Jump to content

Gurbani Tuks


Dhan Dhan Sri Guru Granth Sahib Ji Maharaj  

10 members have voted

  1. 1. Do you agree to read all the shabads posted in full?

    • Yes, Guru Sahib Kirpa Karan
      6
    • I will try, Guru Sahib Kirpa Karan
      4


Recommended Posts

Guru Nanak Dev Ji in Raag Suhee.:

ਸੂਹੀ ਮਹਲਾ ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ ॥੧॥

Sūhī mėhlā 1. Jap ṯap kā banḏẖ beṛulā jiṯ langẖėh vahelā. Nā sarvar nā ūcẖẖlai aisā panth suhelā. ||1||

Soohee, First Mehl: Build the raft of meditation and self-discipline, to carry you across the river. There will be no ocean, and no rising tides to stop you; this is how comfortable your path shall be. ||1||

ਜਪ ਤਪ ਕਾ ਬੇੜੁਲਾ = ਜਤ ਤਪ ਦਾ ਸੋਹਣਾ ਬੇੜਾ। ਜਪੁ ਤਪੁ = ਨਾਮ-ਸਿਮਰਨ {ਨੋਟ: 'ਰਹਾਉ' ਦੀ ਤੁਕ ਸਦਾ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੋਇਆ ਕਰਦੀ ਹੈ। ਇਥੇ 'ਰਹਾਉ' ਵਿਚ 'ਨਾਮ' ਨੂੰ ਹੀ ਮਹਾਨਤਾ ਦਿੱਤੀ ਹੈ। ਹੋਰ ਪ੍ਰਮਾਣ ਭੀ ਹਨ: ਭਨਤਿ ਨਾਨਕੁ ਕਰੇ ਵੀਚਾਰ ॥ ਸਾਚੀ ਬਾਣੀ ਸਿਉ ਧਰੇ ਪਿਆਰੁ ॥ ਤਾ ਕੋ ਪਾਵੈ ਮੋਖ ਦੁਆਰੁ ॥ ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ ॥੪॥੨॥੪॥ (ਧਨਾਸਰੀ ਮ: ੧, ਪੰਨਾ ੬੬੧)। ਐ ਜੀ ਜਪੁ ਤਪੁ ਸੰਜਮੁ ਸਚੁ ਅਧਾਰ ॥ ਹਰਿ ਹਰਿ ਨਾਮੁ ਦੇਹਿ ਸੁਖੁ ਪਾਈਐ ਤੇਰੀ ਭਗਤਿ ਭਰੇ ਭੰਡਾਰ ॥੧॥ਰਹਾਉ॥ (ਗੂਜਰੀ ਮ: ੧, ਪੰਨਾ ੫੦੩)। ਬੰਧੁ = ਬੰਨ, ਤਿਆਰ ਕਰ। ਜਿਤੁ = ਜਿਸ ਬੇੜੇ ਦੀ ਰਾਹੀਂ। ਵਹੇਲਾ = ਵਹਿਲਾ, ਛੇਤੀ। ਪੰਥੁ = ਰਸਤਾ, ਜੀਵਨ-ਪੰਥ। ਸੁਹੇਲਾ = ਸੌਖਾ।੧। (ਹੇ ਜੀਵਨ-ਸਫ਼ਰ ਦੇ ਰਾਹੀ!) ਪ੍ਰਭੂ-ਸਿਮਰਨ ਦਾ ਸੋਹਣਾ ਜੇਹਾ ਬੇੜਾ ਤਿਆਰ ਕਰ, ਜਿਸ (ਬੇੜੇ) ਵਿਚ ਤੂੰ (ਇਸ ਸੰਸਾਰ-ਸਮੁੰਦਰ ਵਿਚੋਂ) ਛੇਤੀ ਪਾਰ ਲੰਘ ਜਾਵੇਂਗਾ। (ਸਿਮਰਨ ਦੀ ਬਰਕਤਿ ਨਾਲ) ਤੇਰਾ ਜੀਵਨ-ਰਸਤਾ ਐਸਾ ਸੌਖਾ ਹੋ ਜਾਇਗਾ ਕਿ (ਤੇਰੇ ਰਸਤੇ ਵਿਚ) ਨਾਹ ਇਹ (ਸੰਸਾਰ-) ਸਰੋਵਰ ਆਵੇਗਾ ਅਤੇ ਨਾਹ ਹੀ (ਇਸ ਦਾ ਮੋਹ) ਉਛਾਲੇ ਮਾਰੇਗਾ।੧।

ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ॥੧॥ ਰਹਾਉ

Ŧerā eko nām manjīṯẖ▫ṛā raṯā merā cẖolā saḏ rang dẖolā. ||1|| rahā▫o.

Your Name alone is the color, in which the robe of my body is dyed. This color is permanent, O my Beloved. ||1||Pause||

ਮੰਜੀਠੜਾ = ਸੋਹਣੀ ਮਜੀਠ। ਰਤਾ = ਰੰਗਿਆ। ਸਦ ਰੰਗ = ਸਦਾ ਰਹਿਣ ਵਾਲਾ ਰੰਗ, ਪੱਕਾ ਰੰਗ। ਢੋਲਾ = ਹੇ ਮਿੱਤਰ! ਹੇ ਪਿਆਰੇ!।੧।ਰਹਾਉ। ਹੇ ਮਿੱਤਰ (-ਪ੍ਰਭੂ!) ਤੇਰਾ ਨਾਮ ਹੀ ਸੋਹਣੀ ਮਜੀਠ ਹੈ ਜਿਸ ਦੇ ਪੱਕੇ ਰੰਗ ਨਾਲ ਮੇਰਾ (ਆਤਮਕ ਜੀਵਨ ਦਾ) ਚੋਲਾ ਰੰਗਿਆ ਗਿਆ ਹੈ।੧।ਰਹਾਉ।

ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ ॥੨॥

Sājan cẖale pi▫āri▫ā ki▫o melā ho▫ī. Je guṇ hovėh ganṯẖ▫ṛī▫ai melegā so▫ī. ||2||

My beloved friends have departed; how will they meet the Lord? If they have virtue in their pack, the Lord will unite them with Himself. ||2||

ਸਾਜਨ = ਹੇ ਸੱਜਣ! ਚਲੇ ਪਿਆਰਿਆ = ਹੇ ਤੁਰੇ ਜਾ ਰਹੇ ਪਿਆਰੇ! ਹੇ ਜੀਵਨ-ਸਫ਼ਰ ਦੇ ਪਿਆਰੇ ਪਾਂਧੀ! ਗੰਠੜੀਐ = ਗੰਢੜੀ ਵਿਚ, ਪੱਲੇ, ਰਾਹ ਦੇ ਸਫ਼ਰ ਵਾਸਤੇ ਬੱਧੀ ਹੋਈ ਗੰਢ ਵਿਚ। ਸੋਈ = ਉਹ ਪਰਮਾਤਮਾ।੨। ਹੇ ਸੱਜਣ! ਜੀਵਨ-ਸਫ਼ਰ ਦੇ ਹੇ ਪਿਆਰੇ ਪਾਂਧੀ! (ਕੀ ਤੈਨੂੰ ਪਤਾ ਹੈ ਕਿ) ਪ੍ਰਭੂ ਨਾਲ ਮਿਲਾਪ ਕਿਵੇਂ ਹੁੰਦਾ ਹੈ? (ਵੇਖ!) ਜੇ ਪੱਲੇ ਗੁਣ ਹੋਣ ਤਾਂ ਉਹ ਆਪ ਹੀ (ਆਪਣੇ ਨਾਲ) ਮਿਲਾ ਲੈਂਦਾ ਹੈ।੨।

ਮਿਲਿਆ ਹੋਇ ਵੀਛੁੜੈ ਜੇ ਮਿਲਿਆ ਹੋਈ ਆਵਾ ਗਉਣੁ ਨਿਵਾਰਿਆ ਹੈ ਸਾਚਾ ਸੋਈ ॥੩॥

Mili▫ā ho▫e na vīcẖẖuṛai je mili▫ā ho▫ī. Āvā ga▫oṇ nivāri▫ā hai sācẖā so▫ī. ||3||

Once united with Him, they will not be separated again, if they are truly united. The True Lord brings their comings and goings to an end. ||3||

ਆਵਾਗਉਣੁ = ਆਉਣਾ ਤੇ ਜਾਣਾ, ਜਨਮ ਤੇ ਮਰਨ ਦਾ ਗੇੜ। ਨਿਵਾਰਿਆ = ਮੁਕਾ ਦਿੱਤਾ। ਸਾਚਾ = ਸਦਾ-ਥਿਰ ਰਹਿਣ ਵਾਲਾ। ਸੋਈ = ਉਹ ਪ੍ਰਭੂ।੩। ਜੇਹੜਾ ਜੀਵ ਪ੍ਰਭੂ-ਚਰਨਾਂ ਵਿਚ ਜੁੜ ਜਾਏ ਜੇ ਉਹ ਸਚ-ਮੁਚ ਦਿਲੋਂ ਮਿਲਿਆ ਹੋਇਆ ਹੈ ਤਾਂ ਫਿਰ ਕਦੇ ਉਹ ਉਸ ਮਿਲਾਪ ਵਿਚੋਂ ਵਿਛੁੜਦਾ ਨਹੀਂ। ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ।੩।

ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ ॥੪॥

Ha▫umai mār nivāri▫ā sīṯā hai cẖolā. Gur bacẖnī fal pā▫i▫ā sah ke amriṯ bolā. ||4||

One who subdues and eradicates egotism, sews the robe of devotion. Following the Word of the Guru's Teachings, she receives the fruits of her reward, the Ambrosial Words of the Lord. ||4||

ਮਾਰਿ = ਮਾਰ ਕੇ। ਸੀਤਾ ਹੈ ਚੋਲਾ = ਆਪਣੇ ਵਾਸਤੇ ਕੁੜਤਾ ਤਿਆਰ ਕੀਤਾ ਹੈ, ਆਪਣੇ ਆਪ ਨੂੰ ਸਿੰਗਾਰਿਆ ਹੈ, ਆਪਣਾ ਆਪਾ ਸੁੰਦਰ ਬਣਾਇਆ ਹੈ। ਸਹ ਕੇ = ਖਸਮ-ਪ੍ਰਭੂ ਦੇ। ਅੰਮ੍ਰਿਤ ਬੋਲਾ = ਅਮਰ ਕਰਨ ਵਾਲੇ ਬੋਲ, ਆਤਮਕ ਜੀਵਨ ਦੇਣ ਵਾਲੇ ਬਚਨ।੪। ਜਿਸ ਜੀਵ ਨੇ ਹਉਮੈ ਮਾਰ ਕੇ ਆਪਾ-ਭਾਵ ਦੂਰ ਕੀਤਾ ਹੈ ਤੇ (ਇਸ ਤਰ੍ਹਾਂ) ਆਪਣਾ ਆਪਾ ਸੰਵਾਰ ਲਿਆ ਹੈ, ਸਤਿਗੁਰੂ ਦੇ ਬਚਨਾਂ ਤੇ ਤੁਰ ਕੇ ਫਲ ਵਜੋਂ ਉਸ ਨੂੰ ਖਸਮ-ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਬੋਲ ਪ੍ਰਾਪਤ ਹੁੰਦੇ ਹਨ ਜੋ ਆਤਮਕ ਜੀਵਨ ਦੇਣ ਦੇ ਸਮਰੱਥ ਹਨ।੪।

ਨਾਨਕੁ ਕਹੈ ਸਹੇਲੀਹੋ ਸਹੁ ਖਰਾ ਪਿਆਰਾ ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ ॥੫॥੨॥੪॥

Nānak kahai sahelīho saho kẖarā pi▫ārā. Ham sah kerī▫ā ḏāsī▫ā sācẖā kẖasam hamārā. ||5||2||4||

Says Nanak, O soul-brides, our Husband Lord is so dear! We are the servants, the hand-maidens of the Lord; He is our True Lord and Master. ||5||2||4||

ਖਰਾ = ਬਹੁਤ। ਕੇਰੀਆ = ਦੀਆਂ। ਸਾਚਾ = ਸਦਾ-ਥਿਰ।੫। ਨਾਨਕ ਆਖਦਾ ਹੈ-ਹੇ ਸਤਸੰਗੀ ਸਹੇਲੀਹੋ! (ਸਿਮਰਨ ਦੀ ਬਰਕਤਿ ਨਾਲ) ਖਸਮ-ਪ੍ਰਭੂ ਬਹੁਤ ਪਿਆਰਾ ਲੱਗਣ ਲੱਗ ਪੈਂਦਾ ਹੈ, (ਫਿਰ ਇਉਂ ਯਕੀਨ ਬਣਿਆ ਰਹਿੰਦਾ ਹੈ ਕਿ) ਅਸੀਂ ਖਸਮ ਦੀਆਂ ਗੋਲੀਆਂ ਹਾਂ, ਤੇ ਉਹ ਖਸਮ-ਪ੍ਰਭੂ ਸਦਾ ਸਾਡੇ (ਸਿਰ ਉਤੇ) ਕਾਇਮ ਹੈ।੫।੨।੪। ❀ ਨੋਟ: ਅੰਕ ੨ ਦੱਸਦਾ ਹੈ ਕਿ 'ਘਰੁ ੬' ਦਾ ਇਹ ਦੂਜਾ ਸ਼ਬਦ ਹੈ। ਸੂਹੀ ਰਾਗ ਵਿਚ ਗੁਰੂ ਨਾਨਕ ਦੇਵ ਜੀ ਦਾ ਇਹ ਚੌਥਾ ਸ਼ਬਦ ਹੈ।

Ang. 729

srigranth.org

kirtan

Link to comment
Share on other sites

Guru Arjan Dev Ji, Raag Aasaa.

ਆਸਾ ਮਹਲਾ ਤੂ ਮੇਰਾ ਤਰੰਗੁ ਹਮ ਮੀਨ ਤੁਮਾਰੇ ਤੂ ਮੇਰਾ ਠਾਕੁਰੁ ਹਮ ਤੇਰੈ ਦੁਆਰੇ ॥੧॥

Āsā mėhlā 5. Ŧū merā ṯarang ham mīn ṯumāre. Ŧū merā ṯẖākur ham ṯerai ḏu▫āre. ||1||

Aasaa, Fifth Mehl: You are my waves, and I am Your fish. You are my Lord and Master; I wait at Your Door. ||1||

ਤਰੰਗੁ = ਪਾਣੀ ਦੀ ਲਹਿਰ, ਪਾਣੀ, ਦਰਿਆ। ਮੀਨ = ਮੱਛੀ। ਠਾਕੁਰੁ = ਮਾਲਕ। ਤੇਰੈ ਦੁਆਰੇ = ਤੇਰੇ ਦਰ ਤੇ।੧।

ਹੇ ਮਾਲਕ-ਪ੍ਰਭੂ! ਤੂੰ ਮੇਰਾ ਦਰੀਆ ਹੈਂ! ਮੈਂ ਤੇਰੀ ਮੱਛੀ ਹਾਂ (ਮੱਛੀ ਵਾਂਗ ਮੈਂ ਜਿਤਨਾ ਚਿਰ ਤੇਰੇ ਵਿਚ ਟਿਕਿਆ ਰਹਿੰਦਾ ਹਾਂ ਉਤਨਾ ਚਿਰ ਮੈਨੂੰ ਆਤਮਕ ਜੀਵਨ ਮਿਲਿਆ ਰਹਿੰਦਾ ਹੈ)। ਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ, ਮੈਂ ਤੇਰੇ ਦਰ ਤੇ (ਆ ਡਿੱਗਾ) ਹਾਂ।੧।

ਤੂੰ ਮੇਰਾ ਕਰਤਾ ਹਉ ਸੇਵਕੁ ਤੇਰਾ ਸਰਣਿ ਗਹੀ ਪ੍ਰਭ ਗੁਨੀ ਗਹੇਰਾ ॥੧॥ ਰਹਾਉ

Ŧūʼn merā karṯā ha▫o sevak ṯerā. Saraṇ gahī parabẖ gunī gaherā. ||1|| rahā▫o.

You are my Creator, and I am Your servant. I have taken to Your Sanctuary, O God, most profound and excellent. ||1||Pause||

ਕਰਤਾ = ਪੈਦਾ ਕਰਨ ਵਾਲਾ। ਹਉ = ਮੈਂ। ਗਹੀ = ਫੜੀ। ਪ੍ਰਭੂ = ਹੇ ਪ੍ਰਭੂ! ਗੁਨੀ ਗਹੇਰਾ = ਗੁਣਾਂ ਦਾ ਡੂੰਘਾ ਸਮੁੰਦਰ।੧।ਰਹਾਉ।

ਹੇ ਪ੍ਰਭੂ! ਤੂੰ ਮੇਰਾ ਪੈਦਾ ਕਰਨ ਵਾਲਾ ਹੈਂ, ਮੈਂ ਤੇਰਾ ਦਾਸ ਹਾਂ। ਹੇ ਸਾਰੇ ਗੁਣਾਂ ਦੇ ਡੂੰਘੇ ਸਮੁੰਦਰ ਪ੍ਰਭੂ! ਮੈਂ ਤੇਰੀ ਸਰਨ ਫੜੀ ਹੈ।੧।ਰਹਾਉ।

ਤੂ ਮੇਰਾ ਜੀਵਨੁ ਤੂ ਆਧਾਰੁ ਤੁਝਹਿ ਪੇਖਿ ਬਿਗਸੈ ਕਉਲਾਰੁ ॥੨॥

Ŧū merā jīvan ṯū āḏẖār. Ŧujẖėh pekẖ bigsai ka▫ulār. ||2||

You are my life, You are my Support. Beholding You, my heart-lotus blossoms forth. ||2||

ਆਧਾਰੁ = ਆਸਰਾ। ਪੇਖਿ = ਵੇਖ ਕੇ। ਕਉਲਾਰੁ = ਕੌਲ-ਫੁੱਲ। ਬਿਗਸੈ = ਖਿੜਦਾ ਹੈ।੨।

ਹੇ ਪ੍ਰਭੂ! ਤੂੰ ਹੀ ਮੇਰੀ ਜ਼ਿੰਦਗੀ (ਦਾ ਮੂਲ) ਹੈਂ ਤੂੰ ਹੀ ਮੇਰਾ ਆਸਰਾ ਹੈਂ, ਤੈਨੂੰ ਵੇਖ ਕੇ (ਮੇਰਾ ਹਿਰਦਾ ਇਉਂ) ਖਿੜਦਾ ਹੈ (ਜਿਵੇਂ) ਕੌਲ-ਫੁੱਲ (ਸੂਰਜ ਨੂੰ ਵੇਖ ਕੇ ਖਿੜਦਾ ਹੈ)।੨।

ਤੂ ਮੇਰੀ ਗਤਿ ਪਤਿ ਤੂ ਪਰਵਾਨੁ ਤੂ ਸਮਰਥੁ ਮੈ ਤੇਰਾ ਤਾਣੁ ॥੩॥

Ŧū merī gaṯ paṯ ṯū parvān. Ŧū samrath mai ṯerā ṯāṇ. ||3||

You are my salvation and honor; You make me acceptable. You are All-powerful, You are my strength. ||3||

ਗਤਿ = ਉੱਚੀ ਆਤਮਕ ਅਵਸਥਾ। ਪਤਿ = ਇੱਜ਼ਤ। ਪਰਵਾਨੁ = ਕਬੂਲ। ਸਮਰਥੁ = ਤਾਕਤਾਂ ਦਾ ਮਾਲਕ।੩।

ਹੇ ਪ੍ਰਭੂ! ਤੂੰ ਹੀ ਮੇਰੀ ਉੱਚੀ ਆਤਮਕ ਅਵਸਥਾ ਤੇ (ਲੋਕ ਪਰਲੋਕ ਦੀ) ਇੱਜ਼ਤ (ਦਾ ਰਾਖਾ) ਹੈਂ, (ਜੋ ਕੁਝ) ਤੂੰ (ਕਰਦਾ ਹੈਂ ਉਹ) ਮੈਂ ਖਿੜੇ-ਮੱਥੇ ਮੰਨਦਾ ਹਾਂ। ਤੂੰ ਹਰੇਕ ਤਾਕਤ ਦਾ ਮਾਲਕ ਹੈਂ, ਮੈਨੂੰ ਤੇਰਾ ਹੀ ਸਹਾਰਾ ਹੈ।੩।

ਅਨਦਿਨੁ ਜਪਉ ਨਾਮ ਗੁਣਤਾਸਿ ਨਾਨਕ ਕੀ ਪ੍ਰਭ ਪਹਿ ਅਰਦਾਸਿ ॥੪॥੨੩॥੭੪॥

An▫ḏin japa▫o nām guṇṯās. Nānak kī parabẖ pėh arḏās. ||4||23||74||

Night and day, I chant the Naam, the Name of the Lord, the treasure of excellence. This is Nanak's prayer to God. ||4||23||74||

ਅਨਦਿਨੁ = ਹਰ ਰੋਜ਼। ਜਪਉ = ਮੈਂ ਜਪਾਂ, ਜਪਉਂ। ਗੁਣਤਾਸਿ = ਹੇ ਗੁਣਾਂ ਦੇ ਖ਼ਜ਼ਾਨੇ! ਪਹਿ = ਪਾਸ।੪।

ਹੇ ਪ੍ਰਭੂ! ਹੇ ਗੁਣਾਂ ਦੇ ਖ਼ਜ਼ਾਨੇ! ਨਾਨਕ ਦੀ ਤੇਰੇ ਪਾਸ ਇਹ ਬੇਨਤੀ ਹੈ (-ਮੇਹਰ ਕਰ) ਮੈਂ ਸਦਾ ਹਰ ਵੇਲੇ ਤੇਰਾ ਨਾਮ ਹੀ ਜਪਦਾ ਰਹਾਂ।੪।੨੩।੭੪।

Ang. 389

srigranth.org

Kirtan

Link to comment
Share on other sites

ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ ॥

Ė sarīrā meri▫ā is jag mėh ā▫e kai ki▫ā ṯuḏẖ karam kamā▫i▫ā.

O my body, why have you come into this world? What actions have you committed?

ਕਿ ਕਰਮ ਕਮਾਇਆ ਤੁਧੁ ਸਰੀਰਾ ਜਾ ਤੂ ਜਗ ਮਹਿ ਆਇਆ ॥

Kė karam kamā▫i▫ā ṯuḏẖ sarīrā jā ṯū jag mėh ā▫i▫ā.

And what actions have you committed, O my body, since you came into this world?

ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ ॥

Jin har ṯerā racẖan racẖi▫ā so har man na vasā▫i▫ā.

The Lord who formed your form - you have not enshrined that Lord in your mind.

ਗੁਰ ਪਰਸਾਦੀ ਹਰਿ ਮੰਨਿ ਵਸਿਆ ਪੂਰਬਿ ਲਿਖਿਆ ਪਾਇਆ ॥

Gur parsādī har man vasi▫ā pūrab likẖi▫ā pā▫i▫ā.

By Guru's Grace, the Lord abides within the mind, and one's pre-ordained destiny is fulfilled.

ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥੩੫॥

Kahai Nānak ehu sarīr parvāṇ ho▫ā jin saṯgur si▫o cẖiṯ lā▫i▫ā. ||35||

Says Nanak, this body is adorned and honored, when one's consciousness is focused on the True Guru. ||35||

SGGS- Ang- 922

Link to comment
Share on other sites

his Shabad is by Bhagat Naam Dev Ji in Raag Aasaa on Pannaa 485

Awsw ]

aasaa ||

Aasaa:

mnu myro gju ijhbw myrI kwqI ]

man maero gaj jihabaa maeree kaathee ||

My mind is the yardstick, and my tongue is the scissors.

mip mip kwtau jm kI PwsI ]1]

map map kaatto jam kee faasee ||1||

I measure it out and cut off the noose of death. ||1||

khw krau jwqI kh krau pwqI ]

kehaa karo jaathee keh karo paathee ||

What do I have to do with social status? What do I have to with ancestry?

rwm ko nwmu jpau idn rwqI ]1] rhwau ]

raam ko naam japo dhin raathee ||1|| rehaao ||

I meditate on the Name of the Lord, day and night. ||1||Pause||

rWgin rWgau sIvin sIvau ]

raa(n)gan raa(n)go seevan seevo ||

I dye myself in the color of the Lord, and sew what has to be sewn.

rwm nwm ibnu GrIA n jIvau ]2]

raam naam bin ghareea n jeevo ||2||

Without the Lord's Name, I cannot live, even for a moment. ||2||

Bgiq krau hir ky gun gwvau ]

bhagath karo har kae gun gaavo ||

I perform devotional worship, and sing the Glorious Praises of the Lord.

AwT phr Apnw Ksmu iDAwvau ]3]

aat(h) pehar apanaa khasam dhhiaavo ||3||

Twenty-four hours a day, I meditate on my Lord and Master. ||3||

suieny kI sUeI rupy kw Dwgw ]

sueinae kee sooee rupae kaa dhhaagaa ||

My needle is gold, and my thread is silver.

nwmy kw icqu hir sau lwgw ]4]3]

naamae kaa chith har so laagaa ||4||3||

Naam Dayv's mind is attached to the Lord. ||4||3||

Link to comment
Share on other sites

ਰਾਂਗਨਿ ਰਾਂਗਉ ਸੀਵਨਿ ਸੀਵਉ ਰਾਮ ਨਾਮ ਬਿਨੁ ਘਰੀਅ ਜੀਵਉ ॥੨॥

Rāʼngan rāʼnga▫o sīvan sīva▫o. Rām nām bin gẖarī▫a na jīva▫o. ||2||

I dye myself in the color of the Lord, and sew what has to be sewn. Without the Lord's Name, I cannot live, even for a moment. ||2||

ਰਾਂਗਨਿ = ਉਹ ਭਾਂਡਾ ਜਿਸ ਵਿਚ ਨੀਲਾਰੀ ਕੱਪੜੇ ਰੰਗਦਾ ਹੈ, ਮੱਟੀ। ਰਾਂਗਉ = ਮੈਂ ਰੰਗਦਾ ਹਾਂ। ਸੀਵਨਿ = ਸੀਊਣ, ਨਾਮ ਦੀ ਸੀਊਣ। ਸੀਵਉ = ਮੈਂ ਸੀਊਂਦਾ ਹਾਂ। ਘਰੀਅ = ਇਕ ਘੜੀ ਭੀ। ਨ ਜੀਵਉ = ਮੈਂ ਜੀਊ ਨਹੀਂ ਸਕਦਾ।੨। (ਇਸ ਸਰੀਰ) ਮੱਟੀ ਵਿਚ ਮੈਂ (ਆਪਣੇ ਆਪ ਨੂੰ ਨਾਮ ਨਾਲ) ਰੰਗ ਰਿਹਾ ਹਾਂ ਤੇ ਪ੍ਰਭੂ ਦੇ ਨਾਮ ਦੀ ਸੀਊਣ ਸੀਊਂ ਰਿਹਾ ਹਾਂ, ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਇਕ ਘੜੀ ਭਰ ਭੀ ਨਹੀਂ ਜੀਉ ਸਕਦਾ।੨।

:waheguru:

Link to comment
Share on other sites

This Shabad is by Bhai Gurdaas Ji in Vaars Bhai Gurdaas on Pannaa 10

ibpu sudwmw dwildI bwl sKweI imqR sdwey]

lwgU hoeI bwmHxI iml jgdIs dildR gvwey]

cilAw gxdw gtIAW ikaukir jweIAY kauxu imlwey]

phuqw ngir duAwrkw isMG duAwr Kloqw jwey]

dUrhu dyiK fMfauiq kir Cif isMGwsxu hir jI Awey]

pihly dy prdKxw pYrI pY ky lY gl lwey]

crxodku lY pYr Doie isMGwsxu auqy bYTwey]

puCy kuslu ipAwru kir gur syvw dI kQw suxwey]

lY ky qMdlu cibEnu ivdw kry AgY phucwvY]

cwr pdwrQ skuic pTwey ]9]

bip sudhaamaa dhaalidhee baal sakhaaee mithr sadhaaeae||

laagoo hoee baamhanee mil jagadhees dhalidhr gavaaeae||

chaliaa ganadhaa gatteeaaa(n) kioukar jaaeeai koun milaaeae||

pahuthaa nagar dhuaarakaa si(n)gh dhuaar khalothaa jaaeae||

dhoorahu dhaekh dda(n)ddouth kar shhadd si(n)ghaasan har jee aaeae||

pehilae dhae paradhakhanaa pairee pai kae lai gal laaeae||

charanodhak lai pair dhhoe si(n)ghaasan outhae bait(h)aaeae||

pushhae kusal piaar kar gur saevaa dhee kathhaa sunaaeae||

lai kae tha(n)dhal chabioun vidhaa karae agai pahuchaavai||

chaar padhaarathh sakuch pat(h)aaeae ||9||

Sudama, a poor Brahman, was known to be a friend of Krishna from childhood.

His Brahmin wife always pestered him as to why he did not go to Lord Krishna to alleviate his poverty.

He was perplexed and pondered over how he could get re-introduced to Krishna, who could help him meet the Lord.

He reached the town of Duaraka and stood before the main gate (of the palace of Krishna).

Seeing him from a distance, Krishna, the Lord, bowed and leaving his throne came to Sudama.

First he circumambulated around Sudama and then touching his feet he embraced him.

Washing his feet he took that water and made Sudama sit on the throne.

Then Krishna lovingly enquired about his welfare and talked about the time when they were together in the service of the guru (Sandipani).

Krishna asked for the rice sent by Sudama's wife and after eating, came out to see off his friend Sudama.

Though all the four boons (righteousness, wealth, fulfilment of desire and liberation) were given to Sudama by Krishna, Krishna's humbleness still made him feel totally helpless.(9)

P.S. Gurfateh ji, Although an explanation has been given as above in sikhitothemax, I am unable to understand the Shabad. Could anyone please explain further. Thanks.

:waheguru:

Link to comment
Share on other sites

Guru Ram Das Ji, Raag Dhanaasri.:

ਧਨਾਸਰੀ ਮਹਲਾ ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ਰਹਾਉ

Ḏẖanāsrī mėhlā 4. Mere sāhā mai har ḏarsan sukẖ ho▫e. Hamrī beḏan ṯū jānṯā sāhā avar ki▫ā jānai ko▫e. Rahā▫o.

Dhanaasaree, Fourth Mehl: O my King, beholding the Blessed Vision of the Lord's Darshan, I am at peace. You alone know my inner pain, O King; what can anyone else know? ||Pause||

ਦਰਸਨ ਸੁਖੁ = ਦਰਸਨ ਦਾ ਆਤਮਕ ਆਨੰਦ। ਹੋਇ = ਮਿਲ ਜਾਏ। ਬੇਦਨਿ = (ਦਿਲ ਦੀ) ਪੀੜ। ਅਵਰੁ ਕੋਇ = ਹੋਰ ਕੋਈ।ਰਹਾਉ। ਹੇ ਮੇਰੇ ਪਾਤਿਸ਼ਾਹ! (ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ?।ਰਹਾਉ।

ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥

Sācẖā sāhib sacẖ ṯū mere sāhā ṯerā kī▫ā sacẖ sabẖ ho▫e. Jẖūṯẖā kis ka▫o ākẖī▫ai sāhā ḏūjā nāhī ko▫e. ||1||

O True Lord and Master, You are truly my King; whatever You do, all that is True. Who should I call a liar? There is no other than You, O King. ||1||

ਸਚੁ = ਸਦਾ-ਥਿਰ ਰਹਿਣ ਵਾਲਾ। ਕਉ = ਨੂੰ। ਕਿਸ ਕਉ = {ਲਫ਼ਜ਼ 'ਕਿਸੁ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ}।੧। ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ)। ਹੇ ਪਾਤਿਸ਼ਾਹ! (ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ।੧।

ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥

Sabẖnā vicẖ ṯū varaṯḏā sāhā sabẖ ṯujẖėh ḏẖi▫āvahi ḏin rāṯ. Sabẖ ṯujẖ hī thāvhu mangḏe mere sāhā ṯū sabẖnā karahi ik ḏāṯ. ||2||

You are pervading and permeating in all; O King, everyone meditates on You, day and night. Everyone begs of You, O my King; You alone give gifts to all. ||2||

ਵਰਤਦਾ = ਮੌਜੂਦ। ਸਭਿ = ਸਾਰੇ। ਥਾਵਹੁ = ਪਾਸੋਂ। ਤੂ ਇਕ-ਇਕ ਤੂ ਹੀ।੨। ਹੇ ਮੇਰੇ ਪਾਤਿਸ਼ਾਹ! ਤੂੰ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪਾਸੋਂ ਹੀ (ਮੰਗਾਂ) ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ।੨।

ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥

Sabẖ ko ṯujẖ hī vicẖ hai mere sāhā ṯujẖ ṯe bāhar ko▫ī nāhi. Sabẖ jī▫a ṯere ṯū sabẖas ḏā mere sāhā sabẖ ṯujẖ hī māhi samāhi. ||3||

All are under Your Power, O my King; none at all are beyond You. All beings are Yours-You belong to all, O my King. All shall merge and be absorbed in You. ||3||

ਸਭੁ ਕੋ = ਹਰੇਕ ਜੀਵ। ਤੇ = ਤੋਂ। ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਮਾਹਿ = ਵਿਚ।੩। ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ।੩।

ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥

Sabẖnā kī ṯū ās hai mere pi▫āre sabẖ ṯujẖėh ḏẖi▫āvahi mere sāh. Ji▫o bẖāvai ṯi▫o rakẖ ṯū mere pi▫āre sacẖ Nānak ke pāṯisāh. ||4||7||13||

You are the hope of all, O my Beloved; all meditate on You, O my King. As it pleases You, protect and preserve me, O my Beloved; You are the True King of Nanak. ||4||7||13||

ਸਾਹ = ਹੇ ਸ਼ਾਹ! ਪਾਤਿਸ਼ਾਹ = ਹੇ ਪਾਤਿਸ਼ਾਹ! ਸਚੁ = ਸਦਾ-ਥਿਰ।੪। ਹੇ ਮੇਰੇ ਪਿਆਰੇ ਪਾਤਿਸ਼ਾਹ! ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ। ਹੇ ਨਾਨਕ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ।੪।੭।੧੩। ❀ ਨੋਟ: ੭ ਸ਼ਬਦ 'ਘਰੁ ੫' ਦੇ ਹਨ। ਧਨਾਸਰੀ ਵਿਚ ਗੁਰੂ ਰਾਮਦਾਸ ਜੀ ਦੇ ਕੁੱਲ ੧੩ ਸ਼ਬਦ ਹਨ। ਘਰੁ ੧ = ੬। ਘਰੁ ੫ = ੭। ਜੋੜ ੧੩।

Ang. 670

srigranth.org

Link to comment
Share on other sites

Guru Arjan Dev Ji, Sriraag :

ਸਿਰੀਰਾਗੁ ਮਹਲਾ ੫ ॥ ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ ॥ ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ ॥ ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ ॥ ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ ॥੧॥

Sirīrāg mėhlā 5. Jā ka▫o muskal aṯ baṇai dẖo▫ī ko▫e na ḏe▫e. Lāgū ho▫e ḏusmanā sāk bẖė bẖaj kẖale. Sabẖo bẖajai āsrā cẖukai sabẖ asrā▫o. Cẖiṯ āvai os pārbarahm lagai na ṯaṯī vā▫o. ||1||

Siree Raag, Fifth Mehl: When you are confronted with terrible hardships, and no one offers you any support, when your friends turn into enemies, and even your relatives have deserted you, and when all support has given way, and all hope has been lost - if you then come to remember the Supreme Lord God, even the hot wind shall not touch you. ||1||

ਕਉ = ਨੂੰ। ਅਤਿ = ਵਡੀ। ਮੁਸਕਲੁ = ਬਿਪਤਾ। ਢੋਈ = ਆਸਰਾ। ਲਾਗੂ = ਮਾਰੂ। ਭਜਿ ਖਲੇ = ਦੌੜ ਗਏ। ਚੁਕੈ = ਮੁੱਕ ਜਾਏ। ਅਸਰਾਉ = ਆਸਰਾ। ਓਸੁ ਚਿਤਿ = ਉਸ ਦੇ ਚਿੱਤ ਵਿੱਚ।੧।

ਜਿਸ ਮਨੁੱਖ ਨੂੰ (ਕੋਈ) ਭਾਰੀ ਬਿਪਤਾ ਆ ਪਏ (ਜਿਸ ਤੋਂ ਬਚਣ ਲਈ) ਕੋਈ ਮਨੁੱਖ ਉਸ ਨੂੰ ਸਹਾਰਾ ਨਾਹ ਦੇਵੇ, ਵੈਰੀ ਉਸ ਦੇ ਮਾਰੂ ਬਣ ਜਾਣ, ਉਸ ਦੇ ਸਾਕ-ਸਨਬੰਧੀ ਉਸ ਤੋਂ ਪਰੇ ਦੌੜ ਜਾਣ, ਉਸ ਦਾ ਹਰੇਕ ਕਿਸਮ ਦਾ ਆਸਰਾ ਖ਼ਤਮ ਹੋ ਜਾਏ, ਹਰੇਕ ਤਰ੍ਹਾਂ ਦਾ ਸਹਾਰਾ ਮੁੱਕ ਜਾਏ, ਜੇ ਉਸ (ਬਿਪਤਾ = ਮਾਰੇ) ਮਨੁੱਖ ਦੇ ਹਿਰਦੇ ਵਿਚ ਪਰਮਾਤਮਾ (ਯਾਦ) ਆ ਜਾਏ, ਤਾ ਉਸ ਦਾ ਵਾਲ ਭੀ ਵਿੰਗਾ ਨਹੀਂ ਹੁੰਦਾ।੧।

ਸਾਹਿਬੁ ਨਿਤਾਣਿਆ ਕਾ ਤਾਣੁ ॥ ਆਇ ਨ ਜਾਈ ਥਿਰੁ ਸਦਾ ਗੁਰ ਸਬਦੀ ਸਚੁ ਜਾਣੁ ॥੧॥ ਰਹਾਉ ॥

Sāhib niṯāṇi▫ā kā ṯāṇ. Ā▫e na jā▫ī thir saḏā gur sabḏī sacẖ jāṇ. ||1|| rahā▫o.

Our Lord and Master is the Power of the powerless. He does not come or go; He is Eternal and Permanent. Through the Word of the Guru's Shabad, He is known as True. ||1||Pause||

ਆਇ ਨ ਜਾਈ = ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ। ਥਿਰੁ = ਕਾਇਮ ਰਹਿਣ ਵਾਲਾ। ਸਚੁ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ। ਜਾਣੁ = ਜਾਣ-ਪਛਾਣ ਪਾ, ਡੂੰਘੀ ਸਾਂਝ ਬਣਾ।੧।ਰਹਾਉ।

ਮਾਲਕ-ਪ੍ਰਭੂ ਕਮਜ਼ੋਰਾਂ ਦਾ ਸਹਾਰਾ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ, ਸਦਾ ਹੀ ਕਾਇਮ ਰਹਿਣ ਵਾਲਾ ਹੈ। (ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਬਣਾ।੧।ਰਹਾਉ।

ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ ॥ ਦਮੜਾ ਪਲੈ ਨਾ ਪਵੈ ਨਾ ਕੋ ਦੇਵੈ ਧੀਰ ॥ ਸੁਆਰਥੁ ਸੁਆਉ ਨ ਕੋ ਕਰੇ ਨਾ ਕਿਛੁ ਹੋਵੈ ਕਾਜੁ ॥ ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਹਚਲੁ ਹੋਵੈ ਰਾਜੁ ॥੨॥

Je ko hovai ḏublā nang bẖukẖ kī pīr. Ḏamṛā palai nā pavai nā ko ḏevai ḏẖīr. Su▫ārath su▫ā▫o na ko kare nā kicẖẖ hovai kāj. Cẖiṯ āvai os pārbarahm ṯā nihcẖal hovai rāj. ||2||

If you are weakened by the pains of hunger and poverty, with no money in your pockets, and no one will give you any comfort, and no one will satisfy your hopes and desires, and none of your works is accomplished - if you then come to remember the Supreme Lord God, you shall obtain the eternal kingdom. ||2||

ਦੁਬਲਾ = ਕਮਜ਼ੋਰ। ਪੀਰ = ਪੀੜਾ, ਦੁੱਖ। ਧੀਰ = ਧੀਰਜ, ਹੌਸਲਾ, ਧਰਵਾਸ। ਸੁਆਰਥੁ = ਆਪਣੀ ਗ਼ਰਜ਼। ਸੁਆਉ = ਸੁਆਰਥ, ਮਨੋਰਥ। ਨਿਹਚਲੁ = ਅਟੱਲ।੨।

ਜੇ ਕੋਈ ਮਨੁੱਖ (ਅਜੇਹਾ) ਕਮਜ਼ੋਰ ਹੋ ਜਾਏ (ਕਿ) ਭੁੱਖ ਨੰਗ ਦਾ ਦੁੱਖ (ਉਸ ਨੂੰ ਹਰ ਵੇਲੇ ਖਾਂਦਾ ਰਹੇ), ਜੇ ਉਸ ਦੇ ਪੱਲੇ ਪੈਸਾ ਨਾਹ ਹੋਵੇ, ਕੋਈ ਮਨੁੱਖ ਉਸ ਨੂੰ ਹੌਸਲਾ ਨਾ ਦੇਵੇ; ਕੋਈ ਮਨੁੱਖ ਉਸ ਦੀ ਲੋੜ = ਗ਼ਰਜ਼ ਪੂਰੀ ਨਾਹ ਕਰੇ, ਉਸ ਪਾਸੋਂ ਆਪਣਾ ਕੋਈ ਕੰਮ ਸਿਰੇ ਨਾਹ ਚੜ੍ਹ ਸਕੇ (ਅਜੇਹੀ ਦੁਰਦਸ਼ਾ ਵਿਚ ਹੁੰਦਿਆਂ ਭੀ) ਜੇ ਪਰਮਾਤਮਾ ਉਸ ਦੇ ਚਿੱਤ ਵਿਚ ਆ ਵੱਸੇ, ਤਾਂ ਉਸ ਦਾ ਅਟੱਲ ਰਾਜ ਬਣ ਜਾਂਦਾ ਹੈ (ਭਾਵ, ਉਸ ਦੀ ਆਤਮਕ ਅਵਸਥਾ ਅਜੇਹੇ ਬਾਦਸ਼ਾਹਾਂ ਵਾਲੀ ਹੋ ਜਾਂਦੀ ਹੈ ਜਿਨ੍ਹਾਂ ਦਾ ਰਾਜ ਕਦੇ ਨਾਹ ਡੋਲੇ)।੨।

ਜਾ ਕਉ ਚਿੰਤਾ ਬਹੁਤੁ ਬਹੁਤੁ ਦੇਹੀ ਵਿਆਪੈ ਰੋਗੁ ॥ ਗ੍ਰਿਸਤਿ ਕੁਟੰਬਿ ਪਲੇਟਿਆ ਕਦੇ ਹਰਖੁ ਕਦੇ ਸੋਗੁ ॥ ਗਉਣੁ ਕਰੇ ਚਹੁ ਕੁੰਟ ਕਾ ਘੜੀ ਨ ਬੈਸਣੁ ਸੋਇ ॥ ਚਿਤਿ ਆਵੈ ਓਸੁ ਪਾਰਬ੍ਰਹਮੁ ਤਨੁ ਮਨੁ ਸੀਤਲੁ ਹੋਇ ॥੩॥

Jā ka▫o cẖinṯā bahuṯ bahuṯ ḏehī vi▫āpai rog. Garisaṯ kutamb paleti▫ā kaḏe harakẖ kaḏe sog. Ga▫oṇ kare cẖahu kunt kā gẖaṛī na baisaṇ so▫e. Cẖiṯ āvai os pārbarahm ṯan man sīṯal ho▫e. ||3||

When you are plagued by great and excessive anxiety, and diseases of the body; when you are wrapped up in the attachments of household and family, sometimes feeling joy, and then other times sorrow; when you are wandering around in all four directions, and you cannot sit or sleep even for a moment - if you come to remember the Supreme Lord God, then your body and mind shall be cooled and soothed. ||3||

ਦੇਹੀ = ਸਰੀਰ (ਨੂੰ)। ਵਿਆਪੈ = ਜ਼ੋਰ ਪਾ ਲਏ। ਗ੍ਰਿਸਤਿ = ਗ੍ਰਿਹਸਤ ਵਿਚ। ਹਰਖੁ = ਖ਼ੁਸ਼ੀ। ਸੋਗੁ = ਚਿੰਤਾ। ਗਉਣੁ = ਗਮਨ, ਭ੍ਰਮਨ। ਬੈਸਣੁ = ਬੈਠਣਾ, ਆਰਾਮ। ਸੋਇ = ਉਹ ਮਨੁੱਖ।੩।

ਜਿਸ ਮਨੁੱਖ ਨੂੰ ਹਰ ਵੇਲੇ ਬੜੀ ਚਿੰਤਾ ਬਣੀ ਰਹੇ, ਜਿਸ ਦੇ ਸਰੀਰ ਨੂੰ (ਕੋਈ ਨ ਕੋਈ) ਰੋਗ ਗ੍ਰਸੀ ਰੱਖੇ, ਜੇਹੜਾ ਗ੍ਰਿਹਸਤ (ਦੇ ਜੰਜਾਲ) ਵਿਚ ਪਰਵਾਰ (ਦੇ ਜੰਜਾਲ) ਵਿਚ (ਸਦਾ) ਫਸਿਆ ਰਹੇ, ਜਿਸ ਨੂੰ ਕਦੇ ਕੋਈ ਖ਼ੁਸ਼ੀ ਹੈ ਤੇ ਕਦੇ ਕੋਈ ਗ਼ਮ ਘੇਰੀ ਰਖਦਾ ਹੈ, ਜੇਹੜਾ ਮਨੁੱਖ ਸਾਰੀ ਧਰਤੀ ਉੱਤੇ ਇਸ ਤਰ੍ਹਾਂ ਭਟਕਦਾ ਫਿਰਦਾ ਹੈ ਕਿ ਉਸ ਨੂੰ ਘੜੀ ਭਰ ਬਹਿਣਾ ਭੀ ਨਸੀਬ ਨਹੀਂ ਹੁੰਦਾ, ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿੱਚ ਆ ਵੱਸੇ, ਤਾਂ ਉਸ ਦਾ ਤਨ ਸ਼ਾਂਤ ਹੋ ਜਾਂਦਾ ਹੈ ਉਸ ਦਾ ਮਨ (ਸੰਤੋਖ ਨਾਲ) ਠੰਢਾ-ਠਾਰ ਹੋ ਜਾਂਦਾ ਹੈ।੩।

ਕਾਮਿ ਕਰੋਧਿ ਮੋਹਿ ਵਸਿ ਕੀਆ ਕਿਰਪਨ ਲੋਭਿ ਪਿਆਰੁ ॥ ਚਾਰੇ ਕਿਲਵਿਖ ਉਨਿ ਅਘ ਕੀਏ ਹੋਆ ਅਸੁਰ ਸੰਘਾਰੁ ॥ ਪੋਥੀ ਗੀਤ ਕਵਿਤ ਕਿਛੁ ਕਦੇ ਨ ਕਰਨਿ ਧਰਿਆ ॥ ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਮਖ ਸਿਮਰਤ ਤਰਿਆ ॥੪॥

Kām karoḏẖ mohi vas kī▫ā kirpan lobẖ pi▫ār. Cẖāre kilvikẖ un agẖ kī▫e ho▫ā asur sangẖār. Pothī gīṯ kaviṯ kicẖẖ kaḏe na karan ḏẖari▫ā. Cẖiṯ āvai os pārbarahm ṯā nimakẖ simraṯ ṯari▫ā. ||4||

When you are under the power of sexual desire, anger and worldly attachment, or a greedy miser in love with your wealth; if you have committed the four great sins and other mistakes; even if you are a murderous fiend who has never taken the time to listen to sacred books, hymns and poetry - if you then come to remember the Supreme Lord God, and contemplate Him, even for a moment, you shall be saved. ||4||

ਕਾਮਿ = ਕਾਮ ਨੇ। ਮੋਹਿ = ਮੋਹ ਨੇ। ਕਿਰਪਨ = ਕੰਜੂਸ। ਲੋਭਿ = ਲੋਭ ਵਿਚ। ਕਿਲਵਿਖ = ਪਾਪ। ਉਨਿ = ਉਸ ਨੇ। ਅਘ = ਪਾਪ। ਚਾਰੇ ਕਿਲਵਿਖ = {ਬ੍ਰਾਹਮਣ ਕੈਲੀ ਘਾਤ ਕੰਞਕਾ, ਅਣਚਾਰੀ ਕਾ ਧਾਨੁ}। ਅਸੁਰ ਸੰਘਾਰੁ = ਸੰਘਾਰਨ ਜੋਗ ਅਸੁਰ। ਕਰਨਿ = ਕੰਨ ਵਿਚ। ਕਰਨਿ ਧਰਿਆ = ਸੁਣਿਆ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ।੪।

ਜੇ ਕਿਸੇ ਮਨੁੱਖ ਨੂੰ ਕਾਮ ਨੇ ਕ੍ਰੋਧ ਨੇ ਮੋਹ ਨੇ ਆਪਣੇ ਵੱਸ ਵਿਚ ਕੀਤਾ ਹੋਇਆ ਹੋਵੇ, ਜੇ ਉਸ ਸ਼ੂਮ ਦਾ ਪਿਆਰ (ਸਦਾ) ਲੋਭ ਵਿਚ ਹੀ ਹੋਵੇ, ਜੇ ਉਸ ਨੇ (ਉਹਨਾਂ ਵਿਕਾਰਾਂ ਦੇ ਵੱਸ ਹੋ ਕੇ) ਚਾਰੇ ਹੀ ਉੱਘੇ ਪਾਪ = ਅਪਰਾਧ ਕੀਤੇ ਹੋਏ ਹੋਣ, ਜੇ ਉਹ ਅਜੇਹਾ ਭੈੜਾ ਹੋ ਗਿਆ ਹੋਵੇ ਕਿ ਉਸ ਦਾ ਮਾਰ ਦੇਣਾ ਹੀ ਚੰਗਾ ਹੋਵੇ, ਜੇ ਉਸ ਨੇ ਕਦੇ ਭੀ ਕੋਈ ਧਰਮ = ਪੁਸਤਕ ਕੋਈ ਧਰਮ = ਗੀਤ ਕੋਈ ਧਾਰਮਿਕ ਕਵਿਤਾ ਸੁਣੀ ਨਾਹ ਹੋਵੇ, ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਆ ਵੱਸੇ, ਤਾਂ ਉਹ ਅੱਖ ਦੇ ਫੋਰ ਜਿਤਨੇ ਜਿਤਨੇ ਸਮੇ ਲਈ ਹੀ ਪ੍ਰਭੂ ਦਾ ਸਿਮਰਨ ਕਰ ਕੇ (ਇਹਨਾਂ ਸਾਰੇ ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।੪।

ਸਾਸਤ ਸਿੰਮ੍ਰਿਤਿ ਬੇਦ ਚਾਰਿ ਮੁਖਾਗਰ ਬਿਚਰੇ ॥ ਤਪੇ ਤਪੀਸਰ ਜੋਗੀਆ ਤੀਰਥਿ ਗਵਨੁ ਕਰੇ ॥ ਖਟੁ ਕਰਮਾ ਤੇ ਦੁਗੁਣੇ ਪੂਜਾ ਕਰਤਾ ਨਾਇ ॥ ਰੰਗੁ ਨ ਲਗੀ ਪਾਰਬ੍ਰਹਮ ਤਾ ਸਰਪਰ ਨਰਕੇ ਜਾਇ ॥੫॥

Sāsaṯ simriṯ beḏ cẖār mukẖāgar bicẖre. Ŧape ṯapīsar jogī▫ā ṯirath gavan kare. Kẖat karmā ṯe ḏuguṇai pūjā karṯā nā▫e. Rang na lagī pārbarahm ṯā sarpar narke jā▫e. ||5||

People may recite by heart the Shaastras, the Simritees and the four Vedas; they may be ascetics, great, self-disciplined Yogis; they may visit sacred shrines of pilgrimage and perform the six ceremonial rituals, over and over again, performing worship services and ritual bathing. Even so, if they have not embraced love for the Supreme Lord God, then they shall surely go to hell. ||5||

ਪਦਅਰਥ: ਮੁਖਾਗਰ = {ਮੁਖ ਅੱਗ੍ਰ} ਜ਼ਬਾਨੀ। ਬਿਚਰੇ = ਵਿਚਾਰ ਸਕੇ। ਤੀਰਥਿ = ਤੀਰਥ ਉਤੇ। ਨਾਇ = ਨਾ ਕੇ। ਖਟੁ = ਛੇ। ਸਰਪਰ = ਜ਼ਰੂਰ।੫।

ਜੇ ਕੋਈ ਮਨੁੱਖ ਚਾਰੇ ਵੇਦ ਸਾਰੇ ਸ਼ਾਸਤ੍ਰ ਤੇ ਸਾਰੀਆਂ ਸਿਮ੍ਰਿਤੀਆਂ ਨੂੰ ਮੂੰਹ-ਜ਼ਬਾਨੀ (ਉਚਾਰ ਕੇ) ਵਿਚਾਰ ਸਕਦਾ ਹੋਵੇ, ਜੇ ਉਹ ਵੱਡੇ ਵੱਡੇ ਤਪੀਆਂ ਤੇ ਜੋਗੀਆਂ ਵਾਂਗ (ਹਰੇਕ) ਤੀਰਥ ਉਤੇ ਜਾਂਦਾ ਹੋਵੇ, ਜੇ ਉਹ (ਤੀਰਥਾਂ ਉਤੇ) ਇਸ਼ਨਾਨ ਕਰ ਕੇ (ਦੇਵੀ ਦੇਵਤਿਆਂ ਦੀ) ਪੂਜਾ ਕਰਦਾ ਹੋਵੇ ਤੇ (ਮੰਨੇ-ਪਰਮੰਨੇ) ਛੇ (ਧਾਰਮਿਕ) ਕੰਮਾਂ ਨਾਲੋਂ ਦੂਣੇ (ਧਾਰਮਿਕ ਕਰਮ ਨਿੱਤ) ਕਰਦਾ ਹੋਵੇ; ਪਰ ਜੇ ਪਰਮਾਤਮਾ (ਦੇ ਚਰਨਾਂ) ਦਾ ਪਿਆਰ (ਉਸ ਦੇ ਅੰਦਰ) ਨਹੀਂ ਹੈ, ਤਾਂ ਉਹ ਜ਼ਰੂਰ ਨਰਕ ਵਿਚ ਹੀ ਜਾਂਦਾ ਹੈ।੫।

ਰਾਜ ਮਿਲਕ ਸਿਕਦਾਰੀਆ ਰਸ ਭੋਗਣ ਬਿਸਥਾਰ ॥ ਬਾਗ ਸੁਹਾਵੇ ਸੋਹਣੇ ਚਲੈ ਹੁਕਮੁ ਅਫਾਰ ॥ ਰੰਗ ਤਮਾਸੇ ਬਹੁ ਬਿਧੀ ਚਾਇ ਲਗਿ ਰਹਿਆ ॥ ਚਿਤਿ ਨ ਆਇਓ ਪਾਰਬ੍ਰਹਮੁ ਤਾ ਸਰਪ ਕੀ ਜੂਨਿ ਗਇਆ ॥੬॥

Rāj milak sikḏārī▫ā ras bẖogaṇ bisthār. Bāg suhāve sohṇe cẖalai hukam afār. Rang ṯamāse baho biḏẖī cẖā▫e lag rahi▫ā. Cẖiṯ na ā▫i▫o pārbarahm ṯā sarap kī jūn ga▫i▫ā. ||6||

You may possess empires, vast estates, authority over others, and the enjoyment of myriad of pleasures; you may have delightful and beautiful gardens, and issue unquestioned commands; you may have enjoyments and entertainments of all sorts and kinds, and continue to enjoy exciting pleasures - and yet, if you do not come to remember the Supreme Lord God, you shall be reincarnated as a snake. ||6||

ਮਿਲਕ = ਮਿਲਖ, ਜ਼ਮੀਨ। ਅਫਾਰ = ਆਫਰੇ ਹੋਏ ਦਾ, ਅਹੰਕਾਰੀ ਦਾ। ਚਾਇ = ਚਾ ਵਿਚ।੬।

ਜੇ ਕਿਸੇ ਮਨੁੱਖ ਨੂੰ (ਮੁਲਕਾਂ ਦੇ) ਰਾਜ ਮਿਲੇ ਹੋਏ ਹੋਣ, ਬੇਅੰਤ ਜ਼ਮੀਨਾਂ ਦੀ ਮਾਲਕੀ ਮਿਲੀ ਹੋਵੇ, ਜੇ (ਉਸ ਦੀਆਂ ਹਰ ਥਾਂ) ਸਰਦਾਰੀਆਂ ਬਣੀਆਂ ਹੋਈਆਂ ਹੋਣ, ਦੁਨੀਆ ਦੇ ਅਨੇਕਾਂ ਪਦਾਰਥਾਂ ਦੇ ਭੋਗ ਭੋਗਦਾ ਹੋਵੇ, ਜੇ ਉਸ ਦੇ ਪਾਸ ਸੋਹਣੇ ਸੁੰਦਰ ਬਾਗ਼ ਹੋਣ, ਜੇ (ਇਹਨਾਂ ਸਾਰੇ ਪਦਾਰਥਾਂ ਦੀ ਮਲਕੀਅਤ ਦੇ ਕਾਰਨ ਉਸ) ਅਹੰਕਾਰੀ (ਹੋਏ) ਦਾ ਹੁਕਮ ਹਰ ਕੋਈ ਮੰਨਦਾ ਹੋਵੇ, ਜੇ ਉਹ ਦੁਨੀਆ ਦੇ ਕਈ ਕਿਸਮਾਂ ਦੇ ਰੰਗ-ਤਮਾਸ਼ਿਆਂ ਵਿਚ ਚਾ-ਮਲਾਰ ਵਿਚ ਰੁੱਝਾ ਰਹਿੰਦਾ ਹੋਵੇ, ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਕਦੇ ਨਾਹ ਆਇਆ ਹੋਵੇ ਤਾਂ ਉਸ ਨੂੰ ਸੱਪ ਦੀ ਜੂਨ ਵਿਚ ਗਿਆ ਸਮਝੋ।੬।

ਬਹੁਤੁ ਧਨਾਢਿ ਅਚਾਰਵੰਤੁ ਸੋਭਾ ਨਿਰਮਲ ਰੀਤਿ ॥ ਮਾਤ ਪਿਤਾ ਸੁਤ ਭਾਈਆ ਸਾਜਨ ਸੰਗਿ ਪਰੀਤਿ ॥ ਲਸਕਰ ਤਰਕਸਬੰਦ ਬੰਦ ਜੀਉ ਜੀਉ ਸਗਲੀ ਕੀਤ ॥ ਚਿਤਿ ਨ ਆਇਓ ਪਾਰਬ੍ਰਹਮੁ ਤਾ ਖੜਿ ਰਸਾਤਲਿ ਦੀਤ ॥੭॥

Bahuṯ ḏẖanādẖ acẖārvanṯ sobẖā nirmal rīṯ. Māṯ piṯā suṯ bẖā▫ī▫ā sājan sang parīṯ. Laskar ṯarkasbanḏ banḏ jī▫o jī▫o saglī kīṯ. Cẖiṯ na ā▫i▫o pārbarahm ṯā kẖaṛ rasāṯal ḏīṯ. ||7||

You may possess vast riches, maintain virtuous conduct, have a spotless reputation and observe religious customs; you may have the loving affections of mother, father, children, siblings and friends; you may have armies well-equipped with weapons, and all may salute you with respect; But still, if you do not come to remember the Supreme Lord God, then you shall be taken and consigned to the most hideous hell! ||7||

ਅਚਾਰਵੰਤੁ = ਚੰਗੀ ਰਹਿਣੀ = ਬਹਿਣੀ ਵਾਲਾ। ਸੁਤ = ਪੁੱਤਰ। ਤਰਕਸਬੰਦ ਲਸਕਰ = ਤਰਕਸ਼ ਬੰਨ੍ਹਣ ਵਾਲੇ ਜੋਧਿਆਂ ਦੇ ਲਸ਼ਕਰ। ਬੰਦ = ਬੰਦਨਾ। ਜੀਉ ਜੀਉ = ਜੀ ਜੀ! ਖੜਿ = ਲੈ ਜਾ ਕੇ। ਰਸਾਤਲਿ = ਰਸਾਤਲ ਵਿਚ, ਨਰਕ ਵਿਚ।੭।

ਜੇ ਕੋਈ ਮਨੁੱਖ ਬੜੇ ਧਨ ਵਾਲਾ ਹੋਵੇ, ਚੰਗੀ ਰਹਿਣੀ-ਬਹਿਣੀ ਵਾਲਾ ਹੋਵੇ, ਸੋਭਾ ਵਾਲਾ ਹੋਵੇ ਤੇ ਸਾਫ਼ ਸੁਥਰੀ ਜੀਵਨ-ਮਰਯਾਦਾ ਵਾਲਾ ਹੋਵੇ, ਜੇ ਉਸ ਦਾ ਆਪਣੇ ਮਾਂ ਪਿਉ ਪੁੱਤਰਾਂ ਭਰਾਵਾਂ ਤੇ ਸੱਜਣਾਂ-ਮਿੱਤਰਾਂ ਨਾਲ ਪ੍ਰੇਮ ਹੋਵੇ, ਜੇ ਤਰਕਸ਼ ਬੰਨ੍ਹਣ ਵਾਲੇ ਜੋਧਿਆਂ ਦੇ ਲਸ਼ਕਰ ਉਸ ਨੂੰ ਸਲਾਮਾਂ ਕਰਦੇ ਹੋਣ, ਸਾਰੀ ਸ੍ਰਿਸ਼ਟੀ ਹੀ ਉਸ ਨੂੰ 'ਜੀ ਜੀ' ਆਖਦੀ ਹੋਵੇ, ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਨਹੀਂ ਵੱਸਦਾ ਤਾਂ ਉਹ (ਆਖ਼ਰ) ਲਿਜਾ ਕੇ ਨਰਕ ਵਿਚ ਪਾਇਆ ਜਾਂਦਾ ਹੈ।੭।

ਕਾਇਆ ਰੋਗੁ ਨ ਛਿਦ੍ਰੁ ਕਿਛੁ ਨਾ ਕਿਛੁ ਕਾੜਾ ਸੋਗੁ ॥ ਮਿਰਤੁ ਨ ਆਵੀ ਚਿਤਿ ਤਿਸੁ ਅਹਿਨਿਸਿ ਭੋਗੈ ਭੋਗੁ ॥ ਸਭ ਕਿਛੁ ਕੀਤੋਨੁ ਆਪਣਾ ਜੀਇ ਨ ਸੰਕ ਧਰਿਆ ॥ ਚਿਤਿ ਨ ਆਇਓ ਪਾਰਬ੍ਰਹਮੁ ਜਮਕੰਕਰ ਵਸਿ ਪਰਿਆ ॥੮॥

Kā▫i▫ā rog na cẖẖiḏar kicẖẖ nā kicẖẖ kāṛā sog. Miraṯ na āvī cẖiṯ ṯis ahinis bẖogai bẖog. Sabẖ kicẖẖ kīṯon āpṇā jī▫e na sank ḏẖari▫ā. Cẖiṯ na ā▫i▫o pārbarahm jamkankar vas pari▫ā. ||8||

You may have a body free of disease and deformity, and have no worries or grief at all; you may be unmindful of death, and night and day revel in pleasures; you may take everything as your own, and have no fear in your mind at all; but still, if you do not come to remember the Supreme Lord God, you shall fall under the power of the Messenger of Death. ||8||

ਕਾਇਆ = ਸਰੀਰ। ਛਿਦ੍ਰੁ = ਨੁਕਸ, ਛੇਕ, ਐਬ। ਕਾੜਾ = ਫ਼ਿਕਰ, ਚਿੰਤਾ। ਮਿਰਤੁ = {मृत्यु} ਮੌਤ। ਅਹਿ = ਦਿਨ। ਨਿਸਿ = ਰਾਤ। ਜੀਇ = ਜਿੰਦ ਵਿਚ, ਦਿਲ ਵਿਚ। ਸੰਕ = ਸ਼ੰਕਾ, ਝਾਕਾ। ਕੰਕਰ = ਕਿੰਕਰ, ਨੌਕਰ। ਵਸਿ = ਵੱਸ ਵਿਚ।੮।

ਜੇ ਕਿਸੇ ਮਨੁੱਖ ਦੇ ਸਰੀਰ ਨੂੰ ਕਦੇ ਕੋਈ ਰੋਗ ਨਾਹ ਲੱਗਾ ਹੋਵੇ, ਕੋਈ ਕਿਸੇ ਤਰ੍ਹਾਂ ਦੀ ਤਕਲਫ਼ਿ ਨਾਹ ਆਈ ਹੋਵੇ, ਕਿਸੇ ਤਰ੍ਹਾਂ ਦਾ ਕੋਈ ਚਿੰਤਾ-ਫ਼ਿਕਰ ਉਸ ਨੂੰ ਨਾਹ ਹੋਵੇ, ਜੇ ਉਸ ਨੂੰ ਕਦੇ ਮੌਤ (ਦਾ ਫ਼ਿਕਰ) ਚੇਤੇ ਨਾਹ ਆਇਆ ਹੋਵੇ, ਜੇ ਉਹ ਦਿਨ ਰਾਤ ਦੁਨੀਆ ਦੇ ਭੋਗ ਭੋਗਦਾ ਰਹਿੰਦਾ ਹੋਵੇ, ਜੇ ਉਸ ਨੇ ਦੁਨੀਆ ਦੀ ਹਰੇਕ ਚੀਜ਼ ਨੂੰ ਆਪਣੀ ਬਣਾ ਲਿਆ ਹੋਵੇ, ਕਦੇ ਉਸ ਦੇ ਚਿਤ ਵਿਚ (ਆਪਣੀ ਮਲਕੀਅਤ ਬਾਰੇ) ਕੋਈ ਸ਼ੰਕਾ ਨਾਹ ਉਠਿਆ ਹੋਵੇ, ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਕਦੇ ਨਹੀਂ ਆਇਆ ਤਾਂ ਉਹ ਅੰਤ ਜਮਰਾਜ ਦੇ ਦੂਤਾਂ ਦੇ ਵੱਸ ਪੈਂਦਾ ਹੈ।੮।

ਕਿਰਪਾ ਕਰੇ ਜਿਸੁ ਪਾਰਬ੍ਰਹਮੁ ਹੋਵੈ ਸਾਧੂ ਸੰਗੁ ॥ ਜਿਉ ਜਿਉ ਓਹੁ ਵਧਾਈਐ ਤਿਉ ਤਿਉ ਹਰਿ ਸਿਉ ਰੰਗੁ ॥ ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਨ ਦੂਜਾ ਥਾਉ ॥ ਸਤਿਗੁਰ ਤੁਠੈ ਪਾਇਆ ਨਾਨਕ ਸਚਾ ਨਾਉ ॥੯॥੧॥੨੬॥

Kirpā kare jis pārbarahm hovai sāḏẖū sang. Ji▫o ji▫o oh vaḏẖā▫ī▫ai ṯi▫o ṯi▫o har si▫o rang. Ḏuhā siri▫ā kā kẖasam āp avar na ḏūjā thā▫o. Saṯgur ṯuṯẖai pā▫i▫ā Nānak sacẖā nā▫o. ||9||1||26||

The Supreme Lord showers His Mercy, and we find the Saadh Sangat, the Company of the Holy. The more time we spend there, the more we come to love the Lord. The Lord is the Master of both worlds; there is no other place of rest. When the True Guru is pleased and satisfied, O Nanak, the True Name is obtained. ||9||1||26||

ਓਹੁ = ਉਹ (ਸਾਧੂ ਸੰਗੁ)। ਰੰਗੁ = ਪ੍ਰੇਮ। ਤੁਠੈ = ਪ੍ਰਸੰਨ ਹੋਣ ਨਾਲ।੯।

ਜਿਸ (ਵਡ-ਭਾਗੀ) ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਸਤ ਸੰਗ ਪ੍ਰਪਤ ਹੁੰਦਾ ਹੈ (ਤੇ ਇਹ ਇਕ ਕੁਦਰਤੀ ਨਿਯਮ ਹੈ ਕਿ) ਜਿਉਂ ਜਿਉਂ ਉਹ (ਸਤ ਸੰਗ ਵਿਚ ਬੈਠਣਾ) ਵਧਾਇਆ ਜਾਂਦਾ ਹੈ ਤਿਉਂ ਤਿਉਂ ਪਰਮਾਤਮਾ ਨਾਲ ਪਿਆਰ (ਭੀ ਵਧਦਾ ਜਾਂਦਾ ਹੈ)। (ਪਰ ਦੁਨੀਆ ਦਾ ਮੋਹ ਤੇ ਪ੍ਰਭੂ-ਚਰਨਾਂ ਦਾ ਪਿਆਰ ਇਹਨਾਂ) ਦੋਹਾਂ ਪਾਸਿਆਂ ਦਾ ਮਾਲਕ ਪਰਮਾਤਮਾ ਆਪ ਹੈ (ਕਿਸੇ ਨੂੰ ਮਾਇਆ ਦੇ ਮੋਹ ਵਿਚ ਪਾਈ ਰੱਖਦਾ ਹੈ, ਕਿਸੇ ਨੂੰ ਆਪਣੇ ਚਰਨਾਂ ਦਾ ਪਿਆਰ ਬਖ਼ਸ਼ਦਾ ਹੈ, ਉਸ ਪ੍ਰਭੂ ਤੋਂ ਬਿਨਾ ਜੀਵਾਂ ਵਸਤੇ) ਕੋਈ ਹੋਰ ਦੂਜਾ ਸਹਾਰਾ ਨਹੀਂ ਹੈ। ਹੇ ਨਾਨਕ! (ਜਦੋਂ ਪ੍ਰਭੂ ਦੀ ਮਿਹਰ ਹੋਵੇ, ਤਾਂ ਉਹ ਗੁਰੂ ਮਿਲਾਂਦਾ ਹੈ, ਤੇ) ਗੁਰੂ ਦੇ ਪ੍ਰਸੰਨ ਹੋਇਆਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ।੯।੧।੨੬।

Ang. 70 - 71

kirtan

Link to comment
Share on other sites

  • 2 weeks later...

Guru Arjan Dev Ji, in Raag Kaanraa :

ਕਾਨੜਾ ਮਹਲਾ ੫ ਘਰੁ ੪

Kānṛā mėhlā 5 gẖar 4

Kaanraa, Fifth Mehl, Fourth House:

ਰਾਗ ਕਾਨੜਾ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

Ik▫oaʼnkār saṯgur parsāḏ.

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਨਾਰਾਇਨ ਨਰਪਤਿ ਨਮਸਕਾਰੈ ॥ ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤੁ ਮੋਹਿ ਤਾਰੈ ॥੧॥ ਰਹਾਉ ॥

Nārā▫in narpaṯ namaskārai. Aise gur ka▫o bal bal jā▫ī▫ai āp mukaṯ mohi ṯārai. ||1|| rahā▫o.

The one who bows in humble reverence to the Primal Lord, the Lord of all beings - I am a sacrifice, a sacrifice to such a Guru; He Himself is liberated, and He carries me across as well. ||1||Pause||

ਨਰਪਤਿ = ਨਰਾਂ ਦਾ ਪਤੀ, ਪਾਤਿਸ਼ਾਹ। ਨਮਸਕਾਰੈ = ਨਮਸਕਾਰ ਕਰਦਾ ਰਹਿੰਦਾ ਹੈ, ਸਿਰ ਨਿਵਾਂਦਾ ਰਹਿੰਦਾ ਹੈ। ਕਉ = ਤੋਂ। ਬਲਿ ਜਾਈਐ = ਸਦਕੇ ਜਾਣਾ ਚਾਹੀਦਾ ਹੈ। ਮੁਕਤੁ = (ਦੁਨੀਆ ਦੇ ਬੰਧਨਾਂ ਤੋਂ) ਸੁਤੰਤਰ। ਮੋਹਿ = ਮੈਨੂੰ। ਤਾਰੈ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ (ਪਾਰ ਲੰਘਾਣ ਦੀ ਸਮਰੱਥਾ ਰੱਖਦਾ ਹੈ)।੧।ਰਹਾਉ।

ਹੇ ਭਾਈ! (ਪ੍ਰਭੂ ਦੇ ਬੇਅੰਤ ਰੰਗ ਵੇਖ ਵੇਖ ਕੇ ਜਿਹੜਾ ਗੁਰੂ) ਪ੍ਰਭੂ-ਪਾਤਿਸ਼ਾਹ ਨੂੰ ਸਦਾ ਸਿਰ ਨਿਵਾਂਦਾ ਰਹਿੰਦਾ ਹੈ, ਜਿਹੜਾ (ਨਾਮ ਦੀ ਬਰਕਤਿ ਨਾਲ) (ਦੁਨੀਆ ਦੇ ਬੰਧਨਾਂ ਤੋਂ) ਆਪ ਨਿਰਲੇਪ ਹੈ, ਤੇ ਮੈਨੂੰ ਪਾਰ ਲੰਘਾਣ ਦੀ ਸਮਰੱਥਾ ਰੱਖਦਾ ਹੈ, ਉਸ ਗੁਰੂ ਤੋਂ ਸਦਾ ਹੀ ਕੁਰਬਾਨ ਜਾਣਾ ਚਾਹੀਦਾ ਹੈ।੧।ਰਹਾਉ।

ਕਵਨ ਕਵਨ ਕਵਨ ਗੁਨ ਕਹੀਐ ਅੰਤੁ ਨਹੀ ਕਛੁ ਪਾਰੈ ॥ ਲਾਖ ਲਾਖ ਲਾਖ ਕਈ ਕੋਰੈ ਕੋ ਹੈ ਐਸੋ ਬੀਚਾਰੈ ॥੧॥

Kavan kavan kavan gun kahī▫ai anṯ nahī kacẖẖ pārai. Lākẖ lākẖ lākẖ ka▫ī korai ko hai aiso bīcẖārai. ||1||

Which, which, which of Your Glorious Virtues should I chant? There is no end or limitation to them. There are thousands, tens of thousands, hundreds of thousands, many millions of them, but those who contemplate them are very rare. ||1||

ਕਵਨ ਕਵਨ ਗੁਨ = ਕਿਹੜੇ ਕਿਹੜੇ ਗੁਣ? ਕਹੀਐ = ਬਿਆਨ ਕੀਤੇ ਜਾਣ। ਪਾਰੈ = ਪਾਰਲਾ ਬੰਨਾ। ਕਈ ਕੋਰੈ = ਕਈ ਕ੍ਰੋੜਾਂ ਵਿਚੋਂ। ਕੋ ਹੈ = ਕੋਈ (ਵਿਰਲਾ) ਹੈ। ਐਸੋ = ਇਸ ਤਰ੍ਹਾਂ। ਬੀਚਾਰੈ = ਬੀਚਾਰਦਾ ਹੈ।੧।

ਹੇ ਭਾਈ! ਲੱਖਾਂ ਬੰਦਿਆਂ ਵਿਚੋਂ ਕ੍ਰੋੜਾਂ ਬੰਦਿਆਂ ਵਿਚੋਂ ਕੋਈ ਵਿਰਲਾ (ਅਜਿਹਾ ਮਨੁੱਖ) ਹੁੰਦਾ ਹੈ, ਜੋ ਇਉਂ ਸੋਚਦਾ ਹੈ ਕਿ ਪਰਮਾਤਮਾ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰਮਾਤਮਾ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।੧।

ਬਿਸਮ ਬਿਸਮ ਬਿਸਮ ਹੀ ਭਈ ਹੈ ਲਾਲ ਗੁਲਾਲ ਰੰਗਾਰੈ ॥ ਕਹੁ ਨਾਨਕ ਸੰਤਨ ਰਸੁ ਆਈ ਹੈ ਜਿਉ ਚਾਖਿ ਗੂੰਗਾ ਮੁਸਕਾਰੈ ॥੨॥੧॥੨੦॥

Bisam bisam bisam hī bẖa▫ī hai lāl gulāl rangārai. Kaho Nānak sanṯan ras ā▫ī hai ji▫o cẖākẖ gūngā muskārai. ||2||1||20||

I am wonder-struck, wonder-struck, wonder-struck and amazed, dyed in the deep crimson color of my Beloved. Says Nanak, the Saints savor this sublime essence, like the mute, who tastes the sweet candy, but only smiles. ||2||1||20||

ਬਿਸਮ = ਹੈਰਾਨ। ਭਈ ਹੈ = ਹੋ ਜਾਈਦਾ ਹੈ। ਲਾਲ ਗੁਪਾਲ ਰੰਗਾਰੈ = ਸੋਹਣੇ ਪ੍ਰਭੂ ਅਤੇ ਸੋਹਣੇ ਪ੍ਰਭੂ ਦੇ ਰੰਗਾਂ ਤੋਂ। ਕਹੁ = ਆਖ। ਨਾਨਕ = ਹੇ ਨਾਨਕ! ਰਸੁ = (ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ) ਸੁਆਦ। ਆਈ ਹੈ = ਆਉਂਦਾ ਹੈ। ਚਾਖਿ = ਚੱਖ ਕੇ। ਮੁਸਕਾਰੈ = ਮੁਸਕਰਾ ਦੇਂਦਾ ਹੈ।੨।

ਹੇ ਭਾਈ! ਸੋਹਣੇ ਪ੍ਰਭੂ ਅਤੇ ਸੋਹਣੇ ਪ੍ਰਭੂ ਦੇ (ਅਸਚਰਜ) ਕੌਤਕਾਂ ਤੋਂ ਹੈਰਾਨ ਹੋ ਜਾਈਦਾ ਹੈ ਹੈਰਾਨ ਹੀ ਹੋ ਜਾਈਦਾ ਹੈ। ਹੇ ਨਾਨਕ! ਆਖ-ਸੰਤ ਜਨਾਂ ਨੂੰ (ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ) ਸੁਆਦ ਆਉਂਦਾ ਹੈ (ਪਰ ਇਸ ਸੁਆਦ ਨੂੰ ਉਹ ਬਿਆਨ ਨਹੀਂ ਕਰ ਸਕਦੇ) ਜਿਵੇਂ (ਕੋਈ) ਗੁੰਗਾ ਮਨੁੱਖ (ਕੋਈ ਸੁਆਦਲਾ ਪਦਾਰਥ) ਚੱਖ ਕੇ (ਸਿਰਫ਼) ਮੁਸਕਰਾ ਹੀ ਦੇਂਦਾ ਹੈ (ਪਰ ਸੁਆਦ ਨੂੰ ਬਿਆਨ ਨਹੀਂ ਕਰ ਸਕਦਾ)।੨।੧।੨੦।

Ang. 1301 - 1302

Link to comment
Share on other sites

Guru Arjan Dev Ji in Raag Bilawal.

ਧਨਿ ਧੰਨਿ ਹਮਾਰੇ ਭਾਗ ਘਰਿ ਆਇਆ ਪਿਰੁ ਮੇਰਾ ॥ ਸੋਹੇ ਬੰਕ ਦੁਆਰ ਸਗਲਾ ਬਨੁ ਹਰਾ ॥ ਹਰ ਹਰਾ ਸੁਆਮੀ ਸੁਖਹ ਗਾਮੀ ਅਨਦ ਮੰਗਲ ਰਸੁ ਘਣਾ ॥ ਨਵਲ ਨਵਤਨ ਨਾਹੁ ਬਾਲਾ ਕਵਨ ਰਸਨਾ ਗੁਨ ਭਣਾ ॥ ਮੇਰੀ ਸੇਜ ਸੋਹੀ ਦੇਖਿ ਮੋਹੀ ਸਗਲ ਸਹਸਾ ਦੁਖੁ ਹਰਾ ॥ ਨਾਨਕੁ ਪਇਅੰਪੈ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ॥੫॥੧॥੩॥

Ḏẖan ḏẖan hamāre bẖāg gẖar ā▫i▫ā pir merā. Sohe bank ḏu▫ār saglā ban harā. Har harā su▫āmī sukẖah gāmī anaḏ mangal ras gẖaṇā. Naval navṯan nāhu bālā kavan rasnā gun bẖaṇā. Merī sej sohī ḏekẖ mohī sagal sahsā ḏukẖ harā. Nānak pa▫i▫ampai merī ās pūrī mile su▫āmī apramparā. ||5||1||3||

Blessed, blessed is my destiny; my Husband Lord has come into my home. The gate of my mansion is so beautiful, and all my gardens are so green and alive. My peace-giving Lord and Master has rejuvenated me, and blessed me with great joy, bliss and love. My Young Husband Lord is eternally young, and His body is forever youthful; what tongue can I use to chant His Glorious Praises? My bed is beautiful; gazing upon Him, I am fascinated, and all my doubts and pains are dispelled. Prays Nanak, my hopes are fulfilled; my Lord and Master is unlimited. ||5||1||3||

ਧਨਿ ਧੰਨਿ = {धन्य धन्य} ਬਹੁਤ ਚੰਗੇ, ਬਹੁਤ ਸਲਾਹਣ-ਯੋਗ। ਘਰਿ = ਘਰ ਵਿਚ। ਪਿਰੁ = ਪ੍ਰਭੂ-ਪਤੀ। ਸੋਹੇ = ਸੋਹਣੇ ਬਣ ਗਏ ਹਨ। ਬੰਕ = ਸੋਹਣੇ, ਬਾਂਕੇ। ਦੁਆਰ = (ਇਸ ਸਰੀਰ-ਘਰ ਦੇ) ਦਰਵਾਜ਼ੇ, ਸਾਰੇ ਗਿਆਨ-ਇੰਦ੍ਰੇ। ਬਨੁ = ਜੰਗਲ, ਜੂਹ, ਹਿਰਦਾ-ਜੂਹ। ਹਰਾ = ਆਤਮਕ ਜੀਵਨ ਵਾਲਾ। ਹਰ ਹਰਾ = ਹਰਾ ਹਰਾ, ਆਤਮਕ ਜੀਵਨ ਨਾਲ ਭਰਪੂਰ। ਸੁਖਹਗਾਮੀ = ਸੁਖਾਂ ਤਕ ਅਪੜਾਣ ਵਾਲਾ। ਮੰਗਲ = ਖ਼ੁਸ਼ੀ। ਰਸੁ = ਸੁਆਦ, ਆਨੰਦ। ਘਣਾ = ਬਹੁਤ। ਨਵਲ = ਨਵਾਂ। ਨਵਤਨ = ਨਵਾਂ, ਨਵੇਂ ਪਿਆਰ ਵਾਲਾ। ਨਾਹੁ = ਨਾਥੁ, ਖਸਮ-ਪ੍ਰਭੂ। ਰਸਨਾ = ਜੀਭ ਨਾਲ। ਕਵਨ ਗੁਨ = ਕਿਹੜੇ ਕਿਹੜੇ ਗੁਣ? ਭਣਾ = ਭਣਾਂ, ਮੈਂ ਬਿਆਨ ਕਰਾਂ। ਸੇਜ = ਹਿਰਦਾ-ਸੇਜ। ਸੋਹੀ = ਸਜ ਗਈ ਹੈ। ਦੇਖਿ = ਵੇਖ ਕੇ। ਸਹਸਾ = ਸਹਿਮ। ਹਰਾ = ਦੂਰ ਕਰ ਦਿੱਤਾ ਹੈ। ਅਪਰੰਪਰਾ = ਪਰੇ ਤੋਂ ਪਰੇ, ਬੇਅੰਤ।੫।

ਹੇ ਸਹੇਲੀਏ! (ਮੇਰੇ ਹਿਰਦੇ-) ਘਰ ਵਿਚ ਮੇਰਾ (ਪ੍ਰਭੂ) ਪਤੀ ਆ ਵੱਸਿਆ ਹੈ, ਮੇਰੇ ਭਾਗ ਜਾਗ ਪਏ ਹਨ। (ਮੇਰੇ ਇਸ ਸਰੀਰ-ਘਰ ਦੇ) ਦਰਵਾਜ਼ੇ (ਸਾਰੇ ਗਿਆਨ-ਇੰਦ੍ਰੇ) ਸੋਹਣੇ ਬਣ ਗਏ ਹਨ (ਭਾਵ, ਹੁਣ ਇਹ ਗਿਆਨ-ਇੰਦ੍ਰੇ ਵਿਕਾਰਾਂ ਵਲ ਖਿੱਚ ਨਹੀਂ ਪਾਂਦੇ, ਮੇਰਾ) ਸਾਰਾ ਹਿਰਦੇ-ਜੂਹ ਆਤਮਕ ਜੀਵਨ ਵਾਲਾ ਹੋ ਗਿਆ ਹੈ। ਹੇ ਸਹੇਲੀਏ! ਆਤਮਕ ਜੀਵਨ ਨਾਲ ਭਰਪੂਰ ਅਤੇ ਸੁਖਾਂ ਦੀ ਦਾਤਿ ਦੇਣ ਵਾਲਾ ਮਾਲਕ-ਪ੍ਰਭੂ (ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈ, ਜਿਸ ਦਾ ਸਦਕਾ ਮੇਰੇ ਅੰਦਰ) ਆਨੰਦ ਬਣ ਗਏ ਹਨ, ਖ਼ੁਸ਼ੀਆਂ ਹੋ ਗਈਆਂ ਹਨ, ਬਹੁਤ ਸੁਆਦ ਬਣ ਗਿਆ ਹੈ। ਹੇ ਸਹੇਲੀਏ! ਮੇਰਾ ਖਸਮ-ਪ੍ਰਭੂ ਹਰ ਵੇਲੇ ਨਵਾਂ ਹੈ ਜੁਆਨ ਹੈ (ਭਾਵ, ਉਸ ਦਾ ਪਿਆਰ ਕਦੇ ਕਮਜ਼ੋਰ ਨਹੀਂ ਪੈਂਦਾ)। ਮੈਂ (ਆਪਣੀ) ਜੀਭ ਨਾਲ (ਉਸ ਦੇ) ਕਿਹੜੇ ਕਿਹੜੇ ਗੁਣ ਦੱਸਾਂ? ਨਾਨਕ ਬੇਨਤੀ ਕਰਦਾ ਹੈ-(ਹੇ ਸਹੇਲੀਏ! ਖਸਮ-ਪ੍ਰਭੂ ਦੇ ਮੇਰੇ ਹਿਰਦੇ ਵਿਚ ਆ ਵੱਸਣ ਨਾਲ) ਮੇਰੀ ਹਿਰਦਾ-ਸੇਜ ਸਜ ਗਈ ਹੈ, (ਉਸ ਪ੍ਰਭੂ-ਪਤੀ ਦਾ) ਦਰਸਨ ਕਰ ਕੇ ਮੈਂ ਮਸਤ ਹੋ ਰਹੀ ਹਾਂ (ਉਸ ਨੇ ਮੇਰੇ ਅੰਦਰੋਂ) ਹਰੇਕ ਸਹਿਮ ਤੇ ਦੁੱਖ ਦੂਰ ਕਰ ਦਿੱਤਾ ਹੈ। ਮੈਨੂੰ ਬੇਅੰਤ ਮਾਲਕ-ਪ੍ਰਭੂ ਮਿਲ ਪਿਆ ਹੈ, ਮੇਰੀ ਹਰੇਕ ਆਸ ਪੂਰੀ ਹੋ ਗਈ ਹੈ।੫।੩।

Ang. 847

kirtan

:waheguru:

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share


  • advertisement_alt
  • advertisement_alt
  • advertisement_alt


×
×
  • Create New...

Important Information

Terms of Use