Jump to content

Gurbani Tuks


Dhan Dhan Sri Guru Granth Sahib Ji Maharaj  

10 members have voted

  1. 1. Do you agree to read all the shabads posted in full?

    • Yes, Guru Sahib Kirpa Karan
      6
    • I will try, Guru Sahib Kirpa Karan
      4


Recommended Posts

Guru Arjan Dev Ji, in Raag Bilaawal :

ਬਿਲਾਵਲੁ ਮਹਲਾ ੫ ॥ ਜਿਉ ਭਾਵੈ ਤਿਉ ਮੋਹਿ ਪ੍ਰਤਿਪਾਲ ॥ ਪਾਰਬ੍ਰਹਮ ਪਰਮੇਸਰ ਸਤਿਗੁਰ ਹਮ ਬਾਰਿਕ ਤੁਮ੍ਹ੍ਹ ਪਿਤਾ ਕਿਰਪਾਲ ॥੧॥ ਰਹਾਉ ॥

Bilāval mėhlā 5. Ji▫o bẖāvai ṯi▫o mohi parṯipāl. Pārbarahm parmesar saṯgur ham bārik ṯumĥ piṯā kirpāl. ||1|| rahā▫o.

Bilawal 5th Guru. As it pleases Thee, so cherish Thou me, O Lord. Thou art my Supreme Lord Master and the True Guru. I am Thy child and Thou art my compassionate Father. Pause.

ਜਿਉ ਭਾਵੈ = ਜਿਵੇਂ ਤੈਨੂੰ ਚੰਗਾ ਲੱਗੇ, ਜਿਵੇਂ ਹੋ ਸਕੇ। ਮੋਹਿ = ਮੈਨੂੰ। ਪ੍ਰਤਿਪਾਲ = ਬਚਾ ਲੈ। ਹਮ = ਅਸੀਂ (ਜੀਵ)। ਬਾਰਿਕ = ਬੱਚੇ।੧।ਰਹਾਉ।

ਹੇ ਪ੍ਰਭੂ! ਜਿਵੇਂ ਹੋ ਸਕੇ, ਤਿਵੇਂ (ਔਗੁਣਾਂ ਤੋਂ) ਮੇਰੀ ਰਾਖੀ ਕਰ। ਹੇ ਪਾਰਬ੍ਰਹਮ! ਹੇ ਪਰਮੇਸਰ! ਹੇ ਸਤਿਗੁਰੂ! ਅਸੀਂ (ਜੀਵ) ਤੁਹਾਡੇ ਹਾਂ, ਤੁਸੀ ਸਾਡੇ ਪਾਲਣਹਾਰ ਪਿਤਾ ਹੋ।੧।ਰਹਾਉ।

ਮੋਹਿ ਨਿਰਗੁਣ ਗੁਣੁ ਨਾਹੀ ਕੋਈ ਪਹੁਚਿ ਨ ਸਾਕਉ ਤੁਮ੍ਹ੍ਹਰੀ ਘਾਲ ॥ ਤੁਮਰੀ ਗਤਿ ਮਿਤਿ ਤੁਮ ਹੀ ਜਾਨਹੁ ਜੀਉ ਪਿੰਡੁ ਸਭੁ ਤੁਮਰੋ ਮਾਲ ॥੧॥

Mohi nirguṇ guṇ nāhī ko▫ī pahucẖ na sāka▫o ṯumĥrī gẖāl. Ŧumrī gaṯ miṯ ṯum hī jānhu jī▫o pind sabẖ ṯumro māl. ||1||

I am virtueless and have absolutely no virtue. I can comprehend not Thy doing. Thine state and measure, Thou alone knowest. My soul, body and wealth are all Thine.

ਮੋਹਿ ਨਿਰਗੁਣ = ਮੈਂ ਗੁਣ ਹੀਨ ਵਿਚ। ਸਾਕਉ = ਸਾਕਉਂ। ਪਹੁਚਿ ਨ ਸਾਕਉ = ਮੈਂ ਪਹੁੰਚ ਨਹੀਂ ਸਕਦਾ, ਮੈਂ ਮੁੱਲ ਨਹੀਂ ਪਾ ਸਕਦਾ, ਮੈਂ ਕਦਰ ਨਹੀਂ ਜਾਣ ਸਕਦਾ। ਘਾਲ = ਮੇਹਨਤ, ਉਹ ਮੇਹਨਤ ਜੋ ਤੂੰ ਸਾਨੂੰ ਪਾਲਣ ਲਈ ਕਰਦਾ ਹੈਂ। ਗਤਿ = ਆਤਮਕ ਹਾਲਤ। ਮਿਤਿ = ਮਾਪ। ਤੁਮਰੀ ਗਤਿ ਮਿਤਿ = ਤੇਰੀ ਆਤਮਕ ਅਵਸਥਾ ਤੇਰਾ ਮਾਪ, ਤੂੰ ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ। ਜੀਉ = ਜਿੰਦ। ਪਿੰਡੁ = ਸਰੀਰ। ਸਭੁ = ਸਾਰਾ। ਮਾਲ = ਸਰਮਾਇਆ।੧।

ਹੇ ਪ੍ਰਭੂ! ਮੈਂ ਗੁਣ-ਹੀਨ ਵਿਚ ਕੋਈ ਭੀ ਗੁਣ ਨਹੀਂ ਹੈ, ਮੈਂ ਉਸ ਮੇਹਨਤ ਦੀ ਕਦਰ ਨਹੀਂ ਜਾਣ ਸਕਦਾ (ਜੋ ਤੂੰ ਅਸਾਂ ਜੀਵਾਂ ਦੀ ਪਾਲਣਾ ਵਾਸਤੇ ਕਰ ਰਿਹਾ ਹੈਂ)। ਹੇ ਪ੍ਰਭੂ! ਤੂੰ ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ-ਇਹ ਗੱਲ ਤੂੰ ਆਪ ਹੀ ਜਾਣਦਾ ਹੈਂ। (ਅਸਾਂ ਜੀਵਾਂ ਦਾ ਇਹ) ਸਰੀਰ ਤੇ ਜਿੰਦ ਤੇਰਾ ਹੀ ਦਿੱਤਾ ਹੋਇਆ ਸਰਮਾਇਆ ਹੈ।੧।

ਅੰਤਰਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਨਹੁ ਹਾਲ ॥ ਤਨੁ ਮਨੁ ਸੀਤਲੁ ਹੋਇ ਹਮਾਰੋ ਨਾਨਕ ਪ੍ਰਭ ਜੀਉ ਨਦਰਿ ਨਿਹਾਲ ॥੨॥੫॥੧੨੧॥

Anṯarjāmī purakẖ su▫āmī anbolaṯ hī jānhu hāl. Ŧan man sīṯal ho▫e hamāro Nānak parabẖ jī▫o naḏar nihāl. ||2||5||121||

Thou art my Omnipresent Lord, the knower of hearts. Thou knowest my circumstances unuttered. Says Nanak, O sire Lord, bless me with Thy eye of grace, that my body and soul be tranquilised.

ਅੰਤਰਜਾਮੀ = ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਪੁਰਖ = ਹੇ ਸਰਬ-ਵਿਆਪਕ! ਅਨਬੋਲਤ = ਬਿਨਾ ਬੋਲਣ ਦੇ। ਸੀਤਲੁ = ਠੰਢਾ-ਠਾਰ, ਸ਼ਾਂਤ। ਪ੍ਰਭ = ਹੇ ਪ੍ਰਭੂ! ਨਿਹਾਲ = ਤੱਕ, ਵੇਖ। ਨਦਰਿ = ਮੇਹਰ ਦੀ ਨਿਗਾਹ ਨਾਲ।੨।

ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਹੇ ਸਰਬ-ਵਿਆਪਕ ਮਾਲਕ! ਬਿਨਾ ਸਾਡੇ ਬੋਲਣ ਦੇ ਹੀ ਤੂੰ ਸਾਡਾ ਹਾਲ ਜਾਣਦਾ ਹੈਂ। ਹੇ ਨਾਨਕ! (ਆਖ-) ਹੇ ਪ੍ਰਭੂ ਜੀ! ਮੇਹਰ ਦੀ ਨਿਗਾਹ ਨਾਲ ਮੇਰੇ ਵਲ ਤੱਕ, ਤਾ ਕਿ ਮੇਰਾ ਤਨ ਮੇਰਾ ਮਨ ਠੰਢਾ-ਠਾਰ ਹੋ ਜਾਏ।੨।੫।੧੨੧।

Ang. 828

Kirtan

Link to comment
Share on other sites

Guru Arjan Dev Ji.

ਪਉੜੀ ॥ ਮਨੁ ਲੋਚੈ ਹਰਿ ਮਿਲਣ ਕਉ ਕਿਉ ਦਰਸਨੁ ਪਾਈਆ ॥ ਮੈ ਲਖ ਵਿੜਤੇ ਸਾਹਿਬਾ ਜੇ ਬਿੰਦ ਬਲਾਈਆ ॥ ਮੈ ਚਾਰੇ ਕੁੰਡਾ ਭਾਲੀਆ ਤੁਧੁ ਜੇਵਡੁ ਨ ਸਾਈਆ ॥ ਮੈ ਦਸਿਹੁ ਮਾਰਗੁ ਸੰਤਹੋ ਕਿਉ ਪ੍ਰਭੂ ਮਿਲਾਈਆ ॥ ਮਨੁ ਅਰਪਿਹੁ ਹਉਮੈ ਤਜਹੁ ਇਤੁ ਪੰਥਿ ਜੁਲਾਈਆ ॥ ਨਿਤ ਸੇਵਿਹੁ ਸਾਹਿਬੁ ਆਪਣਾ ਸਤਸੰਗਿ ਮਿਲਾਈਆ ॥ ਸਭੇ ਆਸਾ ਪੂਰੀਆ ਗੁਰ ਮਹਲਿ ਬੁਲਾਈਆ ॥ ਤੁਧੁ ਜੇਵਡੁ ਹੋਰੁ ਨ ਸੁਝਈ ਮੇਰੇ ਮਿਤ੍ਰ ਗਸਾਈਆ ॥੧੨॥

Pa▫oṛī. Man locẖai har milaṇ ka▫o ki▫o ḏarsan pā▫ī▫ā. Mai lakẖ viṛ▫ṯe sāhibā je binḏ bolā▫ī▫ā. Mai cẖāre kundā bẖālī▫ā ṯuḏẖ jevad na sā▫ī▫ā. Mai ḏasihu mārag sanṯaho ki▫o parabẖū milā▫ī▫ā. Man arpihu ha▫umai ṯajahu iṯ panth julā▫ī▫ā. Niṯ sevihu sāhib āpṇā saṯsang milā▫ī▫ā. Sabẖe āsā pūrī▫ā gur mahal bulā▫ī▫ā. Ŧuḏẖ jevad hor na sujẖ▫ī mere miṯar gosā▫ī▫ā. ||12||

Pauri. My mind longs to meet my God. How can I behold His vision? I deem to obtain lacs of rupees, If Thou, O Lord talk to me even for an instant. I have searched the four direction and have found none so great as Thee, O Lord. Show me the path, O saints. How can I meet my Lord? I dedicate my mind and renounce my ego. This is the path, along which walk I. Meeting with the society of saints, I ever serve my Lord. The Guru has ushered me into the Lord's presence and mine hopes are all realised. I can think of none else so great as Thee, O my Friend, the Lord of the World.

ਪਾਈਆ = ਪਾਈਂ, ਪਾਵਾਂ। ਵਿੜਤੇ = ਵੱਟ ਲਏ, ਖੱਟ ਲਏ। ਸਾਹਿਬਾ = ਹੇ ਸਾਹਿਬ! ਬਲਾਈਆ = ਬੁਲਾਏਂ {ਅੱਖਰ 'ਬ' ਦੇ ਨਾਲ ਦੋ ਲਗਾਂ ਹਨ। ਲਫ਼ਜ਼ ਦੀ ਅਸਲ ਲਗ ੋ ਹੈ, ਇਥੇ ਪਾਠ ਕਰਨ ਲੱਗਿਆਂ ੁ ਪੜ੍ਹਨਾ ਹੈ}। ਬਿੰਦ = ਰਤਾ ਭਰ। ਸਾਈਆ = ਹੇ ਸਾਈਂ! ਸੰਤਹੋ = ਹੇ ਸੰਤ ਜਨੋ! ਕਿਉ = ਕਿਵੇਂ। ਇਤੁ ਪੰਥਿ = ਇਸ ਰਸਤੇ ਵਿਚ। ਜੁਲਾਈਆ = ਮੈਂ ਤੁਰਾਂ।੧੨।

ਪ੍ਰਭੂ ਨੂੰ ਮਿਲਣ ਲਈ ਮੇਰਾ ਮਨ ਬੜਾ ਤਰਸਦਾ ਹੈ (ਪਰ ਸਮਝ ਨਹੀਂ ਆਉਂਦੀ ਕਿ) ਕਿਵੇਂ ਦਰਸਨ ਕਰਾਂ। ਹੇ (ਮੇਰੇ) ਮਾਲਕ! ਜੇ ਤੂੰ ਮੈਨੂੰ ਰਤਾ ਭਰ ਭੀ ਵਾਜ ਮਾਰੇਂ ਤਾਂ (ਮੈਂ ਸਮਝਦਾ ਹਾਂ ਕਿ) ਮੈਂ ਲੱਖਾਂ ਰੁਪਏ ਖੱਟ ਲਏ ਹਨ। ਹੇ ਮੇਰੇ ਸਾਈਂ! ਮੈਂ ਚੁਫੇਰੇ ਸਾਰੀ ਸ੍ਰਿਸ਼ਟੀ ਖੋਜ ਕੇ ਵੇਖ ਲਿਆ ਹੈ ਕਿ ਤੇਰੇ ਜੇਡਾ ਹੋਰ ਕੋਈ ਨਹੀਂ ਹੈ। ਹੇ ਸੰਤ ਜਨੋ! (ਤੁਸੀ ਹੀ) ਮੈਨੂੰ ਰਾਹ ਦੱਸੋ ਕਿ ਮੈਂ ਪ੍ਰਭੂ ਨੂੰ ਕਿਵੇਂ ਮਿਲਾਂ। (ਸੰਤ ਜਨ ਰਾਹ ਦੱਸਦੇ ਹਨ ਕਿ) ਮਨ (ਪ੍ਰਭੂ ਦੇ) ਭੇਟਾ ਕਰੋ ਹਉਮੈ ਦੂਰ ਕਰੋ (ਤੇ ਆਖਦੇ ਹਨ ਕਿ) ਮੈਂ ਇਸ ਰਸਤੇ ਉਤੇ ਤੁਰਾਂ। (ਸੰਤ ਉਪਦੇਸ਼ ਦੇਂਦੇ ਹਨ ਕਿ) ਸਦਾ ਆਪਣੇ ਮਾਲਕ-ਪ੍ਰਭੂ ਨੂੰ ਯਾਦ ਕਰੋ (ਤੇ ਕਹਿੰਦੇ ਹਨ ਕਿ) ਮੈਂ ਸਤਸੰਗ ਵਿਚ ਮਿਲਾਂ। ਜਦੋਂ ਪ੍ਰਭੂ ਦੀ ਹਜ਼ੂਰੀ ਵਿਚ ਗੁਰੂ ਨੇ ਸੱਦ ਲਿਆ, ਤਾਂ ਸਾਰੀਆਂ ਆਸਾਂ ਪੂਰੀਆਂ ਹੋ ਜਾਣਗੀਆਂ। ਹੇ ਮੇਰੇ ਮਿਤ੍ਰ! ਹੇ ਧਰਤੀ ਦੇ ਮਾਲਕ! ਮੈਨੂੰ ਤੇਰੇ ਜੇਡਾ ਹੋਰ ਕੋਈ ਲੱਭਦਾ ਨਹੀਂ (ਤੂੰ ਮੇਹਰ ਕਰ, ਤੇ ਦੀਦਾਰ ਦੇਹ)।੧੨।

Ang. 1098

kirtan

Link to comment
Share on other sites

  • 2 weeks later...

Guru Arjan Dev Ji in Raag Maajh.:

ਮਾਝ ਮਹਲਾ ੫ ॥ ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥

Mājẖ mėhlā 5. Ŧūʼn merā piṯā ṯūʼnhai merā māṯā. Ŧūʼn merā banḏẖap ṯūʼn merā bẖarāṯā. Ŧūʼn merā rākẖā sabẖnī thā▫ī ṯā bẖa▫o kehā kāṛā jī▫o. ||1||

Majh, Fifth Guru. Thou art my father, Thou art my mother, Thou art my kinsman and Thou art my brother. In all the places Thou art my protector. Then why should I feel fear and anxiety?

ਬੰਧਪੁ = ਸਨਬੰਧੀ, ਰਿਸ਼ਤੇਦਾਰ। ਥਾਈ = ਥਾਈਂ, ਥਾਵਾਂ ਤੇ। ਕਾੜਾ = ਚਿੰਤਾ।੧।

ਹੇ ਪ੍ਰਭੂ! ਤੂੰ ਮੇਰਾ ਪਿਉ (ਦੇ ਥਾਂ) ਹੈਂ ਤੂੰ ਹੀ ਮੇਰਾ ਮਾਂ (ਦੇ ਥਾਂ) ਹੈ, ਤੂੰ ਮੇਰਾ ਰਿਸ਼ਤੇਦਾਰ ਹੈਂ ਤੂੰ ਹੀ ਮੇਰਾ ਭਰਾ ਹੈਂ। (ਹੇ ਪ੍ਰਭੂ! ਜਦੋਂ) ਤੂੰ ਹੀ ਸਭ ਥਾਵਾਂ ਤੇ ਮੇਰਾ ਰਾਖਾ ਹੈਂ, ਤਾਂ ਕੋਈ ਡਰ ਮੈਨੂੰ ਪੋਹ ਨਹੀਂ ਸਕਦਾ, ਕੋਈ ਚਿੰਤਾ ਮੇਰੇ ਉੱਤੇ ਜ਼ੋਰ ਨਹੀਂ ਪਾ ਸਕਦੀ।੧।

ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥ ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ ॥ ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ ॥੨॥

Ŧumrī kirpā ṯe ṯuḏẖ pacẖẖāṇā. Ŧūʼn merī ot ṯūʼnhai merā māṇā. Ŧujẖ bin ḏūjā avar na ko▫ī sabẖ ṯerā kẖel akẖāṛā jī▫o. ||2||

By Thy grace do I understand Thee. Thou art my covert and Thou art my honour. Beside Thee there in no other second. The entire universe is the arena of Thy play.

ਤੇ = ਤੋਂ, ਨਾਲ। ਤੁਧੁ = ਤੈਨੂੰ। ਪਛਾਣਾ = ਮੈਂ ਪਛਾਣਦਾ ਹਾਂ, ਮੈਂ ਸਾਂਝ ਪਾਂਦਾ ਹਾਂ। ਓਟ = ਆਸਰਾ। ਅਵਰੁ = ਹੋਰ। ਅਖਾੜਾ = ਪਿੜ, ਜਿਥੇ ਪਹਿਲਵਾਨ ਕੁਸ਼ਤੀਆਂ ਕਰਦੇ ਹਨ।੨।

(ਹੇ ਪ੍ਰਭੂ!) ਤੇਰੀ ਮਿਹਰ ਨਾਲ ਹੀ ਮੈਂ ਤੇਰੇ ਨਾਲ ਡੂੰਘੀ ਸਾਂਝ ਪਾ ਸਕਦਾ ਹਾਂ। ਤੂੰ ਹੀ ਮੇਰਾ ਆਸਰਾ ਹੈਂ, ਤੂੰ ਹੀ ਮੇਰਾ ਫ਼ਖ਼ਰ ਦਾ ਥਾਂ ਹੈਂ। ਤੈਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਇਹ ਜਗਤ ਤਮਾਸ਼ਾ ਇਹ ਜਗਤ ਅਖਾੜਾ ਤੇਰਾ ਹੀ ਬਣਾਇਆ ਹੋਇਆ ਹੈ।੨।

ਜੀਅ ਜੰਤ ਸਭਿ ਤੁਧੁ ਉਪਾਏ ॥ ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥ ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ ॥੩॥

Jī▫a janṯ sabẖ ṯuḏẖ upā▫e. Jiṯ jiṯ bẖāṇā ṯiṯ ṯiṯ lā▫e. Sabẖ kicẖẖ kīṯā ṯerā hovai nāhī kicẖẖ asāṛā jī▫o. ||3||

All the men and other beings Thou hast created. As is Thy will so are the tasks Thou hast assigned to them. All that is done is Thy doing. There is nothing ours in it.

ਸਭਿ = ਸਾਰੇ। ਤੁਧੁ = ਤੂੰ ਹੀ। ਉਪਾਏ = ਪੈਦਾ ਕੀਤੇ ਹਨ। ਜਿਤੁ = ਜਿਸ ਪਾਸੇ ਜਿਸ (ਕੰਮ) ਵਿਚ। ਭਾਣਾ = ਤੈਨੂੰ ਚੰਗਾ ਲੱਗਾ। ਤਿਤੁ = ਉਸ (ਕੰਮ) ਵਿਚ। ਅਸਾੜਾ = ਸਾਡਾ।੩।

(ਹੇ ਪ੍ਰਭੂ!) ਜਗਤ ਦੇ ਸਾਰੇ ਜੀਅ ਜੰਤ ਤੂੰ ਹੀ ਪੈਦਾ ਕੀਤੇ ਹਨ, ਜਿਸ ਜਿਸ ਕੰਮ ਵਿਚ ਤੇਰੀ ਰਜ਼ਾ ਹੋਈ ਤੂੰ ਉਸ ਉਸ ਕੰਮ ਵਿਚ (ਸਾਰੇ ਜੀਅ ਜੰਤ) ਲਾਏ ਹੋਏ ਹਨ। (ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਕੀਤਾ ਹੋ ਰਿਹਾ ਹੈ, ਸਾਡਾ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ।੩।

ਨਾਮੁ ਧਿਆਇ ਮਹਾ ਸੁਖੁ ਪਾਇਆ ॥ ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ ॥ ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ ॥੪॥੨੪॥੩੧॥

Nām ḏẖi▫ā▫e mahā sukẖ pā▫i▫ā. Har guṇ gā▫e merā man sīṯlā▫i▫ā. Gur pūrai vajī vāḏẖā▫ī Nānak jiṯā bikẖāṛā jī▫o. ||4||24||31||

By meditating on Thine Name. I have obtained supreme bliss. By singing the God's praises my soul is cooled down. By the perfect Guru's grace, Nanak has captured the arduous battlefield and congratulations are pouring in on his victory.

ਧਿਆਇ = ਸਿਮਰ ਕੇ। ਸੀਤਲਾਇਆ = ਠੰਢਾ ਹੋ ਗਿਆ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਵਾਧਾਈ = ਆਤਮਕ ਤੌਰ ਤੇ ਵਧਣ ਫੁਲਣ ਦੀ ਅਵਸਥਾ, ਉਤਸ਼ਾਹ। ਵਜੀ ਵਾਧਾਈ = ਉਤਸ਼ਾਹ ਦੀ ਹਾਲਤ ਪ੍ਰਬਲ ਹੋ ਰਹੀ ਹੈ (ਜਿਵੇਂ ਢੋਲ ਵੱਜਦਾ ਹੈ ਤੇ ਹੋਰ ਨਿੱਕੇ ਮੋਟੇ ਖੜਾਕ ਸੁਣੇ ਨਹੀਂ ਜਾਂਦੇ)। ਬਿਖਾੜਾ = ਬਿਖਮ ਅਖਾੜਾ, ਔਖੀ ਕੁਸ਼ਤੀ।੪।

(ਹੇ ਭਾਈ!) ਪਰਮਤਾਮਾ ਦਾ ਨਾਮ ਸਿਮਰ ਕੇ ਮੈਂ ਬੜਾ ਆਤਮਕ ਆਨੰਦ ਹਾਸਲ ਕੀਤਾ ਹੈ। ਪਰਮਾਤਮਾ ਦੇ ਗੁਣ ਗਾ ਕੇ ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ। ਹੇ ਨਾਨਕ! (ਆਖ-) ਪੂਰੇ ਗੁਰੂ ਦੀ ਰਾਹੀਂ (ਮੇਰੇ ਅੰਦਰ) ਆਤਮਕ ਉਤਸ਼ਾਹ ਦਾ (ਮਾਨੋ) ਢੋਲ ਵੱਜ ਪਿਆ ਹੈ ਤੇ ਮੈਂ (ਵਿਕਾਰਾਂ ਨਾਲ ਹੋ ਰਿਹਾ) ਔਖਾ ਘੋਲ ਜਿੱਤ ਲਿਆ ਹੈ।੪।੨੪।੩੧।

Ang. 103

Kirtan

Link to comment
Share on other sites

  • 2 weeks later...

Guru Arjan Dev Ji in Raag Dhanaasri:

ਧਨਾਸਰੀ ਮਹਲਾ ੫ ॥ ਕਿਤੈ ਪ੍ਰਕਾਰਿ ਨ ਤੂਟਉ ਪ੍ਰੀਤਿ ॥ ਦਾਸ ਤੇਰੇ ਕੀ ਨਿਰਮਲ ਰੀਤਿ ॥੧॥ ਰਹਾਉ ॥

Ḏẖanāsrī mėhlā 5. Kiṯai parkār na ṯūta▫o parīṯ. Ḏās ṯere kī nirmal rīṯ. ||1|| rahā▫o.

Dhanasri 5th Guru. O Lord, so immaculate should be the way of life of Thy slave, that by no means his love for Thee may sunder. Pause.

ਕਿਤੈ ਪ੍ਰਕਾਰਿ = ਕਿਸੇ ਤਰ੍ਹਾਂ ਭੀ। ਨ ਤੂਟਉ = ਟੁੱਟ ਨਾਹ ਜਾਏ। ਨਿਰਮਲ = ਪਵਿਤ੍ਰ। ਰੀਤਿ = ਜੀਵਨ-ਜੁਗਤਿ, ਜੀਵਨ-ਮਰਯਾਦਾ, ਰਹਿਣੀ-ਬਹਿਣੀ।੧।ਰਹਾਉ।

ਹੇ ਪ੍ਰਭੂ! ਤੇਰੇ ਦਾਸਾਂ ਦੀ ਰਹਿਣੀ-ਬਹਿਣੀ ਪਵਿਤ੍ਰ ਰਹਿੰਦੀ ਹੈ, ਤਾ ਕਿ ਕਿਸੇ ਤਰ੍ਹਾਂ ਭੀ (ਉਹਨਾਂ ਦੀ ਤੇਰੇ ਨਾਲੋਂ) ਪ੍ਰੀਤਿ ਟੁੱਟ ਨਾਹ ਜਾਏ।੧।ਰਹਾਉ।

ਜੀਅ ਪ੍ਰਾਨ ਮਨ ਧਨ ਤੇ ਪਿਆਰਾ ॥ ਹਉਮੈ ਬੰਧੁ ਹਰਿ ਦੇਵਣਹਾਰਾ ॥੧॥

Jī▫a parān man ḏẖan ṯe pi▫ārā. Ha▫umai banḏẖ har ḏevaṇhārā. ||1||

The Lord is dearer to me then my soul, life, heart and wealth. God alone is the setter of obstacle in the way egotism.

ਜੀਅ ਤੇ = ਜਿੰਦ ਨਾਲੋਂ। ਬੰਧੁ = ਰੋਕ, ਬੰਨ੍ਹ। ਦੇਵਣਹਾਰਾ = ਦੇਣ-ਯੋਗਾ।੧।

ਹੇ ਭਾਈ! ਪਰਮਾਤਮਾ ਦੇ ਦਾਸਾਂ ਨੂੰ ਆਪਣੀ ਜਿੰਦ ਨਾਲੋਂ, ਪ੍ਰਾਣਾਂ ਨਾਲੋਂ, ਮਨ ਨਾਲੋਂ, ਧਨ ਨਾਲੋਂ, ਉਹ ਪਰਮਾਤਮਾ ਸਦਾ ਪਿਆਰਾ ਲੱਗਦਾ ਹੈ ਜੋ ਹਉਮੈ ਦੇ ਰਾਹ ਵਿਚ ਬੰਨ੍ਹ ਮਾਰਨ ਦੀ ਸਮਰਥਾ ਰੱਖਦਾ ਹੈ।੧।

ਚਰਨ ਕਮਲ ਸਿਉ ਲਾਗਉ ਨੇਹੁ ॥ ਨਾਨਕ ਕੀ ਬੇਨੰਤੀ ਏਹ ॥੨॥੪॥੫੮॥

Cẖaran kamal si▫o lāga▫o nehu. Nānak kī benanṯī eh. ||2||4||58||

May I be in love with the Lord's lotus feet. This alone is the Nanak, supplication, O Lord.

ਸਿਉ = ਨਾਲ। ਲਾਗਉ = ਲੱਗੀ ਰਹੇ। ਨੇਹੁ = ਪਿਆਰ, ਪ੍ਰੀਤਿ।੨।

ਹੇ ਭਾਈ! ਨਾਨਕ ਦੀ (ਭੀ ਪਰਮਾਤਮਾ ਦੇ ਦਰ ਤੇ ਸਦਾ) ਇਹੀ ਅਰਦਾਸ ਹੈ ਕਿ ਉਸ ਦੇ ਸੋਹਣੇ ਚਰਨਾਂ ਨਾਲ (ਨਾਨਕ ਦਾ) ਪਿਆਰ ਬਣਿਆ ਰਹੇ।੨।੪।੫੮।

Ang. Sahib 684

kirtan

Link to comment
Share on other sites

Guru Arjan Dev Ji in Raag Bihaagra.

ਵਧੁ ਸੁਖੁ ਰੈਨੜੀਏ ਪ੍ਰਿਅ ਪ੍ਰੇਮੁ ਲਗਾ ॥ ਘਟੁ ਦੁਖ ਨੀਦੜੀਏ ਪਰਸਉ ਸਦਾ ਪਗਾ ॥ ਪਗ ਧੂਰਿ ਬਾਂਛਉ ਸਦਾ ਜਾਚਉ ਨਾਮ ਰਸਿ ਬੈਰਾਗਨੀ ॥ ਪ੍ਰਿਅ ਰੰਗਿ ਰਾਤੀ ਸਹਜ ਮਾਤੀ ਮਹਾ ਦੁਰਮਤਿ ਤਿਆਗਨੀ ॥ ਗਹਿ ਭੁਜਾ ਲੀਨ੍ਹ੍ਹੀ ਪ੍ਰੇਮ ਭੀਨੀ ਮਿਲਨੁ ਪ੍ਰੀਤਮ ਸਚ ਮਗਾ ॥ ਬਿਨਵੰਤਿ ਨਾਨਕ ਧਾਰਿ ਕਿਰਪਾ ਰਹਉ ਚਰਣਹ ਸੰਗਿ ਲਗਾ ॥੧॥

vaḏẖ sukẖ rainṛī▫e pari▫a parem lagā. Gẖat ḏukẖ nīḏ▫ṛī▫e parsa▫o saḏā pagā. Pag ḏẖūr bāʼncẖẖa▫o saḏā jācẖa▫o nām ras bairāganī. Pari▫a rang rāṯī sahj māṯī mahā ḏurmaṯ ṯi▫āganī. Gėh bẖujā līnĥī parem bẖīnī milan parīṯam sacẖ magā. Binvanṯ Nānak ḏẖār kirpā raha▫o cẖarṇah sang lagā. ||1||

O peace-giving night, grow long, as I have come to enshrine love with my Beloved. Be thou short, O pain giving sleep, that I may ever clasp His feet. I long for the dust of God's feet, and ever beg for His Name, for the love of which I have renounced the world. Forsaking my supremely evil inclination, I have become imbued with my Beloved's love and am easily intoxicated with it. I have met my dear Lord on the True Path. He has taken me by my arm and in His love I am saturated. Nanak implores, Thee, O Lord, to extend to him this favour, that he may remain attached to Thy feet.

ਵਧੁ = ਲੰਮੀ ਹੁੰਦੀ ਜਾ। ਸੁਖ = ਆਤਮਕ ਆਨੰਦ। ਰੈਨੜੀਏ = ਹੇ ਸੋਹਣੀ ਰਾਤ! ਪ੍ਰਿਅ = ਪਿਆਰੇ ਦਾ। ਘਟੁ = ਮੁੱਕਦੀ ਜਾ। ਨੀਦੜੀਏ = ਹੇ ਕੋਝੀ (ਗ਼ਫ਼ਲਤ ਦੀ) ਨੀਂਦ! ਪਰਸਉ = ਮੈਂ ਛੁਂਹਦੀ ਰਹਾਂ। ਪਗ = ਪੈਰ। ਬਾਂਛਉ = ਮੈਂ ਲੋਚਦੀ ਹਾਂ। ਜਾਚਉ = ਮੈਂ ਮੰਗਦੀ ਹਾਂ, ਜਾਚਉਂ। ਰਸਿ = ਰਸ ਵਿਚ। ਰੰਗਿ = ਰੰਗ ਵਿਚ। ਸਹਜ = ਆਤਮਕ ਅਡੋਲਤਾ। ਗਹਿ = ਫੜ ਕੇ। ਭੁਜਾ = ਬਾਂਹ। ਭੀਨੀ = ਭਿੱਜ ਗਈ। ਸਚ = ਸਦਾ-ਥਿਰ ਰਹਿਣ ਵਾਲਾ। ਮਗਾ = ਰਸਤਾ। ਰਹਉ = ਰਹਉਂ, ਮੈਂ ਰਹਾਂ।੧।

ਹੇ ਆਤਮਕ ਆਨੰਦ ਦੇਣ ਵਾਲੀ ਸੋਹਣੀ (ਜੀਵਨ) ਰਾਤ! ਤੂੰ ਲੰਮੀ ਹੁੰਦੀ ਜਾ, (ਮੇਰੇ ਹਿਰਦੇ ਵਿਚ) ਪਿਆਰੇ ਦਾ ਪ੍ਰੇਮ ਬਣਿਆ ਰਹੇ। ਹੇ ਦੁਖਦਾਈ ਕੋਝੀ (ਗ਼ਫ਼ਲਤ ਦੀ) ਨੀਂਦ! ਤੂੰ ਘਟਦੀ ਜਾ, ਮੈਂ (ਤੈਥੋਂ ਬਚ ਕੇ) ਪ੍ਰਭੂ ਦੇ ਚਰਨ ਸਦਾ ਛੁਂਹਦੀ ਰਹਾਂ। ਮੈਂ (ਪ੍ਰਭੂ ਦੇ) ਚਰਨਾਂ ਦੀ ਧੂੜ ਲੋਚਦੀ ਹਾਂ, ਮੈਂ ਸਦਾ (ਉਸ ਦੇ ਦਰ ਤੋਂ ਇਹੀ) ਮੰਗਦੀ ਹਾਂ ਕਿ ਉਸ ਦੇ ਨਾਮ ਦੇ ਸਵਾਦ ਵਿਚ (ਦੁਨੀਆ ਵਲੋਂ) ਵੈਰਾਗਵਾਨ ਹੋਈ ਰਹਾਂ, ਪਿਆਰੇ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ, ਆਤਮਕ ਅਡੋਲਤਾ ਦੇ (ਆਨੰਦ ਵਿਚ) ਮਸਤ ਮੈਂ ਇਸ ਵੱਡੀ (ਵੈਰਨ) ਭੈੜੀ ਮਤਿ ਦਾ ਤਿਆਗ ਕਰੀ ਰੱਖਾਂ। (ਪ੍ਰਭੂ ਨੇ ਮੇਰੀ) ਬਾਂਹ ਫੜ ਕੇ ਮੈਨੂੰ ਆਪਣੀ ਬਣਾ ਲਿਆ ਹੈ, ਮੈਂ ਉਸ ਦੇ ਪ੍ਰੇਮ-ਰਸ ਵਿਚ ਭਿੱਜ ਗਈ ਹਾਂ, ਸਦਾ ਕਾਇਮ ਰਹਿਣ ਵਾਲੇ ਪ੍ਰੀਤਮ ਨੂੰ ਮਿਲਣਾ ਹੀ (ਜ਼ਿੰਦਗੀ ਦਾ ਸਹੀ) ਰਸਤਾ ਹੈ। ਨਾਨਕ ਬੇਨਤੀ ਕਰਦਾ ਹੈ (-ਹੇ ਪ੍ਰਭੂ!) ਕਿਰਪਾ ਕਰ, ਮੈਂ ਸਦਾ ਤੇਰੇ ਚਰਨਾਂ ਨਾਲ ਜੁੜਿਆ ਰਹਾਂ।੧।

Ang Sahib. 544

Kirtan

Link to comment
Share on other sites

Guru Ram Das Ji in Raag Kaliyaan :.

ਕਲਿਆਨ ਮਹਲਾ ੪ ॥ ਪ੍ਰਭ ਕੀਜੈ ਕ੍ਰਿਪਾ ਨਿਧਾਨ ਹਮ ਹਰਿ ਗੁਨ ਗਾਵਹਗੇ ॥ ਹਉ ਤੁਮਰੀ ਕਰਉ ਨਿਤ ਆਸ ਪ੍ਰਭ ਮੋਹਿ ਕਬ ਗਲਿ ਲਾਵਹਿਗੇ ॥੧॥ ਰਹਾਉ ॥

Kali▫ān mėhlā 4. Parabẖ kījai kirpā niḏẖān ham har gun gāvhage. Ha▫o ṯumrī kara▫o niṯ ās parabẖ mohi kab gal lāvhige. ||1|| rahā▫o.

Kalyan 4th Guru. O Lord God, the Treasure of bliss, have Thou mercy on me, that I may sing Thine praises. I ever repose my hope in Thee, O Lord. When shall Thou take me in Thy embrace?. Pause.

ਪ੍ਰਭ = ਹੇ ਪ੍ਰਭੂ! ਕੀਜੈ ਕ੍ਰਿਪਾ = ਕ੍ਰਿਪਾ ਕਰ। ਕ੍ਰਿਪਾ ਨਿਧਾਨ = ਹੇ ਕ੍ਰਿਪਾ ਦੇ ਖ਼ਜ਼ਾਨੇ। ਹਮ = ਅਸੀਂ ਜੀਵ। ਗੁਨ ਗਾਵਹਗੇ = ਗੁਨ ਗਾਵਹ, ਗੁਣ ਗਾਂਦੇ ਰਹੀਏ। ਹਉ = ਹਉਂ, ਮੈਂ। ਕਰਉ = ਕਰਉਂ, ਮੈਂ ਕਰਦਾ ਹਾਂ। ਨਿਤ = ਸਦਾ। ਮੋਹਿ = ਮੈਨੂੰ। ਗਲਿ = ਗਲ ਨਾਲ। ਲਾਵਹਿਗੇ = ਲਾਣਗੇ।੧।ਰਹਾਉ।

ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮਿਹਰ ਕਰ, ਅਸੀਂ (ਜੀਵ) ਤੇਰੇ ਗੁਣ ਗਾਂਦੇ ਰਹੀਏ। ਹੇ ਪ੍ਰਭੂ! ਮੈਂ ਸਦਾ ਤੇਰੀ (ਮਿਹਰ ਦੀ ਹੀ) ਆਸ ਕਰਦਾ ਰਹਿੰਦਾ ਹਾਂ ਕਿ ਪ੍ਰਭੂ ਜੀ ਮੈਨੂੰ ਕਦੋਂ (ਆਪਣੇ) ਗਲ ਨਾਲ ਲਾਣਗੇ।੧।ਰਹਾਉ।

ਹਮ ਬਾਰਿਕ ਮੁਗਧ ਇਆਨ ਪਿਤਾ ਸਮਝਾਵਹਿਗੇ ॥ ਸੁਤੁ ਖਿਨੁ ਖਿਨੁ ਭੂਲਿ ਬਿਗਾਰਿ ਜਗਤ ਪਿਤ ਭਾਵਹਿਗੇ ॥੧॥

Ham bārik mugaḏẖ i▫ān piṯā samjāvhige. Suṯ kẖin kẖin bẖūl bigār jagaṯ piṯ bẖāvhige. ||1||

I am thy ignorant and silly child, O Lord, my Father; bless Thou me with Thy instructions. The child errs and commits faults, every moment but still he is pleasing to Thee, O Father of the universe.

ਬਾਰਿਕ = ਬਾਲਕ, ਬੱਚੇ। ਮੁਗਧ = ਮੂਰਖ। ਇਆਨ = ਅੰਞਾਣੇ। ਸੁਤੁ = ਪੁੱਤਰ (ਇਕ-ਵਚਨ)। ਭੂਲਿ = ਭੂਲੈ, ਭੁੱਲਦਾ ਹੈ। ਬਿਗਾਰਿ = ਬਿਗਾਰੈ, ਵਿਗਾੜਦਾ ਹੈ। ਭਾਵਹਿਗੇ = (ਬੱਚੇ) ਪਿਆਰੇ ਲੱਗਦੇ ਹਨ।੧।

ਹੇ ਭਾਈ! ਅਸੀਂ ਜੀਵ ਮੂਰਖ ਅੰਞਾਣ ਬੱਚੇ ਹਾਂ, ਪ੍ਰਭੂ-ਪਿਤਾ ਜੀ (ਸਾਨੂੰ ਸਦਾ) ਸਮਝਾਂਦੇ ਰਹਿੰਦੇ ਹਨ। ਪੁੱਤਰ ਮੁੜ ਮੁੜ ਹਰ ਵੇਲੇ ਭੁੱਲਦਾ ਹੈ ਵਿਗਾੜ ਕਰਦਾ ਹੈ, ਪਰ ਜਗਤ ਦੇ ਪਿਤਾ ਨੂੰ (ਜੀਵ ਬੱਚੇ ਫਿਰ ਭੀ) ਪਿਆਰੇ (ਹੀ) ਲੱਗਦੇ ਹਨ।੧।

ਜੋ ਹਰਿ ਸੁਆਮੀ ਤੁਮ ਦੇਹੁ ਸੋਈ ਹਮ ਪਾਵਹਗੇ ॥ ਮੋਹਿ ਦੂਜੀ ਨਾਹੀ ਠਉਰ ਜਿਸੁ ਪਹਿ ਹਮ ਜਾਵਹਗੇ ॥੨॥

Jo har su▫āmī ṯum ḏeh so▫ī ham pāvhage. Mohi ḏūjī nāhī ṯẖa▫ur jis pėh ham jāvhage. ||2||

Whatever Thou give me, O Lord God, that alone I receive. For me, there is no other place, where I can go to.

ਹਰਿ ਸੁਆਮੀ = ਹੇ ਹਰੀ! ਹੇ ਸੁਆਮੀ! ਹਮ ਪਾਵਹਗੇ = ਅਸੀਂ ਜੀਵ ਲੈ ਸਕਦੇ ਹਾਂ। ਮੋਹਿ = ਮੈਨੂੰ। ਠਉਰ = ਥਾਂ, ਆਸਰਾ। ਪਹਿ = ਪਾਸ, ਕੋਲ।੨।

ਹੇ ਹਰੀ! ਹੇ ਸੁਆਮੀ! ਜੋ ਕੁਝ ਤੂੰ (ਆਪ) ਦੇਂਦਾ ਹੈਂ, ਉਹੀ ਕੁਝ ਅਸੀਂ ਲੈ ਸਕਦੇ ਹਾਂ। (ਤੈਥੋਂ ਬਿਨਾ) ਮੈਨੂੰ ਕੋਈ ਹੋਰ ਥਾਂ ਨਹੀਂ ਸੁੱਝਦੀ, ਜਿਸ ਕੋਲ ਅਸੀਂ ਜੀਵ ਜਾ ਸਕੀਏ।੨।

ਜੋ ਹਰਿ ਭਾਵਹਿ ਭਗਤ ਤਿਨਾ ਹਰਿ ਭਾਵਹਿਗੇ ॥ ਜੋਤੀ ਜੋਤਿ ਮਿਲਾਇ ਜੋਤਿ ਰਲਿ ਜਾਵਹਗੇ ॥੩॥

Jo har bẖāvėh bẖagaṯ ṯinā har bẖāvhige. Joṯī joṯ milā▫e joṯ ral jāvhage. ||3||

The saints, who are pleasing to God, unto them alone, God is pleasing. The Luminous Lord shall blend their light with His own and thus both the lights shall merge together.

ਜੋ ਭਗਤ = ਜਿਹੜੇ ਭਗਤ (ਬਹੁ-ਵਚਨ)। ਹਰਿ ਭਾਵਹਿ = ਹਰੀ ਨੂੰ ਪਿਆਰੇ ਲੱਗਦੇ ਹਨ। ਤਿਨਾ = ਉਹਨਾਂ ਨੂੰ। ਹਰਿ ਭਾਵਹਿਗੇ = ਪ੍ਰਭੂ ਜੀ ਪਿਆਰੇ ਲੱਗਦੇ ਹਨ। ਜੋਤੀ = ਪ੍ਰਭੂ ਦੀ ਜੋਤਿ ਵਿਚ। ਜੋਤਿ = ਜਿੰਦ। ਮਿਲਾਇ = ਮਿਲਾ ਕੇ। ਰਲਿ ਜਾਵਹਗੇ = ਰਲ ਜਾਂਦੇ ਹਨ, ਇਕ-ਮਿਕ ਹੋ ਜਾਂਦੇ ਹਨ।੩।

ਹੇ ਭਾਈ! ਜਿਹੜੇ ਭਗਤ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਨੂੰ ਪ੍ਰਭੂ ਜੀ ਪਿਆਰੇ ਲੱਗਦੇ ਹਨ। (ਉਹ ਭਗਤ) ਪ੍ਰਭੂ ਦੀ ਜੋਤਿ ਵਿਚ ਆਪਣੀ ਜਿੰਦ ਮਿਲਾ ਕੇ ਪ੍ਰਭੂ ਦੀ ਜੋਤਿ ਨਾਲ ਇਕ-ਮਿਕ ਹੋਏ ਰਹਿੰਦੇ ਹਨ।੩।

ਹਰਿ ਆਪੇ ਹੋਇ ਕ੍ਰਿਪਾਲੁ ਆਪਿ ਲਿਵ ਲਾਵਹਿਗੇ ॥ ਜਨੁ ਨਾਨਕੁ ਸਰਨਿ ਦੁਆਰਿ ਹਰਿ ਲਾਜ ਰਖਾਵਹਿਗੇ ॥੪॥੬॥ ਛਕਾ ੧ ॥

Har āpe ho▫e kirpāl āp liv lāvhige. Jan Nānak saran ḏu▫ār har lāj rakẖāvhige. ||4||6|| Cẖẖakā 1.

Becoming merciful God, of Himself shall make me love Him. Slave Nanak has sought the refuge of the Lord's gate and He, the Lord, shall protect his honour.

ਆਪੇ = ਆਪ ਹੀ। ਹੋਇ = ਹੋ ਕੇ। ਲਿਵ ਲਾਵਹਿਗੇ = ਲਗਨ ਪੈਦਾ ਕਰਦੇ ਹਨ। ਦੁਆਰਿ = (ਪ੍ਰਭੂ ਦੇ) ਦਰ ਤੇ। ਲਾਜ = ਇੱਜ਼ਤ।੪।

ਹੇ ਭਾਈ! ਪ੍ਰਭੂ ਜੀ ਆਪ ਹੀ ਦਇਆਲ ਹੋ ਕੇ (ਜੀਵਾਂ ਦੇ ਅੰਦਰ) ਆਪ (ਹੀ ਆਪਣਾ) ਪਿਆਰ ਪੈਦਾ ਕਰਦੇ ਹਨ। ਦਾਸ ਨਾਨਕ ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਪ੍ਰਭੂ ਦੇ ਦਰ ਤੇ (ਡਿੱਗਾ) ਰਹਿੰਦਾ ਹੈ। (ਪ੍ਰਭੂ ਜੀ ਦਰ ਪਏ ਦੀ) ਆਪ ਹੀ ਇੱਜ਼ਤ ਰੱਖਦੇ ਹਨ।੪।੬।ਛਕਾ।੧।

Ang. Sahib 1321

Kirtan

Link to comment
Share on other sites

  • 2 weeks later...

Guru Arjan Dev Ji in Raag Aasaa.

ਆਸਾ ਮਹਲਾ ੫ ॥ ਸੰਤਾ ਕੀ ਹੋਇ ਦਾਸਰੀ ਏਹੁ ਅਚਾਰਾ ਸਿਖੁ ਰੀ ॥ ਸਗਲ ਗੁਣਾ ਗੁਣ ਊਤਮੋ ਭਰਤਾ ਦੂਰਿ ਨ ਪਿਖੁ ਰੀ ॥੧॥

Āsā mėhlā 5. Sanṯā kī ho▫e ḏāsrī ehu acẖārā sikẖ rī. Sagal guṇā guṇ ūṯmo bẖarṯā ḏūr na pikẖ rī. ||1||

Asa 5th Guru. Become the handmaiden of the saints and learn thou this conduct. The sublimest virtue of all the virtues is not to see thy Spouse afar.

ਸੰਤਾ ਕੀ = ਸਤਸੰਗੀਆਂ ਦੀ। ਹੋਇ = ਬਣ ਜਾ। ਦਾਸਰੀ = ਨਿਮਾਣੀ ਜਿਹੀ ਦਾਸੀ। ਆਚਾਰਾ = ਕਰਤੱਬ। ਰੀ = ਹੇ (ਜਿੰਦੇ)! ਊਤਮੋ = ਊਤਮੁ, ਸ੍ਰੇਸ਼ਟ। ਭਰਤਾ = ਖਸਮ-ਪ੍ਰਭੂ। ਨ ਪਿਖੁ = ਨਾਹ ਵੇਖ, ਨਾਹ ਸਮਝ।੧।

ਹੇ ਮੇਰੀ ਸੋਹਣੀ ਜਿੰਦੇ! ਤੂੰ ਸਤਸੰਗੀਆਂ ਦੀ ਨਿਮਾਣੀ ਜਿਹੀ ਦਾਸੀ ਬਣੀ ਰਹੁ-ਬੱਸ! ਇਹ ਕਰਤੱਬ ਸਿੱਖ, ਤੇ, ਹੇ ਜਿੰਦੇ! ਉਸ ਖਸਮ-ਪ੍ਰਭੂ ਨੂੰ ਕਿਤੇ ਦੂਰ ਵੱਸਦਾ ਨਾਹ ਖ਼ਿਆਲ ਕਰ ਜੇਹੜਾ ਸਾਰੇ ਗੁਣਾਂ ਦਾ ਮਾਲਕ ਹੈ ਜੋ ਗੁਣਾਂ ਕਰਕੇ ਸਭ ਤੋਂ ਸ੍ਰੇਸ਼ਟ ਹੈ।੧।

ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮਿ ਮਜੀਠੈ ਰੰਗਿ ਰੀ ॥ ਤਿਆਗਿ ਸਿਆਣਪ ਚਾਤੁਰੀ ਤੂੰ ਜਾਣੁ ਗੁਪਾਲਹਿ ਸੰਗਿ ਰੀ ॥੧॥ ਰਹਾਉ ॥

Ih man sunḏar āpṇā har nām majīṯẖai rang rī. Ŧi▫āg si▫āṇap cẖāṯurī ṯūʼn jāṇ gupālėh sang rī. ||1|| rahā▫o.

Dye this beautiful soul of thine with the madder of God's name O bride. Abandon cleverness and cunningness and know thou that the World Cherisher is with thee. Pause.

ਸੁੰਦਰਿ = ਹੇ ਸੁੰਦਰੀ! ਹੇ ਸੋਹਣੀ ਜਿੰਦੇ! ਨਾਮਿ = ਨਾਮ ਵਿਚ। ਮਜੀਠੈ = ਮਜੀਠ ਨਾਲ, ਮਜੀਠ ਵਰਗੇ ਪੱਕੇ ਰੰਗ ਨਾਲ। ਚਾਤੁਰੀ = ਚਤੁਰਾਈ। ਗੁਪਾਲਹਿ = ਗੁਪਾਲ ਨੂੰ। ਸੰਗਿ = ਆਪਣੇ ਨਾਲ ਵੱਸਦਾ।੧।ਰਹਾਉ।

ਹੇ (ਮੇਰੀ) ਸੋਹਣੀ ਜਿੰਦੇ! ਤੂੰ ਆਪਣੇ ਇਸ ਮਨ ਨੂੰ ਮਜੀਠ (ਵਰਗੇ ਪੱਕੇ) ਪਰਮਾਤਮਾ ਦੇ ਨਾਮ-ਰੰਗ ਨਾਲ ਰੰਗ ਲੈ, ਆਪਣੇ ਅੰਦਰੋਂ ਸਿਆਣਪ ਤੇ ਚਤੁਰਾਈ ਛੱਡ ਕੇ (ਇਹ ਮਾਣ ਛੱਡ ਦੇ ਕਿ ਤੂੰ ਬੜੀ ਸਿਆਣੀ ਹੈਂ ਤੇ ਚਤੁਰ ਹੈਂ), ਹੇ ਜਿੰਦੇ! ਸ੍ਰਿਸ਼ਟੀ ਦੇ ਪਾਲਕ-ਪ੍ਰਭੂ ਨੂੰ ਆਪਣੇ-ਨਾਲ-ਵੱਸਦਾ ਸਮਝਦੀ ਰਹੁ।੧।ਰਹਾਉ।

ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇ ਰੀ ॥ ਦੂਜਾ ਭਾਉ ਵਿਸਾਰੀਐ ਏਹੁ ਤੰਬੋਲਾ ਖਾਇ ਰੀ ॥੨॥

Bẖarṯā kahai so mānī▫ai ehu sīgār baṇā▫e rī. Ḏūjā bẖā▫o visārī▫ai ehu ṯambolā kẖā▫e rī. ||2||

What the Spouse says act thou on that and make this thy embellishment. Forget the love of another and chew thou this betel O bride.

ਮਾਨੀਐ = ਮੰਨਣਾ ਚਾਹੀਦਾ ਹੈ। ਸੀਗਾਰੁ = ਸਿੰਗਾਰੁ। ਦੂਜਾ ਭਾਉ = ਪ੍ਰਭੂ-ਪਤੀ ਨੂੰ ਛੱਡ ਕੇ ਕਿਸੇ ਹੋਰ ਦਾ ਪਿਆਰ। ਤੰਬੋਲਾ = ਪਾਨ ਦਾ ਬੀੜਾ।੨।

ਹੇ ਮੇਰੀ ਸੋਹਣੀ ਜਿੰਦੇ! ਖਸਮ-ਪ੍ਰਭੂ ਜੋ ਹੁਕਮ ਕਰਦਾ ਹੈ ਉਹ (ਮਿੱਠਾ ਕਰ ਕੇ) ਮੰਨਣਾ ਚਾਹੀਦਾ ਹੈ-ਬੱਸ! ਇਸ ਗੱਲ ਨੂੰ (ਆਪਣੇ ਜੀਵਨ ਦਾ) ਸਿੰਗਾਰ ਬਣਾਈ ਰੱਖ। ਪਰਮਾਤਮਾ ਤੋਂ ਬਿਨਾ ਹੋਰ (ਮਾਇਆ ਆਦਿਕ ਦਾ) ਪਿਆਰ ਭੁਲਾ ਦੇਣਾ ਚਾਹੀਦਾ ਹੈ-(ਇਹ ਨਿਯਮ ਆਤਮਕ ਜੀਵਨ ਵਾਸਤੇ, ਮਾਨੋ, ਪਾਨ ਦਾ ਬੀੜਾ ਹੈ) ਹੇ ਜਿੰਦੇ! ਇਹ ਪਾਨ ਖਾਇਆ ਕਰ।੨।

ਗੁਰ ਕਾ ਸਬਦੁ ਕਰਿ ਦੀਪਕੋ ਇਹ ਸਤ ਕੀ ਸੇਜ ਬਿਛਾਇ ਰੀ ॥ ਆਠ ਪਹਰ ਕਰ ਜੋੜਿ ਰਹੁ ਤਉ ਭੇਟੈ ਹਰਿ ਰਾਇ ਰੀ ॥੩॥

Gur kā sabaḏ kar ḏīpko ih saṯ kī sej bicẖẖā▫e rī. Āṯẖ pahar kar joṛ rahu ṯa▫o bẖetai har rā▫e rī. ||3||

Make This Gurbani thy lamp and spread the couch of chastity. All the day long remain standing with clasped hands than shall the Sovereign Lord meet thee O bride.

ਕਰਿ = ਬਣਾ। ਦੀਪਕੋ = ਦੀਪਕੁ, ਦੀਵਾ। ਸਤ = ਉੱਚਾ ਆਚਰਨ। ਕਰ = (ਦੋਵੇਂ) ਹੱਥ। ਜੋੜਿ = ਜੋੜ ਕੇ। ਤਉ = ਤਦੋਂ ਹੀ। ਭੇਟੈ = ਮਿਲਦਾ ਹੈ। ਹਰਿ ਰਾਇ = ਪ੍ਰਭੂ-ਪਾਤਿਸ਼ਾਹ।੩।

ਹੇ ਮੇਰੀ ਸੋਹਣੀ ਜਿੰਦੇ! ਸਤਿਗੁਰੂ ਦੇ ਸ਼ਬਦ ਨੂੰ ਦੀਵਾ ਬਣਾ (ਜੋ ਤੇਰੇ ਅੰਦਰ ਆਤਮਕ ਜੀਵਨ ਦਾ ਚਾਨਣ ਪੈਦਾ ਕਰੇ) ਤੇ ਉਸ ਆਤਮਕ ਜੀਵਨ ਦੀ (ਆਪਣੇ ਹਿਰਦੇ ਵਿਚ) ਸੇਜ ਵਿਛਾ। ਹੇ ਸੋਹਣੀ ਜਿੰਦੇ! (ਆਪਣੇ ਅੰਦਰ ਆਤਮੇ) ਅੱਠੇ ਪਹਰ (ਦੋਵੇਂ) ਹੱਥ ਜੋੜ ਕੇ (ਪ੍ਰਭੂ-ਚਰਨਾਂ ਵਿਚ) ਟਿਕੀ ਰਹੁ, ਤਦੋਂ ਹੀ ਪ੍ਰਭੂ-ਪਾਤਿਸ਼ਾਹ (ਆ ਕੇ) ਮਿਲਦਾ ਹੈ।੩।

ਤਿਸ ਹੀ ਚਜੁ ਸੀਗਾਰੁ ਸਭੁ ਸਾਈ ਰੂਪਿ ਅਪਾਰਿ ਰੀ ॥ ਸਾਈ ਸਹਾਗਣਿ ਨਾਨਕਾ ਜੋ ਭਾਣੀ ਕਰਤਾਰਿ ਰੀ ॥੪॥੧੬॥੧੧੮॥

Ŧis hī cẖaj sīgār sabẖ sā▫ī rūp apār rī. Sā▫ī sohagaṇ nānkā jo bẖāṇī karṯār rī. ||4||16||118||

She alone possesses discretion and all the decoration and she is of matchless beauty. She alone is the true wife O Nanak who is pleasing to the Creator.

ਤਿਸ ਹੀ = ਉਸੇ ਦਾ ਹੀ {ਲਫ਼ਜ਼ 'ਤਿਸੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ}। ਚਜੁ = ਸੁਚੱਜ। ਸਭੁ = ਸਾਰਾ। ਸਾਈ = ਉਹ (ਜੀਵ-ਇਸਤ੍ਰੀ) ਹੀ। ਰੂਪਿ = ਸੋਹਣੇ ਰੂਪ ਵਾਲੀ। ਅਪਾਰਿ = ਅਪਾਰ-ਪ੍ਰਭੂ ਵਿਚ। ਸਹਾਗਣਿ = {ਅੱਖਰ 'ਸ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਸੋਹਾਗਣਿ' ਹੈ; ਇਥੇ 'ਸੁਹਾਗਣਿ' ਪੜ੍ਹਨਾ ਹੈ}। ਭਾਣੀ = ਪਸੰਦ ਆਈ ਹੈ। ਕਰਤਾਰਿ = ਕਰਤਾਰ ਵਿਚ (ਲੀਨ)।੪।

ਹੇ ਨਾਨਕ! (ਆਖ-) ਹੇ ਮੇਰੀ ਸੋਹਣੀ ਜਿੰਦੇ! ਉਸੇ ਜੀਵ-ਇਸਤ੍ਰੀ ਦਾ ਸੁਚੱਜ ਮੰਨਿਆ ਜਾਂਦਾ ਹੈ ਉਸੇ ਜੀਵ-ਇਸਤ੍ਰੀ ਦਾ (ਆਤਮਕ) ਸਿੰਗਾਰ ਪਰਵਾਨ ਹੁੰਦਾ ਹੈ, ਉਹ ਜੀਵ-ਇਸਤ੍ਰੀ ਸੁੰਦਰ ਰੂਪ ਵਾਲੀ ਸਮਝੀ ਜਾਂਦੀ ਹੈ ਜੋ ਬੇਅੰਤ ਪਰਮਾਤਮਾ (ਦੇ ਚਰਨਾਂ) ਵਿਚ ਲੀਨ ਰਹਿੰਦੀ ਹੈ। ਹੇ ਜਿੰਦੇ! ਉਹੀ ਜੀਵ-ਇਸਤ੍ਰੀ ਸੁਹਾਗ-ਭਾਗ ਵਾਲੀ ਹੈ ਜੋ (ਕਰਤਾਰ ਨੂੰ) ਪਿਆਰੀ ਲੱਗਦੀ ਹੈ ਜੋ ਕਰਤਾਰ (ਦੀ ਯਾਦ) ਵਿਚ ਲੀਨ ਰਹਿੰਦੀ ਹੈ।੪।੧੬।੧੧੮।

Ang Sahib. 400

Link to comment
Share on other sites

  • 2 weeks later...

Guru Arjan Dev Ji, in Raag Bhairo.

ਭੈਰਉ ਮਹਲਾ ੫ ॥ ਮਨੁ ਤਨੁ ਰਾਤਾ ਰਾਮ ਰੰਗਿ ਚਰਣੇ ॥ ਸਰਬ ਮਨੋਰਥ ਪੂਰਨ ਕਰਣੇ ॥ ਆਠ ਪਹਰ ਗਾਵਤ ਭਗਵੰਤੁ ॥ ਸਤਿਗੁਰਿ ਦੀਨੋ ਪੂਰਾ ਮੰਤੁ ॥੧॥

Bẖairo mėhlā 5. Man ṯan rāṯā rām rang cẖarṇe. Sarab manorath pūran karṇe. Āṯẖ pahar gāvaṯ bẖagvanṯ. Saṯgur ḏīno pūrā manṯ. ||1||

Bhairao, Fifth Mehl: My mind and body are imbued with the Love of the Lord's Feet. All the desires of my mind have been perfectly fulfilled. Twenty-four hours a day, I sing of the Lord God. The True Guru has imparted this perfect wisdom. ||1||

ਰਾਤਾ = ਰੰਗਿਆ ਗਿਆ। ਰਾਮ ਰੰਗਿ ਚਰਣੇ = ਰਾਮ ਦੇ ਚਰਨਾਂ ਦੇ ਪਿਆਰ ਵਿਚ। ਮਨੋਰਥ = ਲੋੜਾਂ, ਮੰਗਾਂ। ਗਾਵਤ = ਗਾਂਦਿਆਂ। ਸਤਿਗੁਰਿ = ਗੁਰੂ ਨੇ। ਮੰਤੁ = ਉਪਦੇਸ਼, ਨਾਮ-ਮੰਤ੍ਰ।੧।

ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨੇ (ਸਾਰੇ ਗੁਣਾਂ ਨਾਲ) ਭਰਪੂਰ ਨਾਮ-ਮੰਤ੍ਰ ਦੇ ਦਿੱਤਾ, (ਉਸ ਦੀ ਉਮਰ) ਅੱਠੇ ਪਹਰ ਭਗਵਾਨ ਦੇ ਗੁਣ ਗਾਂਦਿਆਂ (ਬੀਤਦੀ ਹੈ), ਪਰਮਾਤਮਾ ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਰਹਿੰਦਾ ਹੈ, ਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਚਰਨਾਂ ਦੇ ਪਿਆਰ ਵਿਚ ਮਸਤ ਰਹਿੰਦਾ ਹੈ।੧।

ਸੋ ਵਡਭਾਗੀ ਜਿਸੁ ਨਾਮਿ ਪਿਆਰੁ ॥ ਤਿਸ ਕੈ ਸੰਗਿ ਤਰੈ ਸੰਸਾਰੁ ॥੧॥ ਰਹਾਉ ॥

So vadbẖāgī jis nām pi▫ār. Ŧis kai sang ṯarai sansār. ||1|| rahā▫o.

Very fortunate are those who love the Naam, the Name of the Lord. Associating with them, we cross over the world-ocean. ||1||Pause||

ਨਾਮਿ = ਨਾਮ ਵਿਚ। ਤਿਸ ਕੈ ਸੰਗਿ = ਉਸ ਦੀ ਸੰਗਤਿ ਵਿਚ {ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਤਰੈ = (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।੧।ਰਹਾਉ।

ਹੇ ਭਾਈ! ਜਿਸ ਮਨੁੱਖ ਦਾ ਪਰਮਾਤਮਾ ਦੇ ਨਾਮ ਵਿਚ ਪਿਆਰ ਬਣ ਗਿਆ ਹੈ, ਉਹ ਵੱਡੇ ਭਾਗਾਂ ਵਾਲਾ ਹੈ। ਉਸ (ਮਨੁੱਖ) ਦੀ ਸੰਗਤਿ ਵਿਚ ਸਾਰਾ ਜਗਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।੧।ਰਹਾਉ।

ਸੋਈ ਗਿਆਨੀ ਜਿ ਸਿਮਰੈ ਏਕ ॥ ਸੋ ਧਨਵੰਤਾ ਜਿਸੁ ਬੁਧਿ ਬਿਬੇਕ ॥ ਸੋ ਕੁਲਵੰਤਾ ਜਿ ਸਿਮਰੈ ਸੁਆਮੀ ॥ ਸੋ ਪਤਿਵੰਤਾ ਜਿ ਆਪੁ ਪਛਾਨੀ ॥੨॥

So▫ī gi▫ānī jė simrai ek. So ḏẖanvanṯā jis buḏẖ bibek. So kulvanṯā jė simrai su▫āmī. So paṯivanṯā jė āp pacẖẖānī. ||2||

They are spiritual teachers, who meditate in remembrance on the One Lord. Wealthy are those who have a discriminating intellect. Noble are those who remember their Lord and Master in meditation. Honorable are those who understand their own selves. ||2||

ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ। ਜਿ = ਜਿਹੜਾ ਮਨੁੱਖ। ਬੁਧਿ ਬਿਬੇਕ = (ਚੰਗੇ ਮੰਦੇ ਕਰਮ ਦੀ) ਪਰਖ ਦੀ ਅਕਲ। ਕੁਲਵੰਤਾ = ਚੰਗੀ ਕੁਲ ਵਾਲਾ। ਪਤਿਵੰਤਾ = ਇੱਜ਼ਤ ਵਾਲਾ। ਆਪੁ = ਆਪਣੇ ਆਪ ਨੂੰ, ਆਪਣੇ ਆਚਰਨ ਨੂੰ।੨।

ਹੇ ਭਾਈ! ਜਿਹੜਾ ਮਨੁੱਖ ਇਕ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਹੈ, ਉਹੀ ਆਤਮਕ ਜੀਵਨ ਦੀ ਸੂਝ ਵਾਲਾ ਹੁੰਦਾ ਹੈ। ਜਿਸ ਮਨੁੱਖ ਨੂੰ ਚੰਗੇ ਮੰਦੇ ਕਰਮ ਦੀ ਪਰਖ ਦੀ ਅਕਲ ਆ ਜਾਂਦੀ ਹੈ ਉਹ ਮਨੁੱਖ ਨਾਮ-ਧਨ ਦਾ ਮਾਲਕ ਬਣ ਜਾਂਦਾ ਹੈ। ਜਿਹੜਾ ਮਨੁੱਖ ਮਾਲਕ-ਪ੍ਰਭੂ ਨੂੰ ਯਾਦ ਕਰਦਾ ਰਹਿੰਦਾ ਹੈ ਉਹ (ਸਭ ਤੋਂ ਉੱਚੇ ਪ੍ਰਭੂ ਨਾਲ ਛੁਹ ਕੇ) ਉੱਚੀ ਕੁਲ ਵਾਲਾ ਬਣ ਗਿਆ। ਜਿਹੜਾ ਮਨੁੱਖ ਆਪਣੇ ਆਚਰਨ ਨੂੰ ਪੜਤਾਲਦਾ ਰਹਿੰਦਾ ਹੈ ਉਹ (ਲੋਕ ਪਰਲੋਕ ਵਿਚ) ਇੱਜ਼ਤ ਵਾਲਾ ਹੋ ਜਾਂਦਾ ਹੈ।੨।

ਗੁਰ ਪਰਸਾਦਿ ਪਰਮ ਪਦੁ ਪਾਇਆ ॥ ਗੁਣ ਗਪਾਲ ਦਿਨੁ ਰੈਨਿ ਧਿਆਇਆ ॥ ਤੂਟੇ ਬੰਧਨ ਪੂਰਨ ਆਸਾ ॥ ਹਰਿ ਕੇ ਚਰਣ ਰਿਦ ਮਾਹਿ ਨਿਵਾਸਾ ॥੩॥

Gur parsāḏ param paḏ pā▫i▫ā. Guṇ gopāl ḏin rain ḏẖi▫ā▫i▫ā. Ŧūte banḏẖan pūran āsā. Har ke cẖaraṇ riḏ māhi nivāsā. ||3||

By Guru's Grace, I have obtained the supreme status. Day and night I meditate on the Glories of God. My bonds are broken, and my hopes are fulfilled. The Feet of the Lord now abide in my heart. ||3||

ਪਰਸਾਦਿ = ਕਿਰਪਾ ਨਾਲ। ਪਰਮ = ਸਭ ਤੋਂ ਉੱਚਾ। ਪਦੁ = ਆਤਮਕ ਦਰਜਾ। ਗਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ ਹੈ 'ਗੋਪਾਲ', ਇਥੇ ਪੜ੍ਹਨਾ ਹੈ 'ਗੁਪਾਲ'}। ਰੈਨਿ = ਰਾਤ। ਬੰਧਨ = ਮਾਇਆ ਦੇ ਮੋਹ ਦੀਆਂ ਫਾਹੀਆਂ। ਰਿਦ ਮਾਹਿ = ਹਿਰਦੇ ਵਿਚ।੩।

ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਦਿਨ ਰਾਤ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਉਸ ਨੂੰ ਸਭ ਤੋਂ ਉੱਚਾ ਆਤਮਕ ਦਰਜਾ ਮਿਲ ਗਿਆ। ਉਸ ਦੀਆਂ ਮਾਇਆ ਦੇ ਮੋਹ ਦੀਆਂ ਸਭ ਫਾਹੀਆਂ ਟੁੱਟ ਗਈਆਂ, ਉਸ ਦੀਆਂ ਸਭ ਆਸਾਂ ਪੂਰੀਆਂ ਹੋ ਗਈਆਂ, ਪਰਮਾਤਮਾ ਦੇ ਚਰਨ ਉਸ ਦੇ ਹਿਰਦੇ ਵਿਚ (ਸਦਾ ਲਈ) ਟਿਕ ਗਏ।੩।

ਕਹੁ ਨਾਨਕ ਜਾ ਕੇ ਪੂਰਨ ਕਰਮਾ ॥ ਸੋ ਜਨੁ ਆਇਆ ਪ੍ਰਭ ਕੀ ਸਰਨਾ ॥ ਆਪਿ ਪਵਿਤੁ ਪਾਵਨ ਸਭਿ ਕੀਨੇ ॥ ਰਾਮ ਰਸਾਇਣੁ ਰਸਨਾ ਚੀਨ੍ਹ੍ਹੇ ॥੪॥੩੫॥੪੮॥

Kaho Nānak jā ke pūran karmā. So jan ā▫i▫ā parabẖ kī sarnā. Āp paviṯ pāvan sabẖ kīne. Rām rasā▫iṇ rasnā cẖīnĥe. ||4||35||48||

Says Nanak, one whose karma is perfect- that humble being enters the Sanctuary of God. He himself is pure, and he sanctifies all. His tongue chants the Name of the Lord, the Source of Nectar. ||4||35||48||

ਜਾ ਕੇ = ਜਿਸ (ਮਨੁੱਖ) ਦੇ। ਪੂਰਨ ਕਰਮਾ = ਪੂਰੇ ਭਾਗ, ਚੰਗੀ ਕਿਸਮਤ। ਸੋ = ਉਹ {ਇਕ-ਵਚਨ}। ਪਾਵਨ = ਪਵਿੱਤਰ ਜੀਵਨ ਵਾਲੇ। ਸਭਿ = ਸਾਰੇ। ਰਸਾਇਣੁ = {ਰਸ-ਅਯਨ। ਰਸਾਂ ਦਾ ਘਰ} ਸਭ ਰਸਾਂ ਤੋਂ ਸ੍ਰੇਸ਼ਟ ਰਸ। ਰਸਨਾ = ਜੀਭ (ਨਾਲ)। ਚੀਨ੍ਹ੍ਹੇ = ਪਛਾਣਿਆ, ਮਾਣਿਆ।੪।

ਹੇ ਨਾਨਕ! ਆਖ-(ਹੇ ਭਾਈ!) ਜਿਸ ਮਨੁੱਖ ਦੇ ਪੂਰੇ ਭਾਗ ਜਾਗ ਪੈਂਦੇ ਹਨ, ਉਹ ਮਨੁੱਖ ਪਰਮਾਤਮਾ ਦੀ ਸਰਨ ਵਿਚ ਆ ਪੈਂਦਾ ਹੈ। ਉਹ ਮਨੁੱਖ ਆਪ ਸੁੱਚੇ ਆਚਰਨ ਵਾਲਾ ਬਣ ਜਾਂਦਾ ਹੈ (ਜਿਹੜੇ ਉਸ ਦੀ ਸੰਗਤਿ ਕਰਦੇ ਹਨ ਉਹਨਾਂ) ਸਾਰਿਆਂ ਨੂੰ ਭੀ ਪਵਿੱਤਰ ਜੀਵਨ ਵਾਲਾ ਬਣਾ ਲੈਂਦਾ ਹੈ। ਉਹ ਮਨੁੱਖ ਆਪਣੀ ਜੀਭ ਨਾਲ ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਨੂੰ ਚੱਖਦਾ ਰਹਿੰਦਾ ਹੈ।੪।੩੫।੪੮।

Ang. Sahib 1149 - 1150

kirtan

Source.: srigranth.org

Link to comment
Share on other sites

  • 3 weeks later...

Guru Amar Das Ji in Raag Basant :

ਬਸੰਤੁ ਮਹਲਾ ੩ ॥

Basanth Mehalaa 3 ||

Basant, Third Mehl:

ਬਨਸਪਤਿ ਮਉਲੀ ਚੜਿਆ ਬਸੰਤੁ ॥

Banasapath Moulee Charriaa Basanth ||

The season of spring has come, and all the plants have blossomed forth.

ਇਹੁ ਮਨੁ ਮਉਲਿਆ ਸਤਿਗੁਰੂ ਸੰਗਿ ॥੧॥

Eihu Man Mouliaa Sathiguroo Sang ||1||

This mind blossoms forth, in association with the True Guru. ||1||

ਤੁਮ੍ਹ੍ਹ ਸਾਚੁ ਧਿਆਵਹੁ ਮੁਗਧ ਮਨਾ ॥

Thumh Saach Dhhiaavahu Mugadhh Manaa ||

So meditate on the True Lord, O my foolish mind.

ਤਾਂ ਸੁਖੁ ਪਾਵਹੁ ਮੇਰੇ ਮਨਾ ॥੧॥ ਰਹਾਉ ॥

Thaan Sukh Paavahu Maerae Manaa ||1|| Rehaao ||

Only then shall you find peace, O my mind. ||1||Pause||

ਇਤੁ ਮਨਿ ਮਉਲਿਐ ਭਇਆ ਅਨੰਦੁ ॥

Eith Man Mouliai Bhaeiaa Anandh ||

This mind blossoms forth, and I am in ecstasy.

ਅੰਮ੍ਰਿਤ ਫਲੁ ਪਾਇਆ ਨਾਮੁ ਗੋਬਿੰਦ ॥੨॥

Anmrith Fal Paaeiaa Naam Gobindh ||2||

I am blessed with the Ambrosial Fruit of the Naam, the Name of the Lord of the Universe. ||2||

ਏਕੋ ਏਕੁ ਸਭੁ ਆਖਿ ਵਖਾਣੈ ॥

Eaeko Eaek Sabh Aakh Vakhaanai ||

Everyone speaks and says that the Lord is the One and Only.

ਹੁਕਮੁ ਬੂਝੈ ਤਾਂ ਏਕੋ ਜਾਣੈ ॥੩॥

Hukam Boojhai Thaan Eaeko Jaanai ||3||

By understanding the Hukam of His Command, we come to know the One Lord. ||3||

ਕਹਤ ਨਾਨਕੁ ਹਉਮੈ ਕਹੈ ਨ ਕੋਇ ॥

Kehath Naanak Houmai Kehai N Koe ||

Says Nanak, no one can describe the Lord by speaking through ego.

ਆਖਣੁ ਵੇਖਣੁ ਸਭੁ ਸਾਹਿਬ ਤੇ ਹੋਇ ॥੪॥੨॥੧੪॥

Aakhan Vaekhan Sabh Saahib Thae Hoe ||4||2||14||

All speech and insight comes from our Lord and Master. ||4||2||14||

Ang Sahib. 1176

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share


  • advertisement_alt
  • advertisement_alt
  • advertisement_alt


×
×
  • Create New...

Important Information

Terms of Use