Jump to content

Reality Of Anti Dasam Granth People ( Spokesman And Missionaries)


Inder Singh
 Share

Recommended Posts

Spokesman is a notorious anti sikh Punjabi newspaper published from Punjab. Its editor started hate compaign against Dasam granth sahib in collaboration with Kala afghan cult and missionaries. He was excommunicated by akal takhat. But his backewrs like so called missioanries continued to patronize him as a real sikh.

This man has gone from cursing of Dasam granth to denying the authenticity of Sri Guru granth sahib. Below is an article given from one of the magazine india awareness. Incidentally this magazine is one of missionaries itself.

We need to be beware of all anti Dasam granth heretcis whose next tartget is SGGS ji. They are drafting their Rehat maryada.

ਮੋਹਾਲੀ ਦੀ ਸਿੱਖ ਬੀਬੀ ਵੱਲੋਂ ਪੰਜਾਬੀ ਅਖ਼ਬਾਰ

‘ਰੋਜ਼ਾਨਾ ਸਪੋਕਸਮੈਨ’ ਦੇ ਸੰਪਾਦਕ ’ਤੇ ਗੰਭੀਰ ਇਲਜ਼ਾਮ

- ਸੁਰਿੰਦਰ ਕੌਰ ਨਿਹਾਲ -

ਫੋਨ : 9780286489

ਸਤਿਕਾਰ ਯੋਗ ਖ਼ਾਲਸਾ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।।

ਸਿੱਖਾਂ ਦੀ ਇਸ ਵਕਤ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ ਕਿ ਕੌਮ ਦੇ ਧਾਰਮਕ ਅਤੇ ਰਾਜਸੀ ਆਗੂ ਟਕਿਆਂ ਦੇ ਭਾਅ ਵਿਕ ਗਏ ਹਨ। ਇਸੇ ਕੜੀ ਦੇ ਤਹਿਤ ਸ: ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਸਿੱਖਾਂ ਸਮੇਤ ਦੇਸ਼ ਦੀਆਂ ਘੱਟ ਗਿਣਤੀਆਂ ਦੀ ਕੱਟੜ ਵਿਰੋਧੀ ਜਮਾਤ ਭਾਜਪਾ ਨਾਲ ਵਿਆਹ ਹੀ ਕਰਵਾ ਲਿਆ ਹੈ। ਦੇਸ਼ ਵਿੱਚ ਹੋਰ ਵੀ ਪਾਰਟੀਆਂ ਦੇ ਆਪਸੀ ਗੱਠਜੋੜ ਹਨ ਪਰ ਕਿਸੇ ਨੇ ਵੀ ਅੱਜ ਤੱਕ ਇਹ ਨਹੀਂ ਕਿਹਾ ਕਿ ਇਹ ਪਾਰਟੀ ਮੇਰੀ ਦਰਾਣੀ ਜਾਂ ਜਠਾਣੀ ਭੂਆ ਜਾਂ ਮਾਸੀ ਹੈ ਪਰ ਇਸ ਦੇ ਉਲਟ ਪੰਥਕ ਕਹਾਉਂਦੇ ਸ: ਬਾਦਲ ਨੇ ਤਾਂ ਪਤੀ ਪਤਨੀ ਵਰਗੇ ਪਵਿੱਤਰ ਬੰਧਨ ਨੂੰ ਹੀ ਪਲੀਤ ਕਰਕੇ ਰੱਖ ਦਿੱਤਾ ਹੈ। ਜਦ ਕੇ ਭਾਜਪਾ ਨੇ ਕਦੇ ਵੀ ਇਸ ਰਿਸ਼ਤੇ ਦੀ ਹਾਮੀ ਨਹੀਂ ਭਰੀ। ਇੱਥੇ ਇਕਬਾਲ ਦਾ ਸ਼ੇਅਰ ਗਵਾਹੀ ਭਰਦਾ ਹੈ ਕਿ ‘‘ਗੈਰਤ ਨਾਮ ਥਾਂ ਜਿਸਕਾ ਵੋ ਗਈ ਤੈਮੂਰ ਕੇ ਘਰ ਸੇ।’’ ਇੱਥੇ ਇਹ ਵੀ ਤਸਦੀਕਸ਼ੁਦਾ ਗਵਾਹੀ ਹੈ ਕਿ ਜਿਨ੍ਹਾਂ ਕੌਮਾਂ ਦੇ ਆਗੂ ਮਰ ਜਾਣ ਉਹ ਕੌਮਾਂ ਨਵੇਂ ਆਗੂ ਪੈਦਾ ਕਰ ਲੈਂਦੀਆਂ ਹਨ ਪਰ ਬਦਕਿਸਮਤੀ ਨਾਲ ਜਿਨ੍ਹਾਂ ਕੌਮਾਂ ਦੇ ਆਗੂ ਵਿੱਕ ਜਾਣ ਉਹ ਕੌਮਾਂ ਨਵੇਂ ਰਹਿਬਰਾਂ ਦੀ ਸਿਰਜਣਾ ਕਰਨ ਦੇ ਸਮੱਰਥ ਨਹੀਂ ਰਹਿ ਜਾਂਦੀਆਂ ਕਿਉਂਕਿ ਗੈਰਾਂ ਦੇ ਹੱਥ-ਠੋਕੇ ਬਣ ਜਾਣ ਵਾਲੇ ਆਗੂ ਨਵੀਂ ਪਨੀਰੀ ਜੰਮਣ ਹੀ ਨਹੀਂ ਦਿੰਦੇ। ਜਿੱਥੇ ਇੱਕ ਪਾਸੇ ਅਸੀਂ ਆਗੂ ਵਿਹੂਣੇ ਲੜ ਰਹੇ ਹਾਂ, ਉਥੇ ਸਾਡੇ ਸਾਹਮਣੇ ਅੱਜ ਉਹ ਚੁਣੌਤੀਆਂ ਮੂੰਹ ਅੱਡੀ ਖੜੀਆਂ ਹਨ ਜੋ ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਤੋਂ ਬਾਅਦ ਸਾਡੇ ਰੂ-ਬ-ਰੂ ਹੋਈਆਂ ਸਨ ਕਿਉਂਕਿ ਮਹਾਰਾਜੇ ਨੇ ਨਿਜੀ ਲਾਲਸਾਵਾਂ ਸਮੇਤ ਕੁਝ ਲਾਪਰਵਾਹੀ ਅਤੇ ਉਦਾਰਤਾ ਨਾਲ ਦੁਸ਼ਮਣ ਨੂੰ ਘਰ ਦੇ ਭੇਤੀ ਬਣਾ ਲਿਆ ਸੀ। ਵੈਸੇ ਵੀ ਕੌਮਾਂ ਦੀ ਬਦਨਸੀਬੀ ਦੇ ਲੇਖ ਇੱਕ ਦਿਨ ‘ਚ ਨਹੀਂ ਲਿਖੇ ਜਾਂਦੇ ਅਤੇ ਕੌਮਾਂ ਦੀ ਤਕਦੀਰ ਦੀ ਇਬਾਰਤ ਸਦੀਆਂ ਮਿਲ ਕੇ ਤਿਆਰ ਕਰਦੀਆਂ ਹਨ। ਅੱਜ ਇਸੇ ਹੀ ਲੜੀ ਤਹਿਤ ਸਾਡਾ ਦੁਸ਼ਮਣ ਸਾਡੇ ਹੀ ਭੇਖ ਵਿੱਚ ਸਾਡੇ ਕੌਮੀ ਕਿਲੇ ਅੰਦਰ ਦਾਖਲ ਹੋ ਚੁੱਕਾ ਹੈ। ਅਗਰ ਕਿਲਾ ਸੁਰੱਖਿਅਤ ਹੋਵੇ ਤਾਂ ਦੁਸ਼ਮਣ ਦਾ ਮੁਕਾਬਲਾ ਕਰਨਾ ਆਸਾਨ ਹੁੰਦਾ ਹੈ ਪਰ ਜਦੋਂ ਦੁਸ਼ਮਣ ਕਿਲੇ ਅੰਦਰ ਦਾਖਲ ਹੋਣ ‘ਚ ਕਾਮਯਾਬ ਹੋ ਜਾਵੇ ਤਾਂ ਹਾਰ ਨਿਸ਼ਚਿਤ ਹੋ ਗਈ ਹੁੰਦੀ ਹੈ। ਪਰ ਫਿਰ ਵੀ ਅਸੀਂ ਹਥਿਆਰ ਨਹੀਂ ਸੁੱਟੇ। ਅੱਜ ਵੀ ਸਾਡਾ ਆਪਣੇ ਗੁਰਦੇਵ ਅਤੇ ਅਕਾਲ ਪੁਰਖ ਵਿੱਚ ਪੂਰਨ ਭਰੋਸਾ ਹੈ ਕਿ ਉਹ ਸਾਡੀਆਂ ਵਕਤੀ ਹਾਰਾਂ ਨੂੰ ਸਦੀਵੀ ਜਿੱਤਾਂ ਵਿੱਚ ਬਦਲ ਦੇਣਗੇ। ਸਾਡੇ ਕੋਲ ਇਸ ਵਕਤ ਇੱਕੋਂ ਇੱਕ ਪ੍ਰੇਰਣਾ ਸ੍ਰੋਤ ਹੈ ਸਾਡਾ ਬੇਮਿਸਾਲ ਇਤਿਹਾਸ। ਪਰ ਸਾਡਾ ਦੁਸ਼ਮਣ ਇਸ ਵਕਤ ਬਹੁਤ ਹੀ ਸ਼ਾਤਰ ਦਿਮਾਗ ਹੈ। ਉਹ ਮੁਗਲ ਹਕੂਮਤ ਵਾਂਗ ਇਸਲਾਮ ਧਾਰਨ ਕਰ ਲੈਣ ਜਾਂ ਫਿਰ ਮੌਤ ਨੂੰ ਗਲ ਲਗਾਉਣ ਦਾ ਦੋ-ਹਰਫਾ ਫੈਸਲਾ ਨਹੀਂ ਸੁਣਾਉਂਦਾ। ਬਲਕਿ ਇਹ ਦੁਸ਼ਮਣ ਸਾਡੀ ਇੱਕ-ਇੱਕ ਨਸ ਕੱਟ ਕੇ ਸਾਡਾ ਪੂਰਾ ਰਕਤ ਕੱਢ ਕੇ ਸਾਨੂੰ ਸਾਹ-ਸੱਤਹੀਣ ਕਰਕੇ ਮਾਰ ਮੁਕਾਉਣਾ ਚਾਹੁੰਦਾ ਹੈ ਕਿਉਂਕਿ ਇਸਨੂੰ ਕਿਸੇ ਵੀ ਰੂਪ ‘ਚ ਸਾਡੀ ਹੋਂਦ ਦੀ ਲੋੜ ਨਹੀਂ ਹੈ।

ਅੱਜ ਬੇਸ਼ੱਕ ਵਿਚਾਰਾਂ ਦੀ ਲੜਾਈ ਦੇ ਦੌਰ ਦੀ ਦੁਹਾਈ ਦਿੱਤੀ ਜਾ ਰਹੀ ਹੈ ਪਰ ਹਥਿਆਰਬੰਦ ਲੜਾਈ ਨੂੰ ਵੀ ਨਕਾਰਿਆਂ ਨਹੀਂ ਜਾ ਸਕਦਾ ਕਿਉਂਕਿ ਜਿੱਥੇ ਆ ਕੇ ਦਲੀਲ ਦੇ ਰਾਸਤੇ ਬੰਦ ਹੁੰਦੇ ਹਨ, ਉਥੋਂ ਹੀ ਹਥਿਆਰਬੰਦ ਲੜਾਈ ਦਾ ਦੌਰ ਸ਼ੁਰੂ ਹੁੰਦਾ ਹੈ। ਪਰ ਸਾਡੇ ਹੀ ਭੇਖ ‘ਚ ਸਾਡਾ ਜੋ ਦੁਸ਼ਮਣ ਸਾਡੇ ਕਿਲੇ ਅੰਦਰ ਦਾਖਲ ਹੋ ਚੁੱਕਾ ਹੈ, ਉਹ ਵਿਚਾਰਾਂ ਦੀ ਲੜਾਈ ‘ਚ ਵੀ ਸਾਥੋਂ ਦੋ ਕਦਮ ਅੱਗੇ ਟੁਰ ਰਿਹਾ ਹੈ ਕਿਉਂਕਿ ਉਸਨੂੰ ਸਰਕਾਰੀ ਏਜੰਸੀਆਂ ਨੇ ਪੂਰੀ ਤਰ੍ਹਾਂ ਟ੍ਰੇਨਿੰਗ ਦੇ ਕੇ ਸਾਡੇ ਅੰਦਰ ਵਾੜਿਆ ਹੈ। ਜੋ ਪਹਿਲੇ ‘ਰੋਜ਼ਾਨਾ ਸਪੋਕਸਮੈਨ’ ਵਾਂਗ ਸਾਡੇ ਸੰਵੇਦਨਸ਼ੀਲ ਮੁੱਦਿਆਂ ਨੂੰ ਛੂਹ ਕੇ ਸਾਡਾ ਵਿਸ਼ਵਾਸ ਪਾਤਰ ਬਣਿਆ ਹੈ, ਫਿਰ ਉਹ ਚਲਾਕ ਦੁਸ਼ਮਣ ਸਾਡੇ ਜਿਸਮ ’ਤੇ ਹਲਕੇ-ਹਲਕੇ ਪੱਛ ਮਾਰਕੇ ਸਾਨੂੰ ਪਰਖਦਾ ਹੈ ਅਤੇ ਜਿਸ ਮੁੱਦੇ ਤੇ ਅਸੀਂ ਤੜਪ ਕੇ ਤਿੱਖਾ ਵਿਰੋਧ ਕਰਦੇ ਹਾਂ, ਸਾਡਾ ਦੁਸ਼ਮਣ ਉਸ ਮੁੱਦੇ ਤੋਂ ਵਕਤੀ ਤੌਰ ਤੇ ਪਾਸਾ ਵੱਟ ਲੈਂਦਾ ਹੈ ਜਾਂ ਫਿਰ ਆਪਣੇ ਸ਼ਬਦ-ਜਾਲ ਵਿੱਚ ਸਾਨੂੰ ਉਲਝਾਉਣ ਦੀ ਕੋਸ਼ਿਸ਼ ਕਰਦਾ ਹੈ।

ਕੁਝ ਵਿਵਾਦਤ ਮਸਲੇ, ਜੋ ਲੰਬੇ ਸਮੇਂ ਤੋਂ ਕੌਮ ਦੇ ਗਲੇ ‘ਚ ਹੱਡੀ ਵਾਂਗ ਫੱਸੇ ਹੋਏ ਹਨ, ਦਾ ਭਰਪੂਰ ਲਾਭ ਸਪੋਕਸਮੈਨ ਦੇ ਸੰਪਾਦਕ ਨੇ ਉਠਾਇਆ ਹੈ ਅਤੇ ਸਿੱਖ ਕੌਮ ਨੂੰ ਜਜ਼ਬਾਤੀ (emotional) ਬਲੈਕਮੇਲ ਕੀਤਾ ਹੈ। ਸ਼ਰਾਰਤੀ ਮਾਨਸਿਕਤਾ ਵਾਲੇ ਇਹ ਪ੍ਰਬੰਧਕ ਨਹੀਂ ਚਾਹੁੰਦੇ ਕਿ ਜਿਨ੍ਹਾਂ ਮਸਲਿਆਂ ਨੂੰ ਇਨ੍ਹਾਂ ਵੱਲੋਂ ਉਭਾਰਿਆ ਗਿਆ ਹੈ, ਉਨ੍ਹਾਂ ਦਾ ਕੋਈ ਫੌਰੀ ਅਤੇ ਸਥਾਈ ਹੱਲ ਨਿਕਲ ਸਕੇ ਕਿਉਂਕਿ ਅਜਿਹੇ ਭੱਖਦੇ ਮਸਲੇ ਪੰਥ ਦੀਆਂ ਜੜ੍ਹਾਂ ‘ਚ ਤੇਲ ਦੇਣ ਲਈ ਸਰਕਾਰਾਂ ਦੇ ਹੱਥ ਠੋਕਿਆਂ ਨੂੰ ਬਹੁਤ ਹੀ ਰਾਸ ਆਏ ਹਨ। ਜਿੱਥੇ ਇੱਕ ਪਾਸੇ ‘ਬਚਿੱਤ੍ਰ ਨਾਟਕ’ ਵਰਗੇ ਵਿਵਾਦਤ ਗ੍ਰੰਥ ਦਾ ਨਵਾਂ ਨਾਮਕਰਨ (ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ) ਕਰਕੇ ਸਰਕਾਰੀ ਏਜੰਸੀਆਂ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਬਰਾਬਰ ਉਸਦਾ ਪੀੜਾ ਟਿੱਕਵਾ ਰਹੀਆਂ ਹਨ। ਦੂਜੇ ਪਾਸੇ ਉਹੀ ਏਜੰਸੀਆਂ ਸ: ਜੋਗਿੰਦਰ ਸਿੰਘ ਮੁੱਖ ਸੰਪਾਦਕ ਰੋਜ਼ਾਨਾ ਸਪੋਕਸਮੈਨ ਵਰਗੇ ਆਪਣੇ ਭਰੋਸੇਯੋਗ ਵਸੀਲਿਆਂ ਤੋਂ ਉਸ ਦੀ ਮੁਖਾਲਫ਼ਤ ਕਰਵਾਕੇ ਜਾਗਰੁਕ ਸਿੱਖਾਂ ’ਚ ਉਸਦਾ ਭਰੋਸਾ ਕਾਇਮ ਕਰਵਾ ਰਹੀਆਂ ਹਨ। ਮੁੱਕਦੀ ਗੱਲ ਦੋਹੀਂ ਪਾਸੀਂ ਖ਼ਾਲਸਾ ਪੰਥ ਦੀ ਅਗਵਾਈ ਕਰਨ ਦਾ ਨਾਟਕ ਖੇਡ ਰਹੇ ਭੇਖੀ ਦੰਭੀ ਅਤੇ ਸਰਕਾਰੀ ਏਜੰਟ ਹਨ। ਆਰ.ਐਸ.ਐਸ. ਵਰਗੀ ਕੱਟੜ ਹਿੰਦੂ ਜਮਾਤ, ਰਾਸ਼ਟਰੀ ਸਿੱਖ ਸੰਗਤ ਦੀ ਮਾਰਫਤ ਸਾਰੀਆਂ ਸਿੱਖ ਸੰਸਥਾਵਾਂ ਤੇ ਕਾਬਜ਼ ਹੋ ਚੁੱਕੀ ਹੈ।

ਜਿਵੇਂ ਕੜੀ ਨਾਲ ਕੜੀ ਮਿਲ ਕੇ ਜ਼ੰਜ਼ੀਰ ਬਣ ਜਾਂਦੀ ਹੈ ਇਵੇਂ ਹੀ ਅਚਾਨਕ ਕੁਝ ਤੱਥ ਸਾਹਮਣੇ ਆਉਣ ਨਾਲ ਜਦੋਂ ਬਰੀਕੀ ਨਾਲ ਤਫਤੀਸ਼ ਕੀਤੀ ਗਈ ਤਾਂ ਰੋਜ਼ਾਨਾ ਸਪੋਕਸਮੈਨ ਦੀ ਸਿੱਖ-ਵਿਰੋਧੀ ਨੀਤੀ ਸਾਹਮਣੇ ਆਈ ਹੈ। ਇਸ ਤੋਂ ਸਹਿਜੇ ਹੀ ਅਨੁਮਾਨ ਲੱਗ ਜਾਂਦਾ ਹੈ ਕਿ ‘ਰੋਜ਼ਾਨਾ ਸਪੋਕਸਮੈਨ’ ਦੇ ਸ਼ੁਰੂਆਤੀ ਦੌਰ ‘ਚ ਅਕਾਲ ਤਖ਼ਤ ਵੱਲੋਂ ਜੋ ਹੁਕਮਨਾਮਾ ਜਾਰੀ ਕੀਤਾ ਗਿਆ ਸੀ, ਉਹ ਵੀ ਕਿਸੇ ਵੱਡੀ ਸ਼ਾਜਸ਼ ਦਾ ਹਿੱਸਾ ਜਾਪਦਾ ਹੈ। ਜਿਸਦਾ ਉਲਟਾ ਅਸਰ ਕਬੂਲਦਿਆਂ ਸਾਡੇ ਵਰਗੇ ਗਰਮ ਮਿਜਾਜ਼ ਸਿੱਖ ਜੰਗਲੀ ਹਾਥੀਆਂ ਦੇ ਝੁੰਡਾਂ ਵਾਂਗ ਪਿੱਠਾਂ ਜੋੜ ਕੇ ਸਪੋਕਸਮੈਨ ਦੇ ਹੱਕ ‘ਚ ਖਲੋਅ ਗਏ ਸਨ। ਇਸ ਸ਼ੱਕ ਦਾ ਅਧਾਰ ਉਦੋਂ ਮਜ਼ਬੂਤ ਹੋਇਆ ਜਦੋਂ ਪਿਛਲੇ ਸਾਲ ‘ਰੋਜ਼ਾਨਾ ਸਪੋਕਸਮੈਨ’ ਦੇ ਮੋਹਾਲੀ ਦਫਤਰ ’ਤੇ ਇਕ ਡੇਰੇਦਾਰ ਦੇ ਸਮਰਥਕਾਂ ਵਲੋਂ ਹਮਲਾ ਕੀਤਾ ਗਿਆ ਸੀ। ਬਹੁਤ ਹੀ ਭਰੋਸੇਯੋਗ ਸੂਤਰਾਂ ਅਨੁਸਾਰ, ਉਹ ਹਮਲਾ ਵੀ ਫਰਜ਼ੀ ਸੀ, ਜੋ ਮਾਲਕਾਂ ਦੀ ਸ਼ਹਿ ਤੇ ਕੀਤਾ ਗਿਆ ਸੀ। ਖ਼ਾਲਸਾ ਪੰਥ ਦੇ ਇਤਿਹਾਸ ਵਿੱਚ ਅੱਜ ਤੱਕ ਦਾ ਇਹ ਸਭ ਤੋਂ ਵੱਡਾ ਸਕੈਂਡਲ ਹੈ, ਹਿੰਦ ਸਰਕਾਰ ਦੀਆਂ ਪੱਟੇਦਾਰ ਏਜੰਸੀਆਂ ਨੇ ਪਹਿਲਾਂ ਵਾਰ ਕੌਮ ਦੇ ਸਿਰ ’ਤੇ ਕੀਤੇ ਸਨ ਜਿਨ੍ਹਾਂ ਨੂੰ ਝੱਲਣ ਦੇ ਅਸੀਂ ਆਦੀ ਸੀ ਅਤੇ ਜਿਨ੍ਹਾਂ ਦਾ ਮੁਕਾਬਲਾ ਕੌਮ ਨੇ ਆਪਣੀਆਂ ਰਵਾਇਤੀ ਪਰੰਪਰਾਵਾਂ ਅਨੁਸਾਰ ਕੀਤਾ ਹੈ ਪਰ ਹੁਣ ਸਪੋਕਸਮੈਨ ਦੇ ਜ਼ਰੀਏ ਖੜੀ ਕੀਤੀ ਗਈ ‘ਏਕਸ ਕੇ ਬਾਰਕ ਜੱਥੇਬੰਦੀ’ ਵੱਲੋਂ ਸਾਡੀਆਂ ਜੜ੍ਹਾਂ ਤੇ ਕੁਹਾੜਾ ਚੱਲਣ ਵਾਲਾ ਹੈ। ਸਪੋਕਸਮੈਨ ਦੀ ਬਦੌਲਤ ਕੌਮ ਵਿੱਚ ਬਹੁਤ ਵੱਡੀ ਫੁੱਟ ਪੈ ਚੁੱਕੀ ਹੈ। ਕਿਸੇ ਰਾਸ਼ਟਰ, ਕੌਮ ਜਾਂ ਪਰਿਵਾਰ ਨੂੰ ਜਾਬਤੇ ‘ਚ ਰੱਖਣ ਲਈ ਉਸ ਉਤੇ ਕੁਝ ਅੰਕੁਸ਼ ਲਾਉਣੇ ਲਾਜਮੀ ਹੁੰਦੇ ਹਨ ਪਰ ਅੱਜ ਸਪੋਕਸਮੈਨ ਦੀ ਬਦੌਲਤ ਅਸੀਂ ਹਰ ਕੰਟਰੋਲ ਰੇਖਾ ਪਾਰ ਕਰਨ ‘ਚ ਮਾਣ ਮਹਿਸੂਸ ਕਰਦੇ ਹਾਂ। ਪੰਥ ਵਿੱਚ ਬਹੁਤ ਸਾਰੇ ਅਣਸੁਲਝੇ ਮਸਲੇ ਹਨ ਜੋ ਗੁਰਬਾਣੀ ਦੀ ਰੋਸ਼ਨੀ ਵਿੱਚ ਤੱਤ ਗੁਰਮਤਿ ਨੂੰ ਪ੍ਰਣਾਏ ਵਿਦਵਾਨਾਂ ਵੱਲੋਂ ਤੁਰੰਤ ਹੱਲ ਕੀਤੇ ਜਾਣੇ ਚਾਹੀਦੇ ਹਨ ਪਰ ਆਪਣੀ-ਆਪਣੀ ਡੱਫਲੀ ਤੇ ਆਪਣਾ-ਆਪਣਾ ਰਾਗ ਬੇਸੁਰਾ ਲੱਗਦਾ ਹੈ ਅਤੇ ਇੱਕ ਸੰਘਰਸ਼ਸ਼ੀਲ ਕੌਮ ਲਈ ਬਹੁਤ ਹੀ ਘਾਤਕ ਹੈ।

ਮੁੱਕਦੀ ਗੱਲ ਕਿ ਸਪੋਕਸਮੈਨ ਨੇ ਕੌਮ ਨੂੰ ਦੋਰਾਹੇ ਤੇ ਖੜੀ ਕਰ ਦਿੱਤਾ ਹੈ। ਬੇਸ਼ੱਕ ਸਪੋਕਸਮੈਨ ਨੇ ਵਕਤ ਦੀ ਰਮਜ਼ ਨੂੰ ਪਛਾਣਦਿਆਂ ਹੋਇਆਂ ਸਿੱਖ ਕੌਮ ਦੇ ਚਿਰਾਂ ਤੋਂ ਜੰਗਾਲੇ ਹੋਏ ਅਜਿਹੇ ਮਸਲਿਆਂ ਨੂੰ ੳਭਾਰਿਆ ਹੈ ਜੋ ਕੌਮ ਦਾ ਫੌਰੀ ਧਿਆਨ ਮੰਗਦੇ ਹਨ। ਦਸਮ ਗੰ੍ਰਥ ਤੋਂ ਇਲਾਵਾ ਪੰਜਾਬ ਵਿੱਚ ਫੈਲਿਆ ਹੋਇਆ ਡੇਰਾਵਾਦ, ਜੋ ਖਾਲਸਾ ਪੰਥ ਦੀ ਵਿਲੱਖਣ ਹਸਤੀ ਨੂੰ ਗ੍ਰਹਿਣ ਵਾਂਗ ਨਿਗਲ ਰਿਹਾ ਹੈ। ਇਨ੍ਹਾਂ ਠੇਕੇਦਾਰਾਂ ਦੇ ਹੱਥੋਂ ਕਾਰ ਸੇਵਾ ਦੇ ਨਾਂ ਤੇ ਪਹਿਲਾਂ ਸਿੱਖ ਕੌਮ ਦੀਆਂ ਮੂੰਹੋਂ ਬੋਲਦੀਆਂ ਇਤਿਹਾਸਕ ਇਮਾਰਤਾਂ ਢੁਹਾਈਆਂ ਗਈਆਂ ਅਤੇ ਹੁਣ ਸਿੱਖ-ਸੋਚ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਸਿੱਖ ਕੌਮ ਦੇ ਵੱਡਮੁੱਲੇ ਅਤੇ ਲਾਮਿਸਾਲ ਇਤਿਹਾਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਖੰਡੇ ਦੀ ਪਾਹੁਲ ਅੰਮ੍ਰਿਤ ਸੰਚਾਰ ਸਹਿਤ ਸਮੁੱਚੇ ਸ਼ਕਤੀ ਦੇ ਸੋਮਿਆਂ ਨੂੰ ਬੰਨ ਮਾਰਨ ਲਈ ਏਕਸ ਕੇ ਬਾਰਕ ਜੱਥੇਬੰਦੀ ਦਾ ਗਠਨ ਕੀਤਾ ਗਿਆ ਹੈ। ਇਸ ਜੱਥੇਬੰਦੀ ਵਲੋਂ ਜੋ ਰਿਸਰਚ ਬੋਰਡ ਬਣਾਇਆ ਗਿਆ ਹੈ ਉਸ ਦੇ ਖੋਜਾਰਥੀਆਂ ਦੀ ਲਿਸਟ (ਜਿਵੇਂ ਖੁਸ਼ਵੰਤ ਸਿੰਘ, ਹਰੀ ਰਤਨ ਯੁਕਤਾ, ਲਛਮਣ ਚੇਲਾਰਾਮ ਆਦਿਕ) ਤੋਂ ਹੀ ਅੱਗੇ ਆਉਣ ਵਾਲੇ ਭੁਚਾਲ ਦਾ ਅਨੁਮਾਨ ਸਹਿਜੇ ਹੀ ਲਗਾਇਆ ਜਾ ਸਕਦਾ ਕਿਉਂਕਿ ਵਿਦਵਾਨਾਂ ਦਾ ਗਠਨ ਹੀ ਫਰਜ਼ੀ ਹੈ। ਗੈਰ-ਸਿੱਖ ਅਤੇ ਅਖੌਤੀ ਵਿਦਵਾਨਾਂ ਤੋਂ ਇਲਾਵਾ ਇਸ ਪੈਨਲ ਵਿੱਚ ਕਈ ਅਜਿਹੇ ਲੋਕ ਵੀ ਸ਼ਾਮਲ ਕੀਤੇ ਗਏ ਹਨ ਜਿਹੜੇ ਗੁਰਮਤਿ ਸਿਧਾਂਤਾਂ ਦਾ ਉੜਾ-ਐੜਾ ਵੀ ਨਹੀਂ ਜਾਣਦੇ। ਜਿਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਜੱਥੇਬੰਦੀ ਦਾ ਗੁਪਤ ਏਜੰਡਾ ਕੁਝ ਹੋਰ ਹੈ। ਜਿਸ ਦੇ ਤਹਿਤ ਸਮੁੱਚੇ ਸਿੱਖ ਇਤਿਹਾਸ ਨੂੰ ਗ੍ਰਸ ਲੈਣ ਵਾਲਾ ਮੁਕੰਮਲ ਖ਼ਾਕਾ ਪਹਿਲੇ ਹੀ ਤਿਆਰ ਹੋ ਚੁੱਕਾ ਹੈ। ਬਾਕੀ ਤਾਂ ਮਹਿਜ ਇੱਕ ਰਸਮ ਪੂਰੀ ਕਰਨ ਵਾਸਤੇ ਪਰਚਾਰਿਆ ਜਾ ਰਿਹਾ ਹੈ। ਭਾਵ, ਉਪਰੋਕਤ ਜੁੰਡਲੀ ਦੇ ਆਕਾਵਾਂ ਵਲੋਂ ਸਿੱਖੀ ਦੇ ਢਾਂਚੇ ਨੂੰ ਨਸ਼ਟ ਕਰਨ ਵਾਲਾ ਇਤਿਹਾਸ ਪਹਿਲੇ ਹੀ ਲਿਖਿਆ ਜਾ ਚੁੱਕਾ ਹੈ। ਜਿਸਨੂੰ ਆਉਣ ਵਾਲੇ ਸਮੇਂ ਵਿੱਚ ‘‘ਏਕਸ ਕੇ ਬਾਰਕ’’ ਜੱਥੇਬੰਦੀ ਦੀ ਮੋਹਰ ਥੱਲੇ ਸਿਰਫ਼ ਪ੍ਰਕਾਸ਼ਿਤ ਕੀਤਾ ਜਾਵੇਗਾ।

ਇਸ ਲੇਖ ਵਿੱਚ ਜੋ ਵੀ ਤੱਥ ਜਾਂ ਸ਼ੰਕੇ ਪ੍ਰਗਟਾਏ ਜਾ ਰਹੇ ਹਨ। ਇਸ ਦਾ ਖੁਲਾਸਾ ਵੀ ਸ. ਜੋਗਿੰਦਰ ਸਿੰਘ ਦੀ ਆਪਣੀ ਜ਼ੁਬਾਨੀ ਹੀ ਹੋਇਆ ਹੈ। ਸ: ਸਾਹਿਬ ਦੇ ਅੰਦਰਲਾ ਪਾਪ ਜਦੋਂ ਸਿਰ ਚੜਕੇ ਬੋਲਦਾ ਹੈ, ਤਾਂ ਅਣਚਾਹੇ ਹੀ ਬਹੁਤ ਸਾਰਾ ਸੱਚ ਉਗਲ ਜਾਂਦਾ ਹੈ। ਸੱਚ ਵੀ ਬੜਾ ਸ਼ਰਾਰਤੀ ਬੱਚਾ ਹੈ, ਜੋ ਲੱਖ ਯਤਨਾਂ ਦੇ ਬਾਵਜੂਦ ਵੀ ਫੜਿਆ ਨਹੀਂ ਰਹਿੰਦਾ। ਉਪਰ ਦੱਸੇ ਗਏ ਸ਼ੰਕਿਆਂ ਦਾ ਵੇਰਵਾ ਇਸ ਪ੍ਰਕਾਰ ਹੈ।

17 ਮਈ 2009 ਨੂੰ ਚੰਡੀਗੜ੍ਹ ਦੇ ਸੈਕਟਰ 46 ਦੇ ਗੁਰਦੁਆਰਾ ਸਾਹਿਬ ‘ਚ ਪ੍ਰਸਿੱਧ ਇਤਿਹਾਸਕਾਰ ਡਾ: ਹਰਜਿੰਦਰ ਸਿੰਘ ਦਿਲਗੀਰ ਦੇ ਸਤਿਕਾਰਯੋਗ ਮਾਤਾ ਬੀਬੀ ਜਗਤਾਰ ਕੌਰ ਜੀ, ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੇ ਨਮਿਤ ਰੱਖੇ ਗਏ ਗੁਰਮਤਿ ਸਮਾਗਮ ਦੇ ਮੰਚ ਤੋਂ ਸ. ਜੋਗਿੰਦਰ ਸਿੰਘ ਮੁੱਖ ਸੰਪਾਦਕ ਰੋਜ਼ਾਨਾ ਸਪੋਕਸਮੈਨ ਨੇ ਬੜੀ ਬੇਬਾਕੀ ਨਾਲ ਦਾਅਵਾ ਕੀਤਾ ਕਿ ‘‘ਬਾਬੇ ਨਾਨਕ ਨੇ ਆਪਣੇ ਹੱਥੀਂ ਕਿਸੇ ਨੂੰ ਗੁਰਗੱਦੀ ਨਹੀਂ ਸੀ ਦਿੱਤੀ ਕਿਉਂਕਿ ਉਹ ਅੱਗੇ ਗੱਦੀ ਚਲਾਉਣੀ ਹੀ ਨਹੀਂ ਸਨ ਚਾਹੁੰਦੇ।’’ ਸ੍ਰ: ਜੋਗਿੰਦਰ ਸਿੰਘ ਦੇ ਇਸ ਬਿਆਨ ਤੋਂ ਅੰਦਰਲਾ ਭਾਵ ਇਹ ਹੈ ਕਿ ਗੁਰੂ ਅੰਗਦ ਸਾਹਿਬ ਨੇ ਕੋਈ ਜਾਅਲਸਾਜੀ ਕਰਕੇ ਗੁਰੂ ਨਾਨਕ ਸਾਹਿਬ ਤੋਂ ਗੁਰਗੱਦੀ ਹਥਿਆ ਲਈ ਸੀ। ਬੇਸ਼ੱਕ ਇਹ ਲਾਈਨਾਂ ਬਹੁਤ ਹੀ ਦੁਖਦਾਈ ਹਨ ਕਿਉਂਕਿ ਇਹ ਦਿਨ ਨੂੰ ਰਾਤ ਕਹਿਣ ਵਰਗਾ ਕੁਫਰ ਹੈ ਅਤੇ ਕੁਫਰ ਹੁੰਦਾ ਹੀ ਦੁੱਖ ਦੇਣ ਵਾਲਾ ਹੈ।

ਜਿਸ ਵਕਤ ਸ: ਜੋਗਿੰਦਰ ਸਿੰਘ ਜੀ ਉਪਰੋਕਤ ਵਿਸ਼ੇ ਤੇ ਬੋਲ ਰਹੇ ਸਨ, ਉਸ ਵਕਤ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਸੈਂਕੜੇ ਨਾਮਵਰ ਗੁਰਸਿੱਖ ਮੌਜੂਦ ਸਨ। ਜਿਨ੍ਹਾਂ ਵਿੱਚ ਦੋ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਮੈਂਬਰ ਸ. ਗੁਰਵਿੰਦਰ ਸਿੰਘ ਸ਼ਾਮਪੁਰਾ ਅਤੇ ਸ. ਹਰਦੀਪ ਸਿੰਘ ਹਾਜਰ ਸਨ। ਸ. ਜੋਗਿੰਦਰ ਸਿੰਘ ਦੇ ਮੂੰਹੋ ਇਹ ਬੇਦਲੀਲ ਵਾਰਤਾ ਸੁਣਕੇ ਮੇਰੇ ਹੋਸ਼ ਉਡ ਗਏ ਅਤੇ ਸ. ਸਾਹਿਬ ਪ੍ਰਤੀ ਮੇਰਾ ਵਿਸ਼ਵਾਸ਼ ਤਿੜਕਿਆ ਹੀ ਨਹੀਂ ਬਲਕਿ ਚੂਰ-ਚੂਰ ਹੋ ਗਿਆ ਕਿਉਂਕਿ ਉਨ੍ਹਾਂ ਪ੍ਰਤੀ ਮੇਰਾ ਵਿਸ਼ਵਾਸ ਤਿੜਕ ਤਾਂ ਇੱਕ ਸਾਲ ਪਹਿਲੇ ਹੀ ਗਿਆ ਸੀ। ਜਦੋਂ ਸਪੋਕਸਮੈਨ ਦੇ ਮੁੱਖ ਦਫ਼ਤਰ 19 ਸੈਕਟਰ ਵਿੱਚ ਇੱਕ ਮਾਸਕ ਇੱਕਠ ਨੂੰ ਸੰਬੋਧਨ ਕਰਦਿਆਂ ਉਨਾਂ ਬੜੇ ਹੀ ਜਜ਼ਬਾਤੀ ਰੋਹ ਵਿੱਚ ਕਿਹਾ ਸੀ ਕਿ ‘‘ਮੈਂ ਬਾਬੇ ਨਾਨਕ ਤੋਂ ਸਿਵਾ ਬਾਕੀ ਨੋਆਂ ਨੂੰ ਨਹੀਂ ਮੰਨਦਾ (ਭਾਵ ਬਾਕੀ ਨੌ ਗੁਰੂ ਸਹਿਬਾਨ ਨੂੰ ਗੁਰੂ ਨਹੀਂ ਮੰਨਦਾ)।’’ ਇਸ ਤੋਂ ਪਹਿਲੇ ਸਪੋਕਸਮੈਨ ਅਤੇ ਇਸਦੇ ਸੰਪਾਦਕ ਸ: ਜੋਗਿੰਦਰ ਸਿੰਘ ਲਈ ਮੇਰੇ ਹਿਰਦੇ ਦੀ ਜਮੀਨ ਬਹੁਤ ਹੀ ਪਵਿੱਤਰ ਸੀ। ਜਿਸ ਵਿੱਚ ਸ੍ਰ. ਜੋਗਿੰਦਰ ਸਿੰਘ ਵੱਲੋਂ ਸ਼ੱਕ ਦਾ ਬੀਜ ਅਚਨਚੇਤ ਹੀ ਸੁੱਟ ਦਿੱਤਾ ਗਿਆ।

ਉਸ ਦਿਨ ਸਪੋਕਸਮੈਨ ਵੱਲੋਂ ਮੇਰੇ ਦਿਲ ਦਿਮਾਗ ਤੇ ਮਾਰੀ ਗਈ ਇਹ ਪਹਿਲੀ ਸੱਟ ਸੀ। ਇਸ ਲਈ ਮੈਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਇਹ ਬਕਵਾਸ ਸ: ਜੋਗਿੰਦਰ ਸਿੰਘ ਜੀ ਦੇ ਮੁਖਾਰਬਿੰਦ ’ਚੋਂ ਨਿਕਲੀ ਹੈ। ਮੈਂ ਆਪਣੇ ਆਪ ਨੂੰ ਕਾਬੂ ‘ਚ ਰੱਖ ਕੇ ਇਸ ਦਾ ਉ¤ਤਰ ਉਨ੍ਹਾਂ ਨੂੰ ਉਸ ਵਕਤ ਬੜੀ ਹਲੀਮੀ ਨਾਲ ਦਿੱਤਾ ਕਿ ਵੀਰ ਜੀ ਗੁਰੂ ਨਾਨਕ ਸਾਹਿਬ ਦੇ ਜਿਸ ਸਿਧਾਂਤ ਨੂੰ ਬਚਾਉਣ ਦੀ ਅਸੀ ਅੱਜ ਕੋਸ਼ਿਸ਼ ਕਰ ਰਹੇ ਹਾਂ। ਗੁਰੂ ਸਾਹਿਬ ਦਾ ਉਹ ਵੱਡਮੁੱਲਾ ਸਿਧਾਂਤ ਉਨ੍ਹਾਂ ਦੇ ਅਕਾਲ ਪਿਆਨਾ ਕਰਦਿਆਂ ਹੀ ਖ਼ਤਮ ਹੋ ਜਾਣਾ ਸੀ। ਅਗਰ ਨੌ ਗੁਰੂ ਸਾਹਿਬਾਨ ਉਸ ਦੀ ਵੱਡੀ ਤੋਂ ਵੱਡੀ ਕੀਮਤ ਤਾਰ ਕੇ ਹਿਫਾਜਤ ਨਾ ਕਰਦੇ। ਉਸ ਵਕਤ ਉਥੇ ਮੌਜੂਦ ਬਹੁਤ ਸਾਰੇ ਗੁਰਸਿੱਖਾਂ ਦੇ ਹਿਰਦੇ ਪੀੜਤ ਹੋ ਗਏ ਜਾਪਦੇ ਸਨ। ਉਸ ਵਕਤ ਸ: ਬਚਿੱਤਰ ਸਿੰਘ ਆਹਲੂਵਾਲੀਆ, ਜੋ ਇਸ ਇੱਕਠ ਵਿੱਚ ਪਹਿਲੀ ਵਾਰ ਗਏ ਸਨ ਅਤੇ ਜਿਨ੍ਹਾਂ ਨੇ ‘‘ਏਕਸ ਕੇ ਬਾਰਕ’’ ਜੱਥੇਬੰਦੀ ਦੇ ਲਾਈਫ ਮੈਂਬਰ ਬਣਨਾ ਸੀ, ਉਸੇ ਵਕਤ ਆਪੇ ਤੋਂ ਬਾਹਰ ਹੋ ਗਏ। ਇਸ ਤਰ੍ਹਾਂ ਮਹੌਲ ਤਲੱਖ ਹੁੰਦਾ ਵੇਖ ਕੇ ਸ: ਜੋਗਿੰਦਰ ਸਿੰਘ ਜੀ ਨੇ ਗੱਲਬਾਤ ਦਾ ਵਿਸ਼ਾ ਬਦਲ ਲਿਆ ਪਰ ਜੋ ਬੀਜ ਅਚਾਨਕ ਬੀਜਿਆ ਗਿਆ ਸੀ, ਉਹ ਉ¤ਗ ਹੀ ਪਿਆ ਹੈ।

17 ਮਈ ਦੇ ਸਮਾਗਮ ਤੋਂ ਬਾਅਦ ਮੈਂ ਅਤੇ ਸ੍ਰ. ਬੱਚਿਤਰ ਸਿੰਘ ਆਹਲੂਵਾਲੀਆ ਨੇ ਸ੍ਰ. ਜੋਗਿੰਦਰ ਸਿੰਘ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦੇ ਗ੍ਰਹਿ 19 ਸੈਕਟਰ ਵਿਖੇ ਉਨ੍ਹਾਂ ਨਾਲ ਤਕਰੀਬਨ ਦੋ ਘੰਟੇ ਲੰਬੀ ਭੇਟ ਵਾਰਤਾ ਹੋਈ। ਇਹ ਪਹਿਲੀ ਵਾਰ ਸੀ ਕੇ ਮੈਂ ਭਾਈ ਸਾਹਿਬ ਦੇ ਸਾਹਮਣੇ ਸ਼ੱਕੀ ਮਨ ਨਾਲ ਗਈ ਸੀ ਪਰ ਮੈਂ ਇਸ ਲਈ ਦੋਸ਼ੀ ਨਹੀਂ ਸੀ ਕਿਉਂਕਿ ਇਹ ਸ਼ੱਕ ਮੈਨੂੰ ਉਨ੍ਹਾਂ ਦੇ ਬਿਆਨਾਂ ਤੋਂ ਉਪਜਿਆ ਸੀ। ਇਸ ਵਾਰ ਵੀ ਸ. ਜੋਗਿੰਦਰ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਅਤੇ ਨੌ ਗੁਰੂ ਸਾਹਿਬਾਨਾਂ ਵਿੱਚ ਇੱਕ ਵੱਡਾ ਬੰਨ ਮਾਰਦਿਆਂ ਹੋਇਆ ਸਾਨੂੰ ਉਲਟਾ ਸਵਾਲ ਕੀਤਾ ਕਿ ਤੁਹਾਡੇ ਕੋਲ ਨੌਆਂ ਗੁਰੂਆਂ ਦੀ ਹੋਂਦ ਦਾ ਕੀ ਸਬੂਤ ਹੈ। ਉਨ੍ਹਾਂ ਅਨੁਸਾਰ ਪਿਛਲੇ ਸਾਰੇ ਇਤਿਹਾਸਕ ਦਸਤਾਵੇਜ਼ ਗੁੱਮ ਹੋ ਚੁੱਕੇ ਹਨ। ਉਹ ਬੜੇ ਸਪੱਸ਼ਟ ਸ਼ਬਦਾਂ ਵਿੱਚ ਇਹ ਵੀ ਕਹਿੰਦੇ ਹਨ ਕਿ ਗੁਰੂ ਅਰਜਨ ਸਾਹਿਬ ਨੇ ਗੁਰੂ ਗੰ੍ਰਥ ਸਾਹਿਬ ਦੀ ਸੰਪਾਦਨਾ ਨਹੀਂ ਕੀਤੀ। ਉਹ ਸ੍ਰੀ ਅਕਾਲ ਤਖਤ ਦੀ ਗੁਰੂ ਹਰਗੋਬਿੰਦ ਸਾਹਿਬ ਵਲੋਂ ਰੱਖੀ ਗਈ ਬੁਨਿਆਦ ਤੋਂ ਵੀ ਪੂਰੀ ਤਰ੍ਹਾਂ ਇਨਕਾਰੀ ਹਨ। ਇਸ ਤੋਂ ਇਲਾਵਾ ਜਾਣਕਾਰ ਸੂਤਰਾਂ ਅਨੁਸਾਰ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਖੰਡੇ ਦੀ ਪਾਹੁਲ ਛਕਾਉਣ ਦੇ ਪ੍ਰਕਰਨ ਨੂੰ ਵੀ ਪੂਰੀ ਤਰ੍ਹਾਂ ਰੱਦ ਕਰਦੇ ਹਨ।

ਜ਼ਿਕਰਯੋਗ ਹੈ ਕਿ ਸ: ਜੋਗਿੰਦਰ ਸਿੰਘ ਸਿੱਖ ਇਤਿਹਾਸ ਤੋਂ ਨਾ-ਵਾਕਿਫ ਨਹੀਂ ਹਨ ਬਲਕਿ ਉਨ੍ਹਾਂ ਨੂੰ ਅਜਿਹਾ ਕਹਿਣ ਅਤੇ ਕਰਨ ਲਈ ਤਿਆਰ ਕੀਤਾ ਗਿਆ ਹੈ। ਸ: ਸਾਹਿਬ ਦੀਆਂ ਬੇਸਿਰ-ਪੈਰ ਦੀਆਂ ਦਲੀਲਾਂ ਸੁਣਕੇ ਪਹਿਲੀ ਨਜ਼ਰੇ ਤਾਂ ਉਹ ਮਾਨਸਿਕ ਰੋਗੀ ਜਾਪਦੇ ਹਨ ਪਰ ਜਦੋਂ ਉਨਾਂ ਦੇ ਚਿਹਰੇ ’ਤੇ ਨਜ਼ਰਾਂ ਟਿਕਾ ਕੇ ਵੇਖਿਆ ਜਾਵੇ ਤਾਂ ਉਹ ਕਿਸੇ ਵੱਡੀ ਸ਼ਾਜਸ਼ ਦੇ ਰਚੇਤਾ ਨਜ਼ਰ ਆਉਂਦੇ ਹਨ। ਕੁਲ ਮਿਲਾ ਕੇ ਇਸ ਵਿਅਕਤੀ ਨੇ ਖਾਲਸਾ ਪੰਥ ਦੇ ਮਜ਼ਬੂਤ ਅਤੇ ਵਿਸ਼ਾਲ ਭਵਨ ਦੀਆਂ ਨੀਹਾਂ ਵਿੱਚ ਬੜੀ ਚਤੁਰਾਈ ਨਾਲ ਬਾਰੂਦ ਵਿੱਛਾ ਦਿੱਤਾ ਹੈ - ਬਸ ਪਲੀਤੇ ਦਾਗਣ ਲਈ ਸਹੀ ਸਮੇਂ ਦੀ ਉਡੀਕ ਕੀਤੀ ਜਾ ਰਹੀ ਹੈ।

ਰੋਜ਼ਾਨਾ ਸਪੋਕਸਮੈਨ ਦੇ ਵਿਸ਼ੇ ’ਤੇ ਬੁੱਧੀਜੀਵੀ ਸਿੱਖ ਬਹੁਤ ਪਹਿਲੇ ਹੀ ਚਿੰਤਤ ਸਨ ਪਰ ਸਾਡੇ ਵਰਗੇ ਜਜ਼ਬਾਤੀ ਵਹਿਣ ‘ਚ ਵਹਿਣ ਵਾਲੇ ਲੋਕ ਮੱਛੀ ਵਾਂਗ ਪੱਥਰ ਚੱਟ ਕੇ ਹੀ ਪਿੱਛੇ ਮੁੜਦੇ ਹਨ। ਦਰਅਸਲ ਸ: ਜੋਗਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀ ਗੁਰੂ ਨਾਨਕ ਸਾਹਿਬ ਦੇ ਨਾਂ ’ਤੇ ਭੁਲੇਖਾ-ਪਾਊ ਖੇਡ ਖੇਡ ਰਹੇ ਹਨ। ਕਦੇ ਹਰੀ ਰਤਨ ਯੁਗਤਾ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਤੇ ਸਵਾਲ ਖੜਾ ਕੀਤਾ ਜਾਂਦਾ ਹੈ। ਇਸ ਸਵਾਲ ਤੇ ਖਾਲਸਾ ਪੰਥ ਤੜਫ ਉ¤ਠਦਾ ਹੈ ਅਤੇ ਯੁਕਤਾ ਜੀ ਸਦਾ ਲਈ ਕਲਮ ਤੋਂ ਸੰਨਿਆਸ ਲੈਣ ਦਾ ਪ੍ਰਣ ਕਰਦੇ ਹਨ। ਇਸੇ ਦੌਰਾਨ ਦੇਸ਼ ਦੀਆਂ ਇਟੈਂਲੀਜੈਂਸੀਆਂ ਨੂੰ ਯੁਕਤਾ ਜੀ ਦੀ ਸੁਰੱਖਿਆ ਦੀ ਫਿਕਰ ਪੈ ਜਾਂਦੀ ਹੈ। ਇਸਦਾ ਖੁਲਾਸਾ ਵੀ ਯੁਕਤਾ ਜੀ ਖੁਦ ਹੀ ਕਰਦੇ ਹਨ। (ਇਸ ਕਸ਼ਮਕਸ਼ ਵਿੱਚ ਇਟੈਂਲੀਜੈਂਸੀਆਂ ਵੱਲੋਂ ਚਿੰਤਾ ਜਤਾਉਣ ਦਾ ਰੁਝਾਨ ਬੜੇ ਵੱਡੇ ਸਵਾਲ ਛੱਡ ਜਾਂਦਾ ਹੈ, ਜੋ ਇੱਕ ਵੱਖਰਾ ਵਿਸ਼ਾ ਹੈ।) ਕਦੇ ਸਪੋਕਸਮੈਨ ਵਿੱਚ ਗੁਰੂ ਗ੍ਰੰਥ ਸਾਹਿਬ ਤੇ ਕੁਹਾੜਾ ਚਲਾਉਂਦਾ ਭਸੌੜੀਆਂ ਦਾ ਲੇਖ ਛੱਪਦਾ ਹੈ। ਕਦੇ ਸ੍ਰ: ਦਰਬਾਰਾ ਸਿੰਘ ਸਿਊਣਾ ਦੇ ਲੇਖ ਨੂੰ ਆਧਾਰ ਬਣਾ ਕੇ ਦਾਅਵਾ ਕੀਤਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਗੰ੍ਰਥ ਸਾਹਿਬ ਨੂੰ ਗੁਰਗੱਦੀ ਨਾ ਦੇ ਕੇ ਗੱਦੀ ਤਾਂ ਖ਼ਾਲਸਾ ਪੰਥ ਨੂੰ ਦਿੱਤੀ ਸੀ ਜਦ ਕਿ ਸਹੀ ਜਾਣਕਾਰੀ ਇਹ ਹੈ ਕਿ ਦਸ਼ਮੇਸ਼ ਪਿਤਾ ਜੀ ਨੇ ਗੁਰੂ ਗੰ੍ਰਥ ਸਾਹਿਬ ਨੂੰ ਗੁਰਗੱਦੀ ਸੌਪ ਕੇ ਪੰਥ ਨੂੰ ਉਸ ਦਾ ਤਾਬਿਆਦਾਰ ਬਣਾਇਆ ਸੀ। ਸਪੋਕਸਮੈਨ ਦੀ ਮਾਰਫ਼ਤ ਇਹ ਸ਼ੋਸ਼ੇ ਵੀ ਛੱਡੇ ਗਏ ਹਨ ਕਿ ‘ਆਦਿ ਬੀੜ’ ਗੁੰਮ ਹੋ ਚੁੱਕੀ ਹੈ।

ਅੰਤ ਵਿੱਚ ਕੁਝ ਪਿਛਲੇ ਸਵਾਲਾਂ ਦੇ ਜਵਾਬ ਦੇਣੇ ਵੀ ਜ਼ਰੂਰੀ ਹਨ। ਅਗਰ ਉਪਰ ਦੱਸੇ ਮੁਤਾਬਕ ਗੁਰੂ ਨਾਨਕ ਸਾਹਿਬ ਨੇ ਅੱਗੇ ਗੱਦੀ ਨਹੀਂ ਚਲਾਈ ਤਾਂ ਫਿਰ ਲਾਜ਼ਮੀ ਤੌਰ ਤੇ ਗੁਰੂ ਅੰਗਦ ਸਾਹਿਬ ਨੇ ਗੁਰਗੱਦੀ ਸਾਜਸ਼ ਕਰਕੇ ਹਥਿਆਈ ਸੀ। ਪਰ ਉਨ੍ਹਾਂ ਨੇ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਨਿਰਮਲ ਪੰਥ ਦਾ ਕੀ ਨੁਕਸਾਨ ਕੀਤਾ ਹੈ? ਫਿਰ ਇਹੀ ਸਵਾਲ ਪੀੜੀ ਦਰ ਪੀੜੀ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਸਾਹਿਬ ਤੱਕ ਪਹੁੰਚਦਾ ਹੈ ਕਿ ਅਗਰ ਪੰਜਵੇਂ ਪਾਤਸ਼ਾਹ ਨੇ ਆਦਿ ਗ੍ਰੰਥ ਦਾ ਸੰਪਾਦਨ ਨਹੀਂ ਕੀਤਾ ਤਾਂ ਫਿਰ ਗੁਰੂ ਗੰ੍ਰਥ ਸਾਹਿਬ ਵਰਗਾ ਅਨਮੋਲ ਖਜਾਨਾ ਖਾਲਸਾ ਪੰਥ ਦੀ ਭੇਟ ਕਿਸਨੇ ਕੀਤਾ? ਇਸੇ ਤਰ੍ਹਾਂ ਅਗਰ ਸ੍ਰੀ ਅਕਾਲ ਤਖਤ ਸਾਹਿਬ ਦੀ ਨੀਂਹ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਨਹੀਂ ਰੱਖੀ ਗਈ ਤਾਂ ਫਿਰ ਪੰਥ ਦੀ ਵਿਲੱਖਣ ਹਸਤੀ ਨੂੰ ਕਾਇਮ ਰੱਖਣ ਵਾਲੀ ਇਹ ਮਹਾਨ ਸੰਸਥਾ ਕਿਸ ਦੀ ਦੇਣ ਹੋ ਸਕਦੀ ਹੈ? ਰਿਹਾ ਸਵਾਲ ਖੰਡੇ ਦੀ ਪਾਹੁਲ ਦਾ, ਅਗਰ ਦਸ਼ਮੇਸ਼ ਪਿਤਾ ਜੀ ਵੱਲੋਂ ਇਸਦਾ ਆਗਾਜ ਨਹੀਂ ਕੀਤਾ ਗਿਆ ਤਾਂ ਫਿਰ ਖਾਲਸਾ ਪੰਥ ਨੂੰ ਲਾਮਬੰਦ ਕਰਨ ਵਾਲਾ ਸ਼ਕਤੀ ਦਾ ਇਹ ਸੋਮਾ ਕਿਸ ਨੇ ਦਿੱਤਾ ਹੈ? ਉਪਰ ਦੱਸੇ ਗਏ ਸਾਰੇ ਸਵਾਲਾਂ ਦਾ ਇੱਕ ਹੀ ਉ¤ਤਰ ਹੈ ਕਿ ਉਪਰੋਕਤ ਵਰਗੀਆਂ ਵੱਡਮੁੱਲੀਆਂ ਦਾਤਾਂ ਕੋਈ ਅੱਤ ਪ੍ਰੀਤਮ ਹੀ ਆਪਣੇ ਪਿਆਰਿਆਂ ਨੂੰ ਦੇ ਸਕਦਾ ਹੈ, ਜੋ ਆਪਣੇ ਸਿੱਖਾਂ ਨੂੰ ਆਪਣੇ ਪੁੱਤਰਾਂ ਤੋਂ ਵੀ ਵੱਧ ਪਿਆਰ ਕਰਨ ਵਾਲਾ ਅਤੇ ਜੋ ਮਨੁੱਖਤਾ ਦਾ ਹਾਮੀ ਹੋਵੇ।

‘ਏਕਸ ਕੇ ਬਾਰਕ’ ਜੱਥੇਬੰਦੀ ਦੇ ਜਰੀਏ ਸਿੱਖ ਵਿਰੋਧੀ ਤਾਕਤਾਂ ਸਿੱਖ ਧਰਮ ਨੂੰ ਰਾਧਾ ਸੁਆਮੀਆਂ ਵਰਗੀ ਹਿੰਦੂਆਂ ਦੀ ਇੱਕ ਸ਼ਾਖਾ ਬਣਾ ਦੇਣਾ ਚਾਹੁੰਦੀਆਂ ਹਨ। ਇਨਾਂ ਸਮੂਹ ਡੇਰਿਆਂ ਦਾ ਜਾਲ ਹੀ ਹਿੰਦੂ ਧਰਮ ਦੀਆਂ ਸ਼ਾਖਾਵਾਂ ਵਜੋਂ ਬਣਿਆ ਗਿਆ ਹੈ। ਜਿਨ੍ਹਾਂ ਨਾਲ ਜੁੜਨ ਵਾਲਾ ਸ਼ਰਧਾਲੂ ਹਿੰਦੂ ਤਾਂ ਹਿੰਦੂ ਰਹਿ ਜਾਂਦਾ ਹੈ ਪਰ ਸਿੱਖ, ਸਿੱਖ ਨਹੀਂ ਰਹਿੰਦਾ। ਇਸ ਵਕਤ ਸਮੂਹ ਸਿੱਖ ਜੱਥੇਬੰਦੀਆਂ ਅਤੇ ਚਿੰਤਕਾਂ ਨੂੰ ਆਪਣੀ ਹਊਮੈ ਅਤੇ ਲਾਲਸਾ ਤਿਆਗ ਕੇ ਇੱਕ ਮੰਚ ਤੇ ਇੱਕਠੇ ਹੋਣ ਦੀ ਲੋੜ ਹੈ। ਨਹੀਂ ਤਾਂ ਦਰਿਆਵਾਂ ਦੇ ਤਾਰੂ ਪਿਆਲੇ ਵਿੱਚ ਡੁੱਬ ਜਾਣਗੇ ਅਤੇ ਅਸੀਂ ਸਾਰੇ ਅਕ੍ਰਿਤਘਣ ਹੋ ਜਾਣਗੇ।

ਲੇਖਕਾ-ਸੁਰਿੰਦਰ ਕੌਰ ਨਿਹਾਲ

ਫੋਨ : 9780286489,

0091-172-2230686

- - - - -

Link to comment
Share on other sites

Such persons are actully NEELE GIDDARH or SHER DI KHAL VICH KHOTA.

GURBANI tells us about such people " KOORH THHAGGI GUJJHI NA RAHE

MULAMMA PAJ LEH JAE" and "Koorhiar koorhiari Jae Rale Sachiaar

Sikh Bethhe Satgur Paas" and "Koorhiari Rajjeh Koorh Jeo Bistaa

Kaag Khaawahi". Moreover m

Link to comment
Share on other sites

Moreover this is not the first time that such persons are chalanging

the SIKH HISTORY , GURBANI ,and SIKHISM . In the same way Meene,

Dheermaliye,Ramraiye etc. have been posing chalanges before us but

none succeeded and no body will succeed in future too because:-

"SATGUR KI REESE HOR KACH PICH BOLDE ,

SE KOORHIAR KOORHE JHARH PARHEEYE."

and

"SATGUR KI VADIYAEE VEKH NA SAKNI ONA AGGE PICHHE THHAO NAHI."

Satgur nindaka da vee bhala karan

Wahe Guru ji ka Khalsa Waheguru ji ki Fateh.

Link to comment
Share on other sites

These heretics have formed a committee to darft a new rehat maryada. I am removing the word sikh as they are no more siksh. This is what they write in first instalment of the draft. This Gurmukh singh writes that to take Amrit is unhygenic. Guru gobind singh did not conduct any amrit sanchar.

quote from rehat maryda draft by heretic group of anti sikh kala afghana sect.

ਹੁਣ ਤੱਕ ਗੁਰਮਤਿ ਦੇ ਖੇਤਰ ਵਿੱਚ ਹੋਈਆਂ ਖੋਜਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਦਸਮ ਗ੍ਰੰਥ ਵਿੱਚ ਕੋਈ ਵੀ ਰਚਨਾ ਦਸਵੇਂ ਪਾਤਸ਼ਾਹ ਜੀ ਦੀ ਨਹੀਂ ਹੈ। (ਪੜ੍ਹੋ, ਸ. ਗੁਰਮੁਖ ਸਿੰਘ ਜੀ ਦਿੱਲੀ ਵਾਲਿਆਂ ਦੀ ਰਚਨਾ ‘ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆਧਾਰ ਤੇ ਦਸਮ ਗ੍ਰੰਥ ਦੀ ਵਿਚਾਰ’ ਅਤੇ ਸ. ਜਸਬਿੰਦਰ ਸਿੰਘ ਖਾਲਸਾ ਦੁਬਈ ਵਾਲਿਆ ਦੀ ਰਚਨਾ ‘ਦਸਮ ਗ੍ਰੰਥ ਦਾ ਲਿਖਾਰੀ ਕੌਣ’ )।

ਦਸਮ ਗ੍ਰੰਥ ਨੂੰ ਬਾਣੀ ਦੇ ਤੌਰ ਉੱਤੇ ਰੱਦ ਕਰਦੀਆ ਦੋ ਚਾਰ ਦਲੀਲਾਂ ਸੰਖੇਪ ਵਿੱਚ ਵਿਚਾਰ ਕੇ ਅੱਗੇ ਵੱਧਦੇ ਹਾਂ।

Link to comment
Share on other sites

See below the language these rats are using for scripture of tenth master. When Jeonwala was in Bay area he was looking for hole hide.

From: Ranjit Singh <ranjitcanada@yahoo.com>

Subject:

To: "ADSM" 1997 <andym1997@yahoo.com>

Received: Wednesday, August 26, 2009, 5:47 AM

Mr. Amnider Mangat, S. Gurcharan Singh Jeonwala and Pr. Darshan Singh Khalsa Ex-JatheaDar of Shri Akal Takhat Sahib are in your City from 24th Agust09 to 26th agust. If you have the Knowledge of Gurwani COME FORWARD Discuss with them. They are <banned word filter activated> YOUR GURU D.G. Don't cry in your Quilt. If your a COWARD then shut your DIRTY MOUTH. *********

--- On Thu, 8/27/09, Singh <lsingh4@yahoo.com> wrote:

From: Singh <lsingh4@yahoo.com>

Subject: Re: [iHRO] Re:guru maniyo granth seminar in Vancouver /Surrey /Abbotsford

To: IHRO@yahoogroups.com

Date: Thursday, August 27, 2009, 5:55 PM

Mangat sahib

These are thugs and die hard old communists whose specialisation is deceit. These are not religious people.He will never reveal his name.

You may have read that they are preparing their own Rehat marayada where there will be

1) A new definition of a sikh

2) Good bye to khande bate di pahul along with banis of nitnem, Bhai Gurdas ji and Nanad lal ji dia vaaran

3) There will be a new ardas and there will be no mention of panj piaras , char sahibzades, chali muktas

and other martyrs as they look too violent to them.

4) There is no need to naam simran the pillar of sikhi.

They have alreday six instalments of this maryada. It is all over the internet. in Essence they have taken leave form sikhism like many other sects for example sindhis. As they have left sikhism their intent is to cause immense damage to sikh instiutions. They are not sikhs anymore. The right solution is to weed them out before they cause more damage to sikhism. But we do not seem to have a strong religious leader capable of doing that.

Inder singh

From:
Adsm <andym1997@yahoo. com>

To:
IHRO@yahoogroups. com

Sent:
Thursday, August 27, 2009 11:50:10 AM

Subject:
Re: [iHRO] Re:guru maniyo granth seminar in Vancouver /Surrey /Abbotsford

Kindly be open as to who is this person CPT . He has nicely advocated the issue of Traitors of Khalsa Panth . Why Ragi did not stop his absurd compaign so far inspite of directions of Akal Takhat to him by name ? Why Gurcharan Jeunwala donot present before the Akal Tkhat to explain his conduct on his blasphemous acts .
How many thousand seats were there in Langara College Instt.'s Room, where the fake seminar was held ? In whih Gurdwaras the congregations at Abbotsford and Surrey were held ?Why were the Banner of
"Guru maneo Granth"
was given to the seminars to cheat the sikh followers ? Why on Radio the names of the speakers was not mentioned ?
How ever the Talk shows of the Radios are held to present their Ads of the sponsors and not for the knowledge of the listeners . Without any shearing heading of the talk show , no body keep glued to Radion for two hours to listen to the Ads . And in such shows too, the time given to the topic is only 15 to 20% and rest all are advertisements . It is apparent that the intention of the Radios is not to awaken the Listeners but to broadcast their Advertisements in a hidden way .
Ragi and Jeunwala are advised to publish their reaseach work so that the real scholars on the issue may give them a befitting reply . And the crude work of these crooked persons may become a record of their balsphemy for future .
The Dasam Granth will remain Dasam Granth for ever but these Traitors will not succeed in their nafarious designs .
adsm

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


  • Topics

  • Posts

    • The Mind is Jyot Saroop (Waheguru), but the mind is under the influence of five evils… Through Naam Simran( Rememberance), the mind will begin to detach from evil, and get back to its original form ( MANN TU JYOT SAROOP HEH)… Until the mind breaks free from the five evils, one will go through the cycle of paap and punn….which leads to Karma… Naam Simran destroys past karma, and prevents new karma coming into fruition… I did this, I did that… This non realisation of the Jyot Saroop gives rise to paap and Punn, which in turn gives birth to suffering and misery…
    • I agree we're not born with sin like the Christians think. Also I agree we have effects of karma. But Gurbani does state that the body contains both sin and charity (goodness): ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ ॥ Within the body are the two brothers sin and virtue. p126 Actually, we do need to be saved. Gurbani calls this "udhaar" (uplift). Without Satguru, souls are liable to spiritual death: ਜਿਨਾ ਸਤਿਗੁਰੁ ਪੁਰਖੁ ਨ ਭੇਟਿਓ ਸੇ ਭਾਗਹੀਣ ਵਸਿ ਕਾਲ ॥ p40 Those who have not met Satguru Purakh are unfortunate and liable to death. So, yeah, we do need to be saved, and Guru ji does the saving. The reason Satguru is the one to save is because God has given Satguru the "key" (kunji): ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ ਗੁਰੁ ਪੂਰੈ ਭਾਗਿ ਮਿਲਾਵਣਿਆ ॥੭॥ In the True Guru's hand is the key. None else can open the door. By perfect good fortune the Guru is met. p124
    • That's unfortunate to hear. Could you give any more information? Who was this "baba"? He just disappeared with people's money? Obviously, you should donate your money to known institutions or poor people that you can verify the need of through friends and family in Punjab.
    • Sangat ji,  I know a family who went Sevewal to do seva sometimes end of 2019. They returned last year in great dismay and heart broken.  To repent for their mistakes they approached panj pyaare. The Panj gave them their punishment / order to how t make it up which, with Kirpa, they fulfilled.  They were listening to a fake Baba who, in the end, took all the "Donations " and fled sometime over a year ago. For nearly 4 years this family (who are great Gursikhs once u get to know them) wasted time and effort for this fake Baba. NOT ONLY this one fam. But many, many did worldwide and they took their fam to do seva, in village Sevewal, city Jaitho in Punjab. In the end many families lost money in thousands being behind this Baba. The family, on return, had to get in touch with all the participants and told them to stop.  I am stating this here to create awareness and we need to learn from whom we follow and believe. It's no easy but if we follow the 3 S (Sangat, Simran and Seva) we will be shown the light. As I am writing this the family in question have been doing the same since 2008 onwards and they fell for this Baba... it is unbelievable and shocking.  This am writing in a nutshell as am at work on my break so not lengthy but it deserves a great length.  Especially the family in question, who shed light on youngsters about Sikhi 20 plus years!! 
    • Giani Kulwant Singh Jawaddi Kalan uses simple Punjabi.
×
×
  • Create New...

Important Information

Terms of Use