Search the Community
Showing results for tags 'modern panjabi literature'.
Found 2 results
-
Why we are called Sikhs? Sikh name to Sikh religion which Guru Ji gave. I am Sikh since generations. I am proud of being a Sikh. Sikhism is the best modern and progressive religion. Non Sikhs ask me and I want answers for the following questions. 1. Which Guru Ji started Sikh religion? 2. In which year Guru Ji started Sikh religion? 3. At which place Guru Ji started Sikh religion? 4. In which place and year Guru Ji declared that my religion name is “Sikh” 5. In which place and year which Guru Ji declared that my religion is a separate from others, and it is a separate Kaum also. If any Guru Ji made Sikhs a separate Kaum (nation) he must have written in SGGS. 6. Is our Sikh religion a religion or Kaum (nation) While answering please mention name of book and page, edition year etc. I tried very hard to find answers to these questions from old Janam Sakhis, Panth Prakash, Gur bilas, Suraj Prakash, Guru Granth Sahib, Bhai Gurdas Ji and Dasam Granth also. But no where it is written about my questions. Please do not quote from Modern history books. Please help me.
-
Been reading this from a UK raised and based Panjabi writer - Roop Dhillon. I think it's brilliant. Check it out f you're blessed with being able to Read Gurmukhi. Great to practice your reading, what I've read of the story so far is engaging and pertinent. ਨਿਰਮਲ ਤਸਵੀਰ ਵੱਲ ਤੱਕਦਾ ਸੀ।ਕਮਰੇ ਦੀ ਕੰਧ ਉੱਤੇ ਟੰਗੀ ਸੀ। ਕੰਧ ਦੇ ਫ਼ਿਰੋਜ਼ੀ ਰੰਗ ਉੱਤੇ ਨਿਰਮਲ ਦੇ ਬਾਬਾ ਦੀ ਤਸਵੀਰ ਕੰਧ ਨਾਲੋਂ ਉੱਘੜਵੀ ਸੀ। ਫੋਟੋ ਦੀ ਚੁਗਾਠ ਲਾਲ ਸੀ। ਫੋਟੋ ਹੱਥ ਨਾਲ਼ ਰੰਗੀਨ ਕੀਤੀ ਹੋਈ ਸੀ ਅਤੇ ਹਰ ਰੰਗ ਨੂਰਾਨੀ ਦਿਸਦਾ ਸੀ। ਕਿਸੇ ਚਿੱਤਰਕਾਰ ਨੇ ਬੜੀ ਬਰੀਕੀ ਨਾਲ਼ ਕੋਰਮ ਫੋਟੋ ਉੱਤੇ ਧਿਆਨ ਪੂਰਵਕ ਬੁਰਸ਼ ਚਲਾਇਆ ਸੀ। ਇਸ ਕਰਕੇ ਬਾਬੇ ਦਾ ਮੁਖੜਾ ਨਾ ਹੀ ਕਾਲ਼ਾ ਚਿੱਟਾ ਅਤੇ ਨਾ ਕੇ ਜਿੱਦਾਂ ਸੱਚੀਂ ਹੁੰਦਾ ਸੀ। ਇੱਕ ਰੰਗ ਬਰੰਗੀ ਜਿਹਾ ਚਿਹਰਾ ਸੀ। ਸੱਚ ਵਿੱਚ ਇਸ ਤਰ੍ਹਾਂ ਦੀਆਂ ਫੋਟੋਆਂ ਉੱਤੇ ਸਾਰੇ ਭੂਸਲੇ ਜਿਹੇ ਜਾਪਦੇ ਸਨ। ਪੱਗ ਚੁਗਾਠ ਵਾਂਗ ਲਾਲ ਸੀ, ਉਸ 'ਤੇ ਪੀਲੇ ਤਾਰੇ; ਨੱਕ ਹੇਠ ਕੁੰਡੀ ਮੁੱਛ ਸੀ। ਇਸ ਤੋਂ ਇਲਾਵਾਂ ਮੂੰਹ ਸਾਫ਼ ਸੀ। ਨੱਕ ਵੈਸੇ ਤਿੱਖਾ ਸੀ, ਅੱਖਾਂ ਉਕਾਬੀ, ਪਰ ਸ਼ਰਾਰਤੀ ਦਿੱਖ ਵਾਲ਼ੀਆਂ। ਨਿਰਮਲ ਨੂੰ ਇੰਝ ਲਗਦਾ ਸੀ ਕਮਰੇ ਦੇ ਹਰ ਕੋਨੇ ਵਿੱਚ ਉਹਦਾ ਪਿੱਛਾ ਕਰਦੀਆਂ ਹੋਣ। ਬਾਬੇ ਦੀ ਕਮੀਜ਼ ਨੀਲੀ ਸੀ ਅਤੇ ਤਸਵੀਰ ਦੀ ਜਮੀਨ ਸੰਦਲੀ ਸੀ। ਵੈਸੇ ਸਭ ਨੂੰ ਲੱਗਦਾ ਹੁੰਦਾ ਸੀ ਕਿ ਬਾਬੇ ਦੇ ਨੇਤਰ ਉਨ੍ਹਾਂ ਨੂੰ ਕਮਰੇ ਦੀ ਹਰ ਨੁੱਕਰ ਵਿੱਚ ਸ਼ਿਕਾਰ ਕਰਦੇ ਸਨ।ਇੱਕ ਮਘਦੇ ਦਿਹਾੜੇ ਇਸ ਗੱਲ ਦਾ ਜਵਾਬ ਬਾਬੇ ਨੇ ਨਿਰਮਲ ਨੂੰ ਸਿੱਧਾ ਦੇ ਦਿੱਤਾ ਸੀ। ਤਸਵੀਰ ਵਿੱਚੋਂ ਨਿਕਲ਼ ਕੇ ਪੋਤਰੇ ਦੇ ਸਾਹਮਣੇ ਆ ਖੜ੍ਹੋਤਾ ਅਤੇ ਲੋਟੇ ਦੀਆਂ ਕੁੰਡੀਆਂ ਵਾਂਗ ਆਪਣੀਆਂ ਬਾਹਾਂ ਆਪਣੇ ਜੁੱਸੇ ਦੇ ਦੋਈ ਪਾਸੇ ਰੱਖ ਕੇ ਬੋਲ਼ਿਆ, - ਓਏ! ਡਰਦਾ ਕਿਉਂ? ਕੀ ਮੈਂ ਤੈਨੂੰ ਖਾਣ ਨਹੀਂ ਲੱਗਾ!-। ਤਸਵੀਰ ਵਿੱਚ ਨਿਕਲ਼ਿਆ ਕਰਕੇ, ਪਿੰਡਾ ਕਾਗ਼ਜ਼ ਵਾਂਗ ਪਤਲਾ ਅਤੇ ਸਮਤਲ ਸੀ। ਫਲੈਟ ਆਦਮੀ ਨੂੰ ਵੇਖ ਕੇ ਇੱਕ ਦਮ ਉੱਤਰ ਨਹੀਂ ਸੂਝਿਆ ਉਸ ਨੂੰ।- ਜੀ, ਜੀ, ਮੈਂ ਥੁਹਾਤੋਂ ਕਿੱਥੇ ਡਰਦਾ ਬਾਬਾ ਜੀ- ਨਿਰਮਲ ਨੇ ਤਸਵੀਰ ਸਰੀਰ ਬਾਬੇ ਨੂੰ ਕਿਹਾ, - ਥੁਹਾਨੂੰ ਗ਼ਲਤ ਵਹਿਮੀ ਐ-। ਤਸਵੀਰ ਬਾਬਾ ਨਿਰਮਲ ਤੋਂ ਪਤਲਾ ਤਾਂ ਸੀ, ਪਰ ਕੱਦ ਵਿੱਚ ਲੰਬਾ ਵੀ ਸੀ, ਭਾਵੇਂ ਕੰਧ ਉੱਤੇ ਤਾਂ ਨਿੱਕੀ ਜਿਹੀ ਤਸਵੀਰ ਟੰਗੀ ਹੋਈ ਸੀ। ਨਾਲ਼ੇ ਇੰਨੇ ਨਿੱਕੇ ਤਸਵੀਰ ਵਿੱਚੋਂ ਨਿਕਲ਼ਾ ਕਿੱਥੇ ਸੌਖਾ ਸੀ?ਕਈ ਵਾਰੀ ਨਿਰਮਾਲ ਨੇ ਬਾਬਾ ਦੀ ਤਸਵੀਰ ਵੱਲ ਡਿੱਠ ਕੇ ਸੋਚਿਆ ਸੀ, - ਕਾਸ਼! ਜੇ ਮੈਂ ਬਾਬੇ ਬਲਰਾਜ ਨੂੰ ਮਿਲਿਆ ਹੁੰਦਾ!-। ਬਲਰਾਜ ਨਿਰਮਾਲ ਦੇ ਜਨਮ ਤੋਂ ਕੁੱਝ ਵੱਰ੍ਹਾਂ ਪਹਿਲਾਂ ਪੂਰਾ ਹੋ ਚੁੱਕਾ ਸੀ। ਇੱਕ ਦਿਨ ਨਿਰਮਲ ਉਦਾਸ ਸੀ ਅਤੇ ਕੋਈ ਘਰ ਨਹੀਂ ਸੀ ਜਿਸ ਨਾਲ਼ ਦਿਲ ਦੀਆਂ ਗੱਲਾਂ ਕਰ ਸਕਦਾ ਸੀ। ਬਾਪੂ ਜੇ ਘਰ ਵੀ ਹੁੰਦਾ, ਨਿਰਮਲ ਨਾਲ਼ ਦਿਲ ਦੀਆਂ ਗੱਲਾਂ ਕਰਦਾ ਨਹੀਂ ਸੀ। ਓਦੋਂ ਨਿਰਮਲ ਨੇ ਬਾਬੇ ਬਲਰਾਜ ਵੱਲ ਵਹਿੰਦੇ ਨੇ ਸੋਚਿਆ, - ਜੇ ਤੁਸੀਂ ਮੇਰੇ ਕੋਲ਼ ਹੁੰਦੇ! ਮੈਂ ਬਹੁਤ ਕੁੱਝ ਤੁਹਾਡੇ ਬਾਰੇ ਬੀਬੀ ਜੀ ਤੋਂ ਸੁਣਿਆ ਹੈ!-।ਬੱਸ ਅੱਜ ਅਰਮਾਨ ਪੂਰਾ ਹੋ ਗਿਆ। ਬਾਬਾ ਵਾਪਸ ਆ ਗਿਆ। ਹੁਣ ਤਾਂ ਗੱਲਾਂ ਕਰ ਸਕਦਾ ਸੀ। ਫੇਰ ਵੀ , ਜਿਸ ਤਰੀਕੇ ਨਾਲ਼, ਅਣਘੋਸ਼ਤ, ਬਿਨਾ ਦੱਸੇ, ਕਮਰੇ ਵਿੱਚ ਆ ਗਿਆ, ਨਿਰਮਲ ਨੂੰ ਹੱਕਾ ਬੱਕਾ ਕਰ ਦਿੱਤਾ। ਵੈਸੇ, ਕਮਰੇ ਵਿੱਚ ਤਾਂ ਹਮੇਸ਼ਾ ਸੀ, ਪਰ ਕੰਧ ਉੱਤੇ, ਤਸਵੀਰ ਵਿੱਚ, ਜਿੱਥੋਂ ਜੋ ਉਸ ਰੂਮ ਵਿੱਚ ਬੀਤਦਾ ਸੀ ਨੂੰ ਦੇਖਦਾ ਰਹਿੰਦਾ ਸੀ, ਜਦ ਦੀ ਤਸਵੀਰ ਟੰਗੀ ਗਈ ਸੀ।- ਆਖਿਆ ਤਾਂ ਆ ਗਿਆ। ਹੁਣ ਕਿਉਂ ਡਰਦਾ ਫਿਰਦਾ ਹੈ?- ਬਲਰਾਜ ਬਾਬੇ ਨੇ ਪੁੱਛਿਆ।- ਜੀ। ਹੋਰ ਤਾਂ ਕੁੱਝ ਨਹੀਂ। ਮੈਨੂੰ ਚੇਤਾਵਨੀ ਤਾਂ ਦੇਣੀ ਸੀ। ਖ਼ੈਰ ਤੁਸੀਂ ਆ ਗਏ- ਫੇਰ ਨਿਰਮਲ ਦੇ ਗੋਲ਼ ਮੋਲ਼ ਮੂੰਹ ਉੱਤੇ ਮੁਸਕਾਨ ਦੌੜ੍ਹ ਆ ਬੈਠੀ, ਜਿੱਦਾਂ ਤਪਾਕ ਲਈ ਕਵੇਲ਼ਾ ਕਰ ਗਈ ਸੀ। ਉਸ ਹੀ ਵਕਤ ਨਿਰਮਲ ਦਾ ਦਿਮਾਗ਼ ਵੀ ਚਾਲੂ ਹੋ ਗਿਆ ਅਤੇ ਹੱਥ ਨਾਲ਼ ਬਾਬੇ ਨੂੰ ਇਸ਼ਾਰਾ ਕੀਤਾ ਅਰਾਮ ਕੁਰਸੀ ਉੱਤੇ ਬਹਿਣ ਵਾਸਤੇ। ਬਾਬਾ ਖ਼ੁਸ਼ੀ ਨਾਲ਼ ਬਹਿ ਗਿਆ, ਕੁਰਸੀ ਦੀ ਢੋਅ ਨਾਲ਼ ਢਾਸ ਲਾ ਕੇ। ਪਤਲਾ ਪਰਚਾ ਵਾਂਗ ਸੀ ਕਰਕੇ, ਪਾਸਿਓ ਤਾਂ ਦਿਸਦਾ ਵੀ ਨਹੀਂ ਸੀ। ਜੇ ਕੋਈ ਹੋਰ ਕਮਰੇ ਵਿੱਚ ਹੁੰਦਾ, ਉਨ੍ਹਾਂ ਨੂੰ ਲੱਗਣਾ ਸੀ ਜਿਵੇੜ ਕਿਸੇ ਨੇ ਅਰਾਮ ਕੁਰਸੀ ਉੱਤੇ ਚਾਦਰ ਬਿਛਾ ਦਿੱਤੀ ਹੋਵੇ। ਅੰਦਰ ਆ ਕੇ ਕੋਈ ਗ਼ਲਤੀ ਨਾਲ਼ ਬਾਬੇ ਉੱਤੇ ਬੈਠ ਸਕਦਾ ਸੀ।ਅਰਾਮ ਕੁਰਸੀ ਲਾਲ ਸੀ। ਉਸ ਦੇ ਸਾਹਮਣੇ ਨਿੱਕਾ ਜਿਹਾ ਮੇਜ਼ ਸੀ। ਮੇਜ਼ ਦੇ ਦੂੱਜੇ ਪਾਸੇ ਡਾਲੀਆਂ ਤੋਂ ਬਣਾਈ ਕੁਰਸੀ ਸੀ। ਉਸ ਉੱਤੇ ਨਿਰਮਲ ਬੈਠ ਗਿਆ, ਠੋਡੀ ਇੱਕ ਹੱਥ ਉੱਤੇ, ਉਸ ਹੀ ਬਾਂਹ ਦੀ ਕੂਹਣੀ ਗੋਡੇ ਉੱਪਰ, ਗੋਡੇ ਵਾਲੀ ਲੱਤ ਦੂੱਜੀ ਲੱਤ ਉੱਪਰ। ਕੋਈ ਯੁਨਾਨੀ ਬੁੱਤ ਲੱਗਦਾ ਸੀ, ਬਲਰਾਜ ਬਾਬੇ ਨੂੰ ਡਾਢੀ ਨਜ਼ਰ ਨਾਲ਼ ਤੱਕਦਾ।- ਬਾਪੂ ਨਾਲ਼ ਗੱਲ ਕਰਨੀ ਔਖੀ ਹੈ। ਟੰਗ ਆ ਗਿਆ। ਜੋ ਵੀ ਮੰਗਦਾ, ਜਵਾਬ ਨਾ ਹੀ ਹੁੰਦਾ ਐ। ਪਰ ਇਹ ਤਾਂ ਕੋਈ ਵੱਡੀ ਗੱਲ ਨਹੀਂ। ਦੁੱਖ ਸੁੱਖ ਉਨ੍ਹਾਂ ਨੂੰ ਕਰਨਾ ਨਹੀਂ ਆਉਂਦਾ ਹੈ। ਇਹ ਵੀ ਭਾਰਤੀ ਬਿਮਾਰੀ ਐ, ਖਬਰੇ ਪੰਜਾਬੀ ਬਿਮਾਰੀ ਐ…-- ਪਰ ਤੂੰ ਤਾਂ ਐਸ ਬਾਰੇ ਵੀ ਨਹੀਂ ਬੁਲਾਇਆ ਹੈ ਨਾ? ਬਿਮਾਰੀ ਤਾਂ ਹੋਰ ਐ?-- ਜੀ। ਨਹੀਂ, ਇਹ ਸਭ ਸ਼ਿਕਵਾਵਾਂ ਹਨ। ਪਰ ਉਦਾਸੀ ਨੇ ਮੈਨੂੰ ਬੈਠ ਲੈ ਲਿਆ ਹੈ। ਇਹ ਸ਼ਹਿਰ ਨੇ। ਦਿੱਲੀ ਨੇ। ਤਾਂ ਤੁਸੀਂ ਯਾਦ ਆ ਗਏ ਸੀ-।- ਅੱਛਾ, ਸਮਝ ਗਿਆ- ਬਾਬੇ ਨੇ ਫਲੈਟ ਮੁੱਛਾ ਨੂੰ ਘੁੰਮਾਇਆ। ਥੋੜਾ ਜਿਹਾ ਮੂਹਰੇ ਹੋਇਆ, ਬਾਹਾਂ ਗੋਡਿਆਂ ਉੱਤੇ ਉਲਾਰ ਦਿੱਤੀਆਂ। ਪਾਸਿਓ ਇੱਕ ਕਾਗਗ਼ ਦੀ ਚਾਦਰ ਮੂਹਰੇ ਹੁੰਦੀ ਜਾਪਦੀ ਸੀ, ਇੱਕ ਡਿਗਦੀ ਚਪਟੀ। - ਉਹ ਕੁੱਝ ਫੇਰ ਸ਼ੁਰੂ ਹੋ ਗਿਆ ਸ਼ੇਰਾ?-।- ਹਾਂ - ਪੋਲਾ, ਗਮਗੀਨ ਜਵਾਬ ਆਇਆ। ਥੋੜ੍ਹੀ ਰਹਾਉ ਬਾਅਦ, - ਐਦਕੀਂ ਸਾਡੇ ਲੋਕ ਨਹੀਂ ਹੈ-।- ਅੱਛਾ? ਹੁਣ ਕਿਹੜੇ ਵਿਚਾਰਿਆ ਮਗਰ ਪੈ ਗਏ ਨੇ?- ਬਲਰਾਜ ਨੇ ਸੋਗਮਈ ਆਵਾਜ਼ ਵਿੱਚ ਆਖਿਆ।- ਮੁਸਲਮਾਨ। ਹੁਣ ਓਨ੍ਹਾਂ ਦੀ ਵਾਰੀ ਲੱਗ ਗਈ-।- ਤੇ ਤੂੰ ਇਸ ਬਾਰੇ ਕੀ ਕਰ ਰਿਹਾ ਹੈ?-- ਇਹ ਹੀ ਤਾਂ ਗੱਲ ਹੈ। ਬਾਪੂ ਨੂੰ ਆਖਿਆ ਕਿ ਸਾਨੂੰ ਕੁੱਝ ਤਾਂ ਕਰਨਾ ਚਾਹੀਦਾ ਹੈ। ਪਰ ਉਨ੍ਹਾਂ ਨੂੰ ਤਾਂ ਹਾਲੇ ਸੰਤਾਲ਼ੀ ਦੀਆਂ ਯਾਦਾਂ ਆ ਰਹੀਆਂ ਨੇ!-- ਸੰਤਾਲ਼ੀ ਦੀਆਂ ਯਾਦਾਂ? ਉਹ ਤਾਂ ਹਾਲੇ ਜੰਮਿਆ ਵੀ ਨਹੀਂ ਸੀ! ਉਸ ਨੂੰ ਕੀ ਪਤਾ! ਮੈਂ ਦੇਖਿਆ ਹੈ। ਫੇਰ ਮੈਂ ਚੁਰਾਸੀ…-- ਪਤਾ। ਤਾਂ ਹੀ ਮੈਂ ਤੁਹਾਡੇ ਨਾਲ਼ ਹੀ ਗੱਲ ਕਰਨਾ ਚਾਹੁੰਦਾ ਹਾਂ-। ਨਿਰਮਲ ਨੂੰ ਪੂਰਾ ਪਤਾ ਸੀ ਕਿ ਕੀ ਬਲਰਾਜ ਨਾਲ਼ ਬੀਤਿਆ ਸੀ। ਚੁਰਾਸੀ ਵਿੱਚ ਅੱਜ ਵਰਗੇ ਹੀ ਹਾਲ਼ ਸਿਖਾਂ ਲਈ ਹੋ ਚੁੱਕੇ ਸਨ। ਦਰਅਸਲ ਉਸ ਦੇ ਦਾਦੇ ਨੂੰ ਤਾਂ ਮੌਕਾ ਵੀ ਨਹੀਂ ਮਿਲਿਆ ਸੀ ਸਾਰੇ ਸਾਲ ਨੂੰ ਵੇਖਣ। ਬਲਰਾਜ ਬਾਬੇ ਨੇ ਤਾਂ ਨਵੰਬਰ ਤੋਂ ਗਹਾਂ ਵੇਖਿਆ ਵੀ ਨਹੀਂ ਸੀ। ਮੱਘਰ ਦੇ ਬਾਅਦ ਹੋਰ ਸਾਰੇ ਬਾਹਰ ਚਲੇ ਗਏ ਸੀ। ਜਿਨ੍ਹਾਂ ਨੂੰ ਮਜ਼ਬੂਰੀ ਜਾਂ ਗਰੀਬੀ ਸੀ ਉਹੀ ਰਹੇ ਸਨ। ਬਾਪੂ ਵੀ ਜ਼ਿੱਦੀ ਸੀ ਸੋ ਰਿਹਾ। ਹੌਲ਼ੀ ਹੌਲ਼ੀ ਜੀਵਨ ਵਾਪਸ ਜਿੱਦਾਂ ਪਹਿਲਾਂ ਸੀ ਹੋ ਗਿਆ ਸੀ। ਨਹੀਂ ਇਹ ਝੂਠ ਹੈ। ਕੁੱਝ ਗਵਾਚ ਗਿਆ ਸੀ। ਅਮਾਨਤ। ਉਸ ਤੋਂ ਬਾਅਦ ਘੱਲੂਘਾਰੇ ਨੂੰ ਹੰਗਾਮਾ ਹੀ ਆਖਣ ਲੱਗ ਪਏ ਸਨ। ਉਸ ਦਿਨਾਂ ਵਿੱਚ ਅੱਜ ਵਾਂਗਰ ਇੰਟਰਨੈਟ ਨਹੀਂ ਸੀ। ਬਾਹਰਲੀ ਦੁਨੀਆ ਤੋਂ ਲੁਕੋ ਕੇ ਰੱਖਾ। ਸਿਖਾਂ ਨੂੰ ਆਤੰਕਵਾਦੀ ਦਾ ਦਰਜਾ ਦੇ ਦਿੱਤਾ ਸੀ। ਹਾਲੇ ਤੀਕਰ ਕੋਈ ਨਿਆਂ ਨਹੀਂ ਮਿਲਿਆ ਹੈ। ਸਰਕਾਰ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਵੀ ਕਰਨਾ ਨਹੀਂ ਚਾਇਆ। ਹੁਣ ਉਹੀ ਕੁੱਝ ਫੇਰ ਹੋਣ ਲੱਗ ਪਿਆ ਸੀ। ਹੈਰਾਨੀ ਦੀ ਗੱਲ ਸੀ ਕਿ ਇੰਟਰਨੈਟ ਦਾ ਬਹੁਤਾ ਫ਼ਾਇਦਾ ਨਹੀਂ ਸੀ। ਖਾਸ ਦੁਨੀਆ ( ਜਿਸ ਦਾ ਮਤਲਬ ਪੱਛਮੀ ਦਨੀਆ) ਨੂੰ ਤਾਂ ਪਤਾ ਹੀ ਨਹੀਂ ਸੀ ਕੀ ਇਸ ਵੇਲ਼ੇ ਦਿੱਲੀ ਵਿੱਚ ਹੋ ਰਿਹਾ ਸੀ। ਸਰਕਾਰ ਨੇ ਇਹ ਗੱਲ ਗੁੱਝਾ ਕੇ ਰੱਖੀ ਸੀ। ਪਰ ਭਾਰਤ ਸਾਰਾ ਨਹੀਂ ਇਸ ਵਾਰੀ ਅੰਨ੍ਹਾ ਸੀ।ਜਿਹੜਾ ਮੁਲਕ ਫੇਰ ਉਸ ਥਾਂ ਉੱਤੇ ਪਹੁੰਚ ਗਿਆ ਸੀ ਨੇ ਨਿਰਮਲ ਨੂੰ ਉਦਾਸ ਕਰ ਦਿੱਤਾ ਸੀ। ਉਸ ਨੂੰ ਯਾਦ ਆ ਗਿਆ ਬੀਬੀ ਕੀ ਬਾਬੇ ਬਾਰੇ ਦੱਸਦੀ ਸੀ। ਬਾਬਾ ਡਰਦਾ ਨਹੀਂ ਸੀ। ਸੜਕ ਉੱਤੇ ਗਿਆ ਅਤੇ ਕਿਰਪਾਨ ਲੈ ਕੇ ਉਸ ਚਰਖਾਂ ਨੂੰ ਪਰ੍ਹਾਂ ਰੱਖਿਆ ਸੀ। ਕਿਸੇ ਦੀ ਧੀ ਨੂੰ ਬੱਚਾ ਦਿੱਤਾ ਸੀ, ਕਿਸੇ ਦੇ ਪੁੱਤ ਨੂੰ। ਪਰ ਆਪ ਨੂੰ ਨਹੀਂ ਬੱਚ ਸਕਿਆ। ਵੈਸੇ ਆਮ ਸਿੱਖ ਵਾਂਗ ਦਾੜ੍ਹੀ ਕੇਸ ਨਹੀਂ ਰੱਖੇ ਸੀ। ਮੁੱਛ ਸੀ ਅਤੇ ਨਿੱਕੀ ਜਿਹੀ ਪੱਗੜੀ। ਪਰ ਹੌਲ਼ੀ ਹੌਲ਼ੀ ਗਿੱਦੜਾਂ ਨੂੰ ਸਮਖ ਪੈ ਗਈ ਸੀ ਬਲਰਾਜ ਪੰਜਾਬੀ ਸਰਦਾਰ ਸੀ। Continued at: http://punjabijanta.com/lok-virsa/t90144/?fbclid=IwAR0G-0v3scFWyEb_zj7w6EPW_8UwWlKStoYe7JyI10xkvOHDetIz9pjr4CQ