੜੇ ਕੀਤੇ ਹੋਏ ਲੱਗਦੇ ਹਨ । ਇਹ ਉਹਨਾਂ ਹੀ ਸ਼ਰਾਰਤੀਆਂ ਦਾ ਕੰਮ ਹੈ ਜਿਹਨਾਂ 1984 ਵਿੱਚ ਕਤਲੇਆਮ ਕੀਤਾ ਸੀ । ਉਹ ਐਲੀਮੈਂਟ ਦੁਬਾਰਾ ਤੋਂ ਸਰਗਰਮ ਹੋ ਗਏ ਹਨ ਅਤੇ ਜਾਂਚ ਵਿੱਚ ਰੋੜੇ ਅਟਕਾ ਰਹੇ ਹਨ । ਤੁਸੀਂ ਐਫ ਆਈ ਆਰ ਦਰਜ ਕਰੋ । ਜਿਸ ਤੇ ਅਸੀਂ ਆਪਣੇ ਲੈਟਰ ਪੈਡ ਤੇ ਲਿਖਤੀ ਕੰਪਲੇਂਡ ਦਿਤੀ ।
ਅਸੀਂ ਇਸ ਦਾ ਸਖਤ ਸਟੈਂਡ ਲੈਵਾਂਗੇ ਅਤੇ ਇਸ ਦੀ ਕੰਪਲੇਂਡ ਐਸ.ਐਸ.ਪੀ., ਡੀ.ਸੀ., ਹੋਮ ਸੈਕਟਰੀ ਅਤੇ ਜਸਟਿਸ ਟੀ.ਪੀ.ਗਰਗ ਨੂੰ ਕਰਕੇ ਮੰਗ ਕਰਾਂਗੇ ਕਿ ਸ਼ਰਾਰਤੀ ਤੱਤਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ । ਐਸ.ਜੀ.ਪੀ.ਸੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਸਾਹਿਬ ਅਤੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਕਿ ਉਹ ਇਸ ਦਾ ਸਖਤ ਸਟੈਡ ਲੈਣ ਕਿਉਂਕਿ ਸਿੱਖਾਂ ਦੀ ਸੁਪਰੀਮ ਹਸਤੀ ਦੁਆਰਾ ਲਗਾਏ ਪੱਥਰ ਨੂੰ ਤੋੜਨਾ ਕੌਮ ਨੂੰ ਵੰਗਾਰਨ ਦੇ ਬਰਾਬਰ ਹੈ । ਸਾਰੀਆਂ ਧਿਰਾਂ ਦੇ ਚਰਨਾਂ ਵਿੱਚ ਅਪੀਲ ਹੈ ਕਿ ਆਪਸੀ ਮੱਤਭੇਦ ਭੁਲਾ ਕੇ ਇੱਕ ਜੁੱਟ ਹੋ ਕੇ ਇੰਨਸਾਫ ਲਈ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ । ਸਾਨੂੰ ਇਹ ਵੀ ਯਕੀਨ ਹੋਇਆਂ ਕਿ ਇਹ ਸਾਨੂੰ ਕਿੰਨੀ ਨਫਰਤ ਕਰਦੇ ਹਨ ਅਤੇ ਸਾਨੂੰ ਹੀ ਪਤਾ ਕਿ ਅਸੀਂ ਕਿੰਨੀ ਜਦੋਜਹਿਦ ਤੋਂ ਬਾਅਦ ਕੰਪਲੇਂਡ ਕਰ ਪਾਏ । 1984 ਵਿੱਚ ਵਿਚਾਰਿਆਂ ਦਾ ਕੀ ਹਾਲ ਹੋਇਆ ਹੋਵੇਗਾ ??See More
556401_472884946109295_1827969522_n.jpg
Link to comment
Share on other sites

Well the news says that 32 innocent Sikhs were burnt alive and half burnt bodies were thrown in well. When Sikhs found this site, akal takht jatehdar and sgpc installed memorial plate which says about this place as being the spot where genocide happened against Sikh residents of this village. Justice TP Garg via judicial power ordered that nothing from this village or site should be disturbed until further notice.

Some sgpc employees visited this site lately and found that the memorial wall erected by Singh sahibans was completely demolished by anti-sikh elements. Upon seeing ths they went to village sarpanch and then went to see police inspector-in-charge and they were certainly not interested in helping. Inspector however went to see the site and said that probably some wild animal broke that memorial and disturbed the area which was supposed to be protected by area DC (court order). Singh's said that it is highly insulting by saying animal is responsible for this as it clearly shows that this was done by same ppl who killed 32 Sikhs 26 yrs ago.

They will take this case forward involving more senior officials.

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use