Jump to content

Shastaar naam mala


Recommended Posts

Been reading this. It's awesome!! Thought I'd share (thanks Paapiman):

 

ਸਸਤ੍ਰ ਨਾਮ ਮਾਲਾ ॥

ੴ ਵਾਹਿਗੁਰੂ ਜੀ ਕੀ ਫਤਹਿ ॥

ਸ੍ਰੀ ਭਗਉਤੀ ਜੀ ਸਹਾਇ ॥

ਅਥ ਸ੍ਰੀ ਸਸਤ੍ਰ ਨਾਮ ਮਾਲਾ ਪੁਰਾਣ ਲਿਖ੍ਯਤੇ ॥

ਪਾਤਿਸਾਹੀ ੧੦ ॥

ਦੋਹਰਾ ॥

ਸਾਗ ਸਰੋਹੀ ਸੈਫ ਅਸਿ ਤੀਰ ਤੁਪਕ ਤਰਵਾਰਿ ॥

ਸਤ੍ਰਾਤਕਿ ਕਵਚਾਤਿ ਕਰ ਕਰੀਐ ਰਛ ਹਮਾਰਿ ॥੧॥

ਅਸਿ ਕ੍ਰਿਪਾਨ ਧਾਰਾਧਰੀ ਸੈਫ ਸੂਲ ਜਮਦਾਢ ॥

ਕਵਚਾਤਕਿ ਸਤ੍ਰਾਤ ਕਰ ਤੇਗ ਤੀਰ ਧਰਬਾਢ ॥੨॥

ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥

ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

ਤੀਰ ਤੁਹੀ ਸੈਥੀ ਤੁਹੀ ਤੁਹੀ ਤਬਰ ਤਰਵਾਰਿ ॥

ਨਾਮ ਤਿਹਾਰੋ ਜੋ ਜਪੈ ਭਏ ਸਿੰਧੁ ਭਵ ਪਾਰ ॥੪॥

ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰੁ ਤੀਰ ॥

ਤੁਹੀ ਨਿਸਾਨੀ ਜੀਤ ਕੀ ਆਜੁ ਤੁਹੀ ਜਗਬੀਰ ॥੫॥

ਤੁਹੀ ਸੂਲ ਸੈਥੀ ਤਬਰ ਤੂ ਨਿਖੰਗ ਅਰੁ ਬਾਨ ॥

ਤੁਹੀ ਕਟਾਰੀ ਸੇਲ ਸਭ ਤੁਮ ਹੀ ਕਰਦ ਕ੍ਰਿਪਾਨ ॥੬॥

ਸਸਤ੍ਰ ਅਸਤ੍ਰ ਤੁਮ ਹੀ ਸਿਪਰ ਤੁਮ ਹੀ ਕਵਚ ਨਿਖੰਗ ॥

ਕਵਚਾਤਕਿ ਤੁਮ ਹੀ ਬਨੇ ਤੁਮ ਬ੍ਯਾਪਕ ਸਰਬੰਗ ॥੭॥

ਸ੍ਰੀ ਤੁਹੀ ਸਭ ਕਾਰਨ ਤੁਹੀ ਤੂ ਬਿਦ੍ਯਾ ਕੋ ਸਾਰ ॥

ਤੁਮ ਸਭ ਕੋ ਉਪਰਾਜਹੀ ਤੁਮ ਹੀ ਲੇਹੁ ਉਬਾਰ ॥੮॥

ਤੁਮ ਹੀ ਦਿਨ ਰਜਨੀ ਤੁਹੀ ਤੁਮ ਹੀ ਜੀਅਨ ਉਪਾਇ ॥

ਕਉਤਕ ਹੇਰਨ ਕੇ ਨਮਿਤ ਤਿਨ ਮੌ ਬਾਦ ਬਢਾਇ ॥੯॥

ਅਸਿ ਕ੍ਰਿਪਾਨ ਖੰਡੋ ਖੜਗ ਸੈਫ ਤੇਗ ਤਰਵਾਰਿ ॥

ਰਛ ਕਰੋ ਹਮਰੀ ਸਦਾ ਕਵਚਾਤਕਿ ਕਰਵਾਰਿ ॥੧੦॥

ਤੁਹੀ ਕਟਾਰੀ ਦਾੜ ਜਮ ਤੂ ਬਿਛੂਓ ਅਰੁ ਬਾਨ ॥

ਤੋ ਪਤਿ ਪਦ ਜੇ ਲੀਜੀਐ ਰਛ ਦਾਸ ਮੁਹਿ ਜਾਨੁ ॥੧੧॥

ਬਾਕ ਬਜ੍ਰ ਬਿਛੂਓ ਤੁਹੀ ਤੁਹੀ ਤਬਰ ਤਰਵਾਰਿ ॥

ਤੁਹੀ ਕਟਾਰੀ ਸੈਹਥੀ ਕਰੀਐ ਰਛ ਹਮਾਰਿ ॥੧੨॥

ਤੁਮੀ ਗੁਰਜ ਤੁਮ ਹੀ ਗਦਾ ਤੁਮ ਹੀ ਤੀਰ ਤੁਫੰਗ ॥

ਦਾਸ ਜਾਨਿ ਮੋਰੀ ਸਦਾ ਰਛ ਕਰੋ ਸਰਬੰਗ ॥੧੩॥

ਛੁਰੀ ਕਲਮ ਰਿਪੁ ਕਰਦ ਭਨਿ ਖੰਜਰ ਬੁਗਦਾ ਨਾਇ ॥

ਅਰਧ ਰਿਜਕ ਸਭ ਜਗਤ ਕੋ ਮੁਹਿ ਤੁਮ ਲੇਹੁ ਬਚਾਇ ॥੧੪॥

ਪ੍ਰਿਥਮ ਉਪਾਵਹੁ ਜਗਤ ਤੁਮ ਤੁਮ ਹੀ ਪੰਥ ਬਨਾਇ 

ਆਪ ਤੁਹੀ ਝਗਰਾ ਕਰੋ ਤੁਮ ਹੀ ਕਰੋ ਸਹਾਇ ॥੧੫॥

ਮਛ ਕਛ ਬਾਰਾਹ ਤੁਮ ਤੁਮ ਬਾਵਨ ਅਵਤਾਰ ॥

ਨਾਰਸਿੰਘ ਬਊਧਾ ਤੁਹੀ ਤੁਹੀ ਜਗਤ ਕੋ ਸਾਰ ॥੧੬॥

ਤੁਹੀ ਰਾਮ ਸ੍ਰੀ ਕ੍ਰਿਸਨ ਤੁਮ ਤੁਹੀ ਬਿਸਨੁ ਕੋ ਰੂਪ ॥

ਤੁਹੀ ਪ੍ਰਜਾ ਸਭ ਜਗਤ ਕੀ ਤੁਹੀ ਆਪ ਹੀ ਭੂਪ ॥੧੭॥

ਤੁਹੀ ਬਿਪ੍ਰ ਛਤ੍ਰੀ ਤੁਹੀ ਤੁਹੀ ਰੰਕ ਅਰੁ ਰਾਉ ॥

ਸਾਮ ਦਾਮ ਅਰੁ ਡੰਡ ਤੂੰ ਤੁਮ ਹੀ ਭੇਦ ਉਪਾਉ ॥੧੮॥

ਸੀਸ ਤੁਹੀ ਕਾਯਾ ਤੁਹੀ ਤੈ ਪ੍ਰਾਨੀ ਕੇ ਪ੍ਰਾਨ ॥

ਤੈ ਬਿਦ੍ਯਾ ਜੁਗ ਬਕਤ੍ਰ ਹੁਇ ਕਰੇ ਬੇਦ ਬਖ੍ਯਾਨ ॥੧੯॥

ਬਿਸਿਖ ਬਾਨ ਧਨੁਖਾਗ੍ਰ ਭਨ ਸਰ ਕੈਬਰ ਜਿਹ ਨਾਮ ॥

ਤੀਰ ਖਤੰਗ ਤਤਾਰਚੋ ਸਦਾ ਕਰੋ ਮਮ ਕਾਮ ॥੨੦॥

ਤੂਣੀਰਾਲੈ ਸਤ੍ਰ ਅਰਿ ਮ੍ਰਿਗ ਅੰਤਕ ਸਸਿਬਾਨ ॥

ਤੁਮ ਬੈਰਣ ਪ੍ਰਥਮੈ ਹਨੋ ਬਹੁਰੋ ਬਜੈ ਕ੍ਰਿਪਾਨ ॥੨੧॥

ਤੁਮ ਪਾਟਸ ਪਾਸੀ ਪਰਸ ਪਰਮ ਸਿਧਿ ਕੀ ਖਾਨ ॥

ਤੇ ਜਗ ਕੇ ਰਾਜਾ ਭਏ ਦੀਅ ਤਵ ਜਿਹ ਬਰਦਾਨ ॥੨੨॥

ਸੀਸ ਸਤ੍ਰੁ ਅਰਿ ਅਰਿਯਾਰਿ ਅਸਿ ਖੰਡੋ ਖੜਗ ਕ੍ਰਿਪਾਨ ॥

ਸਤ੍ਰੁ ਸੁਰੇਸਰ ਤੁਮ ਕੀਯੋ ਭਗਤ ਆਪੁਨੋ ਜਾਨਿ ॥੨੩॥

ਜਮਧਰ ਜਮਦਾੜਾ ਜਬਰ ਜੋਧਾਤਕ ਜਿਹ ਨਾਇ ॥

ਲੂਟ ਕੂਟ ਲੀਜਤ ਤਿਨੈ ਜੇ ਬਿਨੁ ਬਾਧੇ ਜਾਇ ॥੨੪॥

ਬਾਕ ਬਜ੍ਰ ਬਿਛੁਓ ਬਿਸਿਖ ਬਿਰਹ ਬਾਨ ਸਭ ਰੂਪ ॥

ਜਿਨ ਕੋ ਤੁਮ ਕਿਰਪਾ ਕਰੀ ਭਏ ਜਗਤ ਕੇ ਭੂਪ ॥੨੫॥

ਸਸਤ੍ਰੇਸਰ ਸਮਰਾਤ ਕਰਿ ਸਿਪਰਾਰਿ ਸਮਸੇਰ ॥

ਮੁਕਤ ਜਾਲ ਜਮ ਕੇ ਭਏ ਜਿਨੈ ਗਹ੍ਰਯੋ ਇਕ ਬੇਰ ॥੨੬॥

ਸੈਫ ਸਰੋਹੀ ਸਤ੍ਰੁ ਅਰਿ ਸਾਰੰਗਾਰਿ ਜਿਹ ਨਾਮ ॥

ਸਦਾ ਹਮਾਰੇ ਚਿਤਿ ਬਸੋ ਸਦਾ ਕਰੋ ਮਮ ਕਾਮ ॥੨੭॥

ਇਤਿ ਸ੍ਰੀ ਨਾਮ ਮਾਲਾ ਪੁਰਾਣੇ ਸ੍ਰੀ ਭਗਉਤੀ ਉਸਤਤਿ ਪ੍ਰਿਥਮ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੧॥

DASAM BANI - 718
SRI SHASTAR NAAM MALA PURAAN GURU GOBIND SINGH JI

 

 

 

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use