Jump to content

puneetkaur

Members
  • Posts

    348
  • Joined

  • Last visited

  • Days Won

    7

Everything posted by puneetkaur

  1. Guru Arjan Dev Ji in Raag Aasaa. ਆਸਾ ਮਹਲਾ ੫ ॥ ਸੰਤਾ ਕੀ ਹੋਇ ਦਾਸਰੀ ਏਹੁ ਅਚਾਰਾ ਸਿਖੁ ਰੀ ॥ ਸਗਲ ਗੁਣਾ ਗੁਣ ਊਤਮੋ ਭਰਤਾ ਦੂਰਿ ਨ ਪਿਖੁ ਰੀ ॥੧॥ Āsā mėhlā 5. Sanṯā kī ho▫e ḏāsrī ehu acẖārā sikẖ rī. Sagal guṇā guṇ ūṯmo bẖarṯā ḏūr na pikẖ rī. ||1|| Asa 5th Guru. Become the handmaiden of the saints and learn thou this conduct. The sublimest virtue of all the virtues is not to see thy Spouse afar. ਸੰਤਾ ਕੀ = ਸਤਸੰਗੀਆਂ ਦੀ। ਹੋਇ = ਬਣ ਜਾ। ਦਾਸਰੀ = ਨਿਮਾਣੀ ਜਿਹੀ ਦਾਸੀ। ਆਚਾਰਾ = ਕਰਤੱਬ। ਰੀ = ਹੇ (ਜਿੰਦੇ)! ਊਤਮੋ = ਊਤਮੁ, ਸ੍ਰੇਸ਼ਟ। ਭਰਤਾ = ਖਸਮ-ਪ੍ਰਭੂ। ਨ ਪਿਖੁ = ਨਾਹ ਵੇਖ, ਨਾਹ ਸਮਝ।੧। ਹੇ ਮੇਰੀ ਸੋਹਣੀ ਜਿੰਦੇ! ਤੂੰ ਸਤਸੰਗੀਆਂ ਦੀ ਨਿਮਾਣੀ ਜਿਹੀ ਦਾਸੀ ਬਣੀ ਰਹੁ-ਬੱਸ! ਇਹ ਕਰਤੱਬ ਸਿੱਖ, ਤੇ, ਹੇ ਜਿੰਦੇ! ਉਸ ਖਸਮ-ਪ੍ਰਭੂ ਨੂੰ ਕਿਤੇ ਦੂਰ ਵੱਸਦਾ ਨਾਹ ਖ਼ਿਆਲ ਕਰ ਜੇਹੜਾ ਸਾਰੇ ਗੁਣਾਂ ਦਾ ਮਾਲਕ ਹੈ ਜੋ ਗੁਣਾਂ ਕਰਕੇ ਸਭ ਤੋਂ ਸ੍ਰੇਸ਼ਟ ਹੈ।੧। ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮਿ ਮਜੀਠੈ ਰੰਗਿ ਰੀ ॥ ਤਿਆਗਿ ਸਿਆਣਪ ਚਾਤੁਰੀ ਤੂੰ ਜਾਣੁ ਗੁਪਾਲਹਿ ਸੰਗਿ ਰੀ ॥੧॥ ਰਹਾਉ ॥ Ih man sunḏar āpṇā har nām majīṯẖai rang rī. Ŧi▫āg si▫āṇap cẖāṯurī ṯūʼn jāṇ gupālėh sang rī. ||1|| rahā▫o. Dye this beautiful soul of thine with the madder of God's name O bride. Abandon cleverness and cunningness and know thou that the World Cherisher is with thee. Pause. ਸੁੰਦਰਿ = ਹੇ ਸੁੰਦਰੀ! ਹੇ ਸੋਹਣੀ ਜਿੰਦੇ! ਨਾਮਿ = ਨਾਮ ਵਿਚ। ਮਜੀਠੈ = ਮਜੀਠ ਨਾਲ, ਮਜੀਠ ਵਰਗੇ ਪੱਕੇ ਰੰਗ ਨਾਲ। ਚਾਤੁਰੀ = ਚਤੁਰਾਈ। ਗੁਪਾਲਹਿ = ਗੁਪਾਲ ਨੂੰ। ਸੰਗਿ = ਆਪਣੇ ਨਾਲ ਵੱਸਦਾ।੧।ਰਹਾਉ। ਹੇ (ਮੇਰੀ) ਸੋਹਣੀ ਜਿੰਦੇ! ਤੂੰ ਆਪਣੇ ਇਸ ਮਨ ਨੂੰ ਮਜੀਠ (ਵਰਗੇ ਪੱਕੇ) ਪਰਮਾਤਮਾ ਦੇ ਨਾਮ-ਰੰਗ ਨਾਲ ਰੰਗ ਲੈ, ਆਪਣੇ ਅੰਦਰੋਂ ਸਿਆਣਪ ਤੇ ਚਤੁਰਾਈ ਛੱਡ ਕੇ (ਇਹ ਮਾਣ ਛੱਡ ਦੇ ਕਿ ਤੂੰ ਬੜੀ ਸਿਆਣੀ ਹੈਂ ਤੇ ਚਤੁਰ ਹੈਂ), ਹੇ ਜਿੰਦੇ! ਸ੍ਰਿਸ਼ਟੀ ਦੇ ਪਾਲਕ-ਪ੍ਰਭੂ ਨੂੰ ਆਪਣੇ-ਨਾਲ-ਵੱਸਦਾ ਸਮਝਦੀ ਰਹੁ।੧।ਰਹਾਉ। ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇ ਰੀ ॥ ਦੂਜਾ ਭਾਉ ਵਿਸਾਰੀਐ ਏਹੁ ਤੰਬੋਲਾ ਖਾਇ ਰੀ ॥੨॥ Bẖarṯā kahai so mānī▫ai ehu sīgār baṇā▫e rī. Ḏūjā bẖā▫o visārī▫ai ehu ṯambolā kẖā▫e rī. ||2|| What the Spouse says act thou on that and make this thy embellishment. Forget the love of another and chew thou this betel O bride. ਮਾਨੀਐ = ਮੰਨਣਾ ਚਾਹੀਦਾ ਹੈ। ਸੀਗਾਰੁ = ਸਿੰਗਾਰੁ। ਦੂਜਾ ਭਾਉ = ਪ੍ਰਭੂ-ਪਤੀ ਨੂੰ ਛੱਡ ਕੇ ਕਿਸੇ ਹੋਰ ਦਾ ਪਿਆਰ। ਤੰਬੋਲਾ = ਪਾਨ ਦਾ ਬੀੜਾ।੨। ਹੇ ਮੇਰੀ ਸੋਹਣੀ ਜਿੰਦੇ! ਖਸਮ-ਪ੍ਰਭੂ ਜੋ ਹੁਕਮ ਕਰਦਾ ਹੈ ਉਹ (ਮਿੱਠਾ ਕਰ ਕੇ) ਮੰਨਣਾ ਚਾਹੀਦਾ ਹੈ-ਬੱਸ! ਇਸ ਗੱਲ ਨੂੰ (ਆਪਣੇ ਜੀਵਨ ਦਾ) ਸਿੰਗਾਰ ਬਣਾਈ ਰੱਖ। ਪਰਮਾਤਮਾ ਤੋਂ ਬਿਨਾ ਹੋਰ (ਮਾਇਆ ਆਦਿਕ ਦਾ) ਪਿਆਰ ਭੁਲਾ ਦੇਣਾ ਚਾਹੀਦਾ ਹੈ-(ਇਹ ਨਿਯਮ ਆਤਮਕ ਜੀਵਨ ਵਾਸਤੇ, ਮਾਨੋ, ਪਾਨ ਦਾ ਬੀੜਾ ਹੈ) ਹੇ ਜਿੰਦੇ! ਇਹ ਪਾਨ ਖਾਇਆ ਕਰ।੨। ਗੁਰ ਕਾ ਸਬਦੁ ਕਰਿ ਦੀਪਕੋ ਇਹ ਸਤ ਕੀ ਸੇਜ ਬਿਛਾਇ ਰੀ ॥ ਆਠ ਪਹਰ ਕਰ ਜੋੜਿ ਰਹੁ ਤਉ ਭੇਟੈ ਹਰਿ ਰਾਇ ਰੀ ॥੩॥ Gur kā sabaḏ kar ḏīpko ih saṯ kī sej bicẖẖā▫e rī. Āṯẖ pahar kar joṛ rahu ṯa▫o bẖetai har rā▫e rī. ||3|| Make This Gurbani thy lamp and spread the couch of chastity. All the day long remain standing with clasped hands than shall the Sovereign Lord meet thee O bride. ਕਰਿ = ਬਣਾ। ਦੀਪਕੋ = ਦੀਪਕੁ, ਦੀਵਾ। ਸਤ = ਉੱਚਾ ਆਚਰਨ। ਕਰ = (ਦੋਵੇਂ) ਹੱਥ। ਜੋੜਿ = ਜੋੜ ਕੇ। ਤਉ = ਤਦੋਂ ਹੀ। ਭੇਟੈ = ਮਿਲਦਾ ਹੈ। ਹਰਿ ਰਾਇ = ਪ੍ਰਭੂ-ਪਾਤਿਸ਼ਾਹ।੩। ਹੇ ਮੇਰੀ ਸੋਹਣੀ ਜਿੰਦੇ! ਸਤਿਗੁਰੂ ਦੇ ਸ਼ਬਦ ਨੂੰ ਦੀਵਾ ਬਣਾ (ਜੋ ਤੇਰੇ ਅੰਦਰ ਆਤਮਕ ਜੀਵਨ ਦਾ ਚਾਨਣ ਪੈਦਾ ਕਰੇ) ਤੇ ਉਸ ਆਤਮਕ ਜੀਵਨ ਦੀ (ਆਪਣੇ ਹਿਰਦੇ ਵਿਚ) ਸੇਜ ਵਿਛਾ। ਹੇ ਸੋਹਣੀ ਜਿੰਦੇ! (ਆਪਣੇ ਅੰਦਰ ਆਤਮੇ) ਅੱਠੇ ਪਹਰ (ਦੋਵੇਂ) ਹੱਥ ਜੋੜ ਕੇ (ਪ੍ਰਭੂ-ਚਰਨਾਂ ਵਿਚ) ਟਿਕੀ ਰਹੁ, ਤਦੋਂ ਹੀ ਪ੍ਰਭੂ-ਪਾਤਿਸ਼ਾਹ (ਆ ਕੇ) ਮਿਲਦਾ ਹੈ।੩। ਤਿਸ ਹੀ ਚਜੁ ਸੀਗਾਰੁ ਸਭੁ ਸਾਈ ਰੂਪਿ ਅਪਾਰਿ ਰੀ ॥ ਸਾਈ ਸਹਾਗਣਿ ਨਾਨਕਾ ਜੋ ਭਾਣੀ ਕਰਤਾਰਿ ਰੀ ॥੪॥੧੬॥੧੧੮॥ Ŧis hī cẖaj sīgār sabẖ sā▫ī rūp apār rī. Sā▫ī sohagaṇ nānkā jo bẖāṇī karṯār rī. ||4||16||118|| She alone possesses discretion and all the decoration and she is of matchless beauty. She alone is the true wife O Nanak who is pleasing to the Creator. ਤਿਸ ਹੀ = ਉਸੇ ਦਾ ਹੀ {ਲਫ਼ਜ਼ 'ਤਿਸੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ}। ਚਜੁ = ਸੁਚੱਜ। ਸਭੁ = ਸਾਰਾ। ਸਾਈ = ਉਹ (ਜੀਵ-ਇਸਤ੍ਰੀ) ਹੀ। ਰੂਪਿ = ਸੋਹਣੇ ਰੂਪ ਵਾਲੀ। ਅਪਾਰਿ = ਅਪਾਰ-ਪ੍ਰਭੂ ਵਿਚ। ਸਹਾਗਣਿ = {ਅੱਖਰ 'ਸ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਸੋਹਾਗਣਿ' ਹੈ; ਇਥੇ 'ਸੁਹਾਗਣਿ' ਪੜ੍ਹਨਾ ਹੈ}। ਭਾਣੀ = ਪਸੰਦ ਆਈ ਹੈ। ਕਰਤਾਰਿ = ਕਰਤਾਰ ਵਿਚ (ਲੀਨ)।੪। ਹੇ ਨਾਨਕ! (ਆਖ-) ਹੇ ਮੇਰੀ ਸੋਹਣੀ ਜਿੰਦੇ! ਉਸੇ ਜੀਵ-ਇਸਤ੍ਰੀ ਦਾ ਸੁਚੱਜ ਮੰਨਿਆ ਜਾਂਦਾ ਹੈ ਉਸੇ ਜੀਵ-ਇਸਤ੍ਰੀ ਦਾ (ਆਤਮਕ) ਸਿੰਗਾਰ ਪਰਵਾਨ ਹੁੰਦਾ ਹੈ, ਉਹ ਜੀਵ-ਇਸਤ੍ਰੀ ਸੁੰਦਰ ਰੂਪ ਵਾਲੀ ਸਮਝੀ ਜਾਂਦੀ ਹੈ ਜੋ ਬੇਅੰਤ ਪਰਮਾਤਮਾ (ਦੇ ਚਰਨਾਂ) ਵਿਚ ਲੀਨ ਰਹਿੰਦੀ ਹੈ। ਹੇ ਜਿੰਦੇ! ਉਹੀ ਜੀਵ-ਇਸਤ੍ਰੀ ਸੁਹਾਗ-ਭਾਗ ਵਾਲੀ ਹੈ ਜੋ (ਕਰਤਾਰ ਨੂੰ) ਪਿਆਰੀ ਲੱਗਦੀ ਹੈ ਜੋ ਕਰਤਾਰ (ਦੀ ਯਾਦ) ਵਿਚ ਲੀਨ ਰਹਿੰਦੀ ਹੈ।੪।੧੬।੧੧੮। Ang Sahib. 400
  2. Taken from, link Bhagat Ravidas Ji. On Ang345 of SGGS ji, this town called Begumpura, is described as being beautiful; ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥ Begam purā sahar ko nā▫o. Ḏūkẖ anḏohu nahī ṯihi ṯẖā▫o. Nāʼn ṯasvīs kẖirāj na māl. Kẖa▫uf na kẖaṯā na ṯaras javāl. ||1|| Begampura is the name of the town. At that place there is no pain or worry. There is no fear of tax of goods there. Neither awe, nor error, nor dread nor decline is there. ਬੇਗਮ = ਬੇ-ਗ਼ਮ, ਜਿਥੇ ਕੋਈ ਗ਼ਮ ਨਹੀਂ। ਕੋ = ਦਾ। ਅੰਦੋਹੁ = ਚਿੰਤਾ। ਤਿਹਿ ਠਾਉ = ਉਸ ਥਾਂ ਤੇ, ਉਸ ਆਤਮਕ ਟਿਕਾਣੇ ਤੇ, ਉਸ ਅਵਸਥਾ ਵਿਚ। ਤਸਵੀਸ = ਸੋਚ, ਘਬਰਾਹਟ। ਖਿਰਾਜ = ਕਰ, ਮਸੂਲ, ਟੈਕਸ। ਖਤਾ = ਦੋਸ਼, ਪਾਪ। ਤਰਸੁ = ਡਰ। ਜਵਾਲ = ਜ਼ਵਾਲ, ਘਾਟਾ।੧। (ਜਿਸ ਆਤਮਕ ਅਵਸਥਾ-ਰੂਪ ਸ਼ਹਿਰ ਵਿਚ ਮੈਂ ਵੱਸਦਾ ਹਾਂ) ਉਸ ਸ਼ਹਿਰ ਦਾ ਨਾਮ ਹੈ ਬੇ-ਗ਼ਮਪੁਰਾ (ਭਾਵ, ਉਸ ਅਵਸਥਾ ਵਿਚ ਕੋਈ ਗ਼ਮ ਨਹੀਂ ਪੋਹ ਸਕਦਾ); ਉਸ ਥਾਂ ਨਾਹ ਕੋਈ ਦੁੱਖ ਹੈ, ਨਾਹ ਚਿੰਤਾ ਅਤੇ ਨਾਹ ਕੋਈ ਘਬਰਾਹਟ, ਉਥੇ ਦੁਨੀਆ ਵਾਲੀ ਜਾਇਦਾਦ ਨਹੀਂ ਅਤੇ ਨਾਹ ਹੀ ਉਸ ਜਾਇਦਾਦ ਨੂੰ ਮਸੂਲ ਹੈ; ਉਸ ਅਵਸਥਾ ਵਿਚ ਕਿਸੇ ਪਾਪ ਕਰਮ ਕਰਨ ਦਾ ਖ਼ਤਰਾ ਨਹੀਂ; ਕੋਈ ਡਰ ਨਹੀਂ; ਕੋਈ ਗਿਰਾਵਟ ਨਹੀਂ।੧। ਅਬ ਮੋਹਿ ਖੂਬ ਵਤਨ ਗਹ ਪਾਈ ॥ ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥ Ab mohi kẖūb vaṯan gah pā▫ī. Ūhāʼn kẖair saḏā mere bẖā▫ī. ||1|| rahā▫o. I have now found an excellent abode. My brethren there is ever-lasting safety there. Pause. ਮੋਹਿ = ਮੈਂ। ਵਤਨ ਗਹ = ਵਤਨ ਗਾਹ, ਵਤਨ ਦੀ ਥਾਂ, ਰਹਿਣ ਦੀ ਥਾਂ। ਖੈਰਿ = ਖ਼ੈਰੀਅਤ, ਸੁਖ।੧।ਰਹਾਉ। ਹੇ ਮੇਰੇ ਵੀਰ! ਹੁਣ ਮੈਂ ਵੱਸਣ ਲਈ ਸੋਹਣੀ ਥਾਂ ਲੱਭ ਲਈ ਹੈ, ਉਥੇ ਸਦਾ ਸੁਖ ਹੀ ਸੁਖ ਹੈ।੧।ਰਹਾਉ। ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ ਏਕ ਸੋ ਆਹੀ ॥ ਆਬਾਦਾਨੁ ਸਦਾ ਮਸਹੂਰ ॥ ਊਹਾਂ ਗਨੀ ਬਸਹਿ ਮਾਮੂਰ ॥੨॥ Kā▫im ḏā▫im saḏā pāṯisāhī. Ḏom na sem ek so āhī. Ābāḏān saḏā mashūr. Ūhāʼn ganī basėh māmūr. ||2|| Firm, stable and for aye is the sovereignty of God. There is no second or third, he alone is there. Populated and ever famous is that city. The wealthy and the content dwell there. ਕਾਇਮੁ = ਥਿਰ ਰਹਿਣ ਵਾਲੀ। ਦਾਇਮੁ = ਸਦਾ। ਦੋਮ ਸੇਮ = ਦੂਜਾ ਤੀਜਾ (ਦਰਜਾ)। ਏਕ ਸੋ = ਇਕੋ ਜੈਸੇ। ਆਹੀ = ਹਨ। ਆਬਾਦਾਨੁ = ਆਬਾਦ, ਵੱਸਦਾ। ਗਨੀ = ਧਨੀ, ਧਨਾਢ। ਮਾਮੂਰ = ਰੱਜੇ ਹੋਏ।੨। ਉਹ (ਆਤਮਕ ਅਵਸਥਾ ਇਕ ਐਸੀ) ਪਾਤਸ਼ਾਹੀ (ਹੈ ਜੋ) ਸਦਾ ਹੀ ਟਿਕੀ ਰਹਿਣ ਵਾਲੀ ਹੈ, ਉਥੇ ਕਿਸੇ ਦਾ ਦੂਜਾ ਤੀਜਾ ਦਰਜਾ ਨਹੀਂ, ਸਭ ਇਕੋ ਜਿਹੇ ਹਨ; ਉਹ ਸ਼ਹਿਰ ਸਦਾ ਉੱਘਾ ਹੈ ਤੇ ਵੱਸਦਾ ਹੈ, ਉਥੇ ਧਨੀ ਤੇ ਰੱਜੇ ਹੋਏ ਬੰਦੇ ਵੱਸਦੇ ਹਨ (ਭਾਵ, ਉਸ ਆਤਮਕ ਦਰਜੇ ਤੇ ਜੋ ਜੋ ਅੱਪੜਦੇ ਹਨ ਉਹਨਾਂ ਦੇ ਅੰਦਰ ਕੋਈ ਵਿਤਕਰਾ ਨਹੀਂ ਰਹਿੰਦਾ ਤੇ ਉਹਨਾਂ ਨੂੰ ਦੁਨੀਆ ਦੀ ਭੁੱਖ ਨਹੀਂ ਰਹਿੰਦੀ)।੨। ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ ਮਹਰਮ ਮਹਲ ਨ ਕੋ ਅਟਕਾਵੈ ॥ ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥ Ŧi▫o ṯi▫o sail karahi ji▫o bẖāvai. Mahram mahal na ko atkāvai. Kahi Raviḏās kẖalās cẖamārā. Jo ham sahrī so mīṯ hamārā. ||3||2|| As they please, so do they stroll about. They are the knowers of the Master's Mansion so none does obstruct them. Says Ravi Dass, the emancipated shoe-maker, he who is my fellow citizen is a friend of mine. ਸੈਲ ਕਰਹਿ = ਮਨ-ਮਰਜ਼ੀ ਨਾਲ ਤੁਰਦੇ ਫਿਰਦੇ ਹਨ। ਮਹਰਮ = ਵਾਕਿਫ਼। ਮਹਰਮ ਮਹਲ = ਮਹਿਲ ਦੇ ਵਾਕਿਫ਼। ਕੋ = ਕੋਈ। ਨ ਅਟਕਾਵੈ = ਰੋਕਦਾ ਨਹੀਂ। ਕਹਿ = ਕਹੈ, ਆਖਦਾ ਹੈ। ਖਲਾਸ = ਜਿਸ ਨੇ ਦੁੱਖ-ਅੰਦੋਹ ਤਸ਼ਵੀਸ਼ ਆਦਿਕ ਤੋਂ ਖ਼ਲਾਸੀ ਪਾ ਲਈ ਹੋਈ ਹੈ। ਹਮ ਸਹਰੀ = ਇੱਕੋ ਸ਼ਹਿਰ ਦੇ ਵੱਸਣ ਵਾਲਾ, ਹਮ-ਵਤਨ, ਸਤਸੰਗੀ।੩। (ਉਸ ਆਤਮਕ ਸ਼ਹਿਰ ਵਿਚ ਅੱਪੜੇ ਹੋਏ ਬੰਦੇ ਉਸ ਅਵਸਥਾ ਵਿਚ) ਅਨੰਦ ਨਾਲ ਵਿਚਰਦੇ ਹਨ; ਉਹ ਉਸ (ਰੱਬੀ) ਮਹਲ ਦੇ ਭੇਤੀ ਹੁੰਦੇ ਹਨ; (ਇਸ ਵਾਸਤੇ) ਕੋਈ (ਉਹਨਾਂ ਦੇ ਰਾਹ ਵਿਚ) ਰੋਕ ਨਹੀਂ ਪਾ ਸਕਦਾ। ਚਮਿਆਰ ਰਵਿਦਾਸ ਜਿਸ ਨੇ (ਦੁਖ-ਅੰਦੋਹ ਤਸ਼ਵੀਸ਼ ਆਦਿਕ ਤੋਂ) ਖ਼ਲਾਸੀ ਪਾ ਲਈ ਹੈ ਆਖਦਾ ਹੈ-ਅਸਾਡਾ ਮਿੱਤਰ ਉਹ ਹੈ ਜੋ ਅਸਾਡਾ ਸਤਸੰਗੀ ਹੈ।੩।੨। ❁ ਭਾਵ: ਪ੍ਰਭੂ ਨਾਲ ਮਿਲਾਪ ਵਾਲੀ ਆਤਮਕ ਅਵਸਥਾ ਵਿਚ ਸਦਾ ਅਨੰਦ ਹੀ ਅਨੰਦ ਬਣਿਆ ਰਹਿੰਦਾ ਹੈ। ❀ ਨੋਟ: ਇਸ ਸ਼ਬਦ ਵਿਚ ਦੁਨੀਆ ਦੇ ਲੋਕਾਂ ਦੇ ਮਿਥੇ ਹੋਏ ਸੁਰਗ-ਭਿਸ਼ਤ ਦੇ ਮੁਕਾਬਲੇ ਤੇ ਸੱਚ-ਮੁੱਚ ਦੀ ਆਤਮਕ ਅਵਸਥਾ ਦਾ ਵਰਨਣ ਹੈ। ਸੁਰਗ-ਭਿਸ਼ਤ ਦੇ ਤਾਂ ਸਿਰਫ਼ ਇਕਰਾਰ ਹੀ ਹਨ, ਮਨੁੱਖ ਸਿਰਫ਼ ਆਸਾਂ ਹੀ ਕਰ ਸਕਦਾ ਹੈ ਕਿ ਮਰਨ ਪਿਛੋਂ ਮਿਲੇਗਾ; ਪਰ ਜਿਸ ਆਤਮਕ ਅਵਸਥਾ ਦਾ ਇਥੇ ਜ਼ਿਕਰ ਹੈ, ਉਸ ਨੂੰ ਮਨੁੱਖ ਇਸ ਜ਼ਿੰਦਗੀ ਵਿਚ ਹੀ ਅਨੁਭਵ ਕਰ ਸਕਦਾ ਹੈ, ਜੇ ਉਹ ਜੀਵਨ ਦੇ ਸਹੀ ਰਾਹ ਤੇ ਤੁਰਦਾ ਹੈ। This unique concept was the vision of Bhagat Ravidas, an important personality in the Bhagati movement in the 14th century. Behind the vision of the city, as described above by him, are reflected all those horrifying and hateful forces which he had to face all his life, because of his birth in a so-called low caste. Ravidas was born in 1378AD to a cobbler couple (father Ramu, also called by many: Mann Das and mother Dhurbinia, alias Karama Devi) of Kahi, an important religious centre of Hindusim. Because of his birth in this caste considered low in the Hindu caste hierarchy, even this loving devotee of God was looked down upon. It will not be an exaggeration to say that caste barriers do not limit persons with high spiritual status. The thoughts & deeds of such devotees of God are unique. Their birth into this world is always in keeping with some superior design of the Divine. Whatever such people do is never inspired by a selfish motive. Such seems to have been the object of Bhagat Ravidas' birth also. He came into this world with a message of love for mankind, and he remained ever active to create among humans the feelings of equality and equity. He travelled quite widely to propogate these ideals among the masses. Along with other metaphysical tenets preached by him, he also gave mankind the message that it should kindle the lamp of knowledge and then plunge deep into the Divine love. Once, a Brahmin was about to set out for Haridwar to have a ritual purificatory bath there. Bhagat Ravidas approached him with a two-pese (small Indian coin) that he had saved from his righteous earnings and requested him that he may offer this coin to mother Ganges only when she stretches out her hands seeking the offer. The Brahmin took it as a joke, but still he accepted the coin and left for Haridwar. It is said that as the Brahmin was having his bath, mother Ganges stretched out her hands and sought the offering her devotee Ravidas had sent. The Brahmin was wonderstruck, but still he put the coin on her hands. Mother Ganges was immensely pleased on receiving an offering from her devotee, and in return she gave for Ravidas, a golden bangle to the Brahmin who was tempted by this beautiful and costly object. On his return he did not give the bangle to Ravidas, but instead gave it to a King and earned considerable wealth in lieu of it. The King's wife was pleased beyond words on receiving such a wonderous gift. Still she requested her husband that he should order the Brahmin to bring another similar bangle for her so that she has at least a pair of such bangles. The King ordered the Brahmin to bring one more bangle of the same quality and beauty. The Brahmin now found himself in a tight corner. When he could not think of a way out, he at last went to Ravidas. He admitted his deceit and narrated the whole incident to him. He further told Ravidas ji that his life could only be spared if Ravidas helps him get another bangle for the queen. He fell prostrate before Ravidas and made a humble request with folded hands that he should be kind enough to help him out and thus ave his life. Ravidas asked him to have patience, and then asked him to look into the bowl which was full of water used to dip the leather in to make it soft, in the shoe-making process. The Brahmin looked intently into the bowl. He saw the Ganges flowing therein and many, many such bangles also lying on the bottom. The Brahmin was puzzled. Ravidas told him to put his hands into the bowl and take out a bangle to fulfil his need. Thus, he came to know the spiritual position of Ravidas. Those were the intellectually blind and ego-ridden who looked upon him as a low-caste man. Guru Ram Das has also said about the spiritual geatness of Ravidas ji that people from all four varnas (castes) fell on his feet because of his spiritual attainment. An extract from this hymn is given below: ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ ॥ ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥੨॥ Raviḏās cẖamār usṯaṯ kare har kīraṯ nimakẖ ik gā▫e. Paṯiṯ jāṯ uṯam bẖa▫i▫ā cẖār varan pa▫e pag ā▫e. ||2|| Ravidas, the tanner, glorified God and every moment sang His praise. Though of fallen caste, he become sublime and the four castes came and fell at his feet ਨਿਮਖ ਇਕ = ਇਕ ਇਕ ਨਿਮਖ, ਹਰ ਵੇਲੇ {निमेष = ਅੱਖ ਝਮਕਣ ਜਿਤਨਾ ਸਮਾ}। ਕੀਰਤਿ = ਸਿਫ਼ਤਿ-ਸਾਲਾਹ। ਪਤਿਤ ਜਾਤਿ = ਨੀਵੀਂ ਜਾਤਿ ਵਾਲਾ। ਚਾਰਿ ਵਰਨ = ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ। ਪਗਿ = ਪੈਰ ਉੱਤੇ। ਆਇ = ਆ ਕੇ।੨। ਹੇ ਭਾਈ! (ਭਗਤ) ਰਵਿਦਾਸ (ਜਾਤਿ ਦਾ) ਚਮਾਰ (ਸੀ, ਉਹ ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕਰਦਾ ਸੀ, ਉਹ ਹਰ ਵੇਲੇ ਪ੍ਰਭੂ ਦੀ ਕੀਰਤੀ ਗਾਂਦਾ ਰਹਿੰਦਾ ਸੀ। ਨੀਵੀਂ ਜਾਤਿ ਦਾ ਰਵਿਦਾਸ ਮਹਾਂ ਪੁਰਖ ਬਣ ਗਿਆ। ਚੌਹਾਂ ਵਰਨਾਂ ਦੇ ਮਨੁੱਖ ਉਸ ਦੇ ਪੈਰੀਂ ਆ ਕੇ ਲੱਗ ਪਏ।੨। (Ang Sahib. 733) Writing about him, Kabir ji has also said that Ravidas was 'the most saintly among saints' In so far as the humility of Bhagat Ravidas is concerned, everybody who came in contact with him was impressed by this virtue of his. He was so softhearted that he would change the whole environment with his polite and respectful words even for an opponent. Mira Bai, one of his disciples, says of him: 'He who is fortunate enough to meet the Guru like Ravidas will never distract his attention from Divine Name'. It was the result of his devotion and love that he left deep impression on everybody and came to be called a great personage. There is another anecdote related about the detached nature, temperance and contentment of Ravidas, A brief account of the event is given here. Once a gentleman left Paras (invaluable touch stone) with Ravidas so that he could make use of it to get rid of his poverty. The gentleman, after sometime again called on his way back. He was surprised to find no material change in Ravidas' economic position. With the intention of reminding Ravidas that he had Paras with him, the gentleman asked him to return the invaluable Paras to him. Ravidas calmly replied hat he could pick it up where he had left it. He felt rather non-plussed that Ravidas didn't make Any endeavours to improve his economic position despite the fact that he was well aware of the value and characteristics of Paras. Bhagat Ravidas knew what was going on in the visitor's mind and with a view to satisfy his curiosity he told him that it behoves man to engage himself in honest labour to make both ends meet. However, if he wants to gather wealth, he should gather the wealth of Divine Name instead of Gold and Silver. It is the wealth of Name, which would help a person in this world and the afterlife too. In his quest for material comforts, man goes astray from the true aim of life, i.e. devotion to the Lord. Ravidas advises him that without Hari's Name, all else is falsehood. Therefore, one should discard ego and devote themself to God whereby alone they can make their life beyond death secure and pleasant. All other deeds except remembrance of His Name are futile of course, it is therefore essential for a person to do some work to earn for their livelihood. If we look at the life-pattern of animals, we shall find that the animals give us nectar-like-milk even if they are fed on very poor fodder. Thus, they are altruistic towards us and this service helps them in the future. On the other hand, God has blessed man with consciousness. He is conscious of everything, and has the resources to obtian and taste viands of 36 kinds. He eats and drinks so well, but if he still does not cultivate the Divine love in his heart, this implis that he is not the acme, but the lowest among lowly animals. The spirit of greatness within him seems to have vanished. Therefore, remembrance of the Lord along with daily routine, is a must for everyone. Bhagat Ravidas ji remembered Him in a variety of ways, thereby showing his deep devotion, immense love and complete satisfaction in Him. A total of 40 hymns; set to 16 different musical measures, of Ravidas are included in SGGS ji. These hymns address themselves to the theme of love for the Divine, mankind's intimate and essential relationship with Him, and deep devotion to Him. According to Bhagat Ravidas, realistaion of the Divine is possible only through loving devotion and all else is mere pretension or futile exercise. Bhagat Ravidas paid no concern to caste, hierarchy, untouchability, etc. and instead considered each being a particle of the Divine and the difference between the two is like between gold and ornaments made of gold or water and the wave. Thus he advised all mankind to seek union with the Creator-Lord. He lived to a ripe old age of 151 years, and died in 1529 AD at Chittor, in Rajasthan. An umbrella-like tomb in his memory still stands there. It was Ravidas' firm faith in the Lord that he was able to ultimately achieve oneness with the Lord. His teachings, as a pious message, still enjoy a place of eminence since they are an excellent guide for human beings to move ahead on the way to God-realisation. ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ Rāg ga▫oṛī Raviḏās jī ke paḏe ga▫oṛī gu▫ārerī Measure Gauri, Padas of Ravi Dass Ji Gauri Guareri. ਰਾਗ ਗਉੜੀ ਵਿੱਚ ਭਗਤ ਰਵਿਦਾਸ ਜੀ ਦੀ ਬੰਦਾਂ ਵਾਲੀ ਬਾਣੀ। ਰਾਗ ਗਉੜੀ-ਗੁਆਰੇਰੀ ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥ Ik▫oaʼnkār saṯnām karṯā purakẖ gurparsāḏ. There is but one God. True is His Name and creative His personality. By the Guru's grace He is obtained ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ ॥ ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ ॥੧॥ Merī sangaṯ pocẖ socẖ ḏin rāṯī. Merā karam kutilṯā janam kubẖāʼnṯī. ||1|| Day and night I am infested with the anxiety, that my association is low, my acts are crooked and my birth is mean. ਸੰਗਤਿ = ਬਹਿਣ-ਖਲੋਣ। ਪੋਚ = ਨੀਚ, ਮਾੜਾ। ਸੋਚ = ਚਿੰਤਾ, ਫਿਕਰ। ਕੁਟਿ = ਡਿੰਗੀ ਲਕੀਰ। ਕੁਟਿਲ = ਵਿੰਗੀਆਂ ਚਾਲਾਂ ਚੱਲਣ ਵਾਲਾ; ਖੋਟਾ। ਕੁਟਿਲਤਾ = ਵਿੰਗੀਆਂ ਚਾਲਾਂ ਚੱਲਣ ਦਾ ਸੁਭਾਉ, ਖੋਟ। ਕੁਭਾਂਤੀ = ਕੁ-ਭਾਂਤੀ, ਭੈੜੀ ਭਾਂਤ ਦਾ, ਨੀਵੀਂ ਕਿਸਮ ਦਾ, ਨੀਵੀਂ ਜਾਤਿ ਵਿਚੋਂ।੧। (ਹੇ ਪ੍ਰਭੂ!) ਦਿਨ ਰਾਤ ਮੈਨੂੰ ਇਹ ਸੋਚ ਰਹਿੰਦੀ ਹੈ (ਮੇਰਾ ਕੀਹ ਬਣੇਗਾ?) ਮਾੜਿਆਂ ਨਾਲ ਮੇਰਾ ਬਹਿਣ-ਖਲੋਣ ਹੈ, ਖੋਟ ਮੇਰਾ (ਨਿੱਤ-ਕਰਮ) ਹੈ; ਮੇਰਾ ਜਨਮ (ਭੀ) ਨੀਵੀਂ ਜਾਤਿ ਵਿਚੋਂ ਹੈ।੧। ਰਾਮ ਗੁਸਈਆ ਜੀਅ ਕੇ ਜੀਵਨਾ ॥ ਮੋਹਿ ਨ ਬਿਸਾਰਹੁ ਮੈ ਜਨੁ ਤੇਰਾ ॥੧॥ ਰਹਾਉ ॥ Rām gus▫ī▫ā jī▫a ke jīvnā. Mohi na bisārahu mai jan ṯerā. ||1|| rahā▫o. O God, the Lord of earth the Giver of life to men, forget me not. I am a slave of Thine. Pause. ਗੁਸਈਆ = ਹੇ ਗੋਸਾਈਂ! ਹੇ ਧਰਤੀ ਦੇ ਸਾਈਂ। ਜੀਅ ਕੇ = ਜਿੰਦ ਦੇ। ਮੋਹਿ = ਮੈਨੂੰ।੧।ਰਹਾਉ। ਹੇ ਮੇਰੇ ਰਾਮ! ਹੇ ਮੇਰੇ ਰਾਮ! ਹੇ ਧਰਤੀ ਦੇ ਸਾਈਂ! ਹੇ ਮੇਰੀ ਜਿੰਦ ਦੇ ਆਸਰੇ! ਮੈਨੂੰ ਨਾਹ ਵਿਸਾਰੀਂ, ਮੈਂ ਤੇਰਾ ਦਾਸ ਹਾਂ।੧।ਰਹਾਉ। ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ ॥ ਚਰਣ ਨ ਛਾਡਉ ਸਰੀਰ ਕਲ ਜਾਈ ॥੨॥ Merī harahu bipaṯ jan karahu subẖā▫ī. Cẖaraṇ na cẖẖāda▫o sarīr kal jā▫ī. ||2|| Remove my distress and grant unto me, Thy serf, Thine sublime love. I shall not leave Thine feet even though my body may perish tomorrow. ਹਰਹੁ = ਦੂਰ ਕਰੋ। ਬਿਪਤਿ = ਮੁਸੀਬਤ, ਭੈੜੀ ਸੰਗਤਿ-ਰੂਪ ਬਿਪਤਾ। ਜਨ = ਮੈਨੂੰ ਦਾਸ ਨੂੰ। ਕਰਹੁ = ਬਣਾ ਲਵੋ। ਸੁਭਾਈ = ਸੁ-ਭਾਈ, ਚੰਗੇ ਭਾਓ ਵਾਲਾ, ਚੰਗੀ ਭਾਵਨਾ ਵਾਲਾ। ਨ ਛਾਡਉ = ਮੈਂ ਨਹੀਂ ਛੱਡਾਂਗਾ। ਕਲ = ਸੱਤਿਆ। ਜਾਈ = ਚਲੀ ਜਾਏ, ਨਾਸ ਹੋ ਜਾਏ।੨। (ਹੇ ਪ੍ਰਭੂ! ਮੇਰੀ ਇਹ ਬਿਪਤਾ ਕੱਟ; ਮੈਨੂੰ ਸੇਵਕ ਨੂੰ ਚੰਗੀ ਭਾਵਨਾ ਵਾਲਾ ਬਣਾ ਲੈ; ਚਾਹੇ ਮੇਰੇ ਸਰੀਰ ਦੀ ਸੱਤਿਆ ਭੀ ਚਲੀ ਜਾਵੇ, (ਹੇ ਰਾਮ!) ਮੈਂ ਤੇਰੇ ਚਰਨ ਨਹੀਂ ਛੱਡਾਂਗਾ।੨। ਕਹੁ ਰਵਿਦਾਸ ਪਰਉ ਤੇਰੀ ਸਾਭਾ ॥ ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ ॥੩॥੧॥ Kaho Raviḏās para▫o ṯerī sābẖā. Beg milhu jan kar na bilāʼnbā. ||3||1|| Says Ravi Dass, I have sought Thine protection, O Lord, quickly meet Thy servant and make no delay. ਕਹੁ = ਆਖ। ਰਵਿਦਾਸ = ਹੇ ਰਵਿਦਾਸ! ਪਰਉ = ਮੈਂ ਪੈਂਦਾ ਹਾਂ, ਮੈਂ ਪਿਆਂ ਹਾਂ। ਸਾਭਾ = ਸਾਂਭ, ਸੰਭਾਲ, ਸਰਨ। ਬੇਗਿ = ਛੇਤੀ। ਬਿਲਾਂਬਾ = ਦੇਰ, ਢਿੱਲ।੩।੧। ਹੇ ਰਵਿਦਾਸ! (ਪ੍ਰਭੂ-ਦਰ ਤੇ) ਆਖ-(ਹੇ ਪ੍ਰਭੂ!) ਮੈਂ ਤੇਰੀ ਸ਼ਰਨ ਪਿਆ ਹਾਂ, ਮੈਨੂੰ ਸੇਵਕ ਨੂੰ ਛੇਤੀ ਮਿਲੋ, ਢਿੱਲ ਨਾਹ ਕਰ।੩।੧। ❁ ਭਾਵ: ਪ੍ਰਭੂ-ਦਰ ਤੇ ਅਰਦਾਸਿ-ਹੇ ਪ੍ਰਭੂ! ਮੈਂ ਮੰਦ-ਕਰਮੀ ਹਾਂ, ਪਰ ਤੇਰੀ ਸ਼ਰਨ ਆਇਆ ਹਾਂ। ਭੈੜੀ ਸੰਗਤਿ ਤੋਂ ਬਚਾਈ ਰੱਖ। ❀ ਨੋਟ: ਰਵਿਦਾਸ ਜੀ ਕੇ ਪਦੇ-ਰਵਿਦਾਸ ਜੀ ਦੇ ੫ ਸ਼ਬਦ ਹਨ; ਤਿੰਨ ਸ਼ਬਦ ਐਸੇ ਹਨ ਜਿਨ੍ਹਾਂ ਦੇ ਤਿੰਨ ਤਿੰਨ ਪਦ (ਬੰਦ-Stanzas) ਹਨ; ੧ ਸ਼ਬਦ ਚਾਰ ਬੰਦਾਂ ਵਾਲਾ ਹੈ ਅਤੇ ੧ ਸ਼ਬਦ ੮ ਬੰਦਾਂ ਵਾਲਾ ਹੈ। ਸੋ; ਸਭਨਾਂ ਵਾਸਤੇ ਸਾਂਝਾ ਲਫ਼ਜ਼ 'ਪਦੇ' ਵਰਤ ਦਿੱਤਾ ਹੈ; ਤਿਪਦੇ, ਚਉਪਦਾ, ਅਸ਼ਟਪਦੀ ਲਿਖਣ ਦੇ ਥਾਂ।
  3. Guru Ram Das Ji in Raag Kaliyaan :. ਕਲਿਆਨ ਮਹਲਾ ੪ ॥ ਪ੍ਰਭ ਕੀਜੈ ਕ੍ਰਿਪਾ ਨਿਧਾਨ ਹਮ ਹਰਿ ਗੁਨ ਗਾਵਹਗੇ ॥ ਹਉ ਤੁਮਰੀ ਕਰਉ ਨਿਤ ਆਸ ਪ੍ਰਭ ਮੋਹਿ ਕਬ ਗਲਿ ਲਾਵਹਿਗੇ ॥੧॥ ਰਹਾਉ ॥ Kali▫ān mėhlā 4. Parabẖ kījai kirpā niḏẖān ham har gun gāvhage. Ha▫o ṯumrī kara▫o niṯ ās parabẖ mohi kab gal lāvhige. ||1|| rahā▫o. Kalyan 4th Guru. O Lord God, the Treasure of bliss, have Thou mercy on me, that I may sing Thine praises. I ever repose my hope in Thee, O Lord. When shall Thou take me in Thy embrace?. Pause. ਪ੍ਰਭ = ਹੇ ਪ੍ਰਭੂ! ਕੀਜੈ ਕ੍ਰਿਪਾ = ਕ੍ਰਿਪਾ ਕਰ। ਕ੍ਰਿਪਾ ਨਿਧਾਨ = ਹੇ ਕ੍ਰਿਪਾ ਦੇ ਖ਼ਜ਼ਾਨੇ। ਹਮ = ਅਸੀਂ ਜੀਵ। ਗੁਨ ਗਾਵਹਗੇ = ਗੁਨ ਗਾਵਹ, ਗੁਣ ਗਾਂਦੇ ਰਹੀਏ। ਹਉ = ਹਉਂ, ਮੈਂ। ਕਰਉ = ਕਰਉਂ, ਮੈਂ ਕਰਦਾ ਹਾਂ। ਨਿਤ = ਸਦਾ। ਮੋਹਿ = ਮੈਨੂੰ। ਗਲਿ = ਗਲ ਨਾਲ। ਲਾਵਹਿਗੇ = ਲਾਣਗੇ।੧।ਰਹਾਉ। ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮਿਹਰ ਕਰ, ਅਸੀਂ (ਜੀਵ) ਤੇਰੇ ਗੁਣ ਗਾਂਦੇ ਰਹੀਏ। ਹੇ ਪ੍ਰਭੂ! ਮੈਂ ਸਦਾ ਤੇਰੀ (ਮਿਹਰ ਦੀ ਹੀ) ਆਸ ਕਰਦਾ ਰਹਿੰਦਾ ਹਾਂ ਕਿ ਪ੍ਰਭੂ ਜੀ ਮੈਨੂੰ ਕਦੋਂ (ਆਪਣੇ) ਗਲ ਨਾਲ ਲਾਣਗੇ।੧।ਰਹਾਉ। ਹਮ ਬਾਰਿਕ ਮੁਗਧ ਇਆਨ ਪਿਤਾ ਸਮਝਾਵਹਿਗੇ ॥ ਸੁਤੁ ਖਿਨੁ ਖਿਨੁ ਭੂਲਿ ਬਿਗਾਰਿ ਜਗਤ ਪਿਤ ਭਾਵਹਿਗੇ ॥੧॥ Ham bārik mugaḏẖ i▫ān piṯā samjāvhige. Suṯ kẖin kẖin bẖūl bigār jagaṯ piṯ bẖāvhige. ||1|| I am thy ignorant and silly child, O Lord, my Father; bless Thou me with Thy instructions. The child errs and commits faults, every moment but still he is pleasing to Thee, O Father of the universe. ਬਾਰਿਕ = ਬਾਲਕ, ਬੱਚੇ। ਮੁਗਧ = ਮੂਰਖ। ਇਆਨ = ਅੰਞਾਣੇ। ਸੁਤੁ = ਪੁੱਤਰ (ਇਕ-ਵਚਨ)। ਭੂਲਿ = ਭੂਲੈ, ਭੁੱਲਦਾ ਹੈ। ਬਿਗਾਰਿ = ਬਿਗਾਰੈ, ਵਿਗਾੜਦਾ ਹੈ। ਭਾਵਹਿਗੇ = (ਬੱਚੇ) ਪਿਆਰੇ ਲੱਗਦੇ ਹਨ।੧। ਹੇ ਭਾਈ! ਅਸੀਂ ਜੀਵ ਮੂਰਖ ਅੰਞਾਣ ਬੱਚੇ ਹਾਂ, ਪ੍ਰਭੂ-ਪਿਤਾ ਜੀ (ਸਾਨੂੰ ਸਦਾ) ਸਮਝਾਂਦੇ ਰਹਿੰਦੇ ਹਨ। ਪੁੱਤਰ ਮੁੜ ਮੁੜ ਹਰ ਵੇਲੇ ਭੁੱਲਦਾ ਹੈ ਵਿਗਾੜ ਕਰਦਾ ਹੈ, ਪਰ ਜਗਤ ਦੇ ਪਿਤਾ ਨੂੰ (ਜੀਵ ਬੱਚੇ ਫਿਰ ਭੀ) ਪਿਆਰੇ (ਹੀ) ਲੱਗਦੇ ਹਨ।੧। ਜੋ ਹਰਿ ਸੁਆਮੀ ਤੁਮ ਦੇਹੁ ਸੋਈ ਹਮ ਪਾਵਹਗੇ ॥ ਮੋਹਿ ਦੂਜੀ ਨਾਹੀ ਠਉਰ ਜਿਸੁ ਪਹਿ ਹਮ ਜਾਵਹਗੇ ॥੨॥ Jo har su▫āmī ṯum ḏeh so▫ī ham pāvhage. Mohi ḏūjī nāhī ṯẖa▫ur jis pėh ham jāvhage. ||2|| Whatever Thou give me, O Lord God, that alone I receive. For me, there is no other place, where I can go to. ਹਰਿ ਸੁਆਮੀ = ਹੇ ਹਰੀ! ਹੇ ਸੁਆਮੀ! ਹਮ ਪਾਵਹਗੇ = ਅਸੀਂ ਜੀਵ ਲੈ ਸਕਦੇ ਹਾਂ। ਮੋਹਿ = ਮੈਨੂੰ। ਠਉਰ = ਥਾਂ, ਆਸਰਾ। ਪਹਿ = ਪਾਸ, ਕੋਲ।੨। ਹੇ ਹਰੀ! ਹੇ ਸੁਆਮੀ! ਜੋ ਕੁਝ ਤੂੰ (ਆਪ) ਦੇਂਦਾ ਹੈਂ, ਉਹੀ ਕੁਝ ਅਸੀਂ ਲੈ ਸਕਦੇ ਹਾਂ। (ਤੈਥੋਂ ਬਿਨਾ) ਮੈਨੂੰ ਕੋਈ ਹੋਰ ਥਾਂ ਨਹੀਂ ਸੁੱਝਦੀ, ਜਿਸ ਕੋਲ ਅਸੀਂ ਜੀਵ ਜਾ ਸਕੀਏ।੨। ਜੋ ਹਰਿ ਭਾਵਹਿ ਭਗਤ ਤਿਨਾ ਹਰਿ ਭਾਵਹਿਗੇ ॥ ਜੋਤੀ ਜੋਤਿ ਮਿਲਾਇ ਜੋਤਿ ਰਲਿ ਜਾਵਹਗੇ ॥੩॥ Jo har bẖāvėh bẖagaṯ ṯinā har bẖāvhige. Joṯī joṯ milā▫e joṯ ral jāvhage. ||3|| The saints, who are pleasing to God, unto them alone, God is pleasing. The Luminous Lord shall blend their light with His own and thus both the lights shall merge together. ਜੋ ਭਗਤ = ਜਿਹੜੇ ਭਗਤ (ਬਹੁ-ਵਚਨ)। ਹਰਿ ਭਾਵਹਿ = ਹਰੀ ਨੂੰ ਪਿਆਰੇ ਲੱਗਦੇ ਹਨ। ਤਿਨਾ = ਉਹਨਾਂ ਨੂੰ। ਹਰਿ ਭਾਵਹਿਗੇ = ਪ੍ਰਭੂ ਜੀ ਪਿਆਰੇ ਲੱਗਦੇ ਹਨ। ਜੋਤੀ = ਪ੍ਰਭੂ ਦੀ ਜੋਤਿ ਵਿਚ। ਜੋਤਿ = ਜਿੰਦ। ਮਿਲਾਇ = ਮਿਲਾ ਕੇ। ਰਲਿ ਜਾਵਹਗੇ = ਰਲ ਜਾਂਦੇ ਹਨ, ਇਕ-ਮਿਕ ਹੋ ਜਾਂਦੇ ਹਨ।੩। ਹੇ ਭਾਈ! ਜਿਹੜੇ ਭਗਤ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਨੂੰ ਪ੍ਰਭੂ ਜੀ ਪਿਆਰੇ ਲੱਗਦੇ ਹਨ। (ਉਹ ਭਗਤ) ਪ੍ਰਭੂ ਦੀ ਜੋਤਿ ਵਿਚ ਆਪਣੀ ਜਿੰਦ ਮਿਲਾ ਕੇ ਪ੍ਰਭੂ ਦੀ ਜੋਤਿ ਨਾਲ ਇਕ-ਮਿਕ ਹੋਏ ਰਹਿੰਦੇ ਹਨ।੩। ਹਰਿ ਆਪੇ ਹੋਇ ਕ੍ਰਿਪਾਲੁ ਆਪਿ ਲਿਵ ਲਾਵਹਿਗੇ ॥ ਜਨੁ ਨਾਨਕੁ ਸਰਨਿ ਦੁਆਰਿ ਹਰਿ ਲਾਜ ਰਖਾਵਹਿਗੇ ॥੪॥੬॥ ਛਕਾ ੧ ॥ Har āpe ho▫e kirpāl āp liv lāvhige. Jan Nānak saran ḏu▫ār har lāj rakẖāvhige. ||4||6|| Cẖẖakā 1. Becoming merciful God, of Himself shall make me love Him. Slave Nanak has sought the refuge of the Lord's gate and He, the Lord, shall protect his honour. ਆਪੇ = ਆਪ ਹੀ। ਹੋਇ = ਹੋ ਕੇ। ਲਿਵ ਲਾਵਹਿਗੇ = ਲਗਨ ਪੈਦਾ ਕਰਦੇ ਹਨ। ਦੁਆਰਿ = (ਪ੍ਰਭੂ ਦੇ) ਦਰ ਤੇ। ਲਾਜ = ਇੱਜ਼ਤ।੪। ਹੇ ਭਾਈ! ਪ੍ਰਭੂ ਜੀ ਆਪ ਹੀ ਦਇਆਲ ਹੋ ਕੇ (ਜੀਵਾਂ ਦੇ ਅੰਦਰ) ਆਪ (ਹੀ ਆਪਣਾ) ਪਿਆਰ ਪੈਦਾ ਕਰਦੇ ਹਨ। ਦਾਸ ਨਾਨਕ ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਪ੍ਰਭੂ ਦੇ ਦਰ ਤੇ (ਡਿੱਗਾ) ਰਹਿੰਦਾ ਹੈ। (ਪ੍ਰਭੂ ਜੀ ਦਰ ਪਏ ਦੀ) ਆਪ ਹੀ ਇੱਜ਼ਤ ਰੱਖਦੇ ਹਨ।੪।੬।ਛਕਾ।੧। Ang. Sahib 1321 Kirtan
  4. Waheguru Ji thank you for explaining above ji.
  5. Waheguru ji, could someone please explain about the importance of Mehlaa 3(in some Mehlaa 5 ji) and Pauree as is given in many shabads ji.? As they together complete a Shabad? Thanks ji.
  6. Guru Arjan Dev Ji in Raag Bihaagra. ਵਧੁ ਸੁਖੁ ਰੈਨੜੀਏ ਪ੍ਰਿਅ ਪ੍ਰੇਮੁ ਲਗਾ ॥ ਘਟੁ ਦੁਖ ਨੀਦੜੀਏ ਪਰਸਉ ਸਦਾ ਪਗਾ ॥ ਪਗ ਧੂਰਿ ਬਾਂਛਉ ਸਦਾ ਜਾਚਉ ਨਾਮ ਰਸਿ ਬੈਰਾਗਨੀ ॥ ਪ੍ਰਿਅ ਰੰਗਿ ਰਾਤੀ ਸਹਜ ਮਾਤੀ ਮਹਾ ਦੁਰਮਤਿ ਤਿਆਗਨੀ ॥ ਗਹਿ ਭੁਜਾ ਲੀਨ੍ਹ੍ਹੀ ਪ੍ਰੇਮ ਭੀਨੀ ਮਿਲਨੁ ਪ੍ਰੀਤਮ ਸਚ ਮਗਾ ॥ ਬਿਨਵੰਤਿ ਨਾਨਕ ਧਾਰਿ ਕਿਰਪਾ ਰਹਉ ਚਰਣਹ ਸੰਗਿ ਲਗਾ ॥੧॥ vaḏẖ sukẖ rainṛī▫e pari▫a parem lagā. Gẖat ḏukẖ nīḏ▫ṛī▫e parsa▫o saḏā pagā. Pag ḏẖūr bāʼncẖẖa▫o saḏā jācẖa▫o nām ras bairāganī. Pari▫a rang rāṯī sahj māṯī mahā ḏurmaṯ ṯi▫āganī. Gėh bẖujā līnĥī parem bẖīnī milan parīṯam sacẖ magā. Binvanṯ Nānak ḏẖār kirpā raha▫o cẖarṇah sang lagā. ||1|| O peace-giving night, grow long, as I have come to enshrine love with my Beloved. Be thou short, O pain giving sleep, that I may ever clasp His feet. I long for the dust of God's feet, and ever beg for His Name, for the love of which I have renounced the world. Forsaking my supremely evil inclination, I have become imbued with my Beloved's love and am easily intoxicated with it. I have met my dear Lord on the True Path. He has taken me by my arm and in His love I am saturated. Nanak implores, Thee, O Lord, to extend to him this favour, that he may remain attached to Thy feet. ਵਧੁ = ਲੰਮੀ ਹੁੰਦੀ ਜਾ। ਸੁਖ = ਆਤਮਕ ਆਨੰਦ। ਰੈਨੜੀਏ = ਹੇ ਸੋਹਣੀ ਰਾਤ! ਪ੍ਰਿਅ = ਪਿਆਰੇ ਦਾ। ਘਟੁ = ਮੁੱਕਦੀ ਜਾ। ਨੀਦੜੀਏ = ਹੇ ਕੋਝੀ (ਗ਼ਫ਼ਲਤ ਦੀ) ਨੀਂਦ! ਪਰਸਉ = ਮੈਂ ਛੁਂਹਦੀ ਰਹਾਂ। ਪਗ = ਪੈਰ। ਬਾਂਛਉ = ਮੈਂ ਲੋਚਦੀ ਹਾਂ। ਜਾਚਉ = ਮੈਂ ਮੰਗਦੀ ਹਾਂ, ਜਾਚਉਂ। ਰਸਿ = ਰਸ ਵਿਚ। ਰੰਗਿ = ਰੰਗ ਵਿਚ। ਸਹਜ = ਆਤਮਕ ਅਡੋਲਤਾ। ਗਹਿ = ਫੜ ਕੇ। ਭੁਜਾ = ਬਾਂਹ। ਭੀਨੀ = ਭਿੱਜ ਗਈ। ਸਚ = ਸਦਾ-ਥਿਰ ਰਹਿਣ ਵਾਲਾ। ਮਗਾ = ਰਸਤਾ। ਰਹਉ = ਰਹਉਂ, ਮੈਂ ਰਹਾਂ।੧। ਹੇ ਆਤਮਕ ਆਨੰਦ ਦੇਣ ਵਾਲੀ ਸੋਹਣੀ (ਜੀਵਨ) ਰਾਤ! ਤੂੰ ਲੰਮੀ ਹੁੰਦੀ ਜਾ, (ਮੇਰੇ ਹਿਰਦੇ ਵਿਚ) ਪਿਆਰੇ ਦਾ ਪ੍ਰੇਮ ਬਣਿਆ ਰਹੇ। ਹੇ ਦੁਖਦਾਈ ਕੋਝੀ (ਗ਼ਫ਼ਲਤ ਦੀ) ਨੀਂਦ! ਤੂੰ ਘਟਦੀ ਜਾ, ਮੈਂ (ਤੈਥੋਂ ਬਚ ਕੇ) ਪ੍ਰਭੂ ਦੇ ਚਰਨ ਸਦਾ ਛੁਂਹਦੀ ਰਹਾਂ। ਮੈਂ (ਪ੍ਰਭੂ ਦੇ) ਚਰਨਾਂ ਦੀ ਧੂੜ ਲੋਚਦੀ ਹਾਂ, ਮੈਂ ਸਦਾ (ਉਸ ਦੇ ਦਰ ਤੋਂ ਇਹੀ) ਮੰਗਦੀ ਹਾਂ ਕਿ ਉਸ ਦੇ ਨਾਮ ਦੇ ਸਵਾਦ ਵਿਚ (ਦੁਨੀਆ ਵਲੋਂ) ਵੈਰਾਗਵਾਨ ਹੋਈ ਰਹਾਂ, ਪਿਆਰੇ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ, ਆਤਮਕ ਅਡੋਲਤਾ ਦੇ (ਆਨੰਦ ਵਿਚ) ਮਸਤ ਮੈਂ ਇਸ ਵੱਡੀ (ਵੈਰਨ) ਭੈੜੀ ਮਤਿ ਦਾ ਤਿਆਗ ਕਰੀ ਰੱਖਾਂ। (ਪ੍ਰਭੂ ਨੇ ਮੇਰੀ) ਬਾਂਹ ਫੜ ਕੇ ਮੈਨੂੰ ਆਪਣੀ ਬਣਾ ਲਿਆ ਹੈ, ਮੈਂ ਉਸ ਦੇ ਪ੍ਰੇਮ-ਰਸ ਵਿਚ ਭਿੱਜ ਗਈ ਹਾਂ, ਸਦਾ ਕਾਇਮ ਰਹਿਣ ਵਾਲੇ ਪ੍ਰੀਤਮ ਨੂੰ ਮਿਲਣਾ ਹੀ (ਜ਼ਿੰਦਗੀ ਦਾ ਸਹੀ) ਰਸਤਾ ਹੈ। ਨਾਨਕ ਬੇਨਤੀ ਕਰਦਾ ਹੈ (-ਹੇ ਪ੍ਰਭੂ!) ਕਿਰਪਾ ਕਰ, ਮੈਂ ਸਦਾ ਤੇਰੇ ਚਰਨਾਂ ਨਾਲ ਜੁੜਿਆ ਰਹਾਂ।੧। Ang Sahib. 544 Kirtan
  7. Guru Arjan Dev Ji in Raag Dhanaasri: ਧਨਾਸਰੀ ਮਹਲਾ ੫ ॥ ਕਿਤੈ ਪ੍ਰਕਾਰਿ ਨ ਤੂਟਉ ਪ੍ਰੀਤਿ ॥ ਦਾਸ ਤੇਰੇ ਕੀ ਨਿਰਮਲ ਰੀਤਿ ॥੧॥ ਰਹਾਉ ॥ Ḏẖanāsrī mėhlā 5. Kiṯai parkār na ṯūta▫o parīṯ. Ḏās ṯere kī nirmal rīṯ. ||1|| rahā▫o. Dhanasri 5th Guru. O Lord, so immaculate should be the way of life of Thy slave, that by no means his love for Thee may sunder. Pause. ਕਿਤੈ ਪ੍ਰਕਾਰਿ = ਕਿਸੇ ਤਰ੍ਹਾਂ ਭੀ। ਨ ਤੂਟਉ = ਟੁੱਟ ਨਾਹ ਜਾਏ। ਨਿਰਮਲ = ਪਵਿਤ੍ਰ। ਰੀਤਿ = ਜੀਵਨ-ਜੁਗਤਿ, ਜੀਵਨ-ਮਰਯਾਦਾ, ਰਹਿਣੀ-ਬਹਿਣੀ।੧।ਰਹਾਉ। ਹੇ ਪ੍ਰਭੂ! ਤੇਰੇ ਦਾਸਾਂ ਦੀ ਰਹਿਣੀ-ਬਹਿਣੀ ਪਵਿਤ੍ਰ ਰਹਿੰਦੀ ਹੈ, ਤਾ ਕਿ ਕਿਸੇ ਤਰ੍ਹਾਂ ਭੀ (ਉਹਨਾਂ ਦੀ ਤੇਰੇ ਨਾਲੋਂ) ਪ੍ਰੀਤਿ ਟੁੱਟ ਨਾਹ ਜਾਏ।੧।ਰਹਾਉ। ਜੀਅ ਪ੍ਰਾਨ ਮਨ ਧਨ ਤੇ ਪਿਆਰਾ ॥ ਹਉਮੈ ਬੰਧੁ ਹਰਿ ਦੇਵਣਹਾਰਾ ॥੧॥ Jī▫a parān man ḏẖan ṯe pi▫ārā. Ha▫umai banḏẖ har ḏevaṇhārā. ||1|| The Lord is dearer to me then my soul, life, heart and wealth. God alone is the setter of obstacle in the way egotism. ਜੀਅ ਤੇ = ਜਿੰਦ ਨਾਲੋਂ। ਬੰਧੁ = ਰੋਕ, ਬੰਨ੍ਹ। ਦੇਵਣਹਾਰਾ = ਦੇਣ-ਯੋਗਾ।੧। ਹੇ ਭਾਈ! ਪਰਮਾਤਮਾ ਦੇ ਦਾਸਾਂ ਨੂੰ ਆਪਣੀ ਜਿੰਦ ਨਾਲੋਂ, ਪ੍ਰਾਣਾਂ ਨਾਲੋਂ, ਮਨ ਨਾਲੋਂ, ਧਨ ਨਾਲੋਂ, ਉਹ ਪਰਮਾਤਮਾ ਸਦਾ ਪਿਆਰਾ ਲੱਗਦਾ ਹੈ ਜੋ ਹਉਮੈ ਦੇ ਰਾਹ ਵਿਚ ਬੰਨ੍ਹ ਮਾਰਨ ਦੀ ਸਮਰਥਾ ਰੱਖਦਾ ਹੈ।੧। ਚਰਨ ਕਮਲ ਸਿਉ ਲਾਗਉ ਨੇਹੁ ॥ ਨਾਨਕ ਕੀ ਬੇਨੰਤੀ ਏਹ ॥੨॥੪॥੫੮॥ Cẖaran kamal si▫o lāga▫o nehu. Nānak kī benanṯī eh. ||2||4||58|| May I be in love with the Lord's lotus feet. This alone is the Nanak, supplication, O Lord. ਸਿਉ = ਨਾਲ। ਲਾਗਉ = ਲੱਗੀ ਰਹੇ। ਨੇਹੁ = ਪਿਆਰ, ਪ੍ਰੀਤਿ।੨। ਹੇ ਭਾਈ! ਨਾਨਕ ਦੀ (ਭੀ ਪਰਮਾਤਮਾ ਦੇ ਦਰ ਤੇ ਸਦਾ) ਇਹੀ ਅਰਦਾਸ ਹੈ ਕਿ ਉਸ ਦੇ ਸੋਹਣੇ ਚਰਨਾਂ ਨਾਲ (ਨਾਨਕ ਦਾ) ਪਿਆਰ ਬਣਿਆ ਰਹੇ।੨।੪।੫੮। Ang. Sahib 684 kirtan
  8. Guru Arjan Dev Ji in Raag Gauri : ਗਉੜੀ ਮਹਲਾ ੫ ॥ ਮੀਤੁ ਕਰੈ ਸੋਈ ਹਮ ਮਾਨਾ ॥ ਮੀਤ ਕੇ ਕਰਤਬ ਕੁਸਲ ਸਮਾਨਾ ॥੧॥ Ga▫oṛī mėhlā 5. Mīṯ karai so▫ī ham mānā. Mīṯ ke karṯab kusal samānā. ||1|| Gauree, Fifth Mehl: Whatever my Friend does, I accept. My Friend's actions are pleasing to me. ||1|| ਹਮ = (ਭਾਵ,) ਮੈਂ। ਮਾਨਾ = ਮੰਨਦਾ ਹਾਂ, (ਸਿਰ-ਮੱਥੇ ਉਤੇ) ਮੰਨਦਾ ਹਾਂ। ਕੁਸਲ = ਸੁਖ। ਕੁਸਲ ਸਮਾਨਾ = ਸੁਖ ਵਰਗੇ, ਸੁਖ-ਰੂਪ।੧। (ਹੇ ਭਾਈ!) ਮੇਰਾ ਮਿੱਤਰ-ਪ੍ਰਭੂ ਜੋ ਕੁਝ ਕਰਦਾ ਹੈ ਉਸ ਨੂੰ ਮੈਂ (ਸਿਰ-ਮੱਥੇ ਉਤੇ) ਮੰਨਦਾ ਹਾਂ, ਮਿੱਤਰ-ਪ੍ਰਭੂ ਦੇ ਕੀਤੇ ਕੰਮ ਮੈਨੂੰ ਸੁਖਾਂ ਵਰਗੇ (ਪ੍ਰਤੀਤ ਹੁੰਦੇ) ਹਨ।੧। ਏਕਾ ਟੇਕ ਮੇਰੈ ਮਨਿ ਚੀਤ ॥ ਜਿਸੁ ਕਿਛੁ ਕਰਣਾ ਸੁ ਹਮਰਾ ਮੀਤ ॥੧॥ ਰਹਾਉ ॥ Ėkā tek merai man cẖīṯ. Jis kicẖẖ karṇā so hamrā mīṯ. ||1|| rahā▫o. Within my conscious mind, the One Lord is my only Support. One who does this is my Friend. ||1||Pause|| ਟੇਕ = ਆਸਰਾ। ਮਨਿ ਚੀਤਿ = ਮਨ-ਚਿੱਤ ਵਿਚ। ਜਿਸੁ = ਜਿਸ (ਪਰਮਾਤਮਾ) ਦਾ। ਕਿਛੁ ਕਰਣਾ = ਇਹ ਸਭ ਕੁਝ ਬਣਾਇਆ ਹੋਇਆ, ਇਹ ਸਾਰੀ ਰਚਨਾ।੧।ਰਹਾਉ। (ਹੇ ਭਾਈ!) ਮੇਰੇ ਮਨ-ਚਿੱਤ ਵਿਚ ਸਿਰਫ਼ ਇਹ ਸਹਾਰਾ ਹੈ ਕਿ ਜਿਸ ਪਰਮਾਤਮਾ ਦੀ ਇਹ ਸਾਰੀ ਰਚਨਾ ਹੈ ਉਹ ਮੇਰਾ ਮਿੱਤਰ ਹੈ।੧।ਰਹਾਉ। ਮੀਤੁ ਹਮਾਰਾ ਵੇਪਰਵਾਹਾ ॥ ਗੁਰ ਕਿਰਪਾ ਤੇ ਮੋਹਿ ਅਸਨਾਹਾ ॥੨॥ Mīṯ hamārā veparvāhā. Gur kirpā ṯe mohi asnāhā. ||2|| My Friend is Carefree. By Guru's Grace, I give my love to Him. ||2|| ਵੇਪਰਵਾਹਾ = ਬੇ-ਮੁਥਾਜ। ਤੇ = ਤੋਂ, ਨਾਲ। ਮੋਹਿ = ਮੇਰਾ। ਅਸਨਾਹਾ = ਅਸਨੇਹ, ਪਿਆਰ।੨। (ਹੇ ਭਾਈ!) ਮੇਰਾ ਮਿੱਤਰ-ਪ੍ਰਭੂ ਬੇ-ਮੁਥਾਜ ਹੈ (ਉਸ ਨੂੰ ਕਿਸੇ ਦੀ ਕੋਈ ਗ਼ਰਜ਼ ਨਹੀਂ ਕਾਣ ਨਹੀਂ), ਗੁਰੂ ਦੀ ਕਿਰਪਾ ਨਾਲ ਉਸ ਨਾਲ ਮੇਰਾ ਪਿਆਰ ਬਣ ਗਿਆ ਹੈ (ਭਾਵ, ਮੇਰੇ ਨਾਲ ਉਸ ਦੀ ਸਾਂਝ ਇਸ ਵਾਸਤੇ ਨਹੀਂ ਬਣੀ ਕਿ ਉਸ ਨੂੰ ਕੋਈ ਗ਼ਰਜ਼ ਸੀ। ਇਹ ਤਾਂ ਸਤਿਗੁਰੂ ਦੀ ਮਿਹਰ ਹੋਈ ਹੈ)।੨। ਮੀਤੁ ਹਮਾਰਾ ਅੰਤਰਜਾਮੀ ॥ ਸਮਰਥ ਪੁਰਖੁ ਪਾਰਬ੍ਰਹਮੁ ਸੁਆਮੀ ॥੩॥ Mīṯ hamārā anṯarjāmī. Samrath purakẖ pārbarahm su▫āmī. ||3|| My Friend is the Inner-knower, the Searcher of hearts. He is the All-powerful Being, the Supreme Lord and Master. ||3|| ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਸਮਰਥ = ਸਭ ਤਾਕਤਾਂ ਦਾ ਮਾਲਕ।੩। ਮੇਰਾ ਮਿੱਤਰ-ਪ੍ਰਭੂ (ਹਰੇਕ ਜੀਵ ਦੇ) ਦਿਲ ਦੀ ਜਾਣਨ ਵਾਲਾ ਹੈ। ਉਹ ਸਭ ਤਾਕਤਾਂ ਦਾ ਮਾਲਕ ਹੈ, ਸਭ ਵਿਚ ਵਿਆਪਕ ਹੈ, ਬੇਅੰਤ ਹੈ, ਸਭ ਦਾ ਮਾਲਕ ਹੈ।੩। ਹਮ ਦਾਸੇ ਤੁਮ ਠਾਕੁਰ ਮੇਰੇ ॥ ਮਾਨੁ ਮਹਤੁ ਨਾਨਕ ਪ੍ਰਭੁ ਤੇਰੇ ॥੪॥੪੦॥੧੦੯॥ Ham ḏāse ṯum ṯẖākur mere. Mān mahaṯ Nānak parabẖ ṯere. ||4||40||109|| I am Your servant; You are my Lord and Master. Nanak: my honor and glory are Yours, God. ||4||40||109|| ਦਾਸੇ = ਸੇਵਕ। ਠਾਕੁਰ = ਮਾਲਕ। ਮਹਤੁ = ਮਹੱਤ, ਮਹੱਤਤਾ, ਵਡਿਆਈ। ਤੇਰੇ = ਤੇਰੇ (ਸੇਵਕ ਬਣਿਆਂ)।੪। ਹੇ ਨਾਨਕ! (ਆਖ-) ਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ, ਮੈਂ ਤੇਰਾ ਸੇਵਕ ਹਾਂ। ਤੇਰਾ ਸੇਵਕ ਬਣਿਆਂ ਹੀ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ਵਡਿਆਈ ਮਿਲਦੀ ਹੈ।੪।੪੦।੧੦੯। Ang Sahib. 187 kirtan
  9. ਮੇਰੇ ਲਾਲ ਜੀਉ ਤੇਰਾ ਅੰਤੁ ਨ ਜਾਣਾ ॥ Mere lāl jī▫o ṯerā anṯ na jāṇā. ਤੂੰ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਤੂੰ ਆਪੇ ਸਰਬ ਸਮਾਣਾ ॥੧॥ ਰਹਾਉ ॥ Ŧūʼn jal thal mahī▫al bẖaripur līṇā ṯūʼn āpe sarab samāṇā. ||1|| rahā▫o.
  10. Guru Ram Das Ji in Raag Gauri Maajh: ਗਉੜੀ ਮਾਝ ਮਹਲਾ ੪ ॥ ਮੈ ਹਰਿ ਨਾਮੈ ਹਰਿ ਬਿਰਹੁ ਲਗਾਈ ਜੀਉ ॥ ਮੇਰਾ ਹਰਿ ਪ੍ਰਭੁ ਮਿਤੁ ਮਿਲੈ ਸੁਖੁ ਪਾਈ ਜੀਉ ॥ ਹਰਿ ਪ੍ਰਭੁ ਦੇਖਿ ਜੀਵਾ ਮੇਰੀ ਮਾਈ ਜੀਉ ॥ ਮੇਰਾ ਨਾਮੁ ਸਖਾ ਹਰਿ ਭਾਈ ਜੀਉ ॥੧॥ Ga▫oṛī mājẖ mėhlā 4. Mai har nāmai har birahu lagā▫ī jī▫o. Merā har parabẖ miṯ milai sukẖ pā▫ī jī▫o. Har parabẖ ḏekẖ jīvā merī mā▫ī jī▫o. Merā nām sakẖā har bẖā▫ī jī▫o. ||1|| Gauri Majh 4th Guru. For God's Name and God, I have developed love. When I meet my Lord God, the Friend, I obtain peace. By beholding Lord Master, I sustain life, O my mother. God's Name is my friend and brother. ਮੈ = ਮੈਨੂੰ। ਹਰਿ ਨਾਮ ੈ ਬਿਰਹੁ = ਹਰਿ-ਨਾਮ ਦੀ ਸਿੱਕ। ਮਿਤੁ = ਮਿੱਤਰ। ਪਾਈ = ਪਾਈਂ, ਮੈਂ ਪਾਂਦਾ ਹਾਂ। ਦੇਖਿ = ਵੇਖ ਕੇ। ਜੀਵਾ = ਜੀਵਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ, ਮੈਂ ਜੀਊ ਪੈਂਦਾ ਹਾਂ। ਮਾਈ = ਹੇ ਮਾਂ! ਸਖਾ = ਮਿੱਤਰ।੧। (ਹੇ ਸੰਤ ਜਨੋ!) ਹਰੀ ਨੇ ਮੈਨੂੰ (ਮੇਰੇ ਅੰਦਰ) ਹਰਿ-ਨਾਮ ਦੀ ਸਿੱਕ ਲਾ ਦਿੱਤੀ ਹੈ, ਮੈਂ (ਹੁਣ ਤਦੋਂ ਹੀ) ਆਨੰਦ ਅਨੁਭਵ ਕਰ ਸਕਦਾ ਹਾਂ ਜਦੋਂ ਮੈਨੂੰ ਮੇਰਾ ਮਿੱਤਰ ਹਰਿ-ਪ੍ਰਭੂ ਮਿਲ ਹੀ ਪਏ। ਹੇ ਮਾਂ! ਹਰਿ-ਪ੍ਰਭੂ ਨੂੰ ਵੇਖ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। (ਮੈਨੂੰ ਨਿਸ਼ਚਾ ਹੋ ਗਿਆ ਹੈ ਕਿ) ਹਰਿ-ਨਾਮ (ਹੀ) ਮੇਰਾ ਮਿੱਤਰ ਹੈ ਮੇਰਾ ਵੀਰ ਹੈ।੧। ਗੁਣ ਗਾਵਹੁ ਸੰਤ ਜੀਉ ਮੇਰੇ ਹਰਿ ਪ੍ਰਭ ਕੇਰੇ ਜੀਉ ॥ ਜਪਿ ਗੁਰਮੁਖਿ ਨਾਮੁ ਜੀਉ ਭਾਗ ਵਡੇਰੇ ਜੀਉ ॥ ਹਰਿ ਹਰਿ ਨਾਮੁ ਜੀਉ ਪ੍ਰਾਨ ਹਰਿ ਮੇਰੇ ਜੀਉ ॥ ਫਿਰਿ ਬਹੁੜਿ ਨ ਭਵਜਲ ਫੇਰੇ ਜੀਉ ॥੨॥ Guṇ gāvhu sanṯ jī▫o mere har parabẖ kere jī▫o. Jap gurmukẖ nām jī▫o bẖāg vadere jī▫o. Har har nām jī▫o parān har mere jī▫o. Fir bahuṛ na bẖavjal fere jī▫o. ||2|| O venerable Saints, sing the praises of my Lord God. O thee very fortunate ones, through the Guru meditate on God's Name. Lord God's Name, and God, are my life and soul. By repeating the Name, I shall not, afterwards again, cross the terrible ocean. ਸੰਤ ਜੀਉ = ਹੇ ਸੰਤ ਜੀ! ਕੇਰੇ = ਦੇ। ਜਪਿ = ਜਪ ਕੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਜੀਉ = ਹੇ ਜੀ! ਬਹੁੜਿ = ਮੁੜ। ਭਵਜਲ ਫੇਰੇ = ਸੰਸਾਰ-ਸਮੁੰਦਰ ਦੇ ਗੇੜ।੨। ਹੇ ਸੰਤ ਜਨੋ! ਤੁਸੀ ਮੇਰੇ ਹਰਿ-ਪ੍ਰਭੂ ਦੇ ਗੁਣ ਗਾਵੋ, ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪਿਆਂ ਵੱਡੇ ਭਾਗ ਜਾਗ ਪੈਂਦੇ ਹਨ। (ਹੇ ਸੰਤ ਜਨੋ!) ਹਰਿ ਦਾ ਨਾਮ (ਹੁਣ) ਮੇਰੀ ਜ਼ਿੰਦਗੀ ਦਾ ਆਸਰਾ ਹੈ। (ਜੇਹੜਾ ਮਨੁੱਖ ਹਰਿ-ਨਾਮ ਜਪਦਾ ਹੈ ਉਸ ਨੂੰ) ਮੁੜ ਸੰਸਾਰ-ਸਮੁੰਦਰ ਦੇ (ਜਨਮ ਮਰਨ ਦੇ) ਗੇੜ ਨਹੀਂ ਪੈਂਦੇ।੨। ਕਿਉ ਹਰਿ ਪ੍ਰਭ ਵੇਖਾ ਮੇਰੈ ਮਨਿ ਤਨਿ ਚਾਉ ਜੀਉ ॥ ਹਰਿ ਮੇਲਹੁ ਸੰਤ ਜੀਉ ਮਨਿ ਲਗਾ ਭਾਉ ਜੀਉ ॥ ਗੁਰ ਸਬਦੀ ਪਾਈਐ ਹਰਿ ਪ੍ਰੀਤਮ ਰਾਉ ਜੀਉ ॥ ਵਡਭਾਗੀ ਜਪਿ ਨਾਉ ਜੀਉ ॥੩॥ Ki▫o har parabẖ vekẖā merai man ṯan cẖā▫o jī▫o. Har melhu sanṯ jī▫o man lagā bẖā▫o jī▫o. Gur sabḏī pā▫ī▫ai har parīṯam rā▫o jī▫o. vadbẖāgī jap nā▫o jī▫o. ||3|| How shall I see the Lord Master; the yearning of my soul and body? Unite me with God, O honourable saints, my soul bears Him love, By the Guru's gospel, God, the Beloved King is obtained. O very fortunate mortal, do thou repeat the Name of the Lord. ਮਨਿ = ਮਨ ਵਿਚ। ਤਨਿ = ਹਿਰਦੇ ਵਿਚ। ਭਾਉ = ਪ੍ਰੇਮ। ਵਡਭਾਗੀ = ਵੱਡੇ ਭਾਗਾਂ ਨਾਲ।੩। ਹੇ ਸੰਤ ਜਨੋ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਚਾਉ ਬਣਿਆ ਰਹਿੰਦਾ ਹੈ ਕਿ ਮੈਂ ਕਿਵੇਂ ਹਰਿ-ਪ੍ਰਭੂ ਦਾ ਦਰਸਨ ਕਰ ਸਕਾਂ। ਹੇ ਸੰਤ ਜਨੋ! ਮੇਰੇ ਮਨ ਵਿਚ (ਹਰਿ-ਪ੍ਰਭੂ ਦੇ ਦਰਸਨ ਦੀ) ਤਾਂਘ ਲੱਗ ਰਹੀ ਹੈ, ਮੈਨੂੰ ਹਰਿ-ਪ੍ਰਭੂ ਮਿਲਾ ਦਿਉ। (ਹੇ ਸੰਤ ਜਨੋ!) ਗੁਰੂ ਦੇ ਸ਼ਬਦ ਦੀ ਰਾਹੀਂ ਵੱਡੇ ਭਾਗਾਂ ਨਾਲ ਹਰਿ-ਨਾਮ ਜਪ ਕੇ ਹੀ ਹਰਿ-ਪ੍ਰੀਤਮ ਨੂੰ ਮਿਲ ਸਕੀਦਾ ਹੈ।੩। ਮੇਰੈ ਮਨਿ ਤਨਿ ਵਡੜੀ ਗੋਵਿੰਦ ਪ੍ਰਭ ਆਸਾ ਜੀਉ ॥ ਹਰਿ ਮੇਲਹੁ ਸੰਤ ਜੀਉ ਗੋਵਿਦ ਪ੍ਰਭ ਪਾਸਾ ਜੀਉ ॥ ਸਤਿਗੁਰ ਮਤਿ ਨਾਮੁ ਸਦਾ ਪਰਗਾਸਾ ਜੀਉ ॥ ਜਨ ਨਾਨਕ ਪੂਰਿਅੜੀ ਮਨਿ ਆਸਾ ਜੀਉ ॥੪॥੫॥੩੧॥੬੯॥ Merai man ṯan vadṛī govinḏ parabẖ āsā jī▫o. Har melhu sanṯ jī▫o goviḏ parabẖ pāsā jī▫o. Saṯgur maṯ nām saḏā pargāsā jī▫o. Jan Nānak pūri▫aṛī man āsā jī▫o. ||4||5||31||69|| Within my mind and body is the great longing for the Lord Master. O Saints, unite me with the Lord Master, who is very near to me. By the True Guru's instruction, God's Name is, ever, manifest to me. The desire of slave Nanak's heart is fulfilled. ਪਾਸਾ = ਜੋ ਮੇਰੇ ਪਾਸ ਹੀ ਹੈ, ਮੇਰੇ ਨਾਲ ਹੀ ਹੈ। ਪੂਰਿਅੜੀ = ਪੂਰੀ ਹੋ ਜਾਂਦੀ ਹੈ।੪। ਹੇ ਸੰਤ ਜਨੋ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਗੋਵਿੰਦ-ਪ੍ਰਭੂ (ਦੇ ਮਿਲਾਪ) ਦੀ ਬੜੀ ਆਸ ਲੱਗੀ ਹੋਈ ਹੈ। ਹੇ ਸੰਤ ਜਨੋ! ਮੈਨੂੰ ਓਹ ਗੋਵਿੰਦ-ਪ੍ਰਭੂ ਮਿਲਾ ਦਿਉ ਜੋ ਮੇਰੇ ਅੰਦਰ ਵੱਸਦਾ ਹੈ। ਹੇ ਦਾਸ ਨਾਨਕ! ਗੁਰੂ ਦੀ ਮਤਿ ਤੇ ਤੁਰਿਆਂ ਹੀ ਸਦਾ (ਜੀਵ ਦੇ ਅੰਦਰ) ਹਰਿ ਦੇ ਨਾਮ ਦਾ ਪਰਕਾਸ਼ ਹੁੰਦਾ ਹੈ (ਜਿਸ ਨੂੰ ਗੁਰੂ ਦੀ ਮਤਿ ਪ੍ਰਾਪਤ ਹੁੰਦੀ ਹੈ ਉਸ ਦੇ) ਮਨ ਵਿਚ (ਪੈਦਾ ਹੋਈ ਪ੍ਰਭੂ-ਮਿਲਾਪ ਦੀ) ਆਸ ਪੂਰੀ ਹੋ ਜਾਂਦੀ ਹੈ।੪।੫।੩੧।੬੯। Ang Sahib. 175
  11. Guru Ram Das Ji, Raag Maali Gaura. Please find the complete shabad at this link ji. Shabad Kirtan :waheguru: P.S. Due to some technical problem, am unable to copy and post the shabad from the link.
  12. Beautiful thread..thanks everyone ji :waheguru:
  13. Guru Arjan Dev Ji in Raag Maajh.: ਮਾਝ ਮਹਲਾ ੫ ॥ ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥ Mājẖ mėhlā 5. Ŧūʼn merā piṯā ṯūʼnhai merā māṯā. Ŧūʼn merā banḏẖap ṯūʼn merā bẖarāṯā. Ŧūʼn merā rākẖā sabẖnī thā▫ī ṯā bẖa▫o kehā kāṛā jī▫o. ||1|| Majh, Fifth Guru. Thou art my father, Thou art my mother, Thou art my kinsman and Thou art my brother. In all the places Thou art my protector. Then why should I feel fear and anxiety? ਬੰਧਪੁ = ਸਨਬੰਧੀ, ਰਿਸ਼ਤੇਦਾਰ। ਥਾਈ = ਥਾਈਂ, ਥਾਵਾਂ ਤੇ। ਕਾੜਾ = ਚਿੰਤਾ।੧। ਹੇ ਪ੍ਰਭੂ! ਤੂੰ ਮੇਰਾ ਪਿਉ (ਦੇ ਥਾਂ) ਹੈਂ ਤੂੰ ਹੀ ਮੇਰਾ ਮਾਂ (ਦੇ ਥਾਂ) ਹੈ, ਤੂੰ ਮੇਰਾ ਰਿਸ਼ਤੇਦਾਰ ਹੈਂ ਤੂੰ ਹੀ ਮੇਰਾ ਭਰਾ ਹੈਂ। (ਹੇ ਪ੍ਰਭੂ! ਜਦੋਂ) ਤੂੰ ਹੀ ਸਭ ਥਾਵਾਂ ਤੇ ਮੇਰਾ ਰਾਖਾ ਹੈਂ, ਤਾਂ ਕੋਈ ਡਰ ਮੈਨੂੰ ਪੋਹ ਨਹੀਂ ਸਕਦਾ, ਕੋਈ ਚਿੰਤਾ ਮੇਰੇ ਉੱਤੇ ਜ਼ੋਰ ਨਹੀਂ ਪਾ ਸਕਦੀ।੧। ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥ ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ ॥ ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ ॥੨॥ Ŧumrī kirpā ṯe ṯuḏẖ pacẖẖāṇā. Ŧūʼn merī ot ṯūʼnhai merā māṇā. Ŧujẖ bin ḏūjā avar na ko▫ī sabẖ ṯerā kẖel akẖāṛā jī▫o. ||2|| By Thy grace do I understand Thee. Thou art my covert and Thou art my honour. Beside Thee there in no other second. The entire universe is the arena of Thy play. ਤੇ = ਤੋਂ, ਨਾਲ। ਤੁਧੁ = ਤੈਨੂੰ। ਪਛਾਣਾ = ਮੈਂ ਪਛਾਣਦਾ ਹਾਂ, ਮੈਂ ਸਾਂਝ ਪਾਂਦਾ ਹਾਂ। ਓਟ = ਆਸਰਾ। ਅਵਰੁ = ਹੋਰ। ਅਖਾੜਾ = ਪਿੜ, ਜਿਥੇ ਪਹਿਲਵਾਨ ਕੁਸ਼ਤੀਆਂ ਕਰਦੇ ਹਨ।੨। (ਹੇ ਪ੍ਰਭੂ!) ਤੇਰੀ ਮਿਹਰ ਨਾਲ ਹੀ ਮੈਂ ਤੇਰੇ ਨਾਲ ਡੂੰਘੀ ਸਾਂਝ ਪਾ ਸਕਦਾ ਹਾਂ। ਤੂੰ ਹੀ ਮੇਰਾ ਆਸਰਾ ਹੈਂ, ਤੂੰ ਹੀ ਮੇਰਾ ਫ਼ਖ਼ਰ ਦਾ ਥਾਂ ਹੈਂ। ਤੈਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਇਹ ਜਗਤ ਤਮਾਸ਼ਾ ਇਹ ਜਗਤ ਅਖਾੜਾ ਤੇਰਾ ਹੀ ਬਣਾਇਆ ਹੋਇਆ ਹੈ।੨। ਜੀਅ ਜੰਤ ਸਭਿ ਤੁਧੁ ਉਪਾਏ ॥ ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥ ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ ॥੩॥ Jī▫a janṯ sabẖ ṯuḏẖ upā▫e. Jiṯ jiṯ bẖāṇā ṯiṯ ṯiṯ lā▫e. Sabẖ kicẖẖ kīṯā ṯerā hovai nāhī kicẖẖ asāṛā jī▫o. ||3|| All the men and other beings Thou hast created. As is Thy will so are the tasks Thou hast assigned to them. All that is done is Thy doing. There is nothing ours in it. ਸਭਿ = ਸਾਰੇ। ਤੁਧੁ = ਤੂੰ ਹੀ। ਉਪਾਏ = ਪੈਦਾ ਕੀਤੇ ਹਨ। ਜਿਤੁ = ਜਿਸ ਪਾਸੇ ਜਿਸ (ਕੰਮ) ਵਿਚ। ਭਾਣਾ = ਤੈਨੂੰ ਚੰਗਾ ਲੱਗਾ। ਤਿਤੁ = ਉਸ (ਕੰਮ) ਵਿਚ। ਅਸਾੜਾ = ਸਾਡਾ।੩। (ਹੇ ਪ੍ਰਭੂ!) ਜਗਤ ਦੇ ਸਾਰੇ ਜੀਅ ਜੰਤ ਤੂੰ ਹੀ ਪੈਦਾ ਕੀਤੇ ਹਨ, ਜਿਸ ਜਿਸ ਕੰਮ ਵਿਚ ਤੇਰੀ ਰਜ਼ਾ ਹੋਈ ਤੂੰ ਉਸ ਉਸ ਕੰਮ ਵਿਚ (ਸਾਰੇ ਜੀਅ ਜੰਤ) ਲਾਏ ਹੋਏ ਹਨ। (ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਕੀਤਾ ਹੋ ਰਿਹਾ ਹੈ, ਸਾਡਾ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ।੩। ਨਾਮੁ ਧਿਆਇ ਮਹਾ ਸੁਖੁ ਪਾਇਆ ॥ ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ ॥ ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ ॥੪॥੨੪॥੩੧॥ Nām ḏẖi▫ā▫e mahā sukẖ pā▫i▫ā. Har guṇ gā▫e merā man sīṯlā▫i▫ā. Gur pūrai vajī vāḏẖā▫ī Nānak jiṯā bikẖāṛā jī▫o. ||4||24||31|| By meditating on Thine Name. I have obtained supreme bliss. By singing the God's praises my soul is cooled down. By the perfect Guru's grace, Nanak has captured the arduous battlefield and congratulations are pouring in on his victory. ਧਿਆਇ = ਸਿਮਰ ਕੇ। ਸੀਤਲਾਇਆ = ਠੰਢਾ ਹੋ ਗਿਆ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਵਾਧਾਈ = ਆਤਮਕ ਤੌਰ ਤੇ ਵਧਣ ਫੁਲਣ ਦੀ ਅਵਸਥਾ, ਉਤਸ਼ਾਹ। ਵਜੀ ਵਾਧਾਈ = ਉਤਸ਼ਾਹ ਦੀ ਹਾਲਤ ਪ੍ਰਬਲ ਹੋ ਰਹੀ ਹੈ (ਜਿਵੇਂ ਢੋਲ ਵੱਜਦਾ ਹੈ ਤੇ ਹੋਰ ਨਿੱਕੇ ਮੋਟੇ ਖੜਾਕ ਸੁਣੇ ਨਹੀਂ ਜਾਂਦੇ)। ਬਿਖਾੜਾ = ਬਿਖਮ ਅਖਾੜਾ, ਔਖੀ ਕੁਸ਼ਤੀ।੪। (ਹੇ ਭਾਈ!) ਪਰਮਤਾਮਾ ਦਾ ਨਾਮ ਸਿਮਰ ਕੇ ਮੈਂ ਬੜਾ ਆਤਮਕ ਆਨੰਦ ਹਾਸਲ ਕੀਤਾ ਹੈ। ਪਰਮਾਤਮਾ ਦੇ ਗੁਣ ਗਾ ਕੇ ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ। ਹੇ ਨਾਨਕ! (ਆਖ-) ਪੂਰੇ ਗੁਰੂ ਦੀ ਰਾਹੀਂ (ਮੇਰੇ ਅੰਦਰ) ਆਤਮਕ ਉਤਸ਼ਾਹ ਦਾ (ਮਾਨੋ) ਢੋਲ ਵੱਜ ਪਿਆ ਹੈ ਤੇ ਮੈਂ (ਵਿਕਾਰਾਂ ਨਾਲ ਹੋ ਰਿਹਾ) ਔਖਾ ਘੋਲ ਜਿੱਤ ਲਿਆ ਹੈ।੪।੨੪।੩੧। Ang. 103 Kirtan
  14. Thanks everyone ji for sharing and enjoying the same with me. :happy: :waheguru:
  15. By Bhai Nand Lal Ji in praise of Guru Gobind Singh Sahib Ji. ਨਾਸਰੋ ਮਨਸੂਰ ਗੁਰੁ ਗੋਬਿੰਦ ਸਿੰਘ ॥ nasaro manasoor gur gobindh singh || ਏਜ਼ਦੀ ਮਨਜ਼ੂਰ ਗੁਰੁ ਗੋਬਿੰਦ ਸਿੰਘ ॥੧੦੫॥ eaezadhee manazoor gur gobindh singh ||105|| ਹੱਕ ਰਾ ਗੰਜੂਰ ਗੁਰੁ ਗੋਬਿੰਦ ਸਿੰਘ ॥ hak ra ganjoor gur gobindh singh || ਹੁਮਲਾ ਫ਼ੈਜ਼ਿ ਨੂਰ ਗੁਰੁ ਗੋਬਿੰਦ ਸਿੰਘ ॥੧੦੬॥ humala aiz noor gur gobindh singh ||106|| ਹੱਕ ਹੱਕ ਆਗਾਹ ਗੁਰੁ ਗੋਬਿੰਦ ਸਿੰਘ ॥ hak hak agah gur gobindh singh || ਸ਼ਾਹਿ ਸ਼ਾਹਨਸ਼ਾਹ ਗੁਰੁ ਗੋਬਿੰਦ ਸਿੰਘ ॥੧੦੭॥ shahi shahanashah gur gobindh singh ||107|| ਬਰ ਦੋ ਆਲਮ ਸ਼ਾਹ ਗੁਰੁ ਗੋਬਿੰਦ ਸਿੰਘ ॥ bar dho alam shah gur gobindh singh || ਖ਼ਸਮ ਰਾ ਜਾਂ ਕਾਹ ਗੁਰੁ ਗੋਬਿੰਦ ਸਿੰਘ ॥੧੦੮॥ khhasam ra jan kah gur gobindh singh ||108|| ਫਾਇਜ਼ੁਲ ੳਨਵਾਰ ਗੁਰੁ ਗੋਬਿੰਦ ਸਿੰਘ ॥ faeizul ouanavar gur gobindh singh || ਕਾਸ਼ਫੁਲ ਅਸਰਾਰ ਗੁਰੁ ਗੋਬਿੰਦ ਸਿੰਘ ॥੧੦੯॥ kashaful asarar gur gobindh singh ||109|| ਅਲਮੁਲ ਅਸਤਾਰ ਗੁਰੁ ਗੋਬਿੰਦ ਸਿੰਘ ॥ alamul asathar gur gobindh singh || ਅਬਰਿ ਹਹਿਮਤ ਬਾਰ ਗੁਰੁ ਗੋਬਿੰਦ ਸਿੰਘ ॥੧੧੦॥ abar hehimath bar gur gobindh singh ||110|| ਮੁਕਬਲੋ ਮਕਬੂਲ ਗੁਰੁ ਗੋਬਿੰਦ ਸਿੰਘ ॥ mukabalo makabool gur gobindh singh || ਵਾਸਲੋ ਮੌਸੂਲ ਗੁਰੁ ਗੋਬਿੰਦ ਸਿੰਘ ॥੧੧੧॥ vasalo masool gur gobindh singh ||111|| ਜਾਂ ਫਰੋਜ਼ਿ ਨਹਿਰ ਗੁਰੁ ਗੋਬਿੰਦ ਸਿੰਘ ॥ jan faroz nehir gur gobindh singh || ਫ਼ੈਜ਼ਿ ਹਕ ਰਾ ਬਹਿਰ ਗੁਰੁ ਗੋਬਿੰਦ ਸਿੰਘ ॥੧੧੨॥ aiz hak ra behir gur gobindh singh ||112|| ਹੱਕ ਰਾ ਮਾਹਬੂਬ ਗੁਰੁ ਗੋਬਿੰਦ ਸਿੰਘ ॥ hak ra mahaboob gur gobindh singh || ਤਾਲਬੋ ਮਤਲੂਬ ਗੁਰੁ ਗੋਬਿੰਦ ਸਿੰਘ ॥੧੧੩॥ thalabo mathaloob gur gobindh singh ||113|| ਤੇਗ਼ ਰਾਹ ਫ਼ਤਾਹ ਗੁਰੁ ਗੋਬਿੰਦ ਸਿੰਘ ॥ thaegh rah athah gur gobindh singh || ਜਾਨੋ ਦਿਲ ਰਾ ਰਾਹ ਗੁਰੁ ਗੋਬਿੰਦ ਸਿੰਘ ॥੧੧੪॥ jano dhil ra rah gur gobindh singh ||114|| ਸਾਹਿਬੇ ਅਕਲੀਲ ਗੁਰੁ ਗੋਬਿੰਦ ਸਿੰਘ ॥ sahibae akaleel gur gobindh singh || ਜ਼ਿੱਲੇ ਹੱਕ ਤਜ਼ਲੀਲ ਗੁਰੁ ਗੋਬਿੰਦ ਸਿੰਘ ॥੧੧੫॥ zliae hak thazaleel gur gobindh singh ||115|| ਖ਼ਾਜ਼ਨੇ ਹਰ ਗੰਜ ਗੁਰੁ ਗੋਬਿੰਦ ਸਿੰਘ ॥ khhazanae har ganj gur gobindh singh || ਬਰਹਮੇ ਹਰ ਰੰਜ ਗੁਰੁ ਗੋਬਿੰਦ ਸਿੰਘ ॥੧੧੬॥ barehamae har ranj gur gobindh singh ||116|| ਦਾਵਰਿ ਆਫ਼ਾਕ ਗੁਰੁ ਗੋਬਿੰਦ ਸਿੰਘ ॥ dhavar aak gur gobindh singh || ਹਰ ਦੋ ਆਲਮ ਤਾਕ ਗੁਰੁ ਗੋਬਿੰਦ ਸਿੰਘ ॥੧੧੭॥ har dho alam thak gur gobindh singh ||117|| ਹਕ ਖ਼ੁਦ ਵਸਾਫ਼ਿ ਗੁਰੁ ਗੋਬਿੰਦ ਸਿੰਘ ॥ hak khhudh vasa gur gobindh singh || ਬਰਤਰੀਂ ਔਸਾਫ਼ਿ ਗੁਰੁ ਗੋਬਿੰਦ ਸਿੰਘ ॥੧੧੮॥ barathareen asa gur gobindh singh ||118|| ਖ਼ਾਸਗਾਂ ਦਰ ਪਾਇ ਗੁਰੁ ਗੋਬਿੰਦ ਸਿੰਘ ॥ khhasagan dhar pae gur gobindh singh || ਕੁਦਸੀਆਂ ਬਾਰਾਇ ਗੁਰੁ ਗੋਬਿੰਦ ਸਿੰਘ ॥੧੧੯॥ kudhaseeaan barae gur gobindh singh ||119|| ਮੁਕਬਲਾਂ ਮੱਦਾਹਿ ਗੁਰੁ ਗੋਬਿੰਦ ਸਿੰਘ ॥ mukabalan madhahi gur gobindh singh || ਜਾਨੋ ਦਿਲ ਰਾ ਰਾਹ ਗੁਰੁ ਗੋਬਿੰਦ ਸਿੰਘ ॥੧੨੦॥ jano dhil ra rah gur gobindh singh ||120|| ਲਾ ਮਕਾਂ ਪਾਬੋਸਿ ਗੁਰੁ ਗੋਬਿੰਦ ਸਿੰਘ ॥ la makan pabos gur gobindh singh || ਬਰ ਦੋ ਆਲਮ ਕੋਸਿ ਗੁਰੁ ਗੋਬਿੰਦ ਸਿੰਘ ॥੧੨੧॥ bar dho alam kos gur gobindh singh ||121|| ਸੁਲਸ ਹਮ ਮਾਹਕੁਮਿ ਗੁਰੁ ਗੋਬਿੰਦ ਸਿੰਘ ॥ sulas ham mahakum gur gobindh singh || ਰੁਬਾਅ ਹਮ ਮਖ਼ਤੂਮਿ ਗੁਰੁ ਗੋਬਿੰਦ ਸਿੰਘ ॥੧੨੨॥ rubaa ham makhhathoom gur gobindh singh ||122|| ਸੁਦਸ ਹਲਕਾ ਬਗੋਸ਼ਿ ਗੁਰੁ ਗੋਬਿੰਦ ਸਿੰਘ ॥ sudhas halaka bagosh gur gobindh singh || ਦੁਸ਼ਮਨ ਅਫ਼ਗਨ ਜੋਸ਼ਿ ਗੁਰੁ ਗੋਬਿੰਦ ਸਿੰਘ ॥੧੨੩॥ dhushaman agan josh gur gobindh singh ||123|| ਖ਼ਾਲਸੋ ਬੇਕੀਨਾ ਗੁਰੁ ਗੋਬਿੰਦ ਸਿੰਘ ॥ khhalaso baekeena gur gobindh singh || ਹੱਕ ਹੱਕ ਆਈਨਾ ਗੁਰੁ ਗੋਬਿੰਦ ਸਿੰਘ ॥੧੨੪॥ hak hak aeena gur gobindh singh ||124|| ਹੱਕ ਹੱਖ ਅੰਦੇਸ਼ ਗੁਰੁ ਗੋਬਿੰਦ ਸਿੰਘ ॥ hak hakh andhaesh gur gobindh singh || ਬਾਦਸ਼ਾਹ ਦਰਵੇਸ਼ ਗੁਰੁ ਗੋਬਿੰਦ ਸਿੰਘ ॥੧੨੫॥ badhashah dharavaesh gur gobindh singh ||125|| ਮੁਕੱਰਮੁਲ ਫਜ਼ਾਲ ਗੁਰੁ ਗੋਬਿੰਦ ਸਿੰਘ ॥ mukaramul fazal gur gobindh singh || ਮੁਨਿਅਮੁਲ ਮੁਤਆਲ ਗੁਰੁ ਗੋਬਿੰਦ ਸਿੰਘ ॥੧੨੬॥ muniamul muthaal gur gobindh singh ||126|| ਕਾਰਮੁਲ ਕੱਰਾਮ ਗੁਰੁ ਗੋਬਿੰਦ ਸਿੰਘ ॥ karamul karam gur gobindh singh || ਰਾਹਿਮੁਲ ਰਹਾਮ ਗੁਰੁ ਗੋਬਿੰਦ ਸਿੰਘ ॥੧੨੭॥ rahimul reham gur gobindh singh ||127|| ਨਾਇਮੁਲ ਮੁਨੀਆਮ ਗੁਰੁ ਗੋਬਿੰਦ ਸਿੰਘ ॥ naeimul muneeam gur gobindh singh || ਫ਼ਾਹਿਮੁਲ ਫ਼ੱਹਾਮ ਗੁਰੁ ਗੋਬਿੰਦ ਸਿੰਘ ॥੧੨੮॥ ahimul aeham gur gobindh singh ||128|| ਦਾਇਮੋ ਪਾਇੰਦਹ ਗੁਰੁ ਗੋਬਿੰਦ ਸਿੰਘ ॥ dhaeimo paeindheh gur gobindh singh || ਫ਼ੱਰਖ਼ੋ ਫ਼ਰਖੰਦਹ ਗੁਰੁ ਗੋਬਿੰਦ ਸਿੰਘ ॥੧੨੯॥ arakhho arakhandheh gur gobindh singh ||129|| ਫ਼ੈਜ਼ਿ ਸੁਬਹਾਂ ਜ਼ਾਤਿ ਗੁਰੁ ਗੋਬਿੰਦ ਸਿੰਘ ॥ aiz subehan zath gur gobindh singh || ਨੂਰਿ ਹੱਕ ਲਮਆਤਿ ਗੁਰੁ ਗੋਬਿੰਦ ਸਿੰਘ ॥੧੩੦॥ noor hak lamaath gur gobindh singh ||130|| ਵਾਸਫ਼ਾਨਿ ਜ਼ਾਤਿ ਗੁਰੁ ਗੋਬਿੰਦ ਸਿੰਘ ॥ vasan zath gur gobindh singh || ਵਾਸਲ ਅਜ਼ ਬਰਕਾਤਿ ਗੁਰੁ ਗੋਬਿੰਦ ਸਿੰਘ ॥੧੩੧॥ vasal az barakath gur gobindh singh ||131|| ਰਾਕਮਾਨਿ ਵਸਫ਼ਿ ਗੁਰੁ ਗੋਬਿੰਦ ਸਿੰਘ ॥ rakaman vasa gur gobindh singh || ਨਾਮਵਰ ਅਜ਼ ਲੁਤਫ਼ਿ ਗੁਰੁ ਗੋਬਿੰਦ ਸਿੰਘ ॥੧੩੨॥ namavar az lutha gur gobindh singh ||132|| ਨਾਜ਼ਰਾਨਿ ਰੂਇ ਗੁਰੁ ਗੋਬਿੰਦ ਸਿੰਘ ॥ nazaran rooe gur gobindh singh || ਮਸਤਿ ਹੱਕ ਦਰਕੂਇ ਗੁਰੁ ਗੋਬਿੰਦ ਸਿੰਘ ॥੧੩੩॥ masath hak dharakooe gur gobindh singh ||133|| ਖ਼ਾਕ ਬੋਸਿ ਪਾਏ ਗੁਰੁ ਗੋਬਿੰਦ ਸਿੰਘ ॥ khhak bos paeae gur gobindh singh || ਮੁਕਬਲ ਅਜ਼ ਆਲਾਏ ਗੁਰੁ ਗੋਬਿੰਦ ਸਿੰਘ ॥੧੩੪॥ mukabal az alaeae gur gobindh singh ||134|| ਕਾਦਿਰੇ ਹਰ ਕਾਰ ਗੁਰੁ ਗੋਬਿੰਦ ਸਿੰਘ ॥ kadhirae har kar gur gobindh singh || ਬੇਕਸਾਂ ਕਾ ਯਾਰ ਗੁਰੁ ਗੋਬਿੰਦ ਸਿੰਘ ॥੧੩੫॥ baekasan ka yar gur gobindh singh ||135|| ਸਾਜਦੋ ਮਕਸੂਦ ਗੁਰੁ ਗੋਬਿੰਦ ਸਿੰਘ ॥ sajadho makasoodh gur gobindh singh || ਜੁਮਲਾ ਫ਼ੈਜ਼ੋ ਜੂਦ ਗੁਰੁ ਗੋਬਿੰਦ ਸਿੰਘ ॥੧੩੬॥ jumala aizo joodh gur gobindh singh ||136|| ਸਰਵਰਾਂ ਰਾ ਤਾਜ ਗੁਰੁ ਗੋਬਿੰਦ ਸਿੰਘ ॥ saravaran ra thaj gur gobindh singh || ਬਰਤਰੀਂ ਮਿਅਰਾਜ ਗੁਰੁ ਗੋਬਿੰਦ ਸਿੰਘ ॥੧੩੭॥ barathareen miaraj gur gobindh singh ||137|| ਅਸ਼ਰ ਕੁਦਸੀ ਰਾਮਿ ਗੁਰੁ ਗੋਬਿੰਦ ਸਿੰਘ ॥ ashar kudhasee ram gur gobindh singh || ਵਾਸਫ਼ਿ ਅਕਰਾਮਿ ਗੁਰੁ ਗੋਬਿੰਦ ਸਿੰਘ ॥੧੩੮॥ vasa akaram gur gobindh singh ||138|| ਉੱਮਿਕੁਦਸ ਬੱਕਾਰਿ ਗੁਰੁ ਗੋਬਿੰਦ ਸਿੰਘ ॥ oumikudhas bakar gur gobindh singh || ਗ਼ਾਸ਼ੀਆ ਬਰਦਾਰਿ ਗੁਰੁ ਗੋਬਿੰਦ ਸਿੰਘ ॥੧੩੯॥ ghasheea baradhar gur gobindh singh ||139|| ਕਦਰਿ ਕੁਦਰਤ ਪੇਸ਼ਿ ਗੁਰੁ ਗੋਬਿੰਦ ਸਿੰਘ ॥ kadhar kudharath paesh gur gobindh singh || ਇਨਕੀਆਦ ਅੰਦੇਸ਼ਿ ਗੁਰੁ ਗੋਬਿੰਦ ਸਿੰਘ ॥੧੪੦॥ einakeeadh andhaesh gur gobindh singh ||140|| ਤਿਆਅ ੳਲਵੀਖ਼ਾਕ ਗੁਰੁ ਗੋਬਿੰਦ ਸਿੰਘ ॥ thiaa oualaveekhhak gur gobindh singh || ਚਾਕਰਿ ਚਾਲਾਕ ਗੁਰੁ ਗੋਬਿੰਦ ਸਿੰਘ ॥੧੪੧॥ chakar chalak gur gobindh singh ||141|| ਤਖ਼ਤਿ ਬਾਲਾ ਜ਼ੇਰਿ ਗੁਰੁ ਗੋਬਿੰਦ ਸਿੰਘ ॥ thakhhath bala zaer gur gobindh singh || ਲਾ ਮਕਾਨੇ ਸੈਰ ਗੁਰੁ ਗੋਬਿੰਦ ਸਿੰਘ ॥੧੪੨॥ la makanae sair gur gobindh singh ||142|| ਬਰਤਰ ਅਜ਼ ਹਰ ਕਦਰ ਗੁਰੁ ਗੋਬਿੰਦ ਸਿੰਘ ॥ barathar az har kadhar gur gobindh singh || ਜਾਵਿਦਾਨੀ ਸਦਰ ਗੁਰੁ ਗੋਬਿੰਦ ਸਿੰਘ ॥੧੪੩॥ javidhanee sadhar gur gobindh singh ||143|| ਆਲਮੇ ਰੋਸ਼ਨ ਜ਼ਿ ਗੁਰੁ ਗੋਬਿੰਦ ਸਿੰਘ ॥ alamae roshan z gur gobindh singh || ਜਾਨਿ ਦਿਲ ਗੁਲਸ਼ਨ ਜ਼ਿ ਗੁਰੁ ਗੋਬਿੰਦ ਸਿੰਘ ॥੧੪੪॥ jan dhil gulashan z gur gobindh singh ||144|| ਰੋਜ਼ ਅਫ਼ਜ਼ੂੰ ਜਾਹਿ ਗੁਰੁ ਗੋਬਿੰਦ ਸਿੰਘ ॥ roz azoon jahi gur gobindh singh || ਜ਼ੇਬ ਤਖ਼ਤੋ ਗਾਹ ਗੁਰੁ ਗੋਬਿੰਦ ਸਿੰਘ ॥੧੪੫॥ zaeb thakhhatho gah gur gobindh singh ||145|| ਮੁਰਸ਼ਦੁਲ ਦਾਰੈਨ ਗੁਰੁ ਗੋਬਿੰਦ ਸਿੰਘ ॥ murashadhul dharain gur gobindh singh || ਬੀਨਸ਼ੇ ਹਰ ਐਨ ਗੁਰੁ ਗੋਬਿੰਦ ਸਿੰਘ ॥੧੪੬॥ beenashae har ain gur gobindh singh ||146|| ਜੁਮਲਾ ਦਰ ਫ਼ੁਰਮਾਨਿ ਗੁਰੁ ਗੋਬਿੰਦ ਸਿੰਘ ॥ jumala dhar uraman gur gobindh singh || ਬਰਤਰ ਆਮਦ ਸ਼ਾਨਿ ਗੁਰੁ ਗੋਬਿੰਦ ਸਿੰਘ ॥੧੪੭॥ barathar amadh shan gur gobindh singh ||147|| ਹਰ ਦੁ ਆਲਮ ਖੈਲਿ ਗੁਰੁ ਗੋਬਿੰਦ ਸਿੰਘ ॥ har dh alam khail gur gobindh singh || ਜੁਮਲਾ ਅੰਦਰ ਜ਼ੈਲਿ ਗੁਰੁ ਗੋਬਿੰਦ ਸਿੰਘ ॥੧੪੮॥ jumala andhar zail gur gobindh singh ||148|| ਵਾਗਿਬੋ ਵੱਹਾਬ ਗੁਰੁ ਗੋਬਿੰਦ ਸਿੰਘ ॥ vagibo vaehab gur gobindh singh || ਫ਼ਾਤਿਹੇ ਹਰ ਬਾਬ ਗੁਰੁ ਗੋਬਿੰਦ ਸਿੰਘ ॥੧੪੯॥ athihae har bab gur gobindh singh ||149|| ਸ਼ਾਮਲੁਲ ਅਸ਼ਫਾਕ ਗੁਰੁ ਗੋਬਿੰਦ ਸਿੰਘ ॥ shamalul ashafak gur gobindh singh || ਕਾਮਲੁਲ ਅਖ਼ਲਾਕ ਗੁਰੁ ਗੋਬਿੰਦ ਸਿੰਘ ॥੧੫੦॥ kamalul akhhalak gur gobindh singh ||150|| ਰੂਹ ਦਰ ਹਰ ਜਿਸਮ ਗੁਰੁ ਗੋਬਿੰਦ ਸਿੰਘ ॥ rooh dhar har jisam gur gobindh singh || ਨੂਰ ਦਰ ਹਰ ਚਸ਼ਮ ਗੁਰੁ ਗੋਬਿੰਦ ਸਿੰਘ ॥੧੫੧॥ noor dhar har chasham gur gobindh singh ||151|| ਜੁਮਲਾ ਰੋਜ਼ੀ ਖ਼ਾਰਿ ਗੁਰੁ ਗੋਬਿੰਦ ਸਿੰਘ ॥ jumala rozee khhar gur gobindh singh || ਫ਼ੈਜ਼ਿ ਹੱਕ ਅਮਤਾਰਿ ਗੁਰੁ ਗੋਬਿੰਦ ਸਿੰਘ ॥੧੫੨॥ aiz hak amathar gur gobindh singh ||152|| ਬਿਸਤੋ ਹਫ਼ਤ ਗਦਾਇ ਗੁਰੁ ਗੋਬਿੰਦ ਸਿੰਘ ॥ bisatho hath gadhae gur gobindh singh || ਹਫ਼ਤ ਹਮ ਸ਼ੈਦਾਇ ਗੁਰੁ ਗੋਬਿੰਦ ਸਿੰਘ ॥੧੫੩॥ hath ham shaidhae gur gobindh singh ||153|| ਖ਼ਾਕਰੋਬ ਸਰਾਇ ਗੁਰੁ ਗੋਬਿੰਦ ਸਿੰਘ ॥ khhakarob sarae gur gobindh singh || ਖੁਮਸ ਵਸਫ਼ ਪੈਰਾਇ ਗੁਰੁ ਗੋਬਿੰਦ ਸਿੰਘ ॥੧੫੪॥ khumas vasa pairae gur gobindh singh ||154|| ਬਰ ਦੋ ਅਲਮ ਦਸœ ਗੁਰੁ ਗੋਬਿੰਦ ਸਿੰਘ ॥ bar dho alam dhasth gur gobindh singh || ਜੁਮਲਾ ਉਲਵੀ ਪਸਤ ਗੁਰੁ ਗੋਬਿੰਦ ਸਿੰਘ ॥੧੫੫॥ jumala oulavee pasath gur gobindh singh ||155|| ਲਾਲ ਸਗਿ ਗ਼ੁਲਾਮਿ ਗੁਰੁ ਗੋਬਿੰਦ ਸਿੰਘ ॥ lal sag ghulam gur gobindh singh || ਦਾਗ਼ਦਾਰਿ ਨਾਮ ਗੁਰੁ ਗੋਬਿੰਦ ਸਿੰਘ ॥੧੫੬॥ dhaghadhar nam gur gobindh singh ||156|| ਕਮਤਰੀ ਜ਼ਿ ਸਗਾਨਿ ਗੁਰੁ ਗੋਬਿੰਦ ਸਿੰਘ ॥ kamatharee z sagan gur gobindh singh || ਰੇਜ਼ਾ ਚੀਨਿ ਖਾਨਿ ਗੁਰੁ ਗੋਬਿੰਦ ਸਿੰਘ ॥੧੫੭॥ raeza cheen khan gur gobindh singh ||157|| ਬਾਦ ਜਾਨਸ਼ ਫ਼ਿਦਾਏ ਗੁਰੁ ਗੋਬਿੰਦ ਸਿੰਘ ॥ badh janash idhaeae gur gobindh singh || ਫ਼ਰਕਿ ਓ ਬਰ ਪਾਏ ਗੁਰੁ ਗੋਬਿੰਦ ਸਿੰਘ ॥੧੫੮॥ arak ou bar paeae gur gobindh singh ||158|| More links: Bhai Nand Lal Ji Kirtan & katha
  16. Guru Arjan Dev Ji. ਪਉੜੀ ॥ ਮਨੁ ਲੋਚੈ ਹਰਿ ਮਿਲਣ ਕਉ ਕਿਉ ਦਰਸਨੁ ਪਾਈਆ ॥ ਮੈ ਲਖ ਵਿੜਤੇ ਸਾਹਿਬਾ ਜੇ ਬਿੰਦ ਬਲਾਈਆ ॥ ਮੈ ਚਾਰੇ ਕੁੰਡਾ ਭਾਲੀਆ ਤੁਧੁ ਜੇਵਡੁ ਨ ਸਾਈਆ ॥ ਮੈ ਦਸਿਹੁ ਮਾਰਗੁ ਸੰਤਹੋ ਕਿਉ ਪ੍ਰਭੂ ਮਿਲਾਈਆ ॥ ਮਨੁ ਅਰਪਿਹੁ ਹਉਮੈ ਤਜਹੁ ਇਤੁ ਪੰਥਿ ਜੁਲਾਈਆ ॥ ਨਿਤ ਸੇਵਿਹੁ ਸਾਹਿਬੁ ਆਪਣਾ ਸਤਸੰਗਿ ਮਿਲਾਈਆ ॥ ਸਭੇ ਆਸਾ ਪੂਰੀਆ ਗੁਰ ਮਹਲਿ ਬੁਲਾਈਆ ॥ ਤੁਧੁ ਜੇਵਡੁ ਹੋਰੁ ਨ ਸੁਝਈ ਮੇਰੇ ਮਿਤ੍ਰ ਗਸਾਈਆ ॥੧੨॥ Pa▫oṛī. Man locẖai har milaṇ ka▫o ki▫o ḏarsan pā▫ī▫ā. Mai lakẖ viṛ▫ṯe sāhibā je binḏ bolā▫ī▫ā. Mai cẖāre kundā bẖālī▫ā ṯuḏẖ jevad na sā▫ī▫ā. Mai ḏasihu mārag sanṯaho ki▫o parabẖū milā▫ī▫ā. Man arpihu ha▫umai ṯajahu iṯ panth julā▫ī▫ā. Niṯ sevihu sāhib āpṇā saṯsang milā▫ī▫ā. Sabẖe āsā pūrī▫ā gur mahal bulā▫ī▫ā. Ŧuḏẖ jevad hor na sujẖ▫ī mere miṯar gosā▫ī▫ā. ||12|| Pauri. My mind longs to meet my God. How can I behold His vision? I deem to obtain lacs of rupees, If Thou, O Lord talk to me even for an instant. I have searched the four direction and have found none so great as Thee, O Lord. Show me the path, O saints. How can I meet my Lord? I dedicate my mind and renounce my ego. This is the path, along which walk I. Meeting with the society of saints, I ever serve my Lord. The Guru has ushered me into the Lord's presence and mine hopes are all realised. I can think of none else so great as Thee, O my Friend, the Lord of the World. ਪਾਈਆ = ਪਾਈਂ, ਪਾਵਾਂ। ਵਿੜਤੇ = ਵੱਟ ਲਏ, ਖੱਟ ਲਏ। ਸਾਹਿਬਾ = ਹੇ ਸਾਹਿਬ! ਬਲਾਈਆ = ਬੁਲਾਏਂ {ਅੱਖਰ 'ਬ' ਦੇ ਨਾਲ ਦੋ ਲਗਾਂ ਹਨ। ਲਫ਼ਜ਼ ਦੀ ਅਸਲ ਲਗ ੋ ਹੈ, ਇਥੇ ਪਾਠ ਕਰਨ ਲੱਗਿਆਂ ੁ ਪੜ੍ਹਨਾ ਹੈ}। ਬਿੰਦ = ਰਤਾ ਭਰ। ਸਾਈਆ = ਹੇ ਸਾਈਂ! ਸੰਤਹੋ = ਹੇ ਸੰਤ ਜਨੋ! ਕਿਉ = ਕਿਵੇਂ। ਇਤੁ ਪੰਥਿ = ਇਸ ਰਸਤੇ ਵਿਚ। ਜੁਲਾਈਆ = ਮੈਂ ਤੁਰਾਂ।੧੨। ਪ੍ਰਭੂ ਨੂੰ ਮਿਲਣ ਲਈ ਮੇਰਾ ਮਨ ਬੜਾ ਤਰਸਦਾ ਹੈ (ਪਰ ਸਮਝ ਨਹੀਂ ਆਉਂਦੀ ਕਿ) ਕਿਵੇਂ ਦਰਸਨ ਕਰਾਂ। ਹੇ (ਮੇਰੇ) ਮਾਲਕ! ਜੇ ਤੂੰ ਮੈਨੂੰ ਰਤਾ ਭਰ ਭੀ ਵਾਜ ਮਾਰੇਂ ਤਾਂ (ਮੈਂ ਸਮਝਦਾ ਹਾਂ ਕਿ) ਮੈਂ ਲੱਖਾਂ ਰੁਪਏ ਖੱਟ ਲਏ ਹਨ। ਹੇ ਮੇਰੇ ਸਾਈਂ! ਮੈਂ ਚੁਫੇਰੇ ਸਾਰੀ ਸ੍ਰਿਸ਼ਟੀ ਖੋਜ ਕੇ ਵੇਖ ਲਿਆ ਹੈ ਕਿ ਤੇਰੇ ਜੇਡਾ ਹੋਰ ਕੋਈ ਨਹੀਂ ਹੈ। ਹੇ ਸੰਤ ਜਨੋ! (ਤੁਸੀ ਹੀ) ਮੈਨੂੰ ਰਾਹ ਦੱਸੋ ਕਿ ਮੈਂ ਪ੍ਰਭੂ ਨੂੰ ਕਿਵੇਂ ਮਿਲਾਂ। (ਸੰਤ ਜਨ ਰਾਹ ਦੱਸਦੇ ਹਨ ਕਿ) ਮਨ (ਪ੍ਰਭੂ ਦੇ) ਭੇਟਾ ਕਰੋ ਹਉਮੈ ਦੂਰ ਕਰੋ (ਤੇ ਆਖਦੇ ਹਨ ਕਿ) ਮੈਂ ਇਸ ਰਸਤੇ ਉਤੇ ਤੁਰਾਂ। (ਸੰਤ ਉਪਦੇਸ਼ ਦੇਂਦੇ ਹਨ ਕਿ) ਸਦਾ ਆਪਣੇ ਮਾਲਕ-ਪ੍ਰਭੂ ਨੂੰ ਯਾਦ ਕਰੋ (ਤੇ ਕਹਿੰਦੇ ਹਨ ਕਿ) ਮੈਂ ਸਤਸੰਗ ਵਿਚ ਮਿਲਾਂ। ਜਦੋਂ ਪ੍ਰਭੂ ਦੀ ਹਜ਼ੂਰੀ ਵਿਚ ਗੁਰੂ ਨੇ ਸੱਦ ਲਿਆ, ਤਾਂ ਸਾਰੀਆਂ ਆਸਾਂ ਪੂਰੀਆਂ ਹੋ ਜਾਣਗੀਆਂ। ਹੇ ਮੇਰੇ ਮਿਤ੍ਰ! ਹੇ ਧਰਤੀ ਦੇ ਮਾਲਕ! ਮੈਨੂੰ ਤੇਰੇ ਜੇਡਾ ਹੋਰ ਕੋਈ ਲੱਭਦਾ ਨਹੀਂ (ਤੂੰ ਮੇਹਰ ਕਰ, ਤੇ ਦੀਦਾਰ ਦੇਹ)।੧੨। Ang. 1098 kirtan
  17. WJKK WJKF Veerji, ..like Maharaj turns His back towards His sikh ji. ? ਆਸਾ ॥ ਕਰਵਤੁ ਭਲਾ ਨ ਕਰਵਟ ਤੇਰੀ ॥ ਲਾਗੁ ਗਲੇ ਸੁਨੁ ਬਿਨਤੀ ਮੇਰੀ ॥੧॥ Āsā. Karvaṯ bẖalā na karvat ṯerī. Lāg gale sun binṯī merī. ||1|| Asa. To be cut with the saw is better than that thou turnest thy back on me. Take me to thy bosom and hear my entreaty. ਕਰਵਤੁ = {Skt. कर्वत्र} ਆਰਾ। ਕਰਵਟ = ਪਿੱਠ।੧। ਦਾਤਾ! ਤੇਰੇ ਪਿੱਠ ਦੇਣ ਨਾਲੋਂ ਮੈਨੂੰ (ਸਰੀਰ ਉੱਤੇ) ਆਰਾ ਸਹਾਰ ਲੈਣਾ ਚੰਗਾ ਹੈ (ਭਾਵ, ਆਰੇ ਨਾਲ ਸਰੀਰ ਚਿਰਾਣ ਵਿਚ ਇਤਨੀ ਪੀੜ ਨਹੀਂ, ਜਿਤਨੀ ਤੇਰੀ ਮਿਹਰ ਦੀ ਨਿਗਾਹ ਤੋਂ ਵਾਂਜੇ ਰਹਿਣ ਵਿਚ ਹੈ); (ਹੇ ਸੱਜਣ ਪ੍ਰਭੂ!) ਮੇਰੀ ਅਰਜੋਈ ਸੁਣ, ਤੇ ਮੇਰੇ ਗਲ ਲੱਗ (ਭਾਵ, ਤੇਰੀ ਯਾਦ ਮੇਰੇ ਗਲ ਦਾ ਹਾਰ ਬਣੀ ਰਹੇ)।੧। ਹਉ ਵਾਰੀ ਮੁਖੁ ਫੇਰਿ ਪਿਆਰੇ ॥ ਕਰਵਟੁ ਦੇ ਮੋ ਕਉ ਕਾਹੇ ਕਉ ਮਾਰੇ ॥੧॥ ਰਹਾਉ ॥ Ha▫o vārī mukẖ fer pi▫āre. Karvat ḏe mo ka▫o kāhe ka▫o māre. ||1|| rahā▫o. I am a sacrifice unto thee. Turn thy face towards me, O my beloved. Why doest thou kill me by turning thy back on me? Pause ਹਉ ਵਾਰੀ = ਮੈਂ ਤੈਥੋਂ ਸਦਕੇ। ਪਿਆਰੇ = ਹੇ ਪਿਆਰੇ ਪ੍ਰਭੂ।੧।ਰਹਾਉ। ਹੇ ਪਿਆਰੇ ਪ੍ਰਭੂ! ਮੈਂ ਤੈਥੋਂ ਕੁਰਬਾਨ! ਮੇਰੇ ਵੱਲ ਤੱਕ; ਮੈਨੂੰ ਪਿੱਠ ਦੇ ਕੇ ਕਿਉਂ ਮਾਰ ਰਿਹਾ ਹੈਂ? (ਭਾਵ, ਜੇ ਤੂੰ ਮੇਰੇ ਉੱਤੇ ਮਿਹਰ ਦੀ ਨਜ਼ਰ ਨਾਹ ਕਰੇਂ, ਤਾਂ ਮੈਂ ਜੀਊ ਨਹੀਂ ਸਕਦਾ)।੧।ਰਹਾਉ। ਜਉ ਤਨੁ ਚੀਰਹਿ ਅੰਗੁ ਨ ਮੋਰਉ ॥ ਪਿੰਡੁ ਪਰੈ ਤਉ ਪ੍ਰੀਤਿ ਨ ਤੋਰਉ ॥੨॥ Ja▫o ṯan cẖīrėh ang na mora▫o. Pind parai ṯa▫o parīṯ na ṯora▫o. ||2|| Even if thou cut my body, I shall not turn away my limb from thee. Even though my body falls, I shall not break my love with thee, even then. ਅੰਗੁ = ਸਰੀਰ। ਨ ਮੋਰਉ = ਮੈਂ ਪਿਛਾਂਹ ਨਾਹ ਹਟਾਵਾਂਗਾ, ਮੈਂ ਨਹੀਂ ਮੋੜਾਂਗਾ। ਪਿੰਡੁ ਪਰੈ = ਜੇ ਮੇਰਾ ਸਰੀਰ ਢਹਿ ਭੀ ਪਏਗਾ, ਜੇ ਸਰੀਰ ਨਾਸ ਭੀ ਹੋ ਜਾਇਗਾ।੨। ਹੇ ਪ੍ਰਭੂ! ਜੇ ਮੇਰਾ ਸਰੀਰ ਚੀਰ ਦੇਵੇਂ ਤਾਂ ਭੀ ਮੈਂ (ਇਸ ਨੂੰ ਬਚਾਣ ਦੀ ਖ਼ਾਤਰ) ਪਿਛਾਂਹ ਨਹੀਂ ਹਟਾਵਾਂਗਾ; ਇਹ ਸਰੀਰ ਨਾਸ ਹੋ ਜਾਣ ਤੇ ਭੀ ਮੈਂ ਤੇਰੇ ਨਾਲੋਂ ਪਿਆਰ ਨਹੀਂ ਤੋੜਨਾ।੨। ਹਮ ਤੁਮ ਬੀਚੁ ਭਇਓ ਨਹੀ ਕੋਈ ॥ ਤੁਮਹਿ ਸੁ ਕੰਤ ਨਾਰਿ ਹਮ ਸੋਈ ॥੩॥ Ham ṯum bīcẖ bẖa▫i▫o nahī ko▫ī. Ŧumėh so kanṯ nār ham so▫ī. ||3|| Between me and thee, there is not another. Thou art the same Spouse and I the same wife. ਬੀਚੁ = ਵਿੱਥ। ਤੁਮਹਿ = ਤੂੰ ਹੀ। ਸੋਈ = ਉਹੀ।੩। ਹੇ ਪਿਆਰੇ! ਮੇਰੇ ਤੇਰੇ ਵਿਚ ਕੋਈ ਵਿੱਥ ਨਹੀਂ ਹੈ, ਤੂੰ ਉਹੀ ਪ੍ਰਭੂ-ਖਸਮ ਹੈਂ ਤੇ ਮੈਂ ਜੀਵ-ਇਸਤ੍ਰੀ ਤੇਰੀ ਨਾਰ ਹਾਂ।੩। ਕਹਤੁ ਕਬੀਰੁ ਸੁਨਹੁ ਰੇ ਲੋਈ ॥ ਅਬ ਤੁਮਰੀ ਪਰਤੀਤਿ ਨ ਹੋਈ ॥੪॥੨॥੩੫॥ Kahaṯ Kabīr sunhu re lo▫ī. Ab ṯumrī parṯīṯ na ho▫ī. ||4||2||35|| Says Kabir, hear O Loi, my wife. Now, no reliance can be pleased in thee. ਰੇ ਲੋਈ = ਹੇ ਲੋਕ! ਹੇ ਜਗਤ! ਹੇ ਦੁਨੀਆ ਦੇ ਮੋਹ!।੪। (ਇਹ ਵਿੱਥ ਪੁਆਉਣ ਵਾਲਾ ਚੰਦਰਾ ਜਗਤ ਦਾ ਮੋਹ ਸੀ, ਸੋ,) ਕਬੀਰ ਆਖਦਾ ਹੈ-ਸੁਣ, ਹੇ ਜਗਤ! (ਹੇ ਜਗਤ ਦੇ ਮੋਹ!) ਹੁਣ ਕਦੇ ਮੈਂ ਤੇਰਾ ਇਤਬਾਰ ਨਹੀਂ ਕਰਾਂਗਾ (ਹੇ ਮੋਹ! ਹੁਣ ਮੈਂ ਤੇਰੇ ਜਾਲ ਵਿਚ ਨਹੀਂ ਫਸਾਂਗਾ, ਤੂੰ ਹੀ ਮੈਨੂੰ ਮੇਰੇ ਪਤੀ-ਪ੍ਰਭੂ ਤੋਂ ਵਿਛੋੜਦਾ ਹੈਂ)।੪।੨।੩੫। ❁ ਸ਼ਬਦ ਦਾ ਭਾਵ: ਜਗਤ ਦਾ ਮੋਹ ਜੀਵ ਨੂੰ ਪ੍ਰਭੂ ਨਾਲੋਂ ਵਿਛੋੜਦਾ ਹੈ, ਇਸ ਤੋਂ ਬਚਣ ਲਈ ਸਦਾ ਪ੍ਰਭੂ ਦੇ ਦਰ ਤੇ ਅਰਦਾਸ ਕਰਨੀ ਜ਼ਰੂਰੀ ਹੈ।੩੫। ❀ ਨੋਟ: ਇਸ ਸ਼ਬਦ ਦਾ ਅਰਥ ਕਰਨ ਲੱਗਿਆਂ ਵਿਦਵਾਨ ਸੱਜਣ ਆਮ ਤੌਰ ਤੇ ਇਕ ਅਜੀਬ ਜਿਹੀ ਕਹਾਣੀ ਇਉਂ ਲਿਖ ਰਹੇ ਹਨ: (੧) ਕਬੀਰ ਜੀ ਦੇ ਘਰੋਂ ਮਾਈ ਲੋਈ ਪਹਿਲਾਂ ਤਾਂ ਇਹਨਾਂ ਤਬਦੀਲੀਆਂ ਦੇ ਵਿਰੁਧ ਅੜੀ ਰਹੀ, ਫਿਰ ਖਿਮਾ ਮੰਗਦੀ ਹੈ, ਪਰ ਕਬੀਰ ਜੀ ਨਰਾਜ਼ ਹੀ ਰਹਿੰਦੇ ਹਨ ਤੇ ਕਹਿੰਦੇ ਹਨ ਕਿ ਹੁਣ ਤੇਰੇ ਉੱਤੇ ਇਤਬਾਰ ਨਹੀਂ ਰਿਹਾ। (੨) ਲੋਈ ਦੇ ਕਿਸੇ ਸੰਤ ਦੀ ਪ੍ਰਸ਼ਾਦ ਨਾਲ ਸੇਵਾ ਨ ਕਰਨ ਤੇ ਕਬੀਰ ਜੀ ਰੰਜ ਹੋ ਕੇ ਬਹਿ ਗਏ। ਲੋਈ ਨੇ ਇਹ ਬੇਨਤੀ ਕੀਤੀ; ਪਿਛਲੀਆਂ ਦੋ ਤੁਕਾਂ ਕਬੀਰ ਜੀ ਦੀਆਂ ਹਨ, ਬਾਕੀ ਲੋਈ ਜੀ ਦੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿੱਖ ਦੇ ਜੀਵਨ ਦੀ ਥੰਮ੍ਹੀ ਹੈ। ਇਹ ਐਸੇ ਆਤਮਕ ਵਲਵਲੇ ਹਨ, ਜੋ ਹਰੇਕ ਸਿੱਖ ਦੇ ਅੰਦਰ ਉੱਠਣੇ ਜ਼ਰੂਰੀ ਹਨ। ਇੱਥੇ ਕਿਸੇ ਐਸੀਆਂ ਹੋ ਬੀਤੀਆਂ ਗੱਲਾਂ ਦਾ ਜ਼ਿਕਰ ਨਹੀਂ, ਜੋ ਹੁਣ ਸਾਡੇ ਜੀਵਨ ਵਿਚ ਨਹੀਂ ਵਾਪਰ ਸਕਦੀਆਂ ਜਾਂ ਨਹੀਂ ਵਾਪਰਨੀਆਂ ਚਾਹੀਦੀਆਂ। ਬਾਣੀ ਵਿਚ ਜੀਵਨ ਦੇ ਉਹ ਤਰੰਗ ਤੇ ਉਹ ਨਿਯਮ ਦਿੱਤੇ ਹਨ, ਜੋ, ਜਦ ਤਕ ਜਗਤ ਬਣਿਆ ਰਹੇਗਾ ਇਨਸਾਨੀ ਜੀਵਨ ਉਤੇ ਢੁਕਦੇ ਰਹਿਣਗੇ, ਤੇ ਹਨੇਰੇ ਵਿਚ ਤੁਰਦੇ ਜੀਵਾਂ ਨੂੰ ਸਹੀ ਰਾਹ ਦੱਸਦੇ ਰਹਿਣਗੇ। ਜੇ ਕੋਈ ਸ਼ਬਦ ਐਸ ਵੇਲੇ ਮਨੁੱਖਾ-ਜੀਵਨ ਵਿਚ ਠੀਕ ਫਬਵਾਂ ਨਹੀਂ ਜਾਪਦਾ, ਤਾਂ ਉਸ ਦੇ ਅਰਥ ਕਰਨ ਵੇਲੇ ਕੋਈ ਬੀਤੀ ਕਹਾਣੀ ਜੋੜ ਕੇ ਘਰ ਪੂਰਾ ਨਹੀਂ ਕੀਤਾ ਜਾ ਸਕੇਗਾ। ਪੂਰਨ ਸ਼ਰਧਾ ਵਾਲੇ ਸਿੱਖ ਦੇ ਅੰਦਰ ਇਹ ਖ਼ਿਆਲ ਉੱਠਣਾ ਕੁਦਰਤੀ ਹੈ ਕਿ ਐਸ ਵੇਲੇ ਇਹ ਸ਼ਬਦ ਮੈਨੂੰ ਕੀਹ ਚਾਨਣ ਦੇ ਰਿਹਾ ਹੈ। ਇਸ ਉੱਪਰ-ਦਿੱਤੀ ਕਹਾਣੀ ਵਿਚੋਂ ਇੱਕੋ ਗੱਲ ਪਰਤੱਖ ਦਿੱਸਦੀ ਹੈ ਕਿ ਲੋਈ ਉੱਤੇ ਉਹਨਾਂ ਦੇ ਪਤੀ ਭਗਤ ਕਬੀਰ ਜੀ ਗੁੱਸੇ ਹੋ ਗਏ, ਮਾਈ ਲੋਈ ਨੇ ਮਨਾਣ ਲਈ ਬੜੇ ਤਰਲੇ ਲਏ, ਪਰ ਕਬੀਰ ਜੀ ਨਾਹ ਹੀ ਮੰਨੇ। ਘਰਾਂ ਵਿਚ, ਕਹਿੰਦੇ ਹਨ, ਭਾਂਡੇ ਭੀ ਠਹਿਕ ਪੈਂਦੇ ਹਨ; ਕੋਈ ਵਿਰਲਾ ਹੀ ਘਰ ਹੋਵੇਗਾ ਜਿੱਥੇ ਵਹੁਟੀ ਖਸਮ ਕਦੇ ਭੀ ਆਪੋ ਵਿਚ ਨਰਾਜ਼ ਨਾਹ ਹੁੰਦੇ ਹੋਣ। ਤਾਂ, ਕੀ ਇਸ ਸ਼ਬਦ ਨੇ ਇਹੀ ਸਾਡੀ ਅਗਵਾਈ ਕਰਨੀ ਹੈ, ਕਿ ਜੇ, ਇਕ ਵਾਰੀ ਵਹੁਟੀ ਉੱਤੇ ਗੁੱਸੇ ਹੋ ਪਏ, ਉਹ ਵਿਚਾਰੀ ਪਈ ਤਰਲੇ ਕਰੇ ਅਸਾਂ ਉਸ ਉੱਤੇ ਮੁੜ ਇਤਬਾਰ ਕਰਨਾ ਹੀ ਨਹੀਂ? ਤਾਂ ਫਿਰ, ਅਜਿਹੇ ਘਰਾਂ ਦੀ ਵੱਸੋਂ ਕਿਹੋ ਜਿਹੀ ਬਣ ਜਾਇਗੀ? ਸਿੱਖ ਧਰਮ ਦੇ ਇਤਿਹਾਸ ਵਿਚ ਅਜੇ ਤਕ ਕਿਤੇ ਇਹ ਗੱਲ ਲਿਖੀ ਨਹੀਂ ਮਿਲਦੀ ਕਿ ਸਤਿਗੁਰੂ ਜੀ ਨੇ ਮਾਈ ਲੋਈ ਨੂੰ ਭਗਤਾਂ ਦੀ ਸ਼੍ਰੇਣੀ ਵਿਚ ਸ਼ਾਮਲ ਕਰ ਲਿਆ ਸੀ। ਤਾਂ ਫਿਰ, ਮਾਈ ਲੋਈ ਦੀ ਕੋਈ ਕਵਿਤਾ ਬਾਣੀ ਦਾ ਦਰਜਾ ਨਹੀਂ ਰੱਖ ਸਕਦੀ ਸੀ। ਜਿਸ ਇਸਤ੍ਰੀ ਉੱਤੇ ਉਸ ਦਾ ਆਪਣਾ ਹੀ ਪਤੀ ਬੇਪ੍ਰਤੀਤੀ ਜ਼ਾਹਰ ਕਰ ਰਿਹਾ ਦੱਸਿਆ ਜਾਂਦਾ ਹੈ, ਉਸ ਦੇ ਲਫ਼ਜ਼ ਰੱਬੀ-ਜੋਤ ਦੇ ਖ਼ਜ਼ਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਹੀਂ ਸਨ ਹੋ ਸਕਦੇ। ਕਿਸੇ ਭੀ ਸ਼ਬਦ ਨੂੰ ਸਮਝਣ ਲਈ ਸਾਖੀਆਂ ਦਾ ਆਸਰਾ ਲੈਣਾ ਕਈ ਵਾਰੀ ਕੁਰਾਹੇ ਪਾ ਸਕਦਾ ਹੈ, ਜਿਵੇਂ ਕਿ ਇਸ ਸ਼ਬਦ ਬਾਰੇ ਪਰਤੱਖ ਦਿੱਸ ਰਿਹਾ ਹੈ। ਅਸਲ ਵਿਚ ਇੱਥੇ ਕੋਈ ਭੀ ਝਗੜਾ ਕਬੀਰ ਜੀ ਦਾ ਮਾਈ ਲੋਈ ਨਾਲ ਨਹੀਂ ਹੋ ਰਿਹਾ। ਕਬੀਰ ਜੀ ਨੇ ਲਫ਼ਜ਼ 'ਲੋਈ' ਹੋਰ ਭੀ ਕਈ ਸ਼ਬਦਾਂ ਵਿਚ ਵਰਤਿਆ ਹੈ, ਪਰ ਹਰ ਥਾਂ ਉਸ ਨੂੰ 'ਮਾਈ ਲੋਈ' ਸਮਝਣਾ ਭਾਰੀ ਭੁੱਲ ਹੈ। ਇਸ ਸ਼ਬਦ ਵਿਚ ਵਰਤਿਆ ਲਫ਼ਜ਼ 'ਲੋਈ' ਕਿਸੇ ਜ਼ਨਾਨੀ ਵਾਸਤੇ ਹੈ ਜਾਂ ਕਿਸੇ 'ਪੁਲਿੰਗ ਪਦਾਰਥ' ਬਾਰੇ, ਇਹ ਨਿਰਨਾ ਲਫ਼ਜ਼ 'ਰੇ' ਤੋਂ ਹੋ ਰਿਹਾ ਹੈ। 'ਰੇ' ਸਦਾ ਹੀ ਪੁਲਿੰਗ ਵਾਸਤੇ ਹੁੰਦਾ ਹੈ, ਤੇ, 'ਰੀ' ਇਸਤ੍ਰੀ-ਲਿੰਗ ਵਾਸਤੇ। ਜਿਵੇਂ: ਰੇ-ਪੁਲਿੰਗ ਵਾਸਤੇ: (੧) "ਰੇ ਨਰ ਗਰਭ ਕੁੰਡਲ ਜਬ ਆਛਤ.....॥ " (੨) "ਕਾਹੇ ਰੇ ਨਰ ਗਰਬੁ ਕਰਤੁ ਹਹੁ.....॥" (੩) "ਰੇ ਨਰ ਕਾਹੇ ਪਪੋਰਹੁ ਦੇਹੀ.....॥" (੪) "ਕਹਤ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ। ਕਿਆ ਕਾਂਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ।" (ਧਨਾਸਰੀ ਕਬੀਰ ਜੀ)। (੫) "ਲੰਕਾ ਸਾ ਕੋਟੁ ਸਮੁੰਦ ਸੀ ਖਾਈ......॥ ਕਹਤ ਕਬੀਰ ਸੁਨਹੁ ਰੇ ਲੋਈ। ਰਾਮ ਨਾਮ ਬਿਨੁ ਮੁਕਤਿ ਨ ਹੋਈ।੫।੮।" (ਆਸਾ)। 'ਰੀ'-ਇਸਤ੍ਰੀ-ਵਾਸਤੇ: (੧) ਰਹੁ ਰਹੁ ਰੀ ਬਹੁਰੀਆ ਘੂੰਘਟੁ ਜਿਨਿ ਕਾਢੈ.....॥੩੪। (ਆਸਾ ਕਬੀਰ ਜੀ)। (੨) ਗਾਉ ਗਾਉ ਰੀ ਦੁਲਹਨੀ ਮੰਗਲਚਾਰਾ.....॥੨।੪। (ਆਸਾ ਕਬੀਰ ਜੀ)। (੩) ਅਰੀ ਬਾਈ ਗੋਬਿੰਦ ਨਾਮੁ ਮਤਿ ਬੀਸਰੈ.....॥੨। (ਗੂਜਰੀ ਤ੍ਰਿਲੋਚਨ ਜੀ)। (੪) ਰੀ ਬਾਈ ਬੇਢੀ ਦੇਣੁ ਨਾ ਜਾਈ.....॥ (ਸੋਰਠਿ ਨਾਮਦੇਵ ਜੀ)। ਸਤਿਗੁਰੂ ਨਾਨਕ ਦੇਵ ਜੀ ਨੇ ਭੀ ਲਫ਼ਜ਼ 'ਲੋਈ' ਆਪਣੀ ਬਾਣੀ ਵਿਚ ਵਰਤਿਆ ਹੈ, ਤੇ ਇਸ ਦਾ ਅਰਥ ਹੈ 'ਜਗਤ'; ਜੋ ਦੀਸੈ ਸੋ ਆਪੇ ਆਪਿ ॥ ਆਪਿ ਉਪਾਇ ਆਪੇ ਘਟ ਥਾਪਿ ॥ ਆਪਿ ਅਗੋਚਰੁ ਧੰਧੈ "ਲੋਈ" ॥ ਜੋਗ ਜੁਗਤਿ ਜਗਜੀਵਨੁ ਸੋਈ ॥੧੫॥ ਲੋਈ-ਜਗਤ। (ਰਾਮਕਲੀ ਮਹਲਾ ੧ ਦੱਖਣੀ, ਓਅੰਕਾਰ)। Ang. 484
  18. Enjoy the shabad below ji :waheguru:
×
×
  • Create New...

Important Information

Terms of Use