Jump to content

Sikh Women Will Receive Id's From Dsgmc


singhbj singh
 Share

Recommended Posts

ਸਿੱਖ ਬੀਬੀਆਂ ਨੂੰ ਪਹਿਚਾਨ ਪੱਤਰ ਜਾਰੀ ਕਰੇਗੀ ਦਿੱਲੀ ਕਮੇਟੀ - ਜੀ.ਕੇ.

ਨਵੀਂ ਦਿੱਲੀ (29-8-14) : ਦਿੱਲੀ ਵਿਖੇ ਦੁਪਹੀਆ ਵਾਹਨ ਤੇ ਸਿੱਖ ਬੀਬੀਆਂ ਨੂੰ ਸਵਾਰੀ ਦੋਰਾਨ ਹੈਲਮੇਟ ਤੋਂ ਮਿਲੀ ਛੋਟ ਤੇ ਵੱਖ-ਵੱਖ ਸਿੱਖ ਬੀਬੀਆਂ ਦੀਆਂ ਜਥੇਬੰਦੀਆਂ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ+ਬੰਧਕ ਕਮੇਟੀ ਨੂੰ ਇਸ ਮੁਹਿੰਮ ਨੂੰ ਚਲਾਉਣ ਅਤੇ ਸਿਰੇ ਚੜਾਉਣ ਲਈ ਧੰਨਵਾਦ ਪ੍ਰਗਟਾਇਆ ਹੈ। ਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀ ਪ+ਧਾਨ ਬੀਬੀ ਮਨਦੀਪ ਕੋਰ ਬਖਸ਼ੀ ਦੀ ਅਗਵਾਈ ਹੇਠ ਦਿੱਲੀ ਦੀਆਂ ਇਸਤਰੀ ਸਤਿਸੰਗ ਸਭਾਵਾਂ ਦੀਆਂ ਸਿੱਖ ਬੀਬੀਆਂ ਦੇ ਇਕ ਵੱਡੇ ਵਫਦ ਨੇ ਕਮੇਟੀ ਪ+ਧਾਨ ਮਨਜੀਤ ਸਿੰਘ ਜੀ.ਕੇ. ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਬੀਬੀਆਂ ਨੂੰ ਹੈਲਮੇਟ ਪਾਉਣ ਤੋਂ ਮਿਲੀ ਛੂਟ ਵਾਸਤੇ ਦਿੱਲੀ ਕਮੇਟੀ ਵੱਲੋਂ ਨਿਭਾਈ ਗਈ ਉਸਾਰੂ ਭੂਮਿਕਾ ਵਾਸਤੇ ਧੰਨਵਾਦ ਜਿਤਾਇਆ। ਦਿੱਲੀ ਦੇ ਉਪਰਾਜਪਾਲ ਨਜੀਬ ਜੰਗ ਨੂੰ ਇਸ ਛੋਟ ਵਾਸਤੇ ਸ਼ੁਕਰਾਨਾ ਜਿਤਾਉਂਦੇ ਹੋਏ ਬੀਬੀ ਬਖਸ਼ੀ ਨੇ ਸਿੱਖ ਰਹਿਤ ਮਰਿਆਦਾ ਅਤੇ ਗੁਰਮਤਿ ਦੇ ਆਧਾਰ ਨੂੰ ਮੁੱਖ ਰੱਖਕੇ ਦਿੱਲੀ ਕਮੇਟੀ ਵੱਲੋਂ ਚਲਾਈ ਗਈ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਹੈ।

ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਸਰਕਾਰ ਅਤੇ ਦਿੱਲੀ ਦੇ ਉਪਰਾਜਪਾਲ ਨੂੰ ਇਸ ਮਸਲੇ ਤੇ ਵਧਾਈ ਦਿੰਦੇ ਹੋਏ ਦਿੱਲੀ ਕਮੇਟੀ ਅਤੇ ਸ਼+ੋਮਣੀ ਅਕਾਲੀ ਦਲ ਵੱਲੋਂ ਚਲਾਈ ਗਈ ਇਸ ਵੱਡੀ ਮੁਹਿੰਮ ਦਾ ਸਿਹਰਾ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਦੇ ਸਿਰ ਬੰਨਦੇ ਹੋਏ ਦੱਸਿਆ ਕਿ ਦਿੱਲੀ ਦੀਆਂ ਸਿੱਖ ਬੀਬੀਆਂ ਵੱਲੋਂ ਦਿੱਲੀ ਕਮੇਟੀ ਕੋਲ ਇਸ ਮਸਲੇ ਤੇ ਸਰਕਾਰ ਦੇ ਸਾਹਮਣੇ ਕਰੜਾ ਸਟੈਂਡ ਰੱਖਣ ਦਾ ਦਬਾਅ ਬਣਾਇਆ ਗਿਆ ਸੀ, ਤਾਂਕਿ ਗੁਰਮਤਿ ਦੇ ਆਧਾਰ ਤੇ ਸਿੱਖ ਬੀਬੀਆਂ ਨੂੰ ਹੈਲਮੇਟ ਪਾਉਣ ਤੋਂ ਛੋਟ ਮਿਲ ਸਕੇ। ਇਸ ਮਸਲੇ ਤੇ ਦਿੱਲੀ ਦੀਆਂ ਸਮੂਹ ਸਿੰਘ ਸਭਾਵਾਂ ਵੱਲੋਂ ਦਿੱਲੀ ਕਮੇਟੀ ਦੀ ਅਪੀਲ ਤੇ ਆਵਾਜਾਈ ਮਹਿਕਮੇ ਦੇ ਦਫਤਰ ਵਿਚ ਵੱਖ-ਵੱਖ ਇਤਰਾਜ ਜਿਤਾਉਣ ਵਾਸਤੇ ਵੀ ਜੀ.ਕੇ. ਨੇ ਸਿੰਘ ਸਭਾਵਾਂ ਦਾ ਧੰਨਵਾਦ ਕੀਤਾ। ਦਿੱਲੀ ਕਮੇਟੀ ਨੂੰ ਸਿੱਖਾਂ ਦੀ ਚੁਣੀ ਹੋਈ ਪ+ਤੀਨਿਧ ਸੰਸਥਾ ਦੱਸਦੇ ਹੋਏ ਇਸ ਮਸਲੇ ਤੇ ਲੜੀ ਗਈ ਲੜਾਈ ਨੂੰ ਜੀ.ਕੇ. ਨੇ ਆਪਣਾ ਇਖਲਾਕੀ ਫਰਜ ਵੀ ਦੱਸਿਆ।

ਸਿੱਖ ਬੀਬੀਆਂ ਦੀ ਪਹਿਚਾਣ ਦੇ ਮਸਲੇ ਤੇ ਦਿੱਲੀ ਕਮੇਟੀ ਵੱਲੋਂ ਸਿੱਖ ਬੱਚੀਆਂ ਅਤੇ ਬੀਬੀਆਂ ਨੂੰ ਕਮੇਟੀ ਵੱਲੋਂ ਪਹਿਚਾਣ ਪੱਤਰ ਜਾਰੀ ਕਰਨ ਵਾਸਤੇ ਛੇਤੀ ਹੀ ਲੋੜੀਂਦੀ ਵਿਵਸਥਾ ਕਰਨ ਦਾ ਵੀ ਜੀ.ਕੇ. ਨੇ ਭਰੋਸਾ ਦਿੱਤਾ। ਦਿੱਲੀ ਕਮੇਟੀ ਵੱਲੋਂ ਘੱਟ ਗਿਣਤੀ ਸਿੱਖ ਬੱਚਿਆਂ ਨੂੰ ਕਾਲਜਾਂ ਵਿੱਚ ਦਾਖਲੇ ਵਾਸਤੇ ਦਿੱਤੇ ਜਾਂਦੇ ਮਾਇਨੋਰਟੀ ਸਟੇਟਸ ਸਰਟੀਫਿਕੇਟ ਦੀ ਤਰ॥ ਤੇ ਜੀ.ਕੇ. ਨੇ ਸਾਬਤ ਸੂਰਤ, ਗੁਰਮਤਿ ਦੀ ਧਾਰਨੀ ਸਿੱਖ ਬੀਬੀਆਂ ਨੂੰ ਸਿੱਖ ਵਜੋਂ ਪਛਾਣ ਪੱਤਰ ਜਾਰੀ ਕਰਨ ਦੀ ਵੀ ਜਾਣਕਾਰੀ ਦਿੱਤੀ। ਇਸ ਮੋਕੇ ਇਸਤਰੀ ਅਕਾਲੀ ਦਲ ਦੀ ਸੀਨੀਅਰ ਆਗੂ ਸਨਮੀਤ ਕੋਰ ਅਰੋੜਾ, ਸਤਵਿੰਦਰ ਕੋਰ, ਰਮਨਦੀਪ ਕੋਰ, ਗੁਰਜੀਤ ਕੋਰ ਵਾਹੀ, ਦਵਿੰਦਰ ਕੋਰ, ਪਲਵਿੰਦਰ ਕੋਰ, ਸੱਤਿਆ ਬਾਂਗਾ, ਬਲਵਿੰਦਰ ਕੋਰ, ਕੁਲਦੀਪ ਕੋਰ ਅਤੇ ਪ੍ਰਿਤਪਾਲ ਕੋਰ ਵੱਲੋਂ ਜੀ.ਕੇ. ਦਾ ਧੰਨਵਾਦ ਪ੍ਰਗਟਾਉਣ ਵੇਲੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਕੋ-ਚੇਅਰਮੈਨ ਬਿਕਰਮ ਸਿੰਘ ਤੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਦੇ ਮੁੱਖ ਸਲਾਹਕਾਰ ਜਸਪ੍ਰੀਤ ਸਿੰਘ ਵਿੱਕੀ ਮਾਨ ਵੀ ਮੋ॥ੂਦ ਸਨ।

Source - https://www.facebook.com/manjitsinghgk/photos/a.140441796033840.34828.140049632739723/700336580044356/?type=1&relevant_count=1

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use