Jump to content

Nishan Sahib-why do ppl matha tek to it?


Guest gupt1234
 Share

Recommended Posts

Guest gupt1234

What is the signifigance of the Nishan sahib, what does it symbolize? and why do sikhs matha tek to it and do parkarma around it?

I have seen many people do this, and i even do it to especially when i go to india, but i have never understood why i am supposed to do it, i just usually follow my parents and what other gursikhs do. thats the only reason why i ever matha tekked to a nishan sahib.

I would really appreciate it, if someone told me the history behind it and the signifigance of what it is, and why i should pay respect to the nishan sahib (ie matha tek etc)

thanks

Link to comment
Share on other sites

Waheguru Ji Ka Khalsa !! Waheguru Ji Ki Fateh !!

Satgur Mileeai Ta Dib Drisht Hoe
At the Gurdwara Sahib, Shaheed Singhs guard the Siri Nishaan Sahib. Because the Nishaan Sahib is very sacred, it is the emblem of the Khalsa - The Nishaan Sahib was put up with great struggle and many Shaheedeea. The Shaheed Singhs also guard Guru Jees Paalkee Sahib in the Darbaar Sahib, and make sure no one is doing sevaa incorrect. The Shaheed Singhs do Chaur Sahib if no one is present doing it.
Depending on the Naam Kamaaee a person has, you have many Shaheed Singhs with you, and they will most certainly make themselves visible if needed. There are many Saakhees that Daas knows are real about Shaheed Singhs, but Daas will write one short one out for the interest of the Sangat:
As you know many people take a group of people to Siri Hemkunt Sahib, once a Bazurag Bibi happened to get seriously lost (scary!). A person that looked like a Nihang Singh suddenly appeared out of no where and lifted the Bibi up and took her to her group - like he appeared, he dissapeared out of the blue.
Shaheed Singhs wear Damalai and Blue Baanaa, decked with many Shastar. They are pure spirits and will not tolerate any beadbi, of course they are Naam Rasseeai!
Link to comment
Share on other sites

Waheguru Ji Ka Khalsa !! Waheguru Ji Ki Fateh !!

Satgur Mileeai Ta Dib Drisht Hoe
At the Gurdwara Sahib, Shaheed Singhs guard the Siri Nishaan Sahib. Because the Nishaan Sahib is very sacred, it is the emblem of the Khalsa - The Nishaan Sahib was put up with great struggle and many Shaheedeea. The Shaheed Singhs also guard Guru Jees Paalkee Sahib in the Darbaar Sahib, and make sure no one is doing sevaa incorrect. The Shaheed Singhs do Chaur Sahib if no one is present doing it.
Depending on the Naam Kamaaee a person has, you have many Shaheed Singhs with you, and they will most certainly make themselves visible if needed. There are many Saakhees that Daas knows are real about Shaheed Singhs, but Daas will write one short one out for the interest of the Sangat:
As you know many people take a group of people to Siri Hemkunt Sahib, once a Bazurag Bibi happened to get seriously lost (scary!). A person that looked like a Nihang Singh suddenly appeared out of no where and lifted the Bibi up and took her to her group - like he appeared, he dissapeared out of the blue.
Shaheed Singhs wear Damalai and Blue Baanaa, decked with many Shastar. They are pure spirits and will not tolerate any beadbi, of course they are Naam Rasseeai!

:respect:

Link to comment
Share on other sites

People generally does not know the history of Nishan Sahib fell to stories of told above.

ਰਣਜੀਤ ਸਿੰਘ ਦੇ ਸਮੇਂ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਤੋਂ ਕੇਸਰੀ ਹੋਇਆ

ਕੱਟੜਪੰਥੀ ਹਿੰਦੂਤਵੀ ਕਹਿੰਦੇ ਹਨ, "ਹਿੰਦੂਤਵ ਫੈਲਾਏਗੇ,ਕੇਸਰੀ ਲਹਿਰਾਏਂਗੇ।''
ਲੇਖਕ-ਡਾ.ਸੁਖਪ੍ਰੀਤ ਸਿੰਘ ਉਦੋਕੇ ਸੰਪਾਦਕ ਪੰਜਾਬ ਸਪੈਕਟ੍ਰਮ
ਸਿੱਖ ਇਤਿਹਾਸ ਵਿੱਚ ਭਾਵੇਂ ਕੋਈ ਸ਼ਾਤਮਈ ਅੰਦੋਲਨ ਹੋਵੇ,ਯੁੱਧ ਦਾ ਮੈਦਾਨ ਹੋਏ,ਕੋਈ ਪਰਉਪਕਾਰੀ ਕਾਰਜ ਹੋਵੇ ਜਾਂ ਧਾਰਮਿਕ ਸਮਾਗਮ ਹੋਏ,ਨਿਸ਼ਾਨ ਸਾਹਿਬ ਦੀ ਮਹਾਨਤਾ ਨੂੰ ਬਰਕਰਾਰ ਰੱਖਿਆ ਜਾਂਦਾ ਹੈ ਕਿਉਂਕਿ ਸਿੱਖ ਹਰ ਸੰਘਰਸ਼ ਦੀ ਅਗਵਾਈ ਨਿਸ਼ਾਨ ਸਾਹਿਬ ਨਾਲ ਕਰਦੇ ਹਨ।
ਦਸਮ ਪਾਤਸ਼ਾਹ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਜਿਸ ਸਮੇਂ ਮਾਧੋ ਦਾਸ ਯੋਗੀ ਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਣਾ ਕੇ ਨੰਦੇੜ ਤੋਂ ਪੰਜਾਬ ਵੱਲ ਜ਼ੁਲਮ ਦੇ ਨਾਸ਼ ਲਈ ਤੋਰਿਆ ਤਾਂ ਗੁਰੁ ਜੀ ਨੇ ਬੰਦਾ ਸਿੰਘ ਨੂੰ ਇਕ ਨਗਾਰਾ,ਪੰਜ ਤੀਰ ਅਤੇ ਨਿਸ਼ਾਨ ਸਾਹਿਬ ਬਖਸ਼ਿਸ਼ ਕੀਤਾ। ਕਰਤਾ 'ਪੰਥ ਪ੍ਰਕਾਸ਼' ਦੇ ਅਨੁਸਾਰ
ਨਿਜ ਨਿਸ਼ਾਨ ਇਕ,ਇਕ ਦੀਯੋ ਨਗਾਰਾ॥
ਔਰ ਬੀਸ ਅਸਵਾਰ ਉਧਾਰਾ॥
(ਪੰਥ ਪ੍ਰਕਾਸ਼ ਪੰਨਾ 2788)
ਨੰਦੇੜ ਤੋਂ ਆ ਕੇ ਬਾਬਾ ਬੰਦਾ ਸਿੰਘ ਨੇ ਗੁਰੁ ਪਾਤਸ਼ਾਹ ਦੇ ਹੁਕਮਨਾਮਿਆਂ ਸਦਕਾ ਸਾਰੀ ਕੌਮ ਨੂੰ ਨਿਸ਼ਾਨ ਸਾਹਿਬ ਹੇਠਾਂ ਲਾਮਬੰਦ ਕੀਤਾ। ਸਰਹੰਦ,ਸਮਾਣੇ,ਸਢੌਰੇ ਨੂੰ ਫਤਹਿ ਕਰਕੇ ਖਾਲਸਈ ਨਿਸ਼ਾਨ ਸਾਹਿਬ ਲਹਿਰਾਏ।
ਬੰਦਾ ਸਿੰਘ ਦੀ ਸ਼ਹਾਦਤ ਤੋਂ ਬਾਅਦ ਸਿੰਘਾਂ ਨੇ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਜਥੇਬੰਦ ਹੋ ਕੇ ਦੁਰਾਨੀਆਂ ਕੋਲੋਂ ਲੁੱਟਿਆਂ ਹੋਇਆ ਹਿੰਦੁਸਤਾਨੀ ਮਾਲ-ਅਸਬਾਬ ਅਤੇ ਹਿੰਦੂ ਔਰਤਾਂ ਪੂਰੇ ਸਤਿਕਾਰ ਨਾਲ ਸੰਬੰਧਤਾਂ ਨੂੰ ਵਾਪਸ ਕੀਤੀਆਂ ਜਿਸ ਦੀ ਮਿਸਾਲ ਸੰਸਾਰ ਵਿੱਚ ਕਿਧਰੇ ਨਹੀਂ ਮਿਲਦੀ ਹੈ।
ਅਠਾਰ੍ਹਵੀਂ ਸਦੀਂ ਵਿੱਚ ਸਿੰਘਾਂ ਨੇ ਆਪਣੇ ਆਪ ਨੂੰ ਪੰਜ ਜਥਿਆਂ ਵਿੱਚ ਵੰਡ ਲਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਪੰਜ ਨਿਸ਼ਾਨ ਸਾਹਿਬ ਸਥਾਪਿਤ ਕੀਤੇ । ਉਸ ਤੋਂ ਬਾਅਦ ਨਿਸ਼ਾਨ ਸਾਹਿਬਾਂ ਦੀ ਅਗਵਾਈ ਹੇਠ ਹੀ ਮਿਸਲਾਂ ਕਾਇਮ ਕੀਤੀਆਂ ਗਈਆਂ। ਇਹਨਾਂ ਮਿਸਲਾਂ ਵਿੱਚੋਂ ਇਕ ਦਾ ਨਾਮ 'ਨਿਸ਼ਾਨ ਵਾਲੀਆਂ' ਮਿਸਲ ਸੀ । ਇਸ ਦੇ ਸਿਰਲੱਥ ਯੋਧੇ ਹਰ ਮੁਹਿੰਮ ਜਾਂ ਸੰਘਰਸ਼ ਵਿੱਚ ਹੱਥ ਵਿੱਚ ਨਿਸ਼ਾਨ ਸਾਹਿਬ ਫੜ ਕੇ ਸਭ ਤੋਂ ਅਗਲੇਰੇ ਚਲਦੇ ਸਨ ਤੇ ਜੰਗੀ ਕੁਮਕ ਦੀ ਅਗਵਾਈ ਕਰਦੇ ਸਨ। ਗਿਆਨੀ ਗਿਆਨ ਸਿੰਘ ਇਸ ਦੀ ਗਵਾਹੀ ਭਰਦੇ ਹਨ-
ਚਲਦੇ ਪਕਰਿ ਨਿਸ਼ਾਨ ਅਗਾਰੀ ,
ਜੰਗ ਪਰਤ ਜਾਂ ਜਹਿ ਠਾਂ ਭਾਰੀ
(ਪੰਥ ਪ੍ਰਕਾਸ਼ ਪੰਨਾ 789)
ਛੇਵੇਂ ਪਾਤਸ਼ਾਹ ਤੋਂ ਚਲ ਰਹੀ ਪਰੰਪਰਾ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਜੋ ਕਿ ਨਿਰੋਲ ਭਗਤੀ ਦਾ ਪ੍ਰਤੀਕ ਸੀ ਉਸ ਉਪਰ 1829 (1772 ਈ :) ਸੰਮਤ ਨੂੰ ਭੰਗੀ ਮਿਸਲ ਦੇ ਸਰਦਾਰ ਝੰਡਾ ਸਿੰਘ ਨੇ ਬਸੰਤੀ ਨਿਸ਼ਾਨ ਸਾਹਿਬ ਸਥਾਪਤ ਕੀਤਾ ਜੋ ਕਿ ਅੱਜ ਵੀ ਸਾਡੇ ਗੌਰਵਮਈ ਵਿਰਸੇ ਦਾ ਪ੍ਰਤੀਕ ਹੈ। ਗੁਰਮਤਿ ਮਾਰਤੰਡ ਅਨੁਸਾਰ ਸੰਮਤ 1833 (1775ਈ :)ਨੂੰ ਸਿੱਖਾਂ ਨੇ ਸ੍ਰੀ ਅਕਾਲ ਤਖ਼ਤ ਦੇ ਸਨਮੁਖ ਦੋ ਨਿਸ਼ਾਨ ਸਾਹਿਬ ਝੁਲਾਏ ਜੋ ਅੱਜ ਵੀ ਹਰ ਸਿੱਖ ਨੂੰ ਧਰਮ ਤੇ ਰਾਜਨੀਤੀ ਦੇ ਸਾਰਥਕ ਸੁਮੇਲ ਤੇ ਗੁਰੁ ਸਾਹਿਬਾਨ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਯਾਦ ਕਰਵਾਇਆ ਕਰਦੇ ਜਨ।
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅਰੰਭਲੇ ਸਮੇਂ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਅਤੇ ਸੁਰਮਈ ਸੀ ਅਤੇ ਫਰਹਰੇ ਉਪਰ ਸ੍ਰੀ ਅਕਾਲ ਸਹਾਇ ਉਕਰਿਆ ਹੁੰਦਾ ਸੀ । ਜਦੋਂ ਡੋਗਰੇ ਸਿੱਖ ਰਾਜ ਵਿੱਚ ਤਾਕਤ ਫੜ ਗeੈ ਤਾਂ ਰਣਜੀਤ ਸਿੰਘ ਦੇ ਸਮੇਂ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਤੋਂ ਕੇਸਰੀ ਹੋਇਆ ਜੋ ਕਿ ਡੋਗਰਿਆ ਦੀ ਬ੍ਰਾਹਮਣਵਾਦੀ ਸਜ਼ਿਸ਼ੀ ਨੀਤੀ ਦਾ ਹਿੱਸਾ ਸੀ । ਕਿਉਂ ਕਿ ਡੋਗਰੇ ਅੰਗਰੇਜਾਂ ਦੇ ਨਾਲ ਮਿਲ ਚੁਕੇ ਸਨ ਅਤੇ ਉਹਨਾਂ ਨੇ ਅੰਗਰੇਜੀ ਸਾਜਿਸ਼ ਅਧੀਨ ਹੀ ਸਭ ਤੋਂ ਪਹਿਲਾਂ ਖਾਲਸਈ ਨਿਸ਼ਾਨ ਸਾਹਿਬ ਦਾ ਰੰਗ ਬ੍ਰਾਹਮਣਵਾਦੀ ਕੇਸਰੀ ਕਰਵਾ ਦਿੱਤਾ ਅਤੇ ਮਹਾਰਾਜਾ ਜੋ ਕਿ ਪੂਰੀ ਤਰਾਂ ਉਹਨਾਂ ਦੀ ਚਾਲ ਵਿੱਚ ਫਸ ਚੁਕਾ ਸੀ ਇਸ ਬਿਪਰ ਨੀਤੀ ਨੂੰ ਸਮਝ ਨਾ ਸਕਿਆ। ਸ਼ੇਰੇ ਪੰਜਾਬ ਰਣਜੀਤ ਸਿੰਘ ਦੀ ਗਲਤੀ ਦਾ ਅਕਾਲੀ ਫੂਲਾ ਸਿੰਘ ਜੀ ਨੇ ਵਿਰੋਧ ਵੀ ਕੀਤਾ ਪਰ ਮਹਾਰਾਜੇ ਨੇ ਆਪਣੀ ਅੜੀ ਹੀ ਪੁਗਾਈ ਸਿੱਟੇ ਵਜੋਂ ਇਹ ਮੁਦਾ ਰਣਜੀਤ ਸਿੰਘ ਅਤੇ ਅਕਾਲੀ ਫੂਲਾ ਸਿੰਘ ਵਿੱਚ ਤਕਰਾਰ ਦਾ ਕਾਰਨ ਵੀ ਬਣਿਆ ਅਤੇ ਆਪਸੀ ਫੁਟ ਵੀ ਉਭਰੀ ਜਿਸ ਦਾ ਕਿ ਸਿੱਧਾ ਫਾਇਦਾ ਗੋਰਿਆਂ ਅਤੇ ਡੋਗਰਿਆਂ ਨੂੰ ਹੋਇਆ।ਇਸ ਸਮੇਂ ਤੋਂ ਹੀ ਸਿੱਖ ਰਾਜ ਦ ਸੂਰਜ ਅਸਤ ਹੋਣ ਦੇ ਅਸਾਰ ਬਣਨੇ ਸ਼ੁਰੂ ਹੋ ਗਏ । ਕਦੀਂ ਪਾਵਨ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਹੇਠ ਮਹਾਰਾਜ ਰਣਜੀਤ ਸਿੰਘ ਨੇ ਸਮੂਹ ਮਿਸਲਾ ਇਕੱਤਰ ਕਰਕੇ ਇਕ ਵਿਸ਼ਾਲ ਸੈਨਾ ਤਿਆਰ ਕੀਤੀ ਸੀ ਅਤੇ ਲਦਾਖ ਤੋਂ ਲੈ ਕੇ ਦਰਾ-ਏ -ਖੇਬਰ ਤਕ ਖਾਲਸਈ ਨਿਸ਼ਾਨ ਝੂਲਦੇ ਰਹੇ, ਪਰ ਜਦੋਂ ਡੋਗਰਿਆਂ ਨੇ ਨਿਸ਼ਾਨ ਨੂੰ ਬਿਪਰਵਾਦੀ ਰੰਗਤ ਦੇ ਦਿੱਤੀ ਜਿਤਾਂ ਦਾ ਸਿਲਸਿਲਾ ਵੀ ਨਾਲ ਹੀ ਰੁਕ ਗਿਆ।
ਸਰਕਾਰ ਏ ਖਾਲਸਾ ਦੇ ਨਿਸ਼ਾਨ ਸਾਹਿਬ ਦਾ ਰੰਗ ਭਾਵੇਂ ਰਣਜੀਤ ਸਿੰਘ ਨੇ ਕੇਸਰੀ ਭਗਵਾ ਕਰ ਦਿੱਤਾ ਪਰ ਅਕਾਲੀ ਫੂਲਾ ਸਿੰਘ ਅਤੇ ਬਾਬਾ ਨੈਣਾ ਸਿੰਘ ਆਪਣੇ ਅਸਥਾਨਾਂ ਉੱਪਰ ਸੁਰਮਈ ਰੰਗ ਦੇ ਨਿਸ਼ਾਨ ਸਾਹਿਬ ਲਹਿਰਾਇਆ ਕਰਦੇ ਸਨ ਜਿਸ ਤਰ੍ਹਾਂ ਕਿ ਅੱਜ ਵੀ ਕਈ ਨਿਹੰਗ ਸਿੰਘਾਂ ਦੀਆਂ ਜਥੈਬੰਦੀਆਂ ਵੱਲੋਂ ਸੁਰਮਈ ਨਿਸ਼ਾਨ ਸਾਹਿਬ ਸਥਾਪਤ ਕੀਤੇ ਜਾਂਦੇ ਹਨ। ਨਿਹੰਗ ਸਿੰਘਾਂ ਨੇ ਪੁਰਾਤਨ ਪਰੰਪਰਾ ਜਰੂਰ ਸੰਭਾਲ ਕੇ ਰੱਖੀ ਹੇ। ਰਣਜੀਤ ਸਿੰਘ ਵਲੋਂ ਇਸ ਰੰਗ ਦੀ ਤਬਦੀਲੀ ਨਾਲ ਸਿਖਾਂ ਦੀ ਅਜਾਦ ਅਤੇ ਬਿਪਰਵਾਦ ਤੋਂ ਵਖਰੀ ਹਸਤੀ ਦੀ ਤਸਵੀਰ ਦਾ ਰੰਗ ਵੀ ਧੁੰਦਲਾ ਪੈਣਾ ਸ਼ੁਰੂ ਹੋ ਗਿਆ ਅਤੇ ਅੰਗਰੇਜਾ ਵਲੋਂ ਡੋਗਰਿਆਂ ਰਾਹੀ ਚਲੀ ਚਾਲ ਦੇ ਪਹਿਲੇ ਪੜਾਅ ਦਾ ਸਫਲਤਾਪੂਰਕ ਦੌਰ ਵੀ ਚਲ ਪਿਆ। ਜਿਕਰਯੋਗ ਹੈ ਕਿ ਬਾਕੀ ਸਾਰੇ ਹਿੰਦੁਸਤਾਨ ਉਪਰ ਤਾਂ ਗੋਰੇ ਕਾਬਜ ਹੋ ਹੀ ਚੁੱਕੇ ਸਨ ਅਤੇ ਇਹ ਵੀ ਜਾਣ ਚੁਕੇ ਸਨ ਕਿ ਸਿੱਖਾਂ ਦੇ ਇਸ ਖਿੱਤੇ ਉਪਰ ਉਨਾਂ ਚਿਰ ਕਾਬਜ ਨਹੀਂ ਹੋਇਆ ਜਾ ਸਕਦਾ ਜਿੰਨਾ ਚਿਰ ਇਹਨਾਂ ਦੀ ਵੱਖਰੀ ਹਸਤੀ ਨੂੰ ਖਤਮ ਕਰਕੇ ਇਹਨਾਂ ਨੂੰ ਹਿੰਦੂਵਾਦ ਦਾ ਅੰਗ ਸਾਬਤ ਨਹੀਂ ਕੀਤਾ ਜਾਂਦਾ। ਸੋ ਇਹ ਗੋਰਿਆਂ ਵਲੋਂ ਡੋਗਰਿਆਂ ਦੇ ਰਾਹੀਂ ਕੀਤਾ ਗਿਆ ਬਹੁਤ ਹੀ ਸੂਖਮ ਹਮਲਾ ਸੀ ਜਿਸ ਮਹਾਰਾਜਾ ਰਣਜੀਤ ਸਿੰਘ ਸਮਝ ਨਾ ਸਕਿਆ ਅਤੇ ਸਮੁੱਚਾ ਸਿਖ ਰਾਜ ਆਪਣੀ ਨਿਆਰੀ ਹਸਤੀ ਮਿਤਾ ਕੇ ਪਹਿਲਾਂ ਤਾਂ ਬਿਪਰਵਾਦ ਦਾ ਮਾਨਸਿਕ ਤੌਰ ਤੇ ਬਿਪਰਵਾਦ ਦਾ ਅੰਗ ਬਣ ਗਿਆ ਅਤੇ ਬਾਅਦ ਵਿੱਚ ਸਿੱਖ ਰਾਜ ਵੀ ਆਪਣੀ ਅਜਾਦੀ ਗਵਾ ਬੈਠਾ।
29 ਮਾਰਚ 1849 ਨੂੰ ਮਹਾਰਾਜ ਰਣਜੀਤ ਸਿੰਘ ਦਾ ਰਾਜ ਅੰਗਰੇਜਾਂ ਨੇ ਆਪਣੇ ਰਾਜ ਵਿੱਚ ਮਿਲਾ ਲਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਬ੍ਰਾਹਮਣਵਾਦੀਆਂ ਦੀ ਚੜ੍ਹਤ ਬਹੁਤ ਸੀ ਪਰ ਰਾਜ ਭਾਗ ਖੁਸ ਜਾਣ ਤੋਂ ਬਾਅਦ ਤਾਂ ਉਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਰਿਹਾ ਸੀ। ਬ੍ਰਾਹਮਣਵਾਦੀ ਸ਼ਰੇਆਮ ਸਿੱਖ ਧਰਮ ਦੇ ਮਾਮਲਿਆ ਵਿੱਚ ਦਖ਼ਲਅੰਦਾਜੀ ਕਰਨ ਲੱਗ ਪਏ ਸਨ। ਨਤੀਜਾ ਇਹ ਨਿਕਲਿਆਂ ਕਿ ਸਿੱਖਾਂ ਨੂੰ ਹਿੰਦੂਆਂ ਦਾ ਇਕ ਅੰਗ ਬਣਾਉਣ ਲਈ ਸਿੱਖ ਧਰਮ ਦਾ ਹਿੰਦੂਕਰਨ ਕੀਤਾ ਜਾਣ ਲੱਗਾ। ਇਸੇ ਸਾਜ਼ਿਸ਼ ਤਹਿਤ ਸਿੱਖ ਗੁਰਧਾਮਾਂ ਵਿੱਚ ਨਿਸ਼ਾਨ ਸਾਹਿਬ ਬਸੰਤੀ ਤੋਂ ਕੇਸਰੀ ਕੀਤੇ ਗਏ। ਇਨ੍ਹਾਂ ਕੇਸਰੀ ਨਿਸ਼ਾਨ ਸਾਹਿਬ ਨੂੰ ਗੁਰਧਾਮਾਂ ਵਿੱਚ ਝੂਲ਼ਦਾ ਵੇਖ ਕੇ ਹੀ ਮਾਸਟਰ ਤਾਰਾ ਸਿੰਘ ਵਰਗੇ ਸਿੱਖ ਆਗੂ ਹੀ ਨਹੀਂ ਪ੍ਰਿੰਸੀਪਲ ਸਤਿਬੀਰ ਸਿੰਘ ਜੀ "ਸੌ ਸਵਾਲ" ਵਿੱਚ ਨਿਸ਼ਾਨ ਸਾਹਿਬ ਦਾ ਰੰਗ 'ਕੇਸਰੀ' ਲਿਖਦੇ ਹਨ। ਇਉਂ ਸਿੱਖਾਂ ਵਿੱਚ ਗਲਤ ਰਵਾਇਤ ਪੈ ਗਈ ਅਤੇ ਬ੍ਰਾਹਮਣਾਂ ਦੀ ਸ਼ੈਤਾਨੀ ਕਰਕੇ ਸਿੱਖ ਆਪਣਾ ਕੌਮੀ ਨਿਸ਼ਾਨ 'ਕੇਸਰੀ' ਮੰਨਦੇ ਰਹੇ।
ਅੰਗਰੇਜੀ ਹਕੂਮਤ ਦੇ ਸਮੇਂ ਵੀ ਖਾਲਸੇ ਨੇ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ,ਕਦੀ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਤੇ ਕਦੀ ਗਰਧਾਮਾ ਦੀ ਆਜ਼ਾਦੀ ਲਈ ਸੰਘਰਸ਼ ਆਰੰਭ ਕੀਤੇ ਤੇ ਅਕਾਲਪੁਰਖ ਦੀ ਬਖਸ਼ਿਸ਼ ਸਦਕਾ ਅਜਿਹੀ ਸਫਲਤਾ ਪ੍ਰਾਪਤ ਕੀਤੀ ਜਿਸ'ਤੇ ਸਮੁੱਚੇ ਦੇਸ਼ ਨੂੰ ਮਾਣ ਹੈ ।
ਅੱਜ ਵੀ ਝੁਲ ਰਿਹਾ ਤਿਰੰਗਾ ਜੋ ਕਿ ਆਜ਼ਾਦ ਭਾਰਤ ਦਾ ਪ੍ਰਤੀਕ ਹੈ ਇਸ ਦੀ ਰੰਗਤ ਵੀ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਹੇਠ ਹੋਈਆ ਸਿੱਖਾਂ ਦੀਆਂ ਮਹਾਨ ਕੁਰਬਾਨੀਆਂ ਦੀ ਦੇਣ ਹੈ। ਇਕ ਕਵੀ ਨੇ ਬੜਾ ਸੁੰਦਰ ਚਿਤਰਿਆ ਹੈ
ਕੌਮ ਕੇ ਹਾਥ ਲਰਜਤੇ ਥੇ,ਅਕਾਲੀ ਸ਼ਾਬਾਸ਼,
ਖੂਬ ਸ੍ਵਰਾਜ ਕੇ ਝੰਡੇ ਕੋ ਸੰਭਾਲਾ ਤੂਨੇ।
ਕੇਸਰੀ ਅਤੇ ਭਗਵੇ ਦੀ ਇਸ ਬਿਪਰਵਾਦੀ ਮਿਲਾਵਟ ਬਾਰੇ ਵੀਰ ਸਰਬਜੀਤ ਸਿੰਘ ਘੁਮਾਣ ਲਿਖਦੇ ਹਨ ਕਿ,
ਜਿਵੇਂ ਨਾਸਤਕ ਕਾਮਰੇਡ 'ਨਕਸਲਵਾੜੀਏ ਸ਼ਹੀਦਾ' ਨੂੰ 'ਲਾਲ ਸਲਾਮ'ਕਹਿੰਦੇ ਹਨ,,ਤਿਵੇਂ ਹੀ ਕਈ ਗੁਰਸਿੱਖ ਵੀ ਸਾਬਿਜ਼ਾਦਿਆਂ ਦੀ ਯਾਦ ਵਿੱਚ ਆਖਿਆ ਕਰਦੇ ,
ਅਜੀਤ ਅਤੇ ਜੁਝਾਰ ਨੂੰ ਕੇਸਰੀ ਪ੍ਰਣਾਮ।
ਸਰਹੰਦ ਦੀ ਦੀਵਾਰ ਨੂੰ ਕੇਸਰੀ ਪ੍ਰਣਾਮ ਹੈ।
"ਸੌ ਸਵਾਲ"ਵਿੱਚ ਪ੍ਰਸਿੱਧ ਸਿੱਖ ਵਿਦਵਾਨ ਪ੍ਰਿ.ਸਤਿਬੀਰ ਸਿੰਘ ਲਿਖਦੇ ਹਨ,"ਨੇਜ਼ੇ ਜਾਂ ਖੰਡੇ ਹੇਠਾਂ ਕੇਸਰੀ ਰੰਗ ਦੇ ਜਾਂ ਖੱਦਰ ਦੇ ਫਰਲੇ ਦੀ ਤਿਕੌਣ ਦੀ ਸ਼ਕਲ ਨੂੰ ਨਿਸ਼ਾਨ ਸਾਹਿਬ ਕਹਿੰਦੇ ਹਨ।" 'ਪ੍ਰਾਚੀਨ ਪੰਥ ਪ੍ਰਕਾਸ਼'ਵਿੱਚ ਲਿਖਿਆ ਹੈ ਕਿ ਇਸ ਤਰ੍ਹਾਂ ਦਾ ਕੇਸਰੀ ਨਿਸ਼ਾਨ ਸਾਹਿਬ ਗੁਰੁ ਨਾਨਕ ਦੇਵ ਜੀ ਨੇ ਸੱਚਖੰਡ'ਤੇ ਝੁਲਦਾ ਡਿੱਠਾ ਸੀ ਤੇ ਉਥੋਂ ਪੰਥ ਲਈ ਲਿਆਂਦਾ।"
....ਭਾਈ ਨੰਦ ਲਾਲ ਜੀ ਨੇ ਜ਼ਿਕਰ ਕੀਤਾ ਹੈ ਕਿ ਕਲਗੀਧ੍ਰਰ ਦੇ ਨਿਸ਼ਾਨ ਸਾਹਿਬ'ਤੇ 'ਵਾਹਿਗੁਰੂ ਜੀ ਕੀ ਫਤਹਿ'ਉਕਰੀ ਹੁੰਦੀ ਸੀ.......।
ਸ਼ਪੱਸ਼ਟ ਹੈ ਕਿ ਸਿੱਖਾਂ ਦੇ ਝੰਡੇ ਦਾ ਰੰਗ ਕੇਸਰੀ ਮੰਨਿਆ ਜਾਂਦਾ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਹਿੰਦੂ ਵੀ ਆਪਣਾ ਝੰਡਾ ਕੇਸਰੀ ਮੰਨਦੇ ਹਨ। ਨਿਸ਼ਚੇ ਹੀ ਕਿਤੇ ਨਾ ਕਿਤੇ ਕੋਈ ਗੜਬੜ ਹੈ।
ਕੱਟੜਪੰਥੀ ਹਿੰਦੂਤਵੀ ਕਹਿੰਦੇ ਹਨ, "ਹਿੰਦੂਤਵ ਫੈਲਾਏਗੇ,ਕੇਸਰੀ ਲਹਿਰਾਏਂਗੇ।''ਕੀ ਹਿੰਦੂਆਂ ਦਾ ਕੌਮੀ ਨਿਸ਼ਾਨ ਵੀ ਕੇਸਰੀ ਹੈ? ਜੇ ਹਿੰਦੂਆਂ ਦਾ ਨਿਸ਼ਾਨ ਕੇਸਰੀ ਹੈ ਤਾਂ ਸਿੱਖਾਂ ਦਾ ਨਿਸ਼ਾਨ ਕਦੇ ਵੀ ਕੇਸਰੀ ਨਹੀਂ ਹੋ ਸਕਦਾ,ਪਰ ਸਾਰੇ ਹੀ ਸਿੱਖ ਗੁਰਧਾਮਾਂ ਵਿੱਚ ਤਾਂ ਕੇਸਰੀ ਨਿਸ਼ਾਨ ਹੀ ਝੂਲਦੇ ਹਨ। ਢਾਡੀ ਵੀਰ ਵੀ ਗਾਉਂਦੇ ਹਨ, "ਸਦਾ ਨਿਸ਼ਾਨ ਕੇਸਰੀ ਝੂਲਣ,ਪੰਥ ਪਿਆਰੇ ਦੇ।"
ਸਾਨੂੰ ਨਿਸ਼ਾਨ ਸਾਹਿਬ ਜੀ ਦਾ ਰੰਗ ਕੇਸਰੀ ਮੰਨਣ ਵਿੱਚ ਕੋਈ ਉਜ਼ਰ ਨਹੀਂ,ਪਰ ਸਿੱਖ ਹਿੰਦੂਆਂ ਤੋਂ ਇਕ ਵੱਖਰੀ ਕੌਮ ਹੋਣ ਕਰਕੇ ਸੌਚਣਾ ਪੈਦਾ ਹੈ। ਕੌਮੀ ਝੰਡਾ ਹਰ ਕੌਮ ਦਾ ਵੀ ਵੱਖਰਾ ਕੌਮੀ ਝੰਡਾ ਹੋਵੇਗਾ। ਚਲਦਾ

Watch the video of Dr. Udoke sound quality is not good but u can understand what he is saying.

<iframe width="560" height="315" src="https://www.youtube.com/embed/8qUl9dOxdhg" frameborder="0" allowfullscreen></iframe>

nishan.pdf

Link to comment
Share on other sites

Join the conversation

You are posting as a guest. If you have an account, sign in now to post with your account.
Note: Your post will require moderator approval before it will be visible.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share


  • advertisement_alt
  • advertisement_alt
  • advertisement_alt


×
×
  • Create New...

Important Information

Terms of Use