Jump to content

Search the Community

Showing results for tags 'modern panjabi fiction.'.

  • Search By Tags

    Type tags separated by commas.
  • Search By Author

Content Type


Forums

  • GENERAL
    • WHAT'S HAPPENING?
    • GURBANI | SAKHIAN | HISTORY
    • GUPT FORUM
    • POLITICS | LIFESTYLE
  • COMMUNITY
    • CLOSED TOPICS

Find results in...

Find results that contain...


Date Created

  • Start

    End


Last Updated

  • Start

    End


Filter by number of...

Joined

  • Start

    End


Group


Website URL


Location


Interests

Found 1 result

  1. Here's some creative text written by British Sikh Roop Dhillon. He was aiming it at teenagers. It's going to be a fantasy piece like Dark Narnia. He'd appreciate constructive, critical feedback (I've given him mine already). Please do contribute your thoughts, if you're lucky enough to be able to read it. ਨੀਨਾ ਅਤੇ ਇਲਤੀ ਜਿੰਨ ਰੂਪ ਢਿੱਲੋਂ ਬਾਰੀ ਦੇ ਬਾਹਰ ਬਰਸ਼ ਪੈ ਰਿਹਾ ਸੀ। ਏਨਾ ਜ਼ਬਰਦਸਤ ਸੀ ਕਿ ਨੀਨਾ ਨੂੰ ਲੱਗਿਆ ਅੰਬਰ ਵਿੱਚੋਂ ਮੇਖਾਂ ਵਾਂਗ ਕਣੀਆਂ ਡਿੱਗ ਰਹੀਆਂ ਸਨ। ਬਾਰੀ ਦੇ ਸ਼ੀਸ਼ੇ ਉੱਤੇ ਖੜਕ ਰਹੀਆਂ ਸਨ। ਨੀਨਾ ਨੇ ਬਾਹਰ ਸ਼ੀਸ਼ੇ ਵਿੱਚੋਂ ਦੇਖਿਆ ਅਤੇ ਸੋਚਿਆ - ਕਾਸ਼! ਹੁਣ ਤਾਂ ਸਿਰਫ਼ ਹੌਮਵਰਕ ਹੀ ਕਰ ਸਕਦੀ ਸੀ!-। ਉਂਝ ਹੋਰ ਕੀ ਕਰਨਾ ਵੀ ਸੀ? ਜਦ ਹਰ ਰੋਜ਼ ਸਕੂਲ ਤੋਂ ਘਰ ਵਾਪਸ ਆਉਂਦੀ ਵੀ ਸੀ ਘਰ ਹੀ ਰਹਿਣਾ ਪੈਂਦਾ ਸੀ। ਮੰਮ ਹਮੇਸ਼ਾ ਘਰ ਦੇ ਕੰਮ ਕਰਵਾਉਂਦੀ ਸੀ ਅਤੇ ਪਾਪਾ ਸਖ਼ਤੀ ਨਾਲ਼ ਸਕੂਲ ਤੋਂ ਮਿਲਿਆ ਹੌਮਵਰਕ ਤੋਂ ਛੁੱਟ ਹੋਰ ਕੁਝ ਕਰਨ ਨਹੀਂ ਦਿੰਦਾ ਸੀ। ਖ਼ੈਰ ਰੋਟੀ ਬਣਾਉਣ ਅਤੇ ਸਫ਼ਾਈਆਂ ਕਰਨ ਤੋਂ ਬਗੈਰ। ਪੰਜਾਬੀ ਟੱਬਰ ਸੀ ਅਤੇ ਮਾਂ-ਪੇ ਚਾਹੁੰਦੇ ਸਨ ਕਿ ਜਿਹੜੇ ਰਿਵਾਜ ਉਨ੍ਹਾਂ ਨੇ ਪੰਜਾਬ ਤੋਂ ਨਾਲ਼ ਲਿਆਂਦੇ ਸਨ, ਨੀਨਾ ਵੀ ਉਸ ਹੀ ਹਿਸਾਬ ਨਾਲ਼ ਚੱਲੇ। ਪਰ ਨੀਨਾ ਨੂੰ ਤਾਂ ਖਿੱਝ ਚੜ੍ਹ ਜਾਂਦੀ ਸੀ ਕਿਉਂਕਿ ਉਹ ਤਾਂ ਹੋਰ ਸਾਰਿਆਂ ਵਾਂਗਰ ਹੋਣੀ ਚਾਹੁੰਦੀ ਸੀ। ਇੰਗਲੈਂਡ ਰਹਿੰਦੇ ਸੀ ਅਤੇ ਇੰਗਲੈਂਡ ਦੀ ਬੋਲ਼ੀ ਬੋਲ਼ਣੀ ਚਾਹੁੰਦੀ ਸੀ ਅਤੇ ਜੋ ਵੀ ਉਸ ਦੇ ਅੰਗ੍ਰੇਜ਼ੀ ਕਲਾਸਫ਼ੈਲੋ ਕਰ ਦੇ ਸੀ ਕਰਨੀ ਚਾਹੁੰਦੀ ਸੀ। ਉਂਞ ਜਦ ਨਿੱਕੀ ਹੁੰਦੀ ਸੀ, ਨੀਨਾ ਖ਼ੁਸ਼ ਸੀ ਸਿਰਫ਼ ਪੰਜਾਬੀਆਂ ਵਿੱਚ ਹੀ ਰਹਿਣ ਅਤੇ ਆਪਣੇ ਪਿਤਰੇਰਾਂ ਮਸੇਰਾਂ (1) ਦੇ ਘਰਾਂ ਜਾਣ ਨਾਲ਼। ਅਸਲੀਅਤ ਵਿੱਚ ਕਜ਼ਿਨਾਂ ਹੀ ਉਸ ਦੇ ਮਿੱਤਰ ਸਨ। ਪਰ ਜਦ ਦੀ ਵੱਡੇ ਸਕੂਲ ਵਿੱਚ ਦਖ਼ਲ ਹੋਈ ਸੀ ਉਸ ਨੂੰ ਮਹਿਸੂਸ ਹੋ ਗਿਆ ਸੀ ਕਿ ਆਮ ਲੋਕ ਇੰਞ ਨਹੀਂ ਕਰਦੇ ਸੀ। ਗੋਰਿਆਂ ਦੇ ਵੈਲੀ ਤਾਂ ਸਕੂਲ ਤੋਂ ਸਨ ਜਾਂ ਆਂਢ ਗੁਆਂਢ ਵਿੱਚੋਂ ਸਨ। ਪਰ ਪਾਪਾ ਜੀ ਬਹੁਤ ਸਖ਼ਤ ਸੀ। ਨੀਨਾ ਦੇ ਘਰ ਗੋਰੀਆਂ ਨਾ ਆ ਸਕਦੀਆਂ ਸਨ ਨਾ ਕੇ ਉਹ ਉਨ੍ਹਾਂ ਦੇ ਘਰਾਂ ਜਾ ਸਕਦੀ ਸੀ। ਨੀਨਾ ਤਾਂ ਪਹਿਲਾਂ ਹੀ ਇਕਲੌਤੀ ਧੀ ਸੀ। ਉਸ ਕੋਲ਼ ਕੋਈ ਭੈਣ ਭਰਾ ਨਹੀਂ ਸਨ। ਇਸ ਕਰਕੇ ਘਰ ਵਿੱਚ ਕੁਝ ਕਰਨ ਵਾਸਤੇ ਨਹੀਂ ਸੀ। ਜੇ ਘਰ ਦੇ ਕੰਮ ਨਿਬੜ ਜਾਂਦੇ ਸਨ, ਉਸ ਕੋਲ਼ ਹੌਮਵਰਕ ਸੀ। ਜਦ ਹੌਮਵਰਕ ਮੁਕ ਜਾਂਦਾ ਸੀ ਉਸ ਕੋਲ਼ ਟੀ.ਵੀ ਸੀ। ਮਾਂ-ਪੇ ਅਮੀਰ ਨਹੀਂ ਸਨ। ਜਿੱਥੇ ਹੋਰ ਸਾਰਿਆਂ ਕੋਲ਼ੇ ਕੰਪਿਊਟਰ ਜਾਂ ਮੋਬਾਈਲ ਫ਼ੋਨ ਸਨ, ਨੀਨਾ ਕੋਲ਼ੇ ਸਿਰਫ਼ ਲਾਇਬ੍ਰੇਰੀ ਤੋਂ ਲਈਆਂ ਹੋਈਆਂ ਕਿਤਾਬਾਂ ਸਨ। ਇਸ ਤੋਂ ਇਲਾਵਾ ਆਪਣੇ ਗਾਰਡਨ ਵਿੱਚ ਕੰਧਾਂ ਉੱਤੇ ਫ਼ੁੱਟਬਾਲ ਮਾਰਦੀ ਸੀ। ਨਹੀਂ ਤਾਂ ਦਿਨੇ ਦੌਰਾਨ(2) ਜਾਂ ਹਫ਼ਤੇ ਦੇ ਅੰਤ ਉੱਤੇ ਪਾਰਕ ਦੇ ਵਿੱਚ ਫ਼ੁੱਟਬਾਲ ਖੇਡਨ ਦਾ ਮੌਕਾ ਮਿਲ ਜਾਂਦਾ ਸੀ। ਪਾਪਾ ਕੰਮ ਉੱਤੇ ਸੀ, ਮਾਂ ਵੀ। ਕਜ਼ਿਨਾਂ ਕੋਲ਼ ਜਾਣਾ ਔਖਾ ਸੀ। ਨੀਨਾ ਦਾ ਟੱਬਰ ਡਾਰਟਫੋਰਡ ਵਿੱਚ ਰਹਿੰਦਾ ਸੀ; ਉਸ ਦੇ ਰਿਸ਼ੇਦਾਰ ਤਾਂ ਸਾਊਥਹਾਲ ਰਹਿੰਦੇ ਸਨ। ਪਾਪਾ ਹਮੇਸ਼ਾ ਫ਼ੈਕਟਰੀ ਵਿੱਚ ਕੰਮ ਕਰਦਾ ਸੀ। ਮਾਂ ਏਨ.ਹੈਚ.ਏਸ ਵਿੱਚ ਨਰਸ ਲੱਗੀ ਹੋਈ ਸੀ। ਦੋਵੇਂ ਹਮੇਸ਼ਾ ਬਿੱਜ਼ੀ ਸਨ, ਆਪਣੇ ਕੰਮ ਵਿੱਚ ਰੁੱਝੇ। ਨੀਨਾ ਦੀ ਮਾਂ ਦਾ ਨਾਂ ਸੁੱਖਬੀਰ ਕੌਰ ਸੀ ਅਤੇ ਪਾਪੇ ਦਾ ਨਾਂ ਰਣਜੀਤ ਸਿੰਘ ਔਜੂਲਾ ਸੀ। ਸੁੱਖਬੀਰ ਸੁਭਾਉ ਦੀ ਮਿੱਠੀ ਪਿਆਰੀ ਸੀ। ਜਿੰਨੀ ਵੀ ਮਰਜ਼ੀ ਥੱਕੀ ਹੋਵੇ, ਉਸ ਦੇ ਬੁੱਲ੍ਹਾਂ ਉੱਤੇ ਹਾਸੇ ਸਨ,ਭਾਵੇਂ ਅੱਖਾਂ ਹੋਰ ਕੁਝ ਕਹਿ ਰਹੀਆਂ ਹੋਵਨ। ਪਰ ਨੈਣਾਂ ਥੱਲੇ ਮਾਸ ਖੇਚਲ(3)ਨਾਲ਼ ਕਾਲ਼ਾ ਜਿਹਾ ਸੀ। ਆਪਣੀ ਪਿਆਰੀ ਮਾਂ ਨੂੰ ਇੰਞ ਦੇਖਣ ਨੀਨਾ ਦਾ ਦਿਲ ਦੁੱਖਦਾ ਸੀ। ਸੋ ਚੁੱਪ ਚਾਪ ਹੌਮਵਰਕ ਕਰਦੀ ਸੀ ਅਤੇ ਸਾਰੇ ਘਰ ਦੇ ਕੰਮ ਸੋ ਜਦ ਮਾਂ ਅੰਦਰ ਵੜੇ ਉਸ ਦੇ ਹੱਥ ਵਿੱਚ ਚਾਹ ਦਾ ਕੱਪ ਫੜਾ ਕੇ ਉਸ ਨੂੰ ਅਰਾਮ ਕੁਰਸੀ ਉੱਤੇ ਬਿੱਠਾ ਦਿੰਦੀ ਸੀ। ਪਾਪਾ ਦੀ ਗੱਲ ਹੋਰ ਸੀ। ਰਣਜੀਤ ਦੀ ਆਦਤ ਸੀ ਕੰਮ ਤੋਂ ਬਾਅਦ ਗ੍ਰੇਵਜ਼ਐਂਡ ਵਿੱਚ ਕੋਈ ਪੱਬ ਵਿੱਚ ਵੜ ਕੇ ਸਾਥੀਆਂ ਨਾਲ਼ ਸਾਰੀ ਕਮਾਈ ਨੂੰ ਗਵਾਚਣ। ਜਦ ਘਰ ਪੁੱਜਦਾ ਸੀ ਉਸ ਦੇ ਸਾਹ ਵਿੱਚੋਂ ਸ਼ਰਾਬ ਦੀ ਬੋ ਆਉਂਦੀ ਸੀ। ਕਦੀ ਕਦੀ ਘਰ ਦੇ ਦਰਾ ਵਿੱਚ ਹੀ ਲਿਟ ਜਾਂਦਾ ਸੀ। ਇਸ ਕੁੱਤਪਣਾ(4) ਨਾਲ਼ ਨੀਨਾ ਅਤੇ ਸੁੱਖਬੀਰ ਸ਼ਰਮ ਨਾਲ਼ ਭਰ ਜਾਂਦੀਆਂ ਸਨ। ਰਣਜੀਤ ਨੇ ਆਪਣੇ ਨਾਲ਼ ਮਰਦ ਦਾ ਰੋਹਬ ਪੰਜਾਬ ਤੋਂ ਵਲਾਇਤ ਲਿਆਂਦਾ ਸੀ। ਉਸ ਦੇ ਪਲੇ ਹਾਲੇ ਤੱਕ ਸਮਝ ਨਹੀਂ ਸੀ ਕਿ ਇਸ ਮੁਲਕ ਵਿੱਚ ਨਾਰੀ ਅਤੇ ਮਰਦ ਵਿੱਚ ਬਰਾਬਰੀ ਹੈ ਅਤੇ ਉਸ ਦਾ ਕੋਰਧ(5) ਇੱੱਥੇ ਚੱਲ ਨਹੀਂ ਸਕਦਾ ਸੀ। ਸੁੱਖਬੀਰ ਦਾ ਰੰਗ ਥੋੜਾ ਜਿਹਾ ਪੱਕਾ ਸੀ ਅਤੇ ਸਿਰਫ਼ ਇਸ ਗੱਲ ਕਰਕੇ ਹੀ ਆਪਣੇ ਜੀਵਨਸਾਥੀ ਨਾਲ਼ ਗ਼ੁੱਸਾ ਕਰਦਾ ਸੀ। ਰਣਜੀਤ ਦਾ ਰੰਗ ਗੋਰਾ ਸੀ। ਉਹ ਲੰਬਾ ਵੀ ਸੀ, ਆਮ ਪੰਜਾਬੀ ਤੋਂ ਇੱਕ ਸਿਰ ਵੱਡਾ। ਜਦ ਰਣਜੀਤ ਪਹਿਲਾਂ ਇੰਗਲੈਂਡ ਪਹੁੰਚਿਆ ਸੀ ਉਸ ਦੇ ਕੇਸ ਰੱਖੇ ਸਨ। ਪਰ ਗੋਰਿਆਂ ਨੇ ਫ਼ੈਕਟਰੀ ਵਿੱਚ ਨਿੱਤ ਨਿੱਤ ਉਸ ਦੀ ਪੱਗ ਦਾ ਮਖੌਲ਼ ਕੀਤਾ। ਇਸ ਕਰਕੇ ਉਸ ਨੇ ਫ਼ੱਟਾ ਫ਼ੱਟ ਆਪਣਾ ਇਮਾਨ(6) ਛੱਡ ਦਿੱਤਾ। ਵਾਲ਼ ਮੁਨਾ ਲੈ ਸਨ। ਫੇਰ ਗੋਰਿਆਂ ਦੀ ਰੀਸ ਵਿੱਚ ਪੱਬਾਂ ਵਿੱਚ ਜਾਣ ਦੀ ਆਦਤ ਫੜ ਲਈ ਸੀ। ਆਪ ਜੋ ਗੋਰੇ ਕਰਦੇ ਸਨ ਕਰੀ ਗਿਆ, ਪਰ ਘਰ ਵਾਲ਼ੀ ਅਤੇ ਧੀ ਵਾਸਤੇ ਵੱਖ ਅਸੂਲ ਰੱਖੇ ਸਨ। ਉਨ੍ਹਾਂ ਨੂੰ ਜਿਵੇਂ ਹਾਲੇ ਵੀ ਪਿੰਡ ਵਿੱਚ ਬੈਠੇ ਹਨ ਸਲੂਕ(7) ਕਰਨ ਲੱਗ ਪਿਆ ਸੀ। ਰਣਜੀਤ ਅਤੇ ਗੋਰਿਆਂ ਵਿੱਚ ਫ਼ਰਕ ਸਨ। ਪਹਿਲਾਂ ਤਾਂ ਉਹ ਲੋਕ ਜ਼ਿਆਦਾ ਬੀਅਰ ਹੀ ਪੀਂਦੇ ਸਨ। ਪਾਪਾ ਤਾਂ ਪੱਕੀ ਦੀ ਬੋਤਲ ਨੂੰ ਹਿੱਕ ਨਾਲ਼ ਲਿਉਂਦਾ ਸੀ। ਦੂਜਾ ਫ਼ਰਕ ਸੀ ਕਿ ਹੱਥੋਂ ਪਾਈ ਗੋਰੇ ਘੱਟ ਕਰਦੇ ਸਨ, ਪਰ ਰਣਜੀਤ ਦਾ ਰੋਜ਼ ਦਾ ਕੰਮ ਸੀ। ਖ਼ੈਰ ਜੇ ਕੰਮ ਤੋਂ ਖਿੱਝ ਕੇ ਆਉਂਦਾ ਸੀ, ਨਾਲ਼ ਹੀ ਆਪਣੇ ਦੁੱਖ ਲਿਆਉਂਦਾ ਸੀ। ਇਸ ਕਰਕੇ ਘਰ ਦਾ ਮਾਹੌਲ ਬਦਲ ਜਾਂਦਾ ਸੀ। ਉਸ ਦੇ ਅੰਦਰ ਆਉਣ ਤੋਂ ਪਹਿਲਾਂ ਨੀਨਾ ਦੇ ਰੇਡਿਓ ਉੱਤੇ ਅੰਗ੍ਰੇਜ਼ੀ ਗਾਣੇ ਲਾਏ ਹੁੰਦੇ ਸਨ। ਜੇ ਮਾਂ ਨੀਨਾ ਨਾਲ਼ ਹੁੰਦੀ, ਉਹ ਵੀ ਨਾਲ਼ ਹੀ ਨੱਚਦੀ ਸੀ ਜਾਂ ਦੋਹਾਂ ਨੇ ਟੀ.ਵੀ ਉੱਤੇ ਕੋਈ ਅੰਗ੍ਰੇਜ਼ੀ ਡਰਾਮਾ ਲਾਇਆ ਹੁੰਦਾ ਸੀ ਜਿਸ ਨੂੰ ਰੱਜ ਕੇ ਦੇਖਦੇ ਸੀ। ਜਦ ਵੀ ਪਾਪਾ ਦੀ ਗੱਡੀ ਦਾ ਇੰਜਨ ਦੀ ਆਵਾਜ਼ ਕੰਨੀ ਪੈਂਦੀ, ਟੀ.ਵੀ ਚੈਨਲ ਇੱਕ ਦਮ ਬਦਲ ਕੇ ਭਾਰਤੀ ਪ੍ਰੋਗ੍ਰਾਮ ਲਾਉਂਦੇ ਸਨ ਜਾਂ ਰੇਡਿਓ ਬੰਦ ਕਰ ਕੇ ਪਾਠ ਲਾਉਂਦੇ ਸੀ। ਹੁਣ ਅੱਜ ਪਾਪਾ ਜੀ ਟੀ.ਵੀ ਦੇ ਸਾਹਮਣੇ ਬੈਠ ਕੇ ਖ਼ਬਰਾਂ ਦੇਖ ਰਿਹਾ ਸੀ। ਉਂਞ ਉਹੀ ਖ਼ਬਰਾਂ ਬਾਰ ਬਾਰ ਦੇਖਦੇ ਸੀ ਭਾਵੇਂ ਪਹਿਲਾਂ ਦੂਜੇ ਚੈਨਲ ਉੱਤੇ ਆ ਹੱਟੀਆਂ ਸਨ। ਮਾਂ ਇਸ ਵੇਲ਼ੇ ਘਰ ਨਹੀਂ ਸੀ। ਉਸ ਦੀ ਦਿਹਾੜੀ ਹਸਪਤਾਲ ਤੋਂ ਮੁਕੀ ਨਹੀਂ ਸੀ। ਘੰਟੇ ਤੱਕ ਉਸ ਨੇ ਘਰ ਆ ਜਾਣਾ ਸੀ। ਪਾਪਾ ਜੀ ਅਰਾਮ ਕੁਰਸੀ ਉੱਤੇ ਬੈਠਾ ਸੀ। ਉਸ ਦੇ ਮੋਢੇ ਅੱਗੇ ਕੂਬੇ, ਦੋਹਾਂ ਬਾਹਾਂ ਕੁਰਸੀ ਦੀਆਂ ਬਾਹਾਂ ਉੱਤੇ ਪਈਆਂ ਜਿਵੇਂ8 ਸੱਪ ਸਲਪੀਰ( ) ਉੱਤੇ ਪਏ ਹੁੰਦੇ ਹਨ; ਇੱਕ ਹੱਥ ਵਿੱਚ ਬੀਅਰ ਦਾ ਡੱਬਾ ਸੀ, ਦੂਜੇ ਵਿੱਚ ਇੱਕ ਕਰਿਸਪਾਂ ਨਾਲ਼ ਭਰੀ ਕੌਲ਼ੀ। ਕਮਰੇ ਦੀ ਬੱਤੀ ਮੱਧਮ(9) ਸੀ, ਪਰ ਟੀ.ਵੀ ਤੋਂ ਰੌਸ਼ਨੀ ਉਸ ਦੇ ਮੁਖ ਉੱਤੇ ਰੰਗ ਬਰੰਗੀ ਸ਼ੌਅ ਪ੍ਰੋਜੈਕਟ ਕਰ ਰਹੀ ਸੀ। ਖ਼ਬਰਾਂ ਵਿੱਚ ਕਈ ਕੁਝ ਦਿੱਖਾ ਰਹੇ ਸਨ, ਕਾਫ਼ੀ ਕੁਝ ਨਿਰਾਸਤਾ(10) ਨਾਲ਼ ਰੰਗਿਆ ਹੋਇਆ ਸੀ। ਪਾਪਾ ਦੀਆਂ ਉਕਾਬੀ(11) ਅੱਖਾਂ, ਬਾਜ਼ ਵਰਗਾ ਨੱਕ ਅਤੇ ਕੋਲ਼ਾ ਕਾਲ਼ੀਆਂ ਅੱਖਾਂ ਸਕਰੀਨ ਉੱਤੇ ਧਿਆਨ ਇੰਞ ਦੇ ਰਹੇ ਸਨ ਜਿਵੇਂ ਹੋਰ ਸਾਰੀ ਦੁਨੀਆ ਨੂੰ ਭੁੱਲਾ ਦਿੱਤਾ ਹੋਵੇ। ਨੀਨਾ ਨੇ ਹੌਮਵਰਕ ਵੱਲ ਝਾਕਿਆ। ਗਣਿਤ ਸ਼ਾਸਤਰ(12) ਸੀ ਅਤੇ ਜਰਬ ਤਕਸੀਮ ਦੇ ਸਵਾਲ ਸਨ। ਉਂਞ ਨੀਨਾ ਬਹੁਤ ਪੜ੍ਹਾਕੀ ਕੁੜੀ ਸੀ, ਮੈਥਜ਼ ਉਸ ਦਾ ਮਨ ਪਿਆਰਾ ਵਿਸ਼ਾ ਨਹੀਂ ਸੀ। ਉਹ ਬਾਈਓਲਾਜੀ, ਮਤਲਬ ਜੀਵ ਵਿਗਿਆਨ ਨੂੰ ਬਹੁਤ ਪਸੰਦ ਕਰਦੀ ਸੀ। ਉਸ ਦਾ ਸੁਪਨਾ ਸੀ ਕਿ ਇੱਕ ਦਿਨ ਮੈਂ ਡਾਕਟਰ ਹੋਵੇਂਗੀ। ਸੱਚ ਸੀ ਉਹ ਹਰ ਵਿਸ਼ੇ ਵਿੱਚ ਤੇਜ਼ ਸੀ। ਨੀਨਾ ਦੇ ਦਰਾਜਾਂ ਉੱਤੇ ਇੱਕ ਸ਼ੀਸ਼ਾ ਪਿਆ ਸੀ। ਉਸ ਉੱਤੇ ਨੀਨਾ ਦੀ ਨਜ਼ਰ ਪਲ ਵਾਸਤੇ ਟਿੱਕੀ। ਵਾਪਸ ਇੱਕ ਪਤਲ਼ਾ ਲੰਬਾ ਮੂੰਹ ਉਸ ਵੱਲ ਝਾਕ ਰਿਹਾ ਸੀ। ਉਹ ਇੱਕ ਪਤਲੇ ਪਿੰਡੇ ਉੱਪਰ ਟਿੱਕਿਆ ਸੀ। ਇੱਕ ਦਸਾਂ ਸਾਲਾਂ ਦੀ ਕੁੜੀ ਸ਼ੀਸ਼ੇ ਵਿੱਚ ਸੀ ਜੋ ਆਪਣੇ ਨਵੇਂ ਸਕੂਲ ਵਿੱਚ ਬਹੁਤੀ ਮਕਬੂਲ(13) ਨਹੀਂ ਸੀ। ਕੁੜੀਆਂ ਮੁੰਡਿਆਂ ਤੋਂ ਜ਼ਿਆਦਾ ਜ਼ਾਲਮ(14) ਹੋ ਸਕਦੀਆਂ ਨੇ ਅਤੇ ਮਨਿਆ ਦਨਿਆ ਹੋਣ ਵਾਸਤੇ ਉਨ੍ਹਾਂ ਦੀ ਟੋਲੀ ਵਿੱਚ ਸ਼ਾਮਲ ਹੋਣ ਵਾਸਤੇ ਕੁਝ ਕੁੜੀਆਂ ਮੁੰਡਿਆਂ ਦੀ ਖ਼ਾਹਸ਼ ਹੈ। ਇਸ ਤਰ੍ਹਾਂ ਤਲਬੇ(15) ਵਿੱਚ ਸ਼ਾਮਲ ਹੋਣਾ ਬੱਚਿਆਂ ਦੀ ਸੁਭਾ ਹੈ। ਜਦ ਦੀ ਨੀਨਾ ਸਕੂਲ ਵਿੱਚ ਨਵੀਂ ਆਈ ਉਸ ਨੂੰ ਕੁੜੀਆਂ ਨੇ ਬਾਹਰ ਹੀ ਰੱਖਿਆ ਸੀ। ਨੀਨਾ ਨੂੰ ਨਹੀਂ ਸੀ ਪਤਾ ਲੱਗ ਰਿਹਾ ਉਸ ਨੂੰ ਟੋਲੀ ਵਿੱਚੋਂ ਬਾਹਰ ਰੱਖਣ ਦੀ ਵੱਜਾ ਕੀ ਸੀ। ਹੋ ਸਕਦਾ ਉਸ ਨੂੰ ਇੱਕ - ਡਾਰਕ(16)- ਸਮਝਧਦੀਆਂ ਸਨ। ਇੱਕ ਸਿੱਧੀ ਸਾਧੀ ਘਰੇਲੂ ਕੁੜੀ ਜਿਸ ਨਮੂ ਬਾਹਰ ਜਾਣ ਦੀ ਇਜ਼ਾਜਤ ਨਹੀਂ ਦਿੱਤੀ ਗਈ ਸੀ। ਅਤੇ ਇਸ ਕਰਕੇ ਸਕੂਲ ਵਿੱਚ ਕੋਝੇ ਬੋਰਿੰਗ ਜਾਂ ਪੜ੍ਹਾਕੀ ਹੀ ਸਮਝੀ ਜਾਂਦੀ ਸੀ। ਜ਼ਾਲਮ ਬੱਚੇ ਹਮੇਸ਼ਾ ਪੜ੍ਹਾਕੀ - ਨੀਕਾਂ- ਦੇ ਖਿਲਾਫ਼ ਜਾਂਦੇ ਹਨ। ਉਨ੍ਹਾਂ ਦਾ ਪੱਤਾ ਕੱਟਣਾ17 ਕਰਦੇ ਨੇ। ਉਂਞ ਅੰਗ੍ਰੇਜ਼ੀ ਸਕੂਲਾਂ ਵਿੱਚ ਕੲ ਿਤਰ੍ਹਾਂ ਦੇ ਟੋਲ਼ੇ ਹਨ। ਇੱਕ ਪੋਪਯੂਲਰ ਬੱਚਿਆਂ ਦਾ ਹੁੰਦਾ। ਇੱਕ ਸਪੱਰਟੀ ਖੇਡੂਆਂ ਦਾ ਹੁੰਦਾ; ਇੱਕ ਅਜਾਤਾਂ ਦਾ ਹੁੰਦਾ ਅਤੇ ਮਜਬੂਰੀ ਨਾਲ਼ ਡਾਰਕ ਜਾਂ ਨੀਕ ਜਾਂ ਪੜ੍ਹਾਕੂ ਦਿਆਂ ਦਾ ਹੁੰਦਾ। ਪਰ ਨੀਨਾ ਨੂੰ ਤਾਂ ਏਨਾ ਸਾਰਿਆਂ ਨੇ ਵੀ ਨਹੀਂ ਉਨ੍ਹਾਂ ਵਿੱਚ ਸ਼ਾਮਲ ਕੀਤਾ ਸੀ। ਇਸ ਦਾ ਕਸੂਰ ਖਬਰੇ ਜੂਲੀ ਦਾ ਹੋਵੇਗਾ। ਜੂਲੀ ਪੋਪਯੂਲਰ ਗੋਰੀਆਂ ਦੀ ਮਾਸਟਰਰਾਣੀ(18) ਸੀ। ਇਸ ਕਰਕੇ ਕਈ ਕੁੜੀਆਂ ਸਕੂਲ ਵਿੱਚ ਦੁੱਖੀ ਸਨ। ਸਭ ਤੋਂ ਛੋਟਾ ਟੋਲ਼ਾ ਭਾਰਤੀ-ਪਾਕਿਸਤਾਨੀਆਂ ਦਾ ਸੀ। ਪਰ ਨੀਨਾ ਉਨ੍ਹਾਂ ਵਿੱਚ ਵੀ ਨਹੀਂ ਸ਼ਾਮਲ ਸੀ। ਹੋ ਸਕਦਾ ਕਿ ਨੀਨਾ ਘਰੇਲੂ ਪੜ੍ਹਾਕੀ ਕੁੜੀ ਕਰਕੇ ਉਨ੍ਹਾਂ ਨਾਲ਼ ਉਸ ਦੀ ਬਣਦੀ ਨਹੀਂ ਸੀ। ਜਾਂ ਹੋ ਸਕਦਾ ਉਹ ਨਾ ਕੇ ਬਹੁਤੀ ਗੋਰਿਆਂ ਵਰਗੀ ਸੀ ਜਾਂ ਠੇਠ ਭਾਰਤੀਆਂ ਵਰਗੀ। ਉਂਞ ਸਕੂਲ ਵਿੱਚ ਏਸ਼ੀਅਨ ਲੋਕ ਗਿਣਤੀ ਦੇ ਸਨ। ਇਸ ਕਰਕੇ ਨੀਨਾ ਕਿਸੇ ਨਾਲ਼ ਨਹੀਂ ਤੁਰ ਫਿਰ ਸਕਦੀ ਸੀ। ਜੇ ਆਪਣੇ ਦਿਲ ਉੱਤੇ ਹੱਥ ਰੱਖ ਕੇ ਉਸ ਨੂੰ ਸੱਚਾ ਸੁੱਚਾ ਸਵਾਲ ਆਖੇ, ਨੀਨਾ ਨੂੰ ਪਤਾ ਸੀ ਕਿ ਖ਼ੁਦ ਉਸ ਏਸ਼ੀਅਨਾਂ ਨਾਲ਼ ਮੇਚ ਨਹੀਂ ਸੀ ਆਉਂਦੀ ਅਤੇ ਕਾਹਤੋਂ ਨਹੀਂ ਆਉਂਦੀ ਸੀ ਦਾ ਉਸ ਨੂੰ ਵੀ ਪੂਰਾ ਪਤਾ ਸੀ। ਉਨ੍ਹਾਂ ਕੁੜੀਆਂ ਦੀ ਆਦਤ ਸੀ ਹਲਕੇ ਹਲਕੇ ਮਸਲੇ ਛੇੜਨ ਦਾ। ਮੇਕ-ਅਪ, ਮੁੰਡੇ ਅਤੇ ਬੋਲੀਵੂਡ। ਨੀਨਾ ਨੂੰ ਇਹ ਸਭ ਕੁਝ ਫਜ਼ੂਲ ਲੱਗਦਾ ਸੀ। ਪਰ ਜ਼ਿਆਦੀਆਂ ਸਾਰੀਆਂ ਕੁੜੀਆਂ ਤਾਂ ਅੰਗ੍ਰੇਜ਼ਣਾਂ ਹੀ ਸਨ ਅਤੇ ਉਨ੍ਹਾਂ ਵਿੱਚ ਨੀਨਾ ਦੀ ਮੇਚ ਨਹੀਂ ਸੀ। ਉਸ ਨੂੰ ਲੱਗਣ ਲੱਗ ਪਿਆ ਕਿ ਉਸ ਨੂੰ ਜੂਲੀ ਨੇ ਤੰਗ ਕਰਾਵਾਇਆ ਸੀ ਕਿਉਂਕਿ ਘਰੇਲੂ ਸਿੱਧੀ ਸਾਧੀ ਹੀਰੇ ਵਰਗੀ ਕੁੜੀ ਸੀ। ਜਾਂ ਸਿੱਧੀ ਗੱਲ ਨਸਲਵਾਦ(19) ਦੀ ਸੀ। ਇਸ ਲਈ ਉਹ ਸਕੂਲੋਂ ਦੌੜ ਕੇ ਘਰ ਆ ਜਾਂਦੀ ਸੀ, ਆਪਣੇ ਬੈਗ ਵਿੱਚ ਫ਼ੁੱਟਬਾਲ ਪਾ ਕੇ। ਰਾਹ ਵਿੱਚ ਇੱਕ ਪਾਰਕ ਹੁੰਦੀ ਸੀ ਜਿੱਥੇ ਕਦੀ ਕਦੀ ਮੁੰਡੇ ਫ਼ੁੱਟਬਾਲ ਖੇਡਦੇ ਸਨ। ਨੀਨਾ ਬਾਲ ਉੱਥੇ ਕੱਢ ਕੇ ਉਨ੍ਹਾਂ ਨਾਲ਼ ਹੀ ਥੋੜਾ ਚਿਰ ਵਾਸਤੇ ਖੇਡ ਕੇ ਉੱਥੋਂ ਸਿੱਧੀ ਘਰ ਚੱਲੇ ਜਾਂਦੀ ਸੀ। ਜ਼ਿਆਦਾ ਵਾਰੀ ਤਾਂ ਇੰਞ ਦੁਪਹਿਰ ਦੇ ਖਾਣੇ ਵੇਲੇ ਹੀ ਕਰ ਸਕਦੀ ਸੀ ਕਿਉਂਕਿ ਹਾਲੇ ਵੀ ਸਕੂਲ ਦੇ ਘੰਟੇ ਸਨ। ਇਹ ਸਭ ਕੁਝ ਨੀਨਾ ਦੇ ਦਿਮਾਗ਼ ਵਿੱਚ ਲੰਘਿਆ ਜਿਵੇਂ ਰੇਲਗੱਡੀ ਚਿੱਤ ਦੇ ਰੇਲਾਂ ਉੱਤੇ ਲੰਘ ਰਹੀ ਸੀ। ਪਰ ਜਦ ਰੇਲਗੱਡੀ ਚੱਲੇ ਗਈ ਸੀ, ਉਸ ਦੇ ਸਾਹਮਣੇ ਹੌਮਵਰਕ ਹੀ ਪਿਆ ਸੀ। ਥੱਲੇ ਮਾਂ ਨੇ ਮੁਖ ਦਰਵਾਜ਼ੇ ਵਿੱਚ ਚਾਬੀ ਪਾਈ ਅਤੇ ਨੀਨਾ ਹੇਠਾਂ ਨੱਠ ਗਈ, ਮਾਂ ਨੂੰ ਮਿਲਣ ਵਾਸਤੇ। ਪਾਪਾ ਹਾਲੇ ਵੀ ਟੀ.ਵੀ ਨਾਲ਼ ਚੰੜਿਆ ਸੀ। ਬਾਰੀ ਬਾਹਰ ਹੁਣ ਫ਼ਲਕ(20) ਵਿੱਚੋਂ ਲਾਲ ਕੇਕੜੇ(21) ਜ਼ਮੀਨ ਵਿੱਚ ਵੱਜੇ; ਇਸ ਹਾਲੋਂ ਬੇਹਾਲ ਰਾਤ ਨੂੰ ਹੋਰ ਵੀ ਲਹੂ ਭਿੱਜਾ ਬਣਾਉਂਦੇ॥ The numbers were for words I thought maybe a young british teenage kid won't know without looking up in a dictionary? which is why I have hoping sucessfully added the PDF which shows the footnotes
×
×
  • Create New...

Important Information

Terms of Use