Jump to content

Sunn Samadh


Recommended Posts

ਸੰ. ਸੰ- ਆ- ਧਾ. ਸੰਗ੍ਯਾ- ਝਗੜਾ ਮਿਟਾਉਣਾ। ੨. ਪ੍ਰਸ਼ਨ ਦਾ ਉੱਤਰ। ੩. ਚਿੱਤ ਦਾ ਇੱਕ ਪਾਸੇ ਲਾਉਣਾ। ੪. ਦੇਖੋ, ਸਮਾਧਾਨ.
ਸੰ. ਸੰਗ੍ਯਾ- ਸਮ੍‌-ਆ-ਧਾਨ. ਧ੍ਯਾਨ. ਮਨ ਦਾ ਟਿਕਾਉ। ੨. ਧੀਰਯ। ੩. ਪ੍ਰਸ਼ਨ ਦਾ ਉੱਤਰ ਦੇਣਾ। ੪. ਫੈਸਿਲਾ.
ਸੰਗ੍ਯਾ- ਮੜ੍ਹੀ। ੨. ਦੇਖੋ, ਸਮਾਧਿ.
ਸੰ. ਸੰਗ੍ਯਾ- ਸਮ੍‌-ਆ-ਧੀ. ਚੰਗੀ ਤਰਾਂ ਚਿੱਤ ਦੇ ਠਹਿਰਾਉਣ ਦੀ ਕ੍ਰਿਯਾ। ੨. ਅੰਤਹਕਰਣ ਦਾ ਧ੍ਯੇਯ ਵਿੱਚ ਲਿਵਲੀਨ ਹੋਣਾ। ੩. ਇੱਕ ਵੈਸ਼੍ਯ, ਜੋ ਸੁਰਥ ਰਾਜਾ ਦਾ ਸਾਥੀ ਦੁਰਗਾਭਗਤ ਸੀ. "ਸਮੇਤ ਸਮਾਧਿ ਸਮਾਧਿ ਲਗਾਈ." (ਚੰਡੀ ੧) ੪. ਇੱਕ ਸ਼ਬਦਾਲੰਕਾਰ. ਹੋਰ ਕਾਰਣਾਂ ਦੇ ਸੰਬੰਧ ਨਾਲ ਕਿਸੇ ਕਾਰਜ ਦਾ ਅਚਾਨਕ ਸੁਖਾਲਾ ਹੋ ਜਾਣਾ "ਸਮਾਧਿ" ਅਲੰਕਾਰ ਦਾ ਰੂਪ ਹੈ.#ਉਦਾਹਰਣ-#ਖਿਦਰਾਣੇ ਪਰ ਸਿੰਘਾਂ ਨੇ ਜਦ ਪਾਯਾ ਹੈ ਘਮਸਾਨ,#ਮਹਾਂ ਸਿੰਘ ਅਰ ਭਾਗ ਕੌਰ ਸਁਗ ਸਿੰਘ ਪਹੂਚੇ ਆਨ,#ਕਰੀ ਮਾਰ ਸ਼ਤ੍ਰੁਨ ਪਰ ਐਸੀ ਦੀਨੇ ਪੈਰ ਹਿਲਾਯ,#ਘਾਯਲ ਥਕੇ ਤ੍ਰਿਖਾਤੁਰ ਵੈਰੀ ਭਾਗੇ ਪੀਠ ਦਿਖਾਯ.#ਸਿੰਘਾਂ ਦਾ ਅਚਾਨਕ ਪਹੁਚਨਾ ਅਤੇ ਪਾਨੀ ਦਾ ਨਾ ਮਿਲਣਾ ਵੈਰੀਆਂ ਦੇ ਭੱਜਣ ਵਿੱਚ ਸਹਾਇਕ ਹੋਏ। ੫. ਮੁਰਦੇ ਦੀ ਭਸਮ ਅਥਵਾ ਸ਼ਰੀਰ ਉੱਪਰ ਬਣਾਇਆ ਮਠ. ਛਤਰੀ। ੬. ਨਿਦ੍ਰਾ. ਨੀਂਦ.
ਦੇਖੋ, ਸਮਾਧੇਯ. "ਜਹ ਨਾਮ ਸਮਾਧਿਓ." (ਸਵੈਯੇ ਮਃ ੩. ਕੇ)
ਸੰ. ਵਿ- ਸਿਲਸਿਲੇਵਾਰ ਕਰਨ ਯੋਗ੍ਯ. ਯਥਾਕ੍ਰਮ ਕਰਨ ਲਾਇਕ। ੨. ਸਿਖ੍ਯਾ ਯੋਗ੍ਯ। ੩. ਅੰਗੀਕਾਰ ਕਰਨ ਯੋਗ੍ਯ। ੪. ਉੱਤਰ ਦੇ ਯੋਗ੍ਯ ਪ੍ਰਸ਼੍ਨ.
ਵਿ- ਸਮਾਧਿਹਾਰ. ਸਮਾਧਿ ਲਾਉਣ ਵਾਲੇ. "ਸਾਧਿਕ ਸਿਧ ਸਮਾਧਿਹਰਾ." (ਸਵੈਯੇ ਮਃ ੩. ਕੇ)
ਸੰ. ਸ਼ੂਨ੍ਯ. ਵਿ- ਸੁੰਨਾ. ਖਾਲੀ। ੨. ਜੜ੍ਹ. ਚੇਤਨਤਾ ਰਹਿਤ."ਦਿੱਤੀ ਬਾਂਗ ਨਿਮਾਜ ਕਰ ਸੁੰਨ ਸਮਾਨ ਹੋਆ ਜਾਹਾਨਾ." (ਭਾਗੁ) ੩. ਸੰਗ੍ਯਾ- ਬਿੰਦੀ. ਸਿਫਰ. "ਨਉ ਅੰਗ ਨੀਲ ਅਨੀਲ ਸੁੰਨ." (ਭਾਗੁ) ਬਿੰਦੀ ਨੌ ਅੰਗਾਂ ਨਾਲ ਮਿਲਕੇ ਨੀਲ ਆਦਿਕ ਅਨੰਤ ਗਿਣਤੀ ਬੋਧ ਕਰਾਉਂਦੀ ਹੈ। ੪. ਆਕਾਸ਼. "ਸੁੰਨਹਿ ਸੁੰਨ ਮਿਲਿਆ." (ਮਾਰੂ ਕਬੀਰ) ਮਹਾਂ ਆਕਾਸ਼ (ਬ੍ਰਹਮ) ਨੂੰ ਘਟਾਕਾਸ਼ (ਜੀਵਾਤਮਾ) ਮਿਲਿਆ। ੫. ਜਿਸ ਵਿੱਚ ਮਾਇਆ ਦੀ ਚੇਸ੍ਟਾ ਨਹੀਂ. ਅਫੁਰ ਬ੍ਰਹਮ. "ਘਟਿ ਘਟਿ ਸੁੰਨ ਕਾ ਜਾਣੈ ਭੇਉ." (ਸਿਧਗੋਸਿਟ) ੬. ਪ੍ਰਕ੍ਰਿਤਿ. ਮਾਇਆ, ਕਿਉਂਕਿ ਇਹ ਬ੍ਰਹਮ ਦੀ ਸੱਤਾ ਬਿਨਾ ਸੁੰਨ (ਸ਼ੂਨ੍ਯ) ਹੈ. "ਸੁੰਨਹੁ ਧਰਤਿ ਅਕਾਸ ਉਪਾਏ." (ਮਾਰੂ ਸੋਲਹੇ ਮਃ ੧) ੭. ਜੜ੍ਹਤਾ. ਜਾਡ੍ਯ. "ਮਿਟੀ ਸੁੰਨ ਚੇਤਨਤਾ ਪਾਈ." (ਸਲੋਹ) ੮. ਮਹਾਂ ਪ੍ਰਲੈ ਦੀ ਉਹ ਦਸ਼ਾ ਜਦ ਕੁਝ ਰਚਨਾ ਨਹੀਂ ਸੀ. "ਸੁੰਨੇ ਵਰਤੇ ਜਗ ਸਬਾਏ." (ਮਾਰੂ ਸੋਲਹੇ ਮਃ ੧) ੯. ਸੰ. ਸ੍ਵਨ. ਧੁਨਿ. ਸ਼ੋਰ. ਸ਼ਬਦ. "ਸੁੰਨ ਸਮਾਧਿ ਦੋਊ ਤਹਿ ਨਾਹੀ." (ਗਉ ਕਬੀਰ) ਨਾ ਸ੍ਵਨ (ਸ਼ੋਰ) ਹੈ ਨਾ ਸਮਾਧਿ. "ਅਨਹਤ ਸੁੰਨ ਕਹਾ ਤੇ ਹੋਈ?" (ਸਿਧਗੋਸਟਿ) ਅਨਹਤ ਸ੍ਵਨ (ਧੁਨਿ) ਕਹਾਂ ਤੇ ਹੋਈ?#ਪੰਜਾਬੀ ਵਿੱਚ ਪੈਰ ਲੱਗਿਆ ਵਾਵਾ ਉਂਕੜ ਹੋ ਜਾਂਦਾ ਹੈ. ਦੇਖੋ, ਅਸ੍ਵ, ਸ੍ਵਪਨ, ਸ੍ਵਭਾਵ, ਸ੍ਵਰ, ਸ੍ਵਾਨ, ਜ੍ਵਾਲਾ, ਤ੍ਵਰਿਤ, ਦ੍ਵਾਰ, ਧ੍ਵਨਿ ਦੀ ਥਾਂ- ਅਸੁ, ਸੁਪਨਾ, ਸੁਭਾਉ, ਸੁਰ, ਸੁਆਨ, ਜੁਆਲਾ, ਤੁਰਤ, ਦੁਆਰ, ਧੁਨਿ ਆਦਿ ਸ਼ਬਦ.
ਸੰਗ੍ਯਾ- ਨਿਰਵਿਕਲਪ ਸਮਾਧਿ. ਉਹ ਸਮਾਧਿ ਜਿਸ ਵਿੱਚ ਸੰਕਲਪ ਨਾ ਫੁਰਨ. ਦੇਖੋ, ਅਸੰਪ੍ਰਗ੍ਯਾਤ ਸਮਧਿ. "ਸੁੰਨ ਸਮਾਧਿ ਅਨਹਤ ਤਹ ਨਾਦ." (ਸੁਖਮਨੀ) ੨. ਬ੍ਰਹਮ ਦੀ ਉਹ ਅਵਸਥਾ, ਜਦ ਪ੍ਰਕਿਤਿ ਲੈ ਕਰਕੇ ਆਪਣੇ ਸ੍ਵਰੂਪ ਵਿੱਚ ਵਿਰਾਜਦਾ ਹੈ. ੩. ਸ੍ਵਨ (ਸ਼ੋਰ) ਅਤੇ ਸਮਾਧਿ ਦੀ ਹਾਲਤ. ਦੇਖੋ, ਸੁੰਨ ੯.
ਦੇਖੋ, ਸੁੰਨਸਮਾਧਿ। ੨. ਵਿ- ਅਫੁਰ ਸਮਾਧੀ ਵਾਲਾ. "ਸਰਗੁਨ ਨਿਰਗੁਨ ਨਿਰੰਕਾਰ ਸੁੰਨਸਮਾਧੀ ਆਪਿ." (ਸੁਖਮਨੀ)
ਸੰਗ੍ਯਾ- ਤਤ੍ਵਸਮਾਧਿ. ਗੁਰਮਤ ਅਨੁਸਾਰ ਨਾਮਅਭ੍ਯਾਸ ਦ੍ਵਾਰਾ ਵਾਹਗੁਰੂ ਵਿੱਚ ਲਿਵ ਦਾ ਲਗਣਾ. ਸਹਜਸਮਾਧਿ.
ਸੰਗ੍ਯਾ- ਹਠ ਯੋਗ ਦੇ ਕਸ੍ਟ ਸਾਧਨਾ ਤੋਂ ਬਿਨਾ ਸੁਗਮ ਸਮਾਧਿ. "ਜੋਗੀਆਂ ਦੀ ਹਠ ਸਮਾਧਿ ਹੈ, ਤੇ ਸਿੱਖਾਂ ਦੀ ਸਹਜ ਸਮਾਧਿ ਹੈ. ਅੱਠੇ ਪਹਿਰ ਕਥਾ ਕੀਰਤਨ ਵਿੱਚ ਗੁਜਾਰਦੇ ਹਨ, ਓਨਾਂ ਦੇ ਸ੍ਵਾਸ ਵਿਰਥਾ ਨਹੀਂ ਜਾਂਦੇ." (ਭਗਤਾਵਲੀ) "ਸਹਜ ਸਮਾਧਿ ਸਦਾ ਲਿਵ ਹਰਿ ਸਿਉ." (ਸਾਰ ਅਃ ਮਃ ੧)

ਅਸੰਪ੍ਰਗ੍ਯਾਤ ਸਮਾਧਿ -

ਸੰਗ੍ਯਾ- ਯੋਗਦਰਸ਼ਨ ਵਿੱਚ ਦੱਸੀ ਇੱਕ ਸਮਾਧਿ, ਜਿਸ ਵਿੱਚ ਗ੍ਯਾਤਾ ਅਤੇ ਗ੍ਯੇਯ ਦੀ ਭਾਵਨਾ ਮਿਟ ਜਾਂਦੀ ਹੈ. ਨਿਰਵਿਕਲਪ ਸਮਾਧਿ.
ਸੰਗ੍ਯਾ- ਉਹ ਸਮਾਧਿ, ਜਿਸ ਵਿੱਚ ਭੇਦਗ੍ਯਾਨ ਮਿਟਜਾਵੇ. ਜਿਸ ਸਮਾਧਿ ਵਿੱਚ ਗ੍ਯੇਯ ਅਤੇ ਗ੍ਯਾਤਾ ਦਾ ਭੇਦ ਦੂਰ ਹੋਵੇ। ੨. ਅਨੇਕਤਾ ਦਾ ਖ਼ਿਆਲ ਜਿਸ ਵਿੱਚ ਨਹੀਂ ਉਪਜਦਾ, ਐਸੀ ਸਮਾਧਿ.
ਦੇਖੋ, ਬਗੁਲਸਮਾਧਿ.
ਵਕ ਜੇਹੀ ਸਮਾਧਿ. ਪਾਖੰਡੀ ਪੁਰਖ ਦੀ ਅੱਖਾਂ ਮੀਚਕੇ ਬੈਠਣ ਦੀ ਮੁਦ੍ਰਾ. "ਸਿਲ ਪੂਜਸਿ ਬਗੁਲਸਮਾਧੰ." (ਵਾਰ ਆਸਾ) "ਜਿਉ ਬਗੁਲਸਮਾਧਿ ਲਗਾਈਐ." (ਰਾਮ ਮਃ ੪)
ਸੁੰਨ ਵਿੱਚ. ਸ਼ੂਨ੍ਯ ਮੇ. ਭਾਵ- ਸ਼ੁੱਧ ਬ੍ਰਹਮ ਵਿੱਚ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨ ਸੁੰਨਿ ਨ ਲੂਕੇ." (ਆਸਾ ਕਬੀਰ)
ਵਿ- ਅਤਿ ਸ਼ੂਨ੍ਯ. ਮਹਾ ਸੁੰਨ। ੨. ਸੰਗ੍ਯਾ- ਪਾਰਬ੍ਰਹਮ, ਜਿਸ ਵਿੱਚ ਮਾਇਆ ਦੀ ਚੇਸ੍ਟਾ ਨਹੀਂ, ਅਫੁਰ ਬ੍ਰਹਮ. "ਤ੍ਰਿਭਵਣ ਸੁੰਨਮਸੁੰਨੰ." (ਸਿਧਗੋਸਿਟ)
ਵਿ- ਮੁੰਨੇ (ਸ੍‍ਥਾਣੁ) ਦੀ ਤਰਾਂ ਜੜ੍ਹ. ਜੜ੍ਹ ਰੂਪ. "ਸੁੰਨਮੁੰਨ ਨਗਰੀ ਭਈ." (ਭਾਗੁ) ੨. ਸ਼ੂਨ੍ਯ ਅਤੇ ਮੌਨ. ਹਰਕਤ ਅਤੇ ਆਵਾਜ਼ ਬਿਨਾ.
ਸੰਗ੍ਯਾ- ਨਿਰਵਿਕਲਪ ਸਮਾਧਿ. ਉਹ ਸਮਾਧਿ ਜਿਸ ਵਿੱਚ ਸੰਕਲਪ ਨਾ ਫੁਰਨ. ਦੇਖੋ, ਅਸੰਪ੍ਰਗ੍ਯਾਤ ਸਮਧਿ. "ਸੁੰਨ ਸਮਾਧਿ ਅਨਹਤ ਤਹ ਨਾਦ." (ਸੁਖਮਨੀ) ੨. ਬ੍ਰਹਮ ਦੀ ਉਹ ਅਵਸਥਾ, ਜਦ ਪ੍ਰਕਿਤਿ ਲੈ ਕਰਕੇ ਆਪਣੇ ਸ੍ਵਰੂਪ ਵਿੱਚ ਵਿਰਾਜਦਾ ਹੈ. ੩. ਸ੍ਵਨ (ਸ਼ੋਰ) ਅਤੇ ਸਮਾਧਿ ਦੀ ਹਾਲਤ. ਦੇਖੋ, ਸੁੰਨ ੯.
ਦੇਖੋ, ਸੁੰਨਸਮਾਧਿ। ੨. ਵਿ- ਅਫੁਰ ਸਮਾਧੀ ਵਾਲਾ. "ਸਰਗੁਨ ਨਿਰਗੁਨ ਨਿਰੰਕਾਰ ਸੁੰਨਸਮਾਧੀ ਆਪਿ." (ਸੁਖਮਨੀ)
ਵਿ- ਅਫੁਰ ਰੂਪ. "ਵਰਤਿਆ ਸੁੰਨਾਹਰ." (ਵਾਰ ਬਿਹਾ ਮਃ ੪)
ਸੰਗ੍ਯਾ- ਦਸ਼ਮਦ੍ਵਾਰ। ੨. ਨਿਰਵਾਣ ਪਦ.
ਸੁੰਨ ਸਰੋਵਰ ਵਿੱਚ. "ਸੁੰਨ ਸਰੋਵਰਿ ਪਾਵਹੁ ਸੁਖ." (ਗਉ ਥਿਤੀ ਕਬੀਰ) ਦੇਖੋ, ਸੁੰਨ ਸਰੋਵਰ.
ਸੰਗ੍ਯਾ- ਦਸ਼ਮਦ੍ਵਾਰ। ੨. ਸੰਕਲਪ ਰਹਿਤ ਮਨ."ਸੁੰਨਗੁਫਾ ਮਹਿ ਆਸਣੁ ਬੈਸਣੁ." (ਗਉ ਕਬੀਰ)
ਸੰਗ੍ਯਾ- ਦਸਮਦ੍ਵਾਰ। ੨. ਨਿਰਵਿਕਲਪ ਅੰਤਹਕਰਣ। ੩. ਏਕਾਂਤ ਅਸਥਾਨ. "ਸੁੰਨ ਮੰਡਲ ਇਕੁ ਜੋਗੀ ਬੈਸੇ." (ਧਨਾ ਅਃ ਮਃ ੧)
ਸੰਗ੍ਯਾ- ਦਸ਼ਮਦ੍ਵਾਰ. "ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ." (ਸ. ਕਬੀਰ) ਗੰਗਾ ਤੋਂ ਭਾਵ ਇੜਾ, ਜਮੁਨਾ ਤੋਂ ਭਾਵ ਪਿੰਗਲਾ ਹੈ। ੨. ਸਹਜ ਸ੍ਵਨ (ਧੁਨੀ) ਦਾ ਮਾਰਗ. ਦੇਖੋ, ਸੁੰਨ ੯.
ਵਿ- ਸੁੰਨ ਵਿੱਚ ਆਸਣ ਕੀਤਾ ਹੈ ਜਿਸ ਨੇ. ਨਿਰਵਿਕਲਪ ਸਮਾਧਿ ਵਿੱਚ ਇਸਥਿਤ ਹੋਇਆ. "ਆਸਨਕ ਸੁੰਨ ਅਨਬਿਕਤ ਰੰਗ." (ਦੱਤਾਵ)
Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use