Jump to content

Ragi Darshan Singh's Tenure As Mukh Sevadaar


Recommended Posts

Here are some excerpts from Dr. Harjinder Singh Dilgeer's "Akaal Takhat Sahib," which describes the Philosophy of Sri Akaal Takhat Sahib and outlines the history of the Takhat. The excerpts below concern Ragi Darshan Singh's tenure us Mukh Sevaadaar. Some noteworthy points from the excerpts:

1. He, himself, summoned Surjit Barnala and Rachhpal Delhi to Sri Akaal Takhat on February 3, 1987 and when neither showed up, they were both excommunicated.

2. Despite, being appointed to his Seva because of his support of the Khalistan movement, he began to inch away from his stand after making deals with Chaudary Devi Lal.

3. His despicable attempts to steer the Panth's support away from the establishment of Khalistan with the August 4 Convention which lead to widespread condemnation from nearly all Kharkoo Jathebandi's and Sevadars of other Takhats.

My purpose is not to spur the debate regarding Sri Dasam Granth Sahib, but to remind some of my mislead Veers of this Ragi's dubious past. It is absolutely necessary that we educate ourselves from our past mistakes; those nations which fail to learn from them are doomed. It's becoming more and more evident that nearly all of our leaders are only self-interested seekers of fame - it's our responsibility to hold them accountable for their actions.

ਅਕਾਲ ਤਖਤ ਸਾਹਿਬ (ਫਲਸਫਾ ਅਤੇ ਤਵਾਰੀਖ) - ਡਾ: ਹਰਜਿੰਦਰ ਸਿੰਘ ‘ਦਿਲਗੀਰ’

ਪੰਨਾ 219

...ਹੋਰ ਨਵੇਂ ਮੁਖ ਸੇਵਾਦਾਰ

24 ਦਸੰਬਰ ਨੂੰ ਹੀ ਸ਼੍ਰੋਮਣੀ ਕਮੇਟੀ ਨੇ ਸਾਹਿਬ ਸਿੰਘ ਨੂੰ ਵੀ ਦਰਬਾਰ ਸਾਹਿਬ ਦੇ ਹੈੱਡ-ਗ੍ਰੰਥੀ ਦੇ ਅਹੁਦੇ ਤੋਂ ਬਰਤਰਫ ਕਰ ਦਿੱਤਾ। 23 ਜਨਵਰੀ 1987 ਨੂੰ ਸ਼੍ਰੋਮਣੀ ਕਮੇਟੀ ਨੇ ਲੱਖਾ ਸਿੰਘ, ਹਰਚਰਨ ਸਿੰਘ ਮਹਾਲੋਂ ਅਤੇ ਪ੍ਰੀਤਮ ਸਿੰਘ ਨੂੰ ਵੀ ਉਨ੍ਹਾਂ ਦੀਆਂ ਸੇਵਾਵਾਂ ਤੋਂ ਫਾਰਿਗ ਕਰ ਦਿੱਤਾ। 26 ਜਨਵਰੀ 1987 ਦੇ ਵਿੱਚ ਮੰਜੀ ਸਾਹਿਬ ਤੇ ਹੋਏ ‘ਸਰਬੱਤ ਖਾਲਸਾ’ ਨਾਂ ਦੇ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਨੇ ਭਾਈ ਜਸਬੀਰ ਸਿੰਘ ਨੂੰ ਅਕਾਲ ਤਖਤ ਸਾਹਿਬ ਦਾ ਮੁਖ ਸੇਵਾਦਾਰ ਮੰਨ ਲਿਆ ‘ਤੇ ਉਸ ਦੀ ਗੈਰ-ਹਾਜ਼ਰੀ ਵਿੱਚ ਰਾਗੀ ਦਰਸ਼ਨ ਸਿੰਘ ਨੂੰ ਐਕਟਿੰਗ ਮੁਖ ਸੇਵਾਦਾਰ ਬਣਾ ਦਿੱਤਾ। ਬਰਨਾਲੇ ਨੂੰ ਠਿੱਠ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਨੇ ਖਾੜਕੂਆਂ ਵਲੋਂ ਲਾਇ ਕੇਸਗੜ੍ਹ ਸਾਹਿਬ ਦੇ ਮੁਖ ਸੇਵਾਦਾਰ ਸਵਿੰਦਰ ਸਿੰਘ, ਅਕਾਲ ਤਖਤ ਸਾਹਿਬ ਹੈੱਡ-ਗ੍ਰੰਥੀ ਕਸ਼ਮੀਰ ਸਿੰਘ, ਦਮਦਮਾ ਸਾਹਿਬ ਦੇ ਮੁਖ ਸੇਵਾਦਾਰ ਜਸਵੰਤ ਸਿੰਘ ‘ਤੇ ਹਰਿਮੰਦਰ ਸਾਹਿਬ ਦੇ ਹੈੱਡ-ਗ੍ਰੰਥੀ ਪੂਰਨ ਸਿੰਘ ਨੂੰ ਵੀ ਮਾਨਤਾ ਦੇ ਦਿੱਤੀ। ਇਸ ਮੌਕੇ ਤੇ ‘ਪੰਥਕ ਕਮੇਟੀ’ ਨੂੰ ਮੁੜ ਜਥੇਬੰਦ ਕੀਤਾ। ਇਸ ਵਿੱਚ ਵਸਣ ਸਿੰਘ, ਗੁਰਦੇਵ ਸਿੰਘ, ਉਦੈ ਸਿੰਘ, ਸ਼ੁਬੇਗ ਸਿੰਘ ‘ਤੇ ਗੁਰਬਚਨ ਸਿੰਘ ਮਨੋਚਾਹਲ ਸ਼ਾਮਲ ਕੀਤੇ ਗਏ। ਮਨੋਚਾਹਲ ਨੇ ਅਕਾਲ ਤਖਤ ਸਾਹਿਬ ਦਾ ਐਕਟਿੰਗ ਮੁਖ ਸੇਵਾਦਾਰ ਹੋਣ ਦਾ ਦਆਵਾ ਵੀ ਛੱਡ ਦਿੱਤਾ। ਦੀਵਾਨ ਵਿੱਚ ਅਕਾਲ ਤਖਤ ਸਾਹਿਬ ਵਾਸਤੇ ਪੰਜ ਮੈਂਬਰੀ ਸਲਾਹਕਾਰ ਕਮੇਟੀ ਵੀ ਨਾਮਜ਼ਦ ਕੀਤੀ ਗਈ। ਇਸ ਦੇ ਮੈਂਬਰ ਸਨ: ਜਥੇ: ਜਗਦੇਵ ਸਿੰਘ ਖੁਡੀਆਂ, ਸ: ਮਨਜੀਤ ਸਿੰਘ ਕਲਕੱਤਾ, ਡਾ: ਹਰਿੰਦਰ ਸਿੰਘ, ਸ: ਅਜਾਇਬ ਸਿੰਘ ਤੇ ਸ: ਅਵਤਾਰ ਸਿੰਘ।

ਉਧਰ ਬਰਨਾਲੇ ਨੇ ਸਿੱਖ ਨੌਜਵਾਨਾਂ ਨੂੰ ਘਰਾਂ ‘ਚੋਂ ਫੜ ਕੇ ਨਕਲੀ ਪੁਲੀਸ ਮੁਕਾਬਲੇ ਬਣਾ ਕੇ ਕਤਲ ਕਰਨਾ ਜਾਰੀ ਰਖਿਆ। ਹਰ ਮਹੀਨੇ ਦਰਜਨਾਂ ਨੌਜਵਾਨ ਫੜ ਕੇ ਮਾਰ ਦਿੱਤੇ ਜਾਂਦੇ ਰਹੇ ਤਾਂ ਜੋ ਖਾੜਕੂਆਂ ਵਿੱਚ ਦਹਿਸ਼ਤ ਫੈਲ ਜਾਵੇ ਪਰ ਇਸ ਦੇ ਬਾਵਜੂਦ ਉਨਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਸੀ। ਇਸ ਦੇ ਨਾਲ ਹੀ ਹਰ ਮਹੀਨੇ ਸੈਂਕੜੇ ਨੌਜਵਾਨ ਗ੍ਰਿਫਤਾਰ ਕਰ ਕੇ ਜੇਲ੍ਹਾਂ ਵਿੱਚ ਸੁੱਟੇ ਜਾ ਰਹੇ ਸਨ। ਇਸ ਸਾਰੇ ‘ਤੇ ਰੋਹ ਵਿਚ ਆ ਕੇ ਖਾੜਕੂ ਵੀ ਆਪਣੇ ਮੁਖਾਲਿਫਾਂ ਦੇ ਨਾਲ-ਨਾਲ ਪੁਲਸੀਆਂ ਅਤੇ ਬੇਗੁਨਾਹਾਂ ਦੇ ਕਤਲ ਵੀ ਕਰ ਰਹੇ ਸਨ।

ਅਕਾਲ ਤਖਤ ਸਾਹਿਵ ਤੋਂ ਨਵਾਂ ਅਕਾਲੀ ਦਲ

ਰਾਗੀ ਦਰਸ਼ਨ ਸਿੰਘ ਨੇ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲਣ ਮਗਰੋਂ ਕੋਈ ‘ਮਾਅਰਕੇ ਦੀ ਗੱਲ ਕਰਨ’ ਦੇ ਨਿਸ਼ਾਨੇ ਨਾਲੇ ਸਾਰੇ ਸ਼੍ਰੋਮਣੀ ਅਕਾਲੀ ਦਲਾਂ ਨੂੰ ਇਕ ਕਰਨ ਦੀ ਤਰਕੀਬ ਬਣਾਈ। ਉਸ ਨੇ 3 ਫਰਵਰੀ 1987 ਨੂੰ ਸਾਰੇ ਅਕਾਲੀ ਦਲਾਂ ਦੇ...

ਪੰਨਾ 220

ਪ੍ਰਧਾਨਾਂ ਤੋਂ ਅਸਤੀਫੇ ਮੰਗ ਲਏ। ਪਹਿਲੇ ਦਿਨ ਹੀ ਬਾਬਾ ਜੋਗਿੰਦਰ ਸਿੰਘ (ਸੰਯੁਕਤ ਅਕਾਲੀ ਦਲ) ਅਤੇ ਪ੍ਰਕਾਸ਼ ਸਿੰਘ ਬਾਦਲ (ਸ਼੍ਰੋਮਣੀ ਅਕਾਲੀ ਦਲ) ਨੇ ਆਪਣੇ ਅਸਤੀਫੇ ਦੇ ਦਿੱਤੇ। ਸੁਰਜੀਤ ਬਰਨਾਲਾ ਨੇ ਆਪਣਾ ਅਸਤੀਫਾ ਦੇਣ ਦੀ ਬਜਾਇ ਇਕ ਪੰਜ-ਮੈਂਬਰੀ ਕਮੇਟੀ ਬਣਾ ਦਿੱਤੀ, ਜੋ ਰਾਗੀ ਦਰਸ਼ਨ ਸਿੰਘ ਨੂੰ ਮਿਲ ਕੇ ਗਲਬਾਤ ਕਰੇ।

ਰਾਗੀ ਦਰਸ਼ਨ ਸਿੰਘ ਵਲੋਂ ਸਾਰੇ ਅਕਾਲੀ ਦਲਾਂ ਨੂੰ ਇਕ ਕਰਨ ਦਾ ਕੋਈ ਤੁਕ ਨਹੀਂ ਸੀ ਬਣਦਾ, ਕਿਉਂਕਿ ਬਰਨਾਲਾ ਅਕਾਲੀ ਦਲ ਤੋਂ ਜਥੇ: ਗੁਰਚਰਨ ਸਿੰਘ ਟੌਹੜਾ, ਪ੍ਰਕਾਸ਼ ਸਿੰਘ ਬਾਦਲ, ਦੋ ਦਰਜਨ ਐਮ.ਐਲ.ਏਜ਼. ਅਤੇ ਹਜ਼ਾਰਾਂ ਅਕਾਲੀ ਵਰਕਰਾਂ ਵਲੋਂ ਵੱਖਰਾ ਹੋਣ ਦਾ ਪਿਛੋਕੜ ਬਰਨਾਲੇ ਵਲੋਂ ਦਰਬਾਰ ਸਾਹਿਬ ‘ਤੇ ਪੁਲੀਸ ਐਕਸ਼ਨ ਕਰਨਾ ਸੀ। ਦੂਜਾ, ਬਰਨਾਲਾ ਅਜੇ ਵੀ ਸੈਂਕੜੇ ਸਿੱਖ ਨੌਜਵਾਨਾਂ ਨੂੰ ਕਤਲ ਕਰਵਾਈ ਜਾ ਰਿਹਾ ਸੀ। ਤੀਜਾ, ਉਸ ਨੇ ਦਰਵਾਰ ਸਾਹਿਬ ‘ਤੇ ਹਮਲੇ ਨੂੰ ਨਾ ਤਾਂ ਗਲਤ ਮੰਨਿਆ ਸੀ ਤੇ ਨਾ ਹੀ ਉਸ ਦੀ ਮੁਆਫੀ ਮੰਗੀ ਸੀ। ਰਾਗੀ ਦੀ ਇਹ ਕਾਰਵਾਈ ਨਾ ਤਾਂ ਅਸੂਲੀ ਸੀ ਅਤੇ ਨਾ ਹੀ ਅਕਾਲ ਤਖਤ ਸਾਹਿਬ ਦੇ ਫਲਸਫੇ ਤੇ ਰਿਵਾਇਤ ਮੁਤਾਬਿਕ। ਇੰਞ ਅਕਾਲ ਤਖਤ ਸਾਹਿਬ ਦਾ ਸਿੱਖ ਜਥੇਬੰਦੀਆਂ ਦੇ ਮਾਮਲੇ ਵਿੱਚ ਦਖਲ ਦੇਣਾ ਬੇਮਾਅਨਾ ਸੀ।...

ਪੰਨਾ 221

...8 ਫਰਵਰੀ ਨੂੰ ਬਰਨਾਲੇ ਨੇ ਰਾਗੀ ਦਰਸ਼ਨ ਸਿੰਘ ਦੀ ਗੱਲ ਮੰਨਣ ਤੋਂ ਨਾਂਹ ਕਰ ਦਿੱਤੀ। 9 ਫਰਵਰੀ ਨੂੰ ਰਾਗੀ ਨੇ ਬਰਨਾਲੇ ਨੂੰ ਤਨਖਾਹੀਆ ਕਰਾਰ ਦੇ ਦਿੱਤਾ। ਰਾਗੀ ਨੇ ਬਰਨਾਲੇ ਨੂੰ ਅਕਾਲ ਤਖਤ ਸਾਹਿਬ ‘ਤੇ ਵੀ ਤਲਬ ਕਰ ਲਿਆ। ਬਰਨਾਲਾ, ਜਿਹਾ ਕਿ ਆਸ ਸੀ, 11 ਤਾਰੀਖ ਨੂੰ ਅਕਾਲ ਤਖਤ ਸਾਹਿਬ ‘ਤੇ ਪੇਸ਼ ਨਾ ਹੋਇਆ। ਇਸ ‘ਤੇ ਰਾਗੀ ਨੇ ਉਸ ਨੂੰ ਪੰਥ ‘ਚੋਂ ਖਾਰਿਜ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਇੰਞ ਹੀ ਰਛਪਾਲ ਸਿੰਘ ਦਿੱਲੀ ਨੂੰ ਵੀ 14 ਫਰਵਰੀ ਨੂੰ ਅਕਾਲ ਤਖਤ ਸਾਹਿਬ ‘ਤੇ ਤਲਬ ਕਰ ਲਿਆ ਗਿਆ। ਉਹ ਵੀ ਉਸ ਦਿਨ ਨਾ ਆਇਆ ਤਾਂ ਉਸ ਨੂੰ ਵੀ ਖਾਰਿਜ ਕਰ ਦਿੱਤਾ ਗਿਆ। 15 ਫਰਵਰੀ ਨੂੰ ਰਾਗੀ ਨੇ ਐਮ.ਐਲ.ਏ ਨੂੰ 21 ਫਰਵਰੀ ਤਕ ਦੀ ਮੁਹਲਤ ਦਿੱਤੀ, ਪਰ ਕਿਸੇ ਵੀ ਐਮ.ਐਲ.ਏ ਨੇ ਰਾਗੀ ਦੀ ਪਰਵਾਹ ਨਾ ਕੀਤੀ।

ਬਰਨਾਲੇ ਵਲੋਂ ਅਕਾਲ ਤਖਤ ਸਾਹਿਬ ਦੇ ਖਿਲਾਫ ਬਗਾਵਤ ਦਾ ਐਲਾਨ

15 ਫਰਵਰੀ ਨੂੰ ਕਮਿਊਨਿਸਟਾਂ ਅਤੇ ਕਾਂਗਰਸੀਆਂ ਨੇ ਸੁਰਜੀਤ ਬਰਨਾਲਾ ਦੀ ਪਿੱਠ ਠੋਕੀ ਅਤੇ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਨ ਵਾਸਤੇ ਉਕਸਾਇਆ। ਇਸ ‘ਦੇ ਬਰਨਾਲੇ ਨੇ 20 ਫਰਵਰੀ ਦੇ ਦਿਨ ਪਿੰਡ ਲੌਂਗੋਵਾਲ ‘ਚ ਇਕ ਇਕੱਠ ਬੁਲਾ ਲਿਆ। ਇਸ ਇਕੱਠ ਵਿੱਚ ਹਾਜ਼ਿਰ ਹੋਣ ਵਾਲਿਆਂ ਵਿਚ 90 ਫੀਸਦੀ ਤੋਂ ਵੱਧ ਹਿੰਦੂ, ਨਾਮਧਾਰੀ, ਰਾਧਾ ਸੁਆਮੀ, ਨਕਲੀ ਨਿਰੰਕਾਰੀ, ਕਮਿਊਨਿਸਟ ਅਤੇ ਹੋਰ ਗੈਰ-ਸਿੱਖ ਸ਼ਾਮਿਲ ਸਨ। ਭਾਵੇਂ ਬਰਨਾਲੇ ਦਾ ਇਹ ਐਕਸ਼ਨ ਸਿਰਫ ਰਾਗੀ ਨੂੰ ਚੈਲੰਜ ਨਹੀਂ ਸੀ ਪਰ ਬਲਕਿ ਇਹ ਅਕਾਲ ਾਖਾ ਸਾਹਿਬ ਦੇ ਖਿਲਾਫ ਬਗਾਵਤ ਕਰਨਾ ਸੀ। ਉਧਰ, ਰਾਗੀ ਵਲੋਂ ਐਮ.ਐਲ.ਏਜ਼ ਨੂੰ ਜਾਰੀ 21 ਫਰਵਰੀ ਦਾ ਨੋਟਿਸ ਬਿਨਾਂ ਤਾਮੀਲ ਦੇ ਲੰਘ ਗਿਆ। ਪਰ ਕਾਬਲੇ-ਜ਼ਿਕਰ ਗੱਲ ਇਹ ਹੈ ਕਿ ਰਾਗੀ ਨੇ ਬਰਨਾਲੇ ਦੇ ਨਾਲ ਰਹੇ ਇਨ੍ਹਾਂ 37 ਐਮ.ਐਲ.ਏਜ਼ ਦੇ ਖਿਲਾਫ ਕਦੇ ਵੀ ਕੋਈ ਐਕਸਸ਼ਨ ਨਾ ਲਿਆ। ਹੋਰ ਤਾਂ ਹੋਰ ਇਨ੍ਹਾਂ 37 ਵਿਚੋਂ ਇਕ ਉਮਰਾਨੰਗਲ (ਜੋ 1960 ਤੋਂ ਹੀ ਅਕਾਲੀ ਦਲ ਦੇ ਅੁਗੂਆਂ, ਪੰਥਕ ਮਸਲਿਆਂ, ਪੰਥਕ ਹਿਤਾਾਂ, ਅਕਾਲ ਤਖਤ ਸਾਹਿਬ ਦੇ ਖਿਲਾਫ ਹੋਛੇ ਤੇ ਜ਼ਹਿਰੀਲੇ ਬਿਆਨ ਦੇਂਦਾ ਰਿਹਾ ਸੀ) ਨੇ ਰਾਗੀ ਦਰਸ਼ਨ ਸਿੰਘ ਅਤੇ ਅਕਾਲ ਤਖਤ ਸਾਹਿਬ ਦੇ ਖਿਲਾਫ ਲਗਾਤਾਰ ਬਿਆਨ ਦੇਣੇ ਜਾਰੀ ਰਖੇ ਪਰ ਰਾਗੀ ਦਰਸ਼ਨ ਸਿੰਘ ਨੇ ਉਸ ਨੂੰ ਇਕ ਵਾਰੀ ਵੀ ਤਖਤ ਸਾਹਿਬ ‘ਤੇ ਤਲਬ ਨਾ ਕੀਤਾ।...

ਪੰਨਾ 223

...ਰਾਗੀ ਦਰਸ਼ਨ ਸਿੰਘ ਦਾ ਨਵਾਂ ਪੈਟਰਨ

ਜੂਨ 1987 ਵਿਚ ਹਰਿਆਣਾ ਵਿਚ ਹੋਈਆਂ ਚੋਣਾਂ ਵਿਚ ਚੌਧਰੀ ਦੇਵੀ ਲਾਲ ਨੇ ਜ਼ਬਰਦਸਤ ਕਾਮਯਾਬੀ ਹਾਸਿਲ ਕੀਤੀ। ਇਸ ਦੌਰਾਨ ਚੌਧਰੀ ਦੇਵੀ ਲਾਲ ਨੇ ਰਾਗੀ...

ਪੰਨਾ 224

ਦਰਸ਼ਨ ਸ਼ਿੰਘ ‘ਤੇ ਦਰਜ ਕੇਸ ਵਾਪਿਸ ਲੈਣ ਦਾ ਵਆਦਾ ਕੀਤਾ। ਇਸ ਮਗਰੋਂ ਰਾਗੀ ਦੀਆਂ ਤਕਰੀਰਾਂ ਦਾ ਤਰੀਕਾ ਵੀ ਬਦਲ ਗਿਆਂ। ਜੋ ਸ਼ਖਸ਼ ਜੂਨ 1984 ਵਿਚ ਜ਼ੈਲ ਨੂੰ ਪੰਥ ਦਾ ਗਦਾਰ ਕਿਹਾ ਕਰਦਾ ਸੀ ਤੇ ਖਾੜਕੂਆਂ ਦੀ ਹਰ ਗਲ ਵਿਚ ਹਿਮਾਇਤ ਕਰਿਆ ਕਰਦਾ ਸੀ, ਉਸ ਦੀ ਬੋਲੀ ਦਿਨ-ਬ-ਦਿਨ ਨਰਮ ਹੋਣ ਗ ਪਈ। ਉਸ ਨੇ 3 ਜੁਲਾਈ 1987 ਦੇ ਦਿਨ ਇਕ ਬਿਆਨ ਵਿਚ ਹਿਕਾ ਕਿ “ਪੰਜਾਬ ਮਸਲੇ ਦਾ ਹੱਕ ਬੰਦੂਕਾਂ ਨਹੀਂ ਹੈ। ਇਹ ਮਸਲਾ ਗਲਬਾਤ ਨਾਲ ਹੱਲ ਹੋਵੇਗਾ। ਅਜ ਤਰਕ (ਦਲੀਲ) ਦਾ ਜ਼ਮਾਨਾ ਹੈ। ਅਜੇ ਅਸੀਂ ਖਾਲਿਸਤਾਨ ਨਹੀਂ ਮੰਗਦੇ”। ਇਸ ਦੇ ਨਾਲ ਹੀ ਰਾਗੀ ਨੇ 4 ਅਗਸਤ 1987 ਦੇ ਦਿਨ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸਾਰੇ ਖਾੜਕੂ ਧੜਿਆਂ, ਅਕਾਲੀ ਦਲਾਂ, ਨੌਜਵਾਨ ਜਥੇਬੰਦੀਆਂ ਤੇ ਹੋਰ ਪੰਥ-ਦਰਦੀਆਂ ਦੀ ਇਕ ਕਨਵੈਨਸ਼ਨ ਬੁਲਾ ਲਈ। ਕਨਵੈਨਸ਼ਨ ਦੇ ਏਜੰਡੇ ਵਿਚ ‘ਜੋਧਪੁਰ ਦੇ ਕੈਦੀ ਸਿੰਘਾਂ ਦੀ ਰਿਹਾਈ, ਧਰਮੀ ਫੌਜੀਆਂ ਦੀ ਬਹਾਲੀ, ਬੇਗੁਨਾਹ ਸਿਖਾਂ ਦੇ ਕਤਲ ਬੰਦ ਕਰਨ’ ਦੇ ਨੁਕਤਿਆਂ ਨੂੰ ਸ਼ਾਮਿਲ ਕੀਤਾ ਗਿਆ ਸੀ। ਇਹ ਕਨਵੈਨਸ਼ਨ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਬੇਲਾਈ ਗਈ ਸੀ ਨਾ ਕਿ ਅਕਾਲ ਤਖਤ ਸਾਹਿਬ ‘ਤੇ।

ਰਾਗੀ ਵਲੋਂ ਐਲਾਨੀ ਕਨਵੈਨਸ਼ਨ ਵਿਚ ਇਕ ਮਹੀਨਾ ਅਜੇ ਬਾਕੀ ਸੀ। ਇਸ ਇਕ ਮਹੀਨੇ ਵਿਚ ਰਬੈਰੋ ਨੇ ਘੱਟੋ-ਘੱਟ 500 ਨੌਜਵਾਨ ਫੜ ਕੇ ਜੇਲ੍ਹਾਂ ਵਿਚ ਸੁੱਟ ਦਿੱਤੇ। ਇਸ ਤੋਂ ਇਲਾਵਾ ਕਈ ਨੌਜਵਾਨ ਘਰੋਂ ਫੜ ਕੇ ਨਕਲੀ ਪੁਲੀਸ ਮੁਕਾਬਲਾ ਬਣਾ ਕੇ ਕਤਲ ਵੀ ਕੀਤੇ ਗਏ। ਸ਼ੈਂਟਰ ਦੇ ਵਜ਼ੀਰ ਬੂਟਾ ਸਿੰਹੁ ਨੇ ਅਗਸਤ ਦੇ ਪਹਿਲੇ ਹਫਤੇ ਲੋਕ ਸਭਾ ‘ਚ ਮੰਨਿਆ ਕਿ 1 ਜਨਵਰੀ ਤੋਂ ਜੁਲਾਈ 1987 ਤਕ ਪੰਜਾਬ ਪੁਲੀਸ ਨੇ 235 ਸਿੱਖ ਨੌਜਵਾਨ ਕਤਲ ਕੀਤੇ ਹਨ। ਉਂਞ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਸੀ।

4 ਅਗਸਤ 1987 ਦੀ ਕਨਵੈਨਸ਼ਨ

4 ਅਗਸਤ ਦੀ ਕਨਵੈਨਸ਼ਨ ਵਿਚ ਸ਼ਾਮਿਲ ਹੋਣ ਵਾਲੇ ਹਰ ਸ਼ਖਸ ਦੀ ਸਕਰੀਨਨਿੰਗ ਕੀਤੀ ਗਈ। ਕਨਵੈਨਸ਼ਨ ਦਾ ਏਜੰਡਾ ਜੋਧਪੁਰ ਕੈਦੀਆਂ ਦੀ ਰਿਹਾਈ, ਧਰਮੀ ਫੌਜੀਆਂ ਦੀ ਬਹਾਲੀ ਤੇ ਬੇਗੁਨਾਹ ਸਿੱਖਾਂ ਦੇ ਕਤਲ ਰੋਕਣਾ ਸੀ, ਪਰ ਜਿਉਂ ਹੀ ਕਨਵੈਨਸ਼ਨ ਦੀ ਕਾਰਵਾਈ ਸ਼ੁਰੂ ਹੋਈ ਰਾਗੀ ਦਰਸ਼ਨ ਸਿੰਘ ਨੇ ਬੁਲਾਰਿਆਂ ਨੂੰ ਸਿਰਫ ਤਿੰਨ ਨੁਕਤਿਆਂ ‘ਤੇ ਵਿਚਾਰ ਕਰਨ ਵਾਲੇ ਆਖਿਆ। ਇਹ ਨੁਕਤੇ ਸਨ: ਪੰਥ ਦਾ ਨਿਸ਼ਾਨਾ ਕੀ ਹੈ? ਇਸ ਨੂੰ ਹਾਸਿਲ ਕਿਵੇਂ ਕੀਤਾ ਜਾਏ? ਇਸ ਜੱਦੋ-ਜਹਿਦ ਦੀ ਅਗਵਾਈ ਕੌਣ ਕਰੇ? ਮਿੱਥੇ ਪ੍ਰੋਗਰਾਮ ਮੁਤਾਵਿਕ ਖਾੜਕੂ ਜਥੇਬੰਦੀਆਂ ਨੂੰ ਸਭ ਤੋਂ ਪਹਿਲਾਂ ਵਕਤ ਦਿੱਤਾ ਗਿਆ। ਉਨ੍ਹਾਂ ਸਾਰਿਆਂ ਨੇ ਆਖਿਆ ਕਿ “ਪੰਥ ਦਾ ਨਿਸ਼ਾਨਾ ਖਾਲਿਸਤਾਨ ਪਹਿਲੋਂ ਹੀ ਮਿੱਥਿਆ ਜਾ ਚੁੱਕਾ ਹੈ। ਸੋ, ਨਵੇਂ ਐਲਾਨ ਦੀ ਕੋਈ ਜ਼ਰੂਰਤ ਨਹੀਂ”। ਦੂਜੇ ਪਾਸੇ ਰਾਗੀ ਦਰਸ਼ਨ ਸਿੰਘ ਨੇ ਵਿਚ-ਵਿਚ ਕਰ ਕੇ ਆਪਣੇ ਬੁਲਾਏ ਸਾਥੀਆਂ ਤੋਂ ‘ਨਵੇਂ ਪ੍ਰੋਗਰਾਮ’ ਦੀ ਧੁਨ ਜਾਰੀ ਕਰਵਾਈ ਰਖੀ। ਪਰ ਅਖੀਰ ਤਕ ਖਾੜਕੂ-ਸੁਰ ਭਾਰੀ ਰਹੀ। ਅਖੀਰ ਰਾਗੀ ਨੇ ਮਾਈਕ ਹੱਥ ਵਿਚ ਫੜ ਕੇ ਆਖਣ ਸ਼ੁਰੂ ਕੀਤਾ, “ਰਾਜ ਸ਼ਸਤਰਾਂ ਦੇ ਅਧੀਨ ਹੀ ਹੁੰਦਾ ਹੈ ਪਰ ਇਹ ਗਲ ਚੇਤੇ ਰਖਣੀ ਚਾਹੀਦੀ ਹੈ ਕਿ ਸ਼ਸਤਰ ਸਮੇਂ-ਸਮੇਂ ਬਦਲਦੇ ਰਹਿੰਦੇ ਹਨ। ਜਿਸ ਵੇਲੇ ਦੀ ਗੱਲ ਖਾੜਕੂ ਕਰਦੇ ਹਨ, ਉਸ ਵੇਲੇ ਦੇ ਸ਼ਸਤਰ ਮਨੁੱਖ ਨੂੰ ਕਤਲ ਕਰਨ ਦੀ ਸਮਰਥਾ ਰਖਦੇ ਸਨ, ਪਰ ਅਜ ਸਮਾਂ ਵਿਚਾਰ ਤੇ ਵੋਟ ਦਾ ਹੈ। ਅੱਜ ਤੁਹਾਨੂੰ ਰਾਗਜ ਹਥਿਆਉਣ ਵਾਸਤੇ ਵਿਚਾਰ ਤੇ ਵੋਟ ਦੇ ਸ਼ਸਤਰ ਵਰਤਣੇ ਪੈਣਗੇ ਤਾਂ ਹੀ ਰਾਜ ਦੀ ਪ੍ਰਾਪਤੀ ਹੋ ਸਕਦੀ ਹੈ”। ਰਾਗੀ ਨੇ ਹਰਿਆਣੇ ਵਿਚ ਚੌਧਰੀ ਦੇਵੀ ਲਾਲ ਦੀ ਜਿੱਤ ਨੂੰ ਮਿਸਾਲ ਵਜੋਂ ਪੇਸ਼ ਕੀਤਾ। ਇਸ ‘ਤੇ ਇਕ ਖਾੜਕੂ ਨੇ ਆਵਾਜ਼ਾ ਦਸਿਆ ਕਿ ਰਾਗੀ ਸਰਕਾਰੀ ਬੋਲੀ ਬੋਲਦਾ ਹੈ। ਅਖੀਰ ਰਾਗੀ ਨੇ ਇਕ ਮਤਾ ਪੇਸ਼ ਕਰਵਾਇਆ, ਜਿਸ ਦੇ ਬੋਲ ਸਨ, “ਸਿੱਖ ਪੰਥ ਦਾ ਨਿਸ਼ਾਨਾ ਉੱਤਰੀ ਭਾਰਤ ਵਿਚ ਅਜਿਹਾ ਇਲਾਕਾ ਤੇ ਸਿਆਸੀ ਢਾਂਚਾ ਹਾਸਿਲ ਕਰਨਾ ਹੈ, ਜਿਥੇ ਸਿੱਖ ਪੂਰੀ ਆਜ਼ਾਦੀ ਮਾਣ ਸਕਣ। ਇਸ ਦੇ ਹਾਸਿਲ ਕਰਨ ਵਾਸਤੇ ਅਗਵਾਈ ਅਕਾਲ ਤਖਤ ਸਾਹਿਬ ਕੋਲ ਹੋਵੇ”। ਇਸ ਦੇ ਨਾਲ ਹੀ ਰਾਗੀ ਨੇ ਖਾੜਕੂਆਂ ਨਾਲ ਰਾਬਤਾ ਕਾਇਮ ਕਰਨ ਵਾਸਤੇ ਇਕ ਕਮੇਟੀ ਵੀ ਬਣਾਈ। ਇਸ ਕਮੁਟੀ ਵਿਚ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਕੰਵਲ ਵੀ ਸ਼ਾਮਿਲ ਸੀ। ਰਾਗੀ ਦਾ ਮਤਾ ਪੰਜਾਬੀ ਸੂਬਾ ਵਰਗਾ ਗਰਦਾਨ ਕੇ ਖਾੜਕੂਆਂ ਨੇ ਰੱਦ ਕਰ ਦਿੱਤਾ। ਸਾਰੀਆਂ ਖਾੜਕੂ ਜਥੇਬੰਦੀਆਂ, ਬੱਬਰ ਖਾਲਸਾ, ਪੰਥਕ ਕਮੇਟੀ, ਖਾਲਿਸਤਾਨ ਲਿਬਰੇਸ਼ਨ ਫੋਰਸ, ਖਾਲਿਸਤਾਨ ਕਮਾਂਡੋ ਫੋਰਸ, ਸਿੱਖ ਸਟੂਡੈਂਟਸ ਫੈਡਰੇਸ਼ਨ (ਗੁਰਜੀਤ ਸਿੰਘ), ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ ਤੇ ਹੋਰਾਂ ਨੇ ਇਸ ਮਤੇ ਨੂੰ ਰੱਦ ਕਰ ਦਿੱਤਾ। ਉਨ੍ਹਾਂ ਆਖਿਆ ਕਿ ਸਾਡਾ ਨਿਸ਼ਾਨਾ ਸਿਰਫ ਖਾਲਿਸਤਾਨ ਹੈ ਤੇ ਇਸ ਦੀ ਅਗਵਾਈ ਬੇਸ਼ੱਕ ਅਕਾਲ ਤਖਤ ਸਾਹਿਬ ਦੇ ਨਾਂ ‘ਤੇ ਰਾਗੀ ਦਰਸ਼ਨ ਸਿੰਘ ਕਰ ਲਵੇ। ਸਿਰਫ ਹਰਮਿੰਦਰ ਸਿੰਘ ਸੰਧੂ ਨੇ ਰਾਗੀ ਦੀ ਹਿਮਾਇਤ ਕੀਤੀ ਤੇ ਰਾਗੀ ਦੇ ਵਿਰੋਧੀ ਖਾੜਕੂਆਂ ਨੂੰ ਸਰਕਾਰ ਦੇ ਏਜੰਟ ਦਸਿਆ।

ਦਰਅਸਲ ਰਾਗੀ ਦਰਸ਼ਨ ਸਿੰਘ ਸਿੱਖ ਨੌਜਵਾਨਾਂ ਨੂੰ ‘ਸ਼ਸਤਰ’ ਅਤੇ ‘ਸ਼ਾਸਤਰ’ ਦੇ ਲਫਜ਼ਾਂ ਵਿਚ ਉਲਝਾ ਕੇ ਉਨ੍ਹਾਂ ਦਾ ਧਿਆਨ ਤੇ ਤਾਕਤ ਵੰਡਣਾ ਚਾਹੁੰਦਾ ਸੀ, ਜਿਸ ਵਿਚ ਉਹ ਬੁਰੀ ਤਰ੍ਹਾਂ ਨਾਕਾਮ ਰਿਹਾ।

ਖਾੜਕੂਆਂ ਵਲੋਂ ‘ਸਰਕਾਰੀਆਂ’ ਦਾ ਲੇਬਲ ਲੁਆਉਣ ਮਗਰੋਂ ਰਾਗੀ ਦਰਸ਼ਨ ਸ਼ਿੰਘ ਅਕਾਲ ਤਖਤ ਸਾਹਿਬ ਦੀ ਸੇਵਾ ਛੱਡ ਕੇ ਚੁਪਚਾਪ ਆਪਣੇ ਘਰ ਜ਼ਰਿਕਪੁਰ ਚਲਾ ਗਿਆ।

18 ਅਗਸਤ ਨੂੰ ਗਿਆਨੀ ਪੂਰਨ ਸਿੰਘ (ਹੈੱਡ-ਗ੍ਰੰਥੀ ਦਰਬਾਰ ਸਾਹਿਬ), ਜਸਵੰਤ ਸਿੰਘ (ਮੁਖ ਸੇਵਾਦਾਰ ਦਮਦਮਾ ਸਾਹਿਬ ਤਲਵੰਡੀ ਸਾਬੋ), ਸਵਿੰਦਰ ਸਿੰਘ (ਮੁਖ ਸੇਵਾਦਾਰ ਕੇਸਗੜ੍ਹ ਸਾਹਿਬ), ਕਸ਼ਮੀਰ ਸਿੰਘ (ਹੈੱਡ-ਗ੍ਰੰਥੀ ਅਕਾਲ ਤਖਤ ਸਾਹਿਬ) ਨੇ ਇਕ ਸਾਂਝੇ ਬਿਆਨ ਵਿਚ ਖਾੜਕੂਆਂ ਦੀ ਹਿਮਾਇਤ ਕੀਤੀ ਤੇ ਉਨ੍ਹਾਂ ਨੂੰ ਆਪਣਾ ਘੋਲ ਜਾਰੀ ਰਖਣ ਤੇ ਆਪਸ ਵਿਚ ਏਕਤਾ ਕਰਨ ਵਾਸਤੇ ਹੁਕਮ ਜਾਰੀ ਕੀਤਾ। ...

ਪੰਨਾ 226

...4 ਅਗਸਤ 1987 ਦੀ ਕਨਵੈਨਸ਼ਨ ਮਗਰੋਂ ਰਾਗੀ ਦਰਸ਼ਨ ਸਿੰਘ ਜ਼ੀਰਕਪੁਰ ਚਲਾ ਗਿਆ ਸੀ। ਤਕਰੀਬਨ ਚਾਰ ਕੁ ਮਹੀਨੇ ਚੁਪ ਰਹਿਣ ਪਿਛੋਂ 17 ਨਵੰਬਰ ਨੂੰ ਉਸ ਨੇ ਐਲਾਨ ਕੀਤਾ ਕਿ ਉਹ 5 ਦਸੰਬਰ 1988 ਨੂੰ ਦਿੱਲੀ ਵਿਚ ‘ਇਨਸਾਫ ਮਾਰਚ’ ਕਰੇਗਾ। ਇਸ ਮਕਸਦ ਵਾਸਤੇ ਉਸ ਨੇ ਅਕਾਲ ਤਖਤ ਸਾਹਿਬ ਦੇ ਮੁਖ ਸੇਵਾਦਾਰ ਵਜੋਂ ਅਸਤੀਫਾ ਦੇ ਦਿੱਤਾ। ਰ, ਰਾਗੀ ਦਰਸ਼ਨ ਸਿੰਘ ਦੀ ਸਾਖ ਖਾੜਕੂਆਂ ਵਿਚ ਖਤਮ ਹੋ ਚੁੱਕੀ ਸੀ। ਰਾਜੀਵ ਗਾਂਧੀ ਵਾਸਤੇ ਉਹ ‘ਚੱਲ ਚੁੱਕਿਆ ਕਾਰਤੂਸ’ ਹੀ ਸੀ। ਇਸ ਕਰ ਕੇ ਭਾਰਤ ਸਰਕਾਰ ਉਸ ਨੂੰ ਇਹੋ ਜਿਹਾ ‘ਮਾਰਚ’ ਕਰਨ ਦੀ ਇਜ਼ਾਜ਼ਤ ਵੀ ਨਹੀਂ ਦੇਣਾ ਚਾਹੁੰਦੀ ਸੀ। 31 ਦਸੰਬਰ 1987 ਰਾਗੀ ਨੂੰ ਉਸ ਦੇ ਘਰ ਵਿਚ ਹੀ ਨਜ਼ਰਬੰਦ ਕਰ ਦਿੱਤਾ ਗਿਆ।

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use