Jump to content

Baba Biram Das Ji - Giani Thakur Singh Ji


Recommended Posts

http://www.2shared.com/audio/FnnmRFH6/baba_biram_das_ji.html

info of sant baba biram das ji

ਬਾਬਾ ਬੀਰਮ ਦਾਸ ਜੀ ਜਿਨਾ ਦਾ ਅਸਲੀ ਨਾਮ ਰਤਨ ਦਾਸ ਜੀ ਸੀ, ਦਾ ਜਨਮ ਪਿੰਡ ਲਖਨੌਰ ( ਲਖਨੌਰ ਸਾਹਿਬ) ਜਿਲਾ ਅੰਬਾਲਾ ਵਿਚ ਹੋਇਆ. ਬਾਬਾ ਬੀਰਮ ਦਾਸ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਮਾ ਜੀ ਸੀ ਤੇ ਮਾਤਾ ਗੁਜਰੀ ਜੀ ਦੇ ਚਾਚਾ ਜੀ ਦਾ ਲੜਕੇ ਸੀ. ਪਹਿਲੇ ਸਮੇਂ ਵਿਚ ਪਿੰਡਾਂ ਦੇ ਵਿਚ ਤਾਏ-ਚਾਚੇ ਦੇ ਪਰਿਵਾਰ ਕਠੇ ਰਿਹੰਦੇ ਸੀ. ਬਾਬਾ ਬੀਰਮ ਦਾਸ ਜੀ ਦਾ ਬਚਪਨ ਤੋਂ ਹੀ ਮਾਤਾ ਜੀ (ਮਾਤਾ ਗੁਜਰੀ ਜੀ) ਨਾਲ ਬੜਾ ਪ੍ਰੇਮ ਸੀ. ਭਜਨ ਬੰਦਗੀ ਕਰਕੇ ਬਾਬਾ ਬੀਰਮ ਦਾਸ ਜੀ ਦੀ ਅਵਸਥਾ ਬਹੁਤ ਉਚ੍ਹੀ ਸੀ. ਇਕ ਦਫ਼ਾ ਬਾਬਾ ਬੀਰਮ ਦਾਸ ਜੀ, ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਗੁਜਰੀ ਜੀ ਨੂੰ ਮਿਲਣ ਲਈ ਆਨੰਦਪੁਰ ਸਾਹਿਬ ਗਏ ਤਾਂ ਦਸ਼ਮੇਸ਼ ਜੀ ਨੇ ਦਰਬਾਰ ਲਾਇਆ ਹੋਇਆ ਸੀ ਤੇ ਸੰਗਤਾਂ ਦੇ ਵਿਚ ਬੈਠੇ ਸੀ. ਬਾਬਾ ਬੀਰਮ ਦਾਸ ਜੀ ਨੇ ਸਿਰਫ ਲੰਗੋਟ ਪਹਿਨਆ ਹੋਇਆ ਸੀ. (ਬਾਬਾ ਜੀ ਪਹਿਲਾਂ ਸਿਰਫ ਲੰਗੋਟ ਪਹਿਨਦੇ ਸੀ ਤੇ ਬਾਅਦ ਚ ਅਲਫ ਨਗਨ ਅਵਸਥਾ ਚ ਬਿਚਰਦੇ ਰਹੇ). ਜਦੋਂ ਬਾਬਾ ਜੀ ਦਸ਼ਮੇਸ਼ ਜੀ ਦੇ ਦਰਬਾਰ ਪਹੁੰਚੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਬਾ ਜੀ ਵੱਲ ਬੜੇ ਧਿਆਨ ਨਾਲ ਦੇਖਿਆ ਤੇ ਪੁਛਿਆ ਕੇ ਤੁਸੀਂ ਕੋਣ ਹੋ ਤੇ ਕਿਥੋਂ ਆਏ ਹੋ? ਤਾਂ ਬਾਬਾ ਜੀ ਨੇ ਜਵਾਬ ਦਿਤਾ " ਦਸ਼ਮੇਸ਼ ਜੀ ਅਸੀਂ ਤੁਹਾਡੇ ਮਾਮਾ ਜੀ ਹਾਂ ਤੇ ਲਖਨੌਰ ਸਾਹਿਬ ਤੋਂ ਆਏ ਹਾਂ ". ਐਂਨਾ ਸੁਣਨ ਦੀ ਦੇਰ ਸੀ ਦਸ਼ਮੇਸ਼ ਜੀ ਉਠ ਕੇ ਆ ਗਏ ਤੇ ਆਪਣੇ ਮਾਮਾ ਜੀ (ਬਾਬਾ ਜੀ) ਦੇ ਚਰਨਾ ਚ ਮਥਾ ਟੇਕ ਦਿੱਤਾ ਤੇ ਓਹਨਾ ਨੂੰ ਅੰਦਰ ਮਹਿਲ ਚ ਲੈਯ ਗਏ ਜਿਥੇ ਮਾਤਾ ਜੀ ਸੀ, ਮਾਤਾ ਜੀ ਨਾਲ ਤਾਂ ਬਾਬਾ ਜੀ ਦਾ ਪਹਿਲਾਂ ਹੀ ਬੜਾ ਪ੍ਰੇਮ ਸੀ. ਮਾਤਾ ਜੀ ਨੇ ਵੀ ਬਾਬਾ ਜੀ ਦਾ ਬੜਾ ਸਤਿਕਾਰ ਕੀਤਾ. ਬਾਬਾ ਜੀ ਓਥੇ ਗੁਰੂ ਸਾਹਿਬ ਜੀ ਕੋਲ ਕੁਛ ਦਿਨ ਰੁਕੇ ਤੇ ਫੇਰ ਵਾਪਿਸ ਲਖਨੌਰ ਚਲੇ ਗਏ. ਜਦੋਂ ਬਾਬਾ ਬੀਰਮ ਦਾਸ ਜੀ ਚਲੇ ਗਏ ਤਾਂ ਮਾਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁਛਿਆ " ਲਾਲ ਜੀ ਤੁਹਾਡੇ ਮਾਮਾ ਜੀ ਦੀ ਹੁਣ ਦੀ ਤੇ ਪਿਛਲੇ ਜਨਮਾਂ ਦੀ ਕਮਾਈ ( ਭਜਨ ਬੰਦਗੀ) ਬਹੁਤ ਹੈ, ਤੇ ਓਹ ਇਸ ਆਸ ਤੇ ਆਏ ਸੀ ਕਿ ਤੁਸੀਂ ਓਹਨਾ ਤੇ ਕਿਰਪਾ ਕਰੋਂਗੇ, ਤੁਸੀਂ ਓਹਨਾ ਦੇ ਚਰਨਾ ਚ ਸੀਸ ਰਖ ਕੇ ਮਥਾ ਵੀ ਟੇਕ ਦਿਤਾ ਪਰ ਕਿਰਪਾ ਦ੍ਰਿਸ਼ਟੀ ਫੇਰ ਵੀ ਨਹੀ ਕੀਤੀ, ਇਹ ਕਿਓ ". ਇਹ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੁਸਕਰਾ ਪਏ ਤੇ ਕਹਿਣ ਲੱਗੇ " ਮਾਤਾ ਜੀ ਮਥਾ ਅਸੀਂ ਆਪਣੇ ਮਾਮਾ ਜੀ ਨੂੰ ਟੇਕਿਆ ਸੀ ਤੇ ਭਾਵੇਂ ਓਹਨਾ ਦੀ ਭਜਨ ਬੰਦਗੀ ਬਹੁਤ ਹੈ ਪਰ ਕਿਰਪਾ ਲੈਣ ਵਾਸਤੇ ਮਾਮਾ ਬਣ ਕੇ ਨਹੀ ਦਾਸ ਬਣ ਕੇ ਆਉਂਦੇ ਹੁੰਦੇ ਹੈ ". ਜਦੋਂ ਇਸ ਗੱਲ ਦਾ ਬਾਬਾ ਬੀਰਮ ਦਾਸ ਜੀ ਨੂੰ ਪਤਾ ਲਗਾ ਤਾਂ ਓਹ ਭਜਨ ਬੰਦਗੀ ਕਰਨ ਨਿਕਲ ਗਏ ਤੇ ਇਕ ਜਗਾਹ ਤੇ ਜਾ ਕੇ ਸਮਾਧੀ ਲਾ ਲਈ. ਜਦੋਂ ਸਮਾਧੀ ਲੱਗ ਗਈ ਫੇਰ ਸਰੀਰ ਦਾ ਵੀ ਪਤਾ ਨਾ ਰਿਹਾ. ਐਥੋਂ ਤੱਕ ਕਿ ਸੱਪਾਂ ਨੇ ਵੀ ਸਰੀਰ ਦੇ ਆਲੇ ਦੁਆਲੇ ਬੀਰਮੀ (ਘਰ) ਬਣਾ ਲਈ. ਤੇ ਇਲਾਕੇ ਚ ਬੀਰਮੀ ਵਾਲੇ ਸਾਧੂ ਦੇ ਨਾਮ ਨਾਲ ਮਸ਼ਹੂਰ ਹੋ ਗਏ, ਤੇ ਇਸੇ ਕਰਕੇ ਇਹਨਾ ਦਾ ਨਾਮ ਰਤਨ ਦਾਸ ਤੋਂ ਬੀਰਮ ਦਾਸ ਹੋ ਗਿਆ. ਕਈ ਸਾਲ ਆਪ ਸਮਾਧੀ ਚ ਰਹੇ, ਐਧਰ ਦਸ਼ਮੇਸ਼ ਜੀ ਵੀ ਹਜ਼ੂਰ ਸਾਹਿਬ ਪਹੁੰਚ ਗਏ. ਇਕ ਦਿਨ ਦਸ਼ਮੇਸ਼ ਜੀ ਨੇ ਸੁਰਤੀ ਨਾਲ ( ਅੰਤਰ-ਜਾਮਤਾ ਨਾਲ ) ਬਾਬਾ ਜੀ ਨੂੰ ਹਜ਼ੂਰ ਸਾਹਿਬ ਬੁਲਾ ਲਿਆ ਤੇ ਕਿਹਾ ਬਾਬਾ ਜੀ ਅੱਜ ਤੁਹਾਡੀ ਕਮਾਈ ਸਫਲ ਹੋ ਗਈ ਹੈ. ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਸਮੇ ਗੋਦਾਵਰੀ ਨਦੀ ਤੇ ਕਿਨਾਰੇ (when Guru sahib was going to Sachkhand, after leaving the shareerak chola at Hajoor Sahib gave darshan to Baba ji and asked him to go to Hazzor sahib and give darbhaas to to sangat that Guru sahib has not gone anywhere, HE is with us all the time))ਤੇ ਬਾਬਾ ਜੀ ਤੇ ਕਿਰਪਾ ਦ੍ਰਿਸ਼ਟੀ ਕਰ ਦਿਤੀ ਤੇ ਹੁਕਮ ਕੀਤਾ ਕਿ ਪੰਜਾਬ ਦੀ ਧਰਤੀ ਤੇ ਜਾਓ, ਸੰਪਰਦਾਵਾਂ ਤੇ ਟਕਸਾਲਾਂ ਚਲਾਓ, ਸਾਧੂ, ਸੰਤ, ਮਹਾਤਮਾ ਤੇ ਕਿਰਪਾ ਦ੍ਰਿਸ਼ਟੀ ਕਰਕੇ ਓਹਨਾ ਨੂੰ ਬ੍ਰਹਮ ਗਿਆਨਤਾ ਬਖਸ਼ੋ. ਇਸ ਵਕ਼ਤ ਬਾਬਾ ਜੀ ਦੀ ਸਰੀਰਕ ਤੌਰ ਤੇ 89 ਸਾਲ ਦੀ ਉਮਰ ਸੀ. ਸੱਤ-ਵਚਨ ਮੰਨ ਕੇ ਬਾਬਾ ਜੀ ਪੰਜਾਬ ਦੀ ਧਰਤੀ ਤੇ ਵਾਪਿਸ ਆ ਗਏ ਤੇ ਪਟਿਆਲੇ ਦੇ ਨਾਲ ਉਜਾੜ ਝਿੜੀ (ਜੰਗਲ) ਸੀ, ਓਥੇ ਰਹਿ ਕੇ ਨਾਲੇ ਤਪ ਕੀਤਾ ਨਾਲੇ ਸਮੇ ਸਮੇ ਸਿਰ ਸਾਧੂ ਸੰਤ ਬਣਾਏ. ਅੱਜ ਪੰਜਾਬ ਚ ਕੋਈ ਐਸੀ ਸੰਪਰਦਾ ਯਾ ਟਕਸਾਲ ਨਹੀ ਹੈ ਜੋ ਬਾਬਾ ਬੀਰਮ ਦਾਸ ਜੀ ਨੇ ਨਾ ਚਲਾਈ ਹੋਵੇ. ਚਾਹੇ ਓਹ ਨਾਨਕਸਰ ਸੰਪਰਦਾ ਹੋਵੇ, ਚਾਹੇ ਸੰਤ ਹਰਨਾਮ ਸਿੰਘ ਜੀ ਭੁਚੋ ਵਾਲੇ ਹੋਣ, ਚਾਹੇ ਕਾਰ ਸੇਵਾ ਵਾਲੇ ਸੰਤ ਗੁਰਮੁਖ ਸਿੰਘ ਜੀ ਹੋਣ, ਚਾਹੇ ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਹੋਣ, ਚਾਹੇ ਓਹ ਸੰਤ ਸੁੰਦਰ ਸਿੰਘ ਜੀ ਭਿੰਡਰਾਂਵਾਲੇ ਹੋਣ, ਯਾ ਚਾਹੇ ਓਹ ਉਦਾਸੀਨ ਸੰਪਰਦਾ ਦੀ ਗੱਦੀ ਹੋਵੇ, ਸਬ ਨੂੰ ਬਖਸ਼ਿਸ਼ਾਂ ਬਾਬਾ ਬੀਰਮ ਦਾਸ ਜੀ ਕੋਲੋ ਹੀ ਮਿਲੀਆਂ ਹੈ. ਬਾਬਾ ਬੀਰਮ ਦਾਸ ਜੀ ਦੀ ਉਮਰ 321 ਸਾਲ ਦੀ ਸੀ ਤੇ ਆਪ ਜੀ ਵਿਸਾਖੀ ਵਾਲੇ ਦਿਨ 13 ਅਪ੍ਰੈਲ 1938 ਨੂੰ ਸਵੇਰੇ 4 ਵਜੇ ਸਰੀਰਕ ਤੌਰ ਤੇ ਸਾਡੇ ਕੋਲੋ ਚਲੇ ਗਏ. ( ਇਹ ਸਾਖੀ ਮੇਰੇ ਪਿਤਾ ਜੀ ਨੇ ਬ੍ਰਹਮਗਿਆਨੀ ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਕੋਲੋ, ਬ੍ਰਹਮਗਿਆਨੀ ਸੰਤ ਸ਼ਾਦੀ ਸਿੰਘ ਜੀ ਕੋਲੋ, ਬ੍ਰਹਮਗਿਆਨੀ ਸੰਤ ਮੋਹਿੰਦਰ ਸਿੰਘ ਜੀ ਹਰਖੋਵਾਲ ਵਾਲਿਆਂ ਕੋਲੋ ਤੇ ਹੋਰ ਸਾਧੂ ਸੰਤ ਮਹਾਤਮਾ ਦੀ ਸੰਗਤ ਕਰਦੇ ਹੋਏ ਸੁਣੀ ਹੈ ਤੇ ਮੈਂ (an Orkut community member - http://www.orkut.com/Main#Community?cmm=105683190 )ਆਪ ਵੀ ਇਹ ਸਾਖੀ ਬ੍ਰਹਮਗਿਆਨੀ ਸੰਤ ਬਲਵੰਤ ਸਿੰਘ ਜੀ ਸਿਹੋੜੇ ਵਾਲਿਆਂ ਕੋਲੋ ਸੁਣੀ ਹੈ)

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use