Jump to content

Recommended Posts

“Raaj Krega Khalsa” di gl tan bhut sare Sikh karde ne, pr agar Khalse ne sachi muchi raaj lena hai ate krna hai, tan Khalse nu bhav sanu Sikhan nu apne Gurudwarean vich, Chote ate vdde sare gurudwarean vich, puran roop vich chon pranali (Gurudwara Elections) nu smapat krke, Sarabsnmti/Gurmatta karan di parampra apnani chahide hai. Kyonki chona (election) nal panth vich ladai paindi hai, lalach, erkha vadhdi hai ate sangat vich shardha ghatdi hai. Jis krke panth da bhut vdda nuksan ho riha hai. Eh ik saravmanye chiz hai ki jihna pantha vich, jihna kauma vich vi ladai payi hai othe bne bnaye raaj bhag chle gye, jiwe Baba Banda Bahadur de smey (time), Maharaj Ranjit Singh Ji de smey (time) sikhan nal v hoya. Is krke sanu chon parnali (election system) nu puran roop vich samapt krke “Khalsa Raaj” sthapat karan wale kam krne chahide han. J tan appa “Raaj Krega Khalsa” da sirf nara hi lgauna hai, gallan hi karniya ne, Khalsa Raaj lena nhi na appa krna hai ate chon parnali (election system) nu v appa galat nhi man na fer Sikhan nu chahida hai ki ik hukamnama jari kita jawe ki asli Sikh oh hi hai jehda apne pariwar vich v chon (election) krwave ate pariwar vich jada ton jada ladai puaave. J hor kise panth vich, ohna de Dharam Sthana de parbhandh layi votan nhi paindiyan othe chon paranali (election system) di varton nhi hundi tan appa sikh kyon chon parnali apna k votan paunde han?, appa kyon ladhde han? Khalsa Raaj len layi ate Raaj karan layi sikhan nu gurbani di is tuk nu mannan di jrurat hai “hoe eikathr milehu maerae bhaaee dhubidhaa dhoor karehu liv laae” ate appas vich sehmat hoke Gurmatta krke panth vadhaun di lodh hai, panth vdhega te Raaj apne aap hi sthapat ho jayega. Bani di is tuk nu apnaun di lodh hai jiwan vi dhalan di lodh hai. J Gurbani di tuk te Gurdwarean vich amal nhi hoyega tan kithe hoyega? Gurbani vich tan milan di mehma likhi hai “milabae kee mahimaa baran n saako naanak parai pareelaa”. J Gurbani nu guru mannan wale Sikh hi Gurbani de virudh chalange tan ohna sikhan da, us khalsa panth da da bhala kiwe ho skda hai. Gurbani vich tan milbe ki mahima likhi hai appa manke chalde han ki “ladhbe ki mahima” appa kaise Sikh han apne andar vekhan di lodh hai. Sirf matha tekan naal Sikh nhi ban jayida. J Bani nu Guru Manan wale, bani vich likhe nu nhi mannange ate apne hi dharam sthana te jithe Sri Guru Granth Sahib Ji da parkash hunda hai othe hi jo aadesh Guru Granth Sahib Ji vich likhya hoya hai uhnu na manya jawage, oh lagu nhi kita jawage fer Bani vich likhe hoye nu kithe manya jayega?

 

by thakur dalip singh

"ਰਾਜ ਕਰੇਗਾ ਖਾਲਸਾ"  ਦੀ ਗੱਲ ਤਾਂ ਬਹੁਤ ਸਾਰੇ ਸਿੱਖ ਕਰਦੇ ਹਨ, ਪਰ ਖਾਲਸੇ ਨੇ ਸੱਚੀ  ਰਾਜ ਲੈਣਾ ਹੈ ਅਤੇ ਕਰਨਾ ਹੈ, ਤਾਂ ਖਾਲਸੇ ਨੂੰ ਭਾਵ ਸਾਨੂੰ ਸਿੱਖਾਂ ਨੂੰ ਆਪਣੇ ਗੁਰਦੁਆਰਿਆਂ ਵਿੱਚ, ਚੋਟੇ ਅਤੇ ਵੱਡੇ ਸਾਰਿਆਂ ਗੁਰਦੁਆਰਿਆਂ ਵਿੱਚ, ਪੂਰਨ ਰੂਪ ਵਿੱਚ ਚੋਣ ਪ੍ਰਨਾਲੀ ਨੂੰ ਖਤਮ ਕਰਕੇ ਸਰਬਸੰਮਤੀ/ਗੁਰਮੱਤਾ ਕਰਣ ਦੀ ਪੰਰਪਰਾ ਅਪਨਾਉਣੀ ਚਾਹੀਦੀ ਹੈ ਕਿਉਂਕਿ ਚੋਣਾਂ ਨਾਲ ਪੰਥ ਵਿੱਚ ਲੜਾਈ ਪੈਂਦੀ ਹੈ, ਲਾਲਚ, ਇਰਖਾ ਵੱਧਦੀ ਹੈ ਅਤੇ ਸੰਗਤ ਦੀ ਸ਼ਰਧਾ ਘੱਟਦੀ ਹੈ ਜਿਸ ਕਰਕੇ ਪੰਥ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਇਹ ਇੱਕ ਸਰਬ ਸਵੀਕਰਿਤ ਚੀਜ਼ ਹੈ ਕੀ ਜਿਨ੍ਹਾਂ ਪੰਥਾਂ ਜਾਂ ਕੌਮਾਂ ਵਿੱਚ ਲੜਾਈ ਪਈ ਹੈ ਓਥੇ ਬਨੇ ਬਨਾਏ ਰਾਜ ਚਲੇ ਗਏ ਜਿਵੇਂ ਬਾਬਾ ਬੰਦਾ ਬਹਾਦਰ ਦੇ ਸਮੇਂ, ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਸਿੱਖਾਂ ਨਾਲ ਵੀ ਹੋਇਆ ਇਸ ਕਰਕੇ ਸਾਨੂੰ ਚੋਣ ਪ੍ਰਨਾਲੀ ਨੁ ਪੂਰਨ ਰੂਪ ਵਿੱਚ ਖਤਮ ਕਰਕੇ ਖਾਲਸਾ ਰਾਜ ਸਥਾਪਿਤ ਕਰਨ ਵਾਲੇ ਕੰਮ ਕਰਨੇ ਚਾਹੀਦੇ ਹਨ ਜੇ ਤਾਂ ਆਪਾਂ ਖਾਲਸਾ ਰਾਜ ਦਾ ਸਿਰਫ ਨਾਰਾ ਹੀ ਲਗਾਉਣਾ ਹੈ, ਗੱਲਾਂ ਹੀ ਕਰਨੀਆਂ ਹਨ, ਖਾਲਸਾ ਰਾਜ ਲੈਣਾ ਨਹੀਂ 'ਤੇ ਨਾਂ ਹੀ ਕਰਣਾ ਹੈ ਅਤੇ ਚੋਣ ਪ੍ਰਨਾਲੀ ਨੂੰ ਆਪਾਂ ਗਲਤ ਨਹੀਂ ਮਨਣਾ ਫਿਰ ਸਿੱਖਾਂ ਨੂੰ ਚਾਹੀਦਾ ਹੈ ਕਿ ਇੱਕ ਹੁਕਮਨਾਮਾ ਜਾਰੀ ਕੀਤਾ ਜਾਵੇ ਕੀ ਅਸਲੀ ਸਿੱਖ ਉਹ ਹੈ ਜਿਹੜਾ ਪਰਿਵਾਰ ਵਿੱਚ ਵੀ ਚੋਣ ਕਰਵਾਵੇ ਅਤੇ ਪਰਿਵਾਰ ਵਿੱਚ ਵੱਧ ਤੋਂ ਵੱਧ ਲੜਾਈ ਪੂਆਵੇ ਜੇ ਹੋਰ ਕਿਸੇ ਪੰਥ ਵਿੱਚ ਉਹਨਾਂ ਦੇ ਧਰਮ ਸਥਾਨਾ ਦੇ ਪ੍ਰਬੰਧ ਲਈ ਵੋਟਾਂ ਨਹੀਂ ਪੈਂਦਿਆਂ ਓਥੇ ਚੋਣ ਪ੍ਰਨਾਲੀ ਦੀ ਵਰਤੋਂ ਨਹੀ< ਹੂੰਦੀ ਤਾਂ ਆਪਾਂ ਸਿੱਖ ਕਿਊਂ ਚੋਣ ਪ੍ਰਨਾਲੀ ਅਪਨਾ ਕੇ ਵੋਟਾਂ ਪੁਆਉਂਦੇ ਹਾਂ? ਆਪਾਂ ਕਿਉਂ ਲੜਦੇ ਹਾਂ? ਖਾਲਸਾ ਰਾਜ ਲੈਣ ਲਈ ਅਤੇ ਰਾਜ ਕਰਨ ਲਈ ਸਿੱਖਾਂ ਨੂੰ ਗੁਰਬਾਣੀ ਦੀ ਇਸ ਤੁਕ ਨੂੰ ਮਨੰਣ ਦੀ ਲੌੜ ਹੈ "ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ" ਅਤੇ ਆਪਸ ਵਿੱਚ ਸਹਮਤ ਹੋਕੇ ਗੁਰਮੱਤਾ ਕਰਕੇ ਪੰਥ ਵਧਾਉਣ ਦੀ ਲੌੜ ਹੈ, ਪੰਥ ਵਧੇਗਾ ਤਾਂ a ਆਪਣੇ ਆਪ ਹੀ ਸਥਾਪਿਤ ਹੋ ਜਾਵੇਗਾ ਬਾਣੀ ਦੀ ਇਸ ਤੁਕ ਨੂੰ ਅਪਨਾਉਣ ਦੀ ਲੌੜ ਹੈ ਜੀਵਨ ਵਿੱਚ ਢਾਲਨ ਦੀ ਲੌੜ ਹੈ ਜੇ ਗੁਰਬਾਣੀ ਦੀ ਤੁਕ 'ਤੇ ਗੁਰਦੁਆਰਿਆਂ ਵਿੱਚ ਅਮਲ ਨਹੀਂ ਹੋਵੇਗਾ ਤਾਂ ਕਿੱਥੇ ਹੋਵੇਗਾ? ਗੁਰਬਾਣੀ ਵਿੱਚ ਤਾਂ ਮਿਲਨ ਦੀ ਮਹਿਮਾ ਲੀਖੀ ਹੈ "ਮਿਲਬੇ ਕੀ ਮਹਿਮਾ ਬਰਨਿ ਸਾਕਉ ਨਾਨਕ ਪਰੈ ਪਰੀਲਾ" ਜੇ ਗੁਰਬਾਣੀ ਦੇ ਵਿਰੁਧ ਚਲਾਂਗੇ ਤਾਂ ਉਹਨਾਂ ਸਿੱਖਾਂ ਦਾ, ਉਸ ਖਾਲਸਾ ਪੰਥ ਦਾ ਭਲਾ ਕਿਵੇਂ ਹੋ ਸਕਦਾ ਹੈ? ਗੁਰਬਾਣੀ ਵਿੱਚ ਤਾਂ ਮਿਲਬੇ ਕੀ ਮਹਿਮਾ ਲੀਖੀ ਹੈ ਆਪਾਂ ਮਿਲਕੇ ਚਲਦੇ ਹਾਂ ਕੀ? "ਲੜਬੇ ਕੀ ਮਹਿਮਾ" ਤਾਂ ਕੀਤੇ ਨਹੀਂ ਲਿਖਿਆ ਆਪਾਂ ਕੈਸੇ ਸਿੱਖ ਹਾਂ ਫਿਰ ਆਪਣੇ ਅੰਦਰ ਵੇਖਨ ਦੀ ਲੋੜ ਹੈ ਸਿਰਫ ਮੱਥਾ ਟੇਕਣ ਨਾਲ ਸਿੱਖ ਨਹੀਂ ਬਣ ਜਾਈਦਾ ਜੇ ਬਾਣੀ ਨੂੰ ਗੁਰੂ ਮੰਨਣ ਵਾਲੇ ਹੀ ਬਾਣੀ ਵਿੱਚ ਲਿਖੇ ਨੁ ਨਹੀਂ ਮੰਨਣਗੇ ਅਤੇ ਆਪਣੇ ਧਰਮ ਸਥਾਨਾ ਤੇ ਜਿਥੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੂੰਦਾ ਹੈ ਓੱਥੇ ਹੀ ਜੋ ਆਦੇਸ਼ ਗੁਰੁ ਗ੍ਰੰਥ ਸਾਹਿਬ ਜੀ ਵਿੱਚ  ਲਿਖਿਆ ਹੋਇਆ ਹੈ ਉਹਨੂੰ ਨਾ ਮਨਿਆ ਜਾਵੇਗਾ, ਲਾਗੂ ਨਹੀਂ ਕੀਤਾ ਜਾਵੇਗਾ ਫਿਰ ਬਾਣੀ ਵਿੱਚ ਲਿਖੇ ਹੋਏ ਨੂੰ ਕਿੱਥੇ ਮੰਨੀਆ ਜਾਵੇਗਾ

ਠਾਕੁਰ ਦਲੀਪ ਸਿੰਘ

https://youtu.be/pPuSkB4nlgE

 

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use