Jump to content

What Do These Terms Mean?


anokhi9
 Share

Recommended Posts

ਸੰਗ੍ਯਾ- ਰਹਿਣ ਦਾ ਭਾਵ. ਇਸਥਿਤਿ. ਵਿਸ਼੍ਰਾਮ. "ਭਾਈ ਰੇ! ਗੁਰਮਤਿ ਸਾਚਿ ਰਹਾਉ." (ਸ੍ਰੀ ਮਃ ੩) ੨. ਸ੍ਵਰ। ੩. ਪਾਠ ਦੀ ਧਾਰਨਾ। ੪. ਟੇਕ ਸਥਾਈ. ਉਹ ਪਦ, ਜੋ ਗਾਉਣ ਵੇਲੇ ਵਾਰ ਵਾਰ ਅੰਤਰੇ ਪਿੱਛੋਂ ਵਰਤਿਆ ਜਾਵੇ. ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਸ਼ਬਦਾਂ ਵਿੱਚ ਜੋ ਰਹਾਉ ਸ਼ਬਦ ਆਉਂਦਾ ਹੈ, ਉਸ ਦਾ ਇਹੀ ਭਾਵ ਹੈ.¹ ਦੇਖੋ, ਰਾਮਕਲੀ ਦੀ ਪਹਿਲੀ ਵਾਰ ਦੀ ਪਹਿਲੀ ਪੌੜੀ ਦੇ ਅੰਤ "ਰਹਾਉ" ਸ਼ਬਦ. ਇਸ ਦਾ ਭਾਵ ਹੈ ਕਿ ਹਰੇਕ ਪੌੜੀ ਦੇ ਅੰਤ ਪਿਛਲੀ ਤੁਕ ਜੋੜਕੇ ਪਾਠ ਕਰੋ. ਦੇਖੋ, ਰਹਾਉ ਦੂਜਾ.
ਇੱਕ ਸ਼ਬਦ ਵਿੱਚ ਜਿੱਥੇ ਸਥਾਈ ਲਈ ਦੋ ਤੁਕਾਂ ਰਚੀਆਂ ਹਨ, ਉੱਥੇ ਇਹ ਪਦ ਵਰਤਿਆ ਹੈ, ਅਰ ਦੋਹਾਂ ਵਿੱਚੋਂ ਗਾਉਣ ਵਾਲੇ ਦੀ ਮਰਜੀ ਹੈ, ਜਿਸ ਟੇਕ ਨੂੰ ਚਾਹੇ ਵਰਤੇ. ਜੈਸੇ- ਸੋਰਠ ਮਃ ੫. ਦੀ ਅਸਟਪਦੀ "ਪਾਠ ਪੜਿਓ ਅਰੁ ਬੇਦੁ ਬੀਚਾਰਿਓ" ਵਿੱਚ ਦੋ ਰਹਾਉ ਹਨ- "ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ."××× ਅਤੇ "ਤੇਰੋ ਸੇਵਕ ਇਹ ਰੰਗਿ ਮਾਤਾ. ×××"
ਦੇਖੋ, ਮਹਲ.
ਮਹਲ ਵਿੱਚ। ੨. ਥਾਂ ਸਿਰ.
ਅ਼. [محل] ਮਹ਼ਲ. ਸੰਗ੍ਯਾ- ਹ਼ਲੂਲ (ਉਤਰਨ) ਦੀ ਥਾਂ. ਘਰ. ਰਹਣ ਦਾ ਅਸਥਾਨ. ਪਾਸਾਦ। ੨. ਭਾਵ- ਅੰਤਹਕਰਣ. "ਮਹਲ ਮਹਿ ਬੈਠੇ ਅਗਮ ਅਪਾਰ." (ਮਲਾ ਮਃ ੧) ੩. ਮੌਕ਼ਅ. ਯੋਗ੍ਯ ਸਮਾਂ. "ਮਹਲੁ ਕੁਮਹਲੁ ਨ ਜਾਣਨੀ ਮੁਰਖ ਆਪਣੈ ਸੁਆਇ" (ਮਃ ੩. ਵਾਰ ਸੋਰ) ੪. ਅਸਥਾਨ. ਜਗਾ. ਥਾਂ. "ਏਕ ਮਹਲਿ ਤੂੰ ਪੰਡਿਤ ਵਕਤਾ ਏਕ ਮਹਲਿ ਬਲੁ ਹੋਤਾ." (ਗਉ ਮਃ ੫) ੫. ਨਿਜਪਦ. ਨਿਰਵਾਣ. "ਅੰਮ੍ਰਿਤੁ ਪੀਵਹਿ, ਤਾ ਸੁਖ ਲਹਹਿ ਮਹਲੁ." (ਸ੍ਰੀ ਮਃ ੩) ੬. ਅਧਿਕਾਰ. ਪਦਵੀ. ਰੁਤਬਾ. "ਟਹਲ ਮਹਲ ਤਾਕਉ ਮਿਲੈ ਜਾਕਉ ਸਾਧੁ ਕ੍ਰਿਪਾਲੁ." (ਬਾਵਨ) ੭. ਨਿਵਾਸ. ਇਸਥਿਤੀ. "ਹਰਿ ਮਹਲੀ ਮਹਲੁ ਪਾਇਆ." (ਮਾਰੂ ਮਃ ੫) "ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ." (ਸੋਹਿਲਾ) ੮. ਦਬਿਸ੍ਤਾਨੇ ਮਜ਼ਾਹਬ ਦਾ ਕਰਤਾ ਲਿਖਦਾ ਹੈ ਕਿ ਹ਼ਲੂਲ ( [حلوُل] ) ਦਾ ਥਾਂ ਮਹਲ ਹੈ. ਇਸੇ ਲਈ ਸ਼੍ਰੀ ਗੁਰੂ ਨਾਨਕਦੇਵ ਜੀ ਦੇ ਜਾਨਸ਼ੀਨ ਮਹਲ ਕਹੇ ਜਾਂਦੇ ਹਨ ਕਿ ਇੱਕ ਗੁਰੂ ਆਪਣੇ ਤਾਈਂ ਦੂਜੇ ਵਿੱਚ ਹ਼ਲੂਲ (ਉਤਾਰਦਾ) ਹੈ, ਭਾਵ- ਲੀਨ ਕਰਦਾ ਹੈ। ੯. ਮਹਲਾ (ਇਸਤ੍ਰੀ) ਲਈ ਭੀ ਮਹਲ ਸ਼ਬਦ ਆਇਆ ਹੈ. "ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ." (ਮਃ ੧. ਵਾਰ ਮਾਰੂ ੧)
ਸੰਗ੍ਯਾ- ਮਹਿਲ ਵਿੱਚ ਰਹਿਣ ਵਾਲੀ, ਨਾਰੀ. ਇਸਤ੍ਰੀ। ੨. ਭਾਰਯਾ. ਪਤਨੀ. "ਗੜ ਮੰਦਰ ਮਹਲਾ ਕਹਾਂ?" (ਓਅੰਕਾਰ) ੩. ਦੇਖੋ, ਮਹਲ ੧. ਅਤੇ ੮. "ਗੁਰਬਾਣੀ ਵਿੱਚ ਸਤਿਗੁਰਾਂ ਨੇ ਆਪਣੇ ਲਈ ਮਹਲਾ ਸ਼ਬਦ ਵਰਤਿਆ ਹੈ. ਮਹਲਾ ਦੇ ਅੰਤ ਜੋ ਅੰਗ ਹੋਵੇ ਉਸ ਤੋਂ ਗੁਰੂ ਸਾਹਿਬ ਦਾ ਨਾਮ ਜਾਣਨਾ ਚਾਹੀਏ, ਜਿਵੇਂ- ਮਹਲਾ ੧. ਸ਼੍ਰੀ ਗੁਰੂ ਨਾਨਕ ਦੇਵ, ਮਹਲਾ ੯. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਆਦਿ.
ਸ- ਲੋਕ. ਉਹੀ ਲੋਕ. ਵਹੀ ਦੇਸ਼। ੨. ਸੰ. ਸਾਲੋਕ੍ਯ. ਮੁਕਤਿ ਦਾ ਇੱਕ ਭੇਦ, ਜਿਸ ਦਾ ਰੂਪ ਹੈ ਕਿ ਉਪਾਸ੍ਯ ਦੇ ਲੋਕ ਵਿੱਚ ਜਾ ਰਹਿਣਾ। ੩. ਸੰ. ਸ਼੍‌ਲੋਕ. ਪ੍ਰਸ਼ੰਸਾ. ਉਸਤਤਿ. ਤਅ਼ਰੀਫ਼। ੪. ਯਸ਼ ਦਾ ਗੀਤ। ੫. ਛੰਦ. ਪਦ ਕਾਵ੍ਯ. ਪਦ੍ਯ. "ਉਤਮ ਸਲੋਕ ਸਾਧ ਕੇ ਬਚਨ." (ਸੁਖਮਨੀ) ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ "ਸਲੋਕ" ਸਿਰਲੇਖ ਹੇਠ ਅਨੰਤ ਛੰਦ ਆਏ ਹਨ, ਜਿਨ੍ਹਾਂ ਦੇ ਅਨੇਕ ਰੂਪ "ਗੁਰੁ ਛੰਦ ਦਿਵਾਕਰ" ਵਿੱਚ ਦਿਖਾਏ ਗਏ ਹਨ। ੬. ਦੇਖੋ, ਅਨੁਸ੍ਟੁਭ। ੭. ਦੇਖੋ, ਸੱਲੋਕ.
ਸੰਗ੍ਯਾ- ਭਲੇ ਲੋਕ. ਸਾਧੁ ਜਨ.
ਸੰ. जप् ਧਾ- ਜਪਨਾ, ਮਨ ਵਿੱਚ ਕਹਿਣਾ। ੨. ਸੰਗ੍ਯਾ- ਮੰਤ੍ਰਪਾਠ. "ਜਪਹੀਨ ਤਪਹੀਨ ਕੁਲਹੀਨ ਕਰਮਹੀਨ." (ਗਉ ਨਾਮਦੇਵ) ਸੰਸਕ੍ਰਿਤ ਗ੍ਰੰਥਾਂ ਵਿੱਚ ਜਪ ਤਿੰਨ ਪ੍ਰਕਾਰ ਦਾ ਹੈ-#(ੳ) ਵਾਚਿਕ, ਜੋ ਸਪਸ੍ਟ ਅੱਖਰਾਂ ਵਿੱਚ ਕੀਤਾ ਜਾਵੇ, ਜਿਸ ਨੂੰ ਸੁਣਕੇ ਸ਼੍ਰੋਤਾ ਅਰਥ ਸਮਝ ਸਕੇ. (ਅ) ਉਪਾਂਸ਼ੁ, ਜੋ ਹੋਠਾਂ ਅੰਦਰ ਬਹੁਤ ਧੀਮੀ ਆਵਾਜ਼ ਨਾਲ ਕੀਤਾ ਜਾਵੇ, ਜਿਸ ਨੂੰ ਬਹੁਤ ਪਾਸ ਬੈਠਣ ਵਾਲਾ ਭੀ ਨਾ ਸਮਝ ਸਕੇ.#(ੲ) ਮਾਨਸ, ਜੋ ਮਨ ਦੇ ਚਿੰਤਨ ਤੋਂ ਕੀਤਾ ਜਾਵੇ.¹#ਤੰਤ੍ਰਸ਼ਾਸਤ੍ਰ ਅਨੁਸਾਰ ਮੰਤ੍ਰਾਂ ਦੇ ਜਪ ਦੀ ਗਿਣਤੀ, ਭਿੰਨ ਭਿੰਨ ਸਾਮਗ੍ਰੀ ਅਤੇ ਜੁਦੇ ਜੁਦੇ ਫਲ ਅਨੇਕ ਜਾਪਕਾਂ ਨੇ ਲਿਖੇ ਹਨ, ਜਿਸ ਦੀ ਨਕਲ ਕਿਸੇ ਸਿੱਖ ਨੇ ਗੁਰੂ ਸਾਹਿਬ ਦਾ ਨਾਮ ਲੈਕੇ "ਸਰਧਾਪੂਰਕ" ਪੁਸ੍ਤਕ ਵਿੱਚ ਭੀ ਕੀਤੀ ਹੈ। ੩. ਉਹ ਮੰਤ੍ਰ ਅਥਵਾ ਵਾਕ, ਜਿਸ ਦਾ ਜਪ ਕੀਤਾ ਜਾਵੇ। ੪. ਦੇਖੋ, ਜਪੁ ਅਤੇ ਜਪੁਜੀ.
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ.
ਜਪੁ ਨਾਮਕ ਗੁਰਬਾਣੀ ਨਾਲ ਜੀ ਸ਼ਬਦ ਸਨਮਾਨ ਬੋਧਕ ਲਾਇਆ ਜਾਂਦਾ ਹੈ. ਦੇਖੋ, ਜਪੁ ੧.
Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use