Jump to content

Difference Between Naam And Naam(U)


Guest dasguruka
 Share

Recommended Posts

Guest dasguruka

WJKK WJKF

In Gurbani there are alot of places where words are mentioned with an aunkar and without aunkar. For example the word Naam and Naam(u). I was able to figure out (might be incorrect) that when its Naam(u) then its hinting WaheGuru in some way. But then there is dhan and dhan(u) and Mann and Mann(u). Can someone explain how the aunkar changes the meaning of the word?

Thank you!

Link to comment
Share on other sites

ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ.
ਦੇਖੋ, ਨਾਮੀ ੩. "ਜੋ ਇਸੁ ਮਾਰੇ ਸੁ ਨਾਮਿ ਸਮਾਹਿ." (ਗਉ ਅਃ ਮਃ ੫) ਵਾਹਗੁਰੂ ਵਿੱਚ ਸਮਾਉਂਦਾ ਹੈ। ੨. ਨਾਮ ਕਰਕੇ. ਨਾਮ ਸੇ. "ਨਾਮਿ ਜਿਸੈ ਕੈ ਊਜਲੀ ਤਿਸੁ ਦਾਸੀ ਗਨੀਆ." (ਆਸਾ ਮਃ ੫) ੩. ਨਾਮ ਵਿੱਚ. "ਨਾਮਿ ਰਤਾ ਸੋਈ ਨਿਰਬਾਣੁ." (ਆਸਾ ਮਃ ੫)
ਸੰ. नामिन्. ਵਿ- ਨਾਮਵਾਲਾ। ੨. ਪ੍ਰਸਿੱਧ. ਵਿਖ੍ਯਾਤ। ੩. ਸੰਗ੍ਯਾ- ਕਰਤਾਰ. ਵਾਹਗੁਰੂ.
ਦੇਖੋ, ਨਾਮ. "ਐਸਾ ਨਾਮੁ ਨਿਰੰਜਨੁ ਹੋਇ." (ਜਪੁ) ੨. ਪ੍ਰਸਿੱਧ, "ਨਾਨਕ ਨਾਮੁ ਨਾਮੁ ਜਪੁ ਜਪਿਆ." (ਬਾਵਨ)
ਨਾਮ ਕਰਕੇ. ਨਾਮ ਦ੍ਵਾਰਾ. "ਨਾਮੇ ਸਗਲੇ ਕੁਲ ਉਧਰੇ." (ਗੌਂਡ ਮਃ ੫) ੨. ਨਾਮਦੇਵ ਨੇ. "ਨਾਮੇ ਸੋਈ ਸੇਵਿਆ." (ਗੌਂਡ ਨਾਮਦੇਵ)
ਨਾਮ ਹੀ. ਕੇਵਲ ਨਾਮ. "ਨਾਮੋ ਗਿਆਨ, ਨਾਮ ਇਸ਼ਨਾਨ." (ਕਾਨ ਮਃ ੫)
ਨ- ਆਮਯ (ਰੋਗ). ੨. ਨਾਮ ਦ੍ਵਾਰਾ। ੩. ਨਾਮ ਵਿੱਚ.
ਸੰਗ੍ਯਾ- ਨਾਮ। ੨. ਵਹੀ ਉੱਪਲ ਲਿਖਿਆ ਕਿਸੇ ਦੇ ਨਾਉਂ ਹਿਸਾਬ। ੩. ਨਾਮਦੇਵ ਭਗਤ. "ਨਾਮਾ ਉਪ ਬਰੈ ਹਰਿ ਕੀ ਓਟ." (ਭੈਰ ਨਾਮਦੇਵ) ੪. ਫ਼ਾ. [نامہ] ਨਾਮਹ. ਖ਼ਤ਼. ਪਤ੍ਰ. ਚਿੱਠੀ।
ਸੰ. धन. ਧਾ- ਸ਼ਬਦ ਕਰਨਾ, ਪੈਦਾ ਕਰਨਾ, ਫਲਣਾ। ੨. ਸੰਗ੍ਯਾ- ਦੌਲਤ. "ਧਨ ਦਾਰਾ ਸੰਪਤਿ ਸਗਲ," (ਸਃ ਮਃ ੯) ੩. ਪ੍ਯਾਰੀ ਵਸ੍ਤ। ੪. ਸੰਪੱਤਿ. ਵਿਭੂਤੀ। ੫. ਸੰ. ਧਨਿਕਾ. ਜੁਆਨ ਇਸਤ੍ਰੀ. "ਧਨ ਪਿਰੁ ਏਹਿ ਨ ਆਖੀਅਨਿ." (ਵਾਰਿ ਸੂਹੀ ਮਃ ੩) ੬. ਭਾਵ- ਰੂਹ. "ਸਾ ਧਨ ਪਕੜੀ ਏਕ ਜਨਾ." (ਗਉ ਮਃ ੧) ੭. ਸ਼ਰੀਰ. ਦੇਹ. "ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ." (ਸ੍ਰੀ ਮਃ ੫) "ਪ੍ਰਿਉ ਦੇ ਧਨਹਿ ਦਿਲਾਸਾ ਹੈ." (ਮਾਰੂ ਸੋਲਹੇ ਮਃ ੫) ਪ੍ਰਿਯ (ਪਤਿ) ਤੋਂ ਭਾਵ ਜੀਵਾਤਮਾ ਅਤੇ ਧਨ ਤੋਂ ਦੇਹ ਹੇ। ੮. ਸੰ. ਧਨ੍ਯ. ਵਿ- ਸਲਾਹੁਣ ਯੋਗ੍ਯ. "ਧਨ ਓਹੁ ਮਸਤਕ." (ਗਉ ਮਃ ੫) ੯. ਵ੍ਯ- ਵਾਹ! ਖੂਬ! "ਪਿਰ ਵਾਤੜੀ ਨ ਪੁਛਈ, ਧਨ ਸੋਹਾਗਣਿ ਨਾਉ!" (ਸ. ਫਰੀਦ) ੧੦. ਦੇਖੋ, ਧਨੁ। ੧੧. ਧ੍ਵੰਸਨ (ਨਾਸ਼ ਕਰਨ) ਦੀ ਥਾਂ ਭੀ ਧਨ ਸ਼ਬਦ ਆਇਆ ਹੈ, ਯਥਾ- "ਨਾਮ ਮ੍ਰਿਗਨ ਸਬ ਕਹਿ ਧਨ ਸਬਦ ਉਚਾਰੀਐ." (ਸਨਾਮਾ) ਮ੍ਰਿਗ ਨੂੰ ਕੱਟਣ ਵਾਲਾ ਖੜਗ। ੧੨. ਨਿਧਨ (ਵਿਨਾਸ਼) ਦਾ ਸੰਖੇਪ ਭੀ ਧਨ ਸ਼ਬਦ ਹੋ ਸਕਦਾ ਹੈ.
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)

ਦੇਖੋ, ਧਨੀ। ੨. ਸੰ. ਧਨ੍ਯ. ਵਿ- ਸਲਾਹੁਣ ਲਾਇਕ਼. ਵਡਾਈ ਯੋਗ੍ਯ. "ਧਨਿ ਧਨਿ ਸਤਿਗੁਰੁ ਅਮਰਦਾਸੁ ਜਿਨਿ ਨਾਮੁ ਦ੍ਰਿੜਾਯਉ." (ਸਵੈਯੇ ਮਃ ੪. ਕੇ) ੩. ਧਨ ਨਾਲ. ਧਨ ਤੋਂ. "ਬਿਖਿਆ ਕੈ ਧਨਿ ਸਦਾ ਦੁਖ ਹੋਇ," (ਧਨਾ ਮਃ ੩)

ਵਿ- ਧਨ੍ਯ. ਪੁਨ੍ਯਵਾਨ। ੨. ਸਲਾਹੁਣ ਲਾਇਕ਼. ਪ੍ਰਸ਼ੰਸਾ ਯੋਗ੍ਯ. "ਧਨੁ ਵਾਪਾਰੀ ਨਾਨਕਾ ਜਿਨਾ ਨਾਮਧਨ ਖਟਿਆ." (ਵਾਰ ਗੂਜ ੧. ਮਃ ੩) "ਧਨੁ ਗੁਰਮੁਖਿ ਸੋ ਪਰਵਾਣ ਹੈ." (ਸ੍ਰੀ ਮਃ ੩) ੩. ਸੰ. ਧਨ. ਸੰਗ੍ਯਾ- ਦੌਲਤ. "ਧਨੁ ਸੰਚਿ ਹਰਿ ਹਰਿ ਨਾਮੁ ਵਖਰੁ." (ਤੁਖਾ ਛੰਤ ਮਃ ੧) ੪. ਸੰ. ਕਮਾਣ. ਧਨੁਖ. ਚਾਪ. "ਧਰ ਧਨੁ ਕਰ ਮਹਿ ਸਰ ਬਰਖਾਏ." (ਨਾਪ੍ਰ) ੫. ਜ੍ਯੋਤਿਸ ਅਨੁਸਾਰ ਨੌਮੀ ਰਾਸ਼ੀ। ੬. ਦੇਖੋ, ਧਨ.
ਸੰ. धनिन ਵਿ- ਧਨ ਵਾਲਾ. ਦੌਲਤਮੰਦ. ਧਨਿਕ੍ਸ਼੍‍। ੨. ਦੇਖੋ, ਧਣੀ.
ਧਨ੍ਯ ਹੈ. "ਪਪੀਲਕਾ ਸਿਮਰਣੰ ਤੁਯੰ ਧਨੇ." (ਸਹਸ ਮਃ ੫)
ਸੰਗ੍ਯਾ- ਜਾਮਨ. ਮੰਨਤ ਕਰਨ ਵਾਲਾ. ਜਿੰਮੇਵਾਰ. "ਰਿਨੀਲੋਕ ਮਨ ਤੈਂ." (ਕ੍ਰਿਸਨਾਵ) ਜਾਮਨ ਮਿਲ ਜਾਣ ਪੁਰ ਕਰਜਾਈ ਪ੍ਰਸੰਨ ਹੁੰਦਾ ਹੈ। ੨. ਮਾਨ. ਪ੍ਰਤਿਸ੍ਟਾ. "ਰਾਮ ਨਾਮੁ ਬਿਨੁ ਜੀਵਨੁ ਮਨ ਹੀਨਾ." (ਬਿਲਾ ਨਾਮਦੇਵ) ੩. ਮਣਿ. ਰਤਨ. "ਕੰਚਨ ਸੇ ਤਨ ਮੇਂ ਮਨ ਕੀ ਮਨ ਤੁੱਲ ਖੁਭਾ ਹੈ." (ਕ੍ਰਿਸਨਾਵ) ੪. ਮਨੁ. ਮਨੁਸ਼੍ਯ. ਮਨੁਜ. "ਸਗਲ ਰੂਪ ਵਰਨ ਮਨ ਮਾਹੀ। ਕਹੁ ਨਾਨਕ ਏਕੇ ਸਾਲਾਹੀ." (ਗਉ ਅਃ ਮਃ ੧) "ਸੁਣਿ ਮਨ! ਮੰਨਿ ਵਸਾਇ ਤੂੰ." (ਆਸਾ ਅਃ ਮਃ ੩) "ਡੋਮ ਚੰਡਾਰ ਮਲੇਛ ਮਨ ਸੋਇ." (ਬਿਲਾ ਰਵਿਦਾਸ) "ਰੇ ਮਨ ਮੁਗਧ ਅਚੇਤ ਚੰਚਲਚਿਤ." (ਸੋਰ ਮਃ ੫) ੫. ਵ੍ਯ- ਨਾ. ਅਨ. "ਮਨ ਅਸਵਾਰ ਜੈਸੇ ਤੁਰੀ ਸੀਗਾਰੀ." (ਗਉ ਮਃ ੫) ੬. ਸੰ. मन् ਧਾ- ਸਮਝਣਾ ਵਿਚਾਰਨਾ, ਆਦਰ ਕਰਨਾ, ਅਭਿਮਾਨ ਕਰਨਾ, ਇੱਛਾ ਕਰਨਾ, ਕਬੂਲ ਕਰਨਾ। ੭. ਸੰ. मनस्. ਸੰਗ੍ਯਾ- ਦਿਲ. "ਜਿਨਿ ਮਨੁ ਰਾਖਿਆ ਅਗਨੀ ਪਾਇ." (ਧਨਾ ਮਃ ੧) ਜਿਸ ਨੇ ਸ਼ਰੀਰ ਵਿੱਚ ਗਰਮੀ (ਉਸ੍ਟਤਾ) ਪਾਕੇ ਦਿਲ ਨੂੰ ਹਰਕਤ ਕਰਦਾ ਰੱਖਿਆ ਹੈ। ੮. ਅੰਤਹਕਰਣ. "ਮਨ ਮੇਰੇ, ਗੁਰ ਕੀ ਮੰਨਿਲੈ ਰਜਾਇ." (ਸ੍ਰੀ ਮਃ ੩) ੯. ਖ਼ਿਆਲ. "ਬੀਸ ਬਿਸਵੇ ਗੁਰ ਕਾ ਮਨ ਮਾਨੈ." (ਸੁਖਮਨੀ) ੧੦. ਜੀਵਾਤਮਾ. "ਮਨ. ਤੂੰ ਜੋਤਿਸਰੂਪ ਹੈਂ, ਅਪਣਾ ਮੂਲੁ ਪਛਾਣੁ." (ਆਸਾ ਛੰਤ ਮਃ ੩) "ਇਸੁ ਮਨ ਕਉ ਨਹੀ ਆਵਨ ਜਾਨਾ." (ਗਉ ਕਬੀਰ)#੧੧ ਮਨਨ ਦੀ ਥਾਂ ਭੀ ਮਨ ਸ਼ਬਦ ਆਇਆ ਹੈ. "ਮਨ ਮਹਿ ਮਨੂਆ, ਚਿਤ ਮਹਿ ਚੀਤਾ." (ਬਸੰ ਅਃ ਮਃ ੧) ਮਨਨ ਵਿੱਚ ਮਨ ਅਤੇ ਚਿੰਤਨ ਵਿੱਚ ਚਿੱਤ। ੧੨. ਫ਼ਾ. [من] ਇੱਕ ਤੋਲ, ਜੋ ਦੇਸ਼ ਕਾਲ ਦੇ ਭੇਦ ਨਾਲ ਬਦਲਦਾ ਰਹਿਂਦਾ ਹੈ, ਅਲਾਉੱਦੀਨ ਖ਼ਿਲਜੀ ਵੇਲੇ ੧੨. ਸੇਰ ਕੱਚੇ ਦਾ ਮਨ ਸੀ. ਕਈ ਦੇਸ਼ਾਂ ਵਿੱਚ ਦੋ ਸੇਰ ਦਾ ਭੀ ਮਨ ਹੋਇਆ ਕਰਦਾ ਸੀ. ਕਰਨਲ ਟਾਡ ਨੇ ਚਾਰ ਸੇਰ ਦੇ ਮਨ ਦਾ ਭੀ ਜਿਕਰ ਕੀਤਾ ਹੈ.#ਇਸ ਵੇਲੇ ਜੋ ਮਨ ਪ੍ਰਚਲਿਤ ਹੈ ਉਹ ਤਾਲੀ ਸੇਰ ਦਾ ਹੈ. ਸੇਰ ੮੦ ਤੋਲੇ ਅਥਵਾ ੧੬. ਛਟਾਂਕ ਦਾ ਹੈ. ਤੋਲਾ ੧੨. ਮਾਸ਼ੇ ਅਥਵਾ ੧੬. ਰਤੀ ਦਾ ਹੈ. "ਮਨ ਦਸ ਨਾਜ, ਟਕਾ ਚਾਰ ਗਾਂਠੀ." (ਸਾਰ ਕਬੀਰ) ਦੇਖੋ, ਤੋਲ ਸ਼ਬਦ। ੧੩. ਸਰਵ- ਮੈਂ. "ਮਨ ਕਮੀਨ ਕਮਤਰੀਨ." (ਮਃ ੧. ਵਾਰ ਮਲਾ) "ਮਨ ਸਰਨਿ ਤੁਮਾਰੈ ਪਰੀ." (ਗੂਜ ਮਃ ੫)
ਸੰ. ਸੰਗ੍ਯਾ- ਜੋਸ਼. ਗੁੱਸਾ। ੨. ਈਰਖਾ. ਹਸਦ। ੩. ਅ਼. [منع] ਮਨਅ਼ ਵਰਜਣ ਦਾ ਭਾਵ. ਵਿਸਧ. "ਅਬ ਜਗ ਜਾਨਿ ਜਉ ਮਨਾ ਰਹੈ." (ਗਉ ਬਾਵਨ ਕਬੀਰ) ਜਗਤ ਵਿੱਚ ਖਚਿਤ ਹੋਣ ਤੋਂ ਰੁਕੇ। ੪. ਮਨ ਨੂੰ ਸੰਬੋਧਨ. ਹੇ ਮਨ!
ਸੰ. ਮਣਿ, ਰਤਨ. "ਮਨਿਜਟਿਤ ਭੂਸਨ ਕੋਟਿ ਹੇ." (ਸਲੋਹ) ੨. ਮਣਕਾ. ਮਾਲਾ ਦਾ ਦਾਣਾ। ੩. ਮਨੁੱਖ (ਮਨੁਸ਼੍ਯ) ਦੇ. "ਮਨਿ ਹਿਰਦੈ ਕ੍ਰੋਧ ਮਹਾਂ ਬਿਸ ਲੋਧੁ." (ਆਸਾ ਛੰਤ ਮਃ ੪) ੪. ਮਨ ਮੇਂ ਦਿਲ ਅੰਦਰ. "ਮਨਿ ਪਿਆਸ ਬਹੁਤੁ ਦਰਸਾਵੈ." (ਨਟ ਮਃ ੫) ੫. ਮਨ ਕਰਕੇ. "ਪਿਆਇ ਸੋ ਪ੍ਰਭੁ ਮਨਿ ਮੁਖੀ." (ਆਸਾ ਛੰਤ ਮਃ ੫) ੬. ਮਨ ਵਿੱਚੋਂ ਦਿਲੋਂ. "ਚੂਕਾ ਮਨਿ ਅਭਿਮਾਨੁ." (ਪ੍ਰਭਾ ਮਃ ੧) ੭. ਮਨ ਦੇ. "ਮਨਿ ਜੀਤੈ ਜਗੁ ਜੀਤੁ." (ਜਪੁ) ਮਨ ਦੇ ਜਿੱਤਣ ਤੋਂ। ੮. ਮਨ ਦੀ. "ਮਨਿ ਪੂਰਨ ਹੋਈ ਆਸਾ." (ਸੋਰ ਮਃ ੫) ੯. ਸੰਕਲਪ ਵ੍ਰਿੱਤਿ. ਦੇਖੋ, ਅੰਤਹਕਰਣ.
ਦੇਖੋ, ਮਣੀ। ੨. ਮਾਨੀ. ਮੰਨੀ. ਮਨਨ ਕੀਤੀ. "ਜਿਨਿ ਜਨਿ ਸੁਣੀ, ਮਨੀ ਹੈ ਜਿਨਿ ਜਨਿ." (ਨਟ ਪੜਤਾਲ ਮਃ ੪) ੩. ਅ਼. [منیح] ਮਨੀਹ਼. ਦਾਤਾ. "ਹਾਜਰਾ ਹਜੂਰਿ ਦਰਿਪੇਸਿ. ਤੂੰ ਮਨੀ." (ਤਿਲੰ ਨਾਮਦੇਵ) ੪. ਅ਼. [منی] ਮਨੀ. ਵੀਰਯ. ਮਣੀ. ਸ਼ੁਕ੍ਰ.
ਸੰ. ਵਿ- ਦਾਨਾ. ਵਿਚਾਰਵਾਨ. ਵਿਵੇਕੀ. "ਮਨੁ ਰਾਜਾ ਮਨੁ ਮਨ ਤੇ ਮਾਨਿਆ." (ਭੈਰ ਮਃ ੧) ੨. ਸੰਗਯਾ- ਮਨੁੱਖ. ਆਦਮੀ. "ਜੇਤੇ ਸਾਸ ਗ੍ਰਾਸ ਮਨੁ ਲੇਤਾ." (ਗਉ ਮਃ ੫) ੩. ਹਿੰਦੂਮਤ ਅਨੁਸਾਰ ਮਨੁੱਖਜਾਤਿ ਦਾ ਆਦਿਪੁਰਖ, ਜੇਹਾਕਿ ਬਾਈਬਲ ਅਤੇ ਕੁਰਾਨ ਵਿੱਚ ਆਦਮ ਮੰਨਿਆ ਹੈ. ਇਹ ਬ੍ਰਹਮਾ ਦਾ ਮਾਨਸ ਪੁਤ੍ਰ ਲਿਖਿਆ ਹੈ. ਹਰੇਕ ਕਲਪ ਵਿੱਚ ਚੌਦਾਂ ਮਨੁ ਹੁੰਦੇ ਹਨ ਅਤੇ ਇੱਕ ਮਨੁ ਦਾ ਸਮਾਂ "ਮਨ੍ਵੰਤਰ" ਕਹਾਉਂਦਾ ਹੈ, ਜਿਸ ਦਾ ਪ੍ਰਮਾਣ ਯੁਗਾਂ ਦੀ ੭੧ ਚੌਕੜੀਆਂ ਹੈ. ਚੌਦਾਂ ਮਨੁ ਇਹ ਹਨ:-#ਸ੍ਵਾਯੰਭੁਵ, ਸ੍ਹਾਰੋਚਿਸ, ਔਤੱਮ, ਤਾਮਸ, ਰੈਵਤ, ਚਾਕ੍ਸ਼ੁਸ. ਵੈਵਸ੍ਵਤ, ਸਾਵਿਰ੍‍ਣ, ਦਕ੍ਸ਼ਾਸਾਵਿਰ੍‍ਣ, ਬ੍ਰਹਮ੍‍ਸਾਵਿਰ੍‍ਣ. ਧਰ੍‍ਮਸਾਵਿਰ੍‍ਣ, ਰੁਦ੍ਰਸਾਵਿਰ੍‍ਣ, ਦੇਵਸਾਵਿਰ੍‍ਣਿ ਅਤੇ ਇੰਦ੍ਰਸਾਵਿਰ੍‍ਣ.#ਮਤਸ੍ਯਪੁਰਾਣ ਵਿੱਚ ਇਹ ਨਾਮ ਦਿੰਤੇ ਹਨ:-#ਸ੍ਹਾਯੰਭੁਵ. ਸ੍ਹਾਰੋਚਿਸ, ਔਤੱਮ, ਤਾਮਸ, ਰੈਵਤ, ਚਾਕ੍ਸ਼ੁਸ. ਵੈਵਸ੍ਹਤ, ਸਾਵਿਰ੍‍ਣ, ਰੌਚ੍ਯ, ਭੌਤ੍ਯ, ਮੇਰੁਸਾਵਿਰ੍‍ਣ, ਰਿਭੁ (ऋभु), ਰਿਤੁਧਾਮਾ (ऋतुधामा), ਬਿੰਬਕਸੇਨ.#ਸਭ ਤੋ, ਪਹਿਲਾ ਸ੍ਵਾਯੰਭੁਵ ਮਨੁ ਬਿਨਾ ਕਿਸੇ ਦੀ ਸਹਾਇਤਾ ਦੇ ਸ੍ਹਯੰ (ਆਪ ਹੀ) ਉਤਪੰਨ ਹੋਇਆ, ਅਤੇ ਆਪ ਨੂੰ ਦੋ ਭਾਗਾਂ ਵਿੱਚ ਕੀਤਾ, ਸੱਜਾ ਪਾਸਾ ਪਰਖ ਅਤੇ ਖੱਬਾ ਨਾਰੀ. ਇਸ ਜੋੜੇ ਨੇ ਪ੍ਰਜਾਪਤਿ ਆਦਿ ਰਚੇ. ਇੱਕ ਥਾਂ ਲਿਖਿਆ ਹੈ ਕਿ ਬ੍ਰਹਮਾ ਨੇ ਮਨੁ ਨੂੰ ਆਪਣੇ ਜੇਹਾ ਪੈਦਾ ਕੀਤਾ ਅਤੇ ਉਸਾ ਦਾ ਅੱਧਾ ਸ਼ਰੀਰ ਸ਼ਤਰੂਪਾ ਬਣਾਕੇ ਮਨੁ ਦੀ ਵਹੁਟੀ ਬਣਾਈ, ਜਿਸ ਤੋਂ ਅਨੇਕ ਪ੍ਰਕਾਰ ਦੀ ਰਚਨਾ ਹੋਈ. ਮਨੁ ਦੇ ਬਣਾਏ ਸੂਤ੍ਰ ਧਰਮ ਦਾ ਮੂਲ ਮੰਨੇ ਜਾਂਦੇ ਹਨ ਅਰ ਇਸੇ ਦਾ ਨਾਮ 'ਮਾਨਵ ਧਰਮਸ਼ਾਸਤ੍ਰ' ਹੈ. ਇਨ੍ਹਾਂ ਸੂਤ੍ਰਾਂ ਦੇ ਆਧਾਰ ਪੁਰ ਭ੍ਰਿਗੁ ਨੇ ਮਨੁਸਿਮ੍ਰਿਤੀ ਅਥਵਾ ਮਨੁਸੰਹਿਤਾ ਲਿਖੀ ਹੈ, ਜਿਸ ਦੇ ੧੨. ਅਧ੍ਯਾਯ ਅਤੇ ੨੭੦੪ ਸ਼ਲੋਕ ਹਨ. ਇਹ ਗ੍ਰੰਥ ਹਿੰਦੂਮਤ ਦਾ ਕਾਨੂਨ (Law) ਹੈ.#ਸ਼ਟਪਥਬ੍ਰਾਹਮਣ ਦੇ ਆਧਾਰ ਪੁਰ ਅਗਨਿ ਪੁਰਾਣ ਆਦਿ ਅਨੇਕ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਇੱਕ ਵਾਰ ਵੈਵਸ੍ਹਤ ਮਨੁ. ਕਿਤਮਾਲਾ.¹ ਨਦੀ ਪੁਰ ਤਰਪਣ ਕਰ ਰਿਹਾ ਸੀ, ਤਾਂ ਉਸ ਦੇ ਹੱਥ ਵਿੱਚ ਇਕ ਮੱਛੀ ਆ ਗਈ ਅਰ ਆਕਾਸ਼ਬਾਣੀ ਹੋਈ ਕਿ- "ਇਸ ਮੱਛੀ ਨੂੰ ਨਾ ਤਿਆਗੀਂ," ਇਹ ਮੱਛੀ ਵੱਡੇ ਆਕਾਰ ਵਾਲੀ ਹੁੰਦੀ ਗਈ. ਪ੍ਰਲਯ ਦੇ ਸਮੇਂ ਮਨੁ ਆਪਣੇ ਪਰਿਵਾਰ ਅਤੇ ਜੀਵ ਜੰਤ ਲੈਕੇ ਇੱਕ ਕਿਸ਼ਤੀ ਵਿਚ ਪ੍ਰਵੇਸ਼ ਹੋਗਿਆ, ਅਰ ਉਸ ਮੱਛੀ ਦੇ ਸਿੰਗ ਨਾਲ ਬੇੜੀ ਬੰਨ੍ਹ ਦਿੱਤੀ, ਜਿਸ ਤੋਂ ਸਾਰੇ ਬਚ ਗਏ.#ਭਾਗਵਤ ਵਿੱਚ ਲੇਖ ਹੈ ਕਿ ਮਹਾਰਿਖੀ ਸਤ੍ਯਵ੍ਰਤ ਹੀ ਵੈਵਸ੍ਹਤ ਮਨੁ ਕਹਾਇਆ ਅਰ ਮੱਛ ਭਗਵਾਨ ਨੇ ਇਸੇ ਨੂੰ ਸੌਨੇ ਦਾ ਮੱਛ ਹੋਕੇ ਪ੍ਰਲਯ ਸਮੇਂ ਕਿਸ਼ਤੀ ਵਿੱਚ ਬਚਾਇਆ ਸੀ.#ਮਹਾਭਾਰਤ ਵਿੱਚ ਕਥਾ ਹੈ ਕਿ ਮੱਛ ਭਗਵਾਨ ਦੇ ਕਹਿਣ ਅਨੁਸਾਰ ਮਨੁ ਨੇ ਪ੍ਰਲਯ ਤੋਂ ਪਹਿਲਾਂ ਹੀ ਕਿਸ਼ਤੀ ਬਣਾਲਈ ਸੀ ਅਤੇ ਪ੍ਰਲਯ ਹੋਣ ਪੁਰ ਮਨੁ ਸੱਤ ਰਿਖੀਆਂ ਅਤੇ ਜੀਵ ਜੰਤੂ ਤਥਾ ਬਿਰਛ ਆਦਿ ਦੇ ਬੀਜ ਲੈਕੇ ਕਿਸ਼ਤੀ ਵਿੱਚ ਪ੍ਰਵੇਸ਼ ਹੋਗਿਆ, ਅਰ ਥੋੜੀ ਮੱਛ ਦੇ ਸਿੰਗ ਨਾਲ ਬੱਧੀ. ਬਹੁਤ ਵਰ੍ਹੇ ਪਿੱਛੋਂ ਇਹ ਕਿਸ਼ਤੀ ਹਿਮਾਲਯ ਦੀ ਚੋਟੀ ਨਾਲ ਬੰਨ੍ਹੀ ਗਈ, ਜਿਸ ਦਾ ਹੁਣ ਭੀ ਨਾਮ "ਨੌਕਾਬੰਧਨ" ਹੈ. ਕਰਨਲ ਟਾਡ (Tod) ਲਿਖਦਾ ਹੈ ਕਿ ਨੂਹ਼ ( [نوُہ] ) ਇਹੀ ਮਨੁ ਸੀ. ਦੇਖੋ, ਨੂਹ. "ਰਾਜਵਤਾਰ ਭਯੋ ਮਨੁ ਰਾਜਾ। ਸਭ ਹੀ ਸਜੇ ਧਰਮ ਕੇ ਸਾਜਾ." (ਮਨੁਰਾਜ) ੪. ਮਾਨੁਸਜਨਮ. ਮਨੁਖ ਦੇਹ. "ਹਉਮੈ ਵਿਚਿ ਸੇਵਾ ਨ ਹੋਵਈ, ਤਾ ਮਨੁ ਬਿਰਥਾ ਜਾਇ." (ਵਡ ਮਃ ੩) ੫. ਆਸਾਮ ਦਾ ਇੱਕ ਦਰਿਆ, ਜੋ ਤਿਪਰਾ ਰਾਜ ਤੋਂ ਨਿਕਲਦਾ ਹੈ। ੬. ਸੰ. मनस्. ਸੰਗ੍ਯਾ- ਮਨ. ਦਿਲ. "ਮਨੁ ਅਰਪਉ ਧਨੁ ਰਾਖਉ ਆਗੈ." (ਗਉ ਮਃ ੫) ੭. ਹਿੰ. ਵ੍ਯ- ਮਾਨੋ, ਗੋਯਾ. ਜਨੁ. "ਮੇਰਾ ਚਿਤ ਨ ਚਲੈ, ਮਨੁ ਭਇਓ ਪੰਗੁ." (ਬਸੰ ਰਾਮਾਨੰਦ)
ਦੇਖੋ, ਮਨੁ ੩.
ਮਨਨ ਕਰੇ. "ਗੁਰ ਕਾ ਸਬਦੁ ਮਨੇ. ਸੋ ਸੂਰਾ." (ਮਾਰੂ ਸੋਲਹੇ ਮਃ ੧) ੨. ਮਨ ਵਿੱਚ। ੩. ਦੇਖੋ, ਮਨਹਿ.
ਮਨ ਵਿੱਚ। ੨. ਦੇਖੋ, ਮਨਹਿ। ੩. ਦੇਖੋ, ਮਨਹਿ ੪. "ਭ੍ਰਿੱਤਨ ਕੇ ਕਰਤੇ ਸੁ ਮਨੈ." (ਕ੍ਰਿਸਨਾਵ)
ਵ੍ਯ- ਮਾਨੋ. ਗੋਯਾ. ਜਾਣੀਓਂ.
Link to comment
Share on other sites

Another way of looking at it with more explanation...
_____________________________________________________________________
Different Meanings of ਨਾਮੁ, ਨਾਮ and ਨਾਮਿ, as per Gurbani Vyakaran
July 27, 2010 08:36AM A Gurbani Premi asked the difference between the following three forms of the word Naam as it appears in Gurbani:

ਨਾਮੁ
ਨਾਮ
ਨਾਮਿ

The other forms of Naam that appear in Gurbani are as follows:

ਨਾਮੈ
ਨਾਮੇ
ਨਾਮੋ
ਨਾਮਹਿ

We will go through the first three forms listed above at this time and discuss the grammatical positions of this word and how meanings change as spellings change. The vichaar of remaining forms of the word Naam will be done at a later date.

ਨਾਮੁ

The word ਨਾਮੁ when ending with an Aunkad means one or more of the following:

1. It is singular.
2. It is a noun of masculine gender.
3. It is a noun in Nominative Case (Karta Kaarak) and there is no preposition like da, ka, ki, di, ko etc. appearing after it.
4. It is a noun in Accusative Case (Karam Karak).


ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ ॥2॥

ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ ॥4॥4॥

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥

ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥1॥

In the above Pankitis, the points 1, 2 and 3 apply to the word “ਨਾਮੁ” i.e. the word Naam is singular, masculine gender and is appearing in Nominative Case (Karta Kaarak).


ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥

ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ ॥

ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰੁ ॥1॥


In the above Pankitis, the points 1, 2 and 4 apply to the word “ਨਾਮੁ” i.e. the word Naam is singular, masculine gender and is appearing in Accusative Case (Karam Kaarak).



ਨਾਮ

When the word ਨਾਮ appears as Mukta i.e. does not have an Aunkad, Sihaari or other Maatra in the end, it can have one or more of the following meanings:

1. It is a plural noun.
2. It is being addressed (Vocative Case).
3. It may have a preposition after it i.e. it may mean “Naam kee” , “Naam ka” etc. Such noun is said to be in Genitive Case. Also if the words like ਬਿਨੁ, ਵਿਹੂਣਿਆ etc. appear along with Naam, then too this word appears as Mukta.
4. The prepositions “ka” or “kee” (da or dee) etc. may be gupt after it after Naam. In this case too the word “Naam” is still in Genitive Case.
5. Naam is part of a compound word like “NaamNidhan”, “Naamdhareek” etc.


ਤਿਨ ਕੇ ਨਾਮ ਅਨੇਕ ਅਨੰਤ ॥

The word Naam here is a plural, thus the point 1 listed above applies to it.

ਸਾਚੇ ਨਾਮ ਕੀ ਲਾਗੈ ਭੂਖ ॥

ਨਾਮ ਕੀ ਬੇਲਾ ਪੈ ਪੈ ਸੋਇਆ ॥1॥

ਰਾਮ ਨਾਮ ਕਾ ਭਜਨੁ ਨ ਕੀਨੋ ਕਰਤ ਬਿਕਾਰ ਨਿਸਿ ਭੋਰੁ ਭਇਆ ॥1॥

ਮਨ ਮੇਰੇ ਗਹੁ ਹਰਿ ਨਾਮ ਕਾ ਓਲਾ ॥

ਬਿਨੁ ਹਰਿ ਨਾਮ ਨ ਸੁਖੁ ਹੋਇ ਕਰਿ ਡਿਠੇ ਬਿਸਥਾਰ ॥


In the above stated Pankitis, the word ਨਾਮ is a Mukta because of point 3 listed above. The appearance of words “ka” or “ki” after it have caused the aunkad to be removed and it is now appearing as a Mukta word (such word that has no aunkad or sihaar or other maatra).


ਹਰਿ ਜੀਉ ਆਪਣੀ ਕ੍ਰਿਪਾ ਕਰੇ ਤਾ ਲਾਗੈ ਨਾਮ ਪਿਆਰੁ ॥

ਹਰਿ ਹਰਿ ਨਾਮ ਕਥਾ ਨਿਤ ਸੁਣੀਐ ॥

ਦੁਲਭ ਦੇਹ ਹੋਈ ਪਰਵਾਨੁ ॥ ਸਤਿਗੁਰ ਤੇ ਪਾਇਆ ਨਾਮ ਨੀਸਾਨੁ ॥2॥

In the above Pankitis, the word ਨਾਮ is a Mukta (without aunkad etc in the end), because of point 4 listed above. The meaning of word ਨਾਮ in the above pankitis is as follows (in the order of Pankitis):

ਨਾਮ ਦਾ ਪਿਆਰੁ

ਹਰਿ ਹਰਿ ਨਾਮ ਦੀ ਕਥਾ (ਨਾਮ ਦੀ ਕਥਾ ਦਾ ਅਰਥ ਹੈ ਗੁਰਬਾਣੀ ਜੋ ਨਾਮ ਬਾਰੇ ਦਸਦੀ ਹੈ).

ਨਾਮ ਦਾ ਨੀਸਾਨੁ – ਦੁਰਲਭ ਦੇਹ ਤਾਂ ਪਰਵਾਨ ਹੋਈ ਜਦੋਂ ਸਤਿਗੁਰੂ ਤੋਂ ਨਾਮ ਦਾਨ ਨਿਸ਼ਾਨ ਪ੍ਰਾਪਤਿ ਕੀਤਾ.



ਕਾ ਕੀ ਮਾਈ ਕਾ ਕੋ ਬਾਪ ॥ ਨਾਮਧਾਰੀਕ ਝੂਠੇ ਸਭਿ ਸਾਕ ॥1॥

ਸਾਧ ਕੈ ਸੰਗਿ ਪਾਏ ਨਾਮਨਿਧਾਨ ॥

ਨਾਨਕ ਪਾਇਆ ਨਾਮਨਿਧਾਨੁ ॥

In the above Pankitis, the word ਨਾਮ is Mukta because of point # 5 listed above. Here the word ਨਾਮ is part of a compound word


ਨਾਮਿ

The Sihaari at the end of Naam can mean one or more of the following:

1. Singular noun in Nominative Case (Karta Kaarak) but in this case the meaning of ਨਾਮਿ is always “ਨਾਮ ਨੇ” .
2. The Sihaari of Naam may have the meaning ਵਿਚਿ . In this case this word is a noun in Locative Case (Adhikaran Kaarak)
3. The Sihaari of Naam may have the meaning ਤੋਂ, ਉਪਰਿ. In this case this word is a noun in Ablative Case (Apadaan Kaarak).
4. The Sihaari of Naam may have the meaning ਰਾਹੀਂ, ਨਾਲਿ, ਦੁਆਰਾ. In this case this word is a noun in Instrumental Case (Kaaran Karak).
5. This word Naam with a Sihaari in the end can mean Naamwaala Naami Vaheguru.


ਸਹਜੇ ਹੀ ਹਰਿ ਨਾਮਿ ਸਮਾਇਆ ॥3॥

ਨਾਨਕ ਤਿਨ ਕੀ ਬਾਣੀ ਸਦਾ ਸਚੁ ਹੈ ਜਿ ਨਾਮਿ ਰਹੇ ਲਿਵ ਲਾਇ ॥5॥4॥37॥

ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ ॥

ਨਾਨਕ ਸਬਦਿ ਮਿਲਾਵੜਾ ਨਾਮੇ ਨਾਮਿ ਸਮਾਇ ॥4॥ 22॥55॥

In the above Pankitis the word ਨਾਮਿ has a Sihaari in the end because of point # 2 above. The Sihaari gives the meaning of ਵਿਚਿ . The meanings in the order of Pankitis is as follows:

ਹਰਿ ਨਾਮ ਵਿਚ ਸਮਾਇਆ

ਨਾਮ ਵਿਚ ਲਿਵ ਲਾਏ ਰਹੇ

ਹਰਿ ਜਨ, ਹਰਿ ਹਰਿ ਨਾਮ ਵਿਚ ਸਮਾਏ

ਨਾਮ ਰਾਹੀਂ, ਨਾਮ ਵਿਚ ਸਮਾਏ. “ਨਾਮੇ” ਦੀ ਲਾਂਵ ਦੁਆਰਾਂ ਜਾਂ ਰਾਹੀਂ ਦਾ ਅਰਥ ਦਿੰਦੀ ਹੈ।



ਨਾਨਕ ਨਾਮਿ ਵਿਸਾਰਿਐ ਦਰਿ ਗਇਆ ਕਿਆ ਹੋਇ ॥4॥8॥

Here the word ਨਾਮਿ has the meanings contained in point # 5 above. At some places the word ਨਾਮਿ means Naami Vaheguru. As per the meagre understanding of this Daas, in the above Pankiti it seems that ਨਾਮਿ means Naami Vaheguru. The meaning is – ਨਾਮੀ ਵਾਹਿਗੁਰੂ ਨੂੰ ਵਿਸਾਰਿਆਂ, ਅਗੇ ਦਰ (ਦਰਗਾਹ ਦਾ ਦਰ) ਗਿਆਂ ਕੀ ਹੋਸੀ ਭਾਵ ਬੁਰਾ ਹਾਲ ਹੋਸੀ।


ਨਾਨਕ ਨਾਮਿ ਸੰਤੋਖੀਆ ਜੀਉ ਪਿੰਡੁ ਪ੍ਰਭ ਪਾਸਿ ॥5॥16॥

ਨਾਮਿ ਰਤੇ ਸੇ ਨਿਰਮਲੇ ਗੁਰ ਕੈ ਸਹਜਿ ਸੁਭਾਇ ॥

ਮਨੁ ਮਾਣਕੁ ਨਿਰਮੋਲੁ ਹੈ ਰਾਮ ਨਾਮਿ ਪਤਿ ਪਾਇ ॥

In the above pankitis the word ਨਾਮਿ has the meaning listed in point # 4 above. The meanings of the word ਨਾਮਿ as it appears in the above Pankitis (in the order of Pankitis) are as follows:

ਨਾਮ ਦੁਆਰਾ ਸੰਤੋਖਿਆ ਗਿਆ.

ਜੋ ਨਾਮ ਨਾਲਿ ਰੱਤੇ ਹੋਏ ਹਨ, ਉਹ ਨਿਰਮਲ ਹਨ…

ਰਾਮ ਦੇ ਨਾਮ ਰਾਹੀਂ (ਦੁਆਰਾ) ਪਾਤਿ ਪਾਈ ਜਾਂਦੀ ਹੈ।


ਰਾਮ ਨਾਮਿ ਮਨੁ ਬੇਧਿਆ ਅਵਰੁ ਕਿ ਕਰੀ ਵੀਚਾਰੁ ॥

ਰਾਮ ਨਾਮਿ ਮਨੁ ਬੇਧਿਆ ਗੁਰਿ ਦੀਆ ਸਚੁ ਦਾਨੁ ॥4॥

In the above Pankitis the word ਨਾਮਿ has the meanings listed in point # 1 above. The meanings of this word as it appears in the above Pankitis is as follows:

ਰਾਮ ਦੇ ਨਾਮ ਨੇ ਮਨ ਵਿੰਨ (ਬੇਧਿਆ) ਸੁਟਿਆ ਹੈ, ਹੁਣ ਹੋਰ ਕੀ ਵਿਚਾਰ ਕਰੀਏ।

ਰਾਮ ਦੇ ਨਾਮ ਨੇ ਮਨ ਵਿੰਨ ਸੁਟਿਆ ਹੈ, ਗੁਰੂ ਨੇ ਇਹ ਸੱਚਾ ਦਾਨ ਬਖਸ਼ਿਆਂ ਹੈ।

The above is based on the meagre understanding of Gurbani Viyakaran that Daas has attained from books of Gurmukhs and Sangat. Gurbani is Agam Agaadh Bodh. Bhul chuk dee maafi jee.

Daas,
Kulbir Singh
_____________________________________________________________________
Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use