Jump to content

Meet Karai..


Recommended Posts

Guru Arjan Dev Ji in Raag Gauri :

ਗਉੜੀ ਮਹਲਾ ੫ ॥ ਮੀਤੁ ਕਰੈ ਸੋਈ ਹਮ ਮਾਨਾ ॥ ਮੀਤ ਕੇ ਕਰਤਬ ਕੁਸਲ ਸਮਾਨਾ ॥੧॥

Ga▫oṛī mėhlā 5. Mīṯ karai so▫ī ham mānā. Mīṯ ke karṯab kusal samānā. ||1||

Gauree, Fifth Mehl: Whatever my Friend does, I accept. My Friend's actions are pleasing to me. ||1||

ਹਮ = (ਭਾਵ,) ਮੈਂ। ਮਾਨਾ = ਮੰਨਦਾ ਹਾਂ, (ਸਿਰ-ਮੱਥੇ ਉਤੇ) ਮੰਨਦਾ ਹਾਂ। ਕੁਸਲ = ਸੁਖ। ਕੁਸਲ ਸਮਾਨਾ = ਸੁਖ ਵਰਗੇ, ਸੁਖ-ਰੂਪ।੧।

(ਹੇ ਭਾਈ!) ਮੇਰਾ ਮਿੱਤਰ-ਪ੍ਰਭੂ ਜੋ ਕੁਝ ਕਰਦਾ ਹੈ ਉਸ ਨੂੰ ਮੈਂ (ਸਿਰ-ਮੱਥੇ ਉਤੇ) ਮੰਨਦਾ ਹਾਂ, ਮਿੱਤਰ-ਪ੍ਰਭੂ ਦੇ ਕੀਤੇ ਕੰਮ ਮੈਨੂੰ ਸੁਖਾਂ ਵਰਗੇ (ਪ੍ਰਤੀਤ ਹੁੰਦੇ) ਹਨ।੧।

ਏਕਾ ਟੇਕ ਮੇਰੈ ਮਨਿ ਚੀਤ ॥ ਜਿਸੁ ਕਿਛੁ ਕਰਣਾ ਸੁ ਹਮਰਾ ਮੀਤ ॥੧॥ ਰਹਾਉ ॥

Ėkā tek merai man cẖīṯ. Jis kicẖẖ karṇā so hamrā mīṯ. ||1|| rahā▫o.

Within my conscious mind, the One Lord is my only Support. One who does this is my Friend. ||1||Pause||

ਟੇਕ = ਆਸਰਾ। ਮਨਿ ਚੀਤਿ = ਮਨ-ਚਿੱਤ ਵਿਚ। ਜਿਸੁ = ਜਿਸ (ਪਰਮਾਤਮਾ) ਦਾ। ਕਿਛੁ ਕਰਣਾ = ਇਹ ਸਭ ਕੁਝ ਬਣਾਇਆ ਹੋਇਆ, ਇਹ ਸਾਰੀ ਰਚਨਾ।੧।ਰਹਾਉ।

(ਹੇ ਭਾਈ!) ਮੇਰੇ ਮਨ-ਚਿੱਤ ਵਿਚ ਸਿਰਫ਼ ਇਹ ਸਹਾਰਾ ਹੈ ਕਿ ਜਿਸ ਪਰਮਾਤਮਾ ਦੀ ਇਹ ਸਾਰੀ ਰਚਨਾ ਹੈ ਉਹ ਮੇਰਾ ਮਿੱਤਰ ਹੈ।੧।ਰਹਾਉ।

ਮੀਤੁ ਹਮਾਰਾ ਵੇਪਰਵਾਹਾ ॥ ਗੁਰ ਕਿਰਪਾ ਤੇ ਮੋਹਿ ਅਸਨਾਹਾ ॥੨॥

Mīṯ hamārā veparvāhā. Gur kirpā ṯe mohi asnāhā. ||2||

My Friend is Carefree. By Guru's Grace, I give my love to Him. ||2||

ਵੇਪਰਵਾਹਾ = ਬੇ-ਮੁਥਾਜ। ਤੇ = ਤੋਂ, ਨਾਲ। ਮੋਹਿ = ਮੇਰਾ। ਅਸਨਾਹਾ = ਅਸਨੇਹ, ਪਿਆਰ।੨।

(ਹੇ ਭਾਈ!) ਮੇਰਾ ਮਿੱਤਰ-ਪ੍ਰਭੂ ਬੇ-ਮੁਥਾਜ ਹੈ (ਉਸ ਨੂੰ ਕਿਸੇ ਦੀ ਕੋਈ ਗ਼ਰਜ਼ ਨਹੀਂ ਕਾਣ ਨਹੀਂ), ਗੁਰੂ ਦੀ ਕਿਰਪਾ ਨਾਲ ਉਸ ਨਾਲ ਮੇਰਾ ਪਿਆਰ ਬਣ ਗਿਆ ਹੈ (ਭਾਵ, ਮੇਰੇ ਨਾਲ ਉਸ ਦੀ ਸਾਂਝ ਇਸ ਵਾਸਤੇ ਨਹੀਂ ਬਣੀ ਕਿ ਉਸ ਨੂੰ ਕੋਈ ਗ਼ਰਜ਼ ਸੀ। ਇਹ ਤਾਂ ਸਤਿਗੁਰੂ ਦੀ ਮਿਹਰ ਹੋਈ ਹੈ)।੨।

ਮੀਤੁ ਹਮਾਰਾ ਅੰਤਰਜਾਮੀ ॥ ਸਮਰਥ ਪੁਰਖੁ ਪਾਰਬ੍ਰਹਮੁ ਸੁਆਮੀ ॥੩॥

Mīṯ hamārā anṯarjāmī. Samrath purakẖ pārbarahm su▫āmī. ||3||

My Friend is the Inner-knower, the Searcher of hearts. He is the All-powerful Being, the Supreme Lord and Master. ||3||

ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਸਮਰਥ = ਸਭ ਤਾਕਤਾਂ ਦਾ ਮਾਲਕ।੩।

ਮੇਰਾ ਮਿੱਤਰ-ਪ੍ਰਭੂ (ਹਰੇਕ ਜੀਵ ਦੇ) ਦਿਲ ਦੀ ਜਾਣਨ ਵਾਲਾ ਹੈ। ਉਹ ਸਭ ਤਾਕਤਾਂ ਦਾ ਮਾਲਕ ਹੈ, ਸਭ ਵਿਚ ਵਿਆਪਕ ਹੈ, ਬੇਅੰਤ ਹੈ, ਸਭ ਦਾ ਮਾਲਕ ਹੈ।੩।

ਹਮ ਦਾਸੇ ਤੁਮ ਠਾਕੁਰ ਮੇਰੇ ॥ ਮਾਨੁ ਮਹਤੁ ਨਾਨਕ ਪ੍ਰਭੁ ਤੇਰੇ ॥੪॥੪੦॥੧੦੯॥

Ham ḏāse ṯum ṯẖākur mere. Mān mahaṯ Nānak parabẖ ṯere. ||4||40||109||

I am Your servant; You are my Lord and Master. Nanak: my honor and glory are Yours, God. ||4||40||109||

ਦਾਸੇ = ਸੇਵਕ। ਠਾਕੁਰ = ਮਾਲਕ। ਮਹਤੁ = ਮਹੱਤ, ਮਹੱਤਤਾ, ਵਡਿਆਈ। ਤੇਰੇ = ਤੇਰੇ (ਸੇਵਕ ਬਣਿਆਂ)।੪।

ਹੇ ਨਾਨਕ! (ਆਖ-) ਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ, ਮੈਂ ਤੇਰਾ ਸੇਵਕ ਹਾਂ। ਤੇਰਾ ਸੇਵਕ ਬਣਿਆਂ ਹੀ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ਵਡਿਆਈ ਮਿਲਦੀ ਹੈ।੪।੪੦।੧੦੯।

Ang Sahib. 187

kirtan

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use