Jump to content

OlafSingh

Members
  • Posts

    5
  • Joined

  • Last visited

Recent Profile Visitors

The recent visitors block is disabled and is not being shown to other users.

OlafSingh's Achievements

Rookie

Rookie (2/8)

  • First Post Rare
  • Week One Done
  • One Month Later
  • One Year In

Recent Badges

6

Reputation

  1. About after life experiences and prior life experiences and reincarnation, I have read few titles amongst which Many Lives Many Masters by Dr Brian Weiss is a good one to start.also you should study a book by William T Stead, - Letters from Julia.
  2. ਭਾਈ ਸਾਹਿਬ ਤੁਹਾਨੂੰ ਕਿਸ ਨੇ ਕਿਹਾ ਹੈ ਕਿ ਸਿੱਖਾਂ ਕੋਲ ਬੌਧਿਕ ਸੰਪਦਾ (Intellectual Treasure) ਦੀ ਘਾਟ ਹੈ ਅਸਲ ਵਿੱਚ ਮੈਂ ਤਾਂ ਦੇਖ ਪਾ ਰਿਹਾ ਹਾਂ ਕਿ ਸਿੱਖਾਂ ਕੋਲ ਇੰਨੀ ਜ਼ਿਆਦਾ ਬੌਧਿਕ ਬੰਦੇ ਵਧ ਗਏ ਹਨ ਕਿ ਹੁਣ ਉਹ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹੀ ਗੱਲ ਕਰਨਾ ਪਸੰਦ ਕਰਦੇ ਹਨ ਇੱਥੋਂ ਤੱਕ ਕਿ ਗੁਰਬਾਣੀ ਦੀ ਪੰਜਾਬੀ ਤਾਂ ਉਨ੍ਹਾਂ ਨੂੰ ਕੀ ਸਮਝਾਉਣੀ ਹੈ ਬਲਕਿ ਅਾਮ ਪੰਜਾਬੀ ਸਮਝਣ ਲਈ ਵੀ ਉਨ੍ਹਾਂ ਨੂੰ ਡਿਕਸ਼ਨਰੀਆਂ ਅਤੇ ਟੀਕਿਆਂ ਦੀ ਲੋੜ ਪੈਣ ਲੱਗੀ ਹੈ। ਜਦੋਂ ਮੈਂ ਸਿੱਖ ਸੰਗਤ ਡਾਟ ਕਾਮ ਵੈੱਬਸਾਈਟ ਉੱਪਰ ਆਇਆ ਸੀ ਤਾਂ ਮੈਨੂੰ ਲੱਗਿਆ ਸੀ ਕਿ ਸ਼ਾਇਦ ਇਸ ਵਿੱਚ ਜ਼ਿਆਦਾਤਰ ਚਰਚਾ ਅੰਗਰੇਜ਼ੀ ਵਿੱਚ ਹੋਵੇਗੀ, ਚਲੋ ਕੁਝ ਹਿੱਸਾ ਤਾਂ ਪੰਜਾਬੀ ਵਿੱਚ ਹੋਵੇਗਾ।ਪਰ ਅਫਸੋਸ ਰਿਹਾ ਕਿ ਲਗਭਗ ਨੜਿੱਨਵੇਂ ਫੀਸਦੀ (99%) ਚਰਚਾ ਅੰਗਰੇਜ਼ੀ ਵਿੱਚ ਹੀ ਹੁੰਦੀ ਹੈ ਕਿਉਂਕਿ ਲੋਕ ਅੰਗਰੇਜ਼ੀ ਨੂੰ ਹੀ ਬੌਧਿਕ ਲੋਕਾਂ ਦੀ ਭਾਸ਼ਾ ਸਮਝਦੇ ਅਤੇ ਮੰਨਦੇ ਹਨ।ਦੇਖ ਪਾ ਰਿਹਾ ਹਾਂ ਕਿ ਪੰਜਾਬੀ ਨੂੰ ਤਾਂ ਕੋਈ ਗੌਲਦਾ ਹੀ ਨਹੀਂ ਇਸ ਨੂੰ ਤਾਂ ਇੰਝ ਦੁਰਕਾਰਿਆ ਪਿਆ ਹੈ ਜਿਵੇਂ ਕਿ ਇਹ ਗੁਲਾਮਾਂ ਜਾਂ ਦੂਜੇ ਦਰਜੇ ਦੀ ਭਾਸ਼ਾ ਹੋਵੇ ਜੇਕਰ ਗੁਰਸਿੱਖਾਂ ਦੀਆਂ ਬੌਧਿਕ ਉਡਾਰੀਆਂ ਦਾ ਨਜ਼ਾਰਾ ਮਾਨਣਾ ਹੋਵੇ ਤਾਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਮਹਾਂਕਵੀ ਸੰਤੋਖ ਸਿੰਘ ਚੂੜਾਮਣੀ ਨੂੰ ਪੜ੍ਹੋ , ਉਨ੍ਹਾਂ ਦੀਆਂ ਰਚਨਾਵਾਂ ਨੂੰ ਪੜ੍ਹੋ, ਉਨ੍ਹਾਂ ਦੇ ਕੀਤੇ ਜਪੁਜੀ ਸਾਹਿਬ ਦੇ ਟੀਕੇ ਗਰਬ ਗੰਜਨੀ ਨੂੰ ਪੜ੍ਹੋ, ਪੰਡਿਤ ਨਿਹਾਲ ਸਿੰਘ ਲਾਹੌਰੀ ਨੂੰ ਪੜ੍ਹੋ, ਪੰਡਤ ਤਾਰਾ ਸਿੰਘ ਨਰੋਤਮ ਦੀਆਂ ਰਚਨਾਵਾਂ ਪੜ੍ਹੋ, ਵਿੱਦਿਆ ਮਾਰਤੰਡ ਪੰਡਿਤ ਕਰਤਾਰ ਸਿੰਘ ਦਾਖਾ ਦਾ ਵਿਆਕਰਨ ਪੜ੍ਹੋ, ਭਾਈ ਵੀਰ ਸਿੰਘ ਜੀ ਦੀਆਂ ਰਚਨਾਵਾਂ ਪੜ੍ਹੋ, ਪ੍ਰੋਫੈਸਰ ਪੂਰਨ ਸਿੰਘ ਜੀ ਦੀਆਂ ਰਚਨਾਵਾਂ ਪੜ੍ਹੋ ਸਿੱਖਾਂ ਦੇ ਲਈ ਬੌਧਿਕ ਵਾਦ (Intellectualism) ਇੱਕ ਵਿਸ਼ੇਸ਼ ਸੰਦਰਭ ਵਿੱਚ ਹੀ ਵਿਆਖਿਆਇਆ (defined in a particular context) ਗਿਆ ਹੈ। ਇਹ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ। ਨਿਰਾ ਬੌਧਿਕ ਵਾਦ ਸਿੱਖੀ ਵਿੱਚ ਵਰਜਿਤ ਹੈ ਇਸੇ ਲਈ ਤਾਂ ਪੜ੍ਹ ਪੜ੍ਹ ਕੇ ਗੱਡੇ ਲੱਦਣ ਵਾਲੀ ਗੱਲ ਸਾਹਮਣੇ ਆਉਂਦੀ ਹੈ। ਅਜੋਕੇ ਸਮੇਂ ਵਿੱਚ ਕੁਝ ਵਿਦਵਾਨ ਆਪਣੇ ਫੋਕੇ ਬੌਧਿਕ ਵਾਦ ਦਾ ਪ੍ਰਭਾਵ ਪਾਉਣ ਲਈ ਔਖੇ ਤੇ ਭਾਰੇ ਪੰਜਾਬੀ ਸ਼ਬਦਾਂ ਦੀ ਵਰਤੋਂ ਕਰਕੇ ਐਵੇਂ ਨਿਰਾ ਫਜ਼ੂਲ ਪ੍ਰਭਾਵ ਪਾਉਣ ਦੇ ਹੱਕ ਵਿੱਚ ਹਨ ਪ੍ਰੰਤੂ ਅਜਿਹੀ ਸੋਚ ਅਤੇ ਕੋਸ਼ਿਸ਼ ਦਾ ਸਿੱਖੀ ਦੇ ਮਾਰਗ ਵਿੱਚ ਕੋਈ ਯੋਗਦਾਨ ਨਹੀਂ। ਯਾਦ ਰੱਖੋ ਅਜਿਹਾ ਬੌਧਿਕ ਵਾਦ ਜਿਹੜਾ ਤੁਹਾਡੀ ਅੰਤਰਾਤਮਾ ਨੂੰ ਗੁਰਮੁਖਤਾਈ ਦੀਆਂ ਨਵੀਆਂ ਉਚਾਣਾਂ ਤੱਕ ਲਿਜਾਣ ਤੋਂ ਅਸਮਰਥ ਹੈ ਉਸ ਦਾ ਕੋਈ ਵੀ ਫਾਇਦਾ ਨਹੀਂ ਚਾਹੇ ਉਸ ਨਾਲ ਦੁਨਿਆਵੀ ਵਡਿਆਈ ਜਿੰਨੀ ਮਰਜ਼ੀ ਮਿਲ ਜਾਵੇ ਇਹ ਗੱਲ ਯਕੀਨੀ ਹੈ।ਉਮੀਦ ਹੈ ਇਸ ਛੋਟੇ ਜਿਹੇ ਲੇਖ ਨੂੰ ਪੜ੍ਹ ਕੇ ਕੁਝ ਸੱਜਣ ਇਸ ਵੈੱਬਸਾਈਟ ਉੱਪਰ ਵੀ ਪੰਜਾਬੀ ਲਿਖਣ ਦਾ ਯਤਨ ਕਰਨਗੇ ਅਤੇ ਇਸ ਵੈੱਬਸਾਈਟ ਨੂੰ ਬਣਾਉਣ ਵਾਲੇ ਸੱਜਣ ਵੀ ਪੰਜਾਬੀ ਨੂੰ ਬਣਦੀ ਥਾਂ ਦੇਣਗੇ ਕਿਉਂਕਿ ਹੁਣ ਪੰਜਾਬੀ ਵਿੱਚ ਟਾਈਪ ਕਰਨ ਵਾਲੇ ਸਾਫ਼ਟਵੇਅਰਾਂ ਦੀ ਕੋਈ ਘਾਟ ਨਹੀਂ ਰਹੀ।
  3. OlafSingh

    Sarbloh Bateh

    ਸ੍ਰੀ ਦਰਬਾਰ ਸਾਹਿਬ ਦੇ ਨੇੜੇ ਹੀ ਦਮਦਮੀ ਟਕਸਾਲ ਦੀ ਜਗ੍ਹਾ ਹੈ ੌਓਥੋਂ ਪ੍ਰਾਪਤ ਕਰ ਸਕਦੇ ਹੋ। ਫ਼ੁੱਲ ਵੋਇਲ ਹੀ ਵਧੀਆ ਕੱਪੜਾ ਹੈ ਦੁਮਾਲੇ ਲਈ।
  4. ਜਪੁਜੀ ਸਾਹਿਬ ਦੇ ਜਾਪ ਕਰੋ। ਗੁਰੂ ਸਾਹਿਬ ਜੀ ਦੇ ਨਿਜ ਬਚਨ ਹਨ ਐਸੇ ਸਿੱਖ ਦਾ ਕੋਈ ਭੂਤ ਪ੍ਰੇਤ ਤੰਤ੍ਰ ਮੰਤ੍ਰ ਕੁਝ ਨਹੀਂ ਵਿਗਾੜ ਸਕਦਾ ਜੀ। ਵਾਹਿਗੁਰੂ
×
×
  • Create New...

Important Information

Terms of Use