Jump to content

puneetkaur

Members
  • Posts

    348
  • Joined

  • Last visited

  • Days Won

    7

Everything posted by puneetkaur

  1. Thanks Veerji, that was just awwesome :happy: :waheguru:
  2. Guru Nanak Dev Ji in Raag Suhee.: ਸੂਹੀ ਮਹਲਾ ੧ ॥ ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ ॥ ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ ॥੧॥ Sūhī mėhlā 1. Jap ṯap kā banḏẖ beṛulā jiṯ langẖėh vahelā. Nā sarvar nā ūcẖẖlai aisā panth suhelā. ||1|| Soohee, First Mehl: Build the raft of meditation and self-discipline, to carry you across the river. There will be no ocean, and no rising tides to stop you; this is how comfortable your path shall be. ||1|| ਜਪ ਤਪ ਕਾ ਬੇੜੁਲਾ = ਜਤ ਤਪ ਦਾ ਸੋਹਣਾ ਬੇੜਾ। ਜਪੁ ਤਪੁ = ਨਾਮ-ਸਿਮਰਨ {ਨੋਟ: 'ਰਹਾਉ' ਦੀ ਤੁਕ ਸਦਾ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੋਇਆ ਕਰਦੀ ਹੈ। ਇਥੇ 'ਰਹਾਉ' ਵਿਚ 'ਨਾਮ' ਨੂੰ ਹੀ ਮਹਾਨਤਾ ਦਿੱਤੀ ਹੈ। ਹੋਰ ਪ੍ਰਮਾਣ ਭੀ ਹਨ: ਭਨਤਿ ਨਾਨਕੁ ਕਰੇ ਵੀਚਾਰ ॥ ਸਾਚੀ ਬਾਣੀ ਸਿਉ ਧਰੇ ਪਿਆਰੁ ॥ ਤਾ ਕੋ ਪਾਵੈ ਮੋਖ ਦੁਆਰੁ ॥ ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ ॥੪॥੨॥੪॥ (ਧਨਾਸਰੀ ਮ: ੧, ਪੰਨਾ ੬੬੧)। ਐ ਜੀ ਜਪੁ ਤਪੁ ਸੰਜਮੁ ਸਚੁ ਅਧਾਰ ॥ ਹਰਿ ਹਰਿ ਨਾਮੁ ਦੇਹਿ ਸੁਖੁ ਪਾਈਐ ਤੇਰੀ ਭਗਤਿ ਭਰੇ ਭੰਡਾਰ ॥੧॥ਰਹਾਉ॥ (ਗੂਜਰੀ ਮ: ੧, ਪੰਨਾ ੫੦੩)। ਬੰਧੁ = ਬੰਨ, ਤਿਆਰ ਕਰ। ਜਿਤੁ = ਜਿਸ ਬੇੜੇ ਦੀ ਰਾਹੀਂ। ਵਹੇਲਾ = ਵਹਿਲਾ, ਛੇਤੀ। ਪੰਥੁ = ਰਸਤਾ, ਜੀਵਨ-ਪੰਥ। ਸੁਹੇਲਾ = ਸੌਖਾ।੧। (ਹੇ ਜੀਵਨ-ਸਫ਼ਰ ਦੇ ਰਾਹੀ!) ਪ੍ਰਭੂ-ਸਿਮਰਨ ਦਾ ਸੋਹਣਾ ਜੇਹਾ ਬੇੜਾ ਤਿਆਰ ਕਰ, ਜਿਸ (ਬੇੜੇ) ਵਿਚ ਤੂੰ (ਇਸ ਸੰਸਾਰ-ਸਮੁੰਦਰ ਵਿਚੋਂ) ਛੇਤੀ ਪਾਰ ਲੰਘ ਜਾਵੇਂਗਾ। (ਸਿਮਰਨ ਦੀ ਬਰਕਤਿ ਨਾਲ) ਤੇਰਾ ਜੀਵਨ-ਰਸਤਾ ਐਸਾ ਸੌਖਾ ਹੋ ਜਾਇਗਾ ਕਿ (ਤੇਰੇ ਰਸਤੇ ਵਿਚ) ਨਾਹ ਇਹ (ਸੰਸਾਰ-) ਸਰੋਵਰ ਆਵੇਗਾ ਅਤੇ ਨਾਹ ਹੀ (ਇਸ ਦਾ ਮੋਹ) ਉਛਾਲੇ ਮਾਰੇਗਾ।੧। ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ॥੧॥ ਰਹਾਉ ॥ Ŧerā eko nām manjīṯẖ▫ṛā raṯā merā cẖolā saḏ rang dẖolā. ||1|| rahā▫o. Your Name alone is the color, in which the robe of my body is dyed. This color is permanent, O my Beloved. ||1||Pause|| ਮੰਜੀਠੜਾ = ਸੋਹਣੀ ਮਜੀਠ। ਰਤਾ = ਰੰਗਿਆ। ਸਦ ਰੰਗ = ਸਦਾ ਰਹਿਣ ਵਾਲਾ ਰੰਗ, ਪੱਕਾ ਰੰਗ। ਢੋਲਾ = ਹੇ ਮਿੱਤਰ! ਹੇ ਪਿਆਰੇ!।੧।ਰਹਾਉ। ਹੇ ਮਿੱਤਰ (-ਪ੍ਰਭੂ!) ਤੇਰਾ ਨਾਮ ਹੀ ਸੋਹਣੀ ਮਜੀਠ ਹੈ ਜਿਸ ਦੇ ਪੱਕੇ ਰੰਗ ਨਾਲ ਮੇਰਾ (ਆਤਮਕ ਜੀਵਨ ਦਾ) ਚੋਲਾ ਰੰਗਿਆ ਗਿਆ ਹੈ।੧।ਰਹਾਉ। ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ ॥ ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ ॥੨॥ Sājan cẖale pi▫āri▫ā ki▫o melā ho▫ī. Je guṇ hovėh ganṯẖ▫ṛī▫ai melegā so▫ī. ||2|| My beloved friends have departed; how will they meet the Lord? If they have virtue in their pack, the Lord will unite them with Himself. ||2|| ਸਾਜਨ = ਹੇ ਸੱਜਣ! ਚਲੇ ਪਿਆਰਿਆ = ਹੇ ਤੁਰੇ ਜਾ ਰਹੇ ਪਿਆਰੇ! ਹੇ ਜੀਵਨ-ਸਫ਼ਰ ਦੇ ਪਿਆਰੇ ਪਾਂਧੀ! ਗੰਠੜੀਐ = ਗੰਢੜੀ ਵਿਚ, ਪੱਲੇ, ਰਾਹ ਦੇ ਸਫ਼ਰ ਵਾਸਤੇ ਬੱਧੀ ਹੋਈ ਗੰਢ ਵਿਚ। ਸੋਈ = ਉਹ ਪਰਮਾਤਮਾ।੨। ਹੇ ਸੱਜਣ! ਜੀਵਨ-ਸਫ਼ਰ ਦੇ ਹੇ ਪਿਆਰੇ ਪਾਂਧੀ! (ਕੀ ਤੈਨੂੰ ਪਤਾ ਹੈ ਕਿ) ਪ੍ਰਭੂ ਨਾਲ ਮਿਲਾਪ ਕਿਵੇਂ ਹੁੰਦਾ ਹੈ? (ਵੇਖ!) ਜੇ ਪੱਲੇ ਗੁਣ ਹੋਣ ਤਾਂ ਉਹ ਆਪ ਹੀ (ਆਪਣੇ ਨਾਲ) ਮਿਲਾ ਲੈਂਦਾ ਹੈ।੨। ਮਿਲਿਆ ਹੋਇ ਨ ਵੀਛੁੜੈ ਜੇ ਮਿਲਿਆ ਹੋਈ ॥ ਆਵਾ ਗਉਣੁ ਨਿਵਾਰਿਆ ਹੈ ਸਾਚਾ ਸੋਈ ॥੩॥ Mili▫ā ho▫e na vīcẖẖuṛai je mili▫ā ho▫ī. Āvā ga▫oṇ nivāri▫ā hai sācẖā so▫ī. ||3|| Once united with Him, they will not be separated again, if they are truly united. The True Lord brings their comings and goings to an end. ||3|| ਆਵਾਗਉਣੁ = ਆਉਣਾ ਤੇ ਜਾਣਾ, ਜਨਮ ਤੇ ਮਰਨ ਦਾ ਗੇੜ। ਨਿਵਾਰਿਆ = ਮੁਕਾ ਦਿੱਤਾ। ਸਾਚਾ = ਸਦਾ-ਥਿਰ ਰਹਿਣ ਵਾਲਾ। ਸੋਈ = ਉਹ ਪ੍ਰਭੂ।੩। ਜੇਹੜਾ ਜੀਵ ਪ੍ਰਭੂ-ਚਰਨਾਂ ਵਿਚ ਜੁੜ ਜਾਏ ਜੇ ਉਹ ਸਚ-ਮੁਚ ਦਿਲੋਂ ਮਿਲਿਆ ਹੋਇਆ ਹੈ ਤਾਂ ਫਿਰ ਕਦੇ ਉਹ ਉਸ ਮਿਲਾਪ ਵਿਚੋਂ ਵਿਛੁੜਦਾ ਨਹੀਂ। ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ।੩। ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ ॥ ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ ॥੪॥ Ha▫umai mār nivāri▫ā sīṯā hai cẖolā. Gur bacẖnī fal pā▫i▫ā sah ke amriṯ bolā. ||4|| One who subdues and eradicates egotism, sews the robe of devotion. Following the Word of the Guru's Teachings, she receives the fruits of her reward, the Ambrosial Words of the Lord. ||4|| ਮਾਰਿ = ਮਾਰ ਕੇ। ਸੀਤਾ ਹੈ ਚੋਲਾ = ਆਪਣੇ ਵਾਸਤੇ ਕੁੜਤਾ ਤਿਆਰ ਕੀਤਾ ਹੈ, ਆਪਣੇ ਆਪ ਨੂੰ ਸਿੰਗਾਰਿਆ ਹੈ, ਆਪਣਾ ਆਪਾ ਸੁੰਦਰ ਬਣਾਇਆ ਹੈ। ਸਹ ਕੇ = ਖਸਮ-ਪ੍ਰਭੂ ਦੇ। ਅੰਮ੍ਰਿਤ ਬੋਲਾ = ਅਮਰ ਕਰਨ ਵਾਲੇ ਬੋਲ, ਆਤਮਕ ਜੀਵਨ ਦੇਣ ਵਾਲੇ ਬਚਨ।੪। ਜਿਸ ਜੀਵ ਨੇ ਹਉਮੈ ਮਾਰ ਕੇ ਆਪਾ-ਭਾਵ ਦੂਰ ਕੀਤਾ ਹੈ ਤੇ (ਇਸ ਤਰ੍ਹਾਂ) ਆਪਣਾ ਆਪਾ ਸੰਵਾਰ ਲਿਆ ਹੈ, ਸਤਿਗੁਰੂ ਦੇ ਬਚਨਾਂ ਤੇ ਤੁਰ ਕੇ ਫਲ ਵਜੋਂ ਉਸ ਨੂੰ ਖਸਮ-ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਬੋਲ ਪ੍ਰਾਪਤ ਹੁੰਦੇ ਹਨ ਜੋ ਆਤਮਕ ਜੀਵਨ ਦੇਣ ਦੇ ਸਮਰੱਥ ਹਨ।੪। ਨਾਨਕੁ ਕਹੈ ਸਹੇਲੀਹੋ ਸਹੁ ਖਰਾ ਪਿਆਰਾ ॥ ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ ॥੫॥੨॥੪॥ Nānak kahai sahelīho saho kẖarā pi▫ārā. Ham sah kerī▫ā ḏāsī▫ā sācẖā kẖasam hamārā. ||5||2||4|| Says Nanak, O soul-brides, our Husband Lord is so dear! We are the servants, the hand-maidens of the Lord; He is our True Lord and Master. ||5||2||4|| ਖਰਾ = ਬਹੁਤ। ਕੇਰੀਆ = ਦੀਆਂ। ਸਾਚਾ = ਸਦਾ-ਥਿਰ।੫। ਨਾਨਕ ਆਖਦਾ ਹੈ-ਹੇ ਸਤਸੰਗੀ ਸਹੇਲੀਹੋ! (ਸਿਮਰਨ ਦੀ ਬਰਕਤਿ ਨਾਲ) ਖਸਮ-ਪ੍ਰਭੂ ਬਹੁਤ ਪਿਆਰਾ ਲੱਗਣ ਲੱਗ ਪੈਂਦਾ ਹੈ, (ਫਿਰ ਇਉਂ ਯਕੀਨ ਬਣਿਆ ਰਹਿੰਦਾ ਹੈ ਕਿ) ਅਸੀਂ ਖਸਮ ਦੀਆਂ ਗੋਲੀਆਂ ਹਾਂ, ਤੇ ਉਹ ਖਸਮ-ਪ੍ਰਭੂ ਸਦਾ ਸਾਡੇ (ਸਿਰ ਉਤੇ) ਕਾਇਮ ਹੈ।੫।੨।੪। ❀ ਨੋਟ: ਅੰਕ ੨ ਦੱਸਦਾ ਹੈ ਕਿ 'ਘਰੁ ੬' ਦਾ ਇਹ ਦੂਜਾ ਸ਼ਬਦ ਹੈ। ਸੂਹੀ ਰਾਗ ਵਿਚ ਗੁਰੂ ਨਾਨਕ ਦੇਵ ਜੀ ਦਾ ਇਹ ਚੌਥਾ ਸ਼ਬਦ ਹੈ। Ang. 729 srigranth.org kirtan
  3. Guru Arjan Dev Ji Raag Sorath. ਸੋਰਠਿ ਮਹਲਾ ੫ ॥ ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨੁ ਸਾਧਾਰੈ ॥ ਦਰਸਨੁ ਭੇਟਤ ਹੋਤ ਨਿਹਾਲਾ ਹਰਿ ਕਾ ਨਾਮੁ ਬੀਚਾਰੈ ॥੧॥ Soraṯẖ mėhlā 5. Janam janam ke ḏūkẖ nivārai sūkā man saḏẖārai. Ḏarsan bẖetaṯ hoṯ nihālā har kā nām bīcẖārai. ||1|| Sorat'h, Fifth Mehl: He dispels the pains of countless incarnations, and lends support to the dry and shriveled mind. Beholding the Blessed Vision of His Darshan, one is enraptured, contemplating the Name of the Lord. ||1|| ਨਿਵਾਰੈ = ਦੂਰ ਕਰ ਦੇਂਦਾ ਹੈ। ਸੂਕਾ = ਸੁੱਕਾ ਹੋਇਆ, ਪਰਮਾਤਮਾ ਦੇ ਪ੍ਰੇਮ ਦੀ ਹਰਿਆਵਲ ਤੋਂ ਸੱਖਣਾ। ਸਾਧਾਰੈ = ਸਹਾਰਾ ਦੇਂਦਾ ਹੈ। ਭੇਟਤ = ਮਿਲਦਿਆਂ, ਪ੍ਰਾਪਤ ਹੁੰਦਿਆਂ। ਨਿਹਾਲਾ = ਪ੍ਰਸੰਨ-ਚਿੱਤ। ਬੀਚਾਰੈ = ਵਿਚਾਰਦਾ, ਸੋਚ = ਮੰਡਲ ਵਿਚ ਵਸਾ ਲੈਂਦਾ ਹੈ।੧। ਹੇ ਭਾਈ! ਵੈਦ-ਗੁਰੂ (ਸਰਣ-ਪਏ ਮਨੁੱਖ ਦੇ) ਅਨੇਕਾਂ ਜਨਮਾਂ ਦੇ ਦੁੱਖ ਦੂਰ ਕਰ ਦੇਂਦਾ ਹੈ, ਆਤਮਕ ਜੀਵਨ ਦੀ ਹਰਿਆਵਲ ਤੋਂ ਸੱਖਣੇ ਉਸ ਦੇ ਮਨ ਨੂੰ (ਨਾਮ-ਦਾਰੂ ਦਾ ਸਹਾਰਾ ਦੇਂਦਾ ਹੈ। ਗੁਰੂ ਦਾ ਦਰਸਨ ਕਰਦਿਆਂ ਹੀ (ਮਨੁੱਖ) ਖਿੜ ਆਉਂਦਾ ਹੈ, ਤੇ, ਪਰਮਾਤਮਾ ਦੇ ਨਾਮ ਨੂੰ ਆਪਣੇ ਸੋਚ-ਮੰਡਲ ਵਿਚ ਵਸਾ ਲੈਂਦਾ ਹੈ।੧। ਮੇਰਾ ਬੈਦੁ ਗੁਰੂ ਗੋਵਿੰਦਾ ॥ ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥੧॥ ਰਹਾਉ ॥ Merā baiḏ gurū govinḏā. Har har nām a▫ukẖaḏẖ mukẖ ḏevai kātai jam kī fanḏẖā. ||1|| rahā▫o. My physician is the Guru, the Lord of the Universe. He places the medicine of the Naam into my mouth, and cuts away the noose of Death. ||1||Pause|| ਬੈਦੁ = ਹਕੀਮ। ਅਉਖਧੁ = ਦਵਾਈ। ਮੁਖਿ = ਮੂੰਹ ਵਿਚ। ਫੰਧਾ = ਫਾਹੀ।੧।ਰਹਾਉ। ਹੇ ਭਾਈ! ਗੋਬਿੰਦ ਦਾ ਰੂਪ ਮੇਰਾ ਗੁਰੂ (ਪੂਰਾ) ਹਕੀਮ ਹੈ। (ਇਹ ਹਕੀਮ ਜਿਸ ਮਨੁੱਖ ਦੇ) ਮੂੰਹ ਵਿਚ ਹਰਿ-ਨਾਮ ਦਵਾਈ ਪਾਂਦਾ ਹੈ, (ਉਸ ਦੀ) ਜਮ ਦੀ ਫਾਹੀ ਕੱਟ ਦੇਂਦਾ ਹੈ (ਆਤਮਕ ਮੌਤ ਲਿਆਉਣ ਵਾਲੇ ਵਿਕਾਰਾਂ ਦੀ ਫਾਹੀ ਉਸ ਦੇ ਅੰਦਰੋਂ ਕੱਟ ਦੇਂਦਾ ਹੈ)।੧।ਰਹਾਉ। ਸਮਰਥ ਪੁਰਖ ਪੂਰਨ ਬਿਧਾਤੇ ਆਪੇ ਕਰਣੈਹਾਰਾ ॥ ਅਪੁਨਾ ਦਾਸੁ ਹਰਿ ਆਪਿ ਉਬਾਰਿਆ ਨਾਨਕ ਨਾਮ ਅਧਾਰਾ ॥੨॥੬॥੩੪॥ Samrath purakẖ pūran biḏẖāṯe āpe karnaihārā. Apunā ḏās har āp ubāri▫ā Nānak nām aḏẖārā. ||2||6||34|| He is the all-powerful, Perfect Lord, the Architect of Destiny; He Himself is the Doer of deeds. The Lord Himself saves His slave; Nanak takes the Support of the Naam. ||2||6||34|| ਸਮਰਥ = ਹੇ ਸਭ ਤਾਕਤਾਂ ਦੇ ਮਾਲਕ! ਪੁਰਖ = ਹੇ ਸਰਬ-ਵਿਆਪਕ! ਪੂਰਨ = ਹੇ ਭਰਪੂਰ! ਬਿਧਾਤੇ = ਹੇ ਸਿਰਜਣਹਾਰ! ਆਪੇ = (ਤੂੰ) ਆਪ ਹੀ। ਕਰਣੈਹਾਰਾ = (ਗੁਰੂ ਨੂੰ) ਬਣਾਨ ਵਾਲਾ। ਉਬਾਰਿਆ = (ਜਮ ਦੀ ਫਾਹੀ ਤੋਂ) ਬਚਾ ਲਿਆ। ਅਧਾਰਾ = ਆਸਰਾ।੨। ਹੇ ਨਾਨਕ! (ਆਖ-) ਹੇ ਸਭ ਤਾਕਤਾਂ ਦੇ ਮਾਲਕ! ਹੇ ਸਰਬ-ਵਿਆਪਕ! ਹੇ ਭਰਪੂਰ! ਹੇ ਸਭ ਜੀਵਾਂ ਦੇ ਪੈਦਾ ਕਰਨ ਵਾਲੇ! ਤੂੰ ਆਪ ਹੀ (ਗੁਰੂ ਨੂੰ ਪੂਰਾ ਵੈਦ) ਬਣਾਣ ਵਾਲਾ ਹੈਂ। ਆਪਣੇ ਸੇਵਕ ਨੂੰ (ਵੈਦ-ਗੁਰੂ ਪਾਸੋਂ) ਨਾਮ ਦਾ ਆਸਰਾ ਦਿਵਾ ਕੇ ਤੂੰ ਆਪ ਹੀ (ਜਮ ਦੀ ਫਾਹੀ ਤੋਂ) ਬਚਾ ਲੈਂਦਾ ਹੈਂ।੨।੬।੩੪। Ang. 618 srigranth.org kirtan :waheguru:
  4. Awesome.. I like that one too Veerji, thanks
  5. Aasaa Bhagat Kabir Ji. ਆਸਾ ॥ ਸੁਤੁ ਅਪਰਾਧ ਕਰਤ ਹੈ ਜੇਤੇ ॥ ਜਨਨੀ ਚੀਤਿ ਨ ਰਾਖਸਿ ਤੇਤੇ ॥੧॥ Āsā. Suṯ aprāḏẖ karaṯ hai jeṯe. Jannī cẖīṯ na rākẖas ṯeṯe. ||1|| Aasaa: As many mistakes as the son commits, his mother does not hold them against him in her mind. ||1|| ਸੁਤੁ = ਪੁੱਤਰ। ਅਪਰਾਧ = ਭੁੱਲਾਂ, ਗ਼ਲਤੀਆਂ। ਜੇਤੇ = ਜਿਤਨੇ ਭੀ, ਭਾਵੇਂ ਕਿਤਨੇ ਹੀ। ਜਨਨੀ = ਮਾਂ। ਚੀਤਿ = ਚਿੱਤ ਵਿਚ। ਤੇਤੇ = ਉਹ ਸਾਰੇ ਹੀ।੧। ਪੁੱਤਰ ਭਾਵੇਂ ਕਿਤਨੀਆਂ ਹੀ ਗ਼ਲਤੀਆਂ ਕਰੇ, ਉਸ ਦੀ ਮਾਂ ਉਹ ਸਾਰੀਆਂ ਦੀਆਂ ਸਾਰੀਆਂ ਭੁਲਾ ਦੇਂਦੀ ਹੈ।੧। ਰਾਮਈਆ ਹਉ ਬਾਰਿਕੁ ਤੇਰਾ ॥ ਕਾਹੇ ਨ ਖੰਡਸਿ ਅਵਗਨੁ ਮੇਰਾ ॥੧॥ ਰਹਾਉ ॥ Rām▫ī▫ā ha▫o bārik ṯerā. Kāhe na kẖandas avgan merā. ||1|| rahā▫o. O Lord, I am Your child. Why not destroy my sins? ||1||Pause|| ਰਾਮਈਆ = ਹੇ ਸੁਹਣੇ ਰਾਮ! ਹਉ = ਮੈਂ। ਬਾਰਿਕੁ = ਬਾਲਕ, ਅੰਞਾਣ ਬੱਚਾ। ਨ ਖੰਡਸਿ = ਤੂੰ ਨਹੀਂ ਨਾਸ ਕਰਦਾ।੧।ਰਹਾਉ। ਹੇ (ਮੇਰੇ) ਸੁਹਣੇ ਰਾਮ! ਮੈਂ ਤੇਰਾ ਅੰਞਾਣ ਬੱਚਾ ਹਾਂ, ਤੂੰ (ਮੇਰੇ ਅੰਦਰੋਂ) ਮੇਰੀਆਂ ਭੁੱਲਾਂ ਕਿਉਂ ਦੂਰ ਨਹੀਂ ਕਰਦਾ?।੧।ਰਹਾਉ। ਜੇ ਅਤਿ ਕ੍ਰੋਪ ਕਰੇ ਕਰਿ ਧਾਇਆ ॥ ਤਾ ਭੀ ਚੀਤਿ ਨ ਰਾਖਸਿ ਮਾਇਆ ॥੨॥ Je aṯ karop kare kar ḏẖā▫i▫ā. Ŧā bẖī cẖīṯ na rākẖas mā▫i▫ā. ||2|| If the son, in anger, runs away, even then, his mother does not hold it against him in her mind. ||2|| ਅਤਿ = ਬਹੁਤ। ਕ੍ਰੋਪ = ਕ੍ਰੋਧ, ਗੁੱਸਾ। ਕਰੇ ਕਰਿ = ਕਰਿ ਕਰਿ, ਮੁੜ ਮੁੜ ਕਰ ਕੇ। ਧਾਇਆ = ਦੌੜੇ। ਮਾਇਆ = ਮਾਂ।੨। ਜੇ (ਮੂਰਖ ਬੱਚਾ) ਬੜਾ ਕ੍ਰੋਧ ਕਰ ਕਰ ਕੇ ਮਾਂ ਨੂੰ ਮਾਰਨ ਭੀ ਪਏ, ਤਾਂ ਭੀ ਮਾਂ (ਉਸ ਦੇ ਮੂਰਖ-ਪੁਣੇ) ਚੇਤੇ ਨਹੀਂ ਰੱਖਦੀ।੨। ਚਿੰਤ ਭਵਨਿ ਮਨੁ ਪਰਿਓ ਹਮਾਰਾ ॥ ਨਾਮ ਬਿਨਾ ਕੈਸੇ ਉਤਰਸਿ ਪਾਰਾ ॥੩॥ Cẖinṯ bẖavan man pari▫o hamārā. Nām binā kaise uṯras pārā. ||3|| My mind has fallen into the whirlpool of anxiety. Without the Naam, how can I cross over to the other side? ||3|| ਚਿੰਤ ਭਵਨਿ = ਚਿੰਤਾ ਦੇ ਭਵਨ ਵਿਚ, ਚਿੰਤਾ ਦੀ ਘੁੰਮਣ-ਘੇਰੀ ਵਿਚ।੩। ਹੇ ਮੇਰੇ ਰਾਮ! ਮੇਰਾ ਮਨ ਚਿੰਤਾ ਦੇ ਖੂਹ ਵਿਚ ਪਿਆ ਹੋਇਆ ਹੈ (ਮੈਂ ਸਦਾ ਭੁੱਲਾਂ ਹੀ ਕਰਦਾ ਰਿਹਾ ਹਾਂ) ਤੇਰਾ ਨਾਮ ਸਿਮਰਨ ਤੋਂ ਬਿਨਾ ਕਿਵੇਂ ਇਸ ਚਿੰਤਾ ਵਿਚੋਂ ਪਾਰ ਲੰਘੇ?।੩। ਦੇਹਿ ਬਿਮਲ ਮਤਿ ਸਦਾ ਸਰੀਰਾ ॥ ਸਹਜਿ ਸਹਜਿ ਗੁਨ ਰਵੈ ਕਬੀਰਾ ॥੪॥੩॥੧੨॥ Ḏėh bimal maṯ saḏā sarīrā. Sahj sahj gun ravai kabīrā. ||4||3||12|| Please, bless my body with pure and lasting understanding, Lord; in peace and poise, Kabeer chants the Praises of the Lord. ||4||3||12|| ਬਿਮਲ ਮਤਿ = ਨਿਰਮਲ ਬੁੱਧ, ਸੁਹਣੀ ਅਕਲ। ਸਹਜਿ = ਸਹਿਜ ਅਵਸਥਾ ਵਿਚ ਟਿਕ ਕੇ। ਰਵੈ = ਚੇਤੇ ਕਰੇ।੪। ਹੇ ਪ੍ਰਭੂ! ਮੇਰੇ ਇਸ ਸਰੀਰ ਨੂੰ (ਭਾਵ, ਮੈਨੂੰ) ਸਦਾ ਕੋਈ ਸੁਹਣੀ ਮੱਤ ਦੇਹ, ਜਿਸ ਕਰਕੇ (ਤੇਰਾ ਬੱਚਾ) ਕਬੀਰ ਅਡੋਲ ਅਵਸਥਾ ਵਿਚ ਰਹਿ ਕੇ ਤੇਰੇ ਗੁਣ ਗਾਂਦਾ ਰਹੇ।੪।੩।੧੨। Ang. 478 srigranth.org Kirtan P.S. I am not sure if the above Shabad is of Bhagat Kabir Ji's. Please do correct if am wrong ji. Thanks.
  6. Guru Arjan Dev Ji, Salok. ਸਲੋਕ ਮਃ ੫ ॥ ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ ॥ ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ ॥੧॥ Salok mėhlā 5. Usṯaṯ ninḏā Nānak jī mai habẖ vañā▫ī cẖẖoṛi▫ā habẖ kijẖ ṯi▫āgī. Habẖe sāk kūṛāve diṯẖe ṯa▫o palai ṯaidai lāgī. ||1|| Shalok, Fifth Mehl: I have totally discarded praise and slander, O Nanak; I have forsaken and abandoned everything. I have seen that all relationships are false, and so I have grasped hold of the hem of Your robe, Lord. ||1|| ਉਸਤਤਿ = ਵਡਿਆਈ। ਹਭੁ = ਸਭ ਕੁਝ। ਵਞਾਈ = ਛੱਡ ਦਿੱਤੀ ਹੈ। ਕੂੜਾਵੇ = ਝੂਠੇ। ਤੈਡੈ ਪਲੈ = ਤੇਰੇ ਲੜ। ਤਉ = ਇਸ ਲਈ।੧। ਹੇ ਨਾਨਕ! (ਆਖ-ਹੇ ਪ੍ਰਭੂ) ਜੀ! ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਆਖਣਾ-ਇਹ ਮੈਂ ਸਭ ਕੁਝ ਛੱਡ ਦਿੱਤਾ ਹੈ, ਤਿਆਗ ਦਿੱਤਾ ਹੈ; ਮੈਂ ਵੇਖ ਲਿਆ ਹੈ ਕਿ (ਦੁਨੀਆ ਦੇ) ਸਾਰੇ ਸਾਕ ਝੂਠੇ ਹਨ (ਭਾਵ, ਕੋਈ ਤੋੜ ਨਿਭਣ ਵਾਲਾ ਨਹੀਂ), ਇਸ ਲਈ (ਹੇ ਪ੍ਰਭੂ!) ਮੈਂ ਤੇਰੇ ਲੜ ਆ ਲੱਗੀ ਹਾਂ।੧। ਮਃ ੫ ॥ ਫਿਰਦੀ ਫਿਰਦੀ ਨਾਨਕ ਜੀਉ ਹਉ ਫਾਵੀ ਥੀਈ ਬਹੁਤੁ ਦਿਸਾਵਰ ਪੰਧਾ ॥ ਤਾ ਹਉ ਸੁਖਿ ਸੁਖਾਲੀ ਸੁਤੀ ਜਾ ਗੁਰ ਮਿਲਿ ਸਜਣੁ ਮੈ ਲਧਾ ॥੨॥ Mėhlā 5. Firḏī firḏī Nānak jī▫o ha▫o fāvī thī▫ī bahuṯ ḏisā// panḏẖā. Ŧā ha▫o sukẖ sukẖālī suṯī jā gur mil sajaṇ mai laḏẖā. ||2|| Fifth Mehl: I wandered and wandered and went crazy, O Nanak, in countless foreign lands and pathways. But then, I slept in peace and comfort, when I met the Guru, and found my Friend. ||2|| ਹਉ = ਮੈਂ। ਫਾਵੀ = ਡਉਰੀ-ਭਉਰੀ, ਵਿਆਕਲ। ਥੀਈ = ਹੋ ਗਈ। ਦਿਸਾਵਰ = {ਦੇਸ-ਅਵਰ} ਹੋਰ ਹੋਰ ਦੇਸ। ਦਿਸਾਵਰ ਪੰਧਾ = ਹੋਰ ਹੋਰ ਦੇਸਾਂ ਦੇ ਪੈਂਡੇ। ਸੁਖਿ = ਸੁਖ ਨਾਲ। ਤਾ = ਤਦੋਂ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਜਾ = ਜਦੋਂ। ਸੁਖਾਲੀ = ਸੌਖੀ।੨। ਹੇ ਨਾਨਕ ਜੀ! ਮੈਂ ਭਟਕਦੀ ਭਟਕਦੀ ਤੇ ਹੋਰ ਹੋਰ ਦੇਸਾਂ ਦੇ ਪੈਂਡੇ ਝਾਗਦੀ ਝਾਗਦੀ ਪਾਗਲ ਜਿਹੀ ਹੋ ਗਈ ਸਾਂ, ਪਰ ਜਦੋਂ ਸਤਿਗੁਰੂ ਜੀ ਨੂੰ ਮਿਲ ਕੇ ਮੈਨੂੰ ਸੱਜਣ-ਪ੍ਰਭੂ ਲੱਭ ਪਿਆ ਤਾਂ ਮੈਂ ਬੜੇ ਸੁਖ ਨਾਲ ਸੌਂ ਗਈ (ਭਾਵ, ਮੇਰੇ ਅੰਦਰ ਪੂਰਨ ਆਤਮਕ ਆਨੰਦ ਬਣ ਗਿਆ)।੨। Ang. 963 srigranth.org Kirtan
  7. :waheguru: http://youtu.be/iep0nY1Rsh8
  8. Guru Ramdas Ji Raag Gond : ਗੋਂਡ ਮਹਲਾ ੪ ॥ ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ ਜਿਉ ਤ੍ਰਿਖਾਵੰਤੁ ਬਿਨੁ ਨੀਰ ॥੧॥ Gond mėhlā 4. Har ḏarsan ka▫o merā man baho ṯapṯai ji▫o ṯarikẖāvaʼnṯ bin nīr. ||1|| Gond, Fourth Mehl: My mind yearns so deeply for the Blessed Vision of the Lord's Darshan, like the thirsty man without water. ||1|| ਕਉ = ਨੂੰ, ਵਾਸਤੇ। ਤਪਤੈ = ਤਪ ਰਿਹਾ ਹੈ, ਲੁੱਛ ਰਿਹਾ ਹੈ, ਤੜਫ ਰਿਹਾ ਹੈ। ਤ੍ਰਿਖਾਵੰਤੁ = ਤਿਹਾਇਆ ਮਨੁੱਖ। ਨੀਰ = ਪਾਣੀ।੧। (ਹੇ ਸਹੇਲੀਏ! ਉਸ ਪ੍ਰੇਮ ਦੇ ਤੀਰ ਦੇ ਕਾਰਨ ਹੁਣ) ਮੇਰਾ ਮਨ ਪਰਮਾਤਮਾ ਦੇ ਦਰਸ਼ਨ ਵਾਸਤੇ (ਇਉਂ) ਲੁਛ ਰਿਹਾ ਹੈ ਜਿਵੇਂ ਪਾਣੀ ਤੋਂ ਬਿਨਾ ਤਿਹਾਇਆ ਮਨੁੱਖ।੧। ਮੇਰੈ ਮਨਿ ਪ੍ਰੇਮੁ ਲਗੋ ਹਰਿ ਤੀਰ ॥ ਹਮਰੀ ਬੇਦਨ ਹਰਿ ਪ੍ਰਭੁ ਜਾਨੈ ਮੇਰੇ ਮਨ ਅੰਤਰ ਕੀ ਪੀਰ ॥੧॥ ਰਹਾਉ ॥ Merai man parem lago har ṯīr. Hamrī beḏan har parabẖ jānai mere man anṯar kī pīr. ||1|| rahā▫o. My mind is pierced through by the arrow of the Lord's Love. The Lord God knows my anguish, and the pain deep within my mind. ||1||Pause|| ਮੇਰੈ ਮਨਿ = ਮੇਰੇ ਮਨ ਵਿਚ। ਬੇਦਨ = {वेदना} ਪੀੜਾ। ਅੰਤਰ ਕੀ = ਅੰਦਰ ਦੀ, ਅੰਦਰਲੀ। ਪੀਰ = ਪੀੜ।੧।ਰਹਾਉ। ਹੇ ਭਾਈ! ਪਰਮਾਤਮਾ ਦਾ ਪਿਆਰ ਮੇਰੇ ਮਨ ਵਿਚ ਤੀਰ ਵਾਂਗ ਲੱਗਾ ਹੋਇਆ ਹੈ। (ਉਸ ਪ੍ਰੇਮ-ਤੀਰ ਦੇ ਕਾਰਨ ਪੈਦਾ ਹੋਈ) ਮੇਰੇ ਮਨ ਦੀ ਅੰਦਰਲੀ ਪੀੜ-ਵੇਦਨਾ ਮੇਰਾ ਹਰੀ ਮੇਰਾ ਪ੍ਰਭੂ ਹੀ ਜਾਣਦਾ ਹੈ।੧।ਰਹਾਉ। ਮੇਰੇ ਹਰਿ ਪ੍ਰੀਤਮ ਕੀ ਕੋਈ ਬਾਤ ਸੁਨਾਵੈ ਸੋ ਭਾਈ ਸੋ ਮੇਰਾ ਬੀਰ ॥੨॥ Mere har parīṯam kī ko▫ī bāṯ sunāvai so bẖā▫ī so merā bīr. ||2|| Whoever tells me the Stories of my Beloved Lord is my Sibling of Destiny, and my friend. ||2|| ਬਾਤ = ਗੱਲ। ਬੀਰ = ਵੀਰ।੨। ਹੇ ਸਹੇਲੀਏ! ਹੁਣ ਜੇ ਕੋਈ ਮਨੁੱਖ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦੀ ਕੋਈ ਗੱਲ ਸੁਣਾਵੇ (ਤਾਂ ਮੈਨੂੰ ਇਉਂ ਲੱਗਦਾ ਹੈ ਕਿ) ਉਹ ਮਨੁੱਖ ਮੇਰਾ ਭਰਾ ਹੈ ਮੇਰਾ ਵੀਰ ਹੈ।੨। ਮਿਲੁ ਮਿਲੁ ਸਖੀ ਗੁਣ ਕਹੁ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤਿ ਧੀਰ ॥੩॥ Mil mil sakẖī guṇ kaho mere parabẖ ke le saṯgur kī maṯ ḏẖīr. ||3|| Come, and join together, O my companions; let's sing the Glorious Praises of my God, and follow the comforting advice of the True Guru.. ||3|| ਮਿਲੁ = {ਹੁਕਮੀ ਭਵਿੱਖਤ}। ਸਖੀ = ਹੇ ਸਹੇਲੀਏ! ਕਹੁ = ਦੱਸ, ਸੁਣ। ਲੇ = ਲੈ ਕੇ। ਧੀਰ = {Adj.} ਕੋਮਲਤਾ ਪੈਦਾ ਕਰਨ ਵਾਲੀ, ਸ਼ਾਂਤੀ ਦੇਣ ਵਾਲੀ।੩। ਹੇ ਸਹੇਲੀਏ! ਗੁਰੂ ਦੀ ਸ਼ਾਂਤੀ ਦੇਣ ਵਾਲੀ ਮਤਿ ਲੈ ਕੇ ਮੈਨੂੰ ਭੀ ਮਿਲਿਆ ਕਰ, ਤੇ, ਮੈਨੂੰ ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਾਇਆ ਕਰ।੩। ਜਨ ਨਾਨਕ ਕੀ ਹਰਿ ਆਸ ਪੁਜਾਵਹੁ ਹਰਿ ਦਰਸਨਿ ਸਾਂਤਿ ਸਰੀਰ ॥੪॥੬॥ ਛਕਾ ੧॥ Jan Nānak kī har ās pujāvahu har ḏarsan sāʼnṯ sarīr. ||4||6|| Cẖẖakā 1|| Please fulfill the hopes of servant Nanak, O Lord; his body finds peace and tranquility in the Blessed Vision of the Lord's Darshan. ||4||6|| Chhakaa 1.|| ਹਰਿ = ਹੇ ਹਰੀ! ਪੁਜਾਵਹੁ = ਪੂਰੀ ਕਰੋ। ਦਰਸਨਿ = ਦਰਸ਼ਨ ਨਾਲ। ਸਾਂਤਿ ਸਰੀਰ-ਸਰੀਰ ਨੂੰ ਸ਼ਾਂਤੀ, ਹਿਰਦੇ ਨੂੰ ਠੰਢ।੪।ਛਕਾ = ਛੱਕਾ, ਛੇ ਸ਼ਬਦਾਂ ਦਾ ਸੰਗ੍ਰਹ। ਹੇ ਪ੍ਰਭੂ! (ਆਪਣੇ) ਦਾਸ ਨਾਨਕ ਦੀ (ਦਰਸ਼ਨ ਦੀ) ਆਸ ਪੂਰੀ ਕਰ। ਹੇ ਹਰੀ! ਤੇਰੇ ਦਰਸ਼ਨ ਨਾਲ ਮੇਰੇ ਹਿਰਦੇ ਨੂੰ ਠੰਢ ਪੈਂਦੀ ਹੈ।੪।੬।ਛੱਕਾ, ਛੇ ਸ਼ਬਦਾਂ ਦਾ ਸੰਗ੍ਰਹ। Ang. 861 - 862 Kirtan
  9. Guru Amar Das Ji in Raag Sorath. ਸੋਰਠਿ ਮਹਲਾ ੩ ॥ ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ ॥ ਹਮ ਦੀਨ ਤੁਮ ਜੁਗੁ ਜੁਗੁ ਦਾਤੇ ਸਬਦੇ ਦੇਹਿ ਬੁਝਾਈ ॥੧॥ Soraṯẖ mėhlā 3. Bin saṯgur seve bahuṯā ḏukẖ lāgā jug cẖāre bẖarmā▫ī. Ham ḏīn ṯum jug jug ḏāṯe sabḏe ḏėh bujẖā▫ī. ||1|| Sorat'h, Third Mehl: Without serving the True Guru, he suffers in terrible pain, and throughout the four ages, he wanders aimlessly. I am poor and meek, and throughout the ages, You are the Great Giver - please, grant me the understanding of the Shabad. ||1|| ਜੁਗ ਚਾਰੇ = ਚਹੁੰਆਂ ਜੁਗਾਂ ਵਿਚ। ਭਰਮਾਈ = ਭਟਕਦਾ ਹੈ। ਦੀਨ = ਕੰਗਾਲ, ਮੰਗਤੇ। ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ। ਦੇਹਿ = ਦੇਂਹਿ, ਤੂੰ ਦੇਂਦਾ ਹੈਂ। ਬੁਝਾਈ = ਸਮਝ।੧। ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਨੂੰ ਬਹੁਤ ਦੁੱਖ ਚੰਬੜਿਆ ਰਹਿੰਦਾ ਹੈ, ਮਨੁੱਖ ਸਦਾ ਹੀ ਭਟਕਦਾ ਫਿਰਦਾ ਹੈ। ਹੇ ਪ੍ਰਭੂ! ਅਸੀਂ (ਜੀਵ, ਤੇਰੇ ਦਰ ਦੇ) ਮੰਗਤੇ ਹਾਂ, ਤੂੰ ਸਦਾ ਹੀ (ਸਾਨੂੰ) ਦਾਤਾਂ ਦੇਣ ਵਾਲਾ ਹੈਂ, (ਮੇਹਰ ਕਰ, ਗੁਰੂ ਦੇ) ਸ਼ਬਦ ਵਿਚ ਜੋੜ ਕੇ ਆਤਮਕ ਜੀਵਨ ਦੀ ਸਮਝ ਬਖ਼ਸ਼।੧। ਹਰਿ ਜੀਉ ਕ੍ਰਿਪਾ ਕਰਹੁ ਤੁਮ ਪਿਆਰੇ ॥ ਸਤਿਗੁਰੁ ਦਾਤਾ ਮੇਲਿ ਮਿਲਾਵਹੁ ਹਰਿ ਨਾਮੁ ਦੇਵਹੁ ਆਧਾਰੇ ॥ ਰਹਾਉ ॥ Har jī▫o kirpā karahu ṯum pi▫āre. Saṯgur ḏāṯā mel milāvhu har nām ḏevhu āḏẖāre. Rahā▫o. O Dear Beloved Lord, please show mercy to me. Unite me in the Union of the True Guru, the Great Giver, and give me the support of the Lord's Name. ||Pause|| ਆਧਾਰੇ = ਆਸਰਾ।ਰਹਾਉ। ਹੇ ਪਿਆਰੇ ਪ੍ਰਭੂ ਜੀ! (ਮੇਰੇ ਉਤੇ) ਮੇਹਰ ਕਰ, ਤੇਰੇ ਨਾਮ ਦੀ ਦਾਤਿ ਦੇਣ ਵਾਲਾ ਗੁਰੂ ਮੈਨੂੰ ਮਿਲਾ, ਅਤੇ (ਮੇਰੀ ਜ਼ਿੰਦਗੀ ਦਾ) ਸਹਾਰਾ ਆਪਣਾ ਨਾਮ ਮੈਨੂੰ ਦੇਹ।ਰਹਾਉ। ਮਨਸਾ ਮਾਰਿ ਦੁਬਿਧਾ ਸਹਜਿ ਸਮਾਣੀ ਪਾਇਆ ਨਾਮੁ ਅਪਾਰਾ ॥ ਹਰਿ ਰਸੁ ਚਾਖਿ ਮਨੁ ਨਿਰਮਲੁ ਹੋਆ ਕਿਲਬਿਖ ਕਾਟਣਹਾਰਾ ॥੨॥ Mansā mār ḏubiḏẖā sahj samāṇī pā▫i▫ā nām apārā. Har ras cẖākẖ man nirmal ho▫ā kilbikẖ kātaṇhārā. ||2|| Conquering my desires and duality, I have merged in celestial peace, and I have found the Naam, the Name of the Infinite Lord. I have tasted the sublime essence of the Lord, and my soul has become immaculately pure; the Lord is the Destroyer of sins. ||2|| ਮਨਸਾ = {मनीषा} ਵਾਸਨਾ। ਮਾਰਿ = ਮਾਰ ਕੇ। ਦੁਬਿਧਾ = ਦੁ-ਕਿਸਮਾ-ਪਨ, ਡਾਂਵਾਂ-ਡੋਲ ਹਾਲਤ। ਸਹਜਿ = ਆਤਮਕ ਅਡੋਲਤਾ ਵਿਚ। ਕਿਲਬਿਖ = ਪਾਪ।੨। (ਹੇ ਭਾਈ! ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੇ) ਬੇਅੰਤ ਪ੍ਰਭੂ ਦਾ ਨਾਮ ਹਾਸਲ ਕਰ ਲਿਆ (ਨਾਮ ਦੀ ਬਰਕਤਿ ਨਾਲ) ਵਾਸਨਾ ਨੂੰ ਮੁਕਾ ਕੇ ਉਸ ਦੀ ਮਾਨਸਕ ਡਾਂਵਾਂ-ਡੋਲ ਹਾਲਤ ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦੀ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਸਾਰੇ ਪਾਪ ਕੱਟਣ ਦੇ ਸਮਰਥ ਹੈ (ਜੇਹੜਾ ਮਨੁੱਖ ਨਾਮ ਪ੍ਰਾਪਤ ਕਰ ਲੈਂਦਾ ਹੈ) ਹਰਿ-ਨਾਮ ਦਾ ਸੁਆਦ ਚੱਖ ਕੇ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ।੨। ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ ॥ ਅੰਮ੍ਰਿਤੁ ਨਾਮੁ ਸਦਾ ਮਨਿ ਮੀਠਾ ਸਬਦੇ ਪਾਵੈ ਕੋਈ ॥੩॥ Sabaḏ marahu fir jīvhu saḏ hī ṯā fir maraṇ na ho▫ī. Amriṯ nām saḏā man mīṯẖā sabḏe pāvai ko▫ī. ||3|| Dying in the Word of the Shabad, you shall live forever, and you shall never die again. The Ambrosial Nectar of the Naam is ever-sweet to the mind; but how few are those who obtain the Shabad. ||3|| ਸਬਦਿ = ਸ਼ਬਦ ਦੀ ਰਾਹੀਂ। ਮਰਹੁ = (ਵਿਕਾਰਾਂ ਵਲੋਂ) ਅਛੋਹ ਹੋ ਜਾਵੋ। ਜੀਵਹੁ = ਆਤਮਕ ਜੀਵਨ ਹਾਸਲ ਕਰ ਲਵੋਗੇ। ਸਦ ਹੀ = ਸਦਾ ਹੀ। ਮਰਣੁ = ਆਤਮਕ ਮੌਤ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਮਨਿ = ਮਨ ਵਿਚ।੩। ਹੇ ਭਾਈ! ਗੁਰੂ ਦੇ ਸ਼ਬਦ ਵਿਚ ਜੁੜ ਕੇ (ਵਿਕਾਰਾਂ ਵਲੋਂ) ਅਛੋਹ ਹੋ ਜਾਵੋ, ਫਿਰ ਸਦਾ ਲਈ ਹੀ ਆਤਮਕ ਜੀਵਨ ਜੀਊਂਦੇ ਰਹੋਗੇ, ਫਿਰ ਕਦੇ ਆਤਮਕ ਮੌਤ ਨੇੜੇ ਨਹੀਂ ਢੁਕੇਗੀ। ਜੇਹੜਾ ਭੀ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ, ਉਸ ਨੂੰ ਇਹ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਲਈ ਮਨ ਵਿਚ ਮਿੱਠਾ ਲੱਗਣ ਲੱਗ ਪੈਂਦਾ ਹੈ।੩। ਦਾਤੈ ਦਾਤਿ ਰਖੀ ਹਥਿ ਅਪਣੈ ਜਿਸੁ ਭਾਵੈ ਤਿਸੁ ਦੇਈ ॥ ਨਾਨਕ ਨਾਮਿ ਰਤੇ ਸੁਖੁ ਪਾਇਆ ਦਰਗਹ ਜਾਪਹਿ ਸੇਈ ॥੪॥੧੧॥ Ḏāṯai ḏāṯ rakẖī hath apṇai jis bẖāvai ṯis ḏe▫ī. Nānak nām raṯe sukẖ pā▫i▫ā ḏargėh jāpėh se▫ī. ||4||11|| The Great Giver keeps His Gifts in His Hand; He gives them to those with whom He is pleased. O Nanak, imbued with the Naam, they find peace, and in the Court of the Lord, they are exalted. ||4||11|| ਦਾਤੈ = ਦਾਤੇ ਨੇ। ਹਥਿ = ਹੱਥ ਵਿਚ। ਦੇਈ = ਦੇਂਦਾ ਹੈ। ਜਾਪਹਿ = ਆਦਰ ਪਾਂਦੇ ਹਨ, ਪਰਗਟ ਹੁੰਦੇ ਹਨ।੪। ਹੇ ਭਾਈ! ਦਾਤਾਰ ਨੇ (ਨਾਮ ਦੀ ਇਹ) ਦਾਤਿ ਆਪਣੇ ਹੱਥ ਵਿਚ ਰੱਖੀ ਹੋਈ ਹੈ, ਜਿਸ ਨੂੰ ਚਾਹੁੰਦਾ ਹੈ ਉਸ ਨੂੰ ਦੇ ਦੇਂਦਾ ਹੈ। ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ (ਇਥੇ) ਸੁਖ ਮਾਣਦੇ ਹਨ, ਪਰਮਾਤਮਾ ਦੀ ਹਜ਼ੂਰੀ ਵਿਚ ਭੀ ਉਹੀ ਮਨੁੱਖ ਆਦਰ-ਮਾਣ ਪਾਂਦੇ ਹਨ।੪।੧੧। Ang. 603 -604 srigranth.org kirtan :waheguru:
  10. Taken from Gyani Amar Singh Ji's book of Sodi Paatshah. During the time period of Guru Amar Das Ji, the city of Govindwal was flourishing. Sangat would come especially to do Guru Ji's darshan. During this time, Bhai Jetha Ji (who later became Guru Ram Das Ji) , came to Baasarke, to live with his maternal grandparents. Bhai Jetha Ji was born in 1534 in Lahore to Mata Daya Kaur & Hardas Ji. However his parents passed away while he was very young. He then came to stay with his maternal grandparents at Basarke. When he heard about Govindwal & the praises of Guru Amar Das Ji, he left Basarke and came to stay in Govindwal. Just before Bhai Jetha Ji left for Govindwal, a very significant incident took place that changed the course of his life. His Naniji had bestowed on him the responsibility of selling 'ghungreeyaa' (boiled grains). One day as he left home to sell 'ghungreeyaa' , he met some holy men on the way. They asked him for 'ghungreeyaa' as they were very hungry. Bhai Jetha Ji sat down and offered them a handful of the same, thinking they will be satisfied with that. However, the holy men were not satisfied and asked him for more. Bhai Jetha Ji was so selfless & humble that he gave all the ghungreeyaa he had to the holy men. Bhai Jetha Ji's Naniji had given him the grains in the morning, thinking he would bring home some earning. When he returned home, Naniji asked him how much he had earned, to which Bhai Jetha Ji replied "Kuch vi nahi". He narrated the entire incident to her but she couldn't believe him. Bhai Jetha Ji was very hurt with Naniji's words & so he left for Govindwal. Guru Arjan Dev Ji in Ramkalee dee Vaar : ਸਲੋਕ ਮਃ ੫ ॥ ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ ॥ ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ ॥ ਹਰਿ ਨਾਮੋ ਮੰਤ੍ਰੁ ਦ੍ਰਿੜਾਇਦਾ ਕਟੇ ਹਉਮੈ ਰੋਗੁ ॥ ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ ॥੧॥ Salok mėhlā 5. Jaisā saṯgur suṇīḏā ṯaiso hī mai dīṯẖ. vicẖẖuṛi▫ā mele parabẖū har ḏargėh kā basīṯẖ. Har nāmo manṯar ḏariṛā▫iḏā kate ha▫umai rog. Nānak saṯgur ṯinā milā▫i▫ā jinā ḏẖure pa▫i▫ā sanjog. ||1|| Shalok, Fifth Mehl: As I have heard of the True Guru, so I have seen Him. He re-unites the separated ones with God; He is the Mediator at the Court of the Lord. He implants the Mantra of the Lord's Name, and eradicates the illness of egotism. O Nanak, he alone meets the True Guru, who has such union pre-ordained. ||1|| ਬਸੀਠੁ = ਵਿਚੋਲਾ, ਵਕੀਲ। ਮੰਤ੍ਰੁ = ਉਪਦੇਸ਼। ਧੁਰੇ = ਧੁਰ ਤੋਂ, ਮੁੱਢ ਤੋਂ। ਸੰਜੋਗੁ = ਮੇਲ, ਮਿਲਾਪ।੧। ਸਤਿਗੁਰੂ ਜਿਹੋ ਜਿਹਾ ਸੁਣੀਦਾ ਸੀ, ਉਹੋ ਜਿਹਾ ਜਿਹਾ ਹੀ ਮੈਂ (ਅੱਖੀਂ) ਵੇਖ ਲਿਆ ਹੈ, ਗੁਰੂ ਪ੍ਰਭੂ ਦੀ ਹਜ਼ੂਰੀ ਦਾ ਵਿਚੋਲਾ ਹੈ, ਪ੍ਰਭੂ ਤੋਂ ਵਿੱਛੁੜਿਆਂ ਨੂੰ (ਮੁੜ) ਪ੍ਰਭੂ ਨਾਲ ਮਿਲਾ ਦੇਂਦਾ ਹੈ, ਪ੍ਰਭੂ ਦਾ ਨਾਮ ਸਿਮਰਨ ਦਾ ਉਪਦੇਸ਼ (ਜੀਵ ਦੇ ਹਿਰਦੇ ਵਿਚ) ਪੱਕਾ ਕਰ ਦੇਂਦਾ ਹੈ (ਤੇ ਇਸ ਤਰ੍ਹਾਂ ਉਸ ਦਾ) ਹਉਮੈ ਦਾ ਰੋਗ ਦੂਰ ਕਰ ਦੇਂਦਾ ਹੈ। ਪਰ, ਹੇ ਨਾਨਕ! ਪ੍ਰਭੂ ਉਹਨਾਂ ਨੂੰ ਹੀ ਗੁਰੂ ਮਿਲਾਉਂਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ ਇਹ ਮੇਲ ਲਿਖਿਆ ਹੁੰਦਾ ਹੈ।੧। On reaching Govindwal too, he made a living by selling 'ghungreeyaa'. As Lahore was easily accessible from Govindwal, many travelers en-route to Lahore would pass by Govindwal. Bhai Jetha Ji was very happy here to see the sangat. The sound of kirtan from the Guru's Darbar filled his heart with happiness & peace. Twice a day he would pay respects at the Guru's Darbar, while he sold 'ghungreeyaa' in the day. It is believed that when Bhai Jetha Ji called out to passers by, "Ghungreeyaa leh lo", in his sweet, melodious voice, they would stop by just to listen to him. Guru Amar Das Ji had two daughters; Bibi Dani Ji & Bibi Bhani Ji. Bibi Dani Ji was married while Bibi Bhani Ji was to get married. Guru Sahib jaanee jaan sann. He would sit quietly engrossed in the thoughts of Akaal Purakh. However his wife, Bibi Bhani Ji's mother was very concerned about her daughter's future. One day while Bhai Jetha Ji was passing by the Guru Darbar and calling out "Ghungreeyaa leh lo", Bibi Dani Ji's mother asked Guru Sahib that their daughter was of marriageable age & they must find a suitable match for her. Guru Sahib Ji, jaanee jaan sann. He asked Mata Ji, "Kidda ko larkaa honaa chaheeda hai?" Mata Ji had seen Bhai Jetha Ji a few times selling 'ghungreeyaa'. However today she looked at him with much love & admiration. Bhai Jetha Ji had such noor & bakshish on his face that Mata Ji couldn't help admiring him. She told Guru Sahib, "Jidda ko munda ghungreeyaa vechar vaala hai, eho jeha hi koyi hove, taa theek hai." On hearing this Guru Amar Das Ji laughed and said, "Bholeeye! Eho jehaa taa kudrat ne eho hee paida kitaa hai, hor kitho hovega?" Mata Ji was taken aback with Guru Sahib's words. She said "Maharaj! Mera matlab hai ki edda koh munda hovey." Guru Sahib again said, "Oh bholeeye! hun kyu bharam karni hai? Iss jehaa eho hi hai." Mata Ji became apprehensive now thinking, how could Guru Sahib give his daughter's hand to Bhai Jetha Ji! Guru Amar Das Ji sent a sewak to call Bhai Jetha Ji. On arriving at the Guru's darbar, Bhai Jetha Ji kept the basket of ghungreeyaa on the floor, bowed before Guru Ji and sat down. Gyani Amar Singh Ji [the writer of this sakhi], wonders there was a time when Bhai Jetha Ji did Guru Amar Das Ji's darshan from a distance and today Guru Sahib gave him the opportunity to do his darshan so closely. With his head bowed in humility, Bhai Jetha Ji asked "Ji Satguru Ji, iss nimaare layee ki hukkam hai?" Guru Sahib replied, " Saada taa koyee hukkam nahi, par iss teri mata ji nu tere naal kam pai gaya si." Guru Ji then looked at Mata Ji and asked, "Ki salaah hai? Iss vargaa taa eho jeha hi hai." Mata Ji replied "Aap maalak ho, jivey theek samjhde ho, uve hi theek hai. Mein tuhaadi hukkam-adoolee dee aviggyaa nahi kar sakdi, na mein tuhadeeyaa door-darshi gallaa bare koyi andaaza hi laa sakdi haa, iss layi aap theek hi aakh rahe hovoge." After listening to Mata Ji's words, Guru Amar Das Ji asked Bhai Jetha Ji about his family & where he lived. Bhai Jetha Ji with utmost humility and respect answered all questions of Guru Sahib, and kept on repeating, "Paatshah! Mein ta yateem haa, gareeb haa, nitaara haa, par tuhade aasre te ithe Govindwal vich hi jeewan-nirbaah kar reha haa." Nimaareyaa de maarn, nitaareyaa de taarn, nioteyaa di oat, niaasreyaa de aasre, nigatteyaa di gatt, nipatteyaa di patt, te nidhiniyaa di dhir baran wale Guru Amar Das Ji , smiled after listening to Bhai Jetha Ji and said, " Assaa tera yateempura khatam kar dera hai, tennu apnaa puttar barah lehraa hai." After saying these sacred words, Guru Amar Das Ji sent Bhai Jetha Ji to Lahore and told him that he would like his daughter wedded to him. Guru Sahib also asked Bhai Jetha Ji to now go and prepare for the wedding, and later if he wished he could return to stay with Guru Sahib. Kirtan ~~~ P.S. The above is a small attempt at translating from Gyani Amar Singh Ji's book on Sodi Paatshah which is written in Gurmukhi. There may be numerous mistakes while doing so, bhull chuk mauf karna ji. :waheguru:
  11. Awwwsome jio, thanks for sharing :waheguru::waheguru:
  12. Guru Amar Das Ji Raag Ramkalee :. ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ ॥ ਹਰਿ ਮੰਗਲੁ ਗਾਉ ਸਖੀ ਗ੍ਰਿਹੁ ਮੰਦਰੁ ਬਣਿਆ ॥ ਹਰਿ ਗਾਉ ਮੰਗਲੁ ਨਿਤ ਸਖੀਏ ਸੋਗੁ ਦੂਖੁ ਨ ਵਿਆਪਏ ॥ ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰੁ ਜਾਪਏ ॥ ਅਨਹਤ ਬਾਣੀ ਗੁਰ ਸਬਦਿ ਜਾਣੀ ਹਰਿ ਨਾਮੁ ਹਰਿ ਰਸੁ ਭੋਗੋ ॥ ਕਹੈ ਨਾਨਕੁ ਪ੍ਰਭੁ ਆਪਿ ਮਿਲਿਆ ਕਰਣ ਕਾਰਣ ਜੋਗੋ ॥੩੪॥ Man cẖā▫o bẖa▫i▫ā parabẖ āgam suṇi▫ā. Har mangal gā▫o sakẖī garihu manḏar baṇi▫ā. Har gā▫o mangal niṯ sakẖī▫e sog ḏūkẖ na vi▫āpa▫e. Gur cẖaran lāge ḏin sabẖāge āpṇā pir jāp▫e. Anhaṯ baṇī gur sabaḏ jāṇī har nām har ras bẖogo. Kahai Nānak parabẖ āp mili▫ā karaṇ kāraṇ jogo. ||34|| My mind has become joyful, hearing of God's coming. Sing the songs of joy to welcome the Lord, O my companions; my household has become the Lord's Mansion. Sing continually the songs of joy to welcome the Lord, O my companions, and sorrow and suffering will not afflict you. Blessed is that day, when I am attached to the Guru's feet and meditate on my Husband Lord. I have come to know the unstruck sound current and the Word of the Guru's Shabad; I enjoy the sublime essence of the Lord, the Lord's Name. Says Nanak, God Himself has met me; He is the Doer, the Cause of causes. ||34|| ਚਾਉ = ਆਨੰਦ। ਪ੍ਰਭ ਆਗਮੁ = ਪ੍ਰਭੂ ਦਾ ਆਉਣਾ। ਸਖੀ = ਹੇ ਸਖੀ! ਹੇ ਜਿੰਦੇ! ਮੰਗਲੁ = ਖ਼ੁਸ਼ੀ ਦਾ ਗੀਤ, ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ। ਗ੍ਰਿਹੁ = ਹਿਰਦਾ-ਘਰ। ਮੰਦਰੁ = ਪ੍ਰਭੂ ਦਾ ਨਿਵਾਸ-ਅਸਥਾਨ। ਨ ਵਿਆਪਏ = ਨਹੀਂ ਵਿਆਪਦਾ, ਆਪਣਾ ਦਬਾਉ ਨਹੀਂ ਪਾਂਦਾ। ਸਭਾਗੇ = ਭਾਗਾਂ ਵਾਲੇ। ਜਾਪਏ = ਦਿੱਸ ਪਿਆ ਹੈ। ਅਨਹਤ = ਇਕ-ਰਸ। ਅਨਹਤ ਬਾਣੀ = ਇਕ-ਰਸ ਸਿਫ਼ਤਿ-ਸਾਲਾਹ ਦੀ ਰੌ। ਸਬਦਿ = ਸ਼ਬਦ ਦੀ ਰਾਹੀਂ। ਜੋਗੋ = ਸਮਰੱਥ।੩੪। ਆਪਣੀ ਹਿਰਦੇ-ਸੇਜ ਉਤੇ ਪ੍ਰਭੂ-ਪਤੀ ਦਾ ਆਉਣਾ ਮੈਂ ਸੁਣ ਲਿਆ ਹੈ (ਮੈਂ ਅਨੁਭਵ ਕਰ ਲਿਆ ਹੈ ਕਿ ਪ੍ਰਭੂ ਮੇਰੇ ਹਿਰਦੇ ਵਿਚ ਆ ਵੱਸਿਆ ਹੈ ਹੁਣ) ਮੇਰੇ ਮਨ ਵਿਚ ਆਨੰਦ ਬਣ ਗਿਆ ਹੈ। ਹੇ ਮੇਰੀ ਜਿੰਦੇ! ਮੇਰਾ ਇਹ ਹਿਰਦਾ-ਘਰ ਪ੍ਰਭੂ-ਪਤੀ ਦਾ ਨਿਵਾਸ-ਅਸਥਾਨ ਬਣ ਗਿਆ ਹੈ, ਹੁਣ ਤੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾ। ਹੇ ਜਿੰਦੇ! ਸਦਾ ਪ੍ਰਭੂ ਦੀ ਵਡਿਆਈ ਦਾ ਗੀਤ ਗਾਂਦੀ ਰਹੁ, (ਇਹ ਤਰ੍ਹਾਂ) ਕੋਈ ਫ਼ਿਕਰ ਕੋਈ ਦੁੱਖ (ਆਪਣਾ) ਜ਼ੋਰ ਨਹੀਂ ਪਾ ਸਕਦਾ। ਉਹ ਦਿਨ ਭਾਗਾਂ ਵਾਲੇ ਹੁੰਦੇ ਹਨ ਜਦੋਂ (ਮੱਥਾ) ਗੁਰੂ ਦੇ ਚਰਨਾਂ ਉਤੇ ਟਿਕੇ, ਪਿਆਰਾ ਪਤੀ-ਪ੍ਰਭੂ (ਹਿਰਦੇ ਵਿਚ) ਦਿੱਸ ਪੈਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਇਕ-ਰਸ ਸਿਫ਼ਤਿ-ਸਾਲਾਹ ਦੀ ਰੌ ਨਾਲ ਸਾਂਝ ਬਣ ਜਾਂਦੀ ਹੈ, ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ, ਪ੍ਰਭੂ-ਮਿਲਾਪ ਦਾ ਆਨੰਦ ਮਾਣੀਦਾ ਹੈ। ਨਾਨਕ ਆਖਦਾ ਹੈ-(ਹੇ ਜਿੰਦੇ! ਖ਼ੁਸ਼ੀ ਦਾ ਗੀਤ ਗਾ) ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਆਪ ਆ ਕੇ ਮੈਨੂੰ ਮਿਲ ਪਿਆ ਹੈ।੩੪। ❁ ਭਾਵ: ਮਨੁੱਖ ਦੇ ਅੰਦਰ ਆਤਮਕ ਆਨੰਦ ਤਦੋਂ ਹੀ ਬਣਦਾ ਹੈ ਜਦੋਂ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਪਰਕਾਸ਼ ਹੁੰਦਾ ਹੈ। ਤਦੋਂ ਮਨੁੱਖ ਦਾ ਹਿਰਦਾ ਵਿਕਾਰਾਂ ਤੋਂ ਪਵਿੱਤਰ ਹੋ ਜਾਂਦਾ ਹੈ, ਕੋਈ ਚਿੰਤਾ ਕੋਈ ਦੁੱਖ ਉਸ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਦਾ। ਪਰ ਇਹ ਪਰਕਾਸ਼ ਗੁਰੂ ਦੀ ਰਾਹੀਂ ਹੀ ਹੁੰਦਾ ਹੈ। Ang. 921 srigranth.org kirtan :waheguru:
  13. Guru Ram Das Ji in Sriraag Ghar Pehlaa .: ਸਿਰੀਰਾਗੁ ਮਹਲਾ ੪ ਘਰੁ ੧ ॥ ਮੈ ਮਨਿ ਤਨਿ ਬਿਰਹੁ ਅਤਿ ਅਗਲਾ ਕਿਉ ਪ੍ਰੀਤਮੁ ਮਿਲੈ ਘਰਿ ਆਇ ॥ ਜਾ ਦੇਖਾ ਪ੍ਰਭੁ ਆਪਣਾ ਪ੍ਰਭਿ ਦੇਖਿਐ ਦੁਖੁ ਜਾਇ ॥ ਜਾਇ ਪੁਛਾ ਤਿਨ ਸਜਣਾ ਪ੍ਰਭੁ ਕਿਤੁ ਬਿਧਿ ਮਿਲੈ ਮਿਲਾਇ ॥੧॥ Sirīrāg mėhlā 4 gẖar 1. Mai man ṯan birahu aṯ aglā ki▫o parīṯam milai gẖar ā▫e. Jā ḏekẖā parabẖ āpṇā parabẖ ḏekẖi▫ai ḏukẖ jā▫e. Jā▫e pucẖẖā ṯin sajṇā parabẖ kiṯ biḏẖ milai milā▫e. ||1|| Siree Raag, Fourth Mehl, First House: Within my mind and body is the intense pain of separation; how can my Beloved come to meet me in my home? When I see my God, seeing God Himself, my pain is taken away. I go and ask my friends, "How can I meet and merge with God?" ||1|| ਮੈ ਮਨਿ = ਮੈਨੂੰ (ਆਪਣੇ) ਮਨ ਵਿਚ। ਬਿਰਹੁ = ਵਿਛੋੜੇ ਦਾ ਦਰਦ। ਅਗਲਾ = ਬਹੁਤ। ਕਿਉ = ਕਿਵੇਂ? ਘਰਿ = ਹਿਰਦੇ-ਘਰ ਵਿਚ। ਆਇ = ਆ ਕੇ। ਜਾ = ਜਦੋਂ। ਦੇਖਾ = ਦੇਖਾਂ। ਪ੍ਰਭਿ ਦੇਖਿਐ = ਪ੍ਰਭੂ ਦੇ ਦਰਸ਼ਨ ਦੀ ਰਾਹੀਂ। ਪੁਛਾ = ਪੁੱਛਾਂ। ਕਿਤੁ ਬਿਧਿ = ਕਿਸ ਤਰੀਕੇ ਨਾਲ? ਕਿਤੁ = ਕਿਸ ਦੀ ਰਾਹੀਂ।੧। ਮੇਰੇ ਮਨ ਵਿਚ ਸਰੀਰ ਵਿਚ (ਪ੍ਰੀਤਮ-ਪ੍ਰਭੂ ਦੇ) ਵਿਛੋੜੇ ਦਾ ਭਾਰੀ ਦਰਦ ਹੈ (ਮੇਰਾ ਮਨ ਤੜਪ ਰਿਹਾ ਹੈ ਕਿ) ਕਿਵੇਂ ਪ੍ਰੀਤਮ-ਪ੍ਰਭੂ ਮੇਰੇ ਹਿਰਦੇ-ਘਰ ਵਿਚ ਮੈਨੂੰ ਆ ਮਿਲੇ। ਜਦੋਂ ਮੈਂ ਪਿਆਰੇ ਪ੍ਰਭੂ ਦਾ ਦਰਸ਼ਨ ਕਰਦਾ ਹਾਂ, ਪ੍ਰਭੂ ਦਾ ਦਰਸ਼ਨ ਕੀਤਿਆਂ ਮੇਰਾ (ਵਿਛੋੜੇ ਦਾ) ਦੁੱਖ ਦੂਰ ਹੋ ਜਾਂਦਾ ਹੈ। (ਜਿਨ੍ਹਾਂ ਸਤਸੰਗੀ ਸੱਜਣਾਂ ਨੇ ਪ੍ਰੀਤਮ-ਪ੍ਰਭੂ ਦਾ ਦਰਸ਼ਨ ਕੀਤਾ ਹੈ) ਮੈਂ ਉਹਨਾਂ ਸੱਜਣਾਂ ਨੂੰ ਜਾ ਕੇ ਪੁੱਛਦਾ ਹਾਂ ਕਿ ਪ੍ਰਭੂ ਕਿਸ ਤਰੀਕੇ ਨਾਲ ਮਿਲਾਇਆਂ ਮਿਲਦਾ ਹੈ।੧। ਮੇਰੇ ਸਤਿਗੁਰਾ ਮੈ ਤੁਝ ਬਿਨੁ ਅਵਰੁ ਨ ਕੋਇ ॥ ਹਮ ਮੂਰਖ ਮੁਗਧ ਸਰਣਾਗਤੀ ਕਰਿ ਕਿਰਪਾ ਮੇਲੇ ਹਰਿ ਸੋਇ ॥੧॥ ਰਹਾਉ ॥ Mere saṯigurā mai ṯujẖ bin avar na ko▫e. Ham mūrakẖ mugaḏẖ sarṇāgaṯī kar kirpā mele har so▫e. ||1|| rahā▫o. O my True Guru, without You I have no other at all. I am foolish and ignorant; I seek Your Sanctuary. Please be Merciful and unite me with the Lord. ||1||Pause|| ਅਵਰੁ = ਕੋਈ ਹੋਰ (ਸਹਾਰਾ)। ਮੁਗਧ = ਅੰਞਾਣ। ਸਰਣਾਗਤੀ = ਸਰਨ ਆਏ ਹੋਏ। ਕਰਿ = ਕਰ ਕੇ।੧।ਰਹਾਉ। ਹੇ ਮੇਰੇ ਸਤਿਗੁਰ! ਤੈਥੋਂ ਬਿਨਾ ਮੇਰਾ ਹੋਰ ਕੋਈ (ਸਹਾਰਾ) ਨਹੀਂ ਹੈ। ਅਸੀਂ ਜੀਵ ਮੂਰਖ ਹਾਂ, ਅੰਞਾਣ ਹਾਂ, (ਪਰ) ਤੇਰੀ ਸਰਨ ਆਏ ਹਨ (ਜੇਹੜਾ ਭਾਗਾਂ ਵਾਲਾ ਗੁਰੂ ਦੀ ਸਰਨ ਆਉਂਦਾ ਹੈ ਉਸ ਨੂੰ) ਉਹ ਪਰਮਾਤਮਾ ਆਪ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ।੧।ਰਹਾਉ। ਸਤਿਗੁਰੁ ਦਾਤਾ ਹਰਿ ਨਾਮ ਕਾ ਪ੍ਰਭੁ ਆਪਿ ਮਿਲਾਵੈ ਸੋਇ ॥ ਸਤਿਗੁਰਿ ਹਰਿ ਪ੍ਰਭੁ ਬੁਝਿਆ ਗੁਰ ਜੇਵਡੁ ਅਵਰੁ ਨ ਕੋਇ ॥ ਹਉ ਗੁਰ ਸਰਣਾਈ ਢਹਿ ਪਵਾ ਕਰਿ ਦਇਆ ਮੇਲੇ ਪ੍ਰਭੁ ਸੋਇ ॥੨॥ Saṯgur ḏāṯā har nām kā parabẖ āp milāvai so▫e. Saṯgur har parabẖ bujẖi▫ā gur jevad avar na ko▫e. Ha▫o gur sarṇā▫ī dẖėh pavā kar ḏa▫i▫ā mele parabẖ so▫e. ||2|| The True Guru is the Giver of the Name of the Lord. God Himself causes us to meet Him. The True Guru understands the Lord God. There is no other as Great as the Guru. I have come and collapsed in the Guru's Sanctuary. In His Kindness, He has united me with God. ||2|| ਸੋਇ = ਉਹ ਹੀ। ਸਤਿਗੁਰਿ = ਸਤਗੁਰ ਨੇ। ਜੇਵਡੁ = ਜੇਡਾ। ਪਵਾ = ਪਵਾਂ।੨। ਗੁਰੂ ਹਰਿ ਨਾਮ ਦੀ ਦਾਤਿ ਦੇਣ ਵਾਲਾ ਹੈ (ਜਿਸ ਨੂੰ ਗੁਰੂ ਪਾਸੋਂ ਇਹ ਦਾਤਿ ਮਿਲਦੀ ਹੈ ਉਸ ਨੂੰ) ਉਹ ਪ੍ਰਭੂ ਆਪ ਆਪਣੇ ਨਾਲ ਮਿਲਾ ਲੈਂਦਾ ਹੈ। ਗੁਰੂ ਨੇ ਹਰੀ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੋਈ ਹੈ (ਇਸ ਵਾਸਤੇ) ਗੁਰੂ ਜੇਡਾ (ਉੱਚੀ ਆਤਮਕ ਅਵਸਥਾ ਵਾਲਾ) ਹੋਰ ਕੋਈ ਨਹੀਂ। (ਮੇਰੀ ਇਹੀ ਤਾਂਘ ਹੈ ਕਿ) ਮੈਂ ਗੁਰੂ ਦੀ ਸਰਨ, ਆਪਾ-ਭਾਵ ਮਿਟਾ ਕੇ, ਆ ਪਵਾਂ। (ਗੁਰੂ ਦੀ ਸਰਨ ਪਿਆਂ ਹੀ) ਉਹ ਪ੍ਰਭੂ ਮਿਹਰ ਕਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ।੨। ਮਨਹਠਿ ਕਿਨੈ ਨ ਪਾਇਆ ਕਰਿ ਉਪਾਵ ਥਕੇ ਸਭੁ ਕੋਇ ॥ ਸਹਸ ਸਿਆਣਪ ਕਰਿ ਰਹੇ ਮਨਿ ਕੋਰੈ ਰੰਗੁ ਨ ਹੋਇ ॥ ਕੂੜਿ ਕਪਟਿ ਕਿਨੈ ਨ ਪਾਇਓ ਜੋ ਬੀਜੈ ਖਾਵੈ ਸੋਇ ॥੩॥ Manhaṯẖ kinai na pā▫i▫ā kar upāv thake sabẖ ko▫e. Sahas si▫āṇap kar rahe man korai rang na ho▫e. Kūṛ kapat kinai na pā▫i▫o jo bījai kẖāvai so▫e. ||3|| No one has found Him by stubborn-mindedness. All have grown weary of the effort. Thousands of clever mental tricks have been tried, but still, the raw and undisciplined mind does not absorb the Color of the Lord's Love. By falsehood and deception, none have found Him. Whatever you plant, you shall eat. ||3|| ਮਨ ਹਠਿ = ਮਨ ਦੇ ਹਠ ਨਾਲ। ਉਪਾਵ = ਕਈ ਉਪਾਉ। ਸਭੁ ਕੋਇ = ਹਰੇਕ ਜੀਵ। ਮਨਿ ਕੋਰੈ = ਕੋਰੇ ਮਨ ਦੀ ਰਾਹੀਂ, ਜੇ ਮਨ ਕੋਰਾ ਰਹੇ। ਕੂੜਿ = ਮਾਇਆ ਦੇ ਮੋਹ ਵਿਚ (ਫਸੇ ਰਿਹਾਂ)। ਕਪਟਿ = ਠੱਗੀ ਨਾਲ।੩। ਮਨ ਦੇ ਹਠ ਨਾਲ (ਕੀਤੇ ਤਪ ਆਦਿਕ ਸਾਧਨਾਂ ਨਾਲ) ਕਦੇ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ। (ਇਹੋ ਜਿਹੇ) ਅਨੇਕਾਂ ਉਪਾਵ ਕਰ ਕੇ ਸਭ ਥੱਕ ਹੀ ਜਾਂਦੇ ਹਨ। (ਤਪ ਆਦਿਕ ਵਾਲੀਆਂ) ਹਜ਼ਾਰਾਂ ਸਿਆਣਪਾਂ (ਜੇਹੜੇ ਲੋਕ) ਕਰਦੇ ਹਨ (ਉਹਨਾਂ ਦਾ ਮਨ ਪ੍ਰਭੂ-ਪ੍ਰੇਮ ਵਲੋਂ ਕੋਰਾ ਹੀ ਰਹਿੰਦਾ ਹੈ, ਤੇ) ਜੇ ਮਨ (ਪ੍ਰਭੂ-ਪ੍ਰੇਮ ਤੋਂ) ਕੋਰਾ ਹੀ ਰਹੇ ਤਾਂ ਨਾਮ ਰੰਗ ਨਹੀਂ ਚੜ੍ਹਦਾ। ਮਾਇਆ ਦੇ ਮੋਹ ਵਿਚ ਫਸੇ ਰਹਿ ਕੇ (ਬਾਹਰੋਂ ਹਠ-ਕਰਮਾਂ ਦੀ) ਠੱਗੀ ਨਾਲ ਕਦੇ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ। (ਇਹ ਪੱਕਾ ਨਿਯਮ ਹੈ ਕਿ) ਜੋ ਕੁਝ ਕੋਈ ਬੀਜਦਾ ਹੈ ਉਹੀ ਉਹ ਖਾਂਦਾ ਹੈ।੩। ਸਭਨਾ ਤੇਰੀ ਆਸ ਪ੍ਰਭੁ ਸਭ ਜੀਅ ਤੇਰੇ ਤੂੰ ਰਾਸਿ ॥ ਪ੍ਰਭ ਤੁਧਹੁ ਖਾਲੀ ਕੋ ਨਹੀ ਦਰਿ ਗੁਰਮੁਖਾ ਨੋ ਸਾਬਾਸਿ ॥ ਬਿਖੁ ਭਉਜਲ ਡੁਬਦੇ ਕਢਿ ਲੈ ਜਨ ਨਾਨਕ ਕੀ ਅਰਦਾਸਿ ॥੪॥੧॥੬੫॥ Sabẖnā ṯerī ās parabẖ sabẖ jī▫a ṯere ṯūʼn rās. Parabẖ ṯuḏẖhu kẖālī ko nahī ḏar gurmukẖā no sābās. Bikẖ bẖa▫ojal dubḏe kadẖ lai jan Nānak kī arḏās. ||4||1||65|| O God, You are the Hope of all. All beings are Yours; You are the Wealth of all. O God, none return from You empty-handed; at Your Door, the Gurmukhs are praised and acclaimed. In the terrifying world-ocean of poison, people are drowning-please lift them up and save them! This is servant Nanak's humble prayer. ||4||1||65|| ਪ੍ਰਭ = ਹੇ ਪ੍ਰਭੂ! ਰਾਸਿ-ਪੂੰਜੀ, ਸਰਮਾਇਆ। ਦਰਿ = (ਤੇਰੇ) ਦਰ ਤੇ। ਸਾਬਾਸਿ = ਆਦਰ। ਬਿਖੁ = (ਬਿਕਾਰਾਂ ਦੀ) ਜ਼ਹਰ। ਭਉਜਲ = ਸੰਸਾਰ-ਸਮੁੰਦਰ।੪। ਹੇ ਪ੍ਰਭੂ! (ਸੰਸਾਰ-ਸਮੁੰਦਰ ਤੋਂ ਬਚਣ ਵਾਸਤੇ) ਸਭ ਜੀਵਾਂ ਨੂੰ ਤੇਰੀ (ਸਹੈਤਾ ਦੀ) ਹੀ ਆਸ ਹੈ, ਸਭ ਜੀਵ ਤੇਰੇ ਹੀ (ਪੈਦਾ ਕੀਤੇ ਹੋਏ) ਹਨ, ਤੂੰ ਹੀ (ਸਭ ਜੀਵਾਂ ਦੀ ਆਤਮਕ) ਰਾਸ ਪੂੰਜੀ ਹੈਂ। ਹੇ ਪ੍ਰਭੂ! ਤੇਰੇ ਦਰ ਤੋਂ ਕੋਈ ਖ਼ਾਲੀ ਨਹੀਂ ਮੁੜਦਾ, ਗੁਰੂ ਦੀ ਸਰਨ ਪੈਣ ਵਾਲੇ ਬੰਦਿਆਂ ਨੂੰ ਤੇਰੇ ਦਰ ਤੇ ਆਦਰ ਮਾਣ ਮਿਲਦਾ ਹੈ। ਹੇ ਪ੍ਰਭੂ! ਤੇਰੇ ਦਾਸ ਨਾਨਕ ਦੀ ਤੇਰੇ ਅੱਗੇ ਅਰਜ਼ੋਈ ਹੈ ਕਿ ਤੂੰ ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਜ਼ਹਰ ਵਿਚ ਡੁੱਬਦੇ ਜੀਵਾਂ ਨੂੰ ਆਪ ਕੱਢ ਲੈ।੪।੧।੬੫। Ang. 39 - 40 srigranth.org Kirtan
  14. ਤੁਧੁ ਬਾਝੁ ਪਿਆਰੇ ਕੇਵ ਰਹਾ ॥ ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ॥ ਦੂਜਾ ਨਾਹੀ ਕੋਇ ਜਿਸੁ ਆਗੈ ਪਿਆਰੇ ਜਾਇ ਕਹਾ ॥੧॥ ਰਹਾਉ ॥ Ŧuḏẖ bājẖ pi▫āre kev rahā. Sā vadi▫ā▫ī ḏėh jiṯ nām ṯere lāg rahāʼn. Ḏūjā nāhī ko▫e jis āgai pi▫āre jā▫e kahā. ||1|| rahā▫o. Without You, O Beloved, how could I even live? Bless me with such greatness, that I may remain attached to Your Name. There is no other, O Beloved, to whom I can go and speak. ||1||Pause|| ਕੇਵ ਰਹਾ = ਕਿਵੇਂ ਰਹਿ ਸਕਦਾ ਹਾਂ? ਮੈਂ ਵਿਆਕੁਲ ਹੋ ਜਾਂਦਾ ਹਾਂ। ਜਿਤੁ = ਜਿਸ ਦੀ ਰਾਹੀਂ। ਜਾਇ = ਜਾ ਕੇ।੧।ਰਹਾਉ। ਹੇ ਪਿਆਰੇ (ਪ੍ਰਭੂ!) ਤੇਰੀ ਯਾਦ ਤੋਂ ਬਿਨਾ ਮੈਂ ਵਿਆਕੁਲ ਹੋ ਜਾਂਦਾ ਹਾਂ। ਮੈਨੂੰ ਕੋਈ ਉਹ ਵੱਡੀ ਦਾਤਿ ਦੇਹ, ਜਿਸ ਦਾ ਸਦਕਾ ਮੈਂ ਤੇਰੇ ਨਾਮ ਵਿਚ ਜੁੜਿਆ ਰਹਾਂ। ਹੇ ਪਿਆਰੇ! ਤੈਥੋਂ ਬਿਨਾ ਹੋਰ ਐਸਾ ਕੋਈ ਨਹੀਂ ਹੈ, ਜਿਸ ਪਾਸ ਜਾ ਕੇ ਮੈਂ ਇਹ ਅਰਜ਼ੋਈ ਕਰ ਸਕਾਂ।੧।ਰਹਾਉ। :waheguru:
  15. Oh well I had forgotten the Shabad Veerjio, you reminded me So thanks for sharing once again jio :waheguru:
  16. Awesome ji.: :waheguru: ਤੂੰ ਮੇਰੋ ਮੇਰੁ ਪਰਬਤੁ ਸੁਆਮੀ ਓਟ ਗਹੀ ਮੈ ਤੇਰੀ ॥ You are my Sumayr Mountain, O my Lord and Master; I have grasped Your Support. ਨਾ ਤੁਮ ਡੋਲਹੁ ਨਾ ਹਮ ਗਿਰਤੇ ਰਖਿ ਲੀਨੀ ਹਰਿ ਮੇਰੀ ॥੧॥ You do not shake, and I do not fall. You have preserved my honor. ||1|| ਅਬ ਤਬ ਜਬ ਕਬ ਤੁਹੀ ਤੁਹੀ ॥ Now and then, here and there, You, only You. ਹਮ ਤੁਅ ਪਰਸਾਦਿ ਸੁਖੀ ਸਦ ਹੀ ॥੧॥ ਰਹਾਉ ॥ By Your Grace, I am forever in peace. ||1||Pause|| Kirtan
  17. Another panktee from the above shabad .: ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ ॥ ਬਿਨਵੰਤਿ ਨਾਨਕ ਹਰਿ ਕੰਤੁ ਮਿਲਿਆ ਸਦਾ ਕੇਲ ਕਰੰਦਾ ॥੪॥੧॥੪॥ Jo saraṇ āvai ṯis kanṯẖ lāvai ih biraḏ su▫āmī sanḏā. Binvanṯ Nānak har kanṯ mili▫ā saḏā kel karanḏā. ||4||1||4|| The Lord lovingly embraces whoever comes to the Lord's Sanctuary - this is the way of the Lord and Master. Prays Nanak, I have met my Husband Lord, who plays with me forever. ||4||1||4|| ਨਾਨਕ ਬੇਨਤੀ ਕਰਦਾ ਹੈ-ਮਾਲਕ-ਪ੍ਰਭੂ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਜੇਹੜਾ ਜੀਵ ਉਸ ਦੀ ਸਰਨ ਆਉਂਦਾ ਹੈ ਉਸ ਨੂੰ ਉਹ ਆਪਣੇ ਗਲ ਨਾਲ ਲਾ ਲੈਂਦਾ ਹੈ, ਤੇ ਉਹ ਸਦਾ ਚੋਜ-ਤਮਾਸ਼ੇ ਕਰਨ ਵਾਲਾ ਪ੍ਰਭੂ (ਉਸ ਸਰਨ ਆਏ ਨੂੰ) ਮਿਲ ਪੈਂਦਾ ਹੈ।੪।੧।੪। Ang. 544 :waheguru:
  18. Guru Nanak Dev Ji in Raag Dhanaasree: ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥ Kaisī ārṯī ho▫e bẖav kẖandnā ṯerī ārṯī. Anhaṯā sabaḏ vājanṯ bẖerī. ||1|| rahā▫o. What a beautiful lamp-lit worship service this is! O Destroyer of fear, this is Your Aartee, Your worship service. The sound current of the Shabad is the sounding of the temple drums. ||1||Pause|| ਭਵਖੰਡਨਾ = ਹੇ ਜਨਮ ਮਰਨ ਕੱਟਣ ਵਾਲੇ! ਅਨਹਤਾ = {ਅਨ-ਹਤ} ਜੋ ਬਿਨਾ ਵਜਾਏ ਵੱਜੇ, ਇੱਕ-ਰਸ। ਸਬਦ = ਆਵਾਜ਼, ਜੀਵਨ-ਰੌ। ਭੇਰੀ = ਡੱਫ, ਨਗਾਰਾ।੧।ਰਹਾਉ। ਹੇ ਜੀਵਾਂ ਦੇ ਜਨਮ ਮਰਨ ਨਾਸ ਕਰਨ ਵਾਲੇ! (ਕੁਦਰਤਿ ਵਿਚ) ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ! (ਸਭ ਜੀਵਾਂ ਵਿਚ ਰੁਮਕ ਰਹੀ) ਇੱਕ-ਰਸ ਜੀਵਨ-ਰੌ, ਮਾਨੋ, ਤੇਰੀ ਆਰਤੀ ਵਾਸਤੇ ਨਗਾਰੇ ਵੱਜ ਰਹੇ ਹਨ।੧।ਰਹਾਉ। Ang. 663 Shabad
×
×
  • Create New...

Important Information

Terms of Use