Jump to content

PiaraS

Members
 • Content Count

  17
 • Joined

 • Last visited

Community Reputation

2 Neutral

About PiaraS

 • Rank
  Amrit Peeaa Satgur Deeaa || Avar Naa Jaanaa Dooaa Theeaa ||
 • Birthday 03/01/1954

Profile Information

 • Gender
  Male

Recent Profile Visitors

1,575 profile views
 1. ਇਨਕਲਾਬੀ ਰਹਿਬਰ : ਗੁਰੂ ਗੋਬਿੰਦ ਸਿੰਘ ਰੂਪ ਸਿੰਘ ਬਹੁਪੱਖੀ ਸ਼ਖਸੀਅਤ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਇਨਕਲਾਬੀ ਯੋਧੇ ਹੋਏ ਹਨ, ਜਿਨ੍ਹਾਂ ਨੇ ਸਦੀਆਂ ਤੋਂ ਜਬਰ-ਜ਼ੁਲਮ ਦੀਆਂ ਸੱਟਾਂ ਨਾਲ ਮਿਧੇ-ਮਧੋਲੇ ਹਿੰਦੁਸਤਾਨੀ ਸਮਾਜ ਵਿਚ ਨਵੀਂ ਰੂਹ ਫੂਕੀ ਅਤੇ ਲੋਕਾਂ ਦੇ ਮਨਾਂ ਵਿਚੋਂ ਹਕੂਮਤੀ ਜਬਰ ਦੇ ਸਹਿਮ ਨੂੰ ਦੂਰ ਕਰਨ ਲਈ ਤਿਆਰ-ਬਰ-ਤਿਆਰ ਹਥਿਆਰਬੰਦ ਖਾਲਸਾ ਪੰਥ ਦੀ ਸਿਰਜਣਾ ਕੀਤੀ। ਉਨ੍ਹਾਂ ਨੇ ਹਿੰਦੁਸਤਾਨੀ ਲੋਕਾਂ ਦੀ ਸੁੱਤੀ ਹੋਈ ਆਤਮਾ ਨੂੰ ਹਲੂਣਿਆ ਅਤੇ ਇੱਜ਼ਤ, ਸਵੈਮਾਨ ਨਾਲ ਜ਼ਿੰਦਗੀ ਜਿਊਣ ਲਈ ਪ੍ਰੇਰਿਆ : ਗੁਰੂ ਜੀ ਨੂੰ ਇਕ ਪਾਸੇ ਕੱਟੜ ਮੁਗਲ ਹਕੂਮਤ ਅਤੇ ਦੂਜੇ ਪਾਸੇ ਲੋਭੀ, ਧਾਰਮਿਕ ਪ੍ਰੰਰਪਰਾਵਾਂ ਦੀ ਧਾਰਨੀ ਬ੍ਰਾਹਮਣੀ ਜਮਾਤ ਦੇ ਨਾਲ-ਨਾਲ ਪਹਾੜੀ ਰਾਜਿਆਂ ਦੀ ਈਰਖਾ ਦਾ ਸੰਤਾਪ ਵੀ ਹੰਢਾਉਣਾ ਪਿਆ। ਇਨ੍ਹਾਂ ਸਮਾਜ-ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨ ਲਈ ਗੁਰੂ ਜੀ ਨੂੰ ਜੀਵਨ ਭਰ ਸੰਘਰਸ਼ ਕਰਨਾ ਪਿਆ। ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਉਦੇਸ਼ ‘ਸੱਚ’ ਧਰਮ ਦੀ ਸਥਾਪਨਾ, ਮਜ਼ਲੂਮਾਂ ਤੇ ਨਿਤਾਣਿਆਂ ਦੀ ਰਾਖੀ ਕਰਨਾ ਅਤੇ ਹਰ ਤਰ੍ਹਾਂ ਦੇ ਜਬਰ-ਜ਼ੁਲਮ ਦਾ ਟਾਕਰਾ ਕਰਨਾ ਸੀ, ਕਿਉਂਕਿ ਉਨ੍ਹਾਂ ਨੇ ਜਾਣ ਲਿਆ ਸੀ ਕਿ ਸਮਾਜ ਦੇ ਪਤਨ ਜਾਂ ਅਧਰਮ ਦੇ ਬੋਲਬਾਲੇ ਦਾ ਮੁੱਖ ਕਾਰਨ ਲੋਕਾਂ ਦੀ ਗੁਲਾਮ ਮਾਨਸਿਕਤਾ ਹੈ। ਉਨ੍ਹਾਂ ਦੁਆਰਾ ਧਰਮ ਯੁੱਧ ਕਰਨ ਦਾ ਮਨੋਰਥ ਲੋਕਾਂ ਨਾਲ ਹੋ ਰਹੇ ਜਬਰ-ਜ਼ੁਲਮ ਤੇ ਧੱਕੇਸ਼ਾਹੀ ਨੂੰ ਰੋਕਣਾ ਸੀ। ਧਰਮ ਦੀ ਸਥਾਪਨਾ, ਨੇਕ-ਜਨਾਂ ਦੀ ਰੱਖਿਆ ਅਤੇ ਦੁਸ਼ਟਾਂ ਦੇ ਨਾਸ਼ ਕਰਨ ਦੇ ਆਪਣੇ ਜੀਵਨ ਉਦੇਸ਼ ਨੂੰ ਆਪ ‘ਬਚਿਤ੍ਰ ਨਾਟਕ’ ਵਿਚ ਭਲੀਭਾਂਤ ਸਪੱਸ਼ਟ ਕਰਦੇ ਹਨ : ਹਮ ਏਹ ਕਾਜ ਜਗਤ ਮੋ ਆਏ॥ ਧਰਮ ਹੇਤ ਗੁਰਦੇਵ ਪਠਾਏ॥ ਜਹਾਂ ਤਹਾਂ ਤੁਮ ਧਰਮ ਬਿਥਾਰੋ॥ ਦੁਸਟ ਦੋਖੀਅਨ ਪਕਰਿ ਪਛਾਰੋ॥ 42॥... ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥ ਦਸਮੇਸ਼ ਪਿਤਾ ਜੀ ਨੇ ਅਖੌਤੀ ਧਾਰਮਿਕ ਲੋਕਾਂ ਵੱਲੋਂ ਕੀਤੇ ਜਾ ਰਹੇ ਪਾਖੰਡਾਂ ਦਾ ਖੂਬ ਪਾਜ ਉਘੇੜਿਆ। ਆਪਣੀ ਬਾਣੀ ਵਿਚ ਉਨ੍ਹਾਂ ਨੇ ਇਨ੍ਹਾਂ ਪਾਖੰਡਾਂ ਅਤੇ ਕਰਮਕਾਂਡਾਂ ਦੀ ਨਿਖੇਧੀ ਕਰਦਿਆਂ ਲੋਕਾਂ ਨੂੰ ਸੱਚੇ-ਸੁੱਚੇ ਜੀਵਨ ਦੇ ਧਾਰਨੀ ਹੋਣ ਲਈ ਪ੍ਰੇਰਿਆ। ਆਪ ਜੀ ਆਪਣੀ ਬਾਣੀ ਵਿਚ ਦੱਸਦੇ ਹਨ ਕਿ ਮੂਰਤੀ ਪੂਜਾ, ਬੁੱਤ ਪੂਜਾ, ਤੀਰਥ ਯਾਤਰਾ ਜਾਂ ਬਗੁਲ ਸਮਾਧੀਆਂ ਨਾਲ ਅਕਾਲ ਪੁਰਖ ਦੀ ਭਗਤੀ ਤੇ ਪ੍ਰਾਪਤੀ ਨਹੀਂ ਹੋ ਸਕਦੀ। ਕਹਿਣ ਤੋਂ ਭਾਵ ਗੁਰੂ ਜੀ ਨੇ ਪ੍ਰਚੱਲਿਤ ਅਖੌਤੀ ਧਾਰਮਿਕ ਵਿਸ਼ਵਾਸਾਂ ਦਾ ਖੰਡਨ ਬੇਖੌਫ ਹੋ ਕੇ ਕੀਤਾ ਅਤੇ ਲੋਕਾਂ ਨੂੰ ‘ਸੱਚ’ ਮਾਰਗ ਦੇ ਧਾਰਨੀ ਹੋਣ ਲਈ ਪ੍ਰੇਰਿਆ : ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧਿਆਨ ਲਗਾਇਓ॥ ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨਿ ਲੋਕ ਗਯੋ ਪਰਲੋਕ ਗਵਾਇਓ॥ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੁ ਬੈਸ ਬਿਤਾਇਓ॥ ਅਜੋਕੀ ਦੁਨੀਆ ਮਨੁੱਖੀ ਅਧਿਕਾਰਾਂ ਅਤੇ ਮਨੁੱਖੀ ਸਤਿਕਾਰ ਦੀ ਬਹਾਲੀ ਲਈ ਤਰਲੇ ਲੈ ਰਹੀ ਹੈ ਪਰ ਧਨ ਹਨ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਅੱਜ ਤੋਂ ਤਿੰਨ ਸਦੀਆਂ ਪਹਿਲਾਂ ਇਹ ਐਲਾਨ ਕਰ ਦਿੱਤਾ ਕਿ ਸਮੁੱਚੀ ਮਨੁੱਖਤਾ ਵਿਚ ਇਕ ਅਕਾਲ ਪੁਰਖ ਦੀ ਜੋਤ ਕੰਮ ਕਰ ਰਹੀ ਹੈ, ਸਾਰੇ ਇਕੋ ਮਿੱਟੀ ਦੇ ਬਣੇ ਹੋਏ ਹਨ, ਇਸ ਲਈ ਹਿੰਦੂ, ਮੁਸਲਮਾਨ, ਜੋਗੀ ਆਦਿ ਫਿਰਕੂ ਵੰਡੀਆਂ ਦੇ ਆਧਾਰ ’ਤੇ ਮਨੁੱਖਤਾ ਨੂੰ ਵੰਡਣਾ ਜਾਇਜ਼ ਨਹੀਂ। ਇਸ ਲਈ ਮਾਨਵਤਾ ਨੂੰ ਇਕ ਇਕਾਈ ਮੰਨਦਿਆਂ ਹੋਇਆਂ ਸਭ ਨੂੰ ਉਸੇ ਦਾ ਸਰੂਪ ਸਮਝਣਾ ਚਾਹੀਦਾ ਹੈ : ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ॥ ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥ ਸਭ ਤੋਂ ਇਨਕਲਾਬੀ ਗੱਲ ਗੁਰੂ ਸਾਹਿਬ ਨੇ ਇਹ ਕੀਤੀ ਕਿ ਉਨ੍ਹਾਂ ਦੱਬੇ-ਕੁਚਲੇ, ਲਿਤਾੜੇ ਹੋਏ ਲੋਕਾਂ, ਗਰੀਬ ਕਿਰਤੀਆਂ ਤੇ ਨਿਤਾਣਿਆਂ ਨੂੰ ਗਲ ਨਾਲ ਲਾਇਆ। ਸਦੀਆਂ ਤੋਂ ਗੁਲਾਮੀ ਅਤੇ ਜਹਾਲਤ ਦੀ ਜ਼ਿੰਦਗੀ ਜੀਅ ਰਹੇ ਲੋਕਾਂ ਵਿਚ ਅਣਖ ਅਤੇ ਸਵੈਮਾਨ ਦੀ ਭਾਵਨਾ ਨੂੰ ਜਗਾ ਦਿੱਤਾ। ਇਹੀ ਲੋਕ ਗੁਰੂ-ਕਿਰਪਾ ਦੇ ਪਾਤਰ ਬਣ ਕੇ ਖਾਲਸਾ ਸਜੇ ਅਤੇ ਗੁਰੂ ਨਜ਼ਰਾਂ ਵਿਚ ਪ੍ਰਵਾਨ ਚੜ੍ਹੇ। ਗੁਰੂ ਜੀ ਇਨ੍ਹਾਂ ਦੇ ਕਿਰਦਾਰ, ਵਿਹਾਰ ਤੇ ਅਚਾਰ ’ਤੇ ਤਸੱਲੀ ਪ੍ਰਗਟ ਕਰਦੇ ਰਹਿੰਦੇ ਹਨ : ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀ ਮੋ ਸੋ ਗਰੀਬ ਕਰੋਰ ਪਰੇ।॥ (ਦਸਮ ਗ੍ਰੰਥ, ਪੰਨਾ 716) ਦੁਨੀਆ ਦੇ ਇਤਿਹਾਸ ਵਿਚ ਇਹ ਇਕ ਵੱਡਾ ਇਨਕਲਾਬ ਮੰਨਿਆ ਜਾਵੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੈਰੋਕਾਰਾਂ ਨੂੰ ਆਪਣੇ ਬਰਾਬਰ ਗੁਰੂ ਦਾ ਦਰਜਾ ਦਿੱਤਾ। ਦੁਨੀਆ ਦੇ ਕਿਸੇ ਵੀ ਧਾਰਮਿਕ ਰਹਿਬਰ ਨੇ ਆਪਣੇ ਪੈਰੋਕਾਰਾਂ ਨੂੰ ਬਰਾਬਰੀ ਦਾ ਰੁਤਬਾ ਨਹੀਂ ਦਿੱਤਾ ਪਰ ਦਸਮ ਪਿਤਾ ਧਨ ਹਨ ਜਿਨ੍ਹਾਂ ‘ਖਾਲਸੇ’ ਨੂੰ ਆਪਣਾ ਰੂਪ ਦੱਸ ਕੇ ਬਰਾਬਰਤਾ ਹੀ ਨਹੀਂ ਦਿੱਤੀ ਬਲਕਿ ਆਪਣਾ ਗੁਰੂ ਵੀ ਸਵੀਕਾਰ ਕੀਤਾ। ਇਹ ਇਕ ਇਤਿਹਾਸਕ ਸੱਚਾਈ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪ੍ਰਗਟ ਕਰਕੇ ਗੁਰ ਦੀਖਿਆ ਦਾ ਅਧਿਕਾਰ ਵੀ ‘ਗੁਰੂ-ਪੰਥ’ ਨੂੰ ਸੌਂਪ ਦਿੱਤਾ। ਆਪ ਖਾਲਸੇ ਨੂੰ ਆਪਣਾ ਰੂਪ ਅਤੇ ‘ਗੁਰੂ’ ਸਵੀਕਾਰ ਕਰਦੇ ਹੋਏ ਫੁਰਮਾਉਂਦੇ ਹਨ : ਖ਼ਾਲਸਾ ਮੇਰੋ ਰੂਪ ਹੈ ਖਾਸ। ਖ਼ਾਲਸੇ ਮੈ ਹਉ ਕਰਉ ਨਿਵਾਸ।... ਖ਼ਾਲਸਾ ਮੇਰੋ ਸਤਿਗੁਰ ਪੂਰਾ। ਖ਼ਾਲਸਾ ਮੇਰੋ ਸਜਣ ਸੂਰਾ। ਦੁਨੀਆ ਦੇ ਹੋਰਨਾਂ ਧਾਰਮਿਕ ਰਹਿਬਰਾਂ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ-ਆਪ ਨੂੰ ਪ੍ਰਮਾਤਮਾ ਨਹੀਂ ਅਖਵਾਇਆ, ਆਪਣਾ ਨਾਮ ਨਹੀਂ ਜਪਾਇਆ ਅਤੇ ਨਾ ਹੀ ਆਪਣੇ ਨਾਮ ਦਾ ਧਰਮ ਚਲਾਇਆ। ਆਪਣੇ-ਆਪ ਨੂੰ ਅਕਾਲ ਪੁਰਖ, ਵਾਹਿਗੁਰੂ ਦਾ ਦਾਸ, ਸੇਵਕ ਦੱਸਦਿਆਂ ਉਨ੍ਹਾਂ ਬੜੀ ਸਖਤ ਹਦਾਇਤ ਕੀਤੀ ਕਿ ਮੈਨੂੰ ਪ੍ਰਮਾਤਮਾ ਨਹੀਂ ਸਮਝਣਾ : ਜੋ ਹਮ ਕੋ ਪਰਮੇਸਰ ਉਚਿਰਹੈਂ॥ ਤੇ ਸਭ ਨਰਕ ਕੁੰਡ ਮਹਿ ਪਰਿਹੈਂ॥ ਮੋ ਕੌ ਦਾਸ ਤਵਨ ਕਾ ਜਾਨੋ॥ ਯਾ ਮੈ ਭੇਦ ਨ ਰੰਚ ਪਛਾਨੋ॥ 32॥ (ਬਚਿਤ੍ਰ ਨਾਟਕ) ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਸੰਸਾਰ ਦੇ ਇਤਿਹਾਸ ਵਿਚ ਇਕ ਇਨਕਲਾਬੀ ਰਹਿਬਰ ਹੋਏ ਹਨ, ਜਿਨ੍ਹਾਂ ਨੇ ਲੋਕਾਂ ਦੀ ਜ਼ਿੰਦਗੀ ਵਿਚ ਇਨਕਲਾਬੀ ਤੇ ਇਤਿਹਾਸਕ ਤਬਦੀਲੀ ਲਿਆਂਦੀ। ਅਜੋਕੇ ਦੇਹਧਾਰੀ ਗੁਰੂਆਂ, ਅਖੌਤੀ ਸਾਧਾਂ-ਸੰਤਾਂ ਅਤੇ ਮਹਾਤਮਾਵਾਂ ਨੂੰ ਦਸਮੇਸ਼ ਪਿਤਾ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਭੇਖ ਤੇ ਅਡੰਬਰ ਦਾ ਤਿਆਗ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਅੰਧ-ਵਿਸ਼ਵਾਸਾਂ, ਵਹਿਮਾਂ-ਭਰਮਾਂ, ਕਰਮਕਾਂਡਾਂ ਦੇ ਅੰਧਕਾਰ ਵਿਚ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਗੁਰਦੇਵ ਪਿਤਾ ਵੱਲੋਂ ਦਿੱਤੇ ਨਾਅਰੇ ‘ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ’ ਦੇ ਧਾਰਨੀ ਬਣ, ਭਰਮ-ਭੇਖ ਤੋਂ ਸੁਤੰਤਰ ਹੋ, ਗੁਰੂ ਦੇ ਸਪੁੱਤਰ ਹੋਣ ਵਿਚ ਮਾਣ ਤੇ ਸਤਿਕਾਰ ਮਹਿਸੂਸ ਕਰਨਾ ਚਾਹੀਦਾ ਹੈ। Source; www.patshahi10.org
 2. Vulgar Functions by Badals Offend Sikhs November 21, 2011 Source: Khalsa Press LECHERS AND SCOUNDRELS Lecherous Actors, Dancers and anti-Sikh Elements being given VIP Treatment in Punjab and at Sikh Institutions and Functions Sacred Heritage or Bollywood Entertainment? Nov. 21st 2011 - The Badal family along their cronies of the SGPC and Akali Dal (Badal), again, insulted the religious sentiments of the Sikh community with the announcement that it would invite various anti-Panthic individuals, Bollywood actors and actresses to the upcoming opening of the Khalsa Heritage Project dubbed as "Viraasat-e-Khalsa" in Sri Anandpur Sahib this week. The hastily organized opening ceremony is being billed as yet another cheap publicity stunt before the forthcoming state assembly elections. This is been seen as yet another item to series of blunders by the younger Badal Sukhbir, who has been at the helm various publicity fiascos across Punjab, including the opening ceremonies for the controversial Kabaddi competition in which semi-clad women danced with Bollywood actors to the public cost of three crore Indian rupees. Pseudo-Nirankari singer "Miss Pooja" who belongs the heretic "Nakali Nirankari" cult that murdered 13 innocent Sikhs in April of 1978, and 10 more Sikhs in September of the same year. According to the edict issued by Sri Akal Takht Sahib against the Pseudo-Nirankaris, no Sikh is allowed to associate or intermingle with followers of this sect. Interestingly, Parkash Badal was also the chief minister of Punjab during that time, and provide safe-haven for the murderous cultists LECHERS AND SCOUNDRELS: Raunchy entertainers being promoted by the Badal Family Panthic organizations chided Akali Dal Badal and the Takht Jathedars for their silence on this matter. According the press release by the Badal Government : "ਇਸ ਉਦਘਾਟਨੀ ਸਮਾਗਮ ਮੌਕੇ ਹੋਰਨਾਂ ਤੋਂ ਇਲਾਵਾ ਆਰਟ ਆਫ ਲਿਵਿੰਗ ਦੇ ਪ੍ਰਮੁੱਖ ਸ਼੍ਰੀ ਸ਼੍ਰੀਰਵੀ ਸ਼ੰਕਰ, ਉਘੀ ਫਿਲਮੀ ਹਸਤੀ ਸ੍ਰੀ ਅਮਿਤਾਭ ਬਚਨ, ਉਘੀ ਗਾਇਕਾ ਸ੍ਰੀਮਤੀ ਆਸ਼ਾ ਭੌਂਸਲੇ, ਫਿਲਮੀ ਅਦਾਕਾਰਾ ਹੇਮਾ ਮਾਲਿਨੀ, ... ਵੀ ਹਾਜਰੀਆਂ ਭਰਨਗੇ।" "At the grand opening ceremony, among others, Art of Living head, Sri RaviShankar, prominent movie personality Sri Amitabh Bachan, prominent singer Srimati Asha Bhonsalay, movie actress Hema Malini, ...will also be present." According to eyewitnesses, one of he invited "VIPs", Indian movie actor, Amitabh Bachan, is guilty of rousing the blood thirsty mobs of Hindu zealots during the government sponsored November 1984 pogroms in which thousands of innocent men, women, and children were killed, lynched, and raped. There is currently a criminal complaint pending against Bachchan in Australia that was filed by Sikhs for Justice (SFJ) , a US-based human rights organization. According to the complaint, Bachan has been charged for giving murderous calls of Blood for Blood on October 31, 1984 after which widespread, systematic and organized attacks were unleashed against innocent Sikhs throughout India. Amusingly, the Badal installed Jathedar of Sri Akal Takht Sahib, Giani Gurbachan Singh, expressed his dissatisfaction of the "VIP" guest list concocted by the Badals, but is unwilling to take any action or interfere out of fear of offending the Badals and possibility losing his position as a "Jathedar". According to press reports Takht Sri KesGarh Sahib Jathedar Giani Trilochan Singh, provided his stamp of approval to the Khalsa Heritage grand opening functions and actively partook in planning meetings organized by various Punjab government representatives, including Parkash Badal's chief adviser Daljit Cheema. Giani Tarlochan Singh at Badal Representatives discussing 'Entertainment Plans'
 3. Vulgar Functions by Badals Offend Sikhs November 21, 2011 Source: Khalsa Press LECHERS AND SCOUNDRELS Lecherous Actors, Dancers and anti-Sikh Elements being given VIP Treatment in Punjab and at Sikh Institutions and Functions Sacred Heritage or Bollywood Entertainment? Nov. 21st 2011 - The Badal family along their cronies of the SGPC and Akali Dal (Badal), again, insulted the religious sentiments of the Sikh community with the announcement that it would invite various anti-Panthic individuals, Bollywood actors and actresses to the upcoming opening of the Khalsa Heritage Project dubbed as "Viraasat-e-Khalsa" in Sri Anandpur Sahib this week. The hastily organized opening ceremony is being billed as yet another cheap publicity stunt before the forthcoming state assembly elections. This is been seen as yet another item to series of blunders by the younger Badal Sukhbir, who has been at the helm various publicity fiascos across Punjab, including the opening ceremonies for the controversial Kabaddi competition in which semi-clad women danced with Bollywood actors to the public cost of three crore Indian rupees. Pseudo-Nirankari singer "Miss Pooja" who belongs the heretic "Nakali Nirankari" cult that murdered 13 innocent Sikhs in April of 1978, and 10 more Sikhs in September of the same year. According to the edict issued by Sri Akal Takht Sahib against the Pseudo-Nirankaris, no Sikh is allowed to associate or intermingle with followers of this sect. Interestingly, Parkash Badal was also the chief minister of Punjab during that time, and provide safe-haven for the murderous cultists LECHERS AND SCOUNDRELS: Raunchy entertainers being promoted by the Badal Family Panthic organizations chided Akali Dal Badal and the Takht Jathedars for their silence on this matter. According the press release by the Badal Government : "ਇਸ ਉਦਘਾਟਨੀ ਸਮਾਗਮ ਮੌਕੇ ਹੋਰਨਾਂ ਤੋਂ ਇਲਾਵਾ ਆਰਟ ਆਫ ਲਿਵਿੰਗ ਦੇ ਪ੍ਰਮੁੱਖ ਸ਼੍ਰੀ ਸ਼੍ਰੀਰਵੀ ਸ਼ੰਕਰ, ਉਘੀ ਫਿਲਮੀ ਹਸਤੀ ਸ੍ਰੀ ਅਮਿਤਾਭ ਬਚਨ, ਉਘੀ ਗਾਇਕਾ ਸ੍ਰੀਮਤੀ ਆਸ਼ਾ ਭੌਂਸਲੇ, ਫਿਲਮੀ ਅਦਾਕਾਰਾ ਹੇਮਾ ਮਾਲਿਨੀ, ... ਵੀ ਹਾਜਰੀਆਂ ਭਰਨਗੇ।" "At the grand opening ceremony, among others, Art of Living head, Sri RaviShankar, prominent movie personality Sri Amitabh Bachan, prominent singer Srimati Asha Bhonsalay, movie actress Hema Malini, ...will also be present." According to eyewitnesses, one of he invited "VIPs", Indian movie actor, Amitabh Bachan, is guilty of rousing the blood thirsty mobs of Hindu zealots during the government sponsored November 1984 pogroms in which thousands of innocent men, women, and children were killed, lynched, and raped. There is currently a criminal complaint pending against Bachchan in Australia that was filed by Sikhs for Justice (SFJ) , a US-based human rights organization. According to the complaint, Bachan has been charged for giving murderous calls of Blood for Blood on October 31, 1984 after which widespread, systematic and organized attacks were unleashed against innocent Sikhs throughout India. Amusingly, the Badal installed Jathedar of Sri Akal Takht Sahib, Giani Gurbachan Singh, expressed his dissatisfaction of the "VIP" guest list concocted by the Badals, but is unwilling to take any action or interfere out of fear of offending the Badals and possibility losing his position as a "Jathedar". According to press reports Takht Sri KesGarh Sahib Jathedar Giani Trilochan Singh, provided his stamp of approval to the Khalsa Heritage grand opening functions and actively partook in planning meetings organized by various Punjab government representatives, including Parkash Badal's chief adviser Daljit Cheema. Giani Tarlochan Singh at Badal Representatives discussing 'Entertainment Plans'
 4. INTELLECTUAL DISHONESTY OF SIKH SCHOLARS ON DASAM GRANTH —————————————————————————— Dr Rattan Singh Jaggi Yesterday I gave a brief account of Mr. Khushwant Singh’s shallow knowledge about the title of Dasam Granth and his wild imaginative conjectural theory.Today,I shall be dealing with the the source of inspiration of the Missionaries for many years,Dr Rattan Singh Jaggi,Phd and D.Litt. Remembering the Guru and his Works ——————————————– Guru Gobind Singh’s mind was a towering Himalaya of supreme wisdom, from whose teeming caverns there flowed mighty rivers of poetry,prayers and meditations, philosophic reflections and historical truths,in whose placid depth he set the reflected image of all the noblest aspirations of man and all the tragedy and grandeur of human drama.His imagination was a seraph which sounded all depths and measured all heights.It touched the intangible,it saw the invisible,it heard the inaudible,and gave body and shape to the inconceivable.It gathered gems from all mines,gold from all sands,pearls from all seas and songs from all battles of righteousness( dharma ) fought in the ancient history of India under divine command to exterminate the devilish forces. Guru Gobind Singh bequeathed to mankind a lirerary,historical and philosophical estate,which time cannot destroy in spite of heavy odds.He breathed into the nostrils of the heavenly Muse the breath of immortality,which cannot be stopped in spite of polluted air,being spread by the adversaries of the Guru and his Bani.He sang of his vivid vision of God,rise and fall of civilisations,wars of dharma,heroes and prophets of the glorious past of Indian history,figurative gods and goddesses of Hindu mythology and the lovers and martyrs of Truth. All the compositions of Dasam Granth were composed by Guru Gobind Singh Ji between 1682-1701AD.,except Zafarnamah and a Two Shabads.In Dasam Granth purely religious and philosophical compositions have 878 verses.Besides,the invocations and the epilogues off all the secular verses, numbering 500,are also important religious compositions,making the total 1378 verses.If Guru Granth Sahib can be hailed as,”synthesis of scriptures,”Dasam Granth can equally be hailed as,”synthesis of literature from the mighty pen of poet-philosopher,Saint-soldier, Guru Gobind Singh Ji. In 1994 I visited Patiala to receive best book of the year award for my late father’book,”Ernest Trumpp and W.H.Mc’Leod As Scholars of Sikh History, Religion and Culture. After the function Dr Bhagat Singh Ji,former V.C. Of Punjabi University,Patiala took me aside and narrated the following incident.He informed that my father(Dr Trilochan Singh)visited his office and asked to call Dr Rattan Singh Jaggi for a discussion on Dasam Granth.In this discussion my father asked first pertinent question:”Dr Jaggi, you have obtained a Phd degree with the thesis that Dasam Granth is not composed by Guru Gobind Singh. Then, who is the author, you didn’t elaborate.”Dr Jaggi replied frankly that his Guide told him that there is already a thesis by Dharam Pal Ashta,”The Poetry of Dasam Granth, in which he has proved that entire Dasam Granth was composed by Guru Gobind Singh, and now if you want to obtain Phd degree, you will have to prove otherwise. As it was a personal conversation, I remained silent on the issue, but within few months, by the grace of Satiguru, I was able to find all the proofs,which I recorded in my book,”A Brief Account of Life and Works of Guru Gobind Singh(2002),which I am appending below: In1959 Dr Dharam Pal Ashta was awarded Ph.D degree by Panjab University,Chandigarh for his dissertation on Dasam Granth entitled,”The Poetry of Dasam Granth “in which the learned scholar asserted that the entire Dasam Granth is from the pen of Guru Gobind Singh.Dr Hazari Prasad Dwivedi was his guide and he wrote in his Introduction:”A piece of real research work, original, important and valuable contribution to literature.” A year later, the same Panjab University registered another student for doing Ph.D on Dasam Granth, and in 1962 awarded Ph.D degree to Dr Rattan Singh Jaggi for his thesis,”A Critical Study of the Puranic Compositions in the Dasam Granth, and a sequel,”Dasam Granth da Kartirtav;Authorship of Dasam Granth,” which was anti-thesis of Dr Ashta’s thesis. Suprisingly, same Dr Hazari Prasad Dwivedi was the Guide and he did not hesitate to praise this anti-thesis of his earlier student Dr Ashta as follows:”display of mature judgement and patient industry in the compilation and sifting of evidence.” But immediately after obtaining his Ph.D from the Panjab University,Dr Jaggi demolished his own thesis in an article in his article,”Sri Guru Gobind Singh Ji Di Bani Vich Rashtari Bhavna, published in the same university journal,PARKH in 1966. This article was also published in another book,”Ek Murat Anek Darshan, published by Layalpur Khalsa College, Jalandhar in 1966.He further demolished his thesis in another small journal, “Ruhani Sach,”vol.ii,No.1,April 1994, by writing another article,”Dasam Granth De Parsang Vich Bachitra Natak.He further demolished his own thesis by contributing a detailed entry on Dasam Granth in the Encyclopaedia of Sikhism,vol.i.pp.514-31 in 1993. In 1996 he completely demolished his thesis in his paper,”Dasam Granth:Sarup Ate Visha Vastu,” in a book:”Guru Gobind Singh:Paonta Sahib Sambandh Ate Sahit Sirjana,published by Gurdwara Committe,Paonta Sahib.In 1999, with the blessings of Baba Virsa Singh,Dr Rattan Singh Jaggi buried his thesis in its grave by preparing five volumes set, entitled:”Sri Dasam Granth Sahib,Path,Sampandan Ate Viakhia ,” in which there is no editing (Sampandan), and no commentary(Viakhia).Actually, this five volume set was cut and paste, in a haste and without waste the translation of Giani Naraian Singh of Lahore.His entry in the Encylopaedia too was copy of Dr Dharam Pal Ashta’s thesis. Is it not strange that the same university awarded two Ph.D degrees to two different persons, which are anti-thesis of each other under the guidance of same Dr Hazari Prasad Dwivedi, who too has glorified both the thesis.Such type of intellectual dishonesty is expected from the adversaries of Sikhism and the,”Writers on Sale.”When Dr Jaggi had controverted his own thesis, he should either return back his Ph.D degree on moral grounds to establish his credibility and save himself from public ridicule, or the university should cancel his doctorate degree on ethical grounds to retain its prestige. With this episode Dr Rattan Singh Jaggi became a persona non grata for the Missionaries and anti-Dasam Granth lobby, so new derby horse was purchased, name Darshan Singh Ragi to spit his venom against Guru Gobind Singh and his Bani to run their theoretical show to entertain their circus clowns. Gur Fateh ! —Anurag Singh 12.3.2015.
 5. ਵਾਰ ਸ੍ਰੀ ਭਗਉਤੀ ਜੀ ਕੀ - ਸ.ਸ. ਅਮੋਲ ਮੂਲ ਰੂਪ ਵਿਚ ਤੇ ਆਕਾਰ ਦੇ ਦ੍ਰਿਸ਼ਟੀਕੋਣ ਤੋਂ ਭੀ ਗੁਰੂ ਗੋਬਿੰਦ ਸਿੰਘ ਜੀ ਬ੍ਰਿਜ ਭਾਸ਼ਾ ਤੇ ਸੰਤ-ਭਾਸ਼ਾ (ਸਾਧੂਕੜੀ) ਦੇ ਬਹੁਤ ਮਹਾਨ ਤੇ ਉਚਤਮ ਕਵੀ ਹੁੰਦੇ ਹਨ। ਪੰਜਾਬੀ ਵਿਚ ਉਨ੍ਹਾਂ ਦੀ ਰਚਨਾ ਅਤੇ ਉਹ ਭੀ ਇਕੋ ਇਕ ਲੰਮੀ ਰਨਾ ‘ਵਾਰ’ ਹੈ ਜੋ ਕਾਵਿ ਰੂਪ ਵਿਚ ਭਗਉਤੀ ਦੀ ਵਾਰ, ਤੇ ਜਿਸ ਦਾ ਪ੍ਰਸਿੱਧ ਨਾਂ “ਚੰਡੀ ਦੀ ਵਾਰ” ਹੈ। ਪੰਜਾਬ ਵਿਚ ਨਿਹੰਗ ਸਿੰਘਾਂ ਦੇ ਡੇਰਿਆਂ ਵਿਚ ਅਤੇ ਨਿੱਜੀ ਤੌਰ ਤੇ ਕਈ ਪ੍ਰੇਮੀ ਨਿਹੰਗ ਸਿੰਘਾਂ, ਜਿਨ੍ਹਾਂ ਨੂੰ ਅੱਗੇ ‘ਅਕਾਲੀ ਫੌਜ’ ਜਾਂ ਗੁਰੂ ਕੀਆਂ ਲਾਡਲੀਆਂ ਫੌਜ਼ਾਂ ਭੀ ਆਖਿਆ ਜਾਂਦਾ ਸੀ, ਇਹ ਬਾਣੀ ਨਿਤਨੇਮ ਦਾ ਭਾਗ ਸੀ ਤੇ ਹੈ। “ਅਕਾਲੀ ਫੌਜਾਂ” ਦਾ ਹੀ ਸੰਖੇਪ “ਅਕਾਲੀ” ਸ਼ਬਦ ਪ੍ਰਚਲਿਤ ਹੋਇਆ ਹੈ। ਅਕਾਲੀ ਫੂਲਾ ਸਿੰਘ ਨਿਹੰਗ (ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਵਿਚ) ਅਤੇ ਅਕਾਲੀ ਕੌਰ ਸਿੰਘ ਨਿਹੰਗ (ਕਰਤਾ ‘ਤੁਕ ਤਤਕਰਾ’, ਗੁਰੂ ਗ੍ਰੰਥ ਸਾਹਿਬ, ਅਸਲ ਨਾਂ “ਗੁਰ ਸ਼ਬਦ ਪ੍ਰਕਾਸ਼” ਦੇ ਦ੍ਰਿਸ਼ਟਾਂਤ ਹੀ ਕਾਫ਼ੀ ਹੋਣਗੇ। ਨਿਹੰਗ ਸਿੰਘ ਦਾ ਸਦਾ ਸ਼ਸਤ੍ਰ-ਬਧ ਰਹਿਣਾ, ਗਤਕੇ ਅਤੇ ਘੋੜ-ਸਵਾਰੀ ਦਾ ਨਿਤ-ਅਭਿਆਸ ਉਨ੍ਹਾਂ ਦੇ ਸੂਰਮੱਤ ਤੇ ਜੰਗ-ਜੂ ਜਥੇਬੰਦੀ ਦੇ ਸਦਸਯ ਹੋਣ ਦਾ ਪ੍ਰਮਾਣ ਹੈ। ‘ਚੰਡੀ ਦੀ ਵਾਰ’ ਦਾ ਨਿਤ ਪਾਠ ਉਨ੍ਹਾਂ ਅੰਦਰ ਬੀਰਤਾ ਤੇ ਜੋਸ਼ ਭਰਨ ਦਾ ਅਤੇ ਇਹ ਜੋਤ-ਜਗਾਈ ਰਖਣ ਦਾ ਇਕ ਸਾਧਨ ਅਤੇ ਕਈਆਂ ਅਨੁਸਾਰ ਇਕ ਕਾਰਨ ਮੰਨਿਆ ਗਿਆ ਹੈ। ਇਸ ਵਾਰ ਵਿਚ ਵਰਤੇ ਗਏ ਬੀਰ-ਰਸ ਦਾ ਇਕ ਪ੍ਰਮਾਣ-ਪੱਤਰ ਇਸ ਲੋਕ ਮੱਤ ਨੂੰ ਮੰਨਣਾ ਹੀ ਪੈਂਦਾ ਹੇ। ਇਹ ਵਿਚਾਰ ਏਥੋਂ ਤਕ ਜਨ-ਸਾਧਾਰਨ ਵਿਚ ਪ੍ਰਚਲਿਤ ਹੋ ਚੁੱਕਾ ਸੀ ਕਿ ਬਹੁਤੇ ਸਿੱਖ-ਸੱਜਣ ਗੁਰੂ ਗੋਬਿੰਦ ਸਿੰਘ ਜੀ ਨੂੰ ਨਿਰੋਲ ਬੀਰ-ਰਸ ਦਾ ਕਵੀ ਮੰਨਣ ਲਗ ਪਏ ਸਨ ਅਤੇ ਉਹ ਇਥੋਂ ਤਕ ਪੁਜਦੇ ਸਨ ਕਿ ਕਈ ‘ਜਾਪੁ’ ਨਾਂ ਦੀ ਬਾਣੀ ਵਿਚਲੀ ‘ਨਮਸਤੰ’ ਤੇ ‘ਨਮਸੱਤਸਤ’ ‘ਅਨਾਮੰ’ ‘ਨ੍ਰਿਧਾਤੇ’ ‘ਨ੍ਰਿਘਾਤੇ’ ਆਦਿ ਸ਼ਬਦਾਵਲੀ ਤੋਂ ਹੀ ਇਸ ਨਿਰੋਲ ਭਗਤੀ-ਰਸ ਦੀ ਰਚਨਾ ਨੂੰ ਭੀ ਬੀਰ-ਰਸ-ਕਾਵਿ ਘੋਸ਼ਿਤ ਕਰ ਦੇਂਦੇ ਸਨ। ਉਹ ਭੁੱਲ ਜਾਂਦੇ ਸਨ (ਤੇ ਅਜੇ ਭੀ ਹਨ) ਕਿ ਅਕਾਲ-ਉਸਤਤਿ (ਠੀਕ ਨਾਂ ਕਾਲ ਉਸਤਤਿ ਤੇ “ਰੇ ਮਨ ਐਸੋ ਕਰ ਸੰਨਿਆਸਾ” ਵਾਲੇ ਸ਼ਬਦ “ਮਿੱਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ” ਆਦਿ ਕਾਫ਼ੀ ਰਚਨਾ ਗੁਰੂ ਜੀ ਨੇ ਸ਼ਾਂਤ-ਰਸ (ਭਗਤੀ-ਭਵਨਾ) ਦੀ ਭੀ ਕੀਤੀ ਹੈ। ਆਪ ਦੀ ਫ਼ਾਰਸੀ ਰਚਨਾ ‘ਜ਼ਫਰਨਾਮਾ’ ਤੇ “ਹਾਕਇਤਾਂ” ਭੀ ਬੀਰ-ਕਾਵਿ ਨਹੀਂ। ਨਾ ‘ਚਾਰ ਸੋ ਚਾਰ ਚਰਿਤ੍ਰਾ ਤੇ ਬਚਿਤ੍ਰ ਨਾਟਕ ਦਾ ਹੋਰ ਬਹੁਤ ਸਾਰਾ ਭਾਗ ਬੀਰ-ਕਾਵਿ ਹੈ। ਇਸ ਲੇਖਕ ਨੂੰ ਤਾਂ ਇਉਂ ਪ੍ਰਤੀਤ ਹੁੰਦਾ ਹੇ ਕਿ ਗੁਰੂ ਗੋਬਿੰਦ ਸਿੰਘ ਸਚਮੁਚ ਹੀ ‘ਮਰਦਿ-ਕਾਮਲ’ ਜਾ ਸੋਲਾਂ ਕਲਾ ਸੰਪੂਰਨ ਕਵੀ ਸਨ। ਮੈਨੂੰ ਉਨ੍ਹਾਂ ਦੀ ਬਾਣੀ ਵਿਚ ਕਾਵਿਕ-ਗੁਣ, ਪ੍ਰਭਾਵ ਤੇ ਮਿੱਥ ਇੰਨੀ ਦਿਸਦੀ ਹੈ ਕਿ “ਕੋਈ ਦੂਸਰ ਹੋਇ ਤਾ ਕਹੀਐ”। ਜਿਵੇਂ ਉਨ੍ਹਾਂ ਦੀ ਸ਼ਖ਼ਸੀਅਤ ਬਹੁ-ਪੱਖੀ ਸੀ ਤਿਵੇਂ ਹੀ ਉਨ੍ਹਾਂ ਦਾ ਰਚਿਆ “ਕਾਵਿ-ਭੰਡਾਰ’ ਅਦੁਤੀ ਹੈ। “ਚੰਡੀ ਦੀ ਵਾਰ” ਦੇ ਬੀਰ-ਕਾਵਿ-ਰਸ ਦੀ ਵਿਚਾਰ ਕਰਨ ਤੋਂ ਪਹਿਲਾਂ ਕਾਵਿ-ਰੂਪ ‘ਵਾਰ’ ਉੱਤੇ ਭੀ ਸੰਖੇਪ ਜੇਹੀ ਚਰਚਾ ਆਵਸ਼ਕ ਹੈ। ਸੰਨ 1940 ਤੋਂ ਪਹਿਲਾਂ ਤਕ ‘ਵਾਰ’ ਦਾ ਅਟੁਟ ਸੰਬੰਧ ਬੀਰ-ਰਸ ਨਾਲ ਪੰਜਾਬੀ ਪਾਠਕਾਂ ਤੇ ਰਸੀਆਂ ਵਿਚ ਮੰਨਿਆਂ ਜਾਂਦਾ ਸੀ। ਗੁਰਬਾਣੀ ਦੇ ਇਕ ਪ੍ਰਸਿੱਧ ਟੀਕਾਕਾਰ ਨੇ ਗੁਰੂ ਗ੍ਰੰਥ ਸਾਹਿਬ ਵਿਚ ਆਈਆਂ ਵਾਰਾਂ ਵਿਚੋਂ ਭੀ ਕੁਝ ਤੁਕਾਂ ਦੇ ਕੇ ਉਨ੍ਹਾਂ ਨੂੰ ਬੀਰ-ਕਾਵਿ ਦੇ ਰੰਗ ਵਾਲੀਆਂ ਵਾਰਾਂ ਕਿਹਾ ਹੈ। ਇਸ ਭੁਲੇਖੇ ਦਾ ਕਾਰਨ ਕੇਵਲ ਇਹ ਸੀ ਕਿ ਬੀਰ-ਰਸ ਤੋਂ ਭਾਵ ਕੇਵਲ ‘ਜੋਧ ਮਹਾਂ ਬਲ ਸੂਰਾ’ ਦਾ ਵਰਣਨ ਸਮਝਿਆ ਜਾਂਦਾ ਸੀ ਕਿਉਂਕਿ ਕਈ ਪੁਰਾਣੀਆਂ ਵਾਰਾਂ ਵਿਚ ਜੰਗਾਂ ਜੁੱਧਾਂ ਵਿਚ ਯੋਧਿਆਂ ਦੀ ਦਿਖਾਈ ਬੀਰਤਾ ਦਾ ਵਰਣਨ ਮਿਲਦਾ ਸੀ, ਹਾਲਾਂ ਕਿ ਕਾਵਿ-ਸ਼ਾਸਤ੍ਰੀ ‘ਬੀਰ-ਬਹਾਦਰ’ ਚਾਰ ਪ੍ਰਕਾਰ ਦੇ ਮੰਨਦੇ ਹਨ: 1. ਯੁਧ-ਵੀਰ 2. ਦਾਨ-ਵੀਰ 3. ਦਯਾ-ਵੀਰ 4. ਧਰਮ-ਵੀਰ ਵਾਰ ਦੇ ਸਿਰ ਯਸ਼ ਜਾਂ ਜੱਸ ਗਾਉਣਾ ਹੈ। ਉਹ ਜੱਸ ਬੀਰਤਾ ਦਾ ਭੀ ਹੋ ਸਕਦਾ ਹੈ, ਦਾਨ ਤੇ ਧਰਮ ਨਿਭਾਉਣ ਦਾ ਜਾਂ ਕਿਸੇ ਹੋਰ ਸ਼ੁਭ-ਕਾਰਜ ਨਾਲ ਜੱਸ ਖਟਣਾ ਸੰਭਵ ਹੈ। ਇਹ ਭੀ ਧਿਆਨ ਰਖਣ ਯੋਗ ਹੈ ਕਿ ‘ਰਸ’ ਭੀ ਕਾਵਿਸ਼ਾਸਤ੍ਰ ਦੀ ਤਕਨੀਕੀ ਭਾਸ਼ਾ ਹੈ। ਬਹੁਤ ਸਾਧਾਰਨ ਭਾਸ਼ਾ ਵਿਚ ਇਸ ਨੂੰ ਅਸੀਂ ਪਾਠਕ ਦੇ ਮਨ ਉਂਤੇ ਪੈਣ ਵਾਲਾ ਪ੍ਰਭਾਵ ਕਰ ਸਕਦੇ ਹਾਂ ਜਾਂ ਕਵੀ ਦੀ ਮਨੋ-ਵਸਥਾ ਜੋ ਉਹ ਪਾਠਕਾਂ ਦੇ ਮਨ ਵਿਚ ਭੀ ਉਪਜਾਉਣ ਲਈ ਲਿਖ ਰਿਹਾ ਹੈ, “ਰਸ” ਹੈ, ਜਿਵੇਂ ਰੋਦ੍ਰ, ਭਿਆਨਕ ਜਾਂ ਹਾਸ-ਰਸ ਤੇ ਸ਼ਾਂਤ-ਰਸ। ਭਾਈ ਕਾਹਨ ਸਿੰਘ ਨੇ ‘ਮਹਾਨ ਕੋਸ਼’ ਵਿਚ ਰਸ ਦੀ ਪਰਿਭਾਸ਼ਾ ਇੰਜ ਲਿਖੀ ਹੈ: “ਕਾਵਯ ਅਨੁਸਾਰ ਮਨ ਵਿਚ ਉਪਜਣ ਵਾਲਾ ਉਹ ਭਾਵ ਜੋ ਕਾਵਯ ਪੜ੍ਹਨ, ਸੁਣਨ ਅਥਵਾ ਨਾਟਕ ਆਦਿ ਦੇਖਣ ਤੋਂ ਉਤਪੰਨ ਹੁੰਦਾ ਹੈ”। ਇਸ ਤੋਂ ਪਹਿਲਾਂ ਇਹ ਵੀ ਦਸਿਆ ਗਿਆ ਹੈ ਕਿ “ਭਾਵ” ਹੈ ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (ੲਮੋਟੋਿਨ)। ਪ੍ਰਸਿਧ ਨੌ ਰਸਾਂ ਦੇ ਕੁਝ ਸਥਾਈ ਭਾਵ ਹਨ ਅਤੇ ਵੀਰ-ਰਸ ਵਿਚ ਉਤਸ਼ਾਹ ਦਾ ਭਾਵ ਸਥਾਈ ਅਥਵਾ ਪੱਕਾ ਤੇ ਸਦੀਵੀ ਹੁੰਦਾ ਹੈ। ਉਪ੍ਰੋਕਤ ਸੰਖਿਪਤ ਵਰਣਨ ਦੀ ਕਸਵੱਟੀ ਉਂਤੇ ਪਰਖਦਿਆਂ ਅਸੀਂ ਕਹ ਸਕਦੇ ਹਾਂ ਕਿ ਬੀਰ-ਰਸ ਦੀਆਂ ਵਾਰਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਪੰਜਾਬੀ ਵਿਚ ਘਟ ਹੀ ਕੋਈ ਮਿਸਾਲਾਂ ਮਿਲਦੀਆਂ ਹਨ। ਯੁੱਧਾਂ ਦੇ ਸੰਕੇਤ ਹਨ, ਸ਼ਸਤ੍ਰਾਂ ਦੇ ਬਿਉਰੇ ਤੇ ਲੜਾਈ ਦੇ ਮਧਮ ਜੇਹੇ ਚਿਤ੍ਰ (ਸ਼ਬਦ-ਚਿਤ੍ਰ) ਤਾਂ ਮਿਲਣੇ ਸੰਭਵ ਹਨ ਪਰ “ਉਤਸ਼ਾਹ” ਭਰੀ ਬੀਰਤਾ ਦੁਰਲੱਭ ਹੀ ਜਾਪਦੀ ਹੈ। ਪੰਜਾਬ ਬੀਰਤਾ ਨਾਲ ਤੇ ਜੋਸ਼ ਨਾਲ ਲੜਦਾ ਤਾਂ ਚਿਰਾਂ ਤੋਂ ਆ ਰਿਹਾ ਹੈ ਪਰ ਉਹ ਲਿਖਣ ਲਈ ਕਲਮਾਂ ਵਾਹੁਣ ਦੀ ਥਾਂ ਪੰਜਾਬੀਆਂ ਦਾ ਸਮਾਂ ਹਲ ਤੇ ਤਲਵਾਰਾਂ ਵਾਹੁਣ ਉਂਤੇ ਹੀ ਲਗਦਾ ਰਿਹਾ ਹੈ। ਫੇਰ, ਜੋ ਕਲਮ ਦੇ ਅਭਿਆਸ ਵੱਲ ਪਏ ਉਨ੍ਹਾਂ ਨੂੰ ਜੰਗ ਦੇ ਮੈਦਾਨ ਦਾ ਨਾ ਗਿਆਨ ਸੀ ਨਾ ਤਜ਼ੁਰਬਾ। ਇਨ੍ਹਾਂ ਦੋਹਾਂ ਦਾ ਸੁਮੇਲ ਅਰਥਾਤ ਆਪ ਜੰਗ ਜੂ ਹੋਣਾ ਤੇ ਨਾਲ ਹੀ ਕਵੀ ਜਾਂ ਲੇਖਕ ਭੀ ਹੋਣਾ ਗੁਰੂ ਗੋਬਿੰਦ ਸਿੰਘ ਜੀ ਦੇ “ਚਰਿਤ੍ਰ” (ਸੁਭਾਅ) ਦਾ ਵਿਸ਼ੇਸ਼ ਲੱਛਣ ਹੈ ਜਿਸ ਦਾ ਕੋਈ ਦ੍ਰਿਸ਼ਟਾਂਤ ਦੇਣ ਦੀ ਲੋੜ ਨਹੀਂ ਰਹਿੰਦੀ ਜਦ ਉਨ੍ਹਾਂ ਦੀ ਰਚਨਾ ਦਾ ਇਹ ਬੰਦ ਵਾਚ ਲਈਏ: ਧੰਨ ਜੀਉ ਤਿਹ ਕੋ ਜੁਗ ਮਹਿ ਮੁਖ ਤੇ ਹਰਿ ਚਿਤ ਮੈਂ ਜੁਧ ਬਿਚਾਰੇ। ਦੇਹ ਅਨਿਤ ਨਾ ਨਿਤ ਰਹੈ ਜਸ ਨਾਵ ਚੜੇ ਭਵ ਸਾਗਰ ਤਾਰੈ। ਧੀਰਜ ਧਾਮ ਬਾਨਇ ਇਹੈ ਤਨ ਬੁਧ ਸੁ ਦੀਪਕ ਜਿਉ ਉਜੀਆਰੈ। ਗਿਆਨੈ ਕੀ ਬਢਨੀ ਮਨੋ ਹਾਥ ਲੈ ਕਾਤੂਰਤਾ ਕੁਤਵਾਰ ਬੁਹਾਰੈ। (ਪੰਨਾ 570) ਭਗਉਤੀ (ਜਿਸ ਦੇ ਨਾਂ ਚੰਡਿਕਾ, ਚੰਡੀ, ਦੁਰਗਾ, ਕਾਲਕਾ ਆਦਿ ਭੀ ਹਨ) ਦੇ ਕਲਾਕਾਰ ਦੀ ਆਪਣੇ ਸਿਰਜਨਹਾਰ ਤੋਂ ਮੰਗ ਹੀ ਇਹ ਹੈ: ਦੇਹ ਸਿਵਾ ਬਰ ਮੁਹੈ ਇਹੈ ਸੁਭ ਕਰਮਨ ਤੇ ਕਬਹੂੰ ਨ ਟਰਉਂ। ਨ ਡਰੋਂ ਅਰਿ ਸਿਉਂ ਜਬ ਜਾਇ ਲਰੋਂ ਨਿਸਚੈ ਕਰ ਆਪਨੀ ਜੀਤ ਕਰੌਂ। (ਪੰਨਾ 99) ਅਤੇ ਜੋ ਆਪਣੀ ਇਕ ਹੋਰ ਰਚਨਾ ਦੇ ਅੰਤ ਉਤੇ ਘੋਸ਼ਨਾ ਕਰਦਾ ਹੈ ਕਿ: ਦਸਮ ਕਥਾ ਭਗਉਤ ਕੀ, ਭਾਖਾ ਕਰੀ ਬਨਾਇ। “ਅਉਰ ਬਾਸਨਾ ਨਾਹਿ ਕਿਛ ਧਰਮਯੁਧ ਕੋ ਚਾਇ। (ਪੰਨਾ 570) ਦੀ ਤੁਲਨਾ ਬੀਰ-ਰਸ-ਕਾਵਿ ਵਿਚ ਕਿਸ ਨਾਲ ਕੀਤੀ ਜਾਵੇ। ਇਨ੍ਹਾਂ ਦ੍ਰਿਸ਼ਟਾਂਤਾਂ ਤੋਂ ਪ੍ਰਤੱਖ ਹੈ ਕਿ ‘ਕਵੀ’ ਇਹ ਵਾਰ ਲਿਖਦਿਆਂ ਭੀ ਸੁਹਿਰਦ ਹੈ, ਮਨ ਦੀ ਸਹੀ ਆਵਾਜ਼ ਦਾ ਸਹੀ ਅਨੁਵਾਦ, ਯੋਗ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਰ ਰਿਹਾ ਹੈ ਅਤੇ ਉਹ ਬੀਰ-ਰਸ ਦੀ ਸਥਾਈ ਭਾਵਨਾ “ਉਤਸ਼ਾਹ” ਇਨ੍ਹਾਂ ਛੰਦਾਂ ਰਾਹੀਂ ਪ੍ਰਗਟਾਅ ਤੇ ਉਪਜਾਅ ਰਿਹਾ ਹੈ। ਅੰਤ ਕਵੀ-ਹਿਰਦੇ ਨੇ ਹੀ ਪਾਠਕ-ਹਿਰਦੇ ਤਕ ਪਹੁੰਚਣਾ ਹੈ ਅਤੇ ਅਸਰ ਕਰਨਾ ਹੈ। ਇਸ ਵਾਰ ਦੀ ਪਹਿਲੀ ਪਉੜੀ (ਛੰਡ, ਬੰਦ) ਸਿੱਖ ਇਕਤ੍ਰਾਵਾਂ ਵਿਚ ਕੀਤੀ ਜਾਣ ਵਾਲੀ ਅਰਦਾਸ ਦਾ ਪਹਿਲਾ ਪੈਰਾ ਹੈ। ਇਸ ਤਥ ਦੇ ਦੋ ਸਿਟੇ ਨਿਕਲੇ ਹਨ-ਇਕ ਤਾਂ ਇਹ ਕਿ ਹਰ ਸਿੱਖ ਨੂੰ ਇਸ ਵਾਰ ਦਾ ਨਾਂ ਪਤਾ ਹੈ ਅਤੇ ਬਹੁਤੇ ਜਾਣਦੇ ਹਨ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ। ਦੂਜਾ ਨਤੀਜਾ ਕਈ ਅਨੁਮਤੀਆਂ ਨੇ ਪ੍ਰਚਾਰਿਆ ਹੈ ਕਿ ਗੁਰੂ ਗੋਬਿੰਦ ਸਿੰਘ “ਭਗਉਤੀ” ਦੇਵੀ ਦੇ ਉਪਾਸ਼ਕ ਸਨ। ਗੁਰੂ ਜੀ ਦੀ ਰਚਨਾ ਵਿਚ ਥਾਂ ਥਾਂ ਇਸ ਵਿਚਾਰ ਦਾ ਖੰਡਨ ਮਿਲ ਜਾਂਦਾ ਹੈ। ਦੂਰ ਨਾ ਭੀ ਜਾਈਏ ਇਸੇ ਵਾਰ ਦੀ ਦੂਜੀ ਪਉੜੀ ਦਾ ਪਾਠ ਹੀ ਸਭ ਸ਼ੰਕੇ ਨਿਵਿਰਤ ਕਰ ਦੇਂਦਾ ਹੈ ਜਿਸ ਵਿਚ ਇਕ ਪੰਗਤੀ ਇਹ ਭੀ ਹੈ: ਤੈਂ ਹੀ ਦੁਰਗਾ ਸਾਜ ਕੈ, ਦੈਂਤਾਂ ਦਾ ਨਾਸ ਕਰਾਇਆ। (ਪੰਨਾ 119) ਕੀ ਦੁਰਗਾ ਨੇ ਹੀ ਦੁਰਗਾ ਸਾਜੀ? ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਅਨੇਕ ਥਾਈਂ ਘੋਸ਼ਨਾ ਕੀਤੀ ਹੈ: ਪਖਾਨ ਪੂਜਾ ਹੋਂ ਨਹੀਂ। ਨਾ ਭੇਖ ਭੀਜ ਹੋ ਕਹੀਂ। (ਪੰਨਾ 57) ਅਤੇ ਪਾਹਿੰ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੈ ਨਹੀਂ ਆਨਯੋ। ਰਾਮ, ਰਹੀਮ, ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਯੋ। ਸਿਮਿਤ੍ਰ ਸ਼ਾਸਤ੍ਰ ਬੇਦ ਸਭੈ, ਬਹੁ ਭੇਦ ਕਹੈ ਹਮ ਏਕ ਨਾ ਜਾਨਯੋ। (ਰਹਿਰਾਸ ਵਿਚੋਂ) ਫੇਰ ਗੁਰੂ ਜੀ ਨੇ ਭਗਉਤੀ ਦੀ ਵਾਰ ਤੇ ਚੰਡੀ ਚਰਿਤ੍ਰ ਕਿਉਂ ਲਿਖੀਆਂ? ਗੁਰੂ ਜੀ ਦਾ ਆਪਣਾ ਉਤਰ, ਚੰਡੀ ਚਰਿਤ੍ਰ ਦੇ ਅੰਤ ਵਿਚ ਇਉਂ ਅੰਕਿਤ ਹੈ: ਕਉਤਕ ਹੇਤ ਕਰੀ ਕਵਿ ਨੇ ਸਤਸਯ ਕੀ ਕਥਾ ਇਹ ਪੂਰੀ ਭਈ ਹੈ। (ਪੰਨਾ 99) ਗੁਰੂ ਜੀ ਨੇ ਤੇਗ, ਤਲਵਾਰ ਦੇ ਅਰਥਾਂ ਵਿਚ ਭੀ ਸ਼ਬਦ ‘ਭਗਉਤੀ ਦਾ ਉਪਯੋਗ ਕੀਤਾ ਹੈ ਤੇ ‘ਪ੍ਰਿਥਮ ਭਗੌਤੀ ਸਿਮਰ ਕੈ’ ਵਿਚ ਭਗਉਤੀ ਵਾਹਿਗੁਰੂ ਵਾਸਤੇ ਹੈ ਜਿਸ ਨੂੰ ਦੂਜੀ ਪਉੜੀ ਵਿੱਚ ਇਉਂ ਚਿਤ੍ਰਿਆ ਹੈ: ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭ ਸੰਸਾਰ ਉਪਾਇਆ। ਬ੍ਰਹਮਾ ਬਿਸ਼ਨ ਮਹੇਸ਼ ਸਾਜ ਕੁਦਰਤਿ ਦਾ ਖੇਲ ਰਚਾਇਆ। ਸਿੰਧ ਪਰਬਤ ਮੇਦਨੀ, ਬਿਨ ਥੰਮਾਂ ਗਗਨ ਰਹਾਇਆ। ਸਿਰਜੈ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ। ਤੈ ਹੀ ਦੁਰਗਾ ਸਾਜ ਕੈ ਦੈਤਾਂ ਦਾ ਨਾਸ ਕਰਾਇਆ। (ਪੰਨਾ 119) ਇਕ ਪ੍ਰਸ਼ਨ ਇਹ ਉਤਪੰਨ ਹੁੰਦਾ ਹੈ ਅਤੇ ਅਜ ਕੱਲ੍ਹ ਆਮ ਇਸ ਉਤੇ ਚਰਚਾ ਹੁੰਦੀ ਰਹਿੰਦੀ ਹੈ ਕਿ ਇਹ ਦੇਵਤੇ ਤੇ ਦਾਨਵ (ਦੈਂਤ, ਰਾਖਸ਼) ਆਦਿ ਕੌਣ ਹਨ? ਇਹ ਲੜਦੇ ਭੀ ਰਹਿੰਦੇ ਹਨ ਤੇ ਹਾਰਦੇ ਜਿਤਦੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਦਾ ਸ਼ਿਕਾਰ ਭੀ ਸਾਡੇ ਵਾਂਗ ਹੁੰਦੇ ਦੱਸੇ ਜਾਂਦੇ ਹਨ ਜਿਵੇਂ ਕਿਸੇ ਦਾ ਗੌਤਮ ਦੀ ਇਸਤ੍ਰੀ ਉਂਤੇ ਮੋਹਿਤ ਹੋਣਾ ਆਦਿ ਅਨੇਕ ਪੌਰਾਣਿਕ ਕਥਾਵਾਂ ਹਨ। ਗੁਰੂ ਗੋਬਿੰਦ ਸਿੰਘ ਜੀ ਦਾ ਇਸ ਬਾਬਤ ਨਿਰਣਾ ਇੰਜ ਸਪਸ਼ਟ ਹੈ ਜੋ ਆਧੁਨਿਕ ਭੀ ਹੈ ਤੇ ਇਸ ਲਈ ਮੰਨਿਆ ਭੀ ਜਾਂਦਾ ਹੈ: ਸਾਧ ਕਰਮ ਜੇ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ। ਕੁਕ੍ਰਿਤ ਕਰਮ ਜੇ ਜਗ ਮੈ ਕਰਹੀ। ਨਾਮ ਅਸੁਰ ਤਿਨ ਕੋ ਸਭ ਧਰਹੀ। (ਪੰਨਾ 48) ਗੁਰੂ ਜੀ ਨੇ ਇਹ ਫ਼ੈਸਲਾ ਭੀ ਦਿਤਾ: ਰਚਾ ਬੈਰ ਬਾਦੰ ਬਿਧਾਤੇ ਅਪਾਰੰ, ਜਿਸੈ ਸਾਧ ਸਾਕਿਓ ਨਾ ਕੋਉ ਸੁਧਾਰੰ। ਬਲੀ ਕਾਮ ਭਾਯੰ, ਮਹਾ ਲੋਭ ਮੋਹੰ। ਗਯੋ ਕੌਨ ਬੀਰੰ ਸੋ ਯਾ ਤੇ ਅਲੌਹੰ। (ਪੰਨਾ 49) ਸੋ ਇਉਂ ਮੰਨ ਲੈਣਾ ਸੁਭਾਵਿਕ ਹੈ ਕਿ ਇਹ “ਚੰਡੀ (ਭਗਉਤੀ) ਦੀ ਵੀ ਵਾਰ” ਤੇ ਇਸਤ੍ਰੀ ਪਹਿਲੇ ਅਧਿਆਏ ਵਿਚ “ਚੰਡੀ ਚਰਿਤ੍ਰ” ਭੀ ਇਸੇ ‘ਬੇਰਬਾਦੰ’ ਤੇ ਇਸੇ ਹੰਕਾਰੂ ਆਦਿ ਮਹਾਂ ਬਲੀਆਂ ਦੇ ਅਵਸਾਧੇ ਭਾਵਾਂ ਦਾ ਹੀ ਫਲ ਸਰੂਪ ਹੈ। ਗੁਰੂ ਜੀ ਨੇ ਇਹ ਪੌਰਾਣਿਕ ਕਥਾ ਵਿਸ਼ੇਸ਼ ਕਰ ਕੇ ਸਾਡੀ ਵਿਚਾਰ ਅਧੀਨ ਭਗਉਤੀ ਦੀ ਵਾਰ, ਕਿਸੇ ਵਖਰੇ ਸਪਸ਼ਟ ਜਾਂ ਗੁਪਤ ਵਸਤੂ(ਟਹੲਮੲ) ਨੂੰ ਉਘਾੜਨ ਜਾਂ ਪ੍ਰਚਾਰਨ ਦੇ ਉਦੇਸ਼ ਨਾਲ ਨਹੀਂ ਲਿਖੀ। ਬੀਰਤਾ ਤੇ ਇਉਂ ਯੁਧ, ਲੜਾਈ, ਉਨ੍ਹਾਂ ਦਾ ਮਨਭਾਉਂਦਾ ਵਿਸ਼ਾ ਹੈ ਜੋ ਇਸ ਸਾਰੇ ਗ੍ਰੰਥ ‘ਬਚਿਤ੍ਰ ਨਾਟਕ’ ਵਿਚੋਂ ਥਾਂ ਥਾਂ ਉਘੜ ਕੇ ਸਾਹਮਣੇ ਆਉਂਦਾ ਹੈ। “ਸ਼ਸਤ੍ਰ ਨਾਮ ਮਾਲਾ” ਉਨ੍ਹਾਂ ਦੀ ਇਕ ਹੋਰ ਬਾਣੀ ਹੈ ਤੇ ਉਸ ਦਾ ਨਾਂ ਹੀ ਸਾਡੇ ਵਿਚਾਰ ਦੀ ਪ੍ਰੋੜ੍ਹਤਾ ਲਈ ਕਾਫ਼ੀ ਹੈ। ਇਸ ਵਿਚਾਰ ਵਿਚ ਕਥਾ ਬਹੁਤ ਸਿਧੀ ਤੇ ਸੰਖੇਪ ਹੈ ਕਿ ਦੈਂਤਾਂ ਨੇ ਦੇਵਤਿਆਂ ਨੂੰ ਇਕ ਜੰਗ ਵਿਚ ਹਾਰ ਦਿਤੀ। ਜਿਵੇਂ ਕਿ ਪਹਿਲਾਂ ਭੀ ਕਈ ਵਾਰ ਹੋਇਆ ਕਿ ਸਦਾ ਦੇਵਤਿਆਂ ਦੀ ਹਾਰ ਹੁੰਦੀ ਤੇ ਦੈਂਤਾਂ ਦਾ ਪਲੜਾ ਭਾਰੀ ਰਹਿੰਦਾ। ਨਾ ਕੋਊ ਜ਼ੋਰ(ਧਨ) ਨਾ ਜੋਰੂ(ਇਸਤ੍ਰੀ) ਨਾ ਜ਼ਮੀਨ(ਜਾਇਦਾਦ, ਮਿਲਖ, ਦੇਸ) ਇਸ ਉਪਾਧੀ ਦਾ ਮੂਲ ਹੈ ਨਾ ਮਾਰੇ ਜਾਣ, ਨਾ ਅਹਦਨ ਨਾਮ ਤੇ ਇਕਰਾਰ ਨਾਮੇ ਜਾਂ ਸ਼ਰਤਾਂ ਉਤੇ ਕੋਈ ਸਮਝੋਤਾ ਹੁੰਦਾ ਹੈ। ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਨੇਕੀ ਬਦੀ ਦਾ ਜੰਗ ਹੈ ਜੋ ਸਦਾ ਤੋਂ ਚਲਦਾ ਆ ਰਿਹਾ ਹੈ। ਕੀ ਇਹ ਸਦਾ ਹੀ ਅਮਰ ਰਹੇਗਾ। ਗੁਰੂ ਜੀ ਦਾ ਵਿਸ਼ਵਾਸ਼ ਹੋਰ ਹੈ: ਦਾਨਵ ਦੇਵ ਫਨਿੰਦ ਨਿਸਾਚਰ, ਭੂਤ ਭਵਿਖ ਭਵਾਨ ਜਪੈਂਗੇ। … … … … … ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ। (ਸੁਧਾ ਸਵਈਏ) ਇਸੇ ਆਸ਼ਾਵਾਦ ਦੀ ਸੁਰ ਵਿਚ ਹੀ ਉਨ੍ਹਾਂ ਨੇ ਕਿਹਾ ਪ੍ਰਤੀਤ ਹੁੰਦਾ ਹੈ। “ਸਵਾ ਲਾਖ ਸੇ ਏਕ ਲੜਾਊਂ”। ਸਾਝਾ ਵਿਚਾਰ ਹੈ ਕਿ ਇਹ ਰਚਨਾ ਕੇਵਲ ਇਕ ‘ਬਿਆਨੀਆ’ ਢੰਗ ਵਿਚ ਲਿਖੀ ਵਾਰਤਾ (ਦਸਿਚਰਪਿਟਵਿੲ ਨੳਰਰੳਟਵਿੲ) ਹੈ, ਜੋ ਬਹਾਦਰੀ ਤੇ ਨੇਕੀ ਦੀ ਜੈ ਦਾ ਗੁਪਤ ਸੰਦੇਸ਼ਾ ਦੇਂਦੀ ਹੈ। ਕਥਾ ਇਥੇ ਇਉਂ ਆਰੰਭ ਹੁੰਦੀ ਹੈ ਕਿ ਹਾਰ ਖਾ ਕੇ ਦੇਵਤੇ ਦੇਵੀ ਭਗਉਤੀ ਜਾਂ ਦੁਰਗਾ ਦਾ ਆਸਰਾ ਆਪਣੇ ਆਗੂ ਇੰਦ੍ਰ ਰਾਹੀਂ ਲੈਂਦੇ ਹਨ ਤੇ ਸਹਾਇਤਾ ਮੰਗਦੇ ਹਨ: ਇਕ ਦਿਹਾੜੇ ਨਾਵਣ ਆਈ ਦੁਰਗਸ਼ਾਹ। ਇੰਦ੍ਰ ਬਿਰਥਾ ਸੁਣਾਈ ਆਪਣੇ ਹਾਲ ਦੀ। (ਪਉੜੀ 4) ਸੋ ਉਧਰੋਂ ਮਹਾਂ ਮਾਈ ਦੁਰਗਾ ਆਪਣੇ ਸ਼ੇਰ ਉਂਤੇ ਚੜ੍ਹ ਕੇ ਆਉਂਦੀ ਹੈ ਤੇ ਨਾਲ ਦੇਵਤਿਆਂ ਦੀ ਫ਼ੌਜ ਹੈ। ਦੂਜੇ ਪਾਸੇ ਰਾਖਸ਼ ਆਏ ਰੋਹਲੇ ਤਰਵਾਰੀ ਬਖਤਰ ਸਜੇ। ਫੇਰ ਸੰਖਾਂ ਤੇ ਢੋਲਾਂ ਦੀ ਕੁਰਕੁਟ ਵਿਚ ਦੁਰਗਾ ਦਾਨੋ ਡਹੇ ਰਣ, ਨਾਦ ਵਜਨ ਖੇਤ ਭੀਹਾਵਲੇ। (ਪਉਵੀ ਸਤਵੀਂ ਤੋਂ ਉਨ੍ਹੀਵੀਂ ਪਉੜੀ ਤਕ) ਹਰ ਪਉੜੀ ਵਿਚ ਨਾਦ, ਨਗਾਰੇ, ਢੋਲ, ਦਮਾਮੇ, ਧਉਂਸੇ, ਜਮਧਾਣੀ, ਧੌਸਾਂ ਆਦਿ ਦਾ ਸ਼ੋਰ ਦਸਿਆ ਹੈ। ਸ਼ਸਤ੍ਰ ਕੇਵਲ ਵਧੇਰੇ ਤਲਵਾਰਾਂ ਹੀ ਤਲਵਾਰਾਂ ਹਨ ਖੰਡੇ ਦਾ ਨਾਂ ਆਉਂਦਾ ਹੈ ਅਤੇ ਬਰਛੀ, ਤੀਰਾਂ ਤੁਫੰਗਾਂ ਤੇ ਕੈਬਰ ਦੇ ਨਾਂ ਭੀ ਮਿਲਦੇ ਹਨ। ਸੂਰਮੇ ਘੋੜ ਸਵਾਰ, ਹਾਥੀ-ਸਵਾਰ ਤੇ ਰਥ ਸਵਾਰ ਭੀ ਹਨ ਅਤੇ ਪੈਦਲ ਭੀ। ਦੇਵੀ ਦੀ ਸਵਾਰੀ ਸਦਾ ਵਾਂਗ ਸ਼ੇਰ ਦੀ ਹੈ। ਕਈ ਇਕ ਪ੍ਰਸਿਧ ਦੈਤਾਂ ਦੇ ਨਾਂ ਭੀ ਮਿਲਦੇ ਹਨ ਜਿਵੇਂ ਸੁੰਭ ਨਿਸੁੰਭ, ਮਹਖਾਸੁਰ, ਸ੍ਰਣਵਤ ਬੀਰ ਦੇਵਤਿਆਂ ਵਲੋਂ ਬਸ ਭਵਾਨੀ ਹੀ ਦਿਸਦੀ ਹੈ। ਇਕ ਵਾਰ ਦੈਂਤਾਂ ਨੂੰ ਭਜਾ ਕੇ, ਇੰਦ੍ਰ ਤੇ ਭਵਾਨੀ ਜੈ ਦੇ ਡੰਕੇ ਵਜਾਉਂਦੇ ਖੁਸ਼ੀ ਖੁਸ਼ੀ ਆ ਜਾਂਦੇ ਹਨ। ਕੁਝ ਦੇਰ ਬਾਅਦ ਦੈਂਤਾਂ ਦੇ ਕੈਂਪ ਵਿਚ: ਇੰਦ੍ਰਪੁਰੀ ਤੇ ਧਾਵਣਾ ਵਡ ਜੋਧੀ ਮਤਾ ਪਕਾਇਆ। (ਪਉੜੀ 22) ਸੋ ਫੇਰ: “ਸਟ ਪਈ ਜਮਧਾਣੀ” ਅਤੇ ਛੇਤੀ ਹੀ ‘ਦਿਤੇ ਦੇਉ ਭਜਾਈ ਮਿਲ ਕੈ ਰਾਕਸਾਂ”। ਦੂਜੀ ਵਾਰ ਭੀ: ਦੁਰਗਾ ਦੀ ਸਾਮ ਤਕਾਈ ਦੇਵਾਂ ਡਰਦਿਆਂ। ਆਂਦੀ ਚੰਡ ਚੜ੍ਹਾਈ ਉਤੇ ਰਾਕਸਾਂ। (ਪਉੜੀ 25) ਸੋ ਪਹਿਲਾਂ ਵਾਂਗ ਹੀ ਵਾਰ ਦਾ ਰਹਿੰਦਾ ਅਧ ਖ਼ਾਸ ਦੈਂਤਾਂ ਨਾਲ ਲੜਦਿਆਂ ਤੇ ਅੰਤ ਦੇਵਤਿਆਂ ਦੀ ਜਿਤ ਤਕ ਪੁਜਦਿਆਂ ਲੰਘ ਜਾਂਦਾ ਹੈ। ਦੇਵਤਿਆਂ ਦੇ ਰਾਹ ਦੀ ਇਕ ਵਡੀ ਰੁਕਾਵਟ ਸ੍ਰਵਣਤਬੀਜ ਦੈਂਤ ਹੈ, ਜਿਸ ਦੀ ਇਕ ਲਹੂ ਦੀ ਬੂੰਦ ਜੋ ਧਰਤੀ ਉਤੇ ਡਿਗਦੀ ਸੀ, ਵਿਚੋਂ ਕਈ ਦੈਂਤ ਫੁਟ ਪੈਂਦੇ ਤੇ ਲੜਾਕੇ ਬਣ ਕੇ ਉਸੇ ਵੇਲੇ ਲੜਦੇ ਸਨ। ਦੇਵਤਿਆਂ ਨੇ ਅਜਿਹਾ ਪ੍ਰਬੰਧ ਕੀਤਾ ਕਿ ਉਸ ਦਾ ਖ਼ੂਨ ਧਰਤੀ ਤੇ ਨਾ ਡਿੱਗੇ। ਬਾਕੀ ਦੈਂਤ ਬਹੁਤ ਸੂਰਮੱਤ ਦਿਖਾਉਂਦੇ ਹਨ। ਅੰਤ ਨੂੰ ਉਨ੍ਹਾਂ ਦੀ ਹਾਰ ਹੋ ਜਾਂਦੀ ਹੈ। ਇਨ੍ਹਾਂ ਦਾ ਆਗੂ ਸੁੰਭ ਨਿਸੁੰਭ ਹੈ। ਦੇਵਤਿਆਂ ਵੱਲੋਂ ਬਸ ਦੇਵੀ ਹੀ ਵਖਰੀ ਲੜਦੀ ਵਖਾਈ ਹੈ। ਇੰਦ੍ਰ ਸ਼ਾਇਦ ਉਸ ਦੀ ਸ਼ਰਨ ਲੈ ਕੇ ਆਪ ਰਾਜ-ਪ੍ਰਬੰਧ ਕਰਨ ਚਲਾ ਗਿਆ ਹੈ। ਲੜਾਈਆਂ ਦਾ ਵਰਣਨ ਕਰਦਿਆਂ, ਵਡੀ ਔਕੜ ਇਹ ਹੁੰਦੀ ਹੈ ਕਿ ਉਸ ਵਰਨਣ ਨੂੰ ਮੁੜ ਮੁੜ ਕੇ ਪੀਠੇ ਹੋਏ ਨੂੰ ਪੀਹ ਤੋਂ ਬਚਾ ਕੇ ਕਿਸ ਤਰਾਂ ਰੰਗ-ਬਰੰਗਾ, ਵੰਨ-ਸੁਵੰਨਾ ਤੇ ਰਸਦਾਇਕ ਬਣਾ ਕੇ ਰਖਿਆ ਜਾਵੇ, ਪੁਰਾਤਨ ਸਮਿਆਂ ਵਿਚ ਮੈਦਾਨ ਤੋਂ ਬਾਹਰ ਤੇ ਉਹਲੇ ਵਿਚ ਘਟ ਹੀ ਕੁਝ ਦਸਣ ਤੇ ਵਿਖਾਉਣ ਵਾਲਾ ਹੁੰਦਾ ਸੀ-ਨਾ ਨਕਸ਼ੇ, ਨਾ ਟੈਲੀਫ਼ੋਨ, ਨਾ ਦਫਤਰ ਤੇ ਨਾ ਨਾਲੋਂ ਨਾਲ ਪੁਜਣ ਵਾਲੀਆਂ ਸੇਧਾਂ ਤੇ ਅਗਵਾਈ। ਵੰਨਗੀ ਲਈ, ਦ੍ਰਿਸ਼ ਵਰਣਨ ਵਿਚ ਜੋ ਸਮੁੱਚੇ ਤੌਰ ਤੇ ਕੇਵਲ ਰਣ-ਖੇਤ੍ਰ ਦਾ ਹੀ ਇਕੋ ਇਕ ਦ੍ਰਿਸ਼ ਹੁੰਦਾ ਸੀ, ਕਲਾਕਾਰ ਕਲਪਨਾ ਸ਼ਕਤੀ ਤੇ ਤਜ਼ਰਬੇ ਦਾ ਸਹਾਰਾ ਲੈ ਕੇ ਨਵੀਆਂ ਅਤੇ ਅਦਭੁਤ ਘਟਨਾਵਾਂ, ਯੋਧਿਆਂ ਦੇ ਭਿੰਨ-ਭਿੰਨ ਨਾ, ਸੁਭਾਅ, ਤੇ ਕਰਤੱਵ ਆਦਿ ਵੰਨ-ਸੁਵੰਨੇ ਸ਼ਬਦਾਂ ਤੇ ਸ਼ਬਦ ਚਿਤ੍ਰਾਂ ਰਾਹੀਂ ਨਵੀਨ ਬਿੰਬਾਂ ਦਵਾਰਾ ਚਿਤ੍ਰਦਾ ਹੈ। “ਭਗਉਤੀ ਦੀ ਵਾਰ” ਨੇ ਇਨ੍ਹਾਂ ਸਾਰੇ ਕਾਵਿ-ਸਾਧਨਾਂ ਨੂੰ ਵਰਤਿਆਂ ਤੇ ਭਵਿਖ ਲਈ ਸਾਂਭਿਆਂ ਹੋਇਆ ਹੈ। ਘਟਨਾਵਾਂ ਦੀ ਵੰਨਗੀ ਤਾਂ ਇੰਨੀ ਕੁ ਹੀ ਹੈ ਕਿ ਇੰਦ੍ਰ ਕੋਲੋਂ ਦੇਵਤਿਆਂ ਦੀ ਹਾਰ ਦੀ ਗੱਲ ਸੁਣ ਕੇ ਦੇਵੀ “ਰਾਖਸ਼ ਖਾਵੈ ਸ਼ੇਰ” ਉਤੇ ਚੜ੍ਹ ਕੇ ਆ ਜਾਂਦੀ ਹੈ। ਦੂਜੀ ਘਟਨਾ ਰਾਖਸ਼ਾਂ ਦੀ ਫ਼ੌਜ ਦਾ ਨਿਤਰਨਾ ਹੈ, ਤੀਜੀ ਘਟਨਾ ਰਾਖਸ਼ਾਂ ਦਾ ਹਾਰ ਕੇ ਭੀ ਨਾ ਹਾਰਨਾ ਤੇ ਮੁੜ ਜੰਗ ਵਿਚ ਆਉਣਾ ਤੇ ਮੁੜ ਲੜਾਈ ਹੋਣੀ ਤੇ ਫੇਰ ਦੇਵੀ ਦੀ ਜੈ ਹੋਣੀ ਹੈ। ਹੋਰ ਵੰਨਗੀ ਵਖ-ਵਖ ਦਾਨਵਾਂ (ਦੈਂਤਾਂ) ਦੇ ਲੜਨ ਤੇ ਘੋੜਿਆਂ ਆਦਿ ਉਂਤੇ ਦੋਪਾਸੜ ਵਾਰਾਂ ਦਾ ਕਰਨਾ ਆਦਿ ਦੇ ਵਰਣਨ ਵਿਚ ਹੈ। ਹਥਿਆਰਾਂ ਦੇ ਨਾਵਾਂ ਵਿਚ ਗਦਾ, ਤ੍ਰਿਸੂਲ, ਤੀਰਾਂ ਤੇ ਬਰਛੀਆਂ ਆਦਿ ਦੇ ਨਾਮ ਭੀ ਗਿਣੇ ਹਨ ਜਿਵੇਂ: ਗਦਾਂ, ਤ੍ਰਿਸੂਲਾਂ ਬਰਛੀਆਂ ਤੀਰ ਵੱਗਨ ਖਰੇ ਉਤਾਵਲੇ। ਅਦਭੁਤ ਘਟਨਾਵਾਂ ਵਿਚ “ਸ੍ਰਵਣਤਬੀਜ” ਨਾਂ ਦਾ ਦੈਂਤ ਵੀ ਹੈ ਜਿਸ ਦੀ ਇਕ ਲਹੂ ਦੀ ਡਿੱਗੀ ਬੂੰਦ ਉਸ ਵਰਗੇ ਹੋਰ ਕਈ ਯੋਧੇ ਪੈਦਾ ਕਰ ਦੇਂਦੀ ਹੈ ਇਸੇ ਲਈ ਉਸ ਦਾ ਨਾਂ ਰਕਤ-ਬੀਜ ਭੀ “ਚੰਡੀ-ਚਰਿਤ੍ਰ” ਵਿਚ ਵਰਤਿਆ ਮਿਲਦਾ ਹੈ (ਪੰਨਾ 105) ਇਸੇ ਕਵੀ ਦੇ ਸ਼ਬਦਾਂ ਵਿਚ: ਜਿਤੀ ਭੁਮ ਮਧੰ ਪਰੀ ਸ੍ਰੋਣ ਧਾਰੰ। ਜਗੇ ਸੂਰ ਤੇਤੇ ਕੀਏ ਮਾਰ ਮਾਰੰ। (ਚੰਡੀ ਚਰਿਤ੍ਰ, ਪੰਨਾ 106) ਤੇ ਇਸ ਅਨੋਖੀ ਫ਼ੌਜ ਨੂੰ ਜੋ ਤਾਜ਼ੀ ਤੇ ਨਾਲੋ ਨਾਲ ਉਪਜੀ ਆਉਂਦੀ ਹੈ, ਕਿਵੇਂ ਠਲ੍ਹਿਆ ਜਾਵੇ? ਇਸ ਵਾਰ ਵਿਚ ਇਸ ਦਾ ਵਰਣਨ ਕਵੀ ਦੇ ਸ਼ਬਦਾਂ ਵਿੱਚ ਤੇ ਅਤਿ ਸੰਖੇਪ ਇਉਂ ਹੈ: ਹੂਰਾਂ ਸ੍ਰਵਣਤ ਬੀਜ ਨੂੰ ਘਤ ਘੇਰ ਖਲੋਈਆਂ। ਲਾੜਾ ਦੇਖਨ ਲਾੜੀਆਂ, ਚਉਗਿਰਦੈ ਹੋਈਆਂ। (ਪਾਉੜੀ 42) ਅਤੇ ਫੇਰ ਜੋਗਣੀਆਂ ਮਿਲ ਧਾਈਆਂ, ਲਹੂ ਭਖਣਾ। … … … … … ਭੁਈਂ ਨਾ ਪਉਣੈ ਪਾਈਆਂ ਬੂੰਦਾਂ ਰਕਤ ਦੀਆਂ। (ਪਉੜੀ 43) ਸ਼ਬਦ-ਚਿਤ੍ਰ ਸ਼ਬਦਾਂ ਨਾਲ ਉਘੜਦੇ ਹਨ, ਤੇ ਸ਼ਬਦਾਂ ਦੀਆਂ ਰੇਖਾਂ ਨਾਲ ਹੀ ਉਨ੍ਹਾਂ ਦੀ ਰੂਪ-ਰੇਖਾ ਉਲੀਕੀ ਜਾਂਦੀ ਹੈ। ਬਿੰਬ ਤੇ ਅਲੰਕਾਰ ਉਨ੍ਹਾਂ ਵਿਚ ਰੰਗ ਭਰਨ ਦਾ ਕਾਰਜ ਸਵਾਰਦੇ ਹਨ। ਇਉਂ ਸਭੇ ਇਕੋ ਸਰੀਰ ਦੇ ਅੰਗ ਹਨ ਜੋ ਕਵਿਤਾ ਦੇ ਸਰੀਰ ਨੂੰ ਸੰਪੂਰਨ ਤੇ ਸੁੰਦਰ ਸਰੂਪ ਵਿਚ ਸਾਕਾਰ ਕਰਦੇ ਹਨ। ਵਿਆਖਿਆ ਤੇ ਵਿਸਥਾਰ ਦੇ ਲੰਮੇ ਮਾਰਗ ਤੋਂ ਬਚਣ ਲਈ ਵਾਰ ਵਿਚੋਂ ਹੀ ਕੁਝ ਦ੍ਰਿਸ਼ਟਾਂਤ ਨਿਮਨ-ਲਿਖਤ ਹਨ। ਸੁਘੜ ਪਾਠਕ ਕਾਵਿ-ਰਸ, ਬੀਰ-ਰਸ, ਤੇ ਸ਼ਬਦ-ਰਸ ਦੇ ਨਾਲ ਹੀ ਕਾਵਿ ਦਾ ਨਾਦ-ਰਸ, ਰਵਾਨੀ ਤੇ ਸਾਦਗੀ ਅਤੇ ਭਿੰਨ-ਭਿੰਨ ਅਲੰਕਾਰਾਂ ਤੇ ਬਿੰਬਾਂ ਦਾ ਰਸ ਚੱਖ ਸਕਦੇ ਹਨ ਅਤੇ ਹਾਸ-ਰਸ ਨਾਲ ਪੜ੍ਹਨ ਦਾ ਥਕੇਂਵਾਂ ਲਾਹ ਸਕਦੇ ਹਨ। 1. ਬੀਰ ਪਰੁਤੇ ਬਰਛੀਐ ਜਣ ਡਾਲ ਚਮੁਟੇ ਆਵਲੇ। 2. ਮਾਰੇ ਜਾਪਨ ਬਿਜਲੀ, ਸਿਰ ਭਾਰ ਮੁਨਾਰੇ। (ਪਉੜੀ 8) 3. ਪੇਟ ਮਲੰਦੇ ਲਾਈ ਮਹਖੇ ਦੈਂਤ ਨੂੰ। (ਪਉੜੀ 10) 4. ਉਖਲੀਆਂ ਨਾਸਾਂ ਜਿਨਾਂ ਮੂੰਹ ਜਾਪਨ ਆਲੇ। (ਪਉੜੀ 3) 5. ਡੁਬ ਰਤੂ ਨਾਲਹੁੰ ਨਿਕਲੀ ਬਰਛੀ ਦੁਧਾਰੀ। ਜਾਣ ਰਜਾਦੀ ਉਤਰੀ ਪਹਨ ਸੂਹੀ ਸਾਰੀ। (ਪਉੜੀ 53) ਅਸੀਂ ਲਿਖ ਚੁੱਕੇ ਹਾਂ ਕਿ ਬੀਰ-ਰਸ-ਕਾਵਿ ਦਾ ਇਕ ਵਿਸ਼ੇਸ਼ ਗੁਣ ਜਾਂ ਪੱਕਾ ਪ੍ਰਭਾਵ (ਸਥਾਈ ਭਾਵ) “ਉਤਸ਼ਾਹ” ਹੈ। ਇਸ ਵਿਚ ਹਾਸ-ਰਸ ਸਹਾਈ ਹੁੰਦਾ ਹੈ ਜੋ ਉਪਰ ਦਿਤੀਆਂ ਪੰਗਤੀਆਂ ਵਿਚ (ਅੰਕ 3, 4) ਪ੍ਰਤੱਖ ਹੈ। ਉਤਸ਼ਾਹਜਨਕ ਸਾਰੀ ਵਾਰ ਹੀ ਹੈ ਤੇ ਕਿਤੇ ਕਰੁਣਾ-ਰਸ (ਤਰਸ, ਸੋਗ, ਰੋਣ) ਤੇ ਸ਼ਾਂਤਿ-ਰਸ (ਸੰਸਾਰ ਤੋਂ ਉਪਰਾਮਤਾ) ਦੀ ਮਧਮ ਜੇਹੀ ਛੋਹ ਭੀ ਨਹੀਂ, ਨਾ ਇੰਨੇ ਖ਼ੂਨ ਖਰਾਬੇ ਅਤੇ ਮੌਤਾਂ ਤੋਂ ਭਿਆਨਕਤਾ ਉਤਪੰਨ ਹੋਣ ਦਿਤੀ ਹੈ। ਭੇਤ ਕੁਝ ਬਿੰਬਾਵਲੀ ਦੀ ਚੋਣ ਕੁਝ ਸ਼ਬਦਾਵਲੀ ਤੇ ਸਭ ਤੋਂ ਵਧ ਲੇਖਕ ਦਾ ਆਪਾ ਹੈ। ਕੇਵਲ ਨਮੂਨੇ ਲਈ ਕੁਝ ਪੰਗਤੀਆਂ ਪੜ੍ਹਲ ਦੀ ਖੇਚਲ ਕਰੋ: ਜਦ ਨ੍ਹਾਵਣ ਆਈ ਦੁਰਗਾ ਨੂੰ ਇੰਦ੍ਰ ਨੇ ਆਪਣੇ ਹਾਲ ਦੀ ਕਥਾ ਸੁਣਾਈ ਕਿ “ਛੀਨ ਲਈ ਠਕੁਰਾਈ ਸਾਥੈ ਦਾਨਵੀ” ਤਾਂ ਦੇਵੀ ਹਮਦਰਦੀ ਤੇ ਦੁੱਖ ਪ੍ਰਗਟਾਉਣ ਦੀ ਥਾਂ: ਦੁਰਗਾ ਬੈਣ ਸੁਣੰਦੀ ਹਸੀ ਹੜ ਹੜਾਇ। … … … … ਚਿੰਤਾ ਕਰਹੁ ਨਾ ਕਾਈ ਦੇਵਾਂ ਨੂੰ ਆਖਿਆ। (ਪਉੜੀ 5) ਨਗਾਰਿਆਂ, ਢੋਲਾਂ, ਸੰਖਾਂ ਤੇ ਭੇਰੀਆਂ ਦਾ ਸੰਗੀਤ ਤੇ ਨਾਦ ਜੋਸ਼ ਤੇ ਉਤਸ਼ਾਹ ਦੇਣ ਲਈ ਹੀ ਹੁੰਦਾ ਹੈ। ਏਸ ਤਰ੍ਹਾਂ ਦਾ ਉਤਸ਼ਾਹ ਬਣਾਈ ਰਖਣ ਲਈ ਹੀ ਦ੍ਰਿਸ਼ਟਾਂਤ ਤੇ ਰੂਪਕ ਭੀ ਅਜੇਹੇ ਹੀ ਵਰਤੇ ਹਨ: 1. ਜਾਪਣ ਖੇਡ ਖਿਡਾਰੀ ਸੁਤੇ ਫਾਗ ਨੂੰ। (ਪਉੜੀ 34) 2. ਚਲੋ ਸਉਹੇਂ ਦੁਰਗਸਾਹ ਜਣ ਕਾਬੈ ਹਾਜੀ। ਬੀਰ ਪਰੁਤੇ ਬਰਛੀਏ ਜਿਉਂ ਝੁਕ ਪੌਣ ਨਿਵਾਜੀ। (ਪਉੜੀ 45) ਇਸ ਸਾਰੇ ਵਰਣਨ ਨੂੰ ਪੜ੍ਹਦਿਆਂ ਕਿਤੇ-ਕਿਤੇ ਤਾਂ ਇਉਂ ਜਾਪਣ ਲਗ ਪੈਦਾ ਹੈ ਕਿ ਸਾਰਾ ਦ੍ਰਿਸ਼ ਕਵੀ ਨੂੰ ਸਾਹਮਣੇ ਪ੍ਰਤੱਖ ਦਿਸ ਰਿਹਾ ਹੈ ਤੇ ਉਹ ਆਪ ਇਸ ਵਿਚੋਂ ਸੁਹਜ-ਸਵਾਦ ਲੈ ਰਿਹਾ ਹੈ, ਜਿਵੇਂ ਅੱਜ ਅਸੀਂ ਹਾਕੀ ਜਾਂ ਕ੍ਰਿਕਟ ਦਾ ਮੈਚ ਵੇਖਦੇ ਤੇ ਨਾਲ ਨਾਲ ਆਪਣੇ ਮਨੋ-ਭਾਵਾਂ ਨੂੰ ਪ੍ਰਗਟਾਈ ਜਾਂਦੇ ਹੋਈਏ। ਸ਼ਸਤ੍ਰ-ਧਾਰੀ ਹੋਣ ਦੇ ਨਾਲ ਹੀ ਕਵੀ ਘੋੜ-ਸਵਾਰੀ ਦਾ ਵੀ ਮਾਹਰ ਹੈ ਅਤੇ ਰਚਨਾ ਕਰਦਾ ਦੋਹਾਂ ਹੁਨਰਾਂ ਦਾ ਰਸ ਮਾਣ ਰਿਹਾ ਹੈ ਜਿਵੇਂ ਦੁਰਗਾ ਦੀ ਤਲਵਾਰ ਦੇ ਵਾਰ ਨਾਲ ਬੀਰ ਪਲਾਣੋ ਡਿਗਿਆ, ਕਰ ਸਿਜਦਾ ਸੁੰਭ ਸੁਜਾਣ ਕਉ। ਸਾਬਾਸ ਸਲੋਣੇ ਖਾਨ ਕਉ। ਸਦ ਸਾਬਾਸ ਤੇਰੇ ਤਾਣ ਕਉ। ਤਰੀਫ਼ਾਂ ਪਾਨ ਚਬਾਨ ਕਉ। ਸਦ ਰਹਮਤ ਕੈਫਾਂ ਖਾਨ ਕਉ। ਸਦ ਰਹਮਤ ਤੁਰੇ ਨਚਾਣ ਕਉ। (ਪਉੜੀ 50) ਇਸ ਵਾਰ ਵਿਚ ਕਈ ਤੋਲ ਤੇ ਕਈ ਤੁਕਾਂਤ ਵਰਤੇ ਗਏ ਹਨ ਅਤੇ ਸਿਰਖੰਡੀ ਛੰਦ ਦੀ ਵਰਤੋਂ ਭੀ ਸੁਚੱਜ ਤੇ ਸੁਘੜਤਾ ਨਾਲ ਕੀਤੀ ਹੈ। ਸਮੁੱਚੀ ਵਾਰ ਇਕ ਛੋਟੀ ਕਹਾਣੀ ਕਵਿਤਾ ਵਿਚ ਰਚੀ ਪ੍ਰਤੀਤ ਹੁੰਦੀ ਹੈ ਜਿਸ ਵਿਚੋਂ ਇਕੋ ਸਮੇਂ ਤੇ ਸਥਾਨ ਉਂਤੇ ਇਕੋ ਮੁਖ ਘਟਨਾ ਤੋਂ ਇਕ ਮੁਖ ਪ੍ਰਭਾਵ ਹੈ। ਇਸ ਲਈ ਨਿਰ-ਸੰਕੋਚ ਕਿਹਾ ਜਾ ਸਕਦਾ ਹੈ ਕਿ “ਭਗਉਤੀ ਦੀ ਵਾਰ” ਬੀਰ-ਰਸ-ਕਾਵਿ ਦਾ ਇਕ ਸੁੰਦਰ ਤੋਂ ਸੰਪੂਰਨ ਨਮੂਨਾ ਅਤੇ ਪੰਜਾਬੀ ਭਾਸ਼ਾ ਤੇ ਸਭਿਆਚਾਰ ਦਾ ਇਕ ਸਾਂਭਣ-ਯੋਗ ਭੰਡਾਰ ਹੈ। Source; www.dushtdaman.org
 6. ੧੪.ਅੰਗਰੇਜ਼ੀ ਦੇ ਸ਼ਬਦ, ਅੰਗਰੇਜ਼ਾਂ ਵੇਲੇ ਦੀ ਦੇਣ . ਟੋਰੰਟੋ ਦੇ ਇਕ ਟੀ.ਵੀ. ਪ੍ਰੋਗਰਾਮ (ਗੁਰਬਾਣੀ) ਦੌਰਾਨ ਬੀਬੀ ਜੁਗਰਾਜ ਕੌਰ ਜੀ ਨੇ ਲਫਜ਼ ‘ਨੀਅਰ’ ਨੂੰ ਲੈਕੇ ( ਏਕ ਮਾਰਗ ਦੂਰ ਹੈ ਇਕ ਨਿਯਰ ਹੈ ਸੁਨ ਰਾਮ ) ਇਹ ਖੁਲਾਸਾ ਕੀਤਾ ਸੀ, ਕਿ ਦਸਮ ਗ੍ਰੰਥ ਸਾਹਿਬ ਵਿਚ ‘ਅੰਗਰੇਜ਼ੀ’ ਦਾ ਸ਼ਬਦ ਹੋਣ ਕਰਕੇ ਇਹ ਅੰਗਰੇਜ਼ਾਂ ਦੇ ਹਿੰਦੁਸਤਾਨ ਵਿਚ ਆਉਣ ਤੋਂ ਬਾਅਦ ਦੀ ਰਚਨਾ ਹੈ I ਲੇਕਿਨ ਇਸ ਬੀਬੀ ਜੀ ਨੂੰ ਕੌਣ ਸਮਝਾਏ ਕਿ ਇਹ ਅੰਗਰੇਜ਼ਾਂ ਦੀ ਲਿਆਂਦੀ ਹੋਈ ਅੰਗਰੇਜ਼ੀ ਨਹੀਂ, ਸਗੋਂ ਹਿੰਦੀ/ਬ੍ਰਿਜ ਭਾਸ਼ਾ ਦਾ ਸ਼ਬਦ ਹੈ I ਇਹ ਸ਼ਬਦ ਦਸਮ ਗ੍ਰੰਥ ਸਾਹਿਬ ਵਿਚ ਇਸ ਤਰ੍ਹਾਂ ਭੀ ਆਇਆ ਹੈ:- ਜਨਕ ਪੁਰੀ ਕੋ ‘ਨੀਅਰਾਨੇ ਬੀਰ ਜਾਇਕੈ || ਅਤੇ:- ਤਬ ਲਉ ਕਾਲ ਦਸ਼ਾ ‘ਨੀਯਰਆਈ || ਅਤੇ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ:- ਤਜਨ ਸਰੀਰ ਸਮਾ ‘ਨਿਯਰਾਵਾ’ || ਅਤੇ:- ਸਯਾਮਲ ‘ਨੀਰ’ ਬਹੈ ਜਮਨਾ || ਦੇਖੇ ਜਾ ਸਕਦੇ ਹਨ I ਲਫਜ਼ ‘ਨੀਰ’ ਜਾਂ ‘ਨੀਯਰ’ ਲਿਖਣ ਨਾਲ ਅਰਥ ਨਹੀਂ ਬਦਲਦੇ, ਜਿਵੇਂ ‘ਨੀਤ’ ਅਤੇ ‘ਨੀਅਤ’ ਦਾ ਕੋਈ ਵਖਰੇਵਾਂ ਨਹੀਂ ਹੈ I ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਭੀ ਨੇੜੇ ਦੇ ਅਰਥਾਂ ਵਿਚ ਆਇਆ ਹੈ:- ਨੀਰਉ ਪੇਖਿ ਪ੍ਰਭ ਕਉ ਨੀਰਉ ॥੧॥ (ਜੈਤਸਰੀ ਮ:5) page # 700 ਜਮੁ ਨਹੀ ਆਵੈ ਨੀਰ || (ਮਾਰੂ ਮ:5) ਇਸ ਤੋਂ ਬਿਨਾਂ ਇਹ ‘ਨੀਰ’ ਸ਼ਬਦ ਪਾਣੀ ਦੇ ਅਰਥ ਭੀ ਰੱਖਦਾ ਹੈ I ਜੇ ਟੋਰੰਟੋ ਵਾਲੀ ਬੀਬੀ ਜੁਗਰਾਜ ਕੌਰ ਜੀ ਵਾਂਗ ਧੱਕੇ ਨਾਲ ਹੀ ਸ਼ਬਦਾਂ ਦੀ ਬਣਤਰ ਤੇ ਉਚਾਰਣ ਢੰਗ ਨੂੰ ਲੈ ਕੇ ਸ਼ਬਦ ਇਕੱਠੇ ਕਰਨੇ ਹੋਣ ਤਾਂ ਅਨੇਕਾਂ ਸ਼ਬਦ ਮਿਲ ਜਾਣਗੇ, ਜਿਵੇਂ ਕਿ ਦਸਮੇਸ਼ ਬਾਣੀ ਵਿਚ:- (Mother) ਮਦ੍ਰ ਦੇਸ ਹਮ ਕੋ ਲੇ ਆਏ || (ਬ.ਨਾਟਕ) (Pub) ਮੇਚਕ ਪੱਬਨ ਸੇ ਜਿਨ ਕੇ ਤਨ || (ਚ.੧) (Bore) ਬਹੈ ਬੋਰ ਪਿੰਗੀ ਸਮੁੰਦੇ ਕੰਧਾਰੰ || (ਪਾਰਸਾਵ) (Jail) ਏਕ ਲਰੇ ਰਨ ਮਾਂਝ ਮਰੇ ਇਕ ਜੀਵਤ ਜੇਲਿ ਕੈ ਬੰਧ ਪਠਾਯੋ || (ਕ੍ਰਿਸ਼ਨਾਵ) (Bra) ਪ੍ਰੋਏ ਸੀਖ ਬਰਾ ਭਟਿਯਾਰੇ || (ਚ.੪੦੫) (Power) ਮਾਤ ਸਮੋਧ ਸੁ ਪਾਵਰ ਲੀਨੀ || ਅਉਰ ਬਸੇ ਪੁਰਿ ਅਉਧ ਨ ਚੀਨੀ || (ਰਾਮਾਵ) ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ:- (Pool) ਹਰਿ ਕੇ ਭਜਨ ਬਿਨੁ ਬਿਰਥਾ ਪੂਲੁ || (ਭੈਰਉ ਮ:੫) (Go) ਨਾਮੁ ਜਪਤ ਸੁਖ ਪਾਵੈਗੋ || (ਕਾਨੜਾ ਮ:੪) ਰਾਜਾ ਕੈ ਘਰ ਸਾਂਡੀ ਗੋ || (ਟੋਡੀ ਨਾਮਦੇਵ) (Brother) ਜਨ ਪਿਸਰ ਪਦਰ ਬਿਰਾਦਰਾ || (ਤਿਲੰਗ ਮ:੧) (My) ਮਾਈ ਬਾਪ ਪੁੱਤ੍ਰ ਸਭਿ ਹਰਿ ਕੇ ਕੀਏ || (ਗੂਜਰੀ ਮ:੪) (Name) ਖਟ ਨੇਮ ਕਰਿ ਕੋਠੜੀ ਬਾਂਧੀ || (ਗਉੜੀ ਕਬੀਰ) ਅਤੇ- ਨੇਮ ਨਿਬਾਹਿਓ ਸਤਿਗੁਰੂ ..... || (ਆਸਾ ਮ:੫) (High) ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ || (ਪੰ:੬੧੧) ਅਤੇ ਗਿਆਨੀ ਧਿਆਨੀ ਗੁਰ ਗੁਰ ਹਾਈ || (ਰਾਗ ਆਸਾ ਸੋ ਪੁਰਖ) (I) ਆਈ ਨ ਮੇਟਣ ਕੋ ਸਮਰਥ || (ਪੰ:੯੩੧) ਅਤੇ ਆਈ ਪੂਤਾ ਇਹੁ ਜਗੁ ਸਾਰਾ || (ਬਿਲਾਵਲ ਮ:੧) (Poor) ਅੰਤਰਿ ਅਗਨਿ ਨ ਗੁਰ ਬਿਨੁ ਬੂਝੈ ਬਾਹਰਿ ਪੂਅਰ ਤਾਪੈ || (ਪੰ:੧੦੧੩) (Bore) ਨੀਰ ਨ ਸਕਸਿ ਬੋਰਿ || (ਸਵੈਯੇ ਸ੍ਰੀ ਮੁਖ ਵਾਕਯ ਮ:੫) (Bra) ਸੁੰਨਤੁ ਸੀਲੁ ਬੰਧਾਨਿ ਬਰਾ || (ਮਾਰੂ ਸੋਲਹੇ ਮ:੫) (Bill) ਬਿਲ ਬਿਰਥੇ ਚਾਹੈ ਬਹੁ ਬਿਕਾਰ || (ਬਸੰਤ ਮ:੧) (<banned word filter activated>) ਦੇਇ ਕਿਵਾੜ ਅਨਿਕ ਪਰਦੇ ਮਹਿ ਪਰ ਦਾਰਾ ਸੰਗ ਫਾਕੈ || (ਪੰ:੬੧੬) ਅਤੇ ਗੁਰ ਪ੍ਰਤਾਪ ਸੂਰਜ ਗ੍ਰੰਥ ਅਤੇ ਨਾਨਕ ਪ੍ਰਕਾਸ਼ ਵਿਚ- (Power) ਹੇ ਮਨ ਮੋਹਨ ਸੁੰਦਰ ਸਾਵਰ I ਮੈ ਮਲੀਨ ਪਾਮਰ ਤੇ ਪਾਵਰ I (ਗ.ਪ੍ਰ.ਸੂ), (Much) ਮਚ ਦੀਨ ਬਿਛਾਇ ਜੁ ਚਾਰੂ || (ਨਾਨਕ ਪ੍ਰਕਾਸ਼) ਅਸੀਂ ਇਥੇ ਇਹ ਦੱਸਣਾ ਵੀ ਯੋਗ ਸਮਝਦੇ ਹਾਂ ਕਿ ਵਿਦਵਾਨਾਂ ਦੀ ਮਾਨਤਾ ਹੈ ਕਿ ਸੰਸਕ੍ਰਿਤ ਅਤੇ ਅੰਗਰੇਜ਼ੀ ਦੀ ਸ਼ਬਦਾਵਲੀ ਵਿਚ ੬੦ ਪ੍ਰਤੀਸ਼ਤ ਸ਼ਬਦਾਂ ਦੀ ਸਾਂਝ ਹੈ I ਕਈ ਇਸ ਨੂੰ ‘ਭਾਰਤੀ-ਯੋਰਪੀਅਨ’ ਭਾਸ਼ਾ ਵੀ ਆਖਦੇ ਹਨ I ਜਿੱਥੋਂ ਤੱਕ ਅੰਗ੍ਰੇਜ਼ਾਂ ਦੇ ਤੁਅੱਲਕ ਦੀ ਗੱਲ ਹੈ; ਉਹ ਇਸ ਤਰ੍ਹਾਂ ਹੈ ਕਿ ਸੰਨ ੧੮੦੯ ਦੀ ਲਿਖਤ ‘ਪੰਥ ਪ੍ਰਕਾਸ਼’, ਜਿਸ ਵਿਚ ਕੈਪਟਨ ਮਰੇ (Murray) ਨੂੰ ਲੁਧਿਆਣੇ ਵਿਖੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਲਿਖਾਈ ਗਈ ਸੀ, ਜੋ ਕਿ ਸੰਨ ੧੮੪੧ ਵਿਚ ਪੁਸਤਕ ਦਾ ਰੂਪ ਬਣੀ, ਉਹ ਸ੍ਰ. ਰਤਨ ਸਿੰਘ ਭੰਗੂ ਦੀ ਲਿਖਤ ਹੈ I ਰਤਨ ਸਿੰਘ ਭੰਗੂ, ਪ੍ਰਸਿੱਧ ਸ਼ਹੀਦ ਭਾਈ ਮਤਾਬ ਸਿੰਘ ਮੀਰਾਂਕੋਟੀਏ ਦੇ ਪੋਤੇ ਅਤੇ ਸ਼ਾਮ ਸਿੰਘ ਮਿਸਲ ਕ੍ਰੋੜੀਆਂ ਦੇ ਦੋਹਤ੍ਰੇ ਸਨ I ਰਤਨ ਸਿੰਘ ਭੰਗੂ ਜੀ ਦਾ ਦੇਹਾਂਤ ਸੰਨ ੧੮੪੬ ਨੂੰ ਹੋਇਆ I ਉਸਦੇ ਪੰਥ ਪ੍ਰਕਾਸ਼ ਨੂੰ ਪਹਿਲੀ ਵਾਰ ਭਾਈ ਵੀਰ ਸਿੰਘ ਜੀ ਨੇ ਸੰਨ ੧੯੧੪ ਵਿਚ ਸੰਪਾਦਤ ਕੀਤਾ I ਜਿਸ ਵਿਚ ਦਸਮ ਗ੍ਰੰਥ ਸਾਹਿਬ ਦੇ ਹਵਾਲੇ ਪੰ: ਨੰ: ੩੮, ੪੩, ੬੪, ੧੩੪-੧੩੬, ੨੨੬, ਅਤੇ ੨੨੮ ਉਪਰ ਪੜ੍ਹੇ ਜਾ ਸਕਦੇ ਹਨ I Source; "Dashmesh Bani Tarak Mochan" in Panjabi, 3rd Edition 2014, page # 53, 54 & 55. written by Amarjit Singh Khosa & Satvinderpal Singh Jangi Bought from; Singh Bros., Amritsar.
 7. ੧੪.ਅੰਗਰੇਜ਼ੀ ਦੇ ਸ਼ਬਦ, ਅੰਗਰੇਜ਼ਾਂ ਵੇਲੇ ਦੀ ਦੇਣ . I Source; "Dashmesh Bani Tarak Mochan" 3rd Edition 2014, page # 53, 54 & 55. written by Amarjit Singh Khosa & Satvinderpal Singh Jangi Bought from; Singh Bros., Amritsar.
 8. Dasam Granth on Circumcision. ਗੁਰੂ ਗ੍ਰੰਥ ਸਾਹਿਬ ਵਿੱਚ ਸੁੰਨਤ ਦੀ ਪ੍ਰੋੜਤਾ ਨਹੀਂ ਕੀਤੀ ਗਈ ਹੈ । For more information Click this Link; http://sikhisearch.blogspot.ca/2012/10/dasam-granth-on-circumcision.html
 9. ੴ ਵਾਹਿਗੁਰੂ ਜੀ ਕੀ ਫਤਹਿ॥ ਲਿੰਗ ਬਿਨਾ ਕੀਨੇ ਸਭ ਰਾਜਾ॥ ਸਿੰਘ ਬ੍ਰਦਰਜ਼ ਵੱਲੋਂ ਛਾਪੀ ਗਈ ਹਰਿੰਦਰ ਸਿੰਘ ਮਹਿਬੂਬ ਦੀ ਪੁਸਤਕ 'ਸਹਿਜੇ ਰਚਿਓ ਖਾਲਸਾ' ਦੇ ਪੰਨਾਂ 1078 ਉਪਰ ਉਹ ਲਿਖਦੇ ਹਨ “--'ਬਚਿਤ੍ਰ ਨਾਟਕ' ਵਿਚ 'ਲਿੰਗ ਬਿਨਾ ਕੀਨੇ ਸਭ ਰਾਜਾ' ਵਰਗੀ ਅਸ਼ਲੀਲ ਅਣਸਾਹਿਤਿੱਕਤਾ ਦਾ ਪ੍ਰਯੋਗ ਕਰਦਿਆਂ ਸੁੰਨਤ ਦਾ ਤ੍ਰਿਸਕਾਰ ਕੀਤਾ ਗਿਆ ਹੈ; ਪਰ ਗੁਰੂ ਨਾਨਕ ਸਾਹਿਬ ਨੇ 'ਮਾਝ ਕੀ ਵਾਰ' ਵਿਚ ਸੁੰਨਤ ਨੂੰ ਵੱਡੇ ਅਦਬ ਨਾਲ ਬਿਆਨ ਕੀਤਾ ਹੈ। ਇਕ ਸੂਫੀ ਚਿੰਤਕ ਵਾਂਗ ਉਨ੍ਹਾਂ ਨੇ ਸੁੰਨਤ ਨੂੰ ਨਿਰਾਕਾਰ ਧਰਾਤਲ ਉਤੇ ਪ੍ਰਤੀਕਮਈ ਸੁੰਦ੍ਰਤਾ ਪ੍ਰਦਾਨ ਕੀਤੀ ਹੈ:- ਸਲੋਕ ਮ:1॥ ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਾਲ ਕੁਰਾਣ॥ਸਰਮ ਸੁੰਨਤਿ ਸੀਲ ਰੋਜਾ ਹੋਹੁ ਮੁਸਲਮਾਨ॥..(ਪੰ:140) ਜੇ 'ਬਚਿਤ੍ਰ ਨਾਟਕ' ਦਸਮ ਪਾਤਸ਼ਾਹ ਦੀ ਰਚਨਾ ਹੁੰਦੀ, ਤਾਂ ਉਹ ਸੁੰਨਤ ਨੂੰ ਗੈਰ ਕੁਦਰਤੀ ਅਤੇ ਅਨਪੜ੍ਹਾਂ ਵਰਗੇ ਅੰਦਾਜ਼ ਵਿਚ ਰੱਦ ਨ ਕਰਦੇ। ਜੇ ਕਿਸੇ ਧਾਰਮਿਕ ਕਰਮ-ਕਾਂਡ ਨੂੰ ਮ੍ਰਿਤ ਰਸਮਾਂ ਦੀ ਸੂਚੀ ਵਿਚ ਸ਼ਾਮਲ ਕਰਨਾਂ ਵੀ ਪਵੇ, ਤਾਂ ਉਸਨੂੰ ਰੱਦ ਕਰਨ ਦਾ ਤਰੀਕਾ ਗਾਲ੍ਹੀਆਂ ਵਾਲੀ ਭਾਸ਼ਾ ਵਰਤਣਾ ਠੀਕ ਨਹੀਂ ਹੁੰਦਾ”। ਪਰ ਦੇਖੋ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਵਿਚ ਉਹ ਪੰ:1066 ਉਪਰ 'ਲਿੰਗ' ਸ਼ਬਦ ਦਾ ਵਿਸਥਾਰ ਸਹਿਤ ਖੁਲਾਸਾ ਕਰਦੇ ਹਨ-- ਸੰ. ਧਾ-ਜਾਣਾ, ਗਲੇ ਲਾਉਣਾ, ਰੰਗ ਲਾਉਣਾ, ਚਿੰਨ੍ਹ ਕਰਨਾ.2 ਸੰਗਯਾ-ਚਿੰਨ੍ਹ. ਨਸ਼ਾਨ.3 ਅਨੁਮਾਨ ਨੂੰ ਸਿੱਧ ਕਰਨ ਵਾਲਾ ਹੇਤੁ.4 ਜਨਨੇਂਦ੍ਰਿਯ.ਪੁਰਸ਼ ਦਾ ਖਾਸ ਚਿੰਨ੍ਹ.5 ਲਿੰਗ-ਰੂਪ ਸ਼ਿਵ ਦਾ ਚਿੰਨ੍ਹ. ਪੁਰਾਣਾ ਵਿਚ ਪ੍ਰਧਾਨ ਬਾਰਾਂ ਲਿੰਗ ਹਨ. ਦੇਖੋ ਦੁਆਦਸ ਸਿਲਾ.6...,7...,8...9 ਧਰਮ ਦਾ ਚਿੰਨ੍ਹ. ਮਜ੍ਹਬੀ ਲਿਬਾਸ. ਭੇਖ ਦੇ ਨਿਸ਼ਾਨ. 'ਲਿੰਗ ਬਿਨਾ ਕੀਨੇ ਸਭ ਰਾਜਾ' (ਵਿਚਿਤ੍ਰ) ਪੈਗੰਬਰ ਮੁਹੰਮਦ ਨੇ, ਜਿਤਨੇ ਰਾਜਾ (ਪ੍ਰਤਾਪੀ ਲੋਕ) ਸਨ, ਸਭ ਦੇ ਧਾਰਮਿਕ ਚਿੰਨ੍ਹ ਮਿਟਾ ਕੇ ਇਸਲਾਮ ਵਿਚ ਲੈ ਆਂਦੇ. ਲਿੰਗ ਬਿਨਾ ਦਾ ਅਰਥ ਸੁੰਨਤ ਸਹਿਤ ਭੀ ਹੈ, ਅਰਥਾਤ-ਲਿੰਗ ਦੇ ਆਵਰਣ-ਰੂਪ ਮਾਸ ਬਿਨਾ. ਪਰ ਇਤਹਾਸ ਤੋਂ ਪਤਾ ਲੱਗਦਾ ਹੈ ਕਿ ਸੁੰਨਤ ਮੁਹੰਮਦ ਸਾਹਿਬ ਨੇ ਨਹੀਂ ਚਲਾਈ, ਇਹ ਰਸਮ ਇਬਰਾਹੀਮ ਤੋਂ ਚੱਲੀ ਹੈ. ਦੇਖੋ ਇਬਰਾਹੀਮ ਅਤੇ ਸੁੰਨਤ. ਗੁ.ਗ੍ਰੰ.ਸਾ.ਪੰ:471 ਉਪਰ ਗੁਰੂ ਨਾਨਕ ਦੇਵ ਜੀ ਨੇ ਰਾਗ ਆਸਾ ਅੰਦਰ ਜਨੇਊ ਨੂੰ ਭੀ--ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥ ਵੱਡੇ ਅਦਬ ਨਾਲ ਬਿਆਨ ਕਰਕੇ ਨਿਰਾਕਾਰ ਧਰਾਤਲ ਉਤੇ ਪ੍ਰਤੀਕਮਈ ਸੁੰਦ੍ਰਤਾ ਪ੍ਰਦਾਨ ਕੀਤੀ ਹੈ ਯਾ ਨਹੀਂ, ਕਹਿ ਨਹੀਂ ਸਕਦੇ, ਪਰ ਇਕ ਗੱਲ ਦਾ ਜ਼ਰੂਰ ਪਤਾ ਲੱਗ ਜਾਂਦਾ ਹੈ ਕਿ ਉਹ ਨਾ ਤਾਂ ਜਨੇਊ ਦਾ ਅਦਬ ਕਰਦੇ ਹਨ ਤੇ ਨਾ ਹੀ ਜਨੇਊ ਦੇ ਹੱਕ ਦੀ ਗੱਲ ਕਰਦੇ ਹਨ। ਗੁ.ਗ੍ਰੰ.ਸਾ.ਪੰ:477, ਰਾਗ ਆਸਾ ਅੰਦਰ ਹੀ ਭਗਤ ਕਬੀਰ ਜੀ ਜਦੋਂ--ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ॥ ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ॥ ਲਿਖਦੇ ਹਨ ਤਾਂ ਮੈਨੂੰ ਨਹੀਂ ਸਮਝ ਆਉਂਦੀ ਕਿ ਉਹ ਵੱਡੇ ਅਦਬ ਨਾਲ ਬਿਆਨ ਕਰਕੇ ਨਿਰਾਕਾਰ ਧਰਾਤਲ ਉਤੇ ਪ੍ਰਤੀਕਮਈ ਸੁੰਦ੍ਰਤਾ ਪ੍ਰਦਾਨ ਕਰਦੇ ਹਨ ਯਾ ਨਹੀਂ। ਪਰ ਇਕ ਗੱਲ ਦਾ ਜ਼ਰੂਰ ਪਤਾ ਲੱਗ ਜਾਂਦਾ ਹੈ ਕਿ ਉਹ ਨਾ ਤਾਂ ਸੁੰਨਤ ਦਾ ਅਦਬ ਕਰਦੇ ਹਨ ਤੇ ਨਾ ਹੀ ਦੇ ਸੁੰਨਤ ਦੇ ਹੱਕ ਦੀ ਗੱਲ ਕਰਦੇ ਹਨ। ਗੁਰੂ ਨਾਨਕ ਦੇਵ ਜੀ ਦੇ ਪੰਜਵੇਂ ਰੂਪ ਗੁਰੂ ਅਰਜਨ ਦੇਵ ਜੀ ਨੇ ਗੁ.ਗ੍ਰੰ.ਸਾ.ਪੰ:1084, ਰਾਗ ਮਾਰੂ ਵਿਚ ਜਦੋਂ ਮੁਸਲਮਾਨੀ ਸ਼ਰੀਅਤ ਬਾਰੇ ਖੁਲਾਸਾ ਕਰਦੇ ਹੋਏ ਲਿਖ ਦਿੱਤਾ ਹੈ— “ਸਭੇ ਵਖਤ ਸਭੇ ਕਰਿ ਵੇਲਾ॥ ਖਾਲਕੁ ਯਾਦਿ ਦਿਲੈ ਮਹਿ ਮਉਲਾ॥ ਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ॥“ ਕਿ ਜਤ ਧਾਰਨ ਕਰਨਾ ਹੀ ਅਸਲ ਸੁੰਨਤ ਹੈ। ਇਥੇ ਮੁਸਲਮਾਨੀ ਅਦਬ ਨੂੰ ਮੁੱਖ ਰੱਖਿਆ ਗਿਆ ਕਿ ਨਹੀਂ, ਮੈਨੂੰ ਸਮਝ ਨਹੀਂ, ਪਰ ਇਥੇ ਭੀ ਸੁੰਨਤ ਦਾ ਖੰਡਨ ਹੈ ਅਤੇ ਸੁੰਨਤ ਦੇ ਹੱਕ ਦੀ ਗੱਲ ਨਹੀਂ ਕਰਦੇ ਹਨ। ਜੇ ਅਦਬ ਨੂੰ ਹੀ ਮੁੱਖ ਰੱਖਣਾ ਹੈ ਤਾਂ ਕਿਸੇ ਵਿਚਾਰਧਾਰਾ ਦਾ ਖੰਡਨ ਹੋ ਹੀ ਨਹੀਂ ਸਕਦਾ। ਗੁ.ਗ੍ਰੰ.ਸਾ.ਪੰ:466, ਉਪਰ ਜਦੋਂ ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਵਿਚ- “ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਰਿਆਰ॥ ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ॥ ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ॥ ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ॥“ ਲਿਖਿਆ, ਤਾਂ ਰਾਮ ਰਾਇ ਜੀ ਨੂੰ ਭੁਲੇਖਾ ਪੈ ਗਿਆ ਕਿ ਇਸ ਮੁਸਲਮਾਨੀ ਰੀਤ ਪ੍ਰਤੀ ਵੱਡੇ ਅਦਬ ਨਾਲ ਬਿਆਨ ਕਰਕੇ ਨਿਰਾਕਾਰ ਧਰਾਤਲ ਉਤੇ ਪ੍ਰਤੀਕਮਈ ਸੁੰਦ੍ਰਤਾ ਪ੍ਰਦਾਨ ਨਹੀਂ ਕੀਤੀ ਤਾਂ ਉਸਨੇ ਮੁਸਲਮਾਨੀ ਅਦਬ ਦਾ ਹੇਜ ਜਤਲਾਉਂਦੇ ਹੋਏ ਸ਼ਬਦ ਬਦਲੀ ਕਰਕੇ 'ਮਿੱਟੀ ਬੇਈਮਾਨ ਕੀ' ਕਹਿ ਦਿੱਤਾ ਸੀ, ਤਾਂ ਗੁਰੂ ਸਹਿਬਾਨ ਨੇ 'ਧੁਰ ਕੀ ਬਾਣੀ' ਦੀ ਵਿਚਾਰਧਾਰਾ ਬਦਲਾਉਣ ਕਾਰਣ ਸਾਰੀ ਉਮਰ ਉਸਦੇ ਮੱਥੇ ਲੱਗਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਹਰਿੰਦਰ ਸਿੰਘ ਮਹਿਬੂਬ ਖਾਸ ਵਧਾਈ ਦੇ ਹੱਕਦਾਰ ਹਨ, ਕਿਉਂਕਿ ਉਸਨੇ ਸੁੰਨਤ ਨੂੰ ਮੁਹੰਮਦ ਸਾਹਿਬ ਨਾਲ ਜੋੜ ਕੇ ਇਤਿਹਾਸ ਨੂੰ ਪੁੱਠਾ ਗੇੜਾ ਦੇ ਦਿੱਤਾ ਤੇ ਲਿੰਗ (ਧਾਰਮਿਕ ਨਿਸ਼ਾਨ) ਨੂੰ ਜਨਨੇਂਦ੍ਰਯ. ਪੁਰਸ਼ ਦੇ ਖਾਸ ਚਿੰਨ੍ਹ ਨਾਲ ਜੋੜ ਕੇ ਪੜ੍ਹਿਆਂ ਵਰਗੇ ਅੰਦਾਜ਼ ਨਾਲ ਮਾਰਕਸੀ ਉਚਸਾਹਿਤਿੱਕਤਾ ਦੇ ਪਿੜ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ। ਦਸਮ ਗ੍ਰੰਥ ਸਾਹਿਬ ਨੂੰ ਪੜ੍ਹਦੇ ਸਮੇਂ ਹਰਿੰਦਰ ਸਿੰਘ ਮਹਿਬੂਬ ਇਹ ਨੁਕਤਾ ਭੀ ਨਹੀਂ ਸਮਝ ਸਕਿਆ ਕਿ ਇਸ ਕਾਂਡ ਵਿਚ ਮੁਹੰਮਦ ਸਾਹਿਬ ਦੀ ਵਾਰਤਾ ਚੱਲ ਰਹੀ ਹੈ ਜਾਂ ਕਿ ਇਬਰਾਹੀਮ ਦੀ। ਗੱਲ ਸੁੰਨਤ ਦੀ ਚੱਲ ਰਹੀ ਹੈ ਜਾਂ ਕਿ ਧਾਰਮਿਕ ਪਹਿਰਾਵੇ ਦੀ। ਇਸੇ ਤਰ੍ਹਾਂ ਸੰਨ 2005 ਵਿਚ ਰਾਗੀ ਦਰਸ਼ਨ ਸਿੰਘ ਸਰੀ (ਕੈਨੇਡਾ) ਵਿਚ ਪ.ਸਿੰਘ ਮਾਨ ਦੇ ਘਰ ਠਹਿਰਿਆ ਹੋਇਆ ਸੀ। ਮੈਂ ਅਤੇ ਸਤਵਿੰਦਰਪਾਲ ਸਿੰਘ ਉਸ ਘਰ ਦਰਸ਼ਨ ਸਿੰਘ ਨਾਲ ਗੁਰਮੱਤਿ ਵਿਚਾਰਾਂ ਲਈ ਗਏ। ਦਸਮ ਗ੍ਰੰਥ ਸਾਹਿਬ ਬਾਰੇ ਵਿਚਾਰਾਂ ਕਰਦੇ ਹੋਏ ਉਸਨੇ ਕਿਸੇ ਖਾਸ ਨੁਕਤੇ ਉਤੇ ਤਾਂ ਕਿਥੋਂ ਪਹੁੰਚਣਾ ਸੀ, ਸਗੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਬਾਰੇ ਭੀ ਕਿੰਤੂ-ਪ੍ਰੰਤੂ ਅਤੇ ਸ਼ੰਕਾ ਜਾਹਿਰ ਕਰਦੇ ਹੋਏ ਇਕਤਾਲੀਵੀਂ ਵਾਰ ਬਾਰੇ ਇਸ ਤਰ੍ਹਾਂ ਚਲਿੱਤ੍ਰੀਆਂ ਕਰਨ ਲੱਗਾ ਕਿ ਅਸੀਂ ਹੈਰਾਨ ਰਹਿ ਗਏ। ਕਹਿੰਦਾ 'ਇਥੇ ਜੋ ਕੁੱਝ ਲਿਖਿਆ ਹੋਇਆ ਏ ਮੇਰੀ ਤੇ ਜ਼ਮੀਰ ਉਹ ਪੜ੍ਹਨ ਦੀ ਇਜ਼ਾਜਤ ਨਹੀਂ ਦੇਂਦੀ ਪਈ। ਇਸ ਨੂੰ ਤੇ ਮੈਂ ਇਕੱਲਾ ਵੀ ਨਹੀਂ ਪੜ੍ਹ ਸਕਦਾ'। ਵਾਹ! ਪਾਣੀ ਪੀਣਾ ਪੁਣ ਕੇ। ਬੰਦੇ ਖਾਣੇ ਚੁਣ ਕੇ। ਫਿਰ ਸ੍ਰ.ਮਾਨ ਨੂੰ ਉਸ ਲਾਈਨ ਤੇ ਉਂਗਲ ਰੱਖ ਕੇ ਕਹਿੰਦਾ ਕਿ ਇਥੋਂ ਪੜ੍ਹਨਾ ਸ਼ੁਰੂ ਕਰੋ ਜੋ ਵਾਰ ਇਕਤਾਲੀਵੀਂ ਦੀ ਪਉੜੀ ਸੋਲ੍ਹਵੀਂ ਜਿੱਥੇ ਕਿ ਲਿਖਿਆ ਹੋਇਆ ਸੀ “ਫਿਰ ਐਸਾ ਹੁਕਮ ਅਕਾਲ ਕਾ ਜਗ ਮੈ ਪ੍ਰਗਟਾਨਾ। ਤਬ ਸੁੰਨਤ ਕੋਇ ਨ ਕਰਿ ਸਕੈ ਕਾਂ ਪਿਓ ਤੁਰਕਾਨਾ।“ ਕਹਿੰਦਾ ਇਥੇ ਮੁਸਲਮਾਨਾ ਦੀ ਨਿਰਾਦਰੀ ਕੀਤੀ ਹੋਈ ਏ, ਇਹ ਠੀਕ ਨਹੀਂ ਹੈ। ਫਿਰ ਉਂਗਲ ਸਤਾਰਵੀਂ ਪਉੜੀ ਦੀਆਂ ਇੰਨ੍ਹਾਂ ਸਤਰਾਂ ਤੇ ਗਈ ”ਤਹਿ ਕਲਮਾ ਕੋਇ ਨ ਪੜ੍ਹਿ ਸਕੈ ਨਹੀਂ ਜ਼ਿਕਰੁ ਅਲਾਇ। ਨਿਵਾਜ਼ ਦਰੂਦ ਨ ਫਾਤਿਹਾ ਨਹ ਲੰਡ ਕਟਾਇ।“ ਇਸਦਾ ਭਾਵ ਇਹ ਹੈ ਕਿ ਕਲਮੇ ਦੇ ਪੜ੍ਹਨ ਮਾਤ੍ਰ ਨਾਲ ਮੁਸਲਮਾਨ ਹੋ ਗਿਆ ਸਮਝਿਆ ਜਾਂਦਾ ਸੀ ਤੇ ਜ਼ਬਰਦਸਤੀਆਂ ਹੁੰਦੀਆਂ ਸਨ, ਉਹ ਸਭ ਕੁੱਝ ਬੰਦ ਹੋ ਗਿਆ।ਭਾਵ ਇਹ ਹੈ ਕਿ ਹਿੰਦੂਆਂ ਦਾ ਸੁੰਨਤ ਕਰਕੇ ਮੁਸਲਮਾਨ ਹੋਣਾ ਬੰਦ ਹੋ ਗਿਆ ਤੇ ਮੁਸਲਮਾਨਾ ਦੇ ਬੀ ਉਪ੍ਰੋਕਤ ਗੱਲਾਂ ਤੋਂ ਨਿਸ਼ਚੇ ਉਠ ਗਏ। ਉਦੋਂ ਅਗਰ ਰਾਗੀ ਦਰਸ਼ਨ ਸਿੰਘ 'ਸੁੰਨਤ' ਲਫਜ਼ ਆਪ ਪੜ੍ਹ ਲੈਂਦਾ ਜਾਂ ਸ੍ਰ.ਮਾਨ ਤੋਂ ਪੜ੍ਹਾ ਲਿਆ ਤਾਂ ਕੀ ਫਰਕ ਪੈ ਗਿਆ? ਜਦੋਂ ਕਿ ਇਹ ਲਫਜ਼ ਘਰ ਵਿਚ ਮਰਦ ਔਰਤਾਂ ਸਾਰਿਆਂ ਨੇ ਹੀ ਸੁਣ ਲਿਆ ਸੀ। ਕੀ ਇਹ ਅਖੌਤੀ ਪਵਿਤ੍ਰਤਾਈ ਨਹੀਂ? ਦਰਸ਼ਨ ਸਿੰਘ ਤੋਂ ਇਹ ਭੀ ਪੁੱਛਿਆ ਜਾ ਸਕਦਾ ਹੈ ਕਿ ਜਦੋਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਹਨ ਤਾਂ ਜਿੱਥੇ ਸੁੰਨਤ ਲਫਜ਼ ਆਉਂਦਾ ਹੈ ਤਾਂ ਉਹ ਇਸਨੂੰ ਪੜ੍ਹਨ ਲਈ ਕਿਸਨੂੰ ਵਾਜ ਮਾਰਦੇ ਹਨ? ਹੁਣ ਜਦੋਂ ਦਰਸ਼ਨ ਸਿੰਘ ਖੁਲ੍ਹੇ ਆਮ ਅਤੇ ਮਹਿਬੂਬ ਆਪਣੀਆਂ ਲਿਖਤਾਂ ਵਿਚ ਦਸਮ ਗ੍ਰੰਥ ਸਾਹਿਬ ਦੀ ਨਿਰਾਦਰੀ ਕਰਦੇ ਹਨ ਤਾਂ ਰਾਜ਼ ਖੁੱਲ੍ਹ ਗਿਆ ਕਿ ਉਨ੍ਹਾਂ ਨੂੰ ਭਾਈ ਗੁਰਦਾਸ (ਦੂਸਰੇ) ਦੀ ਲਿਖਤ ਉਤੇ ਇਤਰਾਜ਼ ਦਾ ਖਾਸ ਕਾਰਨ ਇਹ ਸੀ, ਕਿ ਉਹ ਦਸਮ ਪਿਤਾ ਦੇ ਇੰਨ੍ਹਾਂ ਅੱਖਰਾਂ ਦਾ ਖੰਡਨ ਕਰ ਸਕਣ, ਜਿੱਥੇ ਦਸਮੇਸ਼ ਜੀ ਧਾਰਮਿਕ ਭੇਖਾਂ, ਮੋਨੀਆਂ, ਜਟਾਵਾਂ, ਮੁੰਡਨ, ਰੁਦਰਾਖ ਦੀਆਂ ਮਾਲਾਂ ਅਤੇ ਸੁੰਨਤ ਆਦਿ ਦਾ ਲਲਕਾਰ ਕੇ ਖੰਡਨ ਕਰਦੇ ਹੋਏ ਬਚਿਤ੍ਰ ਨਾਟਕ ਦੀ ਚੰਡ, ਕੜਾਕੇਦਾਰ ਸ਼ਬਦਾਵਲੀ ਵਿਚ ਸੱਚ ਨੂੰ ਬਿਆਨਦੇ ਤੇ ਧਿਆਨ ਨਾਲ ਸੁਨਣ ਲਈ ਲਿਖਦੇ ਹਨ “ਮੋਨ ਭਜੇ ਨਹੀਂ ਮਾਨ ਤਜੇ ਨਹੀਂ ਭੇਖ ਸਜੇ ਨਹੀਂ ਮੂੰਡ ਮੁੰਡਾਏ॥ ਕੰਠਿ ਨ ਕੰਠੀ ਕਠੋਰ ਧਰੈ ਨਹੀਂ ਸੀਸ ਜਟਾਨ ਕੇ ਜੂਟ ਸੁਹਾਏ॥ ਸਾਚ ਕਹੋ ਸੁਨਿ ਲੈ ਚਿੱਤਦੈ ਬਿਨੁ ਦੀਨ ਦਿਆਲ ਕੀ ਸਾਮ ਸਿਧਾਏ॥ ਪ੍ਰੀਤਿ ਕਰੇ ਪ੍ਰਭੁ ਪਾਯਤ ਹੈ ਕਿਰਪਾਲ ਨ ਭੀਜਤ ਲਾਂਡ ਕਟਾਏ॥" Dasam - Granth ਸ਼ਬਦ ਲਾਂਡ ਦਾ ਖੁਲਾਸਾ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰ:1063 ਉਪਰ ਕੀਤਾ ਹੈ।ਵਾਰਾਂ ਭਾਈ ਗੁਰਦਾਸ ਦਾ ਭਾਵ ਪ੍ਰਕਾਸ਼ਨੀ ਟੀਕਾ ਗਿਆਨੀ ਹਜ਼ਾਰਾ ਸਿੰਘ ਜੀ ਪੰਡਿਤ ਨੇ ਕੀਤਾ ਹੈ, ਜਿਸਦਾ ਸੰਸ਼ੋਧਨ, ਭਾਵਾਂ ਦਾ ਪ੍ਰਕਾਸ਼ਨ ਤੇ ਸੰਪਾਦਨ ਪਦਮ ਭੂਸ਼ਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਕੀਤਾ ਹੈ। ਸ਼ਬਦਾਰਥ ਦਸਮ ਗ੍ਰੰਥ ਸਾਹਿਬ ਦੇ ਸੰਪਾਦਕ ਭਾਈ ਡਾ.ਰਣਧੀਰ ਸਿੰਘ ਜੀ ਤੇ ਉਨ੍ਹਾਂ ਦੇ ਵਿਦਵਾਨ ਸਾਥੀ ਡਾ.ਤਾਰਨ ਸਿੰਘ ਜੀ, ਡਾ.ਪ੍ਰੇਮ ਪ੍ਰਕਾਸ਼ ਸਿੰਘ ਜੀ, ਡਾ.ਗੁਲਵੰਤ ਸਿੰਘ ਜੀ ਅਤੇ ਡਾ.ਜੀਤ ਸਿੰਘ ਸੀਤਲ ਜੀ ਸਨ।ਕੀ ਉਪ੍ਰੋਕਤ ਵਿਦਵਾਨਾ ਜਾਂ ਟੀਕਾਕਾਰਾਂ ਨੇ ਇਸ ਸ਼ਬਦ ਨੂੰ ਬਿਨਾਂ ਪੜ੍ਹੇ ਹੀ ਟੀਕਾ ਕਰ ਦਿੱਤਾ? ਜਾਂ ਉਨ੍ਹਾਂ ਨੂੰ ਇਸ ਸ਼ਬਦ ਦੀ ਜਾਣਕਾਰੀ ਨਹੀਂ ਸੀ? ਜਾਂ ਕੀ ਉਨ੍ਹਾਂ ਨੂੰ ਦੂਸਰਿਆਂ ਦਾ ਅਦਬ ਕਰਨਾਂ ਨਹੀਂ ਸੀ ਆਉਂਦਾ? ਸੁੰਨਤ ਦਾ ਕਿਸ ਅੰਗ ਨਾਲ ਸੰਬੰਧ ਹੈ, ਕਿਸ ਨੂੰ ਨਹੀਂ ਪਤਾ? ਸਾਹਿਤ ਮੁਤਾਬਕ ਜਿਸ ਤਰ੍ਹਾਂ ਦਾ ਵਿਸ਼ਾ ਹੋਵੇਗਾ ਉਸੇ ਤਰ੍ਹਾਂ ਦੀ ਸ਼ਬਦਾਵਲੀ ਹੋਵੇਗੀ, ਇਹ ਲਾਜ਼ਮੀ ਹੈ। ਅਸ਼ਲੀਲਤਾ ਸ਼ਬਦਾਂ ਵਿਚ ਨਹੀਂ, ਮਨ ਵਿਚ ਹੁੰਦੀ ਹੈ। ਜਲਾਦ ਸੇ ਡਰਤੇ ਹੈਂ ਨ ਵਾਇਜ਼ ਸੇ ਝਗੜਤੇ, ਹਮ ਸਮਝੇ ਹੂਏ ਹੈਂ ਉਸੇ, ਜਿਸ ਭੇਸ ਮੇਂ ਜੋ ਆਏ। ਲਿੰਗ, ਲੰਡ, ਲਾਂਡ ਜਿਸ ਅੰਗ ਦਾ ਨਾਮ ਹੈ, ਉਸ ਲਈ ਦੂਸਰਾ ਸ਼ਬਦ ਲਉਡਾ ਭੀ ਵਰਤਿਆ ਜਾਂਦਾ ਰਿਹਾ ਹੈ, ਜਿਸਦਾ ਅੱਖਰੀ ਅਰਥ ਹੈ ਨਿੱਕਾ, ਯਾ ਛੋਟਾ। ਇਹ ਸ਼ਬਦ ਭੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਹੈ—“ਤੇਰੇ ਦਾਸਰੇ ਕਉ ਕਿਸ ਕੀ ਕਾਣਿ॥ ਜਿਸ ਕੀ ਮੀਰਾ ਰਾਖੈ ਆਣਿ॥2॥ ਜੋ ਲਉਡਾ ਪ੍ਰਭਿ ਕੀਆ ਅਜਾਤਿ॥ ਤਿਸੁ ਲਉਡੇ ਕਉ ਕਿਸ ਕੀ ਤਾਤਿ ॥“ਪੰ:376 ਭਾਵ ਕਿ ਹੇ ਪ੍ਰਭੂ! ਤੇਰੇ ਨਿੱਕੇ ਜਿਹੇ ਸੇਵਕ ਨੂੰ ਭੀ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ।ਜਿਸ ਸੇਵਕ ਨੂੰ ਪ੍ਰਮਾਤਮਾ ਨੇ ਉਚੀ ਜਾਤ ਆਦਿਕ ਦੇ ਅਹੰਕਾਰ ਤੋਂ ਰਹਿਤ ਕਰ ਦਿੱਤਾ ਹੈ, ਉਸਨੂੰ ਕਿਸੇ ਦੀ ਈਰਖਾ ਦਾ ਡਰ ਨਹੀਂ ਰਹਿੰਦਾ। ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਹੀ ਦੋ ਸ਼ਬਦ ਹੋਰ—“ਟਟਾ ਬਿਕਟ ਘਾਟ ਘਟ ਮਾਹੀ॥ਖੋਲਿ ਕਪਾਟ ਮਹਲਿ ਕਿ ਨ ਜਾਹੀ॥“ ਪੰ:341 ਅਤੇ “ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾ॥ ਜੂਐ ਜਨਮੁ ਨ ਹਾਰਹੁ ਅਪਣਾ ਭਾਜਿ ਪੜਹੁ ਤੁਮ ਹਰਿ ਸਰਣਾ॥“ ਪੰ:433 ਇੰਨ੍ਹਾਂ ਸ਼ਬਦਾਂ ਦਾ ਉਚਾਰਣ ਕਿਸ ਤਰ੍ਹਾਂ ਹੈ, ਜਾਂ ਕਿਵੇਂ ਕਰਨਾ ਚਾਹੀਦਾ ਹੈ, ਜਾਂ ਕਿਵੇਂ ਕਰਦੇ ਹਨ, ਇਹ ਭੀ ਸਾਨੂੰ ਸਮਝ ਲੈਣਾ ਚਾਹੀਦਾ ਹੈ। ਮੈਂ ਨਾਂ ਤਾਂ ਇਤਿਹਾਸ ਦਾ ਵਿਦਿਆਰਥੀ ਤੇ ਨਾਂ ਹੀ ਮਹਿਬੂਬ ਜਾਂ ਦਰਸ਼ਨ ਸਿੰਘ ਵਰਗਾ ਵਿਦਿਆਵਾਨ ਹਾਂ ਜੁ ਇਹ ਦੱਸ ਸਕਾਂ ਕਿ ਇਸ ਸ਼ਬਦ 'ਟ' ਦਾ ਉਚਾਰਣ 'ਟੈਂਕਾ' ਕਦੋਂ ਬਣਿਆਂ। ਹਾਲਾਂ ਕਿ ਠੱਠਾ, ਡੱਡਾ, ਢੱਡਾ ਤਾਂ ਉਵੇਂ ਹੀ ਬੋਲਦੇ ਹਾਂ। ਇਸੇ ਤਰਾਂ ਮੇਰਾ ਕੋਈ ਪੈਂਤੀ ਪੜ੍ਹਨ ਪੜ੍ਹਾਉਣ ਦਾ ਟੀਚਾ ਤਾਂ ਨਹੀਂ ਪਰ ਪੱਪਾ, ਫੱਫਾ, ਬੱਬਾ, ਭੱਭਾ ਤੋਂ ਬਾਅਦ ਕਿਹੜਾ ਅੱਖਰ ਆਉਂਦਾ ਹੈ ਤੇ ਇਸਦਾ ਉਚਾਰਨ ਕੀ ਹੈ, ਆਪਾਂ ਸਭ ਜਾਣਦੇ ਹਾਂ।ਕਈ ਢੌਂਗੀ ਤਾਂ ਇਸ ਅੱਖਰ ਦੇ ਉਚਾਰਣ ਨੂੰ ਵੀ ਹਜ਼ਮ ਨਹੀਂ ਕਰ ਸਕਦੇ।ਕਾਲ ਗਤੀ ਵਿਚ ਅੱਖਰ, ਸ਼ਬਦ, ਬੋਲੀਆਂ, ਕੌਮਾਂ, ਸੱਭਿਅਤਾਵਾਂ ਤੇ ਹੋਰ ਪਤਾ ਨਹੀਂ ਕੀ ਕੀ ਨਵਾਂ ਸਿਰਜਿਆ ਜਾ ਰਿਹਾ ਹੈ ਤੇ ਕੀ ਕੀ ਵਿਨਾਸ਼ ਹੁੰਦਾ ਜਾ ਰਿਹਾ ਹੈ; ਇਹ ਉਸ ਕਰਤੇ ਦੀ ਖੇਡ੍ਹ ਹੈ। ਅਮਰਜੀਤ ਸਿੰਘ ਖੋਸਾ, ਅਕਤੂਬਰ, 2009
 10. ੧ਓ ਵਾਹਿਗੁਰੂ ਜੀ ਕੀ ਫਤਹਿ॥ ਦੇਹਿ ਸਿਵਾ ਬਰ ਮੋਹਿ... ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਏ ਹੇਠਾਂ ਲਿਖੇ ਮਹਾਂਵਾਕਾਂ ਦਾ, ਅਤੇ ਭਾਈ ਗੁਰਦਾਸ ਜੀ ਵੱਲੋਂ ਆਪਣੀਆਂ ਵਾਰਾਂ ਅਤੇ ਕਬਿੱਤ ਸਵੈਯਾਂ ਵਿਚ ਇੰਨ੍ਹਾਂ ਦਾ ਸੁਵਿਸਥਾਰ ਨਾਲ ਖੁਲਾਸਾ ਕੀਤਾ ਹੋਇਆ ਮਿਲਦਾ ਹੈ। ਚਾਰਿ ਪਦਾਰਥ ਲੈ ਜਗਿ ਜਨਮਿਆ ਸਿਵ ਸਕਤੀ ਘਰਿ ਵਾਸੁ ਧਰੇ॥ ਲਾਗੀ ਭੂਖ ਮਾਇਆ ਮਗੁ ਜੋਹੈ ਮੁਕਤਿ ਪਦਾਰਥੁ ਮੋਹਿ ਖਰੇ॥ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ ; 1013 ਚਾਰਿ ਪਦਾਰਥ ਲੈ ਜਗਿ ਆਇਆ॥ ਸਿਵ ਸਕਤੀ ਘਰਿ ਵਾਸਾ ਪਾਇਆ॥ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ;1027 ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ॥ ਆਨੰਦ ਸਾਹਿਬ ਹਾਠਾ ਦੋਵੈ ਕੀਤੀਓ ਸਿਵ ਸਕਤਿ ਵਰਤਾਈਆ॥ ਸਿਵ ਅਗੈ ਸਕਤੀ ਹਾਰਿਆ ਏਵੈ ਹਰਿ ਭਾਈਆ॥ : ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ;1096 ਆਪਣਾ ਭਾਣਾ ਆਪੇ ਜਾਣੈ ਗੁਰ ਕਿਰਪਾ ਤੇ ਲਹੀਐ॥ ਏਹਾ ਸਕਤਿ ਸਿਵੈ ਘਰਿ ਆਵੈ ਜੀਵਦਿਆ ਮਰਿ ਰਹੀੲੈ॥ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ :1257 ਗੁਰ ਪਰਸਾਦੀ ਸਿਵ ਘਰਿ ਜੰਮੈ ਵਿਚਹੁ ਸਕਤਿ ਗਵਾਇ॥ ਅਚੁਰ ਚਰੈ ਬਿਬੇਕ ਬੁਧਿ ਪਾਏ ਪੁਰਖੈ ਪੁਰਖੁ ਮਿਲਾਇ॥ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ :1276 ਸਿਵ ਸਕਤੀ ਦਾ ਖੇਲੁ ਮੇਲੁ ਪਰਕਿਰਤਿ ਪਸਾਰਾ॥ ਭਾਈ ਗੁਰਦਾਸ ਜੀ ਵਾਰ 2 ਪਉੜੀ 19ਫ਼4 ਸਿਵ ਸਕਤੀ ਦਾ ਮੇਲੁ ਦੁਬਿਧਾ ਹੋਵਈ॥ ਭਾ: ਗੁ: ਵਾ:21 ਪ.6ਫ਼1 ਸਿਵ ਸਕਤੀ ਦਾ ਰੂਪ ਕਰਿ ਸੂਰਜੁ ਚੰਦੁ ਚਰਾਗ ਬਲਾਇਆ॥ ਭਾ: ਗੁ. ਵਾਰ 37 ਪ:2ਫ਼1 ਜੈਸੇ ਰਵਿ ਸਸਿ ਸਿਵ ਸਕਤ ਸੁਭਾਵ ਗਤਿ ਸੰਜੋਗੀ ਬਿਓਗੀ ਦ੍ਰਿਸਟਾਤੁ ਕੈ ਦਿਖਾਵਈ॥ ਕਬਿੱਤ134ਫ਼4 ਚੰਦਨ ਸਮੀਪ ਜੈਸੇ ਬਾਸ ਔ ਬਨਾਸਪਤੀ ਗੰਧ ਨਿਰਗੰਧ ਸਿਵ ਸਕਤਿ ਕੈ ਜਾਨੀਐ॥ ਕ:465ਫ਼2 ਤੈਸੇ ਆਤਮਾ ਅਚੇਤ ਸੰਗਤ ਸੁਭਾਵ ਹੇਤ ਸਕਿਤ ਸਕਿਤ ਗਤ ਸਿਵ ਸਿਵ ਸਾਜ ਹੈ॥ ਕ:598ਫ਼4 ਤੈਸੇ ਆਤਮਾ ਤ੍ਰਿਗੁਨ ਤ੍ਰਿਬਿਧ ਸਕਲ ਸਿਵ ਸਾਧਸੰਗ ਭੇਟਤ ਹੀ ਸਾਧ ਕੋ ਅਭਿਯਾਸ ਹੈ॥ ਕ:625ਫ਼4 ਸਿਵ, ਯਾਨੀ ਚੇਤਨ-ਪ੍ਰਭੂ,ਪ੍ਰਮਾਤਮਾਂ ਯਾ ਅਕਾਲ-ਪੁਰਖ, ਅਤੇ ਸਕਤੀ, ਯਾਨੀ ਜੜ੍ਹ,ਸ੍ਰਿਸ਼ਟੀ ਯਾ ਮਾਇਆ ਦਾ ਵਰਨਣ ਗੁਰਬਾਣੀ ਵਿਚ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਕਬਿੱਤ ਸਵੈਯਾਂ ਵਿਚ ਬਹੁਤ ਜਗ੍ਹਾ ਪੜ੍ਹਨ ਨੂੰ ਮਿਲਦਾ ਹੈ।ਪ੍ਰਮਾਤਮਾਂ ਆਪਣੇ ਨਿਰਗੁਣ ਸਰੂਪ ਤੋਂ ਬਦਲ ਕੇ ਜੜ੍ਹ ਵਿਚ ਚੇਤਨਾ-ਪ੍ਰਕਾਸ਼, ਜਾਂ ਜਦ ਸਰਗੁਣ ਰੂਪ ਵਿਚ ਪ੍ਰਗਟ ਹੁੰਦਾ ਹੈ, ਤਾਂ ਇਹੀ ਮਾਇਆ ਦਾ ਪਸਾਰਾ ਯਾ ਪ੍ਰਕਿਰਤੀ ਅਖਵਾਉਂਦਾ ਹੈ। ਇਸ ਸਿਵ ਸਕਤੀ ਦੇ ਮੇਲ, ਸਿਵ ਦੇ ਅੱਗੇ ਸਕਤੀ ਦਾ ਹਾਰਨਾ, ਗੁਰੂ ਦੀ ਮਿਹਰ ਨਾਲ ਸਕਤੀ ਨੂੰ ਮਿਟਾ ਕੇ ਸਿਵ ਘਰ ਜੰਮਣਾ, ਗੁਰੂ ਦੀ ਕ੍ਰਿਪਾ ਨਾਲ ਉਸਦੇ ਭਾਣੇ ਨੂੰ ਸਮਝ ਕੇ ਸਕਤੀ ਨੂੰ ਸਿਵ ਘਰ ਲੈ ਆਉਣਾ ਹੀ ਮਨੁੱਖਾ ਜਨਮ ਦਾ ਮਨੋਰਥ ਹੈ।ਪ੍ਰਕਿਰਤੀ ਦੇ ਪਸਾਰੇ ਵਿਚ ਸਿਵ ਤੇ ਸਕਤੀ ਦਾ ਸੁਮੇਲ ਇਸ ਤਰ੍ਹਾਂ ਹੈ, ਜਿਵੇਂ ਸੂਰਜ ਤੇ ਚੰਦ੍ਰਮਾਂ, (ਜਿਵੇਂ ਸੂਰਜ ਦੀ ਰੌਸ਼ਨੀ ਨਾਲ ਚੰਦ੍ਰਮਾਂ ਚਮਕਦਾ ਦਿਖਾਈ ਦਿੰਦਾ ਹੈ)ਜਾਂ ਚੰਦਨ ਦੇ ਨਜ਼ਦੀਕ ਕੋਈ ਬੂਟਾ, ਜਿਸ ਵਿਚੋਂ ਚੰਦਨ ਦੀ ਖੁਸ਼ਬੂ ਆਉਂਦੀ ਹੈ, ਠੀਕ ਇਸੇ ਤਰ੍ਹਾਂ ਆਤਮਾਂ ਅਤੇ ਪ੍ਰਮਾਤਮਾਂ ਦਾ ਸੰਜੋਗ ਹੈ। “ਦਸਮ ਗ੍ਰੰਥ ਸਾਹਿਬ” ਵਿਚ ਜਦੋਂ ਦਸਮੇਸ਼ ਜੀ: “ ਦੇਹਿ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ॥ ਨਾ ਡਰੋਂ ਅਰਿ ਸੋਂ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ॥ ਅਰੁ ਸਿਖਹੋਂ ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋਂ॥ ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ॥“ ਅਕਾਲ ਪੁਰਖ ਕੋਲੋਂ ਸ਼ੁਭ ਕਰਮ ਕਰਨ ਦਾ ਵਰ ਮੰਗਦੇ ਹਨ, ਤਾਂ ਗੁਰਮਤਿ ਤੋਂ ਸੱਖਣੀਆਂ ਕੁੱਝ ਰੂਹਾਂ ਨੂੰ ਇਹ ਪਤਾ ਨਹੀਂ ਕਿਸ ਵਜ੍ਹਾ ਕਰਕੇ ਮਹੇਸ਼ ਤੋਂ ਵਰ ਮੰਗਿਆ ਜਾ ਰਿਹਾ ਭਾਸਦਾ ਹੈ।ਕਿਸੇ ਪੁਨਰ ਸੰਜੋਗਵੱਸ ਸਿਵ ਦਾ ਨਾਮ ਸੁਨਣ ਸਾਰ ਪਾਰਬਤੀ ਦੇ ਘਰ ਵਾਲੇ ਨੂੰ ਜਾ ਚੰਬੜਦੇ ਹਨ। ਮੇਰੇ ਵਰਗਾ ਅਨਜਾਣ ਜੇ ਕਿਤੇ “ਗੁਰਮੁਖਿ ਸਿਵ ਘਰਿ ਜਾਈਐ”॥ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ :1329 ਲਿਖ ਬੈਠੇ ਤਾਂ ਇੰਨ੍ਹਾਂ ਨੇ ਕਹਿ ਦੇਣਾ ਹੈ, ਕਿ ਦੇਖ ਲਵੋ ਜੀ! ਅੱਗੇ ਤਾਂ ਪਾਰਵਤੀ ਦੇ ਘਰ ਵਾਲੇ ਤੋਂ ਵਰ ਹੀ ਮੰਗਦੇ ਸੀ, ਪਰ ਹੁਣ ਤਾਂ ਗੁਰਸਿੱਖਾਂ ਨੂੰ ਉਨ੍ਹਾਂ ਦੇ (ਘਰ) ਮੰਦਰਾਂ ਵਿਚ ਭੀ ਲੈ ਵੜੇ ਹਨ। ਬਲਿਹਾਰੇ ਜਾਈਏ ਐਸੀ ਬੁੱਧੀ ਦੇ!! ਅਗਰ ਦਸਮੇਸ਼ ਜੀ ਸ਼ਿਵ ਜੀ ਦੇ ਪੁਜਾਰੀ ਹੁੰਦੇ ਤਾਂ: ਕਾਹੇ ਕੋ ਏਸ ਮਹੇਸਹਿ ਭਾਖਤ ਕਾਹਿ ਦਿਜੇਸ ਕੋ ਏਸ ਬਖਾਨਯੋ॥ (ਕਿਸ ਕਰਕੇ ਸ਼ਿਵ ਜੀ ਨੂੰ ਜਾਂ ਬ੍ਰਹਮਾਂ ਨੂੰ ਪ੍ਰਮਾਤਮਾਂ ਮੰਨਦੇ ਹੋ?) ਅਉਰ ਕਹਾਂ ਭਯੋ ਜਉ ਜਗਦੀਸ਼ ਬਿਨਾਂ ਸੁ ਗਨੇਸ਼ ਮਹੇਸ਼ ਮਨਾਯੋ॥ (ਕਿਹੜੀ ਗੱਲੋਂ ਪ੍ਰਮਾਤਮਾਂ ਤੋਂ ਬਿਨਾਂ ਗਨੇਸ਼ ਤੇ ਮਹੇਸ਼ ਨੂੰ ਧਿਆਉਂਦੇ ਹੋ?) ਜਾਹਿ ਸਿਵਾਦਿਕ ਬ੍ਰਹਮ ਨਿਮਿਯੋ ਸੁ ਸਦਾ ਅਪੁਨੇ ਚਿਤ ਬੀਚ ਬਿਚਾਰਯੋ॥ (ਜਿਸਨੇ ਸਿਵ ਜੀ ਤੇ ਬ੍ਰਹਮਾ ਨੂੰ ਪੈਦਾ ਕੀਤਾ ਹੈ ਉਸਦਾ ਧਿਆਨ ਮਨ ਵਿਚ ਰੱਖੋ) ਖੋਜ ਰਹੇ ਸ਼ਿਵ ਸੇ ਜਿਹ ਅੰਤ ਅਨੰਤ ਕਹਿਓ ਥਕਿ ਅੰਤ ਨ ਪਾਯੋ॥ (ਸ਼ਿਵ ਜੀ ਵਰਗੇ ਅਨੇਕਾਂ ਉਸਦਾ ਅੰਤ ਨਹੀਂ ਪਾ ਸਕੇੇ।ਥੱਕ ਕੇ ਉਸਨੂੰ ਅਨੰਤ ਕਹਿੰਦੇ ਹਨ) ਕ੍ਰੋਧੀ ਹ੍ਵੈ ਰੁਦ੍ਰ ਗਰੇ ਰੁੰਡ ਮਾਲ ਕਉ ਡਾਰਿ ਕੈ ਬੈਠੇ ਹੈ ਡਿੰਭ ਜਨਾਈ॥ (ਸ਼ਿਵ ਜੀ ਕ੍ਰੋਧੀ ਹੋਕੇ ਸਿਰਾਂ ਦੀ ਮਾਲਾ ਗਲ ਵਿਚ ਪਾਕੇ ਪਾਖੰਡ ਕਰਨ ਲਈ ਬੈਠਾ ਹੈ) ਇਸ ਤਰ੍ਹਾਂ ਲਿਖਦੇ? ਜਾਂ ਇਹ ਭੀ ਕਿਸੇ ਸ਼ਿਵ ਜੀ ਦੇ ਪੁਜਾਰੀ ਦੀ ਲਿਖਤ ਹੈ ? ਇਸਤੋਂ ਸਪਸ਼ਟ ਦਿਖਾਈ ਦਿੰਦਾ ਹੈ, ਕਿ ਇੰਨ੍ਹਾਂ ਗੁਰਮਤਿ ਤੋਂ ਸੱਖਣੀਆਂ ਰੂਹਾਂ ਨੇ ਭੁੱਲ ਕੇ ਭੀ ਕਦੇ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ ਸਾਹਿਬ ਜਾਂ ਵਾਰਾਂ ਭਾਈ ਗੁਰਦਾਸ ਜੀ ਦੇ ਦਰਸ਼ਨ ਨਹੀਂ ਕੀਤੇ; ਅਗਰ ਕੀਤੇ ਹੁੰਦੇ ਤਾਂ ਅੱਜ ਇੰਨ੍ਹਾਂ ਨੂੰ ਆਪਣਾ ਸਮਾਂ ਤੇ ਸਰਮਾਇਆ ਬਚਾ ਕੇ ਇਸ ਤਰ੍ਹਾਂ ਦੀ ਨਿਮੋਸ਼ੀ ਦਾ ਸਾਹਮਣਾ ਨਾ ਕਰਨਾ ਪੈਂਦਾ। ਅਮਰਜੀਤ ਸਿੰਘ ਖੋਸਾ.
 11. ਦਸਮ ਗ੍ਰੰਥ ਦਾ ਛੰਦ ਬਿਓਰਾ ਤੇ ਛੰਦ ਵਿਧਾਨ - ਗੁਲਜਾਰ ਸਿੰਘ ਕੰਗ ਨਿਰੁਕਤ ਦੇ ਇਕ ਭਾਸ਼ਕਾਰ ਦਾ ਕਹਿਣਾ ਹੈ ਕਿ ਛੰਦ ਤੋਂ ਬਿਨਾਂ ਵੇਦ-ਬਾਣੀ ਦਾ ਉਚਾਰਨ ਸੰਭਵ ਨਹੀਂ ਹੈ। ਸ਼ਾਇਦ ਇਸੇ ਕਰਕੇ ਛੰਦ ਆਦਿ ਕਾਲ ਤੋਂ ਕਵਿਤਾ ਦਾ ਜ਼ਰੂਰੀ ਤੱਤ ਰਿਹਾ ਹੈ ਤੇ ਇਸ ਤੋਂ ਬਿਨਾਂ ਕਵਿਤਾ ਦੀ ਕਲਪਨਾ ਵੀ ਨਹੀਂ ਕੀਤੀ ਜਾਂਦੀ ਸੀ। ਅਜੋਕੇ ਸਮੇਂ ਵਿਚ ਬੇਸ਼ਕ ਛੰਦ-ਮੁਕਤ ਕਵਿਤਾ ਰਚੀ ਜਾਣ ਲੱਗ ਪਈ ਹੈ ਪਰ ਫਿਰ ਵੀ ਕਾਵਿ ਸਿਰਜਨਾ ਵਿਚੋਂ ਅਸੀਂ ਛੰਦ ਦੀ ਮਹੱਤਾ ਨੂੰ ਮਨਫ਼ੀ ਨਹੀਂ ਕਰ ਸਕਦੇ। ਛੰਦ-ਸ਼ਾਸਤਰ ਦਾ ਸਭ ਤੋਂ ਪੁਰਾਣਾ ਗ੍ਰੰਥ 'ਛੰਦ ਸੂਤ੍ਰ' ਹੈ, ਜਿਸ ਦਾ ਲੇਖਕ 'ਪਿੰਗਲ ਆਚਾਰਯ' ਸੀ। ਇਸੇ ਕਰਕੇ ਇਸ ਨੂੰ 'ਪਿੰਗਲ ਸ਼ਾਸਤਰ' ਵੀ ਕਿਹਾ ਜਾਂਦਾ ਰਿਹਾ ਹੈ। ਅਰਬੀ ਫ਼ਾਰਸੀ ਵਿਚ ਛੰਦ ਵਿਦਿਆ ਨੂੰ 'ਅਰੂਜ' ਕਿਹਾ ਗਿਆ ਹੈ। ਅੰਗਰੇਜ਼ੀ ਵਿਚ ਛੰਦ ਨੂੰ ਮੀਟਰ (Meter) ਤੇ ਛੰਦ ਸ਼ਾਸਤਰ ਨੂੰ Meteries ਜਾਂ Prosody ਆਖਿਆ ਜਾਂਦਾ ਹੈ। ਛੰਦ ਸ਼ਬਦ ਦੀਆਂ ਭਾਵੇਂ ਅਸੀਂ ਅਨੇਕਾਂ ਨਿਰੁਕਤੀਆਂ ਤੇ ਅਨੇਕਾਂ ਨਿਰੁਕਤੀਆਂ ਤੇ ਅਨੇਕਾਂ ਅਰਥ ਕੀਤੇ ਹਨ ਪਰ ਆਮ ਧਾਰਨਾ ਹੈ ਕਿ ਛੰਦ ਸ਼ਬਦ ਦੀ ਵਿਉਤਪਤੀ ਸੰਸਕ੍ਰਿਤ ਦੇ ਦੋ ਸ਼ਬਦਾਂ 'ਛੰਦਸ' ਅਤੇ 'ਛੰਦਕ' ਤੋਂ ਹੋਈ ਹੈ। 'ਛੰਦਕ' ਹੱਥ ਵਿਚ ਪਾਉਣ ਵਾਲਾ ਗਹਿਣਾ ਹੈ। 'ਛੰਦਸ' ਦੇ ਦੋ ਅਰਥ ਹਨ, ਇਕ ਢਕਣ ਦੇ ਅਰਥ ਦੇਣ ਵਾਲੀ ਧਾਤੂ 'ਛਦਿ' ਤੇ ਦੂਜਾ ਖੁਸ਼ੀ ਦਾ ਹੁਲਾਰਾ ਦੇਣ ਲਈ ਧਾਤੂ 'ਚਦਿ'। ਕਾਵਿ ਰਚਨਾ ਵਿਚ ਛੰਦ ਰਵਾਨੀ ਪੈਦਾ ਕਰਕੇ ਹੁਲਾਰਾ ਜਾਂ ਉਲਾਸ ਵੀ ਪੈਦਾ ਕਰਦਾ ਹੈ ਤੇ ਇਸ ਦੇ ਵਸਤੂ ਨੂੰ ਵੀ ਢਕ ਕੇ ਰਖਦਾ ਹੈ। ਪਹਿਲੇ ਅਰਥ ਅਨੁਸਾਰ ਇਹ ਕਵਿਤਾ ਵਿਚ ਸੁਹਜ (ਸ਼ਿੰਗਾਰ) ਵੀ ਭਰਦਾ ਹੈ। ਛੰਦ ਸ਼ਬਦ ਨੂੰ ਪਰਿਭਾਸ਼ਤ ਕਰਦੇ ਹੋਏ 'ਮਹਾਨ ਕੋਸ਼' ਦਾ ਕਰਤਾ ਇਸ ਨੂੰ ਕਵਿਤਾ ਵਿਚ ਮਾਰਤਾ, ਅਖੱਰਗਣ, ਵਿਸ਼ਰਾਮ ਤੇ ਅਨੁਪ੍ਰਾਸ ਆਦਿ ਨਿਯਮਾਂ ਦੀ ਪਾਬੰਦੀ ਕਹਿੰਦਾ ਹੈ। 'ਹਿੰਦੀ ਸਾਹਤਿਯ ਕੋਸ਼' ਅਨੁਸਾਰ ਅਜਿਹੀ ਪਦ ਰਚਨਾ ਹੀ ਛੰਦ ਹੈ ਜੋ ਅੱਖਰਾਂ, ਮਾਤਰਾ ਦੀ ਗਿਣਤੀ, ਤਰਤੀਬ ਦੇ ਖਾਸ ਬਿਸਰਾਮ ਦੇ ਨਿਯਮਾਂ ਅਧੀਨ ਰਚੀ ਗਈ ਹੋਵੇ। ਕੁਝ ਇਕ ਵਿਦਾਵਨਾਂ ਨੇ ਜਿਥੇ ਛੰਦ ਨੂੰ ਉਚੀਆਂ ਨੀਵੀਆਂ ਸਵਰਾਂ ਦਾ ਪ੍ਰਬੰਧ ਕਿਹਾ ਹੈ ਉਥੇ ਕੁਝ ਨੇ ਕਾਵਿ-ਬੱਧ ਲੈਆਤਮਕ ਤੇ ਮਾਪਣ-ਯੋਗ ਪੈਟਰਨ ਵੀ ਸਵੀਕਾਰ ਕੀਤਾ ਹੈ। ਨਿਰਨਾ ਇਹ ਲਿਆ ਜਾ ਸਕਦਾ ਹੈ ਕਿ ਕਵਿਤਾ ਵਿਚ ਮਾਤਰਾ ਜਾਂ ਵਰਣਾਂ ਨੂੰ ਖਾਸ ਵਿਉਂਤ ਨਾਲ ਜੋੜ ਕੇ ਵਜ਼ਨ, ਤਾਲ, ਸੁਰ, ਬਿਸਰਾਮ, ਦਾ ਖ਼ਿਆਲ ਰਖਦੇ ਹੋਏ ਤੁਕਾਂਤ ਦੇ ਮੇਲ ਨਾਲ ਲੈਅ ਪੈਦਾ ਕਰਨੀ ਛੰਦ ਹੈ। ਸਿੱਖ ਧਰਮ ਚਿੰਤਨ ਤੇ ਸਿੱਖ ਸਮਾਜ ਵਿਚ 'ਸ੍ਰੀ ਗੁਰੂ ਗ੍ਰੰਥ ਸਾਹਿਬ' ਤੋਂ ਬਾਅਦ 'ਦਸਮ ਗ੍ਰੰਥ' ਦਾ ਦਰਜਾ ਗੌਰਵਈ ਤੇ ਮਹੱਤਵਪੂਰਨ ਹੈ। 'ਦਸਮ ਗ੍ਰੰਥ' ਵਿਚ ਪਰਸਤੁਤ ਵਿਸ਼ੈ ਵਸਤੂ ਤੇ ਅਧਿਆਤਮਕ ਸਰੋਕਾਰਾਂ ਨੂੰ ਜੇਕਰ ਅਸੀਂ ਇਕ ਪਾਸੇ ਰਖ ਕੇ, ਇਸ ਦੀ ਜਲਾਲ ਮਈ ਬਲਵਾਨ ਸ਼ਬਦਾਵਲੀ ਤੇ ਨਾਨਾ ਪ੍ਰਕਾਰ ਦੀ ਛੰਦਾਵਲੀ ਦੇ ਜਲੌ ਦੀ ਗੱਲ ਕਰੀਏ ਤਾਂ ਇਸ ਦੀ ਵਚਿੱਤਰਤਾ ਦੀ ਆਪਣੇ ਆਪ ਵਿਚ ਇਕ ਨਵੇਕਲੀ ਮਿਸਾਲ ਹੈ ਜਿਸ ਦੇ ਤੁਲ ਸੰਸਾਰ ਸਾਹਿਤ ਦੀ ਕੋਈ ਵੀ ਰਚਨਾ ਖਲੋ ਨਹੀਂ ਸਕਦੀ। 1428 ਪੰਨਿਆਂ ਵਿਚ ਪਸਰੇ ਇਸ ਵੱਡ ਆਕਾਰੀ ਗ੍ਰੰਥ ਦੀ ਛੰਦਾਵਲੀ ਸਬੰਧੀ ਗਿਣਤੀ ਕੀਤੀ ਜਾਵੇ ਤਾਂ ਇਹ ਡੇਢ ਸੌ ਤੋਂ ਵੱਧ ਬਣਦੀ ਹੈ। ਇਸ ਤੋਂ ਪਹਿਲਾਂ ਕਿ ਇਸ ਗ੍ਰੰਥ ਦੀਆਂ ਰਚਨਾਵਾਂ ਦਾ ਰਚਨਾ ਵਾਰ ਛੰਦ-ਬਿਓਰਾ ਅੰਕਿਤ ਕਰੀਏ, ਛੰਦ-ਭੇਦ ਅਨੁਸਾਰ ਇਸ ਦੇ ਪ੍ਰਮੁੱਖ ਛੰਦਾਂ ਦਾ ਵੇਰਵਾ ਜਾਣ ਲੈਣਾ ਜ਼ਰੂਰੀ ਹੈ, ਜੋ ਇਸ ਪ੍ਰਕਾਰ ਹੈ: (1) ਮਾਤ੍ਰਿਕ ਛੰਦ : ਅਤਿ ਮਾਲਤੀ, ਅਭੀਰ, ਅੜਿੱਲ, ਏਲਾ, ਸਵੈਯਾ, ਸਿਰਖਿੰਡੀ, ਸੋਰਨਾ, ਹਰਿ ਗੀਤਾ, ਹੰਸਾ, ਕਲਸ, ਕੁੰਡਲੀਆਂ, ਗਾਹਾ, ਗੀਤ ਮਾਲਤੀ, ਘਤਾ, ਚਉਬੋਲਾ, ਛਪੈ, ਤਿਲਕ, ਤ੍ਰਿਭੰਗੀ, ਤੋਮਰ, ਪਦਮਾਵਤੀ, ਪਾਧੜੀ, ਬੇਹੜਾ, ਬਿਸ਼ਨਪਦ, ਮਕਰਾ, ਮਧੁਭਾਰ, ਮਾਧੋ, ਮੋਹਨ, ਬੈਂਤ, ਵਿਜੈ ਆਦਿ। (2) ਵਰਣਕ ਛੰਦ : ਉਗਾਥਾ, ਉਛਲਾ, ਉਟੰਕਣ, ਉਤਭੁਜ, ਅਸਤਰ, ਅਕਰਾ, ਅਚਕੜਾ, ਅਜਬਾ, ਅਨਹਦ, ਅਨਕਾ, ਅਨਾਦ, ਅਨੰਤਕਾ, ਅਪੂਰਬਾ, ਅਰੂਪਾ, ਅਲਕਾ, ਏਕ ਅਛਰੀ, ਸਮਾਨਕ, ਸਰਸਵਤੀ, ਸੁੰਦਰੀ,ਸੋਮਰਾਜੀ, ਸੰਖਨਾਰੀ, ਸੰਗੀਤਰਾਜ, ਸੰਗੀਤ ਭੁਜੰਗ, ਹਰਿ ਬੋਲਮਨਾ, ਕਬਿਤ, ਕਿਲਕਾ, ਕੁਸਮ, ਬਚਿਤਰ, ਚਰਪਟ, ਚਾਚਰੀ, ਚਾਮਰ, ਚੰਚਲਾ, ਝੂਲਨਾ, ਝਲਾ, ਤਾਰਕਾ, ਤੋਟਕ, ਤ੍ਰਿਗਤਾ, ਤ੍ਰਿਣਣਿਣ, ਦੋਧਕੇ, ਨਾਗ ਸਰੂਪਨੀ, ਨਾਰਾਜ਼, ਨਿਸਪਾਲ, ਪ੍ਰਿਯਾ, ਬਚਿਤਰ ਪਦ, ਬਾਨ, ਤਰੰਗਮ, ਬੋਲੀ ਬਿਦ੍ਰਮ, ਬਿਸ਼ੇਸਕ, ਭਗਵਤੀ, ਭੁਯੰਗ ਪ੍ਰਯਾਤ, ਮਧੁਰ ਧੁਨਿ, ਮੋਦਕ, ਮਨੋਹਰ, ਮਾਲਤੀ, ਰੁਣਝੁਣ, ਰੁਆਲ, ਰਸਾਵਲ ਆਦਿ। ਇਨ੍ਹਾਂ ਛੰਦਾਂ ਦੀ ਵਰਤੋਂ ਗੁਰੂ ਸਾਹਿਬ ਨੇ ਰਚਨਾ ਵਿਚਲੀ ਵਸਤੂ ਦੇ ਨਿਭਾਅ ਅਨੁਸਾਰ ਕੀਤੀ ਹੈ। ਜਿਵੇਂ ਕਥਾ ਪ੍ਰਸੰਗ ਲਈ ਚੌਪਈ ਦੀ ਵਰਤੋਂ ਹੋਈ ਹੈ, ਜੁੱਧ ਵਾਰਤਾ ਲਈ ਭੁਜੰਗ, ਨਰਾਜ, ਤ੍ਰਿਣਣਿਣ, ਸੰਗੀਤ, ਭੁਯੰਗ ਪ੍ਰਯਾਤ, ਤ੍ਰਿਭੰਗੀ ਤੇ ਪਉੜੀ ਵਰਤੇ ਹਨ। ਛੰਦ ਫਾਰਸੀ ਜ਼ਬਾਨ ਵਿਚੋਂ ਵੀ ਆਏ ਹਨ ਤੇ ਦੇਸੀ ਛੰਦਾਂ ਉਪਰ ਫਾਰਸੀ ਛੰਦਾਵਲੀ ਦੀ ਪੁੱਠ ਵੀ ਚਾਹੜੀ ਗਈ ਹੈ। ਭਾਵੇਂ 'ਦਸਮ ਗ੍ਰੰਥ' ਦੀਆਂ ਰਚਨਾਵਾਂ ਬਾਰੇ ਵਿਦਵਾਨਾਂ ਦੇ ਮਤਭੇਦ ਹਨ ਪਰ ਅਸੀਂ ਇਨ੍ਹਾਂ ਸੰਦੇਹਾਂ ਤੋਂ ਵੱਖ ਰਹਿ ਕੇ ਸਮੁੱਚੀਆਂ ਰਚਨਾਵਾਂ ਦਾ ਛੰਦ ਬਿਓਰਾ ਪੇਸ਼ ਕਰਦੇ ਹਾਂ, ਜਿਸ ਦੀ ਤਫਸੀਲ ਇਸ ਪ੍ਰਕਾਰ ਹੈ: (ੳ) ਜਾਪੁ ਸਾਹਿਬ ਇਸ ਰਚਨਾ ਦੇ ਕੁਲ 199 ਛੰਦ ਹਨ। ਕੁਝ ਵਿਦਵਾਨਾਂ ਨੇ ਗਿਣਤੀ 200 ਕੀਤੀ ਹੈ ਕਿਉਂਕਿ ਉਨ੍ਹਾਂ ਨੇ 185 ਨੰਬਰ ਵਾਲੇ ਭੁਜੰਗ ਪ੍ਰਯਾਤ ਛੰਦ ਨੂੰ ਦੋ ਅਰਧ ਭੁਜੰਗ ਪ੍ਰਯਾਤ ਛੰਦ ਮੰਨਿਆ ਹੈ। ਪਰ ਸਾਰੀਆਂ ਪੁਰਾਣੀਆਂ ਬੀੜਾਂ ਵਿਚ ਛੰਦਾਂ ਦੀ ਗਿਣਤੀ 199 ਹੈ। ਕੁਲ 10 ਕਿਸਮ ਦੇ ਛੰਦ ਵਰਤੇ ਗਏ ਹਨ: (1) ਛਪੈ ਛੰਦ=01 (2) ਭੁਜੰਗ ਪ੍ਰਯਾਤ ਛੰਦ=65 (3) ਚਾਚਰੀ ਛੰਦ=32 (4) ਚਰਪਟ ਛੰਦ=08 (5) ਰੂਆਲ ਛੰਦ=08 (6) ਮਧੁਭਾਰ ਛੰਦ=17 (7) ਭਗਵਤੀ ਛੰਦ=41 (8) ਰਸਾਵਲ ਛੰਦ=05 (9) ਹਰਿ ਬੋਲਮਨਾ ਛੰਦ=14 (10) ਏਕ ਅਛਰੀ ਛੰਦ=08 ਇਨ੍ਹਾਂ ਛੰਦਾਂ ਦਾ 22 ਵਾਰ ਪਰਿਵਰਤਨ ਹੋਇਆ ਹੈ। ਇਹ ਛੰਦ ਵਧੇਰੇ ਕਰਕੇ ਛੋਟੇ ਤੇ ਤੀਬਰ ਗਤੀ ਵਾਲੇ ਹਨ। ਪੁਰਾਤਨ ਕਾਲ ਵਿਚ ਸਿੱਖ ਯੁੱਧ-ਵੀਰ ਇਨ੍ਹਾਂ ਛੰਦਾਂ ਦੀ ਚਾਲ ਤੇ ਗੱਤਕੇ ਦੇ ਪੈਂਤੜੇ ਨਿਸਚਿਤ ਕਰਦੇ ਹਨ। ਇਸ ਰਚਨਾ ਦਾ ਪਾਠ ਕਰਦੇ ਹੋਏ ਇਨ੍ਹਾਂ ਛੰਦਾਂ ਦੀ ਯੋਜਨਾ ਸ਼ਸਤਰ ਅਭਿਆਸ ਤੇ ਯੁੱਧ ਸੰਘਰਸ ਦੀ ਭੂਮਿਕਾ ਨਿਭਾਂਦੀ ਰਹੀ ਹੈ। (ਅ) ਅਕਾਲ ਉਸਤਤਿ ਇਸ ਰਚਨਾ ਦੇ ਕੁਲ ਸਾਢੇ 271 ਛੰਦ ਹਨ ਅੰਤ ਵਾਲਾ ਛੰਦ ਪੂਰਾ ਨਹੀਂ ਹੈ। 17 ਵਾਰ ਛੰਦ ਪਰਿਵਰਤਨ ਹੁੰਦਾ ਹੈ। ਛੰਦ ਵਾਰ ਬਿਓਰਾ ਇਸ ਪ੍ਰਕਾਰ ਹੈ- (1) ਚੌਪਈ = 10 ਛੰਦ (ਸਰਬ ਵਿਆਪਕ ਜੋਤ ਦੇ ਪਸਾਰੇ ਦਾ ਵਰਨਨ) (2) ਕਬਿੱਤ 11 ਤੋਂ 20 = 10 ਛੰਦ (ਸਰਬ ਵਿਆਪਕ ਹਸਤੀ ਦੀ ਵਿਆਖਿਆ) (3) ਸਵੈਯਾ 21 ਤੋਂ 30 = 10 ਛੰਦ (ਕਰਮਕਾਂਡੀ ਤੇ ਰਾਜਸੀ ਬਲ ਦੇ ਦਾਅਵੇਦਾਰਾਂ ਦਾ ਖੰਡਨ) (4) ਤੋਮਰ 31 ਤੋਂ 50 = 20 ਛੰਦ (ਬਿਨ ਏਕ ਨਾਮ ਆਧਾਰ ਸਭ ਕਰਮ ਭਰਮ ਬਿਚਾਰ ਹੈ) (5) ਲਘੂ ਨਰਾਜ 51 ਤੋਂ 70 =20 ਛੰਦ (ਰੱਬੀ ਵਿਆਪਕਤਾ ਦਾ ਨਿੱਜੀ ਅਨੁਭਵ) (6) ਕਬਿੱਤ 71 ਤੋਂ 90 = 20 ਛੰਦ (ਦੰਭੀ ਮਤ ਮਤਾਂਤਰਾਂ ਤੇ ਵਿਅੰਗ) (7) ਭੁਜੰਗ 91 ਤੋਂ 120 = 30 ਛੰਦ (15 ਵਿਚ ਰੱਬ ਇਹ ਨਹੀਂ, 15 ਵਿਚ ਰੱਬ ਇਹ ਹੈ) (8) ਪਾਧੜੀ 121 ਤੋਂ 140 =20 ਛੰਦ (ਕਰਮ ਕਾਂਡ ਤੇ ਚੋਟ) (9) ਤੋਟਕ 141 ਤੋਂ 160 = 20 ਛੰਦ (ਕਰਤਾ ਦੀ ਜੈ ਜੈਕਾਰ) (10) ਨਰਾਜ 161 ਤੋਂ 180 =20 ਛੰਦ (ਰੂਪ ਰੇਖ ਤੋਂ ਉਪਰ ਜੋਤਿ ਦੀ ਸਰਬ ਵਿਆਪਕਤਾ) (11) ਰੂਆਮਲ 181 ਤੋਂ 200 = 20 ਛੰਦ (ਸਰਬ ਕਰਤਾ ਦੀ ਮਹਿਮਾ) (12) ਦੀਘਰ ਤ੍ਰਿਭੰਗੀ 201 ਤੋਂ 220 =20 ਛੰਦ (ਦੁਰਜਨ ਦਲ ਦੰਡਣ ਦੀ ਮਹਿਮਾ) (13) ਦੋਹਰਾ 221 ਤੋਂ 230 = 10 ਛੰਦ (ਆਤਮਾ ਦਾ ਵਰਣਨ) (14) ਪਾਧੜੀ 231 ਤੋਂ 242 = 12 ਛੰਦ (ਬੇਅੰਤ ਪ੍ਰਭੂ ਦੇ ਸਾਰੇ ਦੇਵਤੇ ਸੇਵਕ ਹਨ) (15) ਸਵੈਯਾ 243 ਤੋਂ 252 = 10 ਛੰਦ (ਰੱਬ ਪ੍ਰਤਿਪਾਲਕ ਹੈ, ਉਸ ਨੂੰ ਸਭ ਨੇਤਿ ਨੇਤਿ ਆਖਦੇ ਹਨ) (16) ਕਬਿੱਤ 253 ਤੋਂ 166 = 14 ਛੰਦ (ਦੇਸ ਦੇਸ ਦੇ ਲੋਕਾਂ ਨੂੰ ਰਬੀ ਕੀਰਤੀ ਕਰਦੇ ਦਸਿਆ) (17) ਪਾਧੜੀ 267 ਤੋਂ 271/1/2 = 5/2 ਛੰਦ (ੲ) ਬਿਚਿਤ੍ਰ ਨਾਟਕ ਬਚਿਤ੍ਰ ਨਾਟਕ 'ਦਸਮ ਗ੍ਰੰਥ' ਦੀ ਸਭ ਤੋਂ ਲੰਮੇਰੀ ਰਚਨਾ ਹੈ। ਇਸ ਰਚਨਾ ਵਿਚ ਚੰਡੀ ਚਰਿਤ੍ਰਾਂ, ਚਉਬੀਸ ਅਵਤਾਰ, ਬ੍ਰਹਮਾ ਰੁਦ੍ਰ ਸਾਰੇ ਆਉਂਦੇ ਹਨ ਕਿਉਂਕਿ ਸਮਾਪਨ-ਸੂਚਕ ਉਕਤੀਆਂ ਜਾਂ ਪੁਸ਼ਪਿਕਾਵਾਂ ਵਿਚ ਬਿਚਿਤ੍ਰ ਨਾਟਕ ਦਾ ਹੀ ਵਰਣਨ ਹੈ। ਇਸ ਹਿਸਾਬ ਨਾਲ ਪ੍ਰੋ. ਪਿਆਰਾ ਸਿੰਘ ਪਦਮ ਨੇ ਇਸ ਦੇ 6356 ਛੰਦਾਂ ਦਾ ਜ਼ਿਕਰ ਕੀਤਾ ਹੈ। ਇਸ ਰਚਨਾ ਦੇ 634 ਪੰਨੇ ਬਣਦੇ ਹਨ। ਆਮ ਕਰਕੇ ਜਿਸ ਰਚਨਾ ਨੂੰ ਬਿਚਿਤ੍ਰ ਨਾਟਕ ਵਜੋਂ ਜਾਣਿਆਂ ਜਾਂਦਾ ਹੈ ਉਹ ਗੁਰੂ ਸਾਹਿਬ ਦੀ ਅਪਨੀ ਕਥਾ ਹੈ ਜਿਸ ਦੇ ਕੁਲ 14 ਅਧਿਆਇ ਹਨ। ਇਸ ਰਚਨਾ ਦੇ ਛੰਦਾਂ ਦੀ ਕੁਲ ਗਿਣਤੀ 471 ਹੈ। ਇਸ ਦਾ ਵੇਰਵਾ ਇਸ ਪ੍ਰਕਾਰ ਹੈ। (1) ਅਧਿਆਇ ਪਹਿਲਾ: 101 ਛੰਦ। ਇਸ ਵਿਚ ਦੋਹਰਾ 1, ਤ੍ਰਿਭੰਗੀ 1, ਭੁਜੰਗ ਪ੍ਰਯਾਤ ਛੰਦ 43, ਰਸਾਵਲ ਛੰਦ 27, ਨਰਾਜ 8, ਤੋਟਕ 6 ਤੇ 11 ਸਵੈਯੇ ਹਨ। 19 ਵਾਰ ਛੰਦ ਪਰਿਵਰਤਨ ਹੁੰਦਾ ਹੈ। (2) ਅਧਿਆਇ ਦੂਜਾ: 36 ਛੰਦ, ਨੌਂ ਵਾਰ ਛੰਦ ਪਰਿਵਰਤਨ ਹੁੰਦਾ ਹੈ। ਚੌਪਈ =32, ਦੋਹਰਾ=04 (3) ਅਧਿਆਇ ਤੀਜਾ: ਕੁਲ ਛੰਦ 52 ਹਨ, ਜਿਨ੍ਹਾਂ ਵਿਚ ਭੁਜੰਗ ਪ੍ਰਯਾਤ ਛੰਦ 14, ਰਸਾਵਲ 27, ਨਰਾਜ 9, ਛਪੈ ਛੰਦ ਇਕ ਤੇ ਇਕ ਚੌਪਈ ਹੈ। ਗਿਆਰਾਂ ਵਾਰ ਛੰਦ ਪਰਿਵਰਤਨ ਹੁੰਦਾ ਹੈ। (4) ਅਧਿਆਇ ਚੌਥਾ: ਇਸ ਦੇ ਕੁਲ 10 ਛੰਦ ਹਨ। ਇਸ ਵਿਚ 3 ਵਾਰ ਭੁਜੰਗ ਪ੍ਰਯਾਤ ਛੰਦ, 3 ਵਾਰ ਰਸਾਵਲ, ਇਕ ਵਾਰ ਅੜਿਲ, ਇਕ ਦੋਹਰਾ ਤੇ ਦੋ ਚੋਪਈਆਂ ਆਈਆਂ ਹਨ। ਪੰਜ ਵਾਰ ਛੰਦ ਪਰਿਵਰਤਨ ਹੁੰਦਾ ਹੈ। (5) ਅਧਿਆਇ ਪੰਜਵਾਂ: ਕੁਲ ਛੰਦ 16 ਹਨ ਜਿਨ੍ਹਾਂ ਵਿਚ ਇਕ ਵਾਰ ਨਰਾਜ ਛੰਦ, 4 ਵਾਰ ਦੋਹਰਾ ਤੇ 11 ਚੌਪਈ ਛੰਦ ਆਏ ਹਨ। 6 ਵਾਰ ਛੰਦ ਪਰਿਵਰਤਨ ਹੁੰਦਾ ਹੈ। (6) ਅਧਿਆਇ ਛੇਵਾਂ: ਕੁਲ 64 ਛੰਦ ਹਨ, ਜਿਨ੍ਹਾਂ ਵਿਚ ਚੌਪਈ 49, ਦੋਹਰਾ 6, ਨਰਾਜ ਛੰਦ 7 ਤੇ ਰਸਾਵਲ 2 ਵਾਰ ਆਏ ਹਨ। ਪੰਦਰਾਂ ਵਾਰ ਛੰਦ ਪਰਿਵਰਤਨ ਹੋਇਆ ਹੈ। (7) ਅਧਿਆਇ ਸੱਤ: ਇਹ ਛੋਟਾ ਜਿਹਾ ਅਧਿਆਇ ਹੈ। ਇਸ ਵਿਚ ਚੌਪਈ ਛੰਦ ਨੂੰ ਵਰਤਿਆ ਗਿਆ ਹੈ ਤੇ ਕੁਲ ਤਿੰਨ ਚੌਪਈਆਂ ਹਨ। (8) ਅਧਿਆਇ ਅੱਠ: ਇਸ ਵਿਚ ਕੁਲ 38 ਛੰਦ ਹਨ ਜਿਨ੍ਹਾਂ ਵਿਚ ਚੌਪਈ 4 ਵਾਰ, ਭੁਜੰਗ ਪ੍ਰਯਾਤ ਛੰਦ 21 ਵਾਰ, ਰਸਾਵਲ 9 ਵਾਰ ਤੇ ਦੋਹਰਾ 4 ਵਾਰ ਆਏ ਹਨ। ਗਿਆਰਾਂ ਵਾਰ ਛੰਦ ਪਰਿਵਰਤਨ ਹੋਇਆ ਹੈ। (9) ਅਧਿਆਇ ਨੌਂ: ਇਸ ਦੇ ਕੁਲ ਚੌਵੀ ਛੰਦ ਹਨ। ਚੌਪਈ 3 ਵਾਰ, ਭੁਜੰਗ ਪ੍ਰਯਾਤ ਛੰਦ 5 ਵਾਰ, ਮਧੁਭਾਰ ਛੰਦ 3 ਵਾਰ, ਰਸਾਵਲ 4 ਵਾਰ ਤੇ ਦੋਹਰਾ 2 ਵਾਰ ਤੇ ਭੁਜੰਗ ਛੰਦ 7 ਵਾਰ ਇਸਤੇਮਾਲ ਹੋਇਆ ਹੈ। ਅੱਠ ਵਾਰ ਛੰਦ ਪਰਿਵਰਤਨ ਹੋਇਆ ਹੈ। (10) ਅਧਿਆਇ ਦਸਵਾਂ: ਇਸ ਦੇ ਕੁਲ 10 ਛੰਦ ਹਨ। ਇਸ ਵਿਚ ਚੌਪਈ 4 ਵਾਰ, ਭੁਜੰਗ ਪ੍ਰਯਾਤ ਛੰਦ 2 ਵਾਰ, ਨਰਾਜ 2 ਵਾਰ, ਦੋਹਰਾ 2 ਵਾਰ ਵਰਤਿਆ ਗਿਆ ਹੈ। ਚਾਰ ਵਾਰ ਛੰਦ ਪਰਿਵਰਤਨ ਹੋਇਆ ਹੈ। (11) ਅਧਿਆਇ ਗਿਆਰਵਾਂ: ਕੁਲ ਛੰਦ 69 ਹਨ, ਜਿਨ੍ਹਾਂ ਵਿਚ ਭੁਜੰਗ ਪ੍ਰਯਾਤ ਛੰਦ 18 ਵਾਰ, ਦੋਹਰਾ 9 ਵਾਰ, ਚੌਪਈ 13 ਵਾਰ, ਮਧੁਭਾਰ ਛੰਦ 9 ਵਾਰ, ਤ੍ਰਿਭੰਗੀ ਇਕ ਵਾਰ, ਰਸਾਵਲਾ ਛੰਦ 15 ਵਾਰ, ਪਾਧੜੀ ਛੰਦ 2 ਵਾਰ ਤੇ ਨਰਾਜ ਛੰਦ 2 ਵਾਰ ਵਰਤਿਆ ਗਿਆ ਹੈ। 18 ਵਾਰ ਛੰਦ ਪਰਿਵਰਤਨ ਹੋਇਆ ਹੈ। (12) ਅਧਿਆਇ ਬਾਰ੍ਹਵਾਂ: ਇਸ ਦੇ ਛੰਦਾਂ ਦੀ ਗਿਣਤੀ 12 ਹੈ। ਇਸ ਵਿਚ ਚੌਪਈ 7 ਵਾਰ, ਰਸਵਾਲ 3 ਵਾਰ ਤੇ ਦੋਹਰੇ ਦੀ 2 ਵਾਰ ਵਰਤੋਂ ਹੋਈ ਹੈ। ਛੇ ਵਾਰ ਛੰਦ ਪਰਿਵਰਤਨ ਹੋਇਆ ਹੈ। (13) ਅਧਿਆਇ ਚੌਧਵਾਂ: ਇਸ ਦੇ 11 ਛੰਦ ਹਨ ਤੇ ਸਾਰੇ ਹੀ ਚੌਪਈ ਰੂਪ ਵਿਚ ਆਏ ਹਨ। ਕੁਲ ਮਿਲਾ ਕੇ ਵੇਖਿਆ ਜਾਵੇ ਤਾਂ 13 ਕਿਸਮ ਦੇ ਛੰਦਾਂ ਦੀ ਇਸ ਰਚਨਾ ਵਿਚ ਵਰਤੋਂ ਹੋਈ ਹੈ। ਸਭ ਤੋਂ ਅਧਿਕ ਵਰਤੋਂ ਚੌਪਈ ਦੀ ਹੈ ਤੇ ਇਸ ਤੋਂ ਪਿਛੋਂ ਰਸਾਵਲ ਤੇ ਭੁਜੰਗ ਪ੍ਰਯਾਤ ਛੰਦ ਆਉਂਦੇ ਹਨ। ਕੁਲ 115 ਵਾਰ ਛੰਦ ਪਰਿਵਰਤਨ ਹੁੰਦਾ ਹੈ। (ਸ) ਚੰਡੀ ਚਰਿਤ੍ਰ 1 ਦਸਮ ਗ੍ਰੰਥ ਵਿਚ ਇਸ ਰਚਨਾ ਦਾ ਨਾਮ 'ਚੰਡੀ ਚਰਿਤ੍ਰ ਉਕਤਿ ਬਿਲਾਸ' ਲਿਖਿਆ ਗਿਆ ਹੈ। ਇਸ ਰਚਨਾ ਦੇ ਕੁਲ 233 ਛੰਦ ਹਨ ਅਤੇ 8 ਅਧਿਆਇ ਹਨ। ਇਹ ਬਿਚਿਤ੍ਰ ਨਾਟਕ ਦਾ ਭਾਗ ਹੀ ਹੈ ਅਪਨੀ ਕਥਾ ਦੇ ਚੌਦਵੇਂ ਅਧਿਆਇ ਦੇ ਅੰਤ ਵਿਚ ਇਸ ਦਾ ਜਿਕਰ ਇਸ ਪ੍ਰਕਾਰ ਹੈ: ਪਹਿਲੇ ਚੰਡੀ ਚਰਿਤ੍ਰ ਬਨਾਯੋ। ਨਖ ਸਿਖ ਤੇ ਕ੍ਰਮ ਭਾਖ ਸੁਨਾਯੋ। ਛੌਰ ਕਥਾ ਤਬ ਪ੍ਰਥਮ ਸੁਨਾਈ। ਅਬ ਚਾਹਤ ਫਿਰਿ ਕਰੋ ਬਡਾਈ। ਰਚਨਾਕਾਰ ਅਨੁਸਾਰ ਭਾਵੇਂ ਸਾਰੀ ਰਚਨਾ ਕਬਿੱਤਾ ਵਿਚ ਰਚੀ ਗਈ ਪਰ ਇਸ ਦੇ ਸਾਰੇ 233 ਛੰਦ ਕਬਿੱਤ ਨਹੀਂ ਹਨ ਸਗੋਂ ਸਵੈਯਾ, ਦੋਹਰਾ, ਸੋਰਠਾ, ਤੋਟਕ, ਰੇਖਤਾ, ਪੁਨਹਾ ਆਦਿ ਛੰਦਾਂ ਵਿਚ ਹੈ ਅਤੇ ਸਵੈਯਾ ਛੰਦ ਦੀ ਪ੍ਰਧਾਨਤਾ ਹੈ। ਇਸ ਰਚਨਾ ਦਾ ਛੰਦ ਬਿਓਰਾ ਇਸ ਪ੍ਰਕਾਰ ਹੈ: (1) ਅਧਿਆਇ ਪਹਿਲਾ : ਕੁਲ ਛੰਦ =12 (ਸਵੈਯਾ 4+ਦੋਹਰਾ 4+ਪੁਨਹਾ 1+ਤੋਟਕ 2+ਸੋਰਠਾ 1=12) (2) ਅਧਿਆਇ ਦੂਜਾ : ਕੁਲ ਛੰਦ =40 (ਪੁਨਹਾ 1+ਸਵੈਯਾ 17+ਦੋਹਰਾ 20+ਰੇਖਤਾ 1+ਕਬਿੱਤ 1=40) (3) ਅਧਿਆਇ ਤੀਜਾ : ਕੁਲ ਛੰਦ =50 (ਦੋਹਰਾ 27+ਸਵੈਯਾ 21+ਸੋਰਠਾ 1+ਕਬਿੱਤ 1=50) (4) ਅਧਿਆਇ ਚੌਥਾ : ਕੁਲ ਛੰਦ =14 (ਦੋਹਰਾ 6+ਸਵੈਯਾ 8=14) (5) ਅਧਿਆਇ ਪੰਜਵਾਂ : ਕੁਲ ਛੰਦ =56 (ਸੋਰਠਾ 4+ਦੋਹਰਾ 13+ ਸਵੈਯਾ 39=56) (6) ਅਧਿਆਇ ਛੇਵਾਂ : ਕੁਲ ਛੰਦ =30 (ਸਵੈਯਾ 24+ ਦੋਹਰਾ 5+ ਕਬਿੱਤ 1=30) (7) ਅਧਿਆਇ ਸਤਵਾਂ : ਕੁਲ ਛੰਦ =22 (ਦੋਹਰਾ 6+ ਸਵੈਯਾ 14+ ਕਬਿੱਤ 2=22) (8) ਅਧਿਆਇ ਅੱਠਵਾਂ : ਕੁਲ ਛੰਦ =09 (ਸਵੈਯਾ 5+ ਕਬਿੱਤ 3+ ਦੋਹਰਾ 1=09) ਇਸ ਰਚਨਾ ਵਿਚ ਸਭ ਤੋਂ ਵਧੇਰੇ ਵਰਤੋਂ ਸਵੈਯਾ ਛੰਦ ਦੀ (132 ਵਾਰ) ਹੋਈ ਹੈ ਅਤੇ ਦੂਜੇ ਨੰਬਰ ਤੇ ਦੋਹਰੇ ਦੀ 82 ਵਾਰ ਵਰਤੋਂ ਹੋਈ ਹੈ। (ਹ) ਚੰਡੀ ਚਰਿਤ੍ਰ 2 ਇਸ ਰਚਨਾ ਦੇ ਕੁਲ 262 ਛੰਦ ਤੇ 8 ਅਧਿਆਇ ਹਨ। ਜਿਥੇ ਚੰਡੀ ਚਰਿਤ੍ਰ ਉਕਤਿ ਬਿਲਾਸ ਮਾਰਕੰਡੇ ਪੁਰਾਣ ਦੇ ਮੂਲ ਸਰੋਤ ਤੇ ਅਧਾਰਤ ਹੈ ਉਥੇ ਇਸ ਰਚਨਾ ਦੇ ਮੂਲ ਸਰੋਤ ਸਬੰਧੀ ਕੋਈ ਸੰਕੇਤ ਨਹੀਂ ਹੈ। ਇਸ ਰਚਨਾ ਵਿਚ ਕੁਲ 15 ਛੰਦਾਂ ਨਰਾਜ, ਰਸਾਵਲ, ਦੋਹਰਾ, ਭੁਜੰਗ ਪ੍ਰਯਾਤ, ਤੋਟਕ, ਚੌਪਈ, ਮਧੁਭਾਰ, ਰੂਆਲ, ਰੁਆਮਲ, ਸੋਰਠਾ, ਵਿਜੈ, ਮਨੋਹਰ, ਬੋਲੀ ਵਿਦ੍ਰਮ, ਮਧੁਰਾ, ਕੁਲਕ ਆਦਿ ਦੀ ਵਰਤੋਂ ਹੋਈ ਹੈ। ਇਨ੍ਹਾਂ ਵਿਚ ਪ੍ਰਧਾਨਤਾ ਭੁਜੰਗ ਪ੍ਰਯਾਤ ਛੰਦ ਦੀ ਹੈ। ਕੁਲ 57 ਵਾਰ ਛੰਦ ਪਰਿਵਰਤਨ ਹੋਇਆ ਹੈ। ਇਸ ਰਚਨਾ ਦੇ ਛੰਦਾਂ ਦਾ ਬਿਓਰਾ ਇਸ ਪ੍ਰਕਾਰ ਹੈ: (1) ਅਧਿਆਇ ਪਹਿਲਾ : ਕੁਲ ਛੰਦ =38 (ਨਰਾਜ 07+ਰਸਾਵਲ 06+ਦੋਹਰਾ 02+ਭੁਜੰਗ ਪ੍ਰਯਾਤ ਛੰਦ 07+ਤੋਟਕ 04+ਚੌਪਈ 02+ਮਧੁਭਾਰ 04+ਰੂਆਮਲ 06=38) (2) ਅਧਿਆਇ ਦੂਜਾ : ਕੁਲ ਛੰਦ =26 (ਕੁਲਕ 04+ਦੋਹਰਾ 03+ਚੌਪਾਈ 02+ਨਰਾਜ 02+ਰਸਾਵਲ 11+ਭੁਜੰਗ ਪ੍ਰਯਾਤ ਛੰਦ 04=26) (3) ਅਧਿਆਇ ਤੀਜਾ : ਕੁਲ ਛੰਦ =13 (ਦੋਹਰਾ 02+ਚਉਪਈ 02+ਰੂਆਲ 09 =13) (4) ਅਧਿਆਇ ਚੌਥਾ : ਕੁਲ ਛੰਦ =45 (ਸੋਰਠਾ 01+ ਚੌਪਈ 05+ਭਜੰਗ ਪ੍ਰਯਾਤ 06+ਰਸਾਵਲ 21+ਬਿਜੇ 02+ਮਨੋਹਰ 01+ਸੰਗੀਤ ਭੁਜੰਗ ਪ੍ਰਯਾਤ 07+ਨਰਾਜ 02=45) (5) ਅਧਿਆਇ ਪੰਜਵਾਂ : ਕੁਲ ਛੰਦ =34 (ਦੋਹਰਾ 02+ਭੁਜੰਗ ਪ੍ਰਯਾਤ 03+ਰਸਾਵਲ 15+ਬੇਲੀ ਬਿੰਦ੍ਰਮ 06+ਨਿਰਾਜ 03+ਮਧੁਭਾਰ 04+ਬਿਰਧ ਨਿਰਾਜ 01=34) (6) ਅਧਿਆਇ ਛੇਵਾਂ : ਕੁਲ ਛੰਦ =63 : (ਭੁਜੰਗ ਪ੍ਰਯਾਤ 13+ਦੋਹਰਾ 04+ਨਰਾਜ਼ 03+ਸੰਗੀਤ ਮਧੁਭਾਰ 07+ਸੰਗੀਤ ਨਰਾਜ 01+ਰਸਾਵਲ 20+ਚੌਪਈ 07+ਮਧੁਭਾਰ 04 +ਬੇਲੀ ਬਿਦ੍ਰਮ 04=63) ਨੋਟ : ਇਸ ਅਧਿਆਇ ਵਿਚ ਅੰਕ 176 ਤੋਂ 187 ਤਕ ਵਰਤੇ 12 ਰਸਾਵਲ ਛੰਦ ਪੁਰਾਣੀਆਂ ਸੈਂਚੀਆਂ ਵਿਚ ਬਿਰਾਜ ਛੰਦ ਸਿਰਲੇਖ ਅਧੀਨ ਆਇਆ ਹੈ ਜੋ ਵਿਜੋਹਾ ਤੇ ਵਿਔਹਾ ਭੀ ਸਦਿਆ ਜਾਂਦਾ ਹੈ। (7) ਅਧਿਆਇ ਸੱਤਵਾਂ : ਕੁਲ ਛੰਦ =37 (ਬੇਲੀ ਬਿਦ੍ਰਮ 01+ਚੌਪਈ 02+ਭੁਜੰਗ ਪ੍ਰਯਾਤ 34=37) (8) ਅਧਿਆਇ ਅਠਵਾਂ : ਕੁਲ ਛੰਦ =06 (ਭੁਜੰਗ ਪ੍ਰਯਾਤ 05+ਦੋਹਰਾ 01=06) (ਕ) ਚੰਡੀ ਦੀ ਵਾਰ ਦਸਮ ਗ੍ਰੰਥ ਵਿਚ ਇਸ ਰਚਨਾ ਦਾ ਸਿਰਲੇਖ 'ਅਬ ਵਾਰ ਦੁਰਗਾ ਦੀ ਲਿਖਯਤੇ' ਹੈ। ਇਹ ਰਚਨਾ ਪਉੜੀਆਂ ਵਿਚ ਹੈ ਜਿਨ੍ਹਾਂ ਦੀ ਕੁਲ ਗਿਣਤੀ 55 ਹੈ। ਪਟਨੇ ਵਾਲੀ ਬੀੜ ਵਿਚ ਇਸ ਦੇ 6 ਅਧਿਆਇ ਬਣਾਏ ਗਏ ਹਨ। ਇਨ੍ਹਾਂ ਪਉੜੀਆਂ ਵਿਚ ਨਿਸ਼ਾਨੀ ਤੇ ਸਿਰਕੰਡੀ ਛੰਦ ਵਰਤੇ ਗਏ ਹਨ। ਰਚਨਾ ਵਿਚ ਕੁਲ 54 ਪਉੜੀਆਂ+1 ਦੋਹਰਾ ਆਉਂਦਾ ਹੈ। (ਖ) ਗਿਆਨ ਪ੍ਰਬੋਧ ਇਸ ਰਚਨਾ ਦੇ ਕੁਲ 336 ਛੰਦ ਹਨ। ਇਹ ਇਕ ਵੱਖਰੀ ਪੋਥੀ ਦੇ ਰੂਪ ਵਿਚ ਸੁਤੰਤਰ ਰਚਨਾ ਹੈ ਕਿਉਂਕਿ ਦੂਜੇ ਜੱਗ ਦੀ ਸਮਾਪਤੀ ਉਪਰੰਤ (156ਵੇਂ ਛੰਦ ਤੋਂ ਬਾਅਦ) ਇਸ ਪ੍ਰਕਾਰ ਪੁਸ਼ਪਿਕਾ ਲਿਖੀ ਹੈ: 'ਸ੍ਰੀ ਗਿਆਨ ਪ੍ਰਬੋਧ ਪੋਥੀ ਦੁਤੀਆ ਜਗ ਸਮਾਪਤੰ'। ਇਸ ਦੇ ਅੰਤ ਤੇ ਸਮਾਪਤੀ ਸੂਚਕ ਕੋਈ ਪੁਸ਼ਪਿਕਾ ਨਹੀਂ ਦਿੱਤੀ ਹੋਈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਰਚਨਾ ਸੰਪੂਰਨ ਨਹੀਂ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪਰਕਾਸ਼ਤ ਦਸਮ ਗ੍ਰੰਥ ਦੇ ਸ਼ਬਦਾਰਥ ਵਿਚ ਇਸ ਰਚਨਾ ਨੂੰ ਚਉਬੀਸ ਅਵਤਾਰ ਤੇ ਸ਼ਸਤ੍ਰਨਾਮਮਾਲਾ ਤੋਂ ਬਾਅਦ ਲਿਆ ਗਿਆ ਹੈ। ਅਸਲ ਵਿਚ ਚਉਬੀਸ ਅਵਤਾਰ ਬਿਚਿਤ੍ਰ ਨਾਟਕ ਦਾ ਭਾਗ ਹਨ ਤੇ ਇਹ ਰਚਨਾ ਸੁਤੰਤਰ ਹੈ। ਵਿਸ਼ੈ ਦੇ ਅਧਾਰ ਤੇ ਇਸ ਦੇ ਦੋ ਭਾਗ ਬਣਦੇ ਹਨ, ਇਕ ਦਾ ਅੰਤ 125 ਛੰਦਾ ਉਪਰ ਹੁੰਦਾ ਹੈ ਤੇ ਦੂਜਾ ਭਾਗ ਪਾਧੜੀ ਛੰਦ ਨਾਲ ਸ਼ੁਰੂ ਹੁੰਦਾ ਹੈ। ਇਸ ਰਚਨਾ ਵਿਚ ਕੁਲ 16 ਪ੍ਰਕਾਰ ਦੇ ਛੰਦਾਂ ਦੀ ਵਰਤੋਂ ਹੋਈ ਹੈ, ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ: ਤ੍ਰਿਭੰਗੀ, ਨਰਾਜ, ਕਲਸ, ਛਪੈ, ਕਬਿਤ, ਬਹਿਰਤਵੀਲ, ਅਰਧ ਨਰਾਜ, ਬ੍ਰਿਧ ਨਰਾਜ, ਰਸਾਵਲ, ਪਾਧੜੀ, ਰੂਆਲ, ਭੁਜੰਗ ਪ੍ਰਯਾਤ, ਚੌਪਈ, ਦੋਹਰਾ, ਤੋਟਕ ਤੇ ਤੋਮਰ ਆਦਿ। (ਗ) ਚਉਬੀਸ ਅਵਤਾਰ : ਕੁਲ ਛੰਦ =3871 ਚਉਬੀਸ ਅਵਤਾਰ 'ਦਸਮ ਗ੍ਰੰਥ' ਦੀ ਮਹੱਤਵ ਪੂਰਨ ਤੇ ਵੱਡ-ਆਕਾਰੀ ਰਚਨਾ ਹੈ। ਇਸ ਵਿਚ ਵਿਸ਼ਨੂੰ ਦੇ 24 ਅਵਤਾਰਾਂ ਦੀਆਂ ਚਰਿਤ੍ਰ ਕਥਾਵਾਂ ਹਨ। ਇਸੇ ਕਰਕੇ ਇਹ ਬਿਚਿਤ੍ਰ ਨਾਟਕ ਦਾ ਭਾਗ ਹਨ। ਇਸ ਰਚਨਾ ਦਾ ਛੰਦ-ਬਿਓਰਾ ਇਸ ਪ੍ਰਕਾਰ ਹੈ: (1) ਰਚਨਾ ਦਾ ਅਰੰਭ : ਕੁਲ ਛੰਦ = 38 ਇਸ ਵਿਚ ਅਵਤਾਰਾਂ ਦੇ ਕਥਾ ਪ੍ਰਸੰਗ ਤੋਂ ਪਹਿਲਾਂ ਪਰਮਾਤਮਾ ਪ੍ਰਤੀ ਗੁਰੂ ਸਾਹਿਬ ਦੀ ਧਾਰਨਾ ਸਪਸ਼ਟ ਹੋਈ ਹੈ। ਇਹ ਸਾਰੇ 38 ਛੰਦ ਚੌਪਈ ਰੂਪ ਵਿਚ ਹਨ। (2) ਮੱਛ ਅਵਤਾਰ : ਕੁਲ ਛੰਦ = 16 (ਚੌਪਈ 02+ਭੁਜੰਗ ਪ੍ਰਯਾਤ 10+ਰਸਾਵਲ 03+ਤ੍ਰਿਭੰਗੀ 01 =16) (3) ਕੱਛ ਅਵਤਾਰ : ਕੁਲ ਛੰਦ = 5 (ਸਾਰੇ ਦੇ ਸਾਰੇ ਭੁਜੰਗ ਪ੍ਰਯਾਤ ਛੰਦ ਹਨ) (4) ਨਰ ਨਾਰਾਇਣ ਅਵਤਾਰ : ਕੁਲ ਛੰਦ =20 (ਨਰ ਤੇ ਨਰਾਇਣ ਦੇ ਅਵਤਾਰ ਹਨ) (ਤੋਟਕ 10+ਦੋਹਰਾ 01+ਚੌਪਈ 02+ ਭੁਜੰਗ ਪ੍ਰਯਾਤ 07=20) (5) ਮਹਾਮੋਹਨੀ ਅਵਤਾਰ : ਕੁਲ ਛੰਦ =08 (ਭੁਜੰਗ ਪ੍ਰਯਾਤ 05+ਚੌਪਈ 01+ਦੋਹਰਾ 02= 08) (6) ਬੈਰਾਹ ਅਵਤਾਰ : ਕੁਲ ਛੰਦ =14 (ਸਾਰੇ ਦੇ ਸਾਰੇ ਭੁਜੰਗ ਪ੍ਰਯਾਤ ਛੰਦ ਹਨ) (7) ਨਰ ਸਿੰਘ ਅਵਤਾਰ : ਕੁਲ ਛੰਦ =42 (ਪਾਧੜੀ 07+ਤੋਟਕ 15+ਬੋਲੀ ਬਿੰਦ੍ਰਮ 02+ਤੋਮਰ 02+ਦੋਧਕ 05+05+ਭੁਜੰਗ ਪ੍ਰਯਾਤ 04+ਦੋਹਰਾ 01+ਭੁਜੰਗ 02=42) (8) ਬਾਵਨ ਅਵਤਾਰ : ਕੁਲ ਛੰਦ =27 ਇਸ ਨੂਮ ਵਾਮਨ ਅਵਤਾਰ ਵੀ ਆਖਦੇ ਹਨ। (ਭੁਜੰਗ ਪ੍ਰਯਾਤ ਛੰਦ 03+ ਨਰਾਜ 04+ਚੌਪਈ 15+ਦੋਹਰਾ 02+ਤੋਮਰ 03) (9) ਪਰਸ ਰਾਮ ਅਵਤਾਰ : ਕੁਲ ਛੰਦ =35 (ਚੌਪਈ 05+ਭੁਜੰਗ ਪ੍ਰਯਾਤ 07+ਨਰਾਜ 02+ਰਸਾਵਲ 13+ਭੁਜੰਗ ਛੰਦ 08) (10) ਬ੍ਰਹਮਾ ਅਵਤਾਰ : ਕੁਲ ਛੰਦ =7 (6 ਚੌਪਈ +1 ਦੋਹਰਾ) (11) ਰੁਦ੍ਰਾਵਤਾਰ ਅਵਤਾਰ : ਕੁਲ ਛੰਦ = 07 (ਤੋਟਕ 19+ਪਾਧੜੀ 02+ਰੁਆਲਮ 04+ਨਰਾਜ 06+ਰਸਾਵਲ 10+ਚੌਪਈ 43+ਅੜਿੱਲ 02+ਦੋਹਰਾ 02+ਬ੍ਰਿਧ ਨਰਾਜ 04 +ਭੁਜੰਗ ਪ੍ਰਯਾਤ 03) (12) ਜਲੰਧਰ ਅਵਤਾਰ : ਕੁਲ ਛੰਦ =28 (ਚੌਪਈ 12+ਦੋਹਰਾ 07+ਤੋਟਕ 06+ਭੁਜੰਗ ਪ੍ਰਯਾਤ 03) (13) ਬਿਸਨ ਅਵਤਾਰ : ਕੁਲ ਛੰਦ =05 (ਚੌਪਈ 04+ਦੋਹਰਾ 1) (14) ਮਧੁ ਕੈਟਭ ਦੇ ਸੰਗਾਰਕ ਰੂਪ ਅਵਤਾਰ: ਕੁਲ ਛੰਦ =07 (ਚੌਪਈ 03+ਚੌਪਈ 04) (15) ਅਰਹੰਤ ਦੇਵ ਅਵਤਾਰ : ਕੁਲ ਛੰਦ =20 (17 ਚੌਪਈ+03 ਦੋਹਰੇ) (16) ਮਨੁ ਰਾਜਾ ਅਵਤਾਰ : ਕੁਲ ਛੰਦ =08 (7 ਚੌਪਈ+01 ਦੋਹਰੇ) (17) ਧਨੰਤਰ ਬੈਦ ਅਵਤਾਰ : ਕੁਲ ਛੰਦ = 06 (4 ਚੌਪਈ+01 ਦੋਹਾਰੇ) (18) ਸੂਰਜ ਅਵਤਾਰ : ਕੁਲ ਛੰਦ = 27 (ਚੌਪਈ 03+ਨਰਾਜ 05+ਅਰਧ ਨਰਾਜ 03+ਦੋਹਰਾ 02+ਅੜਿੱਲ 02+ਅਨੁਭਵ 01+ਮਧੁਰ ਧੁਨੀ 07+ਬੋਲੀ ਬਿੰਦ੍ਰਮ 02 +ਤੋਟਕ 02) (19) ਚੰਦ ਅਵਤਾਰ : ਕੁਲ ਛੰਦ =15 (ਦੋਧਕ 04+ਤੋਮਰ 07+ਚੌਪਈ 04) (20) ਰਾਮ ਅਵਤਾਰ : ਕੁਲ ਛੰਦ =864 & ਕੁਲ 25 ਭਾਗ ਹਨ। ਇਸ ਰਚਨਾ ਵਿਚ ਕਲਸ਼, ਉਲਾਸ, ਕ੍ਰੀੜਾ, ਮੀਤ, ਮਾਲਤੀ, ਚਾਚਰੀ, ਚੌਬੋਲਾ, ਤਿਲਕੜਿਆ, ਰਸਾਵਲ, ਸਸਿ, ਸੁਖਦਾ, ਸੁਧਿ, ਦੋਹਰਾ, ਅਲਕਾ, ਅਗਾਧ, ਉਟੰਕਣ, ਅਰਧ, ਭੁਜੰਗੀ, ਅਰਧ, ਨਰਾਜ, ਅਰੂਪ, ਅਮ੍ਰਿਤਗੀਤ, ਅਨੂਪ ਨਰਾਜ, ਅਨਕਾ, ਅਜਬਾ, ਚੌਪਈ, ਤੋਟਕ, ਪਾਧੜੀ, ਰੂਆਮਲ, ਸੁੰਦਰੀ, ਭੁਜੰਗ, ਪ੍ਰਯਾਤ, ਮਧੁਰ ਧੁਨਿ, ਸਵੈਯਾ, ਚਰਪਟ ਛੀਗਾ, ਕਬਿੱਤ, ਦੋਧਕ, ਸ਼ਮਾਨਕਾ, ਸਾਰਸੁਤੀ, ਨਗ ਸਰੂਪੀ, ਨਗ ਸਰੂਪੀ ਅਰਧ ਛੰਦ, ਉਮਾਧ, ਉਮਾਥਾ, ਦੋਹਰਾ, ਸੋਰਠਾ, ਮਨੋਹਰ, ਬਿਜੈ, ਅਪੂਰਬ, ਕੁਸਮ ਬਚਿਤ੍ਰ, ਕੰਠ ਅਭੂਖਨ, ਝੂਲਾ, ਝੂਲਨਾ, ਤਾਰਕਾ, ਸੰਗੀਤ ਛਪੈ ਛੰਦ, ਬਿਰਾਜ ਛੰਦ, ਨਵ ਨਾਮਕ ਛੰਦ, ਸਿਰਖੰਡੀ, ਪਾਧੜੀ, ਸੰਗੀਤ, ਪਧਿਸਟਕਾ ਛੰਦ, ਹੋਹਾ ਛੰਦ, ਤ੍ਰਿਣ ਣਿਣ ਛੰਦ, ਤ੍ਰਿਮਤਾ ਛੰਦ, ਅਨਾਦ ਛੰਦ, ਬਹੜਾ ਛੰਦ, ਸੰਮੀਤ ਬਹੜਾ, ਅਨੰਤ ਤੁਕਾ ਸਵੈਯਾ, ਅਕਲਾ ਛੰਦ, ਮਕਰਾ ਛੰਦ, ਅਣਕਾ ਛੰਦ, ਅੜੂਹਾ ਛੰਦ। ਇਵੇਂ ਕੁਲ ਮਿਲਾਕੇ 67 ਪ੍ਰਕਾਰ ਦੇ ਛੰਦਾਂ ਦੀ ਇਸ ਰਚਨਾ ਵਿਚ ਵਰਤੋਂ ਹੋਈ ਹੈ। (21) ਕ੍ਰਿਸ਼ਨਾਵਤਾਰ : ਕੁਲ ਛੰਦ =2492 ਭਾਈ ਮਨੀ ਸਿੰਘ ਵਾਲੀ ਬੀੜ ਵਿਚ 43 ਛੰਧ ਵੱਧ ਹਨ। ਸੰਗਰੂਰ ਵਾਲੀ ਬੀੜ ਵਿਚ 2559 ਛੰਦ ਤੇ ਪਟਨੇ ਵਾਲੀ ਬੀੜ ਵਿਚ 2580 ਛੰਦ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪਰਕਾਸ਼ਤ ਦਸਮ ਗ੍ਰੰਥ ਸ਼ਬਦਾਰਥ ਅਨੁਸਾਰ ਅਸੀਂ ਛੰਦ ਬਿਓਰਾ ਦੇ ਰਹੇ ਹਾ, ਇਸ ਵਿਚ 2492 ਛੰਦ ਹਨ। 492 ਪੰਨਿਆਂ ਦੀ ਇਸ ਰਚਨਾ ਵਿਚ ਵਧੇਰੇ ਕਰਕੇ ਦੀਰਘ ਛੰਦ ਵਰਤੇ ਗਏ ਹਨ। ਸਵੈਯਾ ਛੰਦ ਦੀ ਵਰਤੋਂ ਸਭ ਤੋਂ ਵਧੇਰੇ ਹੋਈ ਹੈ। ਇਸ ਤੋਂ ਬਿਨਾਂ ਚੌਪਈ, ਦੋਹਰਾ, ਕਬਿੱਤ, ਅੜਿੱਲ, ਸੋਰਠਾ, ਛੱਪੈ, ਤੋਟਕ, ਬਿਸ਼ਨਪਦ ਛੰਦ ਵਰਤੇ ਗਏ ਹਨ। (22) ਨਰ ਅਵਤਾਰ : ਕੁਲ ਛੰਦ =07 (ਸਾਰੇ ਹੀ ਛੌਪਈ ਛੰਦ ਹਨ। ) (23) ਬਊਧ ਅਵਤਾਰ : ਕੁਲ ਛੰਦ =03 (ਦੋ ਚੌਪਈ+ਇਕ ਦੋਹਰਾ)ਇਹ ਅਤਿ ਲਘੂ ਅਵਤਾਰ ਕਥਾ ਹੈ ਜੋ ਬੁੱਧ ਦੀ ਮੂਰਤੀ ਬਾਰੇ ਹੈ। (24) ਨਿਹਕਲੰਕੀ ਅਵਤਾਰ : ਕੁਲ ਛੰਦ =588 ਅਕਾਰ ਵਜੋਂ ਇਹ ਰਚਨਾ ਚਉਬੀਸ ਅਵਤਾਰ ਵਿਚ ਤੀਜੇ ਨੰਬਰ ਤੇ ਆਉਂਦੀ ਹੈ। ਸਭ ਤੋਂ ਵੱਡੀ ਰਚਨਾ ਕ੍ਰਿਸ਼ਨਾਵਤਾਰ ਹੈ। ਦੂਜੇ ਨੰਬਰ ਤੇ ਰਾਮਾਵਤਾਰ ਹੈ। ਇਸ ਰਚਨਾ ਦੇ ਚਾਰ ਅਧਿਆਇ ਹਨ। ਛੰਦ ਬਿਓਰਾ ਇਸ ਪ੍ਰਕਾਰ ਹੈ: (1) ਅਧਿਆਇ ਪਹਿਲਾ = 454 ਛੰਦ (2) ਅਧਿਆਇ ਦੂਜਾ = 52 ਛੰਦ (3) ਅਧਿਆਇ ਤੀਜਾ = 04 ਛੰਦ (4) ਅਧਿਆਇ ਚੌਥਾ =78 ਛੰਦ ------- ਕੁਲ ਜੋੜ 588 ਛੰਦ ------- ਕੁਲ ਮਿਲਾ ਕੇ 60 ਕਿਸਮ ਦੇ ਛੰਦ ਦੀ ਵਰਤੋਂ ਹੋਈ ਹੈ, ਜਿਨ੍ਹਾਂ ਵਿਚੋਂ ਪ੍ਰਮੁੱਖ ਇਸ ਪ੍ਰਕਾਰ ਹਨ: 'ਚੌਪਈ, ਮਾਲਤੀ, ਬ੍ਰਿਧ ਨਰਾਜ, ਕੁਮਾਰ, ਲਲਿਤ, ਨਵਪਦੀ, ਅੜਿਲ, ਕੁਲਕ, ਕਿਲਕਾ, ਮਧੁਭਾਰ, ਹਰਿਗੀਤਕਾ, ਤ੍ਰਿਭੰਗੀ, ਹੀਰ, ਸੋਰਠਾ, ਦੋਹਰਾ, ਕੁੰਤਲੀਆ,ਪਾਧਰੀ, ਸਿਰਖੰਡੀ, ਅਨੂਪ, ਅਕਵਾ, ਚਾਚਰੀ, ਰਸਾਵਲ, ਤੋਮਰ, ਸਵੈਯਾ, ਸੁਪ੍ਰਿਯਾ, ਤ੍ਰਿੜਕਾ, ਅਨਹਦ, ਸੁਖਦਾ ਆਦਿ। (ਘ) ਬ੍ਰਹਮਾ ਅਵਤਾਰ ਚਉਬੀਸ ਅਵਤਾਰ ਵਿਸ਼ਨੂੰ ਦੇ ਹਨ। ਬ੍ਰਹਮਾ ਦੇ ਸੱਤ ਅਵਤਾਰ ਹਨ। ਦਸਮ ਗ੍ਰੰਥ ਵਿਚ ਚਉਬੀਸ ਅਵਤਾਰ ਤੋਂ ਬਾਅਦ ਇਹ ਰਚਨਾ ਆਉਂਦੀ ਹੈ ਤੇ ਇਸ ਤੋਂ ਬਾਅਦ ਰੁਦ੍ਰ ਦੇ ਦੋ ਅਵਤਾਰਾਂ ਦਾ ਚਰਿਤ੍ਰ ਹੈ। ਇਹ ਸਭ ਰਚਨਾਵਾਂ ਬਿਚਿਤ੍ਰ ਨਾਟਕ ਦਾ ਭਾਗ ਹਨ। ਇਸ ਰਚਨਾ ਦਾ ਕੁਲ 306 ਛੰਦ ਹਨ ਜਿਨ੍ਹਾਂ ਦਾ ਬਿਓਰਾ ਇਸ ਪ੍ਰਕਾਰ ਹੈ: (1) ਬਾਲਮੀਕ ਅਵਤਾਰ : ਕੁਲ ਛੰਦ = 6 (ਸਾਰੇ ਨਰਾਜ ਛੰਦ ਹਨ) (2) ਕਸਪ ਅਵਤਾਰ : ਕੁਲ ਛੰਦ = 3 (ਸਾਰੇ ਤੋਮਰ ਛੰਦ ਹਨ) (3) ਸੁਕ੍ਰ (ਸ਼ੁਕ੍ਰ) ਅਵਤਾਰ : ਕੁਲ ਛੰਦ = 2 (ਸਾਰੇ ਪਾਧੜੀ ਛੰਦ ਹਨ) (4) ਬਾਚੇਸ (ਬ੍ਰਹਸਪਤਿ) : ਕੁਲ ਛੰਦ = 2 ਅਵਤਾਰ (ਸਾਰੇ ਪਾਧੜੀ ਛੰਦ ਹਨ) (5) ਬਿਆਸ ਅਵਤਾਰ : ਕੁਲ ਛੰਦ = 285 ਇਸ ਵਿਚ ਤੋਮਰ, ਨਰਾਜ, ਪਾਧੜੀ, ਹਰਿਬੋਲਮਨਾ, ਤੋਟਕ, ਰੂਆਲ, ਮਧੁਭਾਰ, ਦੋਧਕ, ਮੋਹਨੀ, ਭੁਜੰਗ ਪ੍ਰਯਾਤ, ਸਵੈਯਾ, ਦੋਹਰਾ, ਕਬਿੱਤ ਆਦਿ ਦੀ ਵਰਤੋਂ ਹੋਈ ਹੈ। (6) ਸਾਸਤ੍ਰੋਧਾਰਕ ਅਵਤਾਰ : ਕੁਲ ਛੰਦ = 4 (ਸਾਰੇ ਤੋਟਕ ਛੰਦ ਹਨ) (7) ਕਾਲੀਦਾਸ ਅਵਤਾਰ : ਕੁਲ ਛੰਦ =4 (ਸਾਰੇ ਤੋਮਰ ਛੰਦ ਹਨ) ਕੁਲ ਮਿਲਾ ਕੇ ਇਸ ਰਚਨਾ ਵਿਚ 20 ਛੰਦਾਂ ਦੀ ਵਰਤੋਂ ਹੋਈ ਹੈ। (ਙ) ਰੁਦ੍ਰ ਅਵਤਾਰ : ਕੁਲ ਛੰਦ =856 ਇਸ ਰਚਨਾ ਵਿਚ ਦੋ ਅਵਤਾਰਾਂ ਦਤਾਤ੍ਰੇਯ ਤੇ ਪਾਰਸਨਾਥ ਦਾ ਵਰਣਨ ਹੈ ਇਹ ਦੋਵੇਂ ਰੁਦ੍ਰ ਦੇ ਅਵਤਾਰ ਹਨ। ਛੰਦ-ਬਿਓਰਾ ਇਸ ਪ੍ਰਕਾਰ ਹੈ: (1) ਦਤਾਤ੍ਰੇਯ : ਕੁਲ ਛੰਦ = 498 ਪ੍ਰਸਤਾਵਨਾ =06 ਛੰਦ ਵਰਨਣ =492 ਇਸ ਰਚਨਾ ਵਿਚ ਤੋਮਰ, ਪਾਧੜੀ, ਚੌਪਈ, ਰਸਾਵਲ, ਤੋਟਕ, ਵਿਚਿਤ੍ਰ, ਭੁਜੰਗ ਪ੍ਰਯਾਤ, ਮੋਹਨ, ਅਨੂਪ, ਨਰਾਜ, ਕੁਲਕ, ਤਰਕ, ਦੋਹਰਾ, ਮੋਹਿਨੀ, ਰੁਨਝੁਨ, ਰੁਆਲ, ਸਵੈਯਾ, ਭਗਵਤੀ, ਮਧੁਭਾਰ, ਚਰਪਟ ਆਦਿ ਛੰਦਾਂ ਦੀ ਵਰਤੋਂ ਹੋਈ ਹੈ। (2) ਪਾਰਸਨਾਥ : ਕੁਲ ਛੰਦ = 358 ਇਸ ਵਿਚ ਕੁਲ ਮਿਲਾ ਕੇ 16 ਪ੍ਰਕਾਰ ਦੇ ਛੰਦਾਂ ਦੀ ਵਰਤੋਂ ਹੋਈ ਹੈ, ਜਿਨ੍ਹਾਂ ਵਿਚੋਂ ਅਖਰ, ਸਵੈਯਾ, ਭਗਵਤੀ, ਨਰਾਜ, ਭੁਜੰਗ ਪ੍ਰਯਾਤ, ਮੋਹਿਨੀ, ਰਸਾਵਲ, ਰੂਆਮਲ, ਰੂਆਲ ਤੇ ਬਿਸ਼ਨਪਦ ਆਦਿ ਪ੍ਰਮੁੱਖ ਹਨ। (ਚ) ਸ਼ਸਤ੍ਰ ਨਾਮ ਮਾਲਾ : ਇਸ ਰਚਨਾ ਦੇ ਕੁਲ ਛੰਦ 1318 ਹਨ। ਇਹ ਰਚਨਾ ਪੰਜ ਅਧਿਆਇ ਵਿਚ ਵੰਡੀ ਗਈ ਹੈ। ਛੰਦ-ਬਿਓਰਾ ਇਸ ਪ੍ਰਕਾਰ ਹੈ: (1) ਅਧਿਆਇ ਪਹਿਲਾ : ਕੁਲ ਛੰਦ =27 (30 ਸ਼ਸਤ੍ਰਾਂ ਦੇ ਨਾਂ ਗਿਣੇ ਗਏ ਹਨ) (2) ਅਧਿਆਇ ਦੂਜਾ : ਕੁਲ ਛੰਦ =47 (ਚਕ੍ਰ, ਤਲਵਾਰ, ਜਮਦਾੜ੍ਹ, ਸੈਹਬੀ, ਬਰਛੀ ਦਾ ਵਰਣਨ) (3) ਅਧਿਆਇ ਤੀਜਾ : ਕੁਲ ਛੰਦ =178 (ਤੀਰ ਦੇ ਨਾਵਾਂ ਦਾ ਵਰਣਨ) (4) ਅਧਿਆਇ ਚੌਥਾ : ਕੁਲ ਛੰਦ =208 (ਪਾਸ ਦੇ ਨਾਵਾਂ ਦਾ ਵਰਣਨ) (5) ਅਧਿਆਇ ਪੰਜਵਾ : ਕੁਲ ਛੰਦ =858 (ਬੰਦੂਕ ਦੇ ਨਾਵਾਂ ਦਾ ਵਰਣਨ) ਕੁਲ ਮਿਲਾ ਕੇ 7 ਕਿਸਮ ਦੇ ਛੰਦਾਂ ਦੀ ਵਰਤੋਂ ਹੋਈ ਹੈ। ਦੋਹਰਾ, ਅੜਿੱਲ, ਚੌਪਈ, ਸੋਰਠਾ, ਰੁਆਮਲ ਪ੍ਰਮੁੱਖ ਹਨ। ਦੋਹਰੇ ਤੇ ਚੌਪਈ ਦੀ ਪ੍ਰਧਾਨਤਾ ਹੈ। (ਛ) ਚਰਿਤ੍ਰੋਪਾਖਿਆਨ : ਕੁਲ ਛੰਦ =7555 ਭਾਵੇਂ ਇਸ ਰਚਨਾ ਤੇ ਕਈ ਸ਼ੰਕੇ ਪ੍ਰਗਟ ਕੀਤੇ ਗਏ ਹਨ ਪਰ 'ਕਬਿਓ ਬਾਚ ਬੇਨਤੀ ਚੌਪਈ ' ਇਸ ਰਚਨਾ ਦਾ ਹਿੱਸਾ ਹੈ। ਇਹ ਇਕ ਲੰਮੇਰੀ ਰਚਨਾ ਹੈ ਜਿਸ ਦੇ 580 ਪੰਨੇ ਹਨ। ਇਸ ਵਿਚ 16 ਪ੍ਰਕਾਰ ਵਿਚ ਦੇ ਛੰਦ ਵਰਤੇ ਗਏ ਹਨ। ਜਿਵੇਂ ਚੌਪਈ, ਦੋਹਰਾ, ਅੜਿੱਲ, ਭੁਜੰਗ ਪ੍ਰਯਾਤ, ਕਬਿੱਤ, ਸੋਰਠਾ, ਛਪੈ, ਰੁਆਲ, ਤੋਮਰ, ਰੂਆਮਲ, ਭੁਜੰਗ, ਨਰਾਜ, ਵਿਜੈ, ਤੋਟਕ ਆਦਿ। ਚਉਪਈ ਛੰਦ ਦੀ ਵਰਤੋਂ ਸਭ ਤੋਂ ਵਧੇਰੇ ਲਗਭਗ 4500 ਵਾਰ ਹੋਈ ਹੈ। ਇਸ ਤੋਂ ਬਾਅਦ ਦੋਹਰੇ ਤੇ ਅੜਿੱਲ ਛੰਦ ਦੀ ਵਰਤੋਂ ਹੋਈ ਹੈ। ਛੰਦ ਪਰਿਵਰਤਨ ਬਹੁਤ ਘੱਟ ਹੈ। ਵੱਡੇ ਤੋਂ ਵੱਡੇ ਚਰਿਤ੍ਰ ਪ੍ਰਸੰਗ ਵਿਚ 8 ਤੋਂ ਜ਼ਿਆਦਾ ਕਿਸਮ ਦੇ ਛੰਦ ਨਹੀਂ ਵਰਤੇ ਗਏ। (ਜ) ਜ਼ਫਰਨਾਮਾ ਇਹ ਔਰੰਗਜੇਬ ਬਾਦਸ਼ਾਹ ਨੂੰ ਲਿਖਿਆ ਪੱਤਰ ਹੈ। ਇਸ ਦੇ ਕੁਲ 111 ਛੰਦ ਹਨ ਜੋ ਸ਼ੇਅਰ ਰੂਪ ਹਨ ਇਸ ਦੀ ਬਣਤਰ ਮਸਨਵੀ ਵਾਲੀ ਹੈ। ਇਸ ਦੇ ਦੋ ਭਾਗ ਹਨ: ਪਹਿਲਾ ਹਿੱਸਾ- ਮੰਗਲਾਚਰਣ =12 ਛੰਦ ਦੂਜਾ ਹਿੱਸਾ- ਦਾਸਤਾਨ = 99 ਛੰਦ ਕੁਝ ਵਿਦਵਾਨਾਂ ਨੇ ਹਕਾਇਤ ਨੰ: 7 ਵਿਚ ਅੰਕਿਤ 4 ਸ਼ੇਅਰਾਂ ਨੂੰ ਮਿਲਾ ਕੇ ਇਨ੍ਹਾਂ ਦੀ ਗਿਣਤੀ 115 ਦਿੱਤੀ ਹੈ। (ਝ) ਹਿਕਾਯਤਾਂ ਹਿਕਾਯਤਾਂ ਦੀ ਕੁਲ ਗਿਣਤੀ 11 ਹੈ। ਤੇ ਕੁਲ ਛੰਦ 752 ਬੈਂਤ ਹਨ, ਇਸ ਦਾ ਛੰਦ ਬਿਓਰਾ ਇਸ ਪ੍ਰਕਾਰ ਹੈ: ਪਹਿਲਾ ਹਿਕਾਯਤ =65 ਬੈਂਤ ਛੰਦ (ਰਾਜਾ ਦਲੀਪ ਦੀ ਕਹਾਣੀ) ਦੂਜੀ ਹਿਕਾਯਤ = 57 ਬੈਂਤ ਛੰਦ (ਚੀਨ ਦੇ ਇਕ ਰਾਜੇ ਦੀ ਕਥਾ) ਤੀਜੀ ਹਿਕਾਯਤ = 139 ਬੈਂਤ ਛੰਦ (ਰਾਜਕੁਮਾਰੀ ਬਛਤ੍ਰਾਮਤੀ ਦਾ ਪ੍ਰਸੰਗ) ਚੌਥੀ ਹਿਕਾਯਤ = 51 ਬੈਂਤ ਛੰਦ (ਕਾਜੀ ਦੀ ਅਨੂਪਮ ਪਤਨੀ ਦੀ ਕਹਾਣੀ) ਪੰਜਵੀ ਹਿਕਾਯਤ =40 ਬੈਂਤ ਛੰਦ (ਉਤਰੀ ਦਿਸ਼ਾ ਦੇ ਦੋ ਬਾਦਸ਼ਾਹਾਂ ਦਾ ਜ਼ਿਕਰ ਜੋ ਇਕੱਠੇ ਸ਼ਿਕਾਰ ਤੇ ਗਏ ਸਨ) ਛੇਵੀਂ ਹਿਕਾਯਤ = 49 ਬੈਂਤ ਛੰਦ (ਉਸ ਰਾਜਕੁਮਾਰੀ ਦਾ ਪ੍ਰਸੰਗ ਜੋ ਆਪਣੇ ਨਜ਼ਾਇਜ ਪੁੱਤਰ ਨੂੰ ਸੰਦੂਕ ਵਿਚ ਪਾ ਕੇ ਦਰਿਆ ਵਿਚ ਰੋੜ੍ਹ ਦਿੰਦੀ ਹੈ) ਸੱਤਵੀਂ ਹਿਕਾਯਤ = 47 ਬੈਂਤ ਛੰਦ (ਬਾਦਸ਼ਾਹ ਦੀ ਸੁੰਦਰ ਪਤਨੀ ਦਾ ਪ੍ਰਸੰਗ) ਅੱਠਵੀ ਹਿਕਾਯਤ = 44 ਬੈਂਤ ਛੰਦ (ਇਕ ਰਾਣੀ ਕਿਸੇ ਜੌਹਰੀ ਦੇ ਪੁੱਤਰ ਤੇ ਮੋਹਿਤ ਹੋ ਜਾਂਦੀ ਹੈ, ਉਸ ਦਾ ਪ੍ਰਸੰਗ ਹੈ) ਨੌਵੀਂ ਹਿਕਾਯਤ = 179 ਬੈਂਤ ਛੰਦ (ਇਕ ਬਾਦਸ਼ਾਹ ਦੇ ਪੁੱਤਰ ਤੇ ਮੰਤਰੀ ਦੀ ਪੁੱਤਰੀ ਦਾ ਕਥਾ) ਦਸਵੀਂ ਹਿਕਾਯਤ =60 ਬੈਂਤ ਛੰਦ (ਕਾਲਿੰਜਰ ਦੇ ਰਾਜਕੁਮਾਰ ਅਤੇ ਇਕ ਸਾਹੂਕਾਰ ਦੀ ਪੁੱਤਰੀ ਦੇ ਪ੍ਰੇਮ ਦਾ ਪ੍ਰਸੰਗ) ਗਿਆਰਵੀਂ ਹਿਕਾਯਤ =21 ਬੈਂਤ ਛੰਦ (ਅਫਗਾਨ ਰਹੀੰਮ ਖਾਨ ਦੀ ਪਤਨੀ ਦਾ ਹਸਨਖਾਨ ਨਾਂ ਦੇ ਅਫਗਾਨ ਤੇ ਮੁਗਧ ਹੋਣਾ) (ਵ) ਫੁਟਕਲ ਰਚਨਾਵਾਂ ਇਸ ਵਿਚ ਸ਼ਬਦ ਹਜ਼ਾਰੇ, ਸਵੈਯੇ ਤੇ ਖਾਲਸਾ ਮਹਿਮਾ ਰਚੱਨਾਵਾਂ ਆਉਂਦੀਆਂ ਹਨ। ਇਨ੍ਹਾਂ ਦਾ ਛੰਦ-ਬਿਓਰਾ ਇਸ ਪ੍ਰਕਾਰ ਹੈ (1) ਸ਼ਬਦ ਹਜ਼ਾਰੇ: ਕੁਲ 9 ਸ਼ਬਦ ਹਨ ਜੋ ਰਾਮਕਲੀ, ਸੋਰਠ, ਕਲਿਆਣ, ਤਿਲੰਗ, ਬਿਲਾਵਲ ਤੇ ਦੇਵ ਗੰਧਾਰੀ ਰਾਗਾਂ ਵਿਚ ਹਨ। (2) ਸਵੈਯੇ : ਇਨ੍ਹਾਂ ਦੀ ਗਿਣਤੀ 33 ਹੈ। ਕਰਮ ਕਾਂਡ ਛੱਡ ਕੇ ਪ੍ਰੇਮਾ ਭਗਤੀ ਦਾ ਉਪਦੇਸ਼ ਦਿਤਾ ਹੈ। (3) ਖਾਲਸਾ ਮਹਿਮਾ: ਇਸ ਦੇ ਕੁਲ 4 ਛੰਦ ਹਨ। ਇਸ ਵਿਚ ਬ੍ਰਾਹਮਣ ਦੀ ਬਜਾਏ ਖਾਲਸੇ ਦੀ ਮਹਾਨਤਾ ਨੂੰ ਬਿਆਨ ਕੀਤਾ ਹੈ। ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਦਸਮ ਗ੍ਰੰਥ ਵਿਚ 16643 ਛੰਦਾਂ ਦੀ ਵਰਤੋਂ ਹੋਈ ਹੈ। ਛੰਦ ਵਿਧਾਨ ਦਸਮ ਗ੍ਰੰਥ ਵਰਤੇ ਗਏ ਛੰਦਾਂ ਦੇ ਵਿਧਾਨ ਨੂੰ ਸਪਸ਼ਟ ਕਰਨ ਲਈ ਅਸੀਂ ਇਨ੍ਹਾਂ ਛੰਦਾਂ ਦੇ ਲੱਛਣ ਉਦਾਹਰਣਾਂ ਸਹਿਤ ਅੰਕਿਤ ਕਰਦੇ ਹਾਂ, ਜੋ ਇਸ ਪ੍ਰਕਾਰ ਹਨ: (1) ਉਗਾਥਾ ਚਾਰ ਚਰਣ, ਪ੍ਰਤੀ ਚਰਣ ਜ, ਤ, ਰ, ਗ, (ੀਸ਼ੀ,ਸ਼ਸ਼ੀ,ਸ਼ੀਸ਼,5) ਆਉਂਦੇ ਹਨ। ਪੰਜ ਪੰਜ ਅੱਖਰਾਂ ਤੇ ਵਿਸ਼ਰਾਮ ਹੁੰਦਾ ਹੈ। ਉਦਾਹਰਣ: ਅਜਿੱਤ ਜਿੱਤੇ। ਅਬਾਹ ਬਾਹੇ। ਅਖੰਡ ਖੰਡੇ। ਅਦਾਹ ਦਾਹੇ। ਅਭੰਡ ਭੰਡੇ। ਅਡੰਗ ਡੰਗੇ। ਅਮੁੰਨ ਮੁੰਨੇ। ਅਭੰਗ ਭੰਗੇ॥224॥ (ਰਾਮਾਵਤਾਰ) (2) ਉਗਾਧ ਇਸ ਦਾ ਨਾਮ ਤਿਲਕੜੀਆ ਅਤੇ ਯਸ਼ੋਧਾ ਭੀ ਹੈ। ਇਸ ਦੇ ਚਾਰ ਚਰਣ ਹੁੰਦੇ ਹਨ ਪ੍ਰਤੀ ਚਰਣ ੀਸ਼ੀ,ਸ਼ਸ਼ ਆਉਂਦੇ ਹਨ। ਉਦਾਹਰਣ: ਸਬਾਰਿ ਨੈਣੰ। ਉਦਾਸ ਬੈਣੰ। ਕਹਯੋ ਕੁਨਾਰੀ। ਕੁਬ੍ਰਿਤ ਕਾਰੀ॥212॥ (ਰਾਮਾਵਤਾਰ) (3) ਉਛਲਾ ਜਾਂ ਉਛਾਲ ਇਸ ਦਾ ਨਾਮ ਹੰਸਕ ਅਤੇ ਪੰਕਤਿ ਭੀ ਹੈ। ਇਸ ਦੇ ਚਾਰ ਚਰਣ ਹੁੰਦੇ ਹਨ। ਉਦਾਹਰਣ - ਗਾਵਤ ਨਾਰੀ। ਬਾਜਤ ਤਾਰੀ। ਦੇਖਤ ਰਾਜਾ। ਦੇਵਤ ਸਾਜਾ॥160॥ (ਅਜਰਾਜ) (4) ਉਟੰਗਣ ਚਾਰ ਚਰਣ, ਪ੍ਰਤੀ ਚਰਣ ਸੱਤਜਗਣ ਇਕ ਗੁਰੂ। ਹਰੇਕ ਚਰਣ ਵਿਚ ਪਹਿਲਾ ਵਿਸ਼ਰਾਮ 12 ਤੇ ਦੂਜਾ 10 ਅੱਖਰਾਂ ਤੇ ਹੁੰਦਾ ਹੈ ਉਦਾਹਰਣ: ਸੂਰਬੀਰਾ ਸਜੇ ਘੋਰ ਬਾਜੇ ਬਜੇ। ਭਾਜ ਕੰਤਾ ਸੁਣੇ ਰਾਮ ਆਏ। ਬਾਲਿ ਮਾਰਯੋ ਬਲੀ ਸਿੰਧੁ ਪਾਟਯੋ ਜਿਨੈ, ਤਾਹਿ ਸੋਂ ਬੈਰਿ ਕੈਸੇ ਰਚਾਏ॥380॥ (ਰਾਮਾਵਤਾਰ) (5) ਉਤਭੁਜ ਇਸ ਨੂੰ ਅਰਧ ਭੁਜੰਗ, ਸੋਮਰਾਜੀ ਤੇ ਸ਼ੰਖਨਾਰੀ ਭੀ ਆਖਦੇ ਹਨ। ਇਸ ਦੇ ਚਾਰ ਚਰਣ ਤੇ ਪ੍ਰਤੀ ਚਰਣ ਦੋ ਜਗਣ (ਸ਼ਸ਼ੀ, ੀਸ਼ਸ਼) ਆਉਂਦੇ ਹਨ ਉਦਾਹਰਣ: ਹਮਾਸੰ ਕਪਾਲੰ। ਸੁਭਾਸੰ ਛਿਤਾਲੰ। ਪ੍ਰਤਾਸੰ ਜੁਆਲੰ। ਅਨਾਸੰ ਕਰਾਲੰ। (6) ਅਸਤਰ ਇਸ ਦਾ ਨਾਮ ਭੁਜੰਗ ਪ੍ਰਯਾਤ ਭੀ ਹੈ। ਇਸ ਦੇ ਚਾਰ ਚਰਣ ਤੇ ਪ੍ਰਤੀ ਚਰਣ ਚਾਰ ਜਗਣ (ੀਸ਼ਸ਼,ੀਸ਼ਸ਼,ੀਸ਼ਸ਼,ੀਸ਼ਸ਼)ਆਉਂਦੇ ਹਨ। ਉਦਾਹਰਣ: ਮਹਾ ਘੋਰ ਕੈ ਕੈ ਘਨੰ ਕੀ ਘਟਾ ਜਿਯੋ। ਸੁ ਧਾਇਆ ਰਣੰ ਬਿੱਜੁਲੀ ਕੀ ਛਟਾ ਜਯੋ। ਸੁਨੇ ਸਰਬ ਦਾਨੋ ਸੁਮੁਹਿ ਸਿਧਾਏ, ਮਹਾ ਕ੍ਰੋਧ ਕੈ ਕੈ ਸੁ ਬਾਜੀ ਨਚਾਯੇ, (ਮਾਨਸਤਾ) (7) ਅਸਤਾ-ਅਸਤ੍ਰਾ ਇਸ ਦਾ ਨਾਮ ਕਿਲਕਾ, ਤਾਰਕ ਅਤੇ ਤੋਟਕ ਭੀ ਹੈ। ਇਸ ਦੇ ਚਾਰ ਚਰਣ ਅਤੇ ਪ੍ਰਤੀ ਚਰਣ ਚਾਰ ਸਗਣ (ੀਸ਼,ੀਸ਼,ੀਸ਼,ੀਸ਼) ਆਉਂਦੇ ਹਨ। ਉਦਾਹਰਣ: ਅਸਿ ਲੈ ਕਲਕੀ ਕਰਿ ਕੋਪ ਭਿਰਓ। ਰਣ ਰੰਗ ਸੁਰੰਗ ਬਿਖੈ ਬਿਚਰਿਓ। ਗਹਿ ਪਾਨਿ ਕ੍ਰਿਪਾਣ ਬਿਖੇ ਨ ਡਰਿਓ। ਰਿਸ ਸੋ ਰਣ ਚਿਤ੍ਰ ਬਿਚਿਤ੍ਰ ਕਰਿਓ। (ਨਿਹਕਲੰਕੀ) (8) ਅਕਰਾ ਇਸ ਦਾ ਨਾਮ ਅਣਕਾ, ਅਨਹਦ, ਅਨੁਭਵ, ਸ਼ਸ਼ਿਵਦਨਾ, ਚੰਡਰਸਾ ਅਤੇ ਮਧੁਰਧੁਨਿ ਭੀ ਹੈ। ਇਸ ਦੇ ਚਾਰ ਚਰਣ ਤੇ ਪ੍ਰਤੀ ਚਰਣ ੀ, ੀਸ਼ਸ਼ ਆਉਂਦੇ ਹਨ। ਉਦਾਹਰਣ: ਕਸਿ ਸਰ ਮਾਰੇ। ਸਿਸੁ ਨਹਿ ਹਾਰੇ। ਬਹੁ ਬਿਧਿ ਬਾਣੰ। ਅਤਿ ਧਨੁ ਤਾਣੰ॥814॥ (ਰਾਮਾਵਤਾਰ) (9) ਅਕਵਾ ਇਸ ਦਾ ਨਾਮ ਅਜਬਾ, ਕਨਯਾ ਅਤੇ ਤੀਰਣਾ ਭੀ ਹੈ। ਇਸ ਦੇ ਵੀ ਚਾਰ ਚਰਣ ਹੁੰਦੇ ਹਨ। ਉਦਾਹਰਣ: ਜੁਟੇ ਵੀਰੰ। ਛੁਟੇ ਤੀਰੰ। ਜੁੱਝੇ ਤਾਜੀ। ਡਿੱਗੇ ਗਾਜੀ। (ਨਿਹਕਲੰਕੀ) (10) ਅਕੜਾ ਇਸ ਦੇ ਚਾਰ ਚਰਣ ਹੁੰਦੇ ਹਨ। ਉਦਾਹਰਣ: ਮੁਨਿ ਬਾਲ ਛਾਡਹੁ ਗਰਬ। ਮਿਲੁ ਆਨ ਮੋ ਹਿਯ ਸਰਬ। ਲੈ ਜਾਂਹਿ ਰਾਘਵ ਤੀਰ। ਤੁਹਿ ਨੇਕ ਦੈ ਕੈ ਚੀਰ॥777॥ (ਰਾਮਾਵਤਾਰ) (11) ਅਚਕੜਾ ਇਸ ਦਾ ਨਾਮ ਸ੍ਰਮਿਈ, ਕਾਮਿਨੀ ਮੋਹਨਾ ਤੇ ਲਖਮੀਧਰ ਭੀ ਹੈ। ਇਸ ਦੇ ਚਾਰ ਚਰਣ ਹੁੰਦੇ ਹਨ ਅਤੇ ਪ੍ਰਤੀ ਚਰਣ ਚਾਰਯਗਣ ( ਸ਼ੀਸ਼,ਸ਼ੀਸ਼,ਸ਼ੀਸ਼,ਸ਼ੀਸ਼) ਆਉਂਦੇ ਹਨ। ਉਦਾਹਰਣ: ਅੰਬਕਾ ਤੋਤਲਾ ਸੀਤਲਾ ਸਾਕਿਨੀ। ਸਿੰਧੁਰੀ ਸੁਪ੍ਰਭਾ ਸੁਭ੍ਰਪਾ ਡਾਕਿਨੀ। ਸਾਵਜਾ ਸੰਭਰੀ ਸਿੰਧੁਲਾ ਦੁੱਖਰੀ। ਸੰਮਿਲਾ ਸੰਭਲਾ ਸੁਪ੍ਰਭਾ ਦੁੱਧਰੀ। (ਪਾਰਸਨਾਥ) (13) ਅਜਬਾ ਇਸ ਦਾ ਨਾਮ ਅਕਵਾ, ਕਨਯਾ ਤੇ ਤੀਰਣਾ ਭੀ ਹੈ। ਇਸ ਦੇ ਚਾਰ ਚਰਣ ਹੁੰਦੇ ਹਨ। ਉਦਾਹਰਣ: ਲੱਗੈ ਤੀਰੰ। ਭੱਗੈ ਵੀਰੰ। ਰੋਸੰ ਰੁੱਝੇ। ਅੰਸਤ੍ਰੰ ਜੁੱਝੇ॥404॥ (ਰਾਮਾਵਤਾਰ) (14) ਅਜਿਨਾ ਇਸ ਦਾ ਨਾਮ ਅਜੰਨ ਵੀ ਹੈ। ਇਸ ਦੇ ਚਾਰ ਚਰਣ ਹੁੰਦੇ ਹਨ। ਉਦਾਹਰਣ: ਅਜੀਤੇ ਜੀਤੇ ਜੀਤ ਕੋ। ਅਭੀਗੰ ਭਾਜ ਭੀਰ ਹੈ। ਸਿਧਾਰੇ ਚੀਨਰਾਜ ਪੈ। ਸਥੋਈ ਸਰਬ ਸਾਥ ਕੈ॥424॥ (ਨਿਹਕਲੰਕੀ) (15) ਅਨਕਾ ਪਿਛੋ ਦੇਖੋ ਅਕਰਾ ਵਿਚ। (16) ਅਤਿਮਾਲਤੀ ਇਸ ਦਾ ਨਾਮ ਪਾਦਾਕੁਲਕ ਭੀ ਹੈ। ਇਸ ਦੇ ਚਾਰ ਚਰਣ ਹੁੰਦੇ ਹਨ। 8 ਮਾਤਰਾ ਤੇ ਦੋ ਵਿਸ਼ਰਾਮ ਤੇ ਅੰਤ ਦੋ ਗੁਰੂ ਹੁੰਦੇ ਹਨ। ਉਦਾਹਰਣ: ਕਹੂੰ ਨ ਪੂਜਾ। ਕਹੂ ਨ ਅੰਚਾ। ਕਹੂੰ ਨ ਸ਼੍ਰਤਿ ਧੁਨਿ। ਸਿਮ੍ਰਤਿਨ ਚੰਚਾ। ਕਹੂੰ ਨ ਹੋਮੰ। ਕਹੂੰ ਨ ਦਾਨੰ। ਕਹੂੰ ਨ ਸੰਜਮ ਕਹੂੰ ਸਕਾਨ। (ਨਿਹਕਲੰਕੀ) (17) ਅਨਹਦ ਦੇਖੋ ਅਕਰਾ ਛੰਦ। (18) ਅਨਕਾ ਇਸ ਦਾ ਨਾਮ ਸਸ਼ੀ ਭੀ ਹੈ। ਇਸ ਦੇ ਚਾਰ ਚਰਣ ਹੁੰਦੇ ਹਨ। ਪ੍ਰਤੀ ਚਰਣ ਯਗਣ (ੀਸ਼ਸ਼) ਆਉਂਦੇ ਹੈ। ਉਦਾਹਰਣ: ਪ੍ਰਭੂ ਹੈ। ਅਜੂ ਹੈ। ਅਜੈ ਹੈ। ਅਭੈ ਹੈ। (ਰਾਮਾਵਤਾਰ) (19) ਅਨਾਦ ਇਸ ਦਾ ਨਾਮ ਵਾਪੀ ਵੀ ਹੈ। ਇਸ ਦੇ ਚਾਰ ਚਰਣ ਹੁੰਦੇ ਹਨ। 4-4 ਅੱਖਰਾਂ ਤੇ ਦੋ ਵਿਸ਼ਰਾਮ ਹੁੰਦੇ ਹਨ। ਉਦਾਹਰਣ: ਚੱਲੇ ਬਾਣ, ਰੁੱਕੇ ਗੈਣ। ਮੱਤੇ ਸੂਰ, ਰੱਤੇ ਨੈਣ। ਢੱਕੇ ਢੋਲ, ਢੂਕੀ ਢਾਲ। ਛੁੱਟੈਂ ਭਾਣ ਉੱਠੈ ਜਾਲ॥55॥ (ਰਾਮਾਵਤਾਰ) (20) ਅਨੂਪ ਨਰਾਜ ਛੰਦ ਇਸ ਦਾ ਲੱਛਣ ਨਰਾਜ ਛੰਦ ਤੋਂ ਭਿੰਨ ਨਹੀਂ, ਕਿਉਂਕਿ ਇਸ ਵਿਚ ਵੀ ਲਘੁ ਗੁਰੂ ਦੇ ਕ੍ਰਮ ਕਰਕੇ ਪ੍ਰਤੀ ਚਰਣ 16-16 ਅੱਖਰ ਹੁੰਦੇ ਹਨ। ਸਿਰਫ ਅੱਖਰਾਂ ਦੀ ਅਨੂਪਤਾ ਹੁੰਦੀ ਹੈ। ਉਦਾਹਰਣ: ਗਜੰ ਗਜੇ ਹਯੰ ਹਲੇ ਹਲਾ ਹਲੀ ਹਲੋ ਹਲੰ। ਬੱਬਜ ਸਿੰਧਰੇ ਸੁਰੰ ਛੁਟੰਤ ਬਾਣ ਕੇਵਲ। ਪਪੱਕ ਪੱਖਰੇ ਤੁਰੇ ਭੱਭਖ ਘਾਯ ਨਿਰਮਲੰ। ਪਲੁੱਥ ਲੁੱਥ ਬਿੱਥਰੀ ਅਮੱਥ ਜੁੱਥ ਉੱਥਲੰ॥308॥ (ਰਾਮਾਵਤਾਰ) (21) ਅਪੂਰਬ ਇਸ ਦੇ ਦੋ ਰੂਪ ਹਨ। ਪਹਿਲੇ ਵਿਚ ਚਾਰ ਚਰਣ ਤੇ ਪ੍ਰਤੀ ਚਰਣ ਸ਼ੀਸ਼,ਸ਼ਸ਼ੀ ਵਰਤੇ ਜਾਂਦੇ ਹਨ। ਦੂਜੇ ਰੂਪ ਵਿਚ ਇਕ ਜਗਣ ਤੇ ਇਕ ਗੁਰੂ (ੀਸ਼ਸ਼,ਸ਼) ਵਰਤੇ ਜਾਂਦੇ ਹਨ। ਦੂਜਾ ਰੂਪ ਅਰੂਪਾ ਤੇ ਕ੍ਰੀੜਾ ਛੰਦ ਦੇ ਸਮਾਨ ਹੈ। ਉਦਾਹਰਣ: ਗਣੇ ਕੇਤੇ। ਹਣੇ ਜੇਤੇ। ਕਈ ਮਾਰੇ। ਕਿਤੇ ਹਾਰੇ॥762॥ (ਰਾਮਾਵਤਾਰ) (22) ਅਭੀਰ ਜਾਂ ਅਹੀਰ ਇਸ ਦੇ ਚਾਰ ਚਰਣ ਹੁੰਦੇ ਹਨ। ਪ੍ਰਤੀ ਚਰਣ 11 ਮਾਤ੍ਰਾ ਤੇ ਅੰਤ ਗੁਰੂ ਲਘੂ ਆਉਂਦੇ ਹਨ। ਉਦਾਹਰਣ: ਅਤਿ ਸਾਧੂ ਅਤਿਰਾਜ। ਕਰਨ ਲਗੇ ਦੁਰਕਾਜ। ਪਾਪ ਹ੍ਰਿਦੇ ਮਹਿ ਠਾਨ। ਕਰਤ ਧਰਮ ਕਰ ਹਾਨਿ। (ਨਿਹਕਲੰਕੀ) (23) ਅਮ੍ਰਿਤ ਗਤਿ ਇਸ ਦੇ ਚਾਰ ਚਰਣ ਤੇ ਹਰ ਚਰਣ ਦੀਆਂ 12 ਮਾਤਰਾਂ ਹੁੰਦੀਆਂ ਹਨ। ਉਦਾਹਰਣ: ਸੁਮਤਿ ਮਹਾਂ ਰਿਖਿ ਰਘੁਵਰ। ਦੁੰਦਭਿ ਬਾਜਤ ਦਰਿ ਦਰਿ ਜੱਗ ਕੀਅਸੁ ਧੁਨਿ ਘਰਿ ਘਰਿ। ਪੂਰ ਰਹੀ ਧੁਨਿ ਸੁਰਪੁਰਿ॥703॥ (ਰਾਮਾਵਤਾਰ) (24) ਅਰਿੱਲ-ਅਰਿੱਲਾ ਦੇਖੋ ਅੜਿੱਲ ਛੰਦ। (25) ਅਰੂਪਾ ਇਸ ਦਾ ਨਾਮ ਕ੍ਰੀੜਾ ਭੀ ਹੈ। ਦੇਖੋ ਅਪੂਰਬ ਛੰਦ। (26) ਅਕਲਾ ਇਸ ਦਾ ਨਾਮ ਕੁਸਮਵਿਚਿਤ੍ਰਾ ਭੀ ਹੈ। ਇਸ ਦੇ ਚਾਰ ਚਰਣ ਹੁੰਦੇ ਹਨ। ਉਦਾਹਰਣ: ਚਰਪਟ ਸੈਣੰ ਖਟਪਟ ਭਾਜੇ। ਝਟਪਟ ਜੁੱਝਯੋ ਲਖ ਰਣ ਰਾਜੇ। ਸਟਪਟ ਭਾਜੇ ਅਟਪਟ ਸੂਰੰ। ਝਟਪਟ ਬਿਸ੍ਰੀ ਘਟਪਟ ਹੂਰੰ। (ਰਾਮਾਵਤਾਰ) (27) ਅੜਿਲ ਚਾਰ ਚਰਣ ਹੁੰਦੇ ਹਨ ਤੇ ਹਰ ਚਰਣ ਦੀਆਂ 16 ਮਾਤਰਾਂ ਹੁੰਦੀਆਂ ਹਨ। ਇਸ ਦੇ ਚਾਰ ਰੂਪ ਮੰਨੇ ਗਏ ਹਨ। ਉਦਾਹਰਣ: ਡੋਲਤ ਜਹ ਤਹ ਪੁਰਖ ਅਪਾਵਨ। ਲਾਗਤ ਕਤ ਹੀ ਧਰਮ ਕੋ ਦਾਵਨ। ਅਰਥਹ ਛਾਡ ਅਨਰਥ ਬਤਾਵਤ। ਧਰਮ ਕਰਮ ਚਿਤਿ ਏਕ ਨ ਲਿਆਵਤ॥84॥ (ਨਿਹਕਲੰਕੀ) (28) ਅੜੂਹਾ ਇਸ ਦਾ ਨਾਮ ਸੰਯੁਕਾ ਭੀ ਹੈ। ਇਸ ਦੇ ਚਾਰ ਚਰਣ ਹੁੰਦੇ ਹਨ। ਉਦਾਹਰਣ: ਸਜ ਸੈਨ ਭਰਥ ਚਲੇ ਤਹਾਂ। ਰਣਿ ਬਾਲ ਬੀਰ ਮੰਡੇ ਜਹਾਂ। ਬਹੁ ਭਾਂਤ ਬੀਰ ਸੰਘਾਰ ਹੀ। ਸਰ ਓਘ ਪ੍ਰਓਘ ਪ੍ਰਹਾਰ ਹੀ॥115॥ (ਰਾਮਾਵਤਾਰ) (29) ਏਕ ਅਛਰੀ ਛੰਦ ਇਸ ਦੇ ਚਾਰ ਭੇਦ ਮੰਨੇ ਗਏ ਹਨ ਸ੍ਰੀ, ਮਹੀ, ਮ੍ਰਿਗੇਂਦ੍ਰ, ਤੇ ਸ਼ਸੀ। ਇਸ ਵਿਚ ਇਕੋ ਅੱਖਰ ਹੁੰਦਾ ਹੈ, ਉਦਹਾਰਣ: ਮਹੀਰੂਪ-ਅਜੈ। ਅਲੈ। ਅਭੈ। ਅਬੈ॥(ਜਾਪੁ) ਮ੍ਰਿਗੇਂਦ੍ਰ ਰੂਪ-ਅਗੰਜ। ਅਭੰਜ। ਅਲੱਖ। ਅੱਭਖ॥(ਜਾਪੁ) ਸ਼ਸੀ ਰੂਪ-ਨ ਰਾਮੇ। ਨ ਰੰਗੇ। ਨ ਰੂਪੇ। ਨ ਰੇਖੇ॥(ਜਾਪੁ) (30) ਏਲਾ ਤਿੰਨ ਚਰਨ ਹੁੰਦੇ ਹਨ ਹਰ ਚਰਣ ਦੀਆਂ 24 ਮਾਤ੍ਰਾਂ ਤੇ 11+13 ਤੇ ਵਿਸ਼ਰਾਮ ਹੁੰਦਾ ਹੈ। ਅੰਤ ਦੇ ਗੁਰੂ ਆਉਂਦੇ ਹਨ। ਉਦਾਹਰਣ: ਕਰਹੈਂ ਨਿੱਤ ਅਨਰਥ, ਅਰਥ ਨਹਿ ਏਕ ਕਮੈਂ ਹੈਂ। ਨਹਿ ਲੈਹੈਂ ਕਰਿ ਨਾਮੁ, ਦਾਨ ਕਾਹੂੰ ਨਹਿ ਦੇ ਹੈਂ। ਨਿੱਤ ਇੱਕ ਮਤ ਤਜੈਂ, ਇੱਕ ਮਤ ਨਿੱਤ ਉਚੈ ਹੈਂ॥72॥ (ਨਿਹਕਲੰਕੀ) (31) ਸਮਾਨਕਾ-ਸਮਾਨਿਕਾ ਦਸਮ ਗ੍ਰੰਥ ਵਿਚ ਇਸ ਦਾ ਨਾਮ ਪ੍ਰਮਾਣਿਕਾ ਵੀ ਆਇਆ ਹੈ। ਇਸ ਦੇ ਵੀ ਚਾਰ ਚਰਣ ਹੁੰਦੇ ਹਨ। ਉਦਾਹਰਣ: ਨਰੇਸ ਸੰਗ ਕੈ ਦਏ। ਪ੍ਰਬੀਨ ਬੀਨ ਕੈ ਲਏ। ਸਨੱਧ ਬੱਧ ਹੁਇ ਚਲੇ। ਸੁ ਬੀਰ ਬੀਰਹਾ ਭਲੇ॥72॥ (ਰਾਮਾਵਤਾਰ) (32) ਸਵੈਯਾ ਸਵੈਯਾ ਛੰਦ ਦੇ 34 ਰੂਪ ਦੇਖੇ ਗਏ ਹਨ। ਦਸਮ ਗ੍ਰੰਥ ਵਿਚ ਇਸ ਦੇ ਮਦਿਰਾ, ਇਦਵ, ਮਾਲਤੀ, ਬਿਜੈ, ਰਮਯਮ ਕਿਰੀਟ, ਦੁਰਮਿਲ, ਸੁਰਧੁਨਿ, ਮਨੋਜ, ਉਟੰਕਣ, ਸਰਵਗਾਮੀ, ਆਦਿ ਰੂਪ ਆਏ ਹਨ। ਇਥੇ ਸਾਰਿਆਂ ਦੇ ਉਦਾਹਰਣ ਨਹੀਂ ਦਿੱਤੇ ਜਾ ਸਕਦੇ ਸਿਰਫ ਇਕ ਉਦਾਹਰਣ ਹੀ ਦੇ ਰਹੇ ਹਾਂ: ਦਾਨਵ ਦੇਵ ਫਨਿੰਗ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ। ਜੀਵ ਜਿਤੇ ਜਲ ਮੈ ਥਲ ਮੈ ਪਲ ਹੀ ਪਲ ਮੈ ਸਭ ਥਾਪ ਥਪੈਂਗੇ। ਪੁੰਨ ਪ੍ਰਤਾਪਨ ਬਾਢਤ ਜੈ ਧੁਨਿ ਪਾਪਨ ਕੇ ਬਹੁ ਪੁੰਜ ਖਪੈਂਗੇ। ਸਾਧੁ ਸਮੂਹ ਪ੍ਰਸੰਨ ਫਿਰੈਂ ਜਗ ਸਤ੍ਰ ਸਭੈ ਅਵਿਲੋਕ ਚਪੈਂਗੇ। (ਅਕਾਲ ਉਸਤਿਤ) (33) ਸਾਰਸਵਤੀ ਦਸਮ ਗ੍ਰੰਥ ਵਿਚ ਰੁਆਮਣ, ਰੁਆਮਲ, ਰੁਆਲ, ਰੁਆਲਾ, ਰੂਆਮਲ ਅਤੇ ਰੂਆਲ ਇਸੀ ਛੰਦ ਦੇ ਹੀ ਨਾਮ ਹਨ। ਇਸ ਦੇ ਚਾਰ ਚਰਣ ਹੁੰਦੇ ਹਨ। 8 ਅਤੇ 9 ਅੱਖਰਾਂ ਤੇ ਵਿਸ਼ਰਾਮ ਹੁੰਦਾ ਹੈ। ਉਦਾਹਰਣ: ਦੇਸ ਦੇਸਨ ਕੀ ਕ੍ਰਿਆ। ਸਿਖਵੰਤ ਹੈ ਦਿਜ ਏਕ। ਬਾਨ ਅਉਰ ਕਮਾਨ ਕੀ। ਬਿਧਿ ਦੇਤ ਆਨਿ ਅਨੇਕ। (ਰਾਮਾਵਤਾਰ) (34) ਸਿਰਖੰਡੀ ਇਸ ਦਾ ਨਾਮ ਸ੍ਰੀਖੰਡ ਭੀ ਹੈ ਤੇ ਇਹ ਪਲਵੰਗਮ ਛੰਦ ਦਾ ਰੂਪਾਂਤਰ ਹੈ। ਇਸ ਛੰਦ ਦਾ ਤੁਕਾਰਾ ਮਿਲਦਾ ਹੁੰਦਾ ਹੈ ਤੇ ਤੁਕਾਂਤ ਬੇਮੇਲ ਹੁੰਦਾ ਹੈ। ਇਸ ਦੇ 21, 22 ਤੇ 23 ਮਾਤ੍ਰਾ ਵਾਲੇ ਤਿੰਨ ਰੂਪ ਹਨ। ਇਸ ਦੇ ਵੀ ਚਾਰ ਚਰਣ ਹੁੰਦੇ ਹਨ। ਉਦਾਹਰਣ: ਜੁੱਟੇ ਵੀਰ ਜੁਝਾਰੇ, ਧੱਗਾਂ ਵੱਜੀਆਂ। ਬੱਜੇ ਨਾਦ ਕਰਾਰੇ, ਦਲਾਂ ਮੁਸ਼ਾਹਦਾ। ਲੁੱਝੇ ਕਾਰਣ ਯਾਰੇ, ਸੰਘਰਿ ਸੂਰਮੇ। ਵੁੱਠੇ ਜਾਣ ਡਰਾਰੇ, ਘਣਿਅਰ ਕੈਬਰੀ॥467॥ (ਰਾਮਾਵਤਾਰ) (35) ਸੁਖਦਾ ਇਸ ਦੇ ਚਾਰ ਚਰਣ ਹੁੰਦੇ ਹਨ। ਹਰ ਚਰਣ ਦੀਆਂ 8 ਮਾਤ੍ਰਾਂ ਹੁੰਦੀਆਂ ਤੇ ਅੰਤ ਤੇ ਗੁਰੂ ਲਘੂ ਆਉਂਦੇ ਹਨ। ਮਧੁਭਾਰ ਛੰਦ ਨਾਲੋਂ ਇਸ ਦਾ ਅੰਤਰ ਇਹੀ ਹੈ ਉਸ ਦੀ ਤੁਕ ਦੇ ਅੰਤ ਤੇ ਗੁਰੂ ਲਘੂ ਆਉਂਦੇ। ਉਦਾਹਰਣ: ਰਿਖਿ ਬਿਦਾ ਕੀਨ। ਆਸਿਖਾ ਦੀਨ। ਦੁੱਤਿ ਰਾਮ ਚੀਨ। ਮੁਨਿ ਮਨ ਪ੍ਰਬੀਨ॥326॥ (ਰਾਮਾਵਤਾਰ) (36) ਸੁਖਦਾ ਬ੍ਰਿਧ ਇਸ ਦਾ ਨਾਮ ਸਗੋਨਾ ਭੀ ਹੈ। ਇਸ ਦੇ ਵੀ ਚਾਰ ਚਰਣ ਹੁੰਦੇ ਹਨ। ਹਰ ਚਰਣ ਦੇ ਅੱਠ ਅੱਖਰ ਹੁੰਦੇ ਹਨ। ਤੁਕ ਦੇ ਆਦਿ ਵਿਚ ਲਘੂ ਤੇ ਅੰਤ ਤੇ ਗੁਰੂ ਹੁੰਦਾ ਹੈ। ਉਦਾਹਰਣ: ਕਿ ਨਾਗਨੀ ਕੇ ਏਸ ਹੈ। ਕਿ ਮ੍ਰਿਗੀ ਕੇ ਨਰੇਸ ਹੈ। ਕਿ ਰਾਜਾ ਛਤ੍ਰ ਧਾਰੀ ਹੈ। ਕਿ ਕਾਲੀ ਕੇ ਭਿਖਾਰੀ ਹੈ। (ਨਿਹਕਲੰਕੀ) (37) ਸੰਗੀਤ ਛੰਦ ਦਸਮ ਗ੍ਰੰਥ ਵਿਚ ਸੰਗੀਤ ਛੰਦ ਦੇ ਅਨੇਕ ਰੂਪ ਆਏ ਹਨ ਜਿਵੇਂ ਸੰਗੀਤ ਛੱਪਯ, ਸੰਗੀਤ ਨਰਾਜ, ਸੰਗੀਤ ਪਧਸਿਟਕਾ, ਸੰਗੀਤ ਪਾਧੜੀ, ਸੰਗੀਤ ਬਹੜਾ, ਸੰਗੀਤ ਭੁਜੰਗ ਪ੍ਰਯਾਤ ਤੇ ਸੰਗੀਤ ਮਧੁਭਾਰ ਆਦਿ। ਜਿਨ੍ਹਾਂ ਛੰਦਾਂ ਵਿਚ ਮ੍ਰਿਦੰਗ ਦੇ ਬੋਲ ਆਉਂਦੇ ਹਨ ਤੇ ਜਿਨ੍ਹਾਂ ਦਾ ਪਾਠ ਲੈਅ ਦਾ ਧਿਆਨ ਰੱਖ ਕੇ ਕੀਤਾ ਜਾਂਦਾ ਹੈ ਉਹ ਛੰਦ ਸੰਗੀਤ ਹਨ। ਇਨ੍ਹਾਂ ਦੇ ਉਦਹਾਰਣ ਹੇਠ ਲਿਖੇ ਹਨ: (ੳ) ਸੰਗੀਤ ਛੱਪੈ ਕਾਗੜ ਕੁੱਪਯੋ ਕਪਿ ਕਟਕ। ਬਾਗੜਦਿ ਬਾਜਨ ਬੱਜੀਯੰ। ਤਾਗੜਦਿ ਤੇਗ ਝਲਹਲੀ। ਗਾਗੜਦਿ ਜੋਧਾ ਗਲ ਗੱਜੀਯੰ॥390॥ (ਰਾਮਾਵਤਾਰ) (ਅ) ਸੰਗੀਤ ਨਰਾਜ ਸੁਵੀਰ ਜਾੜੰਦ ਜਗੇ। ਲੜਾਕ ਲਾੜਦੰ ਪਗੇ॥ (ਚੰਡੀ ਚਰਿਤ੍ਰ-2) (ੲ) ਸੰਗੀਤ ਪਧਿਸਕਾ ਕਾਗੜਦੰ ਕੋਪਕੈ ਦਈਤਰਾਜ। ਜਾਗੜਦੰ ਜੁੱਧ ਕੋ ਸੱਜਯੋ ਸਾਜ॥483॥ (ਰਾਮਾਵਤਾਰ) (ਸ) ਸੰਗੀਤ ਪਾਧੜੀ ਤਾਗਦੰਗ ਤਾਲ ਬਾਜਤ ਮੁਚੰਗ। ਬੀਣਾ ਸੁ ਬੈਨ ਬੰਸੀ ਮ੍ਰਿਦੰਗ॥ (ਮਨੁਰਾਜ) (ਹ) ਸੰਗੀਤ ਬਹੜਾ ਸਾਂਗੜਦੀ ਸਾਂਗ ਸੰਗ੍ਰਹੈ ਤਾਗੜਦੀ ਰਣਿ ਤੁਰੀ ਨਚਾਵਹਿੰ। ਝਾਗੜਦੀ ਝੂਮਿ ਗਿਰਿ ਭੂਮਿ ਸਾਗੜਦੀ ਸੁਰ ਪੁਰਹਿ ਸਿਧਾਵਹਿੰ॥ (ਰਾਮਾਵਤਾਰ) (ਕ) ਸੰਗੀਤ ਭੁਜੰਗ ਪ੍ਰਯਾਤ ਸਾਗੜਦੰ ਸੁੱਨਹੋ, ਰਾਗੜਦੰ ਰਾਸੰ। ਦਾਗੜਦੰ ਦੀਜੇ, ਪਾਗੜਦੰ ਪਾਨੰ॥480॥ (ਰਾਮਾਵਤਾਰ) (ਖ) ਸੰਗੀਤ ਮਧੁਭਾਰ ਕਗਦੰ ਕੜਾਕ। ਤਗਦੰ ਤੜਾਕ॥ (ਚੰਡੀ ਚਰਿਤ੍ਰ-2) (38) ਹਰਿਗੀਤਾ-ਹਰਿਗੀਤਿਕਾ ਇਸ ਦੇ ਚਾਰ ਚਰਣ ਤੇ ਹਰ ਚਰਣ ਦੀਆਂ 28 ਮਾਤ੍ਰਾਂ ਹੁੰਦੀਆਂ ਹਨ। 16+12 ਤੇ ਵਿਸ਼ਰਾਮ ਤੇ ਅੰਤ ਤੇ ਲਘੂ ਗੁਰੂ ਆਉਂਦੇ ਹਨ। ਉਦਾਹਰਣ: ਸਬ ਦ੍ਰੋਨ ਗਿਰਵਰ ਸਿਖਰ ਤਰ ਨਰ, ਪਾਪ ਕਰਮ ਭਏ ਭਨੋ। ਉਠਿ ਭਾਜ ਧਰਮ ਸਭਰਮ ਹੁਐ ਚਮਕੰਤ ਦਾਮਿਨ ਸੋ ਮਨੋ॥104॥ (ਨਿਹਕਲੰਕੀ) (39) ਹਰਿਬੋਲਮਨਾ ਇਸ ਦੇ ਚਾਰ ਚਰਣ ਹੁੰਦੇ ਹਨ ਤੇ ਪ੍ਰਤੀ ਚਰਣ ਦੋ ਸਗਣ (ੀਸ਼) ਆਉਂਦੇ ਹਨ। ਉਦਾਹਰਣ: ਕਰੁਣਾਲਯ ਹੈਂ। ਅਰਿ ਘਾਲਯ ਹੈਂ। ਖਲ ਖੰਡਨ ਹੈਂ। ਮਹਿ ਮੰਡਨ ਹੈਂ। (ਜਾਪੁ) (40) ਹੀਰ ਚਾਰ ਚਰਣ, ਪ੍ਰਤੀ ਚਰਣ 23 ਮਾਤ੍ਰਾਂ। ਦੋ ਵਿਸ਼ਰਾਮ 6+6 ਤੇ ਤੀਜਾ 11 ਮਾਤਰਾਂ ਤੇ ਹੁੰਦਾ ਹੈ। ਉਦਾਹਰਣ: ਸਤਿਯ ਰਹਿਤ, ਪਾਪ ਗ੍ਰਹਤ, ਕ੍ਰੋਧ ਚਰਤ ਜਾਨੀਐ। ਅਧਰਮ ਲੀਣ, ਅੰਗਡੀਨ, ਕ੍ਰੋਧ ਪੀਣ ਮਾਨੀਐ॥ (ਜਾਪੁ) (41) ਹੋਹਾ ਇਸ ਦਾ ਨਾਮ ਸੁਧੀ ਭੀ ਹੈ। ਚਾਰ ਚਰਣ ਹੁੰਦੇ ਹਨ। ਉਦਾਹਰਣ: ਟੁਟੇ ਪਰੇ। ਨਾ ਵੇ ਮੁਰੇ। ਅਸੰ ਧਰੇ। ਰਿਸੰ ਭਰੇ॥491॥ (ਰਾਮਾਵਤਾਰ) (42) ਹੰਸ ਦੋ ਚਰਣ, ਪ੍ਰਤੀ ਚਰਣ 15 ਮਾਤ੍ਰਾਂ, 7+8 ਤੇ ਵਿਸ਼ਰਾਮ। ਉਦਾਹਰਣ: ਜਹਿੱ ਤਹਿੱ ਬਢਾ ਪਾਪ ਕਾ ਕਰਮ॥ ਜਗ ਤੇ ਘਟਾ ਧਰਮ ਕਾ ਭਰਮ॥ (ਨਿਹਕਲੰਕੀ) (43) ਕਬਿੱਤ ਜਾਂ ਕਵਿਤ ਇਸ ਦਾ ਨਾਮ ਮਨਹਰ ਜਾਂ ਮਨਹਰਣ ਵੀ ਹੈ। ਇਸ ਦੇ ਚਾਰ ਚਰਣ ਤੇ ਪ੍ਰਤੀ ਚਰਣ 31 ਅੱਖਰ ਹੁੰਦੇ ਹਨ। 8+8+8+7 ਤੇ ਵਿਸ਼ਰਾਮ। ਉਦਾਹਰਣ: ਸੋਧਿ ਹਾਰੇ ਦੇਵਤਾ ਬਿਰੋਧਹਾਰੇ ਦਾਨੋ ਬਡੇ। ਬੋਧਿਹਾਰੇ ਬੋਧਕ ਪ੍ਰਬੋਧਿ ਹਾਰੇ ਜਾਪਸੀ। (ਅਕਾਲ ਉਸਤਤਿ) (ਨੋਟ ਕ੍ਰਿਪਾਨ ਤੇ ਅਨਾਕਰੀ ਵੀ ਕਬਿੱਤ ਜਾਤੀ ਦੇ ਹੀ ਛੰਦ ਹਨ) (44) ਕਰਖਾ ਚਾਰ ਚਰਣ, ਪ੍ਰਤੀ ਚਰਣ 37 ਮਾਤਰਾਂ, 8+12+8+9 ਤੇ ਵਿਸ਼ਰਾਮ। ਉਦਾਹਰਣ: ਢਾਢਿ ਸੈਨ ਢਾਡੀ ਭਵ ਲਯੋ। ਕਰਖਾ ਵਾਰ ਉਚਾਰਤ ਭਯੋ। (ਚਰਿਤ੍ਰੋ ਪਾਖਯਾਨ) (ਇਹ ਉਦਾਹਰਣ ਕਰਖੇ ਬਾਰੇ ਹੈ) (45) ਕਲਸ ਇਸ ਦਾ ਨਾਮ ਉੱਲਾਸ ਜਾਂ ਹੁੱਲਾਸ ਭੀ ਹੈ। ਇਹ ਛੰਦ ਦੋ ਛੰਦਾਂ ਦੇ ਮੇਲ ਤੋਂ ਬਣਦਾ ਹੈ। ਦਸਮ ਗ੍ਰੰਥ ਵਿਚ ਇਹ ਛੰਦ ਤ੍ਰਿਭੰਗੀ ਤੇ ਚੌਪਈ ਤੇ ਮੇਲ ਤੋਂ ਬਣਿਆ ਹੈ। ਉਦਾਹਰਣ: ਆਦਿ ਅਭੈ ਅਨਗਾਧ ਸਰੂਪੰ। ਰਾਗ ਰੰਗ ਜਿਹ ਰੇਖ ਨ ਰੂਪੰ। ਰੰਕ ਭਯੋ ਰਾਵਤ ਕਹੁ ਭੂਪੰ। ਕਹੁ ਸਮੁੰਦ੍ਰ ਸਰਿਤਾ ਕਹੁ ਕੂਪੰ। (ਗਿਆਨ ਪ੍ਰਬੋਧ) (46) ਕਿਲਕਾ ਇਸ ਦੇ ਨਾਮ ਅਸਤਾ ਤੇ ਤੋਟਕ ਭੀ ਹਨ। ਜਿਵੇਂ ਸੰਖਨਾਰੀ ਦਾ ਦੁਗਣਾ ਸਰੂਪ ਭੁਜੰਗ ਪ੍ਰਯਾਤ ਹੈ, ਇਵੇਂ ਹੀ ਤਿਲਕਾ ਦਾ ਦੁਗਣਾ ਕਿਲਕਾ ਹੈ। ਚਾਰ ਚਰਣ ਹੁੰਦੇ ਹਨ। ਉਦਾਹਰਣ: ਪਾਪਕਰੈਂ ਨਿਤ ਪ੍ਰਾਤ ਘਨੇ। ਜਨੁ ਦੋਖਨ ਕੇ ਤਰ ਸੁੱਧ ਬਨੇ। ਜਗ ਛੋਰਿ ਭਜਾ ਗਤਿ ਧਰਮਣ ਕੀ। ਸੁ ਜਹਾਂ ਤਹਾਂ ਪਾਪਕ੍ਰਿਆ ਪ੍ਰਚੁਰੀ। (ਨਿਹਕਲੰਕੀ) (47) ਕੁਸਮਬਿਚਿਤ੍ਰ-ਕੁਸੁਮਵਿਚਿਤ੍ਰਾ ਇਸ ਦੇ ਚਾਰ ਚਰਣ ਤੇ ਪ੍ਰਤੀ ਚਰਣ ੀ,ੀਸ਼ਸ਼,ੀ,ੀਸ਼ਸ਼, ਆਉਂਦੇ ਹਨ। ਉਦਾਹਰਣ: ਤਿਨ ਬਨਬਾਸੀ ਰਘੁਬਰ ਜਾਨੇ। ਦੁਖ ਸੁਖ ਸਮ ਕਰਿ ਸੁਖ ਦੁਖ ਮਾਨੇ। ਬਲਕਲ ਧਰ ਕਰਿ ਅਬ ਬਨਿ ਜੈਹੈਂ। ਰਘੁਪਤਿ ਸੰਗਿ ਹਮ, ਬਨ ਫਲ ਖੈਂਹੇ॥277॥ (ਰਾਮਾਵਤਾਰ) (48) ਕੁੰਡਰੀਆ ਇਸ ਦੇ ਚਾਰ ਚਰਣ ਹੁੰਦੇ ਹਨ। ਦੋ ਛੰਦਾਂ ਦੇ ਮੇਲ ਤੋਂ ਬਣਦਾ ਹੈ। ਦਸਮ ਗ੍ਰੰਥ ਵਿਚ ਵਰਤਿਆ ਕੁੰਡਲੀਆਂ ਦੇ ਪਹਿਲੇ ਦੋ ਚਰਨ ਦੋਹਾਂ ਤੇ ਪਿਛਲੇ ਗੋਲੇ ਦੇ ਹਨ। ਉਦਾਹਰਣ ਦੀਨਨ ਕੀ ਰੱਛਾ ਨਮਿਤ, ਕਰ ਹੈਂ ਆਪ ਉਪਾਇ। ਪਰਮ ਪੁਰਖ ਪਾਵਨ ਸਦਾ, ਆਪ ਪ੍ਰਗਟ ਹੈਂ ਆਯ। ਆਪ ਪ੍ਰਗਟ ਹੈ ਆਯ, ਦੀਨ ਰੱਛਾ ਕੇ ਕਾਰਣ। ਆਵਤਾਰੀ ਅਵਤਾਰ, ਧਰਾ ਕੇ ਪਾਪ ਉਤਾਰਣ। (ਨਿਹਕਲੰਕੀ) (49) ਕੁਮਾਰਿ ਲਲਤ ਚਾਰ ਚਰਣ ਹੁੰਦੇ ਹਨ। ਉਦਾਹਰਣ: ਕਿਸੂ ਨ ਦਾਨ ਦੇਹਿੰਗੇ। ਸੁ ਸਾਧੁ ਲੁਟਿ ਲੇਹਿੰਗੇ॥39॥ (ਨਿਹਕਲੰਕੀ) (50) ਕੁਲਕ ਚਾਰ ਚਰਣ, ਪ੍ਰਤੀ ਚਰਣ ਸ਼ੀ,ੀਸ਼ੀ ਆਉਂਦੇ ਹਨ। ਉਦਾਹਰਣ: ਧੰਧਕਤ ਇੰਦ। ਚੰਚਚਕਤ ਚੰਤ। ਥੰ ਥਕਤ ਪੌਨ। ਭੰ ਭਜਤ ਮੋਨ॥ (ਦੱਤ ਅਵਤਾਰ) (51) ਕੰਠ ਅਭੂਖਣ ਚਾਰ ਚਰਣ, ਪ੍ਰਤੀ ਚਰਣ ਤਿੰਨ ਭਗਣ ਤੇ ਦੋ ਗੁਰੂ ਆਉਂਦੇ ਹਨ। ਉਦਾਹਰਣ: ਭਰਮ ਕੁਮਾਰ ਨ ਅਉ ਹਠ ਕੀਜੈ। ਜਾਹੁ ਘਰੈ ਨ ਹਮੈ ਦੁਖ ਦੀਜੈ। ਰਾਜ ਕਹਯੋ ਜੁ ਹਮੈ ਹਮ ਮਾਨੀ। ਤ੍ਰਿਯੋਦਸ ਬਰਖ ਬਸੈ ਬਨਧਾਨੀ॥285॥ (ਰਾਮਾਵਤਾਰ) (52) ਕਿਰਪਾਨ ਜਾਂ ਕ੍ਰਿਪਾਨ ਕ੍ਰਿਤ ਦੇਖੋ ਕਬਿਤ ਛੰਦ (53) ਗਾਹਾ ਦਸਮ ਗ੍ਰੰਥ ਵਿਚ ਇਸ ਦਾ ਸਿਰਲੇਖ ਗਾਹਾ ਦੂਜਾ ਹੈ। ਇਸ ਦੇ ਚਾਰ ਚਰਣ, ਪ੍ਰਤੀ ਚਰਣ 27 ਮਾਤ੍ਰਾਂ ਹੁੰਦੀਆਂ ਹਨ। 14+13 ਤੇ ਵਿਸ਼ਰਾਮ। ਉਦਾਹਰਣ: ਮਾਤਵੰ ਮਦਿਆਂ ਕੁਨਾਰੰ। ਅਨਰਤੰ ਧਮੰਣੋ ਤ੍ਰਿਆਇ। ਕੁਕਰਮਣੰ ਕਥਿਤੰ। ਲੱਜਣੋਹ ਤਜੰਤ ਨਰੰ॥ (ਨਿਹਕਲੰਕੀ) (54) ਗੀਤ ਮਾਲਤੀ ਚਾਰ ਚਰਣ, ਪ੍ਰਤੀ ਚਰਣ 28 ਮਾਤ੍ਰਾਂ, 14+14 ਤੇ ਵਿਸ਼ਰਾਮ। ਉਦਾਰਹਣ: ਪਛਰਾਜ ਰਾਵਨ ਮਾਰਿਕੇ। ਰਘੁਰਾਜ ਸੀਤਹਿ ਲੈਗਯੇ॥ ਨਭ ਓਰ ਖੋਹ ਨਿਹਾਰ ਕੇ। ਸੁ ਜਟਾਉ ਸਿਅ ਸੰਦੇਸ ਦਯੋ॥364॥ (ਰਾਮਾਵਤਾਰ) (55) ਗੰਗਾਧਰ ਜਾਂ ਗੰਗੋਦਕ ਦੇਖੋ ਸਵੈਯਾ ਛੰਦ। (56) ਘੱਤਾ ਤਿੰਨ ਚਰਣ 1 ਪਹਿਲੇ ਚਰਣ ਦੀਆਂ 24 ਮਾਤ੍ਰਾਂ 11+13, ਦੂਜੇ ਦੀਆਂ 16 ਮਾਤ੍ਰਾਂ 8+8 ਤੇ ਤੀਜੇ ਵਿਚ 32 ਮਾਤ੍ਰਾਂ 8+8+16। ਉਦਾਹਰਣ: ਧਰਮ ਨ ਕਰਹੈਂ ਏਕ, ਅਨੇਕ ਪਾਪ ਕੈਹੈਂ ਸਕ। ਲਾਜ ਬੇਚਿ ਤਹਿ, ਫਿਰੈ ਸਕਲ ਜਗ। ਪਾਪ ਕਮੈਵਹ ਦੁਰਗਹਿ ਪੈਹੈ, ਪਾਪ ਸਮੁੰਦਰ ਜੈਹੈਂ ਨਹੀ ਤਰਿ। (ਨਿਹਕਲੰਕੀ) (57) ਚਉਬੇਲਾ ਜਿਸ ਛੰਦ ਵਿਚ ਚਾਰ ਬੋਲੀਆਂ ਹੋਣ ਉਹ ਚਉਬੋਲਾ ਹੈ। ਦਸਮ ਗ੍ਰੰਥ ਗ੍ਰੰਥ ਦੇ ਹੇਠਲੇ ਉਦਾਹਰਣ ਵਿਚ ਬ੍ਰਿਜਭਾਸ਼ਾ, ਮੁਲਤਾਨੀੰ, ਡਿੰਗਲ ਤੇ ਖੜੀ ਬੋਲੀ ਵਰਤੀ ਗਈ ਹੈ। ਧਾਏ ਮਹਾਂ ਬੀਰ, ਸਾਧੇ ਸਿਤੰ ਤੀਰ, ਕਾਛੇ ਰਣੰਚੀਰ ਬਾਨਾ ਸੁਹਾਏ। ਰਵਾਂ ਕਰਦ ਮਰਕਬ, ਯਲੋ ਤੇਜ ਇਸ ਸ਼ਬਚੂੰ ਤੁੰਦ ਅਜ਼ਦਹੋ ਓ ਮਿਆਂ ਜਗਾ ਹੈ। (ਰਾਮਾਵਤਾਰ) (58) ਚਰਪਟ ਇਸ ਦੇ ਨਾਮ ਉਛਾਲ, ਹੰਸਕ ਤੇ ਪੰਕਿ ਵੀ ਹਨ। ਉਦਾਹਰਣ: ਸਰਬੰ ਹੰਤਾ। ਸਰਬੰ ਗੰਤਾ। ਸਰਬੰ ਖਿਆਤਾ। ਸਰਬੰ ਗਿਆਤਾ॥138॥ (ਜਾਪੁ) (59) ਚਟਪਟ ਛੀਗਾ ਇਹ ਚਰਪਟ ਦਾ ਹੀ ਰੂਪ ਹੈ। (60) ਚਾਚਰੀ ਛੰਦ ਇਹ ਸੁਧੀ ਛੰਦ ਦਾ ਹੀ ਰੂਪ ਹੈ। ਚਾਰ ਚਰਣ ਹੁੰਦੇ ਹਨ। ਇਸ ਦੇ ਲਈ ਰੂਪ ਹਨ। ਉਦਾਹਰਣ: ਅਲੇਖ ਹੈਂ। ਅਭੇਖ ਹੈਂ, ਅਢਾਹ ਹੈ। ਅਗਾਹ ਹੈ॥136॥ (ਜਾਪੁ) (61) ਚਾਮਰ ਇਸ ਦੇ ਸੋਮਵੱਲਰੀ ਤੇ ਤੂਣ ਨਾਮ ਭੀ ਹਨ। ਚਾਰ ਚਰਣ, ਪ੍ਰਤੀ ਚਰਣ 15 ਅੱਖਰ ਹੁੰਦੇ ਹਨ। ਉਦਾਹਰਣ: ਸਸਤ੍ਰ ਅਸਤ੍ਰ ਲੈ ਸਕੋਪ ਬੀਰ ਬੋਲਿ ਕੈ ਸਬੈ। ਕੋਪ ਓਪ ਦੋ ਹਠੀ ਸੁ ਧਾਘਕੈ ਪਰੋ ਸਬੈ। ਕਾਨ ਕੋ ਪ੍ਰਮਾਨ ਬਾਨ ਤਾਨਿ ਤਾਨ ਤੋਰ ਹੀ। ਸੁ ਜੂਝਿ ਜੂਝਕੈ ਮਰੈ ਨ ਨੈਕੁ ਮੁੱਖ ਮੋਰ ਹੀ। (ਨਿਹਕਲੰਕੀ) (62) ਚੌਪਈ ਚਾਰ ਚਰਣ, ਪ੍ਰਤੀ ਚਰਣ 15 ਮਾਤ੍ਰਾਂ 8+7 ਤੇ ਬਿਸ਼ਰਾਮ ਅੰਤ ਤੇ ਗੁਰੂ। ਉਦਾਹਰਣ: ਜਾਤਿ ਪਾਤਿ ਜਿਹ ਚਿਹਨ ਨ ਬਰਨਾ। ਅਬਿਗਤਿ ਦੇਵ ਅਛੈ ਅਨਭਰਮਾ। ਸਭ ਕੋ ਕਾਲ ਸਭਨ ਕੋ ਕਰਤਾ। ਰੋਗ ਸੋਗ ਦੋਖਨ ਕੋ ਹਰਤਾ॥10॥ (ਅਕਾਲ ਉਸਤਤਿ) (63) ਚੰਚਲਾ ਇਸ ਦੇ ਚਿਤ੍ਰ, ਬਿਰਾਜ ਤੇ ਬ੍ਰਹਮਰੂਪਕ ਨਾਮ ਭੀ ਹਨ। ਚਾਰ ਚਰਣ ਤੇ ਹਰ ਚਰਣ ਦੇ 16 ਅੱਖਰ ਹੁੰਦੇ ਹਨ। ਉਦਾਹਰਣ: ਮਾਰਬੇ ਕੁ ਤਾਂਹਿ ਤਾਕਿ ਧਾਂਇ ਬੀਰ ਸਾਵਧਾਨ। ਹੋਨ ਲਾਗੇ ਯੁਧ ਕੇ ਜਹਾਂ ਤਹਾਂ ਸਬੈ ਬਿਧਾਨ। (ਨਿਹਲੰਕੀ) (64) ਛਪੈ ਛੰਦ ਇਸ ਦੇ ਅਨੇਕ ਰੂਪ ਹਨ। ਛੇ ਚਰਣ ਹੋਣ ਕਰਕੇ ਇਸ ਨੂੰ ਖਟਪਟ ਵੀ ਕਹਿੰਦੇ ਹਨ। ਇਥੇ ਸਿਰਫ 29 ਗੁਰੂ ਤੇ 94 ਲਘੂ ਵਾਕੇ 'ਬੁਧਿ' ਛਪੈ ਛੰਦ ਦੀ ਉਦਾਹਰਣ ਦਿੰਦੇ ਹਨ: ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ, ਰੂਪ ਰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤ ਕਿਹ, ................... (ਜਾਪੁ) ਨੋਟ: (ਮਕਰ, ਮੇਰੁ, ਸਮਰ, ਅਜੰਗਮ, ਬਾਰਟ, ਕਮਲ ਰਲਹੰਸਾ ਆਦਿ ਇਸ ਦੇ ਰੂਪ ਹਨ। ) (65) ਛੰਦ ਵਡਾ ਇਹ ਹਰਿਗੀਤਿਕਾ ਦਾ ਰੂਪ ਹੈ। ਚਾਰ ਚਰਣ ਤੇ ਦਸ ਮਾਤ੍ਰਾਂ ਹੁੰਦੀਆਂ ਹਨ। ਦਸਮਗ੍ਰੰਥ ਵਿਚ ਸ਼ਸਤ੍ਰਨਾਮਮਾਲਾ ਵਿਚ ਇਸ ਦੇ ਉਦਾਹਰਣ ਹਨ: (66) ਝੂਲਨਾ ਇਸ ਦੇ ਚਾਰ ਚਰਣ ਹੁੰਦੇ ਹਨ। ਇਸ ਦੇ ਅਨੇਕਾਂ ਰੂਪ ਹਨ। ਉਦਾਰਹਣ: ਸੁਨੇ ਕੂਕ ਕੇ ਕੋਕਿਲਾ ਕੋਪ ਕੀਨੇ, ਮੁਖੰ ਦੇਖ ਕੈ ਚੰਦ ਦਾਰੇਰ ਖਾਈ। ਲਖੈ ਨੈਨ ਬਾਂਕੇ, ਮਨੈਮੀਨ ਮੋਹੈਂ, ਲਖ ਜਾਤ ਕੇ ਸੂਰ ਕੀ ਜੋਤਿ ਛਾਈ॥298॥ (ਰਾਮਾਵਤਾਰ) (67) ਝੂਲਾ ਦੇਖੋ ਸੋਮਰਾਜੀ ਤੇ ਅਰਧ ਭੁਜੰਗ ਛੰਦ। (68) ਤਰ ਨਰਾਜ ਇਸ ਦਾ ਨਾਮ ਸਮਾਨਿਕਾ ਭੀ ਹੈ। ਚਾਰ ਚਰਣ ਹੁੰਦੇ ਹਨ। ਉਦਾਹਰਣ: ਛਾਡ ਸੁਭ੍ਰ ਸਾਜ ਕੋ, ਲਾਗ ਹੈਂ ਅਕਾਜ ਕੋ। (ਨਿਹਕਲੰਕੀ) (69) ਤਾਰਕ ਦੇਖੋ ਅਸਤਾ ਤੇ ਤੋਟਕ ਛੰਦ। (70) ਤਾਰਕਾ ਚਾਰ ਚਰਣ, ਹਰ ਚਰਣ ਵਿਚ ਚਾਰ ਸਗਣ ਤੇ ਅੰਤ ਤੇ ਇਕ ਗੁਰੂ ਆਉਂਦਾ ਹੈ। ਉਦਾਹਰਣ: ਦਿਜਦੇਵ ਤਬੈ ਗੁਰ ਚਉਬੀਸ ਕੈ ਕੈ। ਗਿਰਿ ਮੇਰੁ ਗਏ ਸਭ ਹੀ ਮੁਨਿ ਲੈਕੈ॥485॥ (ਦੱਤ ਅਵਤਾਰ) (71) ਤਿਲਕਾ ਦੇਖੋ ਅਜਬਾ ਤੇ ਕਨਯਾ ਛੰਦ। (72) ਤਿਲੋਕੀ ਇਸ ਦਾ ਨਾਮ ਉਪਚਿਤ੍ਰਾ ਭੀ ਹੈ। ਚਾਰ ਚਰਣ, ਪ੍ਰਤੀ ਚਰਣ 16 ਮਾਤ੍ਰਾਂ। ਉਦਾਰਹਣ: ਸਤਜੁਗ ਆਦਿ ਕਲੀਜੁਗ ਅੰਤੇ। ਜਹਿ ਤਹਿ ਆਨਦ ਸੰਤ ਮਹੰਤੇ। (ਨਿਹਕਲੰਕੀ) (73) ਤੋਟਕ ਦੇਖੋ ਅਸਤਾ ਤੇ ਕਿਲਕਾ ਛੰਦ। (74) ਤੋਮਰ ਚਾਰ ਚਰਣ ਹੁੰਦੇ ਹਨ। ਉਦਾਹਰਣ: ਅਕਲੰਕ ਰੂਪ ਅਪਾਰ। ਸਭ ਲੋਕ ਧੋਸ ਬਿਦਾਰ। ਕਲ ਕਾਲ ਕਰਮ ਬਿਹੀਨ। ਸਭ ਕਰਮ ਧਰਮ ਪ੍ਰਬੀਨ॥33॥ (ਅਕਾਲ ਉਸਤਤਿ) (75) ਤ੍ਰਿਗਤਾ ਦੇਖੋ ਅਕਵਾ ਅਤੇ ਅਜਬਾ ਛੰਦ। (76) ਤ੍ਰਿਣਣਿਣ ਦੇਖੋ ਅਕਰਾ, ਅਣਕਾ ਜਾਂ ਸ਼ਸ਼ਿਵਦਨਾ ਛੰਦ। (77) ਤ੍ਰਿਭੰਗੀ ਚਾਰ ਚਰਣ, ਪ੍ਰਤੀ ਚਰਣ 32 ਮਾਤ੍ਰਾਂ, 16+8+8 ਤੇ ਬਿਸ਼ਰਾਮ। ਹਰ ਚਰਣ ਵਿਚ ਤਿੰਨ ਤੰਗ (ਅਨੁਪ੍ਰਾਸ) ਹੋਣੇ ਜਰੂਰੀ ਹਨ। ਉਦਾਹਰਣ: ਖਗ ਖੰਡ ਬਿਹੰਡੰ, ਖਲ ਦਲ ਖੰਡੰ, ਅਤਿ ਰਣ ਮੰਡੰ ਬਰਬੰਡੰ। ਭੁਜ ਦੰਡ ਅਖੰਡੰ, ਤੇਜ ਪ੍ਰਚੰਡੰ, ਜੋਤਿ ਅਮੰਡੰ ਭਾਨੁ ਪ੍ਰਭੰ। (ਬਿਚਿਤ੍ਰ ਨਾਟਕ) (78) ਤ੍ਰਿੜਕਾ ਦੇਖੋ ਅਕਵਾ ਛੰਦ। (79) ਦੋਹਰਾ ਜਾਂ ਦੋਹਾ ਦੋ ਚਰਣ, ਪ੍ਰਤੀ ਚਰਣ 24 ਮਾਤ੍ਰਾਂ, 13+11 ਤੇ ਬਿਸ਼ਰਾਮ। ਅੰਤ ਗੁਰੂ ਲਘੂ। ਇਸ ਦੇ ਅਨੇਕਾਂ ਰੂਪ ਦਸਮ ਗ੍ਰੰਥ ਵਿਚ ਆਏ ਹਨ। ਉਦਾਹਰਣ: ਏਕ ਸਮੇਂ ਸ੍ਰੀ ਆਤਮਾ, ਉਚਰਓ ਮਤਿ ਸਿਉ ਬੈਨ। ਸਭ ਪ੍ਰਤਾਪ ਜਗਦੀਸ਼ ਕੋ, ਕਹੋ ਸਕਲ ਬਿਧਿ ਤੈਨ॥221॥ (ਅਕਾਲ ਉਸਤਤਿ) (80) ਦੋਧਕ ਇਸ ਦੇ ਦੋ ਨਾਮ ਹਨ ਬੰਧੁ ਤੇ ਮੋਦਕ। ਇਹ ਨਾਮ ਦਸਮ ਗ੍ਰੰਥ ਵਿਚ ਹਨ। ਚਾਰ ਚਰਣ ਹੁੰਦੇ ਹਨ। ਉਦਾਹਰਣ: ਬਾਹਿ ਕ੍ਰਿਪਾਣ ਸੁ ਬਾਣ ਭੱਟਗਣ, ਅੰਤਿ ਗਿਰੇ ਪੁਨਿ ਜੂਝ ਮਹਾਂ ਰਣ। (ਨਰ ਸਿੰਘਾਵਤਾਰ) (81) ਨਗ ਸਰੂਪੀ ਇਸ ਦਾ ਨਾਮ ਪ੍ਰਮਾਣਿਕ ਭੀ ਹੈ। ਚਾਰ ਚਰਣ ਹੁੰਦੇ ਹਨ। ਉਦਾਹਰਣ: ਅਨੇਕ ਸੰਤ ਤਾਰਣੰ। ਅਦੇਵ ਦੇਵ ਕਾਰਣੰ। ਸੁਰੇਸ ਭਾਇ ਰੂਪਣੰ। ਸਮ੍ਰਧਿ ਸਿੱਧ ਕੂਪਣੰ॥204॥ (ਰਾਮਾਵਤਾਰ) (82) ਨਰਾਜ ਇਸ ਦੇ ਕਈ ਰੂਪ ਹਨ ਜਿਵੇਂ ਨਾਗਰਾਜ, ਪੰਚਚਅਰ, ਵਿਚਿਤ੍ਰਾ, ਅਰਧ ਨਰਾਜ, ਬ੍ਰਿਧ ਨਰਾਜ, ਲਘੂ ਨਰਾਜ ਆਦਿ। ਉਦਾਹਰਣ: ਅਗੰਜ ਆਦਿ ਦੇਵ ਹੈ, ਅਭੰਜ-ਭੰਜ ਜਾਣਿਐ। ਅਭੂਤ ਭੂਤ ਹੈ ਸਦਾ, ਅਗੰਜ ਗੰਜ ਮਾਨਿਐ॥161॥ (ਅਕਾਲ ਉਸਤਤਿ) (83) ਨਵਨਾਮਕ ਇਸ ਦਾ ਨਾਮ ਨਰ ਹਰਿ ਭੀ ਹੈ। ਚਾਰ ਚਰਣ। ਉਦਾਹਰਣ: ਤਰ ਭਰ ਪਰਿ ਸਰ। ਨਿਰਖਤ ਸੁਰ ਨਰ। ਹਰਿ ਪੁਰ ਪੁਰ ਸਰ। ਨਿਰਖਤ ਬਰ ਨਰ॥454॥ (ਰਾਮਾਵਤਾਰ) (84) ਨਵਪਦੀ ਇਹ ਚੌਪਈ ਤੇ ਅੜਿੱਲ ਦਾ ਹੀ ਰੂਪ ਹੈ। ਦੇਖੋ ਚੌਪਈ। (85) ਨਿਸਪਾਲ ਇਸ ਦੇ ਵੀ ਚਾਰ ਚਰਣ ਹੁੰਦੇ ਹਨ। ਉਦਾਹਰਣ: ਪ੍ਰਾਨ ਤਜ ਪੈ ਨ ਭਜ ਭੂ ਮਿਰਣ ਸ਼ੋਭਹੀ। ਪੇਖ ਛਬਿ ਦੇਖ ਦੁਤਿ ਨਾਰਿ ਸੁਰ ਲੋਭਹੀ। (ਨਿਹਕਲੰਕੀ) (86) ਪਊੜੀ ਇਸ ਦੇ ਅਨੇਕ ਰੂਪ ਹਨ। ਨਿਸ਼ਾਨੀ ਤੇ ਸਿਰਖੰਡੀ ਇਸ ਅਧੀਨ ਆਉਂਦੇ ਹਨ। ਦਸਮ ਗ੍ਰੰਥ ਵਿਚ ਇਸ ਦੇ ਕਈ ਰੂਪ ਆਏ ਹਨ। ਵੇਖੋ ਚੰਡੀ ਦੀ ਵਾਰ। (87) ਪਦ ਪਦ ਨੂੰ ਸ਼ਬਦ ਵੀ ਕਹਿੰਦੇ ਹਨ। ਇਸ ਦੇ ਅਨੇਕ ਰੂਪ ਹਨ। ਦਸਮ ਗ੍ਰੰਥ ਵਿਚ ਸ਼ਬਦ ਹਜ਼ਾਰੇ ਆਉਂਦੇ ਹਨ। ਉਦਾਹਰਣ: ਰੇਮਨ ਇਹ ਬਿਧਿ ਜੋਗ ਕਮਾਓ, ਸਿੰਙੀ ਸਾਚੁ ਅਕਪਟ ਕੰਠਲਾ, ਧਯਾਨ ਬਿਭੂਤ ਚੜਾਓ। (ਸ਼ਬਦ ਹਜ਼ਾਰੇ) (88) ਪੁਨਹਾ ਇਸ ਦਾ ਨਾਮ ਫੁਨਹਾ ਭੀ ਹੈ। ਚਾਰ ਚਰਣ, ਪ੍ਰਤੀ ਚਰਣ 21 ਮਾਤ੍ਰਾ। ਉਦਾਹਰਣ: ਆਇਸ ਅਬ ਜੌ ਹੋਇ, ਗ੍ਰੰਥ ਤਉ ਮੈਂ ਰਚੋ। ਰਤਨ ਪ੍ਰਮੁਦ ਕਰ ਬਚਨ, ਚੀਨਿ ਤਾਂਮੈ ਗਚੋ। (ਚੰਡੀ ਚਰਿਤ੍ਰ-1) (89) ਪੰਕਜ ਬਾਟਿਕ ਦੇਖੋ ਮੋਦਕ ਛੰਦ (90) ਬਿਸਨਪਾਦ ਇਸ ਦੇ ਅਨੇਕ ਰੂਪ। ਚਰਣ ਵੀ ਵਖ ਵਖ ਹਨ। ਇਕ ਉਦਾਹਰਣ: ਸੁਨਿਪਾਈ ਬ੍ਰਿਜਬਾਲਾ ਮੋਹਨ, ਆਏ ਹੈ ਕੁਰੁ ਖੇਤਿ। ਦਰਸਨ ਦੇਖਿ ਸਭੈ ਦੁਖ ਬਿਸਰੇ, ਬੇਦ ਕਹਤ ਜਿਹ ਨੇਤਿ। (ਕ੍ਰਿਸਨਾਵਤਾਰ) (91) ਬੇਲੀ ਬਿੰਦ੍ਰਮ ਚਾਰ ਚਰਣ, ਪ੍ਰਤੀ ਚਰਣ ਵਖ ਵਖ ਮਾਤ੍ਰਾ ਰੂਪਾਂ ਅਨੁਸਾਰ। ਉਦਾਹਰਣ: ਕਹ ਕਹ ਸੁ ਕੂਕਤ ਕੰਕੀਯੰ। ਬਹਿ ਬਹਤ ਬੀਰ ਸੁ ਬੰਕੀਘੰ। ਲਹ ਲਹਤ ਬਾਣਿ ਕ੍ਰਿਪਾਣਯੰ। ਗਹ ਗਹਤ ਪ੍ਰੇਤ ਮਸਾਣਯੰ। (ਚੰਡੀ ਚਰਿਤ੍ਰ-2) (92) ਬੈਂਤ ਇਸ ਦੇ ਵੀ ਅਨੇਕ ਰੂਪ ਹਨ। ਇਸ ਦੇ ਦੋ ਚਰਣ ਹੁੰਦੇ ਹਨ। ਉਦਾਹਰਣ: ਹਮ ਮਰਦ ਬਾਯਦ ਸ਼ਵਦ ਸੁਖਨਵਰ। ਨ ਸ਼ਿਕਸੇ ਦਿਗਰ ਦਰ ਦਹਾਨੇ ਦਿਗਰ। (ਜ਼ਫਰਨਾਮਾ) (92) ਭਗਵਤੀ ਇਸ ਦੇ ਦੋ ਰੂਪ ਹਨ ਸੋਮਰਾਜੀ ਤੇ ਸ਼ੰਖਨਰੀ। ਉਦਾਹਰਣ: ਕਿ ਜ਼ਾਹਿਰ ਜ਼ਹੂਰ ਹੈ। ਕਿ ਹਾਜ਼ਿਰ ਹਜ਼ੂਰ ਹੈ। ਹਮੇਸ਼ੁਲ ਸਲਾਮ ਹੈ। ਸਮਸਤੁਲ ਕਲਾਮ ਹੈ। (ਜਾਪੁ) (93) ਭੁਜੰਗ ਪ੍ਰਯਾਤ ਚਾਰ ਚਰਣ, ਪ੍ਰਤੀ ਚਰਣ ਜਗਣ। ਉਦਾਹਰਣ: ਨਮੋ ਰਾਜਸੰ ਤਾਮਸੰ ਸ਼ਾਂਤਿਰੂਪੇ। ਨਮੋ ਪਰਮ ਤੱਤੰ ਅੱਤਤੰ ਸਰੂਪੇ॥183॥ (ਜਾਪੁ) (94) ਮਕਰਾ ਚਾਰ ਚਰਣ, ਪ੍ਰਤੀ ਚਰਣ 12 ਮਾਤ੍ਰਾਂ ਅਤੇ ਗੁਰੂ ਲਘੂ। ਉਦਾਹਰਣ: ਜੀਤੇ ਬਜੰਗ ਜ਼ਾਲਿਮ, ਕੀਨੇ ਖਤੰਗ ਪਰਰਾਂ। ਪੁਹਪਕ ਬਿਬਾਨ ਬੈਠੇ, ਸੀਤਾਰਮਣ ਕਹਾਂ ਹੈ। (ਰਾਮਾਵਤਾਰ) (95) ਮਥਾਨ ਚਾਰ ਚਰਣ, ਪ੍ਰਤੀ ਚਰਣ ਦੋ ਤਗਣ। ਉਦਾਹਰਣ: ਛਾਜੈ ਮਹਾ ਜੋਤ। ਤਾਨੰ ਮਨੋ ਦੋਤ। ਰਾਜੈ ਮਹਾਂ ਰੂਪ। ਲਾਜੈਂ ਸਭੈ ਭੂਪ। (ਨਿਹਕਲੰਕੀ) (96) ਮਧੁਭਾਰ ਛਬਿ ਤੇ ਮੋਹਣਾ ਭੀ ਇਸ ਦੇ ਨਾਮ ਹਨ। ਚਾਰ ਚਰਣ, ਪ੍ਰਤੀ ਚਰਣ 8 ਮਾਤ੍ਰਾਂ। ਉਦਾਹਰਣ: ਗੁਨ ਗਨ ੳਦਾਰ। ਮਹਿਮਾ ਅਪਾਰ। ਆਸਨ ਅਭੰਗ। ਉਪਮਾ ਅਨੰਗ॥83॥ (ਜਾਪੁ) (97) ਮਧੁਰ ਧੁਨਿ ਦੇਖੋ ਅਕਰਾ, ਅਣਕਾ ਜਾਂ ਅਨਹਦ ਛੰਦ। (98) ਮਾਧੋ ਇਸ ਦਾ ਨਾਮ ਕ੍ਰੀੜਾ ਭੀ ਹੈ। ਚਾਰ ਚਰਣ, ਪ੍ਰਤੀ ਚਰਣ 16 ਮਾਤ੍ਰਾਂ। ਉਦਾਹਰਣ ਜਬ ਕੋਪਾ ਕਲਕੀ ਅਵਤਾਰਾ, ਬਾਜਤ ਤੂਰ ਹੋਤ ਝੁਨਕਾਰਾ। (ਨਿਹਕਲੰਕੀ) (99) ਮੋਹਣੀ ਮਧੁਭਾਰ ਦਾ ਹੀ ਰੂਪ ਹੈ। ਦੇਖੋ ਮਧੁਭਾਰ। (100) ਰਸਾਵਲ ਇਸ ਦੇ ਅਨੇਕਾਂ ਰੂਪ ਹਨ। ਜਾਪੁ ਇਸ ਅਰਧ ਭੁਜੰਗ ਹੀ ਰਸਾਵਲ ਛੰਦ ਹੈ। ਇਕ ਉਦਾਹਰਣ ਦੇਖੋ: ਨਮੋ ਨਰਕ ਨਾਸੇ। ਸਦੈਵੰ ਪ੍ਰਕਾਸੇ। ਅਨੰਗੰ ਸਰੂਪੇ। ਅਭੰਗੰ ਬਿਭੂਤੇ॥141॥ (ਜਾਪੁ) (101) ਰੁਆਮਲ ਰੁਆਮਲ ਚਾਰ ਚਰਣ, ਦਸ ਤੇ ਸਤ ਅਖਰਾਂ ਤੇ ਬਿਸ਼ਰਾਮ। ਉਦਾਹਰਣ ਦੇਵ ਭੇਵ ਨ ਜਾਨਹੀਂ ਜਿਹ, ਬੇਦ ਔਰ ਕਤੇਬ। (ਜਾਪੁ) ਲੇਖ ਨੂੰ ਸੰਖੇਪ ਰਖਣ ਦੇ ਨਜ਼ਰੀਏ ਤੋਂ 50 ਕੁ ਛੰਦਾਂ ਦਾ ਇਥੇ ਵਰਣਨ ਨਹੀਂ ਹੋ ਸਕਿਆ ਹੈ। ਕੁਝ ਛੰਦਾਂ ਦੇ ਨਾਮ ਇਕ ਤੋ ਵਧੇਰੇ ਹਨ। ਉਹਨਾਂ ਬਾਰੇ ਨੋਟ ਦੇ ਦਿਤੇ ਗਏ ਹਨ। ਕੁਝ ਛੰਦਾਂ ਦੇ ਰੂਪ ਅਨੇਕ ਹਨ। ਸੋ ਇਵੇਂ 150 ਦੇ ਲਗਭਗ ਛੰਦ ਦਸਮ ਗ੍ਰੰਥ ਵਿਚ ਆਏ ਹਨ। ਹਵਾਲੇ ਤੇ ਟਿਪਣੀਆਂ 1. ਸ਼ਿਵ ਨੰਦਨ ਪ੍ਰਸਾਦ (ਡਾ.) 'ਮਾਤ੍ਰਿਕ ਛੰਦੋ ਕਾ ਵਿਕਾਸ' (ਹਿੰਦੀ) ਬਿਹਾਰ ਰਾਸ਼ਟਰ ਭਾਸ਼ਾ ਪਰਿਸ਼ਦ, ਪਟਨਾ 1964, ਪੰਨਾ 9-10 2. ਕਾਨ੍ਹ ਸਿੰਘ ਨਾਭਾ 'ਗੁਰਰਤਨਾਕਰ ਮਹਾਨ ਕੋਸ਼', ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1974, ਪੰਨਾ 495 3. ਹਿੰਦੀ ਸਾਹਤਿਯ ਕੋਸ਼, ਪੰਨਾ 290 4. "A meter is nothing but a particular arrangment of high and low tones." V.S Ghate. Ghate's Lecture on Rigveda', The oriental Book Agency, Poona 1926. P. 181] 5. 'Encyclopaedia of Poetry and Poetics', Princeton Uni. Press U.S.A. 1965. Page 496. 6. ਸ਼ਬਦਾਰਥ ਦਸਮ ਗ੍ਰੰਥ ਸਾਹਿਬ, ਪੰਜਾਬੀ ਯੂਨੀਵਰਸਟੀ ਪਟਿਆਲਾ ਵਿਚ ਇਸ ਰਚਨਾ ਦੇ 196 ਛੰਦ ਗਿਣੇ ਗਏ ਹਨ। 7. ਰਤਨ ਸਿੰਘ ਜੱਗੀ (ਡਾ.) ਦਸਮ ਗ੍ਰੰਥ ਪਰਿਚਯ, ਪੰਨਾ 19 8. ਪਿਆਰਾ ਸਿੰਘ ਪਦਮ, ਦਸਮ ਗ੍ਰੰਥ ਦਰਸ਼ਣ, ਪੰਨਾ 81. 9. 'ਚੰਡੀ ਚਰਿਤ੍ਰ ਕਵਿੱਤਨ ਮੈ ਬਰਨਿਓ, ਸਭ ਹੀ ਰਸਰੁਦ੍ਰ ਮਈ ਹੈਂ'। ਦੇਖੋ ਸ਼ਬਦਾਰਥ ਦਸਮ ਗ੍ਰੰਥ (ਪੋਥੀ ਪਹਿਲੀ) ਪੰ. ਯੂ. ਪ. ਪੰਨਾ 127 10. ਰਤਨ ਸਿੰਘ ਜੱਗੀ (ਡਾ.), ਦਸਮ ਗ੍ਰੰਥ ਪਰਿਚਯ, ਪੰਨਾ 37 11. ਪਿਆਰਾ ਸਿੰਘ ਪਦਮ, ਦਸਮ ਗ੍ਰੰਥ ਦਰਸ਼ਨ, ਪੰਨਾ 137 12. ਇਨ੍ਹਾਂ ਸ਼ਬਦਾਂ ਵਿਚ 'ਮਿਤ੍ਰ ਪਿਆਰੇ ਨੂੰ' ਵਾਲਾ ਖਿਆਲ ਨਾਂ ਦਾ ਸ਼ਬਦ ਵੀ ਜੋੜ ਦਿੱਤਾ ਗਿਆ ਹੈ। ਇਵੇਂ ਇਨ੍ਹਾਂ ਦੀ ਗਿਣਤੀ 10 ਹੋ ਗਈ ਹੈ।
 12. ੴ ਵਾਹਿਗੁਰੂ ਜੀ ਕੀ ਫਤਹਿ॥ "ਲਿੰਗ ਬਿਨਾ ਕੀਨੇ ਸਭ ਰਾਜਾ" ਸਿੰਘ ਬ੍ਰਦਰਜ਼ ਵੱਲੋਂ ਛਾਪੀ ਗਈ ਹਰਿੰਦਰ ਸਿੰਘ ਮਹਿਬੂਬ ਦੀ ਪੁਸਤਕ 'ਸਹਿਜੇ ਰਚਿਓ ਖਾਲਸਾ' ਦੇ ਪੰਨਾਂ 1078 ਉਪਰ ਉਹ ਲਿਖਦੇ ਹਨ “--'ਬਚਿਤ੍ਰ ਨਾਟਕ' ਵਿਚ "ਲਿੰਗ ਬਿਨਾ ਕੀਨੇ ਸਭ ਰਾਜਾ" ਵਰਗੀ ਅਸ਼ਲੀਲ ਅਣਸਾਹਿਤਿੱਕਤਾ ਦਾ ਪ੍ਰਯੋਗ ਕਰਦਿਆਂ ਸੁੰਨਤ ਦਾ ਤ੍ਰਿਸਕਾਰ ਕੀਤਾ ਗਿਆ ਹੈ; ਪਰ ਗੁਰੂ ਨਾਨਕ ਸਾਹਿਬ ਨੇ 'ਮਾਝ ਕੀ ਵਾਰ' ਵਿਚ ਸੁੰਨਤ ਨੂੰ ਵੱਡੇ ਅਦਬ ਨਾਲ ਬਿਆਨ ਕੀਤਾ ਹੈ। ਇਕ ਸੂਫੀ ਚਿੰਤਕ ਵਾਂਗ ਉਨ੍ਹਾਂ ਨੇ ਸੁੰਨਤ ਨੂੰ ਨਿਰਾਕਾਰ ਧਰਾਤਲ ਉਤੇ ਪ੍ਰਤੀਕਮਈ ਸੁੰਦ੍ਰਤਾ ਪ੍ਰਦਾਨ ਕੀਤੀ ਹੈ:- ਸਲੋਕ ਮ:1॥ ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਾਲ ਕੁਰਾਣ॥ਸਰਮ ਸੁੰਨਤਿ ਸੀਲ ਰੋਜਾ ਹੋਹੁ ਮੁਸਲਮਾਨ॥..(ਪੰ:140) ਜੇ 'ਬਚਿਤ੍ਰ ਨਾਟਕ' ਦਸਮ ਪਾਤਸ਼ਾਹ ਦੀ ਰਚਨਾ ਹੁੰਦੀ, ਤਾਂ ਉਹ ਸੁੰਨਤ ਨੂੰ ਗੈਰ ਕੁਦਰਤੀ ਅਤੇ ਅਨਪੜ੍ਹਾਂ ਵਰਗੇ ਅੰਦਾਜ਼ ਵਿਚ ਰੱਦ ਨ ਕਰਦੇ। ਜੇ ਕਿਸੇ ਧਾਰਮਿਕ ਕਰਮ-ਕਾਂਡ ਨੂੰ ਮ੍ਰਿਤ ਰਸਮਾਂ ਦੀ ਸੂਚੀ ਵਿਚ ਸ਼ਾਮਲ ਕਰਨਾਂ ਵੀ ਪਵੇ, ਤਾਂ ਉਸਨੂੰ ਰੱਦ ਕਰਨ ਦਾ ਤਰੀਕਾ ਗਾਲ੍ਹੀਆਂ ਵਾਲੀ ਭਾਸ਼ਾ ਵਰਤਣਾ ਠੀਕ ਨਹੀਂ ਹੁੰਦਾ”। ਪਰ ਦੇਖੋ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਵਿਚ ਉਹ ਪੰ:1066 ਉਪਰ 'ਲਿੰਗ' ਸ਼ਬਦ ਦਾ ਵਿਸਥਾਰ ਸਹਿਤ ਖੁਲਾਸਾ ਕਰਦੇ ਹਨ-- ਸੰ. ਧਾ-ਜਾਣਾ, ਗਲੇ ਲਾਉਣਾ, ਰੰਗ ਲਾਉਣਾ, ਚਿੰਨ੍ਹ ਕਰਨਾ.2 ਸੰਗਯਾ-ਚਿੰਨ੍ਹ. ਨਸ਼ਾਨ.3 ਅਨੁਮਾਨ ਨੂੰ ਸਿੱਧ ਕਰਨ ਵਾਲਾ ਹੇਤੁ.4 ਜਨਨੇਂਦ੍ਰਿਯ.ਪੁਰਸ਼ ਦਾ ਖਾਸ ਚਿੰਨ੍ਹ.5 ਲਿੰਗ-ਰੂਪ ਸ਼ਿਵ ਦਾ ਚਿੰਨ੍ਹ. ਪੁਰਾਣਾ ਵਿਚ ਪ੍ਰਧਾਨ ਬਾਰਾਂ ਲਿੰਗ ਹਨ. ਦੇਖੋ ਦੁਆਦਸ ਸਿਲਾ.6...,7...,8...9 ਧਰਮ ਦਾ ਚਿੰਨ੍ਹ. ਮਜ੍ਹਬੀ ਲਿਬਾਸ. ਭੇਖ ਦੇ ਨਿਸ਼ਾਨ. 'ਲਿੰਗ ਬਿਨਾ ਕੀਨੇ ਸਭ ਰਾਜਾ' (ਵਿਚਿਤ੍ਰ) ਪੈਗੰਬਰ ਮੁਹੰਮਦ ਨੇ, ਜਿਤਨੇ ਰਾਜਾ (ਪ੍ਰਤਾਪੀ ਲੋਕ) ਸਨ, ਸਭ ਦੇ ਧਾਰਮਿਕ ਚਿੰਨ੍ਹ ਮਿਟਾ ਕੇ ਇਸਲਾਮ ਵਿਚ ਲੈ ਆਂਦੇ. ਲਿੰਗ ਬਿਨਾ ਦਾ ਅਰਥ ਸੁੰਨਤ ਸਹਿਤ ਭੀ ਹੈ, ਅਰਥਾਤ-ਲਿੰਗ ਦੇ ਆਵਰਣ-ਰੂਪ ਮਾਸ ਬਿਨਾ. ਪਰ ਇਤਹਾਸ ਤੋਂ ਪਤਾ ਲੱਗਦਾ ਹੈ ਕਿ ਸੁੰਨਤ ਮੁਹੰਮਦ ਸਾਹਿਬ ਨੇ ਨਹੀਂ ਚਲਾਈ, ਇਹ ਰਸਮ ਇਬਰਾਹੀਮ ਤੋਂ ਚੱਲੀ ਹੈ. ਦੇਖੋ ਇਬਰਾਹੀਮ ਅਤੇ ਸੁੰਨਤ. ਗੁ.ਗ੍ਰੰ.ਸਾ.ਪੰ:471 ਉਪਰ ਗੁਰੂ ਨਾਨਕ ਦੇਵ ਜੀ ਨੇ ਰਾਗ ਆਸਾ ਅੰਦਰ ਜਨੇਊ ਨੂੰ ਭੀ--ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥ ਵੱਡੇ ਅਦਬ ਨਾਲ ਬਿਆਨ ਕਰਕੇ ਨਿਰਾਕਾਰ ਧਰਾਤਲ ਉਤੇ ਪ੍ਰਤੀਕਮਈ ਸੁੰਦ੍ਰਤਾ ਪ੍ਰਦਾਨ ਕੀਤੀ ਹੈ ਯਾ ਨਹੀਂ, ਕਹਿ ਨਹੀਂ ਸਕਦੇ, ਪਰ ਇਕ ਗੱਲ ਦਾ ਜ਼ਰੂਰ ਪਤਾ ਲੱਗ ਜਾਂਦਾ ਹੈ ਕਿ ਉਹ ਨਾ ਤਾਂ ਜਨੇਊ ਦਾ ਅਦਬ ਕਰਦੇ ਹਨ ਤੇ ਨਾ ਹੀ ਜਨੇਊ ਦੇ ਹੱਕ ਦੀ ਗੱਲ ਕਰਦੇ ਹਨ। ਗੁ.ਗ੍ਰੰ.ਸਾ.ਪੰ:477, ਰਾਗ ਆਸਾ ਅੰਦਰ ਹੀ ਭਗਤ ਕਬੀਰ ਜੀ ਜਦੋਂ- -ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ॥ ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ॥ ਲਿਖਦੇ ਹਨ ਤਾਂ ਮੈਨੂੰ ਨਹੀਂ ਸਮਝ ਆਉਂਦੀ ਕਿ ਉਹ ਵੱਡੇ ਅਦਬ ਨਾਲ ਬਿਆਨ ਕਰਕੇ ਨਿਰਾਕਾਰ ਧਰਾਤਲ ਉਤੇ ਪ੍ਰਤੀਕਮਈ ਸੁੰਦ੍ਰਤਾ ਪ੍ਰਦਾਨ ਕਰਦੇ ਹਨ ਯਾ ਨਹੀਂ। ਪਰ ਇਕ ਗੱਲ ਦਾ ਜ਼ਰੂਰ ਪਤਾ ਲੱਗ ਜਾਂਦਾ ਹੈ ਕਿ ਉਹ ਨਾ ਤਾਂ ਸੁੰਨਤ ਦਾ ਅਦਬ ਕਰਦੇ ਹਨ ਤੇ ਨਾ ਹੀ ਦੇ ਸੁੰਨਤ ਦੇ ਹੱਕ ਦੀ ਗੱਲ ਕਰਦੇ ਹਨ। ਗੁਰੂ ਨਾਨਕ ਦੇਵ ਜੀ ਦੇ ਪੰਜਵੇਂ ਰੂਪ ਗੁਰੂ ਅਰਜਨ ਦੇਵ ਜੀ ਨੇ ਗੁ.ਗ੍ਰੰ.ਸਾ.ਪੰ:1084, ਰਾਗ ਮਾਰੂ ਵਿਚ ਜਦੋਂ ਮੁਸਲਮਾਨੀ ਸ਼ਰੀਅਤ ਬਾਰੇ ਖੁਲਾਸਾ ਕਰਦੇ ਹੋਏ ਲਿਖ ਦਿੱਤਾ ਹੈ—“ਸਭੇ ਵਖਤ ਸਭੇ ਕਰਿ ਵੇਲਾ॥ ਖਾਲਕੁ ਯਾਦਿ ਦਿਲੈ ਮਹਿ ਮਉਲਾ॥ ਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ॥“ ਕਿ ਜਤ ਧਾਰਨ ਕਰਨਾ ਹੀ ਅਸਲ ਸੁੰਨਤ ਹੈ। ਇਥੇ ਮੁਸਲਮਾਨੀ ਅਦਬ ਨੂੰ ਮੁੱਖ ਰੱਖਿਆ ਗਿਆ ਕਿ ਨਹੀਂ, ਮੈਨੂੰ ਸਮਝ ਨਹੀਂ, ਪਰ ਇਥੇ ਭੀ ਸੁੰਨਤ ਦਾ ਖੰਡਨ ਹੈ ਅਤੇ ਸੁੰਨਤ ਦੇ ਹੱਕ ਦੀ ਗੱਲ ਨਹੀਂ ਕਰਦੇ ਹਨ। ਜੇ ਅਦਬ ਨੂੰ ਹੀ ਮੁੱਖ ਰੱਖਣਾ ਹੈ ਤਾਂ ਕਿਸੇ ਵਿਚਾਰਧਾਰਾ ਦਾ ਖੰਡਨ ਹੋ ਹੀ ਨਹੀਂ ਸਕਦਾ। ਗੁ.ਗ੍ਰੰ.ਸਾ.ਪੰ:466, ਉਪਰ ਜਦੋਂ ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਵਿਚ- “ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਰਿਆਰ॥ ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ॥ ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ॥ ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ॥“ ਲਿਖਿਆ, ਤਾਂ ਰਾਮ ਰਾਇ ਜੀ ਨੂੰ ਭੁਲੇਖਾ ਪੈ ਗਿਆ ਕਿ ਇਸ ਮੁਸਲਮਾਨੀ ਰੀਤ ਪ੍ਰਤੀ ਵੱਡੇ ਅਦਬ ਨਾਲ ਬਿਆਨ ਕਰਕੇ ਨਿਰਾਕਾਰ ਧਰਾਤਲ ਉਤੇ ਪ੍ਰਤੀਕਮਈ ਸੁੰਦ੍ਰਤਾ ਪ੍ਰਦਾਨ ਨਹੀਂ ਕੀਤੀ ਤਾਂ ਉਸਨੇ ਮੁਸਲਮਾਨੀ ਅਦਬ ਦਾ ਹੇਜ ਜਤਲਾਉਂਦੇ ਹੋਏ ਸ਼ਬਦ ਬਦਲੀ ਕਰਕੇ 'ਮਿੱਟੀ ਬੇਈਮਾਨ ਕੀ' ਕਹਿ ਦਿੱਤਾ ਸੀ, ਤਾਂ ਗੁਰੂ ਸਹਿਬਾਨ ਨੇ 'ਧੁਰ ਕੀ ਬਾਣੀ' ਦੀ ਵਿਚਾਰਧਾਰਾ ਬਦਲਾਉਣ ਕਾਰਣ ਸਾਰੀ ਉਮਰ ਉਸਦੇ ਮੱਥੇ ਲੱਗਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਹਰਿੰਦਰ ਸਿੰਘ ਮਹਿਬੂਬ ਖਾਸ ਵਧਾਈ ਦੇ ਹੱਕਦਾਰ ਹਨ, ਕਿਉਂਕਿ ਉਸਨੇ ਸੁੰਨਤ ਨੂੰ ਮੁਹੰਮਦ ਸਾਹਿਬ ਨਾਲ ਜੋੜ ਕੇ ਇਤਿਹਾਸ ਨੂੰ ਪੁੱਠਾ ਗੇੜਾ ਦੇ ਦਿੱਤਾ ਤੇ ਲਿੰਗ (ਧਾਰਮਿਕ ਨਿਸ਼ਾਨ) ਨੂੰ ਜਨਨੇਂਦ੍ਰਯ. ਪੁਰਸ਼ ਦੇ ਖਾਸ ਚਿੰਨ੍ਹ ਨਾਲ ਜੋੜ ਕੇ ਪੜ੍ਹਿਆਂ ਵਰਗੇ ਅੰਦਾਜ਼ ਨਾਲ ਮਾਰਕਸੀ ਉਚਸਾਹਿਤਿੱਕਤਾ ਦੇ ਪਿੜ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ। ਦਸਮ ਗ੍ਰੰਥ ਸਾਹਿਬ ਨੂੰ ਪੜ੍ਹਦੇ ਸਮੇਂ ਹਰਿੰਦਰ ਸਿੰਘ ਮਹਿਬੂਬ ਇਹ ਨੁਕਤਾ ਭੀ ਨਹੀਂ ਸਮਝ ਸਕਿਆ ਕਿ ਇਸ ਕਾਂਡ ਵਿਚ ਮੁਹੰਮਦ ਸਾਹਿਬ ਦੀ ਵਾਰਤਾ ਚੱਲ ਰਹੀ ਹੈ ਜਾਂ ਕਿ ਇਬਰਾਹੀਮ ਦੀ। ਗੱਲ ਸੁੰਨਤ ਦੀ ਚੱਲ ਰਹੀ ਹੈ ਜਾਂ ਕਿ ਧਾਰਮਿਕ ਪਹਿਰਾਵੇ ਦੀ। ਇਸੇ ਤਰ੍ਹਾਂ ਸੰਨ 2005 ਵਿਚ ਰਾਗੀ ਦਰਸ਼ਨ ਸਿੰਘ ਸਰੀ (ਕੈਨੇਡਾ) ਵਿਚ ਪ.ਸਿੰਘ ਮਾਨ ਦੇ ਘਰ ਠਹਿਰਿਆ ਹੋਇਆ ਸੀ। ਮੈਂ ਅਤੇ ਸਤਵਿੰਦਰਪਾਲ ਸਿੰਘ ਉਸ ਘਰ ਦਰਸ਼ਨ ਸਿੰਘ ਨਾਲ ਗੁਰਮੱਤਿ ਵਿਚਾਰਾਂ ਲਈ ਗਏ। ਦਸਮ ਗ੍ਰੰਥ ਸਾਹਿਬ ਬਾਰੇ ਵਿਚਾਰਾਂ ਕਰਦੇ ਹੋਏ ਉਸਨੇ ਕਿਸੇ ਖਾਸ ਨੁਕਤੇ ਉਤੇ ਤਾਂ ਕਿਥੋਂ ਪਹੁੰਚਣਾ ਸੀ, ਸਗੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਬਾਰੇ ਭੀ ਕਿੰਤੂ-ਪ੍ਰੰਤੂ ਅਤੇ ਸ਼ੰਕਾ ਜਾਹਿਰ ਕਰਦੇ ਹੋਏ ਇਕਤਾਲੀਵੀਂ ਵਾਰ ਬਾਰੇ ਇਸ ਤਰ੍ਹਾਂ ਚਲਿੱਤ੍ਰੀਆਂ ਕਰਨ ਲੱਗਾ ਕਿ ਅਸੀਂ ਹੈਰਾਨ ਰਹਿ ਗਏ। ਕਹਿੰਦਾ 'ਇਥੇ ਜੋ ਕੁੱਝ ਲਿਖਿਆ ਹੋਇਆ ਏ ਮੇਰੀ ਤੇ ਜ਼ਮੀਰ ਉਹ ਪੜ੍ਹਨ ਦੀ ਇਜ਼ਾਜਤ ਨਹੀਂ ਦੇਂਦੀ ਪਈ। ਇਸ ਨੂੰ ਤੇ ਮੈਂ ਇਕੱਲਾ ਵੀ ਨਹੀਂ ਪੜ੍ਹ ਸਕਦਾ'। ਵਾਹ! ਪਾਣੀ ਪੀਣਾ ਪੁਣ ਕੇ। ਬੰਦੇ ਖਾਣੇ ਚੁਣ ਕੇ। ਫਿਰ ਸ੍ਰ.ਮਾਨ ਨੂੰ ਉਸ ਲਾਈਨ ਤੇ ਉਂਗਲ ਰੱਖ ਕੇ ਕਹਿੰਦਾ ਕਿ ਇਥੋਂ ਪੜ੍ਹਨਾ ਸ਼ੁਰੂ ਕਰੋ ਜੋ ਵਾਰ ਇਕਤਾਲੀਵੀਂ ਦੀ ਪਉੜੀ ਸੋਲ੍ਹਵੀਂ ਜਿੱਥੇ ਕਿ ਲਿਖਿਆ ਹੋਇਆ ਸੀ “ਫਿਰ ਐਸਾ ਹੁਕਮ ਅਕਾਲ ਕਾ ਜਗ ਮੈ ਪ੍ਰਗਟਾਨਾ। ਤਬ ਸੁੰਨਤ ਕੋਇ ਨ ਕਰਿ ਸਕੈ ਕਾਂ ਪਿਓ ਤੁਰਕਾਨਾ।“ ਕਹਿੰਦਾ ਇਥੇ ਮੁਸਲਮਾਨਾ ਦੀ ਨਿਰਾਦਰੀ ਕੀਤੀ ਹੋਈ ਏ, ਇਹ ਠੀਕ ਨਹੀਂ ਹੈ। ਫਿਰ ਉਂਗਲ ਸਤਾਰਵੀਂ ਪਉੜੀ ਦੀਆਂ ਇੰਨ੍ਹਾਂ ਸਤਰਾਂ ਤੇ ਗਈ ; ”ਤਹਿ ਕਲਮਾ ਕੋਇ ਨ ਪੜ੍ਹਿ ਸਕੈ ਨਹੀਂ ਜ਼ਿਕਰੁ ਅਲਾਇ। ਨਿਵਾਜ਼ ਦਰੂਦ ਨ ਫਾਤਿਹਾ ਨਹ ਲੰਡ ਕਟਾਇ।“ ਇਸਦਾ ਭਾਵ ਇਹ ਹੈ ਕਿ ਕਲਮੇ ਦੇ ਪੜ੍ਹਨ ਮਾਤ੍ਰ ਨਾਲ ਮੁਸਲਮਾਨ ਹੋ ਗਿਆ ਸਮਝਿਆ ਜਾਂਦਾ ਸੀ ਤੇ ਜ਼ਬਰਦਸਤੀਆਂ ਹੁੰਦੀਆਂ ਸਨ, ਉਹ ਸਭ ਕੁੱਝ ਬੰਦ ਹੋ ਗਿਆ।ਭਾਵ ਇਹ ਹੈ ਕਿ ਹਿੰਦੂਆਂ ਦਾ ਸੁੰਨਤ ਕਰਕੇ ਮੁਸਲਮਾਨ ਹੋਣਾ ਬੰਦ ਹੋ ਗਿਆ ਤੇ ਮੁਸਲਮਾਨਾ ਦੇ ਬੀ ਉਪ੍ਰੋਕਤ ਗੱਲਾਂ ਤੋਂ ਨਿਸ਼ਚੇ ਉਠ ਗਏ। ਉਦੋਂ ਅਗਰ ਰਾਗੀ ਦਰਸ਼ਨ ਸਿੰਘ 'ਸੁੰਨਤ' ਲਫਜ਼ ਆਪ ਪੜ੍ਹ ਲੈਂਦਾ ਜਾਂ ਸ੍ਰ.ਮਾਨ ਤੋਂ ਪੜ੍ਹਾ ਲਿਆ ਤਾਂ ਕੀ ਫਰਕ ਪੈ ਗਿਆ? ਜਦੋਂ ਕਿ ਇਹ ਲਫਜ਼ ਘਰ ਵਿਚ ਮਰਦ ਔਰਤਾਂ ਸਾਰਿਆਂ ਨੇ ਹੀ ਸੁਣ ਲਿਆ ਸੀ। ਕੀ ਇਹ ਅਖੌਤੀ ਪਵਿਤ੍ਰਤਾਈ ਨਹੀਂ? ਦਰਸ਼ਨ ਸਿੰਘ ਤੋਂ ਇਹ ਭੀ ਪੁੱਛਿਆ ਜਾ ਸਕਦਾ ਹੈ ਕਿ ਜਦੋਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਹਨ ਤਾਂ ਜਿੱਥੇ "ਸੁੰਨਤ" ਲਫਜ਼ ਆਉਂਦਾ ਹੈ ਤਾਂ ਉਹ ਇਸਨੂੰ ਪੜ੍ਹਨ ਲਈ ਕਿਸਨੂੰ ਵਾਜ ਮਾਰਦੇ ਹਨ? ਹੁਣ ਜਦੋਂ ਦਰਸ਼ਨ ਸਿੰਘ ਖੁਲ੍ਹੇ ਆਮ ਅਤੇ ਮਹਿਬੂਬ ਆਪਣੀਆਂ ਲਿਖਤਾਂ ਵਿਚ ਦਸਮ ਗ੍ਰੰਥ ਸਾਹਿਬ ਦੀ ਨਿਰਾਦਰੀ ਕਰਦੇ ਹਨ ਤਾਂ ਰਾਜ਼ ਖੁੱਲ੍ਹ ਗਿਆ ਕਿ ਉਨ੍ਹਾਂ ਨੂੰ ਭਾਈ ਗੁਰਦਾਸ (ਦੂਸਰੇ) ਦੀ ਲਿਖਤ ਉਤੇ ਇਤਰਾਜ਼ ਦਾ ਖਾਸ ਕਾਰਨ ਇਹ ਸੀ, ਕਿ ਉਹ ਦਸਮ ਪਿਤਾ ਦੇ ਇੰਨ੍ਹਾਂ ਅੱਖਰਾਂ ਦਾ ਖੰਡਨ ਕਰ ਸਕਣ, ਜਿੱਥੇ ਦਸਮੇਸ਼ ਜੀ ਧਾਰਮਿਕ ਭੇਖਾਂ, ਮੋਨੀਆਂ, ਜਟਾਵਾਂ, ਮੁੰਡਨ, ਰੁਦਰਾਖ ਦੀਆਂ ਮਾਲਾਂ ਅਤੇ ਸੁੰਨਤ ਆਦਿ ਦਾ ਲਲਕਾਰ ਕੇ ਖੰਡਨ ਕਰਦੇ ਹੋਏ ਬਚਿਤ੍ਰ ਨਾਟਕ ਦੀ ਚੰਡ, ਕੜਾਕੇਦਾਰ ਸ਼ਬਦਾਵਲੀ ਵਿਚ ਸੱਚ ਨੂੰ ਬਿਆਨਦੇ ਤੇ ਧਿਆਨ ਨਾਲ ਸੁਨਣ ਲਈ ਲਿਖਦੇ ਹਨ “ਮੋਨ ਭਜੇ ਨਹੀਂ ਮਾਨ ਤਜੇ ਨਹੀਂ ਭੇਖ ਸਜੇ ਨਹੀਂ ਮੂੰਡ ਮੁੰਡਾਏ॥ ਕੰਠਿ ਨ ਕੰਠੀ ਕਠੋਰ ਧਰੈ ਨਹੀਂ ਸੀਸ ਜਟਾਨ ਕੇ ਜੂਟ ਸੁਹਾਏ॥ ਸਾਚ ਕਹੋ ਸੁਨਿ ਲੈ ਚਿੱਤਦੈ ਬਿਨੁ ਦੀਨ ਦਿਆਲ ਕੀ ਸਾਮ ਸਿਧਾਏ॥ ਪ੍ਰੀਤਿ ਕਰੇ ਪ੍ਰਭੁ ਪਾਯਤ ਹੈ ਕਿਰਪਾਲ ਨ ਭੀਜਤ ਲਾਂਡ ਕਟਾਏ॥" Dasam - Granth ਸ਼ਬਦ "ਲਾਂਡ"ਦਾ ਖੁਲਾਸਾ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰ:1063 ਉਪਰ ਕੀਤਾ ਹੈ। ਵਾਰਾਂ ਭਾਈ ਗੁਰਦਾਸ ਦਾ ਭਾਵ ਪ੍ਰਕਾਸ਼ਨੀ ਟੀਕਾ ਗਿਆਨੀ ਹਜ਼ਾਰਾ ਸਿੰਘ ਜੀ ਪੰਡਿਤ ਨੇ ਕੀਤਾ ਹੈ, ਜਿਸਦਾ ਸੰਸ਼ੋਧਨ, ਭਾਵਾਂ ਦਾ ਪ੍ਰਕਾਸ਼ਨ ਤੇ ਸੰਪਾਦਨ ਪਦਮ ਭੂਸ਼ਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਕੀਤਾ ਹੈ। ਸ਼ਬਦਾਰਥ ਦਸਮ ਗ੍ਰੰਥ ਸਾਹਿਬ ਦੇ ਸੰਪਾਦਕ ਭਾਈ ਡਾ.ਰਣਧੀਰ ਸਿੰਘ ਜੀ ਤੇ ਉਨ੍ਹਾਂ ਦੇ ਵਿਦਵਾਨ ਸਾਥੀ ਡਾ.ਤਾਰਨ ਸਿੰਘ ਜੀ, ਡਾ.ਪ੍ਰੇਮ ਪ੍ਰਕਾਸ਼ ਸਿੰਘ ਜੀ, ਡਾ.ਗੁਲਵੰਤ ਸਿੰਘ ਜੀ ਅਤੇ ਡਾ.ਜੀਤ ਸਿੰਘ ਸੀਤਲ ਜੀ ਸਨ।ਕੀ ਉਪ੍ਰੋਕਤ ਵਿਦਵਾਨਾ ਜਾਂ ਟੀਕਾਕਾਰਾਂ ਨੇ ਇਸ ਸ਼ਬਦ ਨੂੰ ਬਿਨਾਂ ਪੜ੍ਹੇ ਹੀ ਟੀਕਾ ਕਰ ਦਿੱਤਾ? ਜਾਂ ਉਨ੍ਹਾਂ ਨੂੰ ਇਸ ਸ਼ਬਦ ਦੀ ਜਾਣਕਾਰੀ ਨਹੀਂ ਸੀ? ਜਾਂ ਕੀ ਉਨ੍ਹਾਂ ਨੂੰ ਦੂਸਰਿਆਂ ਦਾ ਅਦਬ ਕਰਨਾਂ ਨਹੀਂ ਸੀ ਆਉਂਦਾ? ਸੁੰਨਤ ਦਾ ਕਿਸ ਅੰਗ ਨਾਲ ਸੰਬੰਧ ਹੈ, ਕਿਸ ਨੂੰ ਨਹੀਂ ਪਤਾ? ਸਾਹਿਤ ਮੁਤਾਬਕ ਜਿਸ ਤਰ੍ਹਾਂ ਦਾ ਵਿਸ਼ਾ ਹੋਵੇਗਾ ਉਸੇ ਤਰ੍ਹਾਂ ਦੀ ਸ਼ਬਦਾਵਲੀ ਹੋਵੇਗੀ, ਇਹ ਲਾਜ਼ਮੀ ਹੈ। ਅਸ਼ਲੀਲਤਾ ਸ਼ਬਦਾਂ ਵਿਚ ਨਹੀਂ, ਮਨ ਵਿਚ ਹੁੰਦੀ ਹੈ। ਜਲਾਦ ਸੇ ਡਰਤੇ ਹੈਂ ਨ ਵਾਇਜ਼ ਸੇ ਝਗੜਤੇ, ਹਮ ਸਮਝੇ ਹੂਏ ਹੈਂ ਉਸੇ, ਜਿਸ ਭੇਸ ਮੇਂ ਜੋ ਆਏ। ਲਿੰਗ, ਲੰਡ, ਲਾਂਡ ਜਿਸ ਅੰਗ ਦਾ ਨਾਮ ਹੈ, ਉਸ ਲਈ ਦੂਸਰਾ ਸ਼ਬਦ ਲਉਡਾ ਭੀ ਵਰਤਿਆ ਜਾਂਦਾ ਰਿਹਾ ਹੈ, ਜਿਸਦਾ ਅੱਖਰੀ ਅਰਥ ਹੈ ਨਿੱਕਾ, ਯਾ ਛੋਟਾ। ਇਹ ਸ਼ਬਦ ਭੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਹੈ— “ਤੇਰੇ ਦਾਸਰੇ ਕਉ ਕਿਸ ਕੀ ਕਾਣਿ॥ ਜਿਸ ਕੀ ਮੀਰਾ ਰਾਖੈ ਆਣਿ॥2॥ ਜੋ ਲਉਡਾ ਪ੍ਰਭਿ ਕੀਆ ਅਜਾਤਿ॥ ਤਿਸੁ ਲਉਡੇ ਕਉ ਕਿਸ ਕੀ ਤਾਤਿ ॥“ਪੰ:376 ਗੁਰੂ ਗ੍ਰੰਥ ਸਾਹਿਬ ਜੀ ਭਾਵ ਕਿ ਹੇ ਪ੍ਰਭੂ! ਤੇਰੇ ਨਿੱਕੇ ਜਿਹੇ ਸੇਵਕ ਨੂੰ ਭੀ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ।ਜਿਸ ਸੇਵਕ ਨੂੰ ਪ੍ਰਮਾਤਮਾ ਨੇ ਉਚੀ ਜਾਤ ਆਦਿਕ ਦੇ ਅਹੰਕਾਰ ਤੋਂ ਰਹਿਤ ਕਰ ਦਿੱਤਾ ਹੈ, ਉਸਨੂੰ ਕਿਸੇ ਦੀ ਈਰਖਾ ਦਾ ਡਰ ਨਹੀਂ ਰਹਿੰਦਾ। ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਹੀ ਦੋ ਸ਼ਬਦ ਹੋਰ—“ਟਟਾ ਬਿਕਟ ਘਾਟ ਘਟ ਮਾਹੀ॥ਖੋਲਿ ਕਪਾਟ ਮਹਲਿ ਕਿ ਨ ਜਾਹੀ॥“ ਪੰ:341 ਅਤੇ “ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾ॥ ਜੂਐ ਜਨਮੁ ਨ ਹਾਰਹੁ ਅਪਣਾ ਭਾਜਿ ਪੜਹੁ ਤੁਮ ਹਰਿ ਸਰਣਾ॥“ ਪੰ:433 ਗੁਰੂ ਗ੍ਰੰਥ ਸਾਹਿਬ ਜੀ ਇੰਨ੍ਹਾਂ ਸ਼ਬਦਾਂ ਦਾ ਉਚਾਰਣ ਕਿਸ ਤਰ੍ਹਾਂ ਹੈ, ਜਾਂ ਕਿਵੇਂ ਕਰਨਾ ਚਾਹੀਦਾ ਹੈ, ਜਾਂ ਕਿਵੇਂ ਕਰਦੇ ਹਨ, ਇਹ ਭੀ ਸਾਨੂੰ ਸਮਝ ਲੈਣਾ ਚਾਹੀਦਾ ਹੈ। ਮੈਂ ਨਾਂ ਤਾਂ ਇਤਿਹਾਸ ਦਾ ਵਿਦਿਆਰਥੀ ਤੇ ਨਾਂ ਹੀ ਮਹਿਬੂਬ ਜਾਂ ਦਰਸ਼ਨ ਸਿੰਘ ਵਰਗਾ ਵਿਦਿਆਵਾਨ ਹਾਂ ਜੁ ਇਹ ਦੱਸ ਸਕਾਂ ਕਿ ਇਸ ਸ਼ਬਦ 'ਟ' ਦਾ ਉਚਾਰਣ 'ਟੈਂਕਾ' ਕਦੋਂ ਬਣਿਆਂ। ਹਾਲਾਂ ਕਿ ਠੱਠਾ, ਡੱਡਾ, ਢੱਡਾ ਤਾਂ ਉਵੇਂ ਹੀ ਬੋਲਦੇ ਹਾਂ। ਇਸੇ ਤਰਾਂ ਮੇਰਾ ਕੋਈ ਪੈਂਤੀ ਪੜ੍ਹਨ ਪੜ੍ਹਾਉਣ ਦਾ ਟੀਚਾ ਤਾਂ ਨਹੀਂ ਪਰ ਪੱਪਾ, ਫੱਫਾ, ਬੱਬਾ, ਭੱਭਾ ਤੋਂ ਬਾਅਦ ਕਿਹੜਾ ਅੱਖਰ ਆਉਂਦਾ ਹੈ ਤੇ ਇਸਦਾ ਉਚਾਰਨ ਕੀ ਹੈ, ਆਪਾਂ ਸਭ ਜਾਣਦੇ ਹਾਂ।ਕਈ ਢੌਂਗੀ ਤਾਂ ਇਸ ਅੱਖਰ ਦੇ ਉਚਾਰਣ ਨੂੰ ਵੀ ਹਜ਼ਮ ਨਹੀਂ ਕਰ ਸਕਦੇ।ਕਾਲ ਗਤੀ ਵਿਚ ਅੱਖਰ, ਸ਼ਬਦ, ਬੋਲੀਆਂ, ਕੌਮਾਂ, ਸੱਭਿਅਤਾਵਾਂ ਤੇ ਹੋਰ ਪਤਾ ਨਹੀਂ ਕੀ ਕੀ ਨਵਾਂ ਸਿਰਜਿਆ ਜਾ ਰਿਹਾ ਹੈ ਤੇ ਕੀ ਕੀ ਵਿਨਾਸ਼ ਹੁੰਦਾ ਜਾ ਰਿਹਾ ਹੈ; ਇਹ ਉਸ ਕਰਤੇ ਦੀ ਖੇਡ੍ਹ ਹੈ। ਅਮਰਜੀਤ ਸਿੰਘ ਖੋਸਾ, ਅਕਤੂਬਰ, 2009
 13. ੴ ਵਾਹਿਗੁਰੂ ਜੀ ਕੀ ਫਤਹਿ॥ ਲ਼ੱਲੂ ਕਰੇ ਵਲੱਲੀਆਂ ਰੱਬ ਸਿੱਧੀਆਂ ਪਾਵੇ. ਸ. ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਨੇ ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਦੇ ਪੰਜਵੇਂ ਭਾਗ ਅੰਦਰ ਅੰਮ੍ਰਿਤ ਤਿਆਰ ਕਰਨ ਸਮੇਂ ਦੀ ਵਿਧੀ, ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਅਤੇ ਖੰਡੇ ਬਾਟੇ ਦਾ ਅੰਮ੍ਰਿਤ (ਪਾਹੁਲ) ਸੰਬੰਧੀ ਕਈ ਢੁੱਚਰਾਂ ਕੀਤੀਆਂ ਹਨ। ਇਹ ਸਿੱਖ ਇਤਿਹਾਸ ਅੰਦਰ ਪਹਿਲੀ ਵਾਰ ਹੋਇਆ ਹੈ ਕਿ ਸਿੱਖੀ ਦਾ ਭੇਖ ਬਣਾ ਕੇ ਕਿਸੇ ਨੇ ਅੰਮ੍ਰਿਤ ਦੀ ਪ੍ਰੰਪਰਾ ਤੇ ਕਿੰਤੂ ਕੀਤਾ ਹੈ।ਇਹ ਵੀ ਸਿੱਖ ਕੌਮ ਦੀ ਤ੍ਰਾਸਦੀ ਹੀ ਹੈ ਕਿ ਆਪਣੇ ਆਪ ਕੌਮ ਦਾ ਰੌਸ਼ਨ-ਜਮੀਰ ਅਤੇ ਰੌਸ਼ਨ ਦਿਮਾਗ ਸਮਝਣ ਵਾਲੇ ਵੀਰ ਜਿਨ੍ਹਾਂ ਨੇ ਅਜਿਹੇ ਹਮਲਿਆਂ ਤੋਂ ਕੌਮ ਦੀ ਰਾਖੀ ਕਰਨੀ ਸੀ, ਉਹ ਆਪ ਹੀ ਕੁਰਾਹੇ ਪੈ ਗਏ ਹਨ।ਸਿੱਖ ਇਤਿਹਾਸ ਇਸ ਸੰਬੰਧੀ ਕੀ ਲਿਖੇਗਾ। ਸ. ਕਾਲਾ ਅਫ਼ਗਾਨਾ ਦੀਆਂ ਅੰਮ੍ਰਿਤ ਮਰਿਯਾਦਾ ਸੰਬੰਧੀ ਢੁੱਚਰਾਂ ਇਤਿਹਾਸਕ ਤੌਰ ਤੇ ਝੂਠੀਆਂ ਸਿੱਧ ਹੋ ਜਾਂਦੀਆਂ ਹਨ, ਜਦੋਂ ਅਸੀਂ ਸ. ਗੁਰਮੁਖ ਸਿੰਘ ਵਾਲਿਆਂ ਦੀ ਲਿਖੀ ਕਿਤਾਬ ਭਾਈ ਜੈਤਾ ਜੀ - ਜੀਵਨ ਤੇ ਰਚਨਾ ਐਡੀਸ਼ਨ 1994 ਪੜ੍ਹਦੇ ਹਾਂ। ਇਸ ਵਿਚ ਡਾ. ਗੁਰਮੁਖ ਸਿੰਘ ਜੀ ਨੇ ਭਾਈ ਜੈਤਾ ਜੀ ਦੇ ਫਰੀਦਕੋਟ ਵਿਖੇ ਪਏ ਹੱਥ-ਲਿਖਤ ਖਰੜੇ ਦੇ ਹਵਾਲੇ ਦਿੱਤੇ ਹਨ।ਭਾਈ ਜੈਤਾ ਜੀ ਗੁਰੂ ਘਰ ਦੇ ਉਹ ਸਿਦਕਵਾਨ ਸਿੱਖ ਹੋਏ ਹਨ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲਿਆਂਦਾ।ਬਾਅਦ ਵਿਚ ਭਾਈ ਜੈਤਾ ਜੀ ਅੰਮ੍ਰਿਤ ਛਕ ਕੇ ਭਾਈ ਜੀਵਨ ਸਿੰਘ ਬਣੇ। ਭਾਈ ਜੀਵਨ ਸਿੰਘ ਜੀ, ਸ੍ਰੀ ਗੁਰੂ ਗੋਬਿੰਦ ਜੀ ਨਾਲ ਕਾਫੀ ਸਮਾਂ ਰਹੇ।ਆਪ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਸਾਕਾ, 1699 ਈ. ਦੀ ਵਿਸਾਖੀ, ਅੰਮ੍ਰਿਤ ਤਿਆਰ ਕਰਨ ਅਤੇ ਛਕਾਉਣ ਦੀ ਵਿਧੀ, ਰਹਿਤਾਂ ਆਦਿ ਬਾਰੇ ਅੱਖੀਂ ਡਿੱਠਾ ਹਾਲ ਬਾਰੇ ਇਹ ਸਤਰਾਂ ਵਿਚ ਲਿਖੀਆਂ ਹਨ: ਸਵੈਯਾ:-ਆਇ ਜੁਰੇ ਦਮਦਮਹਿਂ ਸੁ ਸਿਖ ਗਨ ਸਤਿਗੁਰ ਬੀਚ ਦੀਵਾਨ ਸੁਹਾਯੋ। ਧੂਹ ਕ੍ਰਿਪਾਨ ਖੋੜਿ ਤੇ ਬਾਹਰ ਸੀਖਨ ਕਉ ਮੁਖ ਐਸ ਅਲਾਯੋ। ਕੋਊ ਸਿਖ ਹੋਇ ਤਉ ਦੀਜੈ ਸੀਸ ਮੋਹਿ ਅਬ ਹੀ ਫੁਰਮਾਯੋ। ਦੋਇ ਕਰ ਜੋਰ ਉਠਯੋ ਇਕ ਸੇਵਕ ਬਿਨਤੀ ਕਰ ਉਰ ਹਰਖ ਮਨਾਯੋ॥56॥ ਸਵੈਯਾ:-ਦੀਨ ਦਿਆਲ ਕ੍ਰਿਪਾ ਕੈ ਸਾਗਰ ਮਮ ਸਿਰ ਕਉ ਨਿਜ ਲੇਖੇ ਪਾਯੋ। ਸਤਿਗੁਰ ਬਾਹਿਂ ਪਕਰ ਤਿਸ ਸਿਖ ਕਉ ਨਿਕਟ ਤੰਬੂ ਮਹਿਂ ਜਾਇ ਬਿਠਾਯੋ। ਫੁਨ ਦੀਵਾਨ ਮਹਿ ਐਸ ਉਚਾਰਾ ਅਵਰ ਏਕੁ ਕੋਇ ਸੀਸ ਲਗਾਯੋ। ਪੁਨ ਇਕ ਸਿਖ ਕਹੀ ਕਰ ਜੋਰੈ ਸਤਿਗੁਰ ਸੇਵ ਮੋਹਿ ਏਹੁ ਭਾਯੋ॥57॥ ਸਵੈਯਾ:-ਤਿਹ ਭਿ ਸਤਿਗੁਰ ਬਾਹਿਂ ਪਕਰ ਕਰ ਤੰਬੂ ਭੀਤਰ ਲੈ ਕਰ ਜਾਯੋ। ਈਵ ਹੀ ਸਤਿਗੁਰ ਪਾਂਚ ਸਿਖਨ ਕਉ ਤੰਬੂ ਮਹਿਂ ਲੇ ਜਾਤ ਸੁਹਾਯੋ। ਕੇਤੀ ਬਾਰ ਭਈ ਸਤਿਗੁਰ ਤਉ ਪੁਨ ਤੰਬੂ ਤੇ ਬਾਹਰ ਨ ਆਯੋ। ਖੁਸਰ ਮੁਸਰ ਸਿਖਨ ਮਹਿਂ ਹੋਇਹੈ ਪਾਂਚਹੁੰ ਕੋ ਗੁਰ ਮਾਰ ਮੁਕਾਯੋ ॥58॥ ਸਵੈਯਾ:-ਧੀਰੈ ਧੀਰੈ ਨਿਕਸਨ ਲਾਗੈ ਜਿਹ ਸਿਖ ਕਾਚਾ ਨਾਮ ਧਰਾਯੋ। ਕਿਛ ਕਿਛ ਬੈਠ ਰਹਯੋ ਨਹਿਂ ਗਮਨੇ ਕਿਵ ਗੁਰ ਘਰ ਮਹਿਂ ਮਾਨ ਰਹਾਯੋ। ਕਿਛ ਪੂਰੈ ਪ੍ਰੇਮੀ ਪਦ-ਪੰਕਜ ਬੈਠ ਰਹਯੋ ਨਹਿਂ ਬਾਰੀ ਆਯੋ। ਅਬ ਕੀ ਬਾਰ ਸੁ ਮੰਚ ਸੁਹਾਏ ਪਾਂਚ ਸਿਖਨ ਕਉ ਸਿੰਘ ਸਜਾਯੋ ॥59॥ ਸਵੈਯਾ:-ਬੀਚ ਸਭਾ ਮਹਿਂ ਬੈਠਿ ਕੇ ਸਤਿਗੁਰ ਰਹਿਤ ਕੁਰਹਿਤ ਸਬਹਿ ਸਮਝਾਯੋ। ਤੇਜ ਲਿਲਾਟ ਨਿਹਾਰ ਸਿੰਘਨ ਕੇ ਸਿਖ ਦੁਚਿਤੇ ਅਤਿ ਖੁਣਸਾਯੋ। ਪੁਨ ਕੈਸੇ ਸਿਖ ਜੀਵਤ ਭਏਂ ਹੈਂ ਸਬਹਿਨ ਕੈ ਮਨ ਅਤਿ ਭਰਮਾਯੋ। ਸਰਧਾਹੀਨ ਭਏ ਅਤਿ ਬੌਨੇ ਗੁਰ ਮਹਿਮਾ ਕੋ ਭੇਦ ਨਾ ਪਾਯੋ ॥60॥ ਸਵੈਯਾ:-ਪਾਂਚ ਬਡੇ ਪ੍ਰਭ ਕੈ ਦਰ ਹੈਂ, ਅਰ ਪਾਂਚ ਕਾ ਮਾਨ ਹੈ ਗੁਰਦਰਬਾਰੇ ਕ੍ਰਿਪਾਨ ਕੜਾ ਕਛ ਕੰਕਤ ਕਰ ਦੀਨਹਿਂ ਨਿਸਚੈ ਪਾਂਚ ਕਕਾਰੇ। ਪਾਂਚ ਕਕਾਰ ਦੀਏ ਗੁਰ ਨੇ ਪੁੰਜ ਪਾਂਚ ਕਾ ਪਾਂਚ ਵਿਕਾਰਨ ਮਾਰੇ। ਭੇਦ ਕੋਇ ਗੋਪ ਨਹਿ ਇਨ ਮਹਿੰ ਪ੍ਰਭ ਕੇ ਚਿੰਨ ਪਾਂਚ ਪ੍ਰਭੂ ਅਤਿ ਪਿਆਰੇ॥110॥ ਅੰਮ੍ਰਿਤ-ਬਿਧਿ ਸਵੈਯਾ:-ਆਇਂ ਜਬਹਿ ਅੰਮ੍ਰਿਤ ਅਭਿਲਾਖੀ ਪਾਂਚ ਸੁ ਸਿੰਘਨ ਚਯਨ ਕਰੀਜੈ। ਸਕੇਸ ਕਰਹਿਂ ਇਸਨਾਨ ਸਬਹਿ ਜਨ ਨਿਰਮਲ ਸਵਛ ਪੁਸਾਕ ਪਹਿਰੀਜੈ। ਨਿਰਮਲ ਕੰਬਰ ਦੇਹੁ ਬਿਛਾਈ ਸਬ ਤਿਸ ਕੰਬਰ ਆਸਨ ਕੀਜੈ। ਕੰਬਰ ਊਪਰ ਰਾਖ ਲੋਹ ਪਾਤਰ ਪਾਤਰ ਮਹਿ ਸਬ ਨਦਰਿ ਟਿਕੀਜੈ ॥111॥ ਸਵੈਯਾ:-ਪਾਂਚ ਕਕਾਰ ਸੰਪੂਰਣ ਦੇਖਿ ਕੈ ਯਾਚਕ ਸਿਖਹਿ ਸੰਮੁਖ ਬੈਠੀਜੈ। ਜਲੋ ਬਤਾਸੇ ਲੋਹ ਪਾਤਰ ਮਹਿਂ ਡਾਰਿ ਕੈ ਛਹਿ ਸਿਖ ਆਸਨ ਬੀਰ ਲਵੀਜੈ। ਹਾਥ ਪ੍ਰਥਮ ਸਿੰਘ ਖੰਡੇ ਕਉ ਲੇਕਰ ਜਲੋ ਪਤਾਸੋ ਕਉ ਖੂਬ ਮਿਲੀਜੈ। ਜਪੁ ਕੋ ਪਾਠ ਕਰਹਿ ਸੰਗ ਤਿਹ ਸਿਖ ਪਾਤਰਿ ਦੂਸਰ ਹਾਥ ਧੀਰਜੈ ॥112॥ ਸਵੈਯਾ:-ਪਾਚਹੁੰ ਮਹਿ ਚਾਰ ਸੂ ਹੋਵਹਿਂ ਅਵਰ ਜੋਇ ਪਾਤਰ ਊਪਰ ਹਾਥ ਰਖੀਜੈ। ਆਪਨ ਆਪਨ ਬਾਰ ਯੇ ਪਾਂਚਹੁੰ ਪਾਂਚ ਹੀ ਬਾਣੀ ਕੋ ਪਾਠ ਪੜ੍ਹੀਜੈ। ਜਪੁ ਜਾਪ ਸਵੈਯੇ ਚੌਪਈ ਅਨੰਦ ਕੋ ਪਾਠ ਸੋਂ ਪਾਹੁਲ ਤਿਆਰ ਕਰੀਜੈ। ਪਾਂਓ ਚੁਲੇ ਮੁਖ ਪਾਵਹਿ ਸੁ ਯਾਜਕ ਏਤ ਹੀ ਨੇਤਰ ਕੇਸ ਪਵੀਜੈ ॥113॥ ਸਵੈਯਾ:-ਪ੍ਰਤਿ ਏਕ ਚੁਲੇ ਸੰਗ ਯਾਚਕ ਮੁਖ ਤੇ ਵਾਹਿਗੁਰੂ ਕੀ ਫਤਿਹਿ ਗਜਾਵੈ। ਯਾਚਕ ਸਿੰਘ ਜੋ ਅਵਰ ਭਿ ਹੋਇ ਅੰਮ੍ਰਿਤ ਏਕੁ ਹੀ ਪਾਤਰ ਪਾਵੈ। ਰਹਿਤ ਕੁਰਹਿਤ ਬਤਾਇ ਕੈ ਸਬਹਿਨ ਅਰਦਾਸ ਕਰਹਿ ਪ੍ਰਸਾਦਿ ਦਵਾਵੈ। ਪੁਨ ਸਬ ਏਕੁ ਹੀ ਬਰਤਨ ਮਾਹਿਂ ਏਕਠਿ ਖਾਨ ਔ ਪਾਨ ਕਰਾਵੈ ॥114॥ ਜੇਕਰ ਸ. ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਇਹੋ ਜਿਹੀਆਂ ਢੁੱਚਰਾਂ ਨਾ ਕਰਦੇ ਤਾਂ ਸ਼ਾਇਦ ਇਹੋ ਜਿਹੇ ਇਤਿਹਾਸਕ ਹਵਾਲੇ ਕਦੀਂ ਸਾਹਮਣੇ ਵੀ ਨਾ ਆਉਂਦੇ, ਇਸ ਲਈ ਸ. ਕਾਲਾ ਅਫ਼ਗਾਨਾ ਧੰਨਵਾਦੀ ਹੋਣਾ ਚਾਹੀਦਾ ਹੈ। ਇਸ ਕਰਕੇ ਤਾਂ ਸਿਆਣੇ ਕਹਿੰਦੇ ਹਨ ਕਿ ਲੱਲੂ ਕਰੇ ਵਲੱਲੀਆਂ ਰੱਬ ਸਿੱਧੀਆਂ ਪਾਵੈ। -ਡਾ ਅਨੋਖ ਸਿੰਘ, ਬਠਿੰਡਾ।
 14. ਜਾਪੁ ਸਾਹਿਬ ਸਟੀਕ ਲੇਖਕ ਪ੍ਰੋ. ਸਾਹਿਬ ਸਿੰਘ ਜੀ (ਡੀ. ਲਿਟ) ਮੁਖ-ਬੰਧ 'ਜਾਪੁ' ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 'ਬਾਣੀ' ਹੈ।ਰਹਿਤਨਾਮਿਆਂ ਵਿਚ ਸਤਿਗੁਰੂ ਜੀ ਵਲੋਂ ਹੈ ਕਿ ਹਰੇਕ ਸਿੱਖ ਹਰ ਰੋਜ਼ ਸਵੇਰੇ ਘੱਟ ਤੋਂ ਘੱਟ 'ਜਪੁ' ਅਤੇ 'ਜਾਪੁ' ਸਾਹਿਬ ਦਾ ਪਾਠ ਜ਼ਰੂਰ ਕਰੇ।'ਅੰਮ੍ਰਿਤ' ਤਿਆਰ ਕਰਨ ਵੇਲੇ ਭੀ ਇਹ ਬਾਣੀ ਪੜ੍ਹੀ ਜਾਂਦੀ ਹੈ। ਪਰ ਆਮ ਵੇਖਣ ਵਿਚ ਆਉਂਦਾ ਹੈ ਕਿ ਜਿਤਨੀ ਲੋੜ ਇਸ 'ਬਾਣੀ' ਦੀ ਸਿੱਖ ਆਤਮਿਕ ਜੀਵਨ ਵਿਚ ਦੱਸੀ ਗਈ ਹੈ; ਉਤਨਾ ਧਿਆਨ ਇਸ ਵੱਲ ਨਹੀਂ ਦਿੱਤਾ ਜਾ ਰਿਹਾ। ਇਸਦਾ ਕਾਰਨ ਇਹ ਜਾਪਦਾ ਹੈ ਕਿ ਇਸ ਵਿਚ ਸੰਸਕ੍ਰਿਤ, ਅਰਬੀ ਤੇ ਫਾਰਸੀ ਦੇ ਬਹੁਤ ਜ਼ਿਆਦਾ ਲਫਜ਼ ਹਨ, ਜਿੰਨ੍ਹਾਂ ਕਰਕੇ ਇਹ ਬਹੁਤ ਔਖੀ ਲੱਗਦੀ ਹੈ।ਇਸ ਔਖਿਆਈ ਨੂੰ ਦੂਰ ਕਰਨ ਲਈ ਕੁੱਝ ਟੀਕੇ ਜਾ ਚੁੱਕੇ ਹਨ, ਪਰ ਖੋਜ ਕੇ ਪੜ੍ਹਨ ਵਾਲੇ ਵਿਦਿਆਰਥੀ ਦੇ ਦ੍ਰਿਸ਼ਟੀ-ਕੋਣ ਤੋਂ ਉਹ ਤਸੱਲੀ ਬਖਸ਼ ਸਾਬਤ ਨਹੀਂ ਹੋਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 'ਬਾਣੀ' ਵਿਚੋਂ ਭਾਵੇਂ ਮੈਂ ਇਹ ਪਹਿਲਾ ਟੀਕਾ ਪੇਸ਼ ਕਰ ਰਿਹਾ ਹਾਂ, ਪਰ ਉਨ੍ਹਾਂ ਹੀ ਲੀਹਾਂ ਤੇ ਕੀਤਾ ਗਿਆ ਹੈ ਜੋ ਜਪੁ ਜੀ, ਭੱਟਾਂ ਦੇ ਸਵੈਯੇ, ਆਸਾ ਦੀ ਵਾਰ, ਸੁਖਮਨੀ ਤੇ ਰਾਮਕਲੀ ਸੱਦੁ ਦੇ ਟੀਕੇ ਕਰਨ ਵਿਚ ਵਰਤੀਆਂ ਗਈਆਂ ਹਨ।ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਹੈ ਕਿ 'ਬੋਲੀ' ਦੇ ਦ੍ਰਿਸ਼ਟੀ-ਕੋਣ ਤੋਂ ਵਿਦਿਆਰਥੀ ਹਰੇਕ ਮੁਸ਼ਕਲ ਲਫਜ਼ ਤੇ ਉਸ ਵਿਚ ਦੱਸੇ ਭਾਵ ਨੂੰ ਠੀਕ ਤਰ੍ਹਾਂ ਸਮਝ ਸਕੇ। 'ਜਾਪੁ' ਸਾਹਿਬ ਵਿਚ ਕਈ ਲਫਜ਼ ਮੁੜ ਮੁੜ ਕਈ ਵਾਰ ਆਉਂਦੇ ਹਨ, ਇਸ ਵਾਸਤੇ ਇਸਨੂੰ ਜ਼ੁਬਾਨੀ ਯਾਦ ਕਰਨਾਂ ਕਾਫੀ ਔਖਾ ਹੋ ਜਾਂਦਾ ਹੈ।ਜ਼ੁਬਾਨੀ ਯਾਦ ਹੋਣ ਤੇ ਭੀ ਜੇ ਇਸਦਾ ਪਾਠ ਕਰਨ ਵੇਲੇ ਸੁਰਤ ਹੋਰ ਪਾਸੇ ਖਿੰਡ ਜਾਏ ਤਾ ਪਾਠ ਘੱਟ ਹੀ ਸਿਰੇ ਚੜ੍ਹਦਾ ਹੈ, ਕਿਉਂਕਿ ਇਕੋ ਲਫਜ਼ ਦੇ ਕਈ ਵਾਰੀ ਆਉਣ ਕਰਕੇ ਪਾਠ ਅਗਾਂਹ ਪਿਛਾਂਹ ਹੋ ਜਾਂਦਾ ਹੈ।ਸੋ ਸੁਰਤ ਨੂੰ ਇਕ ਥਾਂ ਰੱਖਣ ਵਿਚ ਇਹ 'ਬਾਣੀ' ਬਹੁਤ ਸਹਾਇਤਾ ਕਰਦੀ ਹੈ। ਓਪਰੀ ਨਜ਼ਰੇ ਇਸ 'ਬਾਣੀ' ਨੂੰ ਪੜ੍ਹਿਆਂ ਇਉਂ ਜਾਪਦਾ ਹੈ ਕਿ ਜਿਵੇਂ ਇਸ ਵਿਚ ਪ੍ਰਮਾਤਮਾ ਦੇ ਕੇਵਲ ਅੱਡੋ ਅੱਡ ਗੁਣਾਂ ਦਾ ਹੀ ਮੁੜ ਮੁੜ ਜ਼ਿਕਰ ਕੀਤਾ ਹੈ, ਤੇ ਇਸ 'ਬਾਣੀ' ਵਿਚ ਖਿਆਲਾਂ ਦੀ ਕੋਈ ਇਕ ਸਾਰ ਮਿਲਵੀਂ ਲੜੀ ਨਹੀਂ ਹੈ।ਪਰ ਮੈਂ ਇਸ ਟੀਕੇ ਵਿਚ ਇਹ ਦੱਸ਼ਿਆ ਹੈ ਕਿ 'ਜਾਪੁ' ਸਾਹਿਬ ਦੇ ਸਾਰੇ 22 ਛੰਦਾਂ ਵਿਚ ਇਕ-ਸਾਰ ਤੇ ਮਿਲਵਾਂ ਭਾਵ ਮਿਲਦਾ ਹੈ। ਹਿੰਦੂ ਲੋਕ ਸੰਸਕ੍ਰਿਤ ਨੂੰ ਦੇਵ-ਬਾਣੀ ਕਹਿ ਰਹੇ ਸਨ।ਮੁਸਲਮਾਨ ਸਿਰਫ ਅਰਬੀ ਆਪਣੇ ਮਜ੍ਹਬ ਵਿਚ ਜਾਇਜ਼ ਤੇ ਸਹੀ ਸਮਝਦੇ ਸਨ।ਇਕ ਮਤ ਦੇ ਬੰਦੇ ਦੂਜੇ ਮਤ ਦੀ ਧਾਰਮਿਕ ਕਿਤਾਬ ਦੀ 'ਬੋਲੀ' ਨੂੰ ਆਪਣੇ ਧਾਰਮਿਕ ਤਰੰਗ ਪ੍ਰਗਟ ਕਰਨ ਵਿਚ ਵਰਤਣੋਂ ਨਫਰਤ ਕਰ ਰਹੇ ਸਨ।ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਜਾਪੁ' ਸਾਹਿਬ ਵਿਚ ਸੰਸਕ੍ਰਿਤ ਅਰਬੀ ਤੇ ਫਾਰਸੀ ਦੇ ਲਫਜ਼ ਵਰਤ ਕੇ ਤੇ ਸਿੱਖ ਕੌਮ ਨੂੰ ਇਸ 'ਬਾਣੀ' ਦਾ ਹਰ ਰੋਜ਼ ਪਾਠ ਕਰਨ ਦਾ ਹੁਕਮ ਦੇ ਕੇ ਹਿੰਦੂ ਤੇ ਮੁਸਲਮਾਨ ਕੌਮ ਦੀ ਸਦੀਆਂ ਦੀ ਤੰਗ-ਦਿਲੀ ਤੇ ਪੱਖ-ਪਾਤ ਨੂੰ ਸਦਾ ਲਈ ਸਿੱਖਾਂ ਦੇ ਦਿਲ ਵਿਚੋਂ ਮਿਟਾ ਦਿੱਤਾ ਹੈ। ਗੁਰੂ ਨਾਨਕ ਸਾਹਿਬ ਦੇ ਆਉਣ ਸਮੇਂ ਦੇਸ਼ ਵਿਚ ਰਸਮੀ ਤੌਰ ਤੇ 'ਤਿਆਗੀ' ਅਖਵਾਉਣ ਵਾਲੇ ਲੋਕਾਂ ਦੇ ਹੁੰਦਿਆਂ ਭੀ ਅਸਲ ਤਿਆਗ, ਖਲਕ ਤੇ ਖਲਕਤ ਨਾਲ ਪਿਆਰ ਬਹੁਤ ਘੱਟ ਵੇਖਣ ਵਿਚ ਆਉਂਦਾ ਸੀ, ਦਇਆ ਤੇ ਸੰਤੋਖ ਵਾਲਾ ਜੀਵਨ ਕਿਤੇ ਕਿਤੇ ਵਿਰਲੇ ਥਾਂ ਸੀ।ਆਮ ਤੌਰ ਤੇ ਕਿਸੇ ਦੇਸ਼ ਦੇ 'ਲੋਕ ਗੀਤ' ਉਸਦੇ ਵਾਸੀਆਂ ਦੇ ਜੀਵਨ ਉਤੇ ਬੜਾ ਡੂੰਘਾ ਅਸਰ ਪਾਂਦੇ ਹਨ, ਪਰ ਏਥੇ ਧਾਰਮਿਕ ਜ਼ਾਹਰਦਾਰੀ ਵਧ ਜਾਣ ਕਰਕੇ ਇਹ ਲੋਕ ਗੀਤ ਵੀ ਦਇਆ, ਸੰਤੋਖ, ਪਿਆਰ, ਕੁਰਬਾਨੀ ਆਦਿਕ ਦੇ ਉੇਚੇ ਇਨਸਾਨੀ ਵਲਵਲਿਆਂ ਦਾ ਹੁਲਾਰਾ ਦੇਣੋ ਰਹਿ ਚੁੱਕੇ ਸਨ।ਗੁਰੂ ਨਾਨਕ ਦੇਵ ਜੀ ਨੇ ਇੰਨ੍ਹਾਂ 'ਲੋਕ ਗੀਤਾਂ' ਵਿਚ ਨਵੀਂ ਜਾਨ ਪਾਈ, 'ਘੋੜੀਆਂ', 'ਛੰਤ', 'ਅਲਾਹਣੀਆਂ', 'ਸਦੁ', 'ਬਾਰਹਮਾਹ', 'ਲਾਵਾਂ', 'ਵਾਰ' ਆਦਿਕ ਦੇਸ਼ ਪ੍ਰਚੱਲਤ 'ਛੰਦ' ਵਰਤ ਕੇ ਜੀਵਨ ਦੇ ਸਾਰੇ ਮਰ ਚੁੱਕੇ ਪਹਿਲੂਆਂ ਵਿਚ ਫਿਰ ਜ਼ਿੰਦ ਰੁਮਕਾ ਦਿੱਤੀ; ਸੱਚ, ਤਿਆਗ, ਪਿਆਰ, ਦਇਆ ਤੇ ਸੰਤੋਖ ਦੇ ਤਰੰਗ ਆਮ ਜੰਨਤਾ ਦੇ ਜੀਵਨ ਵਿਚ ਸੁੰਦਰਤਾ ਪੈਦਾ ਕਰਨ ਲੱਗ ਪਏ।ਗੁਰੂ ਨਾਨਕ ਦੇਵ ਜੀ ਦੀ ਸ਼ਾਂਤ ਰਸ 'ਬਾਣੀ' ਨੇ ਲੋਕਾਂ ਨੂੰ ਵਿਕਾਰਾਂ ਵੱਲੋਂ ਹਟਾਇਆ।ਪਰ ਉਹ ਹਿਰਦਾ ਸਦਾ ਪਵਿੱਤਰ ਨਹੀਂ ਟਿਕਿਆ ਰਹਿ ਸਕਦਾ ਜਿਸ ਵਿਚ ਜੋਸ਼ ਦਾ ਹੁਲਾਰਾ ਨਹੀਂ, ਉਹ ਗੁਣ ਜਿਉਂ ਨਹੀਂ ਸਕਦਾ ਜੋ ਉਤਸ਼ਾਹ ਨਹੀਂ ਪੈਦਾ ਕਰਦਾ।ਕਾਦਿਰ ਦੀ ਸੁੰਦਰਤਾ ਦੇ ਦੋ ਪਹਿਲੂ ਹਨ; ਇਕ ਹੈ 'ਜਮਾਲ' (ਕੋਮਲ ਸੁੰਦਰਤ) ਤੇ ਦੂਜਾ ਹੈ 'ਜਲਾਲ'।ਤਿਆਗ, ਪਿਆਰ, ਦਇਆ ਤੇ ਸੰਤੋਖ ਆਦਿਕ ਮਨੁੱਖਾ ਜੀਵਨ ਦੀ ਕੋਮਲ ਸੁੰਦਰਤਾ ਹੈ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ 'ਬਾਣੀ' ਨੇ ਪੈਦਾ ਕੀਤਾ।ਇਸ 'ਜਮਾਲ' ਨੂੰ ਜਿਉਂਦਾ ਰੱਖਣ ਲਈ 'ਜਲਾਲ' ਦੀ ਲੋੜ ਸੀ, ਬੀਰ ਰਸ ਦੀ ਲੋੜ ਸੀ, ਇਹ ਕੰਮ 'ਵਰਿਆਮ ਮਰਦ' ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਆਇਆ।ਲੁਤਫ ਇਹ ਹੈ ਕਿ ਇੰਨ੍ਹਾਂ ਦੀ 'ਬਾਣੀ' ਵਿਚ ਪ੍ਰਮਾਤਮਾ ਦੀ ਹੀ ਸਿਫਤ-ਸਲਾਹ ਹੈ, ਪਰ ਲਫਜ਼ ਅਜਿਹੇ ਵਰਤੇ ਹਨ ਤੇ ਲਫਜ਼ਾਂ ਦੀ ਚਾਲ ਦੇ 'ਛੰਦ' ਐਸੇ ਵਰਤੇ ਹਨ ਜਿੰਨ੍ਹਾਂ ਨੂੰ ਪੜ੍ਹ-ਸੁਣ ਕੇ ਬੀਰ-ਰਸ ਹੁਲਾਰੇ ਵਿਚ ਆਉਂਦਾ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ 'ਬਾਣੀ' 'ਰਾਗ'-ਵਾਰ ਵੰਡੀ ਗਈ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਦੀ 'ਬਾਣੀ ਵੱਖੋ ਵੱਖਰੇ 'ਛੰਦਾਂ' ਅਨੁਸਾਰ ਵੰਡੀ ਹੋਈ ਹੈ, ਜੋ ਬੀਰ-ਰਸ ਪੈਦਾ ਕਰਨ ਵਿਚ ਸਹਾਈ ਹੁੰਦੇ ਹਨ, ਵੇਖੋ, ਬਚਿੱਤ੍ਰ ਨਾਟਕ ਵਿਚ ਪ੍ਰਮਾਤਮਾ ਨੂੰ ਤੇਗ-ਰੂਪ ਆਖ ਕੇ ਐਸੇ ਲਫਜ਼ਾਂ ਤੇ ਛੰਦਾਂ ਵਿਚ ਨਮਸਕਾਰ ਕਰਦੇ ਹਨ ਕਿ ਚਿੱਤ ਜੋਸ਼ ਵਿਚ ਆ ਕੇ ਮਾਨੋ, ਨੱਚ ਉਠਦਾ ਹੈ: ਖਗ ਖੰਡ ਬਿਹੰਡੰ, ਖਲ ਦਲ ਖੰਡੰ, ਅਤਿ ਰਣ ਮੰਡੰ, ਬਰ ਬੰਡੰ॥ ਭੁਜ ਦੰਡ ਅਖੰਡੰ, ਤੇਜ ਪ੍ਰਚੰਢੰ, ਜੋਤਿ ਅਮੰਡੰ, ਭਾਨ ਪ੍ਰਭੰ॥ ਸੁਖ ਸੰਤਹ ਕਰਣੰ, ਦੁਰਮਤਿ ਦਰਣੰ, ਕਿਲਵਿਖ ਹਰਣੰ, ਅਸਿ ਸਰਣੰ॥ ਜੈ ਜੈ ਜਗ ਕਾਰਣ, ਸ੍ਰਿਸਟਿ ਉਬਾਰਣ, ਮਮ ਪ੍ਰਤਿਪਾਰਣ, ਜੈ ਤੇਗੰ॥2॥ ਸ਼ਾਇਦ ਇੰਨ੍ਹਾਂ ਹੀ ਦੋ ਕਾਰਨਾਂ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਵੱਖਰਾ ਹੀ ਰਹਿਣ ਦਿੱਤਾ। ਖਾਲਸਾ ਕਾਲਜ, ਅੰਮ੍ਰਿਤਸਰ ਸਾਹਿਬ ਸਿੰਘ 1 ਜਨਵਰੀ, 1944 ਛੇਵੀਂ ਛਾਪ ਇਸ ਟੀਕੇ ਦੀ ਦੂਜੀ ਛਾਪ 1950 ਵਿਚ, ਤੀਜੀ 1957 ਵਿਚ, ਚੌਥੀ 1966 ਵਿਚ, ਤੇ ਪੰਜਵੀਂ 1970 ਵਿਚ ਪੇਸ਼ ਕੀਤੀ ਗਈ ਸੀ।ਮੈਂ ਪਾਠਕਾਂ ਦਾ ਧੰਨਵਾਦੀ ਹਾਂ, ਜੋ ਮੇਰੀ ਹੌਸਲਾ ਅਫਜ਼ਾਈ ਕਰਦੇ ਹਨ। 57, ਜੋਸ਼ੀ ਕਾਲੋਨੀ, ਮਾਲ ਰੋਡ, ਅੰਮ੍ਰਿਤਸਰ ਸਾਹਿਬ ਸਿੰਘ 1975 ਜਾਪੁ ਸਾਹਿਬ ਕਦੋਂ ਤੇ ਕਿੱਥੇ ਉਚਾਰਿਆ ਗਿਆ? ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਈ: ਵਿਚ 'ਅੰਮ੍ਰਿਤ' ਛਕਾ ਕੇ 'ਖਾਲਸਾ' ਪੰਥ ਤਿਆਰ ਕੀਤਾ। 'ਅੰਮ੍ਰਿਤ' ਤਿਆਰ ਕਰਨ ਵੇਲੇ ਜੋ ਬਾਣੀਆਂ ਪੜ੍ਹੀਆਂ ਜਾਂਦੀਆਂ ਹਨ, ਉਨ੍ਹਾਂ ਵਿਚ ਇਕ ਬਾਣੀ ਜਾਪੁ ਸਹਿਬ ਹੈ।ਜੋ ਪੰਜ ਸਿੰਘ 'ਅੰਮ੍ਰਿਤ' ਤਿਆਰ ਕਰਦੇ ਹਨ, ਉਨ੍ਹਾਂ ਵਾਸਤੇ ਇਹ ਭੀ ਜ਼ਰੂਰੀ ਹੇ ਕਿ ਉਹ ਆਪ ਇੰਨ੍ਹਾਂ ਬਾਣੀਆਂ ਦਾ ਪਾਠ ਕਰਨ ਦੇ ਨੇਮੀ ਹੋਣ।ਸੋ, ਜਿਨ੍ਹਾਂ ਸਿੰਘਾਂ ਨੇ 'ਖਾਲਸਾ' ਸਜਾਣ ਵਾਲੇ ਦਿਨ ਪਹਿਲਾਂ 'ਅੰਮ੍ਰਿਤ' ਤਿਆਰ ਕਰਨ ਵਿਚ ਹਿੱਸਾ ਲਿਆ, ਉਹ ਜ਼ਰੂਰ ਇੰਨ੍ਹਾਂ 'ਬਾਣੀਆਂ' ਦੇ ਪਾਠ ਕਰਨ ਦੇ ਨੇਮੀ ਸਨ, ਅਤੇ ਉਨ੍ਹਾਂ ਨੂੰ 'ਜਾਪੁ' ਸਾਹਿਬ ਜ਼ੁਬਾਨੀ ਯਾਦ ਸੀ। 'ਪੰਜ ਪਿਆਰੇ' ਚੁਣਨ ਵੇਲੇ ਕੋਈ ਇਹ ਕਸੌਟੀ ਨਹੀਂ ਸੀ ਵਰਤੀ ਗਈ ਕਿ ਉਹੋ ਹੀ ਅੱਗੇ ਆਉਣ ਜਿੰਨ੍ਹਾਂ ਨੂੰ 'ਜਾਪੁ' ਸਾਹਿਬ ਜ਼ਬਾਨੀ ਯਾਦ ਹੋਵੇ। ਪਰ ਇੰਨ੍ਹਾਂ 'ਪੰਜ ਪਿਆਰਿਆਂ' ਦਾ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਸਤੇ 'ਅੰਮ੍ਰਿਤ' ਤਿਆਰ ਕਰਨਾ ਹੀ ਜ਼ਾਹਰ ਕਰਦਾ ਹੈ ਕਿ ਉਨ੍ਹਾਂ ਨੂੰ 'ਜਾਪੁ' ਭੀ ਜ਼ਬਾਨੀ ਯਾਦ ਸੀ।ਇਹ ਸਾਬਤ ਕਰਦਾ ਹੈ ਕਿ ਉਸ ਵਕਤ ਤੱਕ ਸਿੱਖ ਕੌਮ ਵਿਚ 'ਜਾਪੁ' ਸਾਹਿਬ ਦਾ ਰੋਜ਼ਾਨਾ ਪਾਠ ਆਮ ਪ੍ਰਚੱਲਤ ਸੀ।ਪਹਿਲੇ ਦਿਨ ਪੰਝੀ ਹਜ਼ਾਰ ਸਿੱਖਾਂ ਨੇ ਅੰਮ੍ਰਿਤ ਛਕਿਆ, ਛਕਾਣ ਵਾਲੇ ਕਈ ਜਥੇ ਨਾਲੋ ਨਾਲ ਤਿਅਰ ਹੁੰਦੇ ਗਏ, ਉਹ ਸਾਰੇ ਹੀ 'ਜਾਪੁ' ਸਾਹਿਬ ਦਾ ਰੋਜ਼ਾਨਾ ਪਾਠ ਦੇ ਨੇਮੀ ਹੋਣਗੇ, ਤਾਹੀਂਏਂ ਅੰਮ੍ਰਿਤ ਤਿਆਰ ਕਰ ਸਕੇ।ਇਹ ਸਾਰੀ ਵਿਚਾਰ ਅੱਖਾਂ ਅੱਗੇ ਰੱਖਿਆਂ ਇਹੀ ਸਿੱਟਾ ਨਿਕਲਦਾ ਹੈ, ਕਿ 'ਜਾਪੁ' ਸਾਹਿਬ ਦੇ ਰੋਜ਼ਾਨਾ ਪਾਠ ਦਾ ਤਦੋਂ ਆਮ ਰਿਵਾਜ਼ ਸੀ। ਇਸ ਬਾਣੀ ਦੀ 'ਬਣਤਰ' ਵੇਖਿਆਂ ਪਤਾ ਚਲਦਾ ਹੈ, ਕਿ ਇਸ ਵਿਚ ਸੰਸਕ੍ਰਿਤ ਦੇ ਬਹੁਤ ਲਫਜ਼ ਹਨ ਅਤੇ ਹਨ ਭੀ ਕਾਫੀ ਮੁਸ਼ਕਲ।ਸੋ ਇਸ ਬਾਣੀ ਦੇ ਪ੍ਰਚਲਤ ਹੋਣ ਲਈ ਕਾਫੀ ਸਮੇਂ ਦੀ ਲੋੜ ਸੀ: ਖਾਸ ਤੌਰ ਤੇ ਉਸ ਹਾਲਤ ਵਿਚ ਜਦੋਂ ਕਿ ਆਮ ਲੋਕਾਂ ਨੂੰ, 'ਬ੍ਰਾਹਮਣ' ਤੋਂ ਉਰੇ ਉਰੇ ਦੇ ਗਰੀਬ ਲੋਕਾਂ ਨੂੰ, 'ਸੰਸਕ੍ਰਿਤ' ਤੋਂ ਖਾਸ ਤੌਰ ਤੇ ਵਾਂਝਿਆ ਰੱਖਿਆ ਜਾ ਰਿਹਾ ਸੀ। ਇਹ ਖਿਆਲ ਭੀ, ਕਿ ਸ਼ਾਇਦ 'ਖਾਲਸਾ' ਸਜਾਣ ਵਾਲੇ ਦਿਨ ਸਤਿਗੁਰੂ ਜੀ ਨੇ 'ਅੰਮ੍ਰਿਤ' ਤਿਆਰ ਕਰਨ ਵਾਲੇ ਸਿੰਘਾਂ ਪਾਸੋਂ ਗੁਟਕਿਆਂ ਤੋਂ ਹੀ ਪਾਠ ਕਰਾ ਲਿਆ ਹੋਵੇ, ਪਰਖ ਦੀ ਕਸਵੱਟੀ ਉਤੇ ਠੀਕ ਨਹੀਂ ਉਤਰਦਾ।'ਜਾਪੁ' ਸਾਹਿਬ ਦਾ ਪਾਠ ਕਰਕੇ ਵੇਖੋ' ਨਵਾਂ ਬੰਦਾ ਜੋ ਸੰਸਕ੍ਰਿਤ ਤੇ ਫਾਰਸੀ ਦੋਹਾਂ ਤੋਂ ਅਨਜਾਣ ਭੀ ਹੋਵੇ, ਦੋ ਚਾਰ ਦਸ ਦਿਨਾਂ ਦੀ ਮਿਹਨਤ ਨਾਲ ਭੀ ਸਹੀ ਤਰੀਕੇ ਨਾਲ ਪਾਠ ਨਹੀਂ ਕਰ ਸਕਦਾ। ਤੇ ਪਹਿਲੇ ਦਿਨ ਹੀ ਗੁਟਕਿਆਂ ਤੋਂ ਪਾਠ ਕਰਕੇ ਭੀ ਪਾਠ ਕਰਨ ਵਾਲਿਆਂ ਦੇ ਅੰਦਰ ਇਸ ਬਾਣੀ ਤੋਂ ਪੈਦਾ ਹੋਣ ਵਾਲਾ ਹੁਲਾਰਾ ਤੇ ਉਤਸ਼ਾਹ ਭੀ ਪੈਦਾ ਨਹੀਂ ਸੀ ਹੋ ਸਕਦਾ।ਇਸ ਤਰ੍ਹਾਂ ਭੀ ਉਹ ਸਾਰਾ 'ਉਦਮ' ਨਿਸਫਲ ਜਾਂਦਾ ਸੀ।ਸੋ, ਉਪਰ ਦੱਸੀ ਵਿਚਾਰ ਤੋਂ ਇਹੀ ਸਿੱਟਾ ਨਿਕਲਦਾ ਹੈ, ਕਿ 'ਜਾਪੁ' ਸਾਹਿਬ ਦੀ ਬਾਣੀ ਸੰਨ 1699 ਤੋਂ ਕਾਫੀ ਸਮਾਂ ਪਹਿਲਾਂ ਦੀ ਉਚਾਰੀ ਹੋਈ ਸੀ ਅਤੇ ਸਿੱਖਾਂ ਵਿਚ ਇਸਦਾ ਪਾਠ ਬਹੁਤ ਪ੍ਰਚਲਤ ਸੀ। ਇਹ ਗੱਲ ਇਤਿਹਾਸਿਕ ਤੌਰ ਤੇ ਬਹੁਤ ਪ੍ਰਸਿੱਧ ਹੈ, ਕਿ ਗੁਰੂ ਗੋਬਿੰਦ ਸਿੰਘ ਜੀ ਪਾਸ 52 ਵਿਦਵਾਨ ਕਵੀ ਰਹਿੰਦੇ ਸਨ, ਜੋ ਸਤਿਗੁਰੂ ਜੀ ਦੀ ਨਿਗਰਾਨੀ ਹੇਠ ਕਈ ਕਿਸਮ ਦੀ ਉਤਸ਼ਾਹ-ਜਨਕ ਕਵਿਤਾ ਲਿਖਦੇ ਸਨ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਦਿਆਂ ਹੀ ਵੇਖ ਲਿਆ ਸੀ ਕਿ ਹੁਣ ਖੰਡਾ ਖੜਕਣ ਦਾ ਸਮਾਂ ਫਿਰ ਨੇੜੇ ਆ ਰਿਹਾ ਹੈ, ਤੇ ਇਸ ਵਿਚ ਪੂਰੇ ਉਤਰਨ ਲਈ ਗੁਰੂ ਨਾਨਕ ਦੇਵ ਜੀ ਦੇ ਨਾਮ- ਲੇਵਾ ਸਿੱਖਾਂ ਵਿਚ ਬੀਰ-ਰਸ ਭੀ ਭਰਨ ਦੀ ਲੋੜ ਹੈ।ਹੋਰ ਤਰੀਕੇ ਵਰਤਣ ਦੇ ਨਾਲ ਇਹ ਭੀ ਜ਼ਰੂਰੀ ਹੈ ਕਿ ਜੋਸ਼ ਭਰੀ ਕਵਿਤਾ ਤਿਆਰ ਕੀਤੀ ਜਾਵੇ ਅਤੇ ਇਸ ਦੇ ਸੁਣਨ ਪੜ੍ਹਨ ਦਾ ਵੀ ਆਮ ਸਿੱਖਾਂ ਵਿਚ ਪਰਚਾਰ ਹੋਵੇ। ਅਜਿਹੇ ਪ੍ਰਚਾਰ ਦਾ ਸਭ ਤੋਂ ਸੌਖਾ ਤਰੀਕਾ 'ਕਵੀ ਦਰਬਾਰ' ਹੀ ਹੋ ਸਕਦਾ ਹੈ।ਸੋ, ਸ੍ਰੀ ਕਲਗੀਧਰ ਜੀ ਦੀ ਨਿਗਰਾਨੀ ਵਿਚ ਉਤਸ਼ਾਹ-ਜਨਕ ਕਵਿਤਾਵਾਂ ਦੇ 'ਕਵੀ ਦਰਬਾਰ' ਭੀ ਹੁੰਦੇ ਸਨ। ਇਹ 'ਕਵੀ ਦਰਬਾਰ' ਕਦੋਂ ਤੋਂ ਸ਼ੁਰੂ ਕੀਤੇ ਗਏ? ਇਸ ਬਾਰੇ ਇਤਿਹਾਸਕ ਤੌਰ ਤੇ ਸਾਨੂੰ ਇਹ ਖਬਰ ਮਿਲਦੀ ਹੈ ਕਿ ਰਿਆਸਤ ਨਾਹਨ ਵਿਚ ਜੋ ਸ੍ਰੀ ਦਸਮ ਪਾਤਸ਼ਾਹ ਜੀ ਦੇ ਹੱਥਾਾਂ ਦਾ ਬਣਿਆਂ ਹੋਇਆ ਗੁਰਦਵਾਰਾ 'ਪਉਂਟਾ ਸਾਹਿਬ' ਹੈ, ਉਥੇ ਹਜ਼ੂਰ 'ਕਵੀ ਦਰਬਾਰ' ਲਾਇਆ ਕਰਦੇ ਸਨ (ਏਸੇ ਅਸਥਾਨ ਦੀ ਇਕ ਕੰਧ ਅਗਸਤ 1942 ਵਿਚ ਜਮੁਨਾ ਦਰਿਆ ਦੇ ਹੜ੍ਹ ਨਾਲ ਢੱਠੀ ਸੀ) ਸੋ ਇਥੋਂ ਦੋ ਗੱਲਾਂ ਦੀ ਖਬਰ ਮਿਲੀਪਹਿਲੀ, ਜਦੋਂ ਸਤਿਗੁਰੂ ਜੀ ਰਿਆਸਤ ਨਾਹਨ ਵਿਚ ਗਏ, ਉਸ ਸਮੇਂ ਤੋਂ ਪਹਿਲਾਂ ਹੀ ਆਪਦੇ ਪਾਸ ਕਈ ਵਿਦਵਾਨ ਕਵੀ ਆ ਚੁੱਕੇ ਸਨ; ਦੂਜੇ, ਇੰਨ੍ਹਾਂ ਕਵੀਆਂ ਦੀ ਉਤਸ਼ਾਹ-ਜਨਕ ਕਵਿਤਾ 'ਕਵੀ ਦਰਬਾਰਾਂ' ਵਿਚ ਸਿੱਖਾਂ ਨੂੰ ਸੁਣਾਈ ਜਾਂਦੀ ਸੀ, ਤਾਂ ਕਿ ਸਿੱਖਾਂ ਵਿਚ 'ਬੀਰ-ਰਸ' ਵਧੇ। ਪਰ ਜੋ ਸਤਿਗੁਰੂ ਜੀ ਵਿਦਵਾਨ ਕਵੀਆਂ ਦੀ ਇਤਨੀ ਕਦਰ ਕਰਦੇ ਹੋਣ, ਅਤੇ ਜਿੰਨ੍ਹਾਂ ਦੀ ਆਪਣੀ ਭੀ ਉਚ ਦਰਜ਼ੇ ਦੀ 'ਬਾਣੀ' ਸਾਡੇ ਪਾਸ ਮੌਜੂਦ ਹੋਵੇ, ਉਨ੍ਹਾਂ ਬਾਰੇ ਇਹ ਅੰਦਾਜ਼ਾ ਗਲਤ ਨਹੀਂ ਕਿ ਰਿਆਸਤ ਨਾਹਨ ਵਿਚ ਬਣੇ ਗੁਰਦਵਾਰਾ 'ਪਉਂਟਾ' ਸਾਹਿਬ ਦੇ 'ਕਵੀ ਦਰਬਾਰਾਂ' ਵਿਚ ਹਜ਼ੂਰ ਦੀ ਆਪਣੀ 'ਬਾਣੀ' ਭੀ ਸੁਣਾਈ ਜਾਂਦੀ ਸੀ ਅਤੇ ਆਪ ਉਸ ਵਕਤ ਤੱਕ ਮੰਨੇ-ਪ੍ਰਮੰਨੇ 'ਕਵੀ' ਬਣ ਚੁੱਕੇ ਸਨ। ਗੁਰੂ ਗੋਬਿੰਦ ਸਿੰਘ ਜੀ ਰਿਆਸਤ ਨਾਹਨ ਵਿਚ ਸੰਨ 1684 ਈ: ਵਿਚ ਗਏ, ਤੇ ਉਥੇ ਤਿੰਨ ਸਾਲ ਰਹੇ।ਉਨ੍ਹੀ ਦਿਨੀ (1684-87) ਉਸ ਰਿਆਸਤ ਵਿਚ ਜਮੁਨਾ ਨਦੀ ਦੇ ਕੰਢੇ ਦੀ ਇਕਾਂਤ ਵਿਚ 'ਜਾਪੁ ਸਾਹਿਬ' 'ਸਵੈਯੇ' ਅਤੇ 'ਅਕਾਲ ਉਸਤਤਿ' ਆਦਿਕ ਬਾਣੀਆਂ ਉਚਾਰੀਆਂ ਗਈਆਂ।'ਜਾਪੁ ਸਾਹਿਬ' ਅਤੇ 'ਸਵੈਯੇ' ਰੋਜ਼ਾਨਾਂ ਪਾਠ ਵਿਚ ਸ਼ਾਮਲ ਹੋਣ ਵਾਲੀਆਂ ਬਾਣੀਆਂ ਹੋਣ ਕਰਕੇ ਬਹੁਤ ਸਿੱਖਾਂ ਨੂੰ ਇਹ ਜ਼ੁਬਾਨੀ ਯਾਦ ਹੋ ਗਈਆਂ, ਅਤੇ 'ਅੰਮ੍ਰਿਤ' ਤਿਆਰ ਹੋਣ ਦੇ ਸਮੇਂ ਸਾਧਾਰਨ ਤੌਰ ਤੇ ਹੀ ਬਥੇਰੇ ਐਸੇ ਸਿੱਖ ਮਿਲ ਸਕੇ ਜਿੰਨ੍ਹਾਂ ਨੂੰ ਇਹ ਜ਼ੁਬਾਨੀ ਕੰਠ ਸਨ। ਜਾਪੁ ਸਾਹਿਬ ਵਿਚ ਅਰਬੀ ਤੇ ਫਾਰਸੀ ਸੰਸਕ੍ਰਿਤ ਲਫਜ਼ਾਂ ਤੋਂ ਇਲਾਵਾ ਇਸ ਬਾਣੀ ਵਿਚ ਫਾਰਸੀ ਤੇ ਅਰਬੀ ਲਫਜ਼ ਵੀ ਹਨ।ਇਹਨਾਂ ਲਫਜ਼ਾਂ ਬਾਰੇ ਤਾਂ ਉਹੋ ਜਿਹੀ ਕੋਈ ਗੁੰਝਲ ਨਹੀਂ, ਜੋ ਸੰਸਕ੍ਰਿਤ ਲਫਜ਼ਾਂ ਵਿਚ ਵੇਖ ਆਏ ਹਾਂ; ਪਰ ਏਥੇ ਭੀ ਅਰਬੀ ਬੋਲੀ ਦੇ ਵਿਆਕਰਣ ਦੇ ਸੰਬੰਧ ਵਿਚ ਇਕ ਔਕੜ ਹੈ, ਜੋ ਠੀਕ ਤਰ੍ਹਾਂ ਸਮਝ ਲੈਣੀ ਜ਼ਰੂਰੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 'ਬਾਣੀ' ਵਿਚ ਕਈ ਐਸੀਆਂ ਅਨੋਖੀਆਂ ਗੱਲਾਂ ਆਉਂਦੀਆਂ ਹਨ, ਜਿੰਨ੍ਹਾਂ ਨੂੰ ਸਮਝਣ ਵਾਸਤੇ ਜੇ ਉਨ੍ਹਾਂ ਦੀ 'ਬਾਣੀ' ਤੋਂ ਕੋਈ ਬਾਹਰਲੀ ਕਸਵੱਟੀ ਵਰਤੀ ਜਾਏ ਤਾਂ ਗਲਤੀ ਖਾ ਜਾਈਦੀ ਹੈ। 'ਅਰਦਾਸਿ' ਵਿਚ ਵਰਤੇ ਹੋਏ ਲਫਜ਼ 'ਭਗੌਤੀ' ਬਾਰੇ ਬਹੁਤ ਸੱਜਣ ਟੱਪਲਾ ਖਾ ਜਾਂਦੇ ਹਨ, ਕਈ ਤਾਂ ਇਸ ਨੂੰ 'ਦੇਵੀ-ਵਾਚਕ' ਸਮਝ ਕੇ ਇਸ ਨੂੰ ਬਾਣੀ ਵਿਚੋਂ ਕੱਢਣ ਦਾ ਹੀ ਜਤਨ ਕਰਨ ਲੱਗ ਪੈਂਦੇ ਹਨ, ਤੇ ਕਈ ਸੱਜਣ ਇਸ ਨੂੰ 'ਤਲਵਾਰ' ਦਾ ਅਰਥ ਦੇ ਕੇ ਇਹ ਕਹਿਣ ਲੱਗ ਪੈਂਦੇ ਹਨ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤ੍ਰ-ਪੂਜਾ ਸ਼ੁਰੂ ਕਰਾ ਦਿੱਤੀ।'ਬਚਿੱਤਰ ਨਾਟਕ' ਵਿਚ ਲਫਜ਼ 'ਕਾਲਕਾ' ਵਰਤਿਆ ਮਿਲਦਾ ਹੈ; ਇਸ ਨੂੰ ਪੜ੍ਹ ਕੇ ਕਈ ਸੱਜਣ ਤਾਂ ਇਹ ਮੰਨ ਰਹੇ ਹਨ ਕਿ ਸਤਿਗੁਰੂ ਜੀ ਨੇ 'ਦੁਰਗਾ' ਦੀ ਪੂਜਾ ਕੀਤੀ ਹੈ, ਕਈ ਇਹ ਕਹਿ ਰਹੇ ਹਨ ਕਿ ਇਹ ਬਾਣੀ ਸਤਿਗੁਰੂ ਜੀ ਦੀ ਆਪਣੀ ਨਹੀਂ ਹੈ।ਭਾਈ ਗੁਰਦਾਸ ਜੀ (ਦੂਜੇ) ਦੀ 'ਵਾਰ' ਵਿਚ ਇਸ ਲਫਜ਼ 'ਕਾਲਕਾ' ਬਾਰੇ ਇਕ ਤੁਕ ਇਉਂ ਹੈ: ਗੁਰਿ ਸਿਮਰਿ ਮਨਾਈ ਕਾਲਕਾ ਖੰਡੇ ਕੀ ਵੇਲਾ॥ ਪਰ ਲਫਜ਼ 'ਕਾਲਕਾ' ਨੂੰ ਸਹੀ ਤਰੀਕੇ ਨਾਲ ਨਾ ਸਮਝਣ ਕਰਕੇ ਕਈ ਸੱਜਣ ਇਸ ਦਾ ਪਾਠ ਇਉਂ ਕਰਦੇ ਸੁਣੀਦੇ ਹਨ: ਗੁਰ ਸਿਮਰਿ ਮਨਾਇਓ ਕਾਲ ਕੋ ਖੰਡੇ ਕੀ ਵੇਲਾ॥ ਇੰਨ੍ਹਾਂ ਭੁਲੇਖਿਆਂ ਦਾ ਅਸਲ ਕਾਰਨ ਇਹ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚ ਵਰਤੇ ਹੋਏ ਇਹੋ ਜਿਹੇ ਲਫਜ਼ਾਂ ਨੂੰ ਸਮਝਣ ਵਾਸਤੇ ਅਸੀਂ ਬਾਹਰੋਂ ਕੋਈ ਹੋਰ ਕਸਵੱਟੀ ਵਰਤਦੇ ਹਾਂ।ਪਰ ਅਸਲ ਵਿਚ ਉਨ੍ਹਾਂ ਦੇ ਭਾਵਾਂ ਨੂੰ ਸਮਝਣ ਦਾ ਸਹੀ ਤਰੀਕਾ ਇਹ ਹੈ ਕਿ ਉਨ੍ਹਾਂ ਦੀ ਆਪਣੀ ਹੀ ਬਾਣੀ ਵਿਚ ਹੋਰ ਹੋਰ ਥਾਂ ਵਰਤੇ ਹੋਏ ਇਹਨਾਂ ਲਫਜ਼ਾਂ ਨੂੰ ਪੜੀ੍ਹਏ ਤੇ ਫਿਰ ਵੇਖੀਏ ਕਿ ਉਹ ਆਪ ਇੰਨ੍ਹਾਂ ਲਫਜ਼ਾਂ ਨੂੰ ਕਿਸ ਅਰਥ ਵਿਚ ਵਰਤਦੇ ਹਨ।ਉਚ-ਕੋਟੀ ਦੇ ਕਵੀ ਤੇ ਵਿਦਵਾਨ ਲਿਖਾਰੀ ਸਿਰਫ ਪਹਿਲੀ ਮੌਜੂਦ 'ਬੋਲੀ' ਨੂੰ ਹੀ ਸੁੰਦਰ ਤਰੀਕੇ ਨਾਲ ਨਹੀਂ ਵਰਤਦੇ ਸਗੋਂ 'ਬੋਲੀ' ਵਿਚ ਹੋਰ ਨਵੇਂ ਲਫਜ਼ ਤੇ ਖਿਆਲ ਲਿਆ ਭਰਦੇ ਹਨ, ਤੇ ਕਈ ਮਰ ਚੁੱਕੇ ਲਫਜ਼ਾਂ ਨੂੰ ਨਵੀਂ ਜਿੰਦ ਪਾ ਕੇ ਨਵੇਂ ਰੂਪ ਤੇ ਨਵੇਂ ਅਰਥ ਵਿਚ ਵਰਤਦੇ ਹਨ।... ਨੋਟ:-ਪ੍ਰੋ. ਸਾਹਿਬ ਸਿੰਘ ਜੀ (ਡੀ. ਲਿਟ) ਦੀ ਲਿਖੀ ਹੋਈ ਪੁਸਤਕ 'ਜਾਪੁ ਸਾਹਿਬ ਸਟੀਕ' ਸਿੰਘ ਬ੍ਰਦਰਜ਼, ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ ਵੱਲੋਂ ਛਾਪੀ ਗਈ ਹੈ, ਜਿਸਦਾ ਆਈ ਐਸ ਬੀ ਐਨ 81-7202-077-1 (ਪੇਪਰ ਬੈਕ) ਅਤੇ ਸਜਿਲਦ ਦਾ ਨੰ: 81-7205-146-8 ਹੈ। This article is complied by S Amarjit Singh Khosa.
 15. ੧ਓ ਵਾਹਿਗੁਰੂ ਜੀ ਕੀ ਫਤਹਿ॥ ਦੇਹਿ ਸਿਵਾ ਬਰ ਮੋਹਿ... ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਏ ਹੇਠਾਂ ਲਿਖੇ ਮਹਾਂਵਾਕਾਂ ਦਾ, ਅਤੇ ਭਾਈ ਗੁਰਦਾਸ ਜੀ ਵੱਲੋਂ ਆਪਣੀਆਂ ਵਾਰਾਂ ਅਤੇ ਕਬਿੱਤ ਸਵੈਯਾਂ ਵਿਚ ਇੰਨ੍ਹਾਂ ਦਾ ਸੁਵਿਸਥਾਰ ਨਾਲ ਖੁਲਾਸਾ ਕੀਤਾ ਹੋਇਆ ਮਿਲਦਾ ਹੈ। ਚਾਰਿ ਪਦਾਰਥ ਲੈ ਜਗਿ ਜਨਮਿਆ ਸਿਵ ਸਕਤੀ ਘਰਿ ਵਾਸੁ ਧਰੇ॥ ਲਾਗੀ ਭੂਖ ਮਾਇਆ ਮਗੁ ਜੋਹੈ ਮੁਕਤਿ ਪਦਾਰਥੁ ਮੋਹਿ ਖਰੇ॥ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ ; 1013 ਚਾਰਿ ਪਦਾਰਥ ਲੈ ਜਗਿ ਆਇਆ॥ ਸਿਵ ਸਕਤੀ ਘਰਿ ਵਾਸਾ ਪਾਇਆ॥ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ;1027 ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ॥ ਆਨੰਦ ਸਾਹਿਬ ਹਾਠਾ ਦੋਵੈ ਕੀਤੀਓ ਸਿਵ ਸਕਤਿ ਵਰਤਾਈਆ॥ ਸਿਵ ਅਗੈ ਸਕਤੀ ਹਾਰਿਆ ਏਵੈ ਹਰਿ ਭਾਈਆ॥ : ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ;1096 ਆਪਣਾ ਭਾਣਾ ਆਪੇ ਜਾਣੈ ਗੁਰ ਕਿਰਪਾ ਤੇ ਲਹੀਐ॥ ਏਹਾ ਸਕਤਿ ਸਿਵੈ ਘਰਿ ਆਵੈ ਜੀਵਦਿਆ ਮਰਿ ਰਹੀੲੈ॥ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ :1257 ਗੁਰ ਪਰਸਾਦੀ ਸਿਵ ਘਰਿ ਜੰਮੈ ਵਿਚਹੁ ਸਕਤਿ ਗਵਾਇ॥ ਅਚੁਰ ਚਰੈ ਬਿਬੇਕ ਬੁਧਿ ਪਾਏ ਪੁਰਖੈ ਪੁਰਖੁ ਮਿਲਾਇ॥ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ :1276 ਸਿਵ ਸਕਤੀ ਦਾ ਖੇਲੁ ਮੇਲੁ ਪਰਕਿਰਤਿ ਪਸਾਰਾ॥ ਭਾਈ ਗੁਰਦਾਸ ਜੀ ਵਾਰ 2 ਪਉੜੀ 19ਫ਼4 ਸਿਵ ਸਕਤੀ ਦਾ ਮੇਲੁ ਦੁਬਿਧਾ ਹੋਵਈ॥ ਭਾ: ਗੁ: ਵਾ:21 ਪ.6ਫ਼1 ਸਿਵ ਸਕਤੀ ਦਾ ਰੂਪ ਕਰਿ ਸੂਰਜੁ ਚੰਦੁ ਚਰਾਗ ਬਲਾਇਆ॥ ਭਾ: ਗੁ. ਵਾਰ 37 ਪ:2ਫ਼1 ਜੈਸੇ ਰਵਿ ਸਸਿ ਸਿਵ ਸਕਤ ਸੁਭਾਵ ਗਤਿ ਸੰਜੋਗੀ ਬਿਓਗੀ ਦ੍ਰਿਸਟਾਤੁ ਕੈ ਦਿਖਾਵਈ॥ ਕਬਿੱਤ134ਫ਼4 ਚੰਦਨ ਸਮੀਪ ਜੈਸੇ ਬਾਸ ਔ ਬਨਾਸਪਤੀ ਗੰਧ ਨਿਰਗੰਧ ਸਿਵ ਸਕਤਿ ਕੈ ਜਾਨੀਐ॥ ਕ:465ਫ਼2 ਤੈਸੇ ਆਤਮਾ ਅਚੇਤ ਸੰਗਤ ਸੁਭਾਵ ਹੇਤ ਸਕਿਤ ਸਕਿਤ ਗਤ ਸਿਵ ਸਿਵ ਸਾਜ ਹੈ॥ ਕ:598ਫ਼4 ਤੈਸੇ ਆਤਮਾ ਤ੍ਰਿਗੁਨ ਤ੍ਰਿਬਿਧ ਸਕਲ ਸਿਵ ਸਾਧਸੰਗ ਭੇਟਤ ਹੀ ਸਾਧ ਕੋ ਅਭਿਯਾਸ ਹੈ॥ ਕ:625ਫ਼4 ਸਿਵ, ਯਾਨੀ ਚੇਤਨ-ਪ੍ਰਭੂ,ਪ੍ਰਮਾਤਮਾਂ ਯਾ ਅਕਾਲ-ਪੁਰਖ, ਅਤੇ ਸਕਤੀ, ਯਾਨੀ ਜੜ੍ਹ,ਸ੍ਰਿਸ਼ਟੀ ਯਾ ਮਾਇਆ ਦਾ ਵਰਨਣ ਗੁਰਬਾਣੀ ਵਿਚ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਕਬਿੱਤ ਸਵੈਯਾਂ ਵਿਚ ਬਹੁਤ ਜਗ੍ਹਾ ਪੜ੍ਹਨ ਨੂੰ ਮਿਲਦਾ ਹੈ।ਪ੍ਰਮਾਤਮਾਂ ਆਪਣੇ ਨਿਰਗੁਣ ਸਰੂਪ ਤੋਂ ਬਦਲ ਕੇ ਜੜ੍ਹ ਵਿਚ ਚੇਤਨਾ-ਪ੍ਰਕਾਸ਼, ਜਾਂ ਜਦ ਸਰਗੁਣ ਰੂਪ ਵਿਚ ਪ੍ਰਗਟ ਹੁੰਦਾ ਹੈ, ਤਾਂ ਇਹੀ ਮਾਇਆ ਦਾ ਪਸਾਰਾ ਯਾ ਪ੍ਰਕਿਰਤੀ ਅਖਵਾਉਂਦਾ ਹੈ। ਇਸ ਸਿਵ ਸਕਤੀ ਦੇ ਮੇਲ, ਸਿਵ ਦੇ ਅੱਗੇ ਸਕਤੀ ਦਾ ਹਾਰਨਾ, ਗੁਰੂ ਦੀ ਮਿਹਰ ਨਾਲ ਸਕਤੀ ਨੂੰ ਮਿਟਾ ਕੇ ਸਿਵ ਘਰ ਜੰਮਣਾ, ਗੁਰੂ ਦੀ ਕ੍ਰਿਪਾ ਨਾਲ ਉਸਦੇ ਭਾਣੇ ਨੂੰ ਸਮਝ ਕੇ ਸਕਤੀ ਨੂੰ ਸਿਵ ਘਰ ਲੈ ਆਉਣਾ ਹੀ ਮਨੁੱਖਾ ਜਨਮ ਦਾ ਮਨੋਰਥ ਹੈ।ਪ੍ਰਕਿਰਤੀ ਦੇ ਪਸਾਰੇ ਵਿਚ ਸਿਵ ਤੇ ਸਕਤੀ ਦਾ ਸੁਮੇਲ ਇਸ ਤਰ੍ਹਾਂ ਹੈ, ਜਿਵੇਂ ਸੂਰਜ ਤੇ ਚੰਦ੍ਰਮਾਂ, (ਜਿਵੇਂ ਸੂਰਜ ਦੀ ਰੌਸ਼ਨੀ ਨਾਲ ਚੰਦ੍ਰਮਾਂ ਚਮਕਦਾ ਦਿਖਾਈ ਦਿੰਦਾ ਹੈ)ਜਾਂ ਚੰਦਨ ਦੇ ਨਜ਼ਦੀਕ ਕੋਈ ਬੂਟਾ, ਜਿਸ ਵਿਚੋਂ ਚੰਦਨ ਦੀ ਖੁਸ਼ਬੂ ਆਉਂਦੀ ਹੈ, ਠੀਕ ਇਸੇ ਤਰ੍ਹਾਂ ਆਤਮਾਂ ਅਤੇ ਪ੍ਰਮਾਤਮਾਂ ਦਾ ਸੰਜੋਗ ਹੈ। “ਦਸਮ ਗ੍ਰੰਥ ਸਾਹਿਬ” ਵਿਚ ਜਦੋਂ ਦਸਮੇਸ਼ ਜੀ: “ ਦੇਹਿ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ॥ ਨਾ ਡਰੋਂ ਅਰਿ ਸੋਂ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ॥ ਅਰੁ ਸਿਖਹੋਂ ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋਂ॥ ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ॥“ ਅਕਾਲ ਪੁਰਖ ਕੋਲੋਂ ਸ਼ੁਭ ਕਰਮ ਕਰਨ ਦਾ ਵਰ ਮੰਗਦੇ ਹਨ, ਤਾਂ ਗੁਰਮਤਿ ਤੋਂ ਸੱਖਣੀਆਂ ਕੁੱਝ ਰੂਹਾਂ ਨੂੰ ਇਹ ਪਤਾ ਨਹੀਂ ਕਿਸ ਵਜ੍ਹਾ ਕਰਕੇ ਮਹੇਸ਼ ਤੋਂ ਵਰ ਮੰਗਿਆ ਜਾ ਰਿਹਾ ਭਾਸਦਾ ਹੈ।ਕਿਸੇ ਪੁਨਰ ਸੰਜੋਗਵੱਸ ਸਿਵ ਦਾ ਨਾਮ ਸੁਨਣ ਸਾਰ ਪਾਰਬਤੀ ਦੇ ਘਰ ਵਾਲੇ ਨੂੰ ਜਾ ਚੰਬੜਦੇ ਹਨ। ਮੇਰੇ ਵਰਗਾ ਅਨਜਾਣ ਜੇ ਕਿਤੇ “ਗੁਰਮੁਖਿ ਸਿਵ ਘਰਿ ਜਾਈਐ”॥ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ :1329 ਲਿਖ ਬੈਠੇ ਤਾਂ ਇੰਨ੍ਹਾਂ ਨੇ ਕਹਿ ਦੇਣਾ ਹੈ, ਕਿ ਦੇਖ ਲਵੋ ਜੀ! ਅੱਗੇ ਤਾਂ ਪਾਰਵਤੀ ਦੇ ਘਰ ਵਾਲੇ ਤੋਂ ਵਰ ਹੀ ਮੰਗਦੇ ਸੀ, ਪਰ ਹੁਣ ਤਾਂ ਗੁਰਸਿੱਖਾਂ ਨੂੰ ਉਨ੍ਹਾਂ ਦੇ (ਘਰ) ਮੰਦਰਾਂ ਵਿਚ ਭੀ ਲੈ ਵੜੇ ਹਨ। ਬਲਿਹਾਰੇ ਜਾਈਏ ਐਸੀ ਬੁੱਧੀ ਦੇ!! ਅਗਰ ਦਸਮੇਸ਼ ਜੀ ਸ਼ਿਵ ਜੀ ਦੇ ਪੁਜਾਰੀ ਹੁੰਦੇ ਤਾਂ: ਕਾਹੇ ਕੋ ਏਸ ਮਹੇਸਹਿ ਭਾਖਤ ਕਾਹਿ ਦਿਜੇਸ ਕੋ ਏਸ ਬਖਾਨਯੋ॥ (ਕਿਸ ਕਰਕੇ ਸ਼ਿਵ ਜੀ ਨੂੰ ਜਾਂ ਬ੍ਰਹਮਾਂ ਨੂੰ ਪ੍ਰਮਾਤਮਾਂ ਮੰਨਦੇ ਹੋ?) ਅਉਰ ਕਹਾਂ ਭਯੋ ਜਉ ਜਗਦੀਸ਼ ਬਿਨਾਂ ਸੁ ਗਨੇਸ਼ ਮਹੇਸ਼ ਮਨਾਯੋ॥ (ਕਿਹੜੀ ਗੱਲੋਂ ਪ੍ਰਮਾਤਮਾਂ ਤੋਂ ਬਿਨਾਂ ਗਨੇਸ਼ ਤੇ ਮਹੇਸ਼ ਨੂੰ ਧਿਆਉਂਦੇ ਹੋ?) ਜਾਹਿ ਸਿਵਾਦਿਕ ਬ੍ਰਹਮ ਨਿਮਿਯੋ ਸੁ ਸਦਾ ਅਪੁਨੇ ਚਿਤ ਬੀਚ ਬਿਚਾਰਯੋ॥ (ਜਿਸਨੇ ਸਿਵ ਜੀ ਤੇ ਬ੍ਰਹਮਾ ਨੂੰ ਪੈਦਾ ਕੀਤਾ ਹੈ ਉਸਦਾ ਧਿਆਨ ਮਨ ਵਿਚ ਰੱਖੋ) ਖੋਜ ਰਹੇ ਸ਼ਿਵ ਸੇ ਜਿਹ ਅੰਤ ਅਨੰਤ ਕਹਿਓ ਥਕਿ ਅੰਤ ਨ ਪਾਯੋ॥ (ਸ਼ਿਵ ਜੀ ਵਰਗੇ ਅਨੇਕਾਂ ਉਸਦਾ ਅੰਤ ਨਹੀਂ ਪਾ ਸਕੇੇ।ਥੱਕ ਕੇ ਉਸਨੂੰ ਅਨੰਤ ਕਹਿੰਦੇ ਹਨ) ਕ੍ਰੋਧੀ ਹ੍ਵੈ ਰੁਦ੍ਰ ਗਰੇ ਰੁੰਡ ਮਾਲ ਕਉ ਡਾਰਿ ਕੈ ਬੈਠੇ ਹੈ ਡਿੰਭ ਜਨਾਈ॥ (ਸ਼ਿਵ ਜੀ ਕ੍ਰੋਧੀ ਹੋਕੇ ਸਿਰਾਂ ਦੀ ਮਾਲਾ ਗਲ ਵਿਚ ਪਾਕੇ ਪਾਖੰਡ ਕਰਨ ਲਈ ਬੈਠਾ ਹੈ) ਇਸ ਤਰ੍ਹਾਂ ਲਿਖਦੇ? ਜਾਂ ਇਹ ਭੀ ਕਿਸੇ ਸ਼ਿਵ ਜੀ ਦੇ ਪੁਜਾਰੀ ਦੀ ਲਿਖਤ ਹੈ ? ਇਸਤੋਂ ਸਪਸ਼ਟ ਦਿਖਾਈ ਦਿੰਦਾ ਹੈ, ਕਿ ਇੰਨ੍ਹਾਂ ਗੁਰਮਤਿ ਤੋਂ ਸੱਖਣੀਆਂ ਰੂਹਾਂ ਨੇ ਭੁੱਲ ਕੇ ਭੀ ਕਦੇ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ ਸਾਹਿਬ ਜਾਂ ਵਾਰਾਂ ਭਾਈ ਗੁਰਦਾਸ ਜੀ ਦੇ ਦਰਸ਼ਨ ਨਹੀਂ ਕੀਤੇ; ਅਗਰ ਕੀਤੇ ਹੁੰਦੇ ਤਾਂ ਅੱਜ ਇੰਨ੍ਹਾਂ ਨੂੰ ਆਪਣਾ ਸਮਾਂ ਤੇ ਸਰਮਾਇਆ ਬਚਾ ਕੇ ਇਸ ਤਰ੍ਹਾਂ ਦੀ ਨਿਮੋਸ਼ੀ ਦਾ ਸਾਹਮਣਾ ਨਾ ਕਰਨਾ ਪੈਂਦਾ। ਅਮਰਜੀਤ ਸਿੰਘ ਖੋਸਾ. akhosa@dccnet.com
×
×
 • Create New...

Important Information

Terms of Use