Jump to content

Madhusudan Mere Man..


Recommended Posts

Guru Ram Das Ji in Raag Maajh .

ਮਾਝ ਮਹਲਾ ਮਧੁਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰਿ ਬਿਨੁ ਦੂਜਾ ਅਵਰੁ ਜਾਨਾ ਕੋਈ ਸਜਣੁ ਸੰਤੁ ਮਿਲੈ ਵਡਭਾਗੀ ਮੈ ਹਰਿ ਪ੍ਰਭੁ ਪਿਆਰਾ ਦਸੈ ਜੀਉ ॥੧॥

Mājẖ mėhlā 4. Maḏẖusūḏan mere man ṯan parānā. Ha▫o har bin ḏūjā avar na jānā. Ko▫ī sajaṇ sanṯ milai vadbẖāgī mai har parabẖ pi▫ārā ḏasai jī▫o. ||1||

Maajh, Fourth Mehl: The Lord is my mind, body and breath of life. I do not know any other than the Lord. If only I could have the good fortune to meet some friendly Saint; he might show me the Way to my Beloved Lord God. ||1||

ਮਧੁ ਸੂਦਨ = {ਮਧੁ-ਨਾਮ ਦੇ ਰਾਖਸ਼ ਨੂੰ ਮਾਰਨ ਵਾਲਾ, {मधु सूदन} ਪਰਮਾਤਮਾ। ਮਨ ਤਨ ਪ੍ਰਾਨਾ = ਮੇਰੇ ਮਨ ਦਾ ਮੇਰੇ ਤਨ ਦਾ ਆਸਰਾ। ਹੳ = ਮੈਂ। ਵਡਭਾਗੀ = ਵੱਡੇ ਭਾਗਾਂ ਨਾਲ।੧। ਪਰਮਾਤਮਾ ਮੇਰੇ ਮਨ ਦਾ ਆਸਰਾ ਹੈ, ਮੇਰੇ ਸਰੀਰ ਦਾ (ਗਿਆਨ-ਇੰਦ੍ਰਿਆਂ ਦਾ) ਆਸਰਾ ਹੈ। ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਮੈਂ (ਜੀਵਨ-ਆਸਰਾ) ਨਹੀਂ ਜਾਣਦਾ। ਮੇਰੇ ਵਡੇ ਭਾਗਾਂ ਨੂੰ ਕੋਈ ਗੁਰਮੁਖ ਸੱਜਣ ਮੈਨੂੰ ਮਿਲ ਪਏ ਤੇ ਮੈਨੂੰ ਪਿਆਰੇ ਪ੍ਰਭੂ ਦਾ ਪਤਾ ਦੱਸ ਦੇਵੇ।੧।

ਹਉ ਮਨੁ ਤਨੁ ਖੋਜੀ ਭਾਲਿ ਭਾਲਾਈ ਕਿਉ ਪਿਆਰਾ ਪ੍ਰੀਤਮੁ ਮਿਲੈ ਮੇਰੀ ਮਾਈ ਮਿਲਿ ਸਤਸੰਗਤਿ ਖੋਜੁ ਦਸਾਈ ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ ॥੨॥

Ha▫o man ṯan kẖojī bẖāl bẖālā▫ī. Ki▫o pi▫ārā parīṯam milai merī mā▫ī. Mil saṯsangaṯ kẖoj ḏasā▫ī vicẖ sangaṯ har parabẖ vasai jī▫o. ||2||

I have searched my mind and body, through and through. How can I meet my Darling Beloved, O my mother? Joining the Sat Sangat, the True Congregation, I ask about the Path to God. In that Congregation, the Lord God abides. ||2||

ਖੋਜੀ = ਖੋਜੀਂ, ਮੈਂ ਖੋਜਦਾ ਹਾਂ। ਭਾਲਿ = ਭਾਲ ਕਰ ਕੇ। ਭਾਲਾਈ = ਭਾਲਾਇ, ਭਾਲ ਕਰਾ ਕੇ। ਕਿਉ = ਕਿਵੇਂ? ਮਾਈ = ਹੇ ਮਾਂ! ਮਿਲਿ = ਮਿਲ ਕੇ। ਖੋਜੁ ਦਸਾਈ = ਮੈਂ ਪਤਾ ਪੁੱਛਦਾ ਹਾਂ। ਦਸਾਈ = ਮੈਂ ਪੁੱਛਦਾ ਹਾਂ, ਦਸਾਈਂ।੨। ਹੇ ਮੇਰੀ ਮਾਂ! (ਇਸ ਖ਼ਾਤਰ ਕਿ) ਕਿਵੇਂ ਮੈਨੂੰ ਪਿਆਰਾ ਪ੍ਰੀਤਮ ਪ੍ਰਭੂ ਮਿਲ ਪਏ ਮੈਂ ਭਾਲ ਕਰ ਕੇ ਤੇ ਭਾਲ ਕਰਾ ਕੇ ਆਪਣਾ ਮਨ ਖੋਜਦਾ ਹਾਂ ਆਪਣਾ ਸਰੀਰ ਖੋਜਦਾ ਹਾਂ। ਸਾਧ ਸੰਗਤਿ ਵਿਚ (ਭੀ) ਮਿਲ ਕੇ (ਉਸ ਪ੍ਰੀਤਮ ਦਾ) ਪਤਾ ਪੁੱਛਦਾ ਹਾਂ (ਕਿਉਂਕਿ ਉਹ) ਹਰਿ-ਪ੍ਰਭੂ ਸਾਧ ਸੰਗਤਿ ਵਿਚ ਵੱਸਦਾ ਹੈ।੨।

ਮੇਰਾ ਪਿਆਰਾ ਪ੍ਰੀਤਮੁ ਸਤਿਗੁਰੁ ਰਖਵਾਲਾ ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ ਗੁਰ ਜਲ ਮਿਲਿ ਕਮਲੁ ਵਿਗਸੈ ਜੀਉ ॥੩॥

Merā pi▫ārā parīṯam saṯgur rakẖvālā. Ham bārik ḏīn karahu parṯipālā. Merā māṯ piṯā gur saṯgur pūrā gur jal mil kamal vigsai jī▫o. ||3||

My Darling Beloved True Guru is my Protector. I am a helpless child-please cherish me. The Guru, the Perfect True Guru, is my Mother and Father. Obtaining the Water of the Guru, the lotus of my heart blossoms forth. ||3||

ਹਮ = ਅਸੀ। ਦੀਨ = ਨਿਮਾਣੇ, ਅੰਞਾਣ। ਗੁਰ ਜਲ ਮਿਲਿ = ਗੁਰੂ-ਰੂਪ ਜਲ ਨੂੰ ਮਿਲ ਕੇ। ਵਿਗਸੈ = ਖਿੜ ਪੈਂਦਾ ਹੈ।੩। (ਹੇ ਪ੍ਰਭੂ!) ਅਸੀਂ ਤੇਰੇ ਅੰਞਾਣ ਬੱਚੇ ਹਾਂ। ਸਾਡੀ ਰੱਖਿਆ ਕਰ। (ਹੇ ਪ੍ਰਭੂ!) ਮੈਨੂੰ ਪਿਆਰਾ ਪ੍ਰੀਤਮ ਗੁਰੂ ਮਿਲਾ (ਵਿਕਾਰਾਂ ਤੋਂ ਉਹੀ ਮੇਰੀ) ਰਾਖੀ ਕਰਨ ਵਾਲਾ (ਹੈ)। ਪੂਰਾ ਗੁਰੂ ਸਤਿਗੁਰੂ (ਮੈਨੂੰ ਇਉਂ ਹੀ ਪਿਆਰਾ ਹੈ ਜਿਵੇਂ) ਮੇਰੀ ਮਾਂ ਤੇ ਮੇਰਾ ਪਿਉ ਹੈ (ਜਿਵੇਂ) ਪਾਣੀ ਨੂੰ ਮਿਲ ਕੇ ਕੌਲ-ਫੁੱਲ ਖਿੜਦਾ ਹੈ (ਤਿਵੇਂ) ਗੁਰੁ ਨੂੰ (ਮਿਲ ਕੇ ਮੇਰਾ ਹਿਰਦਾ ਖਿੜ ਪੈਂਦਾ ਹੈ)।੩।

ਮੈ ਬਿਨੁ ਗੁਰ ਦੇਖੇ ਨੀਦ ਆਵੈ ਮੇਰੇ ਮਨ ਤਨਿ ਵੇਦਨ ਗੁਰ ਬਿਰਹੁ ਲਗਾਵੈ ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ਜਨ ਨਾਨਕ ਗੁਰ ਮਿਲਿ ਰਹਸੈ ਜੀਉ ॥੪॥੨॥

Mai bin gur ḏekẖe nīḏ na āvai. Mere man ṯan veḏan gur birahu lagāvai. Har har ḏa▫i▫ā karahu gur melhu jan Nānak gur mil rahsai jī▫o. ||4||2||

Without seeing my Guru, sleep does not come. My mind and body are afflicted with the pain of separation from the Guru. O Lord, Har, Har, show mercy to me, that I may meet my Guru. Meeting the Guru, servant Nanak blossoms forth. ||4||2||

ਨੀਦ = ਆਤਮਕ ਸ਼ਾਂਤੀ। ਮਨ ਤਨਿ = ਮਨ ਵਿਚ ਤਨ ਵਿਚ। ਵੇਦਨ = ਪੀੜਾ। ਗੁਰ ਬਿਰਹੁ = ਗੁਰੂ ਦਾ ਵਿਛੋੜਾ। ਰਹਸੈ = ਖ਼ੁਸ਼ ਹੁੰਦਾ ਹੈ, ਆਨੰਦ ਹਾਸਲ ਕਰਦਾ ਹੈ।੪। ਹੇ ਹਰੀ! ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾ ਮੇਰੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਗੁਰੂ ਤੋਂ ਵਿਛੋੜਾ (ਇਕ ਐਸੀ) ਪੀੜਾ (ਹੈ ਜੋ ਸਦਾ) ਮੇਰੇ ਮਨ ਵਿਚ ਮੇਰੇ ਤਨ ਵਿਚ ਲੱਗੀ ਰਹਿੰਦੀ ਹੈ। ਹੇ ਹਰੀ! (ਮੇਰੇ ਉਤੇ) ਮਿਹਰ ਕਰ (ਮੈਨੂੰ) ਗੁਰੂ ਮਿਲਾ। ਹੇ ਦਾਸ ਨਾਨਕ! (ਆਪ-) ਗੁਰੂ ਨੂੰ ਮਿਲ ਕੇ (ਮਨ) ਖਿੜ ਪੈਂਦਾ ਹੈ।੪।੨।

Ang. 94

Continued shabad..

Link to comment
Share on other sites

  • 2 weeks later...

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use