Jump to content

Response To Dr. Mann'S Doubts Regarding Sri Dasam Granth Sahib Ji[Translation]


Recommended Posts

PJS ji

Waheguru Ji Ki Fateh

Thanks for this seva. This will enlighten many of us especially those who have been misled by this phony scholar jasbir mann's website which he is maintaining to mislead sikhs regarding Dasam Granth.

He is doing this koor parchar for years intentionally to inject poison against Dasam pita's bani even thouigh he himself knows nothing what is in Dasam Granth sahib.

Dr harbhajan singh writes

In the end, one has to say that Dr. Jasbir Singh Mann pretends to tread on unbiased path, while the fact is he is the main co-ordinator of anti-Sri Dasam Granth movement

If he has any ethics he should reply to Dr harbhajan singh's rejoinder. Dr harbhajan singh has written about his tactics such as bribing saleable writers to write against Dasam Granth sahib.He repeats this in this article also. Dr Mann need to respond to this in an academic way and not posting trash on his website.

quote from above article

Although he gives the illusion of being unbiased in his writings, it is said that he is bribing people to write against Sri Dasam Granth.

This article is a must read for every gursikh so that we can identify our enemies disguised as well wishers

Link to comment
Share on other sites

  • 10 months later...

Division in panth... who will benefit? Who is right? Simple sikhs are not historians. If dasam granth is not equal to sggs ji than why this debate? Who can go back in time and find out which bani OS distorted and which one is not?

If in 50 years from now a group of ignorant people say that Satguru Sri Guru Granth Sahib ji is not the Bani of the Gurus, then do we say which bani is distorted and which one is not about Satguru Sri Guru Granth Sahib ji Maharaj?

The same people are being born over and over and putting doubt on Gurus Bani. Those that are Gursikhs, they see the play of Akal Purakh and bow to his play and never lift a finger at the Gurus Bani. The Bani which people all call Guru today will be slandered by the same soul, but they would be in different forms. Akal Purakhs play is so wonderful that it puts the most intelligent person into the pits of hell.

In due time, the Bani of Satguru Sri Guru Granth Sahib ji Maharaj will not be understood by the general public and they will yell to the sky that i know Sri Waheguru ji would never write these words, this is not his Bani.

Link to comment
Share on other sites

  • 4 years later...

੧ਓ ਵਾਹਿਗੁਰੂ ਜੀ ਕੀ ਫਤਹਿ॥

ਦੇਹਿ ਸਿਵਾ ਬਰ ਮੋਹਿ...

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਏ ਹੇਠਾਂ ਲਿਖੇ ਮਹਾਂਵਾਕਾਂ ਦਾ, ਅਤੇ ਭਾਈ ਗੁਰਦਾਸ ਜੀ ਵੱਲੋਂ ਆਪਣੀਆਂ ਵਾਰਾਂ ਅਤੇ ਕਬਿੱਤ ਸਵੈਯਾਂ ਵਿਚ ਇੰਨ੍ਹਾਂ ਦਾ ਸੁਵਿਸਥਾਰ ਨਾਲ ਖੁਲਾਸਾ ਕੀਤਾ ਹੋਇਆ ਮਿਲਦਾ ਹੈ।

ਚਾਰਿ ਪਦਾਰਥ ਲੈ ਜਗਿ ਜਨਮਿਆ ਸਿਵ ਸਕਤੀ ਘਰਿ ਵਾਸੁ ਧਰੇ॥

ਲਾਗੀ ਭੂਖ ਮਾਇਆ ਮਗੁ ਜੋਹੈ ਮੁਕਤਿ ਪਦਾਰਥੁ ਮੋਹਿ ਖਰੇ॥ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ ; 1013

ਚਾਰਿ ਪਦਾਰਥ ਲੈ ਜਗਿ ਆਇਆ॥

ਸਿਵ ਸਕਤੀ ਘਰਿ ਵਾਸਾ ਪਾਇਆ॥ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ;1027

ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ॥ ਆਨੰਦ ਸਾਹਿਬ

ਹਾਠਾ ਦੋਵੈ ਕੀਤੀਓ ਸਿਵ ਸਕਤਿ ਵਰਤਾਈਆ॥

ਸਿਵ ਅਗੈ ਸਕਤੀ ਹਾਰਿਆ ਏਵੈ ਹਰਿ ਭਾਈਆ॥ : ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ;1096

ਆਪਣਾ ਭਾਣਾ ਆਪੇ ਜਾਣੈ ਗੁਰ ਕਿਰਪਾ ਤੇ ਲਹੀਐ॥

ਏਹਾ ਸਕਤਿ ਸਿਵੈ ਘਰਿ ਆਵੈ ਜੀਵਦਿਆ ਮਰਿ ਰਹੀੲੈ॥ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ :1257

ਗੁਰ ਪਰਸਾਦੀ ਸਿਵ ਘਰਿ ਜੰਮੈ ਵਿਚਹੁ ਸਕਤਿ ਗਵਾਇ॥

ਅਚੁਰ ਚਰੈ ਬਿਬੇਕ ਬੁਧਿ ਪਾਏ ਪੁਰਖੈ ਪੁਰਖੁ ਮਿਲਾਇ॥ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ :1276

ਸਿਵ ਸਕਤੀ ਦਾ ਖੇਲੁ ਮੇਲੁ ਪਰਕਿਰਤਿ ਪਸਾਰਾ॥ ਭਾਈ ਗੁਰਦਾਸ ਜੀ ਵਾਰ 2 ਪਉੜੀ 194

ਸਿਵ ਸਕਤੀ ਦਾ ਮੇਲੁ ਦੁਬਿਧਾ ਹੋਵਈ॥ ਭਾ: ਗੁ: ਵਾ:21 .61

ਸਿਵ ਸਕਤੀ ਦਾ ਰੂਪ ਕਰਿ ਸੂਰਜੁ ਚੰਦੁ ਚਰਾਗ ਬਲਾਇਆ॥ ਭਾ: ਗੁ. ਵਾਰ 37 :21

ਜੈਸੇ ਰਵਿ ਸਸਿ ਸਿਵ ਸਕਤ ਸੁਭਾਵ ਗਤਿ ਸੰਜੋਗੀ ਬਿਓਗੀ ਦ੍ਰਿਸਟਾਤੁ ਕੈ ਦਿਖਾਵਈ॥ ਕਬਿੱਤ1344

ਚੰਦਨ ਸਮੀਪ ਜੈਸੇ ਬਾਸ ਬਨਾਸਪਤੀ ਗੰਧ ਨਿਰਗੰਧ ਸਿਵ ਸਕਤਿ ਕੈ ਜਾਨੀਐ॥ :4652

ਤੈਸੇ ਆਤਮਾ ਅਚੇਤ ਸੰਗਤ ਸੁਭਾਵ ਹੇਤ ਸਕਿਤ ਸਕਿਤ ਗਤ ਸਿਵ ਸਿਵ ਸਾਜ ਹੈ॥ :5984

ਤੈਸੇ ਆਤਮਾ ਤ੍ਰਿਗੁਨ ਤ੍ਰਿਬਿਧ ਸਕਲ ਸਿਵ ਸਾਧਸੰਗ ਭੇਟਤ ਹੀ ਸਾਧ ਕੋ ਅਭਿਯਾਸ ਹੈ॥ :6254

ਸਿਵ, ਯਾਨੀ ਚੇਤਨ-ਪ੍ਰਭੂ,ਪ੍ਰਮਾਤਮਾਂ ਯਾ ਅਕਾਲ-ਪੁਰਖ, ਅਤੇ ਸਕਤੀ, ਯਾਨੀ ਜੜ੍ਹ,ਸ੍ਰਿਸ਼ਟੀ ਯਾ ਮਾਇਆ ਦਾ ਵਰਨਣ ਗੁਰਬਾਣੀ ਵਿਚ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਕਬਿੱਤ ਸਵੈਯਾਂ ਵਿਚ ਬਹੁਤ ਜਗ੍ਹਾ ਪੜ੍ਹਨ ਨੂੰ ਮਿਲਦਾ ਹੈ।ਪ੍ਰਮਾਤਮਾਂ ਆਪਣੇ ਨਿਰਗੁਣ ਸਰੂਪ ਤੋਂ ਬਦਲ ਕੇ ਜੜ੍ਹ ਵਿਚ ਚੇਤਨਾ-ਪ੍ਰਕਾਸ਼, ਜਾਂ ਜਦ ਸਰਗੁਣ ਰੂਪ ਵਿਚ ਪ੍ਰਗਟ ਹੁੰਦਾ ਹੈ, ਤਾਂ ਇਹੀ ਮਾਇਆ ਦਾ ਪਸਾਰਾ ਯਾ ਪ੍ਰਕਿਰਤੀ ਅਖਵਾਉਂਦਾ ਹੈ।

ਇਸ ਸਿਵ ਸਕਤੀ ਦੇ ਮੇਲ, ਸਿਵ ਦੇ ਅੱਗੇ ਸਕਤੀ ਦਾ ਹਾਰਨਾ, ਗੁਰੂ ਦੀ ਮਿਹਰ ਨਾਲ ਸਕਤੀ ਨੂੰ ਮਿਟਾ ਕੇ ਸਿਵ ਘਰ ਜੰਮਣਾ, ਗੁਰੂ ਦੀ ਕ੍ਰਿਪਾ ਨਾਲ ਉਸਦੇ ਭਾਣੇ ਨੂੰ ਸਮਝ ਕੇ ਸਕਤੀ ਨੂੰ ਸਿਵ ਘਰ ਲੈ ਆਉਣਾ ਹੀ ਮਨੁੱਖਾ ਜਨਮ ਦਾ ਮਨੋਰਥ ਹੈ।ਪ੍ਰਕਿਰਤੀ ਦੇ ਪਸਾਰੇ ਵਿਚ ਸਿਵ ਤੇ ਸਕਤੀ ਦਾ ਸੁਮੇਲ ਇਸ ਤਰ੍ਹਾਂ ਹੈ, ਜਿਵੇਂ ਸੂਰਜ ਤੇ ਚੰਦ੍ਰਮਾਂ, (ਜਿਵੇਂ ਸੂਰਜ ਦੀ ਰੌਸ਼ਨੀ ਨਾਲ ਚੰਦ੍ਰਮਾਂ ਚਮਕਦਾ ਦਿਖਾਈ ਦਿੰਦਾ ਹੈ)ਜਾਂ ਚੰਦਨ ਦੇ ਨਜ਼ਦੀਕ ਕੋਈ ਬੂਟਾ, ਜਿਸ ਵਿਚੋਂ ਚੰਦਨ ਦੀ ਖੁਸ਼ਬੂ ਆਉਂਦੀ ਹੈ, ਠੀਕ ਇਸੇ ਤਰ੍ਹਾਂ ਆਤਮਾਂ ਅਤੇ ਪ੍ਰਮਾਤਮਾਂ ਦਾ ਸੰਜੋਗ ਹੈ।

“ਦਸਮ ਗ੍ਰੰਥ ਸਾਹਿਬ” ਵਿਚ ਜਦੋਂ ਦਸਮੇਸ਼ ਜੀ:

“ ਦੇਹਿ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਟਰੋਂ॥

ਨਾ ਡਰੋਂ ਅਰਿ ਸੋਂ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ॥

ਅਰੁ ਸਿਖਹੋਂ ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋਂ॥

ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ॥“

ਅਕਾਲ ਪੁਰਖ ਕੋਲੋਂ ਸ਼ੁਭ ਕਰਮ ਕਰਨ ਦਾ ਵਰ ਮੰਗਦੇ ਹਨ, ਤਾਂ ਗੁਰਮਤਿ ਤੋਂ ਸੱਖਣੀਆਂ ਕੁੱਝ ਰੂਹਾਂ ਨੂੰ ਇਹ ਪਤਾ ਨਹੀਂ ਕਿਸ ਵਜ੍ਹਾ ਕਰਕੇ ਮਹੇਸ਼ ਤੋਂ ਵਰ ਮੰਗਿਆ ਜਾ ਰਿਹਾ ਭਾਸਦਾ ਹੈ।ਕਿਸੇ ਪੁਨਰ ਸੰਜੋਗਵੱਸ ਸਿਵ ਦਾ ਨਾਮ ਸੁਨਣ ਸਾਰ ਪਾਰਬਤੀ ਦੇ ਘਰ ਵਾਲੇ ਨੂੰ ਜਾ ਚੰਬੜਦੇ ਹਨ।

ਮੇਰੇ ਵਰਗਾ ਅਨਜਾਣ ਜੇ ਕਿਤੇ ਗੁਰਮੁਖਿ ਸਿਵ ਘਰਿ ਜਾਈਐ”

ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ :1329

ਲਿਖ ਬੈਠੇ ਤਾਂ ਇੰਨ੍ਹਾਂ ਨੇ ਕਹਿ ਦੇਣਾ ਹੈ, ਕਿ ਦੇਖ ਲਵੋ ਜੀ! ਅੱਗੇ ਤਾਂ ਪਾਰਵਤੀ ਦੇ ਘਰ ਵਾਲੇ ਤੋਂ ਵਰ ਹੀ ਮੰਗਦੇ ਸੀ, ਪਰ ਹੁਣ ਤਾਂ ਗੁਰਸਿੱਖਾਂ ਨੂੰ ਉਨ੍ਹਾਂ ਦੇ (ਘਰ) ਮੰਦਰਾਂ ਵਿਚ ਭੀ ਲੈ ਵੜੇ ਹਨ। ਬਲਿਹਾਰੇ ਜਾਈਏ ਐਸੀ ਬੁੱਧੀ ਦੇ!!

ਅਗਰ ਦਸਮੇਸ਼ ਜੀ ਸ਼ਿਵ ਜੀ ਦੇ ਪੁਜਾਰੀ ਹੁੰਦੇ ਤਾਂ:

ਕਾਹੇ ਕੋ ਏਸ ਮਹੇਸਹਿ ਭਾਖਤ ਕਾਹਿ ਦਿਜੇਸ ਕੋ ਏਸ ਬਖਾਨਯੋ॥

(ਕਿਸ ਕਰਕੇ ਸ਼ਿਵ ਜੀ ਨੂੰ ਜਾਂ ਬ੍ਰਹਮਾਂ ਨੂੰ ਪ੍ਰਮਾਤਮਾਂ ਮੰਨਦੇ ਹੋ?)

ਅਉਰ ਕਹਾਂ ਭਯੋ ਜਉ ਜਗਦੀਸ਼ ਬਿਨਾਂ ਸੁ ਗਨੇਸ਼ ਮਹੇਸ਼ ਮਨਾਯੋ॥

(ਕਿਹੜੀ ਗੱਲੋਂ ਪ੍ਰਮਾਤਮਾਂ ਤੋਂ ਬਿਨਾਂ ਗਨੇਸ਼ ਤੇ ਮਹੇਸ਼ ਨੂੰ ਧਿਆਉਂਦੇ ਹੋ?)

ਜਾਹਿ ਸਿਵਾਦਿਕ ਬ੍ਰਹਮ ਨਿਮਿਯੋ ਸੁ ਸਦਾ ਅਪੁਨੇ ਚਿਤ ਬੀਚ ਬਿਚਾਰਯੋ॥

(ਜਿਸਨੇ ਸਿਵ ਜੀ ਤੇ ਬ੍ਰਹਮਾ ਨੂੰ ਪੈਦਾ ਕੀਤਾ ਹੈ ਉਸਦਾ ਧਿਆਨ ਮਨ ਵਿਚ ਰੱਖੋ)

ਖੋਜ ਰਹੇ ਸ਼ਿਵ ਸੇ ਜਿਹ ਅੰਤ ਅਨੰਤ ਕਹਿਓ ਥਕਿ ਅੰਤ ਪਾਯੋ॥

(ਸ਼ਿਵ ਜੀ ਵਰਗੇ ਅਨੇਕਾਂ ਉਸਦਾ ਅੰਤ ਨਹੀਂ ਪਾ ਸਕੇੇ।ਥੱਕ ਕੇ ਉਸਨੂੰ ਅਨੰਤ ਕਹਿੰਦੇ ਹਨ)

ਕ੍ਰੋਧੀ ਹ੍ਵੈ ਰੁਦ੍ਰ ਗਰੇ ਰੁੰਡ ਮਾਲ ਕਉ ਡਾਰਿ ਕੈ ਬੈਠੇ ਹੈ ਡਿੰਭ ਜਨਾਈ॥

(ਸ਼ਿਵ ਜੀ ਕ੍ਰੋਧੀ ਹੋਕੇ ਸਿਰਾਂ ਦੀ ਮਾਲਾ ਗਲ ਵਿਚ ਪਾਕੇ ਪਾਖੰਡ ਕਰਨ ਲਈ ਬੈਠਾ ਹੈ)

ਇਸ ਤਰ੍ਹਾਂ ਲਿਖਦੇ? ਜਾਂ ਇਹ ਭੀ ਕਿਸੇ ਸ਼ਿਵ ਜੀ ਦੇ ਪੁਜਾਰੀ ਦੀ ਲਿਖਤ ਹੈ ?

ਇਸਤੋਂ ਸਪਸ਼ਟ ਦਿਖਾਈ ਦਿੰਦਾ ਹੈ, ਕਿ ਇੰਨ੍ਹਾਂ ਗੁਰਮਤਿ ਤੋਂ ਸੱਖਣੀਆਂ ਰੂਹਾਂ ਨੇ ਭੁੱਲ ਕੇ ਭੀ ਕਦੇ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ ਸਾਹਿਬ ਜਾਂ ਵਾਰਾਂ ਭਾਈ ਗੁਰਦਾਸ ਜੀ ਦੇ ਦਰਸ਼ਨ ਨਹੀਂ ਕੀਤੇ; ਅਗਰ ਕੀਤੇ ਹੁੰਦੇ ਤਾਂ ਅੱਜ ਇੰਨ੍ਹਾਂ ਨੂੰ ਆਪਣਾ ਸਮਾਂ ਤੇ ਸਰਮਾਇਆ ਬਚਾ ਕੇ

ਇਸ ਤਰ੍ਹਾਂ ਦੀ ਨਿਮੋਸ਼ੀ ਦਾ ਸਾਹਮਣਾ ਨਾ ਕਰਨਾ ਪੈਂਦਾ।

ਅਮਰਜੀਤ ਸਿੰਘ ਖੋਸਾ.

Link to comment
Share on other sites

ੴ ਵਾਹਿਗੁਰੂ ਜੀ ਕੀ ਫਤਹਿ॥

ਲਿੰਗ ਬਿਨਾ ਕੀਨੇ ਸਭ ਰਾਜਾ॥

ਸਿੰਘ ਬ੍ਰਦਰਜ਼ ਵੱਲੋਂ ਛਾਪੀ ਗਈ ਹਰਿੰਦਰ ਸਿੰਘ ਮਹਿਬੂਬ ਦੀ ਪੁਸਤਕ 'ਸਹਿਜੇ ਰਚਿਓ ਖਾਲਸਾ' ਦੇ ਪੰਨਾਂ 1078 ਉਪਰ ਉਹ ਲਿਖਦੇ ਹਨ “--'ਬਚਿਤ੍ਰ ਨਾਟਕ' ਵਿਚ 'ਲਿੰਗ ਬਿਨਾ ਕੀਨੇ ਸਭ ਰਾਜਾ' ਵਰਗੀ ਅਸ਼ਲੀਲ ਅਣਸਾਹਿਤਿੱਕਤਾ ਦਾ ਪ੍ਰਯੋਗ ਕਰਦਿਆਂ ਸੁੰਨਤ ਦਾ ਤ੍ਰਿਸਕਾਰ ਕੀਤਾ ਗਿਆ ਹੈ; ਪਰ ਗੁਰੂ ਨਾਨਕ ਸਾਹਿਬ ਨੇ 'ਮਾਝ ਕੀ ਵਾਰ' ਵਿਚ ਸੁੰਨਤ ਨੂੰ ਵੱਡੇ ਅਦਬ ਨਾਲ ਬਿਆਨ ਕੀਤਾ ਹੈ। ਇਕ ਸੂਫੀ ਚਿੰਤਕ ਵਾਂਗ ਉਨ੍ਹਾਂ ਨੇ ਸੁੰਨਤ ਨੂੰ ਨਿਰਾਕਾਰ ਧਰਾਤਲ ਉਤੇ ਪ੍ਰਤੀਕਮਈ ਸੁੰਦ੍ਰਤਾ ਪ੍ਰਦਾਨ ਕੀਤੀ ਹੈ:- ਸਲੋਕ ਮ:1॥ ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਾਲ ਕੁਰਾਣ॥ਸਰਮ ਸੁੰਨਤਿ ਸੀਲ ਰੋਜਾ ਹੋਹੁ ਮੁਸਲਮਾਨ॥..(ਪੰ:140) ਜੇ 'ਬਚਿਤ੍ਰ ਨਾਟਕ' ਦਸਮ ਪਾਤਸ਼ਾਹ ਦੀ ਰਚਨਾ ਹੁੰਦੀ, ਤਾਂ ਉਹ ਸੁੰਨਤ ਨੂੰ ਗੈਰ ਕੁਦਰਤੀ ਅਤੇ ਅਨਪੜ੍ਹਾਂ ਵਰਗੇ ਅੰਦਾਜ਼ ਵਿਚ ਰੱਦ ਨ ਕਰਦੇ। ਜੇ ਕਿਸੇ ਧਾਰਮਿਕ ਕਰਮ-ਕਾਂਡ ਨੂੰ ਮ੍ਰਿਤ ਰਸਮਾਂ ਦੀ ਸੂਚੀ ਵਿਚ ਸ਼ਾਮਲ ਕਰਨਾਂ ਵੀ ਪਵੇ, ਤਾਂ ਉਸਨੂੰ ਰੱਦ ਕਰਨ ਦਾ ਤਰੀਕਾ ਗਾਲ੍ਹੀਆਂ ਵਾਲੀ ਭਾਸ਼ਾ ਵਰਤਣਾ ਠੀਕ ਨਹੀਂ ਹੁੰਦਾ”।

ਪਰ ਦੇਖੋ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਵਿਚ ਉਹ ਪੰ:1066 ਉਪਰ 'ਲਿੰਗ' ਸ਼ਬਦ ਦਾ ਵਿਸਥਾਰ ਸਹਿਤ ਖੁਲਾਸਾ ਕਰਦੇ ਹਨ-- ਸੰ. ਧਾ-ਜਾਣਾ, ਗਲੇ ਲਾਉਣਾ, ਰੰਗ ਲਾਉਣਾ, ਚਿੰਨ੍ਹ ਕਰਨਾ.2 ਸੰਗਯਾ-ਚਿੰਨ੍ਹ. ਨਸ਼ਾਨ.3 ਅਨੁਮਾਨ ਨੂੰ ਸਿੱਧ ਕਰਨ ਵਾਲਾ ਹੇਤੁ.4 ਜਨਨੇਂਦ੍ਰਿਯ.ਪੁਰਸ਼ ਦਾ

ਖਾਸ ਚਿੰਨ੍ਹ.5 ਲਿੰਗ-ਰੂਪ ਸ਼ਿਵ ਦਾ ਚਿੰਨ੍ਹ. ਪੁਰਾਣਾ ਵਿਚ ਪ੍ਰਧਾਨ ਬਾਰਾਂ ਲਿੰਗ ਹਨ. ਦੇਖੋ ਦੁਆਦਸ ਸਿਲਾ.6...,7...,8...9 ਧਰਮ ਦਾ ਚਿੰਨ੍ਹ. ਮਜ੍ਹਬੀ ਲਿਬਾਸ. ਭੇਖ ਦੇ ਨਿਸ਼ਾਨ. 'ਲਿੰਗ ਬਿਨਾ ਕੀਨੇ ਸਭ ਰਾਜਾ' (ਵਿਚਿਤ੍ਰ) ਪੈਗੰਬਰ ਮੁਹੰਮਦ ਨੇ, ਜਿਤਨੇ ਰਾਜਾ (ਪ੍ਰਤਾਪੀ ਲੋਕ) ਸਨ, ਸਭ ਦੇ ਧਾਰਮਿਕ ਚਿੰਨ੍ਹ ਮਿਟਾ ਕੇ ਇਸਲਾਮ ਵਿਚ ਲੈ ਆਂਦੇ. ਲਿੰਗ ਬਿਨਾ ਦਾ ਅਰਥ ਸੁੰਨਤ ਸਹਿਤ ਭੀ ਹੈ, ਅਰਥਾਤ-ਲਿੰਗ ਦੇ ਆਵਰਣ-ਰੂਪ ਮਾਸ ਬਿਨਾ. ਪਰ ਇਤਹਾਸ ਤੋਂ ਪਤਾ ਲੱਗਦਾ ਹੈ ਕਿ ਸੁੰਨਤ ਮੁਹੰਮਦ ਸਾਹਿਬ ਨੇ ਨਹੀਂ ਚਲਾਈ, ਇਹ ਰਸਮ ਇਬਰਾਹੀਮ ਤੋਂ ਚੱਲੀ ਹੈ. ਦੇਖੋ ਇਬਰਾਹੀਮ ਅਤੇ ਸੁੰਨਤ.

ਗੁ.ਗ੍ਰੰ.ਸਾ.ਪੰ:471 ਉਪਰ ਗੁਰੂ ਨਾਨਕ ਦੇਵ ਜੀ ਨੇ ਰਾਗ ਆਸਾ ਅੰਦਰ ਜਨੇਊ ਨੂੰ ਭੀ--ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥ ਵੱਡੇ ਅਦਬ ਨਾਲ ਬਿਆਨ ਕਰਕੇ ਨਿਰਾਕਾਰ ਧਰਾਤਲ ਉਤੇ ਪ੍ਰਤੀਕਮਈ ਸੁੰਦ੍ਰਤਾ ਪ੍ਰਦਾਨ ਕੀਤੀ ਹੈ ਯਾ ਨਹੀਂ, ਕਹਿ ਨਹੀਂ ਸਕਦੇ, ਪਰ ਇਕ ਗੱਲ ਦਾ ਜ਼ਰੂਰ ਪਤਾ ਲੱਗ ਜਾਂਦਾ ਹੈ ਕਿ ਉਹ ਨਾ ਤਾਂ ਜਨੇਊ ਦਾ ਅਦਬ ਕਰਦੇ ਹਨ ਤੇ ਨਾ ਹੀ ਜਨੇਊ ਦੇ ਹੱਕ ਦੀ ਗੱਲ ਕਰਦੇ ਹਨ।

ਗੁ.ਗ੍ਰੰ.ਸਾ.ਪੰ:477, ਰਾਗ ਆਸਾ ਅੰਦਰ ਹੀ ਭਗਤ ਕਬੀਰ ਜੀ ਜਦੋਂ--ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ॥ ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ॥ ਲਿਖਦੇ ਹਨ ਤਾਂ ਮੈਨੂੰ ਨਹੀਂ ਸਮਝ ਆਉਂਦੀ ਕਿ ਉਹ ਵੱਡੇ ਅਦਬ ਨਾਲ ਬਿਆਨ ਕਰਕੇ ਨਿਰਾਕਾਰ ਧਰਾਤਲ ਉਤੇ ਪ੍ਰਤੀਕਮਈ ਸੁੰਦ੍ਰਤਾ ਪ੍ਰਦਾਨ ਕਰਦੇ ਹਨ ਯਾ ਨਹੀਂ। ਪਰ ਇਕ ਗੱਲ ਦਾ ਜ਼ਰੂਰ ਪਤਾ ਲੱਗ ਜਾਂਦਾ ਹੈ ਕਿ ਉਹ ਨਾ ਤਾਂ ਸੁੰਨਤ ਦਾ ਅਦਬ ਕਰਦੇ ਹਨ ਤੇ ਨਾ ਹੀ ਦੇ ਸੁੰਨਤ ਦੇ ਹੱਕ ਦੀ ਗੱਲ ਕਰਦੇ ਹਨ। ਗੁਰੂ ਨਾਨਕ ਦੇਵ ਜੀ ਦੇ ਪੰਜਵੇਂ ਰੂਪ ਗੁਰੂ ਅਰਜਨ ਦੇਵ ਜੀ ਨੇ ਗੁ.ਗ੍ਰੰ.ਸਾ.ਪੰ:1084, ਰਾਗ ਮਾਰੂ ਵਿਚ ਜਦੋਂ ਮੁਸਲਮਾਨੀ ਸ਼ਰੀਅਤ ਬਾਰੇ ਖੁਲਾਸਾ ਕਰਦੇ ਹੋਏ ਲਿਖ ਦਿੱਤਾ ਹੈ—

“ਸਭੇ ਵਖਤ ਸਭੇ ਕਰਿ ਵੇਲਾ॥ ਖਾਲਕੁ ਯਾਦਿ ਦਿਲੈ ਮਹਿ ਮਉਲਾ॥ ਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ॥“ ਕਿ ਜਤ ਧਾਰਨ ਕਰਨਾ ਹੀ ਅਸਲ ਸੁੰਨਤ ਹੈ। ਇਥੇ ਮੁਸਲਮਾਨੀ ਅਦਬ ਨੂੰ ਮੁੱਖ ਰੱਖਿਆ ਗਿਆ ਕਿ ਨਹੀਂ, ਮੈਨੂੰ ਸਮਝ ਨਹੀਂ, ਪਰ ਇਥੇ ਭੀ ਸੁੰਨਤ ਦਾ ਖੰਡਨ ਹੈ ਅਤੇ ਸੁੰਨਤ ਦੇ ਹੱਕ ਦੀ

ਗੱਲ ਨਹੀਂ ਕਰਦੇ ਹਨ। ਜੇ ਅਦਬ ਨੂੰ ਹੀ ਮੁੱਖ ਰੱਖਣਾ ਹੈ ਤਾਂ ਕਿਸੇ ਵਿਚਾਰਧਾਰਾ ਦਾ ਖੰਡਨ ਹੋ ਹੀ ਨਹੀਂ ਸਕਦਾ।

ਗੁ.ਗ੍ਰੰ.ਸਾ.ਪੰ:466, ਉਪਰ ਜਦੋਂ ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਵਿਚ- “ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਰਿਆਰ॥ ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ॥ ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ॥ ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ॥“ ਲਿਖਿਆ, ਤਾਂ ਰਾਮ ਰਾਇ ਜੀ ਨੂੰ ਭੁਲੇਖਾ ਪੈ ਗਿਆ ਕਿ ਇਸ ਮੁਸਲਮਾਨੀ ਰੀਤ ਪ੍ਰਤੀ ਵੱਡੇ ਅਦਬ ਨਾਲ ਬਿਆਨ ਕਰਕੇ ਨਿਰਾਕਾਰ ਧਰਾਤਲ ਉਤੇ ਪ੍ਰਤੀਕਮਈ ਸੁੰਦ੍ਰਤਾ ਪ੍ਰਦਾਨ ਨਹੀਂ ਕੀਤੀ ਤਾਂ ਉਸਨੇ ਮੁਸਲਮਾਨੀ ਅਦਬ ਦਾ ਹੇਜ ਜਤਲਾਉਂਦੇ ਹੋਏ ਸ਼ਬਦ ਬਦਲੀ ਕਰਕੇ 'ਮਿੱਟੀ ਬੇਈਮਾਨ ਕੀ' ਕਹਿ ਦਿੱਤਾ ਸੀ, ਤਾਂ ਗੁਰੂ ਸਹਿਬਾਨ ਨੇ 'ਧੁਰ ਕੀ ਬਾਣੀ' ਦੀ ਵਿਚਾਰਧਾਰਾ ਬਦਲਾਉਣ ਕਾਰਣ ਸਾਰੀ ਉਮਰ ਉਸਦੇ ਮੱਥੇ ਲੱਗਣ ਤੋਂ ਵੀ ਇਨਕਾਰ ਕਰ ਦਿੱਤਾ ਸੀ।

ਹਰਿੰਦਰ ਸਿੰਘ ਮਹਿਬੂਬ ਖਾਸ ਵਧਾਈ ਦੇ ਹੱਕਦਾਰ ਹਨ, ਕਿਉਂਕਿ ਉਸਨੇ ਸੁੰਨਤ ਨੂੰ ਮੁਹੰਮਦ ਸਾਹਿਬ ਨਾਲ ਜੋੜ ਕੇ ਇਤਿਹਾਸ ਨੂੰ ਪੁੱਠਾ ਗੇੜਾ ਦੇ ਦਿੱਤਾ ਤੇ ਲਿੰਗ (ਧਾਰਮਿਕ ਨਿਸ਼ਾਨ) ਨੂੰ ਜਨਨੇਂਦ੍ਰਯ. ਪੁਰਸ਼ ਦੇ ਖਾਸ ਚਿੰਨ੍ਹ ਨਾਲ ਜੋੜ ਕੇ ਪੜ੍ਹਿਆਂ ਵਰਗੇ ਅੰਦਾਜ਼ ਨਾਲ ਮਾਰਕਸੀ ਉਚਸਾਹਿਤਿੱਕਤਾ ਦੇ ਪਿੜ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ। ਦਸਮ ਗ੍ਰੰਥ ਸਾਹਿਬ ਨੂੰ ਪੜ੍ਹਦੇ ਸਮੇਂ ਹਰਿੰਦਰ ਸਿੰਘ ਮਹਿਬੂਬ ਇਹ ਨੁਕਤਾ ਭੀ ਨਹੀਂ ਸਮਝ ਸਕਿਆ ਕਿ ਇਸ ਕਾਂਡ ਵਿਚ ਮੁਹੰਮਦ ਸਾਹਿਬ ਦੀ ਵਾਰਤਾ ਚੱਲ ਰਹੀ ਹੈ ਜਾਂ ਕਿ ਇਬਰਾਹੀਮ ਦੀ। ਗੱਲ ਸੁੰਨਤ ਦੀ ਚੱਲ ਰਹੀ ਹੈ ਜਾਂ ਕਿ ਧਾਰਮਿਕ ਪਹਿਰਾਵੇ ਦੀ।

ਇਸੇ ਤਰ੍ਹਾਂ ਸੰਨ 2005 ਵਿਚ ਰਾਗੀ ਦਰਸ਼ਨ ਸਿੰਘ ਸਰੀ (ਕੈਨੇਡਾ) ਵਿਚ ਪ.ਸਿੰਘ ਮਾਨ ਦੇ ਘਰ ਠਹਿਰਿਆ ਹੋਇਆ ਸੀ। ਮੈਂ ਅਤੇ ਸਤਵਿੰਦਰਪਾਲ ਸਿੰਘ ਉਸ ਘਰ ਦਰਸ਼ਨ ਸਿੰਘ ਨਾਲ ਗੁਰਮੱਤਿ ਵਿਚਾਰਾਂ ਲਈ ਗਏ। ਦਸਮ ਗ੍ਰੰਥ ਸਾਹਿਬ ਬਾਰੇ ਵਿਚਾਰਾਂ ਕਰਦੇ ਹੋਏ ਉਸਨੇ ਕਿਸੇ ਖਾਸ ਨੁਕਤੇ ਉਤੇ ਤਾਂ ਕਿਥੋਂ ਪਹੁੰਚਣਾ ਸੀ, ਸਗੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਬਾਰੇ ਭੀ ਕਿੰਤੂ-ਪ੍ਰੰਤੂ ਅਤੇ ਸ਼ੰਕਾ ਜਾਹਿਰ ਕਰਦੇ ਹੋਏ ਇਕਤਾਲੀਵੀਂ ਵਾਰ ਬਾਰੇ ਇਸ ਤਰ੍ਹਾਂ ਚਲਿੱਤ੍ਰੀਆਂ ਕਰਨ ਲੱਗਾ ਕਿ ਅਸੀਂ ਹੈਰਾਨ ਰਹਿ ਗਏ। ਕਹਿੰਦਾ 'ਇਥੇ ਜੋ ਕੁੱਝ ਲਿਖਿਆ ਹੋਇਆ ਏ ਮੇਰੀ ਤੇ ਜ਼ਮੀਰ ਉਹ ਪੜ੍ਹਨ ਦੀ ਇਜ਼ਾਜਤ ਨਹੀਂ ਦੇਂਦੀ ਪਈ। ਇਸ ਨੂੰ ਤੇ ਮੈਂ ਇਕੱਲਾ ਵੀ ਨਹੀਂ ਪੜ੍ਹ ਸਕਦਾ'। ਵਾਹ! ਪਾਣੀ ਪੀਣਾ ਪੁਣ ਕੇ। ਬੰਦੇ ਖਾਣੇ ਚੁਣ ਕੇ। ਫਿਰ ਸ੍ਰ.ਮਾਨ ਨੂੰ ਉਸ ਲਾਈਨ ਤੇ ਉਂਗਲ ਰੱਖ ਕੇ ਕਹਿੰਦਾ ਕਿ ਇਥੋਂ ਪੜ੍ਹਨਾ ਸ਼ੁਰੂ ਕਰੋ ਜੋ ਵਾਰ ਇਕਤਾਲੀਵੀਂ ਦੀ ਪਉੜੀ ਸੋਲ੍ਹਵੀਂ ਜਿੱਥੇ ਕਿ ਲਿਖਿਆ ਹੋਇਆ ਸੀ “ਫਿਰ ਐਸਾ ਹੁਕਮ ਅਕਾਲ ਕਾ ਜਗ ਮੈ ਪ੍ਰਗਟਾਨਾ। ਤਬ ਸੁੰਨਤ ਕੋਇ ਨ ਕਰਿ ਸਕੈ ਕਾਂ ਪਿਓ ਤੁਰਕਾਨਾ।“ ਕਹਿੰਦਾ ਇਥੇ ਮੁਸਲਮਾਨਾ ਦੀ ਨਿਰਾਦਰੀ ਕੀਤੀ ਹੋਈ ਏ, ਇਹ ਠੀਕ ਨਹੀਂ ਹੈ। ਫਿਰ ਉਂਗਲ ਸਤਾਰਵੀਂ ਪਉੜੀ ਦੀਆਂ ਇੰਨ੍ਹਾਂ ਸਤਰਾਂ ਤੇ ਗਈ ”ਤਹਿ ਕਲਮਾ ਕੋਇ ਨ ਪੜ੍ਹਿ ਸਕੈ ਨਹੀਂ ਜ਼ਿਕਰੁ ਅਲਾਇ। ਨਿਵਾਜ਼ ਦਰੂਦ ਨ ਫਾਤਿਹਾ ਨਹ ਲੰਡ ਕਟਾਇ।“

ਇਸਦਾ ਭਾਵ ਇਹ ਹੈ ਕਿ ਕਲਮੇ ਦੇ ਪੜ੍ਹਨ ਮਾਤ੍ਰ ਨਾਲ ਮੁਸਲਮਾਨ ਹੋ ਗਿਆ ਸਮਝਿਆ ਜਾਂਦਾ ਸੀ ਤੇ ਜ਼ਬਰਦਸਤੀਆਂ ਹੁੰਦੀਆਂ ਸਨ, ਉਹ ਸਭ ਕੁੱਝ ਬੰਦ ਹੋ ਗਿਆ।ਭਾਵ ਇਹ ਹੈ ਕਿ ਹਿੰਦੂਆਂ ਦਾ ਸੁੰਨਤ ਕਰਕੇ ਮੁਸਲਮਾਨ ਹੋਣਾ ਬੰਦ ਹੋ ਗਿਆ ਤੇ ਮੁਸਲਮਾਨਾ ਦੇ ਬੀ ਉਪ੍ਰੋਕਤ ਗੱਲਾਂ ਤੋਂ ਨਿਸ਼ਚੇ ਉਠ ਗਏ। ਉਦੋਂ ਅਗਰ ਰਾਗੀ ਦਰਸ਼ਨ ਸਿੰਘ 'ਸੁੰਨਤ' ਲਫਜ਼ ਆਪ ਪੜ੍ਹ ਲੈਂਦਾ ਜਾਂ ਸ੍ਰ.ਮਾਨ ਤੋਂ ਪੜ੍ਹਾ ਲਿਆ ਤਾਂ ਕੀ ਫਰਕ ਪੈ ਗਿਆ? ਜਦੋਂ ਕਿ ਇਹ ਲਫਜ਼ ਘਰ ਵਿਚ ਮਰਦ ਔਰਤਾਂ ਸਾਰਿਆਂ ਨੇ ਹੀ ਸੁਣ ਲਿਆ ਸੀ। ਕੀ ਇਹ ਅਖੌਤੀ ਪਵਿਤ੍ਰਤਾਈ ਨਹੀਂ?

ਦਰਸ਼ਨ ਸਿੰਘ ਤੋਂ ਇਹ ਭੀ ਪੁੱਛਿਆ ਜਾ ਸਕਦਾ ਹੈ ਕਿ ਜਦੋਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਹਨ ਤਾਂ ਜਿੱਥੇ ਸੁੰਨਤ ਲਫਜ਼ ਆਉਂਦਾ ਹੈ ਤਾਂ ਉਹ ਇਸਨੂੰ ਪੜ੍ਹਨ ਲਈ ਕਿਸਨੂੰ ਵਾਜ ਮਾਰਦੇ ਹਨ? ਹੁਣ ਜਦੋਂ ਦਰਸ਼ਨ ਸਿੰਘ ਖੁਲ੍ਹੇ ਆਮ ਅਤੇ ਮਹਿਬੂਬ ਆਪਣੀਆਂ ਲਿਖਤਾਂ ਵਿਚ ਦਸਮ ਗ੍ਰੰਥ ਸਾਹਿਬ ਦੀ ਨਿਰਾਦਰੀ ਕਰਦੇ ਹਨ ਤਾਂ ਰਾਜ਼ ਖੁੱਲ੍ਹ ਗਿਆ ਕਿ ਉਨ੍ਹਾਂ ਨੂੰ ਭਾਈ ਗੁਰਦਾਸ (ਦੂਸਰੇ) ਦੀ ਲਿਖਤ ਉਤੇ ਇਤਰਾਜ਼ ਦਾ ਖਾਸ ਕਾਰਨ ਇਹ ਸੀ, ਕਿ ਉਹ ਦਸਮ ਪਿਤਾ ਦੇ ਇੰਨ੍ਹਾਂ ਅੱਖਰਾਂ ਦਾ ਖੰਡਨ ਕਰ ਸਕਣ, ਜਿੱਥੇ ਦਸਮੇਸ਼ ਜੀ ਧਾਰਮਿਕ ਭੇਖਾਂ, ਮੋਨੀਆਂ, ਜਟਾਵਾਂ, ਮੁੰਡਨ, ਰੁਦਰਾਖ ਦੀਆਂ ਮਾਲਾਂ ਅਤੇ ਸੁੰਨਤ ਆਦਿ ਦਾ ਲਲਕਾਰ ਕੇ ਖੰਡਨ ਕਰਦੇ ਹੋਏ ਬਚਿਤ੍ਰ ਨਾਟਕ ਦੀ ਚੰਡ,

ਕੜਾਕੇਦਾਰ ਸ਼ਬਦਾਵਲੀ ਵਿਚ ਸੱਚ ਨੂੰ ਬਿਆਨਦੇ ਤੇ ਧਿਆਨ ਨਾਲ ਸੁਨਣ ਲਈ ਲਿਖਦੇ ਹਨ

“ਮੋਨ ਭਜੇ ਨਹੀਂ ਮਾਨ ਤਜੇ ਨਹੀਂ ਭੇਖ ਸਜੇ ਨਹੀਂ ਮੂੰਡ ਮੁੰਡਾਏ॥ ਕੰਠਿ ਨ ਕੰਠੀ ਕਠੋਰ ਧਰੈ ਨਹੀਂ ਸੀਸ ਜਟਾਨ ਕੇ ਜੂਟ ਸੁਹਾਏ॥

ਸਾਚ ਕਹੋ ਸੁਨਿ ਲੈ ਚਿੱਤਦੈ ਬਿਨੁ ਦੀਨ ਦਿਆਲ ਕੀ ਸਾਮ ਸਿਧਾਏ॥ ਪ੍ਰੀਤਿ ਕਰੇ ਪ੍ਰਭੁ ਪਾਯਤ ਹੈ ਕਿਰਪਾਲ ਨ ਭੀਜਤ ਲਾਂਡ ਕਟਾਏ॥" Dasam - Granth

ਸ਼ਬਦ ਲਾਂਡ ਦਾ ਖੁਲਾਸਾ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰ:1063 ਉਪਰ ਕੀਤਾ ਹੈ।ਵਾਰਾਂ ਭਾਈ ਗੁਰਦਾਸ ਦਾ ਭਾਵ ਪ੍ਰਕਾਸ਼ਨੀ ਟੀਕਾ ਗਿਆਨੀ ਹਜ਼ਾਰਾ ਸਿੰਘ ਜੀ ਪੰਡਿਤ ਨੇ ਕੀਤਾ ਹੈ, ਜਿਸਦਾ ਸੰਸ਼ੋਧਨ, ਭਾਵਾਂ ਦਾ ਪ੍ਰਕਾਸ਼ਨ ਤੇ ਸੰਪਾਦਨ ਪਦਮ ਭੂਸ਼ਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਕੀਤਾ ਹੈ। ਸ਼ਬਦਾਰਥ ਦਸਮ ਗ੍ਰੰਥ ਸਾਹਿਬ ਦੇ ਸੰਪਾਦਕ ਭਾਈ ਡਾ.ਰਣਧੀਰ ਸਿੰਘ ਜੀ ਤੇ ਉਨ੍ਹਾਂ ਦੇ ਵਿਦਵਾਨ ਸਾਥੀ ਡਾ.ਤਾਰਨ ਸਿੰਘ ਜੀ, ਡਾ.ਪ੍ਰੇਮ ਪ੍ਰਕਾਸ਼ ਸਿੰਘ ਜੀ, ਡਾ.ਗੁਲਵੰਤ ਸਿੰਘ ਜੀ ਅਤੇ ਡਾ.ਜੀਤ ਸਿੰਘ ਸੀਤਲ ਜੀ ਸਨ।ਕੀ ਉਪ੍ਰੋਕਤ ਵਿਦਵਾਨਾ ਜਾਂ ਟੀਕਾਕਾਰਾਂ ਨੇ ਇਸ ਸ਼ਬਦ ਨੂੰ ਬਿਨਾਂ ਪੜ੍ਹੇ ਹੀ ਟੀਕਾ ਕਰ ਦਿੱਤਾ? ਜਾਂ ਉਨ੍ਹਾਂ ਨੂੰ ਇਸ ਸ਼ਬਦ ਦੀ ਜਾਣਕਾਰੀ ਨਹੀਂ ਸੀ? ਜਾਂ ਕੀ ਉਨ੍ਹਾਂ ਨੂੰ ਦੂਸਰਿਆਂ ਦਾ ਅਦਬ ਕਰਨਾਂ ਨਹੀਂ ਸੀ ਆਉਂਦਾ? ਸੁੰਨਤ ਦਾ ਕਿਸ ਅੰਗ ਨਾਲ ਸੰਬੰਧ ਹੈ, ਕਿਸ ਨੂੰ ਨਹੀਂ ਪਤਾ? ਸਾਹਿਤ ਮੁਤਾਬਕ ਜਿਸ ਤਰ੍ਹਾਂ ਦਾ ਵਿਸ਼ਾ ਹੋਵੇਗਾ ਉਸੇ ਤਰ੍ਹਾਂ ਦੀ ਸ਼ਬਦਾਵਲੀ ਹੋਵੇਗੀ, ਇਹ ਲਾਜ਼ਮੀ ਹੈ। ਅਸ਼ਲੀਲਤਾ ਸ਼ਬਦਾਂ ਵਿਚ ਨਹੀਂ, ਮਨ ਵਿਚ ਹੁੰਦੀ ਹੈ।

ਜਲਾਦ ਸੇ ਡਰਤੇ ਹੈਂ ਨ ਵਾਇਜ਼ ਸੇ ਝਗੜਤੇ, ਹਮ ਸਮਝੇ ਹੂਏ ਹੈਂ ਉਸੇ, ਜਿਸ ਭੇਸ ਮੇਂ ਜੋ ਆਏ।

ਲਿੰਗ, ਲੰਡ, ਲਾਂਡ ਜਿਸ ਅੰਗ ਦਾ ਨਾਮ ਹੈ, ਉਸ ਲਈ ਦੂਸਰਾ ਸ਼ਬਦ ਲਉਡਾ ਭੀ ਵਰਤਿਆ ਜਾਂਦਾ ਰਿਹਾ ਹੈ, ਜਿਸਦਾ ਅੱਖਰੀ ਅਰਥ ਹੈ ਨਿੱਕਾ, ਯਾ ਛੋਟਾ।

ਇਹ ਸ਼ਬਦ ਭੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਹੈ—“ਤੇਰੇ ਦਾਸਰੇ ਕਉ ਕਿਸ ਕੀ ਕਾਣਿ॥

ਜਿਸ ਕੀ ਮੀਰਾ ਰਾਖੈ ਆਣਿ॥2॥

ਜੋ ਲਉਡਾ ਪ੍ਰਭਿ ਕੀਆ ਅਜਾਤਿ॥

ਤਿਸੁ ਲਉਡੇ ਕਉ ਕਿਸ ਕੀ ਤਾਤਿ ॥“ਪੰ:376

ਭਾਵ ਕਿ ਹੇ ਪ੍ਰਭੂ! ਤੇਰੇ ਨਿੱਕੇ ਜਿਹੇ ਸੇਵਕ ਨੂੰ ਭੀ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ।ਜਿਸ ਸੇਵਕ ਨੂੰ ਪ੍ਰਮਾਤਮਾ ਨੇ ਉਚੀ ਜਾਤ ਆਦਿਕ ਦੇ ਅਹੰਕਾਰ ਤੋਂ ਰਹਿਤ ਕਰ ਦਿੱਤਾ ਹੈ, ਉਸਨੂੰ ਕਿਸੇ ਦੀ ਈਰਖਾ ਦਾ ਡਰ ਨਹੀਂ ਰਹਿੰਦਾ।

ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਹੀ ਦੋ ਸ਼ਬਦ ਹੋਰ—“ਟਟਾ ਬਿਕਟ ਘਾਟ ਘਟ ਮਾਹੀ॥ਖੋਲਿ ਕਪਾਟ ਮਹਲਿ ਕਿ ਨ ਜਾਹੀ॥“ ਪੰ:341 ਅਤੇ “ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾ॥ ਜੂਐ ਜਨਮੁ ਨ ਹਾਰਹੁ ਅਪਣਾ ਭਾਜਿ ਪੜਹੁ ਤੁਮ ਹਰਿ ਸਰਣਾ॥“ ਪੰ:433

ਇੰਨ੍ਹਾਂ ਸ਼ਬਦਾਂ ਦਾ ਉਚਾਰਣ ਕਿਸ ਤਰ੍ਹਾਂ ਹੈ, ਜਾਂ ਕਿਵੇਂ ਕਰਨਾ ਚਾਹੀਦਾ ਹੈ, ਜਾਂ ਕਿਵੇਂ ਕਰਦੇ ਹਨ, ਇਹ ਭੀ ਸਾਨੂੰ ਸਮਝ ਲੈਣਾ ਚਾਹੀਦਾ ਹੈ। ਮੈਂ ਨਾਂ ਤਾਂ ਇਤਿਹਾਸ ਦਾ ਵਿਦਿਆਰਥੀ ਤੇ ਨਾਂ ਹੀ ਮਹਿਬੂਬ ਜਾਂ ਦਰਸ਼ਨ ਸਿੰਘ ਵਰਗਾ ਵਿਦਿਆਵਾਨ ਹਾਂ ਜੁ ਇਹ ਦੱਸ ਸਕਾਂ ਕਿ ਇਸ ਸ਼ਬਦ 'ਟ' ਦਾ ਉਚਾਰਣ 'ਟੈਂਕਾ' ਕਦੋਂ ਬਣਿਆਂ। ਹਾਲਾਂ ਕਿ ਠੱਠਾ, ਡੱਡਾ, ਢੱਡਾ ਤਾਂ ਉਵੇਂ ਹੀ ਬੋਲਦੇ ਹਾਂ। ਇਸੇ ਤਰਾਂ ਮੇਰਾ ਕੋਈ ਪੈਂਤੀ ਪੜ੍ਹਨ ਪੜ੍ਹਾਉਣ ਦਾ ਟੀਚਾ ਤਾਂ ਨਹੀਂ ਪਰ ਪੱਪਾ, ਫੱਫਾ, ਬੱਬਾ, ਭੱਭਾ ਤੋਂ ਬਾਅਦ ਕਿਹੜਾ ਅੱਖਰ ਆਉਂਦਾ ਹੈ ਤੇ ਇਸਦਾ ਉਚਾਰਨ ਕੀ ਹੈ, ਆਪਾਂ ਸਭ ਜਾਣਦੇ ਹਾਂ।ਕਈ ਢੌਂਗੀ ਤਾਂ ਇਸ ਅੱਖਰ ਦੇ ਉਚਾਰਣ ਨੂੰ ਵੀ ਹਜ਼ਮ ਨਹੀਂ ਕਰ ਸਕਦੇ।ਕਾਲ ਗਤੀ ਵਿਚ ਅੱਖਰ, ਸ਼ਬਦ, ਬੋਲੀਆਂ, ਕੌਮਾਂ, ਸੱਭਿਅਤਾਵਾਂ ਤੇ ਹੋਰ ਪਤਾ ਨਹੀਂ ਕੀ ਕੀ ਨਵਾਂ ਸਿਰਜਿਆ ਜਾ ਰਿਹਾ ਹੈ ਤੇ ਕੀ ਕੀ ਵਿਨਾਸ਼ ਹੁੰਦਾ ਜਾ ਰਿਹਾ ਹੈ; ਇਹ ਉਸ ਕਰਤੇ ਦੀ ਖੇਡ੍ਹ ਹੈ।

ਅਮਰਜੀਤ ਸਿੰਘ ਖੋਸਾ, ਅਕਤੂਬਰ, 2009

Link to comment
Share on other sites

੧੪.ਅੰਗਰੇਜ਼ੀ ਦੇ ਸ਼ਬਦ, ਅੰਗਰੇਜ਼ਾਂ ਵੇਲੇ ਦੀ ਦੇਣ .

I
Source;
"Dashmesh Bani Tarak Mochan" 3rd Edition 2014, page # 53, 54 & 55.
written by Amarjit Singh Khosa & Satvinderpal Singh Jangi
Bought from; Singh Bros., Amritsar.
Link to comment
Share on other sites

੧੪.ਅੰਗਰੇਜ਼ੀ ਦੇ ਸ਼ਬਦ, ਅੰਗਰੇਜ਼ਾਂ ਵੇਲੇ ਦੀ ਦੇਣ .

ਟੋਰੰਟੋ ਦੇ ਇਕ ਟੀ.ਵੀ. ਪ੍ਰੋਗਰਾਮ (ਗੁਰਬਾਣੀ) ਦੌਰਾਨ ਬੀਬੀ ਜੁਗਰਾਜ ਕੌਰ ਜੀ ਨੇ ਲਫਜ਼ ‘ਨੀਅਰ’ ਨੂੰ ਲੈਕੇ ( ਏਕ ਮਾਰਗ ਦੂਰ ਹੈ ਇਕ ਨਿਯਰ ਹੈ ਸੁਨ ਰਾਮ ) ਇਹ ਖੁਲਾਸਾ ਕੀਤਾ ਸੀ, ਕਿ ਦਸਮ ਗ੍ਰੰਥ ਸਾਹਿਬ ਵਿਚ ‘ਅੰਗਰੇਜ਼ੀ’ ਦਾ ਸ਼ਬਦ ਹੋਣ ਕਰਕੇ ਇਹ ਅੰਗਰੇਜ਼ਾਂ ਦੇ ਹਿੰਦੁਸਤਾਨ ਵਿਚ ਆਉਣ ਤੋਂ ਬਾਅਦ ਦੀ ਰਚਨਾ ਹੈ I ਲੇਕਿਨ ਇਸ ਬੀਬੀ ਜੀ ਨੂੰ ਕੌਣ ਸਮਝਾਏ ਕਿ ਇਹ ਅੰਗਰੇਜ਼ਾਂ ਦੀ ਲਿਆਂਦੀ ਹੋਈ ਅੰਗਰੇਜ਼ੀ ਨਹੀਂ, ਸਗੋਂ ਹਿੰਦੀ/ਬ੍ਰਿਜ ਭਾਸ਼ਾ ਦਾ ਸ਼ਬਦ ਹੈ I
ਇਹ ਸ਼ਬਦ ਦਸਮ ਗ੍ਰੰਥ ਸਾਹਿਬ ਵਿਚ ਇਸ ਤਰ੍ਹਾਂ ਭੀ ਆਇਆ ਹੈ:-
ਜਨਕ ਪੁਰੀ ਕੋ ‘ਨੀਅਰਾਨੇ ਬੀਰ ਜਾਇਕੈ ||
ਅਤੇ:- ਤਬ ਲਉ ਕਾਲ ਦਸ਼ਾ ‘ਨੀਯਰਆਈ ||
ਅਤੇ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ:-
ਤਜਨ ਸਰੀਰ ਸਮਾ ‘ਨਿਯਰਾਵਾ’ ||
ਅਤੇ:- ਸਯਾਮਲ ‘ਨੀਰ’ ਬਹੈ ਜਮਨਾ || ਦੇਖੇ ਜਾ ਸਕਦੇ ਹਨ I
ਲਫਜ਼ ‘ਨੀਰ’ ਜਾਂ ‘ਨੀਯਰ’ ਲਿਖਣ ਨਾਲ ਅਰਥ ਨਹੀਂ ਬਦਲਦੇ, ਜਿਵੇਂ ‘ਨੀਤ’ ਅਤੇ ‘ਨੀਅਤ’ ਦਾ ਕੋਈ ਵਖਰੇਵਾਂ ਨਹੀਂ ਹੈ I
ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਭੀ ਨੇੜੇ ਦੇ ਅਰਥਾਂ ਵਿਚ ਆਇਆ ਹੈ:-
ਨੀਰਉ ਪੇਖਿ ਪ੍ਰਭ ਕਉ ਨੀਰਉ ॥੧॥ (ਜੈਤਸਰੀ ਮ:5) page # 700
ਜਮੁ ਨਹੀ ਆਵੈ ਨੀਰ || (ਮਾਰੂ ਮ:5)
ਇਸ ਤੋਂ ਬਿਨਾਂ ਇਹ ‘ਨੀਰ’ ਸ਼ਬਦ ਪਾਣੀ ਦੇ ਅਰਥ ਭੀ ਰੱਖਦਾ ਹੈ I
ਜੇ ਟੋਰੰਟੋ ਵਾਲੀ ਬੀਬੀ ਜੁਗਰਾਜ ਕੌਰ ਜੀ ਵਾਂਗ ਧੱਕੇ ਨਾਲ ਹੀ ਸ਼ਬਦਾਂ ਦੀ ਬਣਤਰ ਤੇ
ਉਚਾਰਣ ਢੰਗ ਨੂੰ ਲੈ ਕੇ ਸ਼ਬਦ ਇਕੱਠੇ ਕਰਨੇ ਹੋਣ ਤਾਂ ਅਨੇਕਾਂ ਸ਼ਬਦ ਮਿਲ ਜਾਣਗੇ,
ਜਿਵੇਂ ਕਿ ਦਸਮੇਸ਼ ਬਾਣੀ ਵਿਚ:-
(Mother) ਮਦ੍ਰ ਦੇਸ ਹਮ ਕੋ ਲੇ ਆਏ || (ਬ.ਨਾਟਕ)
(Pub) ਮੇਚਕ ਪੱਬਨ ਸੇ ਜਿਨ ਕੇ ਤਨ || (ਚ.੧)
(Bore) ਬਹੈ ਬੋਰ ਪਿੰਗੀ ਸਮੁੰਦੇ ਕੰਧਾਰੰ || (ਪਾਰਸਾਵ)
(Jail) ਏਕ ਲਰੇ ਰਨ ਮਾਂਝ ਮਰੇ ਇਕ ਜੀਵਤ ਜੇਲਿ ਕੈ ਬੰਧ ਪਠਾਯੋ || (ਕ੍ਰਿਸ਼ਨਾਵ)
(Bra) ਪ੍ਰੋਏ ਸੀਖ ਬਰਾ ਭਟਿਯਾਰੇ || (ਚ.੪੦੫)
(Power) ਮਾਤ ਸਮੋਧ ਸੁ ਪਾਵਰ ਲੀਨੀ ||
ਅਉਰ ਬਸੇ ਪੁਰਿ ਅਉਧ ਨ ਚੀਨੀ || (ਰਾਮਾਵ)
ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ:-

(Pool) ਹਰਿ ਕੇ ਭਜਨ ਬਿਨੁ ਬਿਰਥਾ ਪੂਲੁ || (ਭੈਰਉ ਮ:੫)
(Go) ਨਾਮੁ ਜਪਤ ਸੁਖ ਪਾਵੈਗੋ || (ਕਾਨੜਾ ਮ:੪)
ਰਾਜਾ ਕੈ ਘਰ ਸਾਂਡੀ ਗੋ || (ਟੋਡੀ ਨਾਮਦੇਵ)
(Brother) ਜਨ ਪਿਸਰ ਪਦਰ ਬਿਰਾਦਰਾ || (ਤਿਲੰਗ ਮ:੧)
(My) ਮਾਈ ਬਾਪ ਪੁੱਤ੍ਰ ਸਭਿ ਹਰਿ ਕੇ ਕੀਏ || (ਗੂਜਰੀ ਮ:੪)
(Name) ਖਟ ਨੇਮ ਕਰਿ ਕੋਠੜੀ ਬਾਂਧੀ || (ਗਉੜੀ ਕਬੀਰ) ਅਤੇ-
ਨੇਮ ਨਿਬਾਹਿਓ ਸਤਿਗੁਰੂ ..... || (ਆਸਾ ਮ:੫)
(High) ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ || (ਪੰ:੬੧੧) ਅਤੇ
ਗਿਆਨੀ ਧਿਆਨੀ ਗੁਰ ਗੁਰ ਹਾਈ || (ਰਾਗ ਆਸਾ ਸੋ ਪੁਰਖ)
(I) ਆਈ ਨ ਮੇਟਣ ਕੋ ਸਮਰਥ || (ਪੰ:੯੩੧) ਅਤੇ
ਆਈ ਪੂਤਾ ਇਹੁ ਜਗੁ ਸਾਰਾ || (ਬਿਲਾਵਲ ਮ:੧)
(Poor) ਅੰਤਰਿ ਅਗਨਿ ਨ ਗੁਰ ਬਿਨੁ ਬੂਝੈ ਬਾਹਰਿ ਪੂਅਰ ਤਾਪੈ || (ਪੰ:੧੦੧੩)
(Bore) ਨੀਰ ਨ ਸਕਸਿ ਬੋਰਿ || (ਸਵੈਯੇ ਸ੍ਰੀ ਮੁਖ ਵਾਕਯ ਮ:੫)
(Bra) ਸੁੰਨਤੁ ਸੀਲੁ ਬੰਧਾਨਿ ਬਰਾ || (ਮਾਰੂ ਸੋਲਹੇ ਮ:੫)
(Bill) ਬਿਲ ਬਿਰਥੇ ਚਾਹੈ ਬਹੁ ਬਿਕਾਰ || (ਬਸੰਤ ਮ:੧)
(<banned word filter activated>) ਦੇਇ ਕਿਵਾੜ ਅਨਿਕ ਪਰਦੇ ਮਹਿ ਪਰ ਦਾਰਾ ਸੰਗ ਫਾਕੈ || (ਪੰ:੬੧੬)
ਅਤੇ ਗੁਰ ਪ੍ਰਤਾਪ ਸੂਰਜ ਗ੍ਰੰਥ ਅਤੇ ਨਾਨਕ ਪ੍ਰਕਾਸ਼ ਵਿਚ-
(Power) ਹੇ ਮਨ ਮੋਹਨ ਸੁੰਦਰ ਸਾਵਰ I
ਮੈ ਮਲੀਨ ਪਾਮਰ ਤੇ ਪਾਵਰ I (ਗ.ਪ੍ਰ.ਸੂ),
(Much) ਮਚ ਦੀਨ ਬਿਛਾਇ ਜੁ ਚਾਰੂ || (ਨਾਨਕ ਪ੍ਰਕਾਸ਼)
ਅਸੀਂ ਇਥੇ ਇਹ ਦੱਸਣਾ ਵੀ ਯੋਗ ਸਮਝਦੇ ਹਾਂ ਕਿ ਵਿਦਵਾਨਾਂ ਦੀ ਮਾਨਤਾ ਹੈ ਕਿ ਸੰਸਕ੍ਰਿਤ ਅਤੇ
ਅੰਗਰੇਜ਼ੀ ਦੀ ਸ਼ਬਦਾਵਲੀ ਵਿਚ ੬੦ ਪ੍ਰਤੀਸ਼ਤ ਸ਼ਬਦਾਂ ਦੀ ਸਾਂਝ ਹੈ I
ਕਈ ਇਸ ਨੂੰ ‘ਭਾਰਤੀ-ਯੋਰਪੀਅਨ’ ਭਾਸ਼ਾ ਵੀ ਆਖਦੇ ਹਨ I
ਜਿੱਥੋਂ ਤੱਕ ਅੰਗ੍ਰੇਜ਼ਾਂ ਦੇ ਤੁਅੱਲਕ ਦੀ ਗੱਲ ਹੈ; ਉਹ ਇਸ ਤਰ੍ਹਾਂ ਹੈ ਕਿ ਸੰਨ ੧੮੦੯ ਦੀ ਲਿਖਤ ‘ਪੰਥ ਪ੍ਰਕਾਸ਼’, ਜਿਸ ਵਿਚ ਕੈਪਟਨ ਮਰੇ (Murray) ਨੂੰ ਲੁਧਿਆਣੇ ਵਿਖੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਲਿਖਾਈ ਗਈ ਸੀ, ਜੋ ਕਿ ਸੰਨ ੧੮੪੧ ਵਿਚ ਪੁਸਤਕ ਦਾ ਰੂਪ ਬਣੀ, ਉਹ ਸ੍ਰ. ਰਤਨ ਸਿੰਘ ਭੰਗੂ ਦੀ ਲਿਖਤ ਹੈ I
ਰਤਨ ਸਿੰਘ ਭੰਗੂ, ਪ੍ਰਸਿੱਧ ਸ਼ਹੀਦ ਭਾਈ ਮਤਾਬ ਸਿੰਘ ਮੀਰਾਂਕੋਟੀਏ ਦੇ ਪੋਤੇ ਅਤੇ ਸ਼ਾਮ ਸਿੰਘ ਮਿਸਲ ਕ੍ਰੋੜੀਆਂ ਦੇ ਦੋਹਤ੍ਰੇ ਸਨ I ਰਤਨ ਸਿੰਘ ਭੰਗੂ ਜੀ ਦਾ ਦੇਹਾਂਤ ਸੰਨ ੧੮੪੬ ਨੂੰ ਹੋਇਆ I
ਉਸਦੇ ਪੰਥ ਪ੍ਰਕਾਸ਼ ਨੂੰ ਪਹਿਲੀ ਵਾਰ ਭਾਈ ਵੀਰ ਸਿੰਘ ਜੀ ਨੇ ਸੰਨ ੧੯੧੪ ਵਿਚ ਸੰਪਾਦਤ ਕੀਤਾ I
ਜਿਸ ਵਿਚ ਦਸਮ ਗ੍ਰੰਥ ਸਾਹਿਬ ਦੇ ਹਵਾਲੇ ਪੰ: ਨੰ: ੩੮, ੪੩, ੬੪, ੧੩੪-੧੩੬, ੨੨੬, ਅਤੇ ੨੨੮ ਉਪਰ ਪੜ੍ਹੇ ਜਾ ਸਕਦੇ ਹਨ I
Source;
"Dashmesh Bani Tarak Mochan" in Panjabi,
3rd Edition 2014, page # 53, 54 & 55.
written by Amarjit Singh Khosa & Satvinderpal Singh Jangi
Bought from; Singh Bros., Amritsar.
Link to comment
Share on other sites

ਵਾਰ ਸ੍ਰੀ ਭਗਉਤੀ ਜੀ ਕੀ

- ਸ.ਸ. ਅਮੋਲ

ਮੂਲ ਰੂਪ ਵਿਚ ਤੇ ਆਕਾਰ ਦੇ ਦ੍ਰਿਸ਼ਟੀਕੋਣ ਤੋਂ ਭੀ ਗੁਰੂ ਗੋਬਿੰਦ ਸਿੰਘ ਜੀ ਬ੍ਰਿਜ ਭਾਸ਼ਾ ਤੇ ਸੰਤ-ਭਾਸ਼ਾ (ਸਾਧੂਕੜੀ) ਦੇ ਬਹੁਤ ਮਹਾਨ ਤੇ ਉਚਤਮ ਕਵੀ ਹੁੰਦੇ ਹਨ। ਪੰਜਾਬੀ ਵਿਚ ਉਨ੍ਹਾਂ ਦੀ ਰਚਨਾ ਅਤੇ ਉਹ ਭੀ ਇਕੋ ਇਕ ਲੰਮੀ ਰਨਾ ‘ਵਾਰ’ ਹੈ ਜੋ ਕਾਵਿ ਰੂਪ ਵਿਚ ਭਗਉਤੀ ਦੀ ਵਾਰ, ਤੇ ਜਿਸ ਦਾ ਪ੍ਰਸਿੱਧ ਨਾਂ “ਚੰਡੀ ਦੀ ਵਾਰ” ਹੈ। ਪੰਜਾਬ ਵਿਚ ਨਿਹੰਗ ਸਿੰਘਾਂ ਦੇ ਡੇਰਿਆਂ ਵਿਚ ਅਤੇ ਨਿੱਜੀ ਤੌਰ ਤੇ ਕਈ ਪ੍ਰੇਮੀ ਨਿਹੰਗ ਸਿੰਘਾਂ, ਜਿਨ੍ਹਾਂ ਨੂੰ ਅੱਗੇ ‘ਅਕਾਲੀ ਫੌਜ’ ਜਾਂ ਗੁਰੂ ਕੀਆਂ ਲਾਡਲੀਆਂ ਫੌਜ਼ਾਂ ਭੀ ਆਖਿਆ ਜਾਂਦਾ ਸੀ, ਇਹ ਬਾਣੀ ਨਿਤਨੇਮ ਦਾ ਭਾਗ ਸੀ ਤੇ ਹੈ। “ਅਕਾਲੀ ਫੌਜਾਂ” ਦਾ ਹੀ ਸੰਖੇਪ “ਅਕਾਲੀ” ਸ਼ਬਦ ਪ੍ਰਚਲਿਤ ਹੋਇਆ ਹੈ। ਅਕਾਲੀ ਫੂਲਾ ਸਿੰਘ ਨਿਹੰਗ (ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਵਿਚ) ਅਤੇ ਅਕਾਲੀ ਕੌਰ ਸਿੰਘ ਨਿਹੰਗ (ਕਰਤਾ ‘ਤੁਕ ਤਤਕਰਾ’, ਗੁਰੂ ਗ੍ਰੰਥ ਸਾਹਿਬ, ਅਸਲ ਨਾਂ “ਗੁਰ ਸ਼ਬਦ ਪ੍ਰਕਾਸ਼” ਦੇ ਦ੍ਰਿਸ਼ਟਾਂਤ ਹੀ ਕਾਫ਼ੀ ਹੋਣਗੇ।

ਨਿਹੰਗ ਸਿੰਘ ਦਾ ਸਦਾ ਸ਼ਸਤ੍ਰ-ਬਧ ਰਹਿਣਾ, ਗਤਕੇ ਅਤੇ ਘੋੜ-ਸਵਾਰੀ ਦਾ ਨਿਤ-ਅਭਿਆਸ ਉਨ੍ਹਾਂ ਦੇ ਸੂਰਮੱਤ ਤੇ ਜੰਗ-ਜੂ ਜਥੇਬੰਦੀ ਦੇ ਸਦਸਯ ਹੋਣ ਦਾ ਪ੍ਰਮਾਣ ਹੈ। ‘ਚੰਡੀ ਦੀ ਵਾਰ’ ਦਾ ਨਿਤ ਪਾਠ ਉਨ੍ਹਾਂ ਅੰਦਰ ਬੀਰਤਾ ਤੇ ਜੋਸ਼ ਭਰਨ ਦਾ ਅਤੇ ਇਹ ਜੋਤ-ਜਗਾਈ ਰਖਣ ਦਾ ਇਕ ਸਾਧਨ ਅਤੇ ਕਈਆਂ ਅਨੁਸਾਰ ਇਕ ਕਾਰਨ ਮੰਨਿਆ ਗਿਆ ਹੈ। ਇਸ ਵਾਰ ਵਿਚ ਵਰਤੇ ਗਏ ਬੀਰ-ਰਸ ਦਾ ਇਕ ਪ੍ਰਮਾਣ-ਪੱਤਰ ਇਸ ਲੋਕ ਮੱਤ ਨੂੰ ਮੰਨਣਾ ਹੀ ਪੈਂਦਾ ਹੇ। ਇਹ ਵਿਚਾਰ ਏਥੋਂ ਤਕ ਜਨ-ਸਾਧਾਰਨ ਵਿਚ ਪ੍ਰਚਲਿਤ ਹੋ ਚੁੱਕਾ ਸੀ ਕਿ ਬਹੁਤੇ ਸਿੱਖ-ਸੱਜਣ ਗੁਰੂ ਗੋਬਿੰਦ ਸਿੰਘ ਜੀ ਨੂੰ ਨਿਰੋਲ ਬੀਰ-ਰਸ ਦਾ ਕਵੀ ਮੰਨਣ ਲਗ ਪਏ ਸਨ ਅਤੇ ਉਹ ਇਥੋਂ ਤਕ ਪੁਜਦੇ ਸਨ ਕਿ ਕਈ ‘ਜਾਪੁ’ ਨਾਂ ਦੀ ਬਾਣੀ ਵਿਚਲੀ ‘ਨਮਸਤੰ’ ਤੇ ‘ਨਮਸੱਤਸਤ’ ‘ਅਨਾਮੰ’ ‘ਨ੍ਰਿਧਾਤੇ’ ‘ਨ੍ਰਿਘਾਤੇ’ ਆਦਿ ਸ਼ਬਦਾਵਲੀ ਤੋਂ ਹੀ ਇਸ ਨਿਰੋਲ ਭਗਤੀ-ਰਸ ਦੀ ਰਚਨਾ ਨੂੰ ਭੀ ਬੀਰ-ਰਸ-ਕਾਵਿ ਘੋਸ਼ਿਤ ਕਰ ਦੇਂਦੇ ਸਨ। ਉਹ ਭੁੱਲ ਜਾਂਦੇ ਸਨ (ਤੇ ਅਜੇ ਭੀ ਹਨ) ਕਿ ਅਕਾਲ-ਉਸਤਤਿ (ਠੀਕ ਨਾਂ ਕਾਲ ਉਸਤਤਿ ਤੇ “ਰੇ ਮਨ ਐਸੋ ਕਰ ਸੰਨਿਆਸਾ” ਵਾਲੇ ਸ਼ਬਦ “ਮਿੱਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ” ਆਦਿ ਕਾਫ਼ੀ ਰਚਨਾ ਗੁਰੂ ਜੀ ਨੇ ਸ਼ਾਂਤ-ਰਸ (ਭਗਤੀ-ਭਵਨਾ) ਦੀ ਭੀ ਕੀਤੀ ਹੈ। ਆਪ ਦੀ ਫ਼ਾਰਸੀ ਰਚਨਾ ‘ਜ਼ਫਰਨਾਮਾ’ ਤੇ “ਹਾਕਇਤਾਂ” ਭੀ ਬੀਰ-ਕਾਵਿ ਨਹੀਂ। ਨਾ ‘ਚਾਰ ਸੋ ਚਾਰ ਚਰਿਤ੍ਰਾ ਤੇ ਬਚਿਤ੍ਰ ਨਾਟਕ ਦਾ ਹੋਰ ਬਹੁਤ ਸਾਰਾ ਭਾਗ ਬੀਰ-ਕਾਵਿ ਹੈ। ਇਸ ਲੇਖਕ ਨੂੰ ਤਾਂ ਇਉਂ ਪ੍ਰਤੀਤ ਹੁੰਦਾ ਹੇ ਕਿ ਗੁਰੂ ਗੋਬਿੰਦ ਸਿੰਘ ਸਚਮੁਚ ਹੀ ‘ਮਰਦਿ-ਕਾਮਲ’ ਜਾ ਸੋਲਾਂ ਕਲਾ ਸੰਪੂਰਨ ਕਵੀ ਸਨ। ਮੈਨੂੰ ਉਨ੍ਹਾਂ ਦੀ ਬਾਣੀ ਵਿਚ ਕਾਵਿਕ-ਗੁਣ, ਪ੍ਰਭਾਵ ਤੇ ਮਿੱਥ ਇੰਨੀ ਦਿਸਦੀ ਹੈ ਕਿ “ਕੋਈ ਦੂਸਰ ਹੋਇ ਤਾ ਕਹੀਐ”। ਜਿਵੇਂ ਉਨ੍ਹਾਂ ਦੀ ਸ਼ਖ਼ਸੀਅਤ ਬਹੁ-ਪੱਖੀ ਸੀ ਤਿਵੇਂ ਹੀ ਉਨ੍ਹਾਂ ਦਾ ਰਚਿਆ “ਕਾਵਿ-ਭੰਡਾਰ’ ਅਦੁਤੀ ਹੈ।

“ਚੰਡੀ ਦੀ ਵਾਰ” ਦੇ ਬੀਰ-ਕਾਵਿ-ਰਸ ਦੀ ਵਿਚਾਰ ਕਰਨ ਤੋਂ ਪਹਿਲਾਂ ਕਾਵਿ-ਰੂਪ ‘ਵਾਰ’ ਉੱਤੇ ਭੀ ਸੰਖੇਪ ਜੇਹੀ ਚਰਚਾ ਆਵਸ਼ਕ ਹੈ। ਸੰਨ 1940 ਤੋਂ ਪਹਿਲਾਂ ਤਕ ‘ਵਾਰ’ ਦਾ ਅਟੁਟ ਸੰਬੰਧ ਬੀਰ-ਰਸ ਨਾਲ ਪੰਜਾਬੀ ਪਾਠਕਾਂ ਤੇ ਰਸੀਆਂ ਵਿਚ ਮੰਨਿਆਂ ਜਾਂਦਾ ਸੀ। ਗੁਰਬਾਣੀ ਦੇ ਇਕ ਪ੍ਰਸਿੱਧ ਟੀਕਾਕਾਰ ਨੇ ਗੁਰੂ ਗ੍ਰੰਥ ਸਾਹਿਬ ਵਿਚ ਆਈਆਂ ਵਾਰਾਂ ਵਿਚੋਂ ਭੀ ਕੁਝ ਤੁਕਾਂ ਦੇ ਕੇ ਉਨ੍ਹਾਂ ਨੂੰ ਬੀਰ-ਕਾਵਿ ਦੇ ਰੰਗ ਵਾਲੀਆਂ ਵਾਰਾਂ ਕਿਹਾ ਹੈ। ਇਸ ਭੁਲੇਖੇ ਦਾ ਕਾਰਨ ਕੇਵਲ ਇਹ ਸੀ ਕਿ ਬੀਰ-ਰਸ ਤੋਂ ਭਾਵ ਕੇਵਲ ‘ਜੋਧ ਮਹਾਂ ਬਲ ਸੂਰਾ’ ਦਾ ਵਰਣਨ ਸਮਝਿਆ ਜਾਂਦਾ ਸੀ ਕਿਉਂਕਿ ਕਈ ਪੁਰਾਣੀਆਂ ਵਾਰਾਂ ਵਿਚ ਜੰਗਾਂ ਜੁੱਧਾਂ ਵਿਚ ਯੋਧਿਆਂ ਦੀ ਦਿਖਾਈ ਬੀਰਤਾ ਦਾ ਵਰਣਨ ਮਿਲਦਾ ਸੀ, ਹਾਲਾਂ ਕਿ ਕਾਵਿ-ਸ਼ਾਸਤ੍ਰੀ ‘ਬੀਰ-ਬਹਾਦਰ’ ਚਾਰ ਪ੍ਰਕਾਰ ਦੇ ਮੰਨਦੇ ਹਨ:

1. ਯੁਧ-ਵੀਰ

2. ਦਾਨ-ਵੀਰ
3. ਦਯਾ-ਵੀਰ
4. ਧਰਮ-ਵੀਰ

ਵਾਰ ਦੇ ਸਿਰ ਯਸ਼ ਜਾਂ ਜੱਸ ਗਾਉਣਾ ਹੈ। ਉਹ ਜੱਸ ਬੀਰਤਾ ਦਾ ਭੀ ਹੋ ਸਕਦਾ ਹੈ, ਦਾਨ ਤੇ ਧਰਮ ਨਿਭਾਉਣ ਦਾ ਜਾਂ ਕਿਸੇ ਹੋਰ ਸ਼ੁਭ-ਕਾਰਜ ਨਾਲ ਜੱਸ ਖਟਣਾ ਸੰਭਵ ਹੈ। ਇਹ ਭੀ ਧਿਆਨ ਰਖਣ ਯੋਗ ਹੈ ਕਿ ‘ਰਸ’ ਭੀ ਕਾਵਿਸ਼ਾਸਤ੍ਰ ਦੀ ਤਕਨੀਕੀ ਭਾਸ਼ਾ ਹੈ। ਬਹੁਤ ਸਾਧਾਰਨ ਭਾਸ਼ਾ ਵਿਚ ਇਸ ਨੂੰ ਅਸੀਂ ਪਾਠਕ ਦੇ ਮਨ ਉਂਤੇ ਪੈਣ ਵਾਲਾ ਪ੍ਰਭਾਵ ਕਰ ਸਕਦੇ ਹਾਂ ਜਾਂ ਕਵੀ ਦੀ ਮਨੋ-ਵਸਥਾ ਜੋ ਉਹ ਪਾਠਕਾਂ ਦੇ ਮਨ ਵਿਚ ਭੀ ਉਪਜਾਉਣ ਲਈ ਲਿਖ ਰਿਹਾ ਹੈ, “ਰਸ” ਹੈ, ਜਿਵੇਂ ਰੋਦ੍ਰ, ਭਿਆਨਕ ਜਾਂ ਹਾਸ-ਰਸ ਤੇ ਸ਼ਾਂਤ-ਰਸ। ਭਾਈ ਕਾਹਨ ਸਿੰਘ ਨੇ ‘ਮਹਾਨ ਕੋਸ਼’ ਵਿਚ ਰਸ ਦੀ ਪਰਿਭਾਸ਼ਾ ਇੰਜ ਲਿਖੀ ਹੈ:

“ਕਾਵਯ ਅਨੁਸਾਰ ਮਨ ਵਿਚ ਉਪਜਣ ਵਾਲਾ ਉਹ ਭਾਵ ਜੋ ਕਾਵਯ ਪੜ੍ਹਨ, ਸੁਣਨ ਅਥਵਾ ਨਾਟਕ ਆਦਿ ਦੇਖਣ ਤੋਂ ਉਤਪੰਨ ਹੁੰਦਾ ਹੈ”।
ਇਸ ਤੋਂ ਪਹਿਲਾਂ ਇਹ ਵੀ ਦਸਿਆ ਗਿਆ ਹੈ ਕਿ “ਭਾਵ” ਹੈ ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (ੲਮੋਟੋਿਨ)। ਪ੍ਰਸਿਧ ਨੌ ਰਸਾਂ ਦੇ ਕੁਝ ਸਥਾਈ ਭਾਵ ਹਨ ਅਤੇ ਵੀਰ-ਰਸ ਵਿਚ ਉਤਸ਼ਾਹ ਦਾ ਭਾਵ ਸਥਾਈ ਅਥਵਾ ਪੱਕਾ ਤੇ ਸਦੀਵੀ ਹੁੰਦਾ ਹੈ।

ਉਪ੍ਰੋਕਤ ਸੰਖਿਪਤ ਵਰਣਨ ਦੀ ਕਸਵੱਟੀ ਉਂਤੇ ਪਰਖਦਿਆਂ ਅਸੀਂ ਕਹ ਸਕਦੇ ਹਾਂ ਕਿ ਬੀਰ-ਰਸ ਦੀਆਂ ਵਾਰਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਪੰਜਾਬੀ ਵਿਚ ਘਟ ਹੀ ਕੋਈ ਮਿਸਾਲਾਂ ਮਿਲਦੀਆਂ ਹਨ। ਯੁੱਧਾਂ ਦੇ ਸੰਕੇਤ ਹਨ, ਸ਼ਸਤ੍ਰਾਂ ਦੇ ਬਿਉਰੇ ਤੇ ਲੜਾਈ ਦੇ ਮਧਮ ਜੇਹੇ ਚਿਤ੍ਰ (ਸ਼ਬਦ-ਚਿਤ੍ਰ) ਤਾਂ ਮਿਲਣੇ ਸੰਭਵ ਹਨ ਪਰ “ਉਤਸ਼ਾਹ” ਭਰੀ ਬੀਰਤਾ ਦੁਰਲੱਭ ਹੀ ਜਾਪਦੀ ਹੈ। ਪੰਜਾਬ ਬੀਰਤਾ ਨਾਲ ਤੇ ਜੋਸ਼ ਨਾਲ ਲੜਦਾ ਤਾਂ ਚਿਰਾਂ ਤੋਂ ਆ ਰਿਹਾ ਹੈ ਪਰ ਉਹ ਲਿਖਣ ਲਈ ਕਲਮਾਂ ਵਾਹੁਣ ਦੀ ਥਾਂ ਪੰਜਾਬੀਆਂ ਦਾ ਸਮਾਂ ਹਲ ਤੇ ਤਲਵਾਰਾਂ ਵਾਹੁਣ ਉਂਤੇ ਹੀ ਲਗਦਾ ਰਿਹਾ ਹੈ।

ਫੇਰ, ਜੋ ਕਲਮ ਦੇ ਅਭਿਆਸ ਵੱਲ ਪਏ ਉਨ੍ਹਾਂ ਨੂੰ ਜੰਗ ਦੇ ਮੈਦਾਨ ਦਾ ਨਾ ਗਿਆਨ ਸੀ ਨਾ ਤਜ਼ੁਰਬਾ। ਇਨ੍ਹਾਂ ਦੋਹਾਂ ਦਾ ਸੁਮੇਲ ਅਰਥਾਤ ਆਪ ਜੰਗ ਜੂ ਹੋਣਾ ਤੇ ਨਾਲ ਹੀ ਕਵੀ ਜਾਂ ਲੇਖਕ ਭੀ ਹੋਣਾ ਗੁਰੂ ਗੋਬਿੰਦ ਸਿੰਘ ਜੀ ਦੇ “ਚਰਿਤ੍ਰ” (ਸੁਭਾਅ) ਦਾ ਵਿਸ਼ੇਸ਼ ਲੱਛਣ ਹੈ ਜਿਸ ਦਾ ਕੋਈ ਦ੍ਰਿਸ਼ਟਾਂਤ ਦੇਣ ਦੀ ਲੋੜ ਨਹੀਂ ਰਹਿੰਦੀ ਜਦ ਉਨ੍ਹਾਂ ਦੀ ਰਚਨਾ ਦਾ ਇਹ ਬੰਦ ਵਾਚ ਲਈਏ:

ਧੰਨ ਜੀਉ ਤਿਹ ਕੋ ਜੁਗ ਮਹਿ

ਮੁਖ ਤੇ ਹਰਿ ਚਿਤ ਮੈਂ ਜੁਧ ਬਿਚਾਰੇ।
ਦੇਹ ਅਨਿਤ ਨਾ ਨਿਤ ਰਹੈ
ਜਸ ਨਾਵ ਚੜੇ ਭਵ ਸਾਗਰ ਤਾਰੈ।
ਧੀਰਜ ਧਾਮ ਬਾਨਇ ਇਹੈ ਤਨ
ਬੁਧ ਸੁ ਦੀਪਕ ਜਿਉ ਉਜੀਆਰੈ।
ਗਿਆਨੈ ਕੀ ਬਢਨੀ ਮਨੋ ਹਾਥ ਲੈ
ਕਾਤੂਰਤਾ ਕੁਤਵਾਰ ਬੁਹਾਰੈ।
(ਪੰਨਾ 570)

ਭਗਉਤੀ (ਜਿਸ ਦੇ ਨਾਂ ਚੰਡਿਕਾ, ਚੰਡੀ, ਦੁਰਗਾ, ਕਾਲਕਾ ਆਦਿ ਭੀ ਹਨ) ਦੇ ਕਲਾਕਾਰ ਦੀ ਆਪਣੇ ਸਿਰਜਨਹਾਰ ਤੋਂ ਮੰਗ ਹੀ ਇਹ ਹੈ:

ਦੇਹ ਸਿਵਾ ਬਰ ਮੁਹੈ ਇਹੈ ਸੁਭ ਕਰਮਨ ਤੇ ਕਬਹੂੰ ਨ ਟਰਉਂ।
ਨ ਡਰੋਂ ਅਰਿ ਸਿਉਂ ਜਬ ਜਾਇ ਲਰੋਂ ਨਿਸਚੈ ਕਰ ਆਪਨੀ ਜੀਤ ਕਰੌਂ।
(ਪੰਨਾ 99)

ਅਤੇ ਜੋ ਆਪਣੀ ਇਕ ਹੋਰ ਰਚਨਾ ਦੇ ਅੰਤ ਉਤੇ ਘੋਸ਼ਨਾ ਕਰਦਾ ਹੈ ਕਿ:
ਦਸਮ ਕਥਾ ਭਗਉਤ ਕੀ, ਭਾਖਾ ਕਰੀ ਬਨਾਇ।
“ਅਉਰ ਬਾਸਨਾ ਨਾਹਿ ਕਿਛ ਧਰਮਯੁਧ ਕੋ ਚਾਇ। (ਪੰਨਾ 570)

ਦੀ ਤੁਲਨਾ ਬੀਰ-ਰਸ-ਕਾਵਿ ਵਿਚ ਕਿਸ ਨਾਲ ਕੀਤੀ ਜਾਵੇ।

ਇਨ੍ਹਾਂ ਦ੍ਰਿਸ਼ਟਾਂਤਾਂ ਤੋਂ ਪ੍ਰਤੱਖ ਹੈ ਕਿ ‘ਕਵੀ’ ਇਹ ਵਾਰ ਲਿਖਦਿਆਂ ਭੀ ਸੁਹਿਰਦ ਹੈ, ਮਨ ਦੀ ਸਹੀ ਆਵਾਜ਼ ਦਾ ਸਹੀ ਅਨੁਵਾਦ, ਯੋਗ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਰ ਰਿਹਾ ਹੈ ਅਤੇ ਉਹ ਬੀਰ-ਰਸ ਦੀ ਸਥਾਈ ਭਾਵਨਾ “ਉਤਸ਼ਾਹ” ਇਨ੍ਹਾਂ ਛੰਦਾਂ ਰਾਹੀਂ ਪ੍ਰਗਟਾਅ ਤੇ ਉਪਜਾਅ ਰਿਹਾ ਹੈ। ਅੰਤ ਕਵੀ-ਹਿਰਦੇ ਨੇ ਹੀ ਪਾਠਕ-ਹਿਰਦੇ ਤਕ ਪਹੁੰਚਣਾ ਹੈ ਅਤੇ ਅਸਰ ਕਰਨਾ ਹੈ।

ਇਸ ਵਾਰ ਦੀ ਪਹਿਲੀ ਪਉੜੀ (ਛੰਡ, ਬੰਦ) ਸਿੱਖ ਇਕਤ੍ਰਾਵਾਂ ਵਿਚ ਕੀਤੀ ਜਾਣ ਵਾਲੀ ਅਰਦਾਸ ਦਾ ਪਹਿਲਾ ਪੈਰਾ ਹੈ। ਇਸ ਤਥ ਦੇ ਦੋ ਸਿਟੇ ਨਿਕਲੇ ਹਨ-ਇਕ ਤਾਂ ਇਹ ਕਿ ਹਰ ਸਿੱਖ ਨੂੰ ਇਸ ਵਾਰ ਦਾ ਨਾਂ ਪਤਾ ਹੈ ਅਤੇ ਬਹੁਤੇ ਜਾਣਦੇ ਹਨ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ। ਦੂਜਾ ਨਤੀਜਾ ਕਈ ਅਨੁਮਤੀਆਂ ਨੇ ਪ੍ਰਚਾਰਿਆ ਹੈ ਕਿ ਗੁਰੂ ਗੋਬਿੰਦ ਸਿੰਘ “ਭਗਉਤੀ” ਦੇਵੀ ਦੇ ਉਪਾਸ਼ਕ ਸਨ। ਗੁਰੂ ਜੀ ਦੀ ਰਚਨਾ ਵਿਚ ਥਾਂ ਥਾਂ ਇਸ ਵਿਚਾਰ ਦਾ ਖੰਡਨ ਮਿਲ ਜਾਂਦਾ ਹੈ। ਦੂਰ ਨਾ ਭੀ ਜਾਈਏ ਇਸੇ ਵਾਰ ਦੀ ਦੂਜੀ ਪਉੜੀ ਦਾ ਪਾਠ ਹੀ ਸਭ ਸ਼ੰਕੇ ਨਿਵਿਰਤ ਕਰ ਦੇਂਦਾ ਹੈ ਜਿਸ ਵਿਚ ਇਕ ਪੰਗਤੀ ਇਹ ਭੀ ਹੈ:

ਤੈਂ ਹੀ ਦੁਰਗਾ ਸਾਜ ਕੈ, ਦੈਂਤਾਂ ਦਾ ਨਾਸ ਕਰਾਇਆ। (ਪੰਨਾ 119)

ਕੀ ਦੁਰਗਾ ਨੇ ਹੀ ਦੁਰਗਾ ਸਾਜੀ? ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਅਨੇਕ ਥਾਈਂ ਘੋਸ਼ਨਾ ਕੀਤੀ ਹੈ:

ਪਖਾਨ ਪੂਜਾ ਹੋਂ ਨਹੀਂ। ਨਾ ਭੇਖ ਭੀਜ ਹੋ ਕਹੀਂ। (ਪੰਨਾ 57)
ਅਤੇ

ਪਾਹਿੰ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੈ ਨਹੀਂ ਆਨਯੋ।
ਰਾਮ, ਰਹੀਮ, ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਯੋ।
ਸਿਮਿਤ੍ਰ ਸ਼ਾਸਤ੍ਰ ਬੇਦ ਸਭੈ, ਬਹੁ ਭੇਦ ਕਹੈ ਹਮ ਏਕ ਨਾ ਜਾਨਯੋ। (ਰਹਿਰਾਸ ਵਿਚੋਂ)

ਫੇਰ ਗੁਰੂ ਜੀ ਨੇ ਭਗਉਤੀ ਦੀ ਵਾਰ ਤੇ ਚੰਡੀ ਚਰਿਤ੍ਰ ਕਿਉਂ ਲਿਖੀਆਂ? ਗੁਰੂ ਜੀ ਦਾ ਆਪਣਾ ਉਤਰ, ਚੰਡੀ ਚਰਿਤ੍ਰ ਦੇ ਅੰਤ ਵਿਚ ਇਉਂ ਅੰਕਿਤ ਹੈ:
ਕਉਤਕ ਹੇਤ ਕਰੀ ਕਵਿ ਨੇ ਸਤਸਯ ਕੀ ਕਥਾ ਇਹ ਪੂਰੀ ਭਈ ਹੈ। (ਪੰਨਾ 99)
ਗੁਰੂ ਜੀ ਨੇ ਤੇਗ, ਤਲਵਾਰ ਦੇ ਅਰਥਾਂ ਵਿਚ ਭੀ ਸ਼ਬਦ ‘ਭਗਉਤੀ ਦਾ ਉਪਯੋਗ ਕੀਤਾ ਹੈ ਤੇ ‘ਪ੍ਰਿਥਮ ਭਗੌਤੀ ਸਿਮਰ ਕੈ’ ਵਿਚ ਭਗਉਤੀ ਵਾਹਿਗੁਰੂ ਵਾਸਤੇ ਹੈ ਜਿਸ ਨੂੰ ਦੂਜੀ ਪਉੜੀ ਵਿੱਚ ਇਉਂ ਚਿਤ੍ਰਿਆ ਹੈ:

ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭ ਸੰਸਾਰ ਉਪਾਇਆ।
ਬ੍ਰਹਮਾ ਬਿਸ਼ਨ ਮਹੇਸ਼ ਸਾਜ ਕੁਦਰਤਿ ਦਾ ਖੇਲ ਰਚਾਇਆ।
ਸਿੰਧ ਪਰਬਤ ਮੇਦਨੀ, ਬਿਨ ਥੰਮਾਂ ਗਗਨ ਰਹਾਇਆ।
ਸਿਰਜੈ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ।
ਤੈ ਹੀ ਦੁਰਗਾ ਸਾਜ ਕੈ ਦੈਤਾਂ ਦਾ ਨਾਸ ਕਰਾਇਆ। (ਪੰਨਾ 119)

ਇਕ ਪ੍ਰਸ਼ਨ ਇਹ ਉਤਪੰਨ ਹੁੰਦਾ ਹੈ ਅਤੇ ਅਜ ਕੱਲ੍ਹ ਆਮ ਇਸ ਉਤੇ ਚਰਚਾ ਹੁੰਦੀ ਰਹਿੰਦੀ ਹੈ ਕਿ ਇਹ ਦੇਵਤੇ ਤੇ ਦਾਨਵ (ਦੈਂਤ, ਰਾਖਸ਼) ਆਦਿ ਕੌਣ ਹਨ? ਇਹ ਲੜਦੇ ਭੀ ਰਹਿੰਦੇ ਹਨ ਤੇ ਹਾਰਦੇ ਜਿਤਦੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਦਾ ਸ਼ਿਕਾਰ ਭੀ ਸਾਡੇ ਵਾਂਗ ਹੁੰਦੇ ਦੱਸੇ ਜਾਂਦੇ ਹਨ ਜਿਵੇਂ ਕਿਸੇ ਦਾ ਗੌਤਮ ਦੀ ਇਸਤ੍ਰੀ ਉਂਤੇ ਮੋਹਿਤ ਹੋਣਾ ਆਦਿ ਅਨੇਕ ਪੌਰਾਣਿਕ ਕਥਾਵਾਂ ਹਨ।

ਗੁਰੂ ਗੋਬਿੰਦ ਸਿੰਘ ਜੀ ਦਾ ਇਸ ਬਾਬਤ ਨਿਰਣਾ ਇੰਜ ਸਪਸ਼ਟ ਹੈ ਜੋ ਆਧੁਨਿਕ ਭੀ ਹੈ ਤੇ ਇਸ ਲਈ ਮੰਨਿਆ ਭੀ ਜਾਂਦਾ ਹੈ:

ਸਾਧ ਕਰਮ ਜੇ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ।
ਕੁਕ੍ਰਿਤ ਕਰਮ ਜੇ ਜਗ ਮੈ ਕਰਹੀ। ਨਾਮ ਅਸੁਰ ਤਿਨ ਕੋ ਸਭ ਧਰਹੀ।
(ਪੰਨਾ 48)

ਗੁਰੂ ਜੀ ਨੇ ਇਹ ਫ਼ੈਸਲਾ ਭੀ ਦਿਤਾ:
ਰਚਾ ਬੈਰ ਬਾਦੰ ਬਿਧਾਤੇ ਅਪਾਰੰ, ਜਿਸੈ ਸਾਧ ਸਾਕਿਓ ਨਾ ਕੋਉ ਸੁਧਾਰੰ।
ਬਲੀ ਕਾਮ ਭਾਯੰ, ਮਹਾ ਲੋਭ ਮੋਹੰ। ਗਯੋ ਕੌਨ ਬੀਰੰ ਸੋ ਯਾ ਤੇ ਅਲੌਹੰ। (ਪੰਨਾ 49)

ਸੋ ਇਉਂ ਮੰਨ ਲੈਣਾ ਸੁਭਾਵਿਕ ਹੈ ਕਿ ਇਹ “ਚੰਡੀ (ਭਗਉਤੀ) ਦੀ ਵੀ ਵਾਰ” ਤੇ ਇਸਤ੍ਰੀ ਪਹਿਲੇ ਅਧਿਆਏ ਵਿਚ “ਚੰਡੀ ਚਰਿਤ੍ਰ” ਭੀ ਇਸੇ ‘ਬੇਰਬਾਦੰ’ ਤੇ ਇਸੇ ਹੰਕਾਰੂ ਆਦਿ ਮਹਾਂ ਬਲੀਆਂ ਦੇ ਅਵਸਾਧੇ ਭਾਵਾਂ ਦਾ ਹੀ ਫਲ ਸਰੂਪ ਹੈ। ਗੁਰੂ ਜੀ ਨੇ ਇਹ ਪੌਰਾਣਿਕ ਕਥਾ ਵਿਸ਼ੇਸ਼ ਕਰ ਕੇ ਸਾਡੀ ਵਿਚਾਰ ਅਧੀਨ ਭਗਉਤੀ ਦੀ ਵਾਰ, ਕਿਸੇ ਵਖਰੇ ਸਪਸ਼ਟ ਜਾਂ ਗੁਪਤ ਵਸਤੂ(ਟਹੲਮੲ) ਨੂੰ ਉਘਾੜਨ ਜਾਂ ਪ੍ਰਚਾਰਨ ਦੇ ਉਦੇਸ਼ ਨਾਲ ਨਹੀਂ ਲਿਖੀ। ਬੀਰਤਾ ਤੇ ਇਉਂ ਯੁਧ, ਲੜਾਈ, ਉਨ੍ਹਾਂ ਦਾ ਮਨਭਾਉਂਦਾ ਵਿਸ਼ਾ ਹੈ ਜੋ ਇਸ ਸਾਰੇ ਗ੍ਰੰਥ ‘ਬਚਿਤ੍ਰ ਨਾਟਕ’ ਵਿਚੋਂ ਥਾਂ ਥਾਂ ਉਘੜ ਕੇ ਸਾਹਮਣੇ ਆਉਂਦਾ ਹੈ। “ਸ਼ਸਤ੍ਰ ਨਾਮ ਮਾਲਾ” ਉਨ੍ਹਾਂ ਦੀ ਇਕ ਹੋਰ ਬਾਣੀ ਹੈ ਤੇ ਉਸ ਦਾ ਨਾਂ ਹੀ ਸਾਡੇ ਵਿਚਾਰ ਦੀ ਪ੍ਰੋੜ੍ਹਤਾ ਲਈ ਕਾਫ਼ੀ ਹੈ।

ਇਸ ਵਿਚਾਰ ਵਿਚ ਕਥਾ ਬਹੁਤ ਸਿਧੀ ਤੇ ਸੰਖੇਪ ਹੈ ਕਿ ਦੈਂਤਾਂ ਨੇ ਦੇਵਤਿਆਂ ਨੂੰ ਇਕ ਜੰਗ ਵਿਚ ਹਾਰ ਦਿਤੀ। ਜਿਵੇਂ ਕਿ ਪਹਿਲਾਂ ਭੀ ਕਈ ਵਾਰ ਹੋਇਆ ਕਿ ਸਦਾ ਦੇਵਤਿਆਂ ਦੀ ਹਾਰ ਹੁੰਦੀ ਤੇ ਦੈਂਤਾਂ ਦਾ ਪਲੜਾ ਭਾਰੀ ਰਹਿੰਦਾ। ਨਾ ਕੋਊ ਜ਼ੋਰ(ਧਨ) ਨਾ ਜੋਰੂ(ਇਸਤ੍ਰੀ) ਨਾ ਜ਼ਮੀਨ(ਜਾਇਦਾਦ, ਮਿਲਖ, ਦੇਸ) ਇਸ ਉਪਾਧੀ ਦਾ ਮੂਲ ਹੈ ਨਾ ਮਾਰੇ ਜਾਣ, ਨਾ ਅਹਦਨ ਨਾਮ ਤੇ ਇਕਰਾਰ ਨਾਮੇ ਜਾਂ ਸ਼ਰਤਾਂ ਉਤੇ ਕੋਈ ਸਮਝੋਤਾ ਹੁੰਦਾ ਹੈ। ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਨੇਕੀ ਬਦੀ ਦਾ ਜੰਗ ਹੈ ਜੋ ਸਦਾ ਤੋਂ ਚਲਦਾ ਆ ਰਿਹਾ ਹੈ। ਕੀ ਇਹ ਸਦਾ ਹੀ ਅਮਰ ਰਹੇਗਾ। ਗੁਰੂ ਜੀ ਦਾ ਵਿਸ਼ਵਾਸ਼ ਹੋਰ ਹੈ:

ਦਾਨਵ ਦੇਵ ਫਨਿੰਦ ਨਿਸਾਚਰ, ਭੂਤ ਭਵਿਖ ਭਵਾਨ ਜਪੈਂਗੇ। … … … … …

ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ।
(ਸੁਧਾ ਸਵਈਏ)

ਇਸੇ ਆਸ਼ਾਵਾਦ ਦੀ ਸੁਰ ਵਿਚ ਹੀ ਉਨ੍ਹਾਂ ਨੇ ਕਿਹਾ ਪ੍ਰਤੀਤ ਹੁੰਦਾ ਹੈ।

“ਸਵਾ ਲਾਖ ਸੇ ਏਕ ਲੜਾਊਂ”।

ਸਾਝਾ ਵਿਚਾਰ ਹੈ ਕਿ ਇਹ ਰਚਨਾ ਕੇਵਲ ਇਕ ‘ਬਿਆਨੀਆ’ ਢੰਗ ਵਿਚ ਲਿਖੀ ਵਾਰਤਾ (ਦਸਿਚਰਪਿਟਵਿੲ ਨੳਰਰੳਟਵਿੲ) ਹੈ, ਜੋ ਬਹਾਦਰੀ ਤੇ ਨੇਕੀ ਦੀ ਜੈ ਦਾ ਗੁਪਤ ਸੰਦੇਸ਼ਾ ਦੇਂਦੀ ਹੈ।

ਕਥਾ ਇਥੇ ਇਉਂ ਆਰੰਭ ਹੁੰਦੀ ਹੈ ਕਿ ਹਾਰ ਖਾ ਕੇ ਦੇਵਤੇ ਦੇਵੀ ਭਗਉਤੀ ਜਾਂ ਦੁਰਗਾ ਦਾ ਆਸਰਾ ਆਪਣੇ ਆਗੂ ਇੰਦ੍ਰ ਰਾਹੀਂ ਲੈਂਦੇ ਹਨ ਤੇ ਸਹਾਇਤਾ ਮੰਗਦੇ ਹਨ:

ਇਕ ਦਿਹਾੜੇ ਨਾਵਣ ਆਈ ਦੁਰਗਸ਼ਾਹ।
ਇੰਦ੍ਰ ਬਿਰਥਾ ਸੁਣਾਈ ਆਪਣੇ ਹਾਲ ਦੀ। (ਪਉੜੀ 4)
ਸੋ ਉਧਰੋਂ ਮਹਾਂ ਮਾਈ ਦੁਰਗਾ ਆਪਣੇ ਸ਼ੇਰ ਉਂਤੇ ਚੜ੍ਹ ਕੇ ਆਉਂਦੀ ਹੈ ਤੇ ਨਾਲ ਦੇਵਤਿਆਂ ਦੀ ਫ਼ੌਜ ਹੈ।

ਦੂਜੇ ਪਾਸੇ

ਰਾਖਸ਼ ਆਏ ਰੋਹਲੇ ਤਰਵਾਰੀ ਬਖਤਰ ਸਜੇ।
ਫੇਰ ਸੰਖਾਂ ਤੇ ਢੋਲਾਂ ਦੀ ਕੁਰਕੁਟ ਵਿਚ
ਦੁਰਗਾ ਦਾਨੋ ਡਹੇ ਰਣ, ਨਾਦ ਵਜਨ ਖੇਤ ਭੀਹਾਵਲੇ।
(ਪਉਵੀ ਸਤਵੀਂ ਤੋਂ ਉਨ੍ਹੀਵੀਂ ਪਉੜੀ ਤਕ)

ਹਰ ਪਉੜੀ ਵਿਚ ਨਾਦ, ਨਗਾਰੇ, ਢੋਲ, ਦਮਾਮੇ, ਧਉਂਸੇ, ਜਮਧਾਣੀ, ਧੌਸਾਂ ਆਦਿ ਦਾ ਸ਼ੋਰ ਦਸਿਆ ਹੈ। ਸ਼ਸਤ੍ਰ ਕੇਵਲ ਵਧੇਰੇ ਤਲਵਾਰਾਂ ਹੀ ਤਲਵਾਰਾਂ ਹਨ ਖੰਡੇ ਦਾ ਨਾਂ ਆਉਂਦਾ ਹੈ ਅਤੇ ਬਰਛੀ, ਤੀਰਾਂ ਤੁਫੰਗਾਂ ਤੇ ਕੈਬਰ ਦੇ ਨਾਂ ਭੀ ਮਿਲਦੇ ਹਨ। ਸੂਰਮੇ ਘੋੜ ਸਵਾਰ, ਹਾਥੀ-ਸਵਾਰ ਤੇ ਰਥ ਸਵਾਰ ਭੀ ਹਨ ਅਤੇ ਪੈਦਲ ਭੀ। ਦੇਵੀ ਦੀ ਸਵਾਰੀ ਸਦਾ ਵਾਂਗ ਸ਼ੇਰ ਦੀ ਹੈ। ਕਈ ਇਕ ਪ੍ਰਸਿਧ ਦੈਤਾਂ ਦੇ ਨਾਂ ਭੀ ਮਿਲਦੇ ਹਨ ਜਿਵੇਂ ਸੁੰਭ ਨਿਸੁੰਭ, ਮਹਖਾਸੁਰ, ਸ੍ਰਣਵਤ ਬੀਰ ਦੇਵਤਿਆਂ ਵਲੋਂ ਬਸ ਭਵਾਨੀ ਹੀ ਦਿਸਦੀ ਹੈ। ਇਕ ਵਾਰ ਦੈਂਤਾਂ ਨੂੰ ਭਜਾ ਕੇ, ਇੰਦ੍ਰ ਤੇ ਭਵਾਨੀ ਜੈ ਦੇ ਡੰਕੇ ਵਜਾਉਂਦੇ ਖੁਸ਼ੀ ਖੁਸ਼ੀ ਆ ਜਾਂਦੇ ਹਨ। ਕੁਝ ਦੇਰ ਬਾਅਦ ਦੈਂਤਾਂ ਦੇ ਕੈਂਪ ਵਿਚ:

ਇੰਦ੍ਰਪੁਰੀ ਤੇ ਧਾਵਣਾ ਵਡ ਜੋਧੀ ਮਤਾ ਪਕਾਇਆ। (ਪਉੜੀ 22)

ਸੋ ਫੇਰ: “ਸਟ ਪਈ ਜਮਧਾਣੀ” ਅਤੇ ਛੇਤੀ ਹੀ ‘ਦਿਤੇ ਦੇਉ ਭਜਾਈ ਮਿਲ ਕੈ ਰਾਕਸਾਂ”।

ਦੂਜੀ ਵਾਰ ਭੀ:

ਦੁਰਗਾ ਦੀ ਸਾਮ ਤਕਾਈ ਦੇਵਾਂ ਡਰਦਿਆਂ।
ਆਂਦੀ ਚੰਡ ਚੜ੍ਹਾਈ ਉਤੇ ਰਾਕਸਾਂ। (ਪਉੜੀ 25)

ਸੋ ਪਹਿਲਾਂ ਵਾਂਗ ਹੀ ਵਾਰ ਦਾ ਰਹਿੰਦਾ ਅਧ ਖ਼ਾਸ ਦੈਂਤਾਂ ਨਾਲ ਲੜਦਿਆਂ ਤੇ ਅੰਤ ਦੇਵਤਿਆਂ ਦੀ ਜਿਤ ਤਕ ਪੁਜਦਿਆਂ ਲੰਘ ਜਾਂਦਾ ਹੈ। ਦੇਵਤਿਆਂ ਦੇ ਰਾਹ ਦੀ ਇਕ ਵਡੀ ਰੁਕਾਵਟ ਸ੍ਰਵਣਤਬੀਜ ਦੈਂਤ ਹੈ, ਜਿਸ ਦੀ ਇਕ ਲਹੂ ਦੀ ਬੂੰਦ ਜੋ ਧਰਤੀ ਉਤੇ ਡਿਗਦੀ ਸੀ, ਵਿਚੋਂ ਕਈ ਦੈਂਤ ਫੁਟ ਪੈਂਦੇ ਤੇ ਲੜਾਕੇ ਬਣ ਕੇ ਉਸੇ ਵੇਲੇ ਲੜਦੇ ਸਨ। ਦੇਵਤਿਆਂ ਨੇ ਅਜਿਹਾ ਪ੍ਰਬੰਧ ਕੀਤਾ ਕਿ ਉਸ ਦਾ ਖ਼ੂਨ ਧਰਤੀ ਤੇ ਨਾ ਡਿੱਗੇ। ਬਾਕੀ ਦੈਂਤ ਬਹੁਤ ਸੂਰਮੱਤ ਦਿਖਾਉਂਦੇ ਹਨ। ਅੰਤ ਨੂੰ ਉਨ੍ਹਾਂ ਦੀ ਹਾਰ ਹੋ ਜਾਂਦੀ ਹੈ। ਇਨ੍ਹਾਂ ਦਾ ਆਗੂ ਸੁੰਭ ਨਿਸੁੰਭ ਹੈ। ਦੇਵਤਿਆਂ ਵੱਲੋਂ ਬਸ ਦੇਵੀ ਹੀ ਵਖਰੀ ਲੜਦੀ ਵਖਾਈ ਹੈ। ਇੰਦ੍ਰ ਸ਼ਾਇਦ ਉਸ ਦੀ ਸ਼ਰਨ ਲੈ ਕੇ ਆਪ ਰਾਜ-ਪ੍ਰਬੰਧ ਕਰਨ ਚਲਾ ਗਿਆ ਹੈ।

ਲੜਾਈਆਂ ਦਾ ਵਰਣਨ ਕਰਦਿਆਂ, ਵਡੀ ਔਕੜ ਇਹ ਹੁੰਦੀ ਹੈ ਕਿ ਉਸ ਵਰਨਣ ਨੂੰ ਮੁੜ ਮੁੜ ਕੇ ਪੀਠੇ ਹੋਏ ਨੂੰ ਪੀਹ ਤੋਂ ਬਚਾ ਕੇ ਕਿਸ ਤਰਾਂ ਰੰਗ-ਬਰੰਗਾ, ਵੰਨ-ਸੁਵੰਨਾ ਤੇ ਰਸਦਾਇਕ ਬਣਾ ਕੇ ਰਖਿਆ ਜਾਵੇ, ਪੁਰਾਤਨ ਸਮਿਆਂ ਵਿਚ ਮੈਦਾਨ ਤੋਂ ਬਾਹਰ ਤੇ ਉਹਲੇ ਵਿਚ ਘਟ ਹੀ ਕੁਝ ਦਸਣ ਤੇ ਵਿਖਾਉਣ ਵਾਲਾ ਹੁੰਦਾ ਸੀ-ਨਾ ਨਕਸ਼ੇ, ਨਾ ਟੈਲੀਫ਼ੋਨ, ਨਾ ਦਫਤਰ ਤੇ ਨਾ ਨਾਲੋਂ ਨਾਲ ਪੁਜਣ ਵਾਲੀਆਂ ਸੇਧਾਂ ਤੇ ਅਗਵਾਈ।

ਵੰਨਗੀ ਲਈ, ਦ੍ਰਿਸ਼ ਵਰਣਨ ਵਿਚ ਜੋ ਸਮੁੱਚੇ ਤੌਰ ਤੇ ਕੇਵਲ ਰਣ-ਖੇਤ੍ਰ ਦਾ ਹੀ ਇਕੋ ਇਕ ਦ੍ਰਿਸ਼ ਹੁੰਦਾ ਸੀ, ਕਲਾਕਾਰ ਕਲਪਨਾ ਸ਼ਕਤੀ ਤੇ ਤਜ਼ਰਬੇ ਦਾ ਸਹਾਰਾ ਲੈ ਕੇ ਨਵੀਆਂ ਅਤੇ ਅਦਭੁਤ ਘਟਨਾਵਾਂ, ਯੋਧਿਆਂ ਦੇ ਭਿੰਨ-ਭਿੰਨ ਨਾ, ਸੁਭਾਅ, ਤੇ ਕਰਤੱਵ ਆਦਿ ਵੰਨ-ਸੁਵੰਨੇ ਸ਼ਬਦਾਂ ਤੇ ਸ਼ਬਦ ਚਿਤ੍ਰਾਂ ਰਾਹੀਂ ਨਵੀਨ ਬਿੰਬਾਂ ਦਵਾਰਾ ਚਿਤ੍ਰਦਾ ਹੈ। “ਭਗਉਤੀ ਦੀ ਵਾਰ” ਨੇ ਇਨ੍ਹਾਂ ਸਾਰੇ ਕਾਵਿ-ਸਾਧਨਾਂ ਨੂੰ ਵਰਤਿਆਂ ਤੇ ਭਵਿਖ ਲਈ ਸਾਂਭਿਆਂ ਹੋਇਆ ਹੈ।

ਘਟਨਾਵਾਂ ਦੀ ਵੰਨਗੀ ਤਾਂ ਇੰਨੀ ਕੁ ਹੀ ਹੈ ਕਿ ਇੰਦ੍ਰ ਕੋਲੋਂ ਦੇਵਤਿਆਂ ਦੀ ਹਾਰ ਦੀ ਗੱਲ ਸੁਣ ਕੇ ਦੇਵੀ “ਰਾਖਸ਼ ਖਾਵੈ ਸ਼ੇਰ” ਉਤੇ ਚੜ੍ਹ ਕੇ ਆ ਜਾਂਦੀ ਹੈ। ਦੂਜੀ ਘਟਨਾ ਰਾਖਸ਼ਾਂ ਦੀ ਫ਼ੌਜ ਦਾ ਨਿਤਰਨਾ ਹੈ, ਤੀਜੀ ਘਟਨਾ ਰਾਖਸ਼ਾਂ ਦਾ ਹਾਰ ਕੇ ਭੀ ਨਾ ਹਾਰਨਾ ਤੇ ਮੁੜ ਜੰਗ ਵਿਚ ਆਉਣਾ ਤੇ ਮੁੜ ਲੜਾਈ ਹੋਣੀ ਤੇ ਫੇਰ ਦੇਵੀ ਦੀ ਜੈ ਹੋਣੀ ਹੈ। ਹੋਰ ਵੰਨਗੀ ਵਖ-ਵਖ ਦਾਨਵਾਂ (ਦੈਂਤਾਂ) ਦੇ ਲੜਨ ਤੇ ਘੋੜਿਆਂ ਆਦਿ ਉਂਤੇ ਦੋਪਾਸੜ ਵਾਰਾਂ ਦਾ ਕਰਨਾ ਆਦਿ ਦੇ ਵਰਣਨ ਵਿਚ ਹੈ। ਹਥਿਆਰਾਂ ਦੇ ਨਾਵਾਂ ਵਿਚ ਗਦਾ, ਤ੍ਰਿਸੂਲ, ਤੀਰਾਂ ਤੇ ਬਰਛੀਆਂ ਆਦਿ ਦੇ ਨਾਮ ਭੀ ਗਿਣੇ ਹਨ ਜਿਵੇਂ:

ਗਦਾਂ, ਤ੍ਰਿਸੂਲਾਂ ਬਰਛੀਆਂ ਤੀਰ ਵੱਗਨ ਖਰੇ ਉਤਾਵਲੇ।

ਅਦਭੁਤ ਘਟਨਾਵਾਂ ਵਿਚ “ਸ੍ਰਵਣਤਬੀਜ” ਨਾਂ ਦਾ ਦੈਂਤ ਵੀ ਹੈ ਜਿਸ ਦੀ ਇਕ ਲਹੂ ਦੀ ਡਿੱਗੀ ਬੂੰਦ ਉਸ ਵਰਗੇ ਹੋਰ ਕਈ ਯੋਧੇ ਪੈਦਾ ਕਰ ਦੇਂਦੀ ਹੈ ਇਸੇ ਲਈ ਉਸ ਦਾ ਨਾਂ ਰਕਤ-ਬੀਜ ਭੀ “ਚੰਡੀ-ਚਰਿਤ੍ਰ” ਵਿਚ ਵਰਤਿਆ ਮਿਲਦਾ ਹੈ (ਪੰਨਾ 105) ਇਸੇ ਕਵੀ ਦੇ ਸ਼ਬਦਾਂ ਵਿਚ:

ਜਿਤੀ ਭੁਮ ਮਧੰ ਪਰੀ ਸ੍ਰੋਣ ਧਾਰੰ। ਜਗੇ ਸੂਰ ਤੇਤੇ ਕੀਏ ਮਾਰ ਮਾਰੰ।
(ਚੰਡੀ ਚਰਿਤ੍ਰ, ਪੰਨਾ 106)
ਤੇ ਇਸ ਅਨੋਖੀ ਫ਼ੌਜ ਨੂੰ ਜੋ ਤਾਜ਼ੀ ਤੇ ਨਾਲੋ ਨਾਲ ਉਪਜੀ ਆਉਂਦੀ ਹੈ, ਕਿਵੇਂ ਠਲ੍ਹਿਆ ਜਾਵੇ?
ਇਸ ਵਾਰ ਵਿਚ ਇਸ ਦਾ ਵਰਣਨ ਕਵੀ ਦੇ ਸ਼ਬਦਾਂ ਵਿੱਚ ਤੇ ਅਤਿ ਸੰਖੇਪ ਇਉਂ ਹੈ:
ਹੂਰਾਂ ਸ੍ਰਵਣਤ ਬੀਜ ਨੂੰ ਘਤ ਘੇਰ ਖਲੋਈਆਂ।
ਲਾੜਾ ਦੇਖਨ ਲਾੜੀਆਂ, ਚਉਗਿਰਦੈ ਹੋਈਆਂ। (ਪਾਉੜੀ 42)

ਅਤੇ ਫੇਰ ਜੋਗਣੀਆਂ ਮਿਲ ਧਾਈਆਂ, ਲਹੂ ਭਖਣਾ। … … … … …

ਭੁਈਂ ਨਾ ਪਉਣੈ ਪਾਈਆਂ ਬੂੰਦਾਂ ਰਕਤ ਦੀਆਂ। (ਪਉੜੀ 43)

ਸ਼ਬਦ-ਚਿਤ੍ਰ ਸ਼ਬਦਾਂ ਨਾਲ ਉਘੜਦੇ ਹਨ, ਤੇ ਸ਼ਬਦਾਂ ਦੀਆਂ ਰੇਖਾਂ ਨਾਲ ਹੀ ਉਨ੍ਹਾਂ ਦੀ ਰੂਪ-ਰੇਖਾ ਉਲੀਕੀ ਜਾਂਦੀ ਹੈ। ਬਿੰਬ ਤੇ ਅਲੰਕਾਰ ਉਨ੍ਹਾਂ ਵਿਚ ਰੰਗ ਭਰਨ ਦਾ ਕਾਰਜ ਸਵਾਰਦੇ ਹਨ। ਇਉਂ ਸਭੇ ਇਕੋ ਸਰੀਰ ਦੇ ਅੰਗ ਹਨ ਜੋ ਕਵਿਤਾ ਦੇ ਸਰੀਰ ਨੂੰ ਸੰਪੂਰਨ ਤੇ ਸੁੰਦਰ ਸਰੂਪ ਵਿਚ ਸਾਕਾਰ ਕਰਦੇ ਹਨ।

ਵਿਆਖਿਆ ਤੇ ਵਿਸਥਾਰ ਦੇ ਲੰਮੇ ਮਾਰਗ ਤੋਂ ਬਚਣ ਲਈ ਵਾਰ ਵਿਚੋਂ ਹੀ ਕੁਝ ਦ੍ਰਿਸ਼ਟਾਂਤ ਨਿਮਨ-ਲਿਖਤ ਹਨ। ਸੁਘੜ ਪਾਠਕ ਕਾਵਿ-ਰਸ, ਬੀਰ-ਰਸ, ਤੇ ਸ਼ਬਦ-ਰਸ ਦੇ ਨਾਲ ਹੀ ਕਾਵਿ ਦਾ ਨਾਦ-ਰਸ, ਰਵਾਨੀ ਤੇ ਸਾਦਗੀ ਅਤੇ ਭਿੰਨ-ਭਿੰਨ ਅਲੰਕਾਰਾਂ ਤੇ ਬਿੰਬਾਂ ਦਾ ਰਸ ਚੱਖ ਸਕਦੇ ਹਨ ਅਤੇ ਹਾਸ-ਰਸ ਨਾਲ ਪੜ੍ਹਨ ਦਾ ਥਕੇਂਵਾਂ ਲਾਹ ਸਕਦੇ ਹਨ।

1. ਬੀਰ ਪਰੁਤੇ ਬਰਛੀਐ ਜਣ ਡਾਲ ਚਮੁਟੇ ਆਵਲੇ।
2. ਮਾਰੇ ਜਾਪਨ ਬਿਜਲੀ, ਸਿਰ ਭਾਰ ਮੁਨਾਰੇ। (ਪਉੜੀ 8)
3. ਪੇਟ ਮਲੰਦੇ ਲਾਈ ਮਹਖੇ ਦੈਂਤ ਨੂੰ। (ਪਉੜੀ 10)
4. ਉਖਲੀਆਂ ਨਾਸਾਂ ਜਿਨਾਂ ਮੂੰਹ ਜਾਪਨ ਆਲੇ। (ਪਉੜੀ 3)
5. ਡੁਬ ਰਤੂ ਨਾਲਹੁੰ ਨਿਕਲੀ ਬਰਛੀ ਦੁਧਾਰੀ।
ਜਾਣ ਰਜਾਦੀ ਉਤਰੀ ਪਹਨ ਸੂਹੀ ਸਾਰੀ। (ਪਉੜੀ 53)

ਅਸੀਂ ਲਿਖ ਚੁੱਕੇ ਹਾਂ ਕਿ ਬੀਰ-ਰਸ-ਕਾਵਿ ਦਾ ਇਕ ਵਿਸ਼ੇਸ਼ ਗੁਣ ਜਾਂ ਪੱਕਾ ਪ੍ਰਭਾਵ (ਸਥਾਈ ਭਾਵ) “ਉਤਸ਼ਾਹ” ਹੈ। ਇਸ ਵਿਚ ਹਾਸ-ਰਸ ਸਹਾਈ ਹੁੰਦਾ ਹੈ ਜੋ ਉਪਰ ਦਿਤੀਆਂ ਪੰਗਤੀਆਂ ਵਿਚ (ਅੰਕ 3, 4) ਪ੍ਰਤੱਖ ਹੈ। ਉਤਸ਼ਾਹਜਨਕ ਸਾਰੀ ਵਾਰ ਹੀ ਹੈ ਤੇ ਕਿਤੇ ਕਰੁਣਾ-ਰਸ (ਤਰਸ, ਸੋਗ, ਰੋਣ) ਤੇ ਸ਼ਾਂਤਿ-ਰਸ (ਸੰਸਾਰ ਤੋਂ ਉਪਰਾਮਤਾ) ਦੀ ਮਧਮ ਜੇਹੀ ਛੋਹ ਭੀ ਨਹੀਂ, ਨਾ ਇੰਨੇ ਖ਼ੂਨ ਖਰਾਬੇ ਅਤੇ ਮੌਤਾਂ ਤੋਂ ਭਿਆਨਕਤਾ ਉਤਪੰਨ ਹੋਣ ਦਿਤੀ ਹੈ। ਭੇਤ ਕੁਝ ਬਿੰਬਾਵਲੀ ਦੀ ਚੋਣ ਕੁਝ ਸ਼ਬਦਾਵਲੀ ਤੇ ਸਭ ਤੋਂ ਵਧ ਲੇਖਕ ਦਾ ਆਪਾ ਹੈ। ਕੇਵਲ ਨਮੂਨੇ ਲਈ ਕੁਝ ਪੰਗਤੀਆਂ ਪੜ੍ਹਲ ਦੀ ਖੇਚਲ ਕਰੋ:

ਜਦ ਨ੍ਹਾਵਣ ਆਈ ਦੁਰਗਾ ਨੂੰ ਇੰਦ੍ਰ ਨੇ ਆਪਣੇ ਹਾਲ ਦੀ ਕਥਾ ਸੁਣਾਈ ਕਿ “ਛੀਨ ਲਈ ਠਕੁਰਾਈ ਸਾਥੈ ਦਾਨਵੀ” ਤਾਂ ਦੇਵੀ ਹਮਦਰਦੀ ਤੇ ਦੁੱਖ ਪ੍ਰਗਟਾਉਣ ਦੀ ਥਾਂ:

ਦੁਰਗਾ ਬੈਣ ਸੁਣੰਦੀ ਹਸੀ ਹੜ ਹੜਾਇ। … … … …

ਚਿੰਤਾ ਕਰਹੁ ਨਾ ਕਾਈ ਦੇਵਾਂ ਨੂੰ ਆਖਿਆ। (ਪਉੜੀ 5)
ਨਗਾਰਿਆਂ, ਢੋਲਾਂ, ਸੰਖਾਂ ਤੇ ਭੇਰੀਆਂ ਦਾ ਸੰਗੀਤ ਤੇ ਨਾਦ ਜੋਸ਼ ਤੇ ਉਤਸ਼ਾਹ ਦੇਣ ਲਈ ਹੀ ਹੁੰਦਾ ਹੈ।
ਏਸ ਤਰ੍ਹਾਂ ਦਾ ਉਤਸ਼ਾਹ ਬਣਾਈ ਰਖਣ ਲਈ ਹੀ ਦ੍ਰਿਸ਼ਟਾਂਤ ਤੇ ਰੂਪਕ ਭੀ ਅਜੇਹੇ ਹੀ ਵਰਤੇ ਹਨ:
1. ਜਾਪਣ ਖੇਡ ਖਿਡਾਰੀ ਸੁਤੇ ਫਾਗ ਨੂੰ। (ਪਉੜੀ 34)
2. ਚਲੋ ਸਉਹੇਂ ਦੁਰਗਸਾਹ ਜਣ ਕਾਬੈ ਹਾਜੀ।
ਬੀਰ ਪਰੁਤੇ ਬਰਛੀਏ ਜਿਉਂ ਝੁਕ ਪੌਣ ਨਿਵਾਜੀ। (ਪਉੜੀ 45)

ਇਸ ਸਾਰੇ ਵਰਣਨ ਨੂੰ ਪੜ੍ਹਦਿਆਂ ਕਿਤੇ-ਕਿਤੇ ਤਾਂ ਇਉਂ ਜਾਪਣ ਲਗ ਪੈਦਾ ਹੈ ਕਿ ਸਾਰਾ ਦ੍ਰਿਸ਼ ਕਵੀ ਨੂੰ ਸਾਹਮਣੇ ਪ੍ਰਤੱਖ ਦਿਸ ਰਿਹਾ ਹੈ ਤੇ ਉਹ ਆਪ ਇਸ ਵਿਚੋਂ ਸੁਹਜ-ਸਵਾਦ ਲੈ ਰਿਹਾ ਹੈ, ਜਿਵੇਂ ਅੱਜ ਅਸੀਂ ਹਾਕੀ ਜਾਂ ਕ੍ਰਿਕਟ ਦਾ ਮੈਚ ਵੇਖਦੇ ਤੇ ਨਾਲ ਨਾਲ ਆਪਣੇ ਮਨੋ-ਭਾਵਾਂ ਨੂੰ ਪ੍ਰਗਟਾਈ ਜਾਂਦੇ ਹੋਈਏ।
ਸ਼ਸਤ੍ਰ-ਧਾਰੀ ਹੋਣ ਦੇ ਨਾਲ ਹੀ ਕਵੀ ਘੋੜ-ਸਵਾਰੀ ਦਾ ਵੀ ਮਾਹਰ ਹੈ ਅਤੇ ਰਚਨਾ ਕਰਦਾ ਦੋਹਾਂ ਹੁਨਰਾਂ ਦਾ ਰਸ ਮਾਣ ਰਿਹਾ ਹੈ ਜਿਵੇਂ ਦੁਰਗਾ ਦੀ ਤਲਵਾਰ ਦੇ ਵਾਰ ਨਾਲ ਬੀਰ ਪਲਾਣੋ ਡਿਗਿਆ, ਕਰ ਸਿਜਦਾ ਸੁੰਭ ਸੁਜਾਣ ਕਉ।

ਸਾਬਾਸ ਸਲੋਣੇ ਖਾਨ ਕਉ।
ਸਦ ਸਾਬਾਸ ਤੇਰੇ ਤਾਣ ਕਉ।
ਤਰੀਫ਼ਾਂ ਪਾਨ ਚਬਾਨ ਕਉ।
ਸਦ ਰਹਮਤ ਕੈਫਾਂ ਖਾਨ ਕਉ।
ਸਦ ਰਹਮਤ ਤੁਰੇ ਨਚਾਣ ਕਉ। (ਪਉੜੀ 50)

ਇਸ ਵਾਰ ਵਿਚ ਕਈ ਤੋਲ ਤੇ ਕਈ ਤੁਕਾਂਤ ਵਰਤੇ ਗਏ ਹਨ ਅਤੇ ਸਿਰਖੰਡੀ ਛੰਦ ਦੀ ਵਰਤੋਂ ਭੀ ਸੁਚੱਜ ਤੇ ਸੁਘੜਤਾ ਨਾਲ ਕੀਤੀ ਹੈ। ਸਮੁੱਚੀ ਵਾਰ ਇਕ ਛੋਟੀ ਕਹਾਣੀ ਕਵਿਤਾ ਵਿਚ ਰਚੀ ਪ੍ਰਤੀਤ ਹੁੰਦੀ ਹੈ ਜਿਸ ਵਿਚੋਂ ਇਕੋ ਸਮੇਂ ਤੇ ਸਥਾਨ ਉਂਤੇ ਇਕੋ ਮੁਖ ਘਟਨਾ ਤੋਂ ਇਕ ਮੁਖ ਪ੍ਰਭਾਵ ਹੈ।
ਇਸ ਲਈ ਨਿਰ-ਸੰਕੋਚ ਕਿਹਾ ਜਾ ਸਕਦਾ ਹੈ ਕਿ “ਭਗਉਤੀ ਦੀ ਵਾਰ” ਬੀਰ-ਰਸ-ਕਾਵਿ ਦਾ ਇਕ ਸੁੰਦਰ ਤੋਂ ਸੰਪੂਰਨ ਨਮੂਨਾ ਅਤੇ ਪੰਜਾਬੀ ਭਾਸ਼ਾ ਤੇ ਸਭਿਆਚਾਰ ਦਾ ਇਕ ਸਾਂਭਣ-ਯੋਗ ਭੰਡਾਰ ਹੈ।

Source;

www.dushtdaman.org

Link to comment
Share on other sites

  • The topic was unpinned

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


  • Topics

  • Posts

    • We have lamp (or Jyot) the pure unscented candle for a reason. Traditionally, Patis used candle light (jyot), so they could read SGGS in darkness. Light, elec didn't exist. Dhoop is used to attract the "Good spirits" but also keep freshness where Maharaj will be.  Interestingly and coincidentally I heard Sakhi a few dsys ago. During Dasa Pitha's time these souls were roaming the Earth and even Sangat noticed. Maharaj asked them "y u here?" They replied during recitation of SGGS and making Degh they didn't bother lighting candle. THAT WAS THEE ONLY REASON NO GATI WAS GIVEN TO THEM!!!  AUTHENTICITY NOT CHECKED I heard once on YT like 2 days ago.  If u apply dhoop in one room of your house twice a week u will notice a difference esp in the smell and freshness of that room. 
    • Sangat ji, With the hot weather as per Guru's Hukm, how can we look after our kes?  First of all the beard! Working in Construction, factory and any other heated environment I UNDERSTAND! At my workplace it's over 32 degree celcius and sometimes we have to lift 20kg ALL! DAY! My tips, regularly shampoo the beard during ishnan. APPLY OIL! The technique of applying oil is by rubbing it thoroughly in the roots. Pay attention to the noise esp on the chin. You will hear this "crosh crosh" noise. Keep rubbing oil until u can't hear it no more! This means the oil has blended in properly.  Second tip on beard, keep an extra kanga in your pocket. Every two, three hours give your beard a proper comb down to get rid of any sweat or stickiness. SECOND BENEFIT! Do this all 12 months every single day your beard will look like it's been professionally groomed. TRY IT! People will ask you "What gel u use? How can yer beard be naturally like that?" You can say all I use is coconut oil or whaeva oil but just comb the beard every 2-3 hours for a minute.  As for the kes, morning time get rid of all the gronjra (or knots - forgotten English word), in the morning. However, during evening comb down make sure you get rid of small remaining gronjra and comb yer hair nice and straight. You will feel soooo so relaxed. Yes our hair will go unnoticed due to Dastar, but our hair demands time and self grooming!So proper combing down, spending a good 15-20 mins most evenings is an absolute MUST!  Most evenings I let my hair down and cover hair with my parna for 2-3 hours so it gets to relax from the tying up.  FINAL TIP! We are Sikhs so we keep fighting and remember this! The tradition of Dastar and uncut hair started in India, where the weather is twice as hot. Everytime we bring this thought in the mind, Guru ji will bless us and make us feel cooled down by a notch.  Fateh.       
    • Been so much nindya and attacking Shastarvidiya since the 2000s, however if we look at gatka now it's still mostly as poor and poorly taught as it was back then, still morris dancing moves and still behzti moves in BBC shows about sikhi and vaisakhi. If people were going to attack shastarvidiya, wouldn't have made sense to improve gatka instead and make it more effective? Additionally, the Nihang Singh presence has improved greatly now, and the cracks within the the SGPC and affiliated jatha jathebandis are showing more greatly as panth becomes more knowledgable with dasam bani and itihas day-by-day, so much gyaan which was lost within panjabi sikhs during colonial times. In the 2000s, the groups were able to talk down this bani and  gyaan by associating it with  RSS and hindus, brahminwaad etc. Not working so well now is it? However with gyaan it would be also good for us to try and preserve our martial arts and keertan vidiya as well! More and more crazy keertan videos are coming out from jatha members that are being made fun of and making sangat annoyed and upset, on tiktok and instagram reels.  
    • Author Posted April 24   On 4/21/2025 at 2:43 PM, ipledgeblue said: sirr should not be nanga because keski is usually worn.   Sikhs can sleep nanga-sirr if they choose to . Being from Punjab, almost every Sardaarji i know (amritdhari or not) sleeps/showers with their hair uncovered. I don't think Guru Sahib asked us to wear Dastar to sleep and I don't think it is in SRM.   The idea of "keski being worn to sleep" is cos in Bollywood films (Bachna Ae Haseeno) Sikh characters usually tie a gol parna when sleeping since the actor's usually Hindu. So they gotta cover his head somehow or he'd have cut hair. Same reason Diljit wore a pagg to bed in the El Sueno vid. Only time they didn't do that was in Gadar with Sunny Deol which just looked odd tbh   What in the world? What sikh or even a decent human would base their knowledge of their culture or religion on a movie industry, that too Bollywood?  Believe me, no sikh ever said, I must cover my head becasue an actor did so in a movie. I've been doing it all wrong, I must start covering mh head because the sikh in that movie did.  Just because every panjabi and sardaar you know, does something, also doesn't make it right..  Follow the guru. And if you have a medical condition, then exemptions can be made.  Just admit it, because of my medical condition, I am not able to follow this rehit. Why are you getting everyone else to drop to your level?
    • Wasn't Guru Arjan Dev's martyrdom on amd always commemorated on 6th June? How come it was 30th May?  Just like 6th June 84, where the likes of Terrorists like Indira Gandhi chose to attack Darbar Sahib where many many innocent Sikhs would suffer, as they went to commemorate Martyrdom of Maharaj. 
×
×
  • Create New...

Important Information

Terms of Use