Jump to content

Dasam Bani Sambandhi Ek Walwala


Recommended Posts

Bhai Tajinder Pal Singh, Kapurthala whom Dass knows personally has written the article below.

---------------------------------------------------------------------------------------------------------------------------------------------------

ਵਾਹਿਗੁਰੂ ਜੀ ਕਾ ਖਾਲਸਾ|| ਵਾਹਿਗੁਰੂ ਜੀ ਕੀ ਫਤਿਹ||

"ਕਹਿਓ ਪ੍ਰਭੂ ਸੁ ਭਾਖਿ ਹੋਂ || ਕਿਸੂ ਨ ਕਾਨ ਰਾਖਿ ਹੋਂ ||"

ਧੰਨ ਧੰਨ ਸਾਹਿਬ-ਏ-ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਸਨਾ ਤੋਂ ਉਚਾਰੀ ਹੋਈ ਦਸਮ ਗ੍ਰੰਥ ਦੀ ਬਾਣੀ ਸੰਬੰਧੀ ਹਰ ਰੋਜ਼

ਇੰਟਰਨੈਟ ਤੇ ਟ੍ਨਿਪਣੀਆਂ ਪੜ੍ਹ ਕੇ ਦਿਲ 'ਚ ਇਕ ਵਲਵਲਾ ਉਠਿਆ ਸੋ ਸਾਝਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਆ[ ਸਬ ਤੋਂ ਪਹਿਲਾਂ ਤਾਂ

ਜਿਥੋਂ ਇਹ ਗ੍ਨਲ ਸ਼ੁਰੂ ਕੀਤੀ ਆ ਕਿ

"ਕਹਿਓ ਪ੍ਰਭੂ ਸੁ ਭਾਖਿ ਹੋਂ || ਕਿਸੂ ਨ ਕਾਨ ਰਾਖਿ ਹੋਂ ||"

ਅਰਥ: ਜੋ ਪਰਮਾਤਮਾ ਨੇ ਮੈਨੂੰ ਕਿਹਾ ਹੈ ਮੈਂ ਉਹੀ ਕਹਿ ਰਿਹਾ ਆ|| ਤੇ ਸਚ ਕਹਿਣ ਲੱਗਿਆਂ ਮੈਂ ਕਿਸੇ ਦਾ ਲਿਹਾਜ ਨਹੀਂ ਕਰਦਾ ਨਾ ਕਿਸੇ

ਦੀ ਪਰਵਾਹ ਕਰਦਾ ਹਾਂ||

ਹੁਣ ਗੱਲ ਇਹ ਆ ਕਿ ਸ਼ੰਕਾ ਕਿਸੇ ਦੇ ਮਨ 'ਚ ਵੀ ਆ ਸਕਦਾ ਆ, ਪਰ ਮੈਂ ਆਪਣੇ ਸ਼ੰਕੇ ਨੂੰ ਸਚ ਠਹਿਰਾਉਣ ਲਈ ਗੁਰਬਾਣੀ ਨੂੰ ਗਲਤ

ਕਹਿਣ ਲੱਗ ਪਵਾਂ ਤਾਂ ਫਿਰ ਮਹਾਰਾਜ ਦਾ ਫੁਰਮਾਨ ਆ:

"ਜੋ ਗੁਰੁ ਗੋਪੇ ਆਪਣਾ ਸੁ ਭਲਾ ਨਾਹੀ ਪੰਚਹੁ ਓਨਿ ਲਾਹਾ ਮੂਲੁ ਸਭੁ ਗਵਾਇਆ ||"

ਆਪਣੇ ਹੰਕਾਰ ਦੀ ਪੂਰਤੀ ਲਈ ਅਸੀਂ ਆਪਣੇ ਆਪ ਨੂੰ ਗਲਤ ਬਰਦਾਸ਼ਤ ਨਹੀਂ ਕਰ ਪਾ ਰਹੇ[ ਇਹ ਆਰ. ਐਸ. ਐਸ. ਤੇ ਪੋ੍ਰ: ਦਰਸ਼ਨ

ਤਾਂ ਅੱਜ ਉੱਠੇ ਹਨ[ ਪਰ ਇਹ ਮਸਲਾ ਬਹੁਤ ਪੁਰਾਣਾ ਹੈ[ ਸਾਡੇ ਵਿਚੋਂ ਜਿੰਨਿਆਂ ਨੇ ਵੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕੀਤੇ ਨੇ

ਉਹ ਭਾਈ ਸੁ੍ਨਖਾ ਸਿੰਘ ਭਾਈ ਮਹਿਤਾਬ ਸਿੰਘ ਦੀ ਬੇਰੀ ਦੇ ਦਰਸ਼ਨ ਕੀਤੇ ਹੋਣਗੇ[ਜਦੋਂ ਭਾਈ ਸੁ੍ਨਖਾ ਸਿੰਘ ਭਾਈ ਮਹਿਤਾਬ ਸਿੰਘ ਜੀ ਬੁਢੇ

ਜੋੜ ਦੀ ਧਰਤੀ ਤੋਂ ਤੁਰੇ ਸੀ ਉਸ ਸਮੇਂ ਵੀ ਦਸਮ ਗ੍ਰੰਥ ਸਾਹਿਬ 'ਤੇ ਪੰਥ ਵਿੱਚ ਸ਼ੰਕਾ ਸੀ ਤੇ ਭਾਈ ਸੁ੍ਨਖਾ ਸਿੰਘ ਭਾਈ ਮਹਿਤਾਬ ਸਿੰਘ ਜੀ ਨੇ

ਅਰਦਾਸਾ ਸੋਧਿਆ ਕਿ ਜੇਕਰ ਅਸੀਂ ਮ੍ਨਸੇ ਦਾ ਸਿਰ ਲਾਹ ਕੇ ਮੁੜੇ ਤਾਂ ਦਸਮ ਗ੍ਰੰਥ ਦੀ ਬਾਣੀ 'ਤੇ ਕੋਈ ਸ਼ੰਕਾ ਨਹੀਂ ਕਰੇਗਾ[ਸਾਰੇ ਪੰਥ ਨੇ

ਇਸ 'ਤੇ ਸਹਿਮਤੀ ਕੀਤੀ[ ਅਤੇ ਇਹ ਵੀ ਫੈਸਲਾ ਲਿਆ ਗਿਆ ਕਿ ਚਤ੍ਰਿਰੋ ਪਾਖਯਾਨ ਦੀ ਕਥਾ ਨਹੀਂ ਹੋਵੇਗੀ[ ਸੰਗਤ ਇਕਾਂਤ 'ਚ ਬੈਠ ਕੇ

ਪੜੇ ਅਤੇ ਵੀਚਾਰੇ[

ਨਾਲੇ ਚਤ੍ਰਿਰੋ ਪਾਖਯਾਨ ਤਾਂ ਉਸ ਸਮੇਂ 'ਚ ਪ੍ਰਚਲਿਤ ਚਤ੍ਰਿਰ ਹਨ[ ਉਹ ਕਿਸ ਲਈ ਦਰਜ ਹਨ ਇਹ ਵੀ ਉਹਦੇ ਵਿਚ ਹੀ ਦਰਜ ਹੈ[ ਚਤ੍ਰਿਰੋ

ਪਾਖਯਾਨ 'ਚ ਸਾਫ ਸਾਫ ਲਿਖਿਆ ਆ ਕਿ ਇਹ ਰਾਜੇ ਅਤੇ ਉਸਦੇ ਮੰਤਰੀ ਵਿਚਲੀ ਗੱਲ-ਬਾਤ ਹੈ[

ਬਾਕੀ ਰਹੀ ਗੱਲ ਆਰ. ਐਸ. ਐਸ. ਦੀ, ਜੋ ਵੀ ਪਿਆਰੇ ਇਹ ਕਹਿੰਦੇ ਹਨ ਕਿ ਆਰ. ਐਸ. ਐਸ. ਦੀ ਸਾਜਿਸ਼ ਆ ਸਾਨੂੰ ਦਸਮ ਨਾਲ

ਜੋੜਨ ਦੀ[ ਮੈਂ ਵੀ ਇਹੀ ਕਹਿਣਾ ਚਾਹੁੰਦਾਂ ਹਾਂ ਕਿ ਆਰ. ਐਸ. ਐਸ. ਦੀ ਹੀ ਸਾਜਿਸ਼ ਆ ਦਸਮ ਦਾ ਭੰਬਲਭੂਸਾ ਬਨਾਉਣ ਦੀ[ ਚਤ੍ਰਿਰੋ

ਪਾਖਯਾਨ ਤੋਂ ਬਿਨਾ ਦਸਮ ਬਾਣੀ ਪੜ੍ਹ 'ਤੇ ਵੀਚਾਰ ਕੇ ਦੇਖੋ ਤਾਂ ਤੁਹਾਨੂੰ ਪਤਾ ਲੱਗੇ ਕਿ ਦਸਮ ਬਾਣੀ ਤੋਂ ਖਤਰਾ ਸਾਨੂੰ ਨਹੀਂ ਸਗੋਂ ਉਨ੍ਹਾਂ ਨੂੰ ਹੈ||

ਕਿਉਂ ਕਿ ਜਿਸ ਡੰਕੇ ਦੀ ਚੋਟ 'ਤੇ ਮਹਾਰਾਜ ਜੀ ਨੇ ਕਰਮ ਕਾਢਾਂ ਦਾ ਖੰਡਨ ਕੀਤਾ ਹੈ[ ਉਹ ਪੜ੍ਹਨ ਤੋਂ ਬਾਦ ਬੰਦਾ ਕਦੇ ਕਰਮਾਂ-ਕਾਂਢਾਂ 'ਚ

ਫਸਦਾ ਹੀ ਨਹੀਂ ਹੈ[ ਅਤੇ ਇਨ੍ਹਾਂ ਦੇ ਜੜ੍ਹਾਂ ਤੋਂ ਹੀ ਕੰਮ ਖਤਮ ਹੋ ਜਾਂਦਾਂ ਹੈ[

ਜਿਵੇਂ ਕਿ ਦਸਮ ਗ੍ਰੰਥ 'ਚ ਪਾਤਸ਼ਾਹੀ ਬਰਨੰਨੰ ਬਾਣੀ 'ਚ ਮਹਾਰਾਜ ਨੇ ਪੂਰੇ ਵਿਸਥਾਰ ਨਾਲ ਬੇਦੀ ਅਤੇ ਸੋਢੀ ਬੰਸ ਬਾਰੇ ਦੱਸਿਆ ਆ[ ਜਿਹੜੇ

ਸੱਜਣਾਂ ਦਾ ਇਹ ਕਹਿਣਾ ਹੈ ਕਿ ਦਸਮ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ਾ ਜਾਂ ਵਿਚਾਰਧਾਰਾ ਨਹੀਂ ਮਿਲਦੀ ਉਨ੍ਹਾਂ ਦੇ ਗਿਆਤ ਲਈ ਇਕ

ਉਦਾਹਰਣ:

ਦਸਮ ਬਾਣੀ:

"ਅੜਿਲ ||

ਬੇਦੀ ਭਏ ਪ੍ਰਸੰਨ ਰਾਜ ਕਹ ਪਾਇ ਕੈ || ਦੇਤ ਭਯੋ ਬਰਦਾਨ ਹੀਐ ਹੁਲਸਾਇ ਕੈ ||

ਜਬ ਨਾਨਕ ਕਲਿ ਮੈ ਹਮ ਆਨ ਕਹਾਇਹੈਂ || ਹੋ ਜਗਤ ਪੂਜ ਕਰਿ ਤੋਹਿ ਪਰਮ ਪਦ ਪਾਇਹੈਂ || ੭||"

"ਤੀਨ ਜਨਮ ਹਮਹੂੰ ਜਬ ਧਰਿਹੈਂ || ਚਉਥੇ ਜਨਮ ਗੁਰੂ ਤੁਹਿ ਕਰਿਹੈਂ || ੯||"

"ਨਾਨਕ ਅੰਗਦ ਕੋ ਬਪੁ ਧਰਾ || ਧਰਮ ਪ੍ਰਚੁਰ ਇਹ ਜਗ ਮੋ ਕਰਾ ||

ਅਮਰਦਾਸ ਪੁਨਿ ਨਾਮੁ ਕਹਾਯੋ || ਜਨ ਦੀਪਕ ਤੇ ਦੀਪ ਜਗਾਯੋ || ੭||

ਜਬ ਬਰਦਾਨ ਸਮੈ ਵਹੁ ਆਵਾ || ਰਾਮਦਾਸ ਤਬ ਗੁਰੂ ਕਹਾਵਾ ||

ਤਿਹ ਬਰਦਾਨ ਪੁਰਾਤਨ ਦੀਆ || ਅਮਰਦਾਸ ਸੁਰਪੁਰਿ ਮਗੁ ਲੀਆ || ੮||"

ਇਨ੍ਹਾਂ ਪੰਕਤੀਆਂ ਵਿੱਚ ਦੱਸਿਆ ਹੈ ਕਿ ਸੋਢੀਆਂ ਨੇ ਬੇਦੀਆਂ ਨੂੰ ਰਾਜ ਦੇ ਕੇ ਆਪ ਵਿਰਕਤ ਹੋ ਗਏ[ ਬੇਦੀਆਂ ਨੇ ਵਰ ਦਿੱਤਾ ਕਿ ਇਹ ਰਾਜ

ਤੁਹਾਡੀ ਅਮਾਨਤ ਹੈ, ਜਦੋਂ ਕਲਯੁੱਗ 'ਚ ਬੇਦੀ ਕੁੱਲ 'ਚ ਗੁਰੂ ਨਾਨਕ ਦੇਵ ਜੀ ਆਣਗੇ ਤਾਂ ਤਿੰਨ ਅਵਤਾਰ ਬੇਦੀ ਕੁੱਲ 'ਚੋਂ ਹੋਣਗੇਂ ਅਤੇ ਚਉਥੇ

ਅਵਤਾਰ ਸੋਢੀ ਕੁੱਲ ਵਿੱਚੋਂ ਹੋਵਣਗੇ[

ਵਾਰਾਂ ਭਾਈ ਗੁਰਦਾਸ ਜੀ:

"ਦਿਚੈ ਪੂਰਬਿ ਦੇਵਣਾ ਜਿਸ ਦੀ ਵਸਤ ਤਿਸੈ ਘਰ ਆਵੈ||

ਬੈਠਾ ਸੋਢੀ ਪਾਤਿਸਾਹ ਰਾਮਦਾਸ ਸਤਿਗੁਰੂ ਕਹਾਵੈ||

ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿਚਿ ਜੋਤ ਜਗਾਵੈ||

ਉਲਟਾ ਖੇਲ ਖਸੰਮ ਦਾ ਉਲਟੀ ਗੰਗ ਸਮੁੰਦ੍ਰਿ ਸਮਾਵੈ||

ਦਿਤਾ ਲਈੲੈ ਆਪਣਾ ਅਣਦਿਤਾ ਕਛੁ ਹਥਿ ਨ ਆਵੈ||

ਫਿਰਿ ਆਈ ਘਰਿ ਅਰਜਣੇ ਪੁਤ ਸੰਸਾਰੀ ਗੁਰੂ ਕਹਾਵੈ||

ਜਾਣਿ ਨ ਦੇਸਾਂ ਸੋਢੀਓ ਹੋਰਸਿ ਅਜਰ ਨ ਜਰਿਆ ਜਾਵੈ||

ਘਰ ਹੀ ਕੀ ਵਥੁ ਘਰੇ ਰਹਾਵੈ ||੪੭||"

ਹੁਣ ਇਸ ਵਾਰ ਵਿਚ ਭਾਈ ਸਾਹਿਬ ਜੀ ਕਹਿੰਦੇ ਹਨ ਕਿ ਪੁਰਾਤਨ ਦੇਣਦਾਰੀ ਕਰਕੇ ਜਿਸ ਦੀ ਵਸਤ ਸੀ ਉਸੇ ਘਰ ਆਈ ਹੈ[ ਜਿਵੇਂ ਦਸਮ

'ਚ ਵਿਸਥਾਰ ਦਿੱਤਾ ਹੈ[ ਇਸ ਵਾਰ ਦੇ ਅਰਥ ਪੜ੍ਹ ਕੇ ਵੀਚਾਰ ਕੇ ਦੇਖੋ ਅਤੇ ਇਸ ਵਾਰ ਦੇ ਅਰਥਾਂ ਨੂੰ ਦਸਮ ਦੇ ਅਰਥਾਂ ਨਾਲ ਮਿਲਾ ਕੇ

ਦੇਖੋ[

ਮੈਨੰੂ ਵੀ ਨਹੀਂ ਪਤਾ ਮੈਂ ਕੀ ਲਿਖਿਆ ਹੈ ਬਸ ਜੋ ਮਹਾਰਾਜ ਨੇ ਬਖਸ਼ਿਆ ਹੈ ਉਹੀ ਕਿਹਾ ਹੈ[ ਅਨੇਕਾਂ ਭੁੱਲਾਂ ਹੋਈਆਂ ਨੇ ਗਰੀਬੜਾ ਜਿਹਾ ਜਾਣ

ਕੇ ਬਖਸ਼ ਲੈਣਾ ਜੀ[

ਵਾਹਿਗੁਰੂ ਜੀ ਕਾ ਖਾਲਸਾ|| ਵਾਹਿਗੁਰੂ ਜੀ ਕੀ ਫਤਿਹ||

by BHai Tajinder Pal SIngh, Kapurthala.

Link to comment
Share on other sites

Wjkk Wjkf Bhai Tajinder Pal Singh,

I am 100% agree with you.ਸਾਨੂੰ ਦਸਮ ਬਾਣੀ ਤੋਂ ਨਹੀਂ ਸਗੋਂ ਆਰ. ਐਸ. ਐਸ. ਤੋਂ ਖਤਰਾ ਹੈ|ਇਹ ਸਬ ਚਾਲਾਂ ਸਾਨੂੰ ਪੂਰੇ ਗੁਰੂ ਤੇ ਉਸਦੀ ਬਾਣੀ ਤੋਂ ਤੋੜਨ ਦੀਆਂ ਹਨ|ਸਾਰੀ ਗੁਰ ਸੰਗਤ ਨੂੰ ਇਸ ਤੋ ਸੁਚੇਤ ਹੋਣ ਦੀ ਲੋੜ ਹੈ|

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use