Jump to content

Guru's Titles....Dilgeer's views


DSGj
 Share

Recommended Posts

This topic was started in another thread ("2013 Calender.."), and it had nothing to do with that thread. So please discuss it here instead.

Tony said:

where did the word DEV in the name of the sikh gurus come from.

From what I understand the names were

Guru Nanak

Guru Angand

Guru Arjan

Now where in Gurbani or history does the word DEV comes - so where has this word DEV been associated from.

Thanks

gurdeepsinghjohal said:

ਗੁਰੂ ਨਾਨਕ "ਸਾਹਿਬ" ਕਿ ਗੁਰੂ ਨਾਨਕ "ਦੇਵ"

(ਡਾ: ਹਰਜਿੰਦਰ ਸਿੰਘ ਦਿਲਗੀਰ)

ਕੁਝ ਲਿਖਾਰੀ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ "ਦੇਵ" ਲਿਖਦੇ ਹਨ । ਅਜਿਹੇ ਲੋਕ ਗੁਰੂ ਅੰਗਦ ਸਾਹਿਬ ਅਤੇ ਗੁਰੂ ਅਰਜਨ ਸਾਹਿਬ ਦੇ ਨਾਂ ਨਾਲ ਵੀ "ਦੇਵ" ਲਿਖਦੇ ਹਨ। ਇਹ ਬਿਲਕੁਲ ਗ਼ਲਤ ਹੈ। ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਤੇ ਗੁਰੂ ਅਰਜਨ ਸਾਹਿਬ ਵਿਚੋਂ ਕਿਸੇ ਦੇ ਨਾਂ ਨਾਲ "ਦੇਵ" ਕਦੇ ਵੀ ਨਹੀਂ ਸੀ ਤੇ ਇਹ ਲਿਖਣ ਦੀ ਰੀਤ ਕੁਝ ਕੁ ਦੁਹਾਕਿਆਂ ਦੀ ਹੈ ਇਸ ਪਿੱਛੇ ਕੋਈ ਸ਼ਰਾਰਤ ਸੀ ਜਾਂ ਅਨਜਾਣਤਾ-ਇਹ ਤਾਂ ਵਾਹਿਗੁਰੂ ਹੀ ਜਾਣਨ। ਪਰ ਇਹ ਗ਼ਲਤ ਰੀਤ ਅਜਿਹੀ ਚੱਲੀ ਕਿ ‘ਸ੍ਰੀ’ ਦੀ ਵਰਤੋਂ ਵਾਂਗ ‘ਦੇਵ’ ਵੀ ਸਿੱਖਾਂ ਵਿਚ ਵੜਦਾ ਤੇ ਮਨਜ਼ੂਰ ਹੁੰਦਾ ਚਲਾ ਗਿਆ।

ਇਕ ਲੇਖਕ ਨੇ ਇਹ ਪਿਰਤ ਸ਼ੁਰੂ ਹੋਣ ਬਾਰੇ ਇਹ ਦਲੀਲ ਦਿੱਤੀ ਕਿ ਬਾਕੀ ਗੁਰੂ ਸਾਹਿਬਾਨਾਂ ਦੇ ਨਾਂ ਦੋ ਲਫ਼ਜ਼ਾਂ ਵਾਲੇ ਹਨ (ਜਿਵੇਂ ਗੁਰੂ ਅਮਰ ਦਾਸ, ਗੁਰੂ ਰਾਮ ਦਾਸ, ਗੁਰੂ ਹਰਿਗੋਬਿੰਦ, ਗੁਰੂ ਹਰਿ ਰਾਇ, ਗੁਰੂ ਹਰਕ੍ਰਿਸ਼ਨ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ), ਪਰ ਤਿੰਨ ਗੁਰੂ (ਗੁਰੂ ਨਾਨਕ, ਗੁਰੂ ਅੰਗਦ ਤੇ ਗੁਰੂ ਅਰਜਨ) ਸਾਹਿਬ ਦੇ ਨਾਂ ਦਾ ਇੱਕੋ ਲਫ਼ਜ਼ ਹੀ ਸੀ, ਸੋ ਇਸ ਕਰ ਕੇ ‘ਦੇਵ’ ਲਾ ਦੇਣਾ ਠੀਕ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਨੁਕਤਾ ਗ਼ਲਤ ਹੈ ਕਿ ਹਰਗੋਬਿੰਦ ਤੇ ਹਰਕ੍ਰਿਸ਼ਨ ਵਿਚ ਦੋ-ਦੋ ਲਫ਼ਜ਼ ਹਨ ਬਲਕਿ ਇਹ ਦੋਵੇਂ ਨਾਂ ਇਕ-ਇਕ ਲਫ਼ਜ਼ ਦੇ ਹਨ। ਦੂਜਾ, ਇਹ ਹਾਸੋ-ਹੀਣੀ ਦਲੀਲ ਹੈ ਕਿ ਜੇ ਸੱਤ (ਜਾਂ ਪੰਜ) ਗੁਰੂ ਸਾਹਿਬਾਨ ਦੇ ਨਾਂ ਨਾਲ ਦੋ ਲਫ਼ਜ਼ ਹਨ ਤਾਂ ਬਰਾਬਰਤਾ ਵਾਸਤੇ ਇਕ ਲਫ਼ਜ਼ ਪਾ ਦਿੱਤਾ ਜਾਏ। ਜੋ ਅਸਲ ਨਾਂ ਹੈ, ਉਹੀ ਕਿਉਂ ਨਾ ਰਹਿਣ ਦਿੱਤਾ ਜਾਏ ਤੇ ਨਾਂ ਬਦਲਿਆ ਜਾਂ ਵਿਗਾੜਿਆ ਕਿਉਂ ਜਾਵੇ।

ਇਕ ਹੋਰ ਸੱਜਣ ਨੇ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਵਿਚ ‘ਦੇਵ’ ਜਾਂ ‘ਦੇਉ’ ਲਫ਼ਜ਼ ਘਟੋ-ਘਟ 28 ਸਫ਼ਿਆਂ ’ਤੇ ਆਉਂਦਾ ਹੈ। ਇਨ੍ਹਾਂ ਵਿਚੋਂ ਕੁਝ ਜਗ੍ਹਾ ’ਤੇ ‘ਨਾਨਕ ਦੇਉ’ ਵੀ ਆਉਂਦਾ ਹੈ ਅਤੇ 1409 ਸਫ਼ੇ ’ਤੇ ‘ਜਪ੍ਹਉ ਜਿਨ ਅਰਜਨੁ ਦੇਵ ਗੁਰੁ…’ ਵੀ ਆਉਂਦਾ ਹੈ। ਜੇ ਗੁਰੂ ਗ੍ਰੰਥ ਸਾਹਿਬ ਵਿਚ ‘ਦੇਵ’ ਲਫ਼ਜ਼ ਮਿਲਦਾ ਹੈ ਤਾਂ ਗੁਰੂ ਸਾਹਿਬ ਦੇ ਨਾਂ ਦਾ ਹਿੱਸਾ ਹੀ ਮੰਨ ਲੈਣਾ ਚਾਹੀਦਾ ਹੈ। ਇਹ ਦਲੀਲ ਵੀ ਬੇ-ਮਾਅਨਾ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਦਾ ਨਾਂ ਸਾਰੇ ਸ਼ਬਦਾਂ ਦੇ ਆਖ਼ਰੀ ਹਿੱਸੇ ਵਿਚ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਪੰਜ ਕੂ ਹਾਰ ਵਾਰੀ "ਨਾਨਕ", ਪੰਜਾਹ-ਸੱਠ ਵਾਰੀ ਨਾਨਕੁ ਅਤੇ ਦੋ ਦਰਜਨ ਵਾਰੀ ਵਾਰੀ "ਨਾਨਕਿ" ਆਉਂਦਾ ਹੈ ਪਰ ‘ਦੇਉ’ ਲਫ਼ਜ਼ (ਦੇਵ ਨਹੀਂ) ਗੁਰੂ ਸਾਹਿਬ ਦੇ ਨਾਂ ਦੇ ਨੇੜੇ ਸ਼ਾਇਦ ਸਿਰਫ਼ 4-5 ਵਾਰ ਆਇਆ ਹੈ (ਸਫ਼ਾ 150, 430, 1102, 1305) ਤੇ ਸਫ਼ਾ 1358 ’ਤੇ ‘ਨਾਨਕ ਗੁਰਦੇਵ’ ਵੀ ਆਇਆ ਹੈ। ਆਓ, ਇਸ ਦਾ ਮਾਅਨਾ ਵਿਚਾਰੀਏ।

ਗੁਰੂ ਗ੍ਰੰਥ ਸਾਹਿਬ ’ਚ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਇਕ ਥਾਂ ‘ਨਾਨਕ ਰਾਮ’ ਤੇ ਇਕ ਥਾਂ ’ਤੇ ‘ਨਾਨਕ ਚੰਦ’ ਵੀ ਆਇਆ ਹੈ:ਸਿਖ੍ਹਾ ਸੰਤ ਨਾਮੁ ਭਜੁ, ਨਾਨਕ, ਰਾਮ ਰੰਗਿ, ਆਤਮ ਸਿਉ ਰਂਉ ॥(ਸਫ਼ਾ 1387)

ਇਸ ਉਪਰਲੀ ਤੁਕ ਵਿਚ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਪਿੱਛੇ ‘ਰਾਮ’ ਹੈ । ਹਾਲਾਂਕਿ ਨਾਨਕ ਤੋਂ ਮਗਰੋਂ ਫ਼ਿਕਰਾ ਟੁੱਟਦਾ ਹੈ ਤੇ ‘ਕਾਮਾ’ ਲੱਗਦਾ ਹੈ ਅਤੇ "ਰਾਮ ਰੰਗਿ ਆਤਮ ਸਿਉ ਰਂਉ" ਵੱਖਰਾ ਹਿੱਸਾ ਹੈ । ਕੋਈ ਭੋਲਾ ਬੰਦਾ ਇਸ ਤੁਕ ਦਾ ਮਾਅਨਾ ਨਾ ਸਮਝਦਾ ਹੋਇਆ, ਗੁਰੂ ਨਾਨਕ ਸਾਹਿਬ ਦਾ ਨਾਂ ‘ਨਾਨਕ ਰਾਮ’ ਲਿਖ ਸਕਦਾ ਹੈ।

ਪ੍ਰਥਮੇ ਨਾਨਕ ਚੰਦੁ, ਜਗਤ ਭਯੋ ਆਨੰਦੁ,ਤਾਰਨਿ ਮਨੁਖ੍ਹ ਜਨ ਕੀਅਉ ਪ੍ਰਗਾਸ ॥ (ਸਫ਼ਾ 1399)

ਉਪਰਲੀ ਤੁਕ ਤੋਂ ਕੋਈ ਬੇਸਮਝ ਸ਼ਖ਼ਸ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ‘ਚੰਦ’ ਲਿਖ ਦੇਵੇ ਤਾਂ ਇਸ ਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ। ਇਥੇ ‘ਚੰਦ’ ਦਾ ਮਾਅਨਾ ਇਹ ਹੈ ਕਿ ਗੁਰੂ ਨਾਨਕ ਸਾਹਿਬ ਦੁਨੀਆਂ ਵਿਚ ਚੰਨ-ਰੂਪ ਪ੍ਰਗਟ ਹੋਏ ਅਤੇ ਮਨੁੱਖਾਂ ਨੂੰ ਤਾਰਨ ਵਾਸਤੇ ਪ੍ਰਕਾਸ਼ ਕੀਤਾ।

ਹੁਣ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਦੇ ਨਾਂ ਨੇੜੇ ‘ਦੇਵ’ ਵਾਲੀਆਂ ਤੁਕਾਂ ਦਾ ਵਿਚਾਰ ਕਰੀਏ:

ਦੀਖਿਆ ਆਖਿ ਬੁਝਾਇਆ, ਸਿਫਤੀ ਸਚਿ ਸਮੇਉ ॥ਤਿਨ ਕਉ ਕਿਆ ਉਪਦੇਸੀਐ, ਜਿਨ ਗੁਰੂ, ਨਾਨਕ, ਦੇਉ ॥ (ਸਫ਼ਾ 150)

ਇਸ ਤੁਕ ਦਾ ਮਾਅਨਾ ਹੈ: "ਹੇ ਨਾਨਕ! ਜਿਨ੍ਹਾਂ ਦਾ ਗੁਰਦੇਵ ਹੈ (ਭਾਵ ਜਿਨ੍ਹਾਂ ਦੇ ਸਿਰ ’ਤੇ ਗੁਰਦੇਵ), ਜਿਨ੍ਹਾਂ ਨੂੰ (ਗੁਰੂ ਨੇ) ਸਿੱਖਿਆ ਦੇ ਕੇ ਗਿਆਨ ਦਿੱਤਾ ਹੈ ਤੇ ਸਿਫ਼ਤਿ-ਸਾਲਾਹ ਦੀ ਰਾਹੀਂ ਸੱਚ ਨਾਲ ਜੋੜਿਆ ਹੈ, ਉਨ੍ਹਾਂ ਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ ਰਹਿੰਦੀ। (ਭਾਵ ਪ੍ਰਭੂ ਦੇ ਨਾਮ ਵਿਚ ਜੁੜਨ ਦੀ ਸਿੱਖਿਆ ਤੋਂ ਉੱਚੀ ਹੋਰ ਕੋਈ ਸਿੱਖਿਆ ਨਹੀਂ ਹੈ)।" ਇਹ ਮਾਅਨੇ ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਕੀਤੇ ਹਨ। ਮੈਂ ਇਸ ਨੂੰ ਇੰਞ ਪੇਸ਼ ਕੀਤਾ ਸੀ, "ਜਿਨ੍ਹਾਂ ਨੂੰ ਗੁਰੂ ਸੂਝ ਦਿੰਦਾ ਹੈ, ਉਨ੍ਹਾਂ ਨੂੰ ਹੋਰ ਉਪਦੇਸ਼ ਦੀ ਲੋੜ ਨਹੀਂ ਰਹਿੰਦੀ। (ਭਾਵ ਪ੍ਰਭੂ ਦੇ ਨਾਮ ਵਿਚ ਜੁੜਨ ਦੀ ਸਿੱˆਖਿਆ ਤੋਂ ਉੱਚੀ ਹੋਰ ਕੋਈ ਸਿੱˆਖਿਆ ਨਹੀਂ ਹੈ)।" ਹਾਲਾਂਕਿ ਦੋਹਾਂ ਮਾਅਨਿਆਂ ਦਾ ਭਾਵ-ਅਰਥ ਇਕੋ ਹੀ ਹੈ। ਪਰ ਇਹ ਸਪਸ਼ਟ ਹੈ ਕਿ ਇਸ ਤੁਕ ਵਿਚ ‘ਦੇਉ’ ਗੁਰੂ ਨਾਨਕ ਸਾਹਿਬ ਦੇ ਨਾਂ ਦਾ ਪਿਛੇਤਰ ਨਹੀਂ ਹੈ। ਇਥੇ ‘ਦੇਉ’ ਗੁਰੂ ਨਾਨਕ ਸਾਹਿਬ ਨੂੰ ‘ਦੇਵ’ ਆਖਣ ਵਾਸਤੇ ਨਹੀਂ ਹੈ।

ਸੋ ਵਸੈ ਇਤੁ ਘਰਿ ਜਿਸੁ ਗੁਰੂ ਪੂਰਾ ਸੇਵ ॥ਅਬਿਚਲ ਨਗਰੀ, ਨਾਨਕ, ਦੇਵ ॥ (ਸਫ਼ਾ 430)

ਇਸ ਤੁਕ ਦਾ ਮਾਅਨਾ ਹੈ: ਹੇ ਨਾਨਕ ! ਪੂਰਾ ਗੁਰੂ ਜਿਸ ਮਨੁੱਖ ਨੂੰ ਪ੍ਰਭੂ ਦੀ ਸੇਵਾ-ਭਗਤੀ ਦੀ ਦਾਤ ਬਖ਼ਸ਼ਦਾ ਹੈ, ਉਹ ਇਸ (ਐਸੇ ਹਿਰਦੇ) ਘਰ ਵਿਚ ਵੱਸਦਾ ਰਹਿੰਦਾ ਹੈ, ਜੋ ਪ੍ਰਮਾਤਮਾ ਦੇ ਰਹਿਣ ਵਾਸਤੇ (ਵਿਕਾਰਾਂ ਵਿਚ) ਕਦੇ ਨਾ ਡੋਲਣ ਵਾਲੀ ਨਗਰੀ ਬਣ ਜਾਂਦਾ ਹੈ। ਇਸ ਤੁਕ ਵਿਚ ‘ਦੇਵ’ ਵਾਹਿਗੁਰੂ ਵਾਸਤੇ ਹੈ ਨਾ ਕਿ ਗੁਰੂ ਸਾਹਿਬ ਦੇ ਨਾਂ ਦਾ ਹਿੱਸਾ ।

ਬੋਹਿਥੁ, ਨਾਨਕ, ਦੇਉ ਗੁਰੂ, ਜਿਸੁ ਹਰਿ ਚੜਾਏ ਤਿਸੁ ਭਉਜਲੁ ਤਰਣਾ॥ (ਸਫ਼ਾ 1102)ਇਸ ਤੁਕ ਦਾ ਮਾਅਨਾ ਹੈ: ਹੇ ਨਾਨਕ! ਗੁਰਦੇਉ (ਰੂਹਾਨੀ) ਜਹਾਜ਼ ਹੈ, ਹਰੀ ਨੇ ਇਸ ਜਹਾਜ਼ ਵਿਚ ਜਿਸ ਨੂੰ ਬਿਠਾ ਦਿੱਤਾ ਹੈ, ਉਸ ਨੇ ਇਸ ਦੁਨੀਆਂ ਦੇ ਭਉ-ਸਾਗਰ ਨੂੰ ਤਰ ਲਿਆ ਹੈ । ਇਸ ਤੁਕ ਵਿਚ ਦੇਉ ‘ਗੁਰਦੇਉ’ ਦਾ ਹਿੱਸਾ ਹੈ, ਨਾ ਕਿ ਗੁਰੂ ਨਾਨਕ ਸਾਹਿਬ ਦੇ ਨਾਂ ਦਾ ਪਿਛੇਤਰ।

ਦਰਸਨ ਪਿਆਸ ਬਹੁਤੁ ਮਨਿ ਮੇਰੈ ॥ਮਿਲੁ, ਨਾਨਕ, ਦੇਵ ਜਗਤਗੁਰ ਕੇਰੈ ॥ (ਸਫ਼ਾ 1304)

ਇਸ ਤੁਕ ਦਾ ਮਾਅਨਾ ਹੈ: ਹੇ ਜਗਤ ਦੇ ਗੁਰਦੇਵ! ਮੇਰੇ ਮਨ ਵਿਚ ਤੇਰੇ ਦਰਸਨ ਦੀ ਬਹੁਤ ਪਿਆਸ ਹੈ, (ਮੈਨੂੰ) ਨਾਨਕ ਨੂੰ, ਮਿਲਾ। ਇਸ ਤੁਕ ਵਿਚ ਵੀ ‘ਦੇਵ’ ‘ਗੁਰਦੇਵ’ ਦਾ ਹਿੱਸਾ ਹੈ ਨਾ ਕਿ ਗੁਰੂ ਨਾਨਕ ਸਾਹਿਬ ਦੇ ਨਾਂ ਦਾ ਹਿੱਸਾ।

ਇੰਞ ਹੀ ਗੁਰੂ ਅਰਜਨ ਸਾਹਿਬ ਦੇ ਨਾਂ ਦੇ ਪਿੱਛੇ ਦੇਵ (ਸਫ਼ਾ 1409)ਵਾਲੀ ਤੁਕ :

ਜਪ੍ਹਉ ਜਿਨ੍‍ ਅਰਜਨ, ਦੇਵ ਗੁਰੂ, ਫਿਰਿ ਸੰਕਟ ਜੋਨਿ ਗਰਭ ਨ ਆਯਉ ॥ਇਸ ਤੁਕ ਦਾ ਮਾਅਨਾ ਹੈ: ਜਿਨ੍ਹਾਂ ਨੇ ਗੁਰਦੇਵ ਅਰਜਨ (ਸਾਹਿਬ) ਨੂੰ ਜਪਿਆ ਹੈ, ਉਹ ਗਰਭ-ਜੂਨ ਦੇ ਦੁੱਖਾਂ (ਦੇ ਡਰ) ਵਿਚ ਨਹੀਂ ਆਉਂਦੇ। ਇਥੇ ਵੀ ‘ਦੇਵ’ ‘ਗੁਰਦੇਵ’ ਦਾ ਹੀ ਹਿੱਸਾ ਹੈ, ਨਾ ਕਿ ਗੁਰੂ ਅਰਜਨ ਸਾਹਿਬ ਦੇ ਨਾਂ ਦਾ ਹਿੱਸਾ। ਹੁਣ ਇਸ ਤੋਂ ਇਲਾਵਾ ਵੀ ਗੁਰੂ ਗ੍ਰੰਥ ਸਾਹਿਬ ਵਿਚ ਤਕਰੀਬਨ 20 ਕੁ ਹੋਰ ਜਗਹ ’ਤੇ ‘ਦੇਵ’ ਜਾ ‘ਦੇਉ’ ਇਨ੍ਹਾਂ ਮਾਅਨਿਆਂ ਵਿਚ ਆਉਂਦਾ ਹੈ। ਇਹ ਸਫ਼ੇ ਹਨ: 108, 155, 405, 469, 479, 522, 694, 795-96, 871, 943, 1129, 1142, 1149, 1172, 1173, 1180, 1183, 1192, 1338, 1353, 1389 ਵਗੈਰਾ।

ਇਨ੍ਹਾਂ ਸਾਰੇ ਸਫ਼ਿਆਂ ’ਤੇ ‘ਦੇਵ ਅਤੇ ‘ਦੇਉ’ ਲਫ਼ਜ਼ਾਂ ਦਾ ਮਾਅਨਾ ਵਾਹਿਗੁਰੂ ਜਾਂ ਗੁਰਦੇਵ ਜਾਂ ਦੇਵਤਾ ਹੈ ਤੇ ਹੋਰ ਕੁਝ ਵੀ ਨਹੀਂ। ਮਿਸਾਲ ਵਜੋਂ :

ਗੁਰੂ ਜੈਸਾ ਨਾ ਹੀ ਕੋ ਦੇਵ॥ ਜਿਸੁ ਮਸਤਿਕ ਭਾਗੁ ਸੁ ਲਾਗਾ ਸੇਵ॥ (ਸਫ਼ਾ 1142)

ਹਰਿ ਸਿਮਰਤ ਕਿਛੁ ਚਾਖੁ ਨ ਜੋਹੈ॥ ਹਰਿ ਸਿਮਰਤ ਦੈਤ ਦੇਉ ਨ ਪੋਹੈ॥ (ਸਫ਼ਾ 1149)

ਰੰਗੁ ਲਾਗਾ ਅਤਿ ਲਾਲ ਦੇਵ॥ (ਸਫ਼ਾ 1180)

ਕਾਮੁ ਕ੍ਰੋਧੁ ਅਹੰਕਾਰੁ ਬਿਨਸੈ ਮਿਲੈ ਸਤਿਗੁਰ ਦੇਵ॥ਨਾਮੁ ਦ੍ਰਿੜੁ ਕਰਿ ਭਗਤਿ ਹਰਿ ਕੀ ਭਲੀ ਪ੍ਰਭੂ ਕੀ ਸੇਵ॥ (ਸਫ਼ਾ 405)

ਮਹਿਮਾ ਕਹੀ ਨ ਜਾਇ ਗੁਰ ਸਮਰਥ ਦੇਵ॥ਗੁਰ ਪਾਰਬ੍ਰਹਮ ਪਰਮੇਸੁਰ ਅਪਰੰਪਰ ਅਲਖ ਅਭੇਵ॥ (ਸਫ਼ਾ 522)

ਘਟਿ ਘਟਿ ਸੁੰਨ ਕਾ ਜਾਣੈ ਭੇਉ॥ ਆਦਿ ਪੁਰਖੁ ਨਿਰੰਜਨ ਦੇਉ॥ (ਸਫ਼ਾ 943)ਇਹ ਅਤੇ ਬਾਕੀ ਸਫ਼ਿਆਂ ਵਿਚ ਜਿਥੇ ਵੀ ‘ਦੇਵ’ ਜਾਂ ‘ਦੇਉ’ ਆਇਆ ਹੈ, ਉਹ ਦੇਵਤਾ, ਗੁਰਦੇਵ, ਵਾਹਿਗੁਰੂ ਦੇ ਮਾਅਨਿਆਂ ਵਿਚ ਹੀ ਆਇਆ ਹੈ, ਨਾ ਕਿ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਹਿੱˆਸੇ ਵਜੋਂ।

ਗੁਰੂ ਗ੍ਰੰਥ ਸਾਹਿਬ ਵਿਚ ‘ਸੱਤਾ ਤੇ ਬਲਵੰਡ ਦੀ ਵਾਰ’ ‘ਭੱਟਾਂ ਦੇ ਸ੍ਵੈਯੈ’ ਵਿਚ ਵੀ ਕਿਸੇ ਥਾਂ ਵੀ, ਕਿਸੇ ਵੀ ਗੁਰੂ ਦੇ ਨਾਂ ਨਾਲ ਵੀ, "ਦੇਵ" ਨਹੀਂ ਲਾਇਆ ਹੋਇਆ। ਗੁਰੂ ਗ੍ਰੰਥ ਸਾਹਿਬ ਵਿਚਲੀ ਇਸ ਭੱਟਾਂ ਦੀ ਬਾਣੀ ਨੂੰ ਤਾਂ ਗੁਰੂ ਅਰਜਨ ਸਾਹਿਬ ਨੇ ਖ਼ੁਦ ਮਨਜ਼ੂਰੀ ਦਿੱਤੀ ਸੀ।

ਗੁਰੂ ਨਾਨਕ ਸਾਹਿਬ ਦੀ ਤਵਾਰੀਖ਼ ਨੂੰ ਪੇਸ਼ ਕਰਨ ਵਾਲੀਆਂ ਮੁੱਖ ਜਨਮਸਾਖੀਆਂ ਇਹ ਹਨ:

1. ਵਲਾਇਤ ਵਾਲੀ ਜਨਮਸਾਖੀ

2. ਮਿਹਰਬਾਨ ਵਾਲੀ ਜਨਮਸਾਖੀ

3. ਭਾਈ ਬਾਲੇ ਵਾਲੀ ਜਨਮਸਾਖੀ

4. ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਂਦੀ ਜਨਮਸਾਖੀ

5. ਪੁਰਾਤਨ ਜਨਮਸਾਖੀ

ਇਨ੍ਹਾਂ ਵਿਚੋਂ ਕਿਸੇ ਦੇ ਲਿਖਾਰੀ ਨੇ ਵੀ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ‘ਦੇਵ’ ਨਹੀਂ ਲਿਖਿਆ। ਇਹ ਕਿਤਾਬਾਂ ਸਿੱਖ ਤਵਾਰੀਖ਼ ਦੀਆਂ ਸਭ ਤੋਂ ਪੁਰਾਣੀਆਂ ਕਿਤਾਬਾਂ ਮੰਨੀਆਂ ਜਾਂਦੀਆਂ ਹਨ। ਜੋ ਅਰਦਾਸ ਅਜ ਕਲ੍ਹ ਆਮ ਚਲਦੀ ਹੈ ਤੇ ਸ਼੍ਰੋਮਣੀ ਕਮੇਟੀ ਵੱਲੋਂ ਛਪੀ ‘ਰਹਿਤ ਮਰਿਆਦਾ’ ਵਿਚ ਵੀ ਸ਼ਾਮਿਲ ਹੈ। ਇਸ ਵਿਚ ਵੀ ਗੁਰੂ ਨਾਨਕ ਸਾਹਿਬ ਜਾਂ ਦੂਜੇ ਤੇ ਪੰਜਵੇਂ ਨਾਨਕ ਨਾਲ ‘ਦੇਵ’ ਨਹੀਂ ਲਾਇਆ ਗਿਆ:

ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਏ ॥ਫਿਰ ਅੰਗਦ ਗੁਰ ਤੇ ਅਮਰ ਦਾਸ ਰਾਮ ਦਾਸੈ ਹੋਈਂ ਸਹਾਇ ॥ਅਰਜਨ ਹਰਿਗੋਬਿੰਦ ਨੌ ਸਿਮਰੋ ਸ੍ਰੀ ਹਰਿ ਰਾਇ ॥....

ਬਚਿਤ੍ਰ ਨਾਟਕ ਦੇ ਲਿਖਾਰੀ (ਇਹ ਲਿਖਾਰੀ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਹਨ) ਨੇ ਵੀ ਨਾਨਕ ਸਾਹਿਬ ਦੇ ਨਾਂ ਨਾਲ ‘ਦੇਵ’ ਨਹੀਂ ਬਲਕਿ ‘ਰਾਇ’ ਲਿਖਿਆ ਹੈ:

ਤਿਨ ਬੇਦੀਯਨ ਕੀ ਕੁਲ ਬਿਖੇ ਪ੍ਰਗਟੇ ਨਾਨਕ ਰਾਇ॥ਹਾਲਾਂ ਕਿ ਇਥੇ ‘ਰਾਇ’ ਤੋਂ ਭਾਵ ਬਾਦਸ਼ਾਹ, ਰੂਹਾਨੀ ਪਾਤਿਸ਼ਾਹ ਹੈ, ਨਾ ਕਿ ਇਹ ਗੁਰੂ ਜੀ ਦਾ ਨਾਂ ‘ਨਾਨਕ ਰਾਇ’ ਹੈ।

ਜਨਸਾਖੀਆਂ ਤੋਂ ਮਗਰੋਂ ਪੰਜਾਬੀ ਵਿਚ ਜਿੰਨੀਆਂ ਵੀ ਵਾਰਾਂ ਗੁਰੂ ਸਾਹਿਬ ਬਾਰੇ ਲਿਖੀਆਂ ਗਈਆਂ ਸਨ, ਉਨ੍ਹਾਂ ਵਿਚੋਂ ਮੁੱਖ ਹਨ :ਰਾਮਕਲੀ ਦੀ ਵਾਰ (ਸੱਤਾ ਤੇ ਬਲਵੰਡ)

ਵਾਰ ਬਾਬੇ ਨਾਨਕ ਜੀ ਦੀ (ਭਾਈ ਗੁਰਦਾਸ)

ਕੜਖੇ ਪਾਤਸ਼ਾਹ ਦਸਵੇਂ ਕੇ (ਸੈਣ ਸਿੰਘ)

ਪਉੜੀਆਂ ਗੁਰੂ ਗੋਬਿੰਦ ਸਿੰਘ ਜੀ ਕੀਆਂ (ਮੀਰ ਮੁਸ਼ਕੀ ਤੇ ਛਬੀਲਾ)

ਜੁਧ ਗੁਰੂ ਗੋਬਿੰਦ ਸਿੰਘ ਜੀ ਕਾ (ਅਣੀ ਰਾਇ)

ਵਾਰ ਪਾਤਸ਼ਾਹੀ ਦਸਵੀਂ ਕੀ (ਅਗਿਆਤ)

ਵਾਰ ਭੇੜੇ ਕੀ ਪਾਤਸ਼ਾਹੀ ਦਸ (ਅਗਿਆਤ)

ਵਾਰ ਭੰਗਾਣੀ ਕੀ (ਅਗਿਆਤ)

ਜੁੱਧ-ਚਰਿਤ੍ਰ ਗੁਰੂ ਗੋਬਿੰਦ ਸਿੰਘ ਜੀ ਕਾ (ਵੀਰ ਸਿੰਘ ਬੱਲ)

ਵਾਰ ਅੰਮ੍ਰਿਤਸਰ ਕੀ (ਦਰਸ਼ਨ ਭਗਤ)

ਵਾਰ ਸਰਬ ਲੋਹ ਕੀ (ਅਗਿਆਤ)ਵਾਰ ਕਲਿਆਨ ਕੀ (ਖ਼ੁਸ਼ਹਾਲ ਚੰਦ)

ਇਨ੍ਹਾਂ ਵਾਰਾਂ ਵਿਚ ਜਿੱਥੇ ਕਿਤੇ ਵੀ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਜਾਂ ਗੁਰੂ ਅਰਜਨ ਸਾਹਿਬ ਦਾ ਨਾਂ ਆਇਆ ਹੈ, ਉਥੇ ਗੁਰੂ ਸਾਹਿਬ ਦੇ ਨਾਂ ਨਾਲ ‘ਦੇਵ’ ਨਹੀਂ ਆਇਆ ।

ਭਾਈ ਗੁਰਦਾਸ ਦੀਆਂ ਵਾਰਾਂ ਵਿਚ ਵੀ ਕਈ ਜਗ੍ਹਾ ਲਫ਼ਜ਼ ‘ਦੇਉ’ ਆਇਆ ਹੈ। ਵਾਰ 3 (ਪਉੜੀ 2, ਪਉੜੀ 12), ਵਾਰ 13 (ਪਉੜੀ 25), ਵਾਰ 15 (ਪਉੜੀ 2), ਵਾਰ 24 (ਪਉੜੀ 1), ਵਾਰ 24 (ਪਉੜੀ 25), ਵਾਰ 28 (ਪਉੜੀ 11), ਵਾਰ 38 (ਪਉੜੀ 20), ਵਗੈਰਾ। ਹਾਲਾਂਕਿ ਪਹਿਲੀ ਵਾਰ ਪੂਰੀ ਦੀ ਪੂਰੀ ਗੁਰੂ ਨਾਨਕ ਸਾਹਿਬ ਬਾਰੇ ਹੈ ਤੇ ਉਥੇ ਕਿਤੇ ਵੀ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ‘ਦੇਵ’ ਨਹੀਂ ਲੱਗਾ ਹੋਇਆ। ਉੱਪਰ ਜ਼ਿਕਰ ਕੀਤੀਆਂ 8 ਪਉੜੀਆਂ ਵਿਚ ਭਾਈ ਗੁਰਦਾਸ ਨੇ ‘ਦੇਉ’ ਜਾਂ ‘ਦੇਵ’ ਲਫ਼ਜ਼ ਵਰਤਿਆ ਹੈ। ਇਨ੍ਹਾਂ ਵਿਚੋਂ ਚਾਰ ਜਗ੍ਹਾ ’ਤੇ ਦੇਉ ਦਾ ਮਾਅਨਾ ਹੈ: ਪਰਕਾਸ਼ ਰੂਪ (ਵਾਰ 13, ਪਉੜੀ 25; ਵਾਰ 15, ਪਉੜੀ 2; ਵਾਰ 24 ਪਉੜੀ 25; ਵਾਰ 38, ਪਉੜੀ 20)। ਵਾਰ 28 ਦੀ ਪਉੜੀ 11 ਵਿਚ ‘ਦੇਵ’ ਦਾ ਮਾਅਨਾ ਦੇਵਤਾ ਹੈ। ਵਾਰ 24 ਪਉੜੀ ਪਹਿਲੀ ਵਿਚ ‘ਦੇਉ ਜਪਾਇਆ’ ਦਾ ਮਾਅਨਾ ਹੈ: ਗੁਰੂ ਸਾਹਿਬ ਨੇ ਰੱਬ ਦੇ ਨਾਂ ਦਾ ਜਾਪ ਕਰਵਾਇਆ। ਵਾਰ 3 ਪਉੜੀ, 12 ਵਿਚ ‘ਦੇਉ ਗੁਰਾਂ ਗਰ’ ਵਿਚ ਦੇਉ ਗੁਰ ਦਾ ਪਿਛੇਤਰ ਹੈ ਤੇ ਇਸ ਦਾ ਮਾਅਨਾ ‘ਗੁਰਾਂ ਦਾ ਗੁਰਦੇਵ’ ਬਣਦਾ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਭਾਈ ਗੁਰਦਾਸ ਨੇ ਵਾਰ ਬਾਬੇ ਨਾਨਕ ਕੀ (ਵਾਰ ਪਹਿਲੀ) ਵਿਚ ਪਉੜੀ 23 ਤੋਂ ਪਉੜੀ 45 ਤਕ ਗੁਰੂ ਨਾਨਕ ਸਾਹਿਬ ਦੀ ਜੀਵਨੀ, 45 ਤੋਂ 48 ਪਉੜੀਆਂ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਸਾਹਿਬ ਤੇ ਗੁਰੂ ਹਰਿਗੋਬਿੰਦ ਸਾਹਿਬ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਇਨ੍ਹਾਂ 26 ਪਉੜੀਆਂ ਵਿਚ ਕਿਤੇ ਵੀ ਗੁਰੂ ਸਾਹਿਬ ਦੇ ਨਾਂ ਨਾਲ ‘ਦੇਵ’ ਨਹੀਂ ਲਿਖਿਆ।‘

ਭੱਟ ਵਹੀਆਂ’ ਤੇ ‘ਪਾਂਡਾ ਵਹੀਆਂ’ ਤਾਂ ਗੁਰੂ ਸਾਹਿਬ ਦੇ ਵੇਲੇ ਦੀਆਂ ਲਿਖੀਆਂ ਹੋਈਆਂ ਹਨ। ਉਨ੍ਹਾਂ ਵਿਚ ‘ਦੇਵ’ ਸ਼ਬਦ ਨਹੀਂ ਲਿਖਿਆ ਹੋਇਆ। ਸੈਨਾਪਤੀ, ਕੋਇਰ ਸਿੰਘ, ਕੇਸਰ ਸਿੰਘ ਛਿੱਬਰ, ਸ੍ਵਰੂਪ ਸਿੰਘ ਕੌਸ਼ਿਸ਼, ਰਤਨ ਸਿੰਘ ਭੰਗੂ, ਸੁਖਬਾਸੀ ਰਾਮ ਬੇਦੀ ਅਤੇ ਹੋਰ ਲੇਖਕ, ਜਿਨ੍ਹਾਂ ਅਠਾਰਵੀ ਤੇ ਉੱਨੀਵੀਂ ਸਦੀ ਵਿਚ ਸਿਖ ਤਵਾਰੀਖ਼ ਲਿਖੀ, ਉਨ੍ਹਾਂ ਨੇ ਕਿਸੇ ਗੁਰੂ ਸਾਹਿਬ ਦੇ ਨਾਂ ਨਾਲ ‘ਦੇਵ’ ਨਹੀਂ ਲਾਇਆ ਅਤੇ ਗੁਰੂ ਸਾਹਿਬ ਦਾ ਅਸਲ ਨਾਂ (ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਰਜਨ) ਹੀ ਲਿਖਿਆ। ਵੀਹਵੀਂ ਸਦੀ ਵਿਚ "ਦੇਵ" ਲਾਉਣ ਦੀ ਇਹ ਗ਼ਲਤੀ ਐਨੀ ਕਬੂਲ ਹੋਈ ਕਿ ਭੋਲੇ ਸਿੱਖ ਇਸ ਨੂੰ ਹੀ ਠੀਕ ਸਮਝਣ ਲਗ ਪਏ। ਉਂਞ ਸਾਡੀ ਕੌਮ ਦੇ ਲੇਖਕਾਂ ਦੀ ਇਹ ‘ਸਿਫ਼ਤ’ ਹੈ ਕਿ ਅੱਖਾਂ ਮੀਟ ਕੇ ਮੱਖੀ ’ਤੇ ਮੱਖੀ ਮਾਰੀ ਜਾਣਗੇ ਪਰ ਜਦੋਂ ਕੋਈ ਗ਼ਲਤੀ ਵੱਲ ਇਸ਼ਾਰਾ ਕਰੇਗਾ ਤਾਂ ਆਖ ਦੇਣਗੇ: "ਛੱਡੋ ਪਰਾਂ!" "ਤਾਂ ਕੀ ਹੈ?" "ਹੁਣ ਤਾਂ ਬਹੁਤ ਕਿਤਾਬਾਂ ਵਿਚ ਆ ਚੁੱਕਾ ਹੈ", ਵਗੈਰਾ... ਧੰਨ ਸਿੱਖੀ!!!ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਦੇਵ ਦੀ ਬਹੁਤੀ ਬੀਮਾਰੀ 1972 ਤੋਂ ਮਗਰੋਂ ਸ਼ੁਰੂ ਹੋਈ ਸੀ। 1969 ਵਿਚ ਗੁਰੂ ਨਾਨਕ ਸਾਹਿਬ ਦੇ ਨਾਂ ’ਤੇ ‘ਗੁਰੂ ਨਾਨਕ ਯੂਨੀਵਰਸਿਟੀ’ ਬਣਾਈ ਗਈ ਸੀ। ਇਹ ਯੂਨੀਵਰਸਿਟੀ ਅਕਾਲੀ ਦਲ ਦੀ ਸਰਕਾਰ ਨੇ ਬਣਾਈ ਸੀ। 1972 ਵਿਚ (ਅ)ਗਿਆਨੀ ਜ਼ੈਲ ਸਿੰਘ ਪੰਜਾਬ ਦਾ ਚੀਫ਼ ਮਨਿਸਟਰ ਬਣ ਗਿਆ। ਉਹ ਇਕ ਅਨਪੜ੍ਹ (ਜਾਂ ਅੱਧਪੜ੍ਹ) ਬੰਦਾ ਸੀ। ਅਚਾਣਕ ਉਸ ਦੇ ਦਿਮਾਗ਼ ਵਿਚ ਆ ਗਿਆ ਕਿ ਕੁ

ਝ ਲੋਕ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ‘ਦੇਵ’ ਲਿਖਦੇ ਹਨ ਤੇ ਯੂਨੀਵਰਸਿਟੀ ਦਾ ਨਾਂ ਵੀ ‘ਗੁਰੂ ਨਾਨਕ ਦੇਵ ਯੂਨੀਵਰਸਿਟੀ’ ਕਰ ਦੇਣਾ ਚਾਹੀਦਾ ਹੈ। ਉਸ ਨੇ ਪਹਿਲਾ ਕੰਮ ਇਹੀ ਕੀਤਾ। ਨਤੀਜਾ ਇਹ ਹੋਇਆ ਕਿ ਉਸ ਦੇ ਰਾਜ ਦੌਰਾਨ ਗੁਰੂ ਨਾਨਕ ਸਾਹਿਬ ਨੂੰ ਹਰ ਥਾਂ ਦੇਵ ਲਿਖਿਆ ਜਾਣ ਲਗ ਪਿਆ। (ਉਸ ਅਨਪੜ੍ਹ ਸ਼ਖ਼ਸ ਨੇ ਤਾਂ ਰੂਪੜ ਸ਼ਹਿਰ ਨੂੰ ਵੀ ‘ਰੋ ਪੜ’ ਸਮਝ ਕੇ ਇਸ ਦਾ ਨਾਂ ‘ਰੂਪਨਗਰ’ ਕਰਵਾ ਦਿਤਾ ਸੀ। ਅਜਿਹੇ ਅਹਿਮਕ ਲੋਕਾਂ ਦੀਆਂ ਯਭਲੀਆਂ ਨਾਲ ਇੰਞ ਹੀ ਤਵਾਰੀਖ਼ਾਂ ਵਿਗੜਿਆ ਕਰਦੀਆਂ ਹਨ)।

ਇਸ ਮਗਰੋਂ ਬਾਦਲ ਦੀ ਸਰਕਾਰ ਨੇ ਵੀ ਇਸ ਯਭਲੀ ਦੇ ਅਸਰ ਹੇਠਾਂ ਬਠਿੰਡਾ ਦੇ ਥਰਮਲ ਪਲਾਂਟ ਦਾ ਨਾਂ ਬਦਲ ਕੇ ‘ਗੁਰੂ ਨਾਨਕ ਦੇਵ ਥਰਮਲ ਪਲਾਂਟ’ ਕਰ ਦਿਤਾ। ਇੰਞ ਹੀ 2004 ਵਿਚ ਗੁਰੂ ਅੰਗਦ ਸਾਹਿਬ ਦਾ ਨਾਂ ਵੀ ਅੱਧਪੜ੍ਹ ਚੌਧਰੀਆਂ ਨੇ ਹੀ ਵਿਗਾੜ ਕੇ ‘ਗੁਰੂ ਅੰਗਦ ਦੇਵ’ ਬਣਾ ਛੱਡਿਆ ਸੀ। ਗੁਰਬਾਣੀ ਦਾ ਫ਼ੁਰਮਾਨ ਹੈ:ਅੰਧਾ ਆਗੂ ਜੇ ਥੀਐ, ਕਿਉ ਪਾਧਰੁ ਜਾਣੈ॥ਆਪ ਮੁਸੈ ਮਤਿ ਹੋਛੀਐ, ਕਿਉ ਰਾਹੁ ਪਛਾਣੈ॥ (ਗੁਰੂ ਗ੍ਰੰਥ ਸਾਹਿਬ, ਸਫ਼ਾ 767)

Let us discuss.

Link to comment
Share on other sites

Let me attempt to explain this in some detail. Please bear with me.

ਪਰ ਇਹ ਗ਼ਲਤ ਰੀਤ ਅਜਿਹੀ ਚੱਲੀ ਕਿ ‘ਸ੍ਰੀ’ ਦੀ ਵਰਤੋਂ ਵਾਂਗ ‘ਦੇਵ’ ਵੀ ਸਿੱਖਾਂ ਵਿਚ ਵੜਦਾ ਤੇ ਮਨਜ਼ੂਰ ਹੁੰਦਾ ਚਲਾ ਗਿਆ |

First of all, what a hypocrit. He himself keeps on saying "ਗੁਰੂ ਨਾਨਕ ਸਾਹਿਬ", "ਗੁਰੂ ਅੰਗਦ ਸਾਹਿਬ" and "ਗੁਰੂ ਅਰਜਨ ਸਾਹਿਬ".

The key word there is what? "ਸਾਹਿਬ".

Why is he adding Sahib? Is it written anywhere in Guru Granth Sahib Jee? is Guru Nanak SAHIB written? Nope. Then if he can add the word Sahib out of respect, then why can't someone else add the word Sri (or Shri) or Maharaj, etc? Purely hypocritical on Dilgeer's part.

You see the trend, this whole "Guru Granth Da Panth". Once you start basing every little thing on Guru Granth Sahib Jee, then you might as well change more than 75% of Sikhi today.

That's what they want to do. They want to limit your mind to Guru Granth Sahib Jee and not have you read anything else.

However in this case, it seems like Dilgeer can't even read Guru Granth Sahib himself properly, let alone understand it.

Now before going into it, here is some background. It's a very simple concept.

When Guru Sahibs would go around for parchaar (far and wide), they would adjust their parchaar based on the type of people they were intereacting and communicating with. The way they would speak would change as the congregation changed. Guru Sahibs spoke many different languages and within those languages are common words. And within each individual languages are different way of pronouncing words based on ones upbringing and lineage/ancesttry. For example, within Punjabi, Hindi and Urdu are many very commonly shared words, and sometimes they are pronounced slightly different depending on which language you speak. Also, within individual languages there are different pronounciations of specific words. For example, let's take the Punjabi language. You must have in your life at one point heard someone speaking Punjabi slightly different than yourself and pronounce common words slightly different than yourself as well. Well that is most likely because they are from a different area, a different upbringing, or a different caste. Yes I said it. Caste. Even though we don't "believe" in it, it still does make a big difference in one's upbringing and one's experience through family traditions and lifestyle. From how we speak, dress, eat, etc. It all gets affected with caste/lineage.

Now, Guru Granth Sahib Jee is the best example of all of this.

There is Gurdev, Gurdeo, Dev, Deo, Sev and Seo. It all just depends on where you come from and how you are raised. They are just slight differences but mean the same thing.

Let us examine closely what Dilgeer said, he is writing alot at once and it can really confuse the reader.

In the first half of his article he keeps on pulling out Gurbani tuks and keeps on trying to show where commas or bishraams go. By doing this he sneakily misinterprets lines on purpose.

One prime example:

ਜਪ੍ਹਉ ਜਿਨ੍‍ ਅਰਜਨ, ਦੇਵ ਗੁਰੂ, ਫਿਰਿ ਸੰਕਟ ਜੋਨਿ ਗਰਭ ਨ ਆਯਉ ॥ਇਸ ਤੁਕ ਦਾ ਮਾਅਨਾ ਹੈ: ਜਿਨ੍ਹਾਂ ਨੇ ਗੁਰਦੇਵ ਅਰਜਨ (ਸਾਹਿਬ) ਨੂੰ ਜਪਿਆ ਹੈ, ਉਹ ਗਰਭ-ਜੂਨ ਦੇ ਦੁੱਖਾਂ (ਦੇ ਡਰ) ਵਿਚ ਨਹੀਂ ਆਉਂਦੇ। ਇਥੇ ਵੀ ‘ਦੇਵ’ ‘ਗੁਰਦੇਵ’ ਦਾ ਹੀ ਹਿੱਸਾ ਹੈ, ਨਾ ਕਿ ਗੁਰੂ ਅਰਜਨ ਸਾਹਿਬ ਦੇ ਨਾਂ ਦਾ ਹਿੱਸਾ।

(2 side notes.

1. Notice how he puts Sahib in brackets in an attempt to show his respect.

2. See how he is putting in his atheist views by stating this ਉਹ ਗਰਭ-ਜੂਨ ਦੇ ਦੁੱਖਾਂ (ਦੇ ਡਰ) ਵਿਚ ਨਹੀਂ ਆਉਂਦੇ। He made the translation garabh-joon dukh to the fear of death/reincarnation. Typical missionary mindset as they don't believe in reincarnation or any type of mystical concept.)

So, in that line, look at how he purposefully misinterprets and mistranslates it. He says that the "Dev" after Arjan goes with "Guru" which is after Dev. Are you kidding me? I'm pretty sure if the writer wanted to call Guru Arjun-Dev Jee "Gurdev", then he would have just done so. Let's stop making up silly theories.

And so we are talking about the writer. Who is the writer?

Bhatt Mathuraa. And what did all of the Bhatt's do? They praised the Guru's. Bhatt Mathuraa is praising Arjan-Dev who is Guru. I think it's absolutely ridiculous for Dilgeer to say that Dev with Gur AFTER IT means Gurdev and that "Dev" is with Gurdev and not with Guru Arjan-Dev Jee's name.

ਦੀਖਿਆ ਆਖਿ ਬੁਝਾਇਆ, ਸਿਫਤੀ ਸਚਿ ਸਮੇਉ ॥ਤਿਨ ਕਉ ਕਿਆ ਉਪਦੇਸੀਐ, ਜਿਨ ਗੁਰੂ, ਨਾਨਕ, ਦੇਉ ॥ (ਸਫ਼ਾ 150)

ਇਸ ਤੁਕ ਦਾ ਮਾਅਨਾ ਹੈ: "ਹੇ ਨਾਨਕ! ਜਿਨ੍ਹਾਂ ਦਾ ਗੁਰਦੇਵ ਹੈ (ਭਾਵ ਜਿਨ੍ਹਾਂ ਦੇ ਸਿਰ ’ਤੇ ਗੁਰਦੇਵ), ਜਿਨ੍ਹਾਂ ਨੂੰ (ਗੁਰੂ ਨੇ) ਸਿੱਖਿਆ ਦੇ ਕੇ ਗਿਆਨ ਦਿੱਤਾ ਹੈ ਤੇ ਸਿਫ਼ਤਿ-ਸਾਲਾਹ ਦੀ ਰਾਹੀਂ ਸੱਚ ਨਾਲ ਜੋੜਿਆ ਹੈ, ਉਨ੍ਹਾਂ ਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ ਰਹਿੰਦੀ। (ਭਾਵ ਪ੍ਰਭੂ ਦੇ ਨਾਮ ਵਿਚ ਜੁੜਨ ਦੀ ਸਿੱਖਿਆ ਤੋਂ ਉੱਚੀ ਹੋਰ ਕੋਈ ਸਿੱਖਿਆ ਨਹੀਂ ਹੈ)।

Dilgeer stretches things so far just to try and prove his point that it makes him look silly.

So now for this line he again makes the word Nanak alone and has Guru separate and ਦੇਉ separate. That's just stretching it. Same as the last example. That somehow "Guru" is going to skip the word Nanak to attach to ਦੇਉ in order to mean ਗੁਰਦੇਵ.

Who wrote this line? Guru Angad Dev Jee. And it is very clear that Guru Angad Dev Jee is praising Guru Nanak Dev Jee in this line. Dilgeer is really just stretching things to try and prove his point.

There are other examples of the Guru's praising Guru Nanak Dev Jee and the path which he started.

Here are just some examples:

http://sikhitothemax.com/page.asp?ShabadID=3954

http://sikhitothemax.com/page.asp?ShabadID=4232

ਗੁਰੂ ਗ੍ਰੰਥ ਸਾਹਿਬ ਵਿਚ ‘ਸੱਤਾ ਤੇ ਬਲਵੰਡ ਦੀ ਵਾਰ’ ‘ਭੱਟਾਂ ਦੇ ਸ੍ਵੈਯੈ’ ਵਿਚ ਵੀ ਕਿਸੇ ਥਾਂ ਵੀ, ਕਿਸੇ ਵੀ ਗੁਰੂ ਦੇ ਨਾਂ ਨਾਲ ਵੀ, "ਦੇਵ" ਨਹੀਂ ਲਾਇਆ ਹੋਇਆ

If you want to go with that philosophy, then how about Guru Amar?

Right? Not Guru AmarDaas. Why not? Many times Guru AmarDaas is referred to as "Amar" in Guru Granth Sahib Jee. Read all of Bhatta-Dey-Saveyey, Bhai Gurdaas Jee Vaars and you will see.

Now watch, one of the biggest lies in this article. Just by this next point you will realise how much Dilgeer is twisting things for his own agenda.

ਵਾਰ ਬਾਬੇ ਨਾਨਕ ਜੀ ਦੀ (ਭਾਈ ਗੁਰਦਾਸ) ......

ਇਨ੍ਹਾਂ ਵਾਰਾਂ ਵਿਚ ਜਿੱਥੇ ਕਿਤੇ ਵੀ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਜਾਂ ਗੁਰੂ ਅਰਜਨ ਸਾਹਿਬ ਦਾ ਨਾਂ ਆਇਆ ਹੈ, ਉਥੇ ਗੁਰੂ ਸਾਹਿਬ ਦੇ ਨਾਂ ਨਾਲ ‘ਦੇਵ’ ਨਹੀਂ ਆਇਆ ।

ਭਾਈ ਗੁਰਦਾਸ ਦੀਆਂ ਵਾਰਾਂ ਵਿਚ ਵੀ ਕਈ ਜਗ੍ਹਾ ਲਫ਼ਜ਼ ‘ਦੇਉ’ ਆਇਆ ਹੈ।

He keeps on pointing out that it's ' ਦੇਉ ' and not ' ਦੇਵ ' written. In this article this is one of his main tactics. But as I pointed out earlier....ALOT of the time, Dev and Deo are the same thing....Gurdev and Gurdeo are the same thing and Sev and Seo are the same thing.

Don't get fooled by Dilgeer.

And what about Bhai Gurdaas Jee's Vaars?


They make it FULLY CLEAR that it is Guru Nanak DEV Jee.

http://sikhitothemax.com/page.asp?ShabadID=6409

http://sikhitothemax.com/page.asp?ShabadID=6411

http://sikhitothemax.com/page.asp?ShabadID=5621

http://sikhitothemax.com/page.asp?ShabadID=5855

http://sikhitothemax.com/page.asp?ShabadID=5983

http://sikhitothemax.com/page.asp?ShabadID=6067

http://sikhitothemax.com/page.asp?ShabadID=6090


http://sikhitothemax.com/page.asp?ShabadID=5611

http://sikhitothemax.com/page.asp?ShabadID=6482

ਉੱਪਰ ਜ਼ਿਕਰ ਕੀਤੀਆਂ 8 ਪਉੜੀਆਂ ਵਿਚ ਭਾਈ ਗੁਰਦਾਸ ਨੇ ‘ਦੇਉ’ ਜਾਂ ‘ਦੇਵ’ ਲਫ਼ਜ਼ ਵਰਤਿਆ ਹੈ। ਇਨ੍ਹਾਂ ਵਿਚੋਂ ਚਾਰ ਜਗ੍ਹਾ ’ਤੇ ਦੇਉ ਦਾ ਮਾਅਨਾ ਹੈ: ਪਰਕਾਸ਼ ਰੂਪ (ਵਾਰ 13, ਪਉੜੀ 25; ਵਾਰ 15, ਪਉੜੀ 2; ਵਾਰ 24 ਪਉੜੀ 25; ਵਾਰ 38, ਪਉੜੀ 20)। ਵਾਰ 28 ਦੀ ਪਉੜੀ 11 ਵਿਚ ‘ਦੇਵ’ ਦਾ ਮਾਅਨਾ ਦੇਵਤਾ ਹੈ। ਵਾਰ 24 ਪਉੜੀ ਪਹਿਲੀ ਵਿਚ ‘ਦੇਉ ਜਪਾਇਆ’ ਦਾ ਮਾਅਨਾ ਹੈ: ਗੁਰੂ ਸਾਹਿਬ ਨੇ ਰੱਬ ਦੇ ਨਾਂ ਦਾ ਜਾਪ ਕਰਵਾਇਆ।

These two Shabads TOTALLY prove the above theory wrong. Oh look, now he's talking about doing ਨਾਂ ਦਾ ਜਾਪ just to try and prove his point when everyone knows that the missionaries don't actually believe in Naam Simran/Abhiaas.

http://sikhitothemax.com/page.asp?ShabadID=6067

http://sikhitothemax.com/page.asp?ShabadID=4739

What are you going to believe from someone who says the following in his article:

ਇਨ੍ਹਾਂ ਵਿਚੋਂ ਕਿਸੇ ਦੇ ਲਿਖਾਰੀ ਨੇ ਵੀ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ‘ਦੇਵ’ ਨਹੀਂ ਲਿਖਿਆ। ਇਹ ਕਿਤਾਬਾਂ ਸਿੱਖ ਤਵਾਰੀਖ਼ ਦੀਆਂ ਸਭ ਤੋਂ ਪੁਰਾਣੀਆਂ ਕਿਤਾਬਾਂ ਮੰਨੀਆਂ ਜਾਂਦੀਆਂ ਹਨ। ਜੋ ਅਰਦਾਸ ਅਜ ਕਲ੍ਹ ਆਮ ਚਲਦੀ ਹੈ ਤੇ ਸ਼੍ਰੋਮਣੀ ਕਮੇਟੀ ਵੱਲੋਂ ਛਪੀ ‘ਰਹਿਤ ਮਰਿਆਦਾ’ ਵਿਚ ਵੀ ਸ਼ਾਮਿਲ ਹੈ। ਇਸ ਵਿਚ ਵੀ ਗੁਰੂ ਨਾਨਕ ਸਾਹਿਬ ਜਾਂ ਦੂਜੇ ਤੇ ਪੰਜਵੇਂ ਨਾਨਕ ਨਾਲ ‘ਦੇਵ’ ਨਹੀਂ ਲਾਇਆ ਗਿਆ:

ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਏ ॥ਫਿਰ ਅੰਗਦ ਗੁਰ ਤੇ ਅਮਰ ਦਾਸ ਰਾਮ ਦਾਸੈ ਹੋਈਂ ਸਹਾਇ ॥ਅਰਜਨ ਹਰਿਗੋਬਿੰਦ ਨੌ ਸਿਮਰੋ ਸ੍ਰੀ ਹਰਿ ਰਾਇ ॥....

ਬਚਿਤ੍ਰ ਨਾਟਕ ਦੇ ਲਿਖਾਰੀ (ਇਹ ਲਿਖਾਰੀ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਹਨ) ਨੇ ਵੀ ਨਾਨਕ ਸਾਹਿਬ ਦੇ ਨਾਂ ਨਾਲ ‘ਦੇਵ’ ਨਹੀਂ ਬਲਕਿ ‘ਰਾਇ’ ਲਿਖਿਆ ਹੈ:

ਤਿਨ ਬੇਦੀਯਨ ਕੀ ਕੁਲ ਬਿਖੇ ਪ੍ਰਗਟੇ ਨਾਨਕ ਰਾਇ॥ਹਾਲਾਂ ਕਿ ਇਥੇ ‘ਰਾਇ’ ਤੋਂ ਭਾਵ ਬਾਦਸ਼ਾਹ, ਰੂਹਾਨੀ ਪਾਤਿਸ਼ਾਹ ਹੈ, ਨਾ ਕਿ ਇਹ ਗੁਰੂ ਜੀ ਦਾ ਨਾਂ ‘ਨਾਨਕ ਰਾਇ’ ਹੈ।

Bottom line is this:

The Jot is the same. The Jot was Guru.

The bodies names were Nanak.....HarRai, Hargobind...etc.

Therefore, Jot + Body = Guru Nanak, Guru HarRai, Guru Hargobind.

Out of respect we use terms like Sri/Shri, Sahib, Maharaj, Dev, Jee etc.

Therefore, Jot + Body + Respect = Guru Nanak Dev Sahib Jeeo Maharaj, etc...

It's not a big deal really. These missionaries are just trying to always stir something up and make small little things into bigger things. And also through these types of small little articles they plant their propaganda seeds into the reader's minds which can clearly be seen from Dilgeer's article.

As soon as they see the word "Dev" they start getting all offended and uncomfortable and relate it to "Hinduism/RSS/Baabey", the same way they do with Dasam Granth.

It's a non-issue. Keep an open mind and read lots of literature.

Dilgeer made this list to back up his theory:

1. ਵਲਾਇਤ ਵਾਲੀ ਜਨਮਸਾਖੀ

2. ਮਿਹਰਬਾਨ ਵਾਲੀ ਜਨਮਸਾਖੀ

3. ਭਾਈ ਬਾਲੇ ਵਾਲੀ ਜਨਮਸਾਖੀ

4. ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਂਦੀ ਜਨਮਸਾਖੀ

5. ਪੁਰਾਤਨ ਜਨਮਸਾਖੀ

...

ਜਨਸਾਖੀਆਂ ਤੋਂ ਮਗਰੋਂ ਪੰਜਾਬੀ ਵਿਚ ਜਿੰਨੀਆਂ ਵੀ ਵਾਰਾਂ ਗੁਰੂ ਸਾਹਿਬ ਬਾਰੇ ਲਿਖੀਆਂ ਗਈਆਂ ਸਨ, ਉਨ੍ਹਾਂ ਵਿਚੋਂ ਮੁੱਖ ਹਨ :ਰਾਮਕਲੀ ਦੀ ਵਾਰ (ਸੱਤਾ ਤੇ ਬਲਵੰਡ)

ਵਾਰ ਬਾਬੇ ਨਾਨਕ ਜੀ ਦੀ (ਭਾਈ ਗੁਰਦਾਸ)

ਕੜਖੇ ਪਾਤਸ਼ਾਹ ਦਸਵੇਂ ਕੇ (ਸੈਣ ਸਿੰਘ)

ਪਉੜੀਆਂ ਗੁਰੂ ਗੋਬਿੰਦ ਸਿੰਘ ਜੀ ਕੀਆਂ (ਮੀਰ ਮੁਸ਼ਕੀ ਤੇ ਛਬੀਲਾ)

ਜੁਧ ਗੁਰੂ ਗੋਬਿੰਦ ਸਿੰਘ ਜੀ ਕਾ (ਅਣੀ ਰਾਇ)

ਵਾਰ ਪਾਤਸ਼ਾਹੀ ਦਸਵੀਂ ਕੀ (ਅਗਿਆਤ)

ਵਾਰ ਭੇੜੇ ਕੀ ਪਾਤਸ਼ਾਹੀ ਦਸ (ਅਗਿਆਤ)

ਵਾਰ ਭੰਗਾਣੀ ਕੀ (ਅਗਿਆਤ)

ਜੁੱਧ-ਚਰਿਤ੍ਰ ਗੁਰੂ ਗੋਬਿੰਦ ਸਿੰਘ ਜੀ ਕਾ (ਵੀਰ ਸਿੰਘ ਬੱਲ)

ਵਾਰ ਅੰਮ੍ਰਿਤਸਰ ਕੀ (ਦਰਸ਼ਨ ਭਗਤ)

ਵਾਰ ਸਰਬ ਲੋਹ ਕੀ (ਅਗਿਆਤ)ਵਾਰ ਕਲਿਆਨ ਕੀ (ਖ਼ੁਸ਼ਹਾਲ ਚੰਦ)

It's pretty funny, because most of the time these missionaries go against almost all of the Janamsaakhis, yet look at how many he listed. On top of that he listed much more literature.

Yet, I doubt he fully researched or read everything from that list word-for-word.

He just listed all of that to make himself look credible in my opinion.

What a "historian".

Link to comment
Share on other sites

Missionaries/<edited> sheer paranoia, insecurity complex, hindu phobia is unbelievable, next thing these goons will do is remove guru from nanak sahib ji and add prof label infront of nanak to remove any association from ancient indic traditions ...what a pile of protestant/victorian ferengi scumbags...they are without any doubt reincarnation of <edited> and victorian/protestant ferengi paid missionary tattu chapli sikhs. ..!!!!!!!

Link to comment
Share on other sites

Fateh . . .

Tony aka moi did say this as it was a question which I was seeking clarification on.

In our Ardas the names of the Gurus are given as first names. All around SGGS the writers name is listed as the name not as full name.

My question was merely seeking clarification: as the word DEV in Hinduism does mean devta.

My concern here is that we need to educated; understand the concept behind; and it can be done by intellectual discussion.

Yes I agree that we can use any word for respect be it SAHIB, or DEV, or Ji, or anything similar.

I am not convinced by the above explanation as it seems somewhat hearsay, and it does seems to be the writers views for which he does choose somewhat madeup theories.

Happy to discuss further and accept an intellectual convincing answer.

Fateh . . .

Link to comment
Share on other sites

I am not convinced by the above explanation as it seems somewhat hearsay, and it does seems to be the writers views for which he does choose somewhat madeup theories.

Happy to discuss further and accept an intellectual convincing answer.

Fateh . . .

Whose explanation seems like hearsay, madeup theories and you're not conviced by? Dilgeer's or mine?

Link to comment
Share on other sites

2. See how he is putting in his atheist views by stating this ਉਹ ਗਰਭ-ਜੂਨ ਦੇ ਦੁੱਖਾਂ (ਦੇ ਡਰ) ਵਿਚ ਨਹੀਂ ਆਉਂਦੇ। He made the translation garabh-joon dukh to the fear of death/reincarnation. Typical missionary mindset as they don't believe in reincarnation or any type of mystical concept.)

Plz give the exact translation.

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share


  • advertisement_alt
  • advertisement_alt
  • advertisement_alt


×
×
  • Create New...

Important Information

Terms of Use