Jump to content

Another Beadbi Incident


Mehtab Singh
 Share

Recommended Posts

ਗੁਰਦੁਆਰੇ ਵਿੱਚ ਸੁਸ਼ੋਭਿਤ ਪਾਵਨ ਸਰੂਪ ਦੀ ਬੇਅਦਬੀ

ਸਮਰਾਲਾ: ਪਿੰਡ ਹਰਿਓ ਖੁਰਦ ਵਿੱਚ ਕੁਝ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਦਿਨ-ਦਿਹਾੜੇ ਗੁਰਦੁਆਰਾ ਸ੍ਰੀ ਸਿੰਘ ਸਾਹਿਬ ਚ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਅਵਸਥਾ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ 183 ਪੰਨੇ ਪਾੜਨ ਦੀ ਘਟਨਾ ਕਾਰਨ ਪਿੰਡ ਚ ਰੋਸ ਫੈਲ ਗਿਆ ਹੈ। ਸੂਚਨਾ ਮਿਲਣ ਤੇ ਪਿੰਡ ਵਿੱਚ ਜਾਂਚ ਕਰਨ ਲਈ ਡੀਐਸਪੀ ਸੁਖਅੰਮ੍ਰਿਤਪਾਲ ਸਿੰਘ ਤੇ ਥਾਣਾ ਮੁਖੀ ਇੰਸਪੈਕਟਰ ਅਸ਼ਵਨੀ ਕੁਮਾਰ ਪੁਲੀਸ ਫੋਰਸ ਲੈ ਕੇ ਘਟਨਾ ਸਥਾਨ ਤੇ ਪੁੱਜੇ।

ਸਥਿਤੀ ਦਾ ਜਾਇਜ਼ਾ ਲੈਣ ਪੁੱਜੇ ਹਲਕਾ ਇੰਚਾਰਜ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਵਾਪਰੀ ਘਟਨਾ ਤੇ ਅਫਸੋਸ ਜ਼ਾਹਿਰ ਕਰਦਿਆਂ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਜਲਦੀ ਗ੍ਰਿਫ਼ਤਾਰੀ ਦੀ ਮੰਗ ਕਰਦੇ ਹੋਏ ਸਿੱਖ ਸੰਗਤ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ।

ਘਟਨਾ ਦੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ, ਮੀਤ ਪ੍ਰਧਾਨ ਜਗਤਾਰ ਸਿੰਘ, ਜਸਵੀਰ ਸਿੰਘ ਜੱਸਾ, ਬਲਜਿੰਦਰ ਸਿੰਘ, ਜਸਵੰਤ ਸਿੰਘ, ਏਕਮ ਸਿੰਘ ਸਮਸ਼ੇਰ ਸਿੰਘ, ਕੁਲਦੀਪ ਸਿੰਘ, ਚਰਨ ਸਿੰਘ ਤੇ ਧਰਮ ਸਿੰਘ ਨੇ ਦੱਸਿਆ ਕਿ ਗੁਰੂ ਘਰ ਦਾ ਗ੍ਰੰਥੀ ਦਰਸ਼ਨ ਸਿੰਘ ਅੱਜ ਹੁਕਮਨਾਮਾ ਪੜ੍ਹਨ ਲੱਗਿਆ ਤਾਂ ਉਸ ਦੇ ਇਹ ਵੇਖ ਕੇ ਹੋਸ਼ ਉੱਡ ਗਏ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਬੇਅਦਬੀ ਕੀਤੀ ਗਈ ਸੀ ਤੇ ਥਾਂ ਥਾਂ ਤੋਂ 183 ਪੰਨੇ ਪੂਰੀ ਤਰ੍ਹਾਂ ਨਾਲ ਪਾੜ ਕੇ ਉਨ੍ਹਾਂ ਨੂੰ ਤੋੜਿਆ-ਮਰੋੜਿਆਂ ਹੋਇਆ ਸੀ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਜ਼ਿਲ੍ਹੇ ਦੇ ਐਸਪੀ (ਡੀ) ਸਤਿੰਦਰਪਾਲ ਸਿੰਘ ਨੇ ਵੀ ਮੌਕੇ ਤੇ ਪੁੱਜ ਕੇ ਘਟਨਾ ਦੀ ਪੜਤਾਲ ਕਰਦੇ ਹੋਏ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਅਤੇ ਪਿੰਡ ਦੇ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਭਰੋਸਾ ਦਿੱਤਾ ਕਿ ਇਸ ਮਾਮਲੇ ਚ ਪੁਲੀਸ ਕੋਈ ਢਿੱਲਮੱਠ ਨਹੀਂ ਵਰਤੇਗੀ।

Beadbi of Sri Guru Granth Sahib Ji at Gurdwara

Samrala: It has learnt that some unidentified elements have committed beadbi by tearing 183 Angs of Sri Guru Granth Sahib Ji at Gurdwara Sri Guru Singh Sabha in Harion Khurd village near Samrala. The sacrilege of the Sikh Guru has deeply hurt Sikh sentiments.

The incident came to light when the Granthi of the Gurdwara Sahib was to take a Hukamanama (edict). He was shocked to see that 183 Angs of Sri Guru Granth Sahib were torn from various places, and the torn Angs were roughly folded.

As per news published by Punjabi Tribune, SP (D) Khanna Satinderpal Singh, DSP Samrala Sukh Amritpal Singh and SHO Ashwani Kumar rushed to the spot. Leaders of ruling SAD have asked the police officials to trace the miscreant at the earliest. He also appealed to the Sikhs to maintain peace.

On other hand, President of the Management Committee of the Gurdwara and others have filed a complaint with the Khanna police.

source: Sikh Channel Facebook page and also Punjabi Tribune Online.

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use