Jump to content

Baljit Singh Bhau Cautions Rajoana Regarding His Attacks On Bhai Hawara And Others


singhfauja
 Share

Recommended Posts

ਜਗਤਾਰ ਸਿੰਘ ਹਵਾਰੇ ਵੱਲ ਉਂਗਲ ਕਰਨ ਵਾਲੇ ਪਹਿਲਾ ਆਪਣੀ ਹੈਸੀਅਤ ਵੇਖ ਲੈਣ

(ਬਲਜੀਤ ਸਿੰਘ ਭਾਊ)

Baljit_Singh_Bhau.jpg

ਬਲਜੀਤ ਸਿੰਘ ਭਾਊ ਵਲੋਂ ਖਾੜਕੂ ਸਿੰਘਾਂ ਬਾਰੇ ਊਲ-ਜਲੂਲ ਬਕਣ ਵਾਲੇ ਰਾਜੋਆਣੇ ਨੂੰ ਸਖਤ ਤਾੜਨਾ

ਦੇਗ ਤੇਗ ਫਤਿਹ-ਪੰਥ ਕੀ ਜੀਤ

੧ਓ ਸਤਿਗੁਰੂ ਪ੍ਰਸਾਦਿ

੧੫ ਅਪ੍ਰੈਲ ੨੦੧੨

ਸਤਿਕਾਰਯੋਗ ਗੁਰੂ ਰੂਪ ਖਾਲਸਾ ਜੀਉ,

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

ਵਿਸ਼ਾ :- ਜਗਤਾਰ ਸਿੰਘ ਹਵਾਰੇ ਵੱਲ ਉਂਗਲ ਕਰਨ ਵਾਲੇ ਪਹਿਲਾ ਆਪਣੀ ਹੈ ਸੀਅਤ ਵੇਖ ਲੈਣ । ਅੱਜ ਅਸੀਂ ਸਮੂਹ ਤਿਹਾੜ (ਦਿੱਲੀ) ਜੇਲ੍ਹ ਨੰ: ੪ ਦੇ ਸਾਰੇ ਸਿੰਘ ਵਿਸਾਖੀ ਦਾ ਤਿਉਹਾਰ ਬੜੀ ਸ਼ਰਧਾ ਤੇ ਖੁਸ਼ੀ ਨਾਲ ਮਨਾ ਰਹੇ ਹਾਂ । ਪਹਿਲਾਂ ਮੈਂ ਦੇਸ਼ - ਵਿਦੇਸ਼ ਵਿੱਚ ਵਸਦੀਆਂ ਸਮੂਹ ਸਿੱਖ ਸੰਗਤਾਂ ਨੂੰ ਵਿਸਾਖੀ ਨੂੰ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ ਲੱਖ -ਲੱਖ ਵਧਾਈ ਦੇਂਦਾ ਹਾਂ । ਹੁਣ ਅੱਗੇ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਜੇਲ੍ਹ ਵਿੱਚ ਸਿੰਘਾਂ ਬਾਰੇ ਦੱਸਣਾ ਚਾਹੁੰਦਾ ਹੈ ਕਿ ਅਸੀਂ ਇੱਥੇ ਜੇਲ੍ਹ ਵਿੱਚ ਰਹਿਕੇ ਕਿਸ ਤਰ੍ਹਾਂ ਆਪਣੇ ਦਿਨ - ਤਿਉਹਾਰ ਮਨਾਉਂਦੇ ਹਾਂ । ਇੱਥੇ ਖਾਲਸਾ ਜੀ ਮੈਂ ਜੇਲ੍ਹ ਨੰ: ੪ ਦੀ ਗੱਲ ਕਰਨ ਲੱਗਾ ਹਾਂ । ਇੱਥੇ ਜੇਲ੍ਹ ਵਿੱਚ ੨੨੦੦ ਕੁ ਦੇ ਕਰੀਬ ਗਿਣਤੀ ਹੈ । ਸੋ ਬਾਕੀ ਜੇਲ੍ਹਾਂ ਨਾਲੋਂ ਸਾਡੀ ਜੇਲ੍ਹ ਨੰ: ੪ ਵਿੱਚ ਪੰਜਾਬੀਆਂ ਦੀ ਗਿਣਤੀ ਬਹੁਤ ਹੈ ਅਤੇ ਮੈਂ ਇਸੇ ਜੇਲ੍ਹ ਵਿੱਚ ਪਿਛਲੇ ਸਾਢੇ ਚਾਰ ਸਾਲ ਤੋਂ ਬੰਦ ਹਾਂ ਅਤੇ ਜਦੋਂ ਵੀ ਅਸੀਂ ਆਪਣਾ ਕੋਈ ਧਾਰਮਿਕ ਪ੍ਰੋਗਰਾਮ ਕਰਵਾਉਂਦੇ ਹਾਂ ਤਾਂ ਸਾਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੋਈ ਰਸਦ ਨਹੀਂ ਮਿਲਦੀ, ਅਸੀਂ ਉਨ੍ਹਾਂ ਕੋਲ ਕਈ ਸੁਨੇਹੇ ਵੀ ਭੇਜ ਚੁੱਕੇ ਹਾਂ ਪਰ ਕੋਈ ਗੱਲ ਨਹੀਂ ਬਣੀ, ਹਾਂ ਇਹ ਕਮੇਟੀ ਮੁਸਲਮਾਨਾਂ ਦੇ ਰੋਜ਼ੇ ਖੁਲਵਾਉਣ ਜ਼ਰੂਰ ਆਪਣੇ ਮੁਲਾਜ਼ਿਮ ਭੇਜਦੀ ਹੈ ਅਤੇ ਫਲ - ਫਰੂਟ ਵੀ ਦੇ ਕੇ ਜਾਂਦੇ ਹਨ । ਫਿਰ ਅਸੀਂ ਇੱਥੇ ਹੀ ਆਪਣੇ ਸਾਰੇ ਪੰਜਾਬੀਆਂ ਤੋਂ ਪੈਸੇ ਇਕੱਠੇ ਕਰਕੇ ਪੂਰੀ ਜੇਲ੍ਹ ਵਾਸਤੇ ਸ਼ਾਮ ਦਾ ਲੰਗਰ ਸਪੈਸ਼ਲ ਬਣਾਉਂਦੇ ਹਾਂ, ਜਿਹੜਾ ਕਿ ਸਾਰੇ ਪੰਜਾਬੀ ਰਲ - ਮਿਲਕੇ ਖੁੱਦ ਤਿਆਰ ਕਰਦੇ ਹਨ । ਪਹਿਲਾਂ ਸਾਨੂੰ ਲਾਇਬਰੇਰੀ ਵਾਰਡ ਵਿੱਚ ਪ੍ਰਸ਼ਾਸ਼ਨ ਨੇ ਸੁਖਮਣੀ ਸਾਹਿਬ ਦਾ ਪਾਠ ਕਰਨ ਦੀ ਇਜਾਜ਼ਤ ਦਿੱਤੀ ਹੁੰਦੀ ਹੈ । ਉਥੇ ਸਵੇਰੇ ਪਹਿਲਾ ਸੁਖਮਣੀ ਸਾਹਿਬ ਦਾ ਪਾਠ ਹੁੰਦਾ ਹੈ,ਫਿਰ ਜਿਹੜੇ ਸਿੰਘ ਕੀਰਤਨ ਕਰਨ ਜਾਣਦੇ ਹਨ, ਉਹ ਕੀਰਤਨ ਕਰਦੇ ਹਨ ਅਤੇ ਇਹ ਸਾਡਾ ੨ ਘੰਟੇ ਪ੍ਰੋਗਰਾਮ ਚੱਲਦਾ ਹੈ ਅਤੇ ਪ੍ਰਸ਼ਾਸ਼ਨ ਵਲੋਂ ਕਦੇ ਸੁਪਰਡੈਂਟ ਸਾਹਿਬ ਆਪ ਆ ਜਾਂਦੇ ਹਨ ।ਫਿਰ ਸਾਰੇ ਜਣੇ ਰਲਕੇ ਭੋਗ ਪਾ ਕੇ ਫਿਰ ਆਈਆਂ ਸੰਗਤਾਂ ਨੂੰ ਕੜਾਹ - ਪ੍ਰਸ਼ਾਦ ਵਰਤਦਾ ਹੈ।

ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਆਸਣ ਕਰਨ ਤੋਂ ਬਾਅਦ ਉਥੇ ਹੀ ਬੈਠਕੇ ਚਾਹ, ਬਿਸਕੁੱਟ ਵਗੈਰਾ ਸਭ ਮਿਲਕੇ ਖਾਂਦੇ ਹਾਂ ਅਤੇ ਨਾਲ ਗੱਲਾਂ - ਬਾਤਾਂ ਸ਼ੁਰੂ ਹੋ ਜਾਂਦੀਆਂ ਹਨ । ਕਿਉਂਕਿ ਇੱਥੇ ਤਿਹਾੜ ਜੇਲ੍ਹ ਦਿੱਲੀ ਤੇ ਪੰਜਾਬ ਦੀਆਂ ਜੇਲ੍ਹਾਂ ਦਾ ਬਹੁਤ ਫਰਕ ਹੈ । ਸੋ ਕੱਲ ਜਦੋਂ ਸੁਖਆਸਣ ਤੋਂ ਬਾਅਦ ਮੇਰੇ ਤਾਂ ਨਾਲ ਸਾਰੇ ਸਿੰਘ (ਪੰਜਾਬੀ) ਆਲੇ - ਦੁਆਲੇ ਇਕੱਠੇ ਹੋ ਗਏ ਅਤੇ ਸਾਰੇ ਹੀ ਇਹੀ ਗੱਲਾਂ ਪੁੱਛਣ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਕੀ ਹੋ ਗਿਆ, ਕੋਈ ਕਹੇ ਭਾਜੀ ਉਹ ਤਾਂ ਸਾਰਿਆਂ ਨੂੰ ਗਾਲ੍ਹਾਂ ਕੱਢੀ ਜਾਂਦਾ ਹੈ ਅਤੇ ਉਸ ਦੇ ਸੰਦੇਸ਼ ਅਸੀਂ ਸਾਰਿਆਂ ਨੇ ਬਹੁਤ ਰੀਝ ਨਾਲ ਪੜ੍ਹੇ ਹਨ ਪਰ ਉਸ ਦੇ ਉਹਨਾਂ ਸੰਦੇਸ਼ਾਂ ਤੋਂ ਤਾਂ ਇਹੀ ਪਤਾ ਚਲਦਾ ਹੈ ਕਿ ਇਹ (ਬਲਵੰਤ ਸਿੰਘ) ਅਕਾਲੀਆਂ ਦੇ ਹੱਥਾਂ ਵਿੱਚ ਖੇਡ ਰਿਹਾ ਹੈ । ਕੋਈ ਕਹੇ ਭਾਜੀ ਮੈਂ ਸੁਣਿਆ ਕਿ ਇਸ ਨੂੰ ਪੈਸੇ ਵੀ ਬਹੁਤ ਦਿੱਤੇ ਹਨ ਕਿ ਤੂੰ ਨੌਜਵਾਨਾਂ ਨੂੰ ਹਥਿਆਰਬੰਦ ਸੰਘਰਸ਼ ਨਾਲੋਂ ਤੋੜਕੇ ਇੱਧਰ ਸ਼ਾਂਤੀ ਦੇ ਪੁਜਾਰੀ ਬਣਾ, ਜਿਵੇਂ ਅੱਜ ਕੱਲ ਇਹ ਸ਼ਾਂਤੀ ਦੇ ਪੁਜਾਰੀ ਬਣ ਰਿਹਾ ਹੈ ਅਤੇ ਨਾਲ ਤੂੰ ਬੱਬਰ ਖਾਲਸਾ ਵਾਲਿਆਂ ਨੂੰ ਬਦਨਾਮ ਕਰੀ ਚੱਲ ਤੇ ਅਸੀਂ ਤੇਰੇ ਨਾਲ ਹਾਂ । ਸੋ ਇਹ ਗੱਲਾਂ ਉਹਨਾਂ ਨੇ ਮੈਨੂੰ ਬਿਨਾ ਬੋਲਣ ਤੋਂ ਆਪ ਹੀ ਫਟਾ - ਫਟ ਕਰ ਦਿੱਤੀਆਂ, ਜਿਵੇਂ ਪਤਾ ਨਹੀਂ ਇਨ੍ਹਾਂ ਵਿੱਚ ਕਿੰਨੇ ਕੁ ਦਿਨਾਂ ਦਾ ਗੁਬਾਰ ਭਰਿਆ ਸੀ । ਫਿਰ ਮੈਨੂੰ ਪੁੱਛਣ ਲੱਗ ਪਏ ਕਿ ਇਹ ਭਾਈ ਰੇਸ਼ਮ ਸਿੰਘ ਜਰਮਨੀ ਕੌਣ ਹਨ । ਫਿਰ ਮੈਂ ਉਹਨਾਂ ਬਾਰੇ ਚਾਨਣਾ ਪਾਇਆ ਕਿ ਇਹ ਉਹ ਸਿੰਘ ਨੇ ਜਿਨ੍ਹਾਂ ਦੇ ਆਪਣੇ ਸਕੇ (ਘਰ ਦੇ) ਤਾਂ ਪੁਲਿਸ ਨੇ ਪ੍ਰਵਾਰਾਂ ਨੂੰ ਬਹੁਤ ਤੰਗ ਕੀਤਾ, ਅੱਗੇ ਰਿਸ਼ਤੇਦਾਰ ਵੀ ਨਹੀਂ ਛੱਡੇ ਸਭ ਦੇ ਪੁਲਿਸ ਦੇ ਮੁਕਾਬਲੇ ਬਣਾ ਦਿੱਤੇ ਸਨ ਅਤੇ ਇਹ ਸਿੰਘ ਸਾਡੀ ਜਥੇਬੰਦੀ ਦਾ ਸੀਨੀਅਰ ਸਿੰਘ ਹੈ ਅਤੇ ੧੨ - ੧੩ ਸਾਲ ਦੀ ਉਮਰ ਦਾ ਸੰਘਰਸ਼ ਦੇ ਰਾਹ ਪਿਆ ਹੋਇਆ ਹੈ ਅਤੇ ਬਾਣੀ ਤੇ ਬਾਣੀ ਵਿੱਚ ਛੋਟੀ ਉਮਰ ਤੋਂ ਹੀ ਲੱਗਿਆ ਹੋਇਆ ਹੈ ਅਤੇ ਇਸ ਸਿੰਘ ਨੂੰ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੀ ਛੋਟੀ ਭੈਣ ਵਿਆਹੀ ਹੋਈ ਹੈ । ਜਿਸ ਨੂੰ ਸਵਰਨੇ ਘੋਟਣੇ (ਸ਼ਸ਼ਫ) ਨੇ ਦੇਗ ਵਿੱਚ ਭਾਈ ਦਿਆਲਾ ਜੀ ਵਾਂਗ ਉਬਾਲ - ਉਬਾਲਕੇ ੩ ਜੁਲਾਈ ੧੯੮੭ ਨੂੰ ਸ਼ਹੀਦ ਕੀਤਾ ਸੀ । ਇਹ ਸੁਣਕੇ ਸਾਰੇ ਸਿੰਘ ਇੱਕਦਮ ਚੁੱਪ ਕਰ ਗਏ । ਉਹ ਮੇਰੇ ਸਾਰੇ ਮੂੰਹ ਵੱਲ ਵੇਖ ਰਹੇ ਸਨ ਅਤੇ ਕੁੱਝ ਖੜ੍ਹੇ ਸੀ ਤੇ ਕੁੱਝ ਮੇਰੇ ਕੋਲ ਬੈਠੇ ਇਹ ਸਭ ਸੁਣ ਰਹੇ ਸੀ । ਤਾਂ ਇੱਕ ਸਿੰਘ ਨੇ ਕਿਹਾ ਕਿ ਭਾਈ ਅਸੀਂ ਹਵਾਰੇ ਬਾਰੇ ਵੀ ਬਹੁਤ ਸੁਣਿਆ ਕਿ ਉਹ ਸਵੇਰੇ ੧ - ੨ ਵਜੇ ਉਠਕੇ ਨਿੱਤਨੇਮ ਕਰਦਾ ਹੈ ਅਤੇ ਸਰੀਰ ਵੀ ਪੂਰਾ ਫਿੱਟ ਰੱਖਦਾ ਹੈ । ਸੋ ਇਹ ਸਾਰੇ ਸਿੰਘ ਭਾਈ ਰੇਸ਼ਮ ਸਿੰਘ ਤੇ ਭਾਈ ਹਵਾਰੇ ਬਾਰੇ ਬਲਵੰਤ ਸਿੰਘ ਦੀ ਕੀਤੀ ਬਿਆਨਬਾਜ਼ੀ ਅਤੇ ਹਵਾਰੇ ਉਤੇ ਸੁੱਟੇ ਚਿੱਕੜ ਦਾ ਸੁਣਕੇ ਇੱਕਦਮ ਗੁੰਸੇ ਵਿੱਚ ਆਏ ਹੋਏ ਸਨ । ਫਿਰ ਇਹ ਕਹਿੰਦੇ ਕਿ ਇਸ ਹਿਸਾਬ ਨਾਲ ਤਾਂ ਭਾਜੀ ਭਾਈ ਰਾਜੋਆਣਾ ਹੀ ਗਲਤ ਹੈ । ਜਿਹੜਾ ਇੰਨੀ ਕੁਰਬਾਨੀ ਵਾਲੇ ਸਿੰਘਾਂ ਦੇ ਖਿਲਾਫ ਚਿੱਕੜ ਸੁੱਟ ਰਿਹਾ ਹੈ । ਕੋਈ ਕਹੇ ਇਹ ਉਸ (ਬਲਵੰਤ ਸਿੰਘ) ਨੂੰ ਬਾਦਲ ਸ੍ਰਕਾਰ ਦੀ ਪੂਰੀ ਸ਼ਹਿ ਹੈ ਅਤੇ ਕੋਈ ਕਹੇ ਇਹ ਇਸ (ਬਲਵੰਤ ਸਿੰਘ) ਤੋਂ ਸ੍ਰਕਾਰੀ ਏਜੰਸੀਆਂ ਕਰਵਾ ਰਹੀਆਂ ਹਨ । ਸੋ ਇਨ੍ਹਾਂ ਦੀਆਂ ਇਹ ਗੱਲਾਂ ਸੁਣਕੇ ਮੈਂ ਆਪਣੇ ਸੈਲ ਵਿੱਚ ਆ ਗਿਆ ਅਤੇ ਸੋਚਣ ਲੱਗਾ ਕਿ ਵੇਖੋ ਚਾਹੇ ਇਹ ਸਿੰਘ ਹੋਰ ਕੇਸਾਂ ਵਾਲੇ ਹਨ ਪਰ ਸਿੰਘਾਂ ਦਾ ਇਨ੍ਹਾਂ ਦੇ ਮਨਾਂ ਵਿੱਚ ਕਿੰਨਾ ਸਤਿਕਾਰ ਤੇ ਪ੍ਰਭਾਵ ਹੈ ।

ਖਾਲਸਾ ਜੀਉ, ਬਲਵੰਤ ਸਿੰਘ ਰਾਜੋਆਣਾ ਬਾਦਲ ਸ੍ਰਕਾਰ ਦੀ ਸ਼ਹਿ ਤੇ ਇਹ ਸਿਆਸੀ ਡਰਾਮਾ ਕਰ ਰਿਹਾ ਹੈ । ਦੂਜਾ ਸ੍ਰਕਾਰੀ ਮਸ਼ੀਨਰੀ ਵੀ ਇਸ ਦੇ ਨਾਲ ਹੈ । ਜਿਸ ਕਰਕੇ ਇਹ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੇ ਸਿੰਘਾਂ ਨੂੰ ਕੈਟ ਤੱਕ ਕਹਿ ਰਿਹਾ ਹੈ । ਇਸ ਦੇ ਵਿੱਚ ਇਸ ਦਾ ਕੋਈ ਕਸੂਰ ਨਹੀਂ ਹੈ ਸਗੋਂ ਭਾਰਤ ਦੀਆਂ ਖੁੱਫੀਆ ਏਜੰਸੀਆਂ ਨੂੰ ਹੁਣ ਇਹ ਇੱਕ ਹੋਰ ਨਵਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਵਾਰਸ ਮਿਲ ਹੀ ਗਿਆ, ਹੁਣ ਇਸ ਲੌਂਗੋਵਾਲ ਦੇ ਵਾਰਸ (ਬਲਵੰਤ ਸਿੰਘ) ਨੂੰ ਮੂਹਰੇ ਲਾ ਕੇ ਅਜੇ ਪਤਾ ਨਹੀਂ ਕੀ ਕੁੱਝ ਹੋਣਾ ਹੈ । ਸਭ ਤੋਂ ਪਹਿਲਾਂ ਤਾਂ ਇਸ ਤੋਂ ਭਾਈ ਰੇਸ਼ਮ ਸਿੰਘ ਜਰਮਨੀ ਨੂੰ ਬਦਨਾਮ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ । (ਦਰਅਸਲ ਜਿਹੜਾ ਆਪ ਕੈਟ ਹੁੰਦਾ ਹੈ । ਉਹ ਫੱਟ ਦੇਣੀ ਦੂਜੇ ਨੂੰ ਕੈਟ ਕਹਿਣ ਲੱਗੇ ਦੇਰ ਨਹੀਂ ਲਾਉਂਦਾ । ਕਿਉਂਕਿ ਸਾਨੂੰ ਪਹਿਲਾ ਸ੍ਰਕਾਰੀ ਏਜੰਸੀਆਂ ਬਾਰੇ ਕੁੱਝ ਨਹੀਂ ਪਤਾ ਸੀ ਕਿ ਇਹ ਕਿਵੇਂ ਕਰਦੇ ਹਨ । ਪਰ ਹੁਣ ਜਦ ਆਪ ਦਿੱਲੀ ਫੜ੍ਹੇ ਗਏ ਤਾਂ ਜਦੋਂ ਇਹ ਸਪੈਸ਼ਲ ਸੈਲ ਵਿੱਚ ਲਿਜਾਕੇ ਪੁੱਛ - ਗਿੱਛ ਕਰਦੇ ਹਨ । ਉਦੋਂ ਪਤਾ ਚਲਦਾ ਹੈ ਕਿ ਸਾਡਾ ਦੁਸ਼ਮਣ ਕਿੰਨੇ ਘਟੀਆ ਤੋਂ ਘਟੀਆ ਤਰੀਕੇ ਸਾਨੂੰ ਜਾਂ ਸਾਡੇ ਸੀਨੀਅਰ ਸਿੰਘਾਂ ਨੂੰ ਜਿਹੜੇ ਵਿਦੇਸ਼ਾਂ ਵਿੱਚ ਚਲੇ ਗਏ ਹਨ, ਉਹਨਾਂ ਨੂੰ ਕਿਵੇਂ ਬਦਨਾਮ ਕਰਦੇ ਹਨ । ਭਾਰਤ ਦੀ ਖੁਫੀਆ ਏਜੰਸੀਆਂ ਦਾ ਇੱਕੋ ਹੀ ਮਕਸਦ ਹੁੰਦਾ ਹੈ ਕਿ ਇਨ੍ਹਾਂ ਨੂੰ ਹੀ ਆਪਸ ਵਿੱਚ ਪਾੜ੍ਹ ਦੇਵੋ, ਇਹ ਆਪੇ ਹੀ ਲੜ - ਲੜ ਕੇ ਮਰ ਜਾਣਗੇ, ਖਾਲਸਾ ਜੀਉ ਤੁਹਾਨੂੰ ੧੯੮੪ ਦਾ ਬਲਿਊ ਸਟਾਰ ਅਪ੍ਰੇਸ਼ਨ ਜਿਹੜਾ ਭਾਰਤ ਦੀਆਂ ਫੌਜਾਂ ਨੇ ਸ੍ਰੀ ਹਰਿਮੰਦਰ ਸਾਹਿਬ ਉਤੇ ਕੀਤਾ ਸੀ । ਉਸ ਤੋਂ ਪਹਿਲਾਂ ਦੇ ਹਾਲਾਤਾਂ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਹਾਂ । ਅਪ੍ਰੇਸ਼ਨ ਬਲਿਊ ਸਟਾਰ ਤੋਂ ਪਹਿਲਾ ਉਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਿੰਘ ਹੁੰਦੇ ਸੀ ਅਤੇ ਨਾਲ ਅਕਾਲੀ ਦਲ ਦੇ ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਟੌਹੜਾ ਵਗੈਰਾ ਪਰ ਹਰੇਕ ਸਿੰਘ ਇਨ੍ਹਾਂ ਸਾਰਿਆਂ ਦਾ ਸਤਿਕਾਰ ਕਰਿਆ ਕਰਦਾ ਸੀ ਪਰ ਇਹ ਲੌਂਗੋਵਾਲ, ਬਾਦਲ ਤੇ ਟੌਹੜਾ ਜਦੋਂ ਸੰਤਾਂ ਦੀ ਸਟੇਜ ਮੰਜੀ ਸਾਹਿਬ ਹਾਲ ਵਿੱਚ ਲੱਗਦੀ ਸੀ ਤਾਂ ਇਹ ਤਿਕੜੀ ਵੀ ਮੂਹਰੇ ਬੈਠੀ ਹੁੰਦੀ ਸੀ ਅਤੇ ਉਦੋਂ ਸੰਤਾਂ ਅਤੇ ਹੋਰ ਸਿੰਘਾਂ ਨਾਲ ਖਾਸਿਲਤਾਨ ਜ਼ਿੰਦਾਬਾਦ ਦੇ ਨਾਹਰੇ ਵੀ ਮਾਰਦੇ ਸੀ । ਜਿਸ ਕਰਕੇ ਭੋਲੇ - ਭਾਲੇ ਸਿੱਖਾਂ ਨੂੰ ਤਾਂ ਇਹੀ ਭਰਮ ਸੀ ਕਿ ਇਹ ਵੀ ਸੰਤਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਅਤੇ ਇਹ ਤਿੰਨੇ ਬਾਦਲ, ਟੌਹੜਾ ਤੇ ਲੌਂਗੋਵਾਲ ਇੰਦਰਾ ਗਾਂਧੀ ਦੇ ਦਰਬਾਰ ਵਿੱਚ ਜਾ ਕੇ ਸੰਤਾਂ ਦੇ ਖਿਲਾਫ ਗੱਲਾਂ ਵੀ ਕਰ ਆਉਂਦੇ ਸਨ ਅਤੇ ਜ਼ੋਰ ਦੇ ਕੇ ਕਹਿੰਦਾ ਕਿ ਉਹ (ਸੰਤ ਭਿੰਡਰਾਂਵਾਲੇ) ਸਾਡੀ ਨਹੀਂ ਮੰਨਦਾ, ਬਹੁਤ ਅੜਬ ਬੰਦਾ ਹੈ ਅਤੇ ਇੰਦਰਾ ਗਾਂਧੀ ਨੂੰ ਛੇਤੀ ਤੋਂ ਛੇਤੀ ਕਾਰਵਾਈ ਕਰਨ ਨੂੰ ਆਖ ਕੇ ਫਿਰ ਲੋਕਾਂ ਦੇ ਮੂਹਰੇ ਆਣ ਬੈਠਦੇ ਤੇ ਇਹ ਇਹਨਾਂ ਲੋਕਾਂ ਦਾ ਦੋਗਲਾ ਚਿਹਰਾ ਸੀ ਪਰ ਉਸ ਸਮੇਂ ਕਿਸੇ ਨੂੰ ਨਹੀਂ ਪਤਾ ਚੱਲਿਆ ਜਦੋਂ ਕਿ ਇਹਨਾਂ ਨੇ ਵੀ ਸੰਤ ਭਿੰਡਰਾਂਵਾਲਿਆਂ ਨਾਲ ਸੌਂਹ ਖਾਧੀ ਸੀ ਕਿ ਅਸੀਂ ਤੇਰੇ ਨਾਲ ਹੀ ਸ਼ਹੀਦੀ ਪਾਵਾਂਗੇ ਅਤੇ ਜਦੋਂ ਬਲਿਊ ਸਟਾਰ ਅਪ੍ਰੇਸ਼ਨ ਹੋਇਆ ਤਾਂ ਇਹ ਸਭ ਤੋਂ ਪਹਿਲਾਂ ਬਾਹਾਂ ਖੜ੍ਹੀਆਂ ਕਰਕੇ ਬਾਹਰ ਆ ਗਏ ਅਤੇ ਫੌਜ ਨੂੰ ਇਹਨਾਂ ਸਾਰਿਆਂ ਨੂੰ ਸੁਰੱਖਿਅਤ ਕੱਢਣ ਦਾ ਹੁੱਕਮ ਸੀ । ਜਿਹੜਾ ਉਨ੍ਹਾਂ ਨੇ ਨਿਭਾਇਆ, ਸੋ ਖਾਲਸਾ ਜੀਉ, ਇਹ ਇਨ੍ਹਾਂ ਲੋਕਾਂ ਦਾ ਕਿਰਦਾਰ ਇਸ ੧੯੮੪ ਵਿੱਚ ਜਦੋਂ ਅਪ੍ਰੇਸ਼ਨ ਬਲਿਊ ਸਟਾਰ ਹੋਇਆ ਸੀ, ਸੋ ਹੁਣ ਗੱਲ ਕਰਦੇ ਹਾਂ ਬਲਵੰਤ ਸਿੰਘ ਰਾਜੋਆਣਾ ਦੀ, ਇਸ ਨੂੰ ਵੀ ਬੜੀ ਸੋਚੀ - ਸਮਝੀ ਸਾਜ਼ਿਸ਼ ਦੇ ਅਧੀਨ ਪਹਿਲਾ ਤਾਂ ੧੩ ਮਾਰਚ ਦੀ ਤਰੀਕ ਨੂੰ ਫਾਂਸੀ ਲਾਉਣ ਦੇ ਵਰੰਟ ਆ ਗਏ ਅਤੇ ਉਸ ਤੋਂ ਅਗਲੇ ਦਿਨ ਅਕਾਲੀ ਸ੍ਰਕਾਰ ਨੂੰ ਸੌਂਹ ਚੁੱਕਣੀ ਸੀ, ਨਵੀਂ ਸ੍ਰਕਾਰ ਦੀ, ਸੋ ਲੋਕਾਂ ਦਾ ਧਿਆਨ ਇੱਕਦਮ ਆਪਣੇ ਵਲੋਂ ਹਟਾ ਕੇ ਬਲਵੰਤ ਸਿੰਘ ਵੱਲ ਕਰ ਦਿੱਤਾ, ਫਿਰ ਜਦੋਂ ਭਾਈ ਸਾਹਿਬ ਨੂੰ ਇਸ਼ਾਰਾ ਹੋਇਆ ਤਾਂ ਉਸਨੇ ਵੀ ਕੌਮ ਦੇ ਨਾਮ ਹਰ ਰੋਜ਼ ਸੰਦੇਸ਼ (ਕੌਮੀ ਸੰਦੇਸ਼) ਦੇਣੇ ਸ਼ੁਰੂ ਕਰ ਦਿੱਤੇ, ਜਿਹੜੇ ਕਿ ਹਰ ਸਿੱਖ ਨੇ ਪੜ੍ਹੇ ਹੀ ਹੋਣੇ ਅਤੇ ਹੋਰ ਡਰਾਮੇਬਾਜ਼ੀ ਵੀ ਬਹੁਤ ਕੀਤੀ । ਇਹ ਸਿਰਫ ਤੇ ਸਿਰਫ ਸੀ ਕਿ ਬਲਵੰਤ ਸਿੰਘ ਨੂੰ ਹੀਰੋ ਬਣਾਣਾ ਅਤੇ ਜਗਤਾਰ ਸਿੰਘ ਹਵਾਰਾ ਦੇ ਅਕਾਲੀ ਦਲ ਮੁੱਢੋਂ ਹੀ ਖਿਲਾਫ ਹੈ । ਚਲੋ ਅਸੀਂ ਵੀ ਤਿਹਾੜ ਜੇਲਾਂ ਵਿੱਚ ਕੌਮ ਦੇ ਨਾਮ ਭੇਜੇ ਇਸਤਿਹਾਰ ਪੜ੍ਹੇ ਹੀ ਹਨ, ਸਭ ਵਿੱਚ ਇਸ ਬੰਦੇ ਨੇ ਕਿਸੇ ਪੁਰਾਣੇ ਖਾੜਕੂ ਸਿੰਘ ਨੂੰ ਨਹੀਂ ਬਖਸ਼ਿਆ, ਇੱਥੋਂ ਤੱਕ ਕਿ ਹਥਿਆਰਬੰਦ ਸੰਘਰਸ਼ ਨੂੰ ਵੀ ਗਲਤ ਕਹਿਣ ਲੱਗ ਪਿਆ, ਜਦੋਂ ਕਿ ਅਦਾਲਤ ਜਾਂ ਲੋਕਾਂ ਦੇ ਸਾਹਮਣੇ ਖਾਲਿਸਤਾਨ ਤੋਂ ਘੱਟ ਕੋਈ ਗੱਲ ਨਹੀਂ ਕਰਦਾ । ਸੋ ਇਸ ਦੇ ਇਹ ਦੋ ਰੂਪ ਸਾਨੂੰ ਤਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਭੁਲੇਖਾ ਪਾਉਂਦੇ ਹਨ । ਬਾਕੀ ਕੌਮ ਨੂੰ ਵੀ ਥੋੜਾ ਸੋਚ - ਵਿਚਾਰ ਕੇ ਫੈਸਲਾ ਕਰਨਾ ਚਾਹੀਦਾ ਹੈ ।

ਅੱਗੇ ਖਾਲਸਾ ਜੀਉ ਮੈਂ ਤੁਹਾਨੂੰ ਇਸ ਦੇ ਬੁੜ੍ਹੈਲ ਜੇਲ ਦੇ ਸਮੇਂ ਦਾ ਚਾਨਣਾ ਪਾ ਰਿਹਾ ਹਾਂ । ਦਾਸ ਸਾਲ ੨੦੦੦ / ੨੦੦੧ ਦੇ ਸਮੇਂ ਦੌਰਾਨ ਬੁੜ੍ਹੈਲ ਜ਼ੇਲ ਵਿੱਚ ਇੱਕ ਪੁਰਾਣੇ ੧੯੮੪ ਦੇ ਪਰਚੇ ਵਿੱਚ ਭਗੌੜਾ (ਫ. ੌ.) ਹੋਣ ਕਰਕੇ ੧੦ ਮਹੀਨੇ ਰਹਿਕੇ ਆਇਆ ਸੀ । ਉਥੇ ਇਹਨਾਂ ਸਭ ਸਿੰਘਾਂ ਨੂੰ ਨੇੜੇ ਤੋਂ ਵੇਖਣ ਦਾ ਮੌਕਾ ਮਿਲਿਆ । ਉਥੇ ਇੱਕ ਗੁਰਦੁਆਰਾ ਬੈਰਕ ਸੀ, ਜਿਸ ਵਿੱਚ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਊਰਾ, ਨਵਜੋਤ ਸਿੰਘ, ਨਸੀਬ ਸਿੰਘ, ਸ਼ਮਸ਼ੇਰ ਸਿੰਘ ਇਹ ਸਾਰੇ ਗੁਰਦੁਆਰਾ ਬੈਰਕ ਵਿੱਚ ਸਨ । ਬੁੜ੍ਹੈਲ ਜੇਲ ਜਦੋਂ ਤੋਂ ਬਣੀ ਹੈ, ਉਸ ਵਿੱਚ ਉਸ ਸਮੇਂ ਤੋਂ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਅਤੇ ਗੁਰਦੁਆਰਾ ਸਾਹਿਬ ਦੀ ਛੱਤ ਉਤੇ ਅਲੱਗ - ਅਲੱਗ ਦਿਸ਼ਾ ਵੱਲ ਲਾਊਡ ਸਪੀਕਰ ਲੱਗੇ ਹੋਏ ਹਨ ਅਤੇ ਦੂਜੇ ਪਾਸੇ ਸੈਲਾਂ ਵਿੱਚ ਬਲਵੰਤ ਸਿੰਘ ਰਾਜੋਆਣਾ, ਲਖਵਿੰਦਰ ਸਿੰਘ ਤੇ ਗੁਰਮੀਤ ਸਿੰਘ ਰਹਿੰਦੇ ਸੀ । ਸੋ ਸ਼ਾਮ ਨੂੰ ਪਾਠ ਕਰਨ ਦੀ ਡਿਊਟੀ ਲਖਵਿੰਦਰ ਸਿੰਘ ਦੀ ਹੁੰਦੀ ਸੀ ਅਤੇ ਅਰਦਾਸ ਭਾਈ ਜਗਤਾਰ ਸਿੰਘ ਹਵਾਰਾ ਖੁੱਦ ਕਰਦੇ ਸੀ ਅਤੇ ਸਵੇਰੇ ੪ ਵਜੇ ਦਾ ਪਾਠ ਭਾਈ ਜਗਤਾਰ ਸਿੰਘ ਹਵਾਰਾ ਕਰਦੇ ਸੀ । ਕਿਉਂਕਿ ਉਨ੍ਹਾਂ ਦੀ ਗਿਣਤੀ ਗੁਰਦੁਆਰਾ ਸਾਹਿਬ ਵਿੱਚ ਹੀ ਸੀ ਅਤੇ ਇਹ ਤਕਰੀਬਨ ਜਦੋਂ ਤੋਂ ਇਹ ਸਿੰਘ (੧੯੯੫) ਵਿੱਚ ਜੇਲ੍ਹ ਵਿੱਚ ਆਏ ਸੀ ਉਦੋਂ ਤੋਂ ਇਸੇ ਤਰ੍ਹਾਂ ਹੀ ਚੱਲ ਰਿਹਾ ਸੀ ਅਤੇ ਇਹਨਾਂ ਵਿੱਚੋਂ ਕਈਆਂ (ਜਿਵੇਂ ਹਵਾਰਾ, ਤਾਰਾ, ਭਿਊਰਾ, ਸ਼ਮਸ਼ੇਰ ਸਿੰਘ, ਲਖਵਿੰਦਰ ਸਿੰਘ, ਨਸੀਬ ਸਿੰਘ ਤੇ ਨਵਜੋਤ ਸਿੰਘ) ਅੰਮ੍ਰਿਤਪਾਨ ਕੀਤਾ ਹੋਇਆ ਸੀ । ਬਾਕੀ ਉਹਨਾਂ ਤੋਂ ਅਤੇ ਹੋਰ ਪੰਜਾਬੀ ਸਿੱਖ ਜਿਨ੍ਹਾਂ ਵਿੱਚੋਂ ਕਈਆਂ ਨੇ ਖੁੱਦ ਵੀ ਇਹਨਾਂ ਸਿੰਘਾਂ ਨਾਲ ਅੰਮ੍ਰਿਤਪਾਨ ਕਰ ਲਿਆ ਸੀ, ਇਹ ਬੰਦ ਹੋਰ ਅਲੱਗ - ਅਲੱਗ ਕੇਸਾਂ ਵਿੱਚ ਸਨ । ਬਾਕੀ ਇਹਨਾਂ ਸਭ ਸਿੰਘਾਂ ਤੋਂ ਪਤਾ ਚੱਲਿਆ ਕਿ ਇਹ ਮੰਗ ਪ੍ਰਸ਼ਾਸ਼ਨ ਤੋਂ ਮੰਗਵਾਉਣ ਲਈ ਸਾਨੂੰ ਇੱਕ ਮਹੀਨੇ ਤੋਂ ਵੀ ਜ਼ਿਆਦਾ ਦਿਨ ਭੁੱਖ ਹੜਤਾਲ ਰੱਖਣੀ ਪਈ, ਫਿਰ ਜਾ ਕੇ ਪ੍ਰਸ਼ਾਸ਼ਨ ਨੇ ਹਾਂ ਕਰ ਦਿੱਤੀ ਸੀ ਅਤੇ ਅੰਮ੍ਰਿਤਪਾਨ ਕਰਵਾਉਣ ਵਾਸਤੇ ਦਮਦਮੀ ਟਕਸਾਲ ਤੋਂ ਭਾਈ ਅਮਰੀਕ ਸਿੰਘ ਜਥੇ ਸਮੇਤ ਆਏ ਸਨ । ਸੋ ਇੱਥੇ ਬਲਵੰਤ ਸਿੰਘ ਜਿਹੜਾ ਉਸ ਸਮੇਂ ਸਿਰ ਤੇ ਉਸਤਰਾ ਫਰਾਕੇ ਗੰਜਾ ਘੁੰਮਦਾ ਹੁੰਦਾ ਸੀ, ਸੋ ਇਸ ਨੂੰ ਵੀ ਹਵਾਰੇ ਹੁਰਾਂ ਸੁਨੇਹਾ ਭੇਜਿਆ ਕਿ ਭਾਈ ਸਾਹਿਬ ਤੁਸੀਂ ਵੀ ਅੰਮ੍ਰਿਤ ਛਕ ਲਵੋ ਤਾਂ ਇਹ ਤਿਆਰ ਹੋ ਗਿਆ ਅਤੇ ਭਾਈ ਅਮਰੀਕ ਸਿੰਘ ਉਨ੍ਹਾਂ ਅੱਗੋਂ ਵਾਲ ਰੱਖਣ ਦਾ ਇਸ ਤੋਂ ਬਚਨ ਲੈ ਕੇ ਇਸ ਨੂੰ ਸਿਰੋਪਾਓ ਦੇ ਦਿੱਤਾ ਤੇ ਬਾਕੀ ਸਭ ਸਿੰਘਾਂ ਨੇ ਜੈਕਾਰੇ ਛੱਡੇ, ਨਾਲ ਸਭ ਨੇ ਖੁਸ਼ੀ - ਖੁਸ਼ੀ ਇਸ ਨੂੰ ਗਲ ਲਗਾਇਆ । ਸੋ ਉਹ ਇਹ ਕਾਰਵਾਈ ਕਰਕੇ ਚਲੇ ਗਏ ਅਤੇ ਇਹ ਮਹਾਂਪੁਰਸ਼ ਨੇ, ਜਿਹੜਾ ਅੱਜ ਕੱਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਘੱਟ ਗੱਲ ਨਹੀਂ ਕਰਦਾ । ਕੁੱਝ ਹੀ ਦਿਨਾਂ ਵਿੱਚ ਫਿਰ ਸਿਰ ਉਤੇ ਉਸਤਰਾ ਫਰਵਾ ਦਿੱਤਾ ਅਤੇ ਕਲੀਨ ਸ਼ੇਵ ਹੋ ਗਿਆ ਅਤੇ ਆਪਣੇ ਸਿਰ ਦੇ ਵਾਲ ਤੇ ਦਾੜ੍ਹੀ ਦੇ ਵਾਲ ਇਸ ਸਖਸ਼ ਨੇ ਪਹਿਲਾਂ ਨਾਲੀ ਦੇ ਚੀਕ (ਪਾਣੀ) ਵਿੱਚ ਚੰਗੀ ਤਰ੍ਹਾਂ ਰਗੜੇ ਅਤੇ ਫਿਰ ਇੱਕ ਪੋਲੀਥੀਨ ਲਫਾਫੇ ਵਿੱਚ ਪਾ ਕੇ ਨਾਈ ਨੂੰ ਕਹਿੰਦਾ (ਜਿਹੜਾ ਜੇਲ ਵਿੱਚ ਵਾਲ ਕੱਟਦਾ ਹੁੰਦਾ ਹੈ) ਕਿ ਇਹ ਜਾ ਕੇ ਹਵਾਰੇ ਨੂੰ ਦੇ ਆ ਅਤੇ ਨਾਲ ਕਹਿਣਾ ਕਿ ਇਹ ਫੜ੍ਹ ਆਪਣੀ ਸਿੱਖੀ, ਮੈਨੂੰ ਕੋਈ ਲੋੜ ਨਹੀਂ ਇਸ ਦੀ, ਖਾਲਸਾ ਜੀਓ, ਇਸ ਸਖਸ਼ ਵਿੱਚ ਉਸ ਸਮੇਂ ਇੰਨਾਂ ਘੁਮੰਡ ਭਰਿਆ ਪਿਆ ਹੋਇਆ ਸੀ । ਇਹ ਗੱਲ ਮੈਂ ੨੦੦੦ / ੨੦੦੧ ਦੀ ਕਰ ਰਿਹਾ ਹਾਂ । ਸੋ ਜਦੋਂ ਉਸ ਨਾਈ ਨੇ ਜਾ ਕੇ ਗੁਰਦੁਆਰੇ ਵਾਲੀ ਬੈਰਕ ਜਿੱਥੇ ਹੋਰ ਸਿੰਘ ਵੀ ਬੈਠੇ ਸੀ । ਉਹ ਸਾਰੀ ਗੱਲ ਦੱਸੀ ਕਿ ਬਲਵੰਤ ਸਿੰਘ ਨੇ ਇਹ ਵਾਲ ਦਿੱਤੇ ਹਨ ਤੇ ਨਾਲ ਕੁੱਝ ਕਹਿਣ ਲਈ ਵੀ ਕਿਹਾ ਸੀ ਪਰ ਉਹ ਵਿਚਾਰਾ ਦੱਸੇ ਨਾ ਕਿ ਕਿਤੇ ਮੇਰੇ ਨਾ ਕੁੱਟ ਪੈ ਜਾਵੇ । ਸੋ ਹਵਾਰੇ ਨੇ ਉਸ ਨਾਈ ਨੂੰ ਕਿਹਾ ਕਿ ਨਹੀਂ ਯਾਰ ਤੂੰ ਦੱਸ ਤਾਂ ਸਹੀ ਉਹ ਕੀ ਕਹਿੰਦਾ ਹੈ । ਤਾਂ ਜਦੋਂ ਨਾਈ ਨੇ ਬਲਵੰਤ ਸਿੰਘ ਦੀ ਆਖੀ ਗੱਲ ਸੁਣਾਈ ਤਾਂ ਸਭ ਹੈਰਾਨ ਰਹਿ ਗਏ ਕਿ ਇਹ ਇਸ ਨੇ ਬਹੁਤ ਵੱਡੀ ਬੱਜ਼ਰ ਗਲਤੀ ਕੀਤੀ ਹੈ । ਫਿਰ ਉਥੇ ਹੀ ਸਾਰੇ ਸਿੰਘਾਂ ਨੇ ਬਲਵੰਤ ਸਿੰਘ ਨਾਲ ਬਾਈਕਾਟ ਕਰਨ ਦਾ ਫੈਸਲਾ ਕੀਤਾ । ਇਸ ਫੈਸਲੇ ਤੇ ਅਖੀਰ ਤੱਕ ਹਵਾਰਾ, ਤਾਰਾ ਤੇ ਭਿਉਰਾ ਹੀ ਖੜ੍ਹੇ ਰਹੇ । ਬਾਕੀ ਤਾਂ ਹੌਲੀ - ਹੌਲੀ ਬਲਵੰਤ ਸਿੰਘ ਨਾਲ ਬੋਲਣ ਵੀ ਲੱਗ ਪਏ ਸੀ । ਸੋ ਇਹ ਤਾਂ ਇਹੋ ਜਿਹੀਆਂ ਹਰਕਤਾਂ ਕਰਦਾ ਰਿਹਾ ਹੈ ।

ਸੋ ਖਾਲਸਾ ਜੀਓ, ਇਸ ਸਖਸ਼ (ਬਲਵੰਤ ਸਿੰਘ) ਨੇ ਪਿੱਛੇ ਜਿਹੇ ਭਾਈ ਜਗਤਾਰ ਸਿੰਘ ਹਵਾਰਾ ਉਤੇ ਜਿਹੜੀ ਤੋਹਮਤ ਲਗਾਈ ਹੈ, ਉਸ ਵਿੱਚ ਕਿਤੇ ਕੋਈ ਦੋ ਰਾਵਾਂ ਨਹੀਂ ਹਨ ਅਤੇ ਮੈਂ ਤੁਹਾਨੂੰ ਦੱਸ ਦੇਂਦਾ ਹਾਂ ਕਿ ਇਹ ਬਲਵੰਤ ਸਿੰਘ ਅੱਜ ਇਹ ਗੱਲ ਭੁੱਲ ਰਿਹਾ ਹੈ ਕਿ ਇਹ ਅੱਜ ਜਿਸ ਮੁਕਾਮ ਉਤੇ ਪਹੁੰਚਿਆ ਹੈ, ਇਹ ਭਾਈ ਹਵਾਰੇ ਦੀ ਬਦੌਲਤ ਹੀ ਹੈ । ਨਹੀਂ ਤਾਂ ਇਹ ਸਿਰਫ ਪੁਲਿਸ ਲਾਇਨ ਪਟਿਆਲਾ ਤੋਂ ਸਟੈਡੀਅਮ (ਵਾਈ. ਪੀ. ਐਸ.) ਤੱਕ ਸਿਰਫ ਸਾਈਕਲ ਉਤੇ ਚੱਕਰ ਲਾਉਣ ਜੋਗਾ ਹੀ ਸੀ । ਅੱਜ ਜਿਸ ਦਾ ਮੈਂ ਤੁਹਾਨੂੰ ਪਿੱਛੇ ਦੱਸ ਚੁੱਕਿਆ ਹਾਂ ਕਿ ਇਸ ਕੇਸ ਵਿੱਚ ਸਾਰੇ ੮ ਸਿੰਘ ਵੀ ਇੰਨੇ ਹੀ ਸਤਿਕਾਰ ਦੇ ਬਰਾਬਰ ਪਾਤਰ ਹਨ । ਜਿਨ੍ਹਾਂ ਦਾ ਨਾਮ ਅੱਜ ਕੱਲ ਕੋਈ ਅਖਬਾਰ ਨੇ ਤਾਂ ਕੀ ਦੇਣਾ ਸੀ, ਬਲਕਿ ਇਸ ਘੁਮੰਡ ਨੂੰ ਤਾਂ ਜ਼ਰੂਰ ਲੈਣਾ ਚਾਹੀਦਾ ਸੀ । ਕਿਉਂਕਿ ਇਹ ਇਕੱਲਾ ਹੀ ਇਸ ਕੇਸ ਵਿੱਚ ੧੭ ਸਾਲ ਜੇਲ ਕੱਟਣ ਵਾਲਾ ਨਹੀਂ ਹੈ । ਬਾਕੀ ਦੇ ਸਿੰਘ ਵੀ ੧੭ - ੧੭ ਸਾਲ ਕੱਟ ਚੁੱਕੇ ਹਨ । ਪਰ ਬਦਕਿਸਮਤੀ ਕਿ ਉਨ੍ਹਾਂ ਨੂੰ ਵੀ ਕੋਈ ਪੰਥਕ ਸ੍ਰਕਾਰ ਦਾ ਥਾਪੜਾ ਨਹੀਂ ਹੈ ਅਤੇ ਹਵਾਰੇ ਦੇ ਬਾਰੇ ਗਲਤ ਕਹਿਣਾ ਚੰਦ ਉਤੇ ਥੁੱਕਣ ਬਰਾਬਰ ਹੈ । ਜਦੋਂ ਕਿ ਚੰਦ ਨੂੰ ਕੋਈ ਫਰਕ ਨਹੀਂ ਪੈਂਦਾ, ਉਸ ਦੀ ਰੋਸ਼ਨੀ ਉਸੇ ਹੀ ਤਰ੍ਹਾਂ ਰਹਿਣੀ ਹੈ ਪਰ ਥੁੱਕ ਇਸ ਦੇ ਮੂੰਹ ਉਤੇ ਹੀ ਪੈਣਾ ਹੈ ਅਤੇ ਮੈਂ ਇੱਥੇ ਇਹ ਗੱਲ ਕਹਿਣਾ ਚਾਹਾਂਗਾ ਕਿ ਅੱਜ ਜਗਤਾਰ ਸਿੰਘ ਹਵਾਰਾ ੧੦ ਇਹੋ ਜਿਹੇ ਬਲਵੰਤ ਸਿੰਘ ਪੈਦਾ ਕਰ ਸਕਦਾ ਹੈ ਪਰ ਬਲਵੰਤ ਸਿੰਘ ਇੱਕ ਹਵਾਰਾ ਨਹੀਂ ਬਣਾ ਸਕਦਾ । ਇਸ ਦਾ ਸਿਰਫ ਤੇ ਸਿਰਫ ਬੱਬਰ ਖਾਲਸਾ ਜਥੇਬੰਦੀ ਨੂੰ ਬਦਨਾਮ ਕਰਨ ਉਤੇ ਹੀ ਜ਼ੋਰ ਲੱਗਿਆ ਹੋਇਆ ਹੈ ਅਤੇ ਇਹ ਸਭ ਜਾਣਦੇ ਹਨ ਕਿ ਬੇਅੰਤ ਸਿੰਘ ਕਾਂਡ ਵੀ ਬੱਬਰ ਖਾਲਸਾ ਜਥੇਬੰਦੀ ਦਾ ਹੀ ਕਾਂਡ ਸੀ । ਅੱਜ ਭਾਵੇਂ ਇਹ ਪੈਸੇ ਲੈ ਕੇ 'ਖਾਲਿਸਤਾਨ ਲਿਬਰੇਸ਼ਨ ਫੋਰਸ' ਦੇ ਜਿੰਨੇ ਮਰਜ਼ੀ ਨਾਹਰੇ ਮਾਰੀ ਜਾਵੇ, ਇਸ ਵਿੱਚ ਕੋਈ ਸਚਾਈ ਨਹੀਂ ਅਤੇ ਪਿੱਛੇ ਜਿਹੇ ਇਸ ਨੇ ਇੱਕ ਹੋਰ ਬਿਆਨ ਦਿੱਤਾ ਕਿ ਜੇਲਾਂ ਵਿੱਚ ਬੰਦ ਸਿੰਘਾਂ ਦੀ ਆਰਥਿਕ ਮਦਦ ਸੰਤ ਬਲਜੀਤ ਸਿੰਘ ਦਾਦੂਵਾਲ ਵੀ ਕਰ ਰਹੇ ਹਨ । ਸੋ ਖਾਲਸਾ ਜੀਉ, ਇਹ ਆਰਥਿਕ ਮਦਦ (ਪੈਸਿਆਂ ਦੀ) ਸਿਰਫ ਤੇ ਸਿਰਫ ਇਸ ਦੀ ਤੇ ਇਸ ਦੇ ਘਰ ਦੀ ਜ਼ਰੂਰ ਕਰਦੇ ਹੋਣਗੇ ਅਤੇ ਮੈਂ ਅੱਜ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਅੱਜ ਤਿਹਾੜ ਜੇਲ ਵਿੱਚ ਚਾਰ ਸਾਲਾਂ ਤੋਂ ਵੱਧ ਸਮਾਂ ਹੋ ਚੱਲਿਆ ਹੈ ਅਤੇ ਪਹਿਲਾ ਨਾਭਾ ਜੇਲ ਵਿੱਚ ਵੀ ਬੰਦ ਰਿਹਾ ਹਾਂ ਅਤੇ ਮੈਂ ਤਾਂ ਇਸ ਸਮੇਂ ਦੌਰਾਨ ਕਦੇ ਸੰਤ ਬਲਜੀਤ ਸਿੰਘ ਦਾਦੂਵਾਲ ਵਾਲੇ ਵੇਖੇ ਨਹੀਂ ਅਤੇ ਸਾਡੀ ਤਿਹਾੜ ਦੇ ਸਿੰਘਾਂ ਤੇ ਨਾਭੇ ਦੇ ਸਿੰਘਾਂ ਦੀ ਪੈਸੇ ਵਲੋਂ ਮਦਦ ਤੇ ਵਕੀਲਾਂ ਦਾ ਖਰਚਾ ਯੌਰਪ ਦੀ ਸਿੱਖ ਸੰਗਤ ਹੀ ਕਰ ਰਹੀ ਹੈ । ਜਿਸ ਦਾ ਰਿਕਾਰਡ ਮੇਰੇ ਕੋਲ ਮੌਜੂਦ ਹੈ ਅਤੇ ਅੱਗੋਂ ਇਹ ਸੇਵਾ ਭਾਈ ਬਲਬੀਰ ਸਿੰਘ ਬੈਂਸ ਸਾਹਿਬ ਤੇ ਭਾਈ ਜੋਗਾ ਸਿੰਘ ਜੀ ਕਰਾ ਰਹੇ ਹਨ । ਜਿਨ੍ਹਾਂ ਨੂੰ ਇਹ ਸ੍ਰਕਾਰ ਦੇ ਬੰਦੇ ਦੱਸ ਰਿਹਾ ਹੈ ਅਤੇ ਹਥਿਆਰਬੰਦ ਸੰਘਰਸ਼ ਨੂੰ ਨਿੰਦ ਰਿਹਾ ਹੈ । ਜੋ ਕਿ ਸਿੱਖੀ ਸਿਧਾਂਤਾਂ ਤੋਂ ਉਲਟ ਹੈ । ਇਸ ਤੋਂ ਪੰਥ ਨੂੰ ਅੰਦਾਜ਼ਾ ਲਗਾ ਲੈਣਾ ਚਾਹੀਦਾ ਹੈ ਕਿ ਸ੍ਰਕਾਰ ਦੇ ਹੱਥਾਂ ਵਿੱਚ ਕੌਣ ਖੇਡ ਰਿਹਾ ਹੈ ਅਤੇ ਇਹੀ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਸਾਲ ੨੦੦੪ ਤੋਂ ਪਹਿਲਾ ਕਰਿਆ ਕਰਦਾ ਸੀ ਕਿ ਮੇਰਾ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਬਿਲਕੁੱਲ ਹੀ ਵਿਸ਼ਵਾਸ਼ ਨਹੀਂ ਹੈ । ਮੈਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਨਹੀਂ ਜਿਸ ਤੇ ਫਿਰ ਸਾਰੇ ਸਿੰਘ ਹੈਰਾਨ ਹੋਏ ਪਰ ਉਨ੍ਹਾਂ ਨੇ ਫਿਰ ਪੱਕਾ ਇਰਾਦਾ ਕਰ ਲਿਆ ਸੀ ਕਿ ਇਸ ਨਾਲ ਲੜਣ ਦਾ ਕੋਈ ਫਾਇਦਾ ਨਹੀਂ ਅਤੇ ਜੇਲ ਪ੍ਰਸ਼ਾਸ਼ਨ ਤਾਂ ਖੁੱਦ ਚਾਹੁੰਦਾ ਹੁੰਦਾ ਹੈ ਕਿ ਇਹ ਆਪਸ ਵਿੱਚ ਲੜਯ ਅਤੇ ਅਸੀਂ ਤਮਾਸ਼ਾ ਵੇਖੀਏ ਤੇ ਬਾਕੀ ਸਾਰੀ ਜੇਲ ਨੇ ਤਾਂ ਵੇਖਣਾ ਹੀ ਹੁੰਦਾ ਹੈ । ਇਹ ਆਪ ਤਾਂ ਇਹੋ ਜਿਹਾ ਹੈ ਹੀ ਦੂਜਾ ਨਾਲ ਫਿਰ ਲੋਕਾਂ ਨੂੰ ਜੇਲ ਵਿੱਚ ਓਸ਼ੋ ਰਜਨੀਸ਼ ਦੀਆਂ ਕਿਤਾਬਾਂ ਪੜਣ ਬਾਰੇ ਆਖਿਆ ਕਰੇ ਕਿ ਇਹ ਕਿਤਾਬਾਂ ਪੜ੍ਹਕੇ ਮਨ ਨੂੰ ਸ਼ਾਤੀ ਮਿਲਦੀ ਹੈ ਅਤੇ ਨਾਲ ਆਖਿਆ ਕਰੇ ਕਿ ਮੈਂ ਤਾਂ ਓਸ਼ੋ ਦਾ ਬਹੁਤ ਵੱਡਾ ਫੈਨ ਸੀ ਅਤੇ ਭਾਈ ਦਿਲਾਵਰ ਸਿੰਘ ਅਤੇ ਮੈਂ ਇਸ ਦੇ ਵਿਚਾਰ ਸੁਣਦੇ ਹੁੰਦੇ ਸੀ । ਨਾਲ ਜੇਲ ਮੁਲਾਜ਼ਿਮਾਂ ਨੂੰ ਵੀ ਆਖਿਆ ਕਰੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਝ ਨਹੀਂ ਹੈ ਜੇ ਤੁਸੀਂ ਪ੍ਰਮਾਤਮਾਂ ਦੇ ਦਰਸ਼ਣ ਕਰਨੇ ਹਨ ਤਾਂ ਇਹ ਰਜਨੀਸ਼ ਓਸੋ ਦੀਆਂ ਕਿਤਾਬਾਂ ਪੜ੍ਹੋ, ਜਿਹੜੇ ਕਿ ਪਹਿਲਾਂ ਤਾਂ ਇਸ ਦੀ ਹਾਂ ਵਿੱਚ ਹਾਂ ਕਰ ਦਿਆ ਕਰਨ ਤੇ ਫਿਰ ਪਿੱਛੋਂ ਇਸ ਦਾ ਹੀ ਮਜ਼ਾਕ ਉਡਾਉਂਦੇ ਰਹੇ । ਸੋ ਖਾਲਸਾ ਜੀ, ਇਹ ਭਾਈ ਬਲਵੰਤ ਸਿੰਘ ਨੇ ਜਿਹੜੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਘੱਟ ਗੱਲ ਨਹੀਂ ਕਰ ਰਹੇ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਮਾਰਦੇ ਹਨ ਪਰ ਇਹ ਸਭ ਲੋਕ ਵਿਖਾਵਾ ਹੀ ਹੈ ।

ਖਾਲਿਸਤਾਨੀ ਲਹਿਰ ਦੇ ਆਗੂਆਂ ਪ੍ਰਤੀ ਘਟੀਆ ਕਿਸਮ ਦੀ ਸ਼ਬਦਾਵਲੀ ਵਰਤਣੀ ਕਿਹੜੀ ਸੋਚ ਦੀ ਪ੍ਰਤੀਕ ਹੈ । ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਹੁਣ ਮਾਨਸਿਕ ਕਮਜ਼ੋਰ ਹੋ ਚੁੱਕਿਆ ਹੈ ਹੋਰ ਕੁੱਝ ਨਹੀਂ । ਇਸ (ਬਲਵੰਤ ਸਿੰਘ) ਨੇ ਪਿੱਛੇ ਜਿਹੇ ਆਪਣੇ ਕੌਮੀ ਸੰਦੇਸ਼ਾਂ ਵਿੱਚ ਖਾਲਿਸਤਾਨ ਲਹਿਰ ਬਾਰੇ ਬਹੁਤ ਕੁੱਝ ਉਲਟਾ ਸਿੱਧਾ ਬੋਲਿਆ ਅਤੇ ਇੱਥੋਂ ਤੱਕ ਕਿ ਜਿਹੜੇ ਸਿੰਘ ਨਿੱਕੀ ਉਮਰੇ ਇਸ ਸੰਘਰਸ਼ ਵਿੱਚ ਪਏ ਹਨ ਅਤੇ ਉਹਨਾਂ ਦੇ ਘਰ ਬਾਰ ਪੁਲਿਸ ਨੇ ਉਜਾੜ ਦਿੱਤੇ, ਉਹਨਾਂ ਬਾਰੇ ਇਸ ਨੇ ਕੈਟ ਤੱਕ ਆਖਿਆ ਅਤੇ ਇਸ ਦੀ ਆਪਣੇ ਆਪ ਉਤੇ ਇੰਨਾ ਘੁਮੰਡ ਆ ਗਿਆ ਕਿ ਮੈਂ ਪਤਾ ਨਹੀਂ ਕਿੰਨੀ ਵੱਡੀ ਸੇਵਾ ਕਰ ਬੈਠਿਆ, ਇੱਥੇ ਮੈਂ ਖਾਲਸਾ ਪੰਥ ਨੂੰ ਇਹ ਚਾਨਣਾ ਪਾਉਣਾ ਚਾਹੁੰਦਾ ਹਾਂ ਕਿ ਬੇਅੰਤ ਸਿੰਘ ਕੇਸ ਵਿੱਚ ੮ - ੯ ਸਿੰਘਾਂ ਬੱਬਰ ਖਾਲਸਾ ਨੇ ਇੱਕ ਗਰੁੱਪ ਬਣਾ ਕੇ ਇਸ ਕੇਸ ਲਈ ਤਿਆਰ ਕੀਤਾ ਅਤੇ ਸਭ ਨੇ ਆਪਣੀ - ਆਪਣੀ ਬਣਦੀ ਡਿਊਟੀ ਨਿਭਾ ਦਿੱਤੀ । ਜਿਸ ਕਰਕੇ ਇਹ ਕਾਂਡ ਸਿਰੇ ਚੜਿ੍ਹਆ ਸੀ । ਕਿਸੇ ਨੇ ਕਾਰ ਦਾ ਇੰਤਯਾਮ ਕੀਤਾ, ਕਿਸੇ ਨੇ ਕਮਰੇ ਦਾ, ਕਿਸੇ ਨੇ ਟਰੱਕਾਂ ਆਦਿ ਵਗੈਰਾ, ਸੋ ਇਹ ਹੁਣ ਜਿਹੜਾ ਰੌਲਾ ਪਾ ਰਿਹਾ ਹੈ ਕਿ ਮੈਂ ਤੇ ਦਿਲਾਵਰ ਸਿੰਘ ਦੀ ਆਪਸ ਵਿੱਚ ਮਨੁੱਖੀ ਬੰਬ ਵਾਲੀ ਬੈਲਟ ਨੂੰ ਲੈ ਕੇ ਲੜਾਈ ਹੋਈ ਸੀ ਕਿ ਸ਼ਹੀਦ ਹੋਣ ਮੈਂ ਜਾਣਾ ਹੈ ਅਤੇ ਫਿਰ ਟਾਸ ਕੀਤੀ ਤੇ ਭਾਈ ਦਿਲਾਵਰ ਸਿੰਘ ਦਾ ਨੰਬਰ ਆ ਗਿਆ । ਜਿਸ ਕਰਕੇ ਉਹ ਸ਼ਹੀਦ ਹੋ ਗਿਆ, ਖਾਲਸਾ ਜੀਉ, ਇਹ ਸਭ ਕੁੱਝ ਝੂਠ ਗੱਲਾਂ ਹਨ । ਇਸ ਬੰਦੇ ਨੂੰ ਸ਼ੁਰੂ ਤੋਂ ਹੀ ਇਹ ਰਿਹਾ ਹੈ ਕਿ ਮੈਂ ਹੀ ਇਸ ਕੇਸ ਵਿੱਚ ਮੁੱਖ ਰੋਲ (ਅਦਾਲਤ ਵਿੱਚ) ਬਣਾ । ਸੋ ਇੱਥੇ ਇਸ ਦਾ ਕਹਿਣਾ ਕਿ ਬੇਅੰਤ ਸਿੰਘ ਨੂੰ ਮੈਂ ਤੇ ਦਿਲਾਵਰ ਸਿੰਘ ਨੇ ਹੀ ਮਾਰਿਆ ਹੈ । ਇਹ ਸਭ ਝੂਠ ਹੈ ਹੀ ਹੈ ਪਰ ਜਿਹੜੇ ਹੋਰ ਸਿੰਘ ੧੭ ਸਾਲਾਂ ਤੋਂ ਜੇਲ੍ਹ ਕੱਟ ਰਹੇ ਹਨ । ਉਹਨਾਂ ਦਾ ਇਹ ਸਿੱਧਾ ਅਪਮਾਨ ਕਰ ਰਿਹਾ ਹੈ । ਹਾਂ ਇਹ ਜ਼ਰੂਰ ਮੰਨਦੇ ਹਾਂ ਕਿ ਇਸ ਨੂੰ ਅਕਾਲੀ ਸ੍ਰਕਾਰ ਨੇ ਪੰਜਾਬ ਲਿਆਕੇ ਅਤੇ ਅਖਬਾਰਾਂ ਵਿੱਚ ਵੀ ਇਸ ਦੇ ਬਿਆਨ ਲਗਾ ਕੇ ਜ਼ਰੂਰ ਜਥੇਬੰਦੀ (ਬੱਬਰ ਖਾਲਸਾ) ਅਤੇ ਜਥੇਬੰਦੀ ਦੇ ਪੁਰਾਣੇ ਸਿੰਘਾਂ ਖਿਲਾਫ ਵਰਤਣਾ ਸ਼ੁਰੂ ਕਰ ਦਿੱਤਾ ਹੈ । ਜਿਹੜਾ ਇਹ ਅੱਜ ਕੱਲ ਕਰ ਰਿਹਾ ਹੈ । ਜੇ ਕੋਈ ਜਗਤਾਰ ਸਿੰਘ ਹਵਾਰਾ ਦੇ ਹੱਕ ਵਿੱਚ ਲਿਖਦਾ ਹੈ ਤਾਂ ਇਹ ਉਹਨਾਂ ਨੂੰ ਟੁੱਕੜ - ਬੋਚ ਲਿਖਾਰੀ ਦਾ ਖਿਤਾਬ ਦੇਂਦਾ ਹੈ ਪਰ ਆਪ ਆਪਣੀ ਪੀੜੀ ਥੱਲੇ ਸੋਟਾ ਨਹੀਂ ਫੇਰਦਾ ਕਿ ਸੰਨ ੨੦੦੪ ਤੋਂ ਪਹਿਲਾ ਕੀ ਸੀ । ਸੋ ਖਾਲਸਾ ਜੀਉ, ਇਹ ਮੈਂ ਇਕੱਲਾ ਨਹੀਂ ਆਖ ਰਿਹਾ ਬਲਕਿ ਸੰਨ ੨੦੦੪ ਤੋਂ ਪਹਿਲਾ ਜਿਹੜਾ ਵੀ ਕੋਈ ਕਿਸੇ ਕੇਸ ਦੇ ਸਿਲਸਿਲੇ ਵਿੱਚ ਬੁੜੈਲ ਜੇਲ ਗਿਆ ਹੋਵੇ ਤਾਂ ਉਹ ਇਸ ਬਾਰੇ ਤੁਹਾਨੂੰ ਸਭ ਕੁੱਝ ਦੱਸ ਦੇਵੇਗਾ । ਬਾਕੀ ਕਹਾਵਤ ਹੈ ਕਿ ਢੋਲ ਦੂਰੋਂ ਵੱਜਦੇ ਹੀ ਚੰਗੇ ਲਗਦੇ ਹਨ, ਕੋਲ ਆਉਣ ਤੇ ਤਾਂ ਰੌਲਾ ਹੀ ਪੈਂਦਾ ਹੈ ।

ਇਸ ਨੂੰ ਪਿੱਛੇ ਜਿਹੇ ਆਪਣੇ ਇੱਕ ਬਿਆਨ ਵਿੱਚ ਪ੍ਰੋਂ ਦਵਿੰਦਰਪਾਲ ਸਿੰਘ 'ਭੁੱਲਰ' ਬਾਰੇ ਵੀ ਬੜਾ ਉਲਟਾ ਸਿੱਧਾ ਬਿਆਨ ਦਿੱਤਾ ਸੀ ਅਤੇ ਉਨ੍ਹਾਂ ਬਾਰੇ ਲਿਖਦਾ ਹੈ ਕਿ ਕੌਮ ਭੁੱਲਰ ਪਿੱਛੇ ਲੱਗੀ ਫਿਰਦੀ ਹੈ ਜਿਹੜਾ ਜੇਲ ਦੀ ਕਾਲ ਕੋਠੜੀ ਵਿੱਚ ਮਾਨਸਿਕ ਰੋਗੀ ਹੋ ਗਿਆ ਹੈ । ਪਹਿਲੀ ਗੱਲ ਤਾਂ ਬਲਵੰਤ ਸਿੰਘ ਰਾਜੋਆਣਾ ਨੇ ਹੁਣ ਤੱਕ ਜਿਹੜੀ ਬੁੜੈਲ ਜੇਲ ਵਿੱਚ ਸਮਾਂ ਗੁਜ਼ਾਰਿਆ ਹੈ, ਉਹ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਹੀ ਕੱਟਿਆ ਹੈ । ਇਹ ਹਵਾਰੇ ਹੋਰਾਂ ਦੇ ਖਿਲਾਫ ਹਰ ਇੱਕ ਗੱਲ ਪ੍ਰਸ਼ਾਸ਼ਨ ਨੂੰ ਦੱਸਦਾ ਰਹਿੰਦਾ ਸੀ । ਉਹ ਵੀ ਸਿਰਫ ਆਪਣੀਆਂ ਸਹੂਲਤਾਂ ਲੈਣ ਲਈ ਅਤੇ ਬਾਕੀ ਹੁਣ ਪਟਿਆਲੇ (ਪੰਜਾਬ) ਦੀ ਜੇਲ ਵਿੱਚ ਆ ਕੇ ਤਾਂ ਵੀ. ਆਈ. ਪੀ. ਸਹੂਲਤਾਂ ਮਿਲਣੀਆਂ ਹੀ ਸਨ । ਕਿਉਂਕਿ ਪੰਥਕ ਸ੍ਰਕਾਰ ਦਾ ਮੋਹਰਾ ਜੂ ਬਣਿਆ ਹੋਇਆ ਹੈ ਅਤੇ ਸ੍ਰਕਾਰੀ ਮਸ਼ੀਨਰੀ ਵੀ ਇਸ ਦੇ ਨਾਲ ਹੈ । (ਲੋਕਾਂ ਨੂੰ ਅਪੀਲਾਂ ਕਰ ਰਿਹਾ ਹੈ ਕਿ ਵੋਟਾਂ ਅਕਾਲੀ - ਭਾਜਪਾ ਸ੍ਰਕਾਰ ਨੂੰ ਪਾਉ) ਦਾਸ ਇਸ (ਬਲਵੰਤ ਸਿੰਘ) ਨੂੰ ਬੇਨਤੀ ਕਰਦਾ ਹੈ ਕਿ ਉਹ ਇੱਥੇ ਤਿਹਾੜ ਜੇਲ ਦੀ ਕਾਲ ਕੋਠੜੀ ਵਿੱਚ ਭੁੱਲਰ ਸਾਹਿਬ ਵਾਂਗ ੫ ਸਾਲ ਹੀ ਕੱਟਕੇ ਵਿਖਾਵੇ, ਜੇ ਨਾ ਇਹ ਖੁੱਦ ਵੀ ਫਾਂਸੀ ਲਗਾ ਕੇ ਆਤਮ ਹੱਤਿਆ ਕਰ ਲਵੇ, (ਪੰਜਾਬ ਦੀ ਜੇਲ ਦਾ ਤੇ ਦਿੱਲੀ ਦੀ ਤਿਹਾੜ ਜੇਲ ਦਾ ਜ਼ਮੀਨ ਅਸਮਾਨ ਦਾ ਫਰਕ ਹੈ) ਅੱਗੇ ਗੱਲ ਕਰਦੇ ਹਾਂ ਇਸ ਦਾ ਭੁੱਲਰ ਸਾਹਿਬ ਬਾਰੇ ਦਿੱਤਾ ਬਿਆਨ, ਇਹ ਸਖਸ਼ ਜਿਹੜਾ ਬੁੜੈਲ ਜੇਲ ਵਿੱਚ ਅਦਾਲਤੀ ਕਾਰਵਾਈ ਦੌਰਾਨ 'ਖਾਲਿਸਤਾਨ ਲਿਬਰੇਸ਼ਨ ਫੋਰਸ' ਜ਼ਿੰਦਾਬਾਦ ਦੇ ਨਾਹਰੇ ਮਾਰਦਾ ਹੁੰਦਾ ਸੀ । ਇਸ ਨੂੰ ਉਦੋਂ ਇਹੀ ਭੁੱਲਰ ਸਾਹਿਬ ਖਰਚਾ ਪਹੁੰਚਾਉਂਦੇ ਹੁੰਦੇ ਸੀ ਅਤੇ ਭੁੱਲਰ ਸਾਹਿਬ ਨੇ ਇਸ ਨੂੰ ਇਹ ਵੀ ਬੇਨਤੀ ਕੀਤੀ ਸੀ ਕਿ ਤੂੰ ਹੁਣ ਜਿਸ ਮੁਕਾਮ ਉਤੇ ਪਹੁੰਚਿਆ ਹੈ, ਉਥੇ ਜਥੇਬੰਦੀ ਤੋਂ ਉਪਰ ਉਠਕੇ ਗੱਲ ਕਰਿਆ ਕਰ ਅਤੇ ਇਹ ਜਥੇਬੰਦੀ ਦੇ ਚੱਕਰ ਵਿੱਚ ਨਾ ਪੈਣਾ ਪਰ ਇਸ ਦੇ ਇਸ ਘੁਮੰਡ ਨੇ ਕਿ ਨਹੀਂ ਮੈਂ ਤਾਂ ਚਾਹੇ ਕੁੱਝ ਵੀ ਹੋ ਜਾਵੇ ਬੱਬਰ ਖਾਲਸਾ ਦੇ ਖਿਲਾਫ ਹੀ ਗੱਲ ਕਰਨੀ ਹੈ । ਸੋ ਇਹ ਸਖਸ਼ ਜਿਹੜਾ ਅੱਜ ਉਨ੍ਹਾਂ ਨੂੰ ਮਾਨਸਿਕ ਰੋਗੀ ਹੋ ਗਿਆ ਆਖ ਰਿਹਾ ਹੈ, ਇਸ ਨੇ ਉਸ ਦਾ ਧੰਨਵਾਦ ਤਾਂ ਕੀ ਕਰਨਾ ਸੀ ।

ਇਸ ਘੁਮੰਡੀ ਨੂੰ ਇਹ ਨਹੀਂ ਪਤਾ ਕਿ ਤੂੰ ਸੰਘਰਸ਼ ਦੀ ਇਕੱਲਾ ਹੀ ਸੇਵਾ ਨਹੀਂ ਕਰ ਰਿਹਾ । ਪਿਛਲੇ ਸਮੇਂ ਦੌਰਾਨ ਪਤਾ ਨਹੀਂ ਕਿੰਨੇ ਹੀ ਹਜ਼ਾਰਾਂ ਨੌਜਵਾਨ ਸ਼ਹੀਦੀਆਂ ਪਾ ਚੁੱਕੇ ਹਨ । ਉਹ ਕੋਈ ਆਪਣੇ ਘਰ ਲਈ ਨਹੀਂ, ਸਗੋਂ ਆਪਣੀ ਕੌਮ ਦੀ ਅਣਖ ਤੇ ਗੈਰਤ ਨੂੰ ਮੁੱਖ ਰੱਖਕੇ ਸ਼ਹੀਦ ਹੋਏ ਹਨ ਅਤੇ ਸੰਘਰਸ਼ ਲਈ ਕੀਤੀ ਸੇਵਾ ਕੋਈ ਵੀ ਵੱਡੀ - ਛੋਟੀ ਨਹੀਂ ਹੁੰਦੀ, ਸਭ ਸਨਮਾਨ ਦੇ ਪਾਤਰ ਹੁੰਦੇ ਹਨ । ਦਾਸ ਪਿਛਲੇ ੬ - ੭ ਸਾਲਾਂ ਤੋਂ ਵੱਖ - ਵੱਖ ਜੇਲਾਂ ਵਿੱਚ ਬੰਦ ਰਹਿ ਚੁੱਕਿਆ ਹੈ ਅਤੇ ਮੇਰੇ ਨਾਲ ਇਸ ਸਮੇਂ ਦੌਰਾਨ ਭਾਈ ਦਲਜੀਤ ਸਿੰਘ ਬਿੱਟੂ, ਭਾਈ ਦਇਆ ਸਿੰਘ ਲਾਹੌਰੀਆ, ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਲਾਲ ਸਿੰਘ ਅਕਾਲਗੜ੍ਹ ਸਨ । ਇਨ੍ਹਾਂ ਸਿੰਘਾਂ ਨਾਲ ਦਾਸ ਨੂੰ ਇੱਕ ਹੀ ਕਾਲ ਕੋਠੜੀ ਵਿੱਚ ਰਹਿਕੇ ਇਨ੍ਹਾਂ ਸਿੰਘਾਂ ਦੇ ਵਿਚਾਰ ਸੁਣਨ ਦਾ ਮੌਕਾ ਮਿਲਿਆ ਪਰ ਇਨ੍ਹਾਂ ਸਾਰੇ ਸਿੰਘਾਂ ਵਿੱਚ ਮੈਂ ਘੁਮੰਡ ਵਾਲੀ ਗੱਲ ਮੈਂ ਕਦੇ ਨਹੀਂ ਮੂੰਹੋਂ ਸੁਣੀ ਕਿ ਅਸੀਂ ਇਹ ਕਰ ਦਿੱਤਾ ਪਰ ਕੌਮ ਸਾਨੂੰ ਪੁੱਛ ਨਹੀਂ ਰਹੀ, ਸਗੋਂ ਜਦੋਂ ਵੀ ਇਨ੍ਹਾਂ ਨਾਲ ਗੱਲ ਕਰਨੀ ਤਾਂ ਸਾਰਿਆਂ ਨੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ ਦਾ ਆਖਣਾ ਅਤੇ ਇਹ ਸਾਰੇ ਹੀ ਸੰਘਰਸ਼ ਵਿੱਚ ਛੋਟੀ ਉਮਰ ਤੋਂ ਤੁਰੇ ਹੋਏ ਹਨ ਪਰ ਫਿਰ ਵੀ ਕੌਮੀ ਘਰ ਲਈ ਤਿਆਰ ਅਤੇ ਇਨ੍ਹਾਂ ਦੇ ਵਿਚਾਰ ਵੀ ਇਹੀ ਹਨ ਕਿ ਸਾਡੀ ਲੜਾਈ ਅਜੇ ਖਤਮ ਨਹੀਂ ਹੋਈ ਹਾਂ ਡਾਊਨ ਫਾਲ ਜ਼ਰੂਰ ਆ ਜਾਂਦਾ ਹੈ, ਕਿਉਂਕਿ ਸਾਡੀ ਲੜਾਈ ਇੱਕ ਵੱਡੀ ਤਾਕਤਵਰ ਪਾਵਰ ਨਾਲ ਹੈ । ਇਹ ਤਾਂ ਹਰ ਤਨਜ਼ੀਮ (ਮੂਵਮੈਂਟ) ਵਿੱਚ ਆਉਂਦੇ ਰਹਿੰਦੇ ਹਨ । ਕਦੇ ਤੁਹਾਡਾ ਪੱਲੜਾ ਭਾਰੀ ਹੋ ਜਾਂਦਾ ਹੈ ਤੇ ਕਦੇ ਸ੍ਰਕਾਰ ਦਾ । ਅਤੇ ਇਹ ਸਾਰੇ ਹੀ ਸਿੰਘ ਬਾਣੀ ਨਾਲ ਜੇਲ ਆਉਣ ਤੋਂ ਪਹਿਲਾ (ਚਾਹੇ ਲੜਾਈ ਦੇ ਮੈਦਾਨ ਵਿੱਚ ਹੋਣ) ਸ਼ੁਰੂ ਤੋਂ ਹੀ ਪ੍ਰਪੱਕ ਹਨ । ਇਹ ਭਾਈ ਸਾਹਿਬ ਨੇ ਅਜੇ ੨ - ੩ ਸਾਲਾਂ ਤੋਂ ਹੀ ਅੰਮ੍ਰਿਤਪਾਨ ਕੀਤਾ ਹੈ ਅਤੇ ਨਵਾਂ - ਨਵਾਂ ਸਿੰਘ ਸਜਿਆ ਹੈ ਅਤੇ ਇਨ੍ਹਾਂ ਸਿੰਘਾਂ ਨੂੰ ਮੱਤਾਂ ਦੇ ਰਿਹਾ ਹੈ । ਹੁਣ ਦਾਸ ਦੀ ਤਿਹਾੜ ਜੇਲ ਵਿੱਚ ਆ ਕੇ ਭੁੱਲਰ ਸਾਹਿਬ ਨਾਲ ਵੀ ਕਈ ਮੁਲਾਕਾਤਾਂ ਹੋਈਆਂ (ਇੱਥੇ ਦਿੱਲੀ 'ਚ ਜੇਲਾਂ ਅਲੱਗ - ਅਲੱਗ ਹਨ ਅਤੇ ਸਿੰਘ ਇੱਕ ਦੂਜੇ ਨੂੰ ਜਾਂ ਹਸਪਤਾਲ ਮਿਲ ਸਕਦੇ ਹਨ ਜਾਂ ਫਿਰ ਕੋਰਟ ਪੇਸ਼ੀ ਉਤੇ) ਅਤੇ ਉਨ੍ਹਾਂ ਨਾਲ ਵੀ ਵਿਚਾਰ ਸਾਂਝੇ ਹੋਏ, ਉਹ ਵੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ । ਬਿਮਾਰੀ ਇਨਸਾਨ ਨੂੰ ਕਦੇ ਦੱਸਕੇ ਨਹੀਂ ਆਉਂਦੀ, ਇਹ ਤਾਂ ਮਨੁੱਖੀ ਸਰੀਰ ਹੈ ਅਤੇ ਰਹੀ ਭੁੱਲਰ ਸਾਹਿਬ ਦੀ ਚੜ੍ਹਦੀ ਕਲਾ ਦੀ ਗੱਲ, ਉਹ ਸਵੇਰੇ ਢਾਈ ਵਜੇ ਉਠਕੇ ਨਿੱਤਨੇਮ ਕਰਦੇ ਹਨ ਅਤੇ ਇਹ ਉਨ੍ਹਾਂ ਦਾ ਪਿਛਲੇ ਜੇਲ ੧੭ ਸਾਲਾਂ ਤੋਂ ਹੀ ਰਟੀਨ ਨਾਲ ਚੱਲ ਰਿਹਾ ਹੈ ਅਤੇ ਦਿਨੇ ਵੀ ਬਾਣੀ ਪੜ੍ਹਦੇ ਰਹਿੰਦੇ ਹਨ । ਪ੍ਰੋ: ਭੁੱਲਰ ਉਹ ਇਨਸਾਨ ਹਨ, ਜਿਨ੍ਹਾਂ ਦਾ ਮੌਜੂਦਾ ਅਕਾਲੀ ਸ੍ਰਕਾਰ ਦੇ ਡੀ. ਜੀ. ਪੀ. ਸੁਮੇਧ ਸੈਣੀ ਨੇ ਖਾੜਕੂਵਾਦ ਦੌਰਾਨ ਘਰੋਂ ਚੁੱਕ ਕੇ ਪਿਤਾ ਜੀ, ਭੁੱਲਰ ਸਾਹਿਬ ਦੇ ਮਾਸੜ ਸਾਹਿਬ ਤੇ ਚਾਚੇ ਦੇ ਮੁੰਡੇ ਨੂੰ ਸ਼ਹੀਦ ਕਰ ਦਿੱਤਾ ਸੀ । ਅੱਜ ਇਹ ਸਖਸ਼ ਇਨ੍ਹਾਂ ਨੂੰ ਮਾਨਸਿਕ ਰੋਗੀ ਆਖਕੇ ਭੰਡ ਰਿਹਾ ਹੈ ਅਤੇ ਭੁੱਲਰ ਸਾਹਿਬ ਉਹ ਇਨਸਾਨ ਹਨ, ਜਿਨ੍ਹਾਂ ਨੇ ਇੱਕ ਜਥੇਬੰਦੀ ਦੀ ਅਗਵਾਈ ਕੀਤੀ । ਕੀ ਇਹ ਉਨ੍ਹਾਂ ਦੀ ਰੀਸ ਕਰ ਸਕਦਾ ਹੈ ? ਇਹ ਜਿਹੜੀ ਬਾਦਲ ਸ੍ਰਕਾਰ ਇਸ ਉਤੇ ਮਿਹਰਬਾਨ ਹੋਈ ਹੈ । ਇਸ ਹੀ ਸ੍ਰਕਾਰ ਨੇ ਪ੍ਰੋ: ਭੁੱਲਰ ਸਾਹਿਬ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਹਲਫਿਆ ਬਿਆਨ ਦੇ ਕੇ ਆਖਿਆ ਕਿ ਭੁੱਲਰ ਇੱਕ ਅੱਤਵਾਦੀ ਹੈ । ਇਸ ਤੇ ਕਿਸੇ ਕਿਸਮ ਦਾ ਰਹਿਮ ਨਾ ਕੀਤਾ ਜਾਵੇ ਅਤੇ ਇੱਕ ਪਾਸੇ ਇਹ ਸਖਸ਼ ਹੈ, ਜਿਸ ਦੀ ਫਾਂਸੀ ਲਈ ਬਾਦਲ ਆਪ ਚੱਲਕੇ ਦਿੱਲੀ ਪਹੁੰਚਿਆ । ਹਾਂ ਜੇ ਇਹੀ ਬਾਦਲ ਭੁੱਲਰ ਸਾਹਿਬ ਤੇ ਜਗਤਾਰ ਸਿੰਘ ਹਵਾਰੇ ਲਈ ਵੀ ਇਸੇ ਤਰ੍ਹਾਂ ਕੋਸ਼ਿਸ਼ ਕਰੇ ਤਾਂ ਇਹ ਸਿੰਘ ਵੀ ਰਿਹਾਅ ਹੋ ਸਕਦੇ ਹਨ । (ਹਵਾਰੇ ਲਈ ਪੰਜਾਬ ਸ੍ਰਕਾਰ ਤੇ ਸੀ. ਬੀ. ਆਈ.) ਸੁਪਰੀਮ ਕੋਰਟ ਜਾ ਚੁੱਕੀਆਂ ਹਨ ਕਿ ਇਸ ਨੂੰ ਫਾਂਸੀ ਦਿੱਤੀ ਜਾਵੇ) ਪਰ ਇਕੱਲੇ ਬਲਵੰਤ ਸਿੰਘ ਲਈ ਕਰਨਾ ਸ਼ੱਕ ਦੇ ਘੇਰੇ ਵਿੱਚ ਆਉਂਦਾ ਹੈ । ਜਿਸ ਤੋਂ ਆਮ ਸਿੱਖ ਸਹਿਜੇ ਹੀ ਅੰਦਾਜ਼ਾ ਲਗਾ ਸਕਦਾ ਹੈ । ਬਾਕੀ ਇਸ ਨੇ ਭਾਈ ਹਵਾਰੇ ਦੀ ਸੋਚ ਦੀ ਗੱਲ ਕੀਤੀ ਹੈ ਪਰ ਇਸ ਦੀ ਆਪਣੀ ਸੋਚ ਦਾ ਇਸ ਦੇ ਆਪਣੇ ਘਰ ਵਾਲਿਆਂ ਨੂੰ ਅੱਜ ਤੱਕ ਨਹੀਂ ਸਮਝ ਆਈ, ਬਾਕੀ ਨਾਲ ਦੇ ਸਿੰਘ ਤਾਂ ਕੀ ਚੀਜ਼ ਹਨ । ਕਦੇ ਇਹ ਬਾਦਲ ਦਲ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਾ ਹੈ ਅਤੇ ਜੇ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਪੇਸ਼ੀ ਤੇ ਆਕੇ ਬਿਆਨ ਦੇ ਗਏ ਤਾਂ ਇਸ ਨੇ ਸਾਨੂੰ ਕਾਂਗਰਸ ਨਾਲ ਰਲਣ ਦਾ ਰੌਲਾ ਪਾਇਆ ਪਰ ਅਸੀਂ ਤਾਂ ਸਿਰਫ ਕੈਪਟਨ ਸਾਹਿਬ ਦੀ ਸਿੱਖੀ ਪ੍ਰਤੀ ਸੋਚ ਦੀ ਸ਼ਲਾਘਾ ਕਰਦੇ ਹਾਂ, ਨਾ ਕਿ ਕਾਂਗਰਸ ਦੀ, ਬਾਕੀ ਕੈਪਟਨ ਸਾਹਿਬ ਦੀ ਸਿੱਖੀ ਪ੍ਰਤੀ ਭਾਵਨਾ ਨੂੰ ਸਾਰਾ ਪੰਜਾਬ ਜਾਣਦਾ ਹੈ । ਪਰ ਇਸ ਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਿਸ ਬਾਦਲ ਐਂਡ ਕੰਪਨੀ ਦੀ ਤੂੰ ਹਮਾਇਤ ਕਰ ਰਿਹਾ ਹੈ, ਇਸ ਦੀ ਪਾਰਟੀ ਨੇ ਇਜ਼ਹਾਰ ਆਲਮ ਵਰਗਿਆਂ ਦੀ ਪਤਨੀ ਨੂੰ ਟਿਕਟ ਦਿੱਤਾ ਅਤੇ ਉਹ ਜਿੱਤ ਵੀ ਗਈ ਅਤੇ ਸ੍ਰਕਾਰ ਬਣਨ ਸਾਰ ਪੁਲਿਸ ਮੁਖੀ ਸੁਮੇਧ ਸੈਣੀ ਵਰਗਾ ਬਦਨਾਮ ਪੁਲਿਸ ਅਫਸਰ ਦਾ ਲਾਉਣਾ, ਜਿਨ੍ਹਾਂ ਨੇ ਹਜ਼ਾਰਾਂ ਹੀ ਸਿੱਖ ਨੌਜਵਾਨ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕੀਤੇ ਅਤੇ ਇਹ ਉਸ ਸ੍ਰਕਾਰ ਨੂੰ ਵੋਟਾਂ ਪਾਉਣ ਲਈ ਅਪੀਲਾਂ ਕਰ ਰਿਹਾ ਹੈ ।

ਮੈਂ ਇਸ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਫਿਰ ਤਾਂ ਤੂੰ ਵੀ ਸ਼ਹੀਦ ਭਾਈ ਹਰਪਿੰਦਰ ਸਿੰਘ ਗੋਲਡੀ ਦੇ ਕਾਤਲਾਂ ਨੂੰ ਹੀ ਵੋਟਾਂ ਦੇਣ ਬਾਰੇ ਆਖ ਰਿਹਾ ਹੈ । ਇਨ੍ਹਾਂ ਬਾਦਲਾਂ ਤੋਂ ਤਾਂ ਕੈਪਟਨ ਸਾਹਿਬ ਸੌ ਦਰਜ਼ੇ (੧੦੦%) ਚੰਗਾ ਹੈ । ਸੋ ਖਾਲਸਾ ਜੀ ਇਹ ਇਸ ਬੰਦੇ ਦੀ ਸੋਚ ਹੈ । ਜਿਸ ਤੋਂ ਤੁਸੀਂ ਸਹਿਜੇ ਹੀ ਅੰਦਾਜਾ ਲਗਾ ਸਕਦੇ ਹੋ ।

ਮੈਂ ਅਖੀਰ ਵਿੱਚ ਖਾਲਸਾ ਪੰਥ ਦੀ ਕਚਹਿਰੀ ਵਿੱਚ ਪੱਖ ਰੱਖ ਰਿਹਾ ਹਾਂ, ਜਿਹੜੇ ਇਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਉਣ ਦਾ ਰੌਲਾ ਪਾ ਰਹੇ ਹਨ । ਖਾਲਸਾ ਜੀਉ, ਇਹ ਸ਼ਖਸ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਨ ਦੇ ਬਿਲਕੁਲ ਕਾਬੁਲ ਨਹੀਂ ਹੈ । ਹੁਣ ਇਹ ਖਾਲਸਾ ਪੰਥ ਨੇ ਸੋਚਣਾ ਹੈ ਕਿ ਇਹ ਰਜਨੀਸ਼ ਓਸ਼ੋ ਦੇ ਚੇਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਉਣਾ ਹੈ ਕਿ ਨਹੀਂ ? ਬਾਕੀ ਜ਼ਿਆਦਾ ਰੌਲਾ ਮਾਨ ਸਾਹਿਬ ਹੀ ਪਾ ਰਹੇ ਪਰ ਇਸ ਨੇ ਉਨ੍ਹਾਂ ਨੂੰ ਵੀ ਆਖ ਦਿੱਤਾ ਕਿ ਮਾਨ ਸਾਹਿਬ ਮੇਰੇ ਨਾਮ ਉਤੇ ਮਾਇਆ ਦੇ ਗੱਫੇ ਇਕੱਠੇ ਕਰ ਰਹੇ ਹਨ । ਸੋ ਮਾਨ ਸਾਹਿਬ ਜੀ ਢੋਲ ਦੂਰੋਂ ਵੱਜਦੇ ਹੀ ਚੰਗੇ ਲੱਗਦੇ ਹਨ । ਸੋ ਹੁਣ ਵੀ ਸਮਾਂ ਹੈ ਇਸ ਨੂੰ ਨੇੜੇ ਹੋ ਕੇ ਵੇਖਣ ਦਾ, ਬਾਕੀ ਗੁਰੂ ਭਲਾ ਕਰੇਗਾ ।

ਗੁਰੂ ਪੰਥ ਦਾ ਦਾਸ

ਬਲਜੀਤ ਸਿੰਘ ਭਾਊ

ਸੈਂਟਰਲ ਜੇਲ ਨੰ: ੪ (ਹਾਈ ਰਿਸਕ ਨੰ: ੩)

ਤਿਹਾੜ, ਨਵੀਂ ਦਿੱਲੀ ੧੧੦੦੬੪

Link to comment
Share on other sites

Just read this with hopefully someone translates it to english - but this is highly enlighteneing,

No wonder Rajoannaa has gone quite in recent days -

this goes to show the whole sikh kaum is being run by the traitor Indian governement and this is mainly because we don't have our own intelligence our own MOSAD - we will be lost till we have our infrastrucuture to control such issues.

Link to comment
Share on other sites

this is mainly because we don't have our own intelligence our own MOSAD - we will be lost till we have our infrastrucuture to control such issues.

Totally spot on.. have been mentioning this for years to have a structure and panth should have counter intelligence/whistle blowers etc. Not just that, we lack any structure whatsover...there is lot you can learn from other human rights/miniority movements. For eg- Despite of tibetans not being in power, did you know tibetans have their own prime minister nominated by votes???? His name is Lobsang Sangay..look how he represent himself and tibetan people in media..you be highly impressed.. They have full legal structure to govern...where is our structure? Where is our acting PM? Oh ya, forgot pseudo leader jagjit singh chauhan who ran away from India to UK after planting idea of khalistan?

Anyway, once we have PM, renewed/reformed anandpur sahib resolution and full legal structure to govern then people will take us seriously, at this moment we are laughing stock, don't even deserve to run a banana republic let alone country...thanks to our curropt pendu pot belly leaders..!!!!!!!!!!!!!

Link to comment
Share on other sites

N30S1NGH jeeo - Many Thanks - you are indeed correct veer jeeo till we have some sort of structure we are no where.

When i ask our current khalistan leader seva singh lalli - the face goes numb. For crying out loud where is the next pm of Khalistan government in exile.. and why not if not - they go numb. you know why -- it's cos we have been fooled by this pot belly generation and it makes me sick.

however on a positive - i love what khalsa aid , seva84 and SOPW are doing - that is structure a bit new and early - but at least soemthing with fresh faces of youth from the uk helping out.

Sikh council is also on this list but has alot to do - it could do so much more - and sikhs on there are intelligent.

just read up on Lobsang Sangay - what a dude coming from a pendo background !!!http://en.wikipedia.org/wiki/Lobsang_Sangay

There is tons more to do

Link to comment
Share on other sites

It is a shame that the youth also did not listen, as they were told not to push for Bhai Balwant Singh to be Jathedar of Akal Takht and to look at the bigger picture. Those that did say this to them, were told that they were 'gadars. agents of the government and tratiors'. Some of my freinds relatives have been involved since 1984 and they too were called agents.

As i have spoken to some of those involved, was told that we should focus on the issue, rather than the person, i.e. Why death sentence for Sikhs and not others, i.e. those responsible for the massacre of Sikhs, IS this treating Sikhs as equal citizens or as second class etc. However some of the youth leading and making statements, speeches would not listen.

In my opinion we need all to work together, youths, elders including our sisters and mothers.

Link to comment
Share on other sites

the whole sikh kaum is being run by the traitor Indian governement and this is mainly because we don't have our own intelligence our own MOSAD - we will be lost till we have our infrastrucuture to control such issues.

Correct !!!

Anyway, once we have PM, renewed/reformed anandpur sahib resolution and full legal structure to govern then people will take us seriously, at this moment we are laughing stock, don't even deserve to run a banana republic let alone country...thanks to our curropt pendu pot belly leaders..!!!!!!!!!!!!!

Correct !!!

There is tons more to do

Correct !!!

In my opinion we need all to work together, youths, elders including our sisters and mothers.

Correct !!!

Ardaas !!!

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use