Jump to content

Conference In European Parliament Exposes Continued Human Rights Abuses In India


Recommended Posts

ਯੂਰਪੀਅਨ ਪਾਰਲੀਮੈਂਟ ਵਿਚ ਸਿੱਖ ਫੈਡਰੇਸ਼ਨ ਯੂ. ਕੇ. ਵੱਲੋਂ ਮਨੁੱਖੀ ਅਧਿਕਾਰਾਂ ਸਬੰਧੀ ਕਾਨਫ਼ਰੰਸ

198224__erpiin.jpg

ਲੰਡਨ, 25 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂਰਪੀਅਨ ਪਾਰਲੀਮੈਂਟ ਵਿਚ ਭਾਰਤ ਵਿਚ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਸਿੱਖਾਂ ਨੂੰ ਵਿਦੇਸ਼ਾਂ ਵਿਚ ਆ ਰਹੀਆਂ ਮੁਸ਼ਕਿਲਾਂ ਸਬੰਧੀ ਇਕ ਕਾਨਫ਼ਰੰਸ ਯੂਰਪੀਅਨ ਪਾਰਲੀਮੈਂਟ ਵਿਚ ਸਿੱਖ ਫੈਡਰੇਸ਼ਨ ਯੂ. ਕੇ. ਵੱਲੋਂ ਕਰਵਾਈ ਗਈ, ਜਿਸ ਵਿਚ ਯੂਰਪ ਦੇ ਵੱਖ-ਵੱਖ ਦੇਸ਼ਾਂ ਦੀਆਂ ਸਿੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ | ਇਸ ਮੌਕੇ ਜੂਨ 1984 ਅਤੇ ਨਵੰਬਰ 1984 ਦੇ ਸਿੱਖਾਂ ਦੇ ਕਤਲੇਆਮ ਦਾ ਮੁੱਦਾ ਉਠਾਇਆ ਗਿਆ ਅਤੇ ਭਾਰਤ ਵਿਚੋਂ ਫ਼ਾਂਸੀ ਦੀ ਸਜ਼ਾ ਖ਼ਤਮ ਕਰਨ ਲਈ ਵਿਚਾਰ-ਵਟਾਂਦਰਾ ਕਰਦਿਆਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਕੇਸਾਂ ਨੂੰ ਵਿਸਥਾਰ ਸਹਿਤ ਬਿਆਨਿਆ ਗਿਆ | ਇਸ ਮੌਕੇ ਇਹ ਵੀ ਗੱਲ ਉਭਾਰੀ ਗਈ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਜਾਣੇ ਜਾਂਦੇ ਭਾਰਤ ਦੇ ਰਾਜਸੀ ਆਗੂਆਂ |ਤੇ ਕਈ ਤਰ੍ਹਾਂ ਦੇ ਅਪਰਾਧਿਕ ਕੇਸ ਚੱਲ ਰਹੇ ਹਨ, ਜਦ ਕਿ ਭਾਰਤ ਦਾ ਨਿਆਂਇਕ ਸਿਸਟਮ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ | ਇਸ ਮੌਕੇ ਯੂਰਪੀਅਨ ਦੇਸ਼ਾਂ ਵਿਚ ਸਿੱਖ ਪਹਿਚਾਣ ਅਤੇ ਸਿੱਖਾਂ ਨਾਲ ਹੋ ਰਹੇ ਵਿਤਕਰੇ ਸਬੰਧੀ ਵੀ ਵੱਖ-ਵੱਖ ਬੁਲਾਰਿਆ ਨੇ ਆਵਾਜ਼ ਬੁਲੰਦ ਕੀਤੀ | ਇਸ ਮੌਕੇ ਭਾਈ ਦਬਿੰਦਰਜੀਤ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਜਸਪਾਲ ਸਿੰਘ, ਯੂ. ਕੇ. ਵੱਲੋਂ ਸ਼ਿਰਕਤ ਕੀਤੀ, ਜਦ ਕਿ ਇਟਲੀ ਤੋਂ ਭਾਈ ਤਲਵਿੰਦਰ ਸਿੰਘ ਚੇਅਰਮੈਨ ਸਿੱਖ ਫੈਡਰੇਸ਼ਨ ਇਟਲੀ, ਭਾਈ ਹਰਵੰਤ ਸਿੰਘ ਦਾਦੂਵਾਲ ਪ੍ਰਧਾਨ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਇਟਲੀ, ਹੌਲੈਂਡ ਭਾਈ ਗੁਰਸੇਵ ਸਿੰਘ, ਬੀਬਾ ਮਨਪ੍ਰੀਤ ਕੌਰ ਅਤੇ ਬੀਬਾ ਕੇਵਲ ਕੌਰ ਸ਼ਾਮਿਲ ਹੋਏ, ਜਦ ਕਿ ਯੂਰਪੀਅਨ ਪਾਰਲੀਮੈਂਟ ਮੈਂਬਰ ਬਿਲ ਨਿਊਟਨ ਡਨ, ਸਟਿਨਰੁਕ, ਬਰਿੰਡ ਲਾਂਜ਼, ਬਿਰਗਰਿਟ ਸਪਿਲ ਸ਼ਾਮਿਲ ਹੋਏ | ਇਸ ਮੌਕੇ 1984 ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦੇਣ, ਭਾਰਤ ਵਿਚੋਂ ਫ਼ਾਂਸੀ ਦੀ ਸਜ਼ਾ ਖ਼ਤਮ ਕਰਨ, ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ, ਯੂਰਪ ਅਤੇ ਭਾਰਤ ਵਿਚ ਮਨੁੱਖੀ ਅਧਿਕਾਰਾਂ ਸਬੰਧੀ ਸਮਝੌਤਾ ਕਰਨ ਦੀ ਮੰਗ, ਸਿੱਖ ਕੌਮ ਦੀ ਆਜ਼ਾਦੀ ਦੀ ਮੰਗ ਸਮੇਤ ਪੰਜ ਮਤੇ ਪਾਸ ਕੀਤੇ ਗਏ |

Link to comment
Share on other sites

  • 2 weeks later...

Ji, I'm only a youth, (amritdhari) so I don't have a lot of info on 1984, but I know the basics, now, my question is, is somebody gonna DO something about 1984, or is it just gonna forever be remembered, we need justice people, it can't stay like this, now, I'm only a teenager and so I can't take this issue into my own hands, but if I was older, and maybe had a group I would certainly bring up the topic to the Indian Government, WE NEED JUSTICE,

So my question is, does this meeting mean they will confront India on 1984?

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use