Jump to content

ਤਾਜ਼ਾ ਖ਼ਬਰ: ਅਬੋਹਰ


simran345
 Share

Recommended Posts

ਤਾਜ਼ਾ ਖ਼ਬਰ: ਅਬੋਹਰ ਨੇੜੇ ਢਾਣੀ ਲਟਕਣ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਪੁਲਿਸ ਹਿਰਾਸਤ 'ਚ

ਐੱਸ.ਐੱਸ.ਪੀ. ਨੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ 'ਚ ਕੀਤਾ ਖ਼ੁਲਾਸਾ-ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਆਏ ਦੋਸ਼ੀ ਪੁਲਿਸ ਅੜਿੱਕੇ

ਅਬੋਹਰ, 31 ਅਕਤੂਬਰ - ਕੁਝ ਦਿਨ ਪਹਿਲਾ ਇੱਥੋਂ ਨੇੜਲੀ ਢਾਣੀ ਲਟਕਣ ਵਿਖੇ ਕਿਸੇ ਗੁਰੂ ਦੋਖੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਦੇ ਦੋ ਅੰਗ ਪਾੜ ਕੇ ਬੇਅਦਬੀ ਕਰਨ ਦੇ ਮਾਮਲੇ ਨੂੰ ਪੁਲਿਸ ਨੇ ਆਪਣੀ ਸੂਝ-ਬੂਝ ਨਾਲ ਸੁਲਝਾ ਲਿਆ ਹੈ ਜਿਸ ਨਾਲ ਅੱਜ ਤੱਕ ਸਿੱਖ ਜਥੇਬੰਦੀਆਂ ਵੱਲੋਂ ਪੁਲਿਸ ਨੂੰ ਦਿੱਤੇ ਅਲਟੀਮੈਂਟਮ ਸਦਕਾ ਪੈਦਾ ਹੋਣ ਵਾਲੀ ਕੋਈ ਅਣ ਸੁਖਾਵੀਂ ਸਥਿਤੀ ਟੱਲ ਗਈ। ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸ.ਐੱਸ.ਪੀ. ਫ਼ਾਜ਼ਿਲਕਾ ਸਵਪਨ ਸ਼ਰਮਾ ਨੇ ਦੱਸਿਆ ਕਿ ਢਾਣੀ ਲਟਕਣ ਵਿਖੇ ਸ੍ਰੀ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਉਨ੍ਹਾਂ ਦੱਸਿਆ ਕਿ ਢਾਣੀ ਲਟਕਣ ਦੇ ਵਾਸੀ ਵਿਜੇ ਕੁਮਾਰ ਪੁੱਤਰ ਪਿਆਰਾ ਲਾਲ ਨੇ 26 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪੱਤਰੇ ਪਾੜ ਕੇ ਆਪਣੇ ਘਰ ਲੈ ਗਿਆ ਸੀ ਅਤੇ ਪੁਲਿਸ ਨੂੰ ਜਦ ਸ਼ਾਮ ਕਰੀਬ ਸਾਢੇ ਛੇ ਵਜੇ ਇਸ ਘਟਨਾ ਦਾ ਪਤਾ ਲੱਗਾ ਤਾਂ ਪੁਲਿਸ ਨੇ ਦੂਸਰੇ ਦਿਨ ਸਵੇਰੇ ਹੀ ਗੁਰਦੁਆਰਾ ਸਾਹਿਬ ਵਿਖੇ ਗੁਪਤ ਤੌਰ 'ਤੇ ਸੀ.ਸੀ.ਟੀ.ਵੀ. ਕੈਮਰੇ ਲਗਾ ਦਿੱਤੇ ਸਨ। ਉਨ੍ਹਾਂ ਦੱਸਿਆ ਕਿ 28-29 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਵਿਜੇ ਕੁਮਾਰ ਆਪਣੇ ਰਿਸ਼ਤੇਦਾਰ ਸੋਨੂੰ ਦੀ ਮਦਦ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਵੇਂ ਪੱਤਰੇ ਦੁਬਾਰਾ ਗੁਰਦੁਆਰਾ ਸਾਹਿਬ ਅੰਦਰ ਪਏ ਸੰਦੂਕ ਦੀ ਚਾਦਰ ਹੇਠ ਰੱਖ ਗਿਆ ਅਤੇ ਇਹ ਸਾਰੀ ਕਾਰਵਾਈ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਜਿਸ ਦੀ ਮਦਦ ਨਾਲ ਪੁਲਿਸ ਦੋਸ਼ੀਆਂ ਤੱਕ ਪੁੱਜ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਾਮਲੇ ਨੂੰ ਸੁਲਝਾਉਣ ਲਈ ਸੱਤ ਟੀਮਾਂ ਦਾ ਗਠਨ ਕੀਤਾ ਸੀ ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਇਹ ਮਾਮਲਾ ਹੱਲ ਹੋਇਆ। ਉਨ੍ਹਾਂ ਕਿਹਾ ਕਿ ਇਸ ਘਟਨਾ ਪਿੱਛੇ ਕਿਸੇ ਦਾ ਵੀ ਹੱਥ ਨਹੀਂ ਹੈ ਅਤੇ ਬੱਸ ਨੌਜਵਾਨਾਂ ਨੇ ਇਸ ਘਟਨਾ ਸਿਰਫ਼ ਇਕ ਸ਼ਰਾਰਤ ਵਜੋਂ ਅੰਜਾਮ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਐੱਸ.ਪੀ. ਅਬੋਹਰ ਸ: ਹਰਜੀਤ ਸਿੰਘ, ਡੀ.ਐੱਸ.ਪੀ. ਅਬੋਹਰ ਗੁਰਭੇਜ ਸਿੰਘ, ਡੀ.ਐੱਸ.ਪੀ. ਬੱਲੂਆਣਾ ਜਸਬੀਰ ਸਿੰਘ, ਡੀ.ਐੱਸ.ਪੀ. (ਡੀ) ਵੀਰ ਚੰਦ, ਥਾਣਾ ਸਿਟੀ-1 ਦੇ ਮੁਖੀ ਬਲਕਾਰ ਸਿੰਘ, ਐੱਸ.ਡੀ.ਐਮ. ਰਾਜ ਪਾਲ ਸਿੰਘ, ਤਹਿਸੀਲਦਾਰ ਮਨਜੀਤ ਸਿੰਘ ਭੰਡਾਰੀ ਵੀ ਸਨ। ਪੁਲਿਸ ਨੇ ਉਕਤ ਦੋਵਾਂ ਖ਼ਿਲਾਫ਼ ਧਾਰਾ 295ਏ., 380 ਆਈ.ਪੀ.ਸੀ. ਦੇ ਤਹਿਤ ਮਾਮਲਾ ਦਰਜ ਕੀਤਾ ਹੈ।

http://beta.ajitjalandhar.com/latestnews/1120480.cms

Link to comment
Share on other sites

ਤਾਜ਼ਾ ਖ਼ਬਰ: ਅਬੋਹਰ 'ਚ ਸਿੱਖ ਜਥੇਬੰਦੀਆਂ ਦੀ ਮੀਟਿੰਗ

ਮਾਮਲਾ ਪਿੰਡ ਢਾਣੀ ਲਟਕਣ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ

ਅਬੋਹਰ, 31 ਅਕਤੂਬਰ - ਬੀਤੇ ਦਿਨੀਂ 26 ਅਕਤੂਬਰ ਨੂੰ ਉਪ ਮੰਡਲ ਦੇ ਪਿੰਡ ਢਾਣੀ ਲਟਕਣ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਬੇਅਦਬੀ ਸਬੰਧੀ ਮੀਟਿੰਗ ਸਥਾਨਕ ਗੁਰਦੁਆਰਾ ਸ੍ਰੀ ਨਾਨਕਸਰ ਟੋਭਾ ਵਿਖੇ ਹੋਈ | ਇਸ ਦੌਰਾਨ ਜ਼ਿਲ੍ਹੇ ਦੇ ਐੱਸ.ਐੱਸ.ਪੀ. ਸਵਪਨ ਸ਼ਰਮਾ ਨੇ ਇਸ ਘਟਨਾ ਦੇ ਸਬੰਧ 'ਚ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਫੜੇ ਗਏ ਪਿੰਡ ਢਾਣੀ ਲਟਕਣ ਦੇ ਹੀ ਦੋ ਨੌਜਵਾਨਾਂ ਦਾ ਵੀਡੀਓ ਦਿਖਾ ਕੇ ਖ਼ੁਲਾਸਾ ਕਰਦਿਆਂ ਸੰਗਤਾਂ ਨੂੰ ਭਰੋਸਾ ਦੁਆਇਆ ਕਿ ਇਨ੍ਹਾਂ ਦੋ ਨੌਜਵਾਨਾਂ ਦੇ ਇਸ ਤੋਂ ਅੱਗੇ ਤਾਰ ਕਿੱਥੋਂ ਤੱਕ ਜੁੜੇ ਹਨ ਦੀ ਜਾਂਚ ਲਈ ਉਨ੍ਹਾਂ ਨੂੰ ਕੁਝ ਸਮਾਂ ਦਿੱਤਾ ਜਾਵੇ | ਪੁਲਿਸ ਪ੍ਰਸ਼ਾਸਨ ਦੇ ਇਸ ਖ਼ੁਲਾਸੇ ਬਾਅਦ ਵੱਖ-ਵੱਖ ਆਗੂਆਂ ਨੇ ਮੰਗ ਕੀਤੀ ਕਿ ਇਸ ਘਟਨਾ ਦੇ ਅਸਲ ਦੋਸ਼ੀਆਂ ਨੂੰ ਬੇਨਕਾਬ ਕਰਕੇ ਸਾਹਮਣੇ ਲਿਆਂਦਾ ਜਾਵੇ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਸਾਬਕਾ ਜਥੇਦਾਰ ਗਿਆਨ ਸਿੰਘ ਨੇ ਕਿਹਾ ਕਿ ਇਸ ਸਮੇਂ ਸਿੱਖ ਕੌਮ ਬੜੇ ਹੀ ਗੰਭੀਰ ਸੰਕਟ 'ਚੋਂ ਗੁਜ਼ਰ ਰਹੀ ਹੈ | ਉਨ੍ਹਾਂ ਕਿਹਾ ਕਿ ਸਮੁੱਚੇ ਸਿੱਖ ਪੰਥ ਤੇ ਸਿੱਖ ਪ੍ਰਚਾਰਕਾਂ ਦੀ ਇਸ ਸਮੇਂ ਇਕੋ ਹੀ ਮੰਗ ਚੱਲ ਰਹੀ ਹੈ ਕਿ ਇਨ੍ਹਾਂ ਘਟਨਾਵਾਂ ਦੇ ਪਿੱਛੇ ਕੰਮ ਕਰ ਰਹੀਆਂ ਤਾਕਤਾਂ ਨੂੰ ਬੇਨਕਾਬ ਕਰਕੇ ਸਾਹਮਣੇ ਲਿਆਂਦਾ ਜਾਵੇ | ਉਨ੍ਹਾਂ ਸੰਗਤਾਂ ਨੂੰ ਇਹ ਵੀ ਅਪੀਲ ਕੀਤੀ ਕਿ ਇਨ੍ਹਾਂ ਘਟਨਾਵਾਂ 'ਤੇ ਠੱਲ੍ਹ ਪਾਉਣ ਲਈ ਉਹ ਵੀ ਸੁਚੇਤ ਰਹਿਣ ਅਤੇ ਆਪੋ-ਆਪਣੇ ਨਗਰਾਂ ਦੇ ਗੁਰਦੁਆਰਿਆਂ 'ਚ ਕੈਮਰੇ ਲਾਉਣ ਤੇ ਗੁਰਦੁਆਰਿਆਂ 'ਚ ਨਿਗਰਾਨੀ ਕਰਨ | ਉਨ੍ਹਾਂ ਕਿਹਾ ਕਿ ਇਸ ਸਮੇਂ ਪੂਰੇ ਸਿੱਖ ਕੌਮ 'ਚ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਰੋਸ ਹੈ ਪਰ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਮੰਤਰੀਆਂ ਤੇ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਸਿਰਫ਼ ਆਪਣੀ ਕੁਰਸੀ ਦਾ ਫ਼ਿਕਰ ਹੈ | ਇਨ੍ਹਾਂ 'ਚ ਕੋਈ ਵੀ ਇਸ ਸਮੇਂ ਸੰਗਤਾਂ ਦੀ ਕਚਹਿਰੀ 'ਚ ਆ ਕੇ ਨਹੀਂ ਖੜ੍ਹ ਰਿਹਾ | ਉਨ੍ਹਾਂ ਸੂਬਾ ਸਰਕਾਰ ਤੇ ਅਕਾਲੀ ਤਖ਼ਤ ਦੇ ਜਥੇਦਾਰਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਹਾਲਾਤਾਂ ਵਿਚ ਉਹ ਵੀ ਸੰਗਤ ਦੀਆਂ ਭਾਵਨਾਵਾਂ ਸਮਝਣ ਤੇ ਮਸਲਿਆਂ ਦੇ ਹੱਲ ਤੇ ਹਾਲਾਤਾਂ 'ਤੇ ਕਾਬੂ ਪਾਉਣ ਲਈ ਸੰਗਤ ਦਾ ਸਹਿਯੋਗ ਕਰਨ |

ਇਸ ਮੌਕੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਤੋਂ ਇਲਾਵਾ ਬਾਬਾ ਕਰਤਾਰ ਸਿੰਘ ਗੁਰੂਸਰ ਜੋਧਾ, ਬਾਬਾ ਸੁੱਚਾ ਸਿੰਘ ਢਿੱਲੋਂ, ਪ੍ਰਧਾਨ ਪਰਮਿੰਦਰ ਸਿੰਘ ਪੰਮਾ, ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਦਵਿੰਦਰ ਸਿੰਘ ਬਿੰਨੀ ਖ਼ਾਲਸਾ, ਪ੍ਰਧਾਨ ਚਰਨਜੀਤ ਸਿੰਘ ਮਲੋਟ, ਦਵਿੰਦਰ ਸਿੰਘ, ਬੂਟਾ ਸਿੰਘ, ਤੇਜ਼ ਪਾਲ ਸਿੰਘ ਕੁੰਡਲ, ਇੰਦਰਜੀਤ ਸਿੰਘ, ਨਾਨਕ ਸਿੰਘ, ਤਿਰਲੋਚਣ ਸਿੰਘ, ਅਵਤਾਰ ਸਿੰਘ, ਜਸਵੰਤ ਸਿੰਘ ਬਰਾੜ, ਗੁਰਵਿੰਦਰ ਸਿੰਘ ਵਿਪਨ, ਬਲਵੀਰ ਸਿੰਘ ਫ਼ੌਜੀ, ਪਰਮਿੰਦਰ ਸਿੰਘ ਤੇ ਬਲਵਿੰਦਰ ਸਿੰਘ ਬਿੰਦਰ ਆਦਿ ਹਾਜ਼ਰ ਸਨ |

http://beta.ajitjalandhar.com/news/20151101/2/1120967.cms#1120967

post-24162-0-30429200-1446368713_thumb.j

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use