Jump to content

Dr Harbhajan Singh Rebuts Dr Js Mann'S Anti Sikh Claims


Recommended Posts

ਸ਼੍ਰੀ ਦਸਮ ਗ੍ਰੰਥ ਸੰਬੰਧੀ

ਡਾ. ਜਸਬੀਰ ਸਿੰਘ ਮਾਨ ਦੇ ਸੰਦੇਹਾਂ ਦਾ ਉਤਰ

Dr. Harbhajan Singh

Head/Project Director, Dr. Balbir Singh Sahitya Kendra. Dehradun

ਸ਼੍ਰੀ ਦਸਮ ਗਰੰਥ ਦੇ ਕਰਤ੍ਰਿਤਵ ਸੰਬੰਧੀ ਤਥਹੀਣ ਅਤੇ ਨਿਰਾਧਾਰ ਅਫਵਾਹਾਂ ਫੈਲਾ ਕੇ ਸਿਖਾਂ ਨੂੰ ਭਰਮ ਵਿਚ ਪਾਉਣ ਵਾਲੇ ਲੇਖਕਾਂ ਦੇ ਕੈਲੀਫੋਰਨੀਆ ਸਥਿਤ ਆਗੂ ਸ. ਜਸਬੀਰ ਸਿੰਘ 'ਮਾਨ,' ਜੋ ਕਿ ਪੇਸ਼ੇ ਵਜੋਂ ਹਡੀਆਂ ਦੇ ਡਾਕਟਰ ਹਨ, ਨੇ ਆਪਣੀਆਂ ਬੇਬੁਨਿਆਦ ਧਾਰਨਾਵਾਂ ਨੂੰ ਜ਼ੋਰ-ਸ਼ੋਰ ਨਾਲ ਪ੍ਰਵਾਹਿਤ ਕਰਨ ਵਾਸਤੇ ਪੰਜਾਹ ਕੁ ਪੰਨਿਆਂ ਦੀ ਇਕ ਲੇਖਣੀ ਰੂਪ ਮਿਸਾਈਲ ਫਿਰ ਦਾਗ਼ੀ ਹੈ, ਜਿਸ ਨੂੰ ਉਨ੍ਹਾਂ ਨੇ Guru Granth Sahib; as the only Sikh canon (Presently Published Sri Dasam Granth and British Connection) REJOINDER TO "Sri Dasam Granth Sahib; the Second Canon of the Sikhs" ਦਾ ਨਾਮ ਦਿਤਾ ਹੈ। ਡਾ. ਮਾਨ ਦੇ ਇਸ ਲੇਖ ਵਿਚ ਕੁਝ ਵੀ ਨਵਾਂ ਨਹੀਂ। ਇਸ ਬਾਰੇ ਇਹ ਕਹਾਵਤ ਵੀ ਅਨੁਚਿਤ ਹੈ ਕਿ ਇਹ ਨਵੀਆਂ ਬੋਤਲਾਂ ਵਿਚ ਪੁਰਾਣੀ ਸ਼ਰਾਬ ਹੈ। ਹਕੀਕਤਨ ਇਹ ਪੁਰਾਣੀਆਂ ਬੋਤਲਾਂ ਵਿਚ ਅਸਲੋਂ ਪੁਰਾਣੀ ਸ਼ਰਾਬ ਹੈ। ਇਸ ਦਾ ਕੇਵਲ ਆਧਾਰ ਹੈ "ਸੌ ਵਾਰ ਝੂਠ ਨੂੰ ਸਚ ਕਹੋ, ਤਾਂ ਉਹ ਸਚ ਜਾਪਣ ਲਗ ਪੈਂਦਾ ਹੈ।" ਡਾ. ਮਾਨ ਸ਼ਾਇਦ ਨਵੀਆਂ-ਨਵੀਆਂ ਅਫਵਾਹਾਂ ਘੜਨ ਦੇ ਅਸਮਰਥ ਹਨ, ਇਸ ਲਈ ਇਕੋ ਅਸਤ ਨੂੰ ਵਾਰ-ਵਾਰ ਕਹਿ ਕੇ ਉਸ ਨੂੰ ਆਧਾਰ ਪ੍ਰਦਾਨ ਕਰਨ ਦਾ ਯਤਨ ਕਰ ਰਹੇ ਹਨ। ਹਾਲਾਕਿ ਉਹ ਨਿਰਪਖ ਹੋ ਕੇ ਲਿਖਣ ਦਾ ਵਾਰ-ਵਾਰ ਭ੍ਰਮ ਪੈਦਾ ਕਰਦੇ ਹਨ, ਪਰ ਕਿਹਾ ਇਹ ਜਾਂਦਾ ਹੈ ਕਿ ਉਹ ਸ਼੍ਰੀ ਦਸਮ ਗ੍ਰੰਥ ਵਿਰੁਧ ਲਿਖਣ ਵਾਸਤੇ ਲੋਕਾਂ ਨੂੰ ਪੈਸੇ ਦਾ ਲਾਲਚ ਵੀ ਦੇ ਰਹੇ ਹਨ। ਡਾ. ਮਾਨ ਆਪਣੇ ਅਸਲ ਚੇਹਰੇ ਨੂੰ ਨਕਾਬ ਹੇਠ ਛੁਪਾਉਣ ਵਾਸਤੇ ਲਿਖਦੇ ਹਨ "Two viewpoints have been circulating in Panthic and Sikh studies circles about Dasam Granth. One view gives total Acceptance and agrees that Guru Gobind Singh Ji wrote all compositions present in the Published Granth. 2nd view point is of total rejection of this Granth. Present author disagrees with both view points.. (ਭਾਵ ਪੰਥਕ ਅਤੇ ਸਿਖ ਅਧਿਐਨ ਦੇ ਖੇਤਰ ਵਿਚ ਦਸਮ ਗ੍ਰੰਥ ਬਾਰੇ ਦੋ ਤਰ੍ਹਾਂ ਦੀਆਂ ਧਾਰਨਾਵਾਂ ਹਨ। ਇਕ ਧਾਰਨਾ ਅਨੁਸਾਰ ਇਹ ਸਾਰਾ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ, ਦੂਜੀ ਧਾਰਨਾ ਦੇ ਲੋਕ ਇਸ ਨੂੰ ਪੂਰੀ ਤਰ੍ਹਾਂ ਨਕਾਰਦੇ ਹਨ। ਇਸ ਲੇਖ ਦਾ ਕਰਤਾ ਦੋਹਾਂ ਨਾਲ ਅਸਹਿਮਤ ਹੈ)। ਡਾ. ਮਾਨ ਸਮੁਚੇ ਗ੍ਰੰਥ ਦੀ ਰਚਨਾ ਅੰਗ਼ਰੇਜ਼ਾਂ ਦੁਆਰਾ ਕੀਤੀ ਗਈ ਮੰਨਦੇ ਹਨ। ਉਹ ਕਿਤੇ ਵੀ ਇਹ ਸਿਧ ਨਹੀਂ ਕਰਦੇ ਕਿ ਸ਼੍ਰੀ ਦਸਮ ਗ੍ਰੰਥ ਵਿਚ ਇਹ-ਇਹ ਰਚਨਾਵਾਂ ਅੰਗ਼ਰੇਜ਼ਾਂ ਨੇ ਜੋੜੀਆਂ ਹਨ, ਬਲਕਿ ਇਕੋ ਹੀ ਰਟ ਲਗਾਈ ਜਾ ਰਹੇ ਹਨ ਕਿ ਅਠਾਰਵੀਂ ਸਦੀ ਵਿਚ 'ਸ੍ਰੀ ਦਸਮ ਗ੍ਰੰਥ' ਨਾਮ ਵਾਲਾ ਕੋਈ ਗ੍ਰੰਥ ਨਹੀਂ ਸੀ, ਉਨੀਵੀਂ ਸਦੀ ਦੇ ਆਰੰਭ ਵਿਚ ਇਹ ਅੰਗ਼ਰੇਜ਼ਾਂ ਨੇ ਤਿਆਰ ਕਰਵਾਇਆ ਸੀ। ਉਹ ਕਿਤੇ ਵੀ ਇਹ ਨਹੀਂ ਲਿਖਦੇ ਕਿ ਅਮਕੀਆਂ ਬਾਣੀਆਂ ਅੰਗ਼ਰੇਜ਼ਾਂ ਦੁਆਰਾ ਵਧਾਈਆਂ ਗਈਆਂ ਹਨ ਅਤੇ ਇਹ ਜਾਅਲੀ ਰਚਨਾਵਾਂ ਸਿਰਜਿਤ ਕਰਨ ਨਾਲ ਅੰਗ਼ਰੇਜ਼ਾਂ ਦੀ ਰਾਜਨੀਤਿਕ ਸੱਤਾ ਜਾਂ ਈਸਾਈ ਧਰਮ ਨੂੰ ਇਸ ਤਰ੍ਹਾਂ ਦਾ ਲਾਭ ਹੋ ਸਕਦਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਡਾ. ਮਾਨ ਦੀਆਂ ਜਿਨ੍ਹਾਂ ਧਾਰਨਾਵਾਂ ਨੂੰ ਮੈਂ ਆਪਣੀ ਪ੍ਰਕਾਸ਼ਿਤ ਪੁਸਤਕ ਵਿਚ ਪਹਿਲਾਂ ਹੀ ਨਕਾਰ ਚੁਕਾ ਹਾਂ, ਉਨ੍ਹਾਂ ਮੇਰੀ ਕਿਸੇ ਵੀ ਗਲ ਦਾ ਜਵਾਬ ਨਾ ਦੇ ਕੇ ਆਪਣੀਆਂ ਨਿਰਾਧਾਰ ਸਥਾਪਨਾਵਾਂ ਨੂੰ ਫਿਰ ਸਚ ਦਾ ਜਾਮਾ ਪਹਿਨਾਉਣ ਦਾ ਯਤਨ ਕੀਤਾ ਹੈ। ਅਗਲੇ ਪੰਨਿਆਂ 'ਤੇ ਮੈਂ ਡਾ. ਮਾਨ ਦੇ ਇਸ ਢੀਠ ਅਸਤਵਾਦ ਨੂੰ ਬੇਪਰਦ ਕਰਨ ਦਾ ਯਤਨ ਕਰਾਂਗਾ।

Continue reading

Link to comment
Share on other sites

Great write up by Dr Harbhajan Singh just shows that Pseudo scholars don't have any skills to even comprehend Guru ji's bani.

The original Dasam Granth document Sri Dasam Granth and British Connection" - Fact or Fiction can be found here:

http://www.sridasamgranth.com/#/sri-dasam-granth-and-britsih-c/4538989768

http://www.patshahi10.org/index.php?option=com_content&view=article&id=344:qsri-dasam-granth-and-british-connectionq-fact-or-fiction&catid=51:dasam-quest&Itemid=58

Link to comment
Share on other sites

This so called Dr Mann knows nothing about Dasam Granth. He does not know what is written in it.

He is using deceit, lies and unethical means to propagate against bani of tenth master.

All what is witten on his site is a propaganda stuff against dasam granth sahib. He has been

exposed thoroughly in Dr Harbhajan singh's book. This rejoinder seems to be the beginning

of end of his propaganda days.

Shame on such unethical persons who take it upon themselves to denounce bani of their Guru.

Link to comment
Share on other sites

Waheguru Ji Ka Khalsa

Waheguru Ji Ki Fateh jeo,

That is one brilliantly written article. I like how Dr. Harbahjan Singh keeps the debate very professional and rebutes everything point by point with proper reasoning. No name calling or anything, this is how Gursikhs should deal with Naastiks. I salute Dr. sahib for this! :)

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use