Jump to content

Search the Community

Showing results for tags 'international sikh students association'.

  • Search By Tags

    Type tags separated by commas.
  • Search By Author

Content Type


Forums

  • GENERAL
    • WHAT'S HAPPENING?
    • GURBANI | SAKHIAN | HISTORY
    • GUPT FORUM
    • POLITICS | LIFESTYLE
  • COMMUNITY
    • CLOSED TOPICS

Find results in...

Find results that contain...


Date Created

  • Start

    End


Last Updated

  • Start

    End


Filter by number of...

Joined

  • Start

    End


Group


Website URL


Location


Interests

Found 1 result

  1. ਕੈਨੇਡਾ ਵਿਚ ਨਵੇਂ ਆਏ ਸਟੂਡੈਂਟਸ ਨਾਲ ਪੁਰਾਣੇ ਪੰਜਾਬੀਆਂ ਨੂੰ ਕੀ ਤਕਲੀਫ਼ ਹੈ? June 22, 2020 ਸ਼ਮੀਲ ਪੰਜਾਬ ਤੋਂ ਕੈਨੇਡਾ ਵਿਚ ਪੜ੍ਹਨ ਆਏ ਨਵੇਂ ਬੱਚੇ, ਜਿਨ੍ਹਾਂ ਨੂੰ ਇਥੇ ਇੰਟਰਨੈਸ਼ਨਲ ਸਟੂਡੈਂਟਸ ਕਿਹਾ ਜਾਂਦਾ ਹੈ, ਇਥੇ ਪਹਿਲਾਂ ਤੋਂ ਰਹਿ ਰਹੇ ਸਾਡੇ ਲੋਕਾਂ ਦਾ ਪਸੰਦੀਦਾ ਵਿਸ਼ਾ ਹੈ। ਇਨ੍ਹਾਂ ਦੀ ਕੋਈ ਵੀ ਬੁਰੀ ਗੱਲ, ਕੋਈ ਵੱਖਰੀ ਆਦਤ, ਕੋਈ ਕਾਰਵਾਈ ਸਾਹਮਣੇ ਆ ਜਾਵੇ ਤਾਂ ਬਰੈਂਪਟਨ, ਸਰੀ ਦੇ ਪੰਜਾਬੀ ਰੇਡੀਓ ਪ੍ਰੋਗਰਾਮਾਂ ਅਤੇ ਇਥੋਂ ਰਹਿੰਦੇ ਲੋਕਾਂ ਦੇ ਫੇਸਬੁੱਕ ਪੇਜਾਂ ਤੇ ਉਸਦੀ ਚਰਚਾ ਹੋਣ ਲੱਗਦੀ ਹੈ। ਤਿੰਨ-ਚਾਰ ਸਾਲ ਪਹਿਲਾਂ ਬਰੈਂਪਟਨ ਵਿਚ ਇਨ੍ਹਾਂ ਮੁੰਡਿਆਂ ਦੀ ਕਿਸੇ ਨਾਲ ਲੜਾਈ ਹੋਈ ਸੀ। ਇਹ ਵੀ ਉਸੇ ਤਰਾਂ ਦੀ ਕੋਈ ਲੜਾਈ ਸੀ, ਜਿਹੋ ਜਿਹੀਆਂ ਲੜਾਈਆਂ ਇਸ ਉਮਰ ਦੇ ਮੁੰਡਿਆਂ ਦੀਆਂ ਸਾਰੀ ਦੁਨੀਆ ਵਿਚ ਹੁੰਦੀਆਂ ਹੋਣਗੀਆਂ। ਪਰ ਬਰੈਂਪਟਨ ਵਿਚ ਰਹਿੰਦੇ ਵੱਡੀ ਗਿਣਤੀ ਵਿੱਚ ਪੰਜਾਬੀ ਲੋਕਾਂ ਨੂੰ ਲੱਗਿਆ ਕਿ ਇਸ ਨਾਲ ਸਾਡੀ ਕਮਿਉਨਿਟੀ ਵਿੱਚ ਲੜਾਈ-ਭੜਾਈ ਦਾ ਕਲਚਰ ਫੈਲ ਗਿਆ ਹੈ; ਇਸ ਨਾਲ ਕੈਨੇਡਾ ਵਿਚ ਸਾਡੀ ਕਮਿਉਨਿਟੀ ਦੀ ਬੇਜ਼ਤੀ ਹੋ ਰਹੀ ਹੈ। ਇਸ ਕਰਕੇ ਕੁੱਝ ਲੋਕ ਐਨੇ ਪ੍ਰੇਸ਼ਾਨ ਹੋ ਗਏ ਕਿ ਉਨ੍ਹਾਂ ਨੇ ਇਸ ਨੌਜਵਾਨਾਂ ਵਿੱਚ ਫੈਲ ਰਹੇ ‘ਹਿੰਸਾ ਦੇ ਰੁਝਾਨਾਂ’ ਖਿਲਾਫ ਬਰੈਂਪਟਨ ਸਿਟੀ ਹਾਲ ਦੇ ਬਾਹਰ ਰੈਲੀ ਕੀਤੀ। ਇਸ ਤੋਂ ਬਾਦ ਇਕ ਟਾਊਨਹਾਲ ਮੀਟਿੰਗ ਰੱਖੀ ਗਈ। ਇਸ ਵਿੱਚ ਬੜੀ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਮੈਂ ਵੀ ਇਸ ਟਾਊਨਹਾਲ ਵਿੱਚ ਸਾਂ ਅਤੇ ਕਈ ਲੋਕਾਂ ਨਾਲ ਗੱਲਬਾਤ ਕੀਤੀ। ਲੋਕਾਂ ਦੀਆਂ ਸਟੂਡੈਂਟਸ ਬਾਰੇ ਕੁੱਝ ਆਮ ਸ਼ਿਕਾਇਤਾਂ ਸਨ: “ਇਨ੍ਹਾਂ ਦਾ ਰਹਿਣ ਸਹਿਣ ਬੜਾ ਮਾੜਾ ਹੈ”, “ ਇਹ ਜਿਸ ਸਟਰੀਟ ਤੇ ਰਹਿੰਦੇ ਨੇ, ਉਥੇ ਟੋਲੀਆਂ ਬਣਾਕੇ ਖੜ੍ਹੇ ਰਹਿੰਦੇ ਨੇ ਤੇ ਲੋਕਾਂ ਵੱਲ ਦੇਖਦੇ ਰਹਿੰਦੇ ਨੇ’, “ ਇਹ ਇਕ ਦੂਜੇ ਦੇ ਮੋਢੇ ਤੇ ਹੱਥ ਰੱਖਕੇ ਖੜ੍ਹਦੇ ਨੇ ਅਤੇ ਚੱਪਲਾਂ ਪਾਕੇ ਬਾਹਰ ਘੁੰਮਦੇ ਰਹਿੰਦੇ ਨੇ”, ‘ਜਿਸ ਬੇਸਮੈਂਟ ਵਿਚ ਰਹਿੰਦੇ ਨੇ, ਉਸ ਨੂੰ ਐਨੀ ਗੰਦੀ ਕਰ ਦਿੰਦੇ ਨੇ ਕਿ ਕਿਸੇ ਅਗਲੇ ਕਿਰਾਏਦਾਰ ਨੂੰ ਰੈਨੋਵੇਟ ਕਰਵਾਏ ਬਿਨਾਂ ਕਿਰਾਏ ਤੇ ਨਹੀਂ ਤੁਸੀਂ ਦੇ ਸਕਦੇ”, “ਸਟਰੀਟਸ ਤੇ ਖੜ੍ਹੇ ਜਨਾਨੀਆਂ ਤੇ ਕਾਮੈਂਟ ਕਰਦੇ ਰਹਿੰਦੇ ਨੇ’ ਆਦਿ। ਇਸੇ ਟਾਊਨਹਾਲ ਵਿੱਚ ਬਰੈਂਪਟਨ ਦੇ ਕੁੱਝ ਗੈਰ-ਪੰਜਾਬੀ ਕੌਂਸਲਰ ਜਾਂ ਲੋਕਲ ਪਾਲਿਟੀਸ਼ਨ ਆਏ ਸਨ। ਮੇਰਾ ਇਕ ਵਾਕਫ ਅਜਿਹਾ ਪਾਲਿਟੀਸ਼ਨ ਹਾਲ ਦੇ ਬਾਹਰ ਮੇਰੇ ਨਾਲ ਗੱਲਾਂ ਕਰਨ ਲੱਗ ਪਿਆ। ਉਹ ਮੈਥੋਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸਮੱਸਿਆ ਕੀ ਹੈ, ਜਿਸ ਕਰਕੇ ਤੁਹਾਡੇ ਲੋਕ ਐਨੇ ਪ੍ਰੇਸ਼ਾਨ ਸਨ। ਉਸ ਨੂੰ ਇਹ ਗੱਲ ਸਮਝ ਨਹੀਂ ਸੀ ਆ ਰਹੀ ਕਿ ਜੇ ਮੁੰਡਿਆ ਦੇ ਕਿਸੇ ਗਰੁੱਪ ਵਿੱਚ ਲੜਾਈ ਹੋ ਗਈ ਹੈ ਤਾਂ ਤੁਹਾਡੀ ਕਮਿਉਨਿਟੀ ਦੇ ਲੋਕ ਐਨੇ ਪ੍ਰੇਸ਼ਾਨ ਕਿਉਂ ਹਨ। ਉਹ ਪੁਰਤਗਾਲੀ ਪਿਛੋਕੜ ਵਾਲਾ ਪਾਲਿਟੀਸ਼ਨ ਸੀ। ਉਸ ਨੂੰ ਲੱਗਦਾ ਸੀ ਕਿ ਕੈਨੇਡਾ ਵਿਚ ਕਿੰਨੀਆਂ ਹੀ ਕਮਿਉਨਿਟੀਜ਼ ਹਨ, ਸਮੇਤ ਕਾਲਿਆਂ ਅਤੇ ਇਟੈਲੀਅਨਜ਼ ਦੇ, ਜਿਨ੍ਹਾਂ ਦੇ ਵੱਡੇ ਵੱਡੇ ਗੈਂਗ ਨੇ ਅਤੇ ਉਨ੍ਹਾਂ ਵਿਚ ਤਾਂ ਗੋਲੀਆਂ ਚੱਲਦੀਆਂ ਹਨ। ਇਹ ਮੁੰਡੇ ਤਾਂ ਫੇਰ ਧੱਕਾ-ਮੁੱਕੀ ਹੀ ਹੋਏ ਸਨ। ਇਹ ਬੱਚੇ ਪੰਜਾਬ ਚੋਂ ਨਵੇਂ ਨਵੇਂ ਗਏ ਹੋਣ ਕਾਰਨ ਇਥੋਂ ਦੇ ਰਿਵਾਜ਼ ਮੁਤਾਬਕ ਬਾਥਰੂਮ ਚੱਪਲਾਂ ਪਾਕੇ ਹੀ ਬਾਹਰ ਜਾਂ ਸਟੋਰਾਂ ਤੇ ਚਲੇ ਜਾਂਦੇ ਨੇ। ਕੈਨੇਡਾ ਵਿਚ ਲੋਕ ਇਸ ਤਰਾਂ ਨਹੀਂ ਜਾਂਦੇ, ਇਸ ਕਰਕੇ ਇਹ ਵੱਖਰੇ ਲੱਗਦੇ ਹਨ। ਕਈਆਂ ਨੇ ਸੋਸ਼ਲ ਮੀਡੀਆ ਤੇ ਇਸ ਕਰਕੇ ਇਨ੍ਹਾਂ ਦਾ ਨਾਂ ‘ਚੱਪਲ ਗੈਂਗ’ ਰੱਖਿਆ ਹੋਇਆ ਹੈ। ਕਈਆਂ ਦੇ ਮਨਾਂ ਵਿਚ ਸਟੂਡੈਂਟਸ ਨੂੰ ਲੈ ਕੇ ਅਜਿਹੀ ਸੂਈ ਅੜੀ ਹੋਈ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਨਿੱਕੀ ਨਿੱਕੀ ਗੱਲ ਵੀ ਚੁਭਦੀ ਹੈ। ਪਿਛਲੇ ਦਿਨਾਂ ਦੌਰਾਨ ਦੋ ਤਿੰਨ ਘਟਨਾਵਾਂ ਹੋਈਆਂ। ਬਰੈਂਪਟਨ ਦੇ ਸ਼ੈਰੀਡਨ ਕਾਲਜ ਦੇ ਬਾਹਰ ਇਕ ਪਲਾਜ਼ਾ ਹੈ, ਜਿਸ ਨੂੰ ਸ਼ੈਰੀਡਨ ਪਲਾਜ਼ਾ ਕਿਹਾ ਜਾਂਦਾ ਹੈ। ਉਥੇ ਕੁੱਝ ਲੜਕੇ ਖੜ੍ਹੇ ਸਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਚੋਂ ਨਵੇਂ ਨਵੇਂ ਗਏ ਕਈ ਲੜਕੇ ਅਜਿਹੀਆਂ ਹਰਕਤਾਂ ਕਰਦੇ ਹਨ, ਜਿਹੜੀਆਂ ਇਥੋਂ ਦੇ ਲੋਕਾਂ ਨੂੰ ਓਪਰੀਆਂ ਲੱਗਦੀਆਂ ਹਨ। ਪਰ ਅਜਿਹੀਆਂ ਓਪਰੀਆਂ ਆਦਤਾਂ ਸਿਰਫ ਸਟੂਡੈਂਟਸ ਵਿਚ ਹੀ ਨਹੀਂ, ਸਭ ਵਿਚ ਹੋਣਗੀਆਂ। ਇਨ੍ਹਾਂ ਮੁੰਡਿਆਂ ਨੂੰ ਪੁਲਸ ਦੁਆਰਾ ਟਿਕਟਾਂ ਦਿੱਤੀਆਂ ਗਈਆਂ ਤੇ ਸੋਸ਼ਲ ਮੀਡੀਆ ਤੇ ਇਨ੍ਹਾਂ ਦੀ ਖੂਬ ਚਰਚਾ ਹੋਈ ਕਿ ਇਹ ਸੋਸ਼ਲ ਡਿਸਟੈਂਸਿੰਗ ਦੇ ਰੂਲਜ਼ ਦੀ ਪਾਲਣਾ ਨਹੀਂ ਕਰਦੇ। ਇਤਫਾਕਨ ਜਿਸ ਦਿਨ ਇਨ੍ਹਾਂ ਲੜਕਿਆਂ ਦੀ ਗੱਲ ਹੋ ਰਹੀ ਸੀ, ਉਸੇ ਦਿਨ ਟੋਰਾਂਟੋ ਡਾਊਨਟਾਊਨ ਦੇ ਇਕ ਪਾਰਕ ਦਾ ਵੀਡੀਓ ਇਥੋਂ ਦੇ ਮੀਡੀਆ ਵਿਚ ਚੱਲ ਰਿਹਾ ਸੀ, ਜਿਸ ਵਿਚ ਸੈਂਕੜੇ ਦੀ ਗਿਣਤੀ ਵਿੱਚ ਲੋਕ ਸੋਸ਼ਲ ਡਿਸਟੈਂਸਿੰਗ ਦੇ ਰੂਲਜ਼ ਦੀ ਉਲੰਘਣਾ ਕਰਦੇ ਹੋਏ ਪਾਰਕ ਵਿੱਚ ਜਮ੍ਹਾਂ ਹੋਏ ਸਨ। ਉਹ ਸਾਰੇ ਕੈਨੇਡਾ ਦੀ ਮੁੱਖ ਧਾਰਾ ਸਮਝੇ ਜਾਂਦੇ ਗੋਰੇ ਲੋਕ ਸਨ। ਪਰ ਉਹ ਸਾਡੇ ਲੋਕਾਂ ਨੂੰ ਨਹੀਂ ਦਿਸੇ। ਕਹਿਣ ਦਾ ਮਤਲਬ ਹੈ ਕਿ ਸਾਡੇ ਕੁੱਝ ਲੋਕਾਂ ਦੀ ਕੁੱਝ ਅਜਿਹੀ ਮਾਨਸਿਕਤਾ ਬਣ ਗਈ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਸਟੂਡੈਂਟਸ ਦੀ ਹਰ ਗੱਲ ਹੀ ਅਜੀਬ ਲੱਗਦੀ ਹੈ ਜਾਂ ਚੁਭਦੀ ਹੈ। ਹੁਣ ਕੁੱਝ ਦਿਨ ਤੋਂ ਇਕ ਲੜਕੇ ਦਾ ਵੀਡੀਓ ਚੱਲ ਰਿਹਾ ਹੈ, ਜੋ ਉਸ ਨੇ ਸੋਸ਼ਲ ਮੀਡੀਆ ਤੇ ਪਾਇਆ। ਉਹ ਕਿਸੇ ਕਾਰ ਵਿਚ ਬੈਠਾ ਹੈ ਅਤੇ ਹੱਥ ਵਿੱਚ ਫੜਿਆ ਪਿਸਤੌਲ ਬਾਹਰ ਕੱਢਕੇ ਦਿਖਾ ਰਿਹਾ ਹੈ। ਇਸ ਨੂੰ ਲੈ ਕੇ ਬੜੀ ਗੱਲਬਾਤ ਹੋ ਰਹੀ ਹੈ ਕਿ ਇਹ ਮੁੰਡੇ ਅਜਿਹੀਆਂ ਹਰਕਤਾਂ ਕਰਕੇ ਸਾਡਾ ਕਲਚਰ ਖਰਾਬ ਕਰ ਰਹੇ ਹਨ। ਇਸ ਤਾਂ ਇਸ ਤਰਾਂ ਕਾਮੈਂਟ ਕਰ ਰਹੇ ਹਨ, ਜਿਵੇਂ ਪੰਜਾਬ ਦੇ ਕਿਸੇ ਮੁੰਡੇ ਨੂੰ ਹਥਿਆਰ ਨਾਲ ਉਨ੍ਹਾਂ ਨੇ ਪਹਿਲੀ ਵਾਰ ਦੇਖਿਆ ਹੋਵੇ। ਸੁਆਲ ਹੈ ਕਿ ਸਾਡੇ ਲੋਕ ਇਸ ਤਰਾਂ ਕਿਉਂ ਕਰਦੇ ਹਨ? ਨਵੇਂ ਆਏ ਸਟੂਡੈਂਟਸ ਨੂੰ ਲੈ ਕੇ ਉਨ੍ਹਾਂ ਦੀ ਸੂਈ ਇਸ ਤਰਾਂ ਕਿਉਂ ਅੜੀ ਹੋਈ ਹੈ? ਇਸ ਦਾ ਜਵਾਬ ਮੇਰੇ ਇਕ ਮੀਡੀਆ ਕੁਲੀਗ ਨੇ ਦਿੱਤਾ, ਜਿਹੜਾ ਕੈਨੇਡਾ ਦਾ ਹੀ ਜੰਮਪਲ ਹੈ ਅਤੇ ਜਿਸ ਦਾ ਪਰਿਵਾਰ ਸੱਤਰਵਿਆਂ ਤੋਂ ਇਥੇ ਰਹਿ ਰਿਹਾ ਹੈ। ਉਸ ਨੇ ਦੱਸਿਆ ਕਿ ਅੱਸੀਵਿਆਂ ਵਿਚ, ਜਦੋਂ ਉਹ ਕਾਫੀ ਛੋਟਾ ਸੀ ਤਾਂ ਉਨ੍ਹਾਂ ਦਿਨਾਂ ਵਿਚ ਪੰਜਾਬ ਚੋਂ ਵੱਡੀ ਗਿਣਤੀ ਵਿੱਚ ਰਿਫਿਊਜੀ ਲੋਕ ਆਉਣ ਲੱਗੇ ਸਨ। ਇਹ ਨਵੇਂ ਆਏ ਲੋਕ ਪਹਿਲਾਂ ਆਏ ਲੋਕਾਂ ਨਾਲੋਂ ਕੁਦਰਤੀ ਹੈ ਕਿ ਵੱਖਰੇ ਸਨ। ਇਨ੍ਹਾਂ ਨੇ ਅਜੇ ਕੈਨੇਡੀਅਨ ਰਹਿਣ ਸਹਿਣ ਨਹੀਂ ਸੀ ਸਿਖਿਆ। ਇਸ ਕਰਕੇ ਉਸਨੇ ਦੱਸਿਆ ਕਿ ਉਸਦੇ ਮੰਮੀ-ਪਾਪਾ ਵਾਲੀ ਪੀੜ੍ਹੀ ਦੇ ਲੋਕ ਉਨ੍ਹਾਂ ਨਵੇਂ ਆਏ ਪੰਜਾਬੀਆ ਤੋਂ ਬਹੁਤ ਪ੍ਰੇਸ਼ਾਨ ਹੁੰਦੇ ਸਨ। ਕਹਿੰਦੇ ਸਨ ਕਿ ਇਹ ਨਵੇਂ ਆਏ ਲੋਕ ਸਾਡਾ ਕਲਚਰ ਖਰਾਬ ਕਰ ਰਹੇ ਹਨ। ਇਹ ਬਹੁਤ ਗੰਦੇ ਹਨ। ਇਨ੍ਹਾਂ ਨੇ ਪੰਜਾਬੀਆਂ ਦਾ ਇਮੇਜ ਖਰਾਬ ਕਰ ਦੇਣਾ ਹੈ। ਹੌਲੀ ਹੌਲੀ ਇਹ ਅੱਸੀਵਿਆਂ ਵਾਲੀ ਗਰੁੱਪ ਵੀ ਸੈਟਲ ਹੋ ਗਿਆ। ਕੈਨੇਡੀਅਨ ਇਮੀਗਰੇਸ਼ਨ ਦੇ ਕਨੂੰਨ ਵੀ ਬਦਲਦੇ ਰਹੇ ਅਤੇ ਨੱਬੇਵਿਆਂ ਵਿਚ ਪੁਆਇੰਟ ਸਿਸਟਮ ਤੇ ਅਧਾਰਤ ਪਰਮਾਨੈਂਟ ਰੈਜ਼ੀਡੈਂਸੀ ਦਾ ਰੁਝਾਨ ਸ਼ੁਰੂ ਹੋਇਆ, ਜਿਹੜਾ ਤਕਰੀਬਨ 2010 ਤੱਕ ਕਾਫੀ ਜ਼ੋਰ ਨਾਲ ਚੱਲਦਾ ਰਿਹਾ। ਅਸੀਂ ਵੀ ਇਸੇ ਗਰੁੱਪ ਵਿਚ ਆਏ ਸਾਂ। 2008-9 ਵਿਚ ਜਦੋਂ ਅਸੀਂ ਇਥੇ ਆਏ ਤਾਂ ਉਨ੍ਹਾਂ ਦਿਨਾਂ ਵਿਚ ਪੁਰਾਣੇ ਲੋਕ ਨਵੇਂ ਆਏ ਪੀਆਰ ਪਰਿਵਾਰਾਂ ਨੂੰ ਇਕ ਖਾਸ ਨਿਗ੍ਹਾ ਨਾਲ ਦੇਖਦੇ ਸਨ। ਮੈਨੂੰ ਯਾਦ ਹੈ ਕਿ ਉਨ੍ਹਾਂ ਦਿਨਾਂ ਦੌਰਾਨ ਅਕਸਰ ਕੋਈ ਬਜ਼ੁਰਗ ਜਾਂ ਹੋਰ ਬੰਦਾ ਸਾਨੂੰ ਪੁੱਛਦਾ ਹੁੰਦਾ ਸੀ ਕਿ ਤੁਸੀਂ ‘ਨੰਬਰਾਂ ਆਲੇ’ ਹੋ। ਉਹ ਪੁਆਇੰਟ ਸਿਸਟਮ ਤੇ ਆਇਆਂ ਨੂੰ ‘ਨੰਬਰਾਂ ਆਲੇ’ ਕਹਿੰਦੇ ਸਨ। ਪੁਰਾਣੇ ਲੋਕ ਨਵੇਂ ਆਏ ਪੀਆਰ ਵਾਲਿਆਂ ਬਾਰੇ ਵੀ ਗੱਲਾਂ ਕਰਦੇ ਸਨ। ਪੀਆਰ ਵਾਲਾ ਗਰੁੱਪ ਕਿਉਂਕਿ ਪਹਿਲਾਂ ਆਏ ਗਰੁੱਪਾਂ ਦੇ ਮੁਕਾਬਲੇ ਪੜ੍ਹਿਆ ਲਿਖਿਆ ਸੀ, ਇਸ ਕਰਕੇ ਪੜ੍ਹਿਆਂ ਲਿਖਿਆਂ ਨੂੰ ਜਦੋਂ ਫੈਕਟਰੀ ਵਿਚ ਜਾ ਕੇ ਲੇਬਰ ਵਾਲੇ ਕੰਮ ਕਰਨ ਪੈਂਦੇ ਤਾਂ ਪਹਿਲਾਂ ਵਾਲੇ ਪੰਜਾਬੀ ਉਨ੍ਹਾਂ ਨੂੰ ਮਜ਼ਾਕ ਕਰਦੇ ਸਨ। ਸ਼ਾਇਦ ਇਹ ਸੋਚਦੇ ਹੋਣਗੇ ਕਿ ਪੜ੍ਹੇ ਲਿਖੇ ਵੀ ਸਾਡੇ ਵਾਲੇ ਕੰਮ ਹੀ ਕਰ ਰਹੇ ਹਨ। ਹੌਲੀ ਹੌਲੀ ਇਹ ਪੀਆਰ ਵਾਲੇ ਵੀ ਇਸ ਸਮਾਜ ਦਾ ਹਿੱਸਾ ਬਣ ਗਏ ਅਤੇ 2010 ਤੋਂ ਬਾਦ ਸਟੂਡੈਂਟਸ ਦਾ ਰੁਝਾਨ ਵਧਣ ਲੱਗਾ। ਇਹ ਰੁਝਾਨ ਐਨਾ ਵਧ ਗਿਆ ਕਿ ਪੀਆਰ ਵਾਲਾ ਸਿਸਟਮ ਖਤਮ ਹੋ ਗਿਆ ਅਤੇ ਹਰ ਪਾਸੇ ਸਟੂਡੈਂਟਸ ਹੀ ਦਿਸਣ ਲੱਗੇ। ਰੈਸਟੋਰੈਂਟਸ, ਫੈਕਟਰੀਆਂ, ਸਟੋਰਾਂ, ਸਕਿਉਰਿਟੀ ਦੀਆਂ ਸਭ ਜੌਬਜ਼ ਤੇ ਇਹ ਸਟੂਡੈਂਟਸ ਹੀ ਦਿਸਦੇ। ਪਹਿਲਾਂ ਪਹਿਲਾਂ ਲੋਕ ਸਟੂਡੈਂਟਸ ਦੀ ਬੜੀ ਮਦਦ ਕਰਦੇ ਸਨ। ਪਰ ਜਦੋਂ ਗਿਣਤੀ ਵਧ ਗਈ ਅਤੇ ਕੁੱਝ ਗੜਬੜਾਂ ਵੀ ਹੋਣ ਲੱਗੀਆਂ ਤਾਂ ਇਹ ਫੇਰ ਲੋਕਾਂ ਦੀ ਨਿਗ੍ਹਾ ਚੜ੍ਹ ਗਏ ਅਤੇ ਅਜੇ ਤੱਕ ਇਹ ਇਥੇ ਵਸਦੇ ਪੁਰਾਣੇ ਲੋਕਾਂ ਦੀ ਗੱਲਾਂ ਦਾ ਪਸੰਦੀਦਾ ਵਿਸ਼ਾ ਹਨ। ਕੁੱਝ ਸਾਲਾਂ ਵਿਚ ਇਹ ਸਟੂਡੈਂਟਸ ਵੀ ਸੈਟਲ ਹੋ ਜਾਣਗੇ ਅਤੇ ਸ਼ਾਇਦ ਫੇਰ ਕੋਈ ਹੋਰ ਨਵਾਂ ਗਰੁੱਪ ਜਾਂ ਨਵੇਂ ਆਉਣ ਵਾਲੇ ਸਟੁਡੈਂਟਸ ਇਨ੍ਹਾਂ ਹੀ ਸਟੂਡੈਂਟਸ ਦਾ ਨਿਸ਼ਾਨਾ ਬਣ ਜਾਣ। ਸ਼ਾਇਦ ਇਹੀ ਸਟੂਡੈਂਟਸ ਬਾਦ ਵਿਚ ਕਿਹਾ ਕਰਨ ਕਿ ਜਦੋਂ ਅਸੀਂ ਆਏ ਤਾਂ ਗੱਲ ਹੋਰ ਸੀ। ਜੋ ਅੱਜਕੱਲ੍ਹ ਆ ਰਹੇ ਹਨ, ਉਨ੍ਹਾਂ ਦੀ ਆਦਤਾਂ ਬਹੁਤ ਖਰਾਬ ਹਨ। ਇਹ ਜੋ ਅਲੱਗ ਅਲੱਗ ਇਮੀਗਰੰਟ ਪੀੜ੍ਹੀਆਂ ਦਾ ਟਕਰਾਅ ਹੈ, ਇਸ ਦੀ ਕੁੱਝ ਲੋਕਾਂ ਨੇ ਮਨੋਵਿਗਿਆਨਕ ਵਿਆਖਿਆ ਵੀ ਕੀਤੀ ਹੈ। ਇਹ ਨਹੀਂ ਕਿ ਇਹ ਸਿਰਫ ਪੰਜਾਬੀਆਂ ਵਿਚ ਹੀ ਹੁੰਦਾ ਹੈ। ਅਮਰੀਕਾ ਵਿਚ ਵੀ ਅਲੱਗ ਅਲੱਗ ਇਮੀਗਰੰਟਸ ਕਮਿਉਨਿਟੀਜ਼ ਵਿੱਚ ਇਸ ਤਰਾਂ ਦੇ ਰੁਝਾਨ ਰਹੇ ਹਨ। ਇਮੀਗਰੰਟ ਕਮਿਉਨਿਟੀਜ਼ ਦੀ ਸਟੱਡੀ ਕਰਨ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਪਹਿਲਾਂ ਆਕੇ ਸੈਟਲ ਹੋਏ ਇਮੀਗਰੰਟ ਮਾਨਸਿਕ ਪੱਧਰ ਤੇ ਕਿਤੇ ਇਹ ਨਹੀਂ ਚਾਹੁੰਦੇ ਕਿ ਹੋਰ ਲੋਕ ਵੀ ਇਨ੍ਹਾਂ ਮੁਲਕਾਂ ਵਿਚ ਆਉਣ। ਉਨ੍ਹਾਂ ਨੂੰ ਲੱਗਦਾ ਹੈ ਕਿ ਇਨ੍ਹਾਂ ਮੁਲਕਾਂ ਵਿਚ ਸੈਟਲ ਹੋਣ ਦਾ ਜੋ ‘ਸਪੈਸ਼ਲ ਮਾਣ ਜਾਂ ਮੌਕਾ’ ਉਨ੍ਹਾਂ ਨੂੰ ਮਿਲਿਆ ਹੈ, ਉਹ ਜੇ ਹਰ ਕਿਸੇ ਨੂੰ ਮਿਲਣ ਲੱਗ ਗਿਆ ਤਾਂ ਉਨ੍ਹਾਂ ਦੀ ਪ੍ਰਾਪਤੀ ਖਾਸ ਨਹੀਂ ਰਹਿਣੀ। ਇਕ ਮਾਨਸਿਕ ਪਹਿਲੂ ਇਹ ਵੀ ਹੈ ਕਿ ਕੁੱਝ ਸਾਲ ਇਨ੍ਹਾਂ ਮੁਲਕਾਂ ਵਿਚ ਬਿਤਾਉਣ ਤੋਂ ਬਾਦ ਇਮੀਗਰੰਟਸ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਮੁਲਕਾਂ ਦਾ ਕਲਚਰ ਸਿੱਖ ਲਿਆ ਹੈ ਅਤੇ ਉਨ੍ਹਾਂ ਨੇ ਇਨ੍ਹਾਂ ਲੋਕਾਂ ਵਿਚ ਆਪਣੀ ਥਾਂ ਬਣਾ ਲਈ ਹੈ। ਆਪਣੀ ਇਸ ਭ੍ਰਾਂਤੀ ਕਾਰਨ ਉਹ ਇਹ ਵੀ ਸੋਚਦੇ ਨੇ ਕਿ ਨਵੇਂ ਆਏ ਲੋਕ ਜਿਸ ਤਰਾਂ ਦੀਆਂ ਹਰਕਤਾਂ ਕਰਦੇ ਹਨ, ਉਸ ਨਾਲ ਉਨ੍ਹਾਂ ਦੀ ਕਮਿਉਨਿਟੀ ਦਾ ਇਮੇਜ ਖਰਾਬ ਹੁੰਦਾ ਹੈ। ਹਰ ਇਮੀਗਰੰਟ ਪੀੜ੍ਹੀ ਇਸ ਤਰਾਂ ਦੀਆਂ ਮਾਨਸਿਕ ਗੁੰਝਲਾਂ ਦਾ ਸ਼ਿਕਾਰ ਰਹਿੰਦੀ ਹੈ ਅਤੇ ਸਟੂਡੈਂਟਸ ਬਾਰੇ ਸੁਣਦੀਆਂ ਗੱਲਾਂ ਅਸਲ ਵਿਚ ਇਸ ਪਹਿਲਾਂ ਤੋਂ ਚਲੇ ਆ ਰਹੇ ਇਮੀਗਰੰਟ ਪੀੜ੍ਹੀਆਂ ਦੇ ਪਾੜੇ ਦੀ ਨਵੀਂ ਕਿਸ਼ਤ ਹੈ। ( ਪੰਜਾਬੀ ਟ੍ਰਿਬਿਊਨ ਵਿਚੋਂ) https://m.facebook.com/issaJatha/?__tn__=C-R
×
×
  • Create New...

Important Information

Terms of Use