Jump to content

ਭਾਈ ਵੀਰ ਸਿੰਘ ਜੀ ਦੀ ਕਲਮ ਤੋਂ ਨਾਮ ਸਿਮਰਨ ਬਾਰੇ ਵਿਚਾਰਾਂ


Recommended Posts

ਭਾਈ ਵੀਰ ਸਿੰਘ ਜੀ ਦੀ ਕਲਮ ਤੋਂ ਨਾਮ ਸਿਮਰਨ ਬਾਰੇ ਵਿਚਾਰਾਂ 

੧. ਵਾਹਿਗੁਰੂ ਗੁਰਮੰਤਰ ਹੈ , ਇਸਦੇ ਸਿਮਰਨ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ | 

੨. ਸਿਮਰਨ ਫੋਕਾ ਸਾਧਨ ਨਹੀਂ , ਇਹ ਪ੍ਰੀਤ ਦੀ ਰੀਤ ਹੈ | ਨਾਮ ਆਪ ਹੀ ਜਪਣਾ ਪੈਂਦਾ ਹੈ | ਜੇਹਰਾ ਰੋਟੀ ਖਾਏਗਾ , ਓਹੀ ਰੱਜੇਗਾ| ਸਿਮਰਨ ਰਸਨਾ ਨਾਲ ਜਪਣਾ ਕਰਨਾ ਹੈ , ਫਿਰ ਇਹ ਆਪੇ ਹੀ ਹਿਰਦੇ ਵਿਚ ਲਹਿ ਜਾਂਦਾ ਹੈ | ਨਾਮ ਜਪਨ ਵਾਲੇ ਨੂੰ ਸਬਰ ਤੇ ਨਿਮਰਤਾ ਦੀ ਬੜੀ ਲੋੜ ਹੈ | 

੩. ਸਿਮਰਨ ਨਾਲ ਪਹਿਲਾਂ ਮਨ ਦੀ ਮੈਲ ਉਤਰਦੀ ਹੈ ਤੇ ਇਨਸਾਨ ਬੁਰੇ ਕੰਮ ਕਰਨ ਤੋ ਸੰਕੋਚ ਕਰਦਾ ਹੈ | 

੪. ਵਾਹਿਗੁਰੂ – ਵਾਹਿਗੁਰੂ ਕਰਨ ਨਾਲ ਸਾਡੇ ਮਨ ਤੇ ਹਰ ਹਾਲਤ ਵਿਚ ਅਸਰ ਹੁੰਦਾ ਹੈ | ਇਸ ਨਾਲ ਸਾਡੇ ਵਿਚ ਕੋਮਲਤਾ ਆ ਜਾਂਦੀ ਹੈ , ਚੰਗੇ ਮੰਦੇ ਦੀ ਤਮੀਜ ਹੋ ਜਾਂਦੀ ਹੈ ਤੇ ਮਨ ਬੁਰਾਈ ਤੋ ਪ੍ਰਹੇਜ ਕਰਨ ਲਗ ਜਾਂਦਾ ਹੈ | 

੫. ਸਿਮਰਨ ਪਹਲਾ ਮੈਂਲ ਕਟਦਾ ਹੈ , ਇਸ ਲਈ ਪਹਿਲਾਂ ਇਸ ਵਿਚ ਮਨ ਨਹੀਂ ਲਗਦਾ | ਜਦੋ ਮਨ ਨਿਰਮਲ ਹੋ ਜਾਂਦਾ ਹੈ ਤਾ ਸਿਮਰਨ ਵਿਚ ਰਸ ਆਉਣ ਲਗਦਾ ਹੈ , ਫਿਰ ਛਡਨ ਨੂੰ ਦਿਲ ਨਹੀਂ ਕਰਦਾ | 

੬. ਮਨ ਚਾਹੇ ਨਾ ਵੀ ਟਿਕੇ , ਨਾਮ ਜਪਣਾ ਚਾਹਿਦਾ ਹੈ | ਜੇ ਨਾਮ ਜਾਪਦੇਆਂ ਮਨ ਜਰਾ ਵੀ ਟਿਕ ਜਾਵੇ ਤਾ ਥੋੜੀ ਗਲ ਨਹੀਂ, ਮਨ ਪੂਰਾ ਵਸ ਤਦ ਆਉਂਦਾ ਜਦ ਵਾਹਿਗੁਰੂ ਦੀ ਪੂਰਨ ਕਿਰਪਾਲਤਾ ਹੋਵੇ | 

੭. ਮਨ ਟਿਕੇ ਜਾ ਨਾ ਟਿਕੇ , ਨਾਮ ਜਪਣਾ ਚਾਹਿਦਾ ਹੈ , ਜੋ ਲੱਗੇ ਰਹਿਣਗੇ, ਓਹਨਾ ਲਈ ਓਹ ਸਮਾਂ ਵੀ ਆਵੇਗਾ , ਜਦੋ ਮਨ ਦਾ ਟਿਕਾਓ ਪ੍ਰਾਪਤ ਹੋ ਜਾਵੇਗਾ | ਜੋ ਤੁਰੇ ਰਹਿਣਗੇ , ਭਾਵੇ ਮਧਮ ਚਲ ਹੀ , ਓਹਨਾ ਦੇ ਮੰਜਿਲ ਤੇ ਪਹੁੰਚਣ ਦੀ ਆਸ ਹੋ ਸਕਦੀ ਹੈ | 

੮. ਸਿਮਰਨ ਵਿਚ ਸੁਆਦ ਨਹੀਂ ਆਉਂਦਾ ਤਾਂ ਗੁਰੂ ਜਾਣੇ , ਜੋ ਸੁਆਦ ਨਹੀਂ ਦੇਂਦਾ | ਬੰਦੇ ਦਾ ਧਰਮ ਹੈ ਬੰਦਗੀ ਕਰਨਾ| ਸਦਾ ਰਸ ਤੇ ਹਕ ਨਹੀਂ | ਰਸ ਤਾਂ ਕਦੇ- ਕਦੇ ਗੁਰੂ ਝਲਕਾਰਾ ਮਾਰ ਕੇ ਦੇ ਦੇਂਦਾ ਹੈ ਤਾ ਕਿ ਬੱਚੇ ਡੋਲ ਨਾ ਜਾਣ | 

੯. ਨਾਮ ਪਾਪ ਤੇ ਦੁਖ ਕਟਦਾ ਹੈ | ਸਿਮਰਨ ਦੇਹ ਨੂੰ ਵੀ ਅਰੋਗ ਕਰਦਾ ਹੈ ਤੇ ਵਾਹਿਗੁਰੂ ਦੇ ਨੇੜੇ ਵੀ ਲੈ ਜਾਂਦਾ ਹੈ , ਇਸ ਨਾਲ ਅਸੀਂ ਅੰਤਰਮੁਖ ਹੁੰਦੇ ਹਾਂ | 

੧੦. ਨਾਮ ਜਾਪਦੇ ਹੋਏ ਨਿਰਮਾਨਤਾ ਵਿਚ ਰਹੋ | ਨਾਮ ਵੀ ਵਾਹਿਗੁਰੂ ਦੀ ਦਾਤ ਹੈ , ਇਹ ਸਮਝ ਕੇ ਕਰਾਗੇ ਤਾ ਨਿਰਮਾਨਤਾ ਵਿਚ ਰਹਾਗੇ | ਨਾਮੀ ਪੁਰਖ ਦੀ ਅਰਦਾਸ ਵਿਚ ਸ਼ਕਤੀ ਆ ਜਾਂਦੀ ਹੈ , ਜਦੋ ਕੁਝ ਬਰਕਤ ਆ ਜਾਵੇ ਤਾ ਸਿਖ ਦੁਨੀਆ ਤੋ ਖਬਰਦਾਰ ਰਹੇ , ਕਿਓਕਿ ਦੁਨੀਆ ਇਸ ਨੂੰ ਆਪਨੇ ਮਤਲਬ ਲਈ ਵਰਤੇਗੀ | ਇਸ ਨਾਲ ਆਦਮੀ ਨਾਮ ਤੋ ਟੁਟਦਾ ਹੈ| 

੧੧. ਨਾਮ ਜਾਪਦੇ ਹੋਏ ਰਿਧੀਆਂ -ਸਿਧੀਆਂ ਆ ਜਾਂਦੀਆਂ ਹਨ | ਨਾਮ ਜਪਣ ਵਾਲੇ ਨੇ ਓਹਨਾ ਦੇ ਵਿਖਾਵੇ ਤੋ ਬਚਨਾ ਹੈ ਤਾ ਕਿ ਹਉਮੇ ਨਾ ਆਵੇ | ਹਉਮੇ ਆਈ ਤਾ ਨਾਮ ਦਾ ਰਸ ਟੁਟ ਜਾਵੇਗਾ | 

੧੨. ਰਿਧੀਆਂ -ਸਿਧੀਆਂ ਵਾਲਾ ਵੱਡਾ ਨਾਈ , ਵੱਡਾ ਓਹ ਹੈ ਜਿਸਨੂ ਨਾਮ ਦਾ ਰਸ ਆਇਆ ਹੈ ਤੇ ਨਾਮ ਜਿਸਦੇ ਜੀਵਨ ਦਾ ਆਧਾਰ ਬਣ ਗਿਆ ਹੈ | 

੧੩. ਵਾਹਿਗੁਰੂ ਦਾ ਇਕ ਵਾਰ ਨਾਮ ਲੈ ਕੇ ਜੇ ਫਿਰ . ਵਾਹਿਗੁਰੂ ਕਹਿਣ ਨੂੰ ਮਨ ਕਰੇ ਤਾ ਇਹ ਸਮਝੋ ਕਿ ਸਿਮਰਨ ਸਫਲ ਹੋ ਰਿਹਾ ਹੈ ਤੇ ਮੈਲ ਕੱਟ ਰਹੀ ਹੈ | 

੧੪. ਰਸਨਾ ਨਾਲ ਇਕ ਵਾਰ ਵਾਹਿਗੁਰੂ ਕਹਿਣ ਤੇ ਜੇ ਦੂਜੀ ਵਾਰ ਕਹਿਣ ਨੂੰ ਜੀ ਕਰੇ ਤਾ ਚਾਰ ਵਾਰ ਵਾਹਿਗੁਰੂ ਦਾ ਸ਼ੁਕਰ ਕਰੋ , ਜੋ ਉਸਨੇ ਤੁਹਾਨੂ ਨਾਮ ਬਕਸ਼ਿਆ ਹੈ ਤੇ ਨਾਮ ਪਿਆਰਾ ਲੱਗਾ ਹੈ | 

੧੫. ਵਾਹਿਗੁਰੂ ਦਾ ਨਾਮ ਜਪਣਾ ਇਕ ਬੋਹਤ ਵੱਡੀ ਨਿਆਮਤ ਹੈ , ਜੋ ਵਾਹਿਗੁਰੂ ਦੀ ਆਪਣੀ ਮੇਹਰ ਨਾਲ ਪ੍ਰਾਪਤ ਹੁੰਦੀ ਹੈ , ਜਦੋ ਵਾਹਿਗੁਰੂ ਜਪੋ ਤਾ ਉਸਦਾ ਸ਼ੁਕਰ ਕਰੋ , ਜੋ ਨਾਮ ਜਪਾ ਰਿਹਾ ਹੈ | 

੧੬. ਜਦ ਸੁਰਤ ਚੜਦੀ ਕਲਾ ਵਿਚ ਹੋਵੇ ਤਾ ਮਾਣ ਨਹੀਂ ਕਰਨਾ , ਇਸ ਨੂੰ ਵਾਹਿਗੁਰੂ ਦੀ ਮੇਹਰ ਸਮਝਨਾ ਹੈ | ਜਦੋਂ ਵਾਹਿਗੁਰੂ ਦਾ ਰਸ ਆਉਣ ਲਗਦਾ ਹੈ ਤਾ ਕਈ ਲੋਕ ਹੰਕਾਰ ਕਰਨ ਲਗ ਪੈਂਦੇ ਹਨ | ਇਹ ਪਰਮਾਰਥ ਦੇ ਰਸਤੇ ਵਿਚ ਰੁਕਾਵਟ ਹੈ, ਇਸਤੋ ਬਚਨਾ ਚਾਹਿਦਾ ਹੈ | 

੧੭. ਸਿਮਰਨ ਦੇ ਅਭਿਆਸ ਨਾਲ ਤੁਸੀਂ ਪਰਮਾਰਥ ਦੇ ਰਸਤੇ ਤੇ ਤਰੱਕੀ ਕਰ ਰਹੇ ਹੋ ਇਸ ਦੀਆਂ ਇਹ ਨਿਸ਼ਾਨੀਆਂ ਹਨ :- ਇਕ ਵਾਰ ਵਾਹਿਗੁਰੂ ਆਖਣ ਤੇ ਫ਼ਿਰ ਵਾਹਿਗੁਰੂ ਕਹਿਣ ਨੂੰ ਜੀ ਕਰੇ ਨਾਮ ਵਿਚ ਦਿਨ-ਬਦਿਨ ਵਿਸ਼ਵਾਸ਼ ਵਧੇ ਵਿਕਾਰ ਘਟ ਜਾਣ ਇਕਾਂਤ ਵਿਚੋ ਰਸ ਆਵੇ 

੧੮. ਯਾਦ ਰਹੇ ਨਾਮ ਨੇ ਅੰਤ ਤਕ ਨਾਮ ਜਾਣਾ ਹੈ , ਸੋ ਇਸਦੇ ਜਪਣ ਦੀ ਅੰਤਮ ਸੁਆਸਾਂ ਤਕ ਲੋੜ ਹੈ | 

੧੯. ਆਪ ਪੜ ਲਇਆ .... ਧੰਨ ਹੋ... ਹੁਣ ਆਪਣੇ ਪਿਆਰੇ ਦੋਸਤਾਂ, ਰਿਸ਼ਤੇਦਾਰਾਂ, ਸਾਕ-ਸੰਬੰਧੀਆਂ ਨੂੰ ਇਹ ਸੁਨੇਹਾ ਭੇਜ ਕੇ ਪੁੰਨ ਕਮਾਓ । 

੨੦. ਹੁਣ ਜਪਣਾ ਸ਼ੁਰੂ ਕਰੋ...... ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ...... ਜਪੀ ਚਲੋ ਸਵਾਸ ਸਵਾਸ .....ਰੁਕੋ ਨਾ... ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ...... ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ......

??ਵੱਧ ਤੋਂ ਵੱਧ ਸ਼ੇਅਰ ਕਰੋ ਜੀ??

Link to comment
Share on other sites

Thanks Veer Ji, for making such an enlightenning post.

I was wondering What is  your opinion about japing Waheguru vs Mool Mantar?

Does Mool Manter jaap produce same results?

Once again gr8 post.

Link to comment
Share on other sites

8 hours ago, singhsince1981 said:

Thanks Veer Ji, for making such an enlightenning post.

I was wondering What is  your opinion about japing Waheguru vs Mool Mantar?

Does Mool Manter jaap produce same results?

Once again gr8 post.

No need for thanks, am a Copy-Paste guy so can't take credit for someone else's work ?

My opinion doesn't matter "Whatever Works" is IMPORTANT ?

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use