Jump to content

Any News - Dhunda Boycotted By Some Sikhs In Edmonton?


Pappi9
 Share

Recommended Posts

Toe to Toe with Giani Apinderpal Singh, Sant Hari Singh or Sant Jagjit Singh Ji Harkowal Wale.. I don't think so.

Where are these guys now to take a stand? Why isn't anything being done to fight against these missionary colleges? Are these guru pyaare going to sit back like Chamberlain and appease these folks?

Link to comment
Share on other sites

Veer khalsa_man don't take it serious actuallyGPS missed some of ur post i'm pretty sure.it is obvious when so much happened in guru ghar made us furious n concerned, he too as a brother expressed his feelings that where were u?

rest singho we came to know that a singh who came at the end before dhunda started main katha had thrown $1 on his face did a heroic job.since then ppl are after him. he is fighting bravely. he is getting calls fron toronto #starting fron 416 that we want to meet u. singh said okk we are 15 in number rt now in vancouver . we'll join u soon. he said i want to meet u alone. singh said we r 15 in number 'll be together come to airport n meet me alone. other singh's can wait for me. hahahahahahaha he said oh no i have flt at 10 going back to toronto. singh said tell me ur flt #. i'll pick u frm there. he said oh i don't remember flt #. means u don't want to meet me thats okk then its ur wish bhaaji. singh said no i'm ready come to my home. but no firm reponse frm him.

so singho,,,,,,, they've started threatning singh's. that singh was laughing said see they want me alone to do something wrong to me, during guru saheb time singh's gave their lives for panth. i'm not scared my wife is well educated n brave n can lookafter my both kids.

LAANAT hai kootneetik chaala karan waaleya te. dara ke munh chup kara lenge. we r proud of these singhs. no matter what happens. ghar police pej ke 4 pm ton baad bahar nikalna ohna da band karaata. te agle din kehnde,,, aaye kyon nhi darrr gye?????? hahahaha veryyy smart.

rest vere khalsa_man they were not 700 in number. total strength was about 250-300 thats it. jeonwaalla claimed 1500 sangat in number hahahahaha.

Link to comment
Share on other sites

You may have missed this part of my post:

I have heard a couple of different accounts of what happened that night and I don't think it's fair for me to comment on the alleged "fight" since I didn't see it first hand. I don't appreciate that you're labelling me "passive supporter of manmukhs" when I wasn't even there. If I have done any wrong, I will pay when Dharamrae Jab Lekha Maangai.

er

I apologize for missing that part. But you were still there after that fully knowing what had happened there.

We all know what transgression he has committed and he has been called to akal takhat for that. Sangat

has been advised not to entertain this gurnindak. But here some of us are not only attending his diwan but

also labelling him the best of all.

It is good to know that you believe in karma.But this dhundha does neither believe in existence of soul nor

karma and nor life after death. These are hindu things per their education.

Link to comment
Share on other sites

Veer khalsa_man don't take it serious actuallyGPS missed some of ur post i'm pretty sure.it is obvious when so much happened in guru ghar made us furious n concerned, he too as a brother expressed his feelings that where were u?

rest singho we came to know that a singh who came at the end before dhunda started main katha had thrown $1 on his face did a heroic job.since then ppl are after him. he is fighting bravely. he is getting calls fron toronto #starting fron 416 that we want to meet u. singh said okk we are 15 in number rt now in vancouver . we'll join u soon. he said i want to meet u alone. singh said we r 15 in number 'll be together come to airport n meet me alone. other singh's can wait for me. hahahahahahaha he said oh no i have flt at 10 going back to toronto. singh said tell me ur flt #. i'll pick u frm there. he said oh i don't remember flt #. means u don't want to meet me thats okk then its ur wish bhaaji. singh said no i'm ready come to my home. but no firm reponse frm him.

so singho,,,,,,, they've started threatning singh's. that singh was laughing said see they want me alone to do something wrong to me, during guru saheb time singh's gave their lives for panth. i'm not scared my wife is well educated n brave n can lookafter my both kids.

LAANAT hai kootneetik chaala karan waaleya te. dara ke munh chup kara lenge. we r proud of these singhs. no matter what happens. ghar police pej ke 4 pm ton baad bahar nikalna ohna da band karaata. te agle din kehnde,,, aaye kyon nhi darrr gye?????? hahahaha veryyy smart.

rest vere khalsa_man they were not 700 in number. total strength was about 250-300 thats it. jeonwaalla claimed 1500 sangat in number hahahahaha.

But these people are cowards and Jeonwala has been pulled up many times in toronto and never fought back.

Link to comment
Share on other sites

Where are these guys now to take

a stand? Why isn't anything being done to fight against these missionary colleges? Are these guru pyaare going to sit back like Chamberlain and appease these folks?

These missionaries do not engage in dialogue with them.They run away from them like rabid dogs.

Once Dhundha's Guru jeonwala came to argue with Randhawe wale , he was beaten like dead corpse and had no clue

what he is talking about. They can only do solo propaganda.see below

Link to comment
Share on other sites

but i really feel proud for ramgarhia gurdwara edmonton......as they didn't invited dhunda to do his propaganda here.

generally if any katha vachak comes herein edmonton .....they visit both guru ghars.

Most probably they know basics of Gurmat as compared to country guys controlling singh sabha Gurudwara.

Link to comment
Share on other sites

https://www.facebook.com/note.php?note_id=1846611503258

ਕਾਮਰੇਡ ਸਿੱਖਾ ਦੀ ਬਿੱਲੀ Dhunda in Edmonton Canada

by Akal Singh on Sunday, January 29, 2012 at 1:16pm

ਪਿਛਲੇ ਕੁੱਝ ਦਿਨਾ ਤੋ ਸਿੱਖੀ ਰੂਪ ਵਿੱਚ ਵੜੇ ਹੋਏ ਕਾਮਰੇਡਾ ਦੀ ਬਿੱਲੀ ਆਖਰ ਥੈਲੇ ਚੋ ਬਾਹਰ ਆ ਹੀ ਗਈ॥ਐਡਮਿੰਨਟਨ ਕੈਨੇਡਾ ਵਿੱਚ ਹੋਈ ਮੰਦਭਾਗੀ ਘਟਨਾ ਬਾਰੇ ਇਹਨਾ ਕਾਮਰੇਡਾ ਵੱਲੋ ਨੈਟ ਤੇ ਬਹੁਤ ਰੌਲਾ ਪਾਇਆ ਜਾ ਰਿਹਾ ਹੈ ਕੇ ਗੋਲ ਪੱਗਾ ਵਾਲੇ ਟਕਸਾਲੀਆ ਦੀ ਸਰਬਜੀਤ ਧੂੰਦੇ ਦੇ ਪ੍ਰੋਗਰਾਮ ਵਿੱਚ ਵਿਘਨ ਪਾਉਣ ਕਾਰਣ ਕਾਮਰੇਡਾ ਵੱਲੋ ਕੁੱਟਾਪਾ ਚਾੜਿਆ ਗਿਆ॥ ਇਸ ਝੂਠ ਦਾ ਪਰਦਾ ਉਦੋ ਫਾਸ ਹੋਇਆ ਜਦੋ ਪਰਮਿੰਦਰ ਸਿੰਘ ਨਾਲ ਸਾਡੀ ਫੌਨ ਤੇ ਗੱਲ ਹੋਈ॥ ਉਹਨਾ ਨੇ ਦੱਸਿਆ ਕੇ ਉਹਨਾ ਨੂੰ ਜਦ ਸਿੱਖੀ ਰੂਪ ਵਿੱਚ ਵੜੇ ਇਹਨਾ ਕਾਮਰੇਡਾ ਬਾਰੇ ਖਬਰ ਮਿੱਲੀ ਕੇ ਉਹ ਅਕਾਲ ਤੱਖਤ ਸਾਹਿਬ ਦੇ ਹੁਕਮਨਾਮੇ ਦੇ ਖਿਲਾਫ ਜਾ ਕੇ ਸਰਬਜੀਤ ਧੂੰਦੇ ਦਾ ਪ੍ਰਚਾਰ ਇੱਕ ਐਸੀ ਜਗਾ ਤੇ ਕਰਵਾ ਰਹੇ ਹਨ ਜੋ ਕੁੱਝ ਅਛਾਸ ਅਤੇ ਨਸੇੜੀ ਪ੍ਰਬਧਕਾ ਦੇ ਨਿੱਜੀ ਜਾਇਦਾਦ ਹੈ ਪਰ ਭੋਲੇ ਭਾਲੇ ਸਿੱਖਾ ਨੂੰ ਠੱਗਣ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ ਕਰਕੇ ਉਸ ਜਗਾਂ ਨੂੰ ਗੁਰੂ ਘਰ ਦਾ ਨਾਂ ਦਿੱਤਾ ਗਿਆ ਹੈ॥ਪਰਮਿੰਦਰ ਸਿੰਘ ਦੇ ਕਥਨ ਅਨੁਸਾਰ ਜਦ ਉਹ ਕੁੱਝ ਸਿੰਘਾ ਨਾਲ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸਾ ਸੋਧ ਕੇ ਜਦ ਗੁਰੂ ਘਰ ਪਹੁੰਚੇ ਉੱਥੇ ਤਸਵੀਰ ਹੋਰ ਹੀ ਬਣੀ ਹੋਈ ਸੀ॥ ਡੇਰੇ ਦੇ ਬਾਹਰ ਪੁਲਿਸ ਦਾ ਇੰਤਿਜਾਮ ਕੀਤਾ ਹੋਇਆ ਸੀ ਤਾ ਜੋ ਕਿਸੇ ਵੀ ਪੂਰਨ ਗੁਰ ਸਿੱਖ ਨੂੰ ਅੰਦਰ ਨਾ ਜਾਣ ਦਿੱਤਾ ਜਾਵੇ ਲੇਕਿਨ ਗੁਰੂ ਸਾਹਿਬ ਦੀ ਐਸੀ ਕ੍ਰਿਪਾ ਹੋਈ ਕੇ ਪੰਥ ਦੋਖੀਆ ਦੀਆ ਅੱਖਾ ਚੋ ਬਚ ਕੇ ਬੜੇ ਹੀ ਅਰਾਮ ਨਾਲ ਪਿਛਲੇ ਦਰਵਾਜੇ ਰਾਹੀ ਗੁਰੂ ਮਹਾਰਾਜ ਦੇ ਸਾਹਮਣੇ ਜਾ ਬੈਠੇ॥ ਪ੍ਰਬੰਧਕ ਕਮੇਟੀ ਦੇ ਸੈਕਟਰੀ " " ਵੱਲੋ ਸਿੰਘਾ ਦੀਆ ਜੇਬਾ ਚਿੱਠੀਆ ਪਾਈਆ ਗਈਆ ਕੇ ਹਾਲੇ ਵੀ ਮੌਕਾ ਹੈ ਜਾਨ ਬਚਾ ਕੇ ਨਿੱਕਲ ਜਾਵੋ ਨਹੀ ਤਾ ਭੱਜਣ ਨੂੰ ਰਾਹ ਨਹੀ ਮਿੱਲਣਾ॥ ਇਤਨਾ ਹੀ ਨਹੀ ਉਹਨਾ ਦੀ ਇੱਖਲਾਕੀ ਗਿਰਾਵਟ ਉਦੋ ਸਾਹਮਣੇ ਆਈ ਜੱਦ ਉਹਨਾ ਨੇ ਗੁਰਸਿੱਖ ਭੈਣਾ ਨੂੰ ਡਰਾਉਣ ਵਾਸਤੇ ਗੁਰੂ ਮਾਹਾਰਾਜ ਦੀ ਹਜੂਰੀ ਵਿੱਚ ਇੱਥੋ ਤੱਕ ਆਖ ਦਿੱਤਾ ਤੁਹਾਡੇ ਇੱਜਤ ਅਪਣੇ ਹੱਥ ਵਿੱਚ ਹੈ, ਅਪਣੀ ਇੱਜਤ ਲੈ ਕੇ ਚੁੱਪ ਚਾਪ ਇੱਥੋ ਚਲੀਆ ਜਾਵੋ॥ ਇੱਤਨੀ ਘਟੀਆ ਸੋਚ ਧੂੰਦੇ ਵਰਗੇ ਪ੍ਰਚਾਰਕਾ ਦੇ ਕੂੜ ਪ੍ਰਚਾਰ ਵਿੱਚੋ ਹੀ ਪੈਦਾ ਹੋ ਸਕਦੀ ਹੈ॥

ਭਾਈ ਪਰਮਿੰਦਰ ਸਿੰਘ ਦੇ ਕਥਨ ਅਨੁਸਾਰ ਕੁੱਝ ੪੦ -੫੦ ਬਾਹਰੋ ਲਿਆਦੇ ਹੋਏ ਬੰਦੇ ਗੁਰੂ ਮਾਹਾਰਾਜ ਵੱਲ ਪਿੱਠ ਕਰਕੇ ਬੈਠੇ ਸਨ ਜੋ ਇਲਾਜੀਆ ਤੇ ਚਿੱਗਮ ਚਬਾ ਰਹੇ ਸਨ॥ ਸਰਬਜੀਤ ਧੂੰਦੇ ਦਾ ਪ੍ਰੋਗਰਾਮ ੬:੪੫ ਤੇ ਸੁਰੂ ਹੋਣਾ ਸੀ ਸਮਾ ੭:੧੫ ਹੋ ਚੁੱਕਿਆ ਸੀ ਲੇਕਿਨ ਸਰਬਜੀਤ ਧੂੰਦਾ ਲਿਮੋ ਵਿੱਚੋ ਨਿੱਕਲਣ ਲਈ ਤਿਆਰ ਨਹੀ ਸੀ॥ ਅੰਦਰ ਕਮੇਟੀ ਦੀ ਹਾਲਤ ਖਰਾਬ ਹੋ ਰਹੀ ਸੀ ਕਿਉਕੇ ਗਿੱਦੜ ਧਮਕੀਆ ਆਦਿ ਦਾ ਸਿੰਘਾ ਤੇ ਕੋਈ ਅਸਰ ਨਹੀ ਸੀ ਹੋ ਰਿਹਾ ਤੇ ਸਰਬਜੀਤ ਧੂੰਦੇ ਦਾ ਮੀਟਰ ਜਾਰੀ ਸੀ॥ ਯੱਕਾ ਤੱਕਾ ਕਰਦਿਆ ਧੂੰਦੇ ਨੂੰ ਛਿੱਤਰਾ ਤੋ ਬਚਾਉਣ ਦਾ ਅਸਵਾਸਨ ਦਿੰਦੇ ਹੋਏ ਉਸਨੂੰ ਬੀਬੀਆ ਵਾਲੇ ਪਾਸਿਉ ਅੰਦਰ ਲਿਆਦਾ ਗਿਆ॥ ਇਸ ਹਰਕਤ ਨਾਲ ਇਹਨਾ ਦੀ ਨਾਪੁੰਸਕਤਾ ਖੁੱਲ ਕੇ ਸਾਹਮਣੇ ਆਉਦੀ ਹੈ॥ ਇਹ ਕਿੱਥੇ ਤਾ ਇੱਕ ਪਾਸੇ ੪੦੦- ੫੦੦ ਗਿੱਦੜਾ ਦਾ ਹਜੂਮ, ਦੂਸਰੇ ਪਾਸੇ ੫ ਗੁਰੂ ਕੇ ਸ਼ੇਰ ਅਤੇ ੩ ਸ਼ੇਰਨੀਆ, ਖ਼ਾਲਸੇ ਦੇ ਇਸ ਖੌਫ ਨੇ ਇੱਕ ਵਾਰ ਫਿਰ ਅਪਣਾ ਇਤਿਹਾਸ ਦੁਹਰਾ ਦਿੱਤਾ ਕੇ ਕਿਸ ਤਰਾ ਮੁੱਠੀ ਭਰ ਸਿੰਘਾ ਨੇ ਮੁਸਲਮਾਨਾ ਅਤੇ ਹਿੰਦੂਸਤਾਨ ਦੀ ਸਰਕਾਰ ਦੇ ਦਿੱਲ ਹਿੱਲਾ ਦਿੱਤੇ ਸਨ॥

ਜਦ ਧੂੰਦਾ ਅਪਣਾ ਕੂੜ ਪ੍ਰਚਾਰ ਸੁਰੂ ਕਰਨ ਲੱਗਾ ਤਾ ਇਹਨਾ ਸਿੰਘਾ ਨੇ ਉੱਚੀ ਉੱਚੀ ਵਾਹਿਗੁਰੂ ਸਿਮਰਨ ਸੁਰੂ ਕਰ ਦਿੱਤਾ, ਚੌਕੜੀਆ ਲੱਗ ਗਈਆ ਅਤੇ ਨੇਤਰ ਬੰਦ ਹੋ ਗਏ॥ ਸਿੰਘਾ ਨੂੰ ਚੁੱਪ ਕਰਵਾਉਣ ਵਾਸਤੇ ਉਹਨਾ ਦੀ ਜਰਖਰੀਦ ਲਫੰਡਰਾ ਦੀ ਭੀੜ ਨੇ ਸਿੰਘਾ ਨੂੰ ਚਾਰੇ ਪਾਸਿਉ ਘੇਰ ਲਿਆ, ਪਹਿਲਾ ਧਮਕੀਆ ਦਿੱਤੀਆ ਗਈਆ, ਇੱਕ ਭਾੜੇ ਦੀ ਬਿੱਲੀ ਨੇ ਪਰਮਿੰਦਰ ਸਿੰਘ ਦੀ ਵੱਖੀ ਵਿੱਚ ਢੁੱਡਾ ਮਾਰਿਆ ਅਤੇ ਕਿਸੇ ਇੱਕ ਹੋਰ ਨੇ ਭਾਈ ਸਾਹਿਬ ਦੇ ਦੁਮੱਲੇ ਤੇ ਹੱਥ ਮਾਰ ਕੇ ਬੇਇੱਜਤੀ ਕਰਨ ਦੀ ਕੋਸ਼ਿਸ ਕੀਤੀ॥ ਜਦੋ ਪਰਮਿੰਦਰ ਸਿੰਘ ਨੇ ਦੁਮੱਲਾ ਠੀਕ ਕਰਦਿਆ ਅੱਖਾ ਖੋਲ ਕੇ ਭੀੜ ਵੱਲ ਦੇਖਿਆ ਤਾ ਸਾਰੀ ਭੀੜ ਇੱਕਦਮ ਪਿੱਛੇ ਹੱਟ ਗਈ ੪੦੦-੫੦੦ ਦੀ ਭੀੜ ਵਿੱਚੋ ਕੋਈ ਵੀ ਇਹਨਾ ਬੱਬਰ ਸ਼ੇਰਾ ਵੱਲ ਹੱਥ ਤਾ ਕੀ ਅੱਖ ਤੱਕ ਚੁੱਕਣ ਦਾ ਹੌਸਲਾ ਨਾ ਕਰ ਸਕਿਆ॥ ਅਪਣੀ ਔਕਾਤ ਤੇ ਆਉਦਿਆ ਹੋਇਆ ਉਹਨਾ ਨੇ ਤਰਲੇ ਮਿੰਨਤਾ ਕਰਨੇ ਸੁਰੂ ਕਰ ਦਿੱਤੇ ਕੇ ਤੁਸੀ ਇੱਥੋ ਚਲੇ ਜਾਉ॥ ਫਿਰ ਪੁਲਿਸ ਤੋ ਅਨਾਉਸਮੈਨਟ ਕਰਵਾਈ ਗਈ ਕੇ ਤੁਸੀ ਬਾਹਰ ਆ ਜਾਵੋ ਪਰ ਇਤਨੀ ਸਾਰੀ ਪੁਲਿਸ ਦਾ ਡਰ ਵੀ ਬੇਖੌਫ ਸੂਰਮਿਆ ਤੇ ਨਾ ਚੱਲਿਆ॥ ਸਿੰਘਾ ਨੂੰ ਬਾਹਰ ਕੱਢਣ ਲਈ ਸਪੈਸਲ ਟਾਸਕ ਫੋਰਸ ਬੁਲਾਈ ਗਈ, ਟਾਸਕ ਫੋਰਸ ਦੇ ਆਉਣ ਤੇ ਸਿੰਘਾ ਨੂੰ ਘਟੀਸ ਦੇ ਦਰਵਾਜੇ ਲਾਗੇ ਲਿਆਉਣ ਤੇ ਟਾਸਕ ਫੋਰਸ ਨੇ ਇਹਨਾ ਨੂੰ ਗਿਰਫਤਾਰ ਕਰ ਲਿਆ ਗਿਆ॥

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕੇ ਪੁਲਿਸ ਜਦੋ ਵੀ ਕਿਸੇ ਫੱਟੜ ਨੂੰ ਗਿਰਫਤਾਰ ਕਰਦੀ ਹੈ ਤਾ ਉਸਦਾ ਮੈਡੀਕਲ ਕਰਵਾਇਆ ਜਾਦਾ ਹੈ ਲੇਕਿਨ ਕਾਮਰੇਡਾ ਦੇ ਕਥਨ ਅਨੁਸਾਰ ਸਿੰਘਾ ਦਾ ਬਹੁਤ ਕੁਟਾਪਾ ਹੋਇਆ ਸੀ ਤਾ ਇਹਨਾ ਸਿੰਘਾ ਨੂੰ ਹਸਪਤਾਲ ਮੈਡੀਕਲ ਲਈ ਕਿਉ ਨਹੀ ਲੈ ਕੇ ਗਏ? ਇਸ ਤੋ ਸਾਫ ਜਾਹਿਰ ਹੁੰਦਾ ਹੈ ਕੇ ਨੈਟ ਤੇ ਪਾਇਆ ਗਇਆ ਰੌਲਾ ਸਰਾ ਸਰ ਝੂਠ ਸੀ॥ ਅਪਣੇ ਇਸੇ ਝੂਠ ਦੇ ਪਸਾਰੇ ਲਈ ਸਿੰਘਾ ਨੂੰ ਉਹਨਾ ਨੇ ਪੁਲਿਸ ਵੱਲੋ ਉਹਨਾ ਦੇ ਹੀ ਘਰ ਵਿੱਚ ਨਜਰਬੰਦ ਕਰਵਾ ਦਿੱਤਾ ਗਿਆ ਹੈ ਤਾ ਚੋ ਧੂੰਦਾ ਰੱਜ ਕੇ ਅਕਾਲ ਤੱਖਤ ਦੇ ਹੁਕਮਾ ਦੀ ਉੱਲਗਣਾ ਕਰ ਸਕੇ॥ ਇਹਨਾ ਅਛਾਸ ਪ੍ਰਬੰਧਕਾ ਦੀ ਨਿੱਜੀ ਜਾਇਦਾਦ ਜਿਸ ਨੂੰ ਆਮ ਜੰਨਤਾ ਨੂੰ ਬੇਵਕੂਫ ਬਣਾਉਣ ਲਈ ਗੁਰੂ ਘਰ ਦਾ ਨਾਂ ਦਿੱਤਾ ਗਿਆ ਹੈ ਦੇ ਹਾਲਾਤ ਇਹ ਹਨ ਡਰ ਦੇ ਕਾਰਣ ਬਿਨਾ ਤਲਾਸੀ ਕਿਸੇ ਨੂੰ ਵੀ ਅੰਦਰ ਨਹੀ ਜਾਣ ਦਿੱਤਾ ਜਾ ਰਿਹਾ॥ ਇਹੋ ਕੰਮ ਰਾਮ ਰਹੀਮ ਦੇ ਡੇਰੇ ਤੇ ਵੀ ਮੌਤ ਦੇ ਡਰ ਕਾਰਣ ਹੁੰਦਾ ਹੈ॥ ਉਹਨਾ ਲੋਕਾ ਨੂੰ ਇਹ ਬੇਨਤੀ ਹੈ ਜੋ ਕੇ ਗੁਰੂ ਗ੍ਰੰਥ ਸਾਹਿਬ ਦੇ ਦਰਸਣਾ ਲਈ ਇਹੋ ਜੇਹੀਆ ਥਾਵਾ ਤੇ ਜਾਦੇ ਹਨ ਇਹੋ ਜਿਹੇ ਭਰਾ ਮਾਰੂ ਹਾਲਾਤ ਪੈਦਾ ਕਰਨ ਵਾਲੇ ਡੇਰਿਆ ਨੂੰ ਬਿੱਲਕੁੱਲ ਸਹਿਯੋਗ ਨਾ ਦਿੱਤਾ ਜਾਵੇ॥ ਕਿਸੇ ਕਿਸਮ ਦੀ ਕੋਈ ਵੀ ਨਿੱਜੀ ਜਾਇਦਾਦ ਗੁਰੂ ਘਰ ਨਹੀ ਹੋ ਸਕਦੀ, ਇਹੋ ਜਿਹੀਆ ਥਾਵਾ ਪੰਜਾਬ ਵਿੱਚ ਫੈਲ ਰਹੇ ਡੇਰਾਵਾਦ ਦਾ ਹੀ ਇੱਕ ਹਿੱਸਾ ਹਨ, ਜਿੰਨਾ ਦਾ ਮੁੱਖ ਮੱਕਸਦ ਪੈਸਾ ਅਤੇ ਵੋਟਾ ਕਮਾਉਣਾ ਹੈ॥

Link to comment
Share on other sites

http://www.quamiekta.com/2012/01/18/12451/

ਸਰਬਜੀਤ ਸਿੰਘ ਧੂੰਦੇ ਨੇ ਛੇੜਿਆ ਨਵਾਂ ਵਿਵਾਦ

85.thumbnail.jpgJanuary 18, 2012

by: ਗੁਰਮੇਜ ਸਿੰਘ ਸੰਧੂ

ਹਰਿਮੰਦਰ ਸਾਹਿਬ ਅੰਦਰ ਰਾਗੀ ਜਥੇ ਅਸ਼ਲੀਲ ਕੀਰਤਨ ਕਰਦੇ ਹਨ ਜੋ ਵੇਸਵਾਵਾਂ ਨੂੰ ਮਾਤ ਪਾਉਂਦਾ ਹੈ।

***** ***** ***** *****

ਵਰਤਮਾਨ ਸਮੇਂ ਅੰਦਰ ਸਿੱਖ ਪੰਥ ਬੜੇ ਭਿਆਨਕ ਦੌਰ ਵਿਚੋਂ ਲੰਘ ਰਿਹਾ ਹੈ। ਪੰਥ ਵਿਰੋਧੀ ਸ਼ਕਤੀਆਂ ਵਲੋਂ ਸੋਚੀ ਸਮਝੀ ਸਾਜ਼ਿਸ਼ ਅਧੀਨ ਚੌਹਾਂ ਪਾਸਿਆਂ ਤੋਂ ਖਾਲਸਾ ਪੰਥ ‘ਤੇ ਤਾਬੜ ਤੋੜ ਹਮਲੇ ਕੀਤੇ ਜਾ ਰਹੇ ਹਨ। ਪੰਜਾਬ ਅੰਦਰ ਡੇਰਾਵਾਦ ਸਿੱਖ ਧਰਮ ਨੂੰ ਢਾਹ ਲਾਉਣ ਲਈ ਤੱਤਪਰ ਹੈ। ਪੰਜਾਬ ਅੰਦਰ ਨਸ਼ਿਆਂ ਦਾ ਛੇਵਾਂ ਦਰਿਆ ਠਾਠਾਂ ਮਾਰ ਰਿਹਾ ਹੈ। ਸਾਡੀ ਅਗਲੀ ਪਨੀਰੀ ਮੁਕੰਮਲ ਤੌਰ ‘ਤੇ ਪਤਿਤਪੁਣੇ ਦੀ ਮਾਰ ਹੇਠ ਆ ਚੁਕੀ ਹੈ, ਜਿਸ ਦੀ ਸਾਡੇ ਧਾਰਮਿਕ ਜਾਂ ਸਿਆਸੀ ਲੀਡਰਾਂ ਨੂੰ ਰੰਚ ਮਾਤਰ ਵੀ ਚਿੰਤਾ ਨਹੀਂ। ਸਾਡੇ ਅਖੌਤੀ ਪ੍ਰਚਾਰਕ (ਮਿਸ਼ਨਰੀ) ਸ਼੍ਰੇਣੀ ਸਿੱਖੀ ਪ੍ਰਚਾਰ ਦੀ ਬਜਾਏ ਨਿੱਤ ਨਵੇਂ ਤੋਂ ਨਵਾਂ ਵਿਵਾਦ ਖੜਾ ਕਰਕੇ ਸਿੱਖ ਪੰਥ ਵਿਰੋਧੀ ਸ਼ਕਤੀਆਂ ਦੀ ਸ਼ਹਿ ‘ਤੇ ਕੌਮ ਨੂੰ ਉਲਝਾਈ ਰਖਣ ਅਤੇ ਕੌਮ ਅੰਦਰ ਖ਼ਲਰ ਪਾਉਣ ਲਈ ਸਿਰ ਤੋੜ ਯਤਨ ਕਰ ਰਹੀ ਹੈ, ਜਿਸ ਦਾ ਸਦਕਾ ਕੌਮ ਫੁੱਟ ਦਾ ਸ਼ਿਕਾਰ ਹੋ ਚੁਕੀ ਹੈ। ਇਨ੍ਹਾਂ ਅਖੌਤੀ ਪ੍ਰਚਾਰਕਾਂ ਵਲੋਂ ਸਿੱਖ ਪੰਥ ਪ੍ਰਤੀ ਜਿਸ ਘਟੀਆ ਪੱਧਰ ਦਾ ਗੰਧ ਉਗਲੱਛਿਆ ਜਾ ਰਿਹਾ ਹੈ ਉਹ ਖਾਲਸਾ ਪੰਥ ਦੀ ਸਹਿਣ-ਸ਼ਕਤੀ ਦੀਆਂ ਹੱਦਾਂ ਟੱਪ ਚੁਕਾ ਹੈ। ਮੌਜੂਦਾ ਦੌਰ ਵਿਚ ਇਨ੍ਹਾਂ ਅਖੌਤੀ ਸਿੱਖ ਮਿਸ਼ਨਰੀਆਂ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਸਬੰਧੀ ਜੋ ਕੂੜ ਪ੍ਰਚਾਰ ਦੀ ਹਨੇਰੀ ਝੁਲਾ ਰਖੀ ਹੈ, ਇਸ ਸਬੰਧੀ ਮੇਰੀ ਸੋਚੀ ਸਮਝੀ ਰਾਇ ਹੈ ਕਿ ਇਸ ਦਾ ਖਾਲਸਾ ਪੰਥ ਨੂੰ ਕੋਈ ਲਾਭ ਤਾਂ ਸ਼ਾਇਦ ਨਾ ਹੋਵੇ ਪਰ ਹੋਣ ਵਾਲਾ ਨੁਕਸਾਨ ਪ੍ਰਤੱਖ ਦਿਖਾਈ ਦੇ ਰਿਹਾ ਹੈ। ਇਸ ਦੀ ਆੜ ਹੇਠ ਕਈ ਅਖੌਤੀ ਮਿਸ਼ਨਰੀ ਸਿੱਖ ਧਰਮ ਬਾਰੇ ਬੋਲਣ ਲਗੇ ਏਨਾ ਹਦੋਂ ਵਧ ਜਾਂਦੇ ਹਨ ਕਿ ਉਨ੍ਹਾਂ ਦੇ ਕੁਬੋਲ ਸੁਣੇ ਨਹੀਂ ਜਾ ਸਕਦੇ। ਹੁਣੇ ਜਿਹੇ ਕਿਸੇ ਗੁਰਚਰਨ ਜੀਉਣਵਾਲੇ ਵਲੋਂ ‘ਭਿੰਡੀ ਤੋਰੀ’ ਨਾਂ ਦੀ ਕੀਤੀ ਤੁਕਬੰਦੀ ਵੇਖਣ ਨੂੰ ਮਿਲੀ ਹੈ ਜਿਸ ਰਾਹੀਂ ਉਸ ਨੇ ਸ੍ਰੀ ਜਾਪ ਸਾਹਿਬ ਦੀ ਖਿੱਲੀ ਉਡਾਉਣ ਦਾ ਕੋਝਾ ਤੇ ਬੱਜਰ ਪਾਪ ਕੀਤਾ ਹੈ।ਇਥੇ ਸਵਾਲ ਪੈਦਾ ਹੁੰਦਾ ਹੈ ਕਿ ਕੀ ਖਾਲਸਾ ਪੰਥ ਉਸ ਦੀ ਇਸ ਨਾਪਾਕ ਕਰਤੂਤ ਸਦਕਾ ਸ੍ਰੀ ਜਾਪ ਸਾਹਿਬ ਦਾ ਪਾਠ ਕਰਨਾ ਤਿਆਗ ਦੇਵੇਗਾ? ਕਦਾਚਿੱਤ ਨਹੀਂ!! ਸਦੀਆਂ ਤੋਂ ਇਹ ਸ੍ਰੀ ਜਾਪ ਸਾਹਿਬ ਦੀ ਪਵਿੱਤ੍ਰ ਬਾਣੀ ਅੰਮ੍ਰਿਤ ਤਿਆਰ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ ਪੰਜ ਬਾਣੀਆਂ ਚੋਂ ਸ੍ਰੇਸ਼ਟ ਬਾਣੀ ਹੈ। ਕਿਸੇ ਪੰਥ ਦੋਖੀ ਸ਼ਕਤੀ ਦੇ ਕੂੜ ਪ੍ਰਚਾਰ ਕਾਰਣ ਇਹ ਬਾਣੀ ਕਿਵੇਂ ਵਿਸਾਰੀ ਜਾ ਸਕਦੀ ਹੈ। ਕੋਈ ਲਖ ਯਤਨ ਕਰ ਲਵੇ ਮੇਰਾ ਅਟੱਲ ਨਿਸਚੇ ਹੈ ਕਿ ਦਸਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮੁਖ਼ਾਰਬਿੰਦ ਤੋਂ ਉਚਾਰੀ ਇਸ ਪਾਵਨ ਪਵਿੱਤ ਬਾਣੀ ਨੂੰ ਖਾਲਸਾ ਪੰਥ ਤੋਂ ਕੋਈ ਪੰਥ ਵਿਰੋਧੀ ਸ਼ਕਤੀ ਵੱਖ ਨਹੀ ਕਰ ਸਕਦੀ ਅਤੇ ਨਾ ਹੀ ਖਾਲਸਾ ਪੰਥ ਕਿਸੇ ਪੰਥ ਦੋਖੀ ਨੂੰ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ਇਕ ਅੱਖਰ ਤਕ ਦੀ ਵਾਧ-ਘਾਟ ਕਰਨ ਦੀ ਆਗਿਆ ਦੇਵੇਗਾ। ਨਿਰਸੰਦੇਹ ਸ੍ਰੀ ਜਾਪ ਸਾਹਿਬ ਕਲਗੀਧਰ ਪਾਤਿਸ਼ਾਹ ਦੀ ਸ਼ਾਹਕਾਰ ਰਚਨਾ ਹੈ। ਜੀੳਣੇਵਾਲੇ ਨੇ ਜੋ ਤੁਕਬੰਦੀ ਕੀਤੀ ਹੈ ਇਹ ਸ੍ਰੀ ਜਾਪ ਸਾਹਿਬ ਦੇ ਇਕ ਅੱਖਰ ਦੀ ਵੀ ਬਰਾਬਰਤਾ ਨਹੀਂ ਕਰ ਸਕਦੀ। ਤਾਂ ਮੰਨਦੇ ਜੇ ਇਹ ਲਾਣਾ ( ਸ੍ਰੀ ਦਸਮ ਗ੍ਰੰਥ ਦੇ ਵਿਰੋਧੀ) ਸ੍ਰੀ ਜਾਪ ਸਾਹਿਬ ਨਾਲੋਂ ਉਚ ਪਾਏ ਦੀ ਕੋਈ ਕਿਰਤ ਲਿਖਕੇ ਪੇਸ਼ ਕਰਦੇ। ਵਰਨਾ ਉਨ੍ਹਾਂ ਦੀ ‘ ਭਿੰਡੀ ਤੋਰੀ’ ਨੇ ਇਨ੍ਹਾਂ ਦੀ ਅਕਲ ਦਾ ਜਲੂਸ ਕਢਕੇ ਰਖ ਦਿੱਤਾ ਹੈ ਕਿ ਸ੍ਰੀ ਦਸਮ ਗ੍ਰੰਥ ਦੇ ਨਿੰਦਕ ਕਿੰਨੀ ਕੁ ਔਕਾਤ ਦੇ ਮਾਲਕ ਹਨ।

ਪਿਛਲੇ ਦਿਨੀਂ ਮੈਂ ਇੰਟਰਨੈਟ ਤੇ ਇਕ ਸਜਣ ਦਾ ਬੜਾ ਖੋਜ-ਭਰਪੂਰ ਲੇਖ ਪੜ੍ਹ ਰਿਹਾ ਸੀ, ਉਸ ਦੇ ਹੇਠਾਂ ਇਕ ਵੀਡੀਓ ਵੀ ਅਟੈਚ ਕੀਤੀ ਹੋਈ ਸੀ। ਜਦ ਮੈਂ ਵੀਡੀਓ ‘ਤੇ ਕਲਿਕ ਕੀਤਾ ਤਾਂ ਵੇਖਣ ਵਿਚ ਆਇਆ ਕਿ ਇਹ ਵੀਡੀਓ ਸਰਬਜੀਤ ਸਿੰਘ ਧੂੰਦਾ ਵਲੋਂ 30 ਜੁਲਾਈ 2011 ਨੂੰ ਗੁਰਦੁਆਰਾ ਗੋਬਿੰਦਗੜ੍ਹ, ਕਬੂਲ ਨਗਰ, ਸ਼ਾਹਦਰਾ ਦਿੱਲੀ ਵਿਖੇ ਕੀਤੇ ਕੂੜ ਪ੍ਰਚਾਰ ਦੀ ਕਹਾਣੀ ਬਿਆਨ ਕਰ ਰਹੀ ਸੀ । ਮੈਂ ਇਸ ਨੂੰ ਬੜੇ ਆਰਾਮ ਨਾਲ ਰੋਕ ਰੋਕ ਕੇ ਸੁਣਿਆ। ਇਹ ਵੀਡੀਓ ਧੂੰਦੇ ਵਲੋਂ ਸਿੱਖ ਪੰਥ ਪ੍ਰਤੀ ਤੋਲੇ ਗਏ ਕੁਫਰ ਦਾ ਪ੍ਰਤੱਖ ਪ੍ਰਮਾਣ ਹੈ। ਇਸ ਨੂੰ ਵੇਖ-ਸੁਣਕੇ ਆਮ ਸ਼ਰਧਾਵਾਨ ਸਿੱਖ ਦਾ ਕਾਲਜਾ ਮੂੰਹ ਨੂੰ ਆਉਂਦਾ ਹੈ। ਧੂੰਦੇ ਬਾਰੇ ਚਲਦਾ ਵਾਦ-ਵਿਵਾਦ ਮੈਂ ਪਹਿਲਾਂ ਵੀ ਸੁਣਿਆ ਤਾਂ ਸੀ ਪਰ ਜਦ ਇਹ ਵੀਡੀਓ ਵੇਖੀ ਤਾਂ ਬੜਾ ਦੁੱਖ ਹੋਇਆ। ਜੋ ਕੂੜ ਇਸ ਨੇ ਉਗਲੱਛਿਆ ਹੈ ਉਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋਹੜੀ ਹੈ। ਕਿਸੇ ਸ਼ਰਧਾਵਾਨ ਸਿੱਖ ਲਈ ਇਸ ਨੂੰ ਸੁਣ ਸਕਣਾ ਵਸੋਂ ਬਾਹਰ ਦੀ ਗਲ ਹੈ। ਜੋ ਅਜੇ ਵੀ ਇਸ ਨੂੰ ਨਜ਼ਰ-ਅੰਦਾਜ਼ ਕਰ ਰਹੇ ਹਨ ਗੁਰੂ ਜਾਨੇ ਉਨ੍ਹਾਂ ਦੀ ਕੀ ਮਜ਼ਬੂਰੀ ਹੈ?

ਧੂੰਦਾ ਵੀਡੀਓ ਵਿਚ ਸ਼ਰੇਆਮ ਕਹਿੰਦਾ ਹੈ ਕਿ, “ ਸ੍ਰੀ ਹਰਿਮੰਦਰ ਸਾਹਿਬ ਅੰਦਰ ਉਹ ਰਚਨਾਵਾਂ ਪੜ੍ਹੀਆਂ ਜਾਂਦੀਆਂ ਹਨ ਜੋ ਵੇਸਵਾਵਾਂ ਨੂੰ ਵੀ ਮਾਤ ਪਾਉਂਦੀਆਂ ਨੇ।” ਪਰ ਬਾਣੀ ਦਾ ਕੋਈ ਜ਼ਿਕਰ ਨਹੀਂ ਕਰਦਾ ਕਿ ਐਸੀ ਉਹ ਕਿਹੜੀ ਬਾਣੀ ਹੈ?

ਕੁਫ਼ਰ ਤੋਲਦਾ ਹੋਇਆ ਇਹ ਕਹਿੰਦਾ ਹੈ ਕਿ “ਮੱਸੇ ਰੰਗੜ ਦਾ ਇਹੋ ਕਸੂਰ ਸੀ ਨਾ ਕਿ ਉਸ ਨੇ ਹਰਿਮੰਦਰ ਵਿਚ ਪ੍ਰਕਾਸ਼ ਵਾਲੀ ਜਗ੍ਹਾ ਪਲੰਘ ਡਾਹਿਆ, ਸ਼ਰਾਬ ਪੀਤੀ ਤੇ ਡੋਹਲੀ ਤੇ ਵੇਸਵਾਵਾਂ ਨਚਾਈਆਂ।” ਫਿਰ ਸਿੱਖਾਂ ਨੂੰ ਸੰਬੋਧਨ ਹੋ ਕੇ ਕਹਿੰਦਾ ਹੈ ਕਿ “ਕੀ ਅਸੀਂ ਨਹੀਂ ਸ਼ਰਾਬ ਪੀਂਦੇ? ਕੀ ਅਸੀਂ ਨਹੀਂ ਵਿਆਹਾਂ ਸ਼ਾਦੀਆਂ ‘ਤੇ ਸ਼ਰੇਆਮ ਆਪਣੀਆਂ ਧੀਆਂ ਭੈਣਾਂ ਦਾ ਡਾਂਸ ਕਰਵਾਉਂਦੇ? ਮੱਸੇ ਨੇ ਤਾਂ ਹਰਿਮੰਦਰ ਸਾਹਿਬ ਦੇ ਅੰਦਰ ਨਾਚ ਨਚਾਇਆ ਸੀ ਪਰ ਅਸੀਂ ਤੇ ਬਾਹਰ ਸ਼ਰੇਆਮ ਸ਼ਰੇ-ਬਜ਼ਾਰ ਇਹੀ ਕੁਝ ਕਰ ਰਹੇ ਹਾਂ। ਅਸੀਂ ਮੱਸੇ ਰੰਗੜ ਦੀ ਗਲ ਕਰਦੇ ਹਾਂ -ਮੱਸੇ ਰੰਗੜ ਦਾ ਸਿਰ ਕਿਉਂ ਵੱਢਿਆ ਸੀ ਭਲਾ – ਮੱਸੇ ਰੰਗੜ ਦੀ ਰੂਹ ਅਜ ਸਾਡੇ ਵਿਚ ਵੀ ਪ੍ਰਵੇਸ਼ ਕੀਤੀ ਹੋਈ ਹੈ।— ਮਸਾ ਸੂਬੇਦਾਰ ਸੀ -ਸੂਬੇਦਾਰ ਕੋਈ ਛੋਟਾ ਮੋਟਾ ਨਹੀਂ ਸੀ। ਜ਼ਕਰੀਆ ਖਾਨ ਨੇ ਉਸ ਨੂੰ ਖੁਲ੍ਹ ਦਿੱਤੀ ਸੀ ਕਿ ਸਿੱਖਾਂ ਦੇ ਅਸੂਲਾਂ ਨੂੰ ਤਰੋੜ ਮਰੋੜ ਕੇ ਰਖ ਦੇ। ਇਨ੍ਹਾਂ ਦੇ ਧਾਰਮਿਕ ਅਸਥਾਨਾਂ ਤੇ ਜੋ ਵੀ ਗੰਦ ਪਾਇਆ ਜਾਂਦਾ ਈ ਪਾ – ਉਹਨੇ ਪਾਇਆ । ਜਿਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਉਥੇ ਉਹਨੇ ਆਪਣਾ ਪਲੰਘ ਡਾਹਿਅ – ਜਿਥੇ ਗੁਰਬਾਣੀ ਦੀਆਂ ਕੀਰਤਨ ਦੀਆਂ ਧੁੰਨਾ ਉਠਦੀਆਂ ਸਨ ਉਥੇ ਮੁਜਰਾ ਹੁੰਦਾ ਸੀ – ਮੈਂ ਤੁਹਾਡਾ ਧਿਆਨ ਦਿਵਾਵਾਂ ਕੰਮ ਅਜ ਵੀ ਉਥੇ ਉਦਾਂ ਹੀ ਹੋ ਰਿਹਾ ਹੈ। ਪਰ ਅਜ ਭਾਈ ਸੁਖਾ ਸਿੰਘ ਤੇ ਮਹਿਤਾਬ ਸਿੰਘ ਦੀ ਕੋਈ ਸੁਨਣ ਨੂੰ ਤਿਆਰ ਨਹੀਂ ਹੈ।ਉਸ ਨੂੰ ਪੰਥ ਚੋਂ ਛੇਕ ਦਿੰਦੇ ਆ –—ਸੁੱਖਾ ਸਿੰਘ ਮਹਿਤਾਬ ਸਿੰਘ ਮਸੇ ਰੰਗੜ ਦਾ ਸਿਰ ਵਢ ਕੇ ਲਿਆਏ। ਜੇ ਮਸਾ ਰੰਗੜ ਭਾਈ ਸੁਖਾ ਸਿੰਘ ਨੂੰ ਪੁਛੇ ਓ ਭਾਈ ਸੁੱਖਾ ਸਿੰਘਾ ਮੇਰਾ ਸਿਰ ਕਿਉਂ ਵਢਿਆ ਮੇਰਾ ਗੁਨਾਹ ਕੀ ਸੀ ਪਈ ਤੁਸਾਂ ਮੇਰਾ ਸਿਰ ਵਢਿਆ ਤੇ ਭਾਈ ਸੁਖਾ ਸਿੰਘ ਕਹਿਣ ਕਿ ਤੂੰ ਸ਼ਰਾਬ ਪੀਤੀ ਤੇ ਉਹ ਕਹੇ ਤੁਹਾਡੇ ਨਹੀਂ ਪੀਦੇ —- ਪਈ ਹੋਰ ਕੋਈ ਕਾਰਣ ਦਸ – — ਤੂੰ ਮੁਜਰਾ ਨਚਾਇਆ ਤੂੰ ਵੇਸਵਾਵਾਂ ਦਾ ਨਾਚ ਨਚਾਇਆ —ਜੇ ਮਸਾ ਰੰਗੜ ਕਹੇ ਮੈਂ ਤੇ ਦਰਬਾਰ ਸਾਹਿਬ ਦੇ ਅੰਦਰ ਨਚਾਇਆ ਸੀ। ਤੁਹਾਡੇ ਸਿਖਾਂ ਦੇ ਪੁਤਰਾਂ ਦੇ ਵਿਆਹਵਾਂ ਤੇ ਨਾਚ ਨਹੀਂ ਹੁੰਦਾ। ਤੁਹਾਡੀਆਂ ਤੇ ਧੀਆਂ ਭੈਣਾਂ ਸ਼ਰੇਆਮ ਜਦੋ ਬਰਾਤ ਲੈਕੇ ਜਾਂਦੇ ਹੋ ਕਿਵੇਂ ਨਚਦੀਆਂ ਨੇ ਉਦੋਂ ਸੰਗ ਸ਼ਰਮ ਨਹੀਂ ਆਉਦੀ ਬਾਣੀ ਪੜਣ ਲਗਿਆ ਸਾਨੂੰ ਝਿਜਕ ਆਉਦੀ ਹੈ ਤੇ ਚੌਂਕ ਵਿਚ ਨਚਣ ਲਗਿਆ ਕਿਸੇ ਨੂੰ ਝਿਜਕ ਨਹੀਂ ਹੁੰਦੀ।”

ਇਥੇ ਵੇਖਣ ਵਾਲੀ ਗਲ ਇਹ ਹੈ ਕਿ ਇਹ ਸਿੱਖਾਂ ਨੂੰ ਮੱਸੇ ਦੇ ਬਰਾਬਰ ਦਾ ਦੋਸ਼ੀ ਸਾਬਤ ਕਰਨ ਦੀ ਨਾਪਾਕ ਕੋਸ਼ਿਸ਼ ਕਰਦਿਆਂ ਮਸੇ ਦਾ ਪੱਖ ਪੂਰਦਾ ਸਾਫ ਨਜ਼ਰ ਆ ਰਿਹਾ ਹੈ। ਕਿੰਨੇ ਸਿਤਮ ਵਾਲੀ ਗੱਲ ਹੈ। ਕੀ ਇਹ ਪ੍ਰਚਾਰਕ ਕਹਾਉਣ ਦੇ ਯੋਗ ਹੈ?

ਅਗੇ ਹੋਰ ਸੁਣੋ, “ – ਬਾਕੀ ਗੱਲਾਂ ਛੱਡੋ ਚਲੋ ਮੱਸਾ ਰੰਗੜ ਅਗਲਾ ਸੁਆਲ ਕਰਦੇ ਮੈਂ ਮੁਜਰਾ ਦਰਬਾਰ ਸਾਹਿਬ ਅੰਦਰ ਨਚਾਇਆ ਸੀ ਤੁਸਾਂ ਮੇਰਾ ਸਿਰ ਵੱਢਿਆ। ਕੀ ਅਜ ਤੁਹਾਡੇ ਗੁਰਦੁਆਰੇ ਨਸ਼ਿਆਂ ਤੋਂ ਸੇਫ ਨੇ ਉਥੇ ਨਸ਼ੇ ਤੇ ਕੁਕਰਮ ਨਹੀਂ ਹੁੰਦੇ। ਉਸੇ ਹੀ ਦਰਬਾਰ ਸਾਹਿਬ ਅੰਦਰ ਉਹ ਰਚਨਾਵਾਂ ਪੜ੍ਹੀਆਂ ਜਾਂਦੀਆਂ ਨੇ ਜਿਹੜੀਆਂ ਵੇਸ਼ਵਾਵਾਂ ਨੂੰ ਵੀ ਮਾਤ ਪਾਉਂਦੀਆਂ ਨੇ ਉਹਦੇ ਬਾਰੇ ਕੀ ਖਿਆਲ ਹੈ ਕੀ ਜਵਾਬ ਹੈ ਸਾਡੇ ਕੋਲ? ਜਿਹੜੀਆਂ ਵੇਸਵਾਵਾਂ ਦੇ ਮੁਜਰੇ ਨੂੰ ਵੀ ਮਾਤ ਪਾਉਂਦੀਆਂ ਨੇ ਉਹ ਰਚਨਾਵਾਂ ਤੁਹਾਡੇ ਆਪਣੇ ਹੀ ਗੁਰੂ ਕੇ ਕੀਰਤਨੀਏ ਪੜ੍ਹ ਜਾਂਦੇ ਨੇ। ਭਾਈ ਸੁਖਾ ਸਿੰਘ ਮੇਰਾ ਕੀ ਕਸੂਰ ਸੀ ਮੈਂ ਤੇ ਮੁਜਰਾ ਨਚਾਇਆ ਤੁਸਾਂ ਮੈਂਨੂੰ ਸਜ਼ਾ ਦੇ ਤੀ – ਉਹਨਾਂ ਨੂੰ ਕੌਣ ਸਜ਼ਾ ਦੇਵੇਗਾ? ਮਸੇ ਰੰਗੜ ਦਾ ਕਸੂਰ ਸੀ ਉਹਨੇ ਸ਼ਰਾਬਾਂ ਪਿਲਾਈਆਂ, ਵੇਸਵਾਵਾਂ ਦਾ ਨਾਚ ਨਚਾਇਆ ਉਹਨੂੰ ਸਜ਼ਾ ਦੇ ਦਿੱਤੀ ਪਰ ਆਪਣਿਆਂ ਨੂੰ ਕਿਦਾਂ ਸਜ਼ਾ ਦਿਓਗੇ ਜਿਹੜੇ ਤੁਹਾਡੇ ਆਪਣੇ ਹਨ। — ਆਓ ਗੁਰੂ ਬਖ਼ਸ਼ਿਸ਼ ਕਰੇ — ਮਸੇ ਰੰਗੜ ਦੀ ਰੂਹ ਅਜ ਸਾਡੇ ਵਿਚ ਹੀ ਪ੍ਰਵੇਸ਼ ਕੀਤੀ ਹੋਈ ਹੈ – ਪਛਾਣ ਆਪਾਂ ਕਰਨੀ ਹੈ। —”

ਖਾਲਸਾ ਜੀ ! ਜ਼ਰਾ ਧਿਆਨ ਦੇਣਾ ਇਹ ਆਦਮੀ ਮਸੇ ਦੀ ਕਿਵੇਂ ਤਰਫਦਾਰੀ ਕਰਦਿਆ ਹੋਇਆ ਮਸੇ ਨੂੰ ਘਟ ਤੇ ਸਿੱਖਾਂ ਨੂੰ ਵਧੇਰੇ ਦੋਸ਼ੀ ਸਾਬਤ ਕਰਨ ਦੀ ਅਤਿ ਦਰਜੇ ਦੀ ਕੋਝੀ ਤੇ ਨਾਪਾਕ ਕੋਸ਼ਿਸ਼ ਕਰ ਰਿਹਾ ਹੈ।

ਇਹ ਹੋਰ ਕੂੜ ਦਾ ਸਹਾਰਾ ਲੈਂਦਿਆਂ ਕਹਿੰਦਾ ਹੈ, “ ਜਿਹੜੀਆਂ ਵੇਸਵਾਵਾਂ ਦੇ ਮੁਜਰੇ ਨੂੰ ਵੀ ਮਾਤ ਪਾਉਂਦੀਆਂ ਨੇ ਉਹ ਰਚਨਾਵਾਂ ਤੁਹਾਡੇ ਆਪਣੇ ਹੀ ਗੁਰੂ ਕੇ ਕੀਰਤਨੀਏ ਪੜ੍ਹ ਜਾਂਦੇ ਨੇ। ਮੱਸਾ ਕਹੇ ਓ ਭਾਈ ਸੁਖਾ ਸਿੰਘਾ ਮੇਰਾ ਕੀ ਕਸੂਰ ਸੀ ਮੈਂ ਮੁਜਰਾ ਕਰਾਇਆ ਮੈਨੂੰ ਸਜਾ ਦੇਤੀ ਓਨਾ ਨੂੰ ਕੌਣ ਸਜ਼ਾ ਦੇਵੇਗਾ— ਅਜ ਜਿਹੜਾ ਵੀ ਸੁੱਖਾ ਸਿੰਘ ਬਣਦਾ ਕਹਿੰਦੇ ਏਨੂੰ ਪੰਥ ਚੋਂ ਬਾਹਰ ਕਢ ਦਿਓ- ਮਾਰਕਿਟ ਵਿਚ ਤੁਹਾਨੂੰ ਕਈ ਪੁਸਤਕਾਂ ਹਨ ਇਕ ਪੁਸਤਕ ਹੈ “ਸਿੱਖ ਇਤਿਹਾਸ” ਉਹ ਸਾਡੀ ਸ਼੍ਰੋਮਣੀ ਸੰਸਥਾ ਵਲੋਂ ਪ੍ਰਕਾਸ਼ਤ ਕੀਤੀ ਹੋਈ ਹੈ ਤੇ ਨਾਗਪੁਰ ਦੇ ਇਲਾਕੇ ਵਿਚ ਫ੍ਰੀ ਸਕੂਲਾਂ ਵਿਚ ਦਿਤੀ ਜਾ ਰਹੀ ਹੈ ਤੁਹਾਡੇ ਚੋਂ ਕਿਸੇ ਪੜੀ ਹੋਵੇ— ਸਾਡੇ ਕੌਮੀ ਘਰ ਤੇ ਹਮਲੇ ਹੋ ਰਹੇ ਨੇ ਪਿਆਰਿਓ ਏਨੀ ਭੱਦੀ ਸ਼ਬਦਾਵਲੀ ਲਿਖੀ ਆਪਣੇ ਗੁਰੂ ਪ੍ਰਤੀ – ਕੌਣ ਸੋਚੇਗਾ – ਅਜ ਕਲ ਪ੍ਰਚਾਰਕ ਉਂਗਲਾਂ ਤੇ ਗਿਣੇ ਜਾਣ ਵਾਲੇ ਨੇ ਜਿਹੜੇ ਸਚ ਬੋਲਦੇ ਨੇ, ਉਨ੍ਹਾਂ ਦੇ ਗਲ ਵਿਚ ਵੀ ਅੰਗੂਠਾ ਦਿੱਤਾ ਜਾ ਰਿਹਾ ਹੈ-ਜਿਹੜਾ ਪ੍ਰਚਾਰਕ ਤੁਹਾਡੀਆਂ ਬੀਮਾਰੀਆਂ ਦੀ ਗਲ ਕਰਦਾ ਹੈ ਉਹਨੂੰ ਕਹਿੰਦੇ ਇਹ ਤਾਂ ਵਾਦ-ਵਿਵਾਦ ਦੀ ਗਲ ਕਰਦਾ ਹੈ।— ਓ ਭਲਿਓ ਪਤਾ ਅਸੀਂ ਕਿਥੇ ਪਹੁੰਚ ਚੁਕੇ ਹਾਂ – ਅਸੀ ਰਸਾਤਲ ਵਿਚ ਪਹੁੰਚ ਚੁਕੇ ਹਾਂ। ਜੇ ਕਾਂਟ ਛਾਂਟ ਜਮ੍ਹਾ ਘਟਾਓ ਦੀ ਗਲ ਨਹੀਂ ਕਰੋਗੇ ਤਾਂ ਕਿਵੇਂ ਪ੍ਰਵਾਰ ਨੂੰ ਅਗੇ ਲੈ ਕੇ ਜਾਓਗੇ? ਮੱਸੇ ਰੰਗੜ ਦਾ ਕਸੂਰ ਸੀ ਕਿ ਉਸ ਨੇ ਸ਼ਰਾਬਾਂ ਪਿਲਾਈਆਂ, ਵੇਸਵਾਵਾ ਦਾ ਨਾਚ ਨਚਾਇਆ ਉਹਨੂੰ ਸਜ਼ਾ ਦੇ ਦਿਤੀ ਪਰ ਆਪਣਿਆਂ ਨੂੰ ਕਿੱਦਾਂ ਸਜ਼ਾ ਦਿਓਗੇ – ਅਜ ਸਾਡੇ ਵਿਚ ਮੱਸੇ ਰੰਗੜ ਦੀ ਰੂਹ ਪ੍ਰਵੇਸ਼ ਕਰ ਚੁਕੀ ਹੈ ਤੇ ਅਜ ਦਾ ਸੁੱਖਾ ਸਿੰਘ ਮਹਿਤਾਬ ਸਿੰਘ ਸਹਿਕ ਰਿਹਾ ਹੈ।” —-

ਵੇਖੋ ਇਹ ਅਖੌਤੀ ਮਿਸਨ਼ਰੀ ਕਿਵੇਂ ਆਪਣੇ ਆਪ ਨੂੰ ਸ੍ਰ: ਸੁਖਾ ਸਿੰਘ ਸ੍ਰ : ਮਹਿਤਾਬ ਸਿੰਘ ਦੇ ਬਰਾਬਰ ਤਸ਼ਬੀਹ ਦੇ ਰਿਹਾ ਹੈ। ਇਹਦੀ ਉਹ ਗਲ ਹੈ, “ਜਾਤ ਦੀ ਕੋਹੜ ਕਿਰਲੀ ਸ਼ਤੀਰਾਂ ਨੂੰ ਜੱਫੇ” ਉਨ੍ਹਾਂ ਮਹਾਨ ਕੌਮੀ ਪ੍ਰਵਾਨਿਆ ਨਾਲ ਤੁਲਣਾ ਕਰਨੀ ਤਾਂ ਬਹੁਤ ਦੂਰ ਦੀ ਗਲ ਹੈ ਇਹ ਅਖੌਤੀ ਤਾਂ ਉਨ੍ਹਾਂ ਮਹਾਨ ਸ਼ਹੀਦਾਂ ਦੇ ਇਕ ਰੋਮ ਦੀ ਵੀ ਰੀਸ ਕਰ ਸਕਣ ਦੇ ਯੋਗ ਨਹੀਂ।।

ਅਰਦਾਸ ਸਬੰਧੀ ਕੂੜ ਬੋਲਦੇ ਹੋਇਆ ਕਹਿੰਦਾ ਹੈ ਕਿ ਅਸੀਂ ਸਾਰੇ ਗੁਰੂ ਅਗੇ ਖੜੋ ਕੇ ਅਰਦਾਸ ਸਮੇਂ ਰੋਜ ਝੂਠ ਬੋਲਦੇ ਹਾਂ ਜਦੋਂ ਅਸੀ ਕਹਿੰਦੇ ਹਾਂ ਕਿ “ਅੱਖਰ ਵਾਧਾ ਘਾਟਾ ਪੜ੍ਹਿਆ ਗਿਆ ਹੋਵੇ ਤਾਂ ਮੁਆਫ ਕਰਨਾ -ਇਹ ਝੂਠ ਨਹੀਂ ਤਾਂ ਹੋਰ ਕੀ ਹੈ ਕੀ ਅਸੀਂ ਕਦੀ ਬਾਣੀ ਸਹੀ ਪੜ੍ਹਣ ਬਾਰੇ ਕਿਸੇ ਕੋਲੋਂ ਬਾਣੀ ਸਿੱਖੀ ਹੈ ਤੇ ਬਾਣੀ ਸਿਖਣ ਲਈ ਤਿਆਰ ਹੋਏ ਹਾਂ।— ਮੱਸੇ ਦੀ ਰੂਹ ਸਾਡੇ ਚ ਪ੍ਰਵੇਸ਼ ਕਰ ਚੁਕੀ ਹੈ।”

ਇਸ ਬੰਦੇ ਨੂੰ ਇਤਨੀ ਸੋਝੀ ਨਹੀਂ ਕਿ ਸਤਿਗੁਰਾਂ ਦੀ ਹਜ਼ੂਰੀ ਵਿਚ ਵਡੇ ਤੋਂ ਵਡਾ ਵਿਦਿਵਾਨ ਵੀ ਅਰਦਾਸ ਸਮੇਂ ਇਹ ਸ਼ਬਦ ਦੁਹਰਾਉਣੇ ਆਪਣਾ ਫਰਜ਼ ਸਮਝਦੇ ਹੋਇਆ ਅਰਜੋਈ ਕਰਦਾ ਹੈ ਕਿ “ ਅਖਰ ਵਾਧਾ ਘਾਟਾ ਪੜ੍ਹਿਆ ਗਿਆ ਹੋਵੇ ਤਾਂ ਭੁਲ ਚੁਕ ਮੁਆਫ ਕਰਨੀ।” ਇਸ ਅਖੌਤੀ ਪ੍ਰਚਾਰਕ ਨੂੰ ਇਹ ਨਹੀਂ ਪਤਾ ਕਿ ਇਨਸਾਨ ਸਦਾ ਭੁਲਣਹਾਰ ਹੈ। ਬਖ਼ਸ਼ਿੰਦ ਸਤਿਗੁਰੂ ਤੋਂ ਮੁਆਫੀ ਮੰਗਣਾ ਕੋਈ ਅਵੱਗਿਆ ਨਹੀਂ – ਫਿਰ ਇਹ ਝੂਠ ਕਿਵੇਂ ਹੋਇਆ?

ਮੈਂ ਇਹ ਵੀਡੀਓ ਬੜੇ ਧਿਆਨ ਨਾਲ ਵੇਖੀ ਤੇ ਸੁਣੀ ਹੈ। ਇਸ ਨੇ ਜਿੰਨਾ ਚਿਰ ਵੀ ਕਥਾ ਕੀਤੀ ਹੈ ਮੈਂ ਇਸ ਨੂੰ ਇਕ ਮਿੰਟ ਲਈ ਵੀ ਇਕਾਗਰ-ਚਿੱਤ ਹੁੰਦਿਆਂ ਨਹੀਂ ਵੇਖਿਆ ਤੇ ਨਾ ਹੀ ਸਹਿਜ ਅਵੱਸਥਾ ਵਾਲੀ ਕੋਈ ਗਲ ਇਹਦੇ ‘ਚ ਨਜ਼ਰ ਆਈ ਹੈ। ਜਦ ਇਹ ਆਪ ਹੀ ਨਹੀਂ ਜੁੜਦਾ ਤੇ ਸੰਗਤ ਨੂੰ ਕਿਵੇਂ ਜੋੜ ਸਕਦਾ ਹੈ। ਪੁਰਾਤਣ ਕਥਾ-ਵਾਚਕ ਸਟੇਜ ਦਾ ਸਿੰਗਾਰ ਹੋਇਆ ਕਰਦੇ ਸਨ। ਗਿਆਨੀ ਮਾਨ ਸਿੰਘ ਝੌਰ, ਗਿਆਨੀ ਸੰਤ ਸਿੰਘ ਮਸਕੀਨ ਇਤਿਆਦਿ ਵਿਦਿਵਾਨ ਜਦ ਕਥਾ ਕਰਿਆ ਕਰਦੇ ਸਨ ਤਾਂ ਮਨ ਆਪਣੇ ਆਪ ਜੁੜਦਾ ਸੀ। ਸੰਗਤਾਂ ਇਕ-ਰਸ ਅਨੰਦ ਮਾਣਿਆ ਕਰਦੀਆਂ ਸਨ ਪਰ ਇਹ ਸਟੇਜ ਤੇ ਬਹਿ ਕੇ ਜੋ ਐਕਸ਼ਨ ਕਰਦਾ ਹੈ, ਇਸ ਚੋਂ ਮੈਂਨੂੰ ਇਕ ਗਲ ਵੀ ਵਿਦਿਵਾਨਾ ਵਾਲੀ ਨਜ਼ਰ ਨਹੀਂ ਆਈ। ਕਈਆਂ ਨੂੰ ਇਹਦਾ ਕੂੜ ਪ੍ਰਚਾਰ ਇਸ ਲਈ ਚੰਗਾ ਲਗਦਾ ਹੈ ਕਿਉਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਰਥਾਤ ਸਿੱਖ ਪੰਥ ਪ੍ਰਤੀ ਜ਼ਹਿਰ ਉਗਲ ‘ਚ ਇਹਦਾ ਕੋਈ ਸਾਨੀ ਨਹੀਂ । ਉਨ੍ਹਾਂ ਨੂੰ ਇਹਦੀ ਕਥਾ ਨਹੀਂ ਬਲਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਰੁਧ ਜ਼ਹਿਰ ਗਲੱਛਣਾ ਚੰਗਾ ਲਗਦਾ ਹੈ।

ਜਿਸ ਤਰ੍ਹਾਂ ਇਹਨੇ ਮੱਸੇ ਰੰਗੜ ਦੀ ਜ਼ਬਾਨ ਤੇ ਬਹਿਕੇ ਖਾਲਸਾ ਕੌਮ ਨੂੰ ਭੰਡਿਆ ਹੈ ਤੇ ਝੁਠਲਾਉਣ ਦੀ ਨਾਪਾਕ ਕੋਸ਼ਿਸ਼ ਕੀਤੀ ਹੈ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਸ਼ਾਨ ਵਿਰੁਧ ਕੁਬੋਲ ਬੋਲੇ ਹਨ, ਇਹਨੇ ਸਰਾਸਰ ਸੱਚਖੰਡ ਸ੍ਰੀ ਹਾਰਮੰਦਰ ਸਾਹਿਬ ਦਾ ਅਪਮਾਨ ਅਤੇ ਖਾਲਸਾ ਪੰਥ ਦੀ ਹੇਠੀ ਕੀਤੀ ਹੈ। ਇਹਨੇ ਜਿਥੇ ਦੁਸ਼ਟ ਮੱਸੇ ਦੀ ਵਕਾਲਤ ਕੀਤੀ ਹੈ ਉਥੇ ਸਿੱਖ ਕੌਮ ਨੂੰ ਦੋਸ਼ੀ ਠਹਿਰਾਉਣ ਦਾ ਬੱਜਰ ਪਾਪ ਵੀ ਕੀਤਾ ਹੈ। ਇਸ ਨੂੰ ਇਹ ਨਹੀਂ ਪਤਾ ਕਿ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਜੀ ਨੂੰ ਮਸੇ ਦਾ ਸਿਰ ਤਾਂ ਵਢਣਾ ਪਿਆ ਸੀ ਕਿ ਉਸ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਸ਼ਰਾਬ ਦੇ ਦੌਰ ਚਲਾਏ ਤੇ ਵੇਸਵਾਵਾਂ ਨਚਾਈਆਂ ਸਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਅਪਮਾਨਿਤ ਕੀਤਾ ਸੀ। ਤਾਂ ਹੀ ਸ੍ਰ: ਸੁੱਖਾ ਸਿੰਘ ਸ੍ਰ: ਮਹਿਤਾਬ ਸਿੰਘ ਦਾ ਖੁੰਨ ਖੌਲਿਆ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਕੀਤੇ ਜਾ ਰਹੇ ਅਪਮਾਨ ਨੂੰ ਨਾ ਸਹਾਰਦੇ ਹੋਇਆ ਦੁਸ਼ਟ ਮਸੇ ਰੰਗੜ ਦਾ ਸਿਰ ਵਢਿਆ। ਧੂੰਦੇ ਵਲੋਂ ਫਿਰ ਇਹ ਕਹਿਣਾ ਕਿ ਸ੍ਰੀ ਹਰਿਮੰਦਰ ਸਾਹਿਬ ਅੰਦਰ ਐਸੀਆਂ ਰਚਨਾਵਾਂ ਪੜੀਆਂ ਜਾਂਦੀਆਂ ਨੇ ਜੋ ਵੇਸਵਾਵਾਂ ਨੂੰ ਵੀ ਮਾਤ ਪਾਉਦੀਆਂ ਨੇ ਤੇ ਕੰਮ ਅਜ ਵੀ ਉਥੇ ਉਦਾਂ ਹੀ ਹੋ ਰਿਹਾ ਹੈ, ਕਿੰਨਾ ਕੁਫਰ ਤੇ ਬੱਜਰ ਪਾਪ ਹੈ ਜੋ ਕਿਸੇ ਤਰ੍ਹਾਂ ਵੀ ਬਰਦਾਸ਼ਤ ਕਰਨ ਯੋਗ ਨਹੀਂ।

ਇਸ ਦੀਆਂ ਕਾਲੀਆਂ ਕਰਤੂਤਾਂ ਪ੍ਰਤੀ ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਸਾਹਿਬ ਨੂੰ ਅਵੱਸ਼ ਅਜਿਹੀ ਢੁਕਵੀ ਕਾਰਵਾਈ ਕਰਦਿਆਂ ਇਹਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਕਿ ਅਗੋਂ ਲਈ ਸਿੱਖ ਕੌਮ ਪ੍ਰਤੀ ਇਹ ਕੁਫਰ ਤੋਲਣ ਤੋਂ ਬਾਜ ਆਏ ਤੇ ਹੋਰਾਂ ਵਲੌ ਕੀਤੇ ਜਾ ਰਹੇ ਕ੍ਰੜ ਪ੍ਰਚਾਰ ਨੂੰ ਠਲ੍ਹ ਪੈ ਸਕੇ ਅਤੇ ਅਗੋਂ ਲਈ ਕੋਈ ਅਜਿਹਾ ਕੂੜ ਬੋਲ ਸਕਣ ਦੀ ਜੁਰਅਤ ਨਾ ਕਰ ਸਕੇ। ਸਮੂੰਹ ਸਿੱਖ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਸੇਵਾ ਵਿਚ ਪੁਰਜ਼ੋਰ ਅਪੀਲ ਹੈ ਕਿ ਅਜਿਹੇ ਨਾਮ-ਨਿਹਾਦ ਮਿਸ਼ਨਰੀਆਂ ਨੂੰ ਕਦਾਚਿਤ ਧਾਰਮਿਕ ਸਟੇਜਾਂ ਦੇ ਨੇੜੇ ਨਹੀਂ ਢੁਕਣ ਦੇਣਾ ਚਾਹੀਦਾ ਤਾਂ ਜੋ ਇਹਨਾ ਅਖੌਤੀ ਪ੍ਰਚਾਰਕਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਏ ਤੇ ਸਿੱਖ ਪੰਥ ਵਿਰੁਧ ਹੋ ਰਹੇ ਕੂੜ ਪ੍ਰਚਾਰ ਨੂੰ ਠਲ੍ਹ ਪੈ ਸਕੇ।

ਮੈ ਅਰਜ਼ ਕਰਾਂ ਕਿ ਐਸੇ ਪ੍ਰਚਾਰਕਾਂ ਦਾ ਆਪਣਾ ਨਿਜੀ ਜੀਵਨ ਬੜੀ ਘਟੀਆ ਪੱਧਰ ਦਾ ਹੁੰਦਾ ਹੈ। ਇਸ ਦੇ ਲਾਸਟ-ਨੇਮ “ਧੂੰਦੇ” ਤੋਂ ਮੈਨੂੰ ਯਾਦ ਆਇਆ ਕਿ ਇਕ ਹਾਕਮ ਸਿੰਘ ਧੂੰਦੇ ਨਾਮ ਦਾ ਢਾਡੀ ਹੁੰਦਾ ਸੀ ਜੋ ਅਤਿ ਦਰਜੇ ਦਾ ਸ਼ਰਾਬੀ ਕਬਾਬੀ ਗਿਰਿਆ ਹੋਇਆ ਇਨਸਾਨ ਸੀ ਤੇ ਇਸਦੇ ਕਹਿਣ ਮੁਤਾਬਕ ਉਸ ਵਿਚ ਮੱਸੇ ਦੀ ਰੂਹ ਵਾਸ ਕਰ ਚੁਕੀ ਸੀ। ਉਹ ਸਟੇਜ ਤੇ ਸ਼ਰਾਬ ਪੀ ਕੇ ਬੋਲਣ ਤੋਂ ਵੀ ਗਰੇਜ ਨਹੀਂ ਸੀ ਕਰਦਾ। ਕਈ ਵਾਰ ਪ੍ਰਬੰਧਕਾਂ ਦੇ ਗੁੱਸੇ ਦਾ ਉਹਨੂੰ ਸ਼ਿਕਾਰ ਵੀ ਹੋਣਾ ਪਿਆ। ਉਹਦੀਆਂ ਕਰਤੂਤਾਂ ਵੇਖਕੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਧਾਰਮਿਕ ਜਥੇਬੰਦੀਆਂ ਤੇ ਸਿੱਖ ਸੰਥਾਵਾਂ ਨੇ ਉਸ ਨੂੰ ਮੂੰਹ ਲਾਉਣਾ ਬੰਦ ਕਰ ਦਿਤਾ ਸੀ। ਇਸ ਲਈ ਮੇਰੀ ਪ੍ਰਪੱਕ ਰਾਇ ਹੈ ਕਿ ਸਰਬਜੀਤ ਸਿੰਘ ਧੂੰਦਾ ਵੀ ਐਸੇ ਹੀ ਵਰਤਾਓ ਦਾ ਹੱਕਦਾਰ ਹੈ। ਸਮੂੰਹ ਸਿੱਖ ਸੰਸਥਾਵਾਂ ਤੇ ਸਿੰਖ ਜਥੇਬੰਦੀਆਂ ਨੂੰ ਇਹਦਾ ਬਾਈਕਾਟ ਕਰਨਾ ਚਾਹੀਦਾ ਹੈ ਤੇ ਕਿਸੇ ਧਾਰਮਿਕ ਸਟੇਜ ਦੇ ਇਹਨੂੰ ਨੇੜੇ ਨਹੀਂ ਲਗਣ ਦੇਣਾ ਚਾਹੀਦਾ ਤਾਂ ਜੋ ਹੋਰਨਾ ਨੂੰ ਮਤ ਆ ਸਕੇ।

ਨੋਟ: – ਜੇਕਰ ਕਿਸੇ ਸਜਣ ਨੂੰ ਕੋਈ ਸ਼ੰਕਾ ਹੋਵੇ ਤਾਂ ਉਹ ਆਪਣੀ ਤਸੱਲੀ ਲਈ ਇਹ ਵੀਡੀਓ ਯੂ-ਟਿਊਬ ਤੇ ਵੀ ਵੇਖ-ਸੁਣ ਸਕਦਾ ਹੈ।

ਗੁਰਮੇਜ ਸਿੰਘ ਸੰਧੂ ( ਯੂ: ਐਸ: ਏ)

ਫੋਨ ਨੰ: (408)440-8744 ; ਸੈਲ (408) 449-0347

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share


  • advertisement_alt
  • advertisement_alt
  • advertisement_alt


×
×
  • Create New...

Important Information

Terms of Use