Jump to content

Teri Vi Ki Kasoor


Recommended Posts

Teri vi ki kasoor

This poem is inspired by the following tuk in Gurbani

ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥

ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥

janam manukha jot ilaahi, Teri daat karke praapt hoi hai

vikaaraan da hanera trishna di nehri, ehna ch aatma khoi hai

paapaan de sagar ch dub ke, jad menu aunda reha suroor

fer Tere te ki ilzaam laavaan, Tera vi ki kasoor

mailay vichaar, mailiyaan akhaan, maili keeti zubaan

fer vi umeed rakhi bethha, kive hova parvaan

rajjna nai dil jagg sukhaan ton, milje pari ja milje hoor

je Tera chaanan najar nai aayaa, fer ede ch Tera vi ki kasoor

sansaari giyaan ikathha kareya, jama keeta sarmaaya

kehde kamm nu duniya ch aaye, oh nah chete aayaa

Tu kirpa beant kiti, ditta ikk ikk sukh jaroor

jad sach vallo aap mooh morreya, fer Tera vi ki kasoor

bhavsagar de rang vekh ke, Tere rang ton reh gaye vaanjhe

ishk Tera sanu ki milna si, hor passey banay rahay ranjhay

shotay jehe es magaj ch, pata ni kitho varreya eh futoor

asi aap nai bachna choundey si, nai bachey ta Tera ki kasoor

chal jo hoya, shadd osnu, jo hoya Tera bhaana

lakh lakh asi maarrey sahi, par Tenu shadd ke kithe jaana

maafi mangda kamla Mehtab, baar baar aye mere Hazoor

mannda apni ikk ikk galti, shota vadda har kasoor

Mehtab Singh

Friday, July 16, 2010

Link to comment
Share on other sites

ਜਨਮ ਮਨੁੱਖਾ ਜੋਤ ਇਲਾਹੀ, ਤੇਰੀ ਦਾਤ ਕਰਕੇ ਪ੍ਰਾਪਤ ਹੋਈ ਹੈ

ਵਿਕਾਰਾਂ ਦਾ ਹਨੇਰਾ ਤ੍ਰਿਸ਼ਨਾ ਦੀ ਨ੍ਹੇਰੀ, ਇਹਨਾ 'ਚ ਆਤਮਾ ਖੋਈ ਹੋਈ ਹੈ

ਪਾਪਾਂ ਦੇ ਸਾਗਰ 'ਚ ਡੁਬ ਕੇ, ਜਦ ਮੈਨੂੰ ਆਉਂਦਾ ਹੈ ਸਰੂਰ

ਫੇਰ ਤੇਰੇ ਤੇ ਇਲਜ਼ਾਮ ਲਾਵਾਂ, ਤੇਰਾ ਵੀ ਕੀ ਕਸੂਰ

ਮੈਲੇ ਵਿਚਾਰ, ਮੈਲੀਆਂ ਅੱਖਾਂ, ਮੈਲੀ ਕੀਤੀ ਜ਼ੁਬਾਨ

ਫੇਰ ਵੀ ਉਮੀਦ ਰਖੀ ਬੈਠਾਂ, ਕਿਵੇਂ ਹੋਵਾਂ ਪਰਵਾਨ

ਰੱਜਣਾ ਨਹੀਂ ਜੱਗ ਸੁੱਖਾਂ ਤੋਂ, ਮਿਲ ਜਾਏ ਪਰੀ ਜਾਂ ਮਿਲ ਜਾਏ ਹੂਰ

ਜੇ ਤੇਰਾ ਚਾਨਣ ਨਜ਼ਰ ਨਹੀਂ ਆਇਆ, ਫੇਰ ਇਹਦੇ ਵਿਚ ਤੇਰਾ ਵੀ ਕੀ ਕਸੂਰ

ਸੰਸਾਰੀ ਗਿਆਨ ਇਕੱਠਾ ਕਰਿਆ, ਜਮਾਂ ਕੀਤਾ ਸਰਮਾਇਆ

ਕਿਹਦੇ ਕੱਮ ਨੂੰ ਦੁਨਿਆਂ 'ਚ ਆਏ, ਓਹ ਨਾ ਚੇਤੇ ਆਇਆ

ਤੂੰ ਕਿਰਪਾ ਬੇਅੰਤ ਕੀਤੀ, ਦਿਤਾ ਇਕ ਇਕ ਸਰੂਰ

ਜਦ ਸੱਚ ਵਲੋਂ ਆਪ ਮੂੰਹ ਮੋੜਿਆ, ਫੇਰ ਤੇਰਾ ਵੀ ਕੀ ਕਸੂਰ

ਭਵਸਾਗਰ ਦੇ ਰੰਗ ਵੇਖ ਕੇ, ਤੇਰੇ ਰੰਗ ਤੋਂ ਰਿਹ ਗਏ ਵਾਂਝੇ

ਇਸ਼ਕ ਤੇਰਾ ਸਾਨੂੰ ਕੀ ਮਿਲਣਾ ਸੀ, ਹੋਰ ਪਾਸੇ ਬਣੇ ਰਹੇ ਰਾਂਝੇ

ਛੋਟੇ ਜਿਹੇ ਇਸ ਮਗਜ 'ਚ, ਪਤਾ ਨੀਂ ਕਿੱਥੋਂ ਵੜਿਆ ਇਹ ਫ਼ਤੂਰ

ਅਸੀਂ ਆਪ ਨਹੀਂ ਬਚਣਾਂ ਚਾਹਦੇਂ ਸੀ, ਨਹੀਂ ਬਚੇ ਤਾਂ ਤੇਰਾ ਕੀ ਕਸੂਰ

ਚਲ ਜੋ ਹੋਇਆ, ਛੱਡ ਓਸਨੂੰ, ਜੋ ਹੋਇਆ ਤੇਰਾ ਭਾਣਾ

ਲੱਖ ਲੱਖ ਅਸੀਂ ਮਾੜੇ ਸਹੀ, ਪਰ ਤੈਨੂੰ ਛੱਡ ਕੇ ਕਿੱਥੇ ਜਾਣਾ

ਮਾਫ਼ੀ ਮੰਗਦਾ ਕਮਲਾ ਮਿਹਤਾਬ, ਬਾਰ ਬਾਰ ਆਏ ਮੇਰੇ ਹਜ਼ੂਰ

ਮੰਨਦਾਂ ਆਪਣੀ ਇਕ ਇਕ ਗਲਤੀ, ਛੋਟਾ ਵੱਡਾ ਹਰ ਕਸੂਰ

ਮਿਹਤਾਬ ਸਿੰਘ

ਸ਼ੁੱਕਰਵਾਰ, ਜੁਲਾਈ ੧੬, ੨੦੧੦

Waheguru Ji!

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use