Jump to content

puneetkaur

Members
  • Posts

    348
  • Joined

  • Last visited

  • Days Won

    7

Everything posted by puneetkaur

  1. Thankyou bhenji for sharing more links.. this Bhai Sahib has sung it real well.. The katha, his way of explaining & bringing together the sangat is amazing Real kirpaa!
  2. Guru Nanak Dev Ji in Raag Suhee : ਸੂਹੀ ਮਹਲਾ ੧ ॥ ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ ॥ ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ ॥੧॥ Sūhī mėhlā 1. Jap ṯap kā banḏẖ beṛulā jiṯ langẖėh vahelā. Nā sarvar nā ūcẖẖlai aisā panth suhelā. ||1|| Suhi 1st Guru. Make thou the raft of the Lord's meditation and arduous toil, Wherewith thou shalt cross the flowing stream. Thy path shall be so comfortable, as if there is no ocean and no over-flowing. ਜਪ ਤਪ ਕਾ ਬੇੜੁਲਾ = ਜਤ ਤਪ ਦਾ ਸੋਹਣਾ ਬੇੜਾ। ਜਪੁ ਤਪੁ = ਨਾਮ-ਸਿਮਰਨ {ਨੋਟ: 'ਰਹਾਉ' ਦੀ ਤੁਕ ਸਦਾ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੋਇਆ ਕਰਦੀ ਹੈ। ਇਥੇ 'ਰਹਾਉ' ਵਿਚ 'ਨਾਮ' ਨੂੰ ਹੀ ਮਹਾਨਤਾ ਦਿੱਤੀ ਹੈ। ਹੋਰ ਪ੍ਰਮਾਣ ਭੀ ਹਨ: ਭਨਤਿ ਨਾਨਕੁ ਕਰੇ ਵੀਚਾਰ ॥ ਸਾਚੀ ਬਾਣੀ ਸਿਉ ਧਰੇ ਪਿਆਰੁ ॥ ਤਾ ਕੋ ਪਾਵੈ ਮੋਖ ਦੁਆਰੁ ॥ ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ ॥੪॥੨॥੪॥ (ਧਨਾਸਰੀ ਮ: ੧, ਪੰਨਾ ੬੬੧)। ਐ ਜੀ ਜਪੁ ਤਪੁ ਸੰਜਮੁ ਸਚੁ ਅਧਾਰ ॥ ਹਰਿ ਹਰਿ ਨਾਮੁ ਦੇਹਿ ਸੁਖੁ ਪਾਈਐ ਤੇਰੀ ਭਗਤਿ ਭਰੇ ਭੰਡਾਰ ॥੧॥ਰਹਾਉ॥ (ਗੂਜਰੀ ਮ: ੧, ਪੰਨਾ ੫੦੩)। ਬੰਧੁ = ਬੰਨ, ਤਿਆਰ ਕਰ। ਜਿਤੁ = ਜਿਸ ਬੇੜੇ ਦੀ ਰਾਹੀਂ। ਵਹੇਲਾ = ਵਹਿਲਾ, ਛੇਤੀ। ਪੰਥੁ = ਰਸਤਾ, ਜੀਵਨ-ਪੰਥ। ਸੁਹੇਲਾ = ਸੌਖਾ।੧। (ਹੇ ਜੀਵਨ-ਸਫ਼ਰ ਦੇ ਰਾਹੀ!) ਪ੍ਰਭੂ-ਸਿਮਰਨ ਦਾ ਸੋਹਣਾ ਜੇਹਾ ਬੇੜਾ ਤਿਆਰ ਕਰ, ਜਿਸ (ਬੇੜੇ) ਵਿਚ ਤੂੰ (ਇਸ ਸੰਸਾਰ-ਸਮੁੰਦਰ ਵਿਚੋਂ) ਛੇਤੀ ਪਾਰ ਲੰਘ ਜਾਵੇਂਗਾ। (ਸਿਮਰਨ ਦੀ ਬਰਕਤਿ ਨਾਲ) ਤੇਰਾ ਜੀਵਨ-ਰਸਤਾ ਐਸਾ ਸੌਖਾ ਹੋ ਜਾਇਗਾ ਕਿ (ਤੇਰੇ ਰਸਤੇ ਵਿਚ) ਨਾਹ ਇਹ (ਸੰਸਾਰ-) ਸਰੋਵਰ ਆਵੇਗਾ ਅਤੇ ਨਾਹ ਹੀ (ਇਸ ਦਾ ਮੋਹ) ਉਛਾਲੇ ਮਾਰੇਗਾ।੧। ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ॥੧॥ ਰਹਾਉ ॥ Ŧerā eko nām manjīṯẖ▫ṛā raṯā merā cẖolā saḏ rang dẖolā. ||1|| rahā▫o. Thy Name alone is the madder, with which my clock is dyed, My Loved Lord, this colour is everlasting. Pause. ਮੰਜੀਠੜਾ = ਸੋਹਣੀ ਮਜੀਠ। ਰਤਾ = ਰੰਗਿਆ। ਸਦ ਰੰਗ = ਸਦਾ ਰਹਿਣ ਵਾਲਾ ਰੰਗ, ਪੱਕਾ ਰੰਗ। ਢੋਲਾ = ਹੇ ਮਿੱਤਰ! ਹੇ ਪਿਆਰੇ!।੧।ਰਹਾਉ। ਹੇ ਮਿੱਤਰ (-ਪ੍ਰਭੂ!) ਤੇਰਾ ਨਾਮ ਹੀ ਸੋਹਣੀ ਮਜੀਠ ਹੈ ਜਿਸ ਦੇ ਪੱਕੇ ਰੰਗ ਨਾਲ ਮੇਰਾ (ਆਤਮਕ ਜੀਵਨ ਦਾ) ਚੋਲਾ ਰੰਗਿਆ ਗਿਆ ਹੈ।੧।ਰਹਾਉ। ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ ॥ ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ ॥੨॥ Sājan cẖale pi▫āri▫ā ki▫o melā ho▫ī. Je guṇ hovėh ganṯẖ▫ṛī▫ai melegā so▫ī. ||2|| The dear friends have departed. How shall they meet the Lord. If they have virtue in bag, that Lord will unite them with Himself. ਸਾਜਨ = ਹੇ ਸੱਜਣ! ਚਲੇ ਪਿਆਰਿਆ = ਹੇ ਤੁਰੇ ਜਾ ਰਹੇ ਪਿਆਰੇ! ਹੇ ਜੀਵਨ-ਸਫ਼ਰ ਦੇ ਪਿਆਰੇ ਪਾਂਧੀ! ਗੰਠੜੀਐ = ਗੰਢੜੀ ਵਿਚ, ਪੱਲੇ, ਰਾਹ ਦੇ ਸਫ਼ਰ ਵਾਸਤੇ ਬੱਧੀ ਹੋਈ ਗੰਢ ਵਿਚ। ਸੋਈ = ਉਹ ਪਰਮਾਤਮਾ।੨। ਹੇ ਸੱਜਣ! ਜੀਵਨ-ਸਫ਼ਰ ਦੇ ਹੇ ਪਿਆਰੇ ਪਾਂਧੀ! (ਕੀ ਤੈਨੂੰ ਪਤਾ ਹੈ ਕਿ) ਪ੍ਰਭੂ ਨਾਲ ਮਿਲਾਪ ਕਿਵੇਂ ਹੁੰਦਾ ਹੈ? (ਵੇਖ!) ਜੇ ਪੱਲੇ ਗੁਣ ਹੋਣ ਤਾਂ ਉਹ ਆਪ ਹੀ (ਆਪਣੇ ਨਾਲ) ਮਿਲਾ ਲੈਂਦਾ ਹੈ।੨। ਮਿਲਿਆ ਹੋਇ ਨ ਵੀਛੁੜੈ ਜੇ ਮਿਲਿਆ ਹੋਈ ॥ ਆਵਾ ਗਉਣੁ ਨਿਵਾਰਿਆ ਹੈ ਸਾਚਾ ਸੋਈ ॥੩॥ Mili▫ā ho▫e na vīcẖẖuṛai je mili▫ā ho▫ī. Āvā ga▫oṇ nivāri▫ā hai sācẖā so▫ī. ||3|| Once united, the mortal separates not again, if however he be really united. he, the True Lord puts an end to this coming and going. ਆਵਾਗਉਣੁ = ਆਉਣਾ ਤੇ ਜਾਣਾ, ਜਨਮ ਤੇ ਮਰਨ ਦਾ ਗੇੜ। ਨਿਵਾਰਿਆ = ਮੁਕਾ ਦਿੱਤਾ। ਸਾਚਾ = ਸਦਾ-ਥਿਰ ਰਹਿਣ ਵਾਲਾ। ਸੋਈ = ਉਹ ਪ੍ਰਭੂ।੩। ਜੇਹੜਾ ਜੀਵ ਪ੍ਰਭੂ-ਚਰਨਾਂ ਵਿਚ ਜੁੜ ਜਾਏ ਜੇ ਉਹ ਸਚ-ਮੁਚ ਦਿਲੋਂ ਮਿਲਿਆ ਹੋਇਆ ਹੈ ਤਾਂ ਫਿਰ ਕਦੇ ਉਹ ਉਸ ਮਿਲਾਪ ਵਿਚੋਂ ਵਿਛੁੜਦਾ ਨਹੀਂ। ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ।੩। ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ ॥ ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ ॥੪॥ Ha▫umai mār nivāri▫ā sīṯā hai cẖolā. Gur bacẖnī fal pā▫i▫ā sah ke amriṯ bolā. ||4|| She, who effaces and obliterates her ego, sews for herself a cloak to please her Groom. By Guru's instruction, she obtains the fruit of the ambrosial Gurbani of the Lord. ਮਾਰਿ = ਮਾਰ ਕੇ। ਸੀਤਾ ਹੈ ਚੋਲਾ = ਆਪਣੇ ਵਾਸਤੇ ਕੁੜਤਾ ਤਿਆਰ ਕੀਤਾ ਹੈ, ਆਪਣੇ ਆਪ ਨੂੰ ਸਿੰਗਾਰਿਆ ਹੈ, ਆਪਣਾ ਆਪਾ ਸੁੰਦਰ ਬਣਾਇਆ ਹੈ। ਸਹ ਕੇ = ਖਸਮ-ਪ੍ਰਭੂ ਦੇ। ਅੰਮ੍ਰਿਤ ਬੋਲਾ = ਅਮਰ ਕਰਨ ਵਾਲੇ ਬੋਲ, ਆਤਮਕ ਜੀਵਨ ਦੇਣ ਵਾਲੇ ਬਚਨ।੪। ਜਿਸ ਜੀਵ ਨੇ ਹਉਮੈ ਮਾਰ ਕੇ ਆਪਾ-ਭਾਵ ਦੂਰ ਕੀਤਾ ਹੈ ਤੇ (ਇਸ ਤਰ੍ਹਾਂ) ਆਪਣਾ ਆਪਾ ਸੰਵਾਰ ਲਿਆ ਹੈ, ਸਤਿਗੁਰੂ ਦੇ ਬਚਨਾਂ ਤੇ ਤੁਰ ਕੇ ਫਲ ਵਜੋਂ ਉਸ ਨੂੰ ਖਸਮ-ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਬੋਲ ਪ੍ਰਾਪਤ ਹੁੰਦੇ ਹਨ ਜੋ ਆਤਮਕ ਜੀਵਨ ਦੇਣ ਦੇ ਸਮਰੱਥ ਹਨ।੪। ਨਾਨਕੁ ਕਹੈ ਸਹੇਲੀਹੋ ਸਹੁ ਖਰਾ ਪਿਆਰਾ ॥ ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ ॥੫॥੨॥੪॥ Nānak kahai sahelīho saho kẖarā pi▫ārā. Ham sah kerī▫ā ḏāsī▫ā sācẖā kẖasam hamārā. ||5||2||4|| Says Nanak, O my Mates, my Bridegroom is very darling unto me. We are Lord's hand-maidens. He is our True Husband. ਖਰਾ = ਬਹੁਤ। ਕੇਰੀਆ = ਦੀਆਂ। ਸਾਚਾ = ਸਦਾ-ਥਿਰ।੫। ਨਾਨਕ ਆਖਦਾ ਹੈ-ਹੇ ਸਤਸੰਗੀ ਸਹੇਲੀਹੋ! (ਸਿਮਰਨ ਦੀ ਬਰਕਤਿ ਨਾਲ) ਖਸਮ-ਪ੍ਰਭੂ ਬਹੁਤ ਪਿਆਰਾ ਲੱਗਣ ਲੱਗ ਪੈਂਦਾ ਹੈ, (ਫਿਰ ਇਉਂ ਯਕੀਨ ਬਣਿਆ ਰਹਿੰਦਾ ਹੈ ਕਿ) ਅਸੀਂ ਖਸਮ ਦੀਆਂ ਗੋਲੀਆਂ ਹਾਂ, ਤੇ ਉਹ ਖਸਮ-ਪ੍ਰਭੂ ਸਦਾ ਸਾਡੇ (ਸਿਰ ਉਤੇ) ਕਾਇਮ ਹੈ।੫।੨।੪। ❀ ਨੋਟ: ਅੰਕ ੨ ਦੱਸਦਾ ਹੈ ਕਿ 'ਘਰੁ ੬' ਦਾ ਇਹ ਦੂਜਾ ਸ਼ਬਦ ਹੈ। ਸੂਹੀ ਰਾਗ ਵਿਚ ਗੁਰੂ ਨਾਨਕ ਦੇਵ ਜੀ ਦਾ ਇਹ ਚੌਥਾ ਸ਼ਬਦ ਹੈ। Ang. 729 Kirtan
  3. Thanks so much bhenjio for sharing this link... Its amazingly beautiful........ i feel i've heard this Bhai Sahib before, is he from AKJ ? Well its just bliss bliss and there's so much in the baani.... can go on and on listening _/\_
  4. Gurfateh ji, I got this story from sikhee.com !! It hasn't been written by me & therefore i can't change the name ji.. Yes its a beautiful story about faith and how we all can leave things to Guru Maharaj, it becomes much easier when we leave things at His feet
  5. "Kes is Gurujis property, give them the respect they deserve, all will be well Veerjeo" - pjs Thats beautifully put Prabhjot Veerji as always Thank you! _/\_
  6. Guru Arjan Dev Ji : ਪਉੜੀ ॥ ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥ ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥ ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ ॥ ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ ॥ ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ ॥ ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ ॥ ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ ॥ ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ ॥੭॥ Pa▫oṛī. Jā ṯū merai val hai ṯā ki▫ā muhcẖẖanḏā. Ŧuḏẖ sabẖ kicẖẖ maino sa▫upi▫ā jā ṯerā banḏā. Lakẖmī ṯot na āvī kẖā▫e kẖaracẖ rahanḏā. Lakẖ cẖa▫orāsīh meḏnī sabẖ sev karanḏā. Ėh vairī miṯar sabẖ kīṯi▫ā nah mangėh manḏā. Lekẖā ko▫e na pucẖẖ▫ī jā har bẖakẖsanḏā. Anand bẖa▫i▫ā sukẖ pā▫i▫ā mil gur govinḏā. Sabẖe kāj savāri▫ai jā ṯuḏẖ bẖāvanḏā. ||7|| Pauri. When Thou, O Lord are on my side, what subservience, then owe I any body. When I become Thy slave, Thou entrust everything to me. Inexhaustible is my wealth, however I may continue eating and expending it. All the eighty-four lacs of species in the world perform my service. I have become friends with all these enemies, and now no one wishes me ill. When God has become my Forgiver, no one calls me to account. Meeting with the Guru-God, I have become happy and obtained peace. When Thou, O Lord, are pleaded with me, then all mine affairs are adjusted. ਮੁਹਛੰਦਾ = ਮੁਥਾਜੀ। ਬੰਦਾ = ਸੇਵਕ, ਗ਼ੁਲਾਮ। ਲਖਮੀ = ਮਾਇਆ। ਤੋਟਿ = ਕਮੀ। ਰਹੰਦਾ = ਰੱਖਦਾ। ਮੇਦਨੀ = ਧਰਤੀ। ਸਭਿ = ਸਾਰੇ। ਮੰਗਹਿ = ਚਿਤਵਦੇ। ਮਿਲਿ = ਮਿਲ ਕੇ। ਤੁਧੁ ਭਾਵੰਦਾ = ਤੈਨੂੰ ਭਾਵੇ।੭। ਹੇ ਪ੍ਰਭੂ! ਜਦੋਂ ਤੂੰ ਮੇਰੀ ਸਹਾਇਤਾ ਤੇ ਹੋਵੇਂ, ਤਾਂ ਮੈਨੂੰ ਕਿਸੇ ਹੋਰ ਦੀ ਕੋਈ ਮੁਥਾਜੀ ਨਹੀਂ ਰਹਿ ਜਾਂਦੀ। ਜਦੋਂ ਮੈਂ ਤੇਰਾ ਸੇਵਕ ਬਣਦਾ ਹਾਂ, ਤਾਂ ਤੂੰ ਮੈਨੂੰ ਸਭ ਕੁਝ ਦੇ ਦੇਂਦਾ ਹੈਂ। ਮੈਨੂੰ ਧਨ-ਪਦਾਰਥ ਦੀ ਕੋਈ ਕਮੀ ਨਹੀਂ ਰਹਿੰਦੀ ਮੈਂ (ਤੇਰਾ ਇਹ ਨਾਮ-ਧਨ) ਵਰਤਦਾ ਹਾਂ ਵੰਡਦਾ ਹਾਂ ਤੇ ਇਕੱਠਾ ਭੀ ਕਰਦਾ ਹਾਂ। ਧਰਤੀ ਦੇ ਚੌਰਾਸੀ ਲੱਖ ਜੀਵ ਹੀ ਮੇਰੀ ਸੇਵਾ ਕਰਨ ਲੱਗ ਪੈਂਦੇ ਹਨ। ਤੂੰ ਵੈਰੀਆਂ ਨੂੰ ਭੀ ਮੇਰੇ ਮਿਤ੍ਰ ਬਣਾ ਦੇਂਦਾ ਹੈਂ, ਕੋਈ ਭੀ ਮੇਰਾ ਬੁਰਾ ਨਹੀਂ ਚਿਤਵਦੇ। ਹੇ ਹਰੀ! ਜਦੋਂ ਤੂੰ ਮੈਨੂੰ ਬਖ਼ਸ਼ਣ ਵਾਲਾ ਹੋਵੇਂ, ਤਾਂ ਕੋਈ ਭੀ ਮੈਨੂੰ ਮੇਰੇ ਕੀਤੇ ਕਰਮਾਂ ਦਾ ਹਿਸਾਬ ਨਹੀਂ ਪੁੱਛਦਾ, ਕਿਉਂਕਿ ਗੋਵਿੰਦ-ਰੂਪ ਗੁਰੂ ਨੂੰ ਮਿਲ ਕੇ ਮੇਰੇ ਅੰਦਰ ਠੰਢ ਪੈ ਜਾਂਦੀ ਹੈ ਮੈਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ। ਜਦੋਂ ਤੇਰੀ ਰਜ਼ਾ ਹੋਵੇ, ਤਾਂ ਮੇਰੇ ਸਾਰੇ ਕੰਮ ਸੰਵਰ ਜਾਂਦੇ ਹਨ।੭। Ang. 1096 Kirtan
  7. A man named Jack was walking along a steep cliff one day when he accidentally got too close to the edge and fell. On the way down he grabbed a branch, which temporarily stopped his fall. He looked down and to his horror saw that the canyon fell straight down for more than a thousand feet. He couldn't hang onto the branch forever, and there was no way for him to climb up the steep wall of the cliff. So Jack began yelling for help, hoping that someone passing by would hear him and lower a rope or something. "HELP! HELP! Is anyone up there? "HELP!" He yelled for a long time, but no one heard him. He was about to give up when he heard a voice. "Jack, Jack. Can you hear me?" "Yes, yes! I can hear you. I'm down here!" "I can see you, Jack. Are you all right?" "Yes, but who are you, and where are you? "I am the Lord, Jack. I'm everywhere." "The Lord? You mean, GOD?" "That's Me." "God, please help me! I promise if, you'll get me down from here, I'll stop sinning. I'll be a really good person. I'll serve You for the rest of my life." "Easy on the promises, Jack. Let's get you off from there, then we can talk." "Now, here's what I want you to do. Listen carefully." "I'll do anything, Lord. Just tell me what to do." "Okay. Let go of the branch." "What?" "I said, let go of the branch." Just trust Me. Let go." There was a long silence. Finally Jack yelled, "HELP! HELP! IS ANYONE ELSE UP THERE?" Have you ever felt like Jack? We say that we want to know the will of Guru Ji, but when we find out what it is, we can't handle it. Sounds too scary, too difficult. We decide to look elsewhere. When Satguru Sri Guru Gobind Singh Ji Maharaj stands infront of us with his sword in his hand, and says, "Let go of the things that stand between you and Me, and trust Me with your life, give me your head" it sounds pretty scary. But when we let go, we find his hands are the safest place to be in. Source : www.sikhee.com
  8. Wahegurooo ji... indeed such a beautiful Shabad Veerji! "Saant Paaee Gur Satgur Pure.. Sukh Upjai Baajei Anhad Ture" _/\_
  9. Guru Arjan Dev Ji in Raag Bilaawal : ਬਿਲਾਵਲੁ ਮਹਲਾ ੫ ॥ ਸਾਂਤਿ ਪਾਈ ਗੁਰਿ ਸਤਿਗੁਰਿ ਪੂਰੇ ॥ ਸੁਖ ਉਪਜੇ ਬਾਜੇ ਅਨਹਦ ਤੂਰੇ ॥੧॥ ਰਹਾਉ ॥ Bilāval mėhlā 5. Sāʼnṯ pā▫ī gur saṯgur pūre. Sukẖ upje bāje anhaḏ ṯūre. ||1|| rahā▫o. Bilawal 5th Guru. The Guru, the Perfect True Guru, has blessed me with peace. Joy has welled up and the bugles of joy incessantly play. Pause. ਸਾਂਤਿ = ਸ਼ਾਂਤੀ, ਆਤਮਕ ਠੰਢ। ਗੁਰਿ = ਗੁਰੂ ਨੇ। ਸਤਿਗੁਰਿ = ਸਤਿਗੁਰੂ ਨੇ। ਉਪਜੇ = ਪੈਦਾ ਹੋ ਗਏ। ਬਾਜੇ = ਵੱਜ ਪਏ। ਅਨਹਦ = {अनहत = ਬਿਨਾ ਵਜਾਣ ਦੇ} ਇਕ-ਰਸ। ਤੂਰੇ = ਵਾਜੇ।੧।ਰਹਾਉ। ਹੇ ਭਾਈ! ਪੂਰੇ ਗੁਰੂ ਨੇ, ਸਤਿਗੁਰੂ ਨੇ (ਹਰਿ-ਨਾਮ ਦੀ ਦਾਤਿ ਦੇ ਕੇ ਜਿਸ ਮਨੁੱਖ ਦੇ ਹਿਰਦੇ ਵਿਚ) ਠੰਡ ਵਰਤਾ ਦਿੱਤੀ, ਉਸ ਦੇ ਅੰਦਰ ਸਾਰੇ ਸੁਖ ਪੈਦਾ ਹੋ ਗਏ (ਮਾਨੋ, ਉਸ ਦੇ ਅੰਦਰ) ਇਕ-ਰਸ ਸਾਰੇ ਵਾਜੇ ਵੱਜਣ ਲੱਗ ਪਏ।੧।ਰਹਾਉ। ਤਾਪ ਪਾਪ ਸੰਤਾਪ ਬਿਨਾਸੇ ॥ ਹਰਿ ਸਿਮਰਤ ਕਿਲਵਿਖ ਸਭਿ ਨਾਸੇ ॥੧॥ Ŧāp pāp sanṯāp bināse. Har simraṯ kilvikẖ sabẖ nāse. ||1|| My sufferings, sins and afflictions are dispelled. Meditating on the Lord, all my vices have hastened away. ਤਾਪ = ਦੁੱਖ। ਪਾਪ = ਵਿਕਾਰ। ਸੰਤਾਪ = ਕਲੇਸ਼। ਸਿਮਰਤ = ਸਿਮਰਦਿਆਂ। ਕਿਲਵਿਖ = ਪਾਪ। ਸਭਿ = ਸਾਰੇ।੧। (ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਹਰਿ-ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਉਸ ਦੇ ਸਾਰੇ) ਦੁੱਖ ਕਲੇਸ਼ ਦੂਰ ਹੋ ਗਏ। ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਉਸ ਦੇ ਸਾਰੇ ਪਾਪ ਨਾਸ ਹੋ ਗਏ।੧। ਅਨਦੁ ਕਰਹੁ ਮਿਲਿ ਸੁੰਦਰ ਨਾਰੀ ॥ ਗੁਰਿ ਨਾਨਕਿ ਮੇਰੀ ਪੈਜ ਸਵਾਰੀ ॥੨॥੩॥੨੧॥ Anaḏ karahu mil sunḏar nārī. Gur Nānak merī paij savārī. ||2||3||21|| Meeting together, O the beauteous brides, make ye merry, Guru Nanak has saved my honour. ਅਨਦੁ ਕਰਹੁ = ਆਤਮਕ ਆਨੰਦ ਪੈਦਾ ਕਰੋ। ਮਿਲਿ = ਮਿਲ ਕੇ। ਨਾਰੀ = ਹੇ ਨਾਰੀਹੋ! ਹੇ ਮੇਰੇ ਗਿਆਨ-ਇੰਦ੍ਰਿਓ! ਗੁਰਿ = ਗੁਰੂ ਨੇ। ਨਾਨਕਿ = ਨਾਨਕ ਨੇ। ਪੈਜ = ਲਾਜ, ਇੱਜ਼ਤ।੨। (ਨਾਮ ਦੀ ਬਰਕਤਿ ਨਾਲ) ਸੋਹਣੇ (ਬਣ ਚੁਕੇ) ਹੇ ਮੇਰੇ ਗਿਆਨ-ਇੰਦ੍ਰਿਓ! ਤੁਸੀਂ ਹੁਣ ਰਲ ਕੇ (ਸਤਸੰਗ ਮਨਾ ਕੇ ਆਪਣੇ ਅੰਦਰ) ਆਤਮਕ ਆਨੰਦ ਪੈਦਾ ਕਰੋ। ਗੁਰੂ ਨਾਨਕ ਨੇ (ਮੈਨੂੰ ਤਾਪ ਪਾਪ ਸੰਤਾਪ ਤੋਂ ਬਚਾ ਕੇ) ਮੇਰੀ ਇੱਜ਼ਤ ਰੱਖ ਲਈ ਹੈ।੨।੩।੨੧। Ang. 806 Kirtan
  10. @ Preet bhenji - Thanks ji, glad you liked it @ Prabhjot Veerji - Thanks ji, it feels nice if the sangat has felt touched _/\_ Am reminded of the Shabad, "Guru Nanak Meri Paij Sawaaree..... " Wahegurooo..
  11. @ Adhyatmic - Thankyou, I do write but occasionally @hkaurP - Thanks, I agree with you.. We often fail in realizing all that we are blessed with & fail to thank Maharaj for everything He has given us.. Such people and instances in life help us in being grateful for all that one is blessed with... I remember this little boy who inspired me to write the poem, always smiling, cheerful, even though he couldn't walk, run and play like his friends.. His friends and mates were happy to have him around, just his presence was enough.. A beautiful & blessed creation of Guru Maharaj amongst so many!!
  12. Thank you Veerji.. Very aptly said, everyone wishes to live their dreams & that special boy was in such chardikala always... It was amazing to see him with a smile always.. Yes i agree he has run miles miles ahead of us ji!!
  13. Guru Arjan Dev Ji in Raag Maaru : ਮਾਰੂ ਮਹਲਾ ੫ ॥ ਮਾਨ ਮੋਹ ਅਰੁ ਲੋਭ ਵਿਕਾਰਾ ਬੀਓ ਚੀਤਿ ਨ ਘਾਲਿਓ ॥ ਨਾਮ ਰਤਨੁ ਗੁਣਾ ਹਰਿ ਬਣਜੇ ਲਾਦਿ ਵਖਰੁ ਲੈ ਚਾਲਿਓ ॥੧॥ Mārū mėhlā 5. Mān moh ar lobẖ vikārā bī▫o cẖīṯ na gẖāli▫o. Nām raṯan guṇā har baṇje lāḏ vakẖar lai cẖāli▫o. ||1|| Maru 5th Guru. I am purged of the sins of pride, worldly love and avarice. Except God, I enshrine none in my mind. I have purchased the Name jewel and God's praise. Loading this merchandise. I have set out on my journey. ਅਰੁ = ਅਤੇ {ਲਫ਼ਜ਼ 'ਅਰੁ' ਅਤੇ 'ਅਰਿ' ਦਾ ਫ਼ਰਕ ਚੇਤੇ ਰੱਖੋ। ਅਰਿ = ਵੈਰੀ}। ਬੀਓ = ਦੂਜਾ। ਚੀਤਿ = ਚਿੱਤ ਵਿਚ। ਘਾਲਿਓ = ਘੱਲਿਆ, ਆਉਣ ਦਿੱਤਾ, ਲਿਆਂਦਾ। ਬਣਜੇ = ਵਣਜ ਕੀਤਾ, ਵਪਾਰ ਕੀਤਾ, ਖ਼ਰੀਦੇ। ਲਾਦਿ = ਲੱਦ ਕੇ। ਵਖਰੁ = ਸੌਦਾ।੧। ਹੇ ਭਾਈ! ਮਾਣ ਮੋਹ ਅਤੇ ਲੋਭ ਆਦਿਕ ਹੋਰ ਹੋਰ ਵਿਕਾਰਾਂ ਨੂੰ ਪਰਮਾਤਮਾ ਦਾ ਸੇਵਕ ਆਪਣੇ ਚਿੱਤ ਵਿਚ ਨਹੀਂ ਆਉਣ ਦੇਂਦਾ। ਉਹ ਸਦਾ ਪਰਮਾਤਮਾ ਦਾ ਨਾਮ-ਰਤਨ ਅਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਵਣਜਦਾ ਰਹਿੰਦਾ ਹੈ। ਇਹੀ ਸੌਦਾ ਉਹ ਇਥੋਂ ਲੱਦ ਕੇ ਲੈ ਤੁਰਦਾ ਹੈ।੧। ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥ ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ ॥੧॥ ਰਹਾਉ ॥ Sevak kī oṛak nibhī parīṯ. Jīvaṯ sāhib sevi▫o apnā cẖalṯe rākẖi▫o cẖīṯ. ||1|| rahā▫o. The love of the Lord's slave has endured to the end. In my life-time I have served my Lord and now while departing, I have enshrined Him in my mind. Pause. ਓੜਕਿ = ਅਖ਼ੀਰ ਤਕ। ਨਿਬਹੀ = ਬਣੀ ਰਹਿੰਦੀ ਹੈ। ਸੇਵਿਓ = ਸਿਮਰਦਾ ਰਿਹਾ। ਚਲਤੇ = ਜਗਤ ਤੋਂ ਤੁਰਨ ਵੇਲੇ। ਚੀਤਿ = ਚਿੱਤ ਵਿਚ।੧।ਰਹਾਉ। ਹੇ ਭਾਈ! ਪਰਮਾਤਮਾ ਦੇ ਭਗਤ ਦੀ ਪਰਮਾਤਮਾ ਨਾਲ ਪ੍ਰੀਤ ਅਖ਼ੀਰ ਤਕ ਬਣੀ ਰਹਿੰਦੀ ਹੈ। ਜਿਤਨਾ ਚਿਰ ਉਹ ਜਗਤ ਵਿਚ ਜੀਊਂਦਾ ਹੈ ਉਤਨਾ ਚਿਰ ਆਪਣੇ ਮਾਲਕ-ਪ੍ਰਭੂ ਦੀ ਸੇਵਾ-ਭਗਤੀ ਕਰਦਾ ਰਹਿੰਦਾ ਹੈ, ਜਗਤ ਤੋਂ ਤੁਰਨ ਲੱਗਾ ਭੀ ਪ੍ਰਭੂ ਨੂੰ ਆਪਣੇ ਚਿੱਤ ਵਿਚ ਵਸਾਈ ਰੱਖਦਾ ਹੈ।੧।ਰਹਾਉ। ਜੈਸੀ ਆਗਿਆ ਕੀਨੀ ਠਾਕੁਰਿ ਤਿਸ ਤੇ ਮੁਖੁ ਨਹੀ ਮੋਰਿਓ ॥ ਸਹਜੁ ਅਨੰਦੁ ਰਖਿਓ ਗ੍ਰਿਹ ਭੀਤਰਿ ਉਠਿ ਉਆਹੂ ਕਉ ਦਉਰਿਓ ॥੨॥ Jaisī āgi▫ā kīnī ṯẖākur ṯis ṯe mukẖ nahī mori▫o. Sahj anand rakẖi▫o garih bẖīṯar uṯẖ u▫āhū ka▫o ḏa▫ori▫o. ||2|| As is the command issued by My Master; from that I have turned not my face away. If He keeps me in home, I deem it peace and pleasure and if He asks me to quit, then there from I run to vacate it. ਆਗਿਆ = ਹੁਕਮ। ਠਾਕੁਰਿ = ਠਾਕੁਰ ਨੇ। ਤਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਮੋਰਿਓ = ਮੋੜਿਆ। ਸਹਜੁ = ਆਤਮਕ ਅਡੋਲਤਾ। ਗ੍ਰਿਹ ਭੀਤਰਿ = ਘਰ ਵਿਚ। ਉਆਹੂ ਕਉ = ਉਸੇ ਪਾਸੇ ਵਲ। ਦਉਰਿਓ = ਦੌੜ ਪਿਆ।੨। ਹੇ ਭਾਈ! ਸੇਵਕ ਉਹ ਹੈ ਜਿਸ ਨੂੰ ਮਾਲਕ-ਪ੍ਰਭੂ ਨੇ ਜਿਹੋ ਜਿਹਾ ਕਦੇ ਹੁਕਮ ਕੀਤਾ, ਉਸ ਨੇ ਉਸ ਹੁਕਮ ਤੋਂ ਕਦੇ ਮੂੰਹ ਨਹੀਂ ਮੋੜਿਆ। ਜੇ ਮਾਲਕ ਨੇ ਉਸ ਨੂੰ ਘਰ ਦੇ ਅੰਦਰ ਟਿਕਾਈ ਰੱਖਿਆ, ਤਾਂ ਸੇਵਕ ਵਾਸਤੇ ਉਥੇ ਹੀ ਆਤਮਕ ਅਡੋਲਤਾ ਤੇ ਆਨੰਦ ਬਣਿਆ ਰਹਿੰਦਾ ਹੈ; (ਜੇ ਮਾਲਕ ਨੇ ਆਖਿਆ-) ਉੱਠ (ਉਸ-ਪਾਸੇ ਵਲ ਜਾਹ, ਤਾਂ ਸੇਵਕ) ਉਸੇ ਪਾਸੇ ਵਲ ਦੌੜ ਪਿਆ।੨। ਆਗਿਆ ਮਹਿ ਭੂਖ ਸੋਈ ਕਰਿ ਸੂਖਾ ਸੋਗ ਹਰਖ ਨਹੀ ਜਾਨਿਓ ॥ ਜੋ ਜੋ ਹੁਕਮੁ ਭਇਓ ਸਾਹਿਬ ਕਾ ਸੋ ਮਾਥੈ ਲੇ ਮਾਨਿਓ ॥੩॥ Āgi▫ā mėh bẖūkẖ so▫ī kar sūkẖā sog harakẖ nahī jāni▫o. Jo jo hukam bẖa▫i▫o sāhib kā so māthai le māni▫o. ||3|| Privation in the Lord's will; That I accept as bliss Weal and woe I know not. Whatever is the command of my Lord; That I accept cheerfully on my forehead. ਭੂਖ = ਭੁੱਖ, ਗਰੀਬੀ। ਕਰਿ ਸੂਖਾ = ਸੁਖ ਕਰ ਕੇ, ਸੁਖ ਜਾਣ ਕੇ। ਸੋਗ = ਗ਼ਮ। ਹਰਖ = ਖ਼ੁਸ਼ੀ। ਸਾਹਿਬ ਕਾ = {ਰਹਾਉ ਦੀ ਤੁਕ ਵਿਚ ਲਫ਼ਜ਼ 'ਸਾਹਿਬੁ' ਅਤੇ ਇਥੇ 'ਸਾਹਿਬ ਕਾ' ਲਫ਼ਜ਼ਾਂ ਦਾ ਜੋੜ ਵੇਖਣਾ}। ਮਾਥੈ ਲੇ = ਮੱਥੇ ਉਤੇ ਲੈ ਕੇ।੩। ਹੇ ਭਾਈ! ਜੇ ਸੇਵਕ ਨੂੰ ਮਾਲਕ-ਪ੍ਰਭੂ ਦੇ ਹੁਕਮ ਵਿਚ ਭੁੱਖ-ਨੰਗ ਆ ਗਈ, ਤਾਂ ਉਸ ਨੂੰ ਹੀ ਉਸ ਨੇ ਸੁਖ ਮੰਨ ਲਿਆ। ਸੇਵਕ ਖ਼ੁਸ਼ੀ ਜਾਂ ਗ਼ਮੀ ਦੀ ਪਰਵਾਹ ਨਹੀਂ ਕਰਦਾ। ਸੇਵਕ ਨੂੰ ਮਾਲਕ-ਪ੍ਰਭੂ ਦਾ ਜਿਹੜਾ ਜਿਹੜਾ ਹੁਕਮ ਮਿਲਦਾ ਹੈ, ਉਸ ਨੂੰ ਸਿਰ-ਮੱਥੇ ਮੰਨਦਾ ਹੈ।੩। ਭਇਓ ਕ੍ਰਿਪਾਲੁ ਠਾਕੁਰੁ ਸੇਵਕ ਕਉ ਸਵਰੇ ਹਲਤ ਪਲਾਤਾ ॥ ਧੰਨੁ ਸੇਵਕੁ ਸਫਲੁ ਓਹੁ ਆਇਆ ਜਿਨਿ ਨਾਨਕ ਖਸਮੁ ਪਛਾਤਾ ॥੪॥੫॥ Bẖa▫i▫o kirpāl ṯẖākur sevak ka▫o savre halaṯ palāṯā. Ḏẖan sevak safal oh ā▫i▫ā jin Nānak kẖasam pacẖẖāṯā. ||4||5|| The Lord has become merciful unto His serf and his this world and the yonder one are embellished. Blessed is the slave and fruitful is his advent, who O Nanak, realises Lord. ਸੇਵਕ ਕਉ = ਸੇਵਕ ਨੂੰ, ਸੇਵਕ ਉਤੇ। ਸਵਰੇ = ਸੰਵਰ ਗਏ। ਹਲਤ ਪਲਾਤਾ = ਹਲਤ ਪਲਤ, ਇਹ ਲੋਕ ਤੇ ਪਰਲੋਕ। ਧੰਨੁ = ਭਾਗਾਂ ਵਾਲਾ। ਸਫਲੁ = ਕਾਮਯਾਬ। ਜਿਨਿ = ਜਿਸ ਨੇ। ਨਾਨਕ = ਹੇ ਨਾਨਕ! ਖਸਮੁ ਪਛਾਤਾ = ਖਸਮ-ਪ੍ਰਭੂ ਨਾਲ ਸਾਂਝ ਪਾਈ।੪। ਹੇ ਨਾਨਕ! ਮਾਲਕ-ਪ੍ਰਭੂ ਜਿਸ ਸੇਵਕ ਉਥੇ ਦਇਆਵਾਨ ਹੁੰਦਾ ਹੈ, ਉਸ ਦਾ ਇਹ ਲੋਕ ਤੇ ਪਰਲੋਕ ਦੋਵੇਂ ਸੁਧਰ ਜਾਂਦੇ ਹਨ। ਜਿਸ ਸੇਵਕ ਨੇ ਖ਼ਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਉਹ ਭਾਗਾਂ ਵਾਲਾ ਹੈ, ਉਸ ਦਾ ਦੁਨੀਆ ਵਿਚ ਆਉਣਾ ਸਫਲ ਹੋ ਜਾਂਦਾ ਹੈ।੪।੫। Ang. 1000 Kirtan
  14. A little boy specially abled, inspired me to pen down this poem & see life from a new angle ~~ God has been kind to me… Is what my mother tells me every morning that I wake up… She looks at me lovingly, Her eyes filled with warmth and pride... I wonder sometimes At the abundance of this love… She helps me get ready for school… She moves me around in my wheelchair… And yet with much faith and hope… In those sparkling eyes… She tells me while combing my hair, “You will walk yourself one day, you will run without any fear…” She tells me this everyday… And deep down … She raises so many wishes, so many dreams… I dreamt so many dreams… But she wants me to see them come true… What is it that I see in her eyes… A hope, a deep faith… So much love for God… That I hear her every morning Thanking Him for blessing her with a son like me… With my eyes… I only dreamt mother… With my heart… I only felt… But it is with your love mother, That I will see those dreams turn to reality… Your selfless love, your faith… Has brought me so far… This alone will help me Cross every milestone And I will walk, run and… Live my dreams one day…
  15. Wahegurooo ji... Guru Maharaj dee kirpaa Veerji _/\_ ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ ॥੧॥ ਰਹਾਉ ॥
  16. A valuable post taken from a blog : http://gursoch.blogspot.com Isn't it sad that HE is with us and we are not aware of that? By simply saying He is with us, is not actual awareness of His being with us because if that is real, why our minds are not stilled? The way we, most of us, live, treat others, make earning, give away and defend our own ideas, will prove that we are addicted to the sweetness of conceit and hypocrisy. As we fault, awareness of His being with us is mitigated, the obvious reason of that is that other forces lead us as per our own preferences. In the following Guru Shabada, our stand in this context is clear. This Shabada is sung by Bhai Ravinder Singh ji. Here is the Guru shabada by Mehl 1 in Dhanasri Raag. ਪਿਰ ਸੰਗਿ ਮੂਠੜੀਏ ਖਬਰਿ ਨ ਪਾਈਆ ਜੀਉ ॥ In Essence: Oh deluded one, though the Beloved is with you, you don't have knowledge of it. What has deluded the soul bride? The answer is "Maya". Why doesn't the awareness of His being with her, ever take place? The Answer is that Maya keeps beguiling the soul- bride. Guru ji further addresses the reasons behind our inability to see HIM within and our failure in understanding His Ordinance; basically it is all due to the slumber the soul bride slips into. ਮਸਤਕਿ ਲਿਖਿਅੜਾ ਲੇਖੁ ਪੁਰਬਿ ਕਮਾਇਆ ਜੀਉ ॥ In Essence: As per destiny, we have reaped what we have sown[ that is why awareness of His Being with in is never realized]. ਲੇਖੁ ਨ ਮਿਟਈ ਪੁਰਬਿ ਕਮਾਇਆ ਕਿਆ ਜਾਣਾ ਕਿਆ ਹੋਸੀ ॥ In Essence: As destiny is not changed as per previous deeds,[ as they say], one wonders what will happen at the end. Here Guru ji expresses others held-views that destiny is not changed; however, he hints out that it is not only because of destiny, actually, no effort is made to change this course (note down the following Guru-Vaak), obviously now all is up to Him. In next Vaak, Guru ji makes clear the reason why written destiny remains unchanged, in other words, it could have been changed but neither any effort was made in this regard nor HE bestowed His blessings otherwise due to our own preferences. Here are the two main reasons. To Figure out the reason, read on ਗੁਣੀ ਅਚਾਰਿ ਨਹੀ ਰੰਗਿ ਰਾਤੀ ਅਵਗੁਣ ਬਹਿ ਬਹਿ ਰੋਸੀ ॥ In Essence: Neither virtues have been attained nor she(soul-bride) has gotten imbued with His love, so due to lack of that, the soul bride will have to repent only. There were two things that cemented the bad destiny. 1. Virtuous way of life was not chosen 2. Mind never got imbued with Him. Why? The Answer is that Maya deluded her. Ignoring Him for Maya,the illusions within triggered bad destiny to continue(to remain in force). Without good virtues and knowing Him,what will be left? Just to repent and bewail over deeds. We should know by doing so, nothing happens, it is literally useless. In next Vaak, Guru ji expresses the limitations of Maya and consequences of being infected with it, being careless about Him and the value of virtuous way. ਧਨੁ ਜੋਬਨੁ ਆਕ ਕੀ ਛਾਇਆ ਬਿਰਧਿ ਭਏ ਦਿਨ ਪੁੰਨਿਆ ॥ In Essence: All the Riches and youthfulness are very temporary like a shade of swallow wort.[ All is gone when old age knocks at the door, eventually day of end arrives]. Then what the repenting will do when the asset of time has been wasted away. That is very sad situation. It is like game is over and some one wants to replay but there is no time lef. How the soul-bride will go through last moment here. ਨਾਨਕ ਨਾਮ ਬਿਨਾ ਦੋਹਾਗਣਿ ਛੂਟੀ ਝੂਠਿ ਵਿਛੁੰਨਿਆ ॥੧॥ In Essence: Like a deserted one, the soul bride would be discarded, and this way of living -lies will become a cause of separation from The Creator. Reason of this desperate plight is clear, Akalpurakh was never considered as priority and life was lived without Him. Bottom line is that we should not play game with HIM by thinking like " I just want to do this thing, I want to complete this thing then I shall be free and get more time for Simran and keep His memory within etc". Time passes on, that available and precious time keeps elapsing. After expressing about this tragic behavior of the soul-bride, Guru ji advises us, please grasp it completely ਬੂਡੀ ਘਰੁ ਘਾਲਿਓ ਗੁਰ ਕੈ ਭਾਇ ਚਲੋ ॥ In Essence: Even though oh soul bride you are drowned/looted and chance of meeting HIM is ruined,save the house by following Guru's will(Follow Guru) After hearing this Guru advice, after wasting so much time in pursuing trivial things that have kept us unaware of His being within us, we should do what Guru wants us to do, what does Guru want from us actually? To be imbued with HIM, to live having His sweet memory in our hearts. That will help our soul- brides to walk on a path of experiencing HIM within. In next Vaaka, Guru expresses the outcome of Guru obedience: ਸਾਚਾ ਨਾਮੁ ਧਿਆਇ ਪਾਵਹਿ ਸੁਖਿ ਮਹਲੋ ॥ In Essence: By meditating on His Name and living in His love(as directed by Guru), peace would certainly be found within. So get out of Maya involvements and its illusions to live in His love and enjoy never ending happiness, let the things come by as they come as we earn our livings honestly. It is all within us as HE is with us within. Remain always aware of that fact of His being with us and never lose that awareness because "Pir" is always within. ਹਰਿ ਨਾਮੁ ਧਿਆਏ ਤਾ ਸੁਖੁ ਪਾਏ ਪੇਈਅੜੈ ਦਿਨ ਚਾਰੇ ॥ In Essence: By being totally involved with Him and being drowned in His simran, bliss of happiness is attained. The stay in this world is very limited. His call is inevitable eventually. All this awareness of Him and short span of life must be in mind while living so that nothing should detour the mind from this virtuous way of life. Through meditating on Him, virtues blossom, it is such powerful force that it does curb negativity and brings peace to mind.. ਨਿਜ ਘਰਿ ਜਾਇ ਬਹੈ ਸਚੁ ਪਾਏ ਅਨਦਿਨੁ ਨਾਲਿ ਪਿਆਰੇ ॥ In Essence: So soul bride stays home where HE is, flying with hopes, running after Maya temptations, will take us out of our hearts' bed where He abides in; by meditating on Him, one enjoys being with True Beloved unlimited days. When out side attraction ceases, mind is known to be at home. In that state of mind, His realization occurs. In next Vaaka, Guru ji expresses his experience as a warning to those who preach other ways of realization of HIM. ਵਿਣੁ ਭਗਤੀ ਘਰਿ ਵਾਸੁ ਨ ਹੋਵੀ ਸੁਣਿਅਹੁ ਲੋਕ ਸਬਾਏ ॥ In Essence: (Guru addresses to all people, "Listen all!") Without His devotion, mind is not stilled within [Mind remains prone to distractions layered together with temptations and, it keeps failing to stay within without worshiping Prabh in His love]. What is"ghar/home? That is the state of mind where outer influences are negated with contemplation on Him. It is addressed to all others who claim other ways to reach Him. It is stressed here that HE is realized only through falling in love with Him and live in His love. It also means, always HE should remain the center of our attention. Any physical effort and rituals etc are literally discarded as useless. This idea is made clearer in the following Vaaka ਨਾਨਕ ਸਰਸੀ ਤਾ ਪਿਰੁ ਪਾਏ ਰਾਤੀ ਸਾਚੈ ਨਾਏ ॥੨॥ In Essence: Guru ji declares, only if the soul bride remains drenched in His Eternal Name forever, she can realize Him (otherwise it is not possible). As many say that they can talk to Him,they have Naam, they can give to others, merely enjoying their own illusions. After knowing Him, approach towards one's family and the world is changed utterly, love for His all creation glows equally. My son is this or that kind of talk looses importance because then soul is with Him. Guru ji makes it clear that by being totally involved with Him,is a state of mind, where outer influences cease to affect,when it is achieved, all kinds of sorrows, pains, and happiness are taken as His ordinance, only He is seen every where; that is why,only one in million, reaches to that state of mind with His grace but efforts should be continued to reach there by being in His love. Without efforts, there is no fruit. It is very serious choice; by merely talking, nothing is going to be materialized. Who are such persons who reach to that state of mind? In answer to that,I would take the honor to quote Fifth Nanak's pious description of that ਰਤੇ ਸੇਈ ਜਿ ਮੁਖੁ ਨ ਮੋੜੰਨ੍ਹ੍ਹਿ ਜਿਨ੍ਹ੍ਹੀ ਸਿਞਾਤਾ ਸਾਈ ॥ ਝੜਿ ਝੜਿ ਪਵਦੇ ਕਚੇ ਬਿਰਹੀ ਜਿਨ੍ਹ੍ਹਾ ਕਾਰਿ ਨ ਆਈ ॥੧॥ In Essence: Those Who remain drenched in Him(in His love)and do not turn ever away from the Creator, realize the Master. The false lovers( Who just talk and claim),whom His true love hasn't suited( means whom living in His love couldn't suit), they fall off mid-way. Guru Ji continues his advice ਪਿਰੁ ਧਨ ਭਾਵੈ ਤਾ ਪਿਰ ਭਾਵੈ ਨਾਰੀ ਜੀਉ ॥ In Essence: If the Soul bride pleases the Beloved with her love, then Beloved Prabh likes her. Through this Vaaka, Guru ji makes clear two things, Virtuous ways of life and unconditional love for Him, are helpful in achieving His blessings. His love for soul bride over comes every obstacle. This "way out" is shown to the soul bride by Guru, so living Guru- Teachings is very vital.Please read on ਰੰਗਿ ਪ੍ਰੀਤਮ ਰਾਤੀ ਗੁਰ ਕੈ ਸਬਦਿ ਵੀਚਾਰੀ ਜੀਉ ॥ In Essence: By cogitating Guru Shabada, means pondering over every thing Guru says(and living accordingly), Soul bride gets imbued with the Beloved. [Guru Shabada enables her to over come all obstacles through meditating on HIM]. Guru teachings are supposed to be considered a way of life, they are not just for singing or reciting. They should be a part of every action we take on. No game playing is permitted in this love-game of Prabh.. ਗੁਰ ਸਬਦਿ ਵੀਚਾਰੀ ਨਾਹ ਪਿਆਰੀ ਨਿਵਿ ਨਿਵਿ ਭਗਤਿ ਕਰੇਈ ॥ In Essence: As in His love,Soul bride contemplates Guru Shabada, she is loved by her Spouse(ਨਾਹ ) and in His love she performs devotional service to her groom in total humility. This is the change occurs after giving up herself to Guru and falling in love with the Creator. If we find our actions are far away from this truth, we should ponder over Guru Shabada again. ਮਾਇਆ ਮੋਹੁ ਜਲਾਏ ਪ੍ਰੀਤਮੁ ਰਸ ਮਹਿ ਰੰਗੁ ਕਰੇਈ ॥ In Essence: This way, Soul bride gets rid of worldly attachment and temptations and starts enjoying being in His company. What happens then actually, the answer is in next the Vaaka. ਪ੍ਰਭ ਸਾਚੇ ਸੇਤੀ ਰੰਗਿ ਰੰਗੇਤੀ ਲਾਲ ਭਈ ਮਨੁ ਮਾਰੀ ॥ In Essence: Soul Bride is completely imbued with the love of the True Spouse, by conquering mind, she has become very gorgeous. This is the way to live with Him. This is the result of the love she is drenched in. Now she is not deserted but her Spouse -Prabh is with her ਨਾਨਕ ਸਾਚਿ ਵਸੀ ਸੋਹਾਗਣਿ ਪਿਰ ਸਿਉ ਪ੍ਰੀਤਿ ਪਿਆਰੀ ॥੩॥ In Essence: Nanak says that having sweet love for her Beloved Spouse, the blessed Soul -bride lives with Him. Here the state of mind of the soul goes beyond awareness of His being within; actually it starts living with HIM. ਪਿਰ ਘਰਿ ਸੋਹੈ ਨਾਰਿ ਜੇ ਪਿਰ ਭਾਵਏ ਜੀਉ ॥ In Essence: Soul bride attains respect if she is with her Beloved Husband; however it all depends on His grace. With Him she becomes beauteous [and she has the honor of having Him]. This status is attained with virtuous way and by being in love with Him only, all other things done are not useful, next vaaka addresses that ਝੂਠੇ ਵੈਣ ਚਵੇ ਕਾਮਿ ਨ ਆਵਏ ਜੀਉ ॥ In Essence: Wailing done in false words is not useful to please Him. It is not accepted by Him. What does He like is not done, then why to wail? Why empty calls are made to HIM loudly? In simple words, only in His love, one can adopt enough virtues to have His grace, falsehood brings bad end.. ਝੂਠੁ ਅਲਾਵੈ ਕਾਮਿ ਨ ਆਵੈ ਨਾ ਪਿਰੁ ਦੇਖੈ ਨੈਣੀ ॥ In Essence: The false wailing is useless, the Soul bride will never be able to see Beloved Spouse{ Since what pleases Him is not adopted or done) Remaining into falsehood is not the way to see Him or to realize Him. If there is longing for Him, one has to get ready for HIM. False claims and other religious practices are not accepted in His court as per Guru Hukam. Unfortunately most of us are into this kind of hypocrisy and then we declare it is not possible to become Saints as Gurbani teaches. Guru ji keeps giving the reasons of the soul-bride's failure on His path. ਅਵਗੁਣਿਆਰੀ ਕੰਤਿ ਵਿਸਾਰੀ ਛੂਟੀ ਵਿਧਣ ਰੈਣੀ ॥ In Essence: Soul bride, with no merit is forgotten and deserted by her Spouse-Prabh, thus she suffers; she passes the night of her life without her Master. In Sri Guru Granth Sahib, it is said that only Gurmukh are awake otherwise the rest of the world is in slumber of Maya. Think deeply how does the poison of Maya become sweet! Same view is stressed here. ਗੁਰ ਸਬਦੁ ਨ ਮਾਨੈ ਫਾਹੀ ਫਾਥੀ ਸਾ ਧਨ ਮਹਲੁ ਨ ਪਾਏ ॥ In Essence: That Soul Bride who doesn't believe in Guru's word is caught in the worldly net, she cannot obtain her Spouse. For a purpose, the life is given,when that is lost, what is left then? A temporary enjoyment of personal preferences! That is what left! Guru ji in another Shabada also says that if this turn (life) is missed, then the next chance will fall to the next turn only if that comes. ਨਾਨਕ ਆਪੇ ਆਪੁ ਪਛਾਣੈ ਗੁਰਮੁਖਿ ਸਹਜਿ ਸਮਾਏ ॥੪॥ In Essence: Guru ji says if Soul Bride understands purpose of her life, she can merge with Him and be in the celestial peace with the blessings of Guru. First she(soul-bride) has to realize what is the purpose of life and then should start to act upon Guru - teachings. ਧਨ ਸੋਹਾਗਣਿ ਨਾਰਿ ਜਿਨਿ ਪਿਰੁ ਜਾਣਿਆ ਜੀਉ ॥ In Essence: Blessed is that fortunate Soul bride who realizes her Beloved- Husband. Guru ji here applauds those who act and live as per Guru's directions and eventually realize HIM. In the next Vaak, Guru ji states strongly that without HIM, life lived is just false or in other words wasted in vain. ਨਾਮ ਬਿਨਾ ਕੂੜਿਆਰਿ ਕੂੜੁ ਕਮਾਣਿਆ ਜੀਉ ॥ In Essence: Without Prabh's Name, What Soul Bride does is false, therefore she is false without His Name. In other words life becomes a waste without HIM. In worldly point of views, it is alright otherwise. People call those people successful who are drowned in Maya and who are turned to Him, totally are not appreciated. Posted by G.Singh P.S. The above article has been copied with permission from the blog, http://gursoch.blospot.com Kindly refer to the blog for more such beautiful posts, with in depth analysis of Gurbaani ji..
  17. Wahegurooo ji, thank you much Veerji _/\_ Gurfateh ji!
  18. Gurfateh ji, I'm searching for the Shabad that contains this panktee : "Anmangia Daan Devnaa.......... " Please let me know which Shabad is this and on which Ang Sahib.. Thanks!
  19. Bhagat Kabir Ji in Raag Aasaa : ਆਸਾ ॥ ਸੁਤੁ ਅਪਰਾਧ ਕਰਤ ਹੈ ਜੇਤੇ ॥ ਜਨਨੀ ਚੀਤਿ ਨ ਰਾਖਸਿ ਤੇਤੇ ॥੧॥ Āsā. Suṯ aprāḏẖ karaṯ hai jeṯe. Jannī cẖīṯ na rākẖas ṯeṯe. ||1|| Asa. As many as faults the son commits, so many his mother bears not in her mind. ਸੁਤੁ = ਪੁੱਤਰ। ਅਪਰਾਧ = ਭੁੱਲਾਂ, ਗ਼ਲਤੀਆਂ। ਜੇਤੇ = ਜਿਤਨੇ ਭੀ, ਭਾਵੇਂ ਕਿਤਨੇ ਹੀ। ਜਨਨੀ = ਮਾਂ। ਚੀਤਿ = ਚਿੱਤ ਵਿਚ। ਤੇਤੇ = ਉਹ ਸਾਰੇ ਹੀ।੧। ਪੁੱਤਰ ਭਾਵੇਂ ਕਿਤਨੀਆਂ ਹੀ ਗ਼ਲਤੀਆਂ ਕਰੇ, ਉਸ ਦੀ ਮਾਂ ਉਹ ਸਾਰੀਆਂ ਦੀਆਂ ਸਾਰੀਆਂ ਭੁਲਾ ਦੇਂਦੀ ਹੈ।੧। ਰਾਮਈਆ ਹਉ ਬਾਰਿਕੁ ਤੇਰਾ ॥ ਕਾਹੇ ਨ ਖੰਡਸਿ ਅਵਗਨੁ ਮੇਰਾ ॥੧॥ ਰਹਾਉ ॥ Rām▫ī▫ā ha▫o bārik ṯerā. Kāhe na kẖandas avgan merā. ||1|| rahā▫o. My pervading God, I am Thy child. Why destroyed Thou not my demerits? Pause. ਰਾਮਈਆ = ਹੇ ਸੁਹਣੇ ਰਾਮ! ਹਉ = ਮੈਂ। ਬਾਰਿਕੁ = ਬਾਲਕ, ਅੰਞਾਣ ਬੱਚਾ। ਨ ਖੰਡਸਿ = ਤੂੰ ਨਹੀਂ ਨਾਸ ਕਰਦਾ।੧।ਰਹਾਉ। ਹੇ (ਮੇਰੇ) ਸੁਹਣੇ ਰਾਮ! ਮੈਂ ਤੇਰਾ ਅੰਞਾਣ ਬੱਚਾ ਹਾਂ, ਤੂੰ (ਮੇਰੇ ਅੰਦਰੋਂ) ਮੇਰੀਆਂ ਭੁੱਲਾਂ ਕਿਉਂ ਦੂਰ ਨਹੀਂ ਕਰਦਾ?।੧।ਰਹਾਉ। ਜੇ ਅਤਿ ਕ੍ਰੋਪ ਕਰੇ ਕਰਿ ਧਾਇਆ ॥ ਤਾ ਭੀ ਚੀਤਿ ਨ ਰਾਖਸਿ ਮਾਇਆ ॥੨॥ Je aṯ karop kare kar ḏẖā▫i▫ā. Ŧā bẖī cẖīṯ na rākẖas mā▫i▫ā. ||2|| If the son, in great rage, runs away even then, the mortal bears it not in her mind. ਅਤਿ = ਬਹੁਤ। ਕ੍ਰੋਪ = ਕ੍ਰੋਧ, ਗੁੱਸਾ। ਕਰੇ ਕਰਿ = ਕਰਿ ਕਰਿ, ਮੁੜ ਮੁੜ ਕਰ ਕੇ। ਧਾਇਆ = ਦੌੜੇ। ਮਾਇਆ = ਮਾਂ।੨। ਜੇ (ਮੂਰਖ ਬੱਚਾ) ਬੜਾ ਕ੍ਰੋਧ ਕਰ ਕਰ ਕੇ ਮਾਂ ਨੂੰ ਮਾਰਨ ਭੀ ਪਏ, ਤਾਂ ਭੀ ਮਾਂ (ਉਸ ਦੇ ਮੂਰਖ-ਪੁਣੇ) ਚੇਤੇ ਨਹੀਂ ਰੱਖਦੀ।੨। ਚਿੰਤ ਭਵਨਿ ਮਨੁ ਪਰਿਓ ਹਮਾਰਾ ॥ ਨਾਮ ਬਿਨਾ ਕੈਸੇ ਉਤਰਸਿ ਪਾਰਾ ॥੩॥ Cẖinṯ bẖavan man pari▫o hamārā. Nām binā kaise uṯras pārā. ||3|| My mind has fallen into the whirlpool of anxiety. Without the Lord's Name how can it ferry across? ਚਿੰਤ ਭਵਨਿ = ਚਿੰਤਾ ਦੇ ਭਵਨ ਵਿਚ, ਚਿੰਤਾ ਦੀ ਘੁੰਮਣ-ਘੇਰੀ ਵਿਚ।੩। ਹੇ ਮੇਰੇ ਰਾਮ! ਮੇਰਾ ਮਨ ਚਿੰਤਾ ਦੇ ਖੂਹ ਵਿਚ ਪਿਆ ਹੋਇਆ ਹੈ (ਮੈਂ ਸਦਾ ਭੁੱਲਾਂ ਹੀ ਕਰਦਾ ਰਿਹਾ ਹਾਂ) ਤੇਰਾ ਨਾਮ ਸਿਮਰਨ ਤੋਂ ਬਿਨਾ ਕਿਵੇਂ ਇਸ ਚਿੰਤਾ ਵਿਚੋਂ ਪਾਰ ਲੰਘੇ?।੩। ਦੇਹਿ ਬਿਮਲ ਮਤਿ ਸਦਾ ਸਰੀਰਾ ॥ ਸਹਜਿ ਸਹਜਿ ਗੁਨ ਰਵੈ ਕਬੀਰਾ ॥੪॥੩॥੧੨॥ Ḏėh bimal maṯ saḏā sarīrā. Sahj sahj gun ravai kabīrā. ||4||3||12|| Ever bless my body with pure understanding, O Lord. In peace and poise Kabir utters the praise of God. ਬਿਮਲ ਮਤਿ = ਨਿਰਮਲ ਬੁੱਧ, ਸੁਹਣੀ ਅਕਲ। ਸਹਜਿ = ਸਹਿਜ ਅਵਸਥਾ ਵਿਚ ਟਿਕ ਕੇ। ਰਵੈ = ਚੇਤੇ ਕਰੇ।੪। ਹੇ ਪ੍ਰਭੂ! ਮੇਰੇ ਇਸ ਸਰੀਰ ਨੂੰ (ਭਾਵ, ਮੈਨੂੰ) ਸਦਾ ਕੋਈ ਸੁਹਣੀ ਮੱਤ ਦੇਹ, ਜਿਸ ਕਰਕੇ (ਤੇਰਾ ਬੱਚਾ) ਕਬੀਰ ਅਡੋਲ ਅਵਸਥਾ ਵਿਚ ਰਹਿ ਕੇ ਤੇਰੇ ਗੁਣ ਗਾਂਦਾ ਰਹੇ।੪।੩।੧੨। Ang. 478
  20. Sorry Veerji, I'd missed posting the first panktee ji _/\_
  21. Bhagat Ravidas Ji in Raag Gauree Bairaagan : ੴ ਸਤਿਗੁਰ ਪ੍ਰਸਾਦਿ ॥ Ik▫oaʼnkār saṯgur parsāḏ. There is but one God. By the True Guru's grace He is obtained. ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਗਉੜੀ ਬੈਰਾਗਣਿ ਰਵਿਦਾਸ ਜੀਉ ॥ Ga▫oṛī bairāgaṇ Raviḏās jī▫o. Gauri Bairagan Ravi Dass Ji. ਰਾਗ ਗਉੜੀ-ਬੈਰਾਗਣਿ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ। ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ ॥ ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ ॥੧॥ Gẖat avgẖat dūgar gẖaṇā ik nirguṇ bail hamār. Ram▫ī▫e si▫o ik benṯī merī pūnjī rākẖ murār. ||1|| The path to God is very difficult and mountainous and I have worthless ox. I make one request unto the pervading Lord, the Enemy of pride, to preserve my capital ਘਟ = ਰਸਤੇ। ਅਵਘਟ = ਔਖੇ। ਡੂਗਰ = ਪਹਾੜੀ, ਪਹਾੜ ਦਾ। ਘਣਾ = ਬਹੁਤਾ। ਨਿਰਗੁਨੁ = ਗੁਣ-ਹੀਨ, ਮਾੜਾ ਜਿਹਾ। ਹਮਾਰ = ਅਸਾਡਾ, ਮੇਰਾ। ਰਮਈਆ = ਸੋਹਣਾ ਰਾਮ। ਮੁਰਾਰੀ = ਹੇ ਮੁਰਾਰੀ! ਹੇ ਪ੍ਰਭੂ!।੧। (ਜਿਨਹੀਂ ਰਾਹੀਂ ਪ੍ਰਭੂ ਦੇ ਨਾਮ ਦਾ ਸੌਦਾ ਲੱਦ ਕੇ ਲੈ ਜਾਣ ਵਾਲਾ ਮੇਰਾ ਟਾਂਡਾ ਲੰਘਣਾ ਹੈ, ਉਹ) ਰਸਤੇ ਬੜੇ ਔਖੇ ਪਹਾੜੀ ਰਸਤੇ ਹਨ, ਤੇ ਮੇਰਾ (ਮਨ-) ਬਲਦ ਮਾੜਾ ਜਿਹਾ ਹੈ; ਪਿਆਰੇ ਪ੍ਰਭੂ ਅੱਗੇ ਹੀ ਮੇਰੀ ਅਰਜ਼ੋਈ ਹੈ-ਹੇ ਪ੍ਰਭੂ! ਮੇਰੀ ਰਾਸਿ-ਪੂੰਜੀ ਦੀ ਤੂੰ ਆਪ ਰੱਖਿਆ ਕਰੀਂ।੧। ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ॥੧॥ ਰਹਾਉ ॥ Ko banjāro rām ko merā tāʼndā lāḏi▫ā jā▫e re. ||1|| rahā▫o. Is there any merchant of God to join me? My cargo is laden and is on the move. Pause. ਕੋ = ਕੋਈ। ਬਨਜਾਰੋ = ਵਣਜ ਕਰਨ ਵਾਲਾ, ਵਪਾਰੀ। ਟਾਂਡਾ = ਬਲਦਾਂ ਜਾਂ ਗੱਡਿਆਂ ਰੇੜ੍ਹਿਆਂ ਦਾ ਸਮੂੰਹ ਜਿਨ੍ਹਾਂ ਉਤੇ ਵਪਾਰ-ਸੌਦਾਗਰੀ ਦਾ ਮਾਲ ਲੱਦਿਆ ਹੋਇਆ ਹੋਵੇ, ਕਾਫ਼ਲਾ। ਰੇ = ਹੇ ਭਾਈ! ਲਾਦਿਆ ਜਾਇ = ਲੱਦਿਆ ਜਾ ਸਕੇ।੧।ਰਹਾਉ। ਹੇ ਭਾਈ! (ਜੇ ਸੋਹਣੇ ਪ੍ਰਭੂ ਦੀ ਕਿਰਪਾ ਨਾਲ) ਪ੍ਰਭੂ ਦੇ ਨਾਮ ਦਾ ਵਣਜ ਕਰਨ ਵਾਲਾ ਕੋਈ ਬੰਦਾ ਮੈਨੂੰ ਮਿਲ ਪਏ ਤਾਂ ਮੇਰਾ ਮਾਲ ਭੀ ਲੱਦਿਆ ਜਾ ਸਕੇ (ਭਾਵ, ਤਾਂ ਉਸ ਗੁਰਮੁਖਿ ਦੀ ਸਹਾਇਤਾ ਨਾਲ ਮੈਂ ਭੀ ਹਰਿ-ਨਾਮ-ਰੂਪ ਦਾ ਵਣਜ ਕਰ ਸਕਾਂ)।੧।ਰਹਾਉ। ਹਉ ਬਨਜਾਰੋ ਰਾਮ ਕੋ ਸਹਜ ਕਰਉ ਬ੍ਯ੍ਯਾਪਾਰੁ ॥ ਮੈ ਰਾਮ ਨਾਮ ਧਨੁ ਲਾਦਿਆ ਬਿਖੁ ਲਾਦੀ ਸੰਸਾਰਿ ॥੨॥ Ha▫o banjāro rām ko sahj kara▫o ba▫yāpār. Mai rām nām ḏẖan lāḏi▫ā bikẖ lāḏī sansār. ||2|| I am the merchant of the Lord and deal in Divine knowledge. I have loaded the wealth of Lord's Name and the world has laden poison. ਸਹਜ ਬ੍ਯ੍ਯਾਪਾਰੁ = ਸਹਜ ਦਾ ਵਾਪਾਰ, ਅਡੋਲਤਾ ਦਾ ਵਣਜ, ਉਹ ਵਣਜ ਜਿਸ ਵਿਚੋਂ ਸ਼ਾਂਤੀ-ਰੂਪ ਖੱਟੀ ਹਾਸਲ ਹੋਵੇ। ਕਰਉ = ਕਰਉਂ, ਮੈਂ ਕਰਦਾ ਹਾਂ। ਹਉ = ਮੈਂ। ਬਿਖੁ = ਜ਼ਹਿਰ, ਆਤਮਕ ਜੀਵਨ ਨੂੰ ਮਾਰ ਦੇਣ ਵਾਲੀ ਵਸਤ। ਸੰਸਾਰਿ = ਸੰਸਾਰ ਨੇ, ਦੁਨੀਆ-ਦਾਰਾਂ ਨੇ।੨। ਮੈਂ ਪ੍ਰਭੂ ਦੇ ਨਾਮ ਦਾ ਵਪਾਰੀ ਹਾਂ; ਮੈਂ ਇਹ ਐਸਾ ਵਪਾਰ ਕਰ ਰਿਹਾ ਹਾਂ ਜਿਸ ਵਿਚੋਂ ਮੈਨੂੰ ਸਹਿਜ ਅਵਸਥਾ ਦੀ ਖੱਟੀ ਹਾਸਲ ਹੋਵੇ। (ਪ੍ਰਭੂ ਦੀ ਮਿਹਰ ਨਾਲ) ਮੈਂ ਪ੍ਰਭੂ ਦੇ ਨਾਮ ਦਾ ਸੌਦਾ ਲੱਦਿਆ ਹੈ, ਪਰ ਸੰਸਾਰ ਨੇ (ਆਤਮਕ ਮੌਤ ਲਿਆਉਣ ਵਾਲੀ ਮਾਇਆ-ਰੂਪ) ਜ਼ਹਿਰ ਦਾ ਵਪਾਰ ਕੀਤਾ ਹੈ।੨। ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹੁ ਆਲ ਪਤਾਲੁ ॥ ਮੋਹਿ ਜਮ ਡੰਡੁ ਨ ਲਾਗਈ ਤਜੀਲੇ ਸਰਬ ਜੰਜਾਲ ॥੩॥ Urvār pār ke ḏānī▫ā likẖ leho āl paṯāl. Mohi jam dand na lāg▫ī ṯajīle sarab janjāl. ||3|| O ye, the knowers of this world and the next one, write whatever nonsense you please about me. The club of Death's courier will not touch me since I have cast away all involvements. ਦਾਨੀਆ = ਜਾਣਨ ਵਾਲਿਓ! ਉਰਵਾਰ ਪਾਰ ਕੇ ਦਾਨੀਆ = ਉਰਲੇ ਤੇ ਪਾਰਲੇ ਪਾਸੇ ਦੀਆਂ ਜਾਣਨ ਵਾਲਿਓ! ਜੀਵਾਂ ਦੇ ਲੋਕ ਪਰਲੋਕ ਵਿਚ ਕੀਤੇ ਕੰਮਾਂ ਨੂੰ ਜਾਣਨ ਵਾਲਿਓ! ਆਲ ਪਤਾਲੁ = ਊਲ ਜਲੂਲ, ਮਨ-ਮਰਜ਼ੀ ਦੀਆਂ ਗੱਲਾਂ। ਮੋਹਿ = ਮੈਨੂੰ। ਡੰਡੁ = ਡੰਨ। ਤਜੀਲੇ = ਛੱਡ ਦਿੱਤੇ ਹਨ।੩। ਜੀਵਾਂ ਦੀਆਂ ਲੋਕ ਪਰਲੋਕ ਦੀਆਂ ਸਭ ਕਰਤੂਤਾਂ ਜਾਣਨ ਵਾਲੇ ਹੇ ਚਿਤ੍ਰਗੁਪਤੋ! (ਮੇਰੇ ਬਾਰੇ) ਜੋ ਤੁਹਾਡਾ ਜੀਅ ਕਰੇ ਲਿਖ ਲੈਣਾ (ਭਾਵ, ਜਮਰਾਜ ਪਾਸ ਪੇਸ਼ ਕਰਨ ਲਈ ਮੇਰੇ ਕੰਮਾਂ ਵਿਚੋਂ ਕੋਈ ਗੱਲ ਤੁਹਾਨੂੰ ਲੱਭਣੀ ਹੀ ਨਹੀਂ, ਕਿਉਂਕਿ ਪ੍ਰਭੂ ਦੀ ਕ੍ਰਿਪਾ ਨਾਲ) ਮੈਂ ਸਾਰੇ ਜੰਜਾਲ ਛੱਡ ਦਿੱਤੇ ਹੋਏ ਹਨ, ਤਾਹੀਏਂ ਮੈਨੂੰ ਜਮ ਦਾ ਡੰਨ ਲੱਗਣਾ ਹੀ ਨਹੀਂ।੩। ਜੈਸਾ ਰੰਗੁ ਕਸੁੰਭ ਕਾ ਤੈਸਾ ਇਹੁ ਸੰਸਾਰੁ ॥ ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ ॥੪॥੧॥ Jaisā rang kasumbẖ kā ṯaisā ih sansār. Mere ram▫ī▫e rang majīṯẖ kā kaho Raviḏās cẖamār. ||4||1|| As is the fleeting colour of saf-flower, so is this world. But the colour of my pervading God is the permanent dye of madder. Says Rav-Dass, the tanner. ਰਮਈਏ ਰੰਗੁ = ਸੋਹਣੇ ਰਾਮ (ਦੇ ਨਾਮ) ਦਾ ਰੰਗ। ਮਜੀਨ ਰੰਗੁ = ਮਜੀਠ ਦਾ ਰੰਗ, ਪੱਕਾ ਰੰਗ ਜਿਵੇਂ ਮਜੀਠ ਦਾ ਰੰਗ ਹੁੰਦਾ ਹੈ, ਕਦੇ ਨਾਹ ਉਤਰਨ ਵਾਲਾ ਰੰਗ।੪। ਹੇ ਚਮਾਰ ਰਵਿਦਾਸ! ਆਖ-(ਜਿਉਂ ਜਿਉਂ ਮੈਂ ਰਾਮ ਨਾਮ ਦਾ ਵਣਜ ਕਰ ਰਿਹਾ ਹਾਂ, ਮੈਨੂੰ ਯਕੀਨ ਆ ਰਿਹਾ ਹੈ ਕਿ) ਇਹ ਜਗਤ ਇਉਂ ਹੈ ਜਿਵੇਂ ਕਸੁੰਭੇ ਦਾ ਰੰਗ, ਤੇ ਮੇਰੇ ਪਿਆਰੇ ਰਾਮ ਦਾ ਨਾਮ-ਰੰਗ ਇਉਂ ਹੈ ਜਿਵੇਂ ਮਜੀਠ ਦਾ ਰੰਗ।੪। ❁ ਭਾਵ: ਸਤਸੰਗੀਆਂ ਵਿਚ ਮਿਲ ਕੇ ਨਾਮ-ਧਨ ਖੱਟਿਆਂ ਵਿਕਾਰਾਂ ਦਾ ਭਾਰ ਲਹਿ ਜਾਂਦਾ ਹੈ। ❀ ਨੋਟ: ਅੱਖ ਕੰਨ ਜੀਭ ਆਦਿਕ ਗਿਆਨ-ਇੰਦ੍ਰਿਆਂ ਦਾ ਇਕੱਠ ਮਨੁੱਖ-ਵਣਜਾਰੇ ਦਾ ਟਾਂਡਾ ਹੈ, ਇਹਨਾਂ ਨੇ ਨਾਮ-ਵਪਾਰ ਲੱਦਣਾ ਹੈ, ਪਰ ਇਹਨਾਂ ਦੇ ਰਾਹ ਵਿਚ ਰੂਪ ਰਸ ਆਦਿਕ ਔਖੀਆਂ ਘਾਟੀਆਂ ਹਨ। ❀ ਨੋਟ: ਇਸ ਸ਼ਬਦ ਦੇ ਪਹਿਲੇ ਬੰਦ ਵਿਚ ਭਗਤ ਰਵਿਦਾਸ ਜੀ 'ਰਮਈਏ' ਅਗੇ ਬੇਨਤੀ ਕਰਨ ਵੇਲੇ ਉਸ ਨੂੰ 'ਮੁਰਾਰਿ' ਲਫ਼ਜ਼ ਨਾਲ ਸੰਬੋਧਨ ਕਰਦੇ ਹਨ। ਜੇ ਇਹ ਕਿਸੇ ਖ਼ਾਸ ਇਕ ਅਵਤਾਰ ਦੇ ਪੁਜਾਰੀ ਹੁੰਦੇ ਤਾਂ ਸ੍ਰੀ ਰਾਮਚੰਦਰ ਜੀ ਵਾਸਤੇ ਲਫ਼ਜ਼ 'ਮੁਰਾਰਿ' ਨਾਹ ਵਰਤਦੇ, ਕਿਉਂਕਿ 'ਮੁਰਾਰਿ' ਤਾਂ ਕ੍ਰਿਸ਼ਨ ਜੀ ਦਾ ਨਾਮ ਹੈ। Ang. 345 - 346 Kirtan
  22. Guru Arjan Dev Ji in Raag Bhairo : ਭੈਰਉ ਮਹਲਾ ੫ ॥ ਖੂਬੁ ਖੂਬੁ ਖੂਬੁ ਖੂਬੁ ਖੂਬੁ ਤੇਰੋ ਨਾਮੁ ॥ ਝੂਠੁ ਝੂਠੁ ਝੂਠੁ ਝੂਠੁ ਦੁਨੀ ਗੁਮਾਨੁ ॥੧॥ ਰਹਾਉ ॥ Bẖairo mėhlā 5. Kẖūb kẖūb kẖūb kẖūb kẖūb ṯero nām. Jẖūṯẖ jẖūṯẖ jẖūṯẖ jẖūṯẖ ḏunī gumān. ||1|| rahā▫o. Bhairo 5th Guru. Excellent, excellent, excellent, excellent, excellent is Thy Name. False, false, false, false is the worldly love. Pause. ਖੂਬੁ = ਸੋਹਣਾ, ਚੰਗਾ, ਮਿੱਠਾ। ਝੂਠੁ = ਛੇਤੀ ਮੁੱਕ ਜਾਣ ਵਾਲਾ। ਦੁਨੀ = ਦੁਨੀਆ ਦਾ। ਗੁਮਾਨੁ = ਮਾਣ।੧।ਰਹਾਉ। ਹੇ ਪ੍ਰਭੂ! ਤੇਰਾ ਨਾਮ ਸੋਹਣਾ ਹੈ, ਤੇਰਾ ਨਾਮ ਮਿੱਠਾ ਹੈ, ਤੇਰਾ ਨਾਮ ਚੰਗਾ ਹੈ। (ਪਰ ਹੇ ਭਾਈ!) ਦੁਨੀਆ ਦਾ ਮਾਣ ਝੂਠਾ ਹੈ, ਛੇਤੀ ਮੁੱਕ ਜਾਣ ਵਾਲਾ ਹੈ, ਦੁਨੀਆ ਦੇ ਮਾਣ ਦਾ ਕੀਹ ਭਰੋਸਾ?।੧।ਰਹਾਉ। ਨਗਜ ਤੇਰੇ ਬੰਦੇ ਦੀਦਾਰੁ ਅਪਾਰੁ ॥ ਨਾਮ ਬਿਨਾ ਸਭ ਦੁਨੀਆ ਛਾਰੁ ॥੧॥ Nagaj ṯere banḏe ḏīḏār apār. Nām binā sabẖ ḏunī▫ā cẖẖār. ||1|| Invaluable is the vision of Thine slaves, O Infinite Lord. Without the Name, the whole world is but ashes. ਨਗਜ = ਨਗ਼ਜ਼, ਸੋਹਣੇ, ਸੁੰਦਰ। ਅਪਾਰੁ = ਬੇਅੰਤ (ਸੋਹਣਾ)। ਸਭ = ਸਾਰੀ। ਛਾਰੁ = ਸੁਆਹ (ਦੇ ਤੁੱਲ)।੧। ਹੇ ਪ੍ਰਭੂ! ਤੇਰੀ ਭਗਤੀ ਕਰਨ ਵਾਲੇ ਬੰਦੇ ਸੋਹਣੇ ਹਨ, ਉਹਨਾਂ ਦਾ ਦਰਸਨ ਬੇਅੰਤ (ਅਮੋਲਕ) ਹੈ। ਹੇ ਪ੍ਰਭੂ! ਤੇਰੇ ਨਾਮ ਤੋਂ ਬਿਨਾ (ਜੀਵ ਵਾਸਤੇ) ਸਾਰੀ ਦੁਨੀਆ (ਦਾ ਧਨ-ਪਦਾਰਥ) ਸੁਆਹ (ਦੇ ਤੁੱਲ) ਹੈ।੧। ਅਚਰਜੁ ਤੇਰੀ ਕੁਦਰਤਿ ਤੇਰੇ ਕਦਮ ਸਲਾਹ ॥ ਗਨੀਵ ਤੇਰੀ ਸਿਫਤਿ ਸਚੇ ਪਾਤਿਸਾਹ ॥੨॥ Acẖraj ṯerī kuḏraṯ ṯere kaḏam salāh. Ganīv ṯerī sifaṯ sacẖe pāṯisāh. ||2|| Wondrous is thy Omnipotence and praise-worthy are Thine feet. Priceless is Thy praise, O the True King. ਅਚਰਜੁ = ਹੈਰਾਨ ਕਰਨ ਵਾਲਾ ਕੰਮ। ਕਦਮ = ਚਰਨ। ਸਲਾਹ = ਸਲਾਹੁਣ-ਯੋਗ। ਗਨੀਵ = ਗ਼ਨੀਮਤ, ਅਮਲੋਕ। ਸਚੇ = ਹੇ ਸਦਾ ਕਾਇਮ ਰਹਿਣ ਵਾਲੇ!।੨। ਹੇ ਪ੍ਰਭੂ! ਤੇਰੀ ਰਚੀ ਕੁਦਰਤਿ ਇਕ ਹੈਰਾਨ ਕਰਨ ਵਾਲਾ ਤਮਾਸ਼ਾ ਹੈ, ਤੇਰੇ ਚਰਨ ਸਲਾਹੁਣ-ਜੋਗ ਹਨ। ਹੇ ਸਦਾ ਕਾਇਮ ਰਹਿਣ ਵਾਲੇ ਪਾਤਿਸ਼ਾਹ! ਤੇਰੀ ਸਿਫ਼ਤਿ-ਸਾਲਾਹ (ਇਕ) ਅਮੋਲਕ (ਖ਼ਜ਼ਾਨਾ) ਹੈ।੨। ਨੀਧਰਿਆ ਧਰ ਪਨਹ ਖੁਦਾਇ ॥ ਗਰੀਬ ਨਿਵਾਜੁ ਦਿਨੁ ਰੈਣਿ ਧਿਆਇ ॥੩॥ Nīḏẖri▫ā ḏẖar panah kẖuḏā▫e. Garīb nivāj ḏin raiṇ ḏẖi▫ā▫e. ||3|| The Lord's protection is the support of the supportless. Day and night meditate thou on God, the Patroniser of the poor. ਨੀਧਰਿਆ ਧਰ = ਨਿਆਸਰਿਆਂ ਦਾ ਆਸਰਾ। ਪਨਹ = ਪਨਾਹ, ਓਟ। ਖੁਦਾਇ = ਪਰਮਾਤਮਾ। ਗਰੀਬ ਨਿਵਾਜੁ = ਗਰੀਬਾਂ ਉਤੇ ਮਿਹਰ ਕਰਨ ਵਾਲਾ। ਰੈਣਿ = ਰਾਤ। ਧਿਆਇ = ਸਿਮਰਿਆ ਕਰ।੩। ਹੇ ਭਾਈ! ਦਿਨ ਰਾਤ ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ, ਉਹ ਗਰੀਬਾਂ ਉੱਤੇ ਮਿਹਰ ਕਰਨ ਵਾਲਾ ਹੈ, ਉਹ ਨਿਆਸਰਿਆਂ ਦਾ ਆਸਰਾ ਹੈ (ਨਿਓਟਿਆਂ ਦੀ) ਓਟ ਹੈ।੩। ਨਾਨਕ ਕਉ ਖੁਦਿ ਖਸਮ ਮਿਹਰਵਾਨ ॥ ਅਲਹੁ ਨ ਵਿਸਰੈ ਦਿਲ ਜੀਅ ਪਰਾਨ ॥੪॥੧੦॥ Nānak ka▫o kẖuḏ kẖasam miharvān. Alhu na visrai ḏil jī▫a parān. ||4||10|| The Lord is Himself merciful unto Nanak. May I not forget God, who is my mind, soul and very life. ਨਾਨਕ ਕਉ = ਹੇ ਨਾਨਕ! ਜਿਸ ਕਉ, ਹੇ ਨਾਨਕ! ਜਿਸ ਮਨੁੱਖ ਉੱਤੇ। ਖੁਦਿ = ਖ਼ੁਦਿ, ਆਪ। ਅਲਹੁ = ਅੱਲ੍ਹਾ, ਪਰਮਾਤਮਾ। ਜੀਅ = ਜਿੰਦ ਤੋਂ।੪। ਹੇ ਨਾਨਕ! ਜਿਸ ਮਨੁੱਖ ਉੱਤੇ ਮਾਲਕ-ਪ੍ਰਭੂ ਆਪ ਦਇਆਵਾਨ ਹੁੰਦਾ ਹੈ, ਉਸ ਦੀ ਜਿੰਦ ਤੋਂ, ਉਸ ਦੇ ਦਿਲ ਤੋਂ, ਉਸ ਦੇ ਪ੍ਰਾਣਾਂ ਤੋਂ ਉਹ ਕਦੇ ਭੀ ਨਹੀਂ ਵਿਸਰਦਾ।੪।੧੦। Ang. 1137 -1138 Kirtan
  23. Amazing story ji and very beautiful Shabad... Thank you for sharing
  24. Guru Arjan Dev Ji in Raag Bilaawal : ਬਿਲਾਵਲੁ ਮਹਲਾ ੫ ॥ ਟਹਲ ਕਰਉ ਤੇਰੇ ਦਾਸ ਕੀ ਪਗ ਝਾਰਉ ਬਾਲ ॥ ਮਸਤਕੁ ਅਪਨਾ ਭੇਟ ਦੇਉ ਗੁਨ ਸੁਨਉ ਰਸਾਲ ॥੧॥ Bilāval mėhlā 5. Tahal kara▫o ṯere ḏās kī pag jẖāra▫o bāl. Masṯak apnā bẖet ḏe▫o gun sun▫o rasāl. ||1|| Bilawal, 5th Guru. I perform service for Thy slave, O Lord, and wipe his feet with my hair. I surrender my head to him and hear from him the praises of the Home of Bliss. ਕਰਉ = ਕਰਉਂ, ਮੈਂ ਕਰਦਾ ਰਹਾਂ। ਪਗ = ਪੈਰ, ਚਰਨ। ਝਾਰਉ = ਝਾਰਉਂ, ਮੈਂ ਝਾੜਾਂ। ਬਾਲ = ਕੇਸਾਂ ਨਾਲ। ਮਸਤਕੁ = ਮੱਥਾ, ਸਿਰ। ਭੇਟ ਦੇਉ = ਭੇਟ ਦੇਉਂ, ਮੈਂ ਅਰਪਣ ਕਰ ਦਿਆਂ। ਸੁਨਉ = ਸੁਨਉਂ, ਮੈਂ ਸੁਣਾਂ। ਰਸਾਲ = {ਰਸ ਆਲਯ} ਸੁਆਦਲੇ।੧। (ਹੇ ਪ੍ਰਭੂ! ਮੇਹਰ ਕਰ) ਮੈਂ ਤੇਰੇ ਸੇਵਕ ਦੀ ਸੇਵਾ ਕਰਦਾ ਰਹਾਂ। ਮੈਂ (ਤੇਰੇ ਸੇਵਕ ਦੇ) ਚਰਨ (ਆਪਣੇ) ਕੇਸਾਂ ਨਾਲ ਝਾੜਦਾ ਰਹਾਂ। ਮੈਂ ਆਪਣਾ ਸਿਰ (ਤੇਰੇ ਸੇਵਕ ਅੱਗੇ) ਭੇਟਾ ਕਰ ਦਿਆਂ, (ਤੇ ਉਸ ਪਾਸੋਂ ਤੇਰੇ) ਰਸ-ਭਰੇ ਗੁਣ ਸੁਣਦਾ ਰਹਾਂ।੧। ਤੁਮ੍ਹ੍ਹ ਮਿਲਤੇ ਮੇਰਾ ਮਨੁ ਜੀਓ ਤੁਮ੍ਹ੍ਹ ਮਿਲਹੁ ਦਇਆਲ ॥ ਨਿਸਿ ਬਾਸੁਰ ਮਨਿ ਅਨਦੁ ਹੋਤ ਚਿਤਵਤ ਕਿਰਪਾਲ ॥੧॥ ਰਹਾਉ ॥ Ŧumĥ milṯe merā man jī▫o ṯumĥ milhu ḏa▫i▫āl. Nis bāsur man anaḏ hoṯ cẖiṯvaṯ kirpāl. ||1|| rahā▫o. On meeting Thee, my soul revives, so meet me Thou, O Merciful Master. Contemplating the compassionate Lord, night and day my mind enjoys bliss. Pause. ਜੀਓ = ਜੀਊ ਪੈਂਦਾ ਹੈ, ਆਤਮਕ ਜੀਵਨ ਹਾਸਲ ਕਰ ਲੈਂਦਾ ਹੈ। ਦਇਆਲ = ਹੇ ਦਇਆ ਦੇ ਸੋਮੇ! ਨਿਸਿ = ਰਾਤ। ਬਾਸੁਰ = ਦਿਨ। ਮਨਿ = ਮਨ ਵਿਚ {ਲਫ਼ਜ਼ 'ਮਨੁ' ਅਤੇ 'ਮਨਿ' ਦਾ ਵਿਆਕਰਨਿਕ ਫ਼ਰਕ ਚੇਤੇ ਰਹੇ}। ਕਿਰਪਾਲ = ਹੇ ਕਿਰਪਾ ਦੇ ਸੋਮੇ!।੧।ਰਹਾਉ। ਹੇ ਦਇਆ ਦੇ ਸੋਮੇ ਪ੍ਰਭੂ! ਮੈਨੂੰ ਮਿਲ। ਤੈਨੂੰ ਮਿਲਿਆਂ ਮੇਰਾ ਮਨ ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਹੇ ਕਿਰਪਾ ਦੇ ਘਰ ਪ੍ਰਭੂ! (ਤੇਰੇ ਗੁਣ) ਯਾਦ ਕਰਦਿਆਂ ਦਿਨ ਰਾਤ ਮੇਰੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ।੧।ਰਹਾਉ। ਜਗਤ ਉਧਾਰਨ ਸਾਧ ਪ੍ਰਭ ਤਿਨ੍ਹ੍ਹ ਲਾਗਹੁ ਪਾਲ ॥ ਮੋ ਕਉ ਦੀਜੈ ਦਾਨੁ ਪ੍ਰਭ ਸੰਤਨ ਪਗ ਰਾਲ ॥੨॥ Jagaṯ uḏẖāran sāḏẖ parabẖ ṯinĥ lāgahu pāl. Mo ka▫o ḏījai ḏān parabẖ sanṯan pag rāl. ||2|| Thine saints, O Lord, are the saviours of the World, are the saviours myself to their skirt My Master, bless me with gift of the dust of thine saint feet. ਉਧਾਰਨ = ਬਚਾਣ ਵਾਲੇ। ਸਾਧ ਪ੍ਰਭ = ਪ੍ਰਭੂ ਦਾ ਭਜਨ ਕਰਨ ਵਾਲੇ ਗੁਰਮੁਖ। ਤਿਨ੍ਹ੍ਹ ਪਾਲ = ਉਹਨਾਂ ਦੇ ਪੱਲੇ, ਉਹਨਾਂ ਦੀ ਸਰਨ। ਮੋ ਕਉ = ਮੈਨੂੰ। ਪ੍ਰਭ = ਹੇ ਪ੍ਰਭੂ! ਪਗ ਰਾਲ = ਪੈਰਾਂ ਦੀ ਧੂੜ।੨। ਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲੇ ਗੁਰਮੁਖ ਮਨੁੱਖ ਦੁਨੀਆ (ਦੇ ਬੰਦਿਆਂ) ਨੂੰ (ਵਿਕਾਰਾਂ ਤੋਂ) ਬਚਾਣ ਦੀ ਸਮਰੱਥਾ ਵਾਲੇ ਹੁੰਦੇ ਹਨ, (ਜੇ ਵਿਕਾਰਾਂ ਤੋਂ ਬਚਣ ਦੀ ਲੋੜ ਹੈ ਤਾਂ) ਉਹਨਾਂ ਦੀ ਸਰਨ ਪਏ ਰਹੋ। ਹੇ ਪ੍ਰਭੂ! ਮੈਨੂੰ (ਭੀ) ਆਪਣੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਦਾ ਦਾਨ ਦੇਹ।੨। ਉਕਤਿ ਸਿਆਨਪ ਕਛੁ ਨਹੀ ਨਾਹੀ ਕਛੁ ਘਾਲ ॥ ਭ੍ਰਮ ਭੈ ਰਾਖਹੁ ਮੋਹ ਤੇ ਕਾਟਹੁ ਜਮ ਜਾਲ ॥੩॥ Ukaṯ si▫ānap kacẖẖ nahī nāhī kacẖẖ gẖāl. Bẖaram bẖai rākẖo moh ṯe kātahu jam jāl. ||3|| I have no skill and wisdom, nor have I any service to my credit. Preserve me Thou from doubt, death and worldly attachment and cut away my death's noose, O my Lord. ਉਕਤਿ = ਯੁਕਤਿ, ਦਲੀਲ। ਘਾਲ = ਮੇਹਨਤ, ਸੇਵਾ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਮੋਹ ਤੇ = ਮੋਹ ਤੋਂ। ਜਮ ਜਾਲ = ਜਮ ਦਾ ਜਾਲ।੩। ਹੇ ਪ੍ਰਭੂ! ਮੇਰੇ ਪੱਲੇ ਦਲੀਲ ਕਰਨ ਦੀ ਸਮਰਥਾ ਨਹੀਂ, ਮੇਰੇ ਅੰਦਰ ਕੋਈ ਸਿਆਣਪ ਨਹੀਂ, ਮੈਂ ਕੋਈ ਸੇਵਾ ਦੀ ਮੇਹਨਤ ਨਹੀਂ ਕੀਤੀ, (ਮੇਰੀ ਤਾਂ ਤੇਰੇ ਹੀ ਦਰ ਤੇ ਅਰਜ਼ੋਈ ਹੈ-ਹੇ ਪ੍ਰਭੂ!) ਮੈਨੂੰ ਭਟਕਣਾਂ ਤੋਂ, ਡਰਾਂ ਤੋਂ, ਮੋਹ ਤੋਂ ਬਚਾ ਲੈ (ਇਹ ਭਟਕਣ, ਇਹ ਡਰ, ਇਹ ਮੋਹ ਸਭ ਜਮ ਦੇ ਜਾਲ, ਜਮ ਦੇ ਵੱਸ ਪਾਣ ਵਾਲੇ ਹਨ, ਮੇਰਾ ਇਹ) ਜਮਾਂ ਦਾ ਜਾਲ ਕੱਟ ਦੇ।੩। ਬਿਨਉ ਕਰਉ ਕਰੁਣਾਪਤੇ ਪਿਤਾ ਪ੍ਰਤਿਪਾਲ ॥ ਗੁਣ ਗਾਵਉ ਤੇਰੇ ਸਾਧਸੰਗਿ ਨਾਨਕ ਸੁਖ ਸਾਲ ॥੪॥੧੧॥੪੧॥ Bin▫o kara▫o karuṇāpaṯe piṯā parṯipāl. Guṇ gāva▫o ṯere sāḏẖsang Nānak sukẖ sāl. ||4||11||41|| I, implore Thee, O Lord of mercy my Father, do Thou cherish me. O my Lord, the Home of bliss sing I thine praises in the society of the saints. ਬਿਨਉ = {विनय} ਬੇਨਤੀ। ਕਰਉ = ਕਰਉਂ। ਕਰੁਣਾ ਪਤੇ = {ਕਰੁਣਾ = ਤਰਸ, ਦਇਆ। ਪਤੇ = ਹੇ ਪਤੀ!} ਹੇ ਦਇਆ ਦੇ ਮਾਲਕ! ਗਾਵਉ = ਗਾਵਉਂ। ਸਾਲ = {ਸ਼ਾਲਾ} ਘਰ। ਸੁਖ ਸਾਲ = ਸੁਖਾਂ ਦਾ ਘਰ।੪। ਹੇ ਤਰਸ ਦੇ ਸੋਮੇ! ਹੇ ਰੱਖਿਆ ਕਰਨ ਦੇ ਸਮਰੱਥ ਪ੍ਰਭੂ! ਮੈਂ (ਤੇਰੇ ਅੱਗੇ) ਬੇਨਤੀ ਕਰਦਾ ਹਾਂ। ਹੇ ਨਾਨਕ! (ਆਖ-ਹੇ ਪ੍ਰਭੂ! ਮੇਹਰ ਕਰ) ਸਾਧ ਸੰਗਤਿ ਵਿਚ ਟਿਕ ਕੇ ਮੈਂ ਤੇਰੇ ਗੁਣ ਗਾਂਦਾ ਰਹਾਂ। (ਹੇ ਪ੍ਰਭੂ!) ਤੇਰੀ ਸਾਧ ਸੰਗਤਿ ਸੁਖਾਂ ਦਾ ਘਰ ਹੈ।੪।੧੧।੪੧। Ang. 810 - 811 Kirtan
×
×
  • Create New...

Important Information

Terms of Use