Jump to content

Poem - "Kithe Gye Singha Tere Sardari"


Recommended Posts

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਮਿਠੀ ਯਾਦ ਨੂੰ ਸਮਰਪਿਤ।

"ਕਿੱਥੇ ਗਈ ਸਿੰਘਾ ਤੇਰੀ ਸਰਦਾਰੀ?"

ਬਖਸ਼ੀ ਦਸਮ ਗੁਰੂ ਦੀ, ਮੈ ਹਾਂ ਦਸਤਾਰ ਬੋਲਦੀ।

ਭੁੱਲੇ ਫਿਰਦੇ ਨੇ ਅੱਜ ਮੈਨੂੰ ਮੇਰੇ ਵਾਰਿਸ, ਮੈ ਹਾਂ ਤਾਂ ਬੋਲਦੀ –

"ਕਿੱਥੇ ਗਈ ਸਿੰਘਾ ਤੇਰੀ ਸਰਦਾਰੀ?"

ਸਿੱਖੀ ਖਾਤਰ ਮਨੀ ਸਿੰਘ ਬੰਦ-ਬੰਦ ਕਟਵਾਏ।

ਤਾਰੂ ਸਿੰਘ ਖੋਪੜ ਲੁਹਾਏ। ਮਤੀ ਦਾਸ ਸਿਰ ਚੱਲੀ ਆਰੀ।

"ਕਿੱਥੇ ਗਈ ਸਿੰਘਾ ਤੇਰੀ ਸਰਦਾਰੀ?"

ਯਾਦ ਕਰ ਜਦੋਂ ਬੰਦਾ ਸਿੰਘ ਦੇ ਮੂੰਹ ਵਿੱਚ ਜਾਲਮ ਨੇ ਪੁੱਤ ਦਾ ਦਿਲ ਸੀ ਪਾਇਆ।

ਪਾਪੀਆਂ ਨੇ ਛੋਟੀਆਂ ਜਿੰਦਾਂ ਨੂੰ ਨੀਹਾਂ ਵਿੱਚ ਚਣਵਾਇਆ।

ਲੱਖਾਂ ਮੁਸੀਬਤਾਂ ਝੱਲ ਕੇ ਵੀ ਉਹਨਾਂ ਸਿੱਖੀ ਸਰੂਪ ਨਿਭਾਇਆ।

ਹੁਣ ਤੇਰੇ ਸਿਰ ਉਪਰ ਕੋਈ ਆਰਾ ਨਹੀਂ, ਕੋਈ ਜਾਲਮ ਸਰਕਾਰਾਂ ਨਹੀਂ।

ਕੀ ਤੂੰ ਆਪਣਾ ਭੇਸ ਬਣਾਇਆ, ਕੇਸਾਂ ਨੂੰ ਕਤਲ ਕਰਾਇਆ।

"ਕਿੱਥੇ ਗਈ ਸਿੰਘਾ ਤੇਰੀ ਸਰਦਾਰੀ?" - ਕੀ ਸਿਰ ਤੇ ਪੱਗ ਲੱਗਦੀ ਹੈ ਭਾਰੀ?

ਆਪਣੇ ਆਪ ਨੂੰ ਸਿੱਖ ਅਖਾਏਂ, ਪਰ ਸਿਰ ਤੇ ਦਸਤਾਰ ਨਾ ਸਜਾਏ।

ਹੁਣ ਸਿਰ ਟੋਪੀ ਪਾ ਗੁਰਦੁਆਰੇ ਆਏਂ।

ਸਿਰ ਤੇ ਰੁਮਾਲ ਪਾਉਣ ਤਂੋ ਵੀ ਝਜਕਾਏ, ਲੋਕਾ ਨੂੰ ਆਪਣਾ 'ਹੇਅਰ ਕੱਟ' ਦਿਖਾਏ।

ਕਾਰ ਵਿੱਚ ਖੰਡਾ ਲਟਕਾਇਆ, ਹੱਥ ਵਿੱਚ ਕੜਾ ਤੂੰ ਪਾਇਆ।

ਕੀ ਤੂੰ ਆਪਣਾ ਭੇਸ ਬਣਾਇਆ, ਕੇਸਾਂ ਨੂੰ ਕਤਲ ਕਰਾਇਆ।

"ਕਿੱਥੇ ਗਈ ਸਿੰਘਾ ਤੇਰੀ ਸਰਦਾਰੀ?" ਤੇਰੈ ਲਈ ਗੁਰੁ ਨੇ ਜਾਨ ਸੀ ਵਾਰੀ।

ਚੇਤੇ ਕਰ ਜਦਂੋ ਪੈਂਦੇ ਸੀ ਸਿੰਘਾਂ ਦੇ ਸਿਰਾਂ ਦੇ ਮੁੱਲ।

ਕੀ ਗਿਆ ਏਂ ਤੂੰ ਉਹਨਾਂ ਦੀਆਂ ਕੁਰਬਾਨੀਆਂ ਨੂੰ ਭੁੱਲ?

ਜਦਂੋ ਮਾਂਵਾਂ ਨੇ ਬੱਚਿਆਂ ਦੇ ਟੋਟੇ ਹਾਰ ਬਣਾ ਆਪਣੇ ਗਲਾਂ ਵਿੱਚ ਪਵਾਏ।

ਅੱਜ ਕੱਲ ਮਾਂਵਾਂ ਨੇ ਆਪਣੇ ਬੱਚਿਆਂ ਦੇ ਕੇਸ ਹੱਥੀਂ ਕਤਲ ਕਰਾਏ।

"ਕਿੱਥੇ ਗਈ ਸਿੰਘਾ ਤੇਰੀ ਸਰਦਾਰੀ?" - ਪੱਗ ਬੰਨ੍ਹ ਕੇ ਕੱਟੀ ਹੈ ਦਾੜ੍ਹੀ।

ਸਿੰਘਾਂ ਦੀ ਕੱਲੀ ਨਹੀਂ ਸਰਦਾਰੀ – ਬੀਬੋਓ ਹੁਣ ਤੁਹਾਡੀ ਵਾਰੀ।

'ਆਈ-ਬਰੋ' ਤੂੰ ਨਿਤ ਮਨਾਏਂ।, ਚੇਹਰੇ 'ਤੇ 'ਮਸਕਾਰਾ' ਲਾਏਂ।

ਦਸਤਾਰ ਸਜਾਉਣ ਤਂੋ ਤੂੰ ਸ਼ਰਮਾਏ, ਨਿਤ 'ਬਿਊਟੀ ਪਾਰਲਰ ਦੇ ਗੇੜੇ ਲਾਏਂ।

ਕੀ ਤੇਨੂੰ ਕੋਈ ਸ਼ਰਮ ਨਾ ਆਏ, ਇਹਨਾਂ ਕੁਰਬਾਨਿਆਂ ਦਾ ਕੋਈ ਮੁੱਲ ਨਾ ਪਾਂਏਂ?

ਮੋਨੇਆ ਨਾਲ ਤੂੰ ਵਿਆਹ ਕਰਵਾਂਏ, ਪੱਗਾਂ ਵਾਲੇਆ ਨੂੰ ਵੇਖ ਮੱਥੇ ਵੱਟ ਪਾਂਏ!

"ਕਿੱਥੇ ਗਈ ਭੈਣੇ ਤੇਰੀ ਸਰਦਾਰੀ?" - ਕੀ ਤੇਰੀ ਮਤ ਗਈ ਹੈ ਮਾਰੀ?

ਅਮਰ ਵੀ ਸੀ ਇੱਕ ਦਿਨ ਭਟਕਿਆ ਰਾਹੀ।

ਪਰ ਇੱਕ ਦਿਨ ਗੁਰੂ ਨੇ ਮੇਰੇ ਉੱਪਰ ਮੇਹਰ ਉਪਾਰੀ।

ਹੁਣ ਸਵੇਰੇ ਉੱਠ ਦਸਤਾਰ ਸਜਾਵਾਂ।

ਗੁਰੂ ਨਾਨਕ ਦਾ ਮੈਂ ਸਿੱਖ ਅਖਾਵਾਂ।

ਸਵਾ ਲੱਖ ਵਿੱਚੋਂ ਪਛਾਣਿਆ ਜਾਵਾਂ।

"ਗੁਰੁ ਨੇ ਬਖਸ਼ੀ ਮੈਨੂੰ ਇਹ ਸਰਦਾਰੀ.." – ਇਸ ਨੇ ਬਦਲੀ ਤਕਦੀਰ ਮੇਰੀ ਸਾਰੀ।

ਆਉੁ ਰਲਕੇ ਪ੍ਰਣ ਇੱਕ ਕਰੀਏ।

ਇਕੱਠੇ ਹੋਕੇ ਗੁਰੂ ਵਾਲੇ ਬਣੀਏ।

ਜੇ ਤੂੰ ਗੁਰੁ ਦਾ ਸਿੱਖ ਅਖਾਏਂ ਅੱਜ ਤੋਂ ਬਾਅਦ ਨਾ ਕੇਸ ਕਟਾਏਂ।

ਸਿਰ ਤੇ ਦਸਤਾਰ ਸਜਾਏਂ, ਸਿੱਖੀ ਸਰੂਪ ਵਿੱਚ ਆਏਂ।

"ਅਪਣੇ ਆਪ ਨੂੰ ਸਰਦਾਰ ਅਖਾਂਏ" - ਗੁਰੂ ਨਾਨਕ ਦੀ ਸਿੱਖੀ ਕਮਾਏਂ।

post-27351-0-78056100-1310264558_thumb.p

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use