Search the Community
Showing results for tags 'shaheedi dal'.
-
I recently came across this beauteous article, birthed by Bhai Randhir Singh to answer the Islamic rant against non-muslims, especially Sikhs. After the partition of India , there were mass killings of Sikhs on both sides of border and thousands of sikh women had to give up their lives to protect their honour. At this time, KHALSA PANTH, formed ''SHAHEEDI DALS'' all over Punjab to organize defence of Sikhs, protect Gurudwaras, Sikh women and children and uphold Dharam. Bhai Sahib Bhai Randhir Singh Ji was made Jathedarof Shaheedi Dal in Ludhiana District. Bhai Sahib wrote this article with references from ''Dasam Baani'' to arouse BIR RAS and DHARAM YUDH KA CHAO in Shaheedi Dals defending Sikhs from Muslims and it was printed in Sikh newspapers and tracts and had an electrifying effect . Please take out few minutes to read and understand this legendary Khalsa Spirit arousing Article. ਖ਼ਾਲਸਾ ਜੀ ਦਾ ਗੁਰਮਤਿ ਆਦਰਸ਼ (ਭਾਈ ਸਾਹਿਬ ਰਣਧੀਰ ਸਿੰਘ ਜੀ) ਨੋਟ-ਦੇਸ਼ ਦੀ ਵੰਡ ਹੋਣ, ਪਿਛੋਂ ਜਰਵਾਣਿਆਂ ਨੇ ਬੜੇ ਜ਼ੁਲਮ ਢਾਹੇ। ਉਨ੍ਹਾਂ ਨੂੰ ਸੋਧਣ ਪ੍ਰਬੋਧਣ ਲਈ ਖ਼ਾਲਸਾ ਪੰਥ ਨੇ "ਸ਼ਹੀਦੀ ਦਲ" ਕਾਇਮ ਕੀਤਾ। ਲੁਧਿਆਣੇ ਜ਼ਿਲੇ ਦੇ ਪ੍ਰਧਾਨ ਭਾਈ ਰਣਧੀਰ ਸਿੰਘ ਜੀ ਥਾਪੇ ਗਏ। ਓਦੋਂ ਭਾਈ ਸਾਹਿਬ ਨੇ ਖ਼ਾਲਸਾ ਜੀ ਨੂੰ ਇਕ ਸੰਦੇਸ਼ ਦਿਤਾ। ਓਸ ਛਪੇ ਟ੍ਰੈਕਟ ਵਿਚੋਂ ਕੁਝ ਹਿੱਸਾ ਹੇਠਾਂ ਦਿੱਤਾ ਜਾ ਰਿਹਾ ਹੈ ੴ ਵਾਹਿਗੁਰੂ ਜੀ ਕੀ ਫਤਹ॥ ਦੁਸਟ ਜਿਤੇ ਉਠਵਤ ਉਤਪਾਤਾ॥ ਸਕਲ ਮਲੇਛ ਕਰੋ ਰਣ ਘਾਤਾ॥ ਦੁਸ਼ਟ ਦਮਨੇਸ਼ ਸ੍ਰੀ ਗੁਰੂ ਦਸਮੇਸ਼ ਜੀ ਦਾ ਧਰਮ ਧੁਰੰਦਰੀ ਉਦੇਸ਼ ਸਚ ਉਪਕਾਰ ਆਦਰਸ਼ੀ ਉਪਦੇਸ਼ ਇਹ ਹੈ ਜੋ ਉਪਰ ਅੰਕਤ ਦੁਪੰਗਤੀ ਵਿਚ ਖ਼ਾਲਸਾ ਪੰਥ ਪ੍ਰਤੀ ਪ੍ਰਤਿਪਾਦਨ ਹੋਇਆ ਹੈ, ਉਸ ਸ੍ਰੀ ਕਲਗੇਸ਼ ਪਿਤਾ ਜੀ ਵਲੋਂ, ਜਿਨ੍ਹਾਂ ਦਾ ਮੁਖ ਪਰਯੋਜਨ ਜਗ ਜਨਮ-ਯਾਤ੍ਰਾ ਦਾ ਕੇਵਲ ਇਹ ਸੀ- ਹਮ ਇਹ ਕਾਜ ਜਗਤ ਮੋ ਆਏ॥ ਧਰਮ ਹੇਤ ਗੁਰਦੇਵ ਪਠਾਏ॥ ਜਹਾਂ ਤਹਾਂ ਤੁਮ ਧਰਮ ਬਿਥਾਰੋ॥ ਦੁਸ਼ਟ ਦੋਖੀਅਨ ਪਕਰਿ ਪਛਾਰੋ॥42॥ ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨਮੰ॥ ਧਰਮ ਚਲਾਵਨ ਸੰਤ ਉਬਾਰਨ॥ ਦੁਸ਼ਟ ਸਭਨ ਕੋ ਮੂਲ ਉਪਾਰਨ॥43॥ {ਬਚਿਤ੍ਰ ਨਾਟਕ, ਅਧਿ:6} ਇਸ ਉਪਰਲੇ ਆਦਰਸ਼ ਨੂੰ ਹੀ ਅਮਲੀ ਜਾਮਾ ਪਹਿਨਾਉਣ ਲਈ ਅਜ਼ਲੀ ਅਬਦੀ ਇਰਫਾਨ ਦੇ ਸਿਆਸਤਦਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਸੱਚੇ ਪਾਤਸ਼ਾਹ ਨੇ ਅਕਾਲੀ ਪੰਥ ਖਾਲਸਾ ਸਾਜਿਆ। ਸਾਜ ਕੇ ਅਧਿਆਤਮਕ ਸੂਰਬੀਰਤਾ ਵਿਚ ਨਿਪੁੰਨ ਕੀਤਾ। ਪ੍ਰਮਾਰਥਕ ਕਲਾ ਜਲਾਲਨੀ ਜਾਗਤ ਜੋਤਿ ਜਗਾ ਕੇ, ਨਿਖਾਲਸ(ਨਿਰੋਲ ਖਾਲਸਾ) ਖਾਲਸਾ ਜੀ ਨੂੰ ਧਰਮ ਹੇਤ, ਪਰਉਪਕਾਰ ਹੇਤ ਮਰ ਮਿਟਣ ਵਾਲੇ ਅਤੇ ਧਰਮ-ਯੁਧ ਵਿਚ ਜ਼ਾਲਮਾਂ ਅਧਰਮੀਆਂ ਨੂੰ ਸੋਧ ਸਾਧ ਕੇ ਮਲੀਆਮੇਟ ਕਰਨਹਾਰੇ ਨਿਰਭੈ ਜੋਧਿਆਂ ਦੀ ਸੱਚੀ ਸਪਿਰਿਟ ਬਖ਼ਸ਼ੀ। ਇਸ ਸਪਿਰਿਟ ਸੇਤੀ ਸਰਸ਼ਾਰ ਹੋਏ ਖਾਲਸਾ ਜੀ ਦੀਆਂ ਅਕਾਲੀ ਫੌਜਾਂ ਨੇ ਉਹ ਕਾਰਨਾਮੇ ਕਰ ਕੇ ਦਿਖਾਏ ਹਨ ਕਿ ਦੁਨੀਆਂ ਦੰਗ ਰਹਿ ਗਈ ਹੈ। ਇਸ ਸਪਿਰਿਟ ਨਾਲ ਸੰਧੂਰਤ ਹੋਏ ਖਾਲਸਾ ਜੀ ਨੂੰ ਸਿਵਾਏ ਗੁਰੂ ਅਕਾਲ ਪੁਰਖ ਦੇ ਹੋਰ ਕਿਸੇ ਦੀ ਓਟ ਤਕਣ ਦੀ ਕਜ਼ਬ ਖ਼ਿਆਲਨੀ ਹੀ ਨਹੀਂ ਉਪਜੀ। ਸਦਾ ਚੜ੍ਹਦੀਆਂ ਕਲਾਂ ਵਾਲਾ ਔਜ ਖਾਲਸਾ ਜੀ ਦਾ ਇਕੋ ਇਕ ਧੁਰਵਾ ਇਸ ਕਰਕੇ ਰਿਹਾ ਹੈ ਕਿ ਖਾਲਸਾ ਪੰਥ ਕਦੇ ਕਿਸੇ ਦਾ ਮੁਥਾਜ ਨਹੀਂ ਰਿਹਾ। ਬੇਪਰਵਾਹ ਹੋ ਕੇ, ਤੇਜ ਕਰਾਰੇ ਵਿਚ ਨਿਆਰਾ ਹੋ ਕੇ ਗੂੰਜਦਾ ਗਰਜਦਾ ਰਿਹਾ। ਕਪਟ ਪੰਥੀਆਂ ਦੀ ਕਨੌਡ ਵਿਚ ਕਦੇ ਨਹੀਂ ਆਇਆ। ਕਦੇ ਕਿਸੇ ਦੀ ਈਨ ਨਹੀਂ ਮੰਨੀ। ਕਦੇ ਕਿਸੇ ਦੀ ਮਸਲਤ ਮੁਸਾਹਬੀ ਦੀ ਝੇਪ ਵਿਚ ਨਹੀਂ ਆਇਆ। ਕਦੇ ਕਦੇ ਕਾਂਪ ਨਹੀਂ ਖਾਧੀ। ਕਦੇ ਕਾਇਰਤਾ ਵਾਲੀ ਸ਼ਾਂਤ-ਬਿਰਤ ਨਹੀਂ ਸਾਧੀ। ਦੁਨੀਆਂ ਵਾਲੇ ਸਰਬ ਸਿਆਸਤਦਾਨਾਂ ਤੋਂ ਸ੍ਰੇਸ਼ਟ ਅਤੇ ਉਚਾ ਮਤਾ ਖਾਲਸਾ ਜੀ ਦਾ ਰਿਹਾ ਹੈ। "ਏਕ ਬਿਨਾ ਮਨ ਨੈਕ ਨ ਆਨੈ" ਵਾਲੀ ਟੇਕ ਨੇ ਸਦਾ ਹੀ ਖਾਲਸਾ ਜੀ ਨੂੰ ਸਰਫ਼੍ਰਾਜ਼ ਅਤੇ ਸਰਬੁਲੰਦ ਰਖਿਆ ਹੈ। ਗੁਰੂ ਕਾ ਖਾਲਸਾ ਅਨਮਤੀਆਂ ਦੇ ਮਿਲਗੋਭਾਪਨ ਤੋਂ ਸਦਾ ਨਿਰਲੇਪ ਰਿਹਾ ਹੈ। ਤਦੇ ਗੁਰੂ ਸਚਾ ਪਾਤਸ਼ਾਹ ਖਾਲਸਾ ਜੀ ਦਾ ਹਰਬਾਬ ਸਹਾਈ ਰਹਿਆ ਹੈ। ਗੁਰੂ ਦਸਮੇਸ਼ ਪਿਤਾ ਦੇ ਫ਼ੁਰਮਾਨ ਉਤੇ ਖਾਲਸਾ ਜੀ ਦੀ ਦ੍ਰਿੜ੍ਹ ਅਤੇ ਪੱਕੀ ਪ੍ਰਤੀਤ ਰਹੀ ਹੈ। ਜਬ ਲਗ ਖਾਲਸਾ ਰਹੇ ਨਿਆਰਾ। ਤਬ ਲਗ ਤੇਜ ਦੀਓ ਮੈਂ ਸਾਰਾ॥ ਜਬ ਇਹ ਗਹੇ ਬਿਪਰਨ ਕੀ ਰੀਤ। ਮੈਂ ਨਾ ਕਰਉ ਇਨ ਕੀ ਪ੍ਰਤੀਤ॥ ਖਾਲਸਈ ਪ੍ਰਤੀਤ ਉਤੇ ਸਤਿਗੁਰੂ ਦੀ ਪ੍ਰਤੀਤ ਛਤਰ ਛਾਇਆ ਹੈ ਕੇ ਨਦਰ ਕਰੰਮੀ ਮੋਹਰਾਂ ਵਰਸਾਉਂਦੀ ਹੈ। ਇਹ ਬਿਪ੍ਰੀਤੀ ਬੇਪ੍ਰਤੀਤੀ ਹੋ ਬੀਤੀ ਸੋ ਬੀਤੀ। ਅਗੇ ਨੂੰ ਹੀ ਚੌਕਸਤਾ, ਸਾਵਧਾਨਤਾ ਰਹੇ ਤਾਂ ਭੀ ਖ਼ਾਲਸੇ ਦੇ ਪੌਂ ਬਾਰ੍ਹਾਂ ਹਨ। ਅਸੀਂ ਸਗਲੀ ਠੋਕ ਵਜਾ ਡਿਠੀ। ਕੜੀ ਕਾਂਗ੍ਰਸ ਅਤੇ ਨਵੀਂ ਬਣੀ ਗਵਰਨਮੈਂਟ ਅਸਾਡੇ ਕਿਸੇ ਕੰਮ ਨਹੀਂ ਆਉਣੀ। ਜੋ ਕੁਝ ਕਰਨਾ ਹੈ, ਸੋ ਖਾਲਸਾ ਜੀ ਨੇ ਆਪਣੇ ਬਾਹੂ-ਬਲ ਦੇ ਜ਼ੋਰ ਤੇ ਹੀ ਕਰਨਾ ਹੈ। ਅਤੇ ਗੁਰੂ ਅਕਾਲ ਪੁਰਖ ਦੇ ਆਸਰੇ ਪਰਨੇ ਹੋ ਕੇ ਹੀ ਕਰਨਾ ਹੈ। ਪਿਛਲੇ ਧੋਣੇ ਸਭ ਧੋ ਦੇਣੇ ਹਨ। ਦੇਸ਼-ਵੰਡੀਆਂ ਦੀ ਕੂੜਾਵੀ ਲਾਲਸਾ ਤਿਆਗ ਕੇ, ਮੁਲਕਗੀਰੀ ਦੀ ਮਰਦੂਦ ਤ੍ਰਿਸ਼ਨਾ ਛਡ ਕੇ ਇਕ ਖਾਲਸਈ ਮੇਅਰਾਜ ਔਜੀ ਆਦਰਸ਼ ਨੂੰ ਮੁਖ ਰਖਣਾ ਹੈ। ਦੁਸ਼ਟ ਉਤਪਾਤੀਆਂ ਨੂੰ ਦੰਡ ਦੇਣਾ ਹੈ, ਸਗਲ ਮਲੇਛ ਜ਼ਾਲਮਾਂ ਨੂੰ ਰਣਘਾਤ ਕਰਨਾ ਹੈ, ਪੂਰਨ ਜੋਤਿ-ਜਗੰਨੇ ਸੂਰਬੀਰ ਖਾਲਸੇ ਬਣ ਕੇ, ਆਪਣੀਆਂ ਰਗਾਂ ਅੰਦਰ ਪੂਰਨ ਸੂਰਬੀਰਤਾ ਦਾ ਖ਼ੂਨ ਮੁੜ ਸੁਰਜੀਤ ਕਰ ਕੇ? ਬਸ ਇਕ ਖਾਲਸਈ ਸਪਿਰਿਟ ਅਸਾਡੇ ਅੰਦਰ ਸੁਰਜੀਤ ਹੋਵੇ, ਫੇਰ ਅਸੀਂ ਕਿਸ ਦੇ ਲੈਣ ਦੇ ਹਾਂ? ਸਾਰੀ ਏਹੜ ਤੇਹੜ ਛੱਡ ਕੇ, ਸਾਰੀਆਂ ਕਮਜ਼ੋਰੀ ਭਰੀਆਂ ਸਿਆਣਪਾਂ ਨੂੰ ਸਾੜ ਕੇ ਮੈਦਾਨੀ ਜੂਝਣ ਦਾ ਇਕੋ ਇੱਕ ਅੰਦੀਆ ਹਿਰਦੇ ਅੰਦਰ ਧਾਰ ਕੇ ਗਗਨ ਦਮਾਮਾ ਬਜਾ ਦੇਈਏ। ਇਕ-ਦੰਮ ਇਕੱਠੇ ਹੋ ਕੇ ਵਜਾ ਦੇਈਏ। ਫਤਹ ਦਾ ਸੇਹਰਾ ਅਸਾਡੇ ਤੁਸਾਡੇ ਸੀਸ ਤੇ ਝੁਲੇਗਾ। ਦਾਉ ਜੂਝਨ ਦਾ ਖੁੰਝਦਾ ਜਾਂਦਾ ਹੈ। ਬਥੇਰਾ ਖੁੰਝ ਚੁਕਿਆ। ਬਸ ਹੋਰ ਖੁੰਝਣ ਨਾ ਦੇਵੀਏ! ਇਹ ਸਚ ਜਾਣੋ ਕਿ ਏਹਨਾਂ ਜਰਵਾਣਿਆਂ ਦੇ ਅਗੇ ਅੜਨ ਵਾਲਾ ਜੇ ਹੈ ਤਾਂ ਅਕਾਲੀ ਖਾਲਸਾ ਹੀ ਹੈ। ਜਦ ਕਦੇ ਭੀ ਮੁਕਾਬਲਾ ਕਰਨਾ ਹੈ, ਤਾਂ ਅਕਾਲੀ ਫੌਜਾਂ ਦੇ ਸ਼ਹੀਦੀ ਦਲਾਂ ਨੇ ਹੀ ਕਰਨਾ ਹੈ। ਏਹਨਾਂ ਨੇ ਹੀ ਜ਼ਾਲਮਾਂ ਅਤਿਆਚਾਰੀਆਂ ਦੇ ਬੁਥਾੜ ਭੰਨਣੇ ਹਨ। ਅਤੇ ਜ਼ੁਲਮ ਦੇ ਰਾਜ ਦਾ ਫ਼ਾਤਿਹਾ ਪੜ੍ਹਨਾ ਹੈ ਤਾਂ ਖਾਲਸਾ ਜੀ ਨੇ ਹੀ ਪੜ੍ਹਨਾ ਹੈ, ਹੋਰ ਕਿਸੇ ਤੋਂ ਕੁਝ ਨਹੀਂ ਸਰਨਾ। ਸੋ ਹੁਣ ਵੇਲਾ ਹੈ। ਐ ਖਾਲਸਾ ਪੰਥ ਦੀ ਗੁਪਤ ਪ੍ਰਗਟ ਜ਼ਿੰਦਾ ਸ਼ਹੀਦੀ ਫ਼ੌਜੋ! ਹੁਣ ਜੂਝਣ ਦੀ ਅਉਧ ਆਇ ਨਿਧਾਨ ਬਨੀ ਹੈ। ਕਮਰਕਸੇ ਕਰ ਕੇ ਤਿਆਰ ਹੋ ਜਾਓ। ਸਨੱਧ-ਬੱਧ ਹੋ ਕੇ, ਮਲੇਛਾਂ ਨੂੰ ਰਣ ਵਿਖੇ ਦਲਣ ਮਲਣ ਲਈ ਦਲਾਂ ਦੇ ਦਲ ਇਕੱਤ੍ਰ ਹੋ ਕੇ ਹੱਲਾ ਬੋਲ ਦਿਓ ਅਤੇ ਏਹਨਾਂ ਦੁਸ਼ਟਾ ਉਤਪਾਤੀਆਂ ਦਾ ਸਭ ਤੋਂ ਮੂਹਰਲਾ ਮੋਰਚਾ ਜਾ ਮਲੋ। ਲਾਹੌਰ ਰਾਵੀ ਤੋਂ ਪਿਛੇ ਪਛਾੜ ਕੇ, ਏਹਨਾਂ ਨੂੰ ਧੁਰ ਏਹਨਾਂ ਦੇ ਪਾਕਿਸਤਾਨੀ ਦਰੇ ਤਾਈਂ ਦਬੱਲੀ ਚਲੋ। ਪਾਛੈ ਪਾਉ ਨ ਦੀਜੀਐ ਆਗੈ ਹੋਇ ਸੁ ਹੋਇ॥ (ਪੰਨਾ 1370) ਗੁਰੂ ਅਕਾਲ ਦਾ ਆਸਰਾ ਲੈ ਕੇ ਰਣ ਵਿਚ ਜੂਝ ਪਵੋ। ਗੁਪਤ ਅਕਾਲੀ ਛਿਨਵੇਂ ਕਰੋੜ ਫੌਜਾਂ ਅਕਾਸ਼ ਤੋਂ ਬਰਕਤਾਂ ਦੇ ਤੀਰ ਵਰਸਾਉਣਗੀਆਂ। ਮਤ ਖ਼ਿਆਲ ਕਰੋ ਕਿ ਤੁਸਾਡੇ ਪਾਸ ਬੰਦੂਕਾਂ ਆਦਿਕ ਸ਼ਸਤਰ ਨਹੀਂ। ਮਤ ਸੋਚੋ ਕਿ ਮੁਕਾਬਲੇ ਵਾਲੇ ਗ਼ਨੀਮ ਪਾਸ ਮਸ਼ੀਨਗਨਾਂ ਤੋਪਾਂ ਤੇ ਹਵਾਈ ਜਹਾਜ਼ ਹਨ। ਸਤਿਗੁਰ ਤੁਸਾਨੂੰ ਏਹ ਸਾਰੀਆਂ ਰਹਿਮਤਾਂ ਅਰਪਣ ਕਰੇਗਾ। ਜ਼ਰਾ ਪਿਛੇ ਝਾਤ ਮਾਰ ਕੇ ਆਪਣਾ ਖਾਲਸਈ ਇਤਿਹਾਸ ਨਿਹਾਰੋ, ਜਦੋਂ ਸ੍ਰੀ ਗੁਰੂ ਦਸਮੇਸ਼ ਪਿਤਾ ਅਸਾਡੇ ਦੁਸ਼ਟ-ਦਮਨ ਪਾਤਸ਼ਾਹ ਨੇ ਸ੍ਰੀ ਨਦੇੜ ਤੋਂ ਜੋ ਹੁਣ ਦੀ ਪ੍ਰਸਿਧ ਹਜ਼ੂਰ ਸਾਹਿਬ ਹੈ, ਬਾਬਾ ਬੰਦਾ ਸਿੰਘ ਜੀ ਨੂੰ ਕੇਵਲ ਪੰਝੀ ਸਿੰਘਾਂ ਦੀ ਅੜਦਲ ਵਿਚ, ਦੁਸ਼ਟਾਂ ਨੂੰ ਦਮਨ ਕਰਨ ਲਈ ਪੰਜਾਬੇ ਤੋਰਿਆ ਸੀ, ਓਦੋਂ ਉਨ੍ਹਾਂ ਪਾਸ ਕੇਹੜੀਆਂ ਤੋਪਾਂ ਤੇ ਮਸ਼ੀਨਗਨਾਂ ਸਨ? ਕੇਹੜੇ ਹਵਾਈ ਜਹਾਜ਼ ਸਨ? ਕੇਵਲ ਖਾਲਸਾਈ ਸਪਿਰਿਟ ਉਨ੍ਹਾਂ ਦੇ ਸੀਨੇ ਅੰਦਰ ਦਗ ਰਹੀ ਸੀ। ਇਸ ਦੇ ਸਾਹਮਣੇ ਲਖੂਖਹਾਂ ਦੁਸ਼ਟ ਤੁਰਕਾਂ ਦੀਆਂ ਫ਼ੋਜਾਂ ਛੈ ਤੇ ਖੈ ਹੋ ਗਈਆਂ। ਉਨ੍ਹਾਂ ਦੀਆਂ ਸਾਰੀਆਂ ਤੜੀਆਂ ਤੋਪਾਂ ਖਾਲਸਾ ਜੀ ਨੇ ਖੋਹ ਲਈਆਂ। ਨਤੀਜਾ ਕੀ ਹੋਇਆ ਕਿ ਤੁਰਕਾਂ ਦਾ ਛੇ ਸੋ ਸਦੀ ਦਾ ਜੰਮਿਆ ਥੰਮਿਆ ਰਾਜ ਉਖਾੜ ਕੇ ਫ਼ਨਾਹ ਫ਼ਿਲਾਹ ਕਰ ਦਿਤਾ। ਤੁਸੀਂ ਉਨ੍ਹਾਂ ਹੀ ਬੀਰਾਂ ਜੋਧਿਆਂ ਦੀ ਸੰਤਾਨ ਹੋ। ੳਹੋ ਖੂਨ ਤੁਸਾਡੀਆਂ ਰਗਾਂ ਵਿਚ ਲਹਿਰੇ ਮਾਰ ਰਿਹਾ ਹੈ। ਓਹੋ ਹੀ ਖੰਡੇ ਦਾ ਅੰਮ੍ਰਿਤ ਤੁਸੀਂ ਪਾਨ ਕੀਤਾ ਹੋਇਆ ਹੈ। ਕਸਰ ਹੈ ਤਾਂ ਹੰਭਲਾ ਮਾਰਨ ਦੀ ਹੈ। ਇਹ ਜੋ ਕੁਝ ਜੁਲਮ ਤੇ ਜਬਰ ਜਰਵਾਣਿਆਂ ਵਲੋਂ ਹੋਇਆ ਹੈ, ਤੁਸਾਡੀ ਸੁਤੀ ਕਲਾ ਨੂੰ ਜਗਾਵਣ ਲਈ ਹੀ ਹੋਇਆ ਹੈ। ਜੋ ਕੁਛ ਪਾਪ ਅਤਿਆਚਾਰ ਅਤਿਆਚਾਰੀਆਂ ਨੇ ਕੀਤੇ ਹਨ, ਏਹੀ ਇਨ੍ਹਾਂ ਦੀ ਜੜ੍ਹ ਪੁਟਣ ਲਈ ਅਤੇ ਪਾਪ-ਰਾਜ ਖ਼ਤਮ ਕਰਨ ਦੇ ਪੇਸ਼ਖ਼ੈਮੇ ਹਨ। ਤੁਸੀਂ ਧਰਮ ਵਿਥਾਰਨਾ ਹੈ, ਦੁਸ਼ਟ ਦੋਖੀਅਨ ਦਾ ਮੂਲ ਉਪਾਰਨਾ ਹੈ। ਜੈ ਬਿਜੈ ਤੁਸਾਡੀ ਹੈ। ਫਤਹ ਦਾ ਸੇਹਰਾ ਤੁਸਾਡੇ ਮਸਤਕ ਨੀਸ਼ਾਨ ਹੈ। ਇਹ ਰੜੇ ਰਾਜ ਤਾਂ ਤੁਸਾਡੇ ਪਿਛੇ ਲਗੇ ਫਿਰਨਗੇ। ਰਾਜ ਤ੍ਰਿਸ਼ਨਾ ਦਾ ਤੁਸਾਨੂੰ ਫੁਰਨਾ ਹੀ ਨਹੀਂ ਫੁਰਨਾ ਚਾਹੀਦਾ। ਜਿਨ੍ਹਾਂ ਨੂੰ ਰਾਜ ਭਾਗ ਸਾਂਭਣ ਦੇ ਚਸਕੇ ਹਨ, ਉਹ ਭੀ ਤੁਸਾਡੀ ਕੌਮ ਵਿਚ ਬਥੇਰੇ ਹਨ। ਜਿਨ੍ਹਾਂ ਸਿੱਖ ਸਿਆਸਤਾਂ ਦੀਆਂ ਰਾਜ-ਗੱਦੀਆਂ ਮੁਢੋਂ ਚਲਦੀਆਂ ਆਂਵਦੀਆਂ ਹਨ, ਉਹਨਾਂ ਨੂੰ ਗੁਰੂ ਸਾਹਿਬਾਨ ਵਲੋਂ ਰਾਜ ਕਰਨ ਦੇ ਵਰ ਮਿਲੇ ਹੋਏ ਹਨ। ਉਹ ਜੇ ਹੁਣ ਪੰਥ ਦੇ ਨਾਲ ਹੋਣਗੇ ਤਾਂ ਪੰਥ ਨੇ ਇਨ੍ਹਾਂ ਨੂੰ ਹੀ ਰਾਜ ਨਾਲ ਰਜਾ ਦੇਣਾ ਹੈ। ਨਹੀਂ ਤਾਂ ਇਨ੍ਹਾਂ ਦਾ ਪਿਛਲਾ ਰਾਜ ਭੀ ਖੁਸ ਜਾਏਗਾ। ਹੁਣ ਜੇ ਖਾਲਸਾ ਪੰਥ ਦੀ ਮਦਦ ਨਹੀਂ ਕਰਨਗੇ ਤਾਂ ਪਏ ਬਿਤਰ ਬਿਤਰ ਝਾਕਣਗੇ। ਅੰਜਾਮ ਇਹ ਹੋਵੇਗਾ "ਤਪੋਂ ਰਾਜ, ਰਾਜੋਂ ਨਰਕ"। ਅੰਤ ਵਿਚ ਇਕ ਗੱਲ ਗਹਿ ਕਰਕੇ ਜ਼ਿਹਨ-ਨਸ਼ੀਨ ਕਰਨ ਲਈ ਖਾਲਸਾ ਜੀ ਅਗੇ ਤਾਗੀਦੀ ਬੇਨਤੀ ਹੈ ਕਿ ਜ਼ੁਲਮ ਦੇ ਰਾਜ ਨੂੰ ਨਸ਼ਟ ਕਰਨ ਦੇ ਹੀਲੇ ਉਪਰਾਲੇ ਪ੍ਰੀਸ਼ਰਮ ਕਰਦਿਆਂ ਕੋਈ ਐਸੀ ਹਰਕਤ ਨਾ ਹੋ ਜਾਵੇ ਜੋ ਧਰਮ-ਨਿਆਉਂ ਵਾਲੀ ਸੱਚੀ ਸੂਰਮਤਾ ਨੂੰ ਧੱਬਾ ਲਾਉਣ ਵਾਲੀ ਹੋਵੇ। ਜ਼ਾਲਮਾਂ ਦੀ ਜ਼ੁਲਮਗਰਦੀ ਦੀ ਅਸੀਂ ਨਕਲ ਨਹੀਂ ਕਰਨੀ। ਅਤਿਆਚਾਰੀਆਂ ਦੇ ਕੀਤੇ ਅਤਿਆਚਾਰ ਦੀ ਰੀਸ ਘੜੀਸ ਵਿਚ ਪੈ ਕੇ ਅਸੀਂ ਉਹ ਫ਼ੇਅਲ ਨਹੀਂ ਕਰਨੇ, ਜਿਨ੍ਹਾਂ ਦੇ ਕਰਨ ਕਰਕੇ ਅਸੀਂ ਉਹਨਾਂ ਨੂੰ ਕੋਸਦੇ ਹਾਂ। ਅਬਲਾ ਇਸਤ੍ਰੀਆਂ ਅਤੇ ਬੱਚਿਆਂ ਤੇ ਅਸੀਂ ਹੱਥ ਨਹੀਂ ਉਠਾਣੇ। ਨਿਹੱਥਿਆਂ, ਗਰੀਬਾਂ, ਬੇਕਸੂਰਿਆਂ, ਮਾਸੂਮਾਂ ਦਾ ਕਤਲ ਕੋਈ ਬਹਾਦਰੀ ਨਹੀਂ। ਉਂਕਾ ਹੀ ਗੁਰਮਤਿ ਆਦਰਸ਼ ਦੇ ਉਲਟ ਹੈ। ਬੱਸ ਗੁਰਮਤਿ ਆਦਰਸ਼ ਜੋ ਹੈ, ਸੋ ਏਸੇ ਦੋਤੁਕੀ ਵਾਲੇ ਸ੍ਰੀ ਗੁਰੂ ਦਸਮੇਸ਼ ਮਹਾਂ ਵਾਕ ਵਿਚ ਪਰੀਪੂਰਨ ਹੈ:- "ਦੁਸ਼ਟ ਜਿਤੇ ਉਠਵਤ ਉਤਪਾਤਾ। ਸਕਲ ਮਲੇਛ ਕਰੋ ਰਣਘਾਤਾ"। ਦੁਸ਼ਟਾਂ ਮਲੇਛਾਂ ਉਤਪਾਤੀਆਂ ਓਪਦਰੱਵੀਆਂ ਨੂੰ ਤਲਵਾਰ ਦੀ ਘਾਟ ਉਤਾਰਨਾ ਐਨ ਸਵਾਬ ਹੈ। ਰਣਧੀਰ ਸਿੰਘ ਪ੍ਰਧਾਨ, ਸ਼ਹੀਦੀ ਦੱਲ ਜ਼ਿਲਾ ਲੁਧਿਆਣਾ। (ਧੰਨਵਾਦ ਸਹਿਤ, ਸੂਰਾ, ਅਪ੍ਰੈਲ 1991
- 1 reply
-
2
-
- bhai randhir singh ji
- shaheedi dal
-
(and 3 more)
Tagged with: