Jump to content

Guru Gobind Singh Ji And Devi Worship


Dalvir
 Share

Recommended Posts

Guru Gobind Singh and Devi Worship –

Prof. Sahib Singh

ਗੁਰੂ ਗੋਬਿੰਦ ਸਿੰਘ ਜੀ ਅਤੇ ਦੇਵੀ ਪੂਜਾ

ਗੁਰੂ ਸਿੱਖ-ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਫ਼ੁਰਮਾਇਆ ਹੈ-

ਜੇਤਾ ਸਬਦੁ ਸੁਰਤਿ ਧੁਨਿ ਤੇਤੀ, ਜੇਤਾ ਰੂਪੁ ਕਾਇਆ ਤੇਰੀ॥

ਤੂੰ ਆਪੇ ਰਸਨਾ ਆਪੇ ਬਸਨਾ, ਅਵਰੁ ਨ ਦੂਜਾ ਕਹਉ ਮਾਈ॥ 1 ॥

ਸਾਹਿਬੁ ਮੇਰਾ ਏਕੋ ਹੈ॥

ਏਕੋ ਹੈ ਭਾਈ ਏਕੋ ਹੈ॥1॥ ਰਹਾਉ॥

ਆਪੇ ਮਾਰੇ ਆਪੇ ਛੋਡੈ, ਆਪੇ ਲੇਵੈ ਦੇਇ॥

ਆਪੇ ਵੇਖੈ ਆਪੇ ਵਿਗਸੈ, ਆਪੇ ਨਦਰਿ ਕਰੇਇ॥ 2 ॥

ਜੋ ਕਿਛੁ ਕਰਣਾ ਸੋ ਕਰਿ ਰਹਿਆ, ਅਵਰੁ ਨ ਕਰਣਾ ਜਾਈ॥

ਜੈਸਾ ਵਰਤੈ ਤੈਸੋ ਕਹੀਐ, ਸਭ ਤੇਰੀ ਵਡਿਆਈ॥3॥

ਕਲਿ ਕਲਵਾਲੀ ਮਾਇਆ ਮਦੁ ਮੀਠਾ, ਮਨੁ ਮਤਵਾਲਾ ਪੀਵਤੁ ਰਹੈ॥

ਆਪੇ ਰੂਪ ਕਰੇ ਬਹੁ ਭਾਂਤੀਂ, ਨਾਨਕੁ ਬਪੁੜਾ ਏਵ ਕਹੈ॥4॥5॥

(ਆਸਾ ਮਹਲਾ 1, ਪੰਨਾ 350)

'ਆਸਾ ਦੀ ਵਾਰ' ਦੀ ਪਹਿਲੀ ਹੀ ਪਉੜੀ ਵਿੱਚ ਆਪ ਫੁਰਮਾਂਦੇ ਹਨ-

ਆਪੀਨੈ ਆਪੁ ਸਾਜਿਓ, ਆਪੀਨ੍ਰੈ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ, ਕਰਿ ਆਸਣੁ ਡਿਠੋ ਚਾਉ॥

ਦਾਤਾ ਕਰਤਾ ਆਪਿ ਤੂੰ, ਤੁਸਿ ਦੇਵਹਿ ਕਰਹਿ ਪਸਾਉ॥ਤੂੰ ਜਾਣੋਈ ਸਭਸੈ, ਦੇ ਲੈਸਹਿ ਜਿੰਦੁ ਕਵਾਉ॥

ਕਰਿ ਆਸਣੁ ਡਿਠੋ ਚਾਉ॥1 ॥ (ਪੰਨਾ 463)

ਸਾਰੇ ਗੁਰੂ ਇਕੋ ਜੋਤਿ-

ਰਾਮਕਲੀ ਰਾਗ ਵਿੱਚ ਲਿਖੀ ਸੱਤੇ ਬਲਵੰਡ ਦੀ ਵਾਰ ਵਿੱਚ ਜ਼ਿਕਰ ਹੈ।

ਜੋਤਿ ਓਹਾ, ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ॥

(ਪੰਨਾ 966)

ਹਰੇਕ ਸ਼ਬਦ ਦੇ ਅਖ਼ੀਰ ਵਿੱਚ ਲਫ਼ਜ਼ 'ਨਾਨਕ' ਹੀ ਆਉਂਦਾ ਹੈ।

ਗੁਰੂ ਅਮਰਦਾਸ ਜੀ- ਗੂਜਰੀ ਕੀ ਵਾਰ ਮਹਲਾ 3 ਵਿੱਚ ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ-

ਸਾਹਿਬੁ ਮੇਰਾ ਸਦਾ ਹੈ, ਦਿਸੈ ਸਬਦੁ ਕਮਾਇ॥

ਓਹੁ ਅਉਹਾਣੀ ਕਦੇ ਨਾਹਿ, ਨਾ ਆਵੈ ਨ ਜਾਇ॥

ਸਦਾ ਸਦਾ ਸੋ ਸੇਵੀਐ, ਜੋ ਸਭ ਮਹਿ ਰਹੈ ਸਮਾਇ॥

ਅਵਰੁ ਦੂਜਾ ਕਿਉ ਸੇਵੀਐ, ਜੰਮੈ ਤੈ ਮਰਿ ਜਾਇ॥

ਨਿਹਫਲੁ ਤਿਨ ਕਾ ਜੀਵਿਆ, ਜਿ ਖਸਮੁ ਨ ਜਾਣਹਿ ਆਪਣਾ, ਅਵਰੀ ਕਉ ਚਿਤੁ ਲਾਇ॥

ਨਾਨਕ ਏਵ ਨ ਜਾਪਈ, ਕਰਤਾ ਕੇਤੀ ਦੇਇ ਸਜਾਇ॥1॥2॥

(ਸਲੋਕੁ ਮਹਲਾ 3, ਪੰਨਾ 509)

ਗੁਰੂ ਅਰਜਨ ਸਾਹਿਬ-

ਰਾਗ ਤਿਲੰਗ ਵਿੱਚ ਗੁਰੂ ਅਰਜਨ ਸਾਹਿਬ ਫ਼ੁਰਮਾਂਦੇ ਹਨ-

ਤੁਧੁ ਬਿਨੁ ਦੂਜਾ ਨਾਹੀ ਕੋਇ॥ ਤੂ ਕਰਤਾਰੁ ਕਰਹਿ ਸੋ ਹੋਇ॥

ਤੇਰਾ ਜੋਰੁ ਤੇਰੀ ਮਨਿ ਟੇਕ॥ ਸਦਾ ਸਦਾ ਜਪਿ ਨਾਨਕ ਏਕ॥1॥

ਸਭ ਊਪਰਿ ਪਾਰਬ੍ਰਹਮੁ ਦਾਤਾਰੁ॥ ਤੇਰੀ ਟੇਕ ਤੇਰਾ ਆਧਾਰੁ॥1॥ਰਹਾਉ॥

ਹੈ ਤੂ ਹੈ ਤੂ ਹੋਵਨਹਾਰ॥ ਅਗਮ ਅਗਾਧਿ ਊਚ ਆਪਾਰ॥

ਜੋ ਤੁਧੁ ਸੇਵਹਿ ਤਿਨ ਭਉ ਦੁਖੁ ਨਾਹਿ॥

ਗੁਰ ਪਰਸਾਦਿ ਨਾਨਕ ਗੁਣ ਗਾਹਿ॥ 2 ॥

ਜੋ ਦੀਸੈ ਸੋ ਤੇਰਾ ਰੂਪੁ॥ ਗੁਣ ਨਿਧਾਨ ਗੋਵਿੰਦ ਅਨੂਪ॥

ਸਿਮਰਿ ਸਿਮਰਿ ਸਿਮਰਿ ਜਨ ਸੋਇ॥ ਨਾਨਕ ਕਰਮਿ ਪਰਾਪਤਿ ਹੋਇ॥3॥

ਜਿਨਿ ਜਪਿਆ ਤਿਸ ਕਉ ਬਲਿਹਾਰ॥ ਤਿਸ ਕੈ ਸੰਗਿ ਤਰੈ ਸੰਸਾਰ॥

ਕਹੁ ਨਾਨਕ ਪ੍ਰਭ ਲੋਚਾ ਪੂਰਿ॥ ਸੰਤ ਜਨਾ ਕੀ ਬਾਛਉ ਧੂਰਿ॥4॥2॥

(ਤਿਲੰਗ ਮਹਲਾ 5, ਪੰਨਾ 723-24)

ਗੁਰੂ ਗੋਬਿੰਦ ਸਿੰਘ ਜੀ-

ਆਪਣੀ ਬਾਣੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਵੀ ਇਹੀ ਫ਼ੁਰਮਾਂਦੇ ਹਨ ਕਿ ਸਿਰਫ਼ ਅਕਾਲ ਪੁਰਖ ਦੀ ਬੰਦਗੀ ਕਰੋ।

ਵੇਖੋ ਰਾਗੁ ਕਲਿਆਣ ਪਾ. 10

ਬਿਨੁ ਕਰਤਾਰ, ਨ ਕਿਰਤਮੁ ਮਾਨਹੁ ॥

ਆਦਿ ਅਜੋਨਿ ਅਜੈ ਅਬਿਨਾਸੀ, ਤਿਹ ਪਰਮੇਸੁਰ ਜਾਨਹੁ॥1॥ਰਹਾਉ॥

ਕਹਾ ਭਯੋ ਜਉ ਆਨਿ ਜਗਤ ਮੈ, ਦਸਕ ਅਸੁਰ ਹਰਿ ਘਾਏ॥

ਅਧਿਕ ਪ੍ਰਪੰਚੁ ਦਿਖਾਇ ਸਭਨ ਕਹ, ਆਪਹਿ ਬ੍ਰਹਮੁ ਕਹਾਏ॥2॥

ਭੰਜਨ ਗੜ੍ਹਨ ਸਮਰਥੁ ਸਦਾ ਪ੍ਰਭੁ, ਸੋ ਕਿਮ ਜਾਤਿ ਗਿਨਾਯੋ॥

ਤਾਂ ਤੇ ਸਰਬ-ਕਾਲ ਕੇ ਅਸਿ ਕੋ, ਘਾਇ ਬਚਾਇ ਨ ਆਯੋ॥

ਕੈਸੇ ਤੁਹਿ ਤਾਰਿ ਹੈ? ਸੁਨਿ ਜੜ੍ਹ! ਆਪਿ ਡੁਬਿਯੋ ਭਵ ਸਾਗਰਿ॥

ਛੁਟਿਹੋ ਕਾਲ ਫਾਸ ਤੇ ਤਬ ਹੀ, ਗਹਹੁ ਸਰਨਿ ਜਗਤਾਗਰ॥3॥5॥

ਸਤਿਗੁਰੂ ਜੀ ਦੇ ਜੀਵਨ-ਲਿਖਾਰੀ-

ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤਿ ਸਮਾਏ ਸਨ 7 ਅਕਤੂਬਰ, ਸੰਨ 1708 ਨੂੰ। ਦੇਸੀ ਮਹੀਨਿਆਂ ਦੇ ਹਿਸਾਬ ਕੱਤਕ ਸੁਦੀ 5, ਸੰਮਤ1765 (ਕੱਤਕ ਦੀ ਛੇ ਤਰੀਕ) ਸੀ।

ਸਤਿਗੁਰੂ ਜੀ ਦੇ ਜੀਵਨ-ਲਿਖਾਰੀ ਉਹਨਾਂ ਦੇ ਜੋਤੀ ਜੋਤਿ ਸਮਾਣ ਤੋਂ 100 ਸਾਲ ਪਿਛੋਂ ਹੋਏ ਹਨ। ਉਹਨਾਂ ਦੇ ਨਾਮ ਇਉਂ ਹਨ-

(ੳ) ਭਾਈ ਸੁਖਾ ਸਿੰਘ-'ਗੁਰ ਬਿਲਾਸ'।

(ਅ) ਭਾਈ ਸੰਤੋਖ ਸਿੰਘ-'ਗੁਰ-ਪ੍ਰਤਾਪ ਸੂਰਜ ਪ੍ਰਕਾਸ਼'।

(ੲ) ਬਾਵਾ ਸੁਮੇਰ ਸਿੰਘ-'ਗੁਰ-ਬਿਲਾਸ'।

(ਸ) ਗਿਆਨੀ ਗਿਆਨ ਸਿੰਘ-'ਪੰਥ ਪ੍ਰਕਾਸ਼'।

ਇਹਨਾਂ ਲਿਖਾਰੀਆਂ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ 'ਖ਼ਾਲਸਾ ਪੰਥ' ਸਾਜਣ ਵੇਲੇ ਪਹਿਲਾਂ ਦੇਵੀ ਪ੍ਰਗਟ ਕੀਤੀ ਸੀ।ਪਰ, ਸਤਿਗੁਰੂ ਜੀ ਦੇ ਸਮਕਾਲੀ ਲਿਖਾਰੀ ਕਵੀ ਸੈਨਾਪਤਿ ਨੇ ਆਪਣੀ ਰਚਨਾ ਵਿੱਚ ਕੋਈ ਐਸਾ ਜ਼ਿਕਰ ਨਹੀਂ ਕੀਤਾ।

(3) ਦੇਵੀ ਪ੍ਰਗਟ ਕਰਨ ਦੀ ਕਹਾਣੀ ਕਿਵੇਂ ਚੱਲ ਪਈ?

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਈ ਸ਼ਬਦ ਗ਼ਲਤ ਸਮਝ ਕੇ ਕਈਵਿਦਵਾਨ ਲਿਖਾਰੀਆਂ ਨੇ ਉਹਨਾਂ ਬਾਰੇ ਅਜੀਬ ਅਜੀਬ ਕਹਾਣੀਆਂ ਲਿਖ ਦਿੱਤੀਆਂ, ਜੋ ਸਿਖ ਸੰਗਤਾਂ ਵਿੱਚ ਪ੍ਰਚਲਤ ਹੋ ਚੁੱਕੀਆਂ ਹਨ, ਜਿਵੇਂ ਕਿ-

(ੳ) ਇਕ ਕੋਹੜੀ ਨੂੰ ਕਬੀਰ ਜੀ ਦੀ ਵਹੁਟੀ ਨੇ ਆਖਿਆ ਕਿਆਪਣਾ ਰੋਗ ਦੂਰ ਕਰਨ ਲਈ ਤੂੰ ਤਿੰਨ ਵਾਰੀ 'ਰਾਮ' ਆਖ। ਜਦੋਂ ਕਬੀਰ ਜੀ ਨੂੰ ਪਤਾ ਲੱਗਾ ਤਾਂ ਉਹ ਆਪਣੀ ਵਹੁਟੀ 'ਤੇ ਗੁੱਸੇ ਹੋ ਗਏ।ਜਿਸ ਸ਼ਬਦ ਬਾਰੇ ਇਹ ਕਹਾਣੀ ਹੈ ਉਹ ਰਾਗ ਆਸਾ ਵਿੱਚ ਹੈ-

ਕਰਵਤੁ ਭਲਾ, ਨ ਕਰਵਟ ਤੇਰੀ॥

(ਅ) ਸ਼ੇਖ਼ ਫ਼ਰੀਦ ਜੀ ਬਾਰੇ ਸਿੱਖਾਂ ਵਿੱਚ ਇਹ ਖਿਆਲ ਆਮ ਪ੍ਰਚੱਲਤ ਹੈ ਕਿ ਉਹ ਆਪਣੇ ਪੱਲੇ ਕਾਠ ਦੀ ਰੋਟੀ ਬੰਨ੍ਹੀ ਫਿਰਦੇ ਸਨਅਤੇ ਫ਼ਰੀਦ ਜੀ ਪੁੱਠੇ ਲਟਕ ਕੇ ਤਪ ਕਰਿਆ ਕਰਦੇ ਸਨ।

ਉਹ ਸਲੋਕ ਜਿਨ੍ਹਾਂ ਦੇ ਅਧਾਰ 'ਤੇ ਇਹ ਕਹਾਣੀਆਂ ਪ੍ਰਚਲਤਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ, ਅਤੇ ਇਉਂ ਹਨ-

(1) ਫਰੀਦਾ ਰੋਟੀ ਮੇਰੀ ਕਾਠ ਕੀ.....

(2) ਫਰੀਦਾ ਤਨੁ ਸੁਕਾ ਪਿੰਜਰੁ ਥਿਆ ਤਲੀਆ ਖੂੰਡਹਿ ਕਾਗ॥

ਇਹਨਾਂ ਸਲੋਕਾਂ ਨੂੰ ਤੇ ਸ਼ਬਦ ਨੂੰ ਗਲਤ ਸਮਝ ਕੇ ਇਹ ਗਲਤਕਹਾਣੀਆਂ ਚਲਾਈਆਂ ਗਈਆਂ।

ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਹੇਠ-ਲਿਖੇ ਵਰਤੇ ਲਫ਼ਜ਼ਾਂ ਤੋਂ ਦੇਵੀ ਬਾਰੇ ਕਹਾਣੀ ਚੱਲ ਪਈ-

(1) ਭਗਉਤੀ-ਪ੍ਰਥਮ ਭਗਉਤੀ ਸਿਮਰਿ ਕੈ-ਅਰਦਾਸ ਵਿੱਚ।

(2) ਕਾਲਕਾ-ਤਹ ਹਮ ਅਧਿਕ ਤਪਸਿਆ ਸਾਧੀ॥ ਮਹਾ ਕਾਲ ਕਾਲਕਾ ਅਰਾਧੀ॥ (ਬਚਿਤ੍ਰ ਨਾਟਕ)

ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿੱਚ ਇਹ ਲਫ਼ਜ਼ ਪੜ੍ਹ ਕੇ ਦੋ ਭੁਲੇਖੇ ਸਿਖ-ਹਿਰਦਿਆਂ ਵਿੱਚ ਬਣੇ ਆ ਰਹੇ ਹਨ-

(ੳ) ਸਤਿਗੁਰੂ ਜੀ 'ਸ਼ਸਤ੍ਰ-ਪੂਜਾ' ਸਿਖਾ ਗਏ ਹਨ।

(ਅ) ਸਤਿਗੁਰੂ ਜੀ ਨੇ 'ਖ਼ਾਲਸਾ ਪੰਥ' ਸਾਜਣ ਵੇਲੇ ਪਹਿਲਾਂ 'ਦੇਵੀ' ਪ੍ਰਗਟ ਕੀਤੀ ਸੀ।ਇਹ ਭੁਲੇਖੇ ਹੱਲ ਕਰਨ ਵਾਸਤੇ ਤਰੀਕਾ-

ਇਹਨਾਂ ਭੁਲੇਖਿਆਂ ਨੂੰ ਦੂਰ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਜੀਦੀ ਬਾਣੀ ਨੂੰ ਗਹੁ ਨਾਲ ਵਿਚਾਰਨ ਦੀ ਲੋੜ ਹੈ। ਕੁਝ ਖ਼ਾਸ ਗੱਲਾਂ ਦਾ ਚੇਤਾ ਰੱਖਣਾ ਜ਼ਰੂਰੀ ਹੈ-

(1) ਸ੍ਰੀ ਗੁਰੂ ਗ੍ਰੰਥਸਾਹਿਬ ਵਿੱਚ ਵਰਤੇ 'ਛੰਦ' ਆਮ ਤੌਰ 'ਤੇ ਵੈਰਾਗ, 'ਬਿਰਹੋ' ਤੇ 'ਪਿਆਰ'ਦੇ ਹੁਲਾਰੇ ਪੈਦਾ ਕਰਦੇ ਹਨ। ਪਰ ਸਾਡਾ ਦੇਸ਼ ਗ਼ੁਲਾਮੀਹੇਠ ਨੱਪਿਆ ਪਿਆ ਸੀ।ਇਸ ਪਰ-ਅਧੀਨਤਾ ਨੂੰ ਦੂਰਕਰਨ ਵਾਸਤੇ ਤਿਆਰੀ ਦੀਬਹੁਤ ਲੋੜ ਸੀ। ਦੇਸਵਾਸੀਆਂ ਵਿੱਚ ਬੀਰ-ਰਸ ਭਰਨਾ ਸੀ। ਫ਼ੌਜੀ ਕਵਾਇਦ ਤੇ ਸ਼ਸਤ੍ਰਾਂ ਦਾ ਅਭਿਆਸ ਸ਼ੁਰੂ ਕਰਾਇਆ। ਸਤਿਗੁਰੂ ਜੀ ਨੇ ਆਪਣੀ ਬਾਣੀਵਿੱਚ 'ਛੰਦ' ਜ਼ੋਸ਼ੀਲਾ ਵਰਤਿਆ। 'ਛੰਦ' ਉਹ ਵਰਤੇ ਜੋ ਉਭਾਰਨਵਾਲੇ ਸਨ, ਜਿਵੇਂ ਫ਼ੌਜੀ ਚੜ੍ਹਤ ਵੇਲੇ ਦੀ 'ਬੈਂਡ' ਦੀ ਸੁਰ। ਮਿਸਾਲ ਦੇ ਤੌਰ 'ਤੇ-

(ੳ) ਹੁਣ ਵੇਖੋ ਇਹ ਛੰਦ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ 'ਅਕਾਲ ਉਸਤਤਿ' ਵਿੱਚ-

ਕਹੂੰ ਕੰਜ ਕੇ ਮੰਜ ਕੇ ਭਰਮ ਭੂਲੇ ॥

ਕਹੂੰ ਰੰਕ ਕੇ ਰਾਜ ਕੇ ਧਰਮ ਅਲੂਲੇ॥

ਕਹੂੰ ਦੇਸ ਕੇ ਭੇਸ ਕੋ ਧਰਮ ਧਾਮੇ॥

ਕਹੂੰ ਰਾਜ ਕੇ ਸਾਜ ਕੇ ਬਾਜ ਤਾਮੇ॥16॥106॥

(ਅ) 'ਪੰਚ-ਚਮਾਰ' ਛੰਦ

ਇਹੀ ਛੰਦ ਵੇਖੋ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ 'ਅਕਾਲ ਉਸਤਤਿ' ਵਿੱਚ-

ਅਨਾਥ ਨਾਥ ਨਾਥ ਹੈ, ਅਭੰਜ ਭੰਜ ਹੈ ਸਦਾ॥

ਅਗੰਜ ਗੰਜ ਗੰਜ ਹੈ, ਸਦੀਵ ਸਿੱਧਿ ਬ੍ਰਿਧਦਾ॥

ਅਨੂਪ ਰੂਪ ਸਰੂਪ ਹੈ, ਅਛਿੱਜ ਤੇਜ ਮਾਨੀਐ॥

ਸਦੀਵ ਸਿਧਿ ਸ਼ੁਧਿ-ਦਾ, ਪ੍ਰਤਾਪ-ਪੱਤ੍ਰ ਜਾਨੀਐ॥2॥162॥

(2) ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਵਿੱਚ ਲਫ਼ਜ਼ ਵੀਉਹ ਵਰਤੇ ਹਨ ਜੋ ਉਭਾਰਨ ਵਾਲੇ ਹਨ ਤੇ ਮੌਤ ਤੋਂ ਨਿਡਰ ਬਣਨਵਿੱਚ ਬਹੁਤ ਸਹਾਇਤਾ ਕਰਦੇ ਹਨ-

(ੳ) ਅਕਾਲ ਪੁਰਖ ਨੂੰ 'ਸ੍ਰੀ ਕਾਲ' (-ਮੌਤ) ਆਖਿਆ ਹੈ।(ਵੇਖੋ ਬਚਿਤ੍ਰ ਨਾਟਕ ਵਿੱਚ ਬਾਣੀ ਸ੍ਰੀ ਕਾਲ ਜੀ ਕੀ ਉਸਤਤਿ )

ਕਾਲ ਹੀ ਪਾਇ ਭਯੋ ਭਗਵਾਨ, ਸੁ ਜਾਗਤ ਯਾ ਜਗੁ ਜਾ ਕੀ ਕਲਾ ਹੈ॥

ਕਾਲ ਹੀ ਪਾਇ ਭਯੋ ਬ੍ਰਹਮਾ ਸ਼ਿਵ, ਕਾਲ ਹੀ ਪਾਇ ਭਯੋ ਜੁਗੀਆ ਹੈ॥

ਕਾਲ ਹੀ ਪਾਇ ਸੁਰਾਸੁਰ ਗੰਧ੍ਰਬ, ਜੱਛ ਭੁਜੰਗ ਦਿਸ਼ਾ ਬਿਦਿਸ਼ਾ ਹੈ॥

ਔਰ ਸਕਾਲ, ਸਭੈ ਬਸਿ ਕਾਲ ਕੈ, ਏਕ ਹੀ 'ਕਾਲ' ਅਕਾਲ ਸਦਾ ਹੈ॥

(ਅ) 'ਸ੍ਰੀ ਕਾਲ' ਜੀ ਦਾ ਸੁੰਦਰ ਰੂਪ (ਜਮਾਲ) ਤੇ ਭਿਆਨਕ ਰੂਪ (ਜਲਾਲ) ਦੋਵੇਂ ਬਿਆਨ ਕੀਤੇ ਹਨ-

ਜਮਾਲ-

ਕਹੂੰ ਫੂਲ ਹ੍ਵੈ ਕੈ ਭਲੇ ਰਾਜ ਫੂਲੇ॥ ਕਹੂੰ ਭਵਰ ਹ੍ਵੈ ਕੈ ਭਲੀ ਭਾਂਤਿ ਭੂਲੇ॥

ਕਹੂੰ ਪਵਨ ਹ੍ਵੈ ਕੈ ਬਹੇ ਬੇਗਿ ਐਸੇ। ਕਹੈ ਮੋ ਨ ਆਵੈ, ਕਥੋਂ ਤਾਂਹਿ ਕੈਸੇ॥12॥

ਜਲਾਲ -

ਡਮਾ ਡਮ ਡਉਰੂ ਸਿਤਾ ਸੇਤ ਛੱਤ੍ਰੰ॥ ਹਾਹਾ ਹੂਹੂ ਹਾਸੰ ਝਮਾ ਝੰਮ ਅੱਤ੍ਰੰ॥

ਮਹਾ ਘੋਰ ਸਬਦੰ, ਬਜੇ ਸੰਖ ਐਸੰ॥ ਪ੍ਰਲੈਕਾਲ ਕੇ ਕਾਲ ਕੀ ਜ੍ਵਾਲ ਜੈਸੰ॥19॥

(ੲ) 'ਸ੍ਰੀ ਕਾਲ' ਜੀ ਸ਼ਸਤ੍ਰ-ਧਾਰੀ ਲਿਖਿਆ ਹੈ-

ਕਰੰ ਬਾਮ ਚਾਪ੍ਯੰ, ਕ੍ਰਿਪਾਣੰ ਕਰਾ॥ ਮਹਾ ਤੇਗ ਤੇਜੰ ਬਿਰਾਜੈ ਬਿਸਾ॥

ਮਹਾ ਦਾੜ੍ਹ ਦਾੜ੍ਹੰ ਸੁ ਸੋਹੰ ਅਪਾਰੰ॥ ਜਿਨੈ ਚਰਬੀਅੰ ਜੀਵ ਜਗ੍ਯੰ ਹਜਾਰੰ॥

Link to comment
Share on other sites

WaheguruJiKaKhalsaWaheguruJiKiFateh

Unfortunately, daas does not know of any english translations. If daas comes does find one, daas will post. However, if anyone else in the sangat has a translation, please do submit. Thank you.

Bhul Chak Maaf kardio.

WaheguruJiKaKhalsaWaheguruJiKiFateh

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use