Jump to content

ਕੈਨੇਡਾ ਵਿਚ ਨਵੇਂ ਆਏ ਸਟੂਡੈਂਟਸ ਨਾਲ ਪੁਰਾਣੇ ਪੰਜਾਬੀਆਂ ਨੂੰ ਕੀ ਤਕਲੀਫ਼ ਹੈ?


Recommended Posts

ਕੈਨੇਡਾ ਵਿਚ ਨਵੇਂ ਆਏ ਸਟੂਡੈਂਟਸ ਨਾਲ ਪੁਰਾਣੇ ਪੰਜਾਬੀਆਂ ਨੂੰ ਕੀ ਤਕਲੀਫ਼ ਹੈ?
 

June 22, 2020

 
d15ced_21f786326da34dcbbe8fbff61c4a3bc4~

 

ਪੰਜਾਬ ਤੋਂ ਕੈਨੇਡਾ ਵਿਚ ਪੜ੍ਹਨ ਆਏ ਨਵੇਂ ਬੱਚੇ, ਜਿਨ੍ਹਾਂ ਨੂੰ ਇਥੇ ਇੰਟਰਨੈਸ਼ਨਲ ਸਟੂਡੈਂਟਸ ਕਿਹਾ ਜਾਂਦਾ ਹੈ, ਇਥੇ ਪਹਿਲਾਂ ਤੋਂ ਰਹਿ ਰਹੇ ਸਾਡੇ ਲੋਕਾਂ ਦਾ ਪਸੰਦੀਦਾ ਵਿਸ਼ਾ ਹੈ। ਇਨ੍ਹਾਂ ਦੀ ਕੋਈ ਵੀ ਬੁਰੀ ਗੱਲ, ਕੋਈ ਵੱਖਰੀ ਆਦਤ, ਕੋਈ ਕਾਰਵਾਈ ਸਾਹਮਣੇ ਆ ਜਾਵੇ ਤਾਂ ਬਰੈਂਪਟਨ, ਸਰੀ ਦੇ ਪੰਜਾਬੀ ਰੇਡੀਓ ਪ੍ਰੋਗਰਾਮਾਂ ਅਤੇ ਇਥੋਂ ਰਹਿੰਦੇ ਲੋਕਾਂ ਦੇ ਫੇਸਬੁੱਕ ਪੇਜਾਂ ਤੇ ਉਸਦੀ ਚਰਚਾ ਹੋਣ ਲੱਗਦੀ ਹੈ। ਤਿੰਨ-ਚਾਰ ਸਾਲ ਪਹਿਲਾਂ ਬਰੈਂਪਟਨ ਵਿਚ ਇਨ੍ਹਾਂ ਮੁੰਡਿਆਂ ਦੀ ਕਿਸੇ ਨਾਲ ਲੜਾਈ ਹੋਈ ਸੀ। ਇਹ ਵੀ ਉਸੇ ਤਰਾਂ ਦੀ ਕੋਈ ਲੜਾਈ ਸੀ, ਜਿਹੋ ਜਿਹੀਆਂ ਲੜਾਈਆਂ ਇਸ ਉਮਰ ਦੇ ਮੁੰਡਿਆਂ ਦੀਆਂ ਸਾਰੀ ਦੁਨੀਆ ਵਿਚ ਹੁੰਦੀਆਂ ਹੋਣਗੀਆਂ। ਪਰ ਬਰੈਂਪਟਨ ਵਿਚ ਰਹਿੰਦੇ ਵੱਡੀ ਗਿਣਤੀ ਵਿੱਚ ਪੰਜਾਬੀ ਲੋਕਾਂ ਨੂੰ ਲੱਗਿਆ ਕਿ ਇਸ ਨਾਲ ਸਾਡੀ ਕਮਿਉਨਿਟੀ ਵਿੱਚ ਲੜਾਈ-ਭੜਾਈ ਦਾ ਕਲਚਰ ਫੈਲ ਗਿਆ ਹੈ; ਇਸ ਨਾਲ ਕੈਨੇਡਾ ਵਿਚ ਸਾਡੀ ਕਮਿਉਨਿਟੀ ਦੀ ਬੇਜ਼ਤੀ ਹੋ ਰਹੀ ਹੈ। ਇਸ ਕਰਕੇ ਕੁੱਝ ਲੋਕ ਐਨੇ ਪ੍ਰੇਸ਼ਾਨ ਹੋ ਗਏ ਕਿ ਉਨ੍ਹਾਂ ਨੇ ਇਸ ਨੌਜਵਾਨਾਂ ਵਿੱਚ ਫੈਲ ਰਹੇ ‘ਹਿੰਸਾ ਦੇ ਰੁਝਾਨਾਂ’ ਖਿਲਾਫ ਬਰੈਂਪਟਨ ਸਿਟੀ ਹਾਲ ਦੇ ਬਾਹਰ ਰੈਲੀ ਕੀਤੀ। ਇਸ ਤੋਂ ਬਾਦ ਇਕ ਟਾਊਨਹਾਲ ਮੀਟਿੰਗ ਰੱਖੀ ਗਈ। ਇਸ ਵਿੱਚ ਬੜੀ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਮੈਂ ਵੀ ਇਸ ਟਾਊਨਹਾਲ ਵਿੱਚ ਸਾਂ ਅਤੇ ਕਈ ਲੋਕਾਂ ਨਾਲ ਗੱਲਬਾਤ ਕੀਤੀ। ਲੋਕਾਂ ਦੀਆਂ ਸਟੂਡੈਂਟਸ ਬਾਰੇ ਕੁੱਝ ਆਮ ਸ਼ਿਕਾਇਤਾਂ ਸਨ: “ਇਨ੍ਹਾਂ ਦਾ ਰਹਿਣ ਸਹਿਣ ਬੜਾ ਮਾੜਾ ਹੈ”, “ ਇਹ ਜਿਸ ਸਟਰੀਟ ਤੇ ਰਹਿੰਦੇ ਨੇ, ਉਥੇ ਟੋਲੀਆਂ ਬਣਾਕੇ ਖੜ੍ਹੇ ਰਹਿੰਦੇ ਨੇ ਤੇ ਲੋਕਾਂ ਵੱਲ ਦੇਖਦੇ ਰਹਿੰਦੇ ਨੇ’, “ ਇਹ ਇਕ ਦੂਜੇ ਦੇ ਮੋਢੇ ਤੇ ਹੱਥ ਰੱਖਕੇ ਖੜ੍ਹਦੇ ਨੇ ਅਤੇ ਚੱਪਲਾਂ ਪਾਕੇ ਬਾਹਰ ਘੁੰਮਦੇ ਰਹਿੰਦੇ ਨੇ”, ‘ਜਿਸ ਬੇਸਮੈਂਟ ਵਿਚ ਰਹਿੰਦੇ ਨੇ, ਉਸ ਨੂੰ ਐਨੀ ਗੰਦੀ ਕਰ ਦਿੰਦੇ ਨੇ ਕਿ ਕਿਸੇ ਅਗਲੇ ਕਿਰਾਏਦਾਰ ਨੂੰ ਰੈਨੋਵੇਟ ਕਰਵਾਏ ਬਿਨਾਂ ਕਿਰਾਏ ਤੇ ਨਹੀਂ ਤੁਸੀਂ ਦੇ ਸਕਦੇ”, “ਸਟਰੀਟਸ ਤੇ ਖੜ੍ਹੇ ਜਨਾਨੀਆਂ ਤੇ ਕਾਮੈਂਟ ਕਰਦੇ ਰਹਿੰਦੇ ਨੇ’ ਆਦਿ। ਇਸੇ ਟਾਊਨਹਾਲ ਵਿੱਚ ਬਰੈਂਪਟਨ ਦੇ ਕੁੱਝ ਗੈਰ-ਪੰਜਾਬੀ ਕੌਂਸਲਰ ਜਾਂ ਲੋਕਲ ਪਾਲਿਟੀਸ਼ਨ ਆਏ ਸਨ। ਮੇਰਾ ਇਕ ਵਾਕਫ ਅਜਿਹਾ ਪਾਲਿਟੀਸ਼ਨ ਹਾਲ ਦੇ ਬਾਹਰ ਮੇਰੇ ਨਾਲ ਗੱਲਾਂ ਕਰਨ ਲੱਗ ਪਿਆ। ਉਹ ਮੈਥੋਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸਮੱਸਿਆ ਕੀ ਹੈ, ਜਿਸ ਕਰਕੇ ਤੁਹਾਡੇ ਲੋਕ ਐਨੇ ਪ੍ਰੇਸ਼ਾਨ ਸਨ। ਉਸ ਨੂੰ ਇਹ ਗੱਲ ਸਮਝ ਨਹੀਂ ਸੀ ਆ ਰਹੀ ਕਿ ਜੇ ਮੁੰਡਿਆ ਦੇ ਕਿਸੇ ਗਰੁੱਪ ਵਿੱਚ ਲੜਾਈ ਹੋ ਗਈ ਹੈ ਤਾਂ ਤੁਹਾਡੀ ਕਮਿਉਨਿਟੀ ਦੇ ਲੋਕ ਐਨੇ ਪ੍ਰੇਸ਼ਾਨ ਕਿਉਂ ਹਨ। ਉਹ ਪੁਰਤਗਾਲੀ ਪਿਛੋਕੜ ਵਾਲਾ ਪਾਲਿਟੀਸ਼ਨ ਸੀ। ਉਸ ਨੂੰ ਲੱਗਦਾ ਸੀ ਕਿ ਕੈਨੇਡਾ ਵਿਚ ਕਿੰਨੀਆਂ ਹੀ ਕਮਿਉਨਿਟੀਜ਼ ਹਨ, ਸਮੇਤ ਕਾਲਿਆਂ ਅਤੇ ਇਟੈਲੀਅਨਜ਼ ਦੇ, ਜਿਨ੍ਹਾਂ ਦੇ ਵੱਡੇ ਵੱਡੇ ਗੈਂਗ ਨੇ ਅਤੇ ਉਨ੍ਹਾਂ ਵਿਚ ਤਾਂ ਗੋਲੀਆਂ ਚੱਲਦੀਆਂ ਹਨ। ਇਹ ਮੁੰਡੇ ਤਾਂ ਫੇਰ ਧੱਕਾ-ਮੁੱਕੀ ਹੀ ਹੋਏ ਸਨ।

ਇਹ ਬੱਚੇ ਪੰਜਾਬ ਚੋਂ ਨਵੇਂ ਨਵੇਂ ਗਏ ਹੋਣ ਕਾਰਨ ਇਥੋਂ ਦੇ ਰਿਵਾਜ਼ ਮੁਤਾਬਕ ਬਾਥਰੂਮ ਚੱਪਲਾਂ ਪਾਕੇ ਹੀ ਬਾਹਰ ਜਾਂ ਸਟੋਰਾਂ ਤੇ ਚਲੇ ਜਾਂਦੇ ਨੇ। ਕੈਨੇਡਾ ਵਿਚ ਲੋਕ ਇਸ ਤਰਾਂ ਨਹੀਂ ਜਾਂਦੇ, ਇਸ ਕਰਕੇ ਇਹ ਵੱਖਰੇ ਲੱਗਦੇ ਹਨ। ਕਈਆਂ ਨੇ ਸੋਸ਼ਲ ਮੀਡੀਆ ਤੇ ਇਸ ਕਰਕੇ ਇਨ੍ਹਾਂ ਦਾ  ਨਾਂ ‘ਚੱਪਲ ਗੈਂਗ’ ਰੱਖਿਆ ਹੋਇਆ ਹੈ। ਕਈਆਂ ਦੇ ਮਨਾਂ ਵਿਚ ਸਟੂਡੈਂਟਸ ਨੂੰ ਲੈ ਕੇ ਅਜਿਹੀ ਸੂਈ ਅੜੀ ਹੋਈ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਨਿੱਕੀ ਨਿੱਕੀ ਗੱਲ ਵੀ ਚੁਭਦੀ ਹੈ। ਪਿਛਲੇ ਦਿਨਾਂ ਦੌਰਾਨ ਦੋ ਤਿੰਨ ਘਟਨਾਵਾਂ ਹੋਈਆਂ। ਬਰੈਂਪਟਨ ਦੇ ਸ਼ੈਰੀਡਨ ਕਾਲਜ ਦੇ ਬਾਹਰ ਇਕ ਪਲਾਜ਼ਾ ਹੈ, ਜਿਸ ਨੂੰ ਸ਼ੈਰੀਡਨ ਪਲਾਜ਼ਾ ਕਿਹਾ ਜਾਂਦਾ ਹੈ। ਉਥੇ ਕੁੱਝ ਲੜਕੇ ਖੜ੍ਹੇ ਸਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਚੋਂ ਨਵੇਂ ਨਵੇਂ ਗਏ ਕਈ ਲੜਕੇ ਅਜਿਹੀਆਂ ਹਰਕਤਾਂ ਕਰਦੇ ਹਨ, ਜਿਹੜੀਆਂ ਇਥੋਂ ਦੇ ਲੋਕਾਂ ਨੂੰ ਓਪਰੀਆਂ ਲੱਗਦੀਆਂ ਹਨ। ਪਰ ਅਜਿਹੀਆਂ ਓਪਰੀਆਂ ਆਦਤਾਂ ਸਿਰਫ ਸਟੂਡੈਂਟਸ ਵਿਚ ਹੀ ਨਹੀਂ, ਸਭ ਵਿਚ ਹੋਣਗੀਆਂ। ਇਨ੍ਹਾਂ ਮੁੰਡਿਆਂ ਨੂੰ ਪੁਲਸ ਦੁਆਰਾ ਟਿਕਟਾਂ ਦਿੱਤੀਆਂ ਗਈਆਂ ਤੇ ਸੋਸ਼ਲ ਮੀਡੀਆ ਤੇ ਇਨ੍ਹਾਂ ਦੀ ਖੂਬ ਚਰਚਾ ਹੋਈ ਕਿ ਇਹ ਸੋਸ਼ਲ ਡਿਸਟੈਂਸਿੰਗ ਦੇ ਰੂਲਜ਼ ਦੀ ਪਾਲਣਾ ਨਹੀਂ ਕਰਦੇ। ਇਤਫਾਕਨ ਜਿਸ ਦਿਨ ਇਨ੍ਹਾਂ ਲੜਕਿਆਂ ਦੀ ਗੱਲ ਹੋ ਰਹੀ ਸੀ, ਉਸੇ ਦਿਨ ਟੋਰਾਂਟੋ ਡਾਊਨਟਾਊਨ ਦੇ ਇਕ ਪਾਰਕ ਦਾ ਵੀਡੀਓ ਇਥੋਂ ਦੇ ਮੀਡੀਆ ਵਿਚ ਚੱਲ ਰਿਹਾ ਸੀ, ਜਿਸ ਵਿਚ ਸੈਂਕੜੇ ਦੀ ਗਿਣਤੀ ਵਿੱਚ ਲੋਕ ਸੋਸ਼ਲ ਡਿਸਟੈਂਸਿੰਗ ਦੇ ਰੂਲਜ਼ ਦੀ ਉਲੰਘਣਾ ਕਰਦੇ ਹੋਏ ਪਾਰਕ ਵਿੱਚ ਜਮ੍ਹਾਂ ਹੋਏ ਸਨ। ਉਹ ਸਾਰੇ ਕੈਨੇਡਾ ਦੀ ਮੁੱਖ ਧਾਰਾ ਸਮਝੇ ਜਾਂਦੇ ਗੋਰੇ ਲੋਕ ਸਨ। ਪਰ ਉਹ ਸਾਡੇ ਲੋਕਾਂ ਨੂੰ ਨਹੀਂ ਦਿਸੇ। ਕਹਿਣ ਦਾ ਮਤਲਬ ਹੈ ਕਿ ਸਾਡੇ ਕੁੱਝ ਲੋਕਾਂ ਦੀ ਕੁੱਝ ਅਜਿਹੀ ਮਾਨਸਿਕਤਾ ਬਣ ਗਈ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਸਟੂਡੈਂਟਸ ਦੀ ਹਰ ਗੱਲ ਹੀ ਅਜੀਬ ਲੱਗਦੀ ਹੈ ਜਾਂ ਚੁਭਦੀ ਹੈ।

ਹੁਣ ਕੁੱਝ ਦਿਨ ਤੋਂ ਇਕ ਲੜਕੇ ਦਾ ਵੀਡੀਓ ਚੱਲ ਰਿਹਾ ਹੈ, ਜੋ ਉਸ ਨੇ ਸੋਸ਼ਲ ਮੀਡੀਆ ਤੇ ਪਾਇਆ। ਉਹ ਕਿਸੇ ਕਾਰ ਵਿਚ ਬੈਠਾ ਹੈ ਅਤੇ ਹੱਥ ਵਿੱਚ ਫੜਿਆ ਪਿਸਤੌਲ ਬਾਹਰ ਕੱਢਕੇ ਦਿਖਾ ਰਿਹਾ ਹੈ। ਇਸ ਨੂੰ ਲੈ ਕੇ ਬੜੀ ਗੱਲਬਾਤ ਹੋ ਰਹੀ ਹੈ ਕਿ ਇਹ ਮੁੰਡੇ ਅਜਿਹੀਆਂ ਹਰਕਤਾਂ ਕਰਕੇ ਸਾਡਾ ਕਲਚਰ ਖਰਾਬ ਕਰ ਰਹੇ ਹਨ। ਇਸ ਤਾਂ ਇਸ ਤਰਾਂ ਕਾਮੈਂਟ ਕਰ ਰਹੇ ਹਨ, ਜਿਵੇਂ ਪੰਜਾਬ ਦੇ ਕਿਸੇ ਮੁੰਡੇ ਨੂੰ ਹਥਿਆਰ ਨਾਲ ਉਨ੍ਹਾਂ ਨੇ ਪਹਿਲੀ ਵਾਰ ਦੇਖਿਆ ਹੋਵੇ।

ਸੁਆਲ ਹੈ ਕਿ ਸਾਡੇ ਲੋਕ ਇਸ ਤਰਾਂ ਕਿਉਂ ਕਰਦੇ ਹਨ? ਨਵੇਂ ਆਏ ਸਟੂਡੈਂਟਸ ਨੂੰ ਲੈ ਕੇ ਉਨ੍ਹਾਂ ਦੀ ਸੂਈ ਇਸ ਤਰਾਂ ਕਿਉਂ ਅੜੀ ਹੋਈ ਹੈ?

ਇਸ ਦਾ ਜਵਾਬ ਮੇਰੇ ਇਕ ਮੀਡੀਆ ਕੁਲੀਗ ਨੇ ਦਿੱਤਾ, ਜਿਹੜਾ ਕੈਨੇਡਾ ਦਾ ਹੀ ਜੰਮਪਲ ਹੈ ਅਤੇ ਜਿਸ ਦਾ ਪਰਿਵਾਰ ਸੱਤਰਵਿਆਂ ਤੋਂ ਇਥੇ ਰਹਿ ਰਿਹਾ ਹੈ।

ਉਸ ਨੇ ਦੱਸਿਆ ਕਿ ਅੱਸੀਵਿਆਂ ਵਿਚ, ਜਦੋਂ ਉਹ ਕਾਫੀ ਛੋਟਾ ਸੀ ਤਾਂ ਉਨ੍ਹਾਂ ਦਿਨਾਂ ਵਿਚ ਪੰਜਾਬ ਚੋਂ ਵੱਡੀ ਗਿਣਤੀ ਵਿੱਚ ਰਿਫਿਊਜੀ ਲੋਕ ਆਉਣ ਲੱਗੇ ਸਨ। ਇਹ ਨਵੇਂ ਆਏ ਲੋਕ ਪਹਿਲਾਂ ਆਏ ਲੋਕਾਂ ਨਾਲੋਂ ਕੁਦਰਤੀ ਹੈ ਕਿ ਵੱਖਰੇ ਸਨ। ਇਨ੍ਹਾਂ ਨੇ ਅਜੇ ਕੈਨੇਡੀਅਨ ਰਹਿਣ ਸਹਿਣ ਨਹੀਂ ਸੀ ਸਿਖਿਆ। ਇਸ ਕਰਕੇ ਉਸਨੇ ਦੱਸਿਆ ਕਿ ਉਸਦੇ ਮੰਮੀ-ਪਾਪਾ ਵਾਲੀ ਪੀੜ੍ਹੀ ਦੇ ਲੋਕ ਉਨ੍ਹਾਂ ਨਵੇਂ ਆਏ ਪੰਜਾਬੀਆ ਤੋਂ ਬਹੁਤ ਪ੍ਰੇਸ਼ਾਨ ਹੁੰਦੇ ਸਨ। ਕਹਿੰਦੇ ਸਨ  ਕਿ ਇਹ ਨਵੇਂ ਆਏ ਲੋਕ ਸਾਡਾ ਕਲਚਰ ਖਰਾਬ ਕਰ ਰਹੇ ਹਨ। ਇਹ ਬਹੁਤ ਗੰਦੇ ਹਨ। ਇਨ੍ਹਾਂ ਨੇ ਪੰਜਾਬੀਆਂ ਦਾ ਇਮੇਜ ਖਰਾਬ ਕਰ ਦੇਣਾ ਹੈ।

ਹੌਲੀ ਹੌਲੀ ਇਹ ਅੱਸੀਵਿਆਂ ਵਾਲੀ ਗਰੁੱਪ ਵੀ ਸੈਟਲ ਹੋ ਗਿਆ। ਕੈਨੇਡੀਅਨ ਇਮੀਗਰੇਸ਼ਨ ਦੇ ਕਨੂੰਨ ਵੀ ਬਦਲਦੇ ਰਹੇ ਅਤੇ ਨੱਬੇਵਿਆਂ ਵਿਚ ਪੁਆਇੰਟ ਸਿਸਟਮ ਤੇ ਅਧਾਰਤ ਪਰਮਾਨੈਂਟ ਰੈਜ਼ੀਡੈਂਸੀ ਦਾ ਰੁਝਾਨ ਸ਼ੁਰੂ ਹੋਇਆ, ਜਿਹੜਾ ਤਕਰੀਬਨ 2010 ਤੱਕ ਕਾਫੀ ਜ਼ੋਰ ਨਾਲ ਚੱਲਦਾ ਰਿਹਾ। ਅਸੀਂ ਵੀ ਇਸੇ ਗਰੁੱਪ ਵਿਚ ਆਏ ਸਾਂ। 2008-9 ਵਿਚ ਜਦੋਂ ਅਸੀਂ ਇਥੇ ਆਏ ਤਾਂ ਉਨ੍ਹਾਂ ਦਿਨਾਂ ਵਿਚ ਪੁਰਾਣੇ ਲੋਕ ਨਵੇਂ ਆਏ  ਪੀਆਰ ਪਰਿਵਾਰਾਂ ਨੂੰ ਇਕ ਖਾਸ ਨਿਗ੍ਹਾ ਨਾਲ ਦੇਖਦੇ ਸਨ। ਮੈਨੂੰ ਯਾਦ ਹੈ ਕਿ ਉਨ੍ਹਾਂ ਦਿਨਾਂ ਦੌਰਾਨ ਅਕਸਰ ਕੋਈ ਬਜ਼ੁਰਗ ਜਾਂ ਹੋਰ ਬੰਦਾ ਸਾਨੂੰ ਪੁੱਛਦਾ ਹੁੰਦਾ ਸੀ ਕਿ ਤੁਸੀਂ ‘ਨੰਬਰਾਂ ਆਲੇ’ ਹੋ। ਉਹ ਪੁਆਇੰਟ ਸਿਸਟਮ ਤੇ ਆਇਆਂ  ਨੂੰ ‘ਨੰਬਰਾਂ ਆਲੇ’ ਕਹਿੰਦੇ ਸਨ। ਪੁਰਾਣੇ ਲੋਕ ਨਵੇਂ ਆਏ ਪੀਆਰ ਵਾਲਿਆਂ ਬਾਰੇ ਵੀ ਗੱਲਾਂ ਕਰਦੇ ਸਨ। ਪੀਆਰ ਵਾਲਾ ਗਰੁੱਪ ਕਿਉਂਕਿ ਪਹਿਲਾਂ ਆਏ ਗਰੁੱਪਾਂ ਦੇ ਮੁਕਾਬਲੇ ਪੜ੍ਹਿਆ ਲਿਖਿਆ ਸੀ, ਇਸ ਕਰਕੇ ਪੜ੍ਹਿਆਂ ਲਿਖਿਆਂ ਨੂੰ ਜਦੋਂ ਫੈਕਟਰੀ ਵਿਚ ਜਾ ਕੇ ਲੇਬਰ ਵਾਲੇ ਕੰਮ ਕਰਨ ਪੈਂਦੇ ਤਾਂ ਪਹਿਲਾਂ ਵਾਲੇ ਪੰਜਾਬੀ ਉਨ੍ਹਾਂ ਨੂੰ ਮਜ਼ਾਕ ਕਰਦੇ ਸਨ। ਸ਼ਾਇਦ ਇਹ ਸੋਚਦੇ ਹੋਣਗੇ ਕਿ ਪੜ੍ਹੇ ਲਿਖੇ ਵੀ ਸਾਡੇ ਵਾਲੇ ਕੰਮ ਹੀ ਕਰ ਰਹੇ ਹਨ।

ਹੌਲੀ ਹੌਲੀ ਇਹ ਪੀਆਰ ਵਾਲੇ ਵੀ ਇਸ ਸਮਾਜ ਦਾ ਹਿੱਸਾ ਬਣ ਗਏ ਅਤੇ 2010 ਤੋਂ ਬਾਦ ਸਟੂਡੈਂਟਸ ਦਾ ਰੁਝਾਨ ਵਧਣ ਲੱਗਾ। ਇਹ ਰੁਝਾਨ ਐਨਾ ਵਧ ਗਿਆ ਕਿ ਪੀਆਰ ਵਾਲਾ ਸਿਸਟਮ ਖਤਮ ਹੋ ਗਿਆ ਅਤੇ ਹਰ ਪਾਸੇ ਸਟੂਡੈਂਟਸ ਹੀ ਦਿਸਣ ਲੱਗੇ। ਰੈਸਟੋਰੈਂਟਸ, ਫੈਕਟਰੀਆਂ, ਸਟੋਰਾਂ, ਸਕਿਉਰਿਟੀ ਦੀਆਂ ਸਭ ਜੌਬਜ਼ ਤੇ ਇਹ ਸਟੂਡੈਂਟਸ ਹੀ ਦਿਸਦੇ। ਪਹਿਲਾਂ ਪਹਿਲਾਂ ਲੋਕ ਸਟੂਡੈਂਟਸ ਦੀ ਬੜੀ ਮਦਦ ਕਰਦੇ ਸਨ। ਪਰ ਜਦੋਂ ਗਿਣਤੀ ਵਧ ਗਈ ਅਤੇ ਕੁੱਝ ਗੜਬੜਾਂ ਵੀ ਹੋਣ ਲੱਗੀਆਂ ਤਾਂ ਇਹ ਫੇਰ ਲੋਕਾਂ ਦੀ ਨਿਗ੍ਹਾ ਚੜ੍ਹ ਗਏ ਅਤੇ ਅਜੇ ਤੱਕ ਇਹ ਇਥੇ ਵਸਦੇ ਪੁਰਾਣੇ ਲੋਕਾਂ ਦੀ ਗੱਲਾਂ ਦਾ ਪਸੰਦੀਦਾ ਵਿਸ਼ਾ ਹਨ। ਕੁੱਝ ਸਾਲਾਂ ਵਿਚ ਇਹ ਸਟੂਡੈਂਟਸ ਵੀ ਸੈਟਲ ਹੋ ਜਾਣਗੇ ਅਤੇ ਸ਼ਾਇਦ ਫੇਰ ਕੋਈ ਹੋਰ ਨਵਾਂ ਗਰੁੱਪ ਜਾਂ ਨਵੇਂ ਆਉਣ ਵਾਲੇ ਸਟੁਡੈਂਟਸ ਇਨ੍ਹਾਂ ਹੀ ਸਟੂਡੈਂਟਸ ਦਾ ਨਿਸ਼ਾਨਾ ਬਣ ਜਾਣ। ਸ਼ਾਇਦ ਇਹੀ ਸਟੂਡੈਂਟਸ ਬਾਦ ਵਿਚ ਕਿਹਾ ਕਰਨ ਕਿ ਜਦੋਂ ਅਸੀਂ ਆਏ ਤਾਂ ਗੱਲ ਹੋਰ ਸੀ। ਜੋ ਅੱਜਕੱਲ੍ਹ ਆ ਰਹੇ ਹਨ, ਉਨ੍ਹਾਂ ਦੀ ਆਦਤਾਂ ਬਹੁਤ ਖਰਾਬ ਹਨ।

ਇਹ ਜੋ ਅਲੱਗ ਅਲੱਗ ਇਮੀਗਰੰਟ ਪੀੜ੍ਹੀਆਂ ਦਾ ਟਕਰਾਅ ਹੈ, ਇਸ ਦੀ ਕੁੱਝ ਲੋਕਾਂ ਨੇ ਮਨੋਵਿਗਿਆਨਕ ਵਿਆਖਿਆ ਵੀ ਕੀਤੀ ਹੈ। ਇਹ ਨਹੀਂ ਕਿ ਇਹ ਸਿਰਫ ਪੰਜਾਬੀਆਂ ਵਿਚ ਹੀ ਹੁੰਦਾ ਹੈ। ਅਮਰੀਕਾ ਵਿਚ ਵੀ ਅਲੱਗ ਅਲੱਗ ਇਮੀਗਰੰਟਸ ਕਮਿਉਨਿਟੀਜ਼ ਵਿੱਚ ਇਸ ਤਰਾਂ ਦੇ ਰੁਝਾਨ ਰਹੇ ਹਨ। ਇਮੀਗਰੰਟ ਕਮਿਉਨਿਟੀਜ਼ ਦੀ ਸਟੱਡੀ ਕਰਨ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਪਹਿਲਾਂ ਆਕੇ ਸੈਟਲ ਹੋਏ ਇਮੀਗਰੰਟ ਮਾਨਸਿਕ ਪੱਧਰ ਤੇ ਕਿਤੇ ਇਹ ਨਹੀਂ ਚਾਹੁੰਦੇ ਕਿ ਹੋਰ ਲੋਕ ਵੀ ਇਨ੍ਹਾਂ ਮੁਲਕਾਂ ਵਿਚ ਆਉਣ। ਉਨ੍ਹਾਂ ਨੂੰ ਲੱਗਦਾ ਹੈ ਕਿ ਇਨ੍ਹਾਂ ਮੁਲਕਾਂ ਵਿਚ ਸੈਟਲ ਹੋਣ ਦਾ ਜੋ ‘ਸਪੈਸ਼ਲ ਮਾਣ ਜਾਂ ਮੌਕਾ’ ਉਨ੍ਹਾਂ ਨੂੰ ਮਿਲਿਆ ਹੈ, ਉਹ ਜੇ ਹਰ ਕਿਸੇ ਨੂੰ ਮਿਲਣ ਲੱਗ ਗਿਆ ਤਾਂ ਉਨ੍ਹਾਂ ਦੀ ਪ੍ਰਾਪਤੀ ਖਾਸ ਨਹੀਂ ਰਹਿਣੀ। ਇਕ ਮਾਨਸਿਕ ਪਹਿਲੂ ਇਹ ਵੀ ਹੈ ਕਿ ਕੁੱਝ ਸਾਲ ਇਨ੍ਹਾਂ ਮੁਲਕਾਂ ਵਿਚ ਬਿਤਾਉਣ ਤੋਂ ਬਾਦ ਇਮੀਗਰੰਟਸ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਮੁਲਕਾਂ ਦਾ ਕਲਚਰ ਸਿੱਖ ਲਿਆ ਹੈ ਅਤੇ ਉਨ੍ਹਾਂ ਨੇ ਇਨ੍ਹਾਂ ਲੋਕਾਂ ਵਿਚ ਆਪਣੀ ਥਾਂ ਬਣਾ ਲਈ ਹੈ। ਆਪਣੀ ਇਸ ਭ੍ਰਾਂਤੀ ਕਾਰਨ ਉਹ ਇਹ ਵੀ ਸੋਚਦੇ ਨੇ ਕਿ ਨਵੇਂ ਆਏ ਲੋਕ ਜਿਸ ਤਰਾਂ ਦੀਆਂ ਹਰਕਤਾਂ ਕਰਦੇ ਹਨ, ਉਸ ਨਾਲ ਉਨ੍ਹਾਂ ਦੀ ਕਮਿਉਨਿਟੀ ਦਾ ਇਮੇਜ ਖਰਾਬ ਹੁੰਦਾ ਹੈ।

ਹਰ ਇਮੀਗਰੰਟ ਪੀੜ੍ਹੀ ਇਸ ਤਰਾਂ ਦੀਆਂ ਮਾਨਸਿਕ ਗੁੰਝਲਾਂ ਦਾ ਸ਼ਿਕਾਰ ਰਹਿੰਦੀ ਹੈ ਅਤੇ ਸਟੂਡੈਂਟਸ ਬਾਰੇ ਸੁਣਦੀਆਂ ਗੱਲਾਂ ਅਸਲ ਵਿਚ ਇਸ ਪਹਿਲਾਂ ਤੋਂ ਚਲੇ ਆ ਰਹੇ ਇਮੀਗਰੰਟ ਪੀੜ੍ਹੀਆਂ ਦੇ ਪਾੜੇ ਦੀ ਨਵੀਂ ਕਿਸ਼ਤ ਹੈ।

( ਪੰਜਾਬੀ ਟ੍ਰਿਬਿਊਨ ਵਿਚੋਂ) 

https://m.facebook.com/issaJatha/?__tn__=C-R

Link to comment
Share on other sites

Didn't read the whole thing but these same fools also came to kaneda wearing chapals with 0 understanding of English, and now these same idiots are picking on the new lot. 

Older Punjabis abusing the newly arrived ones is another issue. 

Link to comment
Share on other sites

I blame Sidhu Moosewala myself, lol.

I have personally heard that the speakers in Surrey gurdwarae slag off these new students.

However, there is something about new Punjabi students that rile people up or they get into physical problems.

Only a decade earlier when Punjabis were students en masse in Australia they were getting into loads of fights even with other communities like the Sudanese refugees. 

Link to comment
Share on other sites

1 hour ago, Tamansingh123 said:

Can someone translate as im not too good at reading panjabi

The article is basically saying how the older established Punjabis don't like the younger Punjabis who came to Canada as students. The reason some of those Punjabis gave was that they say the students loiter the streets, they stare at women, they make all the basements unlivable, they fight a lot which gives Canadian Punjabis a bad rep.

Link to comment
Share on other sites

Google Translate version -

What is the problem of old Punjabis with new students in Canada?

New students from Punjab who come to study in Canada, here called International Students, are a favorite subject of our people already living here. If any of their bad things, any different habits, any action comes to light then it starts to be discussed on the Punjabi radio programs of Brampton, Surrey and the Facebook pages of the people living here. The boys had a fight in Brampton three or four years ago. It was the kind of battle that would have been fought by boys of this age all over the world. But a large number of Punjabis living in Brampton felt that this had spread a culture of warfare in our community; This is an insult to our community in Canada. This upset some people so much that they rallied outside Brampton City Hall to protest the "trend of violence" among these young people. A townhall meeting followed. It was attended by a large number of people. I was also in this townhall and talked to a lot of people. There were some common complaints from people about the students: "It's too bad to live with them", "They stand in groups on the street where they live and look at people", "They put their hands on each other's shoulders. Standing up and walking around in slippers "," They make the basement they live in so dirty that you can't rent it without renovating the next tenant "," Commenting on the women standing on the streets " Etc. Some non-Punjabi councilors or local politicians from Brampton came to this townhall. An acquaintance of mine started talking to me outside such a politics hall. He was trying to make me understand what the problem was, which made your people so upset. He did not understand why people in your community are so upset if there is a fight in a group of boys. He was a politician with a Portuguese background. He felt that there were many communities in Canada, including blacks and Italians, who had been shot by large gangs. The boys were shocked again.

As these children are newcomers from Punjab, as per the local custom, they go out to the stores wearing bathroom slippers. People in Canada don't go that way, so they look different. Many have dubbed them 'Chappal Gang' on social media because of this. Many have such a needle in their minds that even the smallest detail can sting them. There have been two or three incidents in the last few days. There is a plaza outside Sheridan College in Brampton called Sheridan Plaza. Some boys were standing there. There is no doubt that many new boys from Punjab do things that seem strange to the people here. But such strange habits will be present not only in the students but in all of them. The boys were given tickets by the police and there was a lot of discussion on social media that they do not follow the rules of social distance. Coincidentally, on the day the boys were being talked about, a video of a park in downtown Toronto was playing in the local media, in which hundreds of people had gathered in the park in violation of the rules of social distance. They were all white people who were considered Canada's mainstream. But they are not visible to our people. That is to say, some of our people have developed a mentality that they find everything about these students strange or stinging.

A video of a boy has been playing on social media for the past few days. He is sitting in a car with a pistol in his hand. There is a lot of talk that these guys are ruining our culture by doing such things. They are commenting as if it is the first time they have seen a boy from Punjab with a weapon.

The question is why do our people do this? Why is their needle so stuck with the new students?

The answer came from one of my media cousins, who is a native of Canada and whose family has been living here since the seventies.

He said that in the eighties, when he was very young, a large number of refugees started coming from Punjab. It is natural that these newcomers were different from those who came earlier. They had not yet learned to live Canadian. Because of this, he said, people of his parents' generation were very upset with the newly arrived Punjabis. They used to say that these newcomers were spoiling our culture. They are very dirty. They have to tarnish the image of Punjabis.

Gradually this group of eighties also settled. Canadian immigration laws also changed, and the trend of permanent residency based on the point system began in the 1990s, which continued vigorously until about 2010. We were in the same group. When we came here in 2008-9, the old people used to look at the newly arrived PR families with a special eye. I remember in those days an elder or another person would often ask us if you were 'numbered'. They used to call those who came to the point system 'numbers'. Older people also talked about newcomers. Because the PR group was more literate than the previous groups, the literate people had to go to the factory to do labor work.

Link to comment
Share on other sites

the earlier Punjabis used to make fun of them. They may think that even educated people are doing the same thing as us.

Gradually these PRs also became a part of this society and after 2010 the trend of students started increasing. This trend increased to such an extent that the PR system was abolished and students started appearing everywhere. These students appear in all the jobs in restaurants, factories, stores, security. In the past, people were very supportive of the students. But when the number increased and some disturbances started happening, they came to the notice of the people again and still they are the favorite subject of the old people living here. In a few years these students will also settle down and then maybe another new group or new students will be the target of these students. Maybe these same students would say later that it was different when we came. The habits of those who are coming today are very bad.

This conflict between different immigrant generations has also been psychologically interpreted by some. It is not only in Punjabis. There are similar trends in different immigrant communities in the United States. Those who study immigrant communities believe that immigrants who have already settled do not want other people to come to these countries on a mental level. He feels that the "special honor or opportunity" he has received in settling in these countries will not be significant if it is shared with everyone. One mental aspect is that after spending a few years in these countries, immigrants feel that they have learned the culture of these countries and have made their place among these people. Because of this delusion, they also think that the way newcomers behave tarnishes the image of their community.

Every immigrant generation suffers from such mental complications and what we hear about students is in fact a new installment of this already existing immigrant generation gap.

(From Punjabi Tribune)

Source - https://translate.google.com/?hl=en&tab=TT

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share


  • advertisement_alt
  • advertisement_alt
  • advertisement_alt


×
×
  • Create New...

Important Information

Terms of Use